Revised Common Lectionary (Complementary)
ਦਾਊਦ ਦਾ ਮਿਕਤਾਮ।
16 ਮੇਰੀ ਰੱਖਿਆ ਕਰੋ, ਪਰਮੇਸ਼ੁਰ, ਕਿਉਂਕਿ ਮੈਂ ਤੁਸਾਂ ਉੱਤੇ ਨਿਰਭਰ ਹਾਂ।
2 ਮੈਂ ਆਪਣੇ ਯਹੋਵਾਹ ਨੂੰ ਆਖਿਆ,
“ਹੇ ਪਰਮੇਸ਼ੁਰ, ਤੂੰ ਮੇਰਾ ਯਹੋਵਾਹ ਹੈਂ।
ਮੇਰੇ ਕੋਲ ਜੋ ਕੁਝ ਵੀ ਚੰਗਾ ਹੈ ਇਹ ਤੁਸਾਂ ਤੋਂ ਪ੍ਰਾਪਤ ਹੋਇਆ ਹੈ।”
3 ਯਹੋਵਾਹ, ਆਪਣੇ ਚੇਲਿਆਂ ਲਈ ਧਰਤੀ ਉੱਤੇ ਅਦਭੁਤ ਗੱਲਾਂ ਕਰਦਾ ਹੈ।
ਯਹੋਵਾਹ ਦਰਸਾਉਂਦਾ ਕਿ ਉਹ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦਾ ਹੈ।
4 ਪਰ ਉਹ ਜਿਹੜੇ ਹੋਰਾਂ ਦੇਵਤਿਆਂ ਦੀ ਪੂਜਾ ਕਰਨ ਲਈ ਭੱਜ ਜਾਂਦੇ ਹਨ, ਦਰਦ ਸਹਿਣਗੇ।
ਮੈਂ ਉਨ੍ਹਾਂ ਦੀਆਂ ਲਹੂ ਭੇਟਾਂ ਵਿੱਚ ਸਾਂਝ ਨਹੀਂ ਪਾਵਾਂਗਾ ਜਿਹੜੀਆਂ ਉਹ ਉਨ੍ਹਾਂ ਮੂਰਤੀਆਂ ਨੂੰ ਦਿੰਦੇ ਹਨ।
ਮੈਂ ਉਨ੍ਹਾਂ ਮੂਰਤੀਆਂ ਦੇ ਨਾਮ ਵੀ ਨਹੀਂ ਉੱਚਾਰਾਂਗਾ।
5 ਮੇਰਾ ਭੋਜਨ ਤੇ ਪਿਆਲਾ ਸਿਰਫ਼ ਪਰਮੇਸ਼ੁਰ ਪਾਸੋਂ ਆਉਂਦਾ ਹੈ।
ਜਿਸ ਤਰ੍ਹਾਂ ਕਿ ਯਹੋਵਾਹ ਨੇ ਮੈਨੂੰ ਮੇਰਾ ਵਿਰਸਾ [a] ਦਿੱਤਾ ਹੈ।
6 ਮੇਰੀ ਹਿੱਸੇ ਦੀ ਜ਼ਮੀਨ ਬਹੁਤ ਮਨਭਾਵਨੀ ਹੈ,
ਮੇਰਾ ਵਿਰਸਾ ਬਹੁਤ ਖੂਬਸੂਰਤ ਹੈ।
7 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਾ ਹਾਂ ਕਿਉਂਕਿ ਉਸ ਨੇ ਮੈਨੂੰ ਵੱਧੀਆ ਸਮਝਾਇਆ ਹੈ।
ਰਾਤ ਵੇਲੇ ਵੀ ਉਹ ਮੈਨੂੰ ਉਪਦੇਸ਼ ਦਿੰਦਾ ਹੈ ਅਤੇ ਮੇਰੇ ਮਨ ਦੇ ਧੁਰ ਅੰਦਰ ਚੰਗੀਆਂ ਸਾਲ੍ਹਾਵਾਂ ਰੱਖਦਾ ਹੈ।
8 ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ।
