Revised Common Lectionary (Complementary)
ਦਾਊਦ ਦਾ ਇੱਕ ਗੀਤ।
138 ਹੇ ਪਰਮੇਸ਼ੁਰ, ਮੈਂ ਪੂਰੇ ਦਿਲ ਨਾਲ ਤੇਰੀ ਉਸਤਤਿ ਕਰਦਾ ਹਾਂ।
ਮੈਂ ਸਾਰੇ ਦੇਵਤਿਆ ਸਾਹਮਣੇ ਤੇਰੇ ਗੀਤ ਗਾਵਾਂਗਾ।
2 ਹੇ ਪਰਮੇਸ਼ੁਰ, ਮੈਂ ਤੇਰੇ ਪਵਿੱਤਰ ਮੰਦਰ ਨੂੰ ਸਿਜਦਾ ਕਰਦਾ ਹਾਂ।
ਮੈਂ ਤੇਰੇ ਨਾਮ ਦੀ, ਤੇਰੇ ਸੱਚੇ ਪਿਆਰ ਦੀ, ਅਤੇ ਤੇਰੀ ਵਫ਼ਾਦਾਰੀ ਦੀ ਉਸਤਤਿ ਕਰਦਾ ਹਾਂ।
ਤੂੰ ਆਪਣੇ ਸ਼ਬਦ ਦੀ ਸ਼ਕਤੀ ਲਈ ਮਸ਼ਹੂਰ ਹੈਂ ਹੁਣ ਤੂੰ ਇਸ ਨੂੰ ਹੋਰ ਵੀ ਮਹਾਨ ਬਣਾ ਦਿੱਤਾ ਹੈ।
3 ਹੇ ਪਰਮੇਸ਼ੁਰ, ਮੈਂ ਤੈਨੂੰ ਮਦਦ ਲਈ ਪੁਕਾਰਿਆ।
ਅਤੇ ਤੁਸੀਂ ਮੈਨੂੰ ਉੱਤਰ ਦਿੱਤਾ! ਤੁਸੀਂ ਮੈਨੂੰ ਸ਼ਕਤੀ ਦਿੱਤੀ।
4 ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੁਹਾਡੀ ਉਸਤਤਿ ਕਰਨਗੇ।
ਜਦੋਂ ਜੋ ਤੁਸੀਂ ਆਖੋਂਗੇ ਉਹ ਸੁਣਨਗੇ।
5 ਉਹ ਯਹੋਵਾਹ ਦੇ ਰਸਤੇ ਬਾਰੇ ਗਾਉਣਗੇ।
ਕਿਉਂਕਿ ਯਹੋਵਾਹ ਦੀ ਮਹਿਮਾ ਬਹੁਤ ਮਹਾਨ ਹੈ।
6 ਪਰਮੇਸ਼ੁਰ ਬਹੁਤ ਮਹੱਤਵਪੂਰਣ ਹੈ।
ਪਰ ਫ਼ੇਰ ਵੀ ਉਹ ਨਿਮਾਣੇ ਲੋਕਾਂ ਦੀ ਪਾਲਣਾ ਕਰਦਾ ਹੈ।
ਜੋ ਗੁਮਾਨੀ ਲੋਕ ਕਰਦੇ ਹਨ ਉਹ ਜਾਣਦਾ ਹੈ।
ਪਰ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
7 ਹੇ ਪਰਮੇਸ਼ੁਰ, ਜੇ ਮੈਂ ਮੁਸੀਬਤਾਂ ਵਿੱਚ ਹੋਵਾਂ ਤਾਂ ਮੈਨੂੰ ਜਿੰਦਾ ਰੱਖੀਂ।
ਜੋ ਮੇਰੇ ਦੁਸ਼ਮਣ ਮੇਰੇ ਉੱਤੇ ਕ੍ਰੋਧਵਾਨ ਹੋਣ ਤਾਂ ਮੈਨੂੰ ਉਨ੍ਹਾਂ ਕੋਲੋਂ ਬਚਾਈ।
