Revised Common Lectionary (Complementary)
ਨਿਰਦੇਸ਼ਕ ਲਈ: ਸਾਜ਼ਾਂ ਨਾਲ ਉਸਤਤਿ ਦਾ ਇੱਕ ਗੀਤ।
67 ਹੇ ਪਰਮੇਸ਼ੁਰ, ਮੇਰੇ ਉੱਪਰ ਮਿਹਰ ਰੱਖੋ ਅਤੇ ਮੈਨੂੰ ਅਸੀਸ ਦਿਉ।
ਮਿਹਰ ਕਰਕੇ ਸਾਨੂੰ ਪ੍ਰਵਾਨ ਕਰੋ।
2 ਪਰਮੇਸ਼ੁਰ, ਮੈਨੂੰ ਉਮੀਦ ਹੈ ਕਿ ਧਰਤੀ ਦਾ ਹਰ ਬੰਦਾ ਤੁਹਾਡੇ ਬਾਰੇ ਜਾਣ ਲੈਂਦਾ ਹੈ,
ਹਰ ਕੌਮ ਨੂੰ ਵੇਖਣ ਦਿਉ ਕਿ ਤੁਸੀਂ ਲੋਕਾਂ ਨੂੰ ਕਿਵੇਂ ਬਚਾਉਂਦੇ ਹੋ।
3 ਹੇ ਪਰਮੇਸ਼ੁਰ, ਲੋਕ ਤੈਨੂੰ ਮਹਿਮਾਮਈ ਕਰਨ।
ਸਮੂਹ ਲੋਕ ਤੇਰੀ ਉਪਾਸਨਾ ਕਰਨ।
4 ਸਾਰੀਆਂ ਕੌਮਾਂ ਆਨੰਦ ਮਨਾਉਣ ਅਤੇ ਖੁਸ਼ ਹੋਣ।
ਕਿਉਂਕਿ ਤੁਸੀਂ ਲੋਕਾਂ ਦਾ ਨਿਆਂ ਬੇਲਾਗ ਕਰਦੇ ਹੋਂ।
ਤੁਸੀਂ ਸਾਰੀਆਂ ਕੌਮਾਂ ਉੱਤੇ ਸ਼ਾਸਨ ਕਰਦੇ ਹੋਂ।
5 ਹੇ ਪਰਮੇਸ਼ੁਰ, ਲੋਕ ਤੇਰੀ ਉਸਤਤਿ ਕਰਨ।
ਸਾਰੇ ਲੋਕ ਤੈਨੂੰ ਸੁਲਾਉਣ।
6 ਪਰਮੇਸ਼ੁਰ, ਸਾਡੇ ਪਰਮੇਸ਼ੁਰ, ਸਾਨੂੰ ਅਸੀਸ ਦਿਉ,
ਸਾਡੀ ਧਰਤੀ ਉੱਤੇ ਵੱਡੀ ਫ਼ਸਲ ਉਗਾਉ।
7 ਪਰਮੇਸ਼ੁਰ ਸਾਨੂੰ ਅਸੀਸ ਦੇਵੇ।
ਅਤੇ ਸਾਰੀ ਧਰਤੀ ਦੇ ਲੋਕ ਡਰਨ ਅਤੇ ਪਰਮੇਸ਼ੁਰ ਦਾ ਆਦਰ ਕਰਨ।
ਯਹੋਵਾਹ ਪ੍ਰਮਾਣ ਦਿੰਦਾ ਹੈ ਕਿ ਉਹੀ ਇੱਕੋ ਇੱਕ ਪਰਮੇਸ਼ੁਰ ਹੈ
20 “ਤੁਸੀਂ ਲੋਕ ਹੋਰਨਾਂ ਕੌਮਾਂ ਤੋਂ ਬਚ ਗਏ ਹੋ। ਇਸ ਲਈ ਇਕੱਠੇ ਹੋ ਜਾਓ ਅਤੇ ਮੇਰੇ ਪਾਸ ਆਓ। (ਇਨ੍ਹਾਂ ਲੋਕਾਂ ਨੇ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ। ਇਹ ਲੋਕ ਉਨ੍ਹਾਂ ਨਿਕੰਮੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਪਰ ਉਹ ਲੋਕ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। 21 ਇਨ੍ਹਾਂ ਲੋਕਾਂ ਨੂੰ ਆਖੋ ਕਿ ਮੇਰੇ ਕੋਲ ਆ ਜਾਣ। ਉਨ੍ਹਾਂ ਨੂੰ ਆਪਣਾ ਪੱਖ ਦੱਸਣ ਦਿਓ ਅਤੇ ਇਨ੍ਹਾਂ ਗੱਲਾਂ ਬਾਰੇ ਬਹਿਸ ਕਰਨ ਦਿਓ।)
