Revised Common Lectionary (Complementary)
ਯੋਧ
73 ਯਹੋਵਾਹ, ਤੁਸੀਂ ਮੈਨੂੰ ਸਾਜਿਆ ਅਤੇ ਤੁਸੀਂ ਮੈਨੂੰ ਆਪਣੇ ਹਥਾ ਨਾਲ ਆਸਰਾ ਦਿੰਦੇ ਹੋ।
ਆਪਣੇ ਆਦੇਸ਼ਾ ਨੂੰ ਸਿੱਖਣ ਤੇ ਸਮਝਣ ਵਿੱਚ ਮੇਰੀ ਮਦਦ ਕਰੋ।
74 ਯਹੋਵਾਹ, ਤੁਹਾਡੇ ਅਨੁਯਾਈ ਮੈਨੂੰ ਵੇਖਦੇ ਹਨ ਅਤੇ ਮੇਰਾ ਆਦਰ ਕਰਦੇ ਹਨ।
ਉਹ ਖੁਸ਼ ਹਨ ਕਿਉਂਕਿ ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ।
75 ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੁਹਾਡੇ ਫ਼ੈਸਲੇ ਨਿਆਂਈ ਹਨ
ਅਤੇ ਮੈਨੂੰ ਤਸੀਹੇ ਦੇਣ ਵਿੱਚ ਤੁਸੀਂ ਸਹੀ ਸੀ।
76 ਹੁਣ, ਮੈਨੂੰ ਆਪਣੇ ਸੱਚੇ ਪਿਆਰ ਨਾਲ ਸੁਕੂਨ ਪਹੁੰਚਾ।
ਮੈਨੂੰ ਸੁਕੂਨ ਪਹੁੰਚਾਉ ਜਿਵੇਂ ਤੁਸੀਂ ਵਾਅਦਾ ਕੀਤਾ ਸੀ।
77 ਯਹੋਵਾਹ, ਮੈਨੂੰ ਸੱਕੂਨ ਪਹੁੰਚਾਉ ਅਤੇ ਮੈਨੂੰ ਜਿਉਣ ਦਿਉ।
ਮੈਂ ਸੱਚਮੁੱਚ ਤੁਹਾਡੇ ਉਪਦੇਸ਼ਾਂ ਵਿੱਚ ਆਨੰਦ ਮਾਣਦਾ ਹਾਂ।
78 ਉਨ੍ਹਾਂ ਲੋਕਾਂ, ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ, ਮੇਰੇ ਬਾਰੇ ਝੂਠ ਬੋਲਿਆ।
ਮੈਨੂੰ ਆਸ ਹੈ ਕਿ ਉਹ ਲੋਕ ਸ਼ਰਮਸਾਰ ਹਨ। ਯਹੋਵਾਹ, ਮੈਂ ਤੁਹਾਡੇ ਨੇਮਾਂ ਦਾ ਅਧਿਐਨ ਕਰਦਾ ਹਾਂ।
79 ਮੈਨੂੰ ਆਸ ਹੈ ਕਿ ਤੁਹਾਡੇ ਅਨੁਯਾਈ ਵਾਪਸ ਮੇਰੇ ਕੋਲ ਆਵਣਗੇ,
ਤਾਂ ਜੋ ਉਹ ਤੁਹਾਡੇ ਕਰਾਰ ਬਾਰੇ ਜਾਣ ਸੱਕਣ।
80 ਯਹੋਵਾਹ, ਮੈਨੂੰ ਪੂਰੀ ਤਰ੍ਹਾਂ ਤੁਹਾਡੇ ਆਦੇਸ਼ ਮੰਨਣ ਦਿਉ।
ਤਾਂ ਜੋ ਮੈਂ ਸ਼ਰਮਸਾਰ ਨਾ ਹੋਵਾਂ।
10 ਮੈਂ ਕਿਸ ਨਾਲ ਗੱਲ ਕਰ ਸੱਕਦਾ ਹਾਂ?
ਮੈਂ ਕਿਸ ਨੂੰ ਚਿਤਾਵਨੀ ਦੇ ਸੱਕਦਾ ਹਾਂ?
ਮੇਰੀ ਗੱਲ ਕੌਣ ਸੁਣੇਗਾ?
ਇਸਰਾਏਲ ਦੇ ਲੋਕਾਂ ਨੇ ਆਪਣੇ ਕੰਨ ਬੰਦ ਕਰ ਲੇ ਨੇ,
ਇਸ ਲਈ ਉਹ ਮੇਰੀਆਂ ਚਿਤਾਵਨੀਆਂ ਨਹੀਂ ਸੁਣਦੇ।
ਲੋਕ ਯਹੋਵਾਹ ਦੀਆਂ ਸਾਖੀਆਂ ਨੂੰ ਪਸੰਦ ਨਹੀਂ ਕਰਦੇ।
ਉਹ ਉਸ ਦੇ ਸੰਦੇਸ਼ ਨੂੰ ਨਹੀਂ ਸੁਣਨਾ ਚਾਹੁੰਦੇ।
11 ਪਰ ਮੈਂ ਯਹੋਵਾਹ ਦੇ ਕਹਿਰ ਨਾਲ ਭਰਿਆ ਹੋਇਆ ਹਾਂ!
ਮੈਂ ਇਸ ਨੂੰ ਅੰਦਰ ਸਾਂਭ ਕੇ ਬਕੱ ਗਿਆ ਹਾਂ!
“ਯਹੋਵਾਹ ਦਾ ਕਹਿਰ ਉਨ੍ਹਾਂ ਬੱਚਿਆਂ ਉੱਤੇ ਡੋਲ੍ਹ ਦੇਵੋ, ਜੋ ਗਲੀਆਂ ਅੰਦਰ ਖੇਡਦੇ ਨੇ।
ਯਹੋਵਾਹ ਦੇ ਕਹਿਰ ਨੂੰ ਇਕੱਠੇ ਹੋਕੇ ਮਿਲ ਬੈਠੇ ਨੌਜਵਾਨਾਂ ਉੱਤੇ ਡੋਲ੍ਹ ਦੇਵੋ।
ਪਤੀ ਅਤੇ ਪਤਨੀ ਦੋਹਾਂ ਨੂੰ ਹੀ ਫ਼ੜ ਲਿਆ ਜਾਵੇਗਾ।
ਸਾਰੇ ਬਿਰਧ ਲੋਕਾਂ ਨੂੰ ਵੀ ਫ਼ੜ ਲਿਆ ਜਾਵੇਗਾ।
12 ਉਨ੍ਹਾਂ ਦੇ ਘਰ ਹੋਰਨਾਂ ਲੋਕਾਂ ਨੂੰ ਦੇ ਦਿੱਤੇ ਜਾਣਗੇ।
ਉਨ੍ਹਾਂ ਦੇ ਖੇਤ ਅਤੇ ਉਨ੍ਹਾਂ ਦੀਆਂ ਪਤਨੀਆਂ ਹੋਰਨਾਂ ਲੋਕਾਂ ਨੂੰ ਦੇ ਦਿੱਤੀਆਂ ਜਾਣਗੀਆਂ।
ਮੈਂ ਆਪਣੇ ਹੱਥ ਚੁਕੱਗਾ ਅਤੇ ਯਹੂਦਾਹ ਦੇ ਲੋਕਾਂ ਨੂੰ ਸਜ਼ਾ ਦੇਵਾਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
13 “ਇਸਰਾਏਲ ਦੇ ਸਾਰੇ ਹੀ ਲੋਕ ਹੋਰ-ਹੋਰ ਪੈਸਾ ਚਾਹੁੰਦੇ ਨੇ।
ਸਾਰੇ ਹੀ ਲੋਕ, ਸਭ ਤੋਂ ਨਿਗੂਣਿਆਂ ਤੋਂ ਲੈ ਕੇ ਸਭ ਤੋਂ ਮਹੱਤਵਪੂਰਣ ਲੋਕਾਂ ਤੀਕ ਇਹੋ ਜਿਹੇ ਹੀ ਹਨ।
ਸਾਰੇ ਹੀ ਲੋਕ, ਨਬੀਆਂ ਤੋਂ ਲੈ ਕੇ ਜਾਜਕਾਂ ਤੀਕ, ਬੋਲਦੇ ਨੇ ਝੂਠ।
14 ਉਹ ਮੇਰੇ ਲੋਕਾਂ ਦੇ ਗੰਭੀਰ ਜ਼ਖਮਾਂ ਦਾ ਇੰਝ ਇਲਾਜ ਕਰਦੇ ਹਨ ਜਿਵੇਂ ਕਿ
ਉਹ ਹਲਕੀਆਂ ਜਿਹੀਆਂ ਝਰੀਟਾਂ ਹੋਣ।
ਆਖਦੇ ਨੇ ਉਹ, ‘ਇਹ ਸਭ ਠੀਕ ਹੈ, ਹਰ ਚੀਜ਼ ਵੱਧੀਆ ਹੈ!’
