Revised Common Lectionary (Complementary)
ਉਸਤਤਿ ਦਾ ਇੱਕ ਗੀਤ।
98 ਯਹੋਵਾਹ ਲਈ ਕੋਈ ਨਵਾਂ ਗੀਤ ਗਾਵੋ
ਕਿਉਂ ਕਿ ਉਸ ਨੇ ਕਈ ਨਵੇਂ ਚਮਤਕਾਰ ਕੀਤੇ ਹਨ।
ਉਸਦੀ ਪਵਿੱਤਰ ਸੱਜੀ ਬਾਂਹ ਨੇ
ਇੱਕ ਵਾਰੇ ਫ਼ੇਰ ਜਿੱਤ ਉਸ ਨੂੰ ਜਿੱਤ ਪ੍ਰਦਾਨ ਕੀਤੀ ਹੈ।
2 ਪਰਮੇਸ਼ੁਰ ਨੇ ਕੌਮਾਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸ਼ਾਈ ਹੈ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਚੰਗਿਆਈ ਦਰਸਾਈ।
3 ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਇਸਰਾਏਲ ਦੇ ਲੋਕਾਂ ਲਈ ਵਫ਼ਾਦਾਰੀ ਨੂੰ ਯਾਦ ਕੀਤਾ।
ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੇ ਪਰਮੇਸ਼ੁਰ ਦੀ ਰੱਖਿਆ ਕਰਨ ਦੀ ਸ਼ਕਤੀ ਦੇਖੀ।
4 ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ।
ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
5 ਹੇ ਰਬਾਬ, ਯਹੋਵਾਹ ਦੀ ਉਸਤਤਿ ਕਰ।
ਰਬਾਬ ਵਿੱਚੋਂ ਨਿਕਲਣ ਵਾਲੇ ਸੰਗੀਤ, ਉਸਦੀ ਉਸਤਤਿ ਕਰ।
6 ਨਰਸਿੰਘੇ ਅਤੇ ਵੰਝਲੀਆਂ ਵਜਾਉ,
ਅਤੇ ਸਾਡੇ ਯਹੋਵਾਹ ਲਈ ਖੁਸ਼ੀ ਦੇ ਨਾਹਰੇ ਮਾਰੋ।
7 ਧਰਤੀ ਅਤੇ ਸਮੁੰਦਰ, ਅਤੇ ਉਸ ਵਿੱਚਲੇ
ਸਭ ਕਾਸੇ ਨੂੰ ਉੱਚੀ ਆਵਾਜ਼ ਵਿੱਚ ਗਾਉਣ ਦਿਉ।
8 ਹੇ ਨਦੀਉ ਤਾਲੀਆਂ ਵਜਾਉ।
ਸਾਰੇ ਪਹਾੜੋ ਇਕੱਠੇ ਹੋਕੇ ਗੀਤ ਗਾਵੋ।
9 ਯਹੋਵਾਹ ਦੇ ਸਾਹਮਣੇ ਗਾਵੋ,
ਕਿਉਂਕਿ ਉਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਨਿਰਪੱਖ ਹੋਕੇ ਦੁਨੀਆਂ ਉੱਤੇ ਰਾਜ ਕਰੇਗਾ।
ਉਹ ਚੰਗਿਆਈ ਨਾਲ ਲੋਕਾਂ ਉੱਤੇ ਰਾਜ ਕਰੇਗਾ।
