Revised Common Lectionary (Complementary)
ਵਾਉ
41 ਯਹੋਵਾਹ, ਮੈਨੂੰ ਆਪਣਾ ਸੱਚਾ ਪਿਆਰ ਦਰਸਾਉ।
ਮੈਨੂੰ ਬਚਾਉ ਜਿਵੇਂ ਕਿ ਤੁਸੀਂ ਵਾਅਦਾ ਕੀਤਾ ਸੀ।
42 ਫ਼ੇਰ ਮੇਰੇ ਕੋਲ ਜਵਾਬ ਹੋਵੇਗਾ।
ਉਨ੍ਹਾਂ ਲੋਕਾਂ ਲਈ ਜੋ ਮੈਨੂੰ ਬੇਇੱਜ਼ਤ ਕਰਦੇ ਹਨ।
ਮੈਨੂੰ ਸੱਚਮੁੱਚ ਉਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਹੈ ਜੋ ਤੁਸੀਂ ਆਖਦੇ ਹੋ, ਯਹੋਵਾਹ।
43 ਮੈਨੂੰ ਹਮੇਸ਼ਾ ਤੁਹਾਡੀਆਂ ਸੱਚੀਆਂ ਸਿੱਖਿਆਵਾਂ ਬਾਰੇ ਬੋਲਣ ਦਿਉ।
ਯਹੋਵਾਹ, ਮੈਂ ਤੁਹਾਡੇ ਸਿਆਣੇ ਨਿਆਂਇਆਂ ਉੱਤੇ ਨਿਰਭਰ ਕਰਦਾ ਹਾਂ।
44 ਯਹੋਵਾਹ, ਮੈਂ ਸਦਾ-ਸਦਾ ਲਈ ਤੁਹਾਡੀਆਂ ਸਿੱਖਿਆਵਾਂ ਉੱਤੇ ਚੱਲਾਂਗਾ।
45 ਤਾਂ ਜੋ ਮੈਂ ਮੁਕਤ ਹੋ ਜਾਵਾ।
ਕਿਉਂ? ਕਿਉਂਕਿ ਮੈਂ ਤੁਹਾਡੇ ਨੇਮਾਂ ਨੂੰ ਮੰਨਣ ਦੀ ਸਖਤ ਕੋਸ਼ਿਸ਼ ਕਰਦਾ ਹਾਂ।
46 ਮੈਂ ਰਾਜਿਆਂ ਨਾਲ ਤੁਹਾਡੇ ਕਰਾਰ ਬਾਰੇ ਚਰਚਾ ਕਰਾਂਗਾ।
ਅਤੇ ਮੈਨੂੰ ਉਨ੍ਹਾਂ ਕੋਲੋਂ ਨਮੋਸ਼ੀ ਨਹੀਂ ਹੋਵੇਗੀ।
47 ਮੈਨੂੰ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਨਾ ਚੰਗਾ ਲੱਗਦਾ ਹੈ, ਯਹੋਵਾਹ।
ਮੈਂ ਉਨ੍ਹਾਂ ਆਦੇਸ਼ਾ ਨੂੰ ਪਿਆਰ ਕਰਦਾ ਹਾਂ।
48 ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਦੀ ਉਸਤਤਿ ਕਰਦਾ ਹਾਂ।
ਮੈਂ ਉਨ੍ਹਾ ਨੂੰ ਪਿਆਰ ਕਰਦਾ ਹਾਂ। ਅਤੇ ਮੈਂ ਉਨ੍ਹਾ ਦਾ ਅਧਿਐਨ ਕਰਾਂਗਾ।
16 ਆਦਮੀ ਦਾ ਦਿਮਾਗ਼ ਯੋਜਨਾਵਾਂ ਬਣਾਉਂਦਾ ਹੈ, ਪਰ ਸਹੀ ਗੱਲ ਆਖਣਾ — ਇਹ ਯਹੋਵਾਹ ਵੱਲੋਂ ਇੱਕ ਸੁਗਾਤ ਹੈ।
2 ਬੰਦਾ ਸੋਚਦਾ ਹੈ ਕਿ ਉਸ ਦੇ ਰਸਤੇ ਸਹੀ ਹਨ, ਪਰ ਯਹੋਵਾਹ ਉਸ ਦੇ ਮਨੋਰਥਾਂ ਨੂੰ ਪਰੱਖਦਾ ਹੈ।
