Old/New Testament
ਸਿਆਣਪ ਕੀ ਕਰਦੀ ਹੈ
28 “ਅਜਿਹੀਆਂ ਖਾਨਾਂ ਹਨ ਜਿੱਥੇ ਲੋਕ ਚਾਂਦੀ ਪ੍ਰਾਪਤ ਕਰਦੇ ਹਨ
ਅਤੇ ਅਜਿਹੀਆਂ ਥਾਵਾਂ ਹਨ ਜਿੱਥੇ ਲੋਕ ਸੋਨੇ ਨੂੰ ਸ਼ੁੱਧ ਕਰਨ ਲਈ ਪਿਘਲਾਉਂਦੇ ਹਨ।
2 ਲੋਕੀਂ ਧਰਤੀ ਵਿੱਚੋਂ ਲੋਹਾ ਕੱਢਦੇ ਨੇ।
ਪੱਥਰ ਤੋਂ ਤਾਂਬਾ ਪਿਘਲਾਇਆ ਜਾਂਦਾ ਹੈ।
3 ਕਾਮੇ ਰੋਸ਼ਨੀਆਂ ਗੁਫ਼ਾਵਾਂ ਅੰਦਰ ਲੈ ਜਾਂਦੇ ਨੇ।
ਉਹ ਡੂੰਘੀਆਂ ਗੁਫਾਵਾਂ ਅੰਦਰ ਖੋਜਦੇ ਨੇ। ਡੂੰਘੇ ਹਨੇਰੇ ਵਿੱਚ, ਉਹ ਚੱਟਾਨਾਂ ਨੂੰ ਖੋਜਦੇ ਨੇ।
4 ਮਜ਼ਦੂਰ ਕੱਚੀ ਧਾਤ ਦੀਆਂ ਨੜਾਂ ਦੇ ਪਿੱਛੇ ਚੱਲ ਕੇ ਧਰਤੀ ਦੀ ਡੂੰਘਾਈ ਤੀਕ ਖੁਦਾਈ ਕਰਦੇ ਹਨ।
ਉਹ ਧਰਤੀ ਵਿੱਚ ਡੂੰਘੇ ਜਾਂਦੇ ਨੇ,
ਉਨ੍ਹਾਂ ਥਾਵਾਂ ਤੋਂ ਬਹੁਤ ਦੂਰ ਜਿੱਥੇ ਲੋਕ ਰਹਿੰਦੇ ਨੇ,
ਹੇਠਾਂ ਤੱਕ ਜਿੱਥੇ ਕੋਈ ਵੀ ਪਹਿਲਾਂ ਨਹੀਂ ਗਿਆ
ਉਹ ਰੱਸਿਆਂ ਨਾਲ ਬਹੁਤ ਹੇਠਾਂ ਧਰਤੀ ਦੇ ਹੋਰਾਂ ਲੋਕਾਂ ਤੋਂ ਬਹੁਤ ਦੂਰ ਲਟਕਦੇ ਨੇ।
5 ਭੋਜਨ ਧਰਤੀ ਦੇ ਉੱਪਰ ਉਤਾਂਹ ਵੱਲ ਉੱਗਦਾ ਹੈ।
ਪਰ ਧਰਤੀ ਦੇ ਹੇਠਾਂ ਵੱਖਰੀ ਗੱਲ ਹੁੰਦੀ ਹੈ।
ਜਿਵੇਂ ਅੱਗ ਨਾਲ ਹਰ ਸ਼ੈਅ ਪਿਘਲੀ ਹੋਵੇ।
6 ਨੀਲਮ ਧਰਤੀ ਦੇ ਹੇਠਾਂ ਲੱਭਦੇ ਹਨ
ਅਤੇ ਸੋਨੇ ਕਣ ਵੀ ਧੂੜ ਵਿੱਚ ਹਨ।
7 ਜੰਗਲੀ ਪੰਛੀਆਂ ਨੂੰ ਵੀ ਧਰਤੀ ਦੇ ਹੇਠਲੇ ਰਾਹਾਂ ਦਾ ਨਹੀਂ ਪਤਾ ਹੁੰਦਾ।
ਕਿਸੇ ਵੀ ਬਾਜ਼ ਨੇ ਉਨ੍ਹਾਂ ਹਨੇਰੇ ਰਾਹਾਂ ਨੂੰ ਨਹੀਂ ਦੇਖਿਆ।
8 ਜੰਗਲੀ ਜਾਨਵਰ ਕਦੇ ਉਨ੍ਹਾਂ ਰਾਹਾਂ ਉੱਤੇ ਨਹੀਂ ਤੁਰੇ,
ਕਦੇ ਸ਼ੇਰ ਵੀ ਉਨ੍ਹਾਂ ਰਾਹਾਂ ਉੱਤੇ ਨਹੀਂ ਘੁੰਮੇ।
9 ਮਜ਼ਦੂਰ ਸਭ ਤੋਂ ਸਖਤ ਚੱਟਾਨ ਨੂੰ ਖੋਦਦੇ ਨੇ।
ਉਹ ਪਰਬਤਾਂ ਦੇ ਬੱਲੇ ਖੁਦਾਈ ਕਰਦੇ ਨੇ।
10 ਮਜ਼ਦੂਰ ਚੱਟਾਨਾਂ ਦੇ ਵਿੱਚੋਂ ਦੀ ਸੁਰਂਗਾਂ ਖੋਦਦੇ ਨੇ।
ਉਹ ਚੱਟਾਨ ਦੇ ਸਾਰੇ ਖਜ਼ਾਨਿਆਂ ਨੂੰ ਤੱਕਦੇ ਨੇ।
11 ਕਾਮੇ ਪਾਣੀ ਨੂੰ ਰੋਕਣ ਲਈ ਬੰਨ੍ਹ ਉਸਾਰਦੇ ਨੇ।
ਉਹ ਛੁਪੀਆਂ ਚੀਜ਼ਾਂ ਨੂੰ ਰੋਸ਼ਨੀ ਵਿੱਚ ਲਿਆਉਂਦੇ ਨੇ।
12 “ਪਰ ਬੰਦਾ ਸਿਆਣਪ ਕਿੱਥੋ ਲੱਭ ਸੱਕਦਾ ਹੈ?
