Revised Common Lectionary (Complementary)
ਦਾਊਦ ਦਾ ਇੱਕ ਗੀਤ।
101 ਮੈਂ ਪਿਆਰ ਅਤੇ ਨਿਰਪੱਖਤਾ ਦੇ ਗੀਤ ਗਾਵਾਂਗਾ।
ਯਹੋਵਾਹ, ਮੈਂ ਤੁਹਾਨੂੰ ਗੀਤ ਸੁਣਾਵਾਂਗਾ।
2 ਮੈਂ ਹੁਸ਼ਿਆਰੀ ਨਾਲ ਸਾਫ਼ ਸੁਥਰਾ ਜੀਵਨ ਜੀਵਾਂਗਾ।
ਮੈਂ ਆਪਣੇ ਘਰ ਵਿੱਚ ਪਵਿੱਤਰ ਜੀਵਨ ਜੀਵਾਂਗਾ।
ਯਹੋਵਾਹ, ਤੁਸੀਂ ਮੇਰੇ ਕੋਲ ਕਦੋਂ ਆਵੋਂਗੇ?
3 ਮੈਂ ਆਪਣੇ ਸਾਹਮਣੇ ਕੋਈ ਵੀ ਮੂਰਤੀ ਨਹੀਂ ਰੱਖਾਂਗਾ।
ਮੈਂ ਤੁਹਾਡੇ ਵਿਰੋਧੀ ਲੋਕਾਂ ਨੂੰ ਨਫ਼ਰਤ ਕਰਦਾ ਹਾਂ।
ਮੈਂ ਇਹ ਨਹੀਂ ਕਰਾਂਗਾ।
4 ਮੈਂ ਇਮਾਨਦਾਰ ਬਣਾਂਗਾ।
ਮੈਂ ਕੋਈ ਮੰਦੇ ਕੰਮ ਨਹੀਂ ਕਰਾਂਗਾ।
5 ਜੇ ਕੋਈ ਪਿੱਠ ਪਿੱਛੇ ਆਪਣੇ ਗੁਆਂਢੀ ਬਾਰੇ ਮੰਦਾ ਬੋਲਦਾ ਹੈ।
ਮੈਂ ਉਸ ਆਦਮੀ ਨੂੰ ਇਜਾਜ਼ਤ ਨਹੀਂ ਦਿਆਂਗਾ।
ਮੈਂ ਘਮੰਡੀਆਂ ਨੂੰ ਕਬੂਲ ਨਹੀਂ ਕਰ ਸੱਕਦਾ
ਜਿਹੜੇ ਸੋਚਦੇ ਹਨ ਕਿ ਉਹ ਦੂਸਰਿਆਂ ਨਾਲੋਂ ਬਿਹਤਰ ਹਨ।
6 ਮੈਂ ਦੇਸ਼ ਭਰ ਵਿੱਚ ਉਨ੍ਹਾਂ ਲੋਕਾਂ ਦੀ ਭਾਲ ਕਰਾਂਗਾ ਜਿਨ੍ਹਾਂ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ,
ਅਤੇ ਮੈਂ ਸਿਰਫ਼ ਉਨ੍ਹਾਂ ਲੋਕਾਂ ਤੋਂ ਹੀ ਆਪਣੀ ਸੇਵਾ ਕਰਾਵਾਂਗਾ।
ਸਿਰਫ਼ ਉਹੀ ਲੋਕ ਜਿਹੜੇ ਪਵਿੱਤਰ ਜੀਵਨ ਜਿਉਂਦੇ ਹਨ ਮੇਰੇ ਸੇਵਕ ਹੋ ਸੱਕਦੇ ਹਨ।
7 ਮੈਂ ਝੂਠਿਆਂ ਨੂੰ ਆਪਣੇ ਘਰ ਅੰਦਰ ਨਹੀਂ ਰਹਿਣ ਦਿਆਂਗਾ।
ਮੈਂ ਝੂਠਿਆਂ ਨੂੰ ਆਪਣੇ ਨੇੜੇ ਨਹੀਂ ਰਹਿਣ ਦਿਆਂਗਾ।
8 ਮੈਂ ਇਸ ਦੇਸ਼ ਵਿੱਚ ਰਹਿਣ ਵਾਲੇ ਮੰਦੇ ਲੋਕਾਂ ਦਾ ਹਮੇਸ਼ਾ ਨਾਸ਼ ਕਰਾਂਗਾ।
