Old/New Testament
ਰਾਣੀ ਵਸ਼ਤੀ ਦਾ ਪਾਤਸ਼ਾਹ ਦੀ ਹੁਕਮ ਅਦੂਲੀ ਕਰਨਾ
1 ਇਹੀ ਵਾਪਰਿਆ ਜਦੋਂ ਅਹਸ਼ਵੇਰੋਸ਼ ਪਾਤਸ਼ਾਹ, ਹਿਂਦੁਸਤਾਨ ਤੋਂ ਲੈ ਕੇ ਕੂਸ਼ ਤੀਕ, 127 ਪ੍ਰਾਂਤਾ ਉੁਤ੍ਤੇ ਸ਼ਾਸਨ ਕਰਦਾ ਹੁੰਦਾ ਸੀ। 2 ਅਹਸ਼ਵੇਰੋਸ਼ ਪਾਤਸਾਹ ਨੇ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਆਪਣੇ ਤਖਤ ਤੋਂ ਰਾਜ ਕੀਤਾ।
3 ਉਸ ਦੇ ਰਾਜ ਦੇ ਤੀਜੇ ਵਰ੍ਹੇ, ਉਸ ਨੇ ਆਪਣੇ ਆਗੂਆਂ ਅਤੇ ਹਾਕਮਾਂ ਨੂੰ ਇੱਕ ਦਾਅਵਤ ਦਿੱਤੀ ਜਿਸ ਵਿੱਚ ਫਾਰਸ ਅਤੇ ਮਾਦਾ ਦੇ ਸੇਨਾਪਤੀ ਅਤੇ ਮੁੱਖ ਆਗੂ ਵੀ ਸ਼ਾਮਿਲ ਸਨ। 4 ਇਹ ਦਾਅਵਤ ਲਗਾਤਾਰ 180 ਦਿਨ ਚੱਲੀ। ਇਸ ਸਮੇਂ ਦੇ ਦੌਰਾਨ ਅਹਸ਼ਵੇਰੋਸ਼ ਆਪਣੇ ਰਾਜਸੀ ਠਾਠ ਤੇ ਖਜ਼ਾਨਿਆਂ ਦਾ ਢੇਰ ਵਿਖਾਵਾ ਕਰ ਰਿਹਾ ਸੀ। ਉਹ ਹਰ ਇੱਕ ਨੂੰ ਮਹਿਲ ਦੀ ਸ਼ਾਨ-ਸ਼ੌਕਤ ਦਾ ਵਿਖਾਵਾ ਕਰਦਾ। 5 ਤੇ ਜਦੋਂ 180 ਦਿਨ ਪੂਰੇ ਹੋ ਗਏ, ਪਾਤਸ਼ਾਹ ਨੇ ਇੱਕ ਹੋਰ ਦਾਅਵਤ ਦਿੱਤੀ, ਜਿਹੜੀ ਸੱਤਾਂ ਦਿਨਾਂ ਤੱਕ ਚੱਲੀ। ਇਹ ਦਾਅਵਤ ਮਹਿਲ ਦੇ ਅੰਦਰਲੇ ਬਾਗ ਵਿੱਚ ਦਿੱਤੀ ਗਈ ਸੀ। ਸ਼ੂਸ਼ਨ ਗੜ੍ਹੀ ਵਿੱਚਲੇ ਸਾਰੇ ਲੋਕਾਂ ਨੂੰ ਬੁਲਾਇਆ ਗਿਆ ਜਿਸ ਵਿੱਚ ਆਮ ਤੋਂ ਲੈ ਕੇ ਖਾਸ ਸਾਰੇ ਹੀ ਸ਼ਾਮਿਲ ਸਨ। 6 ਬਾਗ ਅੰਦਰ ਚਿੱਟੇ ਅਤੇ ਜਾਮਨੀ ਰੰਗ ਦੇ ਸੂਤੀ ਪਰਦੇ, ਚਾਂਦੀ ਦੇ ਛਲਿਆਂ ਅਤੇ ਸਫ਼ੇਦ ਸੂਤੀ ਡੋਰੀਆਂ, ਅਤੇ ਬੈਁਗਨੀ ਰੰਗ ਦੀਆਂ ਡੋਰੀਆਂ ਨਾਲ ਸਂਗਮਰਮਰ ਦੇ ਥੰਮਾਂ ਨਾਲ ਬੰਨ੍ਹੇ ਹੋਏ ਸਨ। ਸੋਨੇ ਅਤੇ ਚਾਂਦੀ ਦੀਆਂ ਚੌਁਕੀਆਂ ਸਂਗਮਰਮਰ, ਲਾਲ ਸਖਤ ਬਲੌਰੀ ਚੱਟਾਨ, ਸੀਪ ਅਤੇ ਹੋਰ ਕੀਮਤੀ ਪੱਥਰ ਤੋਂ ਬਣੀ ਫਰਸ਼ ਤੇ ਰੱਖੀਆਂ ਹੋਈਆਂ ਸਨ। 7 ਸੋਨੇ ਦੇ ਜਾਮਾਂ ਵਿੱਚ ਮੈਅ ਵਰਤਾਈ ਗਈ। ਹਰ ਜਾਮ ਦੂਜੇ ਤੋਂ ਵੱਖਰਾ ਸੀ। ਪਾਤਸ਼ਾਹ ਬੜਾ ਦਿਆਲ ਸੀ ਅਤੇ ਉਸ ਦੀ ਦਾਅਵਤ ਵਿੱਚ ਬੇਹਿਸਾਬ ਮੈਅ ਵਰਤਾਈ ਗਈ। 8 ਪਾਤਸਾਹ ਨੇ ਆਪਣੇ ਸੇਵਕਾਂ ਨੂੰ ਇਹ ਹੁਕਮ ਦਿੱਤਾ ਕਿ ਮਹਿਮਾਨ ਜਿੰਨੀ ਮੈਅ ਚਾਹੁਣ ਉਨ੍ਹਾਂ ’ਚ ਵਰਤਾਈ ਜਾਵੇ। ਤੇ ਮੈਅ ਵਰਤਾਉਣ ਵਾਲਿਆਂ ਨੇ ਪਾਤਸ਼ਾਹ ਦੇ ਹੁਕਮ ਨੂੰ ਮੰਨਿਆ।
9 ਰਾਣੀ ਵਸ਼ਤੀ ਨੇ ਵੀ ਸ਼ਾਹੀ ਮਹਿਲ ਵਿੱਚ ਔਰਤਾਂ ਨੂੰ ਇੱਕ ਦਾਅਵਤ ਦਿੱਤੀ।
10-11 ਦਾਅਵਤ ਦੇ ਸੱਤਵੇਂ ਦਿਨ ਜਦੋਂ ਪਾਤਸ਼ਾਹ ਪੀਤੀ ਹੋਈ ਮੈਅ ਕਾਰਣ ਮਗਨ ਸੀ ਉਸ ਨੇ ਸੱਤ ਖੁਸਰਿਆਂ ਨੂੰ ਆਪਣੀ ਸੇਵਾ ਵਿੱਚ ਬੁਲਾਇਆ ਇਹ ਸੱਤ ਖੁਸਰਿਆਂ ਦੇ ਨਾਂ ਸਨ ਮਹੂਮਾਨ, ਬਿਜ਼ਬਾ, ਹਰਬੋਨਾ, ਬਿਗਬਾ, ਅਬਗਬਾ, ਜ਼ੇਬਰ ਅਤੇ ਕਰਕਸ । ਉਸ ਨੇ ਇਨ੍ਹਾਂ ਖੁਸਰਿਆਂ ਨੂੰ ਹੁਕਮ ਦਿੱਤਾ ਕਿ ਉਹ ਰਾਣੀ ਵਸ਼ਤੀ ਨੂੰ ਸ਼ਾਹੀ ਮੁਕਟ ਨਾਲ ਪਾਤਸ਼ਾਹ ਦੇ ਸਨਮੁੱਖ ਲਿਆਉਣ ਤਾਂ ਜੋ ਉਹ ਰਾਣੀ ਦਾ ਸੁਹੱਪਣ ਮਹੱਤਵਪੂਰਣ ਲੋਕਾਂ ਨੂੰ ਅਤੇ ਸਰਦਾਰਾਂ ਨੂੰ ਵਿਖਾਵੇ, ਕਿਉਂ ਕਿ ਉਹ ਵੇਖਣ ਵਿੱਚ ਸੋਹਣੀ ਸੀ।