8 ਯਹੋਵਾਹ, ਮੈਨੂੰ ਉਹ ਚੀਜ਼ਾਂ ਦੇਵੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ।
ਯਹੋਵਾਹ, ਤੁਹਾਡਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਯਹੋਵਾਹ, ਤੁਸੀਂ ਸਾਨੂੰ ਸਾਜਿਆ, ਇਸ ਲਈ ਸਾਨੂੰ ਨਾ ਛੱਡੋ।
7 ਪਾਤਸ਼ਾਹ ਅਹਸ਼ਵੇਰੋਸ਼ ਦੇ ਰਾਜ ਦੇ ਬਾਰ੍ਹਵੇਂ ਵਰ੍ਹੇ ਦੇ ਪਹਿਲੇ ਮਹੀਨੇ ਵਿੱਚ, ਜੋ ਨੀਸਾਨ ਦਾ ਮਹੀਨਾ ਵੀ ਹੈ, ਉਨ੍ਹਾਂ ਨੇ ਇੱਕ ਖਾਸ ਦਿਨ ਅਤੇ ਮਹੀਨੇ ਦੀ ਚੋਣ ਕਰਨ ਦੇ ਉਦੇਸ਼ ਨਾਲ ਹਾਮਾਨ ਦੀ ਹਾਜ਼ਰੀ ਵਿੱਚ ਗੁਣੇ ਸੁੱਟੇ। ਬਾਰ੍ਹਵਾਂ ਮਹੀਨਾ, ਅਦਾਰ ਦਾ ਮਹੀਨਾ, ਚੁਣਿਆ ਗਿਆ ਸੀ। (ਉਨ੍ਹਾਂ ਦਿਨਾਂ ਵਿੱਚ, ਗੁਣੇ “ਪੁਰ” ਕਹਿਲਾਉਂਦੇ ਸਨ।) 8 ਤਦ ਹਾਮਾਨ ਨੇ ਅਹਸ਼ਵੇਰੋਸ਼ ਪਾਤਸ਼ਾਹ ਕੋਲ ਆ ਕੇ ਆਖਿਆ, “ਹੇ ਪਾਤਸਾਹ ਅਹਸ਼ਵੇਰੋਸ਼, ਤੇਰੇ ਰਾਜ ਦੇ ਸਾਰੇ ਸੂਬਿਆਂ ਵਿੱਚ, ਇੱਕ ਉੱਮਤ ਸਾਰੇ ਲੋਕਾਂ ਵਿੱਚ ਖਿਲਰੀ ਅਤੇ ਫੈਲੀ ਹੋਈ ਹੈ। ਉਨ੍ਹਾਂ ਲੋਕਾਂ ਦੀਆਂ ਰੀਤਾਂ ਬਾਕੀ ਲੋਕਾਂ ਨਾਲੋਂ ਵੱਖਰੀਆਂ ਹਨ। ਇਹ ਲੋਕ ਰਾਜੇ ਦੇ ਕਨੂੰਨਾਂ ਨੂੰ ਵੀ ਨਹੀਂ ਮੰਨਦੇ ਸੋ ਇਹ ਪਾਤਸ਼ਾਹ ਲਈ ਲਾਭਵਂਦ ਨਹੀਂ ਕਿ ਅਜਿਹੇ ਲੋਕ ਤੁਹਾਡੇ ਰਾਜ ਵਿੱਚ ਨਿਵਾਸ ਕਰਨ।
9 “ਜੇਕਰ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੈਂ ਇੱਕ ਸੁਝਾਵ ਦੇਵਾਂ: ਇਨ੍ਹਾਂ ਲੋਕਾਂ ਨੂੰ ਖਤਮ ਕਰਨ ਦੇ ਆਦੇਸ਼ ਦੇਵੋ ਅਤੇ ਮੈਂ ਖਜ਼ਾਨੇ ਦੇ ਇਂਚਾਰਜਾਂ ਨੂੰ ਸ਼ਾਹੀ ਖਜਾਨੇ ਵਿੱਚ ਪਾਉਣ ਲਈ ਚਾਂਦੀ ਦੇ 10,000 ਸਿੱਕੇ ਦੇਵਾਂਗਾ।” [a]
