Revised Common Lectionary (Complementary)
ਦਾਊਦ ਦਾ ਇੱਕ ਗੀਤ, ਜਿਹੜਾ ਉਸ ਨੇ ਯਹੋਵਾਹ ਨੂੰ ਸੁਣਾਇਆ ਸੀ। ਇਹ ਗੀਤ ਕੂਸ਼ ਬਾਰੇ ਹੈ [a] ਜੋ ਕਿ ਬਿਨਯਾਮਿਨ ਦੇ ਪਰਿਵਾਰਿਕ ਸਮੂਹ ਵਿੱਚੋਂ ਸੀ।
7 ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਸ਼ਰਨ ਲੈਂਦਾ ਹਾਂ।
ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾ ਜਿਹੜੇ ਮੇਰੇ ਪਿੱਛੇ ਹਨ। ਮੈਨੂੰ ਬਚਾਉ।
2 ਜੇ ਤੂੰ ਮੈਨੂੰ ਨਹੀਂ ਬਚਾਵੇਂਗਾ, ਮੈਂ ਸ਼ੇਰ ਦੁਆਰਾ ਫ਼ੜੇ ਅਤੇ ਧੂਏ ਜਾਣ ਵਾਲੇ ਜਾਨਵਰ ਵਰਗਾ ਹੋਵਾਂਗਾ।
ਜਿਸ ਨੂੰ ਕੋਈ ਵੀ ਨਹੀਂ ਬਚਾਉਂਦਾ।
3 ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਕੋਈ ਮੰਦਾ ਕੰਮ ਨਹੀਂ ਕੀਤਾ।
ਮੈਂ ਵਾਅਦਾ ਕਰਦਾ ਹਾਂ ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ।
4 ਮੈਂ ਆਪਣੇ ਕਿਸੇ ਵੀ ਸਹਾਇਕ ਦਾ ਮੰਦਾ ਕੰਮ ਨਹੀਂ ਕੀਤਾ।
ਅਤੇ ਨਾ ਹੀ ਆਪਣੇ ਸਹਾਇਕ ਦੇ ਦੁਸ਼ਮਣਾਂ ਦੀ ਕੋਈ ਮਦਦ ਕੀਤੀ ਹੈ।
5 ਜੇ ਇਹ ਸੱਚ ਨਹੀਂ ਹੈ, ਤਾਂ ਮੈਨੂੰ ਸਜ਼ਾ ਦੇਵੋ।
ਮੇਰੇ ਦੁਸ਼ਮਣ ਨੂੰ ਮੇਰਾ ਪਿੱਛਾ ਕਰਨ ਦਿਉ, ਤੇ ਉਸ ਨੂੰ ਮੈਨੂੰ ਮਾਰ ਲੈਣ ਦਿਉ।
ਉਸ ਨੂੰ ਮੈਨੂੰ ਧਰਤੀ ਅੰਦਰ ਦੱਬ ਲੈਣ ਦਿਉ ਅਤੇ ਮੈਨੂੰ ਮਿਧਣ ਦਿਉ ਅਤੇ ਮੇਰੀ ਰੂਹ ਨੂੰ ਗੰਦਗੀ ਅੰਦਰ ਪਾ ਲੈਣ ਦਿਉ।
6 ਹੇ ਯਹੋਵਾਹ, ਉੱਠੋ ਤੇ ਆਪਣਾ ਗੁੱਸਾ ਦਿਖਾਉ।