12 ਪਰ ਜਦੋਂ ਉਨ੍ਹਾਂ ਨੇ ਰਾਣੀ ਵਸ਼ਤੀ ਨੂੰ ਪਾਤਸ਼ਾਹ ਦਾ ਹੁਕਮ ਸੁਣਾਇਆ ਤਾਂ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਤਦ ਰਾਜਾ ਨੂੰ ਬੜਾ ਕ੍ਰੋਧ ਚੜ੍ਹ ਆਇਆ। 13-14 ਇਹ ਰੀਤ ਸੀ ਕਿ ਪਾਤਸ਼ਾਹ ਅਨੁਭਵੀ ਲੋਕਾਂ ਤੋਂ ਕਨੂੰਨ ਅਤੇ ਸਜ਼ਾ ਲਈ ਸਲਾਹ ਲੈਂਦਾ ਹੁੰਦਾ ਸੀ। ਇਸ ਲਈ ਅਹਸ਼ਵੇਰੋਸ਼ ਨੇ ਸਿਆਣੇ ਲੋਕਾਂ ਅਤੇ ਕਨੂੰਨ ਨੂੰ ਜਾਨਣ ਵਾਲਿਆਂ ਦੀ ਸਲਾਹ ਲਈ। ਇਹ ਸਿਆਣੇ ਆਦਮੀ ਪਾਤਸ਼ਾਹ ਦੇ ਬੜੇ ਨਜ਼ਦੀਕੀ ਸਨ ਜਿਨ੍ਹਾਂ ਦੇ ਨਾਮ ਸਨ: ਕਰਸ਼ਨਾ, ਸ਼ੇਬਾਰ, ਅਧਮਾਬਾ, ਤਰਸ਼ੀਸ਼, ਮਰਸ, ਮਰਸਨਾ ਅਤੇ ਮਮੂਕਾਨ। ਉਹ ਫਾਰਸ ਅਤੇ ਮਾਦਾ ਦੇ ਅੱਤ ਮਹੱਤਵਪੂਰਣ ਸ਼ਾਸਕ ਸਨ ਅਤੇ ਇਨ੍ਹਾਂ ਕੋਲ ਖਾਸ ਸਹੂਲਤਾਂ ਅਤੇ ਪਾਤਸ਼ਾਹ ਨੂੰ ਮਿਲਣ ਦੇ ਹੱਕ ਸਨ। ਅਤੇ ਉਹ ਰਾਜ ਵਿੱਚ ਉੱਚ ਪਦਾਂ ਦੇ ਸ਼ਾਸਕ ਸਨ। 15 ਪਾਤਸ਼ਾਹ ਨੇ ਇਨ੍ਹਾਂ ਆਦਮੀਆਂ ਨੂੰ ਪੁੱਛਿਆ, “ਬਿਵ੍ਵਸਬਾ ਅਨੁਸਾਰ, ਰਾਣੀ ਵਸ਼ਤੀ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ? ਜਿਹੜੇ ਹਿਜ਼ੜੇ ਪਾਤਸ਼ਾਹ ਅਹਸ਼ਵੇਰੋਸ਼ ਦਾ ਹੁਕਮ ਰਾਣੀ ਕੋਲ ਲੈ ਕੇ ਗਏ, ਉਸ ਨੂੰ ਮੰਨਣ ਤੋਂ ਰਾਣੀ ਨੇ ਇਨਕਾਰ ਕੀਤਾ, ਤੇ ਹੁਣ ਉਸ ਨਾਲ ਕਿਵੇਂ ਕਰਨਾ ਚਾਹੀਦਾ ਹੈ?”
16 ਤਦ ਮਮੂਕਾਨ ਨੇ ਪਾਤਸ਼ਾਹ ਅਤੇ ਸਰਦਾਰਾਂ ਸਾਹਮਣੇ ਆਖਿਆ, “ਰਾਣੀ ਵਸ਼ਤੀ ਨੇ ਮਾੜਾ ਕੀਤਾ ਹੈ। ਉਸ ਨੇ ਕੇਵਲ ਪਾਤਸ਼ਾਹ ਦਾ ਹੀ ਨਹੀਂ ਸਗੋਂ ਸਾਰੇ ਸਰਦਾਰਾਂ ਅਤੇ ਪਾਤਸ਼ਾਹ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਸੂਬਿਆਂ ਦੇ ਲੋਕਾਂ ਵਿੱਚ ਬੁਰਾ ਕੰਮ ਕੀਤਾ ਹੈ। 17 ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂ ਕਿ ਜਦੋਂ ਹੋਰ ਸਾਰੀਆਂ ਔਰਤਾਂ ਨੂੰ ਵਸ਼ਤੀ ਦੀ ਕਰਤੂਤ ਬਾਰੇ ਪਤਾ ਚੱਲੇਗਾ, ਤਾਂ ਉਹ ਵੀ ਆਪਣੇ ਪਤੀਆਂ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰਨਗੀਆਂ। ਉਹ ਆਪਣੇ ਪਤੀਆਂ ਨੂੰ ਆਖਣਗੀਆਂ, ‘ਰਾਣੀ ਵਸ਼ਤੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਪਾਤਸ਼ਾਹ ਅਹਸ਼ਵੇਰੋਸ਼ ਨੇ ਉਸ ਨੂੰ ਆਪਣੇ ਕੋਲ ਆਉਣ ਲਈ ਕਿਹਾ ਸੀ।’