9 ਇਸੇ ਲਈ ਮੇਰੀ ਰੂਹ ਤੇ ਮੇਰਾ ਮਨ ਆਨੰਦ ਮਈ ਹੋਵਣਗੇ।
ਅਤੇ ਮੇਰਾ ਸ਼ਰੀਰ ਵੀ ਸੁਰੱਖਿਅਤ ਰਹੇਗਾ।
10 ਕਿਉਂਕਿ ਹੇ ਯਹੋਵਾਹ, ਤੂੰ ਮੇਰੀ ਰੂਹ ਨੂੰ ਮ੍ਰਿਤ ਲੋਕ ਵਿੱਚ ਦਾਖਲ ਨਹੀਂ ਹੋਣ ਦੇਵੇਂਗਾ।
ਅਤੇ ਤੂੰ ਆਪਣੇ ਇੱਕ ਵਫ਼ਾਦਾਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਂਗਾ।
11 ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ।
ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ।
ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।
4 ਮੈਂ, ਨਬੂਕਦਨੱਸਰ, ਆਪਣੇ ਮਹਿਲ ਅੰਦਰ ਸਾਂ। ਮੈਂ ਖੁਸ਼ ਅਤੇ ਸਫ਼ਲ ਸਾਂ। 5 ਮੈਨੂੰ ਇੱਕ ਸੁਪਨਾ ਆਇਆ ਜਿਸਨੇ ਮੈਨੂੰ ਭੈਭੀਤ ਕਰ ਦਿੱਤਾ ਸੀ। ਮੈਂ ਆਪਣੇ ਬਿਸਤਰੇ ਉੱਤੇ ਲੇਟਿਆ ਹੋਇਆ ਸਾਂ, ਅਤੇ ਮੇਰੀਆਂ ਸੋਚਾਂ ਅਤੇ ਦਰਸ਼ਨਾਂ ਨੇ ਮੈਨੂੰ ਬਹੁਤ ਡਰਾ ਦਿੱਤਾ। 6 ਇਸ ਲਈ ਮੈਂ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਸਿਆਣੇ ਬੰਦਿਆਂ ਨੂੰ ਮੇਰੇ ਸਾਹਮਣੇ ਲਿਆਂਦਾ ਜਾਵੇ। ਕਿਉਂ? ਤਾਂ ਜੋ ਉਹ ਮੈਨੂੰ ਦੱਸ ਸੱਕਣ ਕਿ ਮੇਰੇ ਸੁਪਨੇ ਦਾ ਕੀ ਅਰਬ ਸੀ: 7 ਜਦੋਂ ਜਾਦੂ ਟੂਣੇ ਵਾਲੇ ਬੰਦੇ ਅਤੇ ਕਸਦੀਆਂ ਮੇਰੇ ਪਾਸ ਆਏ, ਤਾਂ ਮੈਂ ਉਨ੍ਹਾਂ ਨੂੰ ਸੁਪਨੇ ਬਾਰੇ ਦੱਸਿਆ। ਪਰ ਉਹ ਲੋਕ ਮੈਨੂੰ ਇਹ ਨਹੀਂ ਦੱਸ ਸੱਕੇ ਕਿ ਇਸਦਾ ਕੀ ਅਰਬ ਸੀ। 