Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਹਿਜ਼ਕੀਏਲ 27-29

ਸਮੁੰਦਰਾਂ ਉੱਤੇ ਵਪਾਰ ਦਾ ਮਹਾਨ ਕੇਁਦਰ, ਸੂਰ

27 ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਸੂਰ ਬਾਰੇ ਇਹ ਸੋਗੀ ਗੀਤ ਗਾ। ਸੂਰ ਬਾਰੇ ਇਹ ਗੱਲਾਂ ਆਖ: ‘ਸੂਰ, ਤੂੰ ਦਰਵਾਜ਼ਾ ਹੈਂ ਸਮੁੰਦਰ ਦਾ। ਤੂੰ ਵਪਾਰੀ ਹੈ ਬਹੁਤ ਸਾਰੀਆਂ ਕੌਮਾਂ ਲਈ। ਤੂੰ ਸਫ਼ਰ ਕਰਦਾ ਹੈਂ ਸਮੁੰਦਰ ਕੰਢੇ ਦੇ ਬਹੁਤ ਸਾਰੇ ਦੇਸਾਂ ਵੱਲ। ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ:

“‘ਸੂਰ, ਤੂੰ ਸੋਚਦਾ ਹੈਂ ਕਿ ਤੂੰ ਬਹੁਤ ਸੁਹਣਾ ਹੈਂ।
    ਤੂੰ ਸੋਚਦਾ ਹੈਂ ਕਿ ਤੂੰ ਪੂਰੀ ਤਰ੍ਹਾਂ ਖੂਬਸੂਰਤ ਹੈਂ!
ਮੈਡੀਟੇਰੇਨੀਅਨ ਸਮੁੰਦਰ ਤੇਰੇ ਸ਼ਹਿਰ ਦੀ ਸੀਮਾ ਹੈ।
    ਤੇਰੇ ਇਮਾਰਤਕਾਰਾਂ ਨੇ ਬਣਾਇਆ ਸੀ ਤੈਨੂੰ ਪੂਰਨ ਤੌਰ ਤੇ ਖੂਬਸੂਰਤ।”
    ਜਿਵੇਂ ਉਹ ਜਹਾਜ਼ ਜਿਹੜੇ ਤੇਰੇ ਵੱਲੋਂ ਸਫ਼ਰ ਕਰਦੇ ਹਨ।
ਤੇਰੇ ਇਮਾਰਤਕਾਰਾਂ ਨੇ ਸਨੀਰ ਪਰਬਤਾਂ ਦੇ ਚੀਲ ਦੇ
    ਰੁੱਖਾਂ ਨੂੰ ਵਰਤਿਆ ਸੀ ਤੇਰੀਆਂ ਤਖਤੀਆਂ ਬਨਾਉਣ ਲਈ।
ਉਨ੍ਹਾਂ ਨੇ ਲਬਾਨੋਨ ਤੋਂ ਦਿਆਰ ਦੇ ਰੁੱਖਾਂ ਨੂੰ
    ਵਰਤਿਆ ਸੀ ਤੇਰੇ ਮਸਤੂਲ ਨੂੰ ਬਣਾਉਣ ਲਈ।
ਉਨ੍ਹਾਂ ਨੇ ਬਾਸ਼ਾਨ ਦੇ ਓਕ ਦੇ ਰੁੱਖਾਂ ਦੀ ਵਰਤੋਂ ਕੀਤੀ ਸੀ
    ਤੁਹਾਡੇ ਪਤਵਾਰ ਬਨਾਉਣ ਲਈ।
ਉਨ੍ਹਾਂ ਨੇ ਕਿੱਤੀਮ ਦੇ ਟਾਪੂਆਂ ਦੇ ਰੁੱਖਾਂ ਨੂੰ ਵਰਤਿਆ ਸੀ
    ਤੁਹਾਡੇ ਡੈਕ ਉਤਲੇ ਸਨਬੋਰ ਲਈ।
    ਸ਼ਿੰਗਾਰਿਆ ਸੀ ਉਨ੍ਹਾਂ ਨੇ ਉਸ ਨੂੰ ਹਾਬੀ ਦੰਦ ਨਾਲ।
ਤੇਰੀ ਪਾਲ ਲਈ ਵਰਤੀ ਸੀ ਉਨ੍ਹਾਂ ਨੇ ਮਿਸਰ ਵਿੱਚ ਬਣੀ ਰੰਗਦਾਰ ਕਤਾਨੀ।
    ਤੁਹਾਡੀ ਪਾਲ ਸੀ ਝੰਡਾ ਤੁਹਾਡਾ।
ਤੁਹਾਡੇ ਕੇਬਿਨ ਦੇ ਕੱਜਣ ਸਨ ਨੀਲੇ ਅਤੇ ਬੈਁਗਨੀ।
    ਲਿਆਂਦੇ ਸਨ ਓਹ ਕਿਰਮਤੀ ਦੇ ਕੰਢੇ ਤੋਂ।
ਸੀਦੋਨ ਅਤੇ ਅਰਵਦ ਦੇ ਲੋਕਾਂ ਨੇ ਤੁਹਾਡੀਆਂ ਕਿਸ਼ਤੀਆਂ ਦੇ ਚੱਪੂ ਚਲਾਏ।
    ਸੂਰ, ਤੁਹਾਡੇ ਸਿਆਣੇ ਬੰਦੇ ਸਨ ਕਪਤਾਨ ਤੁਹਾਡੇ ਜਹਾਜ਼ਾਂ ਦੇ।
ਰਾਬਲ ਦੇ ਸਿਆਣੇ ਅਤੇ ਬਜ਼ੁਰਗ ਸਨ ਤੁਹਾਡੇ ਜਹਾਜ਼ ਉੱਤੇ,
    ਤੁਹਾਡੇ ਜਹਾਜ਼ ਦੇ ਫ਼ਟਿਆਂ ਵਿੱਚਲੀਆਂ ਦਰਾੜਾਂ ਬੰਦ ਕਰਨ ’ਚ ਮਦਦ ਕਰਨ ਲਈ।
ਸਮੁੰਦਰ ਦੇ ਸਾਰੇ ਜ਼ਹਾਜ਼ ਅਤੇ ਉਨ੍ਹਾਂ ਦੇ ਜਹਾਜ਼ੀ ਆਏ ਸਨ
    ਤੁਹਾਡੇ ਨਾਲ ਕਾਰੋਬਾਰ ਅਤੇ ਵਪਾਰ ਕਰਨ ਲਈ।

10 “‘ਫ਼ਾਰਸ, ਲੂਦ ਅਤੇ ਫੂਟ ਦੇ ਬੰਦੇ ਸਨ ਤੁਹਾਡੀ ਫ਼ੌਜ ਵਿੱਚ। ਉਹ ਸਨ ਤੁਹਾਡੇ ਜੰਗੀ ਲੜਾਕੇ। ਟੰਗੀਆਂ ਹੋਈਆਂ ਸਨ ਉਨ੍ਹਾਂ ਨੇ ਆਪਣੀਆਂ ਢਾਲਾਂ ਅਤੇ ਆਪਣੇ ਟੋਪ ਤੁਹਾਡੀਆਂ ਕੰਧਾਂ ਉੱਤੇ। ਉਨ੍ਹਾਂ ਨੇ ਤੁਹਾਡੇ ਸ਼ਹਿਰ ਲਈ ਸਤਿਕਾਰ ਅਤੇ ਪਰਤਾਪ ਲਿਆਂਦਾ। 11 ਅਰਵਦ ਅਤੇ ਸਿਸਰੀਆ ਦੇ ਬੰਦੇ ਤੁਹਾਡੇ ਸੁਰੱਖਿਅਤ ਸੈਨਿਕ ਸਨ, ਤੁਹਾਡੇ ਸ਼ਹਿਰ ਦੇ ਆਲੇ-ਦੁਆਲੇ ਦੀ ਦੀਵਾਰ ਉੱਤੇ ਖਲੋਤੇ ਹੋਏ। ਤੁਹਾਡੇ ਮੁਨਾਰਿਆਂ ਵਿੱਚ ਗਾਮਾਦ ਦੇ ਲੋਕ ਸਨ। ਉਨ੍ਹਾਂ ਨੇ ਆਪਣੀਆਂ ਢਾਲਾਂ ਤੁਹਾਡੇ ਸ਼ਹਿਰ ਦੁਆਲੇ ਕੰਧਾਂ ਉੱਤੇ ਟਂਗੀਆਂ ਹੋਈਆਂ ਸਨ। ਉਨ੍ਹਾਂ ਨੇ ਤੁਹਾਡੀ ਸੁੰਦਰਤਾ ਨੂੰ ਪੂਰਨ ਬਣਾ ਦਿੱਤਾ ਸੀ।