18 “ਅੱਜ ਦੇ ਦਿਨ ਫਾਰਸ ਅਤੇ ਮਾਦਾ ਦੇ ਸਰਦਾਰਾਂ ਦੀਆਂ ਪਤਨੀਆਂ ਨੂੰ ਰਾਣੀ ਦੀ ਗੱਲ ਦੀ ਖਬਰ ਮਿਲੀ ਹੈ ਤਾਂ ਉਹ ਉਸ ਦੀਆਂ ਕਰਤੂਤਾਂ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਆਪਣੇ ਹਾਕਮਾਂ-ਸਰਦਾਰਾਂ ਅੱਗੇ ਇਉਂ ਹੀ ਕਰਨਗੀਆਂ ਤਾਂ ਇਉਂ ਮਹੌਲ ਵਿੱਚ ਨਿਰਾਦਰ ਅਤੇ ਕ੍ਰੋਧ ਦੀ ਭਾਵਨਾ ਪੈਦਾ ਹੋਵੇਗੀ।
19 “ਇਸ ਲਈ ਜੇਕਰ ਪਾਤਸ਼ਾਹ ਨੂੰ ਇਹ ਸੁਝਾਵ ਚੰਗਾ ਲੱਗੇ, ਤਾਂ ਉਸ ਦੇ ਵੱਲੋਂ ਇਸ ਸ਼ਾਹੀ ਹੁਕਮ ਦਾ ਐਲਾਨ ਕੀਤਾ ਜਾਵੇ ਅਤੇ ਇਹ ਫਾਰਸ ਅਤੇ ਮਾਦਾ ਦੇ ਕਨੂੰਨਾਂ ਵਿੱਚ ਲਿਖਿਆ ਜਾਵੇ ਜੋ ਬਦਲਿਆ ਨਹੀਂ ਜਾ ਸੱਕਦਾ। ਤੇ ਸ਼ਾਹੀ ਐਲਾਨ ਇਹ ਹੋਵੇ ਕਿ ਰਾਣੀ ਵਸ਼ਤੀ ਹੁਣ ਕਦੇ ਪਾਤਸ਼ਾਹ ਅਹਸ਼ਵੇਰੋਸ਼ ਦੇ ਸਨਮੁੱਖ ਪ੍ਰਗਟ ਨਾ ਹੋਵੇ ਅਤੇ ਜਿਹੜੀ ਉਸ ਤੋਂ ਚੰਗੀ ਹੋਵੇ ਪਾਤਸ਼ਾਹ ਇਹ ਪਦਵੀ ਉਸ ਨੂੰ ਦੇ ਦੇਵੇ। 20 ਇਉਂ ਜਦੋਂ ਪਾਤਸ਼ਾਹ ਦਾ ਹੁਕਮ ਰਾਜ ਦੇ ਸਾਰੇ ਹਿਸਿਆਂ ਵਿੱਚ ਐਲਾਨਿਆ ਜਾਵੇ, ਤਾਂ ਉਸ ਦੇ ਵਿਸ਼ਾਲ ਰਾਜ ਵਿੱਚਲੀਆਂ ਸਾਰੀਆਂ ਔਰਤਾਂ ਸੁਣਨਗੀਆਂ ਅਤੇ ਆਪਣੇ ਪਤੀ ਦੀ ਇੱਜ਼ਤ ਕਰਨਗੀਆਂ ਭਾਵੇਂ ਉਹ ਰੁਤਬੇ ਵਿੱਚ ਘੱਟ ਜਾਂ ਅੱਤ ਮਹੱਤਵਪੂਰਣ ਹੋਵੇ।”
21 ਪਾਤਸ਼ਾਹ ਅਤੇ ਉਸ ਦੇ ਮਹੱਤਵਪੂਰਣ ਅਧਿਕਾਰੀ ਅਜਿਹੀ ਸਲਾਹ ਤੋਂ ਬੜੇ ਖੁਸ਼ ਸਨ ਅਤੇ ਪਾਤਸ਼ਾਹ ਅਹਸ਼ਵੇਰੋਸ਼ ਨੇ ਉਵੇਂ ਹੀ ਕੀਤਾ ਜਿਵੇਂ ਮਮੂਕਾਨ ਨੇ ਸੁਝਾਵ ਦਿੱਤਾ ਸੀ। 22 ਪਾਤਸ਼ਾਹ ਅਹਸਵੇਰੋਸ਼ ਨੇ ਆਪਣੇ ਰਾਜ ਦੇ ਸਾਰੇ ਹਿਸਿਆਂ ਵਿੱਚ ਚਿੱਠੀਆਂ ਭੇਜੀਆਂ। ਉਸ ਨੇ ਇਹ ਚਿੱਠੀਆਂ ਸਾਰੇ ਸੂਬਿਆਂ ਵਿੱਚ, ਸੂਬੇ ਦੀ ਆਪਣੀ ਬੋਲੀ ਵਿੱਚ ਅਤੇ ਹਰ ਕੌਮ ਦੀ ਆਪਣੀ ਬੋਲੀ ਮੁਤਾਬਕ ਭੇਜੀਆਂ। ਇਉਂ ਉਹ ਚਿੱਠੀਆਂ ਹਰ ਵਿਅਕਤੀ ਦੀ ਬੋਲੀ ਮੁਤਾਬਕ ਭੇਜੀਆਂ ਗਈਆਂ ਤਾਂ ਜੋ ਹਰ ਮਨੁੱਖ ਨੂੰ ਆਪਣੇ ਘਰ ਦਾ ਮੁਖੀਆ ਹੋਵੇ, ਪਤਾ ਚਲ ਜਾਵੇ।
ਅਸਤਰ ਨੂੰ ਰਾਣੀ ਬਣਾਇਆ ਜਾਣਾ
2 ਇਸਤੋਂ ਬਆਦ ਪਾਤਸ਼ਾਹ ਅਹਸ਼ਵੇਰੋਸ਼ ਦਾ ਕਰੋਧ ਠੰਡਾ ਪੈ ਗਿਆ। ਫਿਰ ਉਸ ਨੇ ਵਸ਼ਤੀ ਵਿਰੁੱਧ ਆਪਣੇ ਹੁਕਮ ਅਤੇ ਜੋ ਕੁਝ ਵਸ਼ਤੀ ਤੇ ਕੀਤਾ ਸੀ, ਉਸ ਸਭ ਨੂੰ ਚਿਤਵਿਆ। 2 ਤਾਂ ਪਾਤਸ਼ਾਹ ਦੇ ਨਿੱਜੀ ਸੇਵਕਾਂ ਨੇ ਉਸ ਨੂੰ ਸੁਝਾਅ ਦਿੱਤਾ ਅਤੇ ਕਿਹਾ, “ਪਾਤਸ਼ਾਹ ਲਈ ਸੋਹਣੀਆਂ ਅਤੇ ਕੁਆਰੀਆਂ ਕੁੜੀਆਂ ਦੀ ਭਾਲ ਕੀਤੀ ਜਾਵੇ। 3 ਪਾਤਸ਼ਾਹ ਆਪਣੀ ਹਰ ਪ੍ਰਾਂਤ ਵਿੱਚੋਂ ਆਗੂਆਂ ਨੂੰ ਚੁਣੇ ਅਤੇ ਫਿਰ ਇਹ ਆਗੂ ਉਨ੍ਹਾਂ ਖੂਬਸੂਰਤ ਅਤੇ ਅਣਵਿਆਹੀਆਂ ਕੁੜੀਆਂ ਨੂੰ ਸ਼ੂਸ਼ਨ ਜਿਲ੍ਹੇ ਦੇ ਮਹਿਲ ਨੂੰ ਲਿਆਉਣ। ਇਨ੍ਹਾਂ ਕੁੜੀਆਂ ਨੂੰ ਪਾਤਸ਼ਾਹ ਦੇ ਮਹਿਲ ਦੇ ਜਨਾਨਖਾਨੇ ਵਿੱਚ ਰੱਖਿਆ ਜਾਵੇਗਾ। ਅਤੇ ਉਹ ਪਾਤਸ਼ਾਹ ਦੇ ਖੁਸਰੇ ਹੇਗਈ ਦੀ ਦੇਖ-ਰੇਖ ਵਿੱਚ ਰਹਿਣਗੀਆਂ, ਜੋ ਕਿ ਪਾਤਸ਼ਾਹ ਦੇ ਜਨਾਨਖਾਨੇ ਦਾ ਸਰਪ੍ਰਸਤ ਹੈ। ਫ਼ਿਰ ਉਹ ਉਨ੍ਹਾਂ ਨੂੰ ਖੂਬਸੂਰਤੀ ਲਈ ਵਸਤਾਂ ਦੇਵੇਗਾ। 