ਮੇਰਾ ਵੈਰੀ ਗੁੱਸੇ ਹੈ। ਇਸ ਲਈ ਤੁਸੀਂ ਉੱਠੋ ਤੇ ਉਸ ਦੇ ਵਿਰੁੱਧ ਲੜੋ।
ਹੇ ਪਰਮੇਸ਼ੁਰ, ਉੱਠੋ ਤੇ ਨਿਆਂ ਦੀ ਘੋਸ਼ਣਾ ਕਰੋ।
7 ਯਹੋਵਾਹ, ਲੋਕਾਂ ਦਾ ਨਿਆਂ ਕਰੋ।
ਕੌਮਾਂ ਨੂੰ ਇਕੱਠਿਆਂ ਤੁਹਾਡਾ ਸਾਹਮਣਾ ਕਰਨ ਦਿਉ।
8 ਅਤੇ ਲੋਕਾਂ ਦਾ ਨਿਆਂ ਕਰੋ।
ਯਹੋਵਾਹ, ਮੇਰਾ ਨਿਆਂ ਕਰੋ।
ਸਿੱਧ ਕਰੋ ਕਿ ਮੈਂ ਬੇਕਸੂਰ ਹਾਂ।
9 ਮੰਦੇ ਲੋਕਾਂ ਨੂੰ ਸਜ਼ਾ ਦਿਉ,
ਅਤੇ ਚੰਗੇ ਲੋਕਾਂ ਦੇ ਸਹਾਇਕ ਬਣੋ।
ਹੇ ਪਰਮੇਸ਼ੁਰ, ਤੁਸੀਂ ਚੰਗੇ ਹੋ,
ਤੁਸੀਂ ਲੋਕਾਂ ਦੇ ਅੰਦਰਲੇ ਪਨ ਨੂੰ ਵੇਖ ਸੱਕਦੇ ਹੋ।
10 ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਕੋਲ ਨਿਸ਼ਕਪਟ ਹਿਰਦੇ ਹਨ।
ਇਸ ਲਈ ਪਰਮੇਸ਼ੁਰ ਮੇਰੀ ਰੱਖਿਆ ਕਰੇਗਾ।
11 ਪਰਮੇਸ਼ੁਰ ਸਹੀ ਨਿਆਂਕਾਰ ਹੈ।
ਉਹ ਹਮੇਸ਼ਾ ਦੁਸ਼ਟ ਲੋਕਾਂ ਦੇ ਵਿਰੁੱਧ ਬੋਲਦਾ ਹੈ।
12-13 ਪਰਮੇਸ਼ੁਰ ਇੱਕ ਫ਼ੈਸਲਾ ਕਰਨ ਤੋਂ ਬਾਅਦ,
ਉਹ ਆਪਣਾ ਮਨ ਨਹੀਂ ਬਦਲਦਾ।
ਪਰਮੇਸ਼ੁਰ ਮੰਦੇ ਲੋਕਾਂ ਨੂੰ ਦੰਡ ਦੇਣ ਲਈ ਸਦਾ ਤਿਆਰ ਹੈ।
14 ਕੁਝ ਲੋਕ ਹਮੇਸ਼ਾ ਮੁਸੀਬਤਾਂ ਖੜੀਆਂ ਕਰਨ ਦੀਆਂ ਵਿਉਂਤਾਂ ਬਣਾਉਂਦੇ ਹਨ।
ਉਹ ਗੁਪਤ ਯੋਜਨਾਵਾਂ ਬਣਾਉਂਦੇ ਹਨ
ਅਤੇ ਝੂਠ ਬੋਲਦੇ ਹਨ
15 ਉਹ ਹੋਰਾਂ ਨੂੰ ਫ਼ਸਾਉਣ ਅਤੇ ਉਨ੍ਹਾਂ ਨੂੰ ਸੱਟਾਂ ਮਾਰਨ ਦੀਆਂ ਯੋਜਨਾਵਾਂ ਬਣਾਉਂਦੇ ਹਨ।
ਪਰ ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਵਣਗੇ।