3 ਆਪਣੇ ਹਰ ਕੰਮ ਵਿੱਚ ਯਹੋਵਾਹ ਵੱਲ ਪਰਤੋਂ, ਅਤੇ ਤੁਹਾਡੀਆਂ ਸਾਰੀਆਂ ਵਿਉਂਤਾ ਸਥਾਪਿਤ ਕੀਤੀਆਂ ਜਾਣਗੀਆਂ।
4 ਯਹੋਵਾਹ ਹਰੇਕ ਤੋਂ ਉਸ ਦਾ ਹਿਸਾਬ ਲੈਂਦਾ ਹੈ, ਦੁਸ਼ਟ ਵਿਅਕਤੀ ਤੋਂ ਵੀ ਉਸ ਦੇ ਮੁਸੀਬਤ ਦੇ ਦਿਨ ਵਿੱਚ।
5 ਯਹੋਵਾਹ ਹਰ ਓਸ ਬੰਦੇ ਨੂੰ ਨਫ਼ਰਤ ਕਰਦਾ ਹੈ ਜਿਹੜਾ ਇਹ ਸੋਚਦਾ ਹੈ ਕਿ ਉਹ ਹੋਰਨਾਂ ਨਾਲੋਂ ਬਿਹਤਰ ਹੈ। ਉਨ੍ਹਾਂ ਗੁਮਾਨੀ ਲੋਕਾਂ ਨੂੰ ਯਹੋਵਾਹ ਅਵੱਸ਼ ਸਜ਼ਾ ਦੇਵੇਗਾ।
6 ਨਮਕਹਲਾਲੀ ਅਤੇ ਵਫ਼ਾਦਾਰੀ ਦੋਸ਼ ਹਟਾ ਸੱਕਦੇ ਹਨ। ਯਹੋਵਾਹ ਦਾ ਭੈ ਤੁਹਾਡਾ ਬਦ ਕਰਨੀਆਂ ਤੋਂ ਬਚਾਉ ਕਰਦਾ ਹੈ।
7 ਜਦੋਂ ਕੋਈ ਬੰਦਾ ਯਹੋਵਾਹ ਨੂੰ ਪ੍ਰਸੰਨ ਕਰਨ ਵਾਲਾ ਜੀਵਨ ਜਿਉਂਦਾ ਹੈ, ਉਹ (ਪਰਮੇਸ਼ੁਰ) ਉਸ ਦੇ ਦੁਸ਼ਮਣਾਂ ਨੂੰ ਵੀ ਉਸ ਦੇ ਨਾਲ ਸ਼ਾਂਤੀ ਵਿੱਚ ਰਹਿਣ ਦਿੰਦਾ ਹੈ।
8 ਸਹੀ ਹੱਕਾਂ ਨਾਲ ਕਮਾਇਆ ਹੋਇਆ ਥੋੜਾ ਵੀ ਧੋਖਾਧੜੀ ਨਾਲ ਹਾਸਿਲ ਕੀਤੀ ਵੱਧ ਦੌਲਤ ਨਾਲੋਂ ਚੰਗਾ ਹੈ।
9 ਆਦਮੀ ਆਪਣੇ ਰਾਹ ਦੀ ਚੋਣ ਕਰ ਸੱਕਦਾ ਪਰ ਇਹ ਯਹੋਵਾਹ ਹੈ ਜੋ ਉਸ ਦੇ ਕਦਮਾਂ ਦਾ ਨਿਰਦੇਸ਼ਨ ਕਰਦਾ।
10 ਰਾਜੇ ਦੇ ਬੁਲ੍ਹ ਪ੍ਰੇਰਿਤ ਹੁੰਦੇ ਹਨ ਜਦੋਂ ਉਹ ਨਿਆਂ ਕਰਦਾ। ਉਸ ਦਾ ਮੂੰਹ ਧੋਖਾ ਨਹੀਂ ਦਿੰਦਾ।
11 ਇਮਾਨਦਾਰ ਤੋਂਲ ਅਤੇ ਕੰਡੇ ਯਹੋਵਾਹ ਵੱਲੋਂ ਹਨ, ਉਸ ਨੇ ਸਭ (ਇਮਾਨਦਾਰ) ਤੋਂਲਾਂ ਨੂੰ ਸਾਜਿਆ।
12 ਜੇਕਰ ਰਾਜਾ ਦੁਸ਼ਟਤਾ ਦਾ ਵਿਹਾਰ ਕਰਦਾ ਹੈ ਤਾਂ ਇਹ ਤਿਰਸੱਕਾਰਪੂਰਨ ਹੈ, ਕਿਉਂ ਜੋ ਤਖਤ ਨੇਕੀ ਤੋਂ ਹੀ ਪ੍ਰਫ਼ੁਲਿਤ ਹੁੰਦਾ ਹੈ।
