Revised Common Lectionary (Complementary)
ਨਿਰਦੇਸ਼ਕ ਲਈ। ਬੰਸਰੀਆਂ ਦੇ ਨਾਲ ਗਾਉਣ ਵਾਲਾ। ਦਾਊਦ ਦਾ ਇੱਕ ਗੀਤ।
5 ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
2 ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
ਮੇਰੀ ਪ੍ਰਾਰਥਨਾ ਨੂੰ ਸੁਣ।
3 ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।
4 ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
5 ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
6 ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।
7 ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
8 ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
9 ਉਹ ਲੋਕ ਸੱਚ ਨਹੀਂ ਆਖਦੇ।
ਉਹ ਲੋਕ ਝੂਠੇ ਹਨ ਜਿਹੜੇ ਸੱਚ ਨੂੰ ਮਰੋੜਦੇ ਹਨ।
ਉਨ੍ਹਾਂ ਦੇ ਮੂੰਹ ਖਾਲੀ ਕਬਰਾਂ ਵਰਗੇ ਹਨ।
ਭਾਵੇਂ ਉਹ ਹੋਰਨਾਂ ਨੂੰ ਮਿੱਠੇ ਸ਼ਬਦ ਬੋਲਦੇ ਹਨ,
ਉਹ ਸਿਰਫ਼ ਉਨ੍ਹਾਂ ਨੂੰ ਫ਼ਸਾਉਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਹੀ ਵਿਉਂਤਾ ਬਣਾਉਂਦੇ ਹਨ।
10 ਉਨ੍ਹਾਂ ਨੂੰ ਸਜ਼ਾ ਦਿਉ, ਪਰਮੇਸ਼ੁਰ!
ਉਨ੍ਹਾਂ ਨੂੰ ਖੁਦ ਆਪਣੇ ਹੀ ਜਾਲ ਵਿੱਚ ਫ਼ਸ ਜਾਣ ਦਿਉ।
ਉਹ ਲੋਕ ਤੁਹਾਡੇ ਵਿਰੁੱਧ ਖੜ੍ਹੇ ਹੋ ਗਏ ਹਨ।
ਉਨ੍ਹਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਦਿਉ।
11 ਪਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਪ੍ਰਸੰਨ ਹੋਣ ਦਿਉ।
ਉਨ੍ਹਾਂ ਨੂੰ ਸਦਾ ਲਈ ਖੁਸ਼ ਹੋਣ ਦਿਉ।
ਹੇ ਪਰਮੇਸ਼ੁਰ, ਸਾਨੂੰ ਬਚਾਉ ਅਤੇ ਉਨ੍ਹਾਂ ਨੂੰ ਬਲ ਦਿਉ ਜਿਹੜੇ ਤੇਰੇ ਨਾਮ ਨੂੰ ਪਿਆਰ ਕਰਦੇ ਹਨ!