8 ਆਖਿਰਕਾਰ ਦਾਨੀਏਲ ਮੇਰੇ ਪਾਸ ਆਇਆ। (ਮੈਂ ਦਾਨੀਏਲ ਨੂੰ, ਆਪਣੇ ਦੇਵਤੇ ਦਾ ਆਦਰ ਕਰਨ ਲਈ, ਬੇਲਟਸ਼ੱਸ਼ਰ ਨਾਮ ਦਿੱਤਾ ਸੀ। ਪਵਿੱਤਰ ਦੇਵਤਿਆਂ ਦਾ ਆਤਮਾ ਉਸ ਅੰਦਰ ਹੈ।) ਮੈਂ ਦਾਨੀਏਲ ਨੂੰ ਆਪਣੇ ਸੁਪਨੇ ਬਾਰੇ ਦੱਸਿਆ। 9 ਮ੍ਮੈਂ ਆਖਿਆ, “ਬੇਲਟਸ਼ੱਸ਼ਰ ਤੂੰ ਜਾਦੂਗਰਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਬੰਦਾ ਹੈਂ। ਮੈਂ ਜਾਣਦਾ ਹਾਂ ਕਿ ਤੇਰੇ ਅੰਦਰ ਪਵਿੱਤਰ ਦੇਵਤਿਆਂ ਦਾ ਆਤਮਾ ਹੈ। ਮੈਂ ਜਾਣਦਾ ਹਾਂ ਕਿ ਕੋਈ ਵੀ ਅਜਿਹਾ ਭੇਤ ਨਹੀਂ ਹੈ ਜਿਸ ਨੂੰ ਸਮਝਣਾ ਤੇਰੇ ਲਈ ਔਖਾ ਹੋਵੇ। ਮੈਨੂੰ ਜੋ ਸੁਪਨਾ ਆਇਆ ਉਹ ਇਹ ਸੀ। ਇਸਦਾ ਅਰਬ ਮੈਨੂੰ ਦੱਸ। 10 ਜਦੋਂ ਮੈਂ ਆਪਣੇ ਬਿਸਤਰੇ ਵਿੱਚ ਲੇਟਿਆ ਹੋਇਆ ਸਾਂ ਤਾਂ ਮੈਂ ਇਹ ਦਰਸ਼ਨ ਦੇਖੇ: ਮੈਂ ਦੇਖਿਆ ਕਿ ਮੇਰੇ ਸਾਹਮਣੇ ਧਰਤੀ ਦੇ ਵਿੱਚਕਾਰ ਇੱਕ ਰੁੱਖ ਖਲੋਤਾ ਸੀ। ਰੁੱਖ ਬਹੁਤ ਲੰਮਾ ਸੀ। 11 ਰੁੱਖ੍ਖ ਵੱਧਕੇ ਬਹੁਤ ਵੱਡਾ ਅਤੇ ਮਜ਼ਬੂਤ ਹੋ ਗਿਆ ਰੁੱਖ ਦਾ ਉੱਪਰਲਾ ਸਿਰਾ ਅਕਾਸ਼ ਛੁੰਹਦਾ ਸੀ। ਇਸ ਨੂੰ ਧਰਤੀ ਉੱਤੋਂ ਕਿਸੇ ਵੀ ਜਗ੍ਹਾ ਤੋਂ ਦੇਖਿਆ ਜਾ ਸੱਕਦਾ ਸੀ। 12 ਰੁੱਖ੍ਖ ਦੇ ਪੱਤੇ ਬਹੁਤ ਖੂਬਸੂਰਤ ਸਨ। ਇਸ ਉੱਤੇ ਬਹੁਤ ਫ਼ਲ ਲੱਗੇ ਹੋਏ ਸਨ। ਅਤੇ ਰੁੱਖ ਉੱਤੇ ਹਰ ਕਿਸੇ ਲਈ ਕਾਫ਼ੀ ਭੋਜਨ ਸੀ, ਜੰਗਲੀ ਜਾਨਵਰਾਂ ਨੂੰ ਇਸਦੇ ਹੇਠਾਂ ਠਾਹਰ ਮਿਲਦੀ ਸੀ: ਅਤੇ ਪੰਛੀ ਇਸ ਦੀਆਂ ਟਾਹਣੀਆਂ ਉੱਤੇ ਰਹਿੰਦੇ ਸਨ। ਹਰ ਜਾਨਵਰ ਇਸ ਰੁੱਖ ਤੋਂ ਭੋਜਨ ਪ੍ਰਾਪਤ ਕਰਦਾ ਸੀ।