“ਬਹੁਤ ਚਿਰ ਪਹਿਲਾਂ ਵਾਪਰੀਆਂ ਗੱਲਾਂ ਬਾਰੇ ਤੁਹਾਨੂੰ ਕਿਸਨੇ ਦੱਸਿਆ? ੱਬਹੁਤ ਚਿਰ ਪਹਿਲਾਂ ਤੋਂ ਤੁਹਾਨੂੰ ਇਹ ਗੱਲਾਂ ਕੌਣ ਦਸਦਾ ਰਿਹਾ ਹੈ? ਮੈਂ, ਯਹੋਵਾਹ ਹੀ, ਉਹ ਹਾਂ ਜਿਸਨੇ ਇਹ ਗੱਲਾਂ ਆਖੀਆਂ। ਮੈਂ ਹੀ ਇੱਕੋ ਹੀ ਇੱਕ ਪਰਮੇਸ਼ੁਰ ਹਾਂ। ਕੀ ਇੱਥੇ ਮੇਰੇ ਵਰਗਾ ਕੋਈ ਹੋਰ ਪਰਮੇਸ਼ੁਰ ਹੈ? ਕੀ ਇੱਥੇ ਕੋਈ ਦੂਸਰਾ ਨੇਕ ਪਰਮੇਸ਼ੁਰ ਹੈ? ਕੀ ਇੱਥੇ ਕੋਈ ਹੋਰ ਪਰਮੇਸ਼ੁਰ ਹੈ ਜਿਹੜਾ ਆਪਣੇ ਬੰਦਿਆਂ ਨੂੰ ਬਚਾਉਂਦਾ ਹੈ? ਨਹੀਂ! ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ! 22 ਦੂਰ-ਦੂਰ ਦੇ ਤੁਹਾਨੂੰ ਸਮੂਹ ਲੋਕਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਝੂਠੇ ਦੇਵਤਿਆਂ ਦੇ ਪਿੱਛੇ ਲੱਗਣ ਤੋਂ ਹਟ ਜਾਓ। ਤੁਹਾਨੂੰ ਚਾਹੀਦਾ ਹੈ ਕਿ ਮੇਰੇ ਪਿੱਛੇ ਲੱਗੋ ਅਤੇ ਬਚ ਜਾਓ। ਮੈਂ ਪਰਮੇਸ਼ੁਰ ਹਾਂ। ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ। ਮੈਂ ਹੀ ਇੱਕੋ ਇੱਕ ਪਰਮੇਸ਼ੁਰ ਹਾਂ।
23 “ਮੈਂ ਇਹ ਇਕਰਾਰ ਖੁਦ ਆਪਣੀ ਸ਼ਕਤੀ ਨਾਲ ਕਰਦਾ ਹਾਂ। ਅਤੇ ਜਦੋਂ ਮੈਂ ਕੋਈ ਇਕਰਾਰ ਕਰਦਾ ਹਾਂ, ਉਹ ਇਕਰਾਰ ਸੱਚਾ ਹੁੰਦਾ ਹੈ। ਜਿਹੜੀ ਗੱਲ ਦਾ ਮੈਂ ਇਕਰਾਰ ਕਰਦਾ ਹਾਂ ਉਹ ਜ਼ਰੂਰ ਵਾਪਰੇਗੀ: ਅਤੇ ਮੈਂ ਇਕਰਾਰ ਕਰਦਾ ਹਾਂ ਕਿ ਹਰ ਬੰਦਾ ਮੇਰੇ (ਪਰਮੇਸ਼ੁਰ ਦੇ) ਅੱਗੇ ਝੁਕੇਗਾ। ਅਤੇ ਹਰ ਬੰਦਾ ਮੇਰੇ ਪਿੱਛੇ ਲੱਗਣ ਦਾ ਇਕਰਾਰ ਕਰੇਗਾ। 24 ਲੋਕ ਆਖਣਗੇ, ‘ਨੇਕੀ ਅਤੇ ਸ਼ਕਤੀ ਸਿਰਫ਼ ਯਹੋਵਾਹ ਵੱਲੋਂ ਆਉਂਦੀ ਹੈ।’”