12 ਹੇ ਯਹੋਵਾਹ, ਜਦੋਂ ਤੁਸੀਂ ਚੰਗੇ ਲੋਕਾਂ ਦਾ ਭਲਾ ਕਰਦੇ ਹੋਂ।
ਤੁਸੀਂ ਇੱਕ ਢਾਲ ਦੀ ਤਰ੍ਹਾਂ ਉਨ੍ਹਾਂ ਦੀ ਰੱਖਿਆ ਕਰਦੇ ਹੋ।
ਨਹਮਯਾਹ ਦੀ ਪ੍ਰਾਰਥਨਾ
1 ਇਹ ਸ਼ਬਦ ਹਕਲਯਾਹ ਦੇ ਪੁੱਤਰ ਨਹਮਯਾਹ ਦੇ ਹਨ। ਕਿਸਲੇਵ ਦੇ ਮਹੀਨੇ, ਮੈਂ (ਨਹਮਯਾਹ) ਸ਼ੂਸ਼ਨ ਦੇ ਕਿਲੇ ਵਿੱਚ ਸੀ। ਇਹ ਅਰਤਹਸ਼ਸ਼ਤਾ ਦੇ ਰਾਜ ਦੇ 20ਵੇਂ ਵਰ੍ਹੇ ’ਚ ਸੀ। 2 ਜਦੋਂ ਮੈਂ ਸ਼ੂਸ਼ਨ ਵਿੱਚ ਸੀ, ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦਾਹ ਤੋਂ ਕੁਝ ਆਦਮੀ ਮੇਰੇ ਕੋਲ ਆਏ। ਮੈਂ ਉਨ੍ਹਾਂ ਨੂੰ ਉੱਥੇ ਰਹਿੰਦੇ ਯਹੂਦੀਆਂ ਬਾਰੇ ਪੁੱਛਿਆ ਜੋ ਕਿ ਬਚ ਨਿਕਲੇ ਸਨ ਅਤੇ ਦੇਸ਼ ਨਿਕਾਲਾ ਝਲਿਆ ਸੀ। ਮੈਂ ਉਨ੍ਹਾਂ ਨੂੰ ਯਰੂਸ਼ਲਮ ਦੇ ਸ਼ਹਿਰ ਬਾਰੇ ਵੀ ਪੁੱਛਿਆ।
3 ਉਨ੍ਹਾਂ ਨੇ ਮੈਨੂੰ ਆਖਿਆ, “ਉਹ ਜਿਨ੍ਹਾਂ ਨੇ ਦੇਸ਼ ਨਿਕਾਲੇ ਨੂੰ ਝਲਿਆ ਅਤੇ ਉਹ ਜਿਹੜੇ ਯਹੂਦਾਹ ਦੀ ਧਰਤੀ ਤੇ ਰਹਿ ਰਹੇ ਹਨ ਬਹੁਤ ਵੱਡੀ ਮੁਸੀਬਤ ਵਿੱਚ ਹਨ ਅਤੇ ਸ਼ਰਮਿੰਦਗੀ ਨਾਲ ਭਰੇ ਹੋਏ ਹਨ ਕਿਉਂ ਕਿ ਯਰੂਸ਼ਲਮ ਦੀਆਂ ਕੰਧਾਂ ਢਹਿ ਚੁੱਕੀਆਂ ਹਨ ਤੇ ਇਸ ਦੇ ਫ਼ਾਟਕ ਅੱਗ ਨਾਲ ਸਾੜੇ ਗਏ ਹਨ।”
4 ਜਦੋਂ ਮੈਂ ਇੰਝ ਸੁਣਿਆ, ਮੈਂ ਹੇਠਾਂ ਬੈਠ ਗਿਆ ਅਤੇ ਕਈ ਦਿਨਾਂ ਤਾਈਂ ਸੋਗ ਮਨਾਇਆ। ਮੈਂ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਵਰਤ ਰੱਖੇ। 5 ਫਿਰ ਮੈਂ ਇਹ ਪ੍ਰਾਰਥਨਾ ਕੀਤੀ:
