Old/New Testament
7 ਜਦੋਂ ਕੰਧ ਬਣ ਗਈ ਸੀ, ਮੈਂ ਫ਼ਾਟਕ ਤੇ ਦਰਵਾਜ਼ੇ ਲਾਏ। ਫ਼ੇਰ ਉਹ ਲੋਕ ਜੋ ਫ਼ਾਟਕਾਂ ਦੀ ਰੱਖਵਾਲੀ ਕਰ ਸੱਕਦੇ ਸਨ, ਧਾਰਮਿਕ ਗਵਈਏ, ਅਤੇ ਲੇਵੀ ਨਿਯੁਕਤ ਕੀਤੇ ਗਏ ਸਨ। 2 ਇਸ ਤੋਂ ਬਾਅਦ ਮੈਂ ਆਪਣੇ ਭਰਾ ਹਨਾਨੀ ਨੂੰ ਯਰੂਸ਼ਲਮ ਦਾ ਹਾਕਮ ਠਹਿਰਾਇਆ। ਅਤੇ ਇੱਕ ਹੋਰ ਹਨਨਯਾਹ ਨਾਂ ਦੇ ਆਦਮੀ ਨੂੰ ਕਿਲੇ ਦਾ ਸਰਦਾਰ ਬਣਾਇਆ। ਹਨਾਨੀ ਨੂੰ ਮੈਂ ਹਾਕਮ ਇਸ ਲਈ ਚੁਣਿਆ ਕਿਉਂ ਕਿ ਉਹ ਬੜਾ ਈਮਾਨਦਾਰ ਅਤੇ ਸਭ ਤੋਂ ਵੱਧ ਪਰਮੇਸ਼ੁਰ ਦਾ ਭੈਅ ਮੰਨਣ ਵਾਲਾ ਮਨੁੱਖ ਸੀ। 3 ਤਾਂ ਮੈਂ ਉਨ੍ਹਾਂ ਨੂੰ ਆਖਿਆ, “ਜਦ ਤੀਕ ਤਿੱਖੀ ਧੁੱਪ ਨਾ ਚੜ੍ਹ ਆਵੇ, ਯਰੂਸ਼ਲਮ ਦੇ ਫ਼ਾਟਕ ਨਾ ਖੋਲਿਓ ਅਤੇ ਸੂਰਜ ਢਲਣ ਤੋਂ ਪਹਿਲਾਂ ਯਰੂਸ਼ਲਮ ਦੇ ਫਾਟਕਾਂ ਨੂੰ ਬੰਦ ਕਰਕੇ ਜੰਦਰੇ ਲਾ ਦਿੱਤੇ ਜਾਣ। ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਵਿੱਚੋਂ ਪਹਿਰੇਦਾਰ ਨਿਯੁਕਤ ਕਰੋ ਤੇ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਆਪਣੇ ਟਿਕਾਣਿਆਂ ਤੇ ਪਹਿਰੇਦਾਰੀ ਲਈ ਰੱਖੋ। ਤੇ ਕੁਝ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਦੇ ਨੇੜ ਤੇੜ ਹੀ ਪਹਿਰਾ ਦੇਣ ਲਈ ਨਿਯੁਕਤ ਕਰ ਦੇਵੋ।”
ਜਿਹੜੇ ਬੰਦੀ ਵਾਪਸ ਆਏ ਉਨ੍ਹਾਂ ਦੀ ਸੂਚੀ
4 ਹੁਣ ਲੋਕਾਂ ਦੇ ਹਿਸਾਬ ਨਾਲੋਂ ਸ਼ਹਿਰ ਵੱਧੇਰੇ ਖੁੱਲਾ ਅਤੇ ਚੌੜਾ ਸੀ। ਸਗੋਂ ਹੁਣ ਇਸ ਵਿੱਚ ਬੋੜੇ ਜਿਹੇ ਲੋਕ ਸਨ ਅਤੇ ਉਨ੍ਹਾਂ ਦੇ ਘਰ ਵੀ ਅਜੇ ਤੀਕ ਮੁੜ ਤੋਂ ਨਹੀਂ ਬਣੇ ਸਨ। 5 ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਇਨ੍ਹਾਂ ਸਾਰੇ ਲੋਕਾਂ ਦੀ ਇੱਕ ਸਭਾ ਬੁਲਾਵਾਂ। ਤਾਂ ਮੈਂ ਸੱਜਣਾਂ, ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਬੁਲਾਇਆ। ਇਹ ਕੰਮ ਮੈਂ ਸਾਰੇ ਘਰਾਣਿਆਂ ਦੀ ਸੂਚੀ ਤਿਆਰ ਕਰਨ ਲਈ ਕੀਤਾ। ਮੈਨੂੰ ਉਨ੍ਹਾਂ ਦੇ ਘਰਾਣਿਆਂ ਦੇ ਇਤਹਾਸ ਦੀ ਪੋਥੀ ਮਿਲੀ, ਜਿਹੜੇ ਕਿ ਪਹਿਲਾਂ ਦੇਸ਼ ਨਿਕਾਲੇ ਤੋਂ ਵਾਪਸ ਆਏ ਸਨ ਅਤੇ ਮੈਨੂੰ ਉਸ ਵਿੱਚ ਇਹ ਕੁਝ ਲਿਖਿਆ ਹੋਇਆ ਮਿਲਿਆ:
6 ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਮਹਾਨ ਦੇਸ ਨਿਕਾਲੇ ਤੋਂ ਵਾਪਸ ਮੁੜੇ ਸਨ। ਪਹਿਲੇ ਸਮੇਂ ਵਿੱਚ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਇਨ੍ਹਾਂ ਨੂੰ ਕੈਦੀ ਬਣਾ ਕੇ ਬਾਬਲ ਨੂੰ ਲੈ ਗਿਆ। ਇਹ ਲੋਕ ਯਰੂਸ਼ਲਮ ਅਤੇ ਯਹੂਦਾਹ ਵਿੱਚ ਵਾਪਸ ਮੁੜ ਆਏ ਤੇ ਹਰ ਕੋਈ ਆਪੋ-ਆਪਣੇ ਨਗਰਾਂ ਨੂੰ ਪਰਤ ਗਿਆ। 7 ਇਹ ਲੋਕ ਜ਼ਰੁੱਬਾਬਲ ਨਾਲ ਪਰਤੇ: ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਅਮਯਾਹ, ਅਤੇ ਨਹਮਾਨੀ ਮਾਰਦਕਈ, ਬਿਲਸ਼ਾਨ, ਮਿਸਪਰਬ, ਬਿਗਵਈ, ਨਹੂਮ ਅਤੇ ਬਅਨਾਹ। ਇਸਰਾਏਲੀ ਮਿਸਪਰਬ, ਬਿਗਵਈ ਨਹੂਮ ਅਤੇ ਬਅਨਾਹ ਇਸਰਾਏਲ ਤੋਂ ਜਿਹੜੇ ਮਨੁੱਖ ਪਰਤੇ ਉਨ੍ਹਾਂ ਦੀ ਗਿਣਤੀ ਅਤੇ ਨਾਂਓ ਇਸ ਪ੍ਰਕਾਰ ਹਨ।
8 ਪਰੋਸ਼ੀ ਦੇ ਉੱਤਰਾਧਿਕਾਰੀਆਂ ਵਿੱਚੋਂ ਦੋ ਹਜ਼ਾਰ 2,172
9 ਸ਼ਫ਼ਟਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ 372
10 ਆਰਹ ਦੇ ਉੱਤਰਾਧਿਕਾਰੀਆਂ ਵਿੱਚੋਂ 652
11 ਪਹਬ-ਮੋਆਬ ਤੋਂ ਕਿ ਯੇਸ਼ੂਆ ਅਤੇ ਯੋਆਬ ਘਰਾਣੇ ਦੇ ਉੱਤਰਾਧਿਕਾਰੀਆਂ ਵਿੱਚੋਂ ਸਨ, ਉਨ੍ਹਾਂ ਦੀ ਗਿਣਤੀ ਸੀ 2,818
12 ਏਲਾਮ ਦੇ ਉੱਤਰਾਧਿਕਾਰੀਆਂ ਵਿੱਚੋਂ 1,254
13 ਜ਼ੱਤੂ ਦੇ ਉੱਤਰਾਧਿਕਾਰੀਆਂ ਵਿੱਚੋਂ 845
14 ਜ਼ੱਕਾਈ ਦੇ ਉੱਤਰਾਧਿਕਾਰੀਆਂ ਵਿੱਚੋਂ 760
15 ਬਿੰਨੂਈ ਦੇ ਉੱਤਰਾਧਿਕਾਰੀਆਂ ਵਿੱਚੋਂ 648
16 ਬੇਬਈ ਦੀ ਕੁੱਲ ਵਿੱਚੋਂ 628
17 ਅਜ਼ਗਾਦ ਦੇ ਉੱਤਰਾਧਿਕਾਰੀਆਂ ਵਿੱਚੋਂ, 2,322
18 ਅਦੋਨੀਕਾਮ ਦੇ ਉੱਤਰਾਧਿਕਾਰੀਆਂ ਵਿੱਚੋਂ 667
19 ਬਿਗਵਈ ਦੇ ਉੱਤਰਾਧਿਕਾਰੀਆਂ ਵਿੱਚੋਂ 2,067
20 ਆਦੀਨ ਦੇ ਉੱਤਰਾਧਿਕਾਰੀਆਂ ਵਿੱਚੋਂ 655
21 ਹਿਜ਼ਕੀਯਾਹ ਦੇ ਘਰਾਣੇ ਵਿੱਚੋਂ ਅਟੇਰ ਦੇ ਉੱਤਰਾਧਿਕਾਰੀਆਂ ਦੇ ਮਨੁੱਖ ਸਨ 98
22 ਹਾਸ਼ੂਮ ਦੇ ਉੱਤਰਾਧਿਕਾਰੀਆਂ ਵਿੱਚੋਂ 328
23 ਬੇਸਾਈ ਦੇ ਉੱਤਰਾਧਿਕਾਰੀਆਂ ਵਿੱਚੋਂ 324
24 ਹਾਰੀਫ ਦੇ ਉੱਤਰਾਧਿਕਾਰੀਆਂ ਵਿੱਚੋਂ 112
25 ਗਿਬਓਨ ਦੇ ਉੱਤਰਾਧਿਕਾਰੀਆਂ ਵਿੱਚੋਂ 95
26 ਬੈਤਲਹਮ ਤੇ ਨਟੋਫਾਹ ਦੇ ਨਗਰਾਂ ਤੋਂ 188
27 ਅਨਾਬੋਬ ਨਗਰ ਵਿੱਚੋਂ 128
28 ਬੈਤ ਅਜ਼ਮਾਵਖ ਨਗਰ ਵਿੱਚੋਂ 42