ਅਸੀਂ ਕਿੱਥੋ ਜਾਕੇ ਸਮਝ ਨੂੰ ਲੱਭ ਸੱਕਦੇ ਹਾਂ।
13 ਆਦਮੀ ਨਹੀਂ ਜਾਣਦਾ ਸਿਆਣਪ ਕਿੱਥੋ ਹੈ?
ਇਹ ਓੱਥੇ ਨਹੀਂ ਲੱਭਦੀ ਜਿੱਥੇ ਲੋਕ ਰਹਿੰਦੇ ਹਨ।
14 ਗਹਿਰਾ ਸਮੁੰਦਰ ਆਖਦਾ ਹੈ, ‘ਮੇਰੇ ਕੋਲ ਇੱਥੇ ਸਿਆਣਪ ਨਹੀਂ ਹੈ।’
ਸਾਗਰ ਆਖਦਾ ਹੈ, ‘ਮੇਰੇ ਕੋਲ ਇੱਥੇ ਸਿਆਣਪ ਨਹੀਂ ਹੈ।’
15 ਤੁਸੀਂ ਸਿਆਣਪ ਨੂੰ ਸਭ ਤੋਂ ਚੰਗੇ ਸੋਨੇ ਨਾਲ ਵੀ ਨਹੀਂ ਖਰੀਦ ਸੱਕਦੇ।
ਸਿਆਣਪ ਖਰੀਦਣ ਵਾਸਤੇ ਦੁਨੀਆਂ ਅੰਦਰ ਕਾਫ਼ੀ ਚਾਂਦੀ ਨਹੀਂ ਹੈ।
16 ਤੁਸੀਂ ਸਿਆਣਪ ਨੂੰ ਉਫੀਰ ਦੇ ਸੋਨੇ ਨਾਲ ਜਾਂ
ਕੀਮਤੀ ਸੁਲੇਮਾਨੀ [a] ਜਾਂ ਨੀਲਮ [b] ਨਾਲ ਨਹੀਂ ਖਰੀਦ ਸੱਕਦੇ ।
17 ਸਿਆਣਪ ਸੋਨੇ ਜਾਂ ਬਿਲੌਰ ਤੋਂ ਵੱਧੇਰੇ ਮੁੱਲਵਾਨ ਹੈ।
ਸੋਨੇ ਵਿੱਚ ਜੜੇ ਕੀਮਤੀ ਹੀਰੇ ਸਿਆਣਪ ਨੂੰ ਨਹੀਂ ਖਰੀਦ ਸੱਕਦੇ।
18 ਸਿਆਣਪ ਮੂਂਗੇ ਜਾਂ ਜੈਸਪਰ ਤੋਂ ਵੱਧੇਰੇ ਕੀਮਤੀ ਹੈ।
ਸਿਆਣਪ ਮਨਕਿਆਂ ਨਾਲੋਂ ਵੱਧੇਰੇ ਕੀਮਤੀ ਹੈ।
19 ਇਬੋਪੀਆ ਦੇਸ ਦਾ ਪੁਖਰਾਜ ਵੀ ਇੰਨਾ ਕੀਮਤੀ ਨਹੀਂ ਜਿੰਨੀ ਸਿਆਣਪ ਹੈ।
ਤੁਸੀਂ ਸਿਆਣਪ ਸ਼ੁੱਧ ਸੋਨੇ ਨਾਲ ਵੀ ਨਹੀਂ ਖਰੀਦ ਸੱਕਦੇ।
20 “ਇਸ ਲਈ ਸਿਆਣਪ ਕਿਬੋਁ ਆਉਂਦੀ ਹੈ?
ਅਸੀਂ ਸਮਝ ਨੂੰ ਕਿੱਥੋ ਲੱਭ ਸੱਕਦੇ ਹਾਂ?