10 ਇਸ ਲਈ ਪਾਤਸ਼ਾਹ ਨੇ ਆਪਣੀ ਸਰਕਾਰੀ ਮੋਹਰ ਵਾਲੀ ਮੁੰਦਰੀ ਆਪਣੇ ਹੱਥੋਂ ਲਾਹੀ ਅਤੇ ਯਹੂਦੀਆਂ ਦੇ ਵੈਰੀ, ਅਗਾਗੀ ਹਮਦਾਬਾ ਦੇ ਪੁੱਤਰ ਹਾਮਾਨ ਨੂੰ ਦੇ ਦਿੱਤੀ। 11 ਤਦ ਪਾਤਸ਼ਾਹ ਨੇ ਹਾਮਾਨ ਨੂੰ ਕਿਹਾ, “ਪੈਸੇ ਰੱਖ ਅਤੇ ਜਿਵੇਂ ਤੂੰ ਚਾਹੇਁ ਇਨ੍ਹਾਂ ਲੋਕਾਂ ਨਾਲ ਕਰੀਂ।”
12 ਤਾਂ ਪਾਤਸ਼ਾਹ ਦੇ ਸੱਕੱਤਰ ਪਹਿਲੇ ਮਹੀਨੇ ਦੀ ਤੇਰ੍ਹਵੀਂ ਤਾਰੀਖ ਨੂੰ ਬੁਲਾਏ ਗਏ। ਉਨ੍ਹਾਂ ਨੇ ਹਰ ਸੂਬੇ ਦੀ ਬੋਲੀ ਵਿੱਚ ਹਾਮਾਨ ਦੇ ਆਦੇਸ਼ ਨੂੰ ਲਿਖਿਆ। ਉਨ੍ਹਾਂ ਨੇ ਸਾਰੇ ਲੋਕਾਂ ਦੀ ਬੋਲੀ ਵਿੱਚ ਉਨ੍ਹਾਂ ਆਦੇਸ਼ਾਂ ਨੂੰ ਲਿਖਿਆ। ਉਨ੍ਹਾਂ ਨੇ ਪਾਤਸ਼ਾਹ ਦੇ ਆਗੂਆਂ, ਸੂਬਿਆਂ ਦੇ ਰਾਜਪਾਲਾਂ ਅਤੇ ਲੋਕਾਂ ਦੇ ਵੱਖ-ਵੱਖ ਟੋਲਿਆਂ ਦੇ ਆਗੂਆਂ ਨੂੰ ਵੀ ਲਿਖਿਆ। ਉਨ੍ਹਾਂ ਨੇ ਇਹ ਪਾਤਸ਼ਾਹ ਦੇ ਅਧਿਕਾਰ ਨਾਲ ਲਿਖਿਆ ਅਤੇ ਇਸ ਉੱਤੇ ਪਾਤਸ਼ਾਹ ਦੀ ਮੋਹਰ ਵਾਲੀ ਮੁੰਦਰੀ ਦੀ ਛਾਪ ਲਾ ਦਿੱਤੀ।
13 ਉਹ ਚਿੱਠੀਆਂ ਸ਼ਂਦੇਸ਼ਵਾਹਕਾਂ ਰਾਹੀਂ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਭੇਜੀਆਂ ਗਈਆਂ ਜੋ ਕਿ ਯਹੂਦੀਆਂ ਨੂੰ ਮਾਰਨ, ਵਢ੍ਢਣ, ਤੇ ਪੂਰਨ ਤੌਰ ਤੇ ਤਬਾਹ ਕਰਨ ਦੇ ਹੁਕਮ ਸਨ। ਇਸ ਵਿੱਚ ਜਵਾਨ ਅਤੇ ਬੁੱਢੇ ਲੋਕਾਂ ਨੂੰ, ਬੱਚਿਆਂ, ਜੁਆਕਾਂ ਅਤੇ ਔਰਤਾਂ ਸਭਨਾਂ ਨੂੰ ਇੱਕੋ ਹੀ ਦਿਨ ਵਿੱਚ ਖਤਮ ਕਰਨ ਦਾ ਆਦੇਸ਼ ਸੀ। ਉਹ ਦਿਨ ਆਦਰ ਮਹੀਨੇ ਦੇ, ਕਿ ਬਾਰ੍ਹਵੇ ਮਹੀਨੇ ਬਾਰ੍ਹਵੇਂ ਦਿਨ ਤੇ ਆਇਆ, ਅਤੇ ਇਸ ਦਿਨ ਨੂੰ ਇਹ ਹੁਕਮ ਹੋਇਆ ਕਿ ਯਹੂਦੀਆਂ ਦਾ ਸਭ ਕੁਝ ਧੰਨ-ਮਾਲ ਲੁੱਟ ਲਿਆ ਜਾਵੇ।