4 ਫਿਰ ਉਹਨਾਂ ਸਭਨਾਂ ਵਿੱਚ ਜਿਹੜੀ ਕਂਜਕ ਕੁਆਰੀ ਪਾਤਸ਼ਾਹ ਦੀ ਮਨ ਨੂੰ ਭਾਵੇ ਉਸ ਨੂੰ ਵਸ਼ਤੀ ਦੀ ਬਾਵੇ ਪਾਤਸ਼ਾਹ ਦੀ ਮਹਾਰਾਣੀ ਬਾਪਿਆਂ ਜਾਵੇ।” ਪਾਤਸ਼ਾਹ ਨੂੰ ਇਹ ਮਸ਼ਵਰਾ ਚੰਗਾ ਲੱਗਿਆ ਤ੍ਤੇ ਉਸ ਨੇ ਮੰਨ ਲਿਆ।
5 ਹੁਣ ਬਿਨਯਾਮੀਨੀ ਘਰਾਣੇ ਦੇ ਪਰਿਵਾਰ ਸਮੂਹ ਵਿੱਚੋਂ ਮਾਰਦਕਈ ਨਾਮ ਦਾ ਇੱਕ ਯਹੂਦੀ ਸੀ ਜੋ ਕਿ ਯਾਈਰ ਦਾ ਪੁੱਤਰ ਸੀ ਅਤੇ ਕੀਸ਼ ਦਾ ਪੁੱਤਰ ਸੀ। ਮਾਰਦਕਈ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਸੀ। 6 ਮਾਰਦਕਈ ਯਰੂਸ਼ਲਮ ਤੋਂ ਨਬੂਕਦਨੱਸਰ ਦੁਆਰਾ, ਜੋ ਕਿ ਬਾਬਲ ਦਾ ਪਾਤਸ਼ਾਹ ਸੀ, ਬੰਦੀ ਬਣਾਕੇ ਲਿਜਾਇਆ ਗਿਆ ਸੀ। ਪਾਤਸ਼ਾਹ ਨੇ ਮਾਰਦਕਈ ਅਤੇ ਯਹੂਦਾਹ ਦੇ ਰਾਜੇ, ਯੇਹੋਇਆਚਿਨ ਨੂੰ ਕੈਦੀਆਂ ਦੇ ਇੱਕ ਸਮੂਹ ਸਮੇਤ ਬੰਦੀ ਬਣਾ ਲਿਆ ਸੀ। 7 ਮਾਰਦਕਈ ਦੀ ਇੱਕ ਚਾਚੇ ਦੀ ਕੁੜੀ ਸੀ ਜਿਸ ਦਾ ਨਾਂਉ ਹਦੱਸਾਹ ਸੀ। ਉਹ ਅਨਾਬ ਸੀ, ਜਿਸ ਕਾਰਣ ਉਸ ਦੀ ਦੇਖ ਭਾਲ ਮਾਰਦਕਈ ਕਰਦਾ ਸੀ। ਉਸ ਦੇ ਮਾਂ ਬਾਪ ਦੀ ਮੌਤ ਤੋਂ ਬਾਅਦ ਮਾਰਦਕਈ ਨੇ ਉਸ ਨੂੰ ਆਪਣੀ ਧਰਮ ਦੀ ਧੀ ਬਣਾਇਆ। ਹਦੱਸਾਹ ਦਾ ਦੂਜਾ ਨਾਂਉ ਅਸਤਰ ਸੀ। ਅਸਤਰ ਵੇਖਣ ਵਿੱਚ ਵੀ ਬੜੀ ਸੋਹਣੀ-ਸੁਨੱਥੀ ਸੀ।
8 ਜਦੋਂ ਪਾਤਸ਼ਾਹ ਦੇ ਹੁਕਮ ਦੀ ਸੁਣਵਾਈ ਹੋ ਗਈ, ਤਾਂ ਬਹੁਤ ਸਾਰੀਆਂ ਕੁੜੀਆਂ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਲਿਆਈਆਂ ਗਈਆਂ। ਇਨ੍ਹਾਂ ਕੁੜੀਆਂ ਨੂੰ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਅੱਸਤਰ ਵੀ ਉਨ੍ਹਾਂ ਕੁੜੀਆਂ ਵਿੱਚੋਂ ਇੱਕ ਸੀ। ਉਸ ਨੂੰ ਪਾਤਸ਼ਾਹ ਦੇ ਮਹਿਲ ਵਿੱਚ ਲਿਜਾਕੇ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਹੇਗਈ ਪਾਤਸ਼ਾਹ ਦੇ ਜ਼ਨਾਨਖਾਨੇ ਦਾ ਸਰਪ੍ਰਸਤ ਸੀ। 9 ਹੇਗਈ ਨੂੰ ਅਸਤਰ ਪਸੰਦ ਆਈ ਤੇ ਉਸਦੀ ਚਹੇਤੀ ਬਣੀ ਇਸ ਲਈ ਹੇਗਈ ਨੇ ਉਸਦੀ ਸੁੰਦਰਤਾ ਵੱਧਾਉਣ ਲਈ ਖਾਸ ਉਪਚਾਰ ਕੀਤੇ ਅਤੇ ਉਸ ਨੂੰ ਵੱਧੀਆ ਭੋਜਨ ਖਾਣ ਨੂੰ ਦਿੱਤੇ। ਹੇਗਈ ਨੇ ਪਾਤਸ਼ਾਹ ਦੇ ਮਹਿਲ ਵਿੱਚੋਂ ਅਸਤਰ ਲਈ ਸੱਤ ਗੋਲੀਆਂ ਚੁਣੀਆਂ। ਫਿਰ ਹੇਗਈ ਨੇ ਅਸਤਰ ਅਤੇ ਉਸ ਦੀਆਂ ਸੱਤ ਦਾਸੀਆਂ ਨੂੰ ਪਾਤਸ਼ਾਹ ਦੇ ਜਨਾਨਖਾਨੇ ਸਭ ਤੋਂ ਵੱਧੀਆ ਥਾਂ ਉੱਤੇ ਠਹਿਰਾਇਆ। 10 ਅਸਤਰ ਨੇ ਕਿਸੇ ਨੂੰ ਇਹ ਨਾ ਦੱਸਿਆ ਕਿ ਉਹ ਯਹੂਦਣ ਹੈ। ਉਸ ਨੇ ਕਿਸੇ ਨੂੰ ਆਪਣੇ ਖਾਨਦਾਨ ਦੇ ਪਿੱਛੋਕੜ ਬਾਰੇ ਨਾ ਦੱਸਿਆ, ਕਿਉਂ ਕਿ ਮਰਦਕਈ ਨੇ ਉਸ ਨੂੰ ਦੱਸਣੋ ਮਨ੍ਹਾਂ ਕੀਤਾ ਸੀ। 11 ਅਤੇ ਮਾਰਦਕਈ ਹਰ ਰੋਜ਼ ਜਨਾਨਖਾਨੇ ਦੇ ਵਿਹੜੇ ਵਿੱਚ ਫਿਰਦਾ ਰਹਿੰਦਾ ਤਾਂ ਕਿ ਉਹ ਅਸਤਰ ਦੀ ਸੁੱਖ ਸਾਂਦ ਬਾਰੇ ਜਾਣਦਾ ਰਹੇ।
