Old/New Testament
ਯਹੂਦੀਆਂ ਦੀ ਜਿੱਤ
9 ਬਾਰ੍ਹਵੇਂ ਮਹੀਨੇ (ਅਦਾਰ) ਦੇ ਤੇਰ੍ਹਵੇਂ ਦਿਨ ਲੋਕਾਂ ਲਈ ਪਾਤਸ਼ਾਹ ਦੇ ਹੁਕਮ ਨੂੰ ਮੰਨਣਾ ਲਾਜ਼ਮੀ ਸੀ। ਇਸ ਦਿਨ ਯਹੂਦੀਆਂ ਦੇ ਵੈਰੀਆਂ ਨੂੰ ਉਨ੍ਹਾਂ ਉੱਤੇ ਜਿੱਤ ਪਾਉਣ ਦੀ ਪੂਰੀ ਉਮੀਦ ਸੀ। ਪਰ ਹੁਣ ਹਾਲਾਤ ਬਦਲ ਗਏ ਸਨ। ਹੁਣ ਯਹੂਦੀ ਆਪਣੇ ਵੈਰੀਆਂ ਤੋਂ, ਜਿਹੜੇ ਕਿ ਯਹੂਦੀਆਂ ਨਾਲ ਨਫਰਤ ਕਰਦੇ ਸਨ, ਤਕੜੇ ਸਨ। 2 ਪਾਤਸ਼ਾਹ ਅਹਵੇਰੋਸ਼ ਦੇ ਰਾਜ ਦੇ ਸਾਰੇ ਪ੍ਰਾਂਤਾਂ ਵਿੱਚ ਸਾਰੇ ਯਹੂਦੀ ਆਪਣੇ ਸ਼ਹਿਰਾਂ ਵਿੱਚ ਇੱਕਤ੍ਰ ਹੋਏ। ਉਹ ਇਸ ਲਈ ਮਿਲੇ ਤਾਂ ਜੋ ਇਕੱਠੇ ਹੋਕੇ ਆਪਣੇ ਵੈਰੀਆਂ ਉੱਪਰ ਹਮਲਾ ਕਰ ਸੱਕਣ ਜਿਹੜੇ ਕਿ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦੇ ਸਨ। ਸੋ ਹੁਣ ਕੋਈ ਵੀ ਉਨ੍ਹਾਂ ਦੀ ਤਾਕਤ ਦੇ ਨਾਲ ਮੱਥਾ ਲਾਉਣ ਦੇ ਸਮਰੱਥ ਨਹੀਂ ਸੀ। ਅਸਲ ਵਿੱਚ ਉਹ ਸਾਰੇ ਲੋਕ ਯਹੂਦੀਆਂ ਤੋਂ ਡਰਦੇ ਸਨ। 3 ਤਾਂ ਸਾਰੇ ਸੂਬਿਆਂ ਦੇ ਅਧਿਕਾਰੀਆਂ, ਆਗੂਆਂ ਅਤੇ ਪਾਤਸ਼ਾਹ ਦੇ ਰਾਜਪਾਲਾਂ ਅਤੇ ਸੰਚਾਲਕਾਂ ਜਿਨ੍ਹਾਂ ਨੇ ਸ਼ਾਹੀ ਬਿਵਸਬਾ ਨੂੰ ਸ਼ਕਤੀਸ਼ਾਲੀ ਬਣਾਇਆ ਸੀ ਯਹੂਦੀਆਂ ਦੀ ਮਦਦ ਕੀਤੀ। ਇਨ੍ਹਾਂ ਸਭਨਾਂ ਨੇ ਯਹੂਦੀਆਂ ਦੀ ਸਹਾਇਤਾ ਕੀਤੀ ਕਿਉਂ ਕਿ ਉਹ ਮਾਰਦਕਈ ਤੋਂ ਡਰਦੇ ਸਨ। 4 ਮਾਰਦਕਈ ਸ਼ਾਹੀ ਮਹਿਲ ਵਿੱਚ ਬਹੁਤ ਮਹੱਤਵਪੂਰਣ ਬਣ ਗਿਆ। ਸਾਰੀਆਂ ਪ੍ਰਾਂਤਾਂ ਦੇ ਲੋਕਾਂ ਨੇ ਉਸ ਦੀ ਪ੍ਰਸਿੱਧੀ ਅਤੇ ਮਹੱਤਤਾ ਬਾਰੇ ਪਤਾ ਲੱਗ ਗਿਆ। ਇਸ ਤਰ੍ਹਾਂ ਮਾਰਦਕਈ ਦਿਨੋ-ਦਿਨ ਤਾਕਤਵਰ ਹੁੰਦਾ ਗਿਆ।
5 ਯਹੂਦੀਆਂ ਨੇ ਆਪਣੇ ਸਾਰੇ ਵੈਰੀਆਂ ਨੂੰ ਹਰਾ ਦਿੱਤੀ। ਉਨ੍ਹਾਂ ਨੇ ਆਪਣੇ ਵੈਰੀਆਂ ਨੂੰ ਤਲਵਾਰਾਂ ਨਾਲ ਮਾਰਿਆ ਤੇ ਤਬਾਹ ਕਰ ਦਿੱਤਾ। ਇਨ੍ਹਾਂ ਯਹੂਦੀਆਂ ਨੇ ਉਨ੍ਹਾਂ ਲੋਕਾਂ ਨਾਲ ਆਪਣੀ ਮਨ ਮਰਜੀ ਦਾ ਸਲੂਕ ਕੀਤਾ ਜਿਹੜੇ ਉਨ੍ਹਾਂ ਨੂੰ ਨਫ਼ਰਤ ਕਰਦੇ ਸਨ। 6 ਯਹੂਦੀਆਂ ਨੇ ਸ਼ੂਸ਼ਨ ਵਿੱਚ 500 ਮਨੁੱਖਾਂ ਨੂੰ ਤਬਾਹ ਕੀਤਾ। 7 ਯਹੂਦੀਆਂ ਨੇ ਪਰਸ਼ਨਦਾਬਾ, ਦਿਲਫੋਨ ਅਸਪਾਬਾ ਨੂੰ ਵੀ ਖਤਮ ਕੀਤਾ। 