21 ਸਿਆਣਪ ਧਰਤੀ ਦੀ ਹਰ ਜਿਉਂਦੀ ਸ਼ੈਅ ਪਾਸੋਂ ਛੁਪੀ ਹੋਈ ਹੈ।
ਅਕਾਸ਼ ਦੇ ਪੰਛੀ ਵੀ ਸਿਆਣਪ ਨੂੰ ਨਹੀਂ ਦੇਖ ਸੱਕਦੇ।
22 ਮੌਤ ਅਤੇ ਤਬਾਹੀ ਆਖਦੀ ਹੈ।
‘ਅਸੀਂ ਸਿਆਣਪ ਨਹੀਂ ਲੱਭੀ,
ਅਜੇ ਅਸੀਂ ਇਸ ਬਾਰੇ ਸਿਰਫ਼ ਅਫ਼ਵਾਹਾਂ ਹੀ ਸੁਣੀਆਂ ਨੇ।’
23 “ਸਿਰਫ਼ ਪਰਮੇਸ਼ੁਰ ਸਿਆਣਪ ਦਾ ਰਾਹ ਜਾਣਦਾ ਹੈ।
ਸਿਰਫ਼ ਪਰਮੇਸ਼ੁਰ ਜਾਣਦਾ ਹੈ ਕਿ ਸਿਆਣਪ ਕਿੱਥੋ ਹੈ।
24 ਪਰਮੇਸ਼ੁਰ ਧਰਤੀ ਦੇ ਅੰਤਾਂ ਨੂੰ ਦੇਖ ਸੱਕਦਾ ਹੈ।
ਪਰਮੇਸ਼ੁਰ ਅਕਾਸ਼ ਹੇਠਲੀ ਹਰ ਸ਼ੈਅ ਨੂੰ ਦੇਖਦਾ ਹੈ।
25 ਪਰਮੇਸ਼ੁਰ ਨੇ ਹਵਾ ਨੂੰ ਇਸ ਦੀ ਸ਼ਕਤੀ ਦਿੱਤੀ।
ਪਰਮੇਸ਼ੁਰ ਨੇ ਨਿਆਂ ਕੀਤਾ ਕਿ ਸਮੁੰਦਰ ਕਿੰਨੇ ਵੱਡੇ ਬਣਾਏ ਜਾਣ।
26 ਪਰਮੇਸ਼ੁਰ ਨੇ ਨਿਆਂ ਕੀਤਾ ਕਿ ਬਾਰਿਸ਼ ਕਿੱਥੋ ਭੇਜੀ ਜਾਵੇ,
ਤੇ ਕੜਕਦੇ ਤੂਫ਼ਾਨਾਂ ਨੂੰ ਕਿੱਥੋ ਜਾਣਾ ਚਾਹੀਦਾ ਹੈ।
27 ਉਸ ਵੇਲੇ ਪਰਮੇਸ਼ੁਰ ਨੇ ਸਿਆਣਪ ਦੇਖੀ ਤੇ ਇਸ ਬਾਰੇ ਸੋਚਿਆ।
ਪਰਮੇਸ਼ੁਰ ਨੇ ਵੇਖਿਆ ਕਿ ਸਿਆਣਪ ਕਿੰਨੀ ਮੁੱਲਵਾਨ ਸੀ ਅਤੇ ਸਿਆਣਪ ਨੂੰ ਮਨਜ਼ੂਰੀ ਦਿੱਤੀ।”
28 ਤੇ ਪਰਮੇਸ਼ੁਰ ਨੇ ਲੋਕਾਂ ਨੂੰ ਆਖਿਆ,
“ਡਰੋ ਤੇ ਯਹੋਵਾਹ ਦਾ ਆਦਰ ਕਰੋ ਇਹੀ ਸਿਆਣਪ ਹੈ।
ਬੁਰੀਆਂ ਗੱਲਾਂ ਨਾ ਕਰੋ ਇਹੀ ਸਮਝ ਹੈ।”
ਅੱਯੂਬ ਆਪਣੀ ਗੱਲ ਜਾਰੀ ਰੱਖਦਾ
29 ਅੱਯੂਬ ਨੇ ਆਪਣੀ ਕਹਾਣੀ ਜਾਰੀ ਰੱਖੀ ਅਤੇ ਆਖਿਆ,
2 “ਕਾਸ਼ ਮੇਰਾ ਜੀਵਨ ਹੁੰਦਾ ਜਿਵੇਂ ਇਹ ਕੁਝ ਮਹੀਨੇ ਪਹਿਲਾਂ ਸੀ।
ਉਸ ਵੇਲੇ, ਪਰਮੇਸ਼ੁਰ ਨੇ ਮੇਰਾ ਖਿਆਲ ਰੱਖਿਆ ਅਤੇ ਮੇਰੀ ਦੇਖ-ਭਾਲ ਕੀਤੀ।
3 ਉਸ ਵੇਲੇ ਪਰਮੇਸ਼ੁਰ ਦੀ ਰੌਸ਼ਨੀ ਮੇਰੇ ਉੱਤੇ ਚਮਕਦੀ ਸੀ, ਤਾਂ ਜੋ ਮੈਂ ਹਨੇਰੇ ਵਿੱਚ ਤੁਰ ਸੱਕਾਂ।
ਪਰਮੇਸ਼ੁਰ ਨੇ ਮੈਨੂੰ ਸਹੀ ਜੀਵਨ ਢੰਗ ਦਰਸਾਇਆ ਸੀ।
4 ਮੈਂ ਉਨ੍ਹਾਂ ਦਿਨਾਂ ਨੂੰ ਲੋਚਦਾ ਹਾਂ ਜਦੋਂ ਮੈਂ ਵੱਧੀਆ ਹਲਾਤਾਂ ਵਿੱਚ ਸਾਂ
ਅਤੇ ਪਰਮੇਸ਼ੁਰ ਮੇਰਾ ਨਜ਼ਦੀਕੀ ਮਿੱਤਰ ਸੀ।
ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੀ ਅਸੀਸ ਮੇਰੇ ਘਰ ਉੱਤੇ ਸੀ।
5 ਮੈਂ ਉਸ ਸਮੇਂ ਨੂੰ ਲੋਚਦਾ ਹਾਂ ਜਦੋਂ ਹਾਲੇ ਸਰਬ-ਸ਼ਕਤੀਮਾਨ ਪਰਮੇਸ਼ੁਰ ਮੇਰੇ ਨਾਲ ਸੀ
