Revised Common Lectionary (Complementary)
7 ਯਹੋਵਾਹ, ਮੇਰੇ ਪ੍ਰਭੂ ਦੇ ਅੱਗੇ ਚੁੱਪ ਰਹੋ। ਕਿਉਂ ਕਿ ਯਹੋਵਾਹ ਦਾ ਮਨੁੱਖਾਂ ਦੇ ਨਿਆਂ ਲਈ ਦਿਨ ਨੇੜੇ ਆ ਰਿਹਾ ਹੈ। ਯਹੋਵਾਹ ਨੇ ਆਪਣੀ ਬਲੀ ਤਿਆਰ ਕੀਤੀ ਹੈ ਤੇ ਉਸ ਨੇ ਆਪਣੇ ਪਰਹੁਣਿਆਂ ਨੂੰ ਤਿਆਰ ਰਹਿਣ ਲਈ ਕਿਹਾ।
12 “ਉਸ ਦਿਨ, ਮੈਂ ਦੀਵੇ ਲੈ ਕੇ ਸਾਰੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ ਅਤੇ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗਾ, ਜੋ ਆਪਣੀ ਚਾਹਨਾ ਅਨੁਸਾਰ ਕੀਤੇ ਹੋਏ ਕੰਮਾਂ ਦੁਆਰਾ ਤ੍ਰਿਪਤ ਹਨ। ਉਨ੍ਹਾਂ ਲੋਕਾਂ ਦਾ ਕਹਿਣਾ ਹੈ, ‘ਯਹੋਵਾਹ ਕੁਝ ਨਹੀਂ ਕਰਦਾ। ਉਹ ਮਦਦ ਨਹੀਂ ਕਰਦਾ ਨਾ ਹੀ ਦੁੱਖ ਪਹੁੰਚਾਉਂਦਾ।’ ਮੈਂ ਉਨ੍ਹਾਂ ਲੋਕਾਂ ਨੂੰ ਲੱਭਾਂਗਾ ਤੇ ਦੰਡ ਦੇਵਾਂਗਾ। 13 ਤਦ ਓਪਰੇ ਲੋਕ ਉਨ੍ਹਾਂ ਦਾ ਧਨ ਲੁੱਟ ਕੇ ਉਨ੍ਹਾਂ ਦੇ ਘਰ ਤਬਾਹ ਕਰ ਦੇਣਗੇ। ਉਸ ਵਕਤ ਜਿਹੜੇ ਮਨੁੱਖਾਂ ਨੇ ਆਪਣੇ ਘਰ ਉਸਾਰੇ ਹੋਣਗੇ ਉਹ ਆਪ ਉਨ੍ਹਾਂ ਘਰਾਂ ਵਿੱਚ ਨਾ ਰਹਿ ਸੱਕਣਗੇ ਅਤੇ ਆਪੇ ਅੰਗੂਰੀ ਬੀਜ ਕੇ ਮਨੁੱਖ ਉਨ੍ਹਾਂ ਅੰਗੂਰਾਂ ਦੀ ਮੈਅ ਨਾ ਪੀ ਸੱਕਣਗੇ-ਉਨ੍ਹਾਂ ਉੱਪਰ ਦੂਜਿਆਂ ਦੀ ਮਲਕੀਅਤ ਹੋਵੇਗੀ।”