ਕੁਝ ਲੋਕ ਯਹੋਵਾਹ ਉੱਤੇ ਨਾਰਾਜ਼ ਹਨ। ਪਰ ਯਹੋਵਾਹ ਦੇ ਗਵਾਹ ਆਉਣਗੇ ਅਤੇ ਉਨ੍ਹਾਂ ਗੱਲਾਂ ਬਾਰੇ ਦੱਸਣਗੇ ਜਿਹੜੀਆਂ ਯਹੋਵਾਹ ਨੇ ਕੀਤੀਆਂ ਹਨ। ਇਸ ਲਈ ਉਹ ਨਾਰਾਜ਼ ਲੋਕ ਸ਼ਰਮਸਾਰ ਹੋ ਜਾਣਗੇ। 25 ਯਹੋਵਾਹ ਇਸਰਾਏਲ ਦੇ ਲੋਕਾਂ ਦੀ ਨੇਕੀ ਕਰਨ ਵਿੱਚ ਸਹਾਇਤਾ ਕਰੇਗਾ, ਅਤੇ ਲੋਕ ਆਪਣੇ ਪਰਮੇਸ਼ੁਰ ਉੱਤੇ ਬਹੁਤ ਮਾਣ ਕਰਨਗੇ।
ਆਖਰੀ ਪਲੇਗ ਦੇ ਨਾਲ ਦੂਤ
15 ਫ਼ੇਰ ਮੈਂ ਸਵਰਗ ਵਿੱਚ ਇੱਕ ਹੋਰ ਅਚੰਭਾ ਦੇਖਿਆ ਇਹ ਬਹੁਤ ਮਹਾਨ ਅਤੇ ਹੈਰਾਨੀ ਭਰਿਆ ਸੀ। ਉੱਥੇ ਸੱਤ ਦੂਤ ਸੱਤ ਮੁਸੀਬਤਾਂ ਲਿਆ ਰਹੇ ਸਨ। ਇਹ ਆਖਰੀ ਮੁਸੀਬਤਾਂ ਸਨ, ਕਿਉਂ ਕਿ ਇਸਤੋਂ ਬਾਅਦ ਪਰਮੇਸ਼ੁਰ ਦਾ ਗੁੱਸਾ ਮੁੱਕ ਜਾਵੇਗਾ।
2 ਜੋ ਕੁਝ ਮੈਂ ਦੇਖਿਆ ਉਹ ਸ਼ੀਸ਼ੇ ਦੇ ਸਮੁੰਦਰ ਵਰਗਾ ਸੀ ਜਿਸ ਵਿੱਚ ਅੱਗ ਬਲੀ ਹੋਈ ਸੀ। ਉਹ ਸਾਰੇ ਲੋਕ ਜਿਨ੍ਹਾਂ ਨੇ ਜਾਨਵਰ, ਅਤੇ ਉਸਦੀ ਮੂਰਤੀ ਅਤੇ ਸਮੁੰਦਰ ਕੰਢੇ ਖਲੋਤੇ ਉਸ ਦੇ ਨਾਮਾਂ ਦੀ ਸੰਖਿਆ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ। ਇਨ੍ਹਾਂ ਲੋਕਾਂ ਕੋਲ ਉਹ ਸਾਰੰਗੀਆਂ ਸਨ ਜਿਹੜੀਆਂ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਦਿੱਤੀਆਂ ਗਈਆਂ ਸਨ। 3 ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਇਆ,
“ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ,
ਜਿਹੜੀਆਂ ਗੱਲਾਂ ਤੂੰ ਕਰਦਾ ਹੈਂ ਮਹਾਨ
ਅਤੇ ਹੈਰਾਨੁਕ ਹਨ। ਸਾਰੀਆਂ ਕੌਮਾਂ ਦੇ ਰਾਜਿਆ,
ਤੇਰੇ ਰਾਹ ਧਰਮੀ ਅਤੇ ਸੱਚੇ ਹਨ।
4 ਹੇ ਪ੍ਰਭੂ ਸਾਰੇ ਲੋਕ ਤੈਥੋਂ ਡਰਨਗੇ।
ਸਾਰੇ ਲੋਕ ਤੇਰੇ ਨਾਮ ਦੀ ਉਸਤਤਿ ਕਰਨਗੇ।
ਸਿਰਫ਼ ਤੂੰ ਹੀ ਪਵਿੱਤਰ ਹੈਂ।
ਸਾਰੀਆਂ ਕੌਮਾਂ ਆਉਣਗੀਆਂ ਅਤੇ ਉਪਾਸਨਾ ਕਰਨਗੀਆਂ,
ਕਿਉਂਕਿ ਇਹ ਸਪੱਸ਼ਟ ਹੈ ਕਿ ਤੂੰ ਹੀ ਉਹ ਗੱਲਾਂ ਕਰਦਾ ਹੈਂ, ਜਿਹੜੀਆਂ ਸਹੀ ਹਨ।”
2010 by World Bible Translation Center