16 ਉਨ੍ਹਾਂ ਨੂੰ ਉਹ ਸਜ਼ਾ ਮਿਲੇਗੀ ਜਿਸਦੇ ਉਹ ਅਧਿਕਾਰੀ ਹਨ।
ਉਹ ਹੋਰਾਂ ਲਈ ਜਾਲਮ ਸਨ।
ਪਰ ਉਨ੍ਹਾਂ ਨੂੰ ਉਨ੍ਹਾਂ ਦੇ ਗਲਤ ਕਾਰਿਆਂ ਵਾਸਤੇ ਸਜ਼ਾ ਮਿਲੇਗੀ।
17 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ ਕਿਉਂਕਿ ਉਹ ਭਲਾ ਹੈ।
ਮੈਂ ਅੱਤ ਉੱਚੇ ਯਹੋਵਾਹ ਦੇ ਨਾਮ ਦੀ ਉਸਤਤਿ ਕਰਾਂਗਾ।
ਅਸਤਰ ਨੂੰ ਰਾਣੀ ਬਣਾਇਆ ਜਾਣਾ
2 ਇਸਤੋਂ ਬਆਦ ਪਾਤਸ਼ਾਹ ਅਹਸ਼ਵੇਰੋਸ਼ ਦਾ ਕਰੋਧ ਠੰਡਾ ਪੈ ਗਿਆ। ਫਿਰ ਉਸ ਨੇ ਵਸ਼ਤੀ ਵਿਰੁੱਧ ਆਪਣੇ ਹੁਕਮ ਅਤੇ ਜੋ ਕੁਝ ਵਸ਼ਤੀ ਤੇ ਕੀਤਾ ਸੀ, ਉਸ ਸਭ ਨੂੰ ਚਿਤਵਿਆ। 2 ਤਾਂ ਪਾਤਸ਼ਾਹ ਦੇ ਨਿੱਜੀ ਸੇਵਕਾਂ ਨੇ ਉਸ ਨੂੰ ਸੁਝਾਅ ਦਿੱਤਾ ਅਤੇ ਕਿਹਾ, “ਪਾਤਸ਼ਾਹ ਲਈ ਸੋਹਣੀਆਂ ਅਤੇ ਕੁਆਰੀਆਂ ਕੁੜੀਆਂ ਦੀ ਭਾਲ ਕੀਤੀ ਜਾਵੇ। 3 ਪਾਤਸ਼ਾਹ ਆਪਣੀ ਹਰ ਪ੍ਰਾਂਤ ਵਿੱਚੋਂ ਆਗੂਆਂ ਨੂੰ ਚੁਣੇ ਅਤੇ ਫਿਰ ਇਹ ਆਗੂ ਉਨ੍ਹਾਂ ਖੂਬਸੂਰਤ ਅਤੇ ਅਣਵਿਆਹੀਆਂ ਕੁੜੀਆਂ ਨੂੰ ਸ਼ੂਸ਼ਨ ਜਿਲ੍ਹੇ ਦੇ ਮਹਿਲ ਨੂੰ ਲਿਆਉਣ। ਇਨ੍ਹਾਂ ਕੁੜੀਆਂ ਨੂੰ ਪਾਤਸ਼ਾਹ ਦੇ ਮਹਿਲ ਦੇ ਜਨਾਨਖਾਨੇ ਵਿੱਚ ਰੱਖਿਆ ਜਾਵੇਗਾ। ਅਤੇ ਉਹ ਪਾਤਸ਼ਾਹ ਦੇ ਖੁਸਰੇ ਹੇਗਈ ਦੀ ਦੇਖ-ਰੇਖ ਵਿੱਚ ਰਹਿਣਗੀਆਂ, ਜੋ ਕਿ ਪਾਤਸ਼ਾਹ ਦੇ ਜਨਾਨਖਾਨੇ ਦਾ ਸਰਪ੍ਰਸਤ ਹੈ। ਫ਼ਿਰ ਉਹ ਉਨ੍ਹਾਂ ਨੂੰ ਖੂਬਸੂਰਤੀ ਲਈ ਵਸਤਾਂ ਦੇਵੇਗਾ। 4 ਫਿਰ ਉਹਨਾਂ ਸਭਨਾਂ ਵਿੱਚ ਜਿਹੜੀ ਕਂਜਕ ਕੁਆਰੀ ਪਾਤਸ਼ਾਹ ਦੀ ਮਨ ਨੂੰ ਭਾਵੇ ਉਸ ਨੂੰ ਵਸ਼ਤੀ ਦੀ ਬਾਵੇ ਪਾਤਸ਼ਾਹ ਦੀ ਮਹਾਰਾਣੀ ਬਾਪਿਆਂ ਜਾਵੇ।” ਪਾਤਸ਼ਾਹ ਨੂੰ ਇਹ ਮਸ਼ਵਰਾ ਚੰਗਾ ਲੱਗਿਆ ਤ੍ਤੇ ਉਸ ਨੇ ਮੰਨ ਲਿਆ।