ਅਤੇ ਮੇਰੇ ਬੱਚੇ ਮੇਰੇ ਆਲੇ-ਦੁਆਲੇ ਸਨ।
6 ਜ਼ਿੰਦਗੀ ਉਸ ਵੇਲੇ ਬਹੁਤ ਵੱਧੀਆ ਸੀ।
ਮੈਂ ਆਪਣੇ ਪੈਰ ਮਲਾਈ ਨਾਲ ਧੋਁਦਾ ਸੀ
ਅਤੇ ਮੇਰੇ ਕੋਲ ਵੱਧੀਆ ਤੇਲਾਂ ਦਾ ਭੰਡਾਰ ਸੀ। [c]
7 “ਉਹ ਦਿਨ ਸਨ ਜਦੋਂ ਮੈਂ ਸ਼ਹਿਰ ਦੇ ਫ਼ਾਟਕ ਵੱਲ ਜਾਂਦਾ ਸਾਂ
ਤੇ ਆਮ ਸਭਾ ਦੇ ਸਥਾਨ ਵਿੱਚ ਸ਼ਹਿਰ ਦੇ ਵੱਡੇਰਿਆਂ ਦੇ ਨਾਲ ਬੈਠਦਾ ਸਾਂ।
8 ਉੱਥੇ ਸਾਰੇ ਲੋਕ ਮੇਰੀ ਇੱਜ਼ਤ ਕਰਦੇ ਸਨ।
ਜਵਾਨ ਆਦਮੀ ਮੇਰੇ ਲਈ ਰਾਹ ਛੱਡ ਦਿੰਦੇ ਸਨ ਜਦੋਂ ਉਹ ਮੈਨੂੰ ਆਉਂਦਿਆਂ ਦੇਖਦੇ ਸਨ।
ਤੇ ਬਜ਼ੁਰਗ ਆਦਮੀ ਉੱਠ ਖਲੋਂਦੇ ਸਨ।
ਉਹ ਮੇਰੇ ਲਈ ਆਪਣੀ ਇੱਜ਼ਤ ਦਰਸਾਉਣ ਲਈ ਖਲੋ ਜਾਂਦੇ ਸਨ।
9 ਲੋਕਾਂ ਦੇ ਆਗੂ ਗੱਲਾਂ ਕਰਨੋ ਹਟ ਜਾਂਦੇ ਸਨ
ਤੇ ਹੋਰਾਂ ਲੋਕਾਂ ਨੂੰ ਚੁੱਪ ਕਰਾਉਣ ਲਈ ਆਪਣੇ ਮੂੰਹਾਂ ਉੱਤੇ ਆਪਣੇ ਹੱਥ ਰੱਖ ਲੈਂਦੇ ਸਨ।
10 ਬਹੁਤ ਮਹੱਤਵਪੂਰਣ ਆਗੂ ਵੀ ਆਪਣੀ ਆਵਾਜ਼ ਧੀਮੀ ਰੱਖਦੇ ਜਦੋਂ ਉਹ ਗੱਲ ਕਰਦੇ ਸਨ। ਹਾਂ,
ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਦੀਆਂ ਜੀਭਾਂ ਉਨ੍ਹਾਂ ਦੇ ਤਾਲੂਆਂ ਨਾਲ ਜੁੜ ਗਈਆਂ ਹੋਣ।
11 ਲੋਕੀ ਸੁਣਦੇ ਸਨ ਜੋ ਵੀ ਮੈਂ ਆਖਦਾ ਸਾਂ ਤੇ ਮੇਰੇ ਬਾਰੇ ਚੰਗੀਆਂ ਗੱਲਾਂ ਕਰਦੇ ਸਨ।
ਜੋ ਵੀ ਮੈਂ ਕਰਦਾ ਸਾਂ ਲੋਕੀਂ ਤੱਕਦੇ ਸਨ ਤੇ ਮੇਰੀ ਪ੍ਰਸ਼ਂਸਾ ਕਰਦੇ ਸਨ।
12 ਕਿਉਂਕਿ ਜਦੋਂ ਕੋਈ ਗਰੀਬ ਆਦਮੀ ਸਹਾਇਤਾ ਲਈ ਪੁਕਾਰ ਕਰਦਾ ਸੀ ਮੈਂ ਉਸ ਦੀ ਸਹਾਇਤਾ ਕੀਤੀ।
ਮੈਂ ਉਸ ਬੱਚੇ ਨੂੰ ਸਹਾਇਤਾ ਦਿੱਤੀ ਜਿਹੜਾ ਯਤੀਮ ਸੀ ਤੇ ਜਿਸਦੀ ਦੇਖ ਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ।
13 ਮਰਨ ਵਾਲਾ ਆਦਮੀ ਮੈਨੂੰ ਅਸੀਸ ਦਿੰਦਾ ਸੀ।
ਮੈਂ ਉਨ੍ਹਾਂ ਵਿਧਵਾਵਾਂ ਦੀ ਸਹਾਇਤਾ ਕੀਤੀ ਜਿਹੜੀਆਂ ਲੋੜਵਂਦ ਸਨ।
14 ਜੀਵਨ ਦਾ ਸਹੀ ਢੰਗ ਮੇਰੇ ਕੱਪੜਿਆਂ ਵਾਂਗ ਸੀ
ਅਤੇ ਨਿਰਪੱਖਤਾ ਮੇਰੇ ਚੋਲੇ ਤੇ ਪਗੜੀ ਵਾਂਗ ਸੀ।
15 ਮੈਂ ਅੰਨ੍ਹੇ ਲਈ ਅੱਖਾਂ ਸਾਂ।
ਮੈਂ ਜਿੱਥੇ ਵੀ ਉਹ ਚਾਹੁੰਦੇ ਸਨ, ਉਨ੍ਹਾਂ ਦੀ ਅਗਵਾਈ ਕੀਤੀ।
ਮੈਂ ਲਂਗੜਿਆਂ ਅਤੇ ਅਪਾਹਿਜਾਂ ਲਈ ਪੈਰ ਸਾਂ।
ਮੈਂ ਜਿੱਥੇ ਵੀ ਉਹ ਚਾਹੁੰਦੇ ਸਨ, ਉਨ੍ਹਾਂ ਨੂੰ ਚੁੱਕ ਕੇ ਲੈ ਜਾਂਦਾ ਸਾਂ।