ਪਰ ਠੀਕ ਨਹੀਂ ਹੈ ਸਭ ਕੁਝ!
15 ਜਾਜਕਾਂ ਅਤੇ ਨਬੀਆਂ ਨੂੰ ਆਪਣੇ ਮੰਦੇ ਅਮਲਾਂ ਕਾਰਣ ਸ਼ਰਮਸਾਰ ਹੋਣਾ ਚਾਹੀਦਾ ਹੈ।
ਪਰ ਉਹ ਬਿਲਕੁਲ ਹੀ ਸ਼ਰਮਸਾਰ ਨਹੀਂ ਹਨ।
ਉਹ ਆਪਣੇ ਪਾਪਾਂ ਕਾਰਣ ਸ਼ਰਮ ਮਹਿਸੂਸ ਕਰਨਾ ਨਹੀਂ ਜਾਣਦੇ।
ਇਸ ਲਈ ਉਨ੍ਹਾਂ ਨੂੰ ਹੋਰਨਾਂ ਦੇ ਨਾਲ ਹੀ ਸਜ਼ਾ ਮਿਲੇਗੀ।
ਉਹ ਜ਼ਮੀਨ ਉੱਤੇ ਸੁੱਟ ਦਿੱਤੇ ਜਾਣਗੇ, ਜਦੋਂ ਮੈਂ ਲੋਕਾਂ ਨੂੰ ਸਜ਼ਾ ਦੇਵਾਂਗਾ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
16 ਯਹੋਵਾਹ ਇਹ ਗੱਲਾਂ ਆਖਦਾ ਹੈ:
“ਚੁਰਾਹਿਆਂ ਉੱਤੇ ਖਲੋ ਜਾਵੋ ਅਤੇ ਦੇਖੋ।
ਪੁੱਛੋ ਕਿ ਪੁਰਾਣੀ ਰਾਹ ਕਿੱਥੋ ਹੈ।
ਪੁੱਛੋ ਕਿ ਚੰਗੀ ਰਾਹ ਕਿਹੜੀ ਹੈ
ਅਤੇ ਓਸੇ ਰਾਹ ਉੱਤੇ ਤੁਰੋ।
ਜੇ ਤੁਸੀਂ ਅਜਿਹਾ ਕਰੋਂਗੇ, ਤੁਹਾਨੂੰ ਆਪਣੇ ਲਈ ਅਰਾਮ ਮਿਲੇਗਾ।
ਪਰ ਤੁਸੀਂ ਲੋਕਾਂ ਨੇ ਆਖਿਆ ਹੈ, ‘ਅਸੀਂ ਨੇਕੀ ਦੇ ਰਾਹ ਉੱਤੇ ਨਹੀਂ ਤੁਰਾਂਗੇ!’
17 ਮੈਂ ਤੁਹਾਡੀ ਨਿਗਰਾਨੀ ਕਰਨ ਲਈ, ਪਹਿਰੇਦਾਰਾਂ ਨੂੰ ਚੁਣਿਆ ਸੀ।
ਮੈਂ ਉਨ੍ਹਾਂ ਨੂੰ ਆਖਿਆ ਸੀ, ‘ਜੰਗੀ ਤੁਰ੍ਹੀਆਂ ਦੀਆਂ ਅਵਾਜ਼ਾਂ ਨੂੰ ਧਿਆਨ ਨਾਲ ਸੁਣਦੇ ਰਹਿਣਾ।’
ਪਰ ਉਨ੍ਹਾਂ ਨੇ ਆਖਿਆ, ‘ਅਸੀਂ ਨਹੀਂ ਸੁਣਾਂਗੇ!’