8 ਇਸਦੇ ਇਲਾਵਾ ਪੋਰਾਬਾ, ਅਦਲਯਾ, ਅਰੀਦਾਬਾ, 9 ਪਰਮਸ਼ਤਾ, ਅਰੀਸਈ, ਅਰੀਦਈ ਅਤੇ ਵੀਜ਼ਾਬਾ ਨੂੰ ਵੀ ਵੱਢ ਮੁਕਾਇਆ। 10 ਇਹ ਉਪਰੋਕਤ ਦੱਸੇ ਮਨੁੱਖ ਹਾਮਾਨ ਦੇ ਦਸ ਪੁੱਤਰ ਸਨ। ਹਮਦਾਬਾ ਦਾ ਪੁੱਤਰ ਹਾਮਾਨ ਯਹੂਦੀਆਂ ਦਾ ਵੈਰੀ ਸੀ। ਯਹੂਦੀਆਂ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਮਾਰ ਮੁਕਾਇਆ ਪਰ ਉਨ੍ਹਾਂ ਨੇ ਉਨ੍ਹਾਂ ਦੀਆਂ ਵਸਤਾਂ ਨੂੰ ਹੱਥ ਨਾ ਲਾਇਆ।
11 ਉਸ ਦਿਨ ਪਾਤਸ਼ਾਹ ਨੇ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਸੁਣਿਆ। 12 ਤਾਂ ਪਾਤਸ਼ਾਹ ਨੇ ਰਾਣੀ ਅਸਤਰ ਨੂੰ ਕਿਹਾ, “ਯਹੂਦੀਆਂ ਨੇ ਹਾਮਾਨ ਦੇ ਦੇਸ਼ਾਂ ਪੁੱਤਰਾਂ ਸਮੇਤ ਸ਼ੂਸ਼ਨ ਵਿੱਚ 500 ਮਨੁੱਖਾਂ ਨੂੰ ਮਾਰ ਦਿੱਤਾ ਹੈ। ਹੁਣ ਮੈਨੂੰ ਦੱਸ ਕਿ ਪਾਤਸ਼ਾਹ ਦੇ ਬਚੇ ਹੋਏ ਪ੍ਰਾਂਤਾਂ ਵਿੱਚ ਕੀ ਕੀਤਾ ਜਾਵੇ? ਮੈਨੂੰ ਦੱਸ ਮੈ ਇਸ ਨੂੰ ਪੂਰਾ ਕਰਾਂਗਾ।”
13 ਅਸਤਰ ਨੇ ਕਿਹਾ, “ਜੇਕਰ ਇਹ ਰਾਜੇ ਨੂੰ ਪ੍ਰਸੰਨ ਕਰੇ ਤਾਂ ਅੱਜ ਵਾਂਗ ਕੱਲ ਨੂੰ ਵੀ ਯਹੂਦੀਆਂ ਦੁਆਰਾ ਸ਼ੂਸ਼ਨ ਵਿੱਚ ਇਝ੍ਝ ਹੀ ਕੀਤਾ ਜਾਵੇੇ। ਅਤੇ ਹਾਮਾਨ ਦੇ ਦਸਾਂ ਪੁੱਤਰਾਂ ਦੀਆਂ ਲੌਬਾਂ ਨੂੰ ਟਂਗਿਆ ਜਾਵੇ।”
14 ਤਾਂ ਪਾਤਸ਼ਾਹ ਨੇ ਅਗਲੇ ਦਿਨ ਲਈ ਵੀ ਉਹੀ ਆਦੇਸ਼ ਦਿੱਤਾ। ਉਹ ਸ਼ਰ੍ਹਾ ਸ਼ੂਸ਼ਨ ਵਿੱਚ ਇੱਕ ਹੋਰ ਦਿਨ ਲਈ ਜਾਰੀ ਰਹੀ। ਫ਼ੇਰ ਉਨ੍ਹਾਂ ਨੇ ਹਾਮਾਨ ਦੇ ਪੁੱਤਰਾਂ ਦੀਆਂ ਲੋਬਾਂ ਨੂੰ ਸੂਲੀ ਚਾਢ਼ਿਆ। 15 ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਅਦਾਰ ਦੇ ਮਹੀਨੇ ਦੇ ਚੌਦ੍ਹਵੇਂ ਦਿਨ ਫਿਰ ਸਾਰੇ ਯਹੂਦੀ ਇਕੱਠੇ ਹੋਏ। ਉਨ੍ਹਾਂ ਨੇ ਫਿਰ ਸ਼ੂਸ਼ਨ ਸ਼ਹਿਰ ਵਿੱਚ 300 ਮਨੁੱਖਾਂ ਨੂੰ ਮਾਰ ਦਿੱਤਾ ਪਰ ਉਨ੍ਹਾਂ ਦੀ ਕਿਸੇ ਵਸਤ ਨੂੰ ਹੱਥ ਨਾ ਲਾਇਆ।