14 ਯਹੋਵਾਹ ਦਾ ਨਿਆਂ ਦਾ ਮਹਾਨ ਦਿਨ ਨੇੜੇ ਆ ਰਿਹਾ ਹੈ। ਉਹ ਦਿਨ ਬੜਾ ਨੇੜੇ ਹੈ ਤੇ ਤੇਜ਼ੀ ਨਾਲ ਆ ਰਿਹਾ ਹੈ ਅਤੇ ਇਸ ਦਿਨ ਲੋਕ ਬੜੀਆਂ ਸੋਗੀ ਆਵਾਜ਼ਾਂ ਤੇ ਵੈਣ ਸੁਨਣਗੇ। ਇੱਥੋਂ ਤੀਕ ਕਿ ਸੂਰਮੇਁ ਵੀ ਚੀਖ ਪੈਣਗੇ। 15 ਉਸ ਵਕਤ ਪਰਮੇਸ਼ੁਰ ਆਪਣੀ ਕਰੋਪੀ ਦਰਸਾਵੇਗਾ। ਇਹ ਸਮਾਂ ਮਹਾ ਸੰਕਟ, ਦੁੱਖ-ਤਕਲੀਫ਼ਾਂ ਦਾ ਹੋਵੇਗਾ। ਇਹ ਹਨੇਰ ਦਾ ਸਮਾਂ ਹੋਵੇਗਾ-ਕਾਲੇ, ਬੱਦਲਾਂ ਨਾਲ ਘਿਰਿਆ ਤੂਫ਼ਾਨੀ ਦਿਨ ਹੋਵੇਗਾ। 16 ਇਹ ਦਿਨ ਯੁੱਧ ਦੇ ਦਿਨ ਦੀ ਤਰ੍ਹਾਂ ਹੋਵੇਗਾ ਜਦੋਂ ਲੋਕ ਬੁਰਜਾਂ ਅਤੇ ਕਿਲ੍ਹੇਬੰਦ ਸ਼ਹਿਰਾਂ ਨੂੰ ਚਿਤਾਵਨੀ ਦੇਣ ਲਈ ਤੁਰ੍ਹੀਆਂ ਅਤੇ ਨਰਸਿੰਗਿਆਂ ਦੀਆਂ ਆਵਾਜ਼ਾਂ ਸੁਣਦੇ ਹਨ।
17 ਯਹੋਵਾਹ ਨੇ ਆਖਿਆ, “ਮੈਂ ਲੋਕਾਂ ਦਾ ਜੀਉਣਾ ਮੁਸ਼ਕਿਲ ਕਰ ਦੇਵਾਂਗਾ। ਲੋਕ ਦਿਸ਼ਾਹੀਨ, ਅੰਨ੍ਹਿਆਂ ਵਾਂਗ ਰਸਤੇ ਤੇ ਭਟਕਣਗੇ। ਕਿਉਂ ਕਿ ਉਨ੍ਹਾਂ ਲੋਕਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤੇ ਬਹੁਤ ਸਾਰੇ ਲੋਕ ਮਾਰੇ ਜਾਣਗੇ। ਉਨ੍ਹਾਂ ਦਾ ਖੂਨ ਧਰਤੀ ਤੇ ਵਹੇਗਾ। ਉਨ੍ਹਾਂ ਦੀਆਂ ਲੋਬਾਂ ਧਰਤੀ ਤੇ ਗੋਹੇ ਵਾਂਗ ਪਈਆਂ ਹੋਣਗੀਆਂ। 18 ਉਨ੍ਹਾਂ ਦਾ ਸੋਨਾ-ਚਾਂਦੀ ਕਿਸੇ ਕੰਮ ਨਾ ਆਵੇਗਾ। ਉਸ ਵਕਤ ਯਹੋਵਾਹ ਬਹੁਤ ਕਰੋਧ ਵਿੱਚ ਅਤੇ ਬੇਚੈਨ ਹੋਵੇਗਾ। ਯਹੋਵਾਹ ਸਾਰੀ ਦੁਨੀਆਂ ਤਬਾਹ ਕਰ ਦੇਵੇਗਾ। ਉਹ ਧਰਤੀ ਉੱਪਰ ਹਰ ਚੀਜ਼ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗਾ।”
ਚੌਥਾ ਭਾਗ
(ਜ਼ਬੂਰ 90-106)
ਪਰਮੇਸ਼ੁਰ ਦੇ ਬੰਦੇ ਮੂਸਾ ਦੀ ਪ੍ਰਾਰਥਨਾ।
90 ਹੇ ਮਾਲਕ, ਤੁਸੀਂ ਸਦਾ-ਸਦਾ ਲਈ ਸਾਡਾ ਘਰ ਰਹੇ ਹੋਂ।
