Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
68 ਹੇ ਪਰਮੇਸ਼ੁਰ, ਜਾਗੋ ਅਤੇ ਆਪਣੇ ਵੈਰੀਆਂ ਨੂੰ ਖਿੰਡਾ ਦਿਉ,
ਉਸ ਦੇ ਸਾਰੇ ਵੈਰੀ ਉਸ ਕੋਲੋਂ ਫ਼ਰਾਰ ਹੋ ਜਾਣ।
2 ਆਪਣੇ ਵੈਰੀਆਂ ਨੂੰ ਇੰਝ ਖਿੰਡਿਆ ਦਿਉ,
ਜਿਵੇਂ ਧੂੰਆ ਹਵਾ ਦੁਆਰਾ ਉੱਡ ਜਾਂਦਾ ਹੈ।
ਤੇਰੇ ਵੈਰੀ ਅੱਗ ਉੱਤੇ ਪਿਘਲਦੀ
ਇੱਕ ਮੋਮ ਵਾਂਗ ਤਬਾਹ ਹੋ ਜਾਣ।
3 ਪਰ ਨੇਕ ਬੰਦੇ ਖੁਸ਼ ਹਨ, ਨੇਕ ਬੰਦੇ ਪਰਮੇਸ਼ੁਰ ਦੇ ਸੰਗ ਇਕੱਠੇ ਖੁਸ਼ੀ ਭਰੇ ਪਲ ਮਾਣਦੇ ਹਨ।
ਨੇਕ ਬੰਦੇ ਖੁਸ਼ੀਆਂ ਮਾਣਦੇ ਹਨ ਅਤੇ ਬਹੁਤ ਖੁਸ਼ ਹਨ।
4 ਪਰਮੇਸ਼ੁਰ ਲਈ ਗਾਵੋ, ਉਸ ਦੇ ਨਾਮ ਦੀ ਉਸਤਤਿ ਗਾਵੋ।
ਪਰਮੇਸ਼ੁਰ ਲਈ ਰਾਹ ਬਣਾਵੋ, ਉਹ ਮਾਰੂਥਲ ਵਿੱਚ ਆਪਣੇ ਰੱਥ ਉੱਤੇ ਸਵਾਰੀ ਕਰਦਾ ਹੈ।
ਉਸਦਾ ਨਾਮ ਯਾਹ [a] ਹੈ,
ਉਸ ਦੇ ਨਾਮ ਦੀ ਉਸਤਤਿ ਕਰੋ।
5 ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ।
ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।
6 ਪਰਮੇਸ਼ੁਰ ਇੱਕਲੇ ਬੰਦਿਆਂ ਨੂੰ ਘਰ ਦਿੰਦਾ ਹੈ,
ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕੈਦ ਤੋਂ ਆਜ਼ਾਦ ਕਰਦਾ ਹੈ।
ਉਹ ਬਹੁਤ ਖੁਸ਼ ਹਨ।
ਪਰ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹੋ ਜਾਂਦੇ ਹਨ, ਗਰਮ ਜੇਲ੍ਹ ਵਿੱਚ ਡੱਕੇ ਰਹਿਣਗੇ।
7 ਹੇ ਪਰਮੇਸ਼ੁਰ, ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਆਉਣ ਵਿੱਚ ਅਗਵਾਈ ਕੀਤੀ।
ਤੁਸੀਂ ਮਾਰੂਥਲ ਦੇ ਪਾਰ ਵੱਲ ਕੂਚ ਕੀਤਾ, ਅਤੇ ਧਰਤੀ ਕੰਬ ਉੱਠੀ।
8 ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਸੀਨਈ
ਪਰਬਤ ਉੱਤੇ ਆਇਆ ਅਤੇ ਅਕਾਸ਼ ਪਿਘਲ ਗਿਆ।
9 ਹੇ ਪਰਮੇਸ਼ੁਰ, ਤੁਸੀਂ ਬੁੱਢੀ ਥੱਕੀ ਧਰਤੀ ਨੂੰ ਫ਼ੇਰ ਮਜ਼ਬੂਤ ਬਨਾਉਣ ਲਈ ਵਰੱਖਾ ਘਲੀ।
10 ਤੁਹਾਡੇ ਜਾਨਵਰ ਫ਼ੇਰ ਉਸ ਧਰਤੀ ਉੱਤੇ ਆ ਗਏ।
ਹੇ ਪਰਮੇਸ਼ੁਰ, ਉੱਥੇ ਤੁਸੀਂ ਗਰੀਬ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ।
19 ਯਹੋਵਾਹ ਦੀ ਉਸਤਤਿ ਕਰੋ।
ਹਰ ਰੋਜ਼ ਉਹ ਉਨ੍ਹਾਂ ਭਾਰਾਂ ਨੂੰ ਚੁੱਕਣ ਵਿੱਚ ਸਾਡੀ ਸਹਾਇਤਾ ਕਰਦਾ ਹੈ,
ਜਿਹੜੇ ਸਾਨੂੰ ਚੁੱਕਣੇ ਪੈਂਦੇ ਹਨ। ਪਰਮੇਸ਼ੁਰ ਸਾਨੂੰ ਬਚਾਉਂਦਾ ਹੈ।
20 ਉਹ ਸਾਡਾ ਪਰਮੇਸ਼ੁਰ ਹੈ, ਉਹੀ ਪਰਮੇਸ਼ੁਰ ਹੈ ਜਿਹੜਾ ਸਾਨੂੰ ਬਚਾਉਂਦਾ ਹੈ।
ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮੌਤ ਕੋਲੋਂ ਬਚਾਉਂਦਾ ਹੈ।
14 “‘ਅਸੀਂ ਇੱਥੇ ਸਿਰਫ਼ ਕਿਉਂ ਬੈਠੇ ਹੋਏ ਹਾਂ?