16 ਉਸੇ ਵਕਤ ਹੋਰ ਸੂਬਿਆਂ ਵਿੱਚ ਵੱਸੱਦਿਆਂ ਯਹੂਦੀਆਂ ਨੂੰ ਵੀ ਇਕੱਠਾ ਕੀਤਾ ਤਾਂ ਜੋ ਇਕੱਠੇ ਹੋਕੇ ਆਪਣੇ ਬਚਾਓ ਲਈ ਆਪਣੇ-ਆਪ ਨੂੰ ਤਾਕਤਵਰ ਕਰਨ। ਉਨ੍ਹਾਂ ਨੇ ਆਪਣੇ ਵੈਰੀਆਂ ਨੂੰ ਪਿੱਛਾ ਛੁੜਾਉਣ ਲਈ 75,000 ਵੈਰੀਆਂ ਨੂੰ ਵੱਢ ਸੁੱਟਿਆ ਪਰ ਪਰ ਲੁੱਟ ਦੇ ਮਾਲ ਨੂੰ ਹੱਥ ਨਾ ਲਾਇਆ। 17 ਇਹ ਵਾਰਦਾਤ ਅਦਾਰ ਦੇ ਮਹੀਨੇ ਤੇਰ੍ਹਾਂ ਤਰੀਕ ਨੂੰ ਹੋਈ ਅਤੇ ਚੌਦ੍ਹਵੇਂ ਦਿਨ ਉਨ੍ਹਾਂ ਨੇ ਆਰਾਮ ਕੀਤਾ। ਉਸ ਦਿਨ ਨੂੰ ਯਹੂਦੀਆਂ ਨੇ ਖੁਸ਼ੀ ਦੀ ਛੁੱਟੀ ਜਾਣ ਕੇ ਖੁਸ਼ੀ ਮਨਾਈ।
ਪੂਰੀਮ ਦਾ ਪਰਬ
18 ਸੂਸ਼ਨ ਵਿੱਚ ਸਾਰੇ ਯਹੂਦੀ ਅਦਾਰ ਦੇ ਮਹੀਨੇ ਦੇ 13 ਵੇਂ ਅਤੇ 14 ਵੇਂ ਦਿਨ ਇਕੱਠੇ ਹੋਏ ਤੇ ਫਿਰ 15 ਵੇਂ ਦਿਨ ਉਹਨਾਂ ਨੇ ਆਰਾਮ ਕੀਤਾ ਤੇ ਪੰਦਰ੍ਹਵੇਂ ਦਿਨ ਛੁੱਟੀ ਦਾ ਜਸ਼ਨ ਮਨਾਇਆ। 19 ਇਉਂ ਦੇਸ਼ ਵਿੱਚ ਅਤੇ ਪਿੰਡਾਂ ਵਿੱਚ ਵੱਸਦੇ ਯਹੂਦੀਆਂ ਨੇ ਅਦਾਰ ਦੇ ਚੌਦ੍ਹਵੇਂ ਦਿਨ ਪੂਰੀਮ ਦਾ ਪਰਬ ਮਨਾਇਆ। ਚੌਦਵੇਂ ਦਿਨ ਨੂੰ ਉਨ੍ਹਾਂ ਨੇ ਖੁਸ਼ੀ ਦੀ ਛੁੱਟੀ ਰੱਖਿਆ। ਉਸ ਦਿਨ ਉਨ੍ਹਾਂ ਨੇ ਇੱਕ ਦੂਜੇ ਨੂੰ ਤੋਂਹਫੇ ਵੰਡੇ ਅਤੇ ਦਾਅਵਤਾਂ ਕੀਤੀਆਂ।
20 ਮਾਰਦਕਈ ਨੇ ਇਨ੍ਹਾਂ ਸਭ ਗੱਲਾਂ ਨੂੰ ਲਿਖਿਆ ਅਤੇ ਫਿਰ ਉਸ ਨੇ ਪਾਤਸ਼ਾਹ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਵੱਸਦੇ ਯਹੂਦੀਆਂ ਨੂੰ ਚਿੱਠੀਆਂ ਭੇਜੀਆਂ। ਉਸ ਨੇ ਸਭ ਜਗ੍ਹਾ ਦੂਰ-ਨੇੜੇ ਚਿੱਠੀਆਂ ਭੇਜੀਆਂ। 21 ਮਾਰਦਕਈ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਯਹੂਦੀਆਂ ਨੂੰ ਕਹੇ ਕਿ ਉਹ ਹਰ ਸਾਲ ਅਦਾਰ ਦੇ ਮਹੀਨੇ ਦੇ ਚੌਦਵੇਂ ਪੰਦਰਵੇਂ ਦਿਨ ਪੂਰੀਮ ਦਾ ਪੁਰਬ ਮਨਾਉਣ। 22 ਇਹ ਉਹ ਦਿਨ ਸਨ ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣੇ ਵੈਰੀਆਂ ਤੋਂ ਆਰਾਮ ਮਿਲਿਆ ਅਤੇ ਇਹ ਮਹੀਨਾ ਉਨ੍ਹਾਂ ਲਈ ਗਮ ਤੋਂ ਖੁਸ਼ੀ ਵਿੱਚ ਅਤੇ ਰੋਣ ਪਿੱਟਣ ਤੋਂ ਖੁਸ਼ੀ ਵਿੱਚ ਬਦਲ ਗਿਆ। ਉਸ ਨੇ ਇਨ੍ਹਾਂ ਦਿਨਾਂ ਨੂੰ ਖੁਸ਼ੀ ਦੀਆਂ ਛੁੱਟੀਆਂ ਘੋਸ਼ਿਤ ਕਰਨ ਲਈ, ਅਤੇ ਜਸ਼ਨ ਮਨਾਉਣ ਲਈ ਅਤੇ ਦਾਅਵਤਾਂ ਕਰਨ ਲਈ, ਇੱਕ ਦੂਜੇ ਨੂੰ ਤੋਹਫ਼ੇ ਦੇਣ ਲਈ ਅਤੇ ਗਰੀਬ ਲੋਕਾਂ ਨੂੰ ਤੋਹਫ਼ੇ ਭੇਜਣ ਲਈ ਵੀ ਕਿਹਾ।
