Revised Common Lectionary (Complementary)
ਦਾਊਦ ਦਾ ਇੱਕ ਗੀਤ।
145 ਮੈਂ ਤੁਹਾਡੀ ਉਸਤਤਿ ਕਰਦਾ ਹਾਂ। ਮੇਰੇ ਪਰਮੇਸ਼ੁਰ ਅਤੇ ਰਾਜੇ,
ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਨੂੰ ਅਸੀਸ ਦਿੰਦਾ ਹਾਂ।
2 ਮੈਂ ਹਰ-ਰੋਜ਼ ਤੁਹਾਡੀ ਉਸਤਤਿ ਕਰਦਾ ਹਾਂ,
ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਦੀ ਉਸਤਤਿ ਕਰਦਾ ਹਾਂ।
3 ਯਹੋਵਾਹ ਮਹਾਨ ਹੈ।
ਲੋਕ ਉਸਦੀ ਉਸਤਤਿ ਬਹੁਤ ਕਰਦੇ ਹਨ।
ਅਸੀਂ ਉਸ ਦੇ ਸਾਰੇ ਮਹਾਨ ਕਾਰਜਾਂ ਨੂੰ ਨਹੀਂ ਗਿਣ ਸੱਕਦੇ।
4 ਯਹੋਵਾਹ, ਲੋਕ ਸਦਾ-ਸਦਾ ਲਈ ਤੁਹਾਡੇ ਕਾਰਜਾਂ ਲਈ ਤੁਹਾਡੀ ਉਸਤਤਿ ਕਰਨਗੇ।
ਉਹ ਤੁਹਾਡੇ ਮਹਾਨ ਕਾਰਜਾ ਬਾਰੇ ਦੱਸਣਗੇ।
5 ਤੁਹਾਡੀ ਸ਼ਾਨੋ-ਸ਼ੌਕਤ ਬਹੁਤ ਅਦਭੁਤ ਹੈ।
ਮੈਂ ਤੁਹਾਡੇ ਚਮਤਕਾਰਾਂ ਬਾਰੇ ਦੱਸਾਂਗਾ।
6 ਯਹੋਵਾਹ, ਲੋਕ ਤੁਹਾਡੇ ਅਦਭੁਤ ਕਾਰਿਆਂ ਬਾਰੇ ਦੱਸਣਗੇ।
ਮੈਂ ਤੁਹਾਡੇ ਮਹਾਨ ਕਾਰਜਾਂ ਬਾਰੇ ਦੱਸਾਂਗਾ।
7 ਲੋਕ ਤੁਹਾਡੇ ਸ਼ੁਭ ਕਾਰਜਾ ਬਾਰੇ ਦੱਸਣਗੇ।
ਲੋਕ ਤੁਹਾਡੀ ਨੇਕੀ ਦੇ ਗੀਤ ਗਾਉਣਗੇ।
8 ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
ਯਹੋਵਾਹ ਸਹਿਜ ਅਤੇ ਪਿਆਰ ਭਰਿਆ ਹੈ।
1 ਇਹ ਪੁਸਤਕ ਅਲਕੋਸ਼ੀ ਨਹੂਮ ਦੇ ਦਰਸ਼ਨ ਦੀ ਹੈ। ਇਹ ਨੀਨਵਾਹ ਸ਼ਹਿਰ ਲਈ ਸ਼ੋਕਮਈ ਸੰਦੇਸ਼ ਹੈ।
14 ਅੱਸ਼ੂਰ ਦੇ ਪਾਤਸ਼ਾਹ, ਯਹੋਵਾਹ ਨੇ ਤੈਨੂੰ ਇਹ ਸੰਦੇਸ਼ ਦਿੱਤਾ ਹੈ:
“ਤੇਰਾ ਨਾਉਂ ਜਾਰੀ ਰੱਖਣ ਲਈ ਤੇਰਾ ਕੋਈ ਉੱਤਰਾਧਿਕਾਰੀ ਨਹੀਂ ਹੋਵੇਗਾ।
ਮੈਂ ਤੇਰੇ ਦੇਵਤਿਆਂ ਦੇ ਮੰਦਰ ਵਿੱਚ ਉਕਰੇ ਹੋਏ ਬੁੱਤਾਂ
ਅਤੇ ਧਾਤ ਦੀਆਂ ਮੂਰਤਾਂ ਨੂੰ ਤੋੜ ਦਿਆਂਗਾ।
ਮੈਂ ਤੇਰੀ ਕਬਰ ਤਿਆਰ ਕਰ ਰਿਹਾ ਹਾਂ
ਕਿਉਂ ਜੋ ਤੇਰਾ ਅੰਤ ਨੇੜੇ ਆ ਰਿਹਾ ਹੈ।”
15 ਯਹੂਦਾਹ, ਵੇਖ!