18 ਇਸ ਲਈ, ਤੁਸੀਂ ਸਮੂਹ ਕੌਮਾਂ ਦੇ ਲੋਕੋ ਸੁਣੋ!
ਉਨ੍ਹਾਂ ਦੇਸ਼ਾਂ ਦੇ ਤੁਸੀਂ ਲੋਕੋ, ਧਿਆਨ ਦੇਵੋ!
19 ਧਰਤੀ ਦੇ ਲੋਕੋ, ਇਸ ਨੂੰ ਸੁਣੋ।
ਮੈਂ ਯਹੂਦਾਹ ਦੇ ਲੋਕਾਂ ਲਈ ਤਬਾਹੀ ਲਿਆਉਣ ਜਾ ਰਿਹਾ ਹਾਂ।
ਉਨ੍ਹਾਂ ਸਾਰੀਆਂ ਮੰਦੀਆਂ ਯੋਜਨਾਵਾਂ ਕਾਰਣ ਜਿਹੜੀਆਂ ਉਨ੍ਹਾਂ ਨੇ ਬਣਾਈਆਂ ਸਨ।
ਅਤੇ ਇਸ ਲਈ ਕਿ ਉਨ੍ਹਾਂ ਨੇ ਮੇਰੇ ਸੰਦੇਸ਼ਾਂ ਨੂੰ ਅਣਸੁਣਿਆਂ ਕਰ ਦਿੱਤਾ ਸੀ।
ਉਨ੍ਹਾਂ ਲੋਕਾਂ ਨੇ ਮੇਰੀ ਬਿਵਸਬਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।”
ਪੌਲੁਸ ਵੱਲੋਂ ਇੱਕ ਸਫ਼ਰ ਦੀ ਵਿਉਂਤ
21 ਇਨ੍ਹਾਂ ਘਟਨਾਵਾਂ ਤੋਂ ਬਾਅਦ ਪੌਲੁਸ ਨੇ ਯਰੂਸ਼ਲਮ ਵਿੱਚ ਜਾਣ ਦੀ ਯੋਜਨਾ ਬਣਾਈ। ਉਸ ਨੇ ਯਰੂਸ਼ਲਮ ਮਕਦੂਨਿਯਾ ਅਤੇ ਅਖਾਯਾ ਦੇ ਵਿੱਚੋਂ ਦੀ ਲੰਘ ਕੇ ਜਾਣ ਦੀ ਵਿਉਂਤ ਬਣਾਈ। ਉਸ ਨੇ ਸੋਚਿਆ “ਮੇਰੇ ਯਰੂਸ਼ਲਮ ਯਾਤਰਾ ਕਰਨ ਤੋਂ ਬਾਅਦ, ਮੈਨੂੰ ਰੋਮ ਦੀ ਯਾਤਰਾ ਵੀ ਕਰਨੀ ਚਾਹੀਦੀ ਹੈ।” 22 ਤਿਮੋਥਿਉਸ ਅਤੇ ਇਰਸਤੁਸ ਪੌਲੁਸ ਦੇ ਦੋ ਚੰਗੇ ਮਦਦ ਕਰਨ ਵਾਲੇ ਮਨੁੱਖ ਸਨ। ਪੌਲੁਸ ਨੇ ਉਨ੍ਹਾਂ ਨੂੰ ਮਕਦੂਨਿਯਾ ਵਿੱਚ ਭੇਜਿਆ ਅਤੇ ਆਪ ਕੁਝ ਦੇਰ ਅਸਿਯਾ ਵਿੱਚ ਰੁਕਿਆ।
ਅਫ਼ਸੁਸ ਵਿੱਚ ਮੁਸੀਬਤ