14 ਇਸ ਆਦੇਸ਼ ਦੀ ਇੱਕ ਨਕਲ ਕਨੂੰਨ ਵਜੋਂ ਸਾਰੇ ਪ੍ਰਾਂਤਾਂ ਲਈ ਸੂਬੇ ਵਿੱਚਲੇ ਸਾਰੇ ਲੋਕਾਂ ਦਰਮਿਆਨ ਐਲਾਨ ਕਰਾਉਣ ਲਈ ਦਿੱਤੀ ਗਈ, ਤਾਂ ਜੋ ਸਾਰੇ ਲੋਕ ਉਸ ਦਿਨ ਲਈ ਤਿਆਰ ਰਹਿਣ। 15 ਪਾਤਸ਼ਾਹ ਦੇ ਹੁਕਮ ਮੁਤਾਬਕ ਸੰਦੇਸ਼ਵਕ ਨੇ ਬੜੀ ਫੁਰਤੀ ਨਾਲ ਕੰਮ ਕੀਤਾ। ਇਹ ਹੁਕਮ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਵੀ ਦਿੱਤਾ ਗਿਆ। ਪਾਤਸ਼ਾਹ ਅਤੇ ਹਾਮਾਨ ਪੀਣ ਲਈ ਬੈਠ ਗਏ ਪਰ ਸ਼ੂਸ਼ਨ ਸ਼ਹਿਰ ਦੇ ਲੋਕ ਉਲਝਨ ਵਿੱਚ ਸਨ। [b]
22 “ਮੇਰੇ ਯਹੂਦੀ ਭਰਾਵੋ; ਇਨ੍ਹਾਂ ਵਚਨਾਂ ਨੂੰ ਸੁਣੋ ਕਿ ਯਿਸੂ ਨਾਸਰੀ ਇੱਕ ਮਨੁੱਖ ਸੀ ਜਿਸਦੇ ਸੱਚਾ ਹੋਣ ਦਾ ਸਬੂਤ ਪਰਮੇਸ਼ੁਰ ਦੀ ਤਰਫ਼ੋਂ ਉਨ੍ਹਾਂ ਕਰਾਮਾਤਾਂ ਅਤੇ ਅਚੰਭਿਆਂ ਅਤੇ ਨਿਸ਼ਾਨੀਆਂ ਨਾਲ ਤੁਹਾਨੂੰ ਦਿੱਤਾ ਗਿਆ, ਜੋ ਪਰਮੇਸ਼ੁਰ ਨੇ ਉਸ ਵੱਲੋਂ ਤੁਹਾਡੇ ਵਿੱਚ ਵਿਖਲਾਈਆਂ। 23 ਤੁਹਾਡੇ ਲਈ ਯਿਸੂ ਭੇਜਿਆ ਗਿਆ ਅਤੇ ਤੁਸੀਂ ਉਸ ਨੂੰ ਜਾਨੋ ਮਾਰ ਦਿੱਤਾ। ਦੁਸ਼ਟ ਲੋਕਾਂ ਦੀ ਸਹਾਇਤਾ ਨਾਲ, ਤੁਸੀਂ ਉਸ ਨੂੰ ਸਲੀਬ ਦੇਕੇ ਮਾਰ ਦਿੱਤਾ। ਪਰ ਪਰਮੇਸ਼ੁਰ, ਪਹਿਲਾਂ ਤੋਂ ਹੀ ਇਹ ਸਭ ਜਾਣਦਾ ਸੀ ਕਿ ਅਜਿਹਾ ਹੋਵੇਗਾ। ਇਹ ਪਰਮੇਸ਼ੁਰ ਦੀ ਹੀ ਵਿਉਂਤ ਸੀ, ਜੋ ਕਿ ਉਸ ਨੇ ਬਹੁਤ ਚਿਰ ਪਹਿਲਾਂ ਸੋਚ ਲਾਈ ਸੀ। 