13 “ਮੈਂ ਆਪਣੇ ਬਿਸਤਰੇ ਉੱਤੇ ਲੇਟਿਆ ਹੋਇਆ ਦਰਸ਼ਨ ਵਿੱਚ ਇਨ੍ਹਾਂ ਚੀਜ਼ਾਂ ਨੂੰ ਦੇਖ ਰਿਹਾ ਸੀ ਅਤੇ ਫ਼ੇਰ ਮੈਂ ਦੇਖਿਆ, ਕਿ ਇੱਕ ਪਵਿੱਤਰ ਦੂਤ ਅਕਾਸ਼ ਵਿੱਚੋਂ ਹੇੇਠਾ ਆ ਰਿਹਾ ਸੀ। 14 ਉਹ ਬਹੁਤ ਉੱਚੀ ਬੋਲਿਆ। ਉਸ ਨੇ ਆਖਿਆ, ‘ਰੁੱਖ੍ਖ ਨੂੰ ਕੱਟ ਦਿਓ, ਅਤੇ ਇਸ ਦੀਆਂ ਟਾਹਣੀਆਂ ਨੂੰ ਛਾਂਗ ਦਿਓ। ਇਸਦੇ ਪਤਿਆਂ ਨੂੰ ਝਾੜ ਦਿਓ। ਇਸਦੇ ਫ਼ਲਾਂ ਨੂੰ ਆਲੇ-ਦੁਆਲੇ ਬਿਖੇਰ ਦਿਓ। ਜਿਹੜੇ ਜਾਨਵਰ ਰੁੱਖ ਦੇ ਹੇਠਾਂ ਹਨ ਉਹ ਦੌੜ ਜਾਣਗੇ। ਜਿਹੜੇ ਪੰਛੀ ਇਸਦੀਆਂ ਟਾਹਣੀਆਂ ਵਿੱਚ ਸਨ ਉਹ ਉੱਡ ਜਾਣਗੇ। 15 ਪਰ ਤਣੇ ਅਤੇ ਜਢ਼ਾਂ ਨੂੰ ਧਰਤੀ ਵਿੱਚ ਲੱਗਿਆ ਰਹਿਣ ਦਿਓ। ਇਸਦੇ ਗਿਰਦ ਇੱਕ ਲੋਹੇ ਅਤੇ ਕਾਂਸੀ ਦੀ ਪੱਟੀ ਬੰਨ੍ਹ ਦਿਓ। ਤਣਾ ਅਤੇ ਇਸਦੀਆਂ ਜਢ਼ਾ ਆਲੇ-ਦੁਆਲੇ ਦੇ ਘਾਹ ਸਣੇ ਖੇਤ ਵਿੱਚ ਲੱਗੀਆਂ ਰਹਿਣਗੀਆਂ। ਇਹ ਜੰਗਲੀ ਜਾਨਵਰਾਂ ਅਤੇ ਖੇਤਾਂ ਦੇ ਪੌਦਿਆਂ ਦੇ ਵਿੱਚਕਾਰ ਰਹੇਗਾ। ਇਹ ਤ੍ਰੇਲ ਨਾਲ ਭਿੱਜ ਜਾਵੇਗਾ। 16 ਇਹ ਹੁਣ ਫ਼ੇਰ ਬੰਦੇ ਵਾਂਗ ਨਹੀਂ ਸੋਚੇਗਾ। ਇਸ ਕੋਲ ਜਾਨਵਰ ਦਾ ਦਿਲ ਹੋਵੇਗਾ। ਉਸਦੀ ਇਸੇ ਹਾਲਤ ਵਿੱਚ ਸੱਤ ਰੁੱਤਾਂ (ਸਾਲ) ਬੀਤ ਜਾਣਗੀਆਂ।’
17 “ਇੱਕ ਪਵਿੱਤਰ ਦੂਤ ਨੇ ਇਸ ਸਜ਼ਾ ਦਾ ਐਲਾਨ ਕੀਤਾ। ਕਿਉਂ? ਤਾਂ ਜੋ ਧਰਤੀ ਦੇ ਸਾਰੇ ਬੰਦੇ ਇਹ ਜਾਣ ਲੈਣ ਕਿ ਆਦਮੀਆਂ ਦੇ ਰਾਜ ਉੱਤੇ ਅੱਤ ਮਹਾਨ ਪਰਮੇਸ਼ੁਰ ਦੀ ਹਕੂਮਤ ਹੈ। ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਉਸੇ ਨੂੰ ਹੀ ਉਹ ਬਾਦਸ਼ਾਹੀਆਂ ਦਿੰਦਾ ਹੈ। ਅਤੇ ਪਰਮੇਸ਼ੁਰ ਨਿਮਾਣੇ ਬੰਦਿਆਂ ਨੂੰ ਉਨ੍ਹਾਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਨ ਲਈ ਚੁਣਦਾ ਹੈ!