ਸੋਨੇ ਦਾ ਬੁੱਤ ਅਤੇ ਮਘਦੀ ਭਠ੍ਠੀ
3 ਰਾਜੇ ਨਬੂਕਦਨੱਸਰ ਨੇ ਇੱਕ ਸੋਨੇ ਦਾ ਬੁੱਤ ਬਣਵਾਇਆ। ਉਹ ਬੁੱਤ ਸੱਠ ਕਿਊਬਿਟ ਉੱਚਾ ਅਤੇ 6 ਹੱਥ ਚੌੜਾ ਸੀ। ਫ਼ੇਰ ਉਸ ਨੇ ਉਸ ਬੁੱਤ ਨੂੰ ਬਾਬਲ ਸੂਬੇ ਵਿੱਚ, ਦੂਰਾ ਦੀ ਵਾਦੀ ਵਿੱਚ, ਸਥਾਪਿਤ ਕਰ ਦਿੱਤਾ। 2 ਫ਼ੇਰ ਰਾਜੇ ਨੇ ਆਪਣੇ ਰਾਜ ਦੇ ਸੂਬੇਦਾਰਾਂ, ਮਹੱਤਵਪੂਰਣ ਅਧਿਕਾਰੀਆਂ, ਰਾਜਪਾਲਾਂ, ਸਲਾਹਕਾਰਾਂ, ਖਜਾਨਚੀਆਂ, ਨਿਆਂਕਾਰਾਂ, ਹਾਕਮਾਂ ਅਤੇ ਹੋਰ ਸਾਰੇ ਅਧਿਕਾਰੀਆਂ ਨੂੰ ਇਕੱਠੇ ਹੋਕੇ ਆਉਣ ਲਈ ਆਖਿਆ। ਰਾਜਾ ਚਾਹੁੰਦਾ ਸੀ ਕਿ ਇਹ ਸਾਰੇ, ਰਾਜੇ ਦੁਆਰਾ ਸਥਾਪਿਤ ਕੀਤੇ ਗਏ ਬੁੱਤ ਦੀ ਸਮਰਪਨ-ਰਸਮ ਉੱਤੇ ਆਉਣ।
3 ਇਸ ਲਈ ਸਾਰੇ ਉਪਸ਼ਾਸਕ, ਮਹੱਤਵਪੂਰਣ ਅਧਿਕਾਰੀ, ਰਾਜਪਾਲ, ਸਲਾਹਕਾਰ, ਖਜਾਨਚੀ, ਨਿਆਂਕਾਰ, ਸ਼ਾਸਕ ਅਤੇ ਬਾਕੀ ਦੇ ਅਧਿਕਾਰੀ ਆਏ ਅਤੇ ਉਸ ਬੁੱਤ ਦੇ ਸਾਹਮਣੇ ਖਲੋ ਗਏ ਜਿਸ ਨੂੰ ਰਾਜੇ ਨਬੂਕਦਨੱਸਰ ਨੇ ਬਣਵਾਇਆ ਸੀ। 4 ਫ਼ੇਰ ਰਾਜੇ ਦੇ ਐਲਾਨ ਦੀ ਮੁਨਾਦੀ ਕਰਨ ਵਾਲੇ ਨੇ ਉੱਚੀ ਆਵਾਜ਼ ਵਿੱਚ ਐਲਾਨ ਕੀਤਾ। ਉਸ ਨੇ ਆਖਿਆ, “ਸਾਰੇ ਲੋਕੋ, ਕੌਮੋ ਅਤੇ ਭਾਸ਼ਾਓ, ਧਿਆਨ ਨਾਲ ਮੇਰੀ ਗੱਲ ਸੁਣੋ। ਤੁਹਾਨੂੰ ਇਹ ਹੁਕਮ ਦਿੱਤਾ ਜਾਂਦਾ ਹੈ: 5 ਜਦੋਂ ਤੁਸੀਂ ਸਿਂਗੀਆਂ, ਬਂਸਰੀਆਂ, ਇੱਕਤਾਰਿਆਂ, ਵੱਡੇ ਅਤੇ ਛੋਟੇ ਰਬਾਬਾਂ ਬੈਗਪਾਈਪਾਂ ਅਤੇ ਹੋਰ ਸਾਰੇ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣੋ ਤਾਂ ਤੁਹਾਨੂੰ ਹੇਠਾਂ ਝੁਕ ਕੇ ਸੋਨੇ ਦੇ ਬੁੱਤ ਦੀ ਉਪਾਸਨਾ ਜ਼ਰੂਰ ਕਰਨੀ ਚਾਹੀਦੀ ਹੈ। ਰਾਜੇ ਨਬੂਕਦਨੱਸਰ ਨੇ ਇਸ ਬੁੱਤ ਨੂੰ ਸਥਾਪਿਤ ਕੀਤਾ ਹੈ। 6 ਜੇ ਕੋਈ ਬੰਦਾ ਇਸ ਸੋਨੇ ਦੇ ਬੁੱਤ ਦੀ ਉਪਾਸਨਾ ਨਹੀਂ ਕਰੇਗਾ, ਤਾਂ ਉਸ ਬੰਦੇ ਨੂੰ ਛੇਤੀ ਹੀ ਬਲਦੀ ਪ੍ਰਚਂਡ ਭਠ੍ਠੀ ਵਿੱਚ ਸੁੱਟ ਦਿੱਤਾ ਜਾਵੇਗਾ।”