29 ਕਿਰਯਬ ਯਆਰੀਮ, ਕਫੀਰਾਹ ਅਤੇ ਬੇਰੋਯ, ਨਗਰ ਦੇ ਮਨੁੱਖਾਂ ਦੀ ਗਿਣਤੀ 743
30 ਰਾਮਾਹ ਅਤੇ ਗ਼ਬਾ ਸ਼ਹਿਰ ਵਿੱਚੋਂ 621
31 ਮਿਕਮਾਸ ਦੇ ਮਨੁੱਖ 122
32 ਬੈਤ-ਏਲ ਅਤੇ ਅਈ ਸ਼ਹਿਰਾਂ ਵਿੱਚੋਂ 123
33 ਨਬੋ ਦੇ ਦੂਸਰੇ ਸ਼ਹਿਰ ਵਿੱਚੋਂ 52
34 ਏਲਾਮ ਦੇ ਦੂਜੇ ਸ਼ਹਿਰ ਵਿੱਚੋਂ 1,254
35 ਹਾਰੀਮ ਸ਼ਹਿਰ ਵਿੱਚੋਂ 320,
36 ਯਰੀਹੋ ਦੇ ਸ਼ਹਿਰ ਵਿੱਚੋਂ 345
37 ਲੋਦ, ਹਾਦੀਦ ਅਤੇ ਓਨੋ ਸ਼ਹਿਰ ਵਿੱਚੋਂ 721
38 ਸਨਾਹ ਦੇ ਉੱਤਰਾਧਿਕਾਰੀਆਂ ਵਿੱਚੋਂ 3,930
39 ਜਾਜਕਾਂ ਦੀ ਸੂਚੀ ਇਵੇਂ ਸੀ:
ਯੇਸ਼ੂਆ ਦੇ ਘਰੋ ਯਦਅਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ 973
40 ਈਮੇਰ ਦੇ ਉੱਤਰਾਧਿਕਾਰੀਆਂ ਵਿੱਚੋਂ 1,052
41 ਪਸ਼ਹੂਰ ਦੇ ਉੱਤਰਾਧਿਕਾਰੀਆਂ ਵਿੱਚੋਂ 1,247
42 ਹਾਰੀਮ ਦੇ ਉੱਤਰਾਧਿਕਾਰੀਆਂ ਵਿੱਚੋਂ 1,017
43 ਲੇਵੀ ਦੇ ਪਰਿਵਾਰ-ਸਮੂਹਾਂ ਦੇ ਲੋਕਾਂ ਦੀ ਗਿਣਤੀ ਇਸ ਤਰ੍ਹਾਂ ਸੀ:
ਯੇਸ਼ੂਆ ਤੋਂ ਕਦਮੀਏਲ ਰਾਹੀਂ ਹੋਦਵਾਹ ਦੇ ਪਰਿਵਾਰ ਰਾਹੀਂ, ਉਨ੍ਹਾਂ ਦੇ ਉੱਤਰਾਧਿਕਾਰੀ ਸਨ 74
44 ਗਵਈਇਆਂ ਵਿੱਚੋਂ:
ਅਸਾਫ਼ ਦੇ ਉੱਤਰਾਧਿਕਾਰੀਆਂ ਵਿੱਚੋਂ 148
45 ਦਰਬਾਨ ਦੀ ਗਿਣਤੀ ਇਵੇਂ ਸੀ:
ਸੱਲੁਮ, ਆਟੇਰ ਟਲਮੋਨ, ਅੱਕੂਬ, ਹਟੀਟਾ ਅਤੇ ਸ਼ੋਬਾਈ ਦੇ ਉੱਤਰਾਧਿਕਾਰੀਆਂ ਵਿੱਚੋਂ 138
46 ਮੰਦਰ ਦੇ ਖਾਸ ਸੇਵਕ ਸਨ:
ਸੀਹਾ ਦੇ ਉੱਤਰਾਧਿਕਾਰੀ, ਹਸੁਫਾ ਅਤੇ ਟੱਬਾਓਬ,
47 ਕੇਰੋਸ, ਸੀਆ ਅਤੇ ਪਾਦੋਨ ਦੀ ਵਂਸ,
48 ਲਬਾਨਾਹ, ਹਗਾਬਾ ਅਤੇ ਸਲਮਾਈ ਦੇ ਘਰਾਣੇ ਵਿੱਚੋਂ
49 ਹਨਾਨ, ਗਿੱਦੇਲ ਅਤੇ ਗਾਹਰ ਦੇ ਉੱਤਰਾਧਿਕਾਰੀ,
50 ਰਅਯਾਹ, ਰਸੀਨ ਅਤੇ ਨਕੋਦਾ ਦੇ ਉੱਤਰਾਧਿਕਾਰੀ,
51 ਗੱਜ਼ਾਮ, ਉਜ਼ਾ, ਪਾਸੇਹ,
52 ਬੇਸਈ, ਮਊਨੀਮ ਅਤੇ ਨਫੀਸ਼ਸੀਮ ਦੇ ਉੱਤਰਾਧਿਕਾਰੀ,
53 ਬਕਬੂਕ, ਹਕੂਫਾ ਅਤੇ ਹਰਹੂਰ ਦੇ ਉੱਤਰਾਧਿਕਾਰੀ,
54 ਬਸਲੀਬ, ਮਹੀਦਾ ਅਤੇ ਹਰਸ਼ਾ ਦੇ ਉੱਤਰਾਧਿਕਾਰੀ,
55 ਬਰਕੋਸ, ਸੀਸਰਾ ਅਤੇ ਬਾਮਹ ਦੇ ਉੱਤਰਾਧਿਕਾਰੀ,
56 ਨਸੀਅਹ ਅਤੇ ਹਟੀਫ਼ਾ ਦੇ ਉੱਤਰਾਧਿਕਾਰੀ।
57 ਸੁਲੇਮਾਨ ਦੇ ਸੇਵਕਾਂ ਦੇ ਘਰਾਣਿਆਂ ਵਿੱਚੋਂ:
ਸੋਟਈ, ਸੋਫਰਬ ਅਤੇ ਪਰੀਦਾ ਦੇ ਉੱਤਰਾਧਿਕਾਰੀ,
58 ਯਅਲਾਹ, ਦਰਕੋਨ ਅਤੇ ਗਿਦ੍ਦੇਲ ਦੇ ਉੱਤਰਾਧਿਕਾਰੀ,
59 ਸ਼ਫਟਯਾਹ, ਹਟ੍ਟੀਲ, ਫੋਕਰਬ ਸਬਾਈਮ ਅਤੇ ਆਮੋਨ ਦੇ ਉੱਤਰਾਧਿਕਾਰੀ,
60 ਸਾਰੇ ਮੰਦਰ ਦੇ ਸੇਵਕ ਅਤੇ ਸੁਲੇਮਾਨ ਦੇ ਸੇਵਕਾਂ ਦੇ ਘਰਾਣੇ ਵਿੱਚੋਂ ਮਨੁੱਖਾਂ ਦੀ ਗਿਣਤੀ ਸੀ 392.
61 ਯਰੂਸ਼ਲਮ ਵਿੱਚ ਕੁਝ ਲੋਕ ਤੇਲਮਲਹ, ਤੇਲ ਹਰਸ਼ਾ, ਕਰੂਬ ਅਦੋਨ ਅਤੇ ਇੰਮੇਰ ਸ਼ਹਿਰਾਂ ਵਿੱਚੋਂ ਆਏ ਸਨ। ਪਰ ਇਹ ਲੋਕ ਇਹ ਸਾਬਿਤ ਨਾ ਕਰ ਸੱਕੇ ਕਿ ਸੱਚ ਮੁੱਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਇਸਰਾਏਲ ਵਿੱਚੋਂ ਹੀ ਹਨ।
62 ਦਲਾਯਾਹ ਟੋਬੀਯਾਹ ਅਤੇ ਨਕੋਦਾ ਦੇ ਉੱਤਰਾਧਿਕਾਰੀਆਂ ਵਿੱਚੋਂ ਮਨੁੱਖ ਸਨ 642
63 ਜਾਜਕਾਂ ਦੇ ਘਰਾਣਿਆਂ ਉੱਤਰਾਧਿਕਾਰੀਆਂ ਵਿੱਚੋਂ:
ਹਾਬਾਯਾਹ, ਹੱਕੋਜ਼ ਦੇ ਅਤੇ ਬਰਜ਼ਿਲਈ ਦੇ ਉੱਤਰਾਧਿਕਾਰੀ ਸਨ, (ਜੇਕਰ ਕੋਈ ਮਨੁੱਖ ਗਿਲਆਦ ਦੇ ਬਰਜ਼ਿਲਈ ਦੀਆਂ ਧੀਆਂ ਵਿੱਚੋਂ ਕਿਸੇ ਇੱਕ ਨੂੰ ਵਿਆਹ ਲੈਂਦਾ, ਤਾਂ ਉਹ ਬਰਜ਼ਿਲਈ ਦੇ ਉੱਤਰਾਧਿਕਾਰੀਆਂ ਵਿੱਚੋਂ ਅਖਵਾਉਂਦਾ ਸੀ।)
64 ਇਨ੍ਹਾਂ ਮਨੁੱਖਾਂ ਨੇ ਵਂਸਾਵਲੀਆਂ ਵਿੱਚੋਂ ਆਪਣੇ ਘਰਾਣਿਆਂ ਦੀ ਖੋਜ ਕੀਤੀ, ਪਰ ਉਹ ਅਸਫਲ ਰਹੇ। ਉਹ ਇਹ ਸਾਬਿਤ ਨਾ ਕਰ ਸੱਕੇ ਕਿ ਉਨ੍ਹਾਂ ਦੇ ਪੁਰਖੇ ਜਾਜਕ ਸਨ, ਇਸੇ ਲਈ ਉਹ ਜਾਜਕਾਂ ਵਜੋਂ ਸੇਵਾ ਕਰਨ ਅਯੋਗ ਠਹਿਰਾਏ ਗਏ ਸਨ। ਉਨ੍ਹਾਂ ਦੇ ਨਾਉਂ ਜਾਜਕਾਂ ਦੀ ਸੂਚੀ ਵਿੱਚ ਦਰਜ ਨਹੀਂ ਕੀਤੇ ਗਏ ਸਨ। 65 ਤਾਂ ਰਾਜਪਾਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਅੱਤ ਪਵਿੱਤਰ ਭੋਜਨ ਵਿੱਚੋਂ ਨਾ ਖਾਣ ਜਿੰਨਾ ਚਿਰ ਉਰੀਮ ਅਤੇ ਬੁਂਮੀਮ [a] ਵਾਲਾ ਜਾਜਕ ਪਰਮੇਸ਼ੁਰ ਤੋਂ ਪੁੱਛ ਨਾ ਲਵੇ ਕਿ ਕੀ ਕਰਨਾ।
66-67 ਕੁਲ ਮਿਲਾ ਕੇ ਜਿਹੜੇ ਸਾਰੀ ਸਭਾ ’ਚ ਲੋਕਾਂ ਦੀ ਗਿਣਤੀ 42,360 ਸੀ। 7,337 ਦਾਸ ਦਾਸੀਆਂ ਇਸ ਗਿਣਤੀ ਤੋਂ ਇਲਾਵਾ ਸਨ ਜੋ ਸੂਚੀ ਚਿਚ੍ਚ ਸ਼ਾਮਿਲ ਸਨ। ਉਨ੍ਹਾਂ ਦੇ ਨਾਲ 245 ਗਾਇੱਕ ਅਤੇ ਗਾਇੱਕਾਵਾਂ ਵੀ ਸਨ। 68-69 ਉਨ੍ਹਾਂ ਕੋਲ 736 ਘੋੜੇ, 245 ਖੱਚਰਾਂ, 435 ਊਠ ਅਤੇ 6,720 ਗਧੇ ਸਨ।