12 “‘ਤਰਸ਼ੀਸ਼ ਤੁਹਾਡੇ ਸਭ ਤੋਂ ਚੰਗੇ ਗਾਹਕਾਂ ਵਿੱਚੋਂ ਸੀ। ਉਨ੍ਹਾਂ ਨੇ ਚਾਂਦੀ, ਲੋਹੇ, ਟੀਨ ਅਤੇ ਸਿੱਕੇ ਦਾ ਤੁਹਾਡੀ ਵੇਚਣ ਵਾਲੀਆਂ ਅਦਭੁਤ ਚੀਜ਼ਾਂ ਨਾਲ ਵਪਾਰ ਕੀਤਾ। 13 ਯਾਵਾਨ, ਤੂਬਲ, ਅਤੇ ਮਸ਼ਕ ਸਾਗਰ ਦੇ ਦੁਆਲੇ ਦਾ ਖੇਤਰ ਤੁਹਾਡੇ ਨਾਲ ਵਪਾਰ ਕਰਦਾ ਸੀ। ਉਹ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਬਦਲੇ ਗੁਲਾਮਾਂ ਅਤੇ ਕਾਂਸੀ ਦਾ ਵਪਾਰ ਕਰਦੇ ਸਨ। 14 ਤੋਂਗਰਮਾਹ ਕੌਮ ਦੇ ਲੋਕ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਨਾਲ ਘੋੜਿਆਂ, ਜੰਗੀ ਘੋੜਿਆਂ ਅਤੇ ਖੱਚਰਾਂ ਦਾ ਵਪਾਰ ਕਰਦੇ ਸਨ। 15 ਦਦਾਨੀ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ। ਤੁਸੀਂ ਆਪਣੀਆਂ ਚੀਜ਼ਾਂ ਬਹੁਤ ਬਾਈਁ ਵੇਚੀਆਂ। ਲੋਕੀਂ ਤੁਹਾਨੂੰ ਮੁੱਲ ਅਦਾ ਕਰਨ ਲਈ ਹਾਬੀ ਦੰਦ ਅਤੇ ਆਬਨੂਸ ਦੀ ਲੱਕੜੀ ਲੈ ਕੇ ਆਏ। 16 ਅਰਾਮੀ ਦਾ ਤੁਹਾਡੇ ਨਾਲ ਵਪਾਰ ਸੀ ਕਿਉਂ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਨ। ਉਨ੍ਹਾਂ ਪਂਨ, ਅਰਗਵਾਨੀ ਕੱਪੜੇ, ਕੱਢਾਈ ਦੇ ਕੰਮ, ਮਹੀਨ ਕਸੀਦੇ, ਕਤਾਨ ਅਤੇ ਮਂਗਾ ਦਾ ਵਪਾਰ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਨਾਲ ਕੀਤਾ।

17 “‘ਯਹੂਦਾਹ ਅਤੇ ਇਸਰਾਏਲ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ। ਉਨ੍ਹਾਂ ਨੇ ਤੁਹਾਡੀਆਂ ਵੇਚੀਆਂ ਹੋਈਆਂ ਚੀਜ਼ਾਂ ਦਾ ਮੁੱਲ ਕਣਕ, ਜ਼ੈਤੂਨ, ਅਗੇਤੇ ਅੰਜੀਰਾਂ, ਸ਼ਹਿਦ, ਤੇਲ ਅਤੇ ਮਲਹਮ ਨਾਲ ਤਾਰਿਆ। 18 ਦੰਮਿਸ਼ਕ ਇੱਕ ਚੰਗਾ ਗਾਹਕ ਸੀ। ਉਸ ਨੇ ਤੁਹਾਡੀਆਂ ਬਹੁਤ ਸਾਰੀਆਂ ਅਦਭੁਤ ਚੀਜ਼ਾਂ ਨਾਲ ਵਪਾਰ ਕੀਤਾ। ਉਨ੍ਹਾਂ ਨੇ ਹਲਬੋਨ ਦੀ ਸ਼ਰਾਬ ਅਤੇ ਚਿੱਟੀ ਉਨ ਦਾ ਉਨ੍ਹਾਂ ਚੀਜ਼ਾਂ ਨਾਲ ਵਪਾਰ ਕੀਤਾ। 19 ਊਜ਼ਲ ਤੋਂ ਵਾਦਾਨ ਅਤੇ ਯਾਵਾਨ ਨੇ ਤੁਹਾਡੀਆਂ ਵਸਤਾਂ ਨਾਲ ਵਪਾਰ ਕੀਤਾ। ਉਨ੍ਹਾਂ ਨੇ ਕਮਾਇਆ ਹੋਇਆ ਲੋਹਾ, ਅਤਰ ਅਤੇ ਗੰਨੇ ਦਾ ਵਪਾਰ ਉਨ੍ਹਾਂ ਚੀਜ਼ਾਂ ਨਾਲ ਕੀਤਾ। 20 ਦਦਾਨ ਨੇ ਚੰਗਾ ਵਪਾਰ ਦਿੱਤਾ। ਉਨ੍ਹਾਂ ਨੇ ਤੁਹਾਡੇ ਨਾਲ ਕਾਠੀ ਦੇ ਕੱਪੜੇ ਅਤੇ ਘੋੜ-ਸਵਾਰੀ ਦਾ ਵਪਾਰ ਕੀਤਾ। 21 ਅਰਬ ਅਤੇ ਕੇਦਾਰ ਦੇ ਸਾਰੇ ਆਗੂਆਂ ਨੇ ਤੁਹਾਡੀਆਂ ਚੀਜ਼ਾਂ ਨਾਲ ਲੇਲਿਆਂ, ਭੇਡੂਆਂ, ਬੱਕਰੀਆਂ ਦਾ ਵਪਾਰ ਕੀਤਾ। 22 ਸ਼ਬਾ ਅਤੇ ਰਅਮਾਹ ਦੇ ਵਪਾਰੀਆਂ ਨੇ ਤੁਹਾਡੇ ਨਾਲ ਵਪਾਰ ਕੀਤਾ। ਉਨ੍ਹਾਂ ਨੇ ਸਭ ਤੋਂ ਚੰਗੇ ਮਸਾਲਿਆਂ ਅਤੇ ਹਰ ਤਰ੍ਹਾਂ ਦੇ ਬਹੁਮੁੱਲੇ ਪੱਥਰ ਅਤੇ ਸੋਨੇ ਨਾਲ ਤੁਹਾਡੀਆਂ ਚੀਜ਼ਾਂ ਦਾ ਵਪਾਰ ਕੀਤਾ। 23 ਹਾਰਾਨ, ਕੰਨੇਹ, ਅਦਨ, ਸ਼ਬਾ, ਅੱਸ਼ੂਰ ਅਤੇ ਕਿਲਮਦ ਦੇ ਵਪਾਰੀਆਂ ਨੇ ਤੁਹਾਡੇ ਨਾਲ ਵਪਾਰ ਕੀਤਾ। 24 ਉਨ੍ਹਾਂ ਨੇ ਸਭ ਤੋਂ ਚੰਗੇ ਕੱਪੜਿਆਂ, ਨੀਲੇ ਅਤੇ ਸੁੰਦਰ ਕੱਢਾਈ ਦੇ ਕੰਮ ਵਾਲੇ ਕੱਪੜਿਆਂ, ਅਨੇਕਾਂ ਰਂਗਾਂ ਦੇ ਗਲੀਚਿਆਂ, ਕਸ ਕੇ ਬੰਨ੍ਹੇ ਹੋਏ ਰੱਸਿਆਂ ਅਤੇ ਦਿਆਰ ਦੀ ਲੱਕੜੀ ਤੋਂ ਬਣੀਆਂ ਚੀਜ਼ਾਂ ਨਾਲ ਅਦਾਇਗੀ ਕੀਤੀ। ਇਹੀ ਚੀਜ਼ਾਂ ਸਨ ਜਿਨ੍ਹਾਂ ਨਾਲ ਉਹ ਤੁਹਾਡੇ ਨਾਲ ਵਪਾਰ ਕਰਦੇ ਸਨ। 25 ਤਰਸ਼ੀਸ਼ ਦੇ ਜਹਾਜ਼ ਤੁਹਾਡੀਆਂ ਵੇਚੀਆਂ ਚੀਜ਼ਾਂ ਨੂੰ ਲੈ ਜਾਂਦੇ ਸਨ।

“ਸੂਰ, ਤੂੰ ਹੈ ਉਨ੍ਹਾਂ ਮਾਲਵਾਹਕ ਜਹਾਜ਼ਾਂ ਵਿੱਚੋਂ ਕਿਸੇ ਇੱਕ ਵਰਗਾ।
    ਤੂੰ ਸਮੁੰਦਰ ਉੱਤੇ ਹੈਂ, ਬਹੁਤ ਸਾਰੀਆਂ ਦੌਲਤਾਂ ਨਾਲ ਮਾਲਾਮਾਲ।
26 ਤੇਰੇ ਪਤਵਾਰ ਚਲਾਉਣ ਵਾਲੇ ਤੈਨੂੰ ਸਮੁੰਦਰ ਵਿੱਚ ਦੂਰ-ਵਗਾ ਕੇ ਲੈ ਗਏ।
    ਪਰ ਪੂਰਬ ਦੀ ਇੱਕ ਤਾਕਤਵਰ ਹਵਾ ਤਬਾਹ ਕਰ ਦੇਵੇਗੀ ਤੇਰੇ ਸਮੁੰਦਰ ਵਿੱਚਲੇ ਜਹਾਜ਼ਾਂ ਨੂੰ।
27 ਅਤੇ ਡੁਲ੍ਹ ਜਾਵੇਗੀ ਤੇਰੀ ਸਾਰੀ ਦੌਲਤ ਸਮੁੰਦਰ ਵਿੱਚ।
    ਤੇਰੀ ਦੌਲਤ-ਉਹ ਚੀਜ਼ਾਂ ਜਿਹੜੀਆਂ ਨੂੰ ਖਰੀਦਦਾ ਤੇ ਵੇਚਦਾ ਹੈਂ-ਡੁਲ੍ਹ ਜਾਵੇਗੀ ਸਮੁੰਦਰ ਵਿੱਚ।
ਤੇਰੇ ਸਾਰੇ ਮਾਝੀ-ਜਹਾਜਰਾਨਾਂ, ਕਪਤਾਨਾਂ ਅਤੇ ਉਹ ਆਦਮੀ ਜਿਹੜੇ ਬੰਦ ਕਰਦੇ ਨੇ ਦਰਾੜਾਂ ਤੇਰੇ ਜਹਾਜ਼ਾਂ ਦੇ ਫ਼ਟਿਆਂ ਵਿੱਚਲੀਆਂ-
    ਡੁਲ੍ਹ ਜਾਵੇਗਾ ਸਮੁੰਦਰ ਅੰਦਰ।
ਤੇਰੇ ਸ਼ਹਿਰ ਦੇ ਵਪਾਰੀ ਸਿਪਾਹੀ ਸਾਰੇ ਹੀ ਡੁੱਬ ਜਾਣਗੇ ਸਮੁੰਦਰ ਵਿੱਚ।
    ਇਹੀ ਵਾਪਰੇਗਾ ਜਿਸ ਦਿਨ ਤੂੰ ਤਬਾਹ ਹੋਵੇਂਗਾ!