16 ਮੈਂ ਗਰੀਬ ਲੋਕਾਂ ਲਈ ਇੱਕ ਪਿਉ ਵਰਗਾ ਸੀ।
ਮੈਂ ਉਨ੍ਹਾਂ ਲੋਕਾਂ ਦੀ ਮੁਕੱਦਮੇ ਜਿੱਤਣ ਵਿੱਚ ਸਹਾਇਤਾ ਕਰਦਾ ਸਾਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਸਾਂ।
17 ਮੈਂ ਬੁਰੇ ਲੋਕਾਂ ਨੂੰ ਉਨ੍ਹਾਂ ਦੀ ਸ਼ਕਤੀ ਦੀ ਦੁਰ ਵਰਤੋਂ ਕਰਨੋ ਰੋਕਦਾ ਸਾਂ ਤੇ
ਮੈਂ ਬੇਗੁਨਾਹ ਲੋਕਾਂ ਨੂੰ ਉਨ੍ਹਾਂ ਕੋਲੋਂ ਬਚਾਉਂਦਾ ਸਾਂ।
18 “ਮੈਂ ਹਮੇਸ਼ਾ ਸੋਚਦਾ ਸਾਂ ਕਿ ਮੈਂ ਆਪਣੇ ਦੁਆਲੇ ਆਪਣਾ ਪਰਿਵਾਰ ਦੇਖਦਿਆਂ,
ਬੁੱਢਾਪੇ ਵੱਲ ਵੱਧਦਿਆਂ ਲੰਮਾ ਜੀਵਨ ਜੀਵਾਂਗਾ।
19 ਮੈਂ ਸੋਚਦਾ ਸਾਂ ਕਿ ਮੈਂ ਸਿਹਤਮੰਦ ਅਤੇ ਨਰੋਆ ਹੋਵਾਂਗਾ ਜਿਵੇਂ ਕੋਈ ਅਜਿਹਾ ਪੌਦਾ ਹੁੰਦਾ ਹੈ ਜਿਸ ਦੀਆਂ ਜਢ਼ਾਂ ਨੂੰ ਚੋਖਾ ਪਾਣੀ ਮਿਲਦਾ ਹੈ
ਤੇ ਜਿਸ ਦੀਆਂ ਟਾਹਣੀਆਂ ਤ੍ਰੇਲ ਨਾਲ ਭਿੱਜੀਆਂ ਹੁੰਦੀਆਂ ਨੇ।
20 ਮੈਂ ਸੋਚਦਾ ਸਾਂ ਕਿ ਹਰ ਦਿਨ ਨਵੀਆਂ
ਅਤੇ ਉਤੇਜਕ ਸੰਭਾਵਾਨਾਵਾਂ ਨਾਲ [d] ਭਰਿਆ ਹੋਇਆ ਹੋਵੇਗਾ।
21 “ਪਿੱਛਲੇ ਸਮੇਂ ਵਿੱਚ ਲੋਕ ਮੈਨੂੰ ਸੁਣਦੇ ਸਨ।
ਉਹ ਚੁੱਪ ਹੁੰਦੇ ਸਨ ਜਦੋਂ ਉਹ ਮੇਰੇ ਮਸ਼ਵਰੇ ਨੂੰ ਉਡੀਕਦੇ ਸਨ।
22 ਜਦੋਂ ਮੈਂ ਬੋਲਣਾ ਬੰਦ ਕਰਦਾ ਸਾਂ ਮੈਨੂੰ ਸੁਣਨ ਵਾਲੇ ਲੋਕਾਂ ਕੋਲ ਆਖਣ ਲਈ ਹੋਰ ਕੁਝ ਵੀ ਨਹੀਂ ਹੁੰਦਾ ਸੀ।
ਮੇਰੇ ਸ਼ਬਦ ਉਨ੍ਹਾਂ ਦੇ ਕੰਨਾਂ ਵਿੱਚ ਕੋਮਲਤਾ ਨਾਲ ਪੈਂਦੇ ਸਨ।
23 ਲੋਕੀ ਮੇਰੇ ਬੋਲਣ ਦਾ ਇੰਤਜ਼ਾਰ ਕਰਦੇ ਸਨ ਜਿਵੇਂ ਉਹ ਬਾਰਿਸ਼ ਦਾ ਇੰਤਜ਼ਾਰ ਕਰਦੇ ਨੇ।
ਲੋਕੀਂ ਮੇਰੇ ਸ਼ਬਦਾਂ ਨੂੰ ਪੀਂਦੇ ਸਨ ਜਿਵੇਂ ਕਿ ਉਹ ਬਸੰਤ ਰੁੱਤ ਦੀ ਬਾਰਿਸ਼ ਹੋਵੇ।
24 ਮੈਂ ਉਨ੍ਹਾਂ ਲੋਕਾਂ ਨਾਲ ਹੱਸਦਾ ਸਾਂ, ਅਤੇ ਉਹ ਇਸ ਤੇ ਵਿਸ਼ਵਾਸ ਨਾ ਕਰ ਸੱਕੇ।
ਉਹ ਮੇਰੇ ਆਤਮੇ ਨੂੰ ਹੇਠਾਂ ਨਾ ਲਿਆਏ।
25 ਮੇਰੀ ਚੋਣ ਉਨ੍ਹਾਂ ਲੋਕਾਂ ਦੇ ਨਾਲ ਹੋਣਾ ਹੁੰਦੀ ਸੀ, ਭਾਵੇਂ ਕਿ ਮੈਂ ਉਨ੍ਹਾਂ ਦਾ ਆਗੂ ਸਾਂ।
ਮੈਂ ਉਸ ਰਾਜੇ ਵਰਗਾ ਸਾਂ ਜਿਹੜਾ ਆਪਣੀਆਂ ਫ਼ੌਜਾਂ ਦੀ ਛਾਉਣੀ ਵਿੱਚ ਉਦਾਸ ਲੋਕਾਂ ਨੂੰ ਸੱਕੂਨ ਦਿੰਦਾ ਹੋਇਆ ਹੁੰਦਾ ਹੈ।
ਬਰਨਬਾਸ ਅਤੇ ਸੌਲੁਸ ਨੂੰ ਵਿਸ਼ੇਸ਼ ਕੰਮ ਦਾ ਸੌਂਪਣਾ