7 ਇਸ ਲਈ, ਜਿਵੇਂ ਹੀ ਉਹ ਸਿਂਗੀਆਂ, ਬਂਸਰੀਆਂ, ਇੱਕਤਾਰਿਆਂ, ਵਡਿਆਂ ਅਤੇ ਛੋਟਿਆਂ ਰਬਾਬਾਂ, ਬੈਗਪਾਈਪਾਂ ਅਤੇ ਹੋਰ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣਦੇ, ਉਹ ਧਰਤੀ ਉੱਤੇ ਝੁਕ ਕੇ ਸੋਨੇ ਦੇ ਬੁੱਤ ਦੀ ਉਪਾਸਨਾ ਕਰਦੇ, ਸਾਰੇ ਲੋਕੀ ਸਾਰੀਆਂ ਕੌਮਾਂ ਅਤੇ ਹੋਰ ਬੋਲੀ ਬੋਲਣ ਵਾਲੇ ਲੋਕ ਰਾਜੇ ਨਬੂਕਦਨੱਸਰ ਦੇ ਸਥਾਪਿਤ ਕੀਤੇ ਹੋਏ ਬੁੱਤ ਦੀ ਉਪਾਸਨਾ ਕਰਦੇ।
8 ਫ਼ੇਰ ਕੁਝ ਕਸਦੀ ਲੋਕ ਰਾਜੇ ਪਾਸ ਆਏ। ਉਹ ਲੋਕ ਯਹੂਦੀਆਂ ਦੇ ਖਿਲਾਫ ਬੋਲਣ ਲੱਗੇ। 9 ਉਨ੍ਹਾਂ ਨੇ ਰਾਜੇ ਨਬੂਕਦਨੱਸਰ ਨੂੰ ਆਖਿਆ, “ਰਾਜਨ, ਤੁਸੀਂ ਸਦਾ ਸਲਾਮਤ ਰਹੋ! 10 ਰਾਜਨ, ਤੁਸੀਂ ਇੱਕ ਹੁਕਮ ਦਿੱਤਾ ਸੀ। ਤੁਸੀਂ ਆਖਿਆ ਸੀ ਕਿ ਹਰ ਉਹ ਬੰਦਾ ਜਿਹੜਾ ਸਿਂਗੀਆਂ, ਬਂਸਰੀਆਂ, ਇੱਕਤਾਰਿਆਂ, ਵਡਿਆਂ ਅਤੇ ਛੋਟਿਆਂ ਰਬਾਬਾਂ ਬੈਗਪਾਈਪਾਂ ਅਤੇ ਹੋਰ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣੇ ਉਸ ਨੂੰ ਇਹ ਚਾਹੀਦਾ ਹੈ ਕਿ ਸੋਨੇ ਦੇ ਬੁੱਤ ਦੇ ਝੁਕ ਕੇ ਉਸਦੀ ਉਪਾਸਨਾ ਕਰੇ। 11 ਅਤੇ ਤੁਸੀਂ ਇਹ ਵੀ ਆਖਿਆ ਸੀ ਕਿ ਜੋ ਕੋਈ ਵੀ ਬੰਦਾ ਝੁਕਦਾ ਨਹੀਂ ਅਤੇ ਸੋਨੇ ਦੇ ਬੁੱਤ ਦੀ ਉਪਾਸਨਾ ਨਹੀਂ ਕਰਦਾ, ਤਾਂ ਉਸ ਬੰਦੇ ਨੂੰ ਬਲਦੀ ਹੋਈ ਪ੍ਰਚਂਡ ਭਠ੍ਠੀ ਵਿੱਚ ਸੁੱਟ ਦਿੱਤਾ ਜਾਵੇਗਾ। 