28 “‘ਪਿਂਡ ਡਰ ਨਾਲ ਕੰਬ ਜਾਣਗੇ ਜਦੋਂ ਉਹ ਤੁਹਾਡੇ ਕਪਤਾਨਾਂ ਦੀਆਂ ਚੀਕਾਂ ਸੁਣਨਗੇ!
29 ਤੁਹਾਡਾ ਪੂਰਾ ਮਲਾਹ ਛਾਲ ਮਾਰ ਦੇਵੇਗਾ ਜਹਾਜ਼ ਵਿੱਚੋਂ।
    ਜਹਾਜ਼ਰਾਨ ਅਤੇ ਕਪਤਾਨ ਛਾਲ ਮਾਰ ਦੇਣਗੇ ਜਹਾਜ਼ ਵਿੱਚੋਂ ਅਤੇ ਤਰ ਜਾਣਗੇ ਕੰਢੇ ਤਾਈਂ।
30 ਬਹੁਤ ਉਦਾਸ ਹੋਵਣਗੇ ਉਹ ਤੇਰੇ ਬਾਰੇ।
    ਰੋਵਣਗੇ ਉਹ, ਘਟ੍ਟਾ ਪਾਉਣਗੇ ਆਪਣੇ ਸਿਰਾਂ ਵਿੱਚ ਅਤੇ ਲੇਟਣਗੇ ਰਾਖ ਵਿੱਚ।
31 ਸਿਰ ਮੁਨਾਵਣਗੇ ਉਹ ਤੇਰੇ ਲਈ।
    ਪਹਿਨਣਗੇ ਉਹ ਸੋਗੀ ਵਸਤਰ।
ਰੋਵਣਗੇ ਉਹ ਜਿਵੇਂ ਰੋਦਾ ਹੈ ਕੋਈ ਕਿਸੇ ਮਰ ਗਏ ਬੰਦੇ ਲਈ।

32 “‘ਉਨ੍ਹਾਂ ਦੇ ਭਾਰੀ ਰੋਣੇ ਅੰਦਰ ਉਹ ਤੇਰੇ ਲਈ ਇਹ ਉਦਾਸ ਗੀਤ ਗਾਉਣਗੇ, ਅਤੇ ਤੇਰੇ ਲਈ ਰੋਣਗੇ।

“‘ਕੋਈ ਨਹੀਂ ਹੈ ਸੂਰ ਵਰਗਾ!
    ਬਰਬਾਦ ਹੋ ਗਿਆ ਹੈ ਸੂਰ ਅੱਧ ਵਿੱਚਕਾਰ ਸਮੁੰਦਰ ਦੇ!
33 ਤੁਹਾਡੇ ਵਪਾਰੀਆਂ ਨੇ ਸਫ਼ਰ ਕੀਤਾ ਸਮੁੰਦਰੋ ਪਾਰ!
    ਸੰਤੁਸ਼ਟ ਕੀਤਾ ਤੁਸੀਂ ਬਹੁਤ ਲੋਕਾਂ ਨੂੰ ਆਪਣੀ ਵੱਡੀ ਦੌਲਤ ਨਾਲ ਅਤੇ ਆਪਣੀਆਂ ਵੇਚੀਆਂ ਚੀਜ਼ਾਂ ਨਾਲ।
    ਬਣਾ ਦਿੱਤਾ ਤੁਸੀਂ ਧਰਤੀ ਦੇ ਰਾਜਿਆਂ ਨੂੰ ਅਮੀਰ!
34 ਪਰ ਤੁਸੀਂ ਭਂਨੇ ਪਏ ਹੋ ਸਮੁੰਦਰਾਂ ਦੇ
    ਅਤੇ ਡੂੰਘਿਆਂ ਪਾਣੀਆਂ ਦੇ।
ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਵੇਚਦੇ ਹੋ,
    ਅਤੇ ਤੁਹਾਡੇ ਸਾਰੇ ਲੋਕ ਡਿੱਗ ਪਏ ਹਨ!
35 ਸਮੁੰਦਰੀ ਕੰਢੇ ਰਹਿੰਦੇ ਸਾਰੇ ਹੀ
    ਲੋਕ ਹਨ ਭੈਭੀਤ ਤੁਹਾਡੇ ਬਾਰੇ।
ਰਾਜੇ ਉਨ੍ਹਾਂ ਦੇ ਨੇ ਅੱਤ ਭੈਭੀਤ।
    ਚਿਹਰੇ ਉਨ੍ਹਾਂ ਦੇ ਦਰਸਾਉਂਦੇ ਨੇ ਭੈ ਉਨ੍ਹਾਂ ਦਾ।
36 ਹੋਰਨਾਂ ਕੌਮਾਂ ਦੇ ਵਪਾਰੀ ਸੀਟੀਆਂ ਮਾਰਦੇ ਨੇ ਤੁਹਾਡੇ ਉੱਤੇ।
ਵਪਾਰੀਆਂ ਨੇ ਜਿਹੜੀਆਂ ਗੱਲਾਂ ਤੁਹਾਡੇ ਨਾਲ ਭੈਭੀਤ ਕਰਨਗੀਆਂ ਉਹ ਲੋਕਾਂ ਨੂੰ।
    ਕਿਉਂ? ਕਿਉਂਕਿ ਖਤਮ ਹੋ ਗਏ ਹੋ ਤੁਸੀਂ ਰੋਵੋਂਗੇ ਨਹੀਂ ਤੁਸੀਂ ਫ਼ੇਰ ਹੁਣ।’”

ਸੂਰ ਸੋਚਦਾ ਹੈ ਕਿ ਉਹ ਪਰਮੇਸ਼ੁਰ ਵਰਗਾ ਹੈ

28 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:

“‘ਬਹੁਤ ਗੁਮਾਨੀ ਹੈਂ ਤੂੰ!
    ਅਤੇ ਤੂੰ ਆਖਦਾ ਹੈਂ, “ਮੈਂ ਹਾਂ ਇੱਕ ਦੇਵਤਾ!
ਬੈਠਾ ਹਾਂ ਮੈਂ ਦੇਵਤਿਆਂ ਦੇ
    ਆਸਨ ਉੱਤੇ ਸਮੁੰਦਰਾਂ ਦੇ ਵਿੱਚਕਾਰ।”

“‘ਪਰ ਆਦਮੀ ਹੈ ਤੂੰ ਪਰਮੇਸ਼ੁਰ ਨਹੀਂ!
    ਤੂੰ ਸਿਰਫ਼ ਸੋਚਦਾ ਹੈਂ ਕਿ ਤੂੰ ਦੇਵਤਾ ਹੈਂ।”
ਤੂੰ ਸੋਚਦਾ ਹੈਂ ਕਿ ਤੂੰ ਸਿਆਣਾ ਹੈ ਦਾਨੀਏਲ ਨਾਲੋਂ!
    ਸੋਚਦਾ ਹੈਂ ਤੂੰ ਕਿ ਭੇਤ ਲੱਭ ਲਵੇਂਗਾ ਤੂੰ ਸਾਰੇ।
ਆਪਣੀ ਸਿਆਣਪ ਅਤੇ ਸਮਝ ਰਾਹੀਂ ਤੂੰ ਪ੍ਰਾਪਤ
    ਕੀਤੀਆਂ ਨੇ ਤੂੰ ਦੌਲਤਾਂ ਆਪਣੇ ਲਈ।
ਅਤੇ ਪਾਏ ਨੇ ਤੂੰ ਸੋਨਾ ਚਾਂਦੀ
    ਆਪਣੇ ਖਜ਼ਾਨਿਆਂ ਵਿੱਚ।
ਆਪਣੀ ਮਹਾਨ ਸਿਆਣਪ
    ਅਤੇ ਕਾਰੋਬਾਰ ਨਾਲ ਤੂੰ ਵੱਧਾ ਲਈ ਹੈ ਦੌਲਤ ਆਪਣੀ।
ਅਤੇ ਹੁਣ ਤੂੰ ਗੁਮਾਨੀ ਹੈਂ
    ਉਨ੍ਹਾਂ ਦੌਲਤਾਂ ਕਾਰਣ।