70 ਕੁਝ ਘਰਾਣਿਆਂ ਨੇ ਕੰਮ ਵਿੱਚ ਪੈਸੇ ਨਾਲ ਮਦਦ ਕੀਤੀ। ਰਾਜਪਾਲ ਨੇ 1,000 ਦਰਮ ਸੋਨਾ ਖਜ਼ਾਨੇ ਲਈ ਦਿੱਤੇ। ਉਸ ਨੇ 50 ਬਾਟੇ ਅਤੇ ਜਾਜਕਾਂ ਵਾਸਤੇ 530 ਕਮੀਜਾਂ ਦਿੱਤੀਆਂ। 71 ਘਰਾਣਿਆਂ ਦੇ ਆਗੂਆਂ ਨੇ ਕੰਮ ਦੀ ਕੀਮਤ ਅਦਾ ਕਰਨ ਲਈ ਖਜ਼ਾਨੇ ਲਈ 20,000 ਦਰਹਮ ਸੋਨਾ ਅਤੇ 2,200 ਮਾਨੇਹ ਚਾਂਦੀ ਦਿੱਤੀ। 72 ਅਤੇ ਬਾਕੀ ਦੇ ਲੋਕਾਂ ਨੇ 20,000 ਦਰਮ ਸੋਨਾ, 2,000 ਮਾਨੇਹ ਚਾਂਦੀ ਅਤੇ ਜਾਜਕਾਂ ਲਈ 67 ਕਮੀਜਾਂ ਦਿੱਤੀਆਂ।
73 ਇਉਂ ਜਾਜਕ, ਲੇਵੀ, ਦਰਬਾਨ, ਗਵਈਏ ਅਤੇ ਕਈ ਹੋਰ ਲੋਕ, ਮੰਦਰ ਦੇ ਸੇਵਕਾਂ ਅਤੇ ਸਾਰਾ ਇਸਰਾਏਲ ਆਪੋ-ਆਪਣੇ ਨਗਰਾਂ ਵਿੱਚ ਸਥਾਪਿਤ ਹੋ ਗਏ। ਅਤੇ ਜਦੋਂ ਸਾਲ ਦਾ ਸੱਤਵਾਂ ਮਹੀਨਾ ਆਇਆ, ਇਸਰਾਏਲ ਦੇ ਸਾਰੇ ਲੋਕ ਆਪੋ-ਆਪਣੇ ਸ਼ਹਿਰਾਂ ਵਿੱਚ ਵਸ ਗਏ ਸਨ।
ਅਜ਼ਰਾ ਨੇ ਬਿਵਸਬਾ ਪੜ੍ਹੀ
8 ਇਉਂ ਸਾਲ ਦੇ ਅੱਠਵੇਂ ਮਹੀਨੇ ਸਾਰੇ ਇਸਰਾਏਲੀ ਜਲ ਫ਼ਾਟਕ ਦੇ ਅੱਗੇ ਖੁੱਲ੍ਹੇ ਮੈਦਾਨ ਵਿੱਚ ਇੱਕੋ ਦਿਲ ਨਾਲ ਇਕੱਠੇ ਹੋਏ ਅਤੇ ਉਨ੍ਹਾਂ ਨੇ ਅਜ਼ਰਾ ਲਿਖਾਰੀ ਨੂੰ ਮੂਸਾ ਦੀ ਬਿਵਸਬਾ ਦੀ ਪੋਥੀ ਲਿਆਉਣ ਲਈ ਕਿਹਾ ਜਿਹੜਾ ਕਿ ਯਹੋਵਾਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ। 2 ਤਾਂ ਅਜ਼ਰਾ ਜਾਜਕ ਨੇ ਉਨ੍ਹਾਂ ਇਕੱਠੇ ਹੋਏ ਲੋਕਾਂ ਸਾਹਮਣੇ ਉਹ ਬਿਵਸਬਾ ਪੇਸ਼ ਕੀਤੀ। ਇਹ ਸੱਤਵੇਂ ਮਹੀਨੇ ਦੀ ਪਹਿਲੇ ਦਿਨ ਨੂੰ ਹੋਇਆ। ਇਸ ਬਿਵਸਬਾ ਨੂੰ ਔਰਤਾਂ, ਮਰਦਾਂ ਅਤੇ ਹੋਰ ਸਾਰੇ ਮਨੁੱਖਾਂ ਦੇ ਲਈ, ਅੱਗੇ ਲਿਆਂਦਾ ਗਿਆ ਜਿਹੜੇ ਕਿ ਸੁਣ ਅਤੇ ਸਮਝ ਸੱਕਣ ਦੇ ਯੋਗ ਸਨ। 3 ਅਜ਼ਰਾ ਨੇ ਬਿਵਸਬਾ ਨੂੰ ਉੱਚੀ ਆਵਾਜ਼ ਵਿੱਚ ਸੁਬਹ ਤੋਂ ਦੁਪਿਹਰ ਤਾਈ ਪੜ੍ਹਿਆ, ਅਜ਼ਰਾ ਦਾ ਮੂੰਹ ਜਲ ਫਾਟਕ ਦੇ ਅੱਗੇ ਖੁੱਲ੍ਹੇ ਮੈਦਾਨ ਵੱਲ ਨੂੰ ਸੀ, ਤੇ ਉਸ ਨੇ ਸਾਰੇ ਮਰਦਾਂ ਅਤੇ ਔਰਤਾਂ ਨੂੰ ਜਿਹੜੇ ਇਸ ਨੂੰ ਸਮਝ ਸੱਕਦੇ ਸਨ, ਪੜ੍ਹਕੇ ਸੁਣਾਇਆ ਸਭ ਲੋਕਾਂ ਨੇ ਬਿਵਸਬਾ ਦੀ ਪੋਥੀ ਨੂੰ ਧਿਆਨ ਨਾਲ ਸੁਣਿਆ ਅਤੇ ਧਿਆਨ ਦਿੱਤਾ।
4 ਫ਼ੇਰ ਅਜ਼ਰਾ ਲਿਖਾਰੀ ਲੱਕੜੀ ਦੇ ਉੱਚੇ ਤਖਤਪੋਸ਼ ਤੇ ਖੜ੍ਹਾ ਹੋ ਗਿਆ ਜੋ ਕਿ ਇਸ ਖਾਸ ਮੰਤਵ ਲਈ ਹੀ ਬਣਾਇਆ ਗਿਆ ਸੀ। ਉਸ ਦੇ ਸੱਜੇ ਪਾਸੇ ਮੱਤੀਬਯਾਹ, ਸ਼ਮਆ, ਅਨਾਯਾਹ, ਊਰੀਯਾਹ, ਹਿਲਕੀਯਾਹ ਅਤੇ ਮਆਸੇਯਾਹ ਸਨ। ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੁਮ, ਹਸਬਦ੍ਦਾਨਾਹ, ਜਕਰਯਾਹ ਅਤੇ ਮੱਸ਼ੁਲਾਮ ਸਨ।
5 ਤਾਂ ਅਜ਼ਰਾ ਲਿਖਾਰੀ ਨੇ ਪੋਥੀ ਨੂੰ ਲੋਕਾਂ ਦੇ ਸਾਹਮਣੇ ਖੋਲ੍ਹਿਆ। ਸਾਰੇ ਲੋਕਾਂ ਨੂੰ ਅਜ਼ਰਾ ਵਿਖਾਈ ਦੇ ਰਿਹਾ ਸੀ ਕਿਉਂ ਕਿ ਉਹ ਉੱਚੇ ਤਖਤਪੋਸ਼ ਉੱਪਰ ਖੜ੍ਹਾ ਸੀ। ਜਿਓਁ ਹੀ ਅਜ਼ਰਾ ਨੇ ਬਿਵਸਬਾ ਦੀ ਪੋਥੀ ਨੂੰ ਖੋਲ੍ਹਿਆ ਸਾਰੇ ਲੋਕ ਖੜ੍ਹੇ ਹੋ ਗਏ। 6 ਅਜ਼ਰਾ ਨੇ ਯਹੋਵਾਹ, ਮਹਾਨ ਪਰਮੇਸ਼ੁਰ ਦਾ ਧੰਨਵਾਦ ਕੀਤਾ ਤੇ ਉਸ ਦੀ ਉਸਤਤ ਕੀਤੀ। ਸਾਰੇ ਲੋਕਾਂ ਨੇ ਆਪਣੇ ਹੱਥ ਉਤਾਂਹ ਨੂੰ ਚੁੱਕ ਕੇ ਕਿਹਾ “ਆਮੀਨ! ਆਮੀਨ!” ਫ਼ੇਰ ਸਾਰੇ ਲੋਕਾਂ ਨੇ ਧਰਤੀ ਉੱਪਰ ਸਿਰ ਝੁਕਾ ਕੇ ਯਹੋਵਾਹ ਦੀ ਉਪਾਸਨਾ ਕੀਤੀ।
7 ਯੇਸ਼ੂਅ, ਬਾਨੀ, ਸੇਰੇਬਯਾਹ, ਯਾਮੀਨ, ਅੱਕੂਬ, ਸ਼ਬਬਈ, ਹੋਦੀਯਾਹ, ਮਅਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ, ਹਨਾਨ ਅਤੇ ਪਲਾਯਾਹ ਲੇਵੀ ਸਨ ਜਿਨ੍ਹਾਂ ਲੋਕਾਂ ਨੇ ਬਿਵਸਬਾ ਦੀ ਵਿਆਖਿਆ ਕੀਤੀ ਜਦੋਂ ਕਿ ਉਹ ਆਪਣੇ ਬਾਈਁ ਖਲੋਤੇ ਹੋਏ ਸਨ। 8 ਉਨ੍ਹਾਂ ਲੇਵੀਆਂ ਨੇ ਬਿਵਸਬਾ ਦੀ ਪੋਥੀ ਨੂੰ ਪੜ੍ਹ ਕੇ ਸੁਣਾਇਆ ਅਤੇ ਸਰਲ ਤਰੀਕੇ ’ਚ ਉਸਦੀ ਵਿਆਖਿਆ ਕੀਤੀ ਤਾਂ ਜੋ ਉਹ ਸਮਝ ਸੱਕਣ। ਇਉਂ ਉਨ੍ਹਾਂ ਨੇ ਇਸ ਲਈ ਕੀਤਾ ਤਾਂ ਕਿ ਜੋ ਕੁਝ ਉਚਾਰਿਆ ਗਿਆ ਹੈ ਉਹ ਲੋਕਾਂ ਦੀ ਸਮਝੀ ਪੈ ਜਾਵੇ।
9 ਤਦ ਰਾਜਪਾਲ ਨਹਮਯਾਹ, ਅਜ਼ਰਾ ਜਾਜਕ ਅਤੇ ਲਿਖਾਰੀ, ਅਤੇ ਲੇਵੀ ਜਿਹੜੇ ਲੋਕਾਂ ਨੂੰ ਸਿੱਖਾਉਂਦੇ ਸਨ, ਉਨ੍ਹਾਂ ਨੇ ਕਿਹਾ, “ਅੱਜ ਦਾ ਦਿਨ ਯਹੋਵਾਹ, ਤੁਹਾਡੇ ਪਰਮੇਸ਼ੁਰ ਲਈ ਖਾਸ ਅਤੇ ਪਵਿੱਤਰ ਦਿਨ3 ਹੈ। ਸੋ ਤੁਹਾਨੂੰ ਨਾ ਤਾਂ ਰੋਣਾਂ ਚਾਹੀਦਾ ਅਤੇ ਨਾ ਹੀ ਉਦਾਸ ਹੋਣਾ ਚਾਹੀਦਾ ਹੈ!” ਉਨ੍ਹਾਂ ਨੇ ਇਹ ਇਸ ਲਈ ਆਖਿਆ ਕਿਉਂ ਕਿ ਸਾਰੇ ਲੋਕ ਬਿਵਸਬਾ ਦੇ ਸ਼ਬਦ ਸੁਣ ਕੇ ਰੋ ਰਹੇ ਸਨ।
10 ਨਹਮਯਾਹ ਨੇ ਆਖਿਆ, “ਜਾਓ ਅਤੇ ਜਾਕੇ ਵੱਧੀਆ ਭੋਜਨ ਖਾਓ ਅਤੇ ਮਿੱਠੀ ਮੈਅ ਪੀਓ। ਅਤੇ ਇਸ ਵਿੱਚੋਂ ਕੁਝ ਭੋਜਨ ਉਨ੍ਹਾਂ ਨੂੰ ਦਿਓ ਜਿਨ੍ਹਾਂ ਨੇ ਖਾਣ ਲਈ ਕੁਝ ਵੀ ਤਿਆਰ ਨਹੀਂ ਕੀਤਾ। ਅੱਜ ਦਾ ਦਿਨ ਸਾਡੇ ਯਹੋਵਾਹ ਦਾ ਖਾਸ ਦਿਨ ਹੈ। ਇਸ ਲਈ ਉਦਾਸ ਨਾ ਹੋਵੋ ਕਿਉਂ ਕਿ ਯਹੋਵਾਹ ਦੀ ਖੁਸ਼ੀ ਤੁਹਾਡੀ ਤਾਕਤ ਹੋਵੇਗੀ।”