ਮੈਂ ਮੰਦੇ ਲੋਕਾਂ ਨੂੰ ਪਰਮੇਸ਼ੁਰ ਦਾ ਸ਼ਹਿਰ ਛੱਡਣ ਤੇ ਮਜਬੂਰ ਕਰ ਦਿਆਂਗਾ।
19 ਉਨ੍ਹਾਂ ਕਮਾਂਡਰਾਂ ਵਿੱਚੋਂ ਇੱਕ ਨੇ ਉਨ੍ਹਾਂ ਨੂੰ ਕਿਹਾ, “ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਪਾਤਸ਼ਾਹ ਇਵੇਂ ਫ਼ਰਮਾਉਂਦਾ ਹੈ:
‘ਤੂੰ ਕਿਹੜੀ ਸ਼ਰਧਾ ਉੱਪਰ ਭਰੋਸਾ ਕੀਤਾ ਹੈ? 20 ਤੇਰੀ ਜ਼ਬਾਨ ਦੀ ਕੋਈ ਕੀਮਤ ਨਹੀਂ ਇਹ ਸਿਰਫ਼ ਮੂੰਹ ਰੱਖਣੀਆਂ ਗੱਲਾਂ ਹਨ। ਤੂੰ ਆਖਿਆ, “ਯੁੱਧ ਲਈ ਮੇਰੇ ਕੋਲ ਬੁੱਧੀ ਅਤੇ ਬਲ ਹੈ ਤੇਰੀ ਮਦਦ ਕਰਨ ਲਈ।” ਪਰ ਜਦੋਂ ਦਾ ਤੂੰ ਮੇਰੇ ਰਾਜ ਤੋਂ ਬੇਮੁੱਖ ਹੋਇਆ ਹੈਂ, ਕੌਣ ਤੇਰੇ ਤੇ ਭਰੋਸਾ ਕਰੇ? 21 ਹੁਣ ਤੂੰ ਟੁੱਟੀ ਹੋਈ ਸੋਟੀ ਦੇ ਸਹਾਰੇ ਚੱਲ ਰਿਹਾ ਹੈ ਭਾਵ ਹੁਣ ਤੈਨੂੰ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਤੇ ਜੇਕਰ ਕੋਈ ਮਨੁੱਖ ਇਸ ਟੁੱਟੀ ਹੋਈ ਛੜ ਨਾਲ ਢਾਸਣਾ ਲਾਵੇਗਾ ਤਾਂ ਇਹ ਟੁੱਟ ਜਾਵੇਗੀ ਅਤੇ ਮਨੁੱਖ ਦੇ ਹੱਥ ਵਿੱਚ ਖੁੱਭ ਕੇ ਉਸ ਨੂੰ ਪਾੜ ਸੁੱਟੇਗੀ। ਮਿਸਰ ਦਾ ਪਾਤਸ਼ਾਹ ਫ਼ਿਰਊਨ ਉਨ੍ਹਾਂ ਸਭਨਾਂ ਲਈ ਜਿਹੜੇ ਉਸਤੇ ਭਰੋਸਾ ਕਰਦੇ ਹਨ, ਇਹੋ ਜਿਹਾ ਹੀ ਹੈ। 22 ਭਾਵੇਂ ਤੂੰ ਇਹ ਕਹੇਂ ਕਿ, “ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਭਰੋਸਾ ਕਰਦੇ ਹਾਂ।” ਪਰ ਮੈਂ ਜਾਣਦਾ ਕਿ ਹਿਜ਼ਕੀਯਾਹ ਨੇ ਉਹ ਸਾਰੀਆਂ ਜਗਵੇਦੀਆਂ ਤੇ ਉੱਚੀਆਂ ਥਾਵਾਂ ਨੂੰ ਹਟਾਅ ਦਿੱਤਾ ਜਿੱਥੇ ਲੋਕ ਯਹੋਵਾਹ ਦੀ ਉਪਾਸਨਾ ਕਰਦੇ ਸਨ। ਅਤੇ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਖਿਆ, “ਤੁਸੀਂ ਯਰੂਸ਼ਲਮ ਵਿੱਚ ਸਿਰਫ਼ ਇਸ ਜਗਵੇਦੀ ਤੇ ਮੱਥਾ ਟੇਕਿਆ ਕਰੋ।”