24 ਯਿਸੂ ਨੇ ਮੌਤ ਦੀ ਪੀੜ ਸਹੀ ਪਰ ਪਰਮੇਸ਼ੁਰ ਨੇ, ਉਸ ਨੂੰ ਆਜ਼ਾਦ ਕਰ ਦਿੱਤਾ। ਪਰਮੇਸ਼ੁਰ ਨੇ ਉਸ ਨੂੰ ਬੰਧਨ ਖੋਲਕੇ ਜੀਵਤ ਕਰ ਦਿੱਤਾ। ਮੌਤ ਉਸ ਨੂੰ ਕਸ ਨਹੀਂ ਸੱਕੀ। 25 ਦਾਊਦ ਨੇ ਉਸ ਬਾਰੇ ਆਖਿਆ,
‘ਮੈਂ ਹਮੇਸ਼ਾ ਪ੍ਰਭੂ ਨੂੰ ਆਪਣੇ ਸਨਮੁੱਖ ਵੇਖਿਆ ਹੈ;
ਉਹ ਮੇਰੇ ਸੱਜੇ ਪਾਸੇ ਹੈ। ਕੁਝ ਵੀ ਮੈਨੂੰ ਨਹੀਂ ਹਿਲਾ ਸੱਕਦਾ।
26 ਇਸ ਲਈ ਮੇਰਾ ਦਿਲ ਖੁਸ਼ ਹੈ
ਅਤੇ ਮੇਰੀ ਜ਼ੁਬਾਨ ਹਮੇਸ਼ਾ ਖੁਸ਼ੀ ਵਿੱਚ ਬੋਲਦੀ ਹੈ।
ਮੇਰਾ ਸਰੀਰ ਵੀ ਉਮੀਦ ਵਿੱਚ ਜੀਵੇਗਾ।
27 ਕਿਉਂਕਿ, ਤੂੰ ਮੈਨੂੰ ਮੌਤ ਦੀ ਜਗ਼੍ਹਾ ਨਹੀਂ ਛੱਡੇਗਾ।
ਤੂੰ ਕਦੇ ਵੀ ਆਪਣੇ ਪਵਿੱਤਰ ਪੁਰੱਖ ਦੇ ਸਰੀਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਗਾ।
28 ਤੂੰ ਮੈਨੂੰ ਸਿੱਖਾਇਆ ਕਿ ਕਿਵੇਂ ਜਿਉਣਾ ਹੈ।
ਸੋ ਤੂੰ ਮੇਰੇ ਕਰੀਬ ਆਵੇਂਗਾ ਅਤੇ ਮੈਨੂੰ ਅੰਤਾਂ ਦੀ ਖੁਸ਼ੀ ਦੇਵੇਂਗਾ।’ (A)
29 “ਹੇ ਮੇਰੇ ਭਰਾਵੋ, ਨਿਰਭੈ ਹੋਕੇ, ਮੈਂ ਤੁਹਾਨੂੰ ਸਾਡੇ ਵਡੇਰੇ ਦਾਊਦ ਦੇ ਬਾਰੇ ਦੱਸ ਸੱਕਦਾ ਹਾਂ। ਉਹ ਮਰਿਆ ਅਤੇ ਦਫ਼ਨਾਇਆ ਗਿਆ। ਉਸਦੀ ਕਬਰ, ਇੱਥੇ ਅੱਜ ਦਿਨ ਤੱਕ, ਸਾਡੇ ਨਾਲ ਹੈ। 30 ਦਾਊਦ ਨਬੀ ਸੀ ਅਤੇ ਉਹ ਇਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਵਚਨ ਦਿੱਤਾ ਸੀ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੀ ਗੱਦੀ ਉੱਤੇ ਬਿਠਾਵਾਂਗਾ। [a] 31 ਦਾਊਦ ਜਾਣਦਾ ਸੀ ਕਿ ਭਵਿੱਖ ਵਿੱਚ ਕੀ ਵਾਪਰ ਸੱਕਦਾ ਹੈ ਇਸ ਲਈ ਉਹ ਮਸੀਹ ਦੇ ਜੀ ਉੱਠਣ ਬਾਰੇ ਬੋਲਿਆ:
