Revised Common Lectionary (Complementary)
ਨਿਰਦੇਸ਼ਕ ਲਈ: ਕੋਰਹ ਪਰਿਵਾਰ ਦਾ ਇੱਕ ਗੀਤ।
49 ਤੁਸੀਂ ਸਮੂਹ ਕੌਮੋ ਇਸ ਨੂੰ ਸੁਣੋ।
ਧਰਤੀ ਦੇ ਸਮੂਹ ਲੋਕੋ ਇਸ ਸਭ ਕਾਸੇ ਨੂੰ ਧਿਆਨ ਨਾਲ ਸੁਣੋ।
2 ਅਮੀਰ ਹੋਵੇ ਜਾਂ ਗਰੀਬ ਹਰ ਬੰਦੇ ਨੂੰ ਸੁਣਨਾ ਚਾਹੀਦਾ ਹੈ।
3 ਮੈਂ ਤੁਹਾਨੂੰ ਕੁਝ ਸਿਆਣੀਆਂ
ਅਤੇ ਸੂਝਵਾਨ ਗੱਲਾਂ ਦੱਸਾਂਗਾ।
4 ਮੈਂ ਵੀ ਇਹ ਕਹਾਣੀਆਂ ਸੁਣੀਆਂ ਸਨ।
ਅਤੇ ਹੁਣ ਮੈਂ ਆਪਣੇ ਰਬਾਬ ਨਾਲ ਗਾਵਾਂਗਾ ਅਤੇ ਉਹ ਸੰਦੇਸ਼ ਤੁਹਾਡੇ ਲਈ ਉਜਾਗਰ ਕਰਾਂਗਾ।
5 ਜੇ ਮੁਸੀਬਤ ਆਵੇ ਮੈਂ ਕਿਉਂ ਡਰਾਂ। ਡਰਨ ਦੀ ਕੋਈ ਲੋੜ ਨਹੀਂ ਜੇ ਮੰਦੇ ਲੋਕੀ ਮੇਰੇ ਦੁਆਲੇ ਹਨ
ਅਤੇ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਵਿੱਚ ਹਨ।
6 ਉਹ ਜਿਹੜੇ ਸੋਚਦੇ ਹਨ ਕਿ ਉਨ੍ਹਾਂ ਦੀ ਤਾਕਤ
ਅਤੇ ਧਨ ਉਨ੍ਹਾਂ ਦੀ ਰੱਖਿਆ ਕਰੇਗੀ ਮੂਰਖ ਹਨ।
7 ਕੋਈ ਐਸਾ ਇਨਸਾਨੀ ਦੋਸਤ ਨਹੀਂ ਜਿਹੜਾ ਤੁਹਾਨੂੰ ਬਚਾ ਸੱਕੇ।
ਅਤੇ ਤੁਸੀਂ ਪਰਮੇਸ਼ੁਰ ਨੂੰ ਰਿਸ਼ਵਤ ਨਹੀਂ ਦੇ ਸੱਕਦੇ।
8 ਕੋਈ ਬੰਦਾ ਇੰਨਾ ਧਨ ਪ੍ਰਾਪਤ ਨਹੀਂ ਕਰ ਸੱਕਦਾ
ਜਿਸ ਦੁਆਰਾ ਉਹ ਆਪਣੀ ਜ਼ਿੰਦਗੀ ਖਰੀਦ ਸੱਕੇ।
9 ਕੋਈ ਵੀ ਇੰਨਾ ਧਨ ਪ੍ਰਾਪਤ ਨਹੀਂ ਕਰ ਸੱਕਦਾ
ਜਿਸ ਦੁਆਰਾ ਉਹ ਸਦੀਵੀ ਜਿਉਣ ਦਾ ਹੱਕ ਖਰੀਦ ਸੱਕੇ।
ਅਤੇ ਆਪਣੇ ਸ਼ਰੀਰ ਨੂੰ ਕਬਰ ਵਿੱਚ ਸੜਨ ਤੋਂ ਬਚਾ ਲਵੇ।
10 ਦੇਖੋ, ਸਿਆਣੇ ਲੋਕ ਵੀ ਉਵੇਂ ਮਰਦੇ ਹਨ ਜਿਵੇਂ ਮੂਰਖ ਅਤੇ ਉੱਜੜ ਲੋਕ ਮਰਦੇ ਹਨ।