2 ਹੇ ਪਰਮੇਸ਼ੁਰ, ਤੁਸੀਂ ਪਰਬਤਾਂ ਦੇ ਪੈਦਾ ਹੋਣ ਤੋਂ ਪਹਿਲਾਂ
ਅਤੇ ਧਰਤੀ ਅਤੇ ਦੁਨੀਆਂ ਸਾਜੇ ਜਾਣ ਤੋਂ ਪਹਿਲਾਂ ਵੀ ਤੁਸੀਂ ਪਰਮੇਸ਼ੁਰ ਸੀ।
ਹੇ ਪਰਮੇਸ਼ੁਰ ਤੁਸੀਂ ਸਦਾ ਰਹੇ ਹੋਂ ਅਤੇ ਤੁਸੀਂ ਸਦਾ ਰਹੋਂਗੇ, ਹੇ ਪਰਮੇਸ਼ੁਰ।
3 ਤੁਸੀਂ ਲੋਕਾਂ ਨੂੰ ਇਸ ਦੁਨੀਆਂ ਵਿੱਚ ਲਿਆਉਂਦੇ ਹੋ।
ਅਤੇ ਫ਼ੇਰ ਤੁਸੀਂ ਉਨ੍ਹਾਂ ਨੂੰ ਖਾਕ ਵਿੱਚ ਬਦਲ ਦਿੰਦੇ ਹੋ।
4 ਤੁਹਾਡੇ ਲਈ ਹਜ਼ਾਰ ਸਾਲ ਕੱਲ ਦੀ ਤਰ੍ਹਾਂ
ਅਤੇ ਰਾਤ ਦੀ ਤਰ੍ਹਾਂ ਹਨ।
5 ਤੁਸੀਂ ਸਾਨੂੰ ਪਰ੍ਹਾਂ ਹੂੰਝ ਸੁੱਟਦੇ ਹੋਂ। ਸਾਡੀ ਜ਼ਿੰਦਗੀ ਇੱਕ ਸੁਪਨੇ ਵਾਂਗ ਹੈ, ਅਤੇ ਸਵੇਰ ਨੂੰ ਅਸੀਂ ਜਾ ਚੁੱਕੇ ਹੁੰਦੇ ਹਾਂ।
ਅਸੀਂ ਘਾਹ ਦੀ ਤਰ੍ਹਾਂ ਹਾਂ।
6 ਘਾਹ ਸਵੇਰ ਵੇਲੇ ਉਘਦਾ ਹੈ,
ਅਤੇ ਸ਼ਾਮ ਨੂੰ ਇਹ ਸੁੱਕ ਜਾਂਦਾ ਹੈ ਅਤੇ ਮਰ ਰਿਹਾ ਹੁੰਦਾ ਹੈ।
7 ਹੇ ਪਰਮੇਸ਼ੁਰ, ਸਾਨੂੰ ਤੁਹਾਡਾ ਗੁੱਸਾ ਤਬਾਹ ਕਰ ਸੱਕਦਾ ਹੈ।
ਸਾਨੂੰ ਤੁਹਾਡੇ ਕਹਿਰ ਤੋਂ ਡਰ ਲੱਗਦਾ ਹੈ।
8 ਤੁਸੀਂ ਸਾਡੇ ਗੁਨਾਹਾਂ ਬਾਰੇ ਸਭ ਕੁਝ ਜਾਣਦੇ ਹੋ।
ਤੁਸੀਂ ਸਾਡਾ ਹਰ ਲੁਕਵਾਂ ਗੁਨਾਹ ਵੀ ਵੇਖ ਲੈਂਦੇ ਹੋ।
9 ਤੁਹਾਡਾ ਕਹਿਰ ਸਾਡੀ ਜ਼ਿੰਦਗੀ ਨੂੰ ਖਤਮ ਕਰ ਸੱਕਦਾ ਹੈ।
ਸਾਡੀ ਜ਼ਿੰਦਗੀ ਸਰਗੋਸ਼ੀ ਦੀ ਤਰ੍ਹਾਂ ਮੁੱਕ ਜਾਂਦੀ ਹੈ।
10 ਇਹ ਹੋ ਸੱਕਦਾ ਹੈ, ਕਿ ਅਸੀਂ 70 ਸਾਲਾਂ ਤੱਕ ਜੀਵੀਏ।
ਜੇ ਅਸੀਂ ਹਾਲੇ ਵੀ ਤਕੜੇ ਹਾਂ, ਤਾਂ ਇਹ ਉਮਰ 80 ਸਾਲਾ ਹੋ ਸੱਕਦੀਆਂ ਹਨ।