11 ਲੇਵੀਆਂ ਨੇ ਲੋਕਾਂ ਨੂੰ ਸ਼ਾਂਤ ਕਰਾਇਆ ਅਤੇ ਆਖਿਆ, “ਚੁੱਪ ਹੋ ਜਾਓ ਅਤੇ ਸ਼ਾਂਤ ਰਹੋ। ਅੱਜ ਦਾ ਦਿਨ ਵਿਸ਼ੇਸ ਹੈ, ਇਸ ਲਈ ਉਦਾਸ ਨਾ ਹੋਵੋ।”
12 ਤਦ ਸਾਰੇ ਲੋਕ ਖਾਣ ਅਤੇ ਪੀਣ ਲਈ ਚੱਲੇ ਗਏ ਅਤੇ ਕੁਝ ਭੋਜਨ ਹੋਰਨਾਂ ਨੂੰ ਆਨੰਦ ਮਨਾਉਣ ਲਈ ਅਤੇ ਇੱਕ ਪ੍ਰਸਂਨਤਾਮਈ ਪਰਬ ਨੂੰ ਮਨਾਉਣ ਲਈ ਭੇਜਿਆ। ਅਖੀਰ ਜਿਹੜੀਆਂ ਗੱਲਾਂ ਉਨ੍ਹਾਂ ਨੂੰ ਸਮਝਾਈਆਂ ਜਾ ਰਹੀਆਂ ਸਨ, ਉਨ੍ਹਾਂ ਦੀ ਸਮਝ ਵਿੱਚ ਆ ਗਈਆਂ।
13 ਫਿਰ ਮਹੀਨੇ ਦੇ ਦੂਜੇ ਦਿਨ, ਸਾਰੇ ਪਰਿਵਾਰਾਂ ਦੇ ਆਗੂ, ਜਾਜਕ ਅਤੇ ਲੇਵੀ ਅਜ਼ਰਾ ਦੇ ਗਿਰਦ ਬਿਵਸਬਾ ਦੇ ਬਚਨ ਸਿੱਖਣ ਲਈ ਇੱਕਤ੍ਰ ਹੋ ਗਏ।
14-15 ਉਨ੍ਹਾਂ ਨੂੰ ਬਿਵਸਬਾ ਵਿੱਚ ਇਹ ਲਿਖਿਆ ਹੋਇਆ ਲੱਭਿਆ: ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ ਕਿ ਇਸਰਾਏਲੀਆਂ ਨੂੰ ਸੱਤਵੇਂ ਮਹੀਨੇ ਦੇ ਪਰਬ ਲਈ ਆਸਰਿਆਂ ਵਿੱਚ ਜਾਕੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਸਾਰੇ ਨਗਰਾਂ ਅਤੇ ਯਰੂਸ਼ਲਮ ਰਾਹੀਂ ਜਾਕੇ ਇਹ ਐਲਾਨ ਕਰਨਾ ਚਾਹੀਦਾ: “ਪਹਾੜੀ ਦੇਸ਼ ਨੂੰ ਜਾ ਕੇ ਜ਼ੈਤੂਨ ਦੇ ਰੁੱਖਾਂ ਦੀਆਂ ਟਹਿਣੀਆਂ, ਅਤੇ ਜੰਗਲੀ ਜ਼ੈਤੂਨ ਦੇ ਰੁੱਖਾਂ ਦੀਆਂ ਟਹਿਣੀਆਂ, ਮਹਿਂਦੇ ਦੇ ਰੁੱਖਾਂ ਦੀਆਂ ਟਹਿਣੀਆਂ, ਖਜੂਰ ਦੀਆਂ ਟਹਿਣੀਆਂ ਅਤੇ ਸੰਘਣੇ ਰੁੱਖਾਂ ਦੀਆਂ ਟਹਿਣੀਆਂ ਲੈ ਕੇ ਆਉਣੀਆਂ। ਅਤੇ ਆਸਰੇ ਇਨ੍ਹਾਂ ਟਹਿਣੀਆਂ ਤੋਂ ਬਣਾਏ ਜਾਣ। ਜਿਵੇਂ ਬਿਵਸਬਾ ਵਿੱਚ ਲਿਖਿਆ ਗਿਆ ਇਹ ਉਵੇਂ ਹੀ ਕੀਤਾ ਜਾਵੇ।”
16 ਤਾਂ ਲੋਕਾਂ ਨੇ ਟਹਿਣੀਆਂ ਇਕੱਠੀਆਂ ਕੀਤੀਆਂ ਤੇ ਆਪਣੇ ਲਈ ਡੇਰੇ ਬਣਾਏ। ਉਨ੍ਹਾਂ ਨੇ ਆਪਣੀਆਂ ਹੀ ਛੱਤਾਂ ਅਤੇ ਵਿਹੜਿਆਂ ਵਿੱਚ ਤੇਰੇ ਲਾਏ। ਉਨ੍ਹਾਂ ਨੇ ਮੰਦਰ ਦੇ ਵਿਹੜੇ ਵਿੱਚ ਵੀ ਤੇਰੇ ਲਾਏ। ਇਹ ਡੇਰੇ ਜਲ ਫਾਟਕ ਅਤੇ ਅਫਰਾਈਮ ਦੇ ਫਾਟਕ ਦੇ ਖੁਲੇ ਮੈਦਾਨ ਵਿੱਚ ਲਗਾਏ ਗਏ ਸਨ। 17 ਜਲਾਵਤਨੀਆਂ ਦੀ ਸਭਾ ਨੇ, ਜਿਹੜੇ ਕੈਦ ਤੋਂ ਵਾਪਸ ਆਏ ਸਨ, ਆਪਣੇ ਆਸਰੇ ਬਣਾਏ ਅਤੇ ਉਨ੍ਹਾਂ ਵਿੱਚ ਹੀ ਰਹੇ। ਕਿਉਂ ਕਿ ਨੂਨ ਦੇ ਪੁੱਤਰ ਯਹੋਸ਼ੂਆ ਦੇ ਸਮੇਂ ਤੋਂ ਉਸ ਦਿਨ ਤੀਕ ਕਦੇ ਵੀ ਇਸਰਾਏਲੀਆਂ ਨੇ ਇੰਝ ਜਸ਼ਨ ਨਹੀਂ ਮਨਾਇਆ ਸੀ। ਹਰ ਕੋਈ ਬਹੁਤ ਖੁਸ਼ ਸੀ।
18 ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੀਕ, ਅਜ਼ਰਾ ਨੇ ਪਰਮੇਸ਼ੁਰ ਦੀ ਬਿਵਸਬਾ ਦੀ ਪੋਥੀ ਨੂੰ, ਹਰ ਹੋਜ਼ ਪੜ੍ਹਿਆ। ਉਨ੍ਹਾਂ ਨੇ ਪਰਬ ਨੂੰ ਬਿਵਸਬਾ ਮੁਤਾਬਕ ਸੱਤ ਦਿਨ ਮਨਾਇਆ ਅਤੇ ਅੱਠਵੇਂ ਦਿਨ ਇੱਕ ਖਾਸ ਸਭਾ ਹੋਈ।
ਇਸਰਾਏਲੀਆਂ ਨੇ ਆਪਣੇ ਪਾਪਾਂ ਦਾ ਇਕਰਾਰ ਕੀਤਾ
9 ਫਿਰ ਉਸੇ ਮਹੀਨੇ ਦੇ 24ਵੇਂ ਦਿਨ, ਸਾਰੇ ਇਸਰਾਏਲੀ ਵਰਤ ਰੱਖਣ ਲਈ ਇੱਕਸਾਬ ਇਕੱਠੇ ਹੋਏ। ਆਪਣਾ ਸੋਗ ਪ੍ਰਗਟਾਉਣ ਲਈ ਉਨ੍ਹਾਂ ਨੇ ਸੋਗ ਵਾਲੇ ਕੱਪੜੇ ਪਾਏ ਅਤੇ ਆਪਣੇ ਸਿਰਾਂ ਤੇ ਧੂੜ ਪਾ ਲਈ। 2 ਉਹ ਜਿਹੜੇ ਸੱਚੇ ਇਸਰਾਏਲੀ ਸਨ, ਉਨ੍ਹਾਂ ਨੇ ਆਪਣੇ-ਆਪ ਨੂੰ ਵਿਦੇਸ਼ੀਆਂ ਤੋਂ ਅੱਡ ਕਰ ਲਿਆ। ਉਹ ਖੜ੍ਹੇ ਹੋਏ ਅਤੇ ਆਪਣੇ ਪੁਰਖਿਆਂ ਦੀਆਂ ਦੁਸ਼ਟਤਾਵਾਂ ਨੂੰ ਕਬੂਲ ਕੀਤਾ। 3 ਉੱਥੇ ਤਕਰੀਬਨ ਉਹ ਤਿੰਨ ਘਂਟੇ ਖੜੋਤੇ ਰਹੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਿਵਸਬਾ ਦੀ ਪੋਥੀ ਨੂੰ ਪੜ੍ਹਿਆ। ਫਿਰ ਹੋਰ ਤਿੰਨਾਂ ਘਂਟਿਆਂ ਲਈ, ਉਨ੍ਹਾਂ ਨੇ ਆਪਣੇ ਕੀਤੇ ਪਾਪਾਂ ਦਾ ਇਕਰਾਰ ਕੀਤਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਝੁਕ ਕੇ ਉਸ ਦੀ ਉਪਾਸਨਾ ਕੀਤੀ।
4 ਫ਼ੇਰ ਯੇਸ਼ੂਆ, ਬਾਨਈ, ਕਦਮੀਏਲ, ਸ਼ਬਨਯਾਹ, ਬੁਂਨੀ, ਸ਼ੇਰੇਬਯਾਹ, ਬਾਨੀ, ਅਤੇ ਕਨਾਨੀ ਲੇਵੀਆਂ ਦੀਆਂ ਪੌੜੀਆਂ ਤੇ ਖਲੋ ਗਏ। ਇਹ ਸਾਰੇ ਉੱਚੀ ਆਵਾਜ਼ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਰੋਏ। 5 ਫੇਰ ਲੇਵੀਆਂ, ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਬਹਯਾਹ ਨੇ ਆਖਿਆ, ਉੱਠੋ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਸੀਸ ਦਿਓ! ਪਰਮੇਸ਼ੁਰ ਹਮੇਸ਼ਾ ਰਿਹਾ ਅਤੇ ਹਮੇਸ਼ਾ ਲਈ ਰਹੇਗਾ।
“ਤੇਰੇ ਪਰਤਾਪਮਈ ਨਾਮ ਦੀ ਉਸਤਤ ਹੋਵੇ।
ਤੇਰਾ ਨਾਂ ਸਾਰੀਆਂ ਅਸੀਸਾਂ ਅਤੇ ਸਾਰੀਆਂ ਉਸਤਤਾਂ ਤੋਂ ਉਚੇਰਾ ਹੋਵੇ।
6 ਸਿਰਫ਼ ਤੂੰ ਹੀ ਯਹੋਵਾਹ ਪਰਮੇਸ਼ੁਰ ਹੈਂ!