ਆਓ ਮਜ਼ਬੂਤ ਸ਼ਹਿਰ ਵੱਲ ਨੱਸ ਚੱਲੀਏ।
ਜੇ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮਾਰ ਦੇਣਾ ਹੀ ਲੋਚਦਾ ਹੈ
ਤਾਂ ਆਓ ਅਸੀਂ ਓੱਥੇ ਹੀ ਮਰੀਏ।
ਅਸੀਂ ਯਹੋਵਾਹ ਦੇ ਵਿਰੁੱਦ ਪਾਪ ਕੀਤਾ ਹੈ,
ਇਸ ਲਈ ਯਹੋਵਾਹ ਨੇ ਸਾਨੂੰ ਪੀਣ ਲਈ ਜ਼ਹਿਰ ਪਿਆਲਾ ਦਿੱਤਾ ਹੈ।
15 ਅਸੀਂ ਸ਼ਾਂਤੀ ਦੀ ਆਸ ਕੀਤੀ ਸੀ,
ਪਰ ਅਜੇ ਤੀਕ ਕੁਝ ਵੀ ਚੰਗਾ ਨਹੀਂ ਵਾਪਰਿਆ।
ਸਾਨੂੰ ਉਮੀਦ ਸੀ ਕਿ ਉਹ ਮਾਫ਼ ਕਰ ਦੇਵੇਗਾ,
ਪਰ ਸਿਰਫ਼ ਤਬਾਹੀ ਹੀ ਆਈ।
16 ਦਾਨ ਦੇ ਪਰਿਵਾਰ-ਸਮੂਹ ਦੇ ਦੇਸ਼ ਵੱਲੋਂ
ਅਸੀਂ ਦੁਸ਼ਮਣ ਦੇ ਘੋੜਿਆਂ ਦੇ ਖੁਰ੍ਰਾਟੇ ਸੁਣ ਰਹੇ ਹਾਂ।
ਧਰਤੀ ਉਨ੍ਹਾਂ ਦੇ ਸੁਂਮਾਂ ਦੀ ਟਾਪ ਤੋਂ ਕੰਬਦੀ ਹੈ।
ਉਹ ਧਰਤੀ ਨੂੰ ਅਤੇ ਉਸਦੀ ਹਰ ਸ਼ੈਅ ਨੂੰ
ਤਬਾਹ ਕਰਨ ਲਈ ਆਏ ਨੇ।
ਉਹ ਸ਼ਹਿਰ ਨੂੰ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਲਈ ਆਏ ਨੇ,
ਜਿਹੜੇ ਓੱਥੇ ਰਹਿੰਦੇ ਨੇ।’”
17 “ਯਹੂਦਾਹ ਦੇ ਲੋਕੋ, ਮੈਂ ਤੁਹਾਡੇ ਉੱਤੇ ਹਮਲਾ ਕਰਨ ਲਈ ਜ਼ਹਿਰੀਲੇ ਸੱਪ ਭੇਜ ਰਿਹਾ ਹਾਂ।
ਉਨ੍ਹਾਂ ਸੱਪਾਂ ਨੂੰ ਕਾਬੂ ਵਿੱਚ ਨਹੀਂ ਕੀਤਾ ਜਾ ਸੱਕਦਾ,
ਉਹ ਸੱਪ ਤੁਹਾਨੂੰ ਡਂਗ ਮਾਰਨਗੇ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
18 ਹੇ ਪਰਮੇਸ਼ੁਰ, ਮੈਂ ਉਦਾਸੀ ਨਾਲ ਦਬਿਆ ਗਿਆ ਹ੍ਹਾਂ, ਮੇਰਾ ਦਿਲ ਬਿਮਾਰ ਹੈ,
ਪਰ ਮੈਨੂੰ ਕੋਈ ਸੁੱਖ ਨਹੀਂ ਮਿਲਦਾ।
19 ਮੇਰੇ ਲੋਕਾਂ ਨੂੰ ਸੁਣੋ।
ਇਸ ਦੇਸ਼ ਅੰਦਰ ਲੋਕ ਹਰ ਥਾਂ ਸਹਾਇਤਾ ਲਈ ਪੁਕਾਰ ਕਰ ਰਹੇ ਨੇ।
ਉਹ ਆਖਦੇ ਨੇ, “ਕੀ ਹਾਲੇ ਵੀ ਯਹੋਵਾਹ ਸੀਯੋਨ ਉੱਤੇ ਹੈ?