23 ‘ਇਸ ਲਈ ਹੁਣ ਮੇਰੇ ਸੁਆਮੀ, ਅੱਸ਼ੂਰ ਦੇ ਪਾਤਸ਼ਾਹ ਦੇ ਨਾਲ ਇਹ ਇਕਰਾਰ ਕਰ ਕਿ ਮੈਂ ਵਚਨ ਕਰਦਾ ਹਾਂ ਕਿ ਮੈਂ ਤੈਨੂੰ 2,000 ਘੋੜੇ ਦਿੰਦਾ ਹਾਂ ਜੇ ਤੂੰ ਉਨ੍ਹਾਂ ਉੱਪਰ ਆਪਣੇ ਵੱਲੋਂ ਸਵਾਰ ਬਿਠਾ ਸੱਕੇਂ। 24 ਤੂੰ ਮੇਰੇ ਸੁਆਮੀ ਦੇ ਤੁੱਛ ਤੋਂ ਤੁੱਛ ਸੇਵਕ ਨੂੰ ਵੀ ਨਹੀਂ ਹਰਾ ਸੱਕਦਾ। ਤੂੰ ਮਿਸਰ ਉੱਪਰ ਭਰੋਸਾ ਕੀਤਾ ਹੈ ਕਿ ਉਹ ਤੈਨੂੰ ਰੱਥ ਘੋੜੇ ਤੇ ਸਵਾਰ ਸਿਪਾਹੀ ਦੇਵੇਗਾ।
25 ‘ਮੈਂ ਯਹੋਵਾਹ ਦੇ ਸਹਿਯੋਗ ਤੋਂ ਬਿਨਾ ਇਸ ਜਗ੍ਹਾ ਤੇ ਹਮਲਾ ਕਰਨ ਲਈ ਨਹੀਂ ਆਇਆ। ਯਹੋਵਾਹ ਨੇ ਖੁਦ ਮੈਨੂੰ ਕਿਹਾ, “ਇਸ ਦੇਸ਼ ਉੱਪਰ ਹਮਲਾ ਕਰਕੇ ਇਸ ਨੂੰ ਤਬਾਹ ਕਰ ਦੇ।”’”
ਹਿਜ਼ਕੀਯਾਹ ਦਾ ਯਸਾਯਾਹ ਨਬੀ ਨਾਲ ਗੱਲ ਕਰਨਾ
19 ਜਦੋਂ ਹਿਜ਼ਕੀਯਾਹ ਪਾਤਸ਼ਾਹ ਨੇ ਇਹ ਸਭ ਸੁਣਿਆ, ਤਾਂ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਇੱਕ ਖੱਦਰ ਜਿਹਾ ਕੱਪੜਾ ਲਪੇਟ ਲਿਆ। (ਜੋ ਇਹ ਦਰਸਾਉਂਦਾ ਸੀ ਕਿ ਪਾਤਸ਼ਾਹ ਬੜਾ ਉਦਾਸ ਅਤੇ ਪਰੇਸ਼ਾਨ ਹੈ।) ਫ਼ਿਰ ਉਹ ਯਹੋਵਾਹ ਦੇ ਮੰਦਰ ਵਿੱਚ ਗਿਆ।
2 ਹਿਜ਼ਕੀਯਾਹ ਨੇ ਅਲਯਾਕੀਮ ਨੂੰ (ਜੋ ਮਹਿਲ ਦਾ ਮੁਖਤਿਆਰ ਸੀ,) ਸ਼ਬਨਾ (ਸਕੱਤਰ), ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਮੋਟਾ ਕੱਪੜਾ ਪੁਆ ਕੇ (ਜੋ ਇਹ ਦਰਸਾਉਂਦਾ ਸੀ ਕਿ ਉਹ ਬੜੇ ਪਰੇਸ਼ਾਨ ਅਤੇ ਦੁੱਖੀ ਹਨ) ਆਮੋਸ ਦੇ ਪੁੱਤਰ ਯਸਾਯਾਹ ਨਬੀ ਦੇ ਕੋਲ ਭੇਜਿਆ। 