ਇੱਕ ਤੂੰ ਹੀ ਪਰਮੇਸ਼ੁਰ ਹੈ।
ਤੂੰ ਹੀ ਅਕਾਸ਼ਾਂ, ਉੱਚੇ ਅਕਾਸ਼ਾਂ
ਅਤੇ ਉਨ੍ਹਾਂ ਵਿੱਚਲੀਆਂ ਸਭ ਵਸਤਾਂ ਸਾਜੀਆਂ ਹਨ।
ਤੂੰ ਹੀ ਧਰਤੀ ਤੇ ਉਸ ਉਤ੍ਤਲੀਆਂ
ਜੀਵਿਤ ਸਭ ਚੀਜ਼ਾਂ ਨੂੰ ਸਾਜਿਆ ਤੂੰ ਹੀ
ਸਮੁੰਦਰਾਂ ਤੇ ਉਨ੍ਹਾਂ ਵਿੱਚ ਰਹਿੰਦੀਆਂ ਚੀਜ਼ਾਂ ਦਾ ਯਹੋਵਾਹ ਹੈਂ।
ਤੂੰ ਸਭ ਨੂੰ ਜੀਵਨ ਦਿੰਦਾ ਹੈਂ ਅਤੇ
ਅਕਾਸ਼ ਵਿੱਚਲਾ ਸਭ ਕੁਝ ਝੁਕ ਕੇ ਤੇਰੀ ਉਪਾਸਨਾ ਕਰਦਾ ਹੈ।
7 ਤੂੰ ਹੀ ਯਹੋਵਾਹ ਪਰਮੇਸ਼ੁਰ ਹੈ
ਜਿਸ ਨੇ ਅਬਰਾਮ ਨੂੰ ਚੁਣਿਆ,
ਤੂੰ ਹੀ ਉਸ ਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲਿਆਂਦਾ
ਤੇ ਫਿਰ ਉਸ ਦਾ ਨਾਉ ਅਬਰਾਹਾਮ ਰੱਖਿਆ।
8 ਤੂੰ ਵੇਖਿਆ ਕਿ ਉਹ ਤੇਰੇ ਨਾਲ ਵਫ਼ਾਦਾਰ ਸੀ
ਅਤੇ ਇਸ ਲਈ ਤੂੰ ਉਸ ਨਾਲ ਇਕਰਾਰਨਾਮਾ ਕੀਤਾ
ਤੂੰ ਉਸ ਨੂੰ ਕਨਾਨੀਆਂ ਹਿੱਤੀਆਂ ਅਤੇ
ਅੰਮੋਰੀਆਂ ਫਰਿਜ਼ੀਆਂ ਯ੍ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਣ ਦਾ ਇਕਰਾਰ ਕੀਤਾ।
ਤੂੰ ਉਹ ਧਰਤੀ ਅਬਰਾਹਾਮ ਦੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ
ਤੇ ਉਸ ਇਕਰਾਰ ਨੂੰ ਨਿਭਾਇਆ। ਕਿਉਂ ਕਿ ਤੂੰ ਧਰਮੀ ਹੈਂ।
9 ਤੂੰ ਸਾਡੇ ਪੁਰਖਿਆਂ ਨੂੰ ਮਿਸਰ ਵਿੱਚ ਦੁੱਖੀ ਵੇਖਿਆ
ਤੂੰ ਉਨ੍ਹਾਂ ਨੂੰ ਲਾਲ ਸਾਗਰ ਤੋਂ ਤੇਰੀ ਮਦਦ ਲਈ ਪੁਕਾਰ ਦਿਆਂ ਸੁਣਿਆ।
10 ਤੂੰ ਫ਼ਿਰਊਨ ਨਾਲ ਅਤੇ ਉਸ ਦੇ ਸਾਰੇ ਨੌਕਰਾਂ
ਅਤੇ ਉਸ ਦੇ ਲੋਕਾਂ ਨਾਲ ਅਜੂਬੇ ਅਤੇ ਕਰਿਸ਼ਮੇ ਕੀਤੇ।
ਤੂੰ ਜਾਣਦਾ ਸੀ ਕਿ ਮਿਸਰੀਆਂ ਨੇ ਸਾਡੇ
ਪੁਰਖਿਆਂ ਵੱਲ ਬਦਤਮੀਜ਼ੀ ਦਾ ਵਿਖਾਵਾ ਕੀਤਾ।
ਪਰ ਤੂੰ ਆਪਣੇ ਲਈ ਇੱਕ ਪਰਤਿਸ਼ਠਾ
ਬਣਾਈ ਜੋ ਅੱਜ ਤਾਈਂ ਜਾਰੀ ਹੈ।
11 ਤੂੰ ਲਾਲ ਸਾਗਰ ਨੂੰ ਉਨ੍ਹਾਂ ਸਾਹਮਣੇ ਦੋ ਹਿਸਿਆਂ ਵਿੱਚ ਵੰਡ ਦਿੱਤਾ
ਅਤੇ ਉਹ ਸਾਗਰ ਵਿੱਚਲੀ ਸੁੱਕੀ ਧਰਤੀ ਤੋਂ ਦੀ ਲੰਘ ਗਏ।
ਤੂੰ ਮਿਸਰੀ ਫ਼ੌਜ ਨੂੰ ਜਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਸੀ ਡੂੰਘਾਈਆਂ ਵਿੱਚ ਫ਼ਸਾ ਦਿੱਤਾ,
ਜਿਵੇਂ ਕਿ ਕਰੋਧਵਾਨ ਸਮੁੰਦਰ ਵਿੱਚ ਇੱਕ ਪੱਥਰ ਹੋਵੇ।
12 ਦਿਨ ਵੇਲੇ ਤੂੰ ਬੱਦਲ ਦੇ ਥੰਮ ਦੁਆਰਾ ਅਤੇ
ਰਾਤ ਵੇਲੇ ਅੱਗ ਦੇ ਥੰਮ ਦੁਆਰਾ ਉਨ੍ਹਾਂ ਦੀ ਅਗਵਾਈ ਕੀਤੀ
ਤੇ ਉਸ ਰਾਹ ਤੇ ਰੋਸ਼ਨੀ ਚਮਕੀ ਜਿੱਥੇ ਦੀ ਉਹ ਗਏ।
13 ਫ਼ੇਰ ਤੂੰ ਸੀਨਈ ਪਹਾੜੀ ਤੇ ਉੱਤਰਿਆ।
ਤੂੰ ਅਕਾਸ਼ ਤੋਂ ਉਨ੍ਹਾਂ ਨਾਲ ਗੱਲਾਂ ਕੀਤੀਆਂ
ਅਤੇ ਉਨ੍ਹਾਂ ਨੂੰ ਚੰਗੇ ਨਿਆਉਂ ਅਤੇ ਸੱਚੀਆਂ ਬਿਵਸਬਾਂ
ਅਤੇ ਚੰਗੀਆਂ ਬਿਧੀਆਂ ਅਤੇ ਹੁਕਮ ਦਿੱਤੇ।
14 ਤੂੰ ਉਨ੍ਹਾਂ ਨੂੰ ਆਪਣੇ ਆਰਾਮ ਦੇ ਵਿਸ਼ੇਸ਼ ਦਿਨ ਤੋਂ ਜਾਣੂ ਕਰਵਾਇਆ।
ਤੂੰ ਉਨ੍ਹਾਂ ਨੂੰ ਹੁਕਮ, ਬਿਧੀਆਂ
ਅਤੇ ਬਿਵਸਬਾਂ ਮੂਸਾ ਆਪਣੇ ਸੇਵਕ ਰਾਹੀਂ ਦਿੱਤੀਆਂ।
15 ਉਹ ਭੁੱਖੇ ਸਨ,
ਇਸ ਲਈ ਤੂੰ ਉਨ੍ਹਾਂ ਨੂੰ ਅਕਾਸ਼ ਤੋਂ ਭੋਜਨ ਦਿੱਤਾ।
ਉਹ ਪਿਆਸੇ ਸਨ
ਤੂੰ ਉਨ੍ਹਾਂ ਨੂੰ ਚੱਟਾਨ ਤੋਂ ਪਾਣੀ ਦਿੱਤਾ
ਤੇ ਉਨ੍ਹਾਂ ਨੂੰ ਤੂੰ ਆਖਿਆ,
‘ਆਓ ਤੇ ਇਸ ਧਰਤੀ ਤੇ ਕਬਜਾ ਕਰ ਲਵੋ!’
ਤੂੰ ਉਨ੍ਹਾਂ ਨੂੰ ਇਹ ਜ਼ਮੀਨ ਦੇਣ ਦੀ ਸੌਂਹ ਖਾਧੀ ਸੀ।
16 ਪਰ ਉਹ ਲੋਕ, ਸਾਡੇ ਪੁਰਖੇ ਹਂਕਾਰੇ ਗਏ ਸਨ।
ਉਹ ਜ਼ਿੱਦੀ ਬਣ ਗਏ ਅਤੇ ਤੇਰੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
17 ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਤੇਰੇ ਹੈਰਾਨਕੁਨ ਕਾਰਜ ਚੇਤੇ ਨਹੀਂ ਰੱਖੇ ਜੋ ਤੂੰ ਉਨ੍ਹਾਂ ਲਈ ਕੀਤੇ ਸਨ।
ਉਹ ਜ਼ਿੱਦੀ ਬਣ ਗਏ
ਅਤੇ ਮਿਸਰ ਨੂੰ ਵਾਪਸ ਜਾਣ ਦੀ ਠਾਨ ਲਈ।
“ਪਰ ਤੂੰ ਪਰਮੇਸ਼ੁਰ ਹੈਂ ਜੋ ਮੁਆਫ਼ ਕਰਦਾ,
ਜੋ ਮਿਹਰਬਾਨ ਅਤੇ ਦਯਾਲੂ ਹੈ,
ਜੋ ਗੁੱਸੇ ਹੋਣ ਵਿੱਚ ਢਿੱਲਾ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈਂ,
ਇਸ ਲਈ ਤੂੰ ਉਨ੍ਹਾਂ ਵੱਲੋਂ ਨਹੀਂ ਪਰਤਿਆ।
18 ਜਦੋਂ ਉਨ੍ਹਾਂ ਨੇ ਪਿਘਲੀ ਹੋਈ ਧਾਤ ਤੋਂ ਵੱਛਾ ਬਣਾਇਆ ਅਤੇ ਆਖਿਆ,
‘ਇਹ ਤੁਹਾਡਾ ਪਰਮੇਸ਼ੁਰ ਹੈ ਜਿਸ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ
ਅਤੇ ਉਨ੍ਹਾਂ ਨੇ ਵੱਡੀ ਬੇਅਦਬੀ ਕੀਤੀ।’
19 ਤੂੰ ਤਾਂ ਵੀ ਉਨ੍ਹਾਂ
ਨੂੰ ਨਾਮਂਜ਼ੂਰ ਨਾ ਕੀਤਾ ਕਿਉਂ ਜੋ ਤੂੰ ਬਹੁਤ ਦਯਾਲੂ ਹੈਂ।
ਇਹੀ ਕਾਰਣ ਹੈ ਕਿ ਤੂੰ ਉਨ੍ਹਾਂ ਨੂੰ ਮਾਰੂਬਲ ਵਿੱਚ ਵੀ ਨਹੀਂ ਛੱਡਿਆ।
ੱਬਦ੍ਦਲ ਦਾ ਥੰਮ ਦਿਨ ਵੇਲੇ ਉਨ੍ਹਾਂ ਦੀ
ਅਗਵਾਈ ਕਰਨ ਤੋਂ ਉਨ੍ਹਾਂ ਨਾਲੋਂ ਅੱਡ ਨਹੀਂ ਹੋਇਆ।
ਅੱਗ ਦਾ ਥੰਮ ਰਾਤ ਵੇਲੇ ਉਸ ਰਾਹ
ਤੇ ਰੋਸ਼ਨੀ ਕਰਨੋ ਨਾ ਹਟਿਆ ਜਿੱਥੇ ਉਹ ਜਾ ਰਹੇ ਸਨ।
20 ਤੂੰ ਉਨ੍ਹਾਂ ਨੂੰ ਸਿਆਣੇ ਹੋਣ ਲਈ ਆਪਣਾ ਨੇਕ ਆਤਮਾ ਦਿੱਤਾ।
ਤੂੰ ਉਨ੍ਹਾਂ ਦੇ ਮੂੰਹਾਂ ਤੋਂ ਮੰਨ ਨਹੀਂ ਰੱਖਿਆ,
ਅਤੇ ਤੂੰ ਉਨ੍ਹਾਂ ਨੂੰ ਉਨ੍ਹਾਂ ਦੀ ਪਿਆਸ ਲਈ ਪਾਣੀ ਦਿੱਤਾ ਸੀ।