12 ਹੁਣ ਕਿਸੇ ਵੀ ਕੁੜੀ ਦੇ ਪਾਤਸ਼ਾਹ ਅਹਸ਼ਵੇਰੋਸ਼ ਦੇ ਕੋਲ ਜਾਣ ਦੀ ਵਾਰੀ ਆਉਣ ਤੋਂ ਪਹਿਲਾਂ, ਉਸ ਲਈ ਇਨ੍ਹਾਂ ਰਾਹੀਂ ਗੁਜ਼ਰਨਾ ਜ਼ਰੂਰੀ ਸੀ: ਪਹਿਲਾਂ ਉਸ ਨੂੰ ਖੂਬਸੂਰਤੀ ਦੇ ਉਪਚਾਰ ਦੇ ਬਾਰ੍ਹਾਂ ਮਹੀਨਿਆਂ ਨੂੰ ਪੂਰਾ ਕਰਨਾ ਪੈਂਦਾ ਸੀ। ਇਸ ਸਮੇਂ ਦੌਰਾਨ, ਛੇ ਮਹੀਨੇ ਮੁਰ ਦੇ ਤੇਲ ਨਾਲ ਅਤੇ ਅਗਲੇ ਛੇ ਮਹੀਨੇ ਉਸ ਦਾ ਵੱਖੋ-ਵੱਖਰੇ ਅਤਰਾਂ ਅਤੇ ਵਟਣਿਆਂ ਆਦਿ ਨਾਲ ਉਪਚਾਰ ਕੀਤਾ ਜਾਂਦਾ ਸੀ। 13 ਇਉਂ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਇੱਕ ਕੁੜੀ ਪਾਤਸ਼ਾਹ ਦੇ ਸਾਹਮਣੇ ਜਾਂਦੀ ਸੀ। ਉਸ ਨੂੰ ਸਭ ਕੁਝ ਉਸ ਜਨਾਨਖਾਨੇ ਚੋ ਮੁਹਈਆ ਕਰਵਾਇਆ ਜਾਂਦਾ। ਜਿਸਦੀ ਉਸ ਨੂੰ ਲੋੜ ਹੁੰਦੀ ਸੀ। 14 ਸ਼ਾਮ ਵੇਲੇ, ਕੁੜੀ ਪਾਤਸ਼ਾਹ ਦੇ ਮਹਿਲ ਵਿੱਚ ਜਾਂਦੀ ਅਤੇ ਸਵੇਰ ਹੋਣ ਤੇ ਜਨਾਨਖਾਨੇ ਵਿੱਚ ਪਰਤ ਆਉਂਦੀ। ਬਾਅਦ ਵਿੱਚ ਉਸ ਕੁੜੀ ਨੂੰ ਪਾਤਸ਼ਾਹ ਦੇ ਖੁਸਰੇ ਸੁਅਸ਼ਗਜ ਦੇ ਹਵਾਲੇ ਕਰ ਦਿੱਤਾ ਜਾਂਦਾ ਜਿਹੜਾ ਕਿ ਇਨ੍ਹਾਂ ਸੁਰੀਤਾਂ ਦਾ ਰਾਖਾ ਸੀ। ਤਦ ਉਹ ਕੁੜੀ ਉਦੋਂ ਤੱਕ ਮੁੜ ਪਾਤਸ਼ਾਹ ਦੇ ਸਾਹਮਣੇ ਨਾ ਜਾਂਦੀ ਜਿੰਨਾ ਚਿਰ ਉਹ ਉਸ ਦੀ ਇੱਛਾ ਨਾ ਕਰਦਾ। ਜੇਕਰ ਉਹ ਉਸ ਤੋਂ ਪ੍ਰਸੰਨ ਹੁੰਦਾ ਤਾਂ ਪਾਤਸ਼ਾਹ ਉਸਦਾ ਨਾਉਂ ਲੈ ਕੇ ਮੁੜ ਆਪਣੇ ਮਹਿਲੀਁ ਬੁਲਾਉਂਦਾ।
15 ਜਦੋਂ ਅਸਤਰ ਦੀ ਪਾਤਸ਼ਾਹ ਕੋਲ ਜਾਣ ਦੀ ਵਾਰੀ ਆਈ, ਤਾਂ ਉਸ ਨੇ ਕੋਈ ਮੰਗ ਨਾ ਕੀਤੀ (ਅਸਤਰ ਮਾਰਦਕਈ ਦੇ ਚਾਚੇ ਅਬੀਹਯਿਲ ਦੀ ਧੀ ਸੀ, ਜਿਸ ਨੇ ਉਸ ਨੂੰ ਗੋਦ ਲਿਆ ਸੀ।) ਪਾਤਸ਼ਾਹ ਕੋਲ ਜਾਣ ਤੋਂ ਪਹਿਲਾਂ, ਉਸ ਨੇ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ। ਉਸ ਨੇ ਸਿਰਫ਼ ਹੇਗਈ ਦੀ ਸਲਾਹ ਹੀ ਲਈ, ਜੋ ਕਿ ਜਨਾਨੀਆਂ ਦਾ ਸਰਪ੍ਰਸਤ ਸੀ, ਕਿ ਉਸ ਲਈ ਕੀ ਲੈਣਾ ਠੀਕ ਰਹੇਗਾ। ਜਿਹੜਾ ਵੀ ਅਸਤਰ ਵੱਲ ਵੇਖ ਦਾ ਉਸ ਨੂੰ ਪਸੰਦ ਕਰਦਾ। 16 ਇਉਂ ਅਸਤਰ ਨੂੰ ਪਾਤਸ਼ਾਹ ਅਹਸ਼ਵੇਰੋਸ਼ ਕੋਲ ਲਿਜਾਇਆ ਗਿਆ। ਇਹ ਉਸ ਦੇ ਰਾਜ ਦੇ ਸੱਤਵੇਂ ਵਰ੍ਹੇ ਦੇ ਦਸਵੇਂ ਮਹੀਨੇ ਟੇਬੇਬ ਦਾ ਮਹੀਨਾ ਸੀ ਜਦੋਂ ਅਸਤਰ ਉਸ ਦੇ ਮਹਿਲੀਁ ਪਹੁੰਚੀ।