3 ਉਨ੍ਹਾਂ ਨੇ ਜਾਕੇ ਯਸਾਯਾਹ ਨੂੰ ਆਖਿਆ, “ਹਿਜ਼ਕੀਯਾਹ ਨੇ ਆਖਿਆ ਹੈ, ‘ਇਹ ਦੁੱਖ ਦਾ ਦਿਨ ਹੈ ਅਤੇ ਇਹ ਦਿਨ ਉਹ ਦਰਸਾਅ ਰਿਹਾ ਹੈ ਕਿ ਅਸੀਂ ਗ਼ਲਤ ਹਾਂ। ਇਹ ਸਮਾਂ ਬੱਚਿਆਂ ਦੇ ਜਨਣ ਦਾ ਹੈ ਪਰ ਵੇਖੋ ਜੰਮਣ ਦੀ ਸ਼ਕਤੀ ਨਹੀਂ ਹੈ। 4 ਕੀ ਪਤਾ ਤੇਰਾ ਪਰਮੇਸ਼ੁਰ, ਰਬਸ਼ਾਕੇਹ ਦੀਆਂ ਸਾਰੀਆਂ ਗੱਲਾਂ ਸੁਣੇ ਜਿਸ ਨੂੰ ਉਸ ਦੇ ਸੁਆਮੀ ਅੱਸ਼ੂਰ ਦੇ ਪਾਤਸ਼ਾਹ ਨੇ ਭੇਜਿਆ ਹੈ ਕਿ ਜਿਉਂਦੇ ਪਰਮੇਸ਼ੁਰ ਨੂੰ ਬੋਲੀਆਂ-ਤਾਅਨੇ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ, ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ, ਸ਼ਾਇਦ ਉਹ ਉਨ੍ਹਾਂ ਗੱਲਾਂ ਤੇ ਝਿੜਕੇ। ਇਸ ਲਈ ਜੋ ਲੋਕ ਜਿਉਂਦੇ ਬਚ ਗਏ ਹਨ ਤੂੰ ਉਨ੍ਹਾਂ ਲਈ ਪ੍ਰਾਰਥਨਾ ਕਰ।”
5 ਹਿਜ਼ਕੀਯਾਹ ਪਾਤਸ਼ਾਹ ਦੇ ਸੇਵਕ ਯਸਾਯਾਹ ਦੇ ਕੋਲ ਗਏ। 6 ਯਸਾਯਾਹ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਸੁਆਮੀ ਹਿਜ਼ਕੀਯਾਹ ਨੂੰ ਇਹ ਸੰਦੇਸ਼ ਦੇ ਦੇਣਾ: ‘ਯਹੋਵਾਹ ਕਹਿੰਦਾ ਹੈ: ਤੂੰ ਉਨ੍ਹਾਂ ਗੱਲਾਂ ਨੂੰ ਜੋ ਅੱਸ਼ੂਰ ਦੇ ਪਾਤਸ਼ਾਹ ਦੇ ਕਮਾਂਡਰਾਂ ਨੇ ਆਖੀਆਂ ਹਨ ਅਤੇ ਜੋ ਮੇਰੇ ਤੇ ਕੁਫ਼ਰ ਬੋਲਿਆ ਹੈ, ਉਨ੍ਹਾਂ ਤੋਂ ਨਾ ਘਬਰਾਵੀਂ। 7 ਮੈਂ ਉਸ ਵਿੱਚ ਇੱਕ ਅਜਿਹੀ ਰੂਹ ਫ਼ੂਕਾਂਗਾ ਕਿ ਉਹ ਅਫ਼ਵਾਹ ਸੁਣੇਗਾ ਤੇ ਸੁਣਕੇ ਆਪਣੇ ਦੇਸ ਨੂੰ ਭੱਜ ਜਾਵੇਗਾ। ਤੇ ਮੈਂ ਉਸ ਨੂੰ ਉਸ ਦੇ ਆਪਣੇ ਹੀ ਦੇਸ਼ ਵਿੱਚ ਤਲਵਾਰ ਨਾਲ ਵੱਢਣ ਦਾ ਕਾਰਣ ਪੈਦਾ ਕਰ ਦੇਵਾਂਗਾ।’”