“‘ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:
ਸੂਰ, ਸੋਚਿਆ ਸੀ ਤੂੰ ਕਿ ਤੂੰ ਹੈਂ ਇੱਕ ਦੇਵਤੇ ਵਰਗਾ।
ਮੈਂ ਅਜਨਬੀਆਂ ਨੂੰ ਤੇਰੇ ਵਿਰੁੱਧ ਲੜਨ ਲਈ ਲਿਆਵਾਂਗਾ।
    ਉਹ ਕੌਮਾਂ ਅੱਤ ਭਿਆਨਕ ਨੇ!
ਉਹ ਆਪਣੀਆਂ ਤਲਵਾਰਾਂ ਨੂੰ ਧੂ ਲੈਣਗੇ
    ਅਤੇ ਉਨ੍ਹਾਂ ਖੂਬਸੂਰਤ ਚੀਜ਼ਾਂ ਦੇ ਵਿਰੁੱਧ ਵਰਤਣਗੇ ਜਿਹੜੀਆਂ ਤੇਰੀ ਸਿਆਣਪ ਨੇਹਾਸਿਲ ਕੀਤੀਆਂ।
    ਉਹ ਤੇਰੀ ਸ਼ਾਨ ਨੂੰ ਬਰਬਾਦ ਕਰ ਦੇਣਗੇ ।
ਉਹ ਤੈਨੂੰ ਹੇਠਾਂ ਕਬਰ ਅੰਦਰਲੈ ਜਾਣਗੀਆਂ।
    ਤੂੰ ਉਸ ਜਹਾਜ਼ੀ ਵਰਗਾ ਹੋਵੇਂਗਾ ਜੋ ਸਮੁੰਦਰ ਵਿੱਚ ਡੁੱਬ ਮੋਇਆ ਸੀ।
ਮਾਰ ਦੇਵੇਗਾ ਉਹ ਬੰਦਾ ਤੈਨੂੰ।
    ਕੀ ਤੂੰ ਤਾਂ ਵੀ ਆਖੇਂਗਾ, “ਮੈਂ ਹਾਂ ਦੇਵਤਾ!” ਨਹੀਂ!
ਵਸ ਵਿੱਚ ਕਰ ਲਵੇਗਾ ਉਹ ਤੈਨੂੰ ਆਪਣੀ ਤਾਕਤ ਦੇ।
    ਦੇਖ ਲਵੇਂਗਾ ਤੂੰ ਕਿ ਤੂੰ ਹੈਂ ਇੱਕ ਆਦਮੀ, ਪਰਮੇਸ਼ੁਰ ਨਹੀਂ!
10 ਤੂੰ ਇੱਕ ਅਸੁੰਨਤੀਏ ਵਿਦੇਸ਼ੀ ਵਾਂਗ ਮਰ ਜਾਵੇਂਗਾ।
    ਅਜਨਬੀ ਤੈਨੂੰ ਮਾਰ ਦੇਣਗੇ।
ਵਾਪਰਨਗੀਆਂ ਇਹ ਗੱਲਾਂ ਕਿਉਂ ਕਿ ਆਦੇਸ਼ ਦਿੱਤਾ ਸੀ ਮੈਂ!’”
    ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ।

11 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 12 “ਆਦਮੀ ਦੇ ਪੁੱਤਰ, ਸੂਰ ਦੇ ਰਾਜੇ ਲਈ ਇਹ ਉਦਾਸ ਗੀਤ ਗਾ। ਉਸ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:

“‘ਤੂੰ ਸੀ ਇੱਕ ਪ੍ਰਾਰਥਨਾ ਬੰਦਾ।
    ਭਰਪੂਰ ਸੀ ਤੂੰ ਸਿਆਣਪ ਨਾਲ।
    ਪੂਰਨ ਤੌਰ ਤੇ ਖੂਬਸੂਰਤ ਸੀ ਤੂੰ।
13 ਤੂੰ ਸੀ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਅੰਦਰ।
    ਤੇਰੇ ਕੋਲ ਸੀ ਹਰ ਬਹੁਮੁੱਲਾ ਪੱਬ-ਲਾਲ ਅਕੀਕ-ਸ਼ੁਨਹਿਲਾ,
    ਦੁਧਿਯਾ, ਬਿਲੌਰ, ਓਨੇਸ ਅਤੇ ਬੈਰੂਜ,
    ਸ਼ਲੇਮਾਨੀ, ਨੀਲਮ ਅਤੇ ਜਬਰਜਦ।
ਅਤੇ ਹਰ ਇੱਕ ਪੱਥਰ ਸੀ ਸੋਨੇ ਵਿੱਚ ਲਾਇਆ ਹੋਇਆ।
    ਦਿੱਤੀ ਗਈ ਸੀ ਇਹ ਸੁੰਦਰਤਾ ਤੈਨੂੰ।
    ਉਸ ਦਿਨ ਜਦੋਂ ਸੀ ਤੈਨੂੰ ਸਾਜਿਆ ਗਿਆ।
    ਪਰਮੇਸ਼ੁਰ ਬਣਾਇਆ ਸੀ ਤੈਨੂੰ ਤਾਕਤਵਰ।
14 ਤੂੰ ਸੀ ਚੁਣੇ ਹੋਏ ਕਰੂਬੀਆਂ ਵਿੱਚੋਂ ਪਂਖ ਤੇਰੇ,
    ਫ਼ੈਲੇ ਹੋਏ ਸਨ ਮੇਰੇ ਤਖਤ ਉੱਤੇ
ਅਤੇ ਰੱਖਿਆ ਸੀ ਤੈਨੂੰ ਮੈਂ ਪਰਮੇਸ਼ੁਰ ਦੇ ਪਵਿੱਤਰ ਪਰਬਤ ਉੱਤੇ।
    ਤੁਰਦਾ ਸੀ ਤੂੰ ਹੀਰਿਆਂ ਵਿੱਚਕਾਰ ਚਮਕਦੇ ਸਨ ਜਿਹੜੇ ਅਗਨੀ ਵਾਂਗ।
15 ਈਮਾਨਦਾਰ ਅਤੇ ਨੇਕ ਸੀ ਤੂੰ ਜਦੋਂ ਮੈਂ ਤੈਨੂੰ ਸਾਜਿਆ ਸੀ।
    ਪਰ ਫ਼ੇਰ ਤੂੰ ਬਣ ਗਿਆ ਬਦ।
16 ਵਪਾਰ ਤੇਰੇ ਨੇ ਲਿਆਂਦੀਆਂ ਬਹੁਤ ਦੌਲਤਾਂ ਤੇਰੇ ਲਈ।
    ਪਰ ਰੱਖ ਦਿੱਤਾ ਸੀ ਜ਼ੁਲਮ ਵੀ ਉਨ੍ਹਾਂ ਤੇਰੇ ਅੰਦਰ। ਅਤੇ ਪਾਪ ਕੀਤਾ ਤੂੰ।
ਇਸ ਲਈ ਵਰਤਾਉ ਕੀਤਾ ਮੈਂ ਤੇਰੇ ਨਾਲ ਜਿਵੇਂ ਤੂੰ ਹੋਵੇਂ ਕੋਈ ਅਪਵਿੱਤਰ ਚੀਜ਼।
    ਸੁੱਟ ਦਿੱਤਾ ਸੀ ਮੈਂ ਤੈਨੂੰ ਪਰਮੇਸ਼ੁਰ ਦੇ ਪਰਬਤ ਤੋਂ ਬਾਹਰ।
ਤੂੰ ਖਾਸ ਕਰੂਬੀ ਫ਼ਰਿਸ਼ਤਿਆਂ ਵਿੱਚ ਇੱਕ ਸੀ-ਪੰਖ ਤੇਰੇ ਫ਼ੈਲੇ ਹੋਏ ਸਨ ਮੇਰੇ ਤਖਤ ਉੱਤੇ!
    ਪਰ ਮਜ਼ਬੂਰ ਕਰ ਦਿੱਤਾ ਤੈਨੂੰ ਮੈਂ ਉਨ੍ਹਾਂ ਹੀਰਿਆਂ ਨੂੰ ਛੱਡ ਦੇਣ ਲਈ ਚਮਕਦੇ ਸਨ ਜੋ ਅਗਨੀ ਵਾਂਗ।
17 ਗੁਮਾਨੀ ਬਣਾਇਆ ਤੈਨੂੰ ਤੇਰੀ ਖੂਬਸੂਰਤੀ ਨੇ।
    ਤੇਰੀ ਸ਼ਾਨ ਨੇ ਬਰਬਾਦ ਕਰ ਦਿੱਤਾ ਤੇਰੀ ਸਿਆਣਪ ਨੂੰ।
ਇਸ ਲਈ ਸੁੱਟ ਦਿੱਤਾ ਤੈਨੂੰ ਮੈਂ ਹੇਠਾਂ ਧਰਤ ਉੱਤੇ।
    ਅਤੇ ਹੁਣ ਹੋਰ ਰਾਜੇ ਤਕਦੇ ਨੇ ਤੇਰੇ ਵੱਲ।
18 ਕੀਤੀਆਂ ਤੂੰ ਬਹੁਤ ਖਰਾਬ ਗੱਲਾਂ।
ਤੂੰ ਸੀ ਬਹੁਤ ਧੋਖੇਬਾਜ਼ ਵਪਾਰੀ।
    ਇਸ ਤਰ੍ਹਾਂ ਤੂੰ ਪਵਿੱਤਰ ਥਾਵਾਂ ਨੂੰ ਕਲੰਕਤ ਕਰ ਦਿੱਤਾ।
ਇਸ ਲਈ ਅੱਗ ਲਿਆਂਦੀ ਮੈਂ ਤੇਰੇ ਅੰਦਰੋਂ।
    ਇਸਨੇ ਸਾੜ ਦਿੱਤਾ ਤੈਨੂੰ!
ਸੜਕੇ ਸੁਆਹ ਹੋ ਗਿਆ ਤੂੰ ਧਰਤ ਉੱਤੇ।
    ਦੇਖ ਸੱਕਦਾ ਹੈ ਹੁਣ ਹਰ ਕੋਈ ਤੇਰੀ ਸ਼ਰਮਿੰਦਗੀ ਨੂੰ।