21 ਚਾਲੀ ਵਰ੍ਹੇ ਤੂੰ ਉਜਾੜ ਵਿੱਚ ਉਨ੍ਹਾਂ ਦੀ ਦੇਖ-ਰੇਖ ਕੀਤੀ।
ਜੋ ਲੋੜੀਂਦਾ ਸੋ ਉਨ੍ਹਾਂ ਪਾਇਆ।
ਉਨ੍ਹਾਂ ਦੇ ਕੱਪੜੇ ਨਾ ਘਸੇ ਅਤੇ
ਨਾ ਹੀ ਉਨ੍ਹਾਂ ਦੇ ਪੈਰ ਸੁੱਜੇ।
22 ਤੂੰ ਉਨ੍ਹਾਂ ਨੂੰ ਰਾਜ ਅਤੇ ਲੋਕ ਦਿੱਤੇ,
ਅਤੇ ਉਨ੍ਹਾਂ ਨੂੰ ਦੂਰ ਦੁਰਾਡੀਆਂ ਥਾਵਾਂ ਦਿੱਤੀਆਂ ਜਿੱਥੇ ਬੋੜੇ ਜਿਹੇ ਲੋਕ ਰਹਿਂਂਦੇ ਸਨ।
ਉਨ੍ਹਾਂ ਨੇ ਹਸ਼ਬੋਨ ਦੇ ਪਾਤਸ਼ਾਹ ਸੀਹੋਨ ਦੀ ਜ਼ਮੀਨ ਉੱਤੇ ਅਤੇ
ਬਾਸ਼ਾਨ ਦੇ ਪਾਤਸ਼ਾਹ ਓਗ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ।
23 ਤੂੰ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ
ਅਕਾਸ਼ ਵਿੱਚਲੇ ਤਾਰਿਆਂ ਵਾਂਗ ਵੱਧਾਇਆ
ਅਤੇ ਉਨ੍ਹਾਂ ਨੂੰ ਉਸ ਜ਼ਮੀਨ ਤੇ ਲਿਆਇਆ ਜਿਸ ਵਿੱਚ ਦਾਖਲ ਹੋਣ ਅਤੇ
ਕਬਜਾ ਕਰਨ ਲਈ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਕਿਹਾ ਸੀ।
24 ਇਉਂ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਆਕੇ ਉਸ ਦੇਸ਼ ਉੱਪਰ ਕਬਜ਼ਾ ਕਰ ਲਿਆ।
ਤੂੰ ਕਨਾਨੀਆਂ ਨੂੰ ਹਰਾਇਆ,
ਅਤੇ ਉਨ੍ਹਾਂ ਦੇ ਰਾਜਿਆਂ ਅਤੇ
ਉਨ੍ਹਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ ਤਾਂ
ਜੋ ਉਹ ਜੋ ਚਾਹੁਣ ਉਨ੍ਹਾਂ ਨਾਲ ਕਰ ਸੱਕਣ।
25 ਉਨ੍ਹਾਂ ਨੇ ਕੰਧਾਂ ਵਾਲੇ ਸ਼ਹਿਰਾਂ ਅਤੇ
ਉਪਜਾਊ ਧਰਤੀ ਤੇ ਕਬਜ਼ਾ ਕੀਤਾ ਉਨ੍ਹਾਂ ਨੂੰ ਭਰੇ-ਭਰਾਏ
ਅਤੇ ਸਜੇ-ਸਜਾਏ ਘਰ ਮਿਲ ਗਏ।
ਉਨ੍ਹਾਂ ਨੂੰ ਪੁੱਟੇ ਹੋਏ ਤਿਆਰ ਕੁਂਡ ਮਿਲ ਗਏ।
ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼,
ਜ਼ੈਤੂਨ ਦੇ ਫ਼ਲਾਂ ਨਾਲ ਲਦ੍ਦੇ ਹੋਏ ਰੁੱਖ ਤੇ ਬਹੁਤ ਸਾਰੇ ਫ਼ਲਦਾਰ ਰੁੱਖ ਮਿਲ ਗਏ।
ਬਹੁਤਾ ਖਾਣ ਕਾਰਣ ਉਨ੍ਹਾਂ ਦੇ ਢਿੱਡ ਆਫ਼ਰ ਗਏ
ਅਤੇ ਉਹ ਮੋਟੇ ਹੋਦੇ ਗਏ ਸਨ।
ਉਨ੍ਹਾਂ ਨੇ ਤੇਰੀ ਚੰਗਿਆਈ ਵਿੱਚ ਆਪਣੇ-ਆਪ ਨੂੰ ਆਨੰਦਿਤ ਕੀਤਾ।
26 ਅਤੇ ਫ਼ੇਰ ਉਨ੍ਹਾਂ ਨੇ ਅਵਗਿਆ ਕੀਤੀ
ਅਤੇ ਤੇਰੇ ਖਿਲਾਫ਼ ਵਿਦ੍ਰੋਹ ਕੀਤਾ।
ਉਨ੍ਹਾਂ ਨੇ ਆਪਣੀਆਂ ਪਿੱਠਾ ਪਿੱਛੇ ਤੇਰੀ ਬਿਵਸਬਾ ਨੂੰ ਸੁੱਟ ਦਿੱਤਾ।
ਉਨ੍ਹਾਂ ਨੇ ਤੇਰੀਆਂ ਸਿੱਖੀਆਂ ਨੂੰ ਅਣਦੇਖਿਆਂ ਕੀਤਾ ਅਤੇ
ਤੇਰੇ ਨਬੀਆਂ ਨੂੰ ਵੱਢਿਆ ਉੱਨ੍ਹਾਂ ਨਬੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਤੇ ਤੇਰੇ ਵੱਲ ਮੋੜਨ ਦਾ ਯਤਨ ਕੀਤਾ
ਪਰ ਸਾਡੇ ਪੁਰਖਿਆਂ ਨੇ ਤੇਰੇ ਵਿਰੁੱਧ ਬੜੇ ਭਿਆਨਕ ਕਾਰਜ਼ ਕੀਤੇ।
27 ਸੋ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾ ਦੇ ਹੱਖੀ ਪਾ ਦਿੱਤਾ।
ਵੈਰੀਆਂ ਨੇ ਉਨ੍ਹਾਂ ਨੂੰ ਬਹੁਤ ਸਤਾਇਆ
ਜਦੋਂ ਬਿਪਤਾ ਪਈ ਤਾਂ ਸਾਡੇ ਪੁਰਖਿਆਂ ਨੇ ਤੈਨੂੰ ਪੁਕਾਰਿਆ
ਤੇ ਤੂੰ ਅਕਾਸ਼ ’ਚ ਉਨ੍ਹਾਂ ਦੀ ਪੁਕਾਰ ਸੁਣੀ।
ਤੂੰ ਬਹੁਤ ਦਿਆਲੂ ਹੈਂ
ਆਪਣੀ ਦਿਆਲਤਾ ਕਾਰਣ ਤੂੰ ਲੋਕਾਂ ਨੂੰ ਉਨ੍ਹਾਂ ਦੀ ਮਦਦ ਲਈ ਭੇਜਿਆ।
ਫੇਰ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੀ ਸ਼ਕਤੀ ਤੋਂ ਬਚਾਇਆ।
28 ਫ਼ਿਰ ਜਦ ਵੀ ਸਾਡੇ ਪੁਰਖਿਆਂ ਨੂੰ ਚੈਨ ਮਿਲਿਆ ਤਾਂ
ਉਹ ਬਦਲ ਗਏ ਅਤੇ ਤੇਰੇ ਅੱਗੇ ਬਦੀ ਕੀਤੀ।
ਤਾਂ ਫ਼ਿਰ ਤੂੰ ਉਨ੍ਹਾਂ ਨੂੰ ਮੁੜ ਉਨ੍ਹਾਂ ਦੇ ਵੈਰੀਆਂ ਦੇ ਹੱਬੀ ਫਢ਼ ਦਿੱਤਾ,
ਤਾਂ ਜੋ ਉਹ ਉਨ੍ਹਾਂ ਨੂੰ ਸਜ਼ਾ ਦੇਣ ਤੇ ਹਰਾਉਣ
ਪਰ ਉਨ੍ਹਾਂ ਫ਼ਿਰ ਤੈਨੂੰ ਪੁਕਾਰਿਆ ਤੇ ਤੂੰ ਉਨ੍ਹਾਂ ਦੀ ਪੁਕਾਰ ਅਕਾਸ਼
ਤੋਂ ਸੁਣੀ ਤੇ ਉਨ੍ਹਾਂ ਨੂੰ ਆਜ਼ਾਦ ਕੀਤਾ।
ਤੇ ਇਉਂ ਤੂੰ ਆਪਣੀ ਦਿਆਲਤਾ
ਕਈ ਵਾਰ ਉਨ੍ਹਾਂ ਤੇ ਕੀਤੀ।
29 ਤੂੰ ਉਨ੍ਹਾਂ ਨੂੰ ਖਬਰਦਾਰ ਕੀਤਾ
ਅਤੇ ਉਨ੍ਹਾਂ ਨੂੰ ਆਪਣੀ ਬਿਵਸਬਾ ਵੱਲ ਵਾਪਸ ਮੁੜਨ ਲਈ ਆਖਿਆ,
ਪਰ ਇਨ੍ਹਾਂ ਹਂਕਾਰੀ ਲੋਕਾਂ ਨੇ ਤੇਰੇ ਹੁਕਮਾਂ ਨੂੰ ਨਾ ਮੰਨਿਆ।
ਜਿਹੜਾ ਵਿਅਕਤੀ ਤੇਰੀ ਬਿਵਸਬਾ ਨੂੰ ਮੰਨਦਾ ਅਤੇ ਉਨ੍ਹਾਂ ਨੂੰ ਨਿਭਾਉਂਦਾ, ਉਹ ਜਿਉਂਦਾ ਰਹੇਗਾ।
ਪਰ ਸਾਡੇ ਪੁਰਖਿਆਂ ਨੇ ਤੇਰੀ ਬਿਵਸਬਾ ਦੇ ਖਿਲਾਫ਼ ਪਾਪ ਕੀਤਾ।
ਉਹ ਜ਼ਿੱਦੀ ਅੜੀਅਲ ਸਨ
ਅਤੇ ਤੇਰੇ ਵੱਲ ਪਿੱਠ ਕਰ ਲਈ।
ਉਨ੍ਹਾਂ ਨੇ ਤੇਰੀ ਆਵਾਜ਼ ਨਾ ਸੁਣੀ।
30 “ਪਰ ਤੂੰ ਕਈ ਸਾਲਾਂ ਤੀਕ ਉਨ੍ਹਾਂ ਨਾਲ ਧੀਰਜਵਾਨ ਰਿਹਾ।
ਤੂੰ ਉਨ੍ਹਾਂ ਨੂੰ ਆਪਣੇ ਆਤਮੇ ਦੁਆਰਾ ਨਬੀਆਂ ਰਾਹੀਂ ਚੇਤਾਵਨੀ ਦਿੱਤੀ।
ਪਰ ਸਾਡੇ ਪੁਰਖਿਆਂ ਨੇ ਇੱਕ ਨਾ ਸੁਣੀ।
ਤਾਂ ਫ਼ਿਰ ਤੂੰ ਉਨ੍ਹਾਂ ਨੂੰ ਦੂਜੀਆਂ ਧਰਤੀਆਂ ਦੇ ਲੋਕਾਂ ਹੱਥੀਂ ਸੌਂਪ ਦਿੱਤਾ।
31 “ਪਰ ਫ਼ਿਰ ਵੀ ਤੂੰ ਇੰਨਾ ਕਿਰਪਾਲੂ ਹੈਂ
ਕਿ ਤੂੰ ਉਨ੍ਹਾਂ ਨੂੰ ਜੜੋਂ ਖਤਮ ਨਾ ਕੀਤਾ
ਤੂੰ ਉਨ੍ਹਾਂ ਨੂੰ ਛੱਡਿਆ ਨਾ ਕਿਉਂ ਕਿ ਹੈਂ
ਪਰਮੇਸ਼ੁਰ ਤੂੰ ਬਹੁਤ ਕਿਰਪਲੂ ਅਤੇ ਦਿਆਲੂ ਹੈ।
32 ਹੇ ਪਰਮੇਸ਼ੁਰ, ਤੂੰ ਮਹਾਨਤਮ ਪਰਮੇਸ਼ੁਰ ਹੈਂ!
ਤੂੰ ਭੈਦਾਇੱਕ ਤੇ ਬਲਸ਼ਾਲੀ ਹੈਂ!
ਤੂੰ ਆਪਣਾ ਇਕਰਾਰਨਾਮਾ ਰੱਖਦੈਁ ਅਤੇ ਇਸ ਤੇ ਵਫ਼ਾਦਾਰ ਹੈਂ!