13 ਰਾਜੇ ਨੂੰ ਉਹ ਸੁਣਨਾ ਪਸੰਦ ਕਰਨਾ ਚਾਹੀਦਾ ਜੋ ਸਹੀ ਹੋਵੇ। ਇਸ ਲਈ ਉਸ ਨੂੰ ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਜੋ ਇਮਾਨਦਾਰੀ ਨਾਲ ਬੋਲਦੇ ਹਨ।
14 ਜਦੋਂ ਰਾਜਾ ਕਰੋਧਵਾਨ ਹੁੰਦਾ ਹੈ ਤਾਂ ਉਹ ਕਿਸੇ ਨੂੰ ਮਾਰ ਵੀ ਸੱਕਦਾ ਹੈ। ਸਿਆਣਾ ਬੰਦਾ ਰਾਜੇ ਨੂੰ ਪ੍ਰਸੰਨ ਰੱਖਣ ਦੀ ਕੋਸ਼ਿਸ਼ ਕਰੇਗਾ।
15 ਜਦੋਂ ਰਾਜਾ ਪ੍ਰਸੰਨ ਹੁੰਦਾ ਹੈ ਹਰ ਕਿਸੇ ਲਈ ਜੀਵਨ ਬਿਹਤਰ ਹੁੰਦਾ ਹੈ। ਜੇ ਰਾਜਾ ਤੁਹਾਡੇ ਨਾਲ ਪ੍ਰਸੰਨ ਹੈ, ਤਾਂ ਇਹ ਬਸੰਤ ਦੀ ਵਰੱਖਾ ਦੇ ਬੱਦਲ ਵਾਂਗ ਹੋਵੇਗਾ।
16 ਸੋਨੇ ਨਾਲੋਂ ਸਿਆਣਪ ਨੂੰ ਹਾਸਿਲ ਕਰਨਾ ਕਿੰਨਾ ਵੱਧੀਆ ਹੈ, ਅਤੇ ਸਮਝਦਾਰੀ ਨੂੰ ਹਾਸਿਲ ਕਰਨਾ ਚਾਂਦੀ ਦੇ ਮਾਲਕ ਹੋਣ ਨਾਲੋ ਵੱਧੇਰੇ ਚੰਗਾ ਹੈ।
17 ਇਮਾਨਦਾਰ ਲੋਕਾਂ ਦਾ ਰਸਤਾ ਬਦੀ ਤੋਂ ਕਿਨਾਰਾ ਕਰਦਾ ਹੈ। ਜਿਹੜਾ ਬੰਦਾ ਆਪਣੇ ਜੀਵਨ ਬਾਰੇ ਸਾਵੱਧਾਨ ਹੈ ਉਹ ਆਪਣੀ ਰੂਹ ਦੀ ਰਾਖੀ ਕਰ ਰਿਹਾ ਹੈ।
18 ਘਮੰਡ ਤਬਾਹੀ ਵੱਲ ਪਹਿਲ ਕਰਦਾ ਹੈ ਅਤੇ ਮਗਰੂਰ ਰਵੱਈਆਂ ਪਤਨ ਵੱਲ ਪਹਿਲ ਕਰਦਾ ਹੈ।
19 ਗਰੀਬ ਲੋਕਾਂ ਨਾਲ ਨਿਮ੍ਰ ਹੋਣਾ, ਹੰਕਾਰੀਆਂ ਦਰਮਿਆਨ ਲੁੱਟ ਦੇ ਮਾਲ ਵਿੱਚ ਹਿੱਸਾ ਪਾਉਣ ਨਾਲੋਂ ਵੱਧੀਆ ਹੈ।
20 ਜਿਹੜਾ ਬੰਦਾ ਉਸ ਨੂੰ ਆਖੀਆਂ ਹੋਈਆਂ ਗੱਲਾਂ ਵੱਲ ਧਿਆਨ ਦਿੰਦਾ ਹੈ, ਪਰਗਤੀਸ਼ੀਲ ਬਣ ਜਾਂਦਾ ਹੈ। ਜਿਹੜਾ ਬੰਦਾ ਯਹੋਵਾਹ ਤੇ ਭਰੋਸਾ ਕਰੇ ਧੰਨ ਹੋਵੇਗਾ।
ਅਮੀਰ ਆਦਮੀ ਦਾ ਯਿਸੂ ਦਾ ਅਨੁਸਰਣ ਕਰਨ ਤੋਂ ਇਨਕਾਰ(A)
16 ਇੱਕ ਮਨੁੱਖ ਨੇ ਉਸ ਕੋਲ ਆਕੇ ਉਸ ਨੂੰ ਕਿਹਾ, “ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜਿਸ ਨਾਲ ਮੈਨੂੰ ਸਦੀਪਕ ਜੀਵਨ ਮਿਲੇ?”