23 ਪਰ ਉਸ ਸਮੇਂ ਅਫ਼ਸੁਸ ਵਿੱਚ ਯਿਸੂ ਦੇ ਰਸਤੇ ਬਾਬਤ ਇੱਕ ਵੱਡਾ ਸੰਕਟ ਸੀ। 24 ਇਹ ਸਭ ਇਵੇਂ ਵਾਪਰਿਆ; ਉੱਥੇ ਇੱਕ ਦੇਮੇਤ੍ਰਿਯੁਸ ਨਾਂ ਦਾ ਇੱਕ ਮਨੁੱਖ ਸੀ, ਉਹ ਚਾਂਦੀ ਦਾ ਕੰਮ ਕਰਦਾ ਸੀ। ਉਹ ਚਾਂਦੀ ਦੇ ਛੋਟੇ-ਛੋਟੇ ਅਰਤਿਮਿਸ ਦੇ ਮੰਦਰ ਜਿਹੇ ਬਣਾਉਂਦਾ ਸੀ। ਇਉਂ ਉਹ ਕਾਰੀਗਰਾਂ ਨੂੰ ਬਹੁਤ ਕੰਮ ਦਵਾਉਂਦਾ ਸੀ ਜਿਸ ਨਾਲ ਉਹ ਖਾਸਾ ਧਨ ਕਮਾ ਲੈਂਦੇ ਸਨ।
25 ਦੇਮੇਤ੍ਰਿਯੁਸ ਨੇ ਇਨ੍ਹਾਂ ਕਾਰੀਗਰਾਂ ਅਤੇ ਇਹੋ ਜਿਹੇ ਕੰਮ ਨਾਲ ਸੰਬੰਧਿਤ ਲੋਕਾਂ ਦੀ ਇੱਕ ਬੈਠਕ ਬੁਲਾਈ ਅਤੇ ਆਖਿਆ, “ਲੋਕੋ। ਤੁਸੀਂ ਜਾਣਦੇ ਹੋ ਕਿ ਅਸੀਂ ਇਸ ਕੰਮ ਤੋਂ ਬਹੁਤ ਸਾਰਾ ਪੈਸਾ ਕਮਾਉਂਦੇ ਹਾਂ। 26 ਪਰ ਉਸ ਵੱਲ ਵੇਖੋ ਉਹ ਕੀ ਆਖ ਰਿਹਾ ਹੈ। ਪੌਲੁਸ ਨੇ ਅਫ਼ਸੁਸ ਵਿੱਚ ਅਤੇ ਲੱਗ ਭੱਗ ਪੂਰੇ ਅਸਿਯਾ ਵਿੱਚ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਅਤੇ ਉਨ੍ਹਾਂ ਦੇ ਮਨ ਬਦਲ ਦਿੱਤੇ ਹਨ। ਉਸਦਾ ਕਹਿਣਾ ਹੈ ਕਿ ਮਨੁੱਖ ਜਿਹੜੇ ਦੇਵੇਤੇ ਬਣਾਉਂਦੇ ਹਨ ਉਹ ਅਸਲ ਨਹੀਂ ਹਨ। 27 ਜਿਹੜੀਆਂ ਗੱਲਾਂ ਉਹ ਆਖਦਾ ਹੈ, ਹੋ ਸੱਕਦਾ ਹੈ ਕਿ ਉਹ ਲੋਕਾਂ ਨੂੰ ਸਾਡੇ ਕੰਮ ਦੇ ਵਿਰੁੱਧ ਕਰ ਦੇਣ। ਪਰ ਦੂਜਾ ਖਤਰਾ ਇਹ ਵੀ ਹੈ ਕਿ ਸ਼ਾਇਦ ਲੋਕ ਇਹ ਸੋਚਣਾ ਸ਼ੁਰੂ ਕਰ ਦੇਣ ਕਿ ਮਹਾਨ ਦੇਵੀ ਅਰਤਿਮਿਸ ਦਾ ਮੰਦਰ ਮਹੱਤਵਹੀਣ ਹੈ। ਉਸਦੀ ਮਹਾਨਤਾ ਖਤਮ ਹੋ ਜਾਵੇਗੀ। ਅਰਤਿਮਿਸ ਅਜਿਹੀ ਦੇਵੀ ਹੈ ਜਿਸਦੀ ਕਿ ਸਾਰੇ ਅਸਿਯਾ ਅਤੇ ਸੰਸਾਰ ਵਿੱਚ ਉਪਾਸਨਾ ਹੁੰਦੀ ਹੈ।”
2010 by World Bible Translation Center