ਸਾਡੀਆਂ ਜ਼ਿੰਦਗੀਆਂ ਸਖਤ ਮਿਹਨਤ ਅਤੇ ਵਿਅਰਥ ਪ੍ਰਾਪਤੀਆਂ ਨਾਲ ਭਰਪੂਰ ਹਨ।
ਫ਼ਿਰ ਅਚਾਨਕ, ਸਾਡੀਆਂ ਜ਼ਿੰਦਗੀਆਂ ਖਤਮ ਹੋ ਜਾਂਦੀਆਂ ਹਨ ਅਤੇ ਅਸੀਂ ਦੂਰ ਉੱਡ ਜਾਂਦੇ ਹਾਂ।
11 ਕੋਈ ਵੀ ਬੰਦਾ ਤੁਹਾਡੇ ਗੁੱਸੇ ਦੀ ਪੂਰੀ ਸ਼ਕਤੀ ਨੂੰ ਨਹੀਂ ਜਾਣ ਸੱਕਦਾ, ਪਰਮੇਸ਼ੁਰ।
ਪਰ ਹੇ ਪਰਮੇਸ਼ੁਰ, ਤੁਹਾਡੇ ਲਈ ਸਾਡਾ ਡਰ ਅਤੇ ਆਦਰ ਓਨਾ ਹੀ ਵੱਡਾ ਹੈ ਜਿੰਨਾ ਤੁਹਾਡਾ ਗੁੱਸਾ।
12 ਸਾਨੂੰ ਸਿੱਖਾਉ ਕਿ ਸਾਡੀਆਂ ਜ਼ਿੰਦਗੀਆਂ ਕਿੰਨੀਆਂ ਛੋਟੀਆਂ ਹਨ
ਅਤੇ ਜੋ ਅਸੀਂ ਸੱਚਮੁੱਚ ਸਿਆਣੇ ਬਣ ਸੱਕੀਏ।
ਪ੍ਰਭੂ ਦੀ ਆਮਦ ਲਈ ਤਿਆਰ ਰਹੋ
5 ਹੁਣ ਭਰਾਵੋ ਅਤੇ ਭੈਣੋ, ਅਸੀਂ ਮਹਿਸੂਸ ਕਰਦੇ ਹਾਂ ਕਿ ਤੁਹਾਨੂੰ ਸਮੇਂ ਅਤੇ ਤਿਥੀ ਬਾਰੇ ਲਿਖਣਾ ਜਰੂਰੀ ਹੈ। 2 ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਸ ਦਿਨ ਪ੍ਰਭੂ ਫ਼ੇਰ ਆਵੇਗਾ ਉਸੇ ਤਰ੍ਹਾਂ ਹੈਰਾਨ ਭਰਿਆ ਹੋਵੇਗਾ ਜਿਵੇਂ ਉਦੋਂ ਜਦੋਂ ਰਾਤ ਵੇਲੇ ਚੋਰ ਆਉਂਦਾ ਹੈ। 3 ਲੋਕੀ ਕਹਿਣਗੇ, “ਅਸੀਂ ਅਮਨ ਵਿੱਚ ਹਾਂ ਅਤੇ ਸੁਰੱਖਿਅਤ ਹਾਂ।” ਉਸੇ ਸਮੇਂ ਬਹੁਤ ਤੇਜੀ ਨਾਲ ਤਬਾਹੀ ਆ ਜਾਵੇਗੀ। ਇਹ ਤਬਾਹੀ ਉਸੇ ਤਰ੍ਹਾਂ ਆਵੇਗੀ ਜਿਵੇਂ ਔਰਤ ਨੂੰ ਬੱਚੇ ਦੇ ਜੰਮਣ ਦੀਆਂ ਪੀੜਾਂ ਸਹਿਣੀਆਂ ਪੈਂਦੀਆਂ ਹਨ। ਅਤੇ ਉਹ ਲੋਕੀ ਨਹੀਂ ਬਚਣਗੇ।