13 ਅੰਤਾਕਿਯਾ ਦੇ ਗਿਰਜੇ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ। ਉਹ ਸਨ; ਬਰਨਬਾਸ, ਸ਼ਿਮਓਨ, ਜੋ ਨੀਗਰ ਵੀ ਕਹਾਉਂਦਾ ਸੀ, ਕੂਰੈਨੇ ਦੇ ਸ਼ਹਿਰ ਤੋਂ ਲੂਕਿਯੁਸ, ਮਨਏਨ ਜੋ ਕਿ ਹੇਰੋਦੇਸ ਨਾਲ ਪਲਿਆ ਸੀ, ਅਤੇ ਸੌਲੁਸ। 2 ਇਹ ਸਾਰੇ ਪ੍ਰਭੂ ਦੀ ਉਸਤਤਿ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਅਲੱਗ ਕਰੋ, ਜਿਸ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।”
3 ਤਦ ਉਨ੍ਹਾਂ ਨੇ ਵਰਤ ਰੱਖੇ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਆਪਣੇ ਹੱਥ ਉਨ੍ਹਾਂ ਦੇ ਸਿਰ ਤੇ ਰੱਖੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਰਸਤੇ ਭੇਜ ਦਿੱਤਾ।
ਬਰਨਬਾਸ ਅਤੇ ਸੌਲੁਸ ਕੁਪਰੁਸ ਵਿੱਚ
4 ਦੋਨੋਂ ਜਣੇ ਪਵਿੱਤਰ ਆਤਮਾ ਦੁਆਰਾ ਸਿਲੂਕਿਯਾ ਨੂੰ ਭੇਜੇ ਗਏ ਸਨ। ਅਤੇ ਉੱਥੋਂ ਜਹਾਜ ਰਾਹੀਂ ਕੁਪਰੁਸ ਦੇ ਦੀਪ ਨੂੰ ਗਏ। 5 ਜਦੋਂ ਬਰਨਬਾਸ ਅਤੇ ਸੌਲੁਸ ਸਲਮੀਸ ਦੇ ਸ਼ਹਿਰ ਪਹੁੰਚੇ ਉਨ੍ਹਾਂ ਨੇ ਯਹੂਦੀਆਂ ਦੇ ਪ੍ਰਾਰਥਨਾ ਅਸਥਾਨ ਵਿੱਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕੀਤਾ। ਯੂਹੰਨਾ ਮਰਕੁਸ ਉਸ ਵਕਤ ਮਦਦ ਲਈ ਉਨ੍ਹਾਂ ਦੇ ਨਾਲ ਸੀ। 6 ਉਹ ਸਾਰੇ ਟਾਪੂ ਵਿੱਚ ਫ਼ਿਰਦੇ-ਫ਼ਿਰਦੇ ਪਾਫ਼ੁਸ ਪਹੁੰਚੇ। ਪਾਫ਼ੁਸ ਦੇ ਸ਼ਹਿਰ ਵਿੱਚ, ਉਹ ਇੱਕ ਯਹੂਦੀ ਆਦਮੀ ਨੂੰ ਮਿਲੇ ਜੋ ਜਾਦੂ ਕਰਦਾ ਸੀ। ਉਸਦਾ ਨਾਂ ਸੀ ਬਰਯੇਸੂਸ। ਉਹ ਝੂਠਾ ਨਬੀ ਸੀ। 7 ਬਰਯੇਸੂਸ ਹਮੇਸ਼ਾ ਸਰਗੀਊਸ ਪੌਲੁਸ ਜੋ ਕਿ ਗਵਰਨਰ ਸੀ ਉਸ ਦੇ ਨੇੜੇ ਰਹਿੰਦਾ ਸੀ। ਸਰਗੀਊਸ ਪੌਲੁਸ ਸਿਆਣਾ ਮਨੁੱਖ ਸੀ। ਉਸ ਨੇ ਬਰਨਬਾਸ ਅਤੇ ਸੌਲੁਸ ਨੂੰ ਵੀ ਆਪਣੇ ਘਰ ਸੱਦਾ ਦਿੱਤਾ ਕਿਉਂਕਿ ਉਹ ਪਰਮੇਸ਼ੁਰ ਦਾ ਸੰਦੇਸ਼ ਸੁਣਨਾ ਚਾਹੁੰਦਾ ਸੀ। 8 ਪਰ ਇਲਮਾਸ ਜਾਦੂਗਰ (ਇਲਮਾਸ ਬਰਯੇਸੂਮ ਦਾ ਯੂਨਾਨੀ ਨਾਮ ਹੈ) ਉਨ੍ਹਾਂ ਦੇ ਵਿਰੋਧ ਵਿੱਚ ਸੀ। ਇਲਮਾਸ ਨੇ ਰਾਜਪਾਲ ਨੂੰ ਯਿਸੂ ਤੇ ਵਿਸ਼ਵਾਸ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। 