19 “‘ਹੋਰਨਾਂ ਕੌਮਾਂ ਦੇ ਸਾਰੇ ਲੋਕ ਭੈਭੀਤ ਹੋ
    ਗਏ ਸਨ ਦੇਖਕੇ ਵਾਪਰਿਆ ਸੀ ਜੋ ਤੇਰੇ ਨਾਲ।
ਜੋ ਕੁਝ ਸੀ ਵਾਪਰਿਆ ਤੇਰੇ ਨਾਲ ਬਹੁਤ ਭੈਭੀਤ ਕਰੇਗਾ ਉਹ ਲੋਕਾਂ ਨੂੰ।
    ਖਤਮ ਹੋ ਗਿਆ ਹੈਂ ਤੂੰ!’”

ਸੈਦਾ ਦੇ ਵਿਰੁੱਧ ਸੰਦੇਸ਼

20 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 21 “ਆਦਮੀ ਦੇ ਪੁੱਤਰ, ਸੈਦਾ ਵੱਲ ਦੇਖ ਅਤੇ ਉਸ ਥਾਂ ਦੇ ਖਿਲਾਫ਼ ਮੇਰੇ ਲਈ ਬੋਲ। 22 ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:

“‘ਮੈਂ ਹਾਂ ਤੇਰੇ ਵਿਰੁੱਧ, ਸੈਦਾ!
    ਤੇਰੇ ਲੋਕ ਸਿੱਖ ਲੈਣਗੇ ਮੇਰਾ ਆਦਰ ਕਰਨਾ!
ਸਜ਼ਾ ਦੇਵਾਂਗਾ ਮੈਂ ਸੈਦਾ ਨੂੰ।
    ਫ਼ੇਰ ਪਤਾ ਲੱਗੇਗਾ ਲੋਕਾਂ ਨੂੰ ਕਿ ਮੈਂ ਹਾਂ ਯਹੋਵਾਹ।
ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਪਵਿੱਤਰ ਹਾਂ,
    ਅਤੇ ਵਿਹਾਰ ਕਰਨਗੇ ਉਹ ਮੇਰੇ ਨਾਲ ਓਹੋ ਜਿਹਾ।
23 ਭੇਜਾਂਗਾ ਮੈਂ ਬੀਮਾਰੀ ਅਤੇ ਮੌਤ ਸੈਦਾ ਵੱਲ
    ਅਤੇ ਬਹੁਤ ਲੋਕ ਸ਼ਹਿਰ ਅੰਦਰ ਮਰ ਜਾਣਗੇ।
ਤਲਵਾਰ (ਦੁਸ਼ਮਣ ਸਿਪਾਹੀ) ਸ਼ਹਿਰੋ ਅੰਦਰ ਮਾਰ ਦੇਵੇਗੀ ਬਹੁਤ ਲੋਕਾਂ ਨੂੰ।
    ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਹਾਂ ਯਹੋਵਾਹ।’”

ਕੌਮਾਂ ਇਸਰਾਏਲ ਉੱਤੇ ਹੱਸਣੋ ਹਟ ਜਾਣਗੀਆਂ

24 “‘ਇਸਰਾਏਲ ਦੇ ਆਲੇ-ਦੁਆਲੇ ਦੇ ਦੇਸ ਉਸ ਨੂੰ ਨਫ਼ਰਤ ਕਰਦੇ ਸਨ। ਪਰ ਉਨ੍ਹਾਂ ਦੇਸਾਂ ਨਾਲ ਮਾੜੀਆਂ ਘਟਨਾਵਾਂ ਵਾਪਰਨਗੀਆਂ। ਫ਼ੇਰ ਓੱਥੇ ਇਸਰਾਏਲ ਦੇ ਪਰਿਵਾਰ ਨੂੰ ਦੁੱਖ ਦੇਣ ਵਾਲੇ ਨਸ਼ਤਰ ਜਾਂ ਕੰਡਿਆਲੀਆਂ ਝਾੜੀਆਂ ਨਹੀਂ ਹੋਣਗੀਆਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪ੍ਰਭੂ ਯਹੋਵਾਹ ਹਾਂ।’”

25 ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ, “ਮੈਂ ਇਸਰਾਏਲ ਦੇ ਲੋਕਾਂ ਨੂੰ ਹੋਰਨਾਂ ਕੌਮਾਂ ਦਰਮਿਆਨ ਖਿੰਡਾ ਦਿੱਤਾ ਸੀ। ਪਰ ਮੈਂ ਇਸਰਾਏਲ ਦੇ ਪਰਿਵਾਰ ਨੂੰ ਇੱਕ ਵਾਰੀ ਫ਼ੇਰ ਇਕੱਠਿਆਂ ਕਰਾਂਗਾ। ਫ਼ੇਰ ਉਨ੍ਹਾਂ ਕੌਮਾਂ ਨੂੰ ਪਤਾ ਲੱਗੇਗਾ ਕਿ ਮੈਂ ਪਵਿੱਤਰ ਹਾਂ ਅਤੇ ਉਹ ਮੇਰੇ ਨਾਲ ਓਸੇ ਤਰ੍ਹਾਂ ਦਾ ਵਿਹਾਰ ਕਰਨਗੀਆਂ। ਓਸ ਸਮੇਂ, ਇਸਰਾਏਲ ਦੇ ਲੋਕ ਆਪਣੀ ਧਰਤੀ ਉੱਤੇ ਰਹਿਣਗੇ ਮੈਂ ਉਹ ਧਰਤੀ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ। 26 ਉਹ ਉਸ ਧਰਤੀ ਉੱਤੇ ਸੁਰੱਖਿਅਤ ਰਹਿਣਗੇ। ਉਹ ਮਕਾਨ ਉਸਾਰਨਗੇ ਅਤੇ ਅੰਗੂਰਾਂ ਦੇ ਬਗੀਚੇ ਲਾਉਣਗੇ। ਮੈਂ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਸੀ। ਫ਼ੇਰ ਇਸਰਾਏਲ ਦੇ ਲੋਕ ਸੁਰੱਖਿਅਤ ਰਹਿਣਗੇ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ, ਹਾਂ।”

ਮਿਸਰ ਦੇ ਖਿਲਾਫ਼ ਸੰਦੇਸ਼

29 ਜਲਾਵਤਨੀ ਦੇ 10ਵੇਂ ਵਰ੍ਹੇ ਦੇ 10ਵੇਂ ਮਹੀਨੇ ਦੇ 12 ਵੇਂ ਦਿਨ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਮਿਸਰ ਦੇ ਰਾਜੇ ਫਿਰਊਨ ਵੱਲ ਵੇਖ। ਮੇਰੇ ਲਈ ਉਸ ਦੇ ਅਤੇ ਮਿਸਰ ਦੇ ਖਿਲਾਫ਼ ਬੋਲ। ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:

“‘ਮਿਸਰ ਦੇ ਰਾਜੇ ਫਿਰਊਨ, ਮੈਂ ਹਾਂ ਤੇਰੇ ਵਿਰੁੱਧ।
    ਤੂੰ ਹੈਂ ਇੱਕ ਵਿਕਰਾਲ ਜੀਵ ਨੀਲ ਨਦੀ ਕੰਢੇ ਲੇਟਿਆ ਹੋਇਆ।
ਆਖਦਾ ਹੈਂ ਤੂੰ, “ਇਹ ਮੇਰੀ ਨਦੀ ਹੈ!
    ਮੈਂ ਬਣਾਈ ਸੀ ਇਹ ਨਦੀ!”

4-5 “‘ਪਰ ਮੈਂ ਤੇਰੇ ਜਬੜਿਆਂ ਵਿੱਚ ਕੁੰਡੀਆਂ ਪਾ ਦਿਆਂਗਾ।
    ਨੀਲ ਨਦੀ ਦੀਆਂ ਮੱਛੀਆਂ ਚਿਪਕ ਜਾਣਗੀਆਂ ਤੇਰੇ ਕੰਡਿਆਂ ਨਾਲ।
ਮੈਂ ਤੈਨੂੰ ਅਤੇ ਤੇਰੀਆਂ ਮੱਛੀਆਂ ਨੂੰ ਤੇਰੀਆਂ ਨਦੀਆਂ
    ਵਿੱਚੋਂ ਕੱਢ ਕੇ ਸੁੱਕੀ ਧਰਤੀ ਤੇ ਸੁੱਟ ਦਿਆਂਗਾ।
ਡਿੱਗ ਪਵੇਂਗਾ ਤੂੰ ਧਰਤੀ ਉੱਤੇ,
    ਅਤੇ ਕੋਈ ਵੀ ਨਹੀਂ ਚੁੱਕੇਗਾ ਤੈਨੂੰ ਜਾ ਦਫ਼ਨਾਏਗਾ।
ਮੈਂ ਤੈਨੂੰ ਜੰਗਲੀ ਜਾਨਵਰਾਂ ਅਤੇ ਪੰਛੀਆਂ ਦੇ ਹਵਾਲੇ ਕਰ ਦਿਆਂਗਾ।
    ਤੂੰ ਉਨ੍ਹਾਂ ਦਾ ਭੋਜਨ ਬਣੇਁਗਾ।
ਫ਼ੇਰ ਮਿਸਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ
    ਪਤਾ ਲੱਗ ਜਾਵੇਗਾ ਕਿ ਮੈਂ ਹਾਂ ਯਹੋਵਾਹ!