18 “ਇਹੀ ਉਹ ਸੁਪਨਾ ਸੀ ਜੋ ਮੈਂ, ਰਾਜੇ ਨਬੂਕਦਨੱਸਰ ਨੇ ਦੇਖਿਆ ਸੀ। ਹੁਣ ਬੇਲਟਸ਼ੱਸਰ (ਦਾਨੀਏਲ) ਦੱਸ ਇਸ ਦਾ ਕੀ ਅਰਬ ਹੈ। ਮੇਰੇ ਰਾਜ ਦਾ ਕੋਈ ਸਿਆਣਾ ਬੰਦਾ ਮੇਰੇ ਇਸ ਸੁਪਨੇ ਦੀ ਵਿਆਖਿਆ ਨਹੀਂ ਕਰ ਸੱਕਦਾ। ਪਰ ਬੇਲਟਸ਼ੱਸਰ, ਤੂੰ ਇਸ ਸੁਪਨੇ ਦੀ ਵਿਆਖਿਆ ਕਰ ਸੱਕਦਾ ਹੈਂ ਕਿਉਂ ਕਿ ਤੇਰੇ ਅੰਦਰ ਪਵਿੱਤਰ ਦੇਵਤਿਆਂ ਦਾ ਆਤਮਾ ਵਸਦਾ ਹੈ।”
ਕੁਝ ਗੱਲਾਂ ਜਿਹੜੀਆਂ ਤੁਹਾਨੂੰ ਯਾਦ ਰੱਖਣੀਆਂ ਚਾਹੀਦੀਆਂ
11 ਪਰ ਤੂੰ ਇੱਕ ਪਰਮੇਸ਼ੁਰ ਦਾ ਬੰਦਾ ਹੈ। ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਹੀ ਢੰਗ ਵਿੱਚ ਜਿਉਣ ਦੀ ਕੋਸ਼ਿਸ਼ ਕਰੋ, ਅਤੇ ਪਰਮੇਸ਼ੁਰ ਦੀ ਸੇਵਾ ਕਰੋ; ਵਿਸ਼ਵਾਸ,ਪ੍ਰੇਮ, ਸਬਰ, ਅਤੇ ਸੱਜਨਤਾ ਰੱਖੋ। 12 ਆਪਣੇ ਵਿਸ਼ਵਾਸ ਨੂੰ ਬਣਾਈ ਰੱਖਨਾ ਦੌੜ ਦੌੜਨ ਵਾਂਗ ਹੈ। ਉਸ ਦੌੜ ਨੂੰ ਜਿੱਤਣ ਲਈ ਪੂਰਾ ਤਾਣ ਲਾ ਦਿਉ। ਇਸ ਗੱਲ ਨੂੰ ਯਕੀਨੀ ਬਣਾਉ ਕਿ ਤੁਸੀਂ ਉਹ ਜੀਵਨ ਪ੍ਰਾਪਤ ਕਰ ਲਵੋ ਜਿਹੜਾ ਸਦੀਪਕ ਹੈ। ਤੁਹਾਨੂੰ ਉਸ ਜੀਵਨ ਨੂੰ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਗਿਆ ਸੀ। ਅਤੇ ਤੁਸੀਂ ਬਹੁਤ ਸਾਰੇ ਲੋਕਾਂ ਅੱਗੇ ਮਸੀਹ ਬਾਰੇ ਮਹਾਨ ਸੱਚ ਸਵਿਕਾਰ ਕਰ ਲਿਆ ਹੈ। 13 ਮੈਂ ਤੁਹਾਨੂੰ ਪਰਮੇਸ਼ੁਰ ਅਤੇ ਮਸੀਹ ਯਿਸੂ ਦੇ ਸਨਮੁੱਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਸਨੇ ਉਹ ਮਹਾਨ ਸੱਚ ਉਦੋਂ ਸਵਿਕਾਰ ਕੀਤਾ ਸੀ ਅਦੋਂ ਉਹ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਖੜ੍ਹਾ ਸੀ। ਅਤੇ ਪਰਮੇਸ਼ੁਰ ਹੀ ਹੈ ਜਿਹੜਾ ਹਰ ਇੱਕ ਨੂੰ ਜੀਵਨ ਦਿੰਦਾ ਹੈ। 