Revised Common Lectionary (Complementary)
ਹੇਥ
57 ਯਹੋਵਾਹ, ਮੈਂ ਫ਼ੈਸਲਾ ਕੀਤਾ ਸੀ ਕਿ ਤੁਹਾਡੇ ਆਦੇਸ਼ਾ ਨੂੰ ਮੰਨਣਾ ਮੇਰਾ ਫ਼ਰਜ਼ ਹੈ।
58 ਯਹੋਵਾਹ, ਮੈਂ ਪੂਰੀ ਤਰ੍ਹਾਂ ਤੁਹਾਡੇ ਉੱਤੇ ਨਿਰਭਰ ਹਾਂ।
ਮੇਰੇ ਉੱਤੇ ਮਿਹਰਬਾਨ ਹੋਵੋ ਜਿਵੇਂ ਤੁਸਾਂ ਵਾਅਦਾ ਕੀਤਾ ਸੀ।
59 ਮੈਂ ਆਪਣੇ ਜੀਵਨ ਬਾਰੇ ਧਿਆਨ ਨਾਲ ਸੋਚਿਆ
ਅਤੇ ਮੈਂ ਤੁਹਾਡੇ ਕਰਾਰ ਵੱਲ ਵਾਪਸ ਮੁੜ ਪਿਆ।
60 ਮੈਂ ਕਾਹਲੀ ਨਾਲ ਮੁੜਿਆ, ਬਿਨ ਦੇਰ ਕੀਤਿਆਂ ਤੁਹਾਡੇ ਆਦੇਸ਼ ਵੱਲ ਮੁੜਿਆ।
61 ਮੰਦੇ ਲੋਕਾਂ ਦੇ ਇੱਕ ਸਮੂਹ ਨੇ ਮੇਰੇ ਬਾਰੇ ਮੰਦੀਆਂ ਗੱਲਾਂ ਆਖੀਆਂ।
ਪਰ ਮੈਂ ਤੁਹਾਡੀਆਂ ਸਿੱਖਿਆਵਾਂ ਨਹੀਂ ਭੁੱਲਿਆ, ਯਹੋਵਾਹ।
62 ਅੱਧੀ ਰਾਤ ਵੇਲੇ, ਮੈਂ ਤੁਹਾਡੇ ਸ਼ੁਭ ਨਿਆਂਵਾਂ
ਦਾ ਧੰਨਵਾਦ ਕਰਨ ਲਈ ਉੱਠਦਾ ਹਾਂ।
63 ਮੈਂ ਹਰ ਉਸ ਬੰਦੇ ਦਾ ਮੀਤ ਹਾਂ, ਜਿਹੜਾ ਤੁਹਾਡੀ ਉਪਾਸਨਾ ਕਰਦਾ ਹੈ।
ਮੈਂ ਹਰ ਉਸ ਬੰਦੇ ਦਾ ਮੀਤ ਹਾਂ ਜਿਹੜਾ ਤੁਹਾਡੇ ਆਦੇਸ਼ ਮੰਨਦਾ ਹੈ।
64 ਯਹੋਵਾਹ, ਧਰਤੀ ਨੂੰ ਤੁਹਾਡਾ ਸੱਚਾ ਪਿਆਰ ਭਰਦਾ ਹੈ।
ਮੈਨੂੰ ਆਪਣੇ ਨੇਮ ਸਿੱਖਾਉ।
27 ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰੀ ਨਾ ਹੋਵੋ ਜੋ ਇਸਦੇ ਅਧਿਕਾਰੀ ਹਨ, ਜਦੋਂ ਤੁਸੀਂ ਮਦਦ ਕਰ ਸੱਕਦੇ ਹੋਵੋਂ। 28 ਜੇ ਤੁਹਾਡਾ ਗੁਆਂਢੀ ਤੁਹਾਡੇ ਪਾਸੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦੇ ਦੇਵੋ! ਉਸ ਨੂੰ ਇਹ ਨਾ ਆਖੋ, “ਕੱਲ੍ਹ ਨੂੰ ਆਵੀਂ” ਜਦੋਂ ਕਿ ਇਹ ਤੁਹਾਡੇ ਕੋਲ ਹੋਵੇ।