12 ਰਾਜਨ, ਇੱਥੇ ਕੁਝ ਯਹੂਦੀ ਹਨ ਜਿਨ੍ਹਾਂ ਨੇ ਤੁਹਾਡੇ ਹੁਕਮ ਵੱਲ ਕੋਈ ਧਿਆਨ ਨਹੀਂ ਦਿੱਤਾ। ਤੁਸੀਂ ਉਨ੍ਹਾਂ ਯਹੂਦੀਆਂ ਨੂੰ ਬਾਬਲ ਦੇ ਸੂਫ਼ੇ ਦੇ ਮਹੱਤਵਪੂਰਣ ਅਧਿਕਾਰੀ ਬਣਾ ਦਿੱਤਾ। ਉਨ੍ਹਾਂ ਦੇ ਨਾਮ ਹੈ ਸ਼ਦਰਕ, ਮੇਸ਼ਕ ਅਤੇ ਅਬਦ-ਨਗ,ੋ ਅਤੇ ਉਹ ਤੁਹਾਡੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ। ਅਤੇ ਉਨ੍ਹਾਂ ਨੇ ਤੁਹਾਡੇ ਸਥਾਪਿਤ ਕੀਤੇ ਹੋਏ ਬੁੱਤ ਅੱਗੇ ਝੁਕ ਕੇ ਉਸਦੀ ਉਪਾਸਨਾ ਨਹੀਂ ਕੀਤੀ।”
13 ਨਬੂਕਦਨੱਸਰ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬੁਲਾਇਆ। ਇਸ ਲਈ ਉਨ੍ਹਾਂ ਆਦਮੀਆਂ ਨੂੰ ਰਾਜੇ ਪਾਸ ਲਿਆਂਦਾ ਗਿਆ। 14 ਅਤੇ ਨਬੂਕਦਨੱਸਰ ਨੇ ਉਨ੍ਹਾਂ ਆਦਮੀਆਂ ਨੂੰ ਆਖਿਆ, “ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਕੀ ਇਹ ਗੱਲ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ? ਅਤੇ ਕੀ ਇਹ ਸੱਚ ਹੈ ਕਿ ਤੁਸੀਂ ਉਸ ਸੋਨੇ ਦੇ ਬੁੱਤ ਅੱਗੇ ਝੁਕ ਕੇ ਉਪਾਸਨਾ ਨਹੀਂ ਕਰਦੇ, ਜਿਸ ਨੂੰ ਮੈਂ ਸਥਾਪਿਤ ਕੀਤਾ ਹੈ? 15 ਹੁਣ, ਜਦੋਂ ਤੁਸੀਂ ਸਿਂਗੀਆਂ, ਬਂਸਰੀਆਂ, ਇੱਕਤਾਰਿਆਂ, ਵੱਡੀਆਂ ਅਤੇ ਛੋਟੀਆਂ ਰਬਾਬਾਂ ਅਤੇ ਬੈਗਪਾਈਆਂ ਅਤੇ ਹੋਰ ਦੂਸਰੇ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣੋ ਤਾਂ ਤੁਹਾਨੂੰ ਸੋਨੇ ਦੇ ਬੁੱਤ ਅੱਗੇ ਝੁਕ ਕੇ ਉਸਦੀ ਉਪਾਸਨਾ ਜ਼ਰੂਰ ਕਰਨੀ ਚਾਹੀਦੀ ਹੈ। ਜੇ ਤੁਸੀਂ ਉਸ ਬੁੱਤ ਦੀ ਉਪਾਸਨਾ ਕਰਨ ਲਈ ਤਿਆਰ ਹੋ ਜਿਸ ਨੂੰ ਮੈਂ ਬਣਾਇਆ ਹੈ ਤਾਂ ਇਹ ਚੰਗੀ ਗੱਲ ਹੋਵੇਗੀ। ਪਰ ਜੇ ਤੁਸੀਂ ਇਸਦੀ ਉਪਾਸਨਾ ਨਹੀਂ ਕਰੋਂਗੇ, ਤਾਂ ਤੁਹਾਨੂੰ ਬਹੁਤ ਛੇਤੀ ਹੀ ਬਲਦੀ ਹੋਈ ਪ੍ਰਚਂਡ ਭਠ੍ਠੀ ਵਿੱਚ ਸੁੱਟ ਦਿੱਤਾ ਜਾਵੇਗਾ। ਫ਼ੇਰ ਕੋਈ ਵੀ ਦੇਵਤਾ ਤੁਹਾਨੂੰ ਮੇਰੀ ਸ਼ਕਤੀ ਤੋਂ ਬਚਾ ਨਹੀਂ ਸੱਕੇਗਾ!”