14 ਹੁਣ ਮੈਂ ਤੁਹਾਨੂੰ ਦੱਸਦਾ ਹਾਂ; ਉਹੀ ਗੱਲਾਂ ਕਰੋ ਜੋ ਕਰਨ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਸੀ। ਉਹ ਗੱਲਾਂ ਸਾਰੀ ਸ਼ੁੱਧਤਾ ਨਾਲ ਕਰੋ ਅਤੇ ਇਸ ਢੰਗ ਨਾਲ ਕਰੋ ਕਿ ਕੋਈ ਵੀ ਉਦੋਂ ਤੱਕ ਤੁਹਾਡੇ ਉੱਤੇ ਇਲਜ਼ਾਮ ਨਾ ਲਾ ਸੱਕੇ ਜਦੋਂ ਤੱਕ ਕਿ ਸਾਡਾ ਪ੍ਰਭੂ ਯਿਸੂ ਮਸੀਹ ਵਾਪਸ ਨਹੀਂ ਆ ਜਾਂਦਾ। 15 ਉਹ ਉਦੋਂ ਆਵੇਗਾ ਜਦੋਂ ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਇਹੀ ਸਹੀ ਸਮਾਂ ਹੈ। ਪਰਮੇਸ਼ੁਰ ਧੰਨ ਹੈ ਅਤੇ ਸਿਰਫ਼ ਇੱਕ ਸ਼ਾਸਕ ਹੈ। ਪਰਮੇਸ਼ੁਰ ਬਾਦਸ਼ਾਹਾਂ ਦਾ ਬਾਦਸ਼ਾਹ ਅਤੇ ਪ੍ਰਭੂਆਂ ਦਾ ਪ੍ਰਭੂ ਹੈ। 16 ਪਰਮੇਸ਼ੁਰ ਕਦੀ ਨਹੀਂ ਮਰਦਾ ਪਰਮੇਸ਼ੁਰ ਆਪਣੀ ਪ੍ਰਚੰਡ ਰੋਸ਼ਨੀ ਵਿੱਚ ਰਹਿੰਦਾ ਹੈ ਕਿ ਲੋਕ ਉਸ ਦੇ ਨੇੜੇ ਨਹੀਂ ਜਾ ਸੱਕਦੇ। ਕਿਸੇ ਵੀ ਵਿਅਕਤੀ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਦੇਖਿਆ। ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਦੇਖ ਸੱਕਣ ਦੇ ਸਮਰਥ ਨਹੀਂ ਹੈ। ਪਰਮੇਸ਼ੁਰ ਦੀ ਸਦਾ ਉਸਤਤਿ ਅਤੇ ਸ਼ਕਤੀ ਹੋਵੇ। ਆਮੀਨ।
17 ਇਹ ਆਦੇਸ਼ ਉਨ੍ਹਾਂ ਲੋਕਾਂ ਨੂੰ ਦਿਉ ਜਿਹੜੇ ਇਸ ਦੁਨੀਆਂ ਦੀ ਦੌਲਤ ਨਾਲ ਮਾਲਾ ਮਾਲ ਹਨ। ਉਨ੍ਹਾਂ ਨੂੰ ਆਖੋ ਕਿ ਗੁਮਾਨ ਨਾ ਕਰਨ। ਉਨ੍ਹਾਂ ਅਮੀਰ ਲੋਕਾਂ ਨੂੰ ਆਖੋ ਕਿ ਪਰਮੇਸ਼ੁਰ ਵਿੱਚ ਆਸ ਰੱਖਣ, ਅਪਣੀ ਦੌਲਤ ਵਿੱਚ ਨਹੀਂ। ਦੌਲਤ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸੱਕਦਾ। ਪਰ ਪਰਮੇਸ਼ੁਰ ਅਮੀਰੀ ਨਾਲ ਸਾਡਾ ਧਿਆਨ ਰੱਖਦਾ ਹੈ। ਉਹ ਸਾਨੂੰ ਭੋਗਣ ਲਈ ਹਰ ਸ਼ੈਅ ਦਿੰਦਾ ਹੈ। 