23 ਤਾਂ ਯਹੂਦੀਆਂ ਨੇ ਜੋ ਕੁਝ ਮਾਰਦਕਈ ਤੇ ਲਿਖ ਕੇ ਭੇਜਿਆ, ਉਸ ਨੂੰ ਮੰਨਿਆ। ਉਹ ਆਪਣੇ ਸ਼ੁਰੂ ਕੀਤੇ ਹੋਏ ਤਿਉਹਾਰ ਨੂੰ ਜਾਰੀ ਰੱਖਣ ਲਈ ਰਾਜੀ ਹੋ ਗਏ।
24 ਅਗਾਗੀ ਹਮਦਾਬਾ ਦਾ ਪੁੱਤਰ ਹਾਮਾਨ ਯਹੂਦੀਆਂ ਦਾ ਵੈਰੀ ਸੀ ਅਤੇ ਉਸ ਨੇ ਯਹੂਦੀਆਂ ਨੂੰ ਤਬਾਹ ਕਰਨ ਦੀ ਭੈੜੀ ਵਿਉਂਤ ਬਣਾਈ ਸੀ ਅਤੇ ਹਾਮਾਨ ਨੇ ਯਹੂਦੀਆਂ ਨੂੰ ਤਬਾਹ ਕਰਨ ਵਾਸਤੇ ਦਿਨ ਮੁਕਰ੍ਰਰ ਕਰਨ ਲਈ ਗੁਣੇ ਪਾਏ ਸਨ, ਉਨ੍ਹਾਂ ਦਿਨਾਂ ਵਿੱਚ ਗੁਣੇ ਨੂੰ “ਪੂਰੀਮ” ਕਿਹਾ ਜਾਂਦਾ ਸੀ, ਇਸੇ ਲਈ ਇਸ ਛੁੱਟੀ ਨੂੰ “ਪੂਰੀਮ” ਆਖਿਆ ਗਿਆ। 25 ਹਾਮਾਨ ਨੇ ਇਹ ਬੁਰਿਆਈ ਕੀਤੀ ਪਰ ਅਸਤਰ ਪਾਤਸ਼ਾਹ ਕੋਲ ਇਸ ਬਾਰੇ ਗੱਲ ਕਰਨ ਲਈ ਗਈ। ਇਸ ਲਈ ਪਾਤਸ਼ਾਹ ਨੇ ਨਵਾਂ ਹੁਕਮ ਭੇਜਿਆ ਅਤੇ ਉਸ ਨਵੇਂ ਆਦੇਸ਼ ਨੇ ਸਿਰਫ਼ ਹਾਮਾਨ ਦੀ ਵਿਉਂਤ ਨੂੰ ਹੀ ਤਬਾਹ ਨਹੀਂ ਕੀਤਾ ਪਰ ਇਹ ਹਾਮਾਨ ਅਤੇ ਉਸ ਦੇ ਪਰਿਵਾਰ ਤੇ ਲਾਗੂ ਹੋਈ। ਇਵੇਂ ਹਾਮਾਨ ਅਤੇ ਉਸ ਦੇ ਪੁੱਤਰ ਸੂਲੀ ਚਾਢ਼ੇ ਗਏ।
26-27 ਇਨ੍ਹਾਂ ਦਿਨਾਂ ਵਿੱਚ, ਗੁਣਿਆਂ ਨੂੰ “ਪੂਰੀਮ” ਆਖਿਆ ਜਾਂਦਾ ਸੀ। ਇਸ ਲਈ ਇਸ ਛੁੱਟੀ ਨੂੰ ਵੀ “ਪੁਰੀਮ” ਦਾ ਨਾਂ ਦਿੱਤਾ ਗਿਆ। ਮਾਰਦਕਈ ਨੇ ਯਹੂਦੀਆਂ ਨੂੰ ਇਹ ਛੁੱਟੀ ਮਨਾਉਣ ਲਈ ਚਿੱਠੀ ਲਿਖੀ ਇਸ ਲਈ ਉਸ ਦਿਨ ਤੋਂ ਯਹੂਦੀਆਂ ਨੇ ਹਰ ਵ੍ਹਰੇ ਇਹ ਦੋ ਦਿਨਾਂ ਨੂੰ ਮਨਾਇਆ। 28 ਇਹ ਦਿਨ ਪੀੜੀ ਦਰ ਪੀੜੀ ਹਰ ਪਰਿਵਾਰ ਦੁਆਰਾ, ਹਰ ਪ੍ਰਾਂਤ ਅਤੇ ਹਰ ਨਗਰ ਵਿੱਚ ਯਾਦ ਕੀਤੇ ਅਤੇ ਮਨਾਏ ਜਾਣ ਲਈ ਹਨ। ਅਤੇ ਪੂਰੀਮ ਦੇ ਇਨ੍ਹਾਂ ਦਿਨਾਂ ਨੂੰ ਯਹੂਦੀਆਂ ਦਰਮਿਆਨ ਵੇਖੇ ਜਾਣ ਤੋਂ ਬੰਦ ਨਹੀਂ ਕੀਤੇ ਜਾਣੇ ਚਾਹੀਦੇ। ਅਤੇ ਨਾ ਹੀ ਉਨ੍ਹਾਂ ਦੀ ਯਾਦ ਉਨ੍ਹਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਖਤਮ ਹੋਵੇ। ਇਸ ਲਈ ਉਹ ਸਭ ਕੁਝ ਸਿਮਰਤੀਆਂ ਵਿੱਚ ਜੋ ਕੁਝ ਉਨ੍ਹਾਂ ਨਾਲ ਵਾਪਰਿਆ ਨੂੰ ਚੇਤੇ ਰੱਖਣ ’ਚ ਇਹ ਦਿਨ ਮਦਦ ਕਰੇ, ਇਸ ਲਈ ਇਹ ਦਿਨ ਯਾਦਗਾਰੀ ਮੁਕਰ੍ਰਰ ਕੀਤੇ ਗਏ।