4 ਪਰ ਤੁਸੀਂ ਭਰਾਵੋ ਅਤੇ ਭੈਣੋ, ਹਨੇਰੇ ਵਿੱਚ ਨਹੀਂ ਜਿਉਂਦੇ। ਇਸ ਲਈ ਉਹ ਦਿਨ ਤੁਹਾਨੂੰ ਚੋਰ ਵਾਂਗ ਹੈਰਾਨ ਨਹੀਂ ਕਰੇਗਾ। 5 ਤੁਸੀਂ ਸਾਰੇ ਜਿਹੜੇ ਰੋਸ਼ਨੀ ਵਿੱਚ ਜਿਉਂ ਰਹੇ ਹੋ, ਅਤੇ ਤੁਸੀਂ ਦਿਨ ਨਾਲ ਸੰਬੰਧਿਤ ਹੋ। ਅਸੀਂ ਰਾਤ ਜਾਂ ਹਨੇਰੇ ਨਾਲ ਸੰਬੰਧਿਤ ਨਹੀਂ ਹਾਂ। 6 ਇਸ ਲਈ ਸਾਨੂੰ ਹੋਰਨਾਂ ਲੋਕਾਂ ਵਾਂਗ ਨਹੀਂ ਜਿਉਂਣਾ ਚਾਹੀਦਾ। ਸਾਨੂੰ ਜਾਗੇ ਰਹਿਣਾ ਚਾਹੀਦਾ ਅਤੇ ਸਵੈ-ਕਾਬੂ ਹੋਣਾ ਚਾਹੀਦਾ ਹੈ। 7 ਜਿਹੜੇ ਲੋਕ ਸੌਂਦੇ ਹਨ, ਰਾਤ ਨੂੰ ਸੌਂਦੇ ਹਨ। ਜਿਹੜੇ ਲੋਕ ਸ਼ਰਾਬ ਨਾਲ ਬਦਮਸਤ ਹੁੰਦੇ ਹਨ, ਰਾਤ ਨੂੰ ਹੁੰਦੇ ਹਨ। 8 ਪਰ ਅਸੀਂ ਤਾਂ ਦਿਨ ਵਾਲੇ ਹਾਂ, ਇਸ ਲਈ ਸਾਨੂੰ ਆਪਣੇ-ਆਪ ਉੱਪਰ ਕਾਬੂ ਰੱਖਣਾ ਚਾਹੀਦਾ ਹੈ। ਸਾਨੂੰ ਵਿਸ਼ਵਾਸ ਅਤੇ ਪ੍ਰੇਮ ਨੂੰ ਆਪਣੇ ਸੁਰੱਖਿਆ ਕਵਚ ਵਾਂਗ ਪਹਿਨਣਾ ਚਾਹੀਦਾ ਹੈ, ਅਤੇ ਮੁਕਤੀ ਦੀ ਆਸ ਸਾਡਾ ਟੋਪ ਹੋਣੀ ਚਾਹੀਦੀ ਹੈ।
9 ਪਰਮੇਸ਼ੁਰ ਨੇ ਸਾਨੂੰ ਆਪਣਾ ਕਹਿਰ ਝੱਲਣ ਲਈ ਨਹੀਂ ਚੁਣਿਆ। ਪਰਮੇਸ਼ੁਰ ਨੇ ਸਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ ਮੁਕਤੀ ਪਾਉਣ ਲਈ ਚੁਣਿਆ। 10 ਯਿਸੂ ਸਾਡੇ ਲਈ ਮਰਿਆ ਤਾਂ ਜੋ ਅਸੀਂ ਇਕੱਠੇ ਉਸ ਦੇ ਨਾਲ ਜਿਉਂ ਸੱਕੀਏ। ਜਦੋਂ ਉਹ ਆਵੇਗਾ ਤਾਂ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਜਿਉਂਦੇ ਹੋਈਏ ਜਾਂ ਮਰ ਚੁੱਕੇ ਹੋਈਏ। 11 ਇਸ ਲਈ ਜਿਵੇਂ ਤੁਸੀਂ ਪਹਿਲਾਂ ਹੀ ਕਰ ਰਹੇ ਹੋ, ਇੱਕ ਦੂਸਰੇ ਨੂੰ ਹੌਂਸਲਾ ਅਤੇ ਤਾਕਤ ਦਿਉ।
ਤਿੰਨ ਨੋਕਰਾਂ ਬਾਰੇ ਦ੍ਰਿਸ਼ਟਾਂਤ(A)