ਉਹ ਮਰ ਜਾਂਦੇ ਹਨ ਅਤੇ ਆਪਣੀ ਦੌਲਤ ਹੋਰਾਂ ਲਈ ਛੱਡ ਜਾਂਦੇ ਹਨ।
11 ਉਨ੍ਹਾਂ ਦੀਆਂ ਕਬਰਾਂ ਹੀ ਸਦਾ-ਸਦਾ ਲਈ ਉਨਾਂ ਦਾ ਨਵਾਂ ਘਰ ਹੋਣਗੀਆਂ।
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਹ ਕਿੰਨੀ ਵੀ ਜ਼ਮੀਨ ਦੇ ਮਾਲਕ ਹੋਣ।
12 ਲੋਕ ਅਮੀਰ ਹੋ ਸੱਕਦੇ ਹਨ, ਪਰ ਸਦਾ ਲਈ ਉਹ ਇੱਥੇ ਟਿਕ ਨਹੀਂ ਸੱਕਦੇ।
-6-
23 ਜਦੋਂ ਤੁਸੀਂ ਕਿਸੇ ਸ਼ਾਸਕ ਨਾਲ ਭੋਜਨ ਕਰਨ ਲਈ ਬੈਠੋ ਤਾਂ ਚੇਤੇ ਰੱਖੋ ਕਿ ਤੁਸੀਂ ਕਿਸਦੇ ਨਾਲ ਬੈਠੇ ਹੋ। 2 ਜੇਕਰ ਤੁਸੀਂ ਬਹੁਤ ਵੱਡੇ ਭੁੱਖੇ ਹੋ ਤਾਂ ਤੁਹਾਨੂੰ ਆਪਣੀ ਭੁੱਖ ਨੂੰ ਆਪਣੇ ਕਾਬੂ ਵਿੱਚ ਰੱਖਣਾ ਚਾਹੀਦਾ ਹੈ। 3 ਉਸ ਦੇ ਸਵਾਦਿਸ਼ਟ ਭੋਜਨ ਲਈ ਤੀਵ੍ਰ ਇੱਛਾ ਨਾ ਕਰੋ, ਜਿਵੇਂ ਕਿ ਇਹ ਭਰਮ ਪੂਰਣ ਭੋਜਨ ਹਨ।
-7-
4 ਅਮੀਰ ਬਣਨ ਦੀ ਕੋਸ਼ਿਸ਼ ਵਿੱਚ ਆਪਣੇ-ਆਪ ਨੂੰ ਸੱਖਣਾ ਨਾ ਕਰੋ। ਕੁਝ ਸੂਝ ਰੱਖੋ ਕਿ ਕਦੋਂ ਰੁਕਣਾ ਹੈ। 5 ਪੈਸਾ ਇਸ ਤਰ੍ਹਾਂ ਤੇਜ਼ੀ ਨਾਲ ਖਰਚ ਹੋ ਜਾਂਦਾ ਹੈ ਜਿਵੇਂ ਇਸਦੇ ਖੰਭ ਉੱਗੇ ਹੋਣ ਅਤੇ ਇਹ ਪੰਛੀਆਂ ਵਾਂਗ ਉੱਡ ਰਿਹਾ ਹੋਵੇ।
-8-
6 ਕਿਸੇ ਖੁਦਗਰਜ਼ ਬੰਦੇ ਨਾਲ ਭੋਜਨ ਨਾ ਕਰੋ, ਉਸ ਦੇ ਸਵਾਦਾਂ ਦੀ ਤੀਵ੍ਰ ਇੱਛਾ ਨਾ ਕਰੋ। 7 ਉਹ ਉਸ ਬੰਦੇ ਵਰਗਾ ਹੁੰਦਾ ਹੈ ਜਿਹੜਾ ਹਮੇਸ਼ਾ ਕੀਮਤ ਬਾਰੇ ਸੋਚਦਾ ਰਹਿੰਦਾ ਹੈ। ਭਾਵੇਂ ਉਹ ਤੁਹਾਨੂੰ ਆਖੇ, “ਖਾਓ, ਪੀਓ।” ਪਰ ਅਸਲ ਵਿੱਚ ਇਹ ਨਹੀਂ ਜੋ ਉਹ ਚਾਹੁੰਦਾ ਹੈ। 8 ਤੁਸੀਂ ਉਲਟੀ ਕਰ ਦਿਉਂਗੇ, ਜੋ ਵੀ ਥੋੜ੍ਹਾ ਜਿਹਾ ਉਸਦਾ ਭੋਜਨ ਤੁਸੀਂ ਖਾਧਾ ਸੀ, ਅਤੇ ਉਸ ਲਈ ਤੁਹਾਡੀ ਇੱਜ਼ਤ ਦੇ ਸ਼ਬਦ, ਬੇਕਾਰ ਹੋ ਜਾਣਗੇ।