29 ਫ਼ੇਰ ਅਬੀਹਯਿਲ ਦੀ ਧੀ ਰਾਣੀ ਅਸਤਰ ਅਤੇ ਮਾਰਦਕਈ ਯਹੂਦੀ ਇਸ ਦੂਸਰੇ ਖਤ ਨੂੰ ਪੱਕਿਆਂ ਕਰਨ ਲਈ ਰਾਜੇ ਦੇ ਸਾਰੇ ਅਧਿਕਾਰ ਨਾਲ, ਪੂਰੀਮ ਬਾਰੇ ਇੱਕ ਸ਼ਾਹੀ ਖਤ ਲਿਖਿਆ। 30 ਇਸ ਲਈ ਮਾਰਦਕਈ ਨੇ ਪਾਤਸ਼ਾਹ ਅਹਸ਼ਵੇਰੋਸ਼ ਦੇ 127 ਸੂਬਿਆਂ ਵਿੱਚ ਸਾਰੇ ਯਹੂਦੀਆਂ ਨੂੰ ਪੱਤਰ ਲਿਖੇ। ਮਾਰਦਕਈ ਨੇ ਦੱਸਿਆ ਕਿ ਇਹ ਛੁੱਟੀ ਆਪਸੀ ਪਿਆਰ ਅਤੇ ਯਹੂਦੀਆਂ ਵਿੱਚ ਆਪਸੀ ਭਰੋਸੇ ਦਾ ਪੈਗਾਮ ਬਣੇ। 31 ਮਾਰਦਕਈ ਨੇ ਇਨ੍ਹਾਂ ਖਤਾਂ ਨੂੰ ਲਿਖਿਆ ਤਾਂ ਜੋ ਪੁਰੀਮ ਦੇ ਇਨ੍ਹਾਂ ਦਿਨਾਂ ਨੂੰ ਨਿਸ਼ਚਿੰਤ ਸਮੇਂ ਤੇ ਮਨਾਇਆ ਜਾਵੇ। ਯਹੂਦੀ ਮਾਰਦਕਈ ਅਤੇ ਅਸਤਰ ਨੇ ਯਹੂਦੀਆਂ ਨੂੰ ਆਪਣੇ ਲਈ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਲਈ ਦੋ ਦਿਨਾਂ ਦੀ ਛੁੱਟੀ ਸਥਾਪਿਤ ਕਰਨ ਲਈ ਇਹ ਆਦੇਸ਼ ਭੇਜਿਆ। ਉਨ੍ਹਾਂ ਨੂੰ ਇਹ ਦਿਨ ਵੀ ਇੰਝ ਹੀ ਯਾਦ ਰੱਖਣਾ ਚਾਹੀਦਾ ਜਿਵੇਂ ਉਹ ਦੂਸਰੀਆਂ ਛੁੱਟੀਆਂ ਨੂੰ ਯਾਦ ਰੱਖਦੇ ਹਨ ਜਦੋਂ ਉਹ ਵਰਤ ਰੱਖ ਰਹੇ ਹੁੰਦੇ ਹਨ, ਪ੍ਰਾਰਥਨਾ ਕਰ ਰਹੇ ਹੁੰਦੇ ਹਨ, ਉਨ੍ਹਾਂ ਨਾਲ ਵਾਪਰੀਆਂ ਮਾੜੀਆਂ ਘਟਨਾਵਾਂ ਬਾਰੇ ਹੋ ਰਹੇ ਹੁੰਦੇ ਹਨ। 32 ਅਸਤਰ ਦੇ ਆਦੇਸ਼ਾਂ ਨਾਲ ਪੂਰੀਮ ਬਾਰੇ ਇਹ ਅਸੂਲ ਪੱਕੇ ਸਨ ਅਤੇ ਇਹ ਗੱਲਾਂ ਪੋਥੀ ਵਿੱਚ ਲਿਖੀਆਂ ਗਈਆ
ਮਾਰਦਕਈ ਦਾ ਸਂਮਾਨ
10 ਅਹਸ਼ਵੇਰੋਸ਼ ਪਾਤਸ਼ਾਹ ਨੇ ਲੋਕਾਂ ਉੱਤੇ ਕਰ ਲਾ ਦਿੱਤਾ। ਰਾਜ ਦੇ ਸਾਰੇ ਲੋਕਾਂ ਨੂੰ ਭਾਵੇਂ ਉਹ ਸਮੁੰਦਰ ਦੇ ਟਾਪੂਆਂ ਤੇ ਰਹਿੰਦੇ ਹੋਣ, ਦੂਰ-ਦੁਰਾਡੇ ਵੱਸਦੇ ਲੋਕਾਂ ਉੱਪਰ ਵੀ ਪਾਤਸ਼ਾਹ ਨੇ ਵਸੂਲ ਲਗਾ ਦਿੱਤਾ। 2 ਪਾਤਸ਼ਾਹ ਅਹਸ਼ਵੇਰੋਸ਼ ਦੀਆਂ ਸਾਰੀਆਂ ਕਰਨੀਆਂ ਪਰਸੀਆਂ ਅਤੇ ਮਾਦੀ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। ਅਤੇ ਮਾਰਦਕਈ ਦੀਆਂ ਕਰਨੀਆਂ ਅਤੇ ਕਿਵੇਂ ਰਾਜੇ ਨੇ ਉਸ ਨੂੰ ਤਰਕੀ ਦਿੱਤੀ ਦਾ ਵਿਵਰਣ ਉਨ੍ਹਾਂ ਪੋਥੀਆਂ ਵਿੱਚ ਲਿਖਿਆ ਗਿਆ। 3 ਯਹੂਦੀ ਮਾਰਦਕਈ ਅਹਸ਼ਵੇਰੋਸ਼ ਪਾਤਸ਼ਾਹ ਤੋਂ ਦੂਜੇ ਰੁਤਬੇ ਉੱਤੇ ਸੀ ਅਤੇ ਯਹੂਦੀਆਂ ਵਿੱਚ ਮਹੱਤਵਪੂਰਣ ਹਸਤੀ ਸੀ ਅਤੇ ਉਸ ਦੇ ਯਹੂਦੀ ਸਾਥੀਆਂ ਨੇ ਉਸ ਨੂੰ ਆਦਰ-ਮਾਣ ਦੇ ਕੇ ਰੱਖਿਆ। ਉਹ ਉਸ ਦੀ ਇੱਜ਼ਤ ਅਤੇ ਉਸਤਤ ਇਸ ਲਈ ਕਰਦੇ ਸਨ ਕਿਉਂ ਕਿ ਉਸ ਨੇ ਆਪਣੇ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕੀਤੇ ਅਤੇ ਜੋ ਸਾਰੇ ਯਹੂਦੀਆਂ ਲਈ ਸ਼ਾਂਤੀ ਲਿਆਇਆਂ।