ਇੱਕ ਅਮੀਰ ਵਿਅਕਤੀ ਦਾ ਯਿਸੂ ਨੂੰ ਸਵਾਲ(A)
18 ਇੱਕ ਯਹੂਦੀ ਆਗੂ ਨੇ ਯਿਸੂ ਨੂੰ ਪੁੱਛਿਆ, “ਭੱਲੇ ਗੁਰੂ ਜੀ, ਸਦੀਪਕ ਜੀਵਨ ਪਾਉਣ ਵਾਸਤੇ ਮੈਂ ਕੀ ਕਰਾਂ?”
19 ਯਿਸੂ ਨੇ ਉਸ ਨੂੰ ਆਖਿਆ, “ਤੂੰ ਮੈਨੂੰ ਭੱਲਾ ਕਿਉਂ ਆਖਦਾ ਹੈਂ। ਇੱਕਲਾ ਪਰਮੇਸ਼ੁਰ ਹੀ ਭੱਲਾ ਹੈ। 20 ਪਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ। ਤੂੰ ਹੁਕਮਨਾਮਿਆਂ ਨੂੰ ਜਾਣਦਾ ਹੈਂ? ‘ਤੈਨੂੰ ਬਦਕਾਰੀ ਦਾ ਪਾਪ ਨਹੀਂ ਕਰਨਾ ਚਾਹੀਦਾ, ਤੈਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ, ਤੈਨੂੰ ਚੋਰੀ ਨਹੀਂ ਕਰਨੀ ਚਾਹੀਦੀ, ਤੈਨੂੰ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ ਅਤੇ ਤੈਨੂੰ ਆਪਣੇ ਮਾਤਾ-ਪਿਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ।’” [a]
21 ਪਰ ਆਗੂ ਨੇ ਕਿਹਾ, “ਇਹ ਸਾਰੇ ਹੁਕਮ ਤਾਂ ਮੈਂ ਬਚਪਨ ਤੋਂ ਮੰਨਦਾ ਚੱਲਿਆ ਆ ਰਿਹਾ ਹਾਂ।”
22 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਆਗੂ ਨੂੰ ਆਖਿਆ, “ਅਜੇ ਵੀ ਇੱਕ ਚੀਜ ਹੈ ਜਿਸਦੀ ਤੇਰੇ ਵਿੱਚ ਘਾਟ ਹੈ। ਉਹ ਇਹ ਕਿ ਤੇਰੇ ਕੋਲ ਜਿੰਨੀ ਵੀ ਦੌਲਤ ਹੈ ਉਸ ਨੂੰ ਵੇਚਕੇ ਧਨ ਗਰੀਬਾਂ ਵਿੱਚ ਵੰਡ ਦੇ। ਤੈਨੂੰ ਸਵਰਗ ਵਿੱਚ ਤੇਰਾ ਖਜਾਨਾ ਮਿਲੇਗਾ। ਇਹ ਸਭ ਕਰਕੇ ਫਿਰ ਤੂੰ ਮੇਰੇ ਕੋਲ ਆ ਤੇ ਮੇਰੇ ਪਿੱਛੇ-ਪਿੱਛੇ ਚੱਲ।” 23 ਪਰ ਜਦੋਂ ਉਸ ਆਗੂ ਨੇ ਇਹ ਸੁਣਿਆ ਤਾਂ ਉਹ ਬੜਾ ਉਦਾਸ ਹੋਇਆ ਕਿਉਂਕਿ ਉਹ ਬੜਾ ਅਮੀਰ ਸੀ ਅਤੇ ਸਾਰੀ ਦੌਲਤ ਆਪਣੇ ਕੋਲ ਰੱਖਣੀ ਚਾਹੁੰਦਾ ਸੀ।