9 ਪਰ ਸੌਲੁਸ ਪਵਿੱਤਰ ਆਤਮਾ ਨਾਲ ਭਰਪੂਰ ਸੀ (ਸੌਲੁਸ ਨੂੰ ਪੌਲੁਸ ਵੀ ਆਖਿਆ ਜਾਂਦਾ ਹੈ) ਪੌਲੁਸ ਨੇ ਇਲਮਾਸ ਵੱਲ ਵੇਖਿਆ, 10 ਅਤੇ ਕਿਹਾ, “ਤੂੰ, ਹੇ ਸ਼ੈਤਾਨ ਦੀ ਔਲਾਦ ਇਲਮਾਸ, ਹਰ ਠੀਕ ਵਸਤ ਦਾ ਦੁਸ਼ਮਨ ਹੈ। ਤੂੰ ਬੁਰਿਆਈ ਅਤੇ ਝੂਠਾਂ ਨਾਲ ਭਰਪੂਰ ਹੈਂ। ਤੂੰ ਹਮੇਸ਼ਾ ਪ੍ਰਭੂ ਦੇ ਸੱਚ ਨੂੰ ਝੂਠ ਵਿੱਚ ਬਦਲ ਕੇ ਦੱਸਿਆ ਹੈ। 11 ਹੁਣ ਪ੍ਰਭੂ ਤੈਨੂੰ ਛੁਹੇਗਾ ਅਤੇ ਤੈਨੂੰ ਅੰਨ੍ਹਾ ਕਰ ਦੇਵੇਗਾ। ਕੁਝ ਦੇਰ ਲਈ ਤੂੰ ਕੁਝ ਵੀ ਦੇਖ ਨਹੀਂ ਸੱਕੇਂਗਾ, ਇੱਥੋਂ ਤੱਕ ਕਿ ਸੂਰਜ ਦੀ ਰੌਸ਼ਨੀ ਵੀ ਤੈਨੂੰ ਨਹੀਂ ਦਿਸੇਗੀ।”
ਫ਼ਿਰ ਇਲਮਾਸ ਲਈ ਸਭ ਕੁਝ ਹਨੇਰਾ ਹੋ ਗਿਆ ਅਤੇ ਉਹ ਆਸੇ-ਪਾਸੇ ਕਿਸੇ ਨੂੰ ਲੱਭਣ ਲੱਗਾ ਜੋ ਉਸ ਦਾ ਹੱਥ ਫ਼ੜਕੇ ਉਸਦੀ ਅਗਵਾਈ ਕਰੇ। 12 ਜਦੋਂ ਰਾਜਪਾਲ ਨੇ ਇਹ ਘਟਨਾ ਵੇਖੀ, ਉਹ ਪ੍ਰਭੂ ਦੇ ਉਪਦੇਸ਼ ਤੇ ਹੈਰਾਨ ਸੀ ਅਤੇ ਵਿਸ਼ਵਾਸ ਕੀਤਾ।
ਪੌਲੁਸ ਅਤੇ ਬਰਨਬਾਸ ਨੇ ਕੁਪਰੁਸ ਛੱਡਿਆ
13 ਪੌਲੁਸ ਅਤੇ ਉਸ ਨਾਲ ਜਿਹੜੇ ਹੋਰ ਲੋਕ ਸਨ ਪਾਫ਼ੁਸ ਤੋਂ ਜਹਾਜ਼ ਵਿੱਚ ਚੜ੍ਹ੍ਹਕੇ ਪਮਫ਼ੁਲਿਯਾ ਸ਼ਹਿਰ ਦੇ ਪਰਗਾ ਇਲਾਕੇ ਵਿੱਚ ਆਏ ਅਤੇ ਯੂਹੰਨਾ ਉਨ੍ਹਾਂ ਤੋਂ ਵਖ ਹੋਕੇ ਯਰੂਸ਼ਲਮ ਨੂੰ ਮੁੜ ਗਿਆ। 14 ਪਰ ਉਨ੍ਹਾਂ ਨੇ ਪਰਗਾ ਤੋਂ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਪਿਸਿਦਿਯਾ ਦੇ ਨੇੜੇ ਅੰਤਾਕਿਯਾ ਨੂੰ ਗਏ।
ਅੰਤਾਕਿਯਾ ਵਿੱਚ ਸਬਤ ਦੇ ਦਿਨ ਉਹ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਤੇ ਗਏ ਅਤੇ ਉੱਥੇ ਜਾਕੇ ਬੈਠ ਗਏ। 15 ਤੁਰੇਤ ਦੇ ਨਿਯਮ ਅਤੇ ਨਬੀਆਂ ਦੀਆਂ ਲਿਖਤਾਂ ਉੱਥੇ ਪੜ੍ਹੀਆਂ ਗਈਆਂ। ਉਸਤੋਂ ਬਾਅਦ ਪ੍ਰਾਰਥਨਾ ਸਥਾਨ ਦੇ ਆਗੂਆਂ ਨੇ ਪੌਲੁਸ ਅਤੇ ਬਰਨਬਾਸ ਨੂੰ ਸੁਨੇਹਾ ਭੇਜਿਆ, “ਹੇ ਭਰਾਵੋ, ਜੇ ਤੁਹਾਡੇ ਕੋਲ ਇਨ੍ਹਾਂ ਲੋਕਾਂ ਲਈ ਕੋਈ ਉਤਸਾਹ ਦੇ ਬਚਨ ਹਨ ਤਾਂ ਕਿਰਪਾ ਕਰਕੇ ਬੋਲੋ।”