5 ਹੁਣ ਬਿਨਯਾਮੀਨੀ ਘਰਾਣੇ ਦੇ ਪਰਿਵਾਰ ਸਮੂਹ ਵਿੱਚੋਂ ਮਾਰਦਕਈ ਨਾਮ ਦਾ ਇੱਕ ਯਹੂਦੀ ਸੀ ਜੋ ਕਿ ਯਾਈਰ ਦਾ ਪੁੱਤਰ ਸੀ ਅਤੇ ਕੀਸ਼ ਦਾ ਪੁੱਤਰ ਸੀ। ਮਾਰਦਕਈ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਸੀ। 6 ਮਾਰਦਕਈ ਯਰੂਸ਼ਲਮ ਤੋਂ ਨਬੂਕਦਨੱਸਰ ਦੁਆਰਾ, ਜੋ ਕਿ ਬਾਬਲ ਦਾ ਪਾਤਸ਼ਾਹ ਸੀ, ਬੰਦੀ ਬਣਾਕੇ ਲਿਜਾਇਆ ਗਿਆ ਸੀ। ਪਾਤਸ਼ਾਹ ਨੇ ਮਾਰਦਕਈ ਅਤੇ ਯਹੂਦਾਹ ਦੇ ਰਾਜੇ, ਯੇਹੋਇਆਚਿਨ ਨੂੰ ਕੈਦੀਆਂ ਦੇ ਇੱਕ ਸਮੂਹ ਸਮੇਤ ਬੰਦੀ ਬਣਾ ਲਿਆ ਸੀ। 7 ਮਾਰਦਕਈ ਦੀ ਇੱਕ ਚਾਚੇ ਦੀ ਕੁੜੀ ਸੀ ਜਿਸ ਦਾ ਨਾਂਉ ਹਦੱਸਾਹ ਸੀ। ਉਹ ਅਨਾਬ ਸੀ, ਜਿਸ ਕਾਰਣ ਉਸ ਦੀ ਦੇਖ ਭਾਲ ਮਾਰਦਕਈ ਕਰਦਾ ਸੀ। ਉਸ ਦੇ ਮਾਂ ਬਾਪ ਦੀ ਮੌਤ ਤੋਂ ਬਾਅਦ ਮਾਰਦਕਈ ਨੇ ਉਸ ਨੂੰ ਆਪਣੀ ਧਰਮ ਦੀ ਧੀ ਬਣਾਇਆ। ਹਦੱਸਾਹ ਦਾ ਦੂਜਾ ਨਾਂਉ ਅਸਤਰ ਸੀ। ਅਸਤਰ ਵੇਖਣ ਵਿੱਚ ਵੀ ਬੜੀ ਸੋਹਣੀ-ਸੁਨੱਥੀ ਸੀ।
8 ਜਦੋਂ ਪਾਤਸ਼ਾਹ ਦੇ ਹੁਕਮ ਦੀ ਸੁਣਵਾਈ ਹੋ ਗਈ, ਤਾਂ ਬਹੁਤ ਸਾਰੀਆਂ ਕੁੜੀਆਂ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਲਿਆਈਆਂ ਗਈਆਂ। ਇਨ੍ਹਾਂ ਕੁੜੀਆਂ ਨੂੰ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਅੱਸਤਰ ਵੀ ਉਨ੍ਹਾਂ ਕੁੜੀਆਂ ਵਿੱਚੋਂ ਇੱਕ ਸੀ। ਉਸ ਨੂੰ ਪਾਤਸ਼ਾਹ ਦੇ ਮਹਿਲ ਵਿੱਚ ਲਿਜਾਕੇ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਹੇਗਈ ਪਾਤਸ਼ਾਹ ਦੇ ਜ਼ਨਾਨਖਾਨੇ ਦਾ ਸਰਪ੍ਰਸਤ ਸੀ। 9 ਹੇਗਈ ਨੂੰ ਅਸਤਰ ਪਸੰਦ ਆਈ ਤੇ ਉਸਦੀ ਚਹੇਤੀ ਬਣੀ ਇਸ ਲਈ ਹੇਗਈ ਨੇ ਉਸਦੀ ਸੁੰਦਰਤਾ ਵੱਧਾਉਣ ਲਈ ਖਾਸ ਉਪਚਾਰ ਕੀਤੇ ਅਤੇ ਉਸ ਨੂੰ ਵੱਧੀਆ ਭੋਜਨ ਖਾਣ ਨੂੰ ਦਿੱਤੇ। ਹੇਗਈ ਨੇ ਪਾਤਸ਼ਾਹ ਦੇ ਮਹਿਲ ਵਿੱਚੋਂ ਅਸਤਰ ਲਈ ਸੱਤ ਗੋਲੀਆਂ ਚੁਣੀਆਂ। ਫਿਰ ਹੇਗਈ ਨੇ ਅਸਤਰ ਅਤੇ ਉਸ ਦੀਆਂ ਸੱਤ ਦਾਸੀਆਂ ਨੂੰ ਪਾਤਸ਼ਾਹ ਦੇ ਜਨਾਨਖਾਨੇ ਸਭ ਤੋਂ ਵੱਧੀਆ ਥਾਂ ਉੱਤੇ ਠਹਿਰਾਇਆ। 10 ਅਸਤਰ ਨੇ ਕਿਸੇ ਨੂੰ ਇਹ ਨਾ ਦੱਸਿਆ ਕਿ ਉਹ ਯਹੂਦਣ ਹੈ। ਉਸ ਨੇ ਕਿਸੇ ਨੂੰ ਆਪਣੇ ਖਾਨਦਾਨ ਦੇ ਪਿੱਛੋਕੜ ਬਾਰੇ ਨਾ ਦੱਸਿਆ, ਕਿਉਂ ਕਿ ਮਰਦਕਈ ਨੇ ਉਸ ਨੂੰ ਦੱਸਣੋ ਮਨ੍ਹਾਂ ਕੀਤਾ ਸੀ। 11 ਅਤੇ ਮਾਰਦਕਈ ਹਰ ਰੋਜ਼ ਜਨਾਨਖਾਨੇ ਦੇ ਵਿਹੜੇ ਵਿੱਚ ਫਿਰਦਾ ਰਹਿੰਦਾ ਤਾਂ ਕਿ ਉਹ ਅਸਤਰ ਦੀ ਸੁੱਖ ਸਾਂਦ ਬਾਰੇ ਜਾਣਦਾ ਰਹੇ।
12 ਹੁਣ ਕਿਸੇ ਵੀ ਕੁੜੀ ਦੇ ਪਾਤਸ਼ਾਹ ਅਹਸ਼ਵੇਰੋਸ਼ ਦੇ ਕੋਲ ਜਾਣ ਦੀ ਵਾਰੀ ਆਉਣ ਤੋਂ ਪਹਿਲਾਂ, ਉਸ ਲਈ ਇਨ੍ਹਾਂ ਰਾਹੀਂ ਗੁਜ਼ਰਨਾ ਜ਼ਰੂਰੀ ਸੀ: ਪਹਿਲਾਂ ਉਸ ਨੂੰ ਖੂਬਸੂਰਤੀ ਦੇ ਉਪਚਾਰ ਦੇ ਬਾਰ੍ਹਾਂ ਮਹੀਨਿਆਂ ਨੂੰ ਪੂਰਾ ਕਰਨਾ ਪੈਂਦਾ ਸੀ। ਇਸ ਸਮੇਂ ਦੌਰਾਨ, ਛੇ ਮਹੀਨੇ ਮੁਰ ਦੇ ਤੇਲ ਨਾਲ ਅਤੇ ਅਗਲੇ ਛੇ ਮਹੀਨੇ ਉਸ ਦਾ ਵੱਖੋ-ਵੱਖਰੇ ਅਤਰਾਂ ਅਤੇ ਵਟਣਿਆਂ ਆਦਿ ਨਾਲ ਉਪਚਾਰ ਕੀਤਾ ਜਾਂਦਾ ਸੀ। 