24 ਜਦੋਂ ਯਿਸੂ ਨੇ ਵੇਖਿਆ ਕਿ ਉਹ ਮਨੁੱਖ ਬੜਾ ਉਦਾਸ ਹੋ ਗਿਆ ਹੈ ਤਾਂ ਉਸ ਨੇ ਆਖਿਆ “ਧਨਵਾਨ ਵਾਸਤੇ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਬੜਾ ਔਖਾ ਹੈ। 25 ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਇੱਕ ਊਠ ਦਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਸੌਖਾ ਹੈ।”
ਕੌਣ ਬਚਾਇਆ ਜਾ ਸੱਕਦਾ ਹੈ
26 ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਆਖਣ ਲੱਗੇ, “ਫਿਰ ਕੌਣ ਬਚਾਇਆ ਜਾ ਸੱਕਦਾ ਹੈ?”
27 ਯਿਸੂ ਨੇ ਆਖਿਆ, “ਜਿਹੜੀਆਂ ਗੱਲਾਂ ਮਨੁੱਖਾਂ ਲਈ ਅਣਹੋਣੀਆਂ ਹਨ, ਉਹ ਪਰਮੇਸ਼ੁਰ ਤੋਂ ਹੋ ਸੱਕਦੀਆਂ ਹਨ।”
28 ਪਤਰਸ ਨੇ ਕਿਹਾ, “ਵੇਖ, ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ।”
29 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਉਹ ਹਰ ਕੋਈ, ਜਿਸਨੇ ਆਪਣੇ ਘਰ, ਪਤਨੀ, ਭਰਾਵਾਂ, ਮਾਪਿਆਂ, ਅਤੇ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਵਾਸਤੇ ਛੱਡਿਆ ਹੈ, 30 ਉਹ ਆਪਣੇ ਛੱਡੇ ਤੋਂ ਕਿਤੇ ਵੱਧ ਪਾਵੇਗਾ। ਉਹ ਆਪਣੀ ਜ਼ਿੰਦਗੀ ਵਿੱਚ ਛੱਡੇ ਹੋਏ ਤੋਂ ਕਿਤੇ ਵੱਧੇਰੇ ਪ੍ਰਾਪਤ ਕਰੇਗਾ ਅਤੇ ਜਦੋਂ ਉਹ ਮਰੇਗਾ, ਉਸਦਾ ਵਾਸਾ ਹਮੇਸ਼ਾ ਪਰਮੇਸ਼ੁਰ ਦੇ ਨਾਲ ਹੋਵੇਗਾ।”
2010 by World Bible Translation Center