ਕੀ ਸੀਯੋਨ ਦਾ ਰਾਜਾ ਹਾਲੇ ਵੀ ਓੱਥੇ ਹੈ?”
ਪਰ ਪਰਮੇਸ਼ੁਰ ਆਖਦਾ ਹੈ,
“ਯਹੂਦਾਹ ਦੇ ਲੋਕਾਂ ਨੇ ਨਿਕੰਮੇ ਵਿਦੇਸ਼ੀ ਬੁੱਤਾਂ ਦੀ ਉਪਾਸਨਾ ਕੀਤੀ ਸੀ।
ਇਸ ਨੇ ਮੈਨੂੰ ਬਹੁਤ ਕਰੋਧਵਾਨ ਕੀਤਾ ਸੀ!
ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਸੀ?”
20 ਅਤੇ ਲੋਕ ਆਖਦੇ ਨੇ,
“ਵਾਢੀ ਦਾ ਸਮਾਂ ਬੀਤ ਗਿਆ ਹੈ।
ਗਰਮੀ ਚਲੀ ਗਈ ਹੈ।
ਅਤੇ ਅਸੀਂ ਹਾਲੇ ਵੀ ਨਹੀਂ ਬਚਾਏ ਗਏ ਹਾਂ।”
21 ਮੇਰੇ ਲੋਕ ਜ਼ਖਮੀ ਨੇ, ਇਸ ਲਈ ਮੈਂ ਜ਼ਖਮੀ ਹਾਂ।
ਮੈਂ ਬੋਲਣ ਲਈ ਬਹੁਤ ਉਦਾਸ ਹਾਂ।
22 ਅਵੱਸ਼ ਹੀ ਗਿਲਆਦ ਵਿੱਚ ਕੋਈ ਦਵਾ ਅਤੇ ਚਿਕਿਤਸੱਕ ਹੈ।
ਇਸ ਲਈ ਮੇਰੇ ਲੋਕਾਂ ਦੇ ਜ਼ਖਮ ਰਾਜ਼ੀ ਕਿਉਂ ਨਹੀਂ ਹੋਏ?
ਯਿਸੂ ਦਾ ਇੱਕ ਮਰੀ ਕੁੜੀ ਨੂੰ ਜੀਵਨ ਬਖਸ਼ਨਾ ਅਤੇ ਬਿਮਾਰ ਔਰਤ ਨੂੰ ਠੀਕ ਕਰਨਾ(A)
40 ਜਦੋਂ ਯਿਸੂ ਗਲੀਲ ਵਾਪਸ ਮੁੜਿਆ ਤਾਂ ਲੋਕਾਂ ਨੇ ਗਲੀਲ ਵਿੱਚ ਉਸਦਾ ਸੁਆਗਤ ਕੀਤਾ। ਸਭ ਲੋਕ ਉਸਦੀ ਉਡੀਕ ਕਰ ਰਹੇ ਸਨ। 41 ਜੈਰੂਸ ਨਾਮ ਦਾ ਇੱਕ ਮਨੁੱਖ ਯਿਸੂ ਕੋਲ ਆਇਆ ਜੋ ਕਿ ਪ੍ਰਾਰਥਨਾ ਸਥਾਨ ਦਾ ਆਗੂ ਸੀ। ਜੈਰੂਸ ਯਿਸੂ ਦੇ ਪੈਰੀਂ ਡਿੱਗ ਪਿਆ ਅਤੇ ਅਰਜੋਈ ਕੀਤੀ ਕਿ ਉਹ ਉਸ ਦੇ ਘਰ ਚੱਲੇ। 42 ਜੈਰੂਸ ਦੀ ਇੱਕਲੀ ਧੀ, ਜੋ ਕਿ ਬਾਰ੍ਹਾਂ ਸਾਲਾਂ ਦੀ ਸੀ, ਮਰਨ ਕਿਨਾਰੇ ਸੀ।