13 ਇਉਂ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਇੱਕ ਕੁੜੀ ਪਾਤਸ਼ਾਹ ਦੇ ਸਾਹਮਣੇ ਜਾਂਦੀ ਸੀ। ਉਸ ਨੂੰ ਸਭ ਕੁਝ ਉਸ ਜਨਾਨਖਾਨੇ ਚੋ ਮੁਹਈਆ ਕਰਵਾਇਆ ਜਾਂਦਾ। ਜਿਸਦੀ ਉਸ ਨੂੰ ਲੋੜ ਹੁੰਦੀ ਸੀ। 14 ਸ਼ਾਮ ਵੇਲੇ, ਕੁੜੀ ਪਾਤਸ਼ਾਹ ਦੇ ਮਹਿਲ ਵਿੱਚ ਜਾਂਦੀ ਅਤੇ ਸਵੇਰ ਹੋਣ ਤੇ ਜਨਾਨਖਾਨੇ ਵਿੱਚ ਪਰਤ ਆਉਂਦੀ। ਬਾਅਦ ਵਿੱਚ ਉਸ ਕੁੜੀ ਨੂੰ ਪਾਤਸ਼ਾਹ ਦੇ ਖੁਸਰੇ ਸੁਅਸ਼ਗਜ ਦੇ ਹਵਾਲੇ ਕਰ ਦਿੱਤਾ ਜਾਂਦਾ ਜਿਹੜਾ ਕਿ ਇਨ੍ਹਾਂ ਸੁਰੀਤਾਂ ਦਾ ਰਾਖਾ ਸੀ। ਤਦ ਉਹ ਕੁੜੀ ਉਦੋਂ ਤੱਕ ਮੁੜ ਪਾਤਸ਼ਾਹ ਦੇ ਸਾਹਮਣੇ ਨਾ ਜਾਂਦੀ ਜਿੰਨਾ ਚਿਰ ਉਹ ਉਸ ਦੀ ਇੱਛਾ ਨਾ ਕਰਦਾ। ਜੇਕਰ ਉਹ ਉਸ ਤੋਂ ਪ੍ਰਸੰਨ ਹੁੰਦਾ ਤਾਂ ਪਾਤਸ਼ਾਹ ਉਸਦਾ ਨਾਉਂ ਲੈ ਕੇ ਮੁੜ ਆਪਣੇ ਮਹਿਲੀਁ ਬੁਲਾਉਂਦਾ।
15 ਜਦੋਂ ਅਸਤਰ ਦੀ ਪਾਤਸ਼ਾਹ ਕੋਲ ਜਾਣ ਦੀ ਵਾਰੀ ਆਈ, ਤਾਂ ਉਸ ਨੇ ਕੋਈ ਮੰਗ ਨਾ ਕੀਤੀ (ਅਸਤਰ ਮਾਰਦਕਈ ਦੇ ਚਾਚੇ ਅਬੀਹਯਿਲ ਦੀ ਧੀ ਸੀ, ਜਿਸ ਨੇ ਉਸ ਨੂੰ ਗੋਦ ਲਿਆ ਸੀ।) ਪਾਤਸ਼ਾਹ ਕੋਲ ਜਾਣ ਤੋਂ ਪਹਿਲਾਂ, ਉਸ ਨੇ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ। ਉਸ ਨੇ ਸਿਰਫ਼ ਹੇਗਈ ਦੀ ਸਲਾਹ ਹੀ ਲਈ, ਜੋ ਕਿ ਜਨਾਨੀਆਂ ਦਾ ਸਰਪ੍ਰਸਤ ਸੀ, ਕਿ ਉਸ ਲਈ ਕੀ ਲੈਣਾ ਠੀਕ ਰਹੇਗਾ। ਜਿਹੜਾ ਵੀ ਅਸਤਰ ਵੱਲ ਵੇਖ ਦਾ ਉਸ ਨੂੰ ਪਸੰਦ ਕਰਦਾ। 