16 ਤਦ ਪੌਲੁਸ ਉੱਠ ਖੜ੍ਹਾ ਹੋਇਆ, ਉਸ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਆਖਿਆ, “ਮੇਰੇ ਯਹੂਦੀ ਭਰਾਵੋ ਅਤੇ ਹੋਰ ਦੂਜੇ ਲੋਕੋ, ਜੋ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ, ਕਿਰਪਾ ਕਰਕੇ ਸੁਣੋ। 17 ਇਸਰਾਏਲੀਆਂ ਦੇ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨੂੰ ਚੁਣਿਆ ਹੈ ਅਤੇ ਉਨ੍ਹਾਂ ਨੂੰ ਵੱਧਣ ਵਿੱਚ ਉਦੋਂ ਮਦਦ ਕੀਤੀ ਜਦੋਂ ਉਹ ਮਿਸਰ ਵਿੱਚ ਅਜਨਬੀਆਂ ਵਾਂਗ ਸਨ। ਉਹ ਉਨ੍ਹਾਂ ਨੂੰ ਮਹਾਨ ਸ਼ਕਤੀ ਨਾਲ ਬਾਹਰ ਲਿਆਇਆ। 18 ਤੇ ਉਜਾੜ ਦੇ ਚਾਲ੍ਹੀ ਵਰ੍ਹੇ ਪਰਮੇਸ਼ੁਰ ਨੇ ਉਨ੍ਹਾਂ ਨਾਲ ਬੜਾ ਧੀਰਜ ਵਰਤਿਆ। 19 ਪਰਮੇਸ਼ੁਰ ਨੇ ਕਨਾਨ ਦੀ ਜ਼ਮੀਨ ਵਿੱਚ ਸੱਤ ਕੌਮਾਂ ਨੂੰ ਨਸ਼ਟ ਕੀਤਾ। ਉਸ ਨੇ ਉਨ੍ਹਾਂ ਦੀ ਧਰਤੀ ਆਪਣੇ ਲੋਕਾਂ ਨੂੰ ਦਿੱਤੀ 20 ਇਹ ਸਭ ਲਗਭੱਗ ਚਾਰ ਸੌ ਪੰਜਾਹ ਵਰ੍ਹਿਆਂ ਵਿੱਚ ਵਾਪਰਿਆ।
“ਇਸਤੋਂ ਬਾਅਦ ਉਸ ਨੇ ਸਮੂਏਲ ਨਬੀ ਤੀਕ ਉਨ੍ਹਾਂ ਨੂੰ ਨਿਆਂਈ ਦਿੱਤੇ। 21 ਇਸਤੋਂ ਮਗਰੋਂ ਲੋਕਾਂ ਨੇ ਬਾਦਸ਼ਾਹ ਮੰਗਿਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕੀਸ਼ ਦਾ ਪੁੱਤਰ ਸ਼ਾਊਲ ਦਿੱਤਾ। ਸ਼ਾਊਲ ਬਿਨਯਾਮੀਨ ਦੇ ਵੰਸ਼ ਵਿੱਚੋਂ ਸੀ ਅਤੇ ਚਾਲ੍ਹੀ ਸਾਲਾਂ ਤੱਕ ਰਾਜਾ ਸੀ। 22 ਪਰਮੇਸ਼ੁਰ ਨੇ ਸ਼ਾਊਲ ਤੋਂ ਬਾਅਦ ਦਾਊਦ ਨੂੰ ਉਨ੍ਹਾਂ ਦਾ ਬਾਦਸ਼ਾਹ ਬਣਾਇਆ। ਪਰਮੇਸ਼ੁਰ ਨੇ ਦਾਊਦ ਬਾਰੇ ਇਉਂ ਕਿਹਾ, ‘ਯੱਸੀ ਦਾ ਪੁੱਤਰ, ਦਾਊਦ ਮੈਂ ਉਸ ਨੂੰ ਆਪਣੇ ਦਿਲ ਦੀਆਂ ਇੱਛਾਵਾਂ ਅਨੁਸਾਰ ਪਾਇਆ। ਉਹ ਉਹੀ ਕਰੇਗਾ ਜੋ ਮੈਂ ਉਸਤੋਂ ਕਰਾਉਣਾ ਚਾਹੁੰਦਾ ਹਾਂ।’
23 “ਪਰਮੇਸ਼ੁਰ ਆਪਣੇ ਵਾਅਦੇ ਅਨੁਸਾਰ ਇਸਰਾਏਲ ਨੂੰ ਇੱਕ ਮੁਕਤੀਦਾਤਾ ਲਿਆਇਆ ਹੈ। ਯਿਸੂ ਉਹੀ ਔਲਾਦ ਹੈ। 24 ਯਿਸੂ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਸਾਰੇ ਯਹੂਦੀ ਲੋਕਾਂ ਵਿੱਚ ਪਰਚਾਰ ਕੀਤਾ। ਉਸ ਨੇ ਲੋਕਾਂ ਨੂੰ ਤੌਬਾ ਕਰਕੇ ਬਪਤਿਸਮਾ ਲੈਣ ਦਾ ਪਰਚਾਰ ਕੀਤਾ। 25 ਜਦੋਂ ਯੂਹੰਨਾ ਆਪਣਾ ਕੰਮ ਖਤਮ ਕਰ ਰਿਹਾ ਸੀ ਤਾਂ ਉਸ ਨੇ ਕਿਹਾ, ‘ਤੁਸੀਂ ਮੈਨੂੰ ਕੀ ਸਮਝਦੇ ਹੋਂ? ਮੈਂ ਮਸੀਹ ਨਹੀਂ ਹਾਂ। ਵੇਖੋ, ਉਹ ਮੈਥੋਂ ਬਾਅਦ ਆਵੇਗਾ। ਮੈਂ ਉਸ ਦੇ ਪੈਰ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।’
2010 by World Bible Translation Center