“‘ਮੈਂ ਇਹ ਗੱਲਾਂ ਕਿਉਂ ਕਰਾਂਗਾ?
ਕਿਉਂ ਕਿ ਇਸਰਾਏਲ ਦੇ ਲੋਕ ਝੁਕੇ ਸਨ ਮਿਸਰ ਉੱਤੇ ਸਹਾਰੇ ਲਈ।
    ਪਰ ਮਿਸਰ ਤਾਂ ਸੀ ਇੱਕ ਕਮਜ਼ੋਰ ਜਿਹਾ ਘਾਹ ਦਾ ਪੱਤਾ।
ਇਸਰਾਏਲ ਦੇ ਲੋਕ ਝੁਕੇ ਸਨ ਮਿਸਰ ਵੱਲ, ਸਹਾਇਤਾ ਲਈ।
    ਪਰ ਮਿਸਰ ਨੇ ਸਿਰਫ਼ ਉਨ੍ਹਾਂ ਦੇ ਹੱਥਾਂ ਅਤੇ ਮੋਢਿਆਂ ਨੂੰ ਸੀ ਵਿਂਨ੍ਹਿਆ।
ਝੁਕੇ ਸਨ ਉਹ ਮਿਸਰ ਉੱਤੇ, ਸਹਾਰੇ ਲਈ,
    ਪਰ ਤੂੰ ਤੋੜ ਕੇ ਮਰੋੜ ਦਿੱਤੀ ਪਿੱਠ ਉਨ੍ਹਾਂ ਦੀ।’”

ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ:
“ਮੈਂ ਤੇਰੇ ਵਿਰੁੱਧ ਇੱਕ ਤਲਵਾਰ ਲਿਆਂਗਾ।
    ਤਬਾਹ ਕਰ ਦਿਆਂਗਾ ਮੈਂ ਤੇਰੇ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ।
ਵੀਰਾਨ ਅਤੇ ਤਬਾਹ ਹੋ ਜਾਵੇਗਾ ਮਿਸਰ।
    ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਹਾਂ ਯਹੋਵਾਹ।”

ਪਰਮੇਸ਼ੁਰ ਨੇ ਆਖਿਆ, “ਮੈਂ ਇਹ ਗੱਲਾਂ ਕਿਉਂ ਕਰਾਂਗਾ? ਕਿਉਂ ਕਿ ਤੂੰ ਆਖਿਆ ਸੀ, ‘ਇਹ ਮੇਰੀ ਨਦੀ ਹੈ। ਮੈਂ ਇਸ ਨਦੀ ਨੂੰ ਬਣਾਇਆ ਸੀ।’ 10 ਇਸ ਲਈ, ਮੈਂ (ਪਰਮੇਸ਼ੁਰ) ਤੇਰੇ ਵਿਰੁੱਧ ਹਾਂ। ਮੈਂ ਤੇਰੇ ਨੀਲ ਨਦੀ ਦੀਆਂ ਅਨੇਕਾਂ ਸ਼ਾਖਾਵਾਂ ਦੇ ਵਿਰੁੱਧ ਹਾਂ। ਮੈਂ ਮਿਸਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। ਮਿਗਦੋਲ ਤੋਂ ਲੈ ਕੇ ਸਵੇਨੇਹ ਤੀਕ ਅਤੇ ਕੂਸ਼ ਦੀ ਸਰਹੱਦ ਤੀਕ ਸ਼ਹਿਰ ਵੀਰਾਨ ਹੋ ਜਾਣਗੇ। 11 ਕੋਈ ਵੀ ਬੰਦਾ ਜਾਂ ਜਾਨਵਰ ਮਿਸਰ ਵਿੱਚੋਂ ਨਹੀਂ ਲੰਘੇਗਾ। ਚਾਲੀ ਸਾਲਾਂ ਤੀਕ ਕੁਝ ਵੀ ਓਬੋਁ ਨਹੀਂ ਲੰਘੇਗਾ ਜਾਂ ਟਿਕੇਗਾ। 12 ਮੈਂ ਮਿਸਰ ਨੂੰ ਬਰਬਾਦ ਕਰ ਦਿਆਂਗਾ। ਚਾਲੀ ਸਾਲਾਂ ਤੀਕ ਸ਼ਹਿਰ ਵੀਰਾਨ ਰਹਿਣਗੇ! ਮੈਂ ਮਿਸਰ ਦੇ ਲੋਕਾਂ ਨੂੰ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਮੈਂ ਉਨ੍ਹਾਂ ਨੂੰ ਵਿਦੇਸ਼ੀ ਧਰਤੀਆਂ ਉੱਤੇ ਅਜਨਬੀ ਬਣਾ ਦਿਆਂਗਾ।”

13 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਮੈਂ ਮਿਸਰ ਦੇ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਪਰ ਚਾਲੀ ਸਾਲਾਂ ਮਗਰੋਂ ਮੈ ਉਨ੍ਹਾਂ ਲੋਕਾਂ ਨੂੰ ਫ਼ੇਰ ਇਕੱਠਿਆਂ ਕਰ ਦਿਆਂਗਾ। 14 ਮੈਂ ਮਿਸਰੀ ਬੰਦਿਆਂ ਨੂੰ ਵਾਪਸ ਲਿਅਵਾਂਗਾ। ਮੈਂ ਮਿਸਰੀਆਂ ਨੂੰ ਫਤਰੋਸ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ ਜਿੱਥੇ ਉਹ ਜੰਮੇ ਸੀ। ਪਰ ਉਨ੍ਹਾਂ ਦਾ ਰਾਜ ਮਹੱਤਵਪੂਰਣ ਨਹੀਂ ਹੋਵੇਗਾ। 15 ਇਹ ਸਭ ਤੋਂ ਘੱਟ ਮਹੱਤਵਪੂਰਣ ਰਾਜ ਹੋਵੇਗਾ। ਇਹ ਫ਼ੇਰ ਕਦੇ ਵੀ ਆਪਣੇ-ਆਪ ਨੂੰ ਹੋਰਨਾਂ ਕੌਮਾਂ ਤੋਂ ਉੱਚਾ ਨਹੀਂ ਚੁੱਕ ਸੱਕੇਗਾ। ਮੈਂ ਉਨ੍ਹਾਂ ਨੂੰ ਇੰਨਾ ਛੋਟਾ ਬਣਾ ਦਿਆਂਗਾ ਕਿ ਉਹ ਕੌਮਾਂ ਉੱਤੇ ਰਾਜ ਨਹੀਂ ਕਰ ਸੱਕਣਗੇ। 16 ਅਤੇ ਇਸਰਾਏਲ ਦਾ ਪਰਿਵਾਰ ਫ਼ੇਰ ਮਿਸਰ ਉੱਤੇ ਨਿਰਭਰ ਨਹੀਂ ਕਰੇਗਾ। ਇਸਰਾਏਲੀ ਆਪਣਾ ਪਾਪ ਚੇਤੇ ਕਰਨਗੇ-ਉਹ ਯਾਦ ਕਰਨਗੇ ਕਿ ਉਹ ਮਿਸਰ ਵੱਲ ਪਰਤੇ ਸਨ ਸਹਾਇਤਾ ਲਈ, ਪਰਮੇਸ਼ੁਰ ਵੱਲ ਨਹੀਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪ੍ਰਭੂ ਅਤੇ ਯਹੋਵਾਹ ਹਾਂ।”