17 ਪਾਤਸ਼ਾਹ ਨੂੰ ਸਾਰੀਆਂ ਕੁੜੀਆਂ ਵਿੱਚੋਂ ਅਸਤਰ ਸਭ ਤੋਂ ਵੱਧ ਪਿਆਰੀ ਲਗੀ ਤੇ ਉਹ ਉਸਦੀ ਮਨਪਸੰਦ ਦੀ ਸੀ। ਇਸ ਲਈ ਪਾਤਸ਼ਾਹ ਨੇ ਉਸ ਦੇ ਸਿਰ ਤੇ ਤਾਜ ਪੁਆ ਕੇ ਵਸ਼ਤੀ ਦੀ ਬਾਵੇਂ ਉਸ ਨੂੰ ਆਪਣੀ ਮਹਾਰਾਣੀ ਬਣਾਇਆ। 18 ਫ਼ੇਰ ਪਾਤਸ਼ਾਹ ਨੇ ਅਸਤਰ ਲਈ ਇੱਕ ਵੱਡੀ ਦਾਅਵਤ ਦਿੱਤੀ, ਜੋ ਕਿ ਉਸ ਦੇ ਖਾਸ ਮਹੱਤਵਪੂਰਣ ਲੋਕਾਂ ਅਤੇ ਆਗੂਆਂ ਲਈ ਸੀ। ਉਸ ਦਿਨ, ਉਸ ਨੇ ਸਾਰੇ ਸੂਬਿਆਂ ਵਿੱਚ ਛੁੱਟੀ ਘੋਸ਼ਿਤ ਕੀਤੀ। ਕਿਉਂ ਕਿ ਉਹ ਦਿਆਲੂ ਪਾਤਸ਼ਾਹ ਸੀ ਇਸ ਲਈ ਉਸ ਨੇ ਸਾਰੇ ਲੋਕਾਂ ਵਿੱਚ ਤੋਂਹਫੇ ਵੰਡੇ।
ਮਾਰਦਕਈ ਨੂੰ ਭੈੜੀ ਵਿਉਂਤ ਦਾ ਪਤਾ ਲੱਗਣਾ
19 ਜਦ ਦੂਜੀ ਵਾਰ ਕੁਆਰੀਆਂ ਕੁੜੀਆਂ ਇਕੱਠੀਆਂ ਕੀਤੀਆਂ ਗਈਆਂ ਤਾਂ ਮਾਰਦਕਈ ਸ਼ਾਹੀ ਫਾਟਕ ਦੇ ਕੋਲ ਹੀ ਬੈਠਾ ਸੀ। 20 ਅਸਤਰ ਨੇ ਆਪਣੇ ਯਹੂਦੀ ਹੋਣ ਦਾ ਭੇਤ ਅਜੇ ਤਾਈਂ ਗੁਪਤ ਰੱਖਿਆ ਹੋਇਆ ਸੀ ਤੇ ਨਾ ਹੀ ਉਸ ਨੇ ਆਪਣੇ ਖਾਨਦਾਨ ਦੇ ਪਿੱਛੋਕੜ ਬਾਰੇ ਕਿਸੇ ਨੂੰ ਦੱਸਿਆ ਸੀ ਜਿਵੇਂ ਕਿ ਮਾਰਦਕਈ ਨੇ ਉਸ ਨੂੰ ਹੁਕਮ ਦਿੱਤਾ ਹੋਇਆ ਸੀ। ਉਹ ਅਜੇ ਵੀ ਮਾਰਦਕਈ ਨੂੰ ਓਵੇਂ ਹੀ ਮਂਨਦੀ ਸੀ ਜਿਵੇਂ ਕਿ ਪਹਿਲਾਂ ਜਦੋਂ ਉਹ ਉਸਦੀ ਦੇਖ ਭਾਲ ਕਰਦਾ ਹੁੰਦਾ ਸੀ।
21 ਉਸ ਵਕਤ ਜਦੋਂ ਮਾਰਦਕਈ ਪਾਤਾਸ਼ਾਹ ਦੇ ਫਾਟਕ ਕੋਲ ਬੈਠਾ ਹੋਇਆ ਸੀ, ਪਾਤਸ਼ਾਹ ਦੇ ਦੋ ਖੁਸਰਿਆਂ ਬਿਗਬਨਾ ਅਤੇ ਤਰਸ਼ ਨੇ, ਜੋ ਕਿ ਦਰਵਾਜ਼ੇ ਦੀ ਪਹਿਰੇਦਾਰੀ ਕਰਦੇ ਸਨ, ਪਾਤਸ਼ਾਹ ਅਹਸ਼ਵੇਰੋਸ਼ ਨਾਲ ਨਾਰਾਜ਼ ਹੋਕੇ, ਉਸ ਨੂੰ ਮਾਰਨ ਦੀ ਵਿਉਂਤ ਬਣਾਈ। 22 ਪਰ ਮਾਰਦਕਈ ਨੂੰ ਉਨ੍ਹਾਂ ਦੀ ਭੈੜੀ ਨੀਅਤ ਦਾ ਪਤਾ ਚੱਲ ਗਿਆ ਤੇ ਉਸ ਨੇ ਇਹ ਖਬਰ ਅਸਤਰ ਨੂੰ ਜਾਕੇ ਦੇ ਦਿੱਤੀ। ਤਾਂ ਅਸਤਰ ਰਾਣੀ ਨੇ ਇਹ ਗੱਲ ਜਾਕੇ ਪਾਤਸ਼ਾਹ ਨੂੰ ਆਖੀ ਤੇ ਉਸ ਨੇ ਇਹ ਵੀ ਜਾਕੇ ਦੱਸਿਆ ਕਿ ਇਸ ਬੁਰੀ ਖਬਰ ਦੀ ਸੂਹ ਦਾ ਪਤਾ ਮਾਰਦਕਈ ਨੇ ਹੀ ਲਗਾਇਆ ਹੈ। 23 ਫਿਰ ਇਸ ਬਦ ਵਿਉਂਤ ਦੀ ਜਾਂਚ ਪੜਤਾਲ ਹੋਈ ਅਤੇ ਇਹ ਖਬਰ ਸੱਚ ਨਿਕਲੀ। ਇਸ ਲਈ ਇਹ ਪਹਿਰੇਦਾਰ ਇੱਕ ਦ੍ਰੱਖਤ ਤੇ ਫ਼ਾਂਸੀ ਚੜ੍ਹਾਏ ਗਏ। ਇਹ ਸਾਰੀਆਂ ਗੱਲਾਂ ਪਾਤਸ਼ਾਹ ਦੀ ਹਾਜ਼ਰੀ ਵਿੱਚ, ਵਾਪਰੀਆ ਅਤੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੀਆਂ ਗਈਆਂ।
ਹਨਾਨਿਯਾ ਅਤੇ ਸਫ਼ੀਰਾ
5 ਉੱਥੇ ਹਨਾਨਿਯਾ ਨਾਂ ਦਾ ਇੱਕ ਮਨੁੱਖ ਸੀ, ਜਿਸਦੀ ਪਤਨੀ ਦਾ ਨਾਂ ਸਫ਼ੀਰਾ ਸੀ। ਹਨਾਨਿਯਾ ਕੋਲ ਜਿਸ ਜ਼ਮੀਨ ਦਾ ਕਬਜ਼ਾ ਸੀ ਉਸ ਦਾ ਇੱਕ ਹਿੱਸਾ ਉਸ ਨੇ ਵੇਚ ਦਿੱਤਾ। 2 ਪਰ ਉਸ ਨੇ ਉਸ ਧਨ ਦਾ ਕੁਝ ਹੀ ਹਿੱਸਾ ਰਸੂਲਾਂ ਨੂੰ ਦਿੱਤਾ ਤੇ ਕੁਝ ਧਨ ਬਿਨਾ ਉਨ੍ਹਾਂ ਨੂੰ ਦੱਸਿਆਂ, ਆਪਣੇ ਵਾਸਤੇ ਰੱਖ ਲਿਆ। ਉਸਦੀ ਪਤਨੀ ਇਹ ਸਭ ਜਾਣਦੀ ਸੀ ਤੇ ਉਹ ਉਸ ਦੇ ਨਾਲ ਰਲ ਗਈ।