14 “ਸਵਰਗ ਦਾ ਰਾਜ ਕਿਸੇ ਵਿਅਕਤੀ ਦੇ ਵਿਦੇਸ਼ ਜਾਣ ਵਰਗਾ ਹੈ। ਵਿਦਾ ਹੋਣ ਤੋਂ ਪਹਿਲਾਂ, ਉਸ ਨੇ ਆਪਣੇ ਨੋਕਰਾਂ ਨੂੰ ਸੱਦਿਆ ਅਤੇ ਆਪਣੀ ਜਾਇਦਾਦ ਉਨ੍ਹਾਂ ਨੂੰ ਸੌਂਪ ਦਿੱਤੀ। 15 ਉਸ ਨੇ ਹਰ ਨੋਕਰ ਦੀ ਯੋਗਤਾ ਅਨੁਸਾਰ, ਇੱਕ ਨੋਕਰ ਨੂੰ ਧਨ ਦੇ ਪੰਜ ਤੋੜੇ, ਦੂਜੇ ਨੂੰ ਦੋ ਅਤੇ ਤੀਜੇ ਨੂੰ ਧਨ ਦਾ ਇੱਕ ਤੋੜਾ ਦਿੱਤਾ ਇਸ ਤੋਂ ਬਾਦ ਉਹ ਆਪਣੀ ਯਾਤਰਾ ਤੇ ਚੱਲਿਆ ਗਿਆ। 16 ਜਿਸ ਨੋਕਰ ਨੇ ਧਨ ਦੇ ਪੰਜ ਤੋੜੇ ਪ੍ਰਾਪਤ ਕੀਤੇ ਸਨ ਉਹ ਝੱਟ ਚੱਲਿਆ ਗਿਆ ਅਤੇ ਧਨ ਲਾ ਦਿੱਤਾ ਅਤੇ ਧਨ ਦੇ ਪੰਜ ਹੋਰ ਤੋੜੇ ਕਮਾ ਲਏ। 17 ਅਤੇ ਜਿਸ ਨੂੰ ਧਨ ਦੇ ਦੋ ਤੋੜੇ ਮਿਲੇ ਸਨ ਉਸ ਨੇ ਵੀ ਧਨ ਲਾ ਦਿੱਤਾ ਅਤੇ ਧਨ ਦੇ ਦੋ ਹੋਰ ਤੋੜੇ ਕਮਾ ਲਏ। 18 ਪਰ ਜਿਸ ਨੂੰ ਧਨ ਦਾ ਸਿਰਫ਼ ਇੱਕ ਹੀ ਤੋੜਾ ਮਿਲਿਆ ਸੀ, ਉਸ ਨੇ ਧਰਤੀ ਵਿੱਚ ਟੋਆ ਪੁਟਿਆ ਅਤੇ ਆਪਣੇ ਮਾਲਕ ਦਾ ਧਨ ਦੱਬ ਦਿੱਤਾ।
19 “ਲੰਬੇ ਸਮੇਂ ਬਾਦ, ਉਨ੍ਹਾਂ ਨੋਕਰਾਂ ਦਾ ਮਾਲਕ ਵਾਪਿਸ ਪਰਤਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਉਸ ਦੇ ਧਨ ਦਾ ਕੀ ਕੀਤਾ। 20 ਜਿਸ ਨੋਕਰ ਨੂੰ ਉਸ ਨੇ ਪੰਜ ਤੋੜੇ ਦਿੱਤੇ ਸੀ ਉਹ ਮਾਲਕ ਕੋਲ ਉਨ੍ਹਾਂ ਪੰਜ ਤੋੜਿਆਂ ਦੇ ਨਾਲ ਹੋਰ ਪੰਜ ਤੋੜੇ ਵੀ ਲੈ ਆਇਆ ਜੋ ਉਸ ਨੇ ਕਮਾਏ ਸਨ, ਅਤੇ ਉਨ੍ਹਾਂ ਨੂੰ ਮਾਲਕ ਦੇ ਅੱਗੇ ਰੱਖ ਦਿੱਤਾ। ਨੋਕਰ ਨੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਧਨ ਦੇ ਪੰਜ ਤੋੜੇ ਸੌਂਪੇ ਸਨ। ਆਹ ਧਨ ਦੇ ਪੰਜ ਹੋਰ ਤੋੜੇ ਹਨ ਜਿਹੜੇ ਮੈਂ ਇਨ੍ਹਾਂ ਨਾਲ ਕਮਾਏ ਹਨ।’