16 ਇਉਂ ਅਸਤਰ ਨੂੰ ਪਾਤਸ਼ਾਹ ਅਹਸ਼ਵੇਰੋਸ਼ ਕੋਲ ਲਿਜਾਇਆ ਗਿਆ। ਇਹ ਉਸ ਦੇ ਰਾਜ ਦੇ ਸੱਤਵੇਂ ਵਰ੍ਹੇ ਦੇ ਦਸਵੇਂ ਮਹੀਨੇ ਟੇਬੇਬ ਦਾ ਮਹੀਨਾ ਸੀ ਜਦੋਂ ਅਸਤਰ ਉਸ ਦੇ ਮਹਿਲੀਁ ਪਹੁੰਚੀ।
17 ਪਾਤਸ਼ਾਹ ਨੂੰ ਸਾਰੀਆਂ ਕੁੜੀਆਂ ਵਿੱਚੋਂ ਅਸਤਰ ਸਭ ਤੋਂ ਵੱਧ ਪਿਆਰੀ ਲਗੀ ਤੇ ਉਹ ਉਸਦੀ ਮਨਪਸੰਦ ਦੀ ਸੀ। ਇਸ ਲਈ ਪਾਤਸ਼ਾਹ ਨੇ ਉਸ ਦੇ ਸਿਰ ਤੇ ਤਾਜ ਪੁਆ ਕੇ ਵਸ਼ਤੀ ਦੀ ਬਾਵੇਂ ਉਸ ਨੂੰ ਆਪਣੀ ਮਹਾਰਾਣੀ ਬਣਾਇਆ। 18 ਫ਼ੇਰ ਪਾਤਸ਼ਾਹ ਨੇ ਅਸਤਰ ਲਈ ਇੱਕ ਵੱਡੀ ਦਾਅਵਤ ਦਿੱਤੀ, ਜੋ ਕਿ ਉਸ ਦੇ ਖਾਸ ਮਹੱਤਵਪੂਰਣ ਲੋਕਾਂ ਅਤੇ ਆਗੂਆਂ ਲਈ ਸੀ। ਉਸ ਦਿਨ, ਉਸ ਨੇ ਸਾਰੇ ਸੂਬਿਆਂ ਵਿੱਚ ਛੁੱਟੀ ਘੋਸ਼ਿਤ ਕੀਤੀ। ਕਿਉਂ ਕਿ ਉਹ ਦਿਆਲੂ ਪਾਤਸ਼ਾਹ ਸੀ ਇਸ ਲਈ ਉਸ ਨੇ ਸਾਰੇ ਲੋਕਾਂ ਵਿੱਚ ਤੋਂਹਫੇ ਵੰਡੇ।
8 ਯਿਸੂ ਮਸੀਹ ਨੂੰ ਚੇਤੇ ਰੱਖੋ। ਉਹ ਦਾਊਦ ਦੇ ਪਰਿਵਾਰ ਵਿੱਚੋਂ ਹੈ। ਜਦੋਂ ਯਿਸੂ ਮਰਿਆ ਤਾਂ ਉਸ ਨੂੰ ਮੌਤ ਤੋਂ ਜਿਵਾਲਿਆ ਗਿਆ। ਇਹੀ ਖੁਸ਼ਖਬਰੀ ਹੈ ਜਿਸ ਬਾਰੇ ਮੈਂ ਲੋਕਾਂ ਨੂੰ ਦੱਸਦਾ ਹਾਂ। 