3 ਪਤਰਸ ਨੇ ਆਖਿਆ, “ਹਨਾਨਿਯਾ, ਸ਼ੈਤਾਨ ਨੂੰ ਆਪਣੇ ਦਿਲ ਉੱਪਰ ਰਾਜ ਕਰਨ ਦੇਣ ਦੀ ਕੀ ਵਜਹ ਸੀ? ਤੂੰ ਝੂਠ ਬੋਲਕੇ ਪਵਿੱਤਰ ਆਤਮਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੂੰ ਜ਼ਮੀਨ ਵੇਚਕੇ ਕਿਉਂ ਉਸ ਧਨ ਦਾ ਕੁਝ ਹਿੱਸਾ ਚੋਰੀ-ਚੋਰੀ ਆਪਣੇ ਵਾਸਤੇ ਸੰਭਾਲ ਲਿਆ ਹੈ? 4 ਉਹ ਖੇਤ ਵੇਚਣ ਤੋਂ ਪਹਿਲਾਂ, ਇਹ ਤੇਰੇ ਨਾਲ ਸੰਬੰਧਿਤ ਸੀ। ਅਤੇ ਉਸ ਨੂੰ ਵੇਚਣ ਤੋਂ ਬਾਅਦ ਵੀ, ਤੂੰ ਆਪਣੀ ਇੱਛਾ ਅਨੁਸਾਰ ਇਸ ਧਨ ਨੂੰ ਵਰਤ ਸੱਕਦਾ ਸੀ। ਫ਼ੇਰ ਤੂੰ ਅਜਿਹਾ ਕਰਨ ਦੀ ਕਿਉਂ ਸੋਚੀ? ਤੂੰ ਲੋਕਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਝੂਠ ਬੋਲਿਆ ਹੈ।”
5-6 ਜਦੋਂ ਹਨਾਨਿਯਾ ਨੇ ਇਹ ਸੁਣਿਆ, ਤਾਂ ਉਹ ਭੁੰਜੇ ਡਿੱਗਿਆ ਅਤੇ ਮਰ ਗਿਆ। ਕੁਝ ਨੌਜਵਾਨ ਅੱਗੇ ਆਏ, ਉਸਦੀ ਲੋਥ ਨੂੰ ਲਪੇਟ ਕੇ ਲੈ ਗਏ ਅਤੇ ਜਾਕੇ ਉਸ ਨੂੰ ਦਫ਼ਨਾ ਦਿੱਤਾ। ਜਿਨ੍ਹਾਂ ਨੇ ਵੀ ਉਸ ਬਾਰੇ ਇਹ ਗੱਲ ਸੁਣੀ ਡਰ ਗਏ।
7 ਤਕਰੀਬਨ ਤਿੰਨ ਘੰਟੇ ਬਾਅਦ ਉਸਦੀ ਪਤਨੀ ਸਫ਼ੀਰਾ ਅੰਦਰ ਆਈ। ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਤੀ ਨਾਲ ਕੀ ਵਾਪਰੀ ਹੈ। 8 ਪਤਰਸ ਨੇ ਉਸ ਨੂੰ ਪੁੱਛਿਆ, “ਮੈਨੂੰ ਦੱਸ ਕਿ ਉਸ ਜਾਇਦਾਦ ਨੂੰ ਵੇਚਕੇ ਕਿੰਨਾ ਧਨ ਤੈਨੂੰ ਮਿਲਿਆ ਹੈ। ਕੀ ਤੈਨੂੰ ਇੰਨਾ ਧਨ ਮਿਲਿਆ ਹੈ।”
ਸਫ਼ੀਰਾ ਨੇ ਜਵਾਬ ਦਿੱਤਾ, “ਹਾਂ, ਖੇਤ ਵੇਚਕੇ ਸਾਨੂੰ ਇੰਨਾ ਹੀ ਮਿਲਿਆ ਸੀ।”
9 ਪਤਰਸ ਨੇ ਉਸ ਨੂੰ ਕਿਹਾ, “ਤੂੰ ਅਤੇ ਤੇਰਾ ਪਤੀ ਪ੍ਰਭੂ ਦੇ ਆਤਮਾ ਨੂੰ ਪਰੱਖਣ ਲਈ ਕਿਉਂ ਸਹਿਮਤ ਹੋਏ? ਸੁਣ। ਕੀ ਤੂੰ ਪੈਰਾਂ ਦੀ ਚਾਪ ਸੁਣ ਰਹੀ ਹੈਂ? ਜਿਹੜੇ ਆਦਮੀ ਤੇਰੇ ਪਤੀ ਨੂੰ ਦਫ਼ਨਾ ਕੇ ਆਏ ਹਨ ਉਹ ਦਰਵਾਜ਼ੇ ਤੇ ਖੜ੍ਹੇ ਹਨ। ਉਹ ਇਸੇ ਤਰ੍ਹਾਂ ਤੈਨੂੰ ਵੀ ਲੈ ਜਾਣਗੇ।” 10 ਉਸੇ ਘੜੀ ਸਫ਼ੀਰਾ ਉਸ ਦੇ ਪੈਰਾਂ ਕੋਲ ਹੇਠਾਂ ਡਿੱਗੀ ਅਤੇ ਮਰ ਗਈ। ਨੌਜਵਾਨ ਆਦਮੀ ਅੰਦਰ ਆਏ ਅਤੇ ਉਸ ਨੂੰ ਮਰੀ ਹੋਈ ਪਾਇਆ। ਉਹ ਉਸਦੀ ਲਾਸ਼ ਨੂੰ ਉਸ ਜਗ਼੍ਹਾ ਤੋਂ ਦੂਰ ਲੈ ਗਏ ਅਤੇ ਉਸ ਦੇ ਪਤੀ ਦੇ ਕੋਲ ਹੀ ਦਫ਼ਨਾ ਦਿੱਤਾ। 11 ਸਾਰੇ ਨਿਹਚਾਵਾਨ ਅਤੇ ਹੋਰ ਲੋਕੀ ਜਿਨ੍ਹਾਂ ਨੇ ਵੀ ਇਸ ਗੱਲ ਬਾਰੇ ਸੁਣਿਆ, ਡਰ ਗਏ।
ਪਰਮੇਸ਼ੁਰ ਵੱਲੋਂ ਨਿਸ਼ਾਨੀਆਂ