ਇਸਤੀਫ਼ਾਨ ਦਾ ਉਪਦੇਸ਼
7 ਸਰਦਾਰ ਜਾਜਕ ਨੇ ਇਸਤੀਫ਼ਾਨ ਨੂੰ ਪੁੱਛਿਆ, “ਕੀ ਇਹ ਗੱਲਾਂ ਸੱਚ ਹਨ?” 2 ਇਸਤੀਫ਼ਾਨ ਨੇ ਜਵਾਬ ਦਿੱਤਾ, “ਹੇ ਮੇਰੇ ਯਹੂਦੀ ਪਿਤਰੋ ਅਤੇ ਭਰਾਵੋ ਸੁਣੋ। ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਜਦ ਉਹ ਮਸੋਪੋਤਾਮਿਯਾ ਵਿੱਚ ਸੀ, ਤਾਂ ਇੱਕ ਮਹਿਮਾਮਈ ਪਰਮੇਸ਼ੁਰ ਵਿਖਲਾਈ ਦਿੱਤਾ। 3 ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, ‘ਤੂੰ ਆਪਣਾ ਦੇਸ਼ ਅਤੇ ਲੋਕਾਂ ਨੂੰ ਛੱਡ ਕੇ ਉਸ ਦੇਸ਼ ਨੂੰ ਚੱਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ।’ [a]
4 “ਇਸ ਲਈ ਅਬਰਾਹਾਮ ਕਲਦੀਆਂ ਦੇ ਦੇਸ਼ ਚੋਂ ਨਿਕਲ ਕੇ ਹਾਰਾਨ ਵਿੱਚ ਜਾ ਵਸਿਆ ਅਤੇ ਅਬਰਾਹਾਮ ਦੇ ਪਿਉ ਦੇ ਮਰਨ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਇਸ ਜਗ਼੍ਹਾ ਭੇਜਿਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ। 5 ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਇਹ ਜ਼ਮੀਨ ਨਾ ਦਿੱਤੀ, ਇੱਕ ਫ਼ੁੱਟ ਤੱਕ ਦੀ ਵੀ ਥਾਂ ਨਾ ਦਿੱਤੀ ਪਰ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਕਿ ਮੈਂ ਇਹ ਧਰਤੀ ਉਸੇ ਅਤੇ ਉਸ ਦੇ ਪਿੱਛੋਂ ਉਸ ਦੇ ਅੰਸ਼ ਨੂੰ ਦੇਵਾਂਗਾ ਭਾਵੇਂ ਅਜੇ ਉਸ ਦੇ ਘਰ ਕੋਈ ਬੱਚਾ ਨਹੀਂ ਸੀ।
6 “ਪਰਮੇਸ਼ੁਰ ਨੇ ਉਸ ਨੂੰ ਆਖਿਆ ਕਿ ‘ਤੇਰੀ ਔਲਾਦ ਕਿਸੇ ਹੋਰ ਦੇਸ਼ ਵਿੱਚ ਰਹੇਗੀ। ਉਹ ਉਸ ਜਗ਼੍ਹਾ ਤੇ ਅਜਨਬੀਆਂ ਵਾਂਗ ਰਹਿਣਗੇ। ਉੱਥੋਂ ਦੇ ਲੋਕ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰਣਗੇ। ਅਜਿਹਾ ਚਾਰ ਸੌ ਸਾਲ ਤੱਕ ਹੁੰਦਾ ਰਹੇਗਾ। 7 ਪਰ ਪਰਮੇਸ਼ੁਰ ਨੇ ਕਿਹਾ, ਮੈਂ ਉਸ ਕੌਮ ਨੂੰ, ਜਿਸਦੇ ਉਹ ਗੁਲਾਮ ਹੋਣਗੇ, ਸਜ਼ਾ ਦੇਵਾਂਗਾ।’ [b] ‘ਫ਼ੇਰ ਅਜਿਹਾ ਹੋਣ ਤੋਂ ਬਾਅਦ ਉਹ ਉੱਥੋਂ ਨਿਕਲ ਆਉਣਗੇ। ਤਦ ਤੇਰੇ ਲੋਕ ਇੱਥੇ ਆਉਣਗੇ ਅਤੇ ਇਸ ਜਗ਼੍ਹਾ ਮੇਰੀ ਉਪਾਸਨਾ ਕਰਨਗੇ।’ [c]