16 ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੇ ਰਾਜੇ ਨੂੰ ਜਵਾਬ ਦਿੱਤਾ, “ਨਬੂਕਦਨੱਸਰ, ਸਾਨੂੰ ਇਸ ਗੱਲ ਬਾਰੇ ਤੈਨੂੰ ਉੱਤਰ ਦੇਣ ਦੀ ਲੋੜ ਨਹੀਂ! 17 ਜੇ ਤੂੰ ਸਾਨੂੰ ਬਲਦੀ ਭਠ੍ਠੀ ਵਿੱਚ ਸੁੱਟ ਦੇਵੇਂਗਾ, ਤਾਂ ਉਹ ਪਰਮੇਸ਼ੁਰ ਸਾਨੂੰ ਬਚਾ ਲਵੇਗਾ ਜਿਸਦੀ ਅਸੀਂ ਸੇਵਾ ਕਰਦੇ ਹਾਂ। ਅਤੇ ਉਹ ਸਾਨੂੰ ਤੇਰੀ ਸ਼ਕਤੀ ਤੋਂ ਬਚਾ ਸੱਕਦਾ ਹੈ। 18 ਪਰ ਜੇ ਪਰਮੇਸ਼ੁਰ ਸਾਨੂੰ ਨਹੀਂ ਵੀ ਬਚਾਉਂਦਾ, ਅਸੀਂ ਚਾਹੁੰਦੇ ਹਾਂ ਕਿ ਤੂੰ ਇਹ ਜਾਣ ਲਵੇਂ ਰਾਜਨ, ਕਿ ਅਸੀਂ ਤੇਰੇ ਦੇਵਤਿਆਂ ਦੀ ਸੇਵਾ ਕਰਨ ਤੋਂ ਇਨਕਾਰ ਕਰਦੇ ਹਾਂ। ਅਸੀਂ ਉਸ ਸੋਨੇ ਦੇ ਬੁੱਤ ਦੀ ਉਪਾਸਨਾ ਨਹੀਂ ਕਰਾਂਗੇ ਜਿਸ ਨੂੰ ਤੂੰ ਸਥਾਪਿਤ ਕੀਤਾ ਹੈ।”
ਬੇਬੀਲੋਨ ਤਬਾਹ ਹੋ ਗਿਆ
18 ਫ਼ਿਰ ਮੈਂ ਸਵਰਗ ਵੱਲੋਂ ਇੱਕ ਹੋਰ ਦੂਤ ਨੂੰ ਆਉਂਦਿਆਂ ਦੇਖਿਆ। ਦੂਤ ਕੋਲ ਮਹਾਨ ਤਾਕਤ ਸੀ। ਉਸਦੀ ਮਹਿਮਾ ਨੇ ਧਰਤੀ ਨੂੰ ਚਾਨਣਮਈ ਕਰ ਦਿੱਤਾ। 2 ਦੂਤ ਨੇ ਜ਼ੋਰਦਾਰ ਅਵਾਜ਼ ਵਿੱਚ ਆਖਿਆ:
“ਉਹ ਤਬਾਹ ਹੋ ਚੁੱਕੀ ਹੈ।
ਬੇਬੀਲੋਨ ਦੀ ਮਹਾਨਗਰੀ ਤਬਾਹ ਹੋ ਗਈ ਹੈ।
ਉਹ ਭੂਤਾਂ ਲਈ ਇੱਕ ਘਰ ਬਣ ਗਈ ਹੈ।
ਉਹ ਸਾਰੇ ਭ੍ਰਿਸ਼ਟ ਆਤਮਿਆਂ ਲਈ ਜਗ਼੍ਹਾ ਬਣ ਗਈ ਹੈ।
ਉਹ ਇੱਕ ਅਜਿਹਾ ਸ਼ਹਿਰ ਬਣ ਗਈ ਹੈ ਜੋ ਹਰ ਤਰ੍ਹਾਂ ਦੇ ਅਸ਼ੁੱਧ ਪੰਛੀਆਂ ਨਾਲ ਭਰਪੂਰ ਹੈ।
ਉਹ ਅਸ਼ੁੱਧ ਅਤੇ ਘ੍ਰਿਣਾਯੋਗ ਜਾਨਵਰਾਂ ਦਾ ਸ਼ਹਿਰ ਬਣ ਗਈ ਹੈ।