21 “ਮਾਲਕ ਨੇ ਉੱਤਰ ਦਿੱਤਾ, ‘ਬਹੁਤ ਵੱਧੀਆ, ਤੂੰ ਇੱਕ ਚੰਗਾ ਨੋਕਰ ਹੈ ਜਿਸਤੇ ਭਰੋਸਾ ਕੀਤਾ ਜਾ ਸੱਕਦਾ ਹੈ। ਤੂੰ ਉਸ ਥੋੜੇ ਜਿਹੇ ਧਨ ਨੂੰ ਸਹੀ ਢੰਗ ਨਾਲ ਵਰਤਿਆ ਹੈ। ਇਸ ਲਈ ਮੈਂ ਹੁਣ ਤੈਨੂੰ ਇਸਤੋਂ ਵੱਡਾ ਇਖਤਿਆਰ ਦੇਵਾਂਗਾ। ਇਸ ਲਈ ਤੂੰ ਹੁਣ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’
22 “ਫ਼ਿਰ, ਉਹ ਨੋਕਰ ਆਇਆ ਜਿਸਨੇ ਧਨ ਦੇ ਦੋ ਤੋੜੇ ਪ੍ਰਾਪਤ ਕੀਤੇ ਸਨ। ਉਹ ਮਾਲਕ ਕੋਲ ਆਇਆ ਅਤੇ ਉਸ ਨੂੰ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਦੋ ਤੋੜੇ ਰੱਖਵਾਲੀ ਲਈ ਦੇ ਗਏ ਸੀ, ਮੈਂ ਉਸ ਨੂੰ ਵਰਤਕੇ ਦੋ ਹੋਰ ਬਣਾ ਲਏ ਹਨ।’
23 “ਮਾਲਕ ਨੇ ਆਖਿਆ, ‘ਬਹੁਤ ਵੱਧੀਆ! ਤੂੰ ਇੱਕ ਚੰਗਾ ਅਤੇ ਵਫ਼ਾਦਾਰ ਨੋਕਰ ਹੈ ਤੂੰ ਉਸ ਥੋੜੇ ਜਿਹੇ ਧਨ ਦੀ ਸਹੀ ਵਰਤੋਂ ਕੀਤੀ ਹੈ, ਇਸ ਲਈ ਮੈਂ ਤੈਨੂੰ ਵੱਡੀਆਂ ਜ਼ਿੰਮੇਦਾਰੀਆਂ ਦੇਵਾਂਗਾ। ਤੂੰ ਆ ਅਤੇ ਮੇਰੇ ਨਾਲ ਪ੍ਰਸ਼ੰਸਾ ਸਾਂਝੀ ਕਰ।’
24 “ਜਿਸ ਨੋਕਰ ਨੇ ਧਨ ਦਾ ਸਿਰਫ਼ ਇੱਕ ਹੀ ਤੋੜਾ ਪ੍ਰਾਪਤ ਕੀਤਾ ਸੀ, ਉਹ ਆਇਆ ਅਤੇ ਆਖਿਆ, ‘ਸੁਆਮੀ ਜੀ, ਮੈਂ ਜਾਣਦਾ ਸਾਂ ਕਿ ਤੁਸੀਂ ਇੱਕ ਸਖਤ ਦਿਲ ਆਦਮੀ ਹੋ ਕਿਉਂਕਿ ਜਿੱਥੇ ਤੁਸੀਂ ਕੁਝ ਨਹੀਂ ਬੀਜਿਆ ਤੁਸੀਂ ਉੱਥੋਂ ਵੱਢਦੇ ਹੋ ਅਤੇ ਜਿੱਥੇ ਖਿਲਾਰਿਆ ਨਹੀਂ ਉੱਥੋਂ ਇਕੱਠਾ ਕਰਦੇ ਹੋ।’ 25 ਇਸ ਲਈ ਮੈਂ ਡਰਦਾ ਸਾਂ। ਮੈਂ ਗਿਆ ਅਤੇ ਤੁਹਾਡਾ ਧਨ ਧਰਤੀ ਵਿੱਚ ਲਕੋ ਦਿੱਤਾ। ਆਹ ਰਿਹਾ ਤੁਹਾਡਾ ਧਨ ਦਾ ਤੋੜਾ।