ਸਾਡੇ ਤੇ ਅਨੇਕਾਂ ਮੁਸੀਬਤਾਂ ਆਈਆਂ।
ਉਨ੍ਹਾਂ ਮੁਸੀਬਤਾਂ ਨੂੰ ਨਜ਼ਰ ਅੰਦਾਜ਼ ਨਾ ਕਰ ਜਿਹੜੀਆਂ ਸਾਡੇ ਪਾਤਸ਼ਹਾਂ,
ਆਗੂਆਂ, ਜਾਜਕਾਂ, ਨਬੀਆਂ, ਪੁਰਖਿਆਂ
ਅਤੇ ਤੇਰੇ ਸਾਰੇ ਲੋਕਾਂ ਉੱਤੇ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ ਲੈ ਕੇ ਅੱਜ ਤੀਕ ਆਈਆਂ ਹਨ!
33 ਪਰ ਪਰਮੇਸ਼ੁਰ, ਤੂੰ ਉਹ ਕਰਨ ਵਿੱਚ ਧਰਮੀ ਸੀ ਜੋ ਤੂੰ ਸਾਡੇ ਨਾਲ ਕੀਤਾ।
ਤੂੰ ਧਰਮੀ ਸੀ ਅਤੇ ਅਸੀਂ ਦੁਸ਼ਟਤਾ ਦਾ ਵਿਖਾਵਾ ਕੀਤਾ।
34 ਸਾਡੇ ਪਾਤਸ਼ਾਹਾਂ, ਆਗੂਆਂ, ਜਾਜਕਾਂ ਤੇ ਪੁਰਖਿਆਂ ਨੇ ਤੇਰੀ ਬਿਵਸਬਾ ਦਾ ਪਾਲਣ ਨਹੀਂ ਕੀਤਾ।
ਉਨ੍ਹਾਂ ਨੇ ਤੇਰੇ ਹੁਕਮਾਂ ਅਤੇ
ਤੇਰੀਆਂ ਚਿਤਾਵਨੀਆਂ ਨੂੰ ਨਾ ਸੁਣਿਆ ਜੋ ਤੂੰ ਉਨ੍ਹਾਂ ਨੂੰ ਦਿੱਤੀਆਂ ਸਨ।
35 ਸਾਡੇ ਪੁਰਖਿਆਂ ਨੇ ਤੇਰੀ ਸੇਵਾ ਨਾ ਕੀਤੀ ਇੱਥੋਂ ਤੀਕ ਕਿ ਜਦੋਂ ਉਹ ਆਪਣੇ ਰਾਜ ’ਚ ਵੱਸਦੇ ਸਨ,
ਤਦ ਵੀ ਉਹ ਬਦਕਾਰੀਆਂ ਤੋਂ ਨਾ ਟਲੇ ਉਨ੍ਹਾਂ ਤੇਰੀ ਹਰ ਰਹਿਮਤ ਨੂੰ ਭੋਗਿਆ
ਤੇ ਮਾਣਿਆ ਉਨ੍ਹਾਂ ਨੇ ਜ਼ਰੱਖੇਜ਼ ਧਰਤੀ ਦੀਆਂ ਖੁਸ਼ੀਆਂ ਮਾਣੀਆਂ ਖੁਲ੍ਹੀਆਂ ਥਾਵਾਂ
ਤੇ ਜਿਉਂਦੇ ਰਹੇ ਪਰ ਉਹ ਆਪਣੀ ਬਦਕਾਰੀ ਤੋਂ ਨਾ ਟਲੇ।
36 ਅਤੇ ਹੁਣ ਅਸੀਂ ਇਸ ਧਰਤੀ
ਤੇ ਗੁਲਾਮ ਬਣ ਗਏ ਹਾਂ ਜਿਹੜੀ ਤੂੰ ਸਾਡੇ ਪੁਰਖਿਆਂ ਨੂੰ
ਦਿੱਤੀ ਸੀ ਤਾਂ ਜੋ ਉਹ ਇਸ ਦੇ ਫ਼ਲਾਂ
ਅਤੇ ਚੰਗਿਆਈ ਨੂੰ ਮਾਣ ਸੱਕਣ।
37 ਇਸ ਧਰਤੀ ਦੀ ਮਿੱਟੀ ਬੜੀ ਉਪਜਾਉ ਹੈ
ਪਰ ਅਸੀਂ ਪਾਪ ਕੀਤੇ ਹਨ।
ਅਤੇ ਜਿਹੜੇ ਰਾਜੇ ਤੂੰ ਸਾਡੇ ਉੱਪਰ ਨਿਯੁਕਤ ਕੀਤੇ ਇਹ ਫ਼ਸ਼ਲ ਉਨ੍ਹਾਂ ਨੂੰ ਚਲੀ ਗਈ।
ਉਹੀ ਪਾਤਸ਼ਾਹ ਸਾਡੇ ਸਰੀਰਾਂ ਅਤੇ ਸਾਡੇ ਪਸ਼ੂਆਂ ਤੇ ਸ਼ਾਸਨ ਕਰਦੇ ਹਨ।
ਉਹ ਆਪਣੀ ਮਨ ਮਰਜ਼ੀ ਕਰਦੇ ਹਨ ਤੇ ਹੁਣ ਅਸੀਂ ਬੜੀ ਮੁਸੀਬਤ ਵਿੱਚ ਹਾਂ।
38 “ਇਨ੍ਹਾਂ ਸਾਰੀਆਂ ਗੱਲਾਂ ਕਾਰਣ ਅਸੀਂ ਇੱਕ ਅਬਦਲ ਇਕਰਾਰਨਾਮਾ ਕਰਦੇ ਹਾਂ ਇਹ ਇਕਰਾਰਨਾਮਾ ਅਸੀਂ ਲਿਖਤ ਵਿੱਚ ਦੇ ਰਹੇ ਹਾਂ ਤੇ ਉਸ ਉੱਪਰ ਸਾਡੇ ਆਗੂ, ਲੇਵੀ ਦੇ ਜਾਜਕ ਹਸਤਾਖਰ ਕਰਕੇ ਤੇ ਮੋਹਰ ਲਗਾ ਰਹੇ ਹਨ।”
ਪਤਰਸ ਦਾ ਇੱਕ ਲੰਗੜ੍ਹੇ ਨੂੰ ਠੀਕ ਕਰਨਾ
3 ਇੱਕ ਦਿਨ ਪਤਰਸ ਅਤੇ ਯੂਹੰਨਾ ਮੰਦਰ ਵਾਲੇ ਇਲਾਕੇ ਵੱਲ ਗਏ। ਇਹ ਦੁਪਿਹਰ ਦੇ ਤਿੰਨ ਵਜੇ ਦਾ ਵੇਲਾ ਸੀ, ਇਹ ਮੰਦਰ ਦੀ ਰੋਜ਼ਾਨਾ ਪ੍ਰਾਰਥਨਾ ਦੀ ਸੇਵਾ ਦਾ ਵੇਲਾ ਹੁੰਦਾ ਸੀ। 2 ਜਦੋਂ ਉਹ ਮੰਦਰ ਦੇ ਵਿਹੜੇ ਅੰਦਰ ਜਾ ਰਹੇ ਸਨ, ਉਨ੍ਹਾਂ ਨੇ ਇੱਕ ਆਦਮੀ ਨੂੰ ਵੇਖਿਆ ਜੋ ਲੰਗੜਾ ਜੰਮਿਆ ਸੀ। ਉਹ ਚੱਲ ਨਹੀਂ ਸੱਕਦਾ ਸੀ, ਇਸ ਲਈ ਉਸ ਦੇ ਕੁਝ ਮਿੱਤਰਾਂ ਨੇ ਉਸ ਨੂੰ ਚੁੱਕਿਆ ਹੋਇਆ ਸੀ। ਹਰ ਰੋਜ਼ ਉਸ ਦੇ ਮਿੱਤਰ ਉਸ ਨੂੰ ਲਿਆਉਂਦੇ ਅਤੇ ਉਸ ਨੂੰ ਭੀਖ ਮੰਗਨ ਲਈ ਮੰਦਰ ਦੇ ਬੂਹੇ ਤੇ ਛੱਡ ਜਾਂਦੇ, ਜੋ ਕਿ “ਖੂਬਸੂਰਤ ਬੂਹਾ” ਅਖਵਾਉਂਦਾ ਸੀ। ਉਹ ਆਦਮੀ ਉਨ੍ਹਾਂ, ਸਾਰੇ ਲੋਕਾਂ ਤੋਂ, ਜਿਹੜੇ ਵੀ ਮੰਦਰ ਅੰਦਰ ਜਾਂਦੇ, ਭੀਖ ਮੰਗਦਾ। 3 ਉਸ ਦਿਨ, ਉਸ ਨੇ ਪਤਰਸ ਅਤੇ ਯੂਹੰਨਾ ਨੂੰ ਮੰਦਰ ਦੇ ਵਿਹੜੇ ਅੰਦਰ ਜਾਂਦੇ ਵੇਖਿਆ ਅਤੇ ਉਨ੍ਹਾਂ ਕੋਲੋਂ ਪੈਸਿਆਂ ਦੀ ਭੀਖ ਮੰਗੀ।
4 ਪਤਰਸ ਅਤੇ ਯੂਹੰਨਾ ਨੇ ਉਸ ਵੱਲ ਵੇਖਿਆ ਅਤੇ ਫ਼ੇਰ ਪਤਰਸ ਨੇ ਆਖਿਆ, “ਸਾਡੇ ਵੱਲ ਵੇਖ।” 5 ਉਸ ਆਦਮੀ ਨੇ ਉਨ੍ਹਾਂ ਵੱਲ ਵੇਖਿਆ ਤੇ ਸੋਚਿਆ ਸ਼ਾਇਦ ਉਹ ਉਸ ਨੂੰ ਭੀਖ ਦੇਣਗੇ। 6 ਪਰ ਪਤਰਸ ਨੇ ਆਖਿਆ, “ਮੇਰੇ ਕੋਲ ਕੋਈ ਚਾਂਦੀ ਜਾਂ ਸੋਨਾ ਨਹੀਂ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦੇਵਾਂਗਾ। ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਤੂੰ ਉੱਠ ਕੇ ਖੜ੍ਹਾ ਹੋ ਅਤੇ ਚੱਲ।”
7 ਤਦ ਪਤਰਸ ਨੇ ਉਸ ਲੰਗੜ੍ਹੇ ਦਾ ਸੱਜਾ ਹੱਥ ਫ਼ੜਿਆ ਅਤੇ ਉਸ ਨੂੰ ਉੱਠਾਇਆ, ਤੁਰੰਤ ਹੀ, ਉਸ ਲੰਗੜ੍ਹੇ ਆਦਮੀ ਦੇ ਪੈਰਾਂ ਅਤੇ ਗਿਟਿਆਂ ਵਿੱਚ ਤਾਕਤ ਆ ਗਈ। 8 ਉਹ ਝੱਟ ਆਪਣੇ ਪੈਰਾਂ ਤੇ ਕੁਦਿਆ ਅਤੇ ਚੱਲਣ ਲੱਗ ਪਿਆ ਅਤੇ ਉਨ੍ਹਾਂ ਦੇ ਨਾਲ ਮੰਦਰ ਦੇ ਵਿਹੜੇ ਅੰਦਰ ਗਿਆ। ਉਹ ਚੱਲ ਰਿਹਾ ਸੀ, ਕੁੱਦ ਰਿਹਾ ਸੀ, ਅਤੇ ਪਰਮੇਸ਼ੁਰ ਦੀ ਉਸਤਤਿ ਕਰ ਰਿਹਾ ਸੀ। 9-10 ਸਾਰੇ ਲੋਕ ਜਿਨ੍ਹਾਂ ਨੇ ਉਸ ਨੂੰ ਵੇਖਿਆ, ਉਸ ਨੂੰ ਪਛਾਣ ਗਏ। ਕਿ ਇਹ ਉਹੀ ਹੈ ਜੋ ਮੰਦਰ ਦੇ ਖੂਬਸੂਰਤ ਫ਼ਾਟਕ ਉੱਪਰ ਬੈਠਕੇ ਭੀਖ ਮੰਗਿਆ ਕਰਦਾ ਸੀ ਤਾਂ ਜਦੋਂ ਉਨ੍ਹਾਂ ਨੇ ਉਸੇ ਮਨੁੱਖ ਨੂੰ ਚੱਲ ਕੇ ਮੰਦਰ ਵੱਲ ਆਉਂਦੇ ਪਰਮੇਸ਼ੁਰ ਦੀ ਉਸਤਤਿ ਕਰਦੇ ਵੇਖਿਆ ਤਾਂ ਉਹ ਇਹ ਸਭ ਵੇਖਕੇ ਹੈਰਾਨ ਰਹਿ ਗਏ ਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਭਾਣਾ ਕਿਵੇਂ ਵਾਪਰਿਆ ਸੀ?