ਬਾਬਲ ਮਿਸਰ ਉੱਤੇ ਕਬਜ਼ਾ ਕਰੇਗਾ

17 ਜਲਾਵਤਨੀ ਦੇ 27 ਵੇਂ ਵਰ੍ਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 18 “ਆਦਮੀ ਦੇ ਪੁੱਤਰ, ਬਾਬਲ ਦੇ ਰਾਜੇ ਨਬੂਕਦਨੱਸਰ ਨੇ ਸੂਰ ਦੇ ਖਿਲਾਫ਼ ਆਪਣੀ ਫ਼ੌਜ ਤੋਂ ਸਖਤ ਜੰਗ ਕਰਾਈ। ਉਨ੍ਹਾਂ ਨੇ ਹਰ ਸਿਪਾਹੀ ਦਾ ਸਿਰ ਮੁਂਨ ਦਿੱਤਾ। ਹਰ ਮੋਢਾ ਭਾਰੀ ਬੋਝ ਚੁੱਕਣ ਕਾਰਣ ਰਗੜ ਕੇ ਨੰਗਾ ਕਰ ਦਿੱਤਾ ਗਿਆ ਨਬੂਕਦਨੱਸਰ ਅਤੇ ਉਸਦੀ ਫ਼ੌਜ ਨੇ ਸੂਰ ਨੂੰ ਹਰਾਉਣ ਲਈ ਸਖਤ ਮਿਹਨਤ ਕੀਤੀ। ਪਰ ਉਨ੍ਹਾਂ ਨੂੰ ਉਸ ਸਖਤ ਮਿਹਨਤ ਤੋਂ ਕੁਝ ਵੀ ਨਹੀਂ ਮਿਲਿਆ।” 19 ਇਸ ਲਈ ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਆਖਦਾ ਹੈ, “ਮੈਂ ਬਾਬਲ ਦੇ ਰਾਜੇ, ਨਬੂਕਦਨੱਸਰ ਨੂੰ ਮਿਸਰ ਦੀ ਧਰਤੀ ਦੇ ਦਿਆਂਗਾ। ਅਤੇ ਨਬੂਕਦਨੱਸਰ ਮਿਸਰ ਦੇ ਲੋਕਾਂ ਨੂੰ ਦੂਰ ਲੈ ਜਾਵੇਗਾ। ਨਬੂਕਦਨੱਸਰ ਮਿਸਰ ਦੀਆਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਖੋਹ ਲਵੇਗਾ। ਇਹ ਨਬੂਕਦਨੱਸਰ ਦੀ ਫ਼ੌਜ ਲਈ ਤਨਖਾਹ ਹੋਵੇਗੀ। 20 ਮੈਂ ਨਬੂਕਦਨੱਸਰ ਨੂੰ ਮਿਸਰ ਦੀ ਧਰਤੀ ਉਸਦੀ ਸਖਤ ਮਿਹਨਤ ਦੇ ਇਨਾਮ ਵਜੋਂ ਦਿੱਤੀ ਹੈ। ਕਿਉਂ ਕਿ ਉਨ੍ਹਾਂ ਨੇ ਮੇਰੇ ਲਈ ਕੰਮ ਕੀਤਾ ਸੀ!” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!

21 “ਉਸ ਦਿਨ ਮੈਂ ਇਸਰਾਏਲ ਦੇ ਪਰਿਵਾਰ ਨੂੰ ਮਜ਼ਬੂਤ ਬਣਾ ਦਿਆਂਗਾ। ਫ਼ੇਰ (ਇਸਰਾਏਲ,) ਮੈਂ ਤੈਨੂੰ ਉਨ੍ਹਾਂ ਨਾਲ ਬੋਲਣ ਦੇਵਾਂਗਾ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਮੈਂ ਯਹੋਵਾਹ ਹਾਂ।”

1 ਪਤਰਸ 3

ਪਤਨੀਆਂ ਤੇ ਪਤੀ

ਉਸੇ ਤਰ੍ਹਾਂ ਹੀ ਪਤਨੀਓ ਆਪਣੇ ਪਤੀਆਂ ਦੇ ਅਧੀਨ ਰਹੋ। ਇਸ ਲਈ ਫ਼ੇਰ ਜੇਕਰ ਉਨ੍ਹਾਂ ਵਿੱਚੋਂ ਕੁਝ ਪਰਮੇਸ਼ੁਰ ਦੇ ਉਪਦੇਸ਼ ਨੂੰ ਨਹੀਂ ਮੰਨਦੇ ਹਨ, ਉਹ ਤੁਹਾਡੇ ਉਦਾਰ ਵਿਹਾਰ ਦੇ ਉਸ ਇੱਕ ਵੀ ਸ਼ਬਦ ਆਖੇ ਬਿਨਾ ਜਿੱਤ ਜਾਣਗੇ ਜਿਹੜਾ ਸ਼ੁੱਧ ਅਤੇ ਪਰਮੇਸ਼ੁਰ ਨੂੰ ਸਤਿਕਾਰ ਯੋਗ ਹੈ। ਤੁਹਾਡੀ ਸੁੰਦਰਤਾ ਤੁਹਾਡੇ ਵਾਲਾਂ ਦਾ ਸਿੰਗਾਰ, ਗਹਿਣੇ ਜਾਂ ਵੱਧੀਆ ਕੱਪੜੇ ਨਹੀਂ ਹੋਣੇ ਚਾਹੀਦੇ। ਸਗੋਂ ਤੁਹਾਡੀ ਸੁੰਦਰਤਾ ਉਸ ਕੋਮਲਤਾ ਅਤੇ ਸ਼ਾਂਤ ਆਤਮਾ ਦੀ ਹੋਣੀ ਚਾਹੀਦੀ ਹੈ ਜੋ ਤੁਹਾਡੇ ਅੰਦਰੋਂ ਆਉਂਦੀ ਹੈ। ਇਹ ਸੁੰਦਰਤਾ ਕਦੀ ਵੀ ਫ਼ਿੱਕੀ ਨਹੀਂ ਪਵੇਗੀ।

ਅਤੀਤ ਵਿੱਚ, ਇਸੇ ਢੰਗ ਨਾਲ, ਪਵਿੱਤਰ ਔਰਤਾਂ, ਆਪਣੀ ਆਸ ਪਰਮੇਸ਼ੁਰ ਵਿੱਚ ਰੱਖਕੇ ਆਪਣੇ ਆਪ ਨੂੰ ਸੁੰਦਰ ਬਣਾਉਂਦੀਆਂ ਸਨ। ਉਨ੍ਹਾਂ ਨੇ ਆਪਣੇ ਪਤੀਆਂ ਦੇ ਅਧਿਕਾਰ ਨੂੰ ਸਵੀਕਾਰਿਆ ਸੀ। ਮੈਂ ਸਾਰਾਹ ਵਰਗੀਆਂ ਔਰਤਾਂ ਬਾਰੇ ਗੱਲ ਕਰ ਰਿਹਾ ਹਾਂ ਜਿਸਨੇ ਆਪਣੇ ਪਤੀ ਅਬਰਾਹਾਮ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਉਸ ਨੂੰ ਮਾਲਕ ਬੁਲਾਇਆ। ਇਸੇ ਲਈ ਔਰਤੋ, ਜੇ ਤੁਸੀਂ ਵੀ ਉਹੀ ਕਰੋ ਜੋ ਸਹੀ ਹੈ ਅਤੇ ਕਾਸੇ ਤੋਂ ਵੀ ਭੈਭੀਤ ਨਾ ਹੋਵੋ, ਤਾਂ ਤੁਸੀਂ ਵੀ ਸਾਰਾਹ ਦੀਆਂ ਅਸਲੀ ਬੱਚੀਆਂ ਹੋਵੋਂਗੀਆਂ।

ਇਸੇ ਤਰ੍ਹਾਂ ਪਤੀਓ ਤੁਹਾਨੂੰ ਆਪਣੀਆਂ ਪਤਨੀਆਂ ਨਾਲ ਸਹਿਮਤੀ ਨਾਲ ਰਹਿਣਾ ਚਾਹੀਦਾ ਹੈ। ਤੁਹਾਨੂੰ ਪਤਨੀਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਕਿਉਂਕਿ ਉਹ ਤੁਹਾਡੇ ਨਾਲੋਂ ਕਮਜ਼ੋਰ ਹਨ। ਉਵੇਂ ਹੀ ਜਿਵੇਂ ਕਿ ਪਰਮੇਸ਼ੁਰ ਤੁਹਾਨੂੰ ਅਸੀਸ ਦਿੰਦਾ ਹੈ, ਉਹ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਦੀਆਂ ਅਸੀਸਾਂ ਦੇਵੇਗਾ।

ਨੇਕੀ ਲਈ ਦੁੱਖ ਭੋਗਣਾ

ਸਮਾਪਤ ਕਰਨ ਲਈ, ਮੈਂ ਤੁਹਾਨੂੰ ਦੱਸਦਾ ਹਾਂ, ਕਿ ਤੁਹਾਨੂੰ ਇੱਕ ਦੂਸਰੇ ਨਾਲ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ। ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇੱਕ ਦੂਸਰੇ ਨੂੰ ਭਰਾਵਾਂ ਅਤੇ ਭੈਣਾਂ ਵਾਂਗ ਪਿਆਰ ਕਰੋ। ਦਿਆਲੂ ਅਤੇ ਨਿਮ੍ਰ ਬਣੋ। ਜਿਹੜਾ ਤੁਹਾਡੇ ਨਾਲ ਬੁਰਾ ਕਰਦਾ ਹੈ ਬਦਲੇ ਵਿੱਚ ਉਸ ਦੇ ਨਾਲ ਬੁਰਾ ਨਾ ਕਰੋ। ਜਾਂ ਜਿਹੜਾ ਤੁਹਾਨੂੰ ਮੰਦਾ ਬੋਲਦਾ ਹੈ ਬਦਲੇ ਵਿੱਚ ਉਸ ਨਾਲ ਮੰਦਾ ਨਾ ਬੋਲੋ। ਪਰ ਉਸ ਵਿਅਕਤੀ ਨੂੰ ਅਸੀਸ ਦਿਉ ਕਿਉਂਕਿ ਤੁਸੀਂ ਵੀ ਪਰਮੇਸ਼ੁਰ ਦੁਆਰਾ ਅਸੀਸਾਂ ਪ੍ਰਾਪਤ ਕਰਨ ਲਈ ਸੱਦੇ ਗਏ ਸੀ। 10 ਪੋਥੀਆਂ ਦਾ ਕਥਨ ਹੈ,