26 “ਮਾਲਕ ਨੇ ਉਸ ਨੂੰ ਆਖਿਆ ਕੀ ਤੂੰ ਇੱਕ ਬੁਰਾ ਅਤੇ ਆਲਸੀ ਨੋਕਰ ਹੈਂ। ਤੂੰ ਜਾਣਦਾ ਸੀ ਕਿ ਜਿੱਥੇ ਮੈਂ ਬੀਜਿਆ ਨਹੀਂ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਖਿਲਾਰਿਆ ਨਹੀਂ ਸੀ ਉੱਥੋਂ ਇਕੱਠਾ ਕਰਦਾ ਹਾਂ। 27 ਸੋ ਤੈਨੂੰ ਚਾਹੀਦਾ ਸੀ ਕਿ ਤੂੰ ਮੇਰਾ ਧਨ ਸਰਾਫ਼ਾਂ ਨੂੰ ਦੇ ਦਿੰਦਾ ਤਾਂ ਜੋ ਜਦੋਂ ਮੈਂ ਵਾਪਿਸ ਮੁੜਦਾ ਤਾਂ ਮੈਨੂੰ ਇਸ ਧਨ ਨਾਲ ਬਿਆਜ ਮਿਲਦਾ।
28 “ਤਾਂ ਮਾਲਕ ਨੇ ਦੂਜੇ ਨੋਕਰਾਂ ਨੂੰ ਆਖਿਆ, ‘ਧਨ ਦਾ ਇਹ ਇੱਕ ਝੋਲਾ ਇਸ ਕੋਲੋਂ ਲੈ ਲਵੋ ਅਤੇ ਉਸ ਨੂੰ ਦੇ ਦੇਵੋ ਜਿਸ ਕੋਲ ਦਸ ਝੋਲੇ ਹਨ। 29 ਕਿਉਂਕਿ ਹਰ ਕੋਈ ਜਿਸ ਕੋਲ ਜੋ ਹੈ ਉਸ ਨੂੰ ਵਰਤਦਾ ਹੈ ਉਸ ਨੂੰ ਵੱਧ ਮਿਲੇਗਾ ਅਤੇ ਉਹ ਆਪਣੀ ਜ਼ਰੂਰਤ ਤੋਂ ਵੀ ਵੱਧ ਪ੍ਰਾਪਤ ਕਰੇਗਾ। ਅਤੇ ਉਹ ਜਿਸ ਕੋਲ ਜੋ ਹੈ ਉਸਦੀ ਵਰਤੋਂ ਨਹੀਂ ਕਰਦਾ, ਤਾਂ ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ।’ 30 ਤਾਂ ਉਸ ਦੇ ਮਾਲਕ ਨੇ ਕਿਹਾ, ‘ਉਸ ਨਿਕੰਮੇ ਨੋਕਰ ਨੂੰ ਬਾਹਰ ਹਨੇਰੇ ਵਿੱਚ ਸੁੱਟ ਦਿਓ, ਉਸ ਜਗ੍ਹਾ ਜਿੱਥੇ ਲੋਕ ਚੀਕਦੇ ਅਤੇ ਦਰਦ ਨਾਲ ਆਪਣੇ ਦੰਦ ਪੀਸਦੇ ਹਨ।’
2010 by World Bible Translation Center