ਪਤਰਸ ਦਾ ਲੋਕਾਂ ਨੂੰ ਉਪਦੇਸ਼ ਦੇਣਾ
11 ਉਸ ਆਦਮੀ ਨੇ ਪਤਰਸ ਅਤੇ ਯੂਹੰਨਾ ਨੂੰ ਫ਼ੜਿਆ ਹੋਇਆ ਸੀ ਤੇ ਲੋਕ ਉਸ ਨੂੰ ਠੀਕ ਚੱਲਦਾ ਵੇਖ ਕੇ ਹੈਰਾਨ ਸਨ ਕਿਉਂਕਿ ਹੁਣ ਉਹ ਬਿਲਕੁਲ ਠੀਕ-ਠਾਕ ਸੀ। ਤਾਂ ਲੋਕ ਵੀ ਪਤਰਸ ਅਤੇ ਯੂਹੰਨਾ ਕੋਲ ਸੁਲੇਮਾਨ ਦੇ ਦਲਾਨ ਵਿੱਚੋਂ ਦੌੜੇ ਆਏ।
12 ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, “ਮੇਰੇ ਯਹੂਦੀ ਭਰਾਵੋ, ਤੁਸੀ ਇਸ ਤੇ ਹੈਰਾਨ ਕਿਉਂ ਹੋ? ਤੁਸੀਂ ਸਾਡੇ ਵੱਲ ਇਉਂ ਕਿਉਂ ਵੇਖ ਰਹੇ ਹੋ ਜਿਵੇਂ ਅਸੀਂ ਉਸ ਨੂੰ ਆਪਣੀ ਤਾਕਤ ਅਤੇ ਚੰਗਿਆਈ ਨਾਲ ਠੀਕ ਕੀਤਾ ਹੈ? 13 ਨਹੀਂ। ਅਸੀਂ ਨਹੀਂ। ਪਰਮੇਸ਼ੁਰ ਨੇ ਇਹ ਸਭ ਕੀਤਾ ਹੈ। ਉਹ ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਉਹ ਸਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਉਸ ਨੇ ਇਹ ਸਭ ਕੁਝ ਕਰਕੇ ਆਪਣੇ ਸੇਵਕ ਯਿਸੂ ਦੀ ਮਹਿਮਾ ਕੀਤੀ ਹੈ। ਪਰ ਤੁਸੀਂ ਯਿਸੂ ਨੂੰ ਮਰਵਾਉਣ ਲਈ ਦੇ ਦਿੱਤਾ, ਪਿਲਾਤੁਸ ਨੇ ਯਿਸੂ ਨੂੰ ਛੱਡ ਦੇਣਾ ਚਾਹਿਆ ਪਰ ਤੁਸੀਂ ਆਖਿਆ ਕਿ ਤੁਹਾਨੂੰ ਯਿਸੂ ਦੀ ਆਜ਼ਾਦੀ ਨਹੀਂ ਚਾਹੀਦੀ। 14 ਯਿਸੂ ਪਵਿੱਤਰ ਅਤੇ ਧਰਮੀ ਸੀ। ਪਰ ਤੁਸੀਂ ਕਿਹਾ ਕਿ ਤੁਹਾਨੂੰ ਉਸਦੀ ਜ਼ਰੂਰਤ ਨਹੀਂ ਹੈ। ਪਰ ਤੁਸੀਂ ਪਿਲਾਤੁਸ ਨੂੰ ਯਿਸੂ ਦੀ ਜਗ਼੍ਹਾ ਇੱਕ ਖੂਨੀ ਨੂੰ ਛੱਡਣ ਦੀ ਮੰਗ ਕੀਤੀ ਹੈ। 15 ਇਸ ਤਰ੍ਹਾਂ ਤੁਸੀਂ ਉਸ ਨੂੰ ਮਾਰਿਆ ਜੋ ਜਿੰਦਗੀ ਦਿੰਦਾ ਹੈ ਪਰ ਪਰਮੇਸ਼ੁਰ ਨੇ ਉਸ ਨੂੰ ਮੁਰਦੇ ਤੋਂ ਜੀਵਨ ਵੱਲ ਉੱਠਾਇਆ। ਅਸੀਂ ਇਸਦੇ ਗਵਾਹ ਹਾਂ ਕਿਉਂ ਕਿ ਅਸੀਂ ਇਹ ਸਭ ਕੁਝ ਆਪਣੀ ਅਖੀ ਵੇਖਿਆ।
16 “ਇਹ ਯਿਸੂ ਦੀ ਸ਼ਕਤੀ ਹੀ ਸੀ ਜਿਸਨੇ ਇਸ ਲੰਗੜ੍ਹੇ ਆਦਮੀ ਨੂੰ ਚੱਲਣ ਦੀ ਸ਼ਕਤੀ ਦਿੱਤੀ। ਇਹ ਇਸ ਲਈ ਵਾਪਰਿਆ ਕਿਉਂਕਿ ਅਸੀਂ ਯਿਸੂ ਦੀ ਸ਼ਕਤੀ ਵਿੱਚ ਯਕੀਨ ਕੀਤਾ। ਤੁਸੀਂ ਇਸ ਆਦਮੀ ਨੂੰ ਵੇਖ ਸੱਕਦੇ ਹੋ ਤੇ ਤੁਸੀਂ ਇਸ ਨੂੰ ਜਾਣਦੇ ਵੀ ਹੋ। ਇਹ ਯਿਸੂ ਵਿੱਚ ਆਪਣੇ ਵਿਸ਼ਵਾਸ ਕਾਰਣ ਚੰਗਾ ਹੋਇਆ ਹੈ ਅਤੇ ਤੁਸੀਂ ਸਭਨਾ ਨੇ ਵੇਖਿਆ ਕਿ ਇਹ ਕਿਵੇਂ ਵਾਪਰਿਆ।
17 “ਮੇਰੇ ਭਰਾਵੋ। ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨਾਲ ਉਹ ਸਭ ਕੁਝ ਇਸ ਲਈ ਕੀਤਾ ਕਿਉਂਕਿ ਤੁਸੀਂ ਆਪਣੀ ਕਰਨੀ ਤੋਂ ਅਨਜਾਣ ਸੀ ਕਿ ਤੁਸੀਂ ਇਹ ਕੀ ਕਰ ਰਹੇ ਹੋ। ਤੁਹਾਡੇ ਆਗੂ ਵੀ ਅਨਜਾਣ ਸਨ। 18 ਪਰ ਉਨ੍ਹਾਂ ਗੱਲਾਂ ਦੀ ਸੂਚਨਾ ਪਰਮੇਸ਼ੁਰ ਨੇ ਆਪਣੇ ਨਬੀਆਂ ਰਾਹੀਂ ਦਿੱਤੀ Ί ਜਿਵੇਂ ਕਿ ਉਸ ਦੇ ਮਸੀਹ ਨੂੰ ਦੁੱਖ ਝੱਲਣੇ ਪੈਣਗੇ। ਇਹ ਇਵੇਂ ਹੀ ਵਾਪਰਿਆ ਜਿਵੇਂ ਮੈਂ ਤੁਹਾਨੂੰ ਕਿਹਾ ਹੈ। 19 ਇਸੇ ਲਈ ਤੁਹਾਨੂੰ ਆਪਣੇ ਦਿਲ ਅਤੇ ਜੀਵਨ ਬਦਲਣੇ ਚਹੀਦੇ ਹਨ ਅਤੇ ਪਰਮੇਸ਼ੁਰ ਵੱਲ ਮੁੜੋ ਤਾਂ ਜੋ ਉਹ ਤੁਹਾਡੇ ਪਾਪ ਬਖਸ਼ ਸੱਕੇ। 20 ਤਦ ਫ਼ਿਰ ਪ੍ਰਭੂ ਤੁਹਾਨੂੰ ਆਤਮਕ ਸੁੱਖ ਦਾ ਸਮਾਂ ਦੇਵੇਗਾ, ਉਹ ਯਿਸੂ ਨੂੰ ਭੇਜੇਗਾ ਜਿਸ ਨੂੰ ਉਸ ਨੇ ਮਸੀਹ ਹੋਣ ਲਈ ਚੁਣਿਆ ਹੈ।
21 “ਜਿੰਨਾ ਚਿਰ ਸਾਰੀਆਂ ਚੀਜ਼ਾਂ ਮੁੜ ਸੁਧਾਰੀਆਂ ਨਹੀਂ ਜਾਂਦੀਆਂ, ਯਿਸੂ ਨੇ ਸਵਰਗ ਵਿੱਚ ਹੀ ਰਹਿਣਾ ਹੈ। ਇਸ ਬਾਰੇ ਪਰਮੇਸ਼ੁਰ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੀ ਸ਼ੁਰੂ ਤੋਂ ਹੀ ਆਖਿਆ ਸੀ। 22 ਮੂਸਾ ਨੇ ਆਖਿਆ, ‘ਪ੍ਰਭੂ, ਤੁਹਾਡਾ ਪਰਮੇਸ਼ੁਰ, ਤੁਹਾਡੇ ਆਪਣੇ ਭਰਾਵਾਂ ਵਿੱਚੋਂ ਇੱਕ ਨਬੀ ਦੇਵੇਗਾ, ਜਿਹੜਾ ਮੇਰੇ ਵਰਗਾ ਹੈ। ਜੋ ਕੁਝ ਨਬੀ ਤੁਹਾਨੂੰ ਆਖੇ ਉਸ ਨੂੰ ਸੁਣੋ। 23 ਜੋ ਕੋਈ ਵੀ ਉਸ ਨਬੀ ਨੂੰ ਨਹੀਂ ਮੰਨੇ ਉਹ ਮਰ ਜਾਵੇਗਾ ਅਤੇ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਕੱਢ ਦਿੱਤਾ ਜਾਵੇਗਾ।’ [a]
24 “ਸਮੂਏਲ ਅਤੇ ਉਸਤੋਂ ਬਾਅਦ ਸਾਰੇ ਨਬੀ, ਜੋ ਪਰਮੇਸ਼ੁਰ ਲਈ ਬੋਲੇ, ਉਨ੍ਹਾਂ ਨੇ ਵਰਤਮਾਨ ਕਾਲ ਦੀਆਂ ਗੱਲਾਂ ਨਿਸ਼ਚਿਤ ਕੀਤੀਆਂ। 25 ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤਰ ਹੋ ਜਿਸ ਨੂੰ ਪਰਮੇਸ਼ੁਰ ਨੇ ਤੁਹਾਡੇ ਪਿਓ ਦਾਦਿਆਂ ਨਾਲ ਬਣਾਇਆ ਸੀ। ਜਦ ਉਹ ਅਬਰਾਹਾਮ ਨੂੰ ਆਖਿਆ ਕਿ, ‘ਧਰਤੀ ਦੇ ਸਾਰੇ ਲੋਕ ਤੇਰੀ ਅੰਸ ਰਾਹੀਂ ਧੰਨ ਹੋਣਗੇ।’ [b] 26 ਪਰਮੇਸ਼ੁਰ ਨੇ ਆਪਣੇ ਖਾਸ ਸੇਵਕ ਯਿਸੂ ਨੂੰ ਤੁਹਾਡੇ ਕੋਲ ਪਹਿਲਾਂ ਭੇਜਿਆ। ਉਹ ਤੁਹਾਡੇ ਵਿੱਚੋਂ ਹਰ ਇੱਕ ਨੂੰ ਤੁਹਾਡੇ ਬਦੀ ਦੇ ਰਸਤਿਆਂ ਤੋਂ ਹਟਾ ਕੇ ਅਸੀਸਾਂ ਦੇਣ ਲਈ ਆਇਆ।”
2010 by World Bible Translation Center