12 ਰਸੂਲਾਂ ਨੇ ਬਹੁਤ ਸਾਰੀਆਂ ਸ਼ਕਤੀਸ਼ਾਲੀ ਕਰਾਮਾਤਾਂ ਤੇ ਚਮਤਕਾਰ ਕੀਤੇ। ਸਭ ਲੋਕਾਂ ਨੇ ਇਹ ਵੇਖੀਆਂ। ਸਾਰੇ ਰਸੂਲ ਇੱਕੋ ਮਨ ਨਾਲ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੋਏ ਸਨ। 13 ਉਨ੍ਹਾਂ ਵਿੱਚੋਂ ਕਿਸੇ ਦਾ ਵੀ ਉਨ੍ਹਾਂ ਨਾਲ ਜੁੜਨ ਦਾ ਹੀਆਂ ਨਾ ਪਿਆ ਪਰ ਸਾਰੇ ਲੋਕ ਰਸੂਲਾਂ ਦੀ ਉਸਤਤਿ ਕਰ ਰਹੇ ਸਨ। 14 ਵੱਧ ਤੋਂ ਵੱਧ ਲੋਕ, ਆਦਮੀ ਤੇ ਔਰਤਾਂ ਦੋਵੇਂ ਹੀ ਪ੍ਰਭੂ ਵਿੱਚ ਨਿਹਚਾ ਰੱਖਣ ਲੱਗੇ। ਅਤੇ ਉਨ੍ਹਾਂ ਨਿਹਚਾਵਾਨਾਂ ਦੀ ਸੰਗਤ ਵਿੱਚ ਰਲਦੇ ਗਏ। 15 ਇਸ ਲਈ ਲੋਕਾਂ ਨੇ ਬਿਮਾਰਾਂ ਨੂੰ ਗਲੀਆਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉਨ੍ਹਾਂ ਸੁਣਿਆ ਸੀ ਕਿ ਪਤਰਸ ਉੱਥੇ ਆ ਰਿਹਾ ਹੈ, ਤਾਂ ਲੋਕ ਬਿਮਾਰਾਂ ਨੂੰ ਮੰਜੀਆਂ ਜਾਂ ਗਧਿਆਂ ਤੇ ਪਾਕੇ ਲਿਆਉਂਦੇ, ਇਸ ਲਈ ਕਿ ਜਦ ਪਤਰਸ ਆਵੇ ਤਾਂ ਹੋਰ ਨਹੀਂ ਤਾਂ ਸ਼ਾਇਦ ਉਸ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਤੇ ਪੈ ਜਾਵੇ, ਉਨ੍ਹਾਂ ਨੂੰ ਠੀਕ ਕਰਨ ਵਾਸਤੇ ਇਹੀ ਕਾਫ਼ੀ ਹੈ। 16 ਲੋਕਾਂ ਦੀ ਭੀੜ ਯਰੂਸ਼ਲਮ ਦੇ ਆਸ-ਪਾਸ ਦੇ ਨਗਰਾਂ ਤੋਂ ਵੀ ਆ ਰਹੀ ਸੀ। ਉਹ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਅਤੇ ਉਨ੍ਹਾਂ ਨੂੰ ਵੀ ਜੋ ਸ਼ੈਤਾਨ ਵੱਲੋਂ ਭਰਿਸ਼ਟ ਆਤਮਾ ਦੇ ਸਤਾਏ ਹੋਏ ਹੁੰਦੇ ਸਨ। ਇਹ ਸਾਰੇ ਰੋਗੀ ਉੱਥੇ ਠੀਕ ਹੋ ਗਏ।
ਯਹੂਦੀਆਂ ਦੀਆਂ ਰਸੂਲਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ
17 ਸਰਦਾਰ ਜਾਜਕ ਅਤੇ ਉਸ ਦੇ ਸਾਰੇ ਮਿੱਤਰ ਇੱਕ ਪੰਥ ਨਾਲ ਜੋ ਸਦੂਕੀ ਅਖਵਾਉਂਦਾ ਸੀ, ਬਹੁਤ ਈਰਖਾ ਕਰਨ ਲੱਗੇ। 18 ਉਨ੍ਹਾਂ ਨੇ ਰਸੂਲਾਂ ਨੂੰ ਫ਼ੜਕੇ ਕੈਦ ਕਰ ਦਿੱਤਾ। 19 ਪਰ ਰਾਤ ਦੇ ਵਕਤ, ਪ੍ਰਭੂ ਦੇ ਦੂਤ ਨੇ ਜੇਲ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ। ਦੂਤ ਉਨ੍ਹਾਂ ਨੂੰ ਬਾਹਰ ਲੈ ਗਿਆ ਅਤੇ ਆਖਿਆ, 20 “ਜਾਓ ਅਤੇ ਮੰਦਰ ਦੇ ਵਿਹੜੇ ਵਿੱਚ ਖੜ੍ਹੇ ਹੋ ਜਾਓ। ਅਤੇ ਲੋਕਾਂ ਨੂੰ ਇਸ ਸਾਰੇ ਨਵੇਂ ਜੀਵਨ ਬਾਰੇ ਦੱਸੋ।” 21 ਜਦੋਂ ਰਸੂਲਾਂ ਨੇ ਅਜਿਹਾ ਸੁਣਿਆ, ਤਾਂ ਉਹ ਝੱਟ ਕਿਹਾ ਮੰਨ ਕੇ ਮੰਦਰ ਦੇ ਵਿੱਚ ਗਏ। ਇਹ ਅਮ੍ਰਿਤ ਵੇਲਾ ਸੀ ਜਦੋਂ ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਸ਼ੁਰੂ ਕੀਤੇ।
ਸਰਦਾਰ ਜਾਜਕ ਅਤੇ ਉਸ ਦੇ ਸਾਥੀ ਆਏ। ਉਨ੍ਹਾਂ ਨੇ ਯਹੂਦੀ ਆਗੂਆਂ ਅਤੇ ਯਹੂਦੀਆਂ ਦੇ ਮਹੱਤਵਪੂਰਣ ਬਜ਼ੁਰਗਾਂ ਨੂੰ ਸੱਦਿਆ ਅਤੇ ਇੱਕ ਸਭਾ ਕੀਤੀ। ਫ਼ੇਰ ਉਨ੍ਹਾਂ ਨੇ ਕੁਝ ਲੋਕਾਂ ਨੂੰ ਰਸੂਲਾਂ ਨੂੰ ਕੈਦ ਵਿੱਚੋਂ ਲਿਆਉਣ ਲਈ ਭੇਜਿਆ।
2010 by World Bible Translation Center