17 ਯਿਸੂ ਨੇ ਉੱਤਰ ਦਿੱਤਾ, “ਤੁਸੀਂ ਨੇਕੀ ਬਾਰੇ ਮੈਥੋਂ ਕਿਉਂ ਪੁੱਛਦੇ ਹੋ? ਸਿਰਫ਼ ਪਰਮੇਸ਼ੁਰ ਚੰਗਾ ਹੈ। ਪਰ ਜੇ ਤੁਸੀਂ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚਾਹੁੰਦੇ ਹੋ ਤਾਂ, ਹੁਕਮਾਂ ਦੀ ਪਾਲਣਾ ਕਰੋ।”
18 ਉਸ ਨੇ ਪੁੱਛਿਆ, “ਕਿਹੜੇ ਹੁਕਮ?”
ਯਿਸੂ ਨੇ ਕਿਹਾ, “‘ਇਹ, ਕਿ ਖੂਨ ਨਾ ਕਰੋ, ਵਿਭਚਾਰ ਨਾ ਕਰੋ, ਚੋਰੀ ਨਾ ਕਰੋ ਅਤੇ ਝੂਠੀ ਗਵਾਹੀ ਨਾ ਦਿਓ। 19 ਆਪਣੇ ਮਾਂ-ਬਾਪ ਦਾ ਆਦਰ ਕਰੋ’ [a] ਅਤੇ ‘ਆਪਣੇ-ਆਪ ਵਾਂਗ ਆਪਣੇ ਗੁਆਂਢੀ ਨੂੰ ਵੀ ਪਿਆਰ ਕਰੋ।’” [b]
20 ਉਸ ਜਵਾਨ ਨੇ ਕਿਹਾ, “ਇਨ੍ਹਾਂ ਸਭਨਾਂ ਨੂੰ ਤਾਂ ਮੈਂ ਮੰਨਿਆ ਹੈ, ਹੋਰ ਹੁਣ ਮੇਰੇ ਵਿੱਚ ਕੀ ਕਮੀ ਹੈ?”
21 ਯਿਸੂ ਨੇ ਉੱਤਰ ਦਿੱਤਾ, “ਜੇ ਤੂੰ ਪੂਰਨ ਹੋਣਾ ਚਾਹੁੰਦਾ ਹੈ, ਤਾਂ ਜਾ ਜਾਕੇ ਆਪਣੀਆਂ ਸਾਰੀਆਂ ਚੀਜ਼ਾਂ ਵੇਚ ਦੇ ਅਤੇ ਧਨ ਗਰੀਬ ਲੋਕਾਂ ਵਿੱਚ ਵੰਡ ਦੇ। ਇਸ ਤਰ੍ਹਾਂ ਤੈਨੂੰ ਸਵਰਗ ਵਿੱਚ ਖਜ਼ਾਨਾ ਮਿਲੇਗਾ। ਫ਼ੇਰ ਤੂੰ ਆਕੇ ਮੇਰੇ ਪਿੱਛੇ ਹੋ ਤੁਰ।”
22 ਪਰ ਜਦੋਂ ਉਸ ਜਵਾਨ ਨੇ ਇਹ ਸੁਣਿਆ ਤਾਂ, ਉਹ ਉਦਾਸੀ ਵਿੱਚ ਚੱਲਿਆ ਗਿਆ, ਕਿਉਂਕਿ ਉਹ ਬਹੁਤ ਅਮੀਰ ਸੀ।
2010 by World Bible Translation Center