8 “ਅਤੇ ਪਰਮੇਸ਼ੁਰ ਨੇ ਉਸ ਦੇ ਨਾਲ ਇੱਕ ਕਰਾਰ ਕੀਤਾ ਤੇ ਉਸ ਕਰਾਰ ਦਾ ਨਿਸ਼ਾਨ ਸੁੰਨਤ ਸੀ। ਇਸ ਲਈ ਜਦੋਂ ਅਬਰਾਹਾਮ ਦੇ ਘਰ ਮੁੰਡਾ ਪੈਦਾ ਹੋਇਆ, ਅੱਠਵੇਂ ਦਿਨ ਹੀ ਉਸ ਨੇ ਮੁੰਡੇ ਦੀ ਸੁੰਨਤ ਕਰ ਦਿੱਤੀ। ਅਬਰਾਹਾਮ ਦੇ ਪੁੱਤਰ ਦਾ ਨਾਂ ਇਸਹਾਕ ਰੱਖਿਆ ਗਿਆ। ਇਸਹਾਕ ਨੇ ਵੀ ਆਪਣੇ ਪੁੱਤਰ ਯਾਕੂਬ ਦੀ ਸੁੰਨਤ ਕਰਵਾਈ ਅਤੇ ਯਾਕੂਬ ਨੇ ਵੀ ਆਪਣੇ ਪੁੱਤਰਾਂ ਨਾਲ ਉਵੇਂ ਹੀ ਕੀਤਾ। ਅੱਗੇ ਜਾਕੇ ਇਹ ਪੁੱਤਰ ਸਾਡੇ ਬਾਰ੍ਹਾਂ ਵੰਸ਼ਾਂ ਦੇ ਪੂਰਵਜ਼ ਬਣੇ।
9 “ਪਰ ਇਨ੍ਹਾਂ ਪੂਰਵਜ਼ਾਂ ਨੇ ਆਪਣੇ ਛੋਟੇ ਭਰਾ ਯੂਸੁਫ਼ ਨੂੰ ਈਰਖਾ ਕਾਰਣ ਮਿਸਰ ਦੇ ਲੋਕਾਂ ਕੋਲ ਇੱਕ ਦਾਸ ਵਾਂਗ ਵੇਚ ਦਿੱਤਾ। ਪਰ ਪਰਮੇਸ਼ੁਰ ਯੂਸੁਫ਼ ਦੇ ਨਾਲ ਸੀ। 10 ਯੂਸੁਫ਼ ਨੂੰ ਉੱਥੇ ਬੜੀਆਂ ਮੁਸੀਬਤਾਂ ਆਈਆਂ, ਪਰ ਪਰਮੇਸ਼ੁਰ ਨੇ ਉਸ ਨੂੰ ਉਨ੍ਹਾਂ ਸਭ ਮੁਸੀਬਤਾਂ ਤੋਂ ਬਚਾਇਆ। ਉਸ ਵਕਤ, ਫ਼ਿਰਊਨ ਮਿਸਰ ਤੇ ਰਾਜ ਕਰਦਾ ਸੀ। ਫ਼ਿਰਊਨ ਯੂਸੁਫ਼ ਦੀ ਉਸ ਸਿਆਣਪ ਕਾਰਣ, ਜੋ ਪਰਮੇਸ਼ੁਰ ਨੇ ਉਸ ਨੂੰ ਬਖਸ਼ੀ ਸੀ, ਉਸ ਦੀ ਇੱਜ਼ਤ ਕਰਦਾ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਮਿਸਰ ਦੇ ਰਾਜਪਾਲ ਦਾ ਅਹੁਦਾ ਦਿੱਤਾ ਅਤੇ ਆਪਣੇ ਮਹਿਲਾਂ ਦੀਆਂ ਸਾਰੀਆਂ ਚੀਜ਼ਾਂ ਦੀ ਜਿੰਮੇਵਾਰੀ ਦੇ ਦਿੱਤੀ। 11 ਪਰ ਫ਼ਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ, ਜ਼ਮੀਨ ਇੰਨੀ ਸੁੱਕ ਗਈ ਕਿ ਅਨਾਜ ਨਾ ਉੱਗ ਸੱਕਿਆ। ਨਤੀਜਾ, ਲੋਕਾਂ ਨੂੰ ਬਹੁਤ ਕਸ਼ਟ ਝੱਲਣੇ ਪਏ। ਸਾਡੇ ਪਿਉ-ਦਾਦਿਆਂ ਨੂੰ ਉੱਥੇ ਖਾਣ ਨੂੰ ਕੁਝ ਨਾ ਲੱਭਿਆ।