‘ਉਹ ਮੌਤ ਦੀ ਜਗ਼੍ਹਾ ਨਹੀਂ ਛੱਡਿਆ ਗਿਆ ਸੀ,
ਅਤੇ ਉਸਦਾ ਸਰੀਰ ਨਹੀਂ ਸੜਿਆ।’
32 ਸੋ ਇਹ ਯਿਸੂ ਹੀ ਹੈ ਜਿਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ। ਅਸੀਂ ਸਭ ਇਸਦੇ ਚਸ਼ਮਦੀਦ ਗਵਾਹ ਹਾਂ। 33 ਯਿਸੂ ਮਰਨ ਉਪਰਾਂਤ ਸੁਰਗ ਵੱਲ ਲਿਜਾਇਆ ਗਿਆ। ਹੁਣ ਉਹ ਪਰਮੇਸ਼ੁਰ ਨਾਲ ਉਸ ਦੇ ਸੱਜੇ ਪਾਸੇ ਹੈ। ਪਿਤਾ ਨੇ ਹੁਣ ਯਿਸੂ ਨੂੰ ਉਹ ਪਵਿੱਤਰ ਆਤਮਾ ਦਿੱਤਾ ਹੈ ਜਿਸਦਾ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਦੇਵੇਗਾ। ਹੁਣ ਯਿਸੂ ਨੇ ਇਹ ਆਤਮਾ ਵਗਾਇਆ ਹੈ ਜਿਸ ਨੂੰ ਤੁਸੀਂ ਸੁਣਦੇ ਹੋ ਅਤੇ ਦੇਖਦੇ ਹੋ। 34 ਕਿਉਂ ਜੋ ਦਾਊਦ ਅਕਾਸ਼ ਉੱਤੇ ਉੱਠਾਇਆ ਨਾ ਗਿਆ ਸੀ, ਸਗੋਂ ਇਹ ਯਿਸੂ ਸੀ। ਜਿਸ ਬਾਰੇ ਦਾਊਦ ਨੇ ਖੁਦ ਆਖਿਆ ਸੀ,
‘ਮੇਰੇ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ
ਤੂੰ ਮੇਰੇ ਸੱਜੇ ਪਾਸੇ ਬੈਠ,
35 ਜਦ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦਿਆਂ।’ (B)
36 “ਇਸ ਲਈ ਸਾਰੇ ਯਹੂਦੀ ਲੋਕਾਂ ਨੂੰ ਇਸ ਸੱਚਾਈ ਦਾ ਪਤਾ ਹੋਣਾ ਚਾਹੀਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ, ਪ੍ਰਭੂ ਅਤੇ ਮਸੀਹ ਬਣਾਇਆ ਹੈ ਜਿਸ ਨੂੰ ਤੁਹਾਡੇ ਦੁਆਰਾ ਸਲੀਬ ਦਿੱਤੀ ਗਈ ਸੀ।”
2010 by World Bible Translation Center