18 ਅਮੀਰਾਂ ਨੂੰ ਚੰਗੇ ਕੰਮ ਕਰਨ ਲਈ ਆਖੋ। ਉਨ੍ਹਾਂ ਨੂੰ ਚੰਗੇ ਕੰਮਾਂ ਵਿੱਚ ਅਮੀਰ ਹੋਣ ਲਈ ਆਖੋ। ਅਤੇ ਉਨ੍ਹਾਂ ਨੂੰ ਖੁਸ਼ੀ ਨਾਲ ਦਾਨ ਕਰਨ ਅਤੇ ਦੌਲਤ ਸਾਂਝੀ ਕਰਨ ਲਈ ਆਖੋ। 19 ਅਜਿਹਾ ਕਰਦਿਆਂ ਉਹ ਆਪਣੇ ਲਈ ਸਵਰਗ ਵਿੱਚ ਇੱਕ ਖਜ਼ਾਨਾ ਜੋੜ ਰਹੇ ਹੋਣਗੇ। ਉਹ ਖਜ਼ਾਨਾ ਉਨ੍ਹਾਂ ਦੇ ਭਵਿੱਖਮਈ ਜੀਵਨ ਲਈ ਇੱਕ ਪੱਕੀ ਬੁਨਿਆਦ ਹੋਵੇਗਾ। ਫ਼ੇਰ ਉਹ ਅਜਿਹਾ ਜੀਵਨ ਹਾਸਿਲ ਕਰਨ ਦੇ ਯੋਗ ਹੋ ਜਾਣਗੇ ਜਿਹੜਾ ਸੱਚਾ ਹੈ।
20 ਤਿਮੋਥਿਉਸ, ਪਰਮੇਸ਼ੁਰ ਨੇ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਸੌਂਪੀਆਂ ਹਨ। ਇਨ੍ਹਾਂ ਚੀਜ਼ਾਂ ਦੀ ਰੱਖਵਾਲੀ ਕਰ। ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਮੂਰੱਖਮਈ ਗੱਲਾਂ ਆਖਦੇ ਹਨ, ਜਿਹੜੀਆਂ ਪਰਮੇਸ਼ੁਰ ਵੱਲੋਂ ਨਹੀਂ ਹਨ। ਉਨ੍ਹਾਂ ਲੋਕਾਂ ਤੋਂ ਦੂਰ ਰਹਿ ਜਿਹੜੇ ਦਲੀਲਬਾਜ਼ੀ ਕਰਦੇ ਹਨ ਜਿਸ ਨੂੰ ਉਹ “ਗਿਆਨ” ਆਖਦੇ ਹਨ ਪਰ ਇਹ ਅਸਲ ਵਿੱਚ ਇਹ ਗਿਆਨ ਨਹੀਂ ਹੈ। 21 ਕੁਝ ਲੋਕ ਆਖਦੇ ਹਨ ਕਿ ਉਨ੍ਹਾਂ ਕੋਲ ਉਹ “ਗਿਆਨ” ਹੈ। ਉਨ੍ਹਾਂ ਲੋਕਾਂ ਨੇ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ।
ਪਰਮੇਸ਼ੁਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।
2010 by World Bible Translation Center