3 ਧਰਤੀ ਦੇ ਸਾਰੇ ਲੋਕਾਂ ਨੇ ਉਸ ਦੇ ਜਿਨਸੀ ਪਾਪਾਂ
ਅਤੇ ਪਰਮੇਸ਼ੁਰ ਦੇ ਗੁੱਸੇ ਦੀ ਮੈਅ ਪੀਤੀ ਹੈ।
ਧਰਤੀ ਦੇ ਰਾਜਿਆਂ ਨੇ ਉਸ ਨਾਲ ਜਿਨਸੀ ਪਾਪ ਕੀਤੇ,
ਅਤੇ ਧਰਤੀ ਦੇ ਵਪਾਰੀ ਉਸ ਦੇ ਐਸ਼ ਭਰੇ ਜੀਵਨ ਰਾਹੀਂ ਅਮੀਰ ਬਣ ਗਏ।”
4 ਫ਼ਿਰ ਮੈਂ ਸਵਰਗ ਤੋਂ ਇੱਕ ਹੋਰ ਅਵਾਜ਼ ਸੁਣੀ:
“ਮੇਰੇ ਲੋਕੋ, ਨਗਰ ਤੋਂ ਬਾਹਰ ਆ ਜਾਓ,
ਤਾਂ ਜੋ ਤੁਸੀਂ ਉਸ ਦੇ ਪਾਪਾਂ ਦੇ ਭਾਗੀ ਨਹੀਂ ਹੋਵੋਂਗੇ।
ਫ਼ੇਰ ਤੁਸੀਂ ਉਸਦੀਆਂ ਸਜਾਵਾਂ ਵਿੱਚ ਹਿੱਸਾ ਪ੍ਰਾਪਤ ਨਹੀਂ ਕਰੋਂਗੇ
5 ਉਸ ਨਗਰ ਦੇ ਪਾਪਾਂ ਦਾ ਢੇਰ ਸਵਰਗ ਜਿੰਨਾ ਉੱਚਾ ਹੋ ਗਿਆ ਹੈ।
ਪਰਮੇਸ਼ੁਰ ਉਨ੍ਹਾਂ ਗਲਤ ਗੱਲਾਂ ਨੂੰ ਨਹੀਂ ਭੁੱਲਿਆ ਜਿਹੜੀਆਂ ਉਸ ਨੇ ਕੀਤੀਆਂ ਸਨ।
6 ਨਗਰ ਨੂੰ ਉਹੀ ਕੁਝ ਦਿਉ ਜੋ ਉਸ ਨੇ ਹੋਰਾਂ ਨੂੰ ਦਿੱਤਾ।
ਦੂਣਾ ਕਰਕੇ ਮੋੜੋ ਜਿੰਨਾ ਉਸ ਨੇ ਤੁਹਾਡੇ ਨਾਲ ਕੀਤਾ
ਉਸ ਲਈ ਇੱਕ ਪਿਆਲਾ ਤਿਆਰ ਕਰੋ ਜੋ ਉਸ ਪਿਆਲੇ ਨਾਲੋਂ ਦੂਣਾ ਨਸ਼ੀਲਾ ਹੋਵੇ ਜੋ ਉਸ ਨੇ ਤੁਹਾਡੇ ਲਈ ਤਿਆਰ ਕੀਤਾ ਹੈ।
7 ਉਸ ਨੇ ਆਪਣੇ ਆਪ ਨੂੰ ਜਿੰਨੀ ਵੱਧੇਰੇ ਮਹਿਮਾ
ਅਤੇ ਐਸ਼ੋ ਅਰਾਮ ਦੀ ਜ਼ਿੰਦਗੀ ਦਿੱਤੀ, ਉਸ ਨੂੰ ਓਨੇ ਹੀ ਤਸੀਹੇ ਅਤੇ ਉਦਾਸੀ ਦਿਓ।
ਉਹ ਆਪਣੇ ਆਪ ਨੂੰ ਆਖਦੀ ਹੈ, ‘ਮੈਂ ਆਪਣੇ ਤਖਤ ਤੇ ਬੈਠੀ ਇੱਕ ਰਾਣੀ ਹਾਂ।
ਮੈਂ ਇੱਕ ਵਿਧਵਾ ਨਹੀਂ ਹਾਂ।
ਮੈਨੂੰ ਕਦੇ ਵੀ ਕਿਸੇ ਸਮੇਂ ਉਦਾਸੀ ਨਹੀਂ ਮਿਲੇਗੀ।’
8 ਇਹ ਸਾਰੀਆਂ ਮੁਸੀਬਤਾਂ ਉਸ ਉੱਤੇ