-9-
9 ਕਿਸੇ ਮੂਰਖ ਨਾਲ ਗੱਲ ਨਾ ਕਰੋ। ਉਹ ਤੁਹਾਡੀ ਸਿਆਣੀ ਗੱਲ ਨੂੰ ਵੀ ਨਫ਼ਰਤ ਕਰੇਗਾ।
-10-
10 ਕਦੇ ਵੀ ਵਿਰਸੇ ਦੀ ਜਾਇਦਾਦ ਨੂੰ ਨਾ ਛੇੜੋ। ਅਤੇ ਕਦੇ ਵੀ ਉਸ ਭੂਮੀਂ ਨੂੰ ਨਾ ਲਵੋ ਜਿਹੜੀ ਯਤੀਮਾਂ ਦੀ ਹੈ। 11 ਕਿਉਂਕਿ ਉਸਦਾ ਪਹਿਰੇਦਾਰ ਸ਼ਕਤੀਸ਼ਾਲੀ ਹੈ, ਉਹ ਤੁਹਾਡੇ ਨਾਲ ਆਪਣੇ ਲਈ ਯਤੀਮ ਦਾ ਮਾਮਲਾ ਲੜੇਗਾ।
ਪਰਮੇਸ਼ੁਰ ਦੀ ਉਸਤਤਿ ਕਰੋ
33 ਹਾਂ, ਪਰਮੇਸ਼ੁਰ ਦੀਆਂ ਦਾਤਾਂ ਕਿੰਨੀਆਂ ਮਹਾਨ ਹਨ। ਉਸਦੀ ਬੁਧਤਾ ਅਤੇ ਗਿਆਨ ਦਾ ਕੋਈ ਅੰਤ ਨਹੀਂ। ਕੋਈ ਵੀ ਵਿਅਕਤੀ ਉਸ ਦੇ ਨਿਆਂ ਦੀ ਵਿਆਖਿਆ ਨਹੀਂ ਕਰ ਸੱਕਦਾ ਨਾ ਹੀ ਕੋਈ ਉਸ ਦਾ ਢੰਗ ਸਮਝ ਸੱਕਦਾ ਹੈ। 34 ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ,
“ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ?
ਕੌਣ ਹੈ ਜੋ ਉਸਦਾ ਸਲਾਹੀ ਬਣੇ?” (A)
35 “ਕਿਸਨੇ ਪਰਮੇਸ਼ੁਰ ਨੂੰ ਕੁਝ ਦਿੱਤਾ?
ਜਿਹ ਦਾ ਉਸ ਨੂੰ ਮੁੜ ਵਾਪਸ ਦਿੱਤਾ ਜਾਵੇ।” (B)
36 ਹਾਂ, ਪਰਮੇਸ਼ੁਰ ਹੀ ਸਭ ਦਾ ਸਿਰਜਣਹਾਰਾ ਹੈ। ਉਸ ਦੇ ਰਾਹੀਂ ਸਭ ਕੁਝ ਥਾਂ ਟਿਕਾਣੇ ਤੇ ਹੈ ਅਤੇ ਉਸ ਵਾਸਤੇ ਸਭ ਕੁਝ ਹੈ। ਪਰਮੇਸ਼ੁਰ ਨੂੰ ਸਦਾ ਲਈ ਮਹਿਮਾ। ਆਮੀਨ।
2010 by World Bible Translation Center