ਜਦੋਂ ਯਿਸੂ ਜੈਰੂਸ ਦੇ ਘਰ ਜਾ ਰਿਹਾ ਸੀ ਤਾਂ ਸਾਰੇ ਪਾਸਿਉਂ ਲੋਕ ਉਸ ਨੂੰ ਧੱਕੇ ਦੇ ਰਹੇ ਸਨ। 43 ਉੱਥੇ ਇੱਕ ਔਰਤ ਆਈ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਖੂਨ ਆ ਰਿਹਾ ਸੀ। ਉਹ ਆਪਣਾ ਸਾਰਾ ਧਨ ਆਪਣੇ ਇਲਾਜ ਲਈ ਵੈਦਾਂ ਉੱਪਰ ਖਰਚ ਚੁੱਕੀ ਸੀ, ਪਰ ਕੋਈ ਵੀ ਵੈਦ ਉਸ ਨੂੰ ਰਾਜੀ ਨਾ ਕਰ ਸੱਕਿਆ। 44 ਤਾਂ ਔਰਤ ਪਿੱਛੋਂ ਦੀ ਯਿਸੂ ਦੇ ਨੇੜੇ ਆਈ ਅਤੇ ਉਸ ਦੇ ਚੋਗੇ ਦੇ ਕਿਨਾਰੇ ਨੂੰ ਛੂਹਿਆ। ਉਸੇ ਪਲ ਉਸਦਾ ਖੂਨ ਵਗਣਾ ਬੰਦ ਹੋ ਗਿਆ। 45 ਤਦ ਯਿਸੂ ਨੇ ਆਖਿਆ, “ਕਿਸਨੇ ਮੈਨੂੰ ਛੂਹਿਆ ਹੈ?”
ਸਭ ਲੋਕਾਂ ਆਖਿਆ ਕਿ ਉਨ੍ਹਾਂ ਨੇ ਉਸ ਨੂੰ ਨਹੀਂ ਛੋਹਿਆ। ਪਤਰਸ ਨੇ ਕਿਹਾ, “ਸੁਆਮੀ, ਤੇਰੇ ਆਲੇ-ਦੁਆਲੇ ਇੰਨੇ ਲੋਕ ਹਨ ਕਿ ਉਹ ਤੇਰੇ ਉੱਤੇ ਡਿੱਗ ਰਹੇ ਹਨ।”
46 ਪਰ ਯਿਸੂ ਨੇ ਕਿਹਾ, “ਨਹੀਂ! ਕਿਸੇ ਨੇ ਮੈਨੂੰ ਛੋਹਿਆ ਹੈ ਅਤੇ ਮੈਂ ਆਪਣੇ ਵਿੱਚੋਂ ਸ਼ਕਤੀ ਬਾਹਰ ਜਾਂਦੀ ਮਹਿਸੂਸ ਕੀਤੀ ਹੈ।” 47 ਜਦੋਂ ਉਸ ਔਰਤ ਨੇ ਮਹਿਸੂਸ ਕੀਤਾ ਕਿ ਮੈਂ ਲੁਕ ਨਹੀਂ ਸੱਕਦੀ। ਤਾਂ ਉਹ ਕੰਬਦੀ ਹੋਈ ਬਾਹਰ ਆਈ ਅਤੇ ਯਿਸੂ ਅੱਗੇ ਆਕੇ ਝੁਕ ਗਈ। ਜਦੋਂ ਸਾਰੇ ਲੋਕੀ ਸੁਣ ਰਹੇ ਸਨ ਤਾਂ ਉਸ ਨੇ ਦੱਸਿਆ ਕਿ ਕਿਉਂ ਉਸ ਨੇ ਯਿਸੂ ਨੂੰ ਛੋਹਿਆ ਸੀ। ਤਦ ਉਸ ਨੇ ਦੱਸਿਆ ਕਿ ਉਸੇ ਵਕਤ ਉਸ ਨੂੰ ਅਰਾਮ ਆ ਗਿਆ ਸੀ ਜਦੋਂ ਹੀ ਉਸ ਨੇ ਯਿਸੂ ਨੂੰ ਛੂਹਿਆ ਸੀ। 48 ਯਿਸੂ ਨੇ ਉਸ ਨੂੰ ਕਿਹਾ, “ਮੇਰੀ ਬੱਚੀ, ਤੂੰ ਇਸ ਲਈ ਰਾਜੀ ਹੋ ਗਈ ਹੈਂ ਕਿਉਂਕਿ ਤੈਨੂੰ ਵਿਸ਼ਵਾਸ ਹੈ, ਸ਼ਾਂਤ ਹੋਕੇ ਜਾਹ।”