ਪਹਾੜਾਂ ਉਪਰੋ ਦੀ ਇੱਕ ਸੰਦੇਸ਼ਵਾਹਕ ਖੁਸ਼ਖਬਰੀ ਲੈ ਕੇ ਆ ਰਿਹਾ ਹੈ।
ਉਹ ਆਖਦਾ: ਉੱਥੇ ਸ਼ਾਂਤੀ ਹੈ।
ਯਹੂਦਾਹ, ਆਪਣੇ ਪੁਰਬ ਮਨਾ
ਤੇ ਆਪਣੇ ਕੀਤੇ ਇਕਰਾਰਾਂ ਨੂੰ, ਪੂਰੇ ਕਰ।
ਇਹ ਦੁਸ਼ਟ ਲੋਕ ਮੁੜ ਤੇਰੇ ਉੱਪਰ ਹਮਲਾ ਨਾ ਕਰਨਗੇ
ਕਿਉਂ ਕਿ ਉਹ ਸਾਰੇ ਬਦ ਲੋਕ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ।
ਨੀਨਵਾਹ ਨਸ਼ਟ ਹੋਵੇਗਾ
2 ਦੁਸ਼ਮਣ ਤੇਰੇ ਤੇ ਹਮਲਾ ਕਰਨ ਵਾਲਾ ਹੈ,
ਇਸ ਲਈ ਆਪਣੇ ਮਜ਼ਬੂਤ ਸਥਾਨਾਂ ਨੂੰ ਸੁਰੱਖਿਅਤ ਕਰ ਅਤੇ ਉਨ੍ਹਾਂ ਵੱਲ ਜਾਂਦੇ ਰਾਹਾਂ ਦੀ ਨਿਗਰਾਨੀ ਕਰ।
ਯੁੱਧ ਲਈ ਤਿਆਰ ਹੋ ਜਾ,
ਆਪਣੇ-ਆਪ ਨੂੰ ਯੁੱਧ ਲਈ ਤਿਆਰ ਕਰ ਲਵੋ।
2 ਹਾਂ, ਯਹੋਵਾਹ ਨੇ ਯਹੂਦਾਹ ਦੇ ਹੰਕਾਰ ਨੂੰ ਬਦਲਿਆ
ਉਸ ਨੇ ਯਾਕੂਬ ਦੇ ਹੰਕਾਰ ਨੂੰ ਇਸਰਾਏਲ ਵਰਗਾ ਕੀਤਾ।
ਵੈਰੀਆਂ ਨੇ ਉਨ੍ਹਾਂ ਨੂੰ ਤੇ ਉਨ੍ਹਾਂ
ਦੇ ਅੰਗੂਰੀ ਬਾਗ਼ਾਂ ਨੂੰ ਨਸ਼ਟ ਕਰ ਦਿੱਤਾ।
ਆਖਰੀ ਚਿਤਾਵਨੀਆਂ ਤੇ ਸ਼ੁਭਕਾਮਨਾਵਾਂ
13 ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ। ਇਹ ਤੀਸਰੀ ਵਾਰ ਹੋਵੇਗਾ। ਅਤੇ ਯਾਦ ਰੱਖੋ, “ਹਰ ਇੱਕ ਸ਼ਿਕਾਇਤ ਲਈ ਦੋ ਜਾਂ ਤਿੰਨ ਵਿਅਕਤੀ ਹੋਣੇ ਚਾਹੀਦੇ ਹਨ ਜੋ ਆਖ ਸੱਕਦੇ ਹੋਣ ਕਿ ਇਹ ਸੱਚ ਹੈ।” [a] 2 ਜਦੋਂ ਮੈਂ ਦੂਜੀ ਵਾਰੀ ਤੁਹਾਡੇ ਕੋਲ ਸਾਂ, ਮੈਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਨੇ ਪਹਿਲਾਂ ਪਾਪ ਕੀਤੇ ਸਨ। ਹੁਣ ਮੈਂ ਤੁਹਾਥੋਂ ਦੂਰ ਹਾਂ, ਮੈਂ ਬਾਕੀ ਸਾਰੇ ਲੋਕਾਂ ਨੂੰ ਚੇਤਾਵਨੀ ਦਿੰਦਾ ਹਾਂ ਜਿਨ੍ਹਾਂ ਨੇ ਪਾਪ ਕੀਤੇ ਹਨ। ਜਦੋਂ ਮੈਂ ਤੁਹਾਡੇ ਕੋਲ ਫ਼ੇਰ ਵਾਪਸ ਆਵਾਂਗਾ ਮੈਂ ਤੁਹਾਨੂੰ ਸਜ਼ਾ ਦੇਵਾਂਗਾ। 3 ਤੁਸੀਂ ਇਸ ਗੱਲ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਬੋਲ ਰਿਹਾ ਹੈ। ਮੇਰਾ ਸਬੂਤ ਇਹ ਹੈ ਕਿ ਮਸੀਹ ਤੁਹਾਨੂੰ ਸਜ਼ਾ ਦੇਣ ਲਈ ਕਮਜ਼ੋਰ ਨਹੀਂ ਹੈ। ਪਰ ਮਸੀਹ ਤੁਹਾਡੇ ਵਿੱਚਕਾਰ ਸ਼ਕਤੀਸ਼ਾਲੀ ਹੈ। 4 ਇਹ ਠੀਕ ਹੈ ਜਦੋਂ ਮਸੀਹ ਨੂੰ ਸੂਲੀ ਟੰਗਿਆ ਗਿਆ ਸੀ ਉਹ ਕਮਜ਼ੋਰ ਸੀ। ਪਰ ਹੁਣ ਉਹ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਜਿਉਂਦਾ ਹੈ। ਅਤੇ ਇਹ ਵੀ ਸੱਚ ਹੈ ਕਿ ਅਸੀਂ ਮਸੀਹ ਵਿੱਚ ਕਮਜ਼ੋਰ ਹਾਂ। ਪਰ ਅਸੀਂ ਤੁਹਾਡੀ ਖਾਤਿਰ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਮਸੀਹ ਨਾਲ ਜਿਉਂਵਾਂਗੇ।
2010 by World Bible Translation Center