“ਹੇ ਯਹੋਵਾਹ, ਅਕਾਸ਼ ਦੇ ਪਰਮੇਸ਼ੁਰ, ਮਹਾਨ ਅਤੇ ਭੈਦਾਇੱਕ ਪਰਮੇਸ਼ੁਰ, ਜੋ ਆਪਣਾ ਇਕਰਾਰਨਾਮਾ ਅਤੇ ਵਫ਼ਾਦਾਰੀ ਉਨ੍ਹਾਂ ਨਾਲ ਰੱਖਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮਾਂ ਦਾ ਪਾਲਣ ਕਰਦੇ ਹਨ।
6 “ਹੇ ਪਰਮੇਸ਼ੁਰ, ਤੇਰੇ ਕੰਨ ਅਤੇ ਅੱਖਾਂ ਖੁੱਲੇ ਰਹਿਣ ਤਾਂ ਜੋ ਤੇਰੇ ਸੇਵਕ ਵੱਲ ਜੋ ਦਿਨ ਰਾਤ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾ ਹੈ ਉਸ ਵੱਲ ਤੇਰਾ ਧਿਆਨ ਹੋਵੇ। ਮੈਂ ਤੇਰੇ ਸੇਵਕਾਂ ਭਾਵ ਇਸਰਾਏਲ ਦੇ ਲੋਕਾਂ ਲਈ ਪ੍ਰਾਰਬਨਾ ਕਰ ਰਿਹਾ ਹਾਂ ਅਤੇ ਮੈਂ ਕਬੂਲ ਕਰਦਾ ਹਾਂ ਕਿ ਅਸੀਂ ਇਸਰਾਏਲੀਆਂ ਨੇ ਤੇਰੇ ਵਿਰੁੱਧ ਪਾਪ ਵੀ ਕੀਤੇ ਹਨ। ਮੈਂ ਇਹ ਵੀ ਮੰਨਦਾ ਹਾਂ ਕਿ ਮੈਂ ਵੀ ਤੇਰੇ ਵਿਰੁੱਧ ਪਾਪ ਕੀਤਾ ਅਤੇ ਮੇਰੇ ਘਰਾਣੇ ਨੇ ਵੀ ਤੇਰੇ ਵਿਰੁੱਧ ਪਾਪ ਕੀਤੇ ਹਨ। 7 ਅਸਲ ’ਚ ਅਸੀਂ ਇਸਰਾਏਲੀਆਂ ਨੇ ਤੇਰੇ ਨਾਲ ਬਹੁਤ ਮੰਦਾ ਕੀਤਾ ਹੈ। ਅਸੀਂ ਤੇਰੇ ਹੁਕਮਾਂ, ਬਿਧੀਆਂ ਅਤੇ ਜਿਹੜੇ ਕੰਮ ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤੇ ਸਨ, ਉਨ੍ਹਾਂ ਨੂੰ ਨਹੀਂ ਮੰਨਿਆ।
8 “ਉਸ ਗੱਲ ਨੂੰ ਯਾਦ ਕਰ ਜਿਸਦਾ ਤੂੰ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਕਿ ‘ਜੇਕਰ ਤੁਸੀਂ ਬੇਇਮਾਨੀ ਕੋਰਗੇ ਤਾਂ ਮੈਂ ਤੁਹਾਨੂੰ ਦੂਜੇ ਰਾਜਾਂ ਵਿੱਚ ਖਿੰਡਾਰ ਦੇਵਾਂਗਾ। 9 ਤੇ ਜੇਕਰ ਤੁਸੀਂ ਇਸਰਾਏਲੀਆਂ ਨੇ ਮੇਰੇ ਆਦੇਸ਼ ਦੀ ਪਾਲਣਾ ਕੀਤੀ ਅਤੇ ਮੇਰੇ ਵੱਲ ਪਰਤ ਆਏ ਤਾਂ ਮੈਂ ਇਉਂ ਕਰਾਂਗਾ। ਭਾਵੇਂ ਤੁਸੀਂ ਅਕਾਸ਼ ਦੇ ਅੰਤ ਤੀਕ ਵੀ ਖਿੰਡੇ ਹੋਵੋਁ, ਮੈਂ ਤੁਹਾਨੂੰ ਇੱਕਤ੍ਰ ਕਰਕੇ ਇਸ ਬਾਵੇਂ ਲਿਆਵਾਂਗਾ, ਜਿਸ ਨੂੰ ਮੈਂ ਆਪਣਾ ਨਾਉਂ ਵਸਾਉਣ ਲਈ ਚੁਣਿਆ ਹੈ।’