“ਉਹ ਵਿਅਕਤੀ ਜਿਹੜਾ ਇੱਕ ਖੁਸ਼ ਜੀਵਨ ਵਤੀਤ ਕਰਨਾ ਚਾਹੁੰਦਾ ਹੈ
    ਅਤੇ ਚੰਗੇ ਦਿਨ ਬਿਤਾਉਣਾ ਚਾਹੁੰਦਾ ਹੈ,
ਉਸ ਨੂੰ ਮੰਦਾ ਬੋਲਣ ਤੋਂ ਆਪਣੀ ਜੀਭ ਨੂੰ ਰੋਕਣਾ ਚਾਹੀਦਾ ਹੈ
    ਅਤੇ, ਝੂਠ ਬੋਲਣ ਤੋਂ ਆਪਣੇ ਬੁਲ੍ਹਾਂ ਨੂੰ ਰੋਕਣਾ ਚਾਹੀਦਾ।
11 ਉਸ ਨੂੰ ਸ਼ਾਂਤੀ ਲੱਭਣੀ ਚਾਹੀਦੀ ਹੈ
    ਅਤੇ ਇਸ ਨੂੰ ਪ੍ਰਾਪਤ ਕਰਨ ਵਾਸਤੇ ਸਖਤ ਮਿਹਨਤ ਕਰਨੀ ਚਾਹੀਦੀ ਹੈ।
12 ਪ੍ਰਭੂ ਚੰਗੇ ਲੋਕਾਂ ਨੂੰ ਦੇਖਦਾ ਹੈ
    ਅਤੇ ਪ੍ਰਭੂ ਉਨ੍ਹਾਂ ਦੀਆਂ ਪ੍ਰਾਰਥਨਾ ਨੂੰ ਸੁਣਦਾ ਹੈ;
ਪਰ ਪ੍ਰਭੂ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਬਦੀ ਕਰਦੇ ਹਨ।” (A)

13 ਜੇਕਰ ਤੁਸੀਂ ਚੰਗਿਆਈ ਕਰਨ ਲਈ ਸਖਤ ਮਿਹਨਤ ਕਰੋਂਗੇ, ਕੋਈ ਵੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਵੇਗਾ। 14 ਜਦੋਂ ਤੁਸੀਂ ਉਹੀ ਕਰੋਂ ਜੋ ਚੰਗਾ ਹੈ, ਸ਼ਾਇਦ ਤੁਹਾਨੂੰ ਦੁੱਖ ਭੋਗਣਾ ਪਵੇ। ਜੇ ਅਜਿਹਾ ਵਾਪਰਦਾ ਹੈ ਤਾਂ ਤੁਸੀਂ ਧੰਨ ਹੋ। “ਉਨ੍ਹਾਂ ਲੋਕਾਂ ਤੋਂ ਨਾ ਡਰੋ ਜਿਹੜੇ ਤੁਹਾਨੂੰ ਧਮਕਾਉਂਦੇ ਹਨ ਅਤੇ ਪਰੇਸ਼ਾਨ ਨਾ ਹੋਵੋ।” [a] 15 ਸਗੋਂ ਮਸੀਹ ਨੂੰ, ਪ੍ਰਭੂ ਕਰਕੇ, ਆਪਣੇ ਜੀਵਨਾਂ ਵਿੱਚ ਪਵਿੱਤਰ ਮੰਨੋ। ਹਮੇਸ਼ਾ ਕਿਸੇ ਵੀ ਉਸ ਵਿਅਕਤੀ ਨੂੰ ਜਵਾਬ ਦੇਣ ਲਈ ਤਿਆਰ ਰਹੋ ਜਿਹੜਾ ਤੁਹਾਨੂੰ ਉਸ ਆਸ ਦੀ ਵਿਆਖਿਆ ਪੁੱਛਦਾ ਹੈ, ਜਿਹੜੀ ਤੁਹਾਨੂੰ ਹੈ। 16 ਪਰ ਉਨ੍ਹਾਂ ਲੋਕਾਂ ਨੂੰ ਕੋਮਲਤਾ ਅਤੇ ਇੱਜ਼ਤ ਨਾਲ ਉੱਤਰ ਦਿਉ। ਤੁਹਾਨੂੰ ਹਮੇਸ਼ਾ ਇਹ ਮਹਿਸੂਸ ਕਰਨ ਦੇ ਯੋਗ ਹੋਣਾ ਚਾਹੀਦਾ ਕਿ ਤੁਸੀਂ ਸਹੀ ਗੱਲ ਕਰ ਰਹੇ ਹੋ। ਜੇ ਤੁਸੀਂ ਇਸ ਤਰ੍ਹਾਂ ਕਰੋਂਗੇ, ਤਾਂ ਇਹ ਲੋਕ ਜਿਹੜੇ ਮਸੀਹ ਵਿੱਚ ਤੁਹਾਡੇ ਚੰਗੇ ਜੀਵਨ ਬਾਰੇ ਮੰਦਾ ਬੋਲਦੇ ਹਨ, ਸ਼ਰਮਿੰਦਾ ਹੋਣਗੇ।

17 ਬਦੀ ਕਰਕੇ ਦੁੱਖ ਝੱਲਣ ਨਾਲੋਂ, ਚੰਗਿਆਈ ਕਰਕੇ ਦੁੱਖ ਝੱਲਣਾ ਬੇਹਤਰ ਹੈ, ਜੇਕਰ ਇਹੀ ਪਰਮੇਸ਼ੁਰ ਚਾਹੁੰਦਾ ਹੈ।

18 ਮਸੀਹ ਨੇ ਵੀ ਦੁੱਖ ਝੱਲਿਆ
    ਅਤੇ ਸਿਰਫ਼ ਇੱਕ ਹੀ ਵਾਰ ਪਾਪਾਂ ਲਈ ਮਰਿਆ।
ਉਸ ਨੇ ਪਾਪ ਨਹੀਂ ਕੀਤਾ
    ਪਰ ਉਹ ਉਨ੍ਹਾਂ ਸਾਰੇ ਲੋਕਾਂ ਲਈ ਮਰਿਆ। ਜਿਨ੍ਹਾਂ ਨੇ ਪਾਪ ਨਹੀਂ ਕੀਤਾ।
    ਉਸ ਨੇ ਅਜਿਹਾ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੇ ਨਜ਼ਦੀਕ ਲਿਆਉਣ ਲਈ ਕੀਤਾ।
ਉਸਦਾ ਸਰੀਰ ਮਰ ਗਿਆ
    ਪਰ ਉਹ ਆਪਣੇ ਆਤਮਾ ਵਿੱਚ ਜਿਉਂਦਾ ਰਿਹਾ।

19 ਫ਼ੇਰ ਆਤਮਾ ਵਿੱਚ, ਉਹ ਗਿਆ ਅਤੇ ਕੈਦ ਵਿੱਚਲੇ ਆਤਮਿਆਂ ਨੂੰ ਪ੍ਰਚਾਰ ਕੀਤਾ। 20 ਇਹ ਆਤਮੇ ਉਹੀ ਹਨ ਜਿਨ੍ਹਾਂ ਨੇ ਨੂਹ ਦੇ ਵੇਲੇ ਪਰਮੇਸ਼ੁਰ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਨੂਹ ਕਿਸ਼ਤੀ ਬਣਾ ਰਿਹਾ ਸੀ। ਪਰਮੇਸ਼ੁਰ ਉਨ੍ਹਾਂ ਦਾ ਸਬਰ ਨਾਲ ਇੰਤਜ਼ਾਰ ਕਰ ਰਿਹਾ ਸੀ। ਸਿਰਫ਼ ਥੋੜੇ ਜਿਹੇ ਲੋਕ ਜਿਹੜੇ ਗਿਣਤੀ ਵਿੱਚ ਕੁਲ ਅੱਠ ਸਨ ਪਾਣੀ ਵਿੱਚੋਂ ਕਿਸ਼ਤੀ ਰਾਹੀਂ ਬਚਾਏ ਜਾ ਸੱਕੇ। 21 ਉਹ ਪਾਣੀ ਉਸ ਬਪਤਿਸਮੇ ਵਰਗਾ ਸੀ ਜੋ ਹੁਣ ਤੁਹਾਨੂੰ ਬਚਾਉਂਦਾ ਹੈ। ਬਪਤਿਸਮੇ ਦਾ ਅਰਥ ਸਰੀਰ ਤੋਂ ਮੈਲ ਲਾਹੁਣਾ ਨਹੀਂ, ਸਗੋਂ ਇਹ ਪਰਮੇਸ਼ੁਰ ਪਾਸੋਂ ਸ਼ੁੱਧ ਦਿਲ ਦੀ ਮੰਗ ਕਰਨਾ ਹੈ। ਇਹ ਤੁਹਾਨੂੰ ਇਸ ਲਈ ਬਚਾਉਂਦਾ ਹੈ ਕਿਉਂ ਕਿ ਯਿਸੂ ਮਸੀਹ ਮੌਤ ਤੋਂ ਜਿਵਾਲਿਆ ਗਿਆ ਸੀ। 22 ਹੁਣ ਯਿਸੂ ਸਵਰਗ ਵਿੱਚ ਚੱਲਾ ਗਿਆ ਹੈ। ਅਤੇ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਦਾ ਹੈ। ਉਹ ਦੂਤਾਂ, ਅਧਿਕਾਰੀਆਂ ਅਤੇ ਸ਼ਕਤੀਆਂ ਤੇ ਰਾਜ ਕਰਦਾ ਹੈ।

Punjabi Bible: Easy-to-Read Version (ERV-PA)

2010 by World Bible Translation Center