29 ਆਪਣੇ ਗੁਆਂਢੀ ਦੇ ਖਿਲਾਫ਼, ਉਸ ਨੂੰ ਕਿਵੇਂ ਵੀ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਨਾ ਬਣਾਓ ਕਿਉਂ ਕਿ ਉਹ ਤੁਹਾਡੇ ਤੇ ਭਰੋਸਾ ਕਰਦਾ ਹੈ।
30 ਬਿਨਾ ਕਿਸੇ ਕਾਰਣ ਦੂਸਰੇ ਆਦਮੀ ਨਾਲ ਦਲੀਲਬਾਜ਼ੀ ਨਾ ਕਰੋ, ਜਦ ਕਿ ਉਸ ਨੇ ਤੁਹਾਡੇ ਨਾਲ ਕੁਝ ਬੁਰਾ ਨਹੀਂ ਕੀਤਾ।
31 ਹਿੰਸੱਕ ਆਦਮੀ ਨਾਲ ਈਰਖਾ ਨਾ ਕਰੋ, ਉਸ ਦੇ ਕਿਸੇ ਵੀ ਤਰੀਕੇ ਦੀ ਨਕਲ ਨਾ ਕਰੋ। 32 ਕਿਉਂਕਿ ਯਹੋਵਾਹ ਕਪਟੀ ਲੋਕਾਂ ਨੂੰ ਨਫ਼ਰਤ ਕਰਦਾ ਹੈ, ਪਰ ਆਪਣੀ ਦੋਸਤੀ ਉਹਨਾਂ ਲੋਕਾਂ ਵੱਲ ਵੱਧਾਉਂਦਾ ਹੈ ਜੋ ਇਮਾਨਦਾਰ ਹਨ।
33 ਯਹੋਵਾਹ ਦੁਸ਼ਟ ਲੋਕਾਂ ਨੂੰ ਸਰਾਪਦਾ, ਪਰ ਧਰਮੀ ਦੇ ਘਰ ਨੂੰ ਅਸੀਸ ਦਿੰਦਾ ਹੈ।
34 ਯਹੋਵਾਹ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹੈ ਜੋ ਹੋਰਨਾਂ ਦਾ ਮਜ਼ਾਕ ਉਡਾਉਂਦੇ ਹਨ, ਪਰ ਨਿਮਾਣੇ ਲੋਕਾਂ ਉੱਪਰ ਮਿਹਰਬਾਨੀ ਦਰਸਾਉਂਦਾ ਹੈ।
35 ਸਿਆਣੇ ਲੋਕਾਂ ਨੂੰ ਇੱਜ਼ਤ ਮਿਲੇਗੀ, ਪਰ ਪਰਮੇਸ਼ੁਰ ਮੂਰੱਖਾਂ ਦੀ ਬੇਇੱਜ਼ਤੀ ਕਰੇਗਾ।
ਇੱਕ ਅਮੀਰ ਵਿਅਕਤੀ ਦਾ ਯਿਸੂ ਨੂੰ ਸਵਾਲ(A)
18 ਇੱਕ ਯਹੂਦੀ ਆਗੂ ਨੇ ਯਿਸੂ ਨੂੰ ਪੁੱਛਿਆ, “ਭੱਲੇ ਗੁਰੂ ਜੀ, ਸਦੀਪਕ ਜੀਵਨ ਪਾਉਣ ਵਾਸਤੇ ਮੈਂ ਕੀ ਕਰਾਂ?”