49 ਜਦੋਂ ਯਿਸੂ ਅਜੇ ਬੋਲ ਹੀ ਰਿਹਾ ਸੀ ਤਾਂ ਪ੍ਰਾਰਥਨਾ ਸਥਾਨ ਤੋਂ ਜੈਰੁਸ ਦੇ ਘਰੋਂ ਇੱਕ ਆਦਮੀ ਆਇਆ ਅਤੇ ਉਸ ਨੇ ਆਕੇ ਜੈਰੁਸ ਨੂੰ ਆਖਿਆ, “ਤੇਰੀ ਪੁੱਤਰੀ ਮਰ ਗਈ ਹੈ, ਇਸ ਲਈ ਤੂੰ ਸੁਆਮੀ ਨੂੰ ਹੋਰ ਪਰੇਸ਼ਾਨ ਨਾ ਕਰ।”
50 ਯਿਸੂ ਨੇ ਇਹ ਸਭ ਸੁਣਿਆ ਤਾਂ ਜੈਰੁਸ ਨੂੰ ਆਖਿਆ, “ਡਰ ਨਾ। ਸਿਰਫ਼ ਵਿਸ਼ਵਾਸ ਕਰ, ਤੇਰੀ ਕੁੜੀ ਬਿਲਕੁਲ ਰਾਜੀ ਹੋ ਜਾਵੇਗੀ।”
51 ਯਿਸੂ ਜੈਰੁਸ ਦੇ ਘਰ ਪਹੁੰਚਿਆ ਅਤੇ ਉਸ ਨੇ ਆਪਣੇ ਨਾਲ ਸਿਰਫ਼ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਂ-ਬਾਪ ਨੂੰ ਹੀ ਘਰ ਅੰਦਰ ਆਉਣ ਦਿੱਤਾ। 52 ਉਸ ਨੇ ਹੋਰ ਕਿਸੇ ਨੂੰ ਵੀ ਅੰਦਰ ਆਉਣ ਤੋਂ ਰੋਕ ਦਿੱਤਾ। ਸਭ ਰੋ ਰਹੇ ਸਨ ਅਤੇ ਮਾਤਮ ਮਨਾ ਰਹੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਕੁੜੀ ਮਰ ਚੁੱਕੀ ਸੀ। ਪਰ ਯਿਸੂ ਨੇ ਕਿਹਾ, “ਰੋਵੋ ਨਹੀਂ। ਉਹ ਮਰੀ ਨਹੀਂ ਉਹ ਸਿਰਫ਼ ਸੁੱਤੀ ਹੋਈ ਹੈ।”
53 ਸਾਰੇ ਲੋਕ ਯਿਸੂ ਉੱਪਰ ਹੱਸੇ ਕਿਉਂਕਿ ਉਹ ਜਾਣਦੇ ਸਨ ਕਿ ਕੁੜੀ ਮਰ ਚੁੱਕੀ ਸੀ। 54 ਪਰ ਯਿਸੂ ਨੇ ਉਸਦਾ ਹੱਥ ਆਪਣੇ ਹੱਥ ਵਿੱਚ ਲਿਆ ਅਤੇ ਉਸ ਨੂੰ ਪੁਕਾਰਿਆ, “ਛੋਟੀ ਬੱਚੀ! ਖੜ੍ਹੀ ਹੋ ਜਾਹ!” 55 ਉਸਦਾ ਆਤਮਾ ਉਸ ਦੇ ਸਰੀਰ ਵਿੱਚ ਵਾਪਸ ਪਰਤ ਆਇਆ ਤੇ ਉਹ ਝੱਟ ਉੱਠ ਖਲੋਤੀ। ਯਿਸੂ ਨੇ ਕਿਹਾ, “ਉਸ ਨੂੰ ਕੁਝ ਖਾਣ ਲਈ ਦੇਵੋ।” 56 ਕੁੜੀ ਦੇ ਮਾਪੇ ਇਹ ਸਭ ਵੇਖਕੇ ਹੈਰਾਨ ਰਹਿ ਗਏ। ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਕਿਸੇ ਨੂੰ ਨਾ ਦੱਸਣਾ।
2010 by World Bible Translation Center