ਇੱਕ ਹੀ ਦਿਨ ਵਿੱਚ ਆਉਣਗੀਆਂ।
ਮੌਤ, ਮਹਾਂ ਉਦਾਸੀ ਅਤੇ ਅਕਾਲ, ਇਹ ਅੱਗ ਦੁਆਰਾ ਤਬਾਹ ਹੋਵਣਗੇ।
ਕਿਉਂਕਿ ਪਰਮੇਸ਼ੁਰ ਜਿਹੜਾ ਉਸਦਾ ਨਿਆਂ ਕਰੇਗਾ ਬਹੁਤ ਸ਼ਕਤੀਸ਼ਾਲੀ ਹੈ।
9 “ਧਰਤੀ ਦੇ ਉਹ ਰਾਜੇ ਜਿਨ੍ਹਾਂ ਨੇ ਉਸ ਨਾਲ ਜਿਨਸੀ ਪਾਪ ਕੀਤੇ ਅਤੇ ਉਸ ਨਾਲ ਉਸਦੀ ਐਸ਼ੋ ਅਰਾਮ ਦੀ ਜ਼ਿੰਦਗੀ ਸਾਂਝੀ ਕੀਤੀ ਸੀ, ਉਹ ਉਸ ਦੇ ਬਲਣ ਦਾ ਧੂੰਆਂ ਦੇਖਣਗੇ। ਫ਼ਿਰ ਉਹ ਰਾਜੇ ਉਸਦੀ ਮੌਤ ਕਾਰਣ ਰੋਣਗੇ ਅਤੇ ਉਦਾਸ ਹੋ ਜਾਣਗੇ। 10 ਰਾਜੇ ਉਸ ਦੇ ਤਸੀਹਿਆਂ ਤੋਂ ਡਰ ਜਾਣਗੇ ਅਤੇ ਦੂਰ ਖਲੋਤੇ ਰਹਿਣਗੇ। ਰਾਜੇ ਆਖਣਗੇ:
‘ਭਿਆਨਕ, ਉਫ਼ ਕਿੰਨਾ ਭਿਆਨਕ।
ਤੇ ਬੇਬੀਲੋਨ ਦੇ ਸ਼ਕਤੀਸ਼ਾਲੀ ਸ਼ਹਿਰ,
ਤੇਰੀ ਸਜ਼ਾ ਇੱਕ ਘੰਟੇ ਵਿੱਚ ਆ ਗਈ।’
19 ਉਨ੍ਹਾਂ ਨੇ ਆਪਣੇ ਸਿਰ ਮਿੱਟੀ ਪਾਈ। ਉਹ ਰੋਏ ਅਤੇ ਉਦਾਸ ਹੋਏ। ਉਨ੍ਹਾਂ ਨੇ ਉੱਚੀ ਆਖਿਆ:
‘ਭਿਆਨਕ ਕਿੰਨਾ ਭਿਆਨਕ ਇਸ ਮਹਾਂ ਨਗਰੀ ਲਈ।
ਇਹ ਸਾਰੇ ਲੋਕ ਜਿਨ੍ਹਾਂ ਦੇ ਜਹਾਜ਼ ਸਮੁੰਦਰ ਉੱਤੇ ਸਨ ਉਸਦੀ ਦੌਲਤ ਨਾਲ ਅਮੀਰ ਬਣ ਗਏ।
ਇਹ ਸਾਰੀਆਂ ਚੀਜ਼ਾਂ ਇੱਕ ਘੰਟੇ ਵਿੱਚ ਨਸ਼ਟ ਕਰ ਦਿੱਤੀਆਂ ਗਈਆਂ ਹਨ।
20 ਹੇ ਸਵਰਗ ਖੁਸ਼ ਹੋ ਇਸ ਕਾਰਣ।
ਖੁਸ਼ ਹੋਏ ਪਰਮੇਸ਼ੁਰ ਦੇ ਪਵਿੱਤਰ ਲੋਕੋ, ਰਸੂਲੋ ਅਤੇ ਨਬੀਓ।
ਪਰਮੇਸ਼ੁਰ ਨੇ ਸਜ਼ਾ ਦਿੱਤੀ ਹੈ ਉਸ ਨੂੰ ਉਨ੍ਹਾਂ ਗੱਲਾਂ ਦੀ ਜਿਹੜੀਆਂ ਕੀਤੀਆਂ ਉਸ ਨੇ ਤੁਹਾਡੇ ਨਾਲ।’”
2010 by World Bible Translation Center