19 ਯਿਸੂ ਨੇ ਉਸ ਨੂੰ ਆਖਿਆ, “ਤੂੰ ਮੈਨੂੰ ਭੱਲਾ ਕਿਉਂ ਆਖਦਾ ਹੈਂ। ਇੱਕਲਾ ਪਰਮੇਸ਼ੁਰ ਹੀ ਭੱਲਾ ਹੈ। 20 ਪਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ। ਤੂੰ ਹੁਕਮਨਾਮਿਆਂ ਨੂੰ ਜਾਣਦਾ ਹੈਂ? ‘ਤੈਨੂੰ ਬਦਕਾਰੀ ਦਾ ਪਾਪ ਨਹੀਂ ਕਰਨਾ ਚਾਹੀਦਾ, ਤੈਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ, ਤੈਨੂੰ ਚੋਰੀ ਨਹੀਂ ਕਰਨੀ ਚਾਹੀਦੀ, ਤੈਨੂੰ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ ਅਤੇ ਤੈਨੂੰ ਆਪਣੇ ਮਾਤਾ-ਪਿਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ।’” [a]
21 ਪਰ ਆਗੂ ਨੇ ਕਿਹਾ, “ਇਹ ਸਾਰੇ ਹੁਕਮ ਤਾਂ ਮੈਂ ਬਚਪਨ ਤੋਂ ਮੰਨਦਾ ਚੱਲਿਆ ਆ ਰਿਹਾ ਹਾਂ।”
22 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਆਗੂ ਨੂੰ ਆਖਿਆ, “ਅਜੇ ਵੀ ਇੱਕ ਚੀਜ ਹੈ ਜਿਸਦੀ ਤੇਰੇ ਵਿੱਚ ਘਾਟ ਹੈ। ਉਹ ਇਹ ਕਿ ਤੇਰੇ ਕੋਲ ਜਿੰਨੀ ਵੀ ਦੌਲਤ ਹੈ ਉਸ ਨੂੰ ਵੇਚਕੇ ਧਨ ਗਰੀਬਾਂ ਵਿੱਚ ਵੰਡ ਦੇ। ਤੈਨੂੰ ਸਵਰਗ ਵਿੱਚ ਤੇਰਾ ਖਜਾਨਾ ਮਿਲੇਗਾ। ਇਹ ਸਭ ਕਰਕੇ ਫਿਰ ਤੂੰ ਮੇਰੇ ਕੋਲ ਆ ਤੇ ਮੇਰੇ ਪਿੱਛੇ-ਪਿੱਛੇ ਚੱਲ।” 23 ਪਰ ਜਦੋਂ ਉਸ ਆਗੂ ਨੇ ਇਹ ਸੁਣਿਆ ਤਾਂ ਉਹ ਬੜਾ ਉਦਾਸ ਹੋਇਆ ਕਿਉਂਕਿ ਉਹ ਬੜਾ ਅਮੀਰ ਸੀ ਅਤੇ ਸਾਰੀ ਦੌਲਤ ਆਪਣੇ ਕੋਲ ਰੱਖਣੀ ਚਾਹੁੰਦਾ ਸੀ।
24 ਜਦੋਂ ਯਿਸੂ ਨੇ ਵੇਖਿਆ ਕਿ ਉਹ ਮਨੁੱਖ ਬੜਾ ਉਦਾਸ ਹੋ ਗਿਆ ਹੈ ਤਾਂ ਉਸ ਨੇ ਆਖਿਆ “ਧਨਵਾਨ ਵਾਸਤੇ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਬੜਾ ਔਖਾ ਹੈ। 25 ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਇੱਕ ਊਠ ਦਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਸੌਖਾ ਹੈ।”
ਕੌਣ ਬਚਾਇਆ ਜਾ ਸੱਕਦਾ ਹੈ
26 ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਆਖਣ ਲੱਗੇ, “ਫਿਰ ਕੌਣ ਬਚਾਇਆ ਜਾ ਸੱਕਦਾ ਹੈ?”
27 ਯਿਸੂ ਨੇ ਆਖਿਆ, “ਜਿਹੜੀਆਂ ਗੱਲਾਂ ਮਨੁੱਖਾਂ ਲਈ ਅਣਹੋਣੀਆਂ ਹਨ, ਉਹ ਪਰਮੇਸ਼ੁਰ ਤੋਂ ਹੋ ਸੱਕਦੀਆਂ ਹਨ।”
28 ਪਤਰਸ ਨੇ ਕਿਹਾ, “ਵੇਖ, ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ।”
29 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਉਹ ਹਰ ਕੋਈ, ਜਿਸਨੇ ਆਪਣੇ ਘਰ, ਪਤਨੀ, ਭਰਾਵਾਂ, ਮਾਪਿਆਂ, ਅਤੇ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਵਾਸਤੇ ਛੱਡਿਆ ਹੈ, 30 ਉਹ ਆਪਣੇ ਛੱਡੇ ਤੋਂ ਕਿਤੇ ਵੱਧ ਪਾਵੇਗਾ। ਉਹ ਆਪਣੀ ਜ਼ਿੰਦਗੀ ਵਿੱਚ ਛੱਡੇ ਹੋਏ ਤੋਂ ਕਿਤੇ ਵੱਧੇਰੇ ਪ੍ਰਾਪਤ ਕਰੇਗਾ ਅਤੇ ਜਦੋਂ ਉਹ ਮਰੇਗਾ, ਉਸਦਾ ਵਾਸਾ ਹਮੇਸ਼ਾ ਪਰਮੇਸ਼ੁਰ ਦੇ ਨਾਲ ਹੋਵੇਗਾ।”
2010 by World Bible Translation Center