12 “ਪਰ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਇਕੱਠਾ ਕੀਤਾ ਗਿਆ ਹੈ। ਇਸ ਲਈ ਉਸ ਨੇ ਸਾਡੇ ਪਿਉ ਦਾਦਿਆਂ ਨੂੰ ਉੱਥੇ ਭੇਜਿਆ। ਮਿਸਰ ਨੂੰ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਸੀ। 13 ਤਦ ਫ਼ਿਰ ਉਹ ਉੱਥੇ ਦੂਜੀ ਵਾਰ ਫ਼ਿਰ ਗਏ। ਇਸ ਵਾਰ, ਯੂਸੁਫ਼ ਤੇ ਆਪਣੇ ਭਰਾਵਾਂ ਨੂੰ ਆਪਣਾ ਅਸਲੀ ਪਰੀਚੇ ਪ੍ਰਗਟਾਇਆ। ਤਾਂ ਫ਼ਿਰਊਨ ਨੂੰ ਯੂਸੁਫ਼ ਦੇ ਪਰਿਵਾਰ ਬਾਰੇ ਮਾਲੂਮ ਹੋ ਗਿਆ। 14 ਤਦ ਯੂਸੁਫ਼ ਨੇ ਕੁਝ ਆਦਮੀਆਂ ਨੂੰ ਆਪਣੇ ਪਿਉ ਯਾਕੂਬ ਨੂੰ ਅਤੇ ਰਿਸ਼ਤੇਦਾਰਾਂ ਨੂੰ, ਮਿਸਰ ਵਿੱਚ ਨਿਉਂਤਾ ਦੇਣ ਲਈ ਭੇਜਿਆ ਜੋ ਕਿ ਗਿਣਤੀ ਵਿੱਚ ਕੁੱਲ ਪੰਝੱਤਰ ਜੀਅ ਸਨ। 15 ਤਦ ਯਾਕੂਬ ਮਿਸਰ ਨੂੰ ਗਿਆ। ਯਾਕੂਬ ਅਤੇ ਸਾਡੇ ਦਾਦੇ-ਪੜਦਾਦੇ ਫ਼ਿਰ ਮਰਨ ਤੱਕ ਉੱਥੇ ਹੀ ਰਹੇ। 16 ਬਾਅਦ ਵਿੱਚ, ਉਨ੍ਹਾਂ ਦੇ ਸਰੀਰ ਸ਼ਕਮ ਨੂੰ ਲਿਜਾਏ ਗਏ ਅਤੇ ਕਬਰ ਵਿੱਚ ਪਾ ਦਿੱਤੇ ਗਏ। ਇਹ ਉਹੀ ਕਬਰ ਸੀ ਜਿਹੜੀਆਂ ਅਬਰਾਹਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇਕੇ ਮੁਲ ਖਰੀਦੀ ਸੀ।
17 “ਮਿਸਰ ਵਿੱਚ ਯਹੂਦੀਆਂ ਦੀ ਗਿਣਤੀ ਵੱਧ ਗਈ। ਜਦੋਂ ਉਹ ਕਰਾਰ ਪੂਰਾ ਹੋਣ ਦਾ ਵੇਲਾ ਨੇੜੇ ਆਇਆ, ਜਿਸਦਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਵਚਨ ਕੀਤਾ ਸੀ। ਮਿਸਰ ਵਿੱਚ ਸਾਡੇ ਲੋਕ ਤੇਜ਼ ਰਫ਼ਤਾਰ ਨਾਲ ਵੱਧ ਗਏ। 18 ਫ਼ੇਰ ਮਿਸਰ ਵਿੱਚ ਇੱਕ ਦੂਜਾ ਰਾਜਾ ਸ਼ਾਸਨ ਕਰਨ ਲੱਗ ਪਿਆ ਅਤੇ ਉਸ ਰਾਜੇ ਨੂੰ ਯੂਸੁਫ਼ ਬਾਰੇ ਕੁਝ ਵੀ ਪਤਾ ਨਹੀਂ ਸੀ। 19 ਇਸ ਰਾਜੇ ਨੇ ਸਾਡੇ ਲੋਕਾਂ ਨੂੰ ਗੁਮਰਾਹ ਕੀਤਾ ਤੇ ਸਾਡੇ ਪੂਰਵਜ਼ਾਂ ਤੇ ਜ਼ੁਲਮ ਕੀਤੇ। ਉਸ ਨੇ ਉਨ੍ਹਾਂ ਦੇ ਬੱਚਿਆਂ ਨੂੰ ਬਾਹਰ ਸੁੱਟਕੇ ਮਾਰੇ ਜਾਣ ਲਈ ਮਜ਼ਬੂਰ ਕੀਤਾ।
20 “ਇਸੇ ਸਮੇਂ ਮੂਸਾ ਜਨਮਿਆ ਸੀ। ਉਹ ਬੜਾ ਸੁੰਦਰ ਬਾਲਕ ਸੀ। ਤਿੰਨ ਮਹੀਨਿਆਂ ਤੱਕ ਉਸਦੀ ਦੇਖ ਭਾਲ ਆਪਣੇ ਪਿਓ ਦੇ ਘਰ ਹੋਈ ਸੀ। 21 ਜਦੋਂ ਉਸ ਨੂੰ ਬਾਹਰ ਛੱਡ ਦਿੱਤਾ ਗਿਆ, ਤਾਂ ਫ਼ਿਰਊਨ ਦੀ ਧੀ ਨੇ ਉਸ ਨੂੰ ਗੋਦ ਲਿਆ ਅਤੇ ਉਸ ਨੂੰ ਆਪਣੇ ਪੁੱਤਰ ਵਾਂਗ ਪਾਲਿਆ ਪੋਸਿਆ।
2010 by World Bible Translation Center