10 “ਇਸਰਾਏਲੀ ਤੇਰੇ ਦਾਸ ਅਤੇ ਤੇਰੀ ਪਰਜਾ ਹਨ, ਜਿਨ੍ਹਾਂ ਨੂੰ ਤੂੰ ਆਪਣੇ ਵੱਡੇ ਜੋਰ ਅਤੇ ਬਲ ਤੇ ਤਕੜੇ ਹੱਬਾ ਨਾਲ ਛੁਟਕਾਰਾ ਦਿੱਤਾ। 11 ਇਸ ਲਈ ਹੇ ਪ੍ਰਭੂ, ਕਿਰਪਾ ਕਰਕੇ ਮੇਰੀ ਬਿਨਤੀ ਨੂੰ ਸੁਣ। ਮੈਂ ਤੇਰਾ ਦਾਸ ਹਾਂ, ਸੋ ਤੂੰ ਕਿਰਪਾ ਕਰਕੇ ਆਪਣੇ ਸੇਵਕ ਦੀਆਂ ਪ੍ਰਾਰਥਨਾਵਾਂ ਨੂੰ ਸੁਣ ਜੋ ਤੇਰੇ ਨਾਉਂ ਦੀ ਇੱਜਤ ਕਰਨ ਦੀ ਇੱਛਾ ਰੱਖਦਾ ਹੈ। ਇਸ ਆਦਮੀ ਅੱਗੇ ਮਿਹਰ ਕਰਕੇ ਆਪਣੇ ਸੇਵਕ ਦੀ ਸਹਾਇਤਾ ਕਰ।”
ਮੈਂ ਪਾਤਸ਼ਾਹ ਦਾ ਸਾਕੀ ਸੀ।
ਪਤਰਸ ਦਾ ਇੱਕ ਲੰਗੜ੍ਹੇ ਨੂੰ ਠੀਕ ਕਰਨਾ
3 ਇੱਕ ਦਿਨ ਪਤਰਸ ਅਤੇ ਯੂਹੰਨਾ ਮੰਦਰ ਵਾਲੇ ਇਲਾਕੇ ਵੱਲ ਗਏ। ਇਹ ਦੁਪਿਹਰ ਦੇ ਤਿੰਨ ਵਜੇ ਦਾ ਵੇਲਾ ਸੀ, ਇਹ ਮੰਦਰ ਦੀ ਰੋਜ਼ਾਨਾ ਪ੍ਰਾਰਥਨਾ ਦੀ ਸੇਵਾ ਦਾ ਵੇਲਾ ਹੁੰਦਾ ਸੀ। 2 ਜਦੋਂ ਉਹ ਮੰਦਰ ਦੇ ਵਿਹੜੇ ਅੰਦਰ ਜਾ ਰਹੇ ਸਨ, ਉਨ੍ਹਾਂ ਨੇ ਇੱਕ ਆਦਮੀ ਨੂੰ ਵੇਖਿਆ ਜੋ ਲੰਗੜਾ ਜੰਮਿਆ ਸੀ। ਉਹ ਚੱਲ ਨਹੀਂ ਸੱਕਦਾ ਸੀ, ਇਸ ਲਈ ਉਸ ਦੇ ਕੁਝ ਮਿੱਤਰਾਂ ਨੇ ਉਸ ਨੂੰ ਚੁੱਕਿਆ ਹੋਇਆ ਸੀ। ਹਰ ਰੋਜ਼ ਉਸ ਦੇ ਮਿੱਤਰ ਉਸ ਨੂੰ ਲਿਆਉਂਦੇ ਅਤੇ ਉਸ ਨੂੰ ਭੀਖ ਮੰਗਨ ਲਈ ਮੰਦਰ ਦੇ ਬੂਹੇ ਤੇ ਛੱਡ ਜਾਂਦੇ, ਜੋ ਕਿ “ਖੂਬਸੂਰਤ ਬੂਹਾ” ਅਖਵਾਉਂਦਾ ਸੀ। ਉਹ ਆਦਮੀ ਉਨ੍ਹਾਂ, ਸਾਰੇ ਲੋਕਾਂ ਤੋਂ, ਜਿਹੜੇ ਵੀ ਮੰਦਰ ਅੰਦਰ ਜਾਂਦੇ, ਭੀਖ ਮੰਗਦਾ। 3 ਉਸ ਦਿਨ, ਉਸ ਨੇ ਪਤਰਸ ਅਤੇ ਯੂਹੰਨਾ ਨੂੰ ਮੰਦਰ ਦੇ ਵਿਹੜੇ ਅੰਦਰ ਜਾਂਦੇ ਵੇਖਿਆ ਅਤੇ ਉਨ੍ਹਾਂ ਕੋਲੋਂ ਪੈਸਿਆਂ ਦੀ ਭੀਖ ਮੰਗੀ।