9 ਮੈਂ ਇਸ ਲਈ ਕਸ਼ਟ ਸਹਿ ਰਿਹਾ ਹਾਂ ਕਿਉਂ ਜੋ ਮੈਂ ਖੁਸ਼ਖਬਰੀ ਬਾਰੇ ਲੋਕਾਂ ਨੂੰ ਦੱਸਦਾ ਹਾਂ। ਮੈਨੂੰ ਉਸ ਵਿਅਕਤੀ ਵਾਂਗ ਜੰਜ਼ੀਰਾਂ ਨਾਲ ਜਕੜਿਆ ਹੋਇਆ ਹੈ ਜਿਸਨੇ ਸੱਚਮੁੱਚ ਕੋਈ ਮਾੜਾ ਕੰਮ ਕੀਤਾ ਹੋਵੇ। ਮੈਂ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਹਾਂ, ਪਰ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਜੰਜ਼ੀਰਾਂ ਨਹੀਂ ਪਾਈਆਂ ਜਾ ਸੱਕਦੀਆਂ। 10 ਇਸ ਲਈ ਮੈਂ ਸਬਰ ਨਾਲ ਇਨ੍ਹਾਂ ਸਾਰੀਆਂ ਔਕੜਾਂ ਨੂੰ ਝੱਲਦਾ ਹਾਂ। ਅਜਿਹਾ ਮੈਂ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ ਕਰ ਰਿਹਾ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਚੁਣਿਆ ਹੋਇਆ ਹੈ। ਮੈਂ ਇਹ ਔਕੜਾਂ ਇਸ ਲਈ ਸਹਾਰ ਰਿਹਾ ਤਾਂ ਜੋ ਇਹ ਲੋਕ ਮਸੀਹ ਯਿਸੂ ਰਾਹੀਂ ਮੁਕਤੀ ਪ੍ਰਾਪਤ ਕਰ ਸੱਕਣ। ਉਸ ਮੁਕਤੀ ਨਾਲ ਸਦੀਵੀ ਮਹਿਮਾ ਆਉਂਦੀ ਹੈ।
11 ਇਹ ਉਪਦੇਸ਼ ਸੱਚ ਹੈ:
ਜੇ ਅਸੀਂ ਉਸ ਨਾਲ ਮਰੇ, ਤਾਂ ਅਸੀਂ ਵੀ ਉਸ ਦੇ ਨਾਲ ਰਹਾਂਗੇ।
12 ਜੇ ਅਸੀਂ ਦੁੱਖਾਂ ਨੂੰ ਪ੍ਰਵਾਨ ਕਰਦੇ ਹਾਂ, ਤਾਂ ਅਸੀਂ ਉਸ ਦੇ ਨਾਲ ਰਾਜ ਕਰਾਂਗੇ।
ਜੇ ਅਸੀਂ ਉਸ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵਾਂਗੇ, ਤਾਂ ਉਹ ਸਾਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵੇਗਾ।
13 ਜੇ ਅਸੀਂ ਵਫ਼ਾਦਾਰ ਨਹੀਂ ਹਾਂ ਤਾਂ ਵੀ ਉਹ ਵਫ਼ਾਦਾਰ ਹੋਵੇਗਾ
ਕਿਉਂਕਿ ਉਹ ਆਪਣੇ ਆਪ ਤੋਂ ਮੁਨਕਰ ਨਹੀਂ ਹੋ ਸੱਕਦਾ।
2010 by World Bible Translation Center