4 ਪਤਰਸ ਅਤੇ ਯੂਹੰਨਾ ਨੇ ਉਸ ਵੱਲ ਵੇਖਿਆ ਅਤੇ ਫ਼ੇਰ ਪਤਰਸ ਨੇ ਆਖਿਆ, “ਸਾਡੇ ਵੱਲ ਵੇਖ।” 5 ਉਸ ਆਦਮੀ ਨੇ ਉਨ੍ਹਾਂ ਵੱਲ ਵੇਖਿਆ ਤੇ ਸੋਚਿਆ ਸ਼ਾਇਦ ਉਹ ਉਸ ਨੂੰ ਭੀਖ ਦੇਣਗੇ। 6 ਪਰ ਪਤਰਸ ਨੇ ਆਖਿਆ, “ਮੇਰੇ ਕੋਲ ਕੋਈ ਚਾਂਦੀ ਜਾਂ ਸੋਨਾ ਨਹੀਂ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦੇਵਾਂਗਾ। ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਤੂੰ ਉੱਠ ਕੇ ਖੜ੍ਹਾ ਹੋ ਅਤੇ ਚੱਲ।”
7 ਤਦ ਪਤਰਸ ਨੇ ਉਸ ਲੰਗੜ੍ਹੇ ਦਾ ਸੱਜਾ ਹੱਥ ਫ਼ੜਿਆ ਅਤੇ ਉਸ ਨੂੰ ਉੱਠਾਇਆ, ਤੁਰੰਤ ਹੀ, ਉਸ ਲੰਗੜ੍ਹੇ ਆਦਮੀ ਦੇ ਪੈਰਾਂ ਅਤੇ ਗਿਟਿਆਂ ਵਿੱਚ ਤਾਕਤ ਆ ਗਈ। 8 ਉਹ ਝੱਟ ਆਪਣੇ ਪੈਰਾਂ ਤੇ ਕੁਦਿਆ ਅਤੇ ਚੱਲਣ ਲੱਗ ਪਿਆ ਅਤੇ ਉਨ੍ਹਾਂ ਦੇ ਨਾਲ ਮੰਦਰ ਦੇ ਵਿਹੜੇ ਅੰਦਰ ਗਿਆ। ਉਹ ਚੱਲ ਰਿਹਾ ਸੀ, ਕੁੱਦ ਰਿਹਾ ਸੀ, ਅਤੇ ਪਰਮੇਸ਼ੁਰ ਦੀ ਉਸਤਤਿ ਕਰ ਰਿਹਾ ਸੀ। 9-10 ਸਾਰੇ ਲੋਕ ਜਿਨ੍ਹਾਂ ਨੇ ਉਸ ਨੂੰ ਵੇਖਿਆ, ਉਸ ਨੂੰ ਪਛਾਣ ਗਏ। ਕਿ ਇਹ ਉਹੀ ਹੈ ਜੋ ਮੰਦਰ ਦੇ ਖੂਬਸੂਰਤ ਫ਼ਾਟਕ ਉੱਪਰ ਬੈਠਕੇ ਭੀਖ ਮੰਗਿਆ ਕਰਦਾ ਸੀ ਤਾਂ ਜਦੋਂ ਉਨ੍ਹਾਂ ਨੇ ਉਸੇ ਮਨੁੱਖ ਨੂੰ ਚੱਲ ਕੇ ਮੰਦਰ ਵੱਲ ਆਉਂਦੇ ਪਰਮੇਸ਼ੁਰ ਦੀ ਉਸਤਤਿ ਕਰਦੇ ਵੇਖਿਆ ਤਾਂ ਉਹ ਇਹ ਸਭ ਵੇਖਕੇ ਹੈਰਾਨ ਰਹਿ ਗਏ ਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਭਾਣਾ ਕਿਵੇਂ ਵਾਪਰਿਆ ਸੀ?
2010 by World Bible Translation Center