Chronological
ਨਹਮਯਾਹ ਦੀ ਪ੍ਰਾਰਥਨਾ
1 ਇਹ ਸ਼ਬਦ ਹਕਲਯਾਹ ਦੇ ਪੁੱਤਰ ਨਹਮਯਾਹ ਦੇ ਹਨ। ਕਿਸਲੇਵ ਦੇ ਮਹੀਨੇ, ਮੈਂ (ਨਹਮਯਾਹ) ਸ਼ੂਸ਼ਨ ਦੇ ਕਿਲੇ ਵਿੱਚ ਸੀ। ਇਹ ਅਰਤਹਸ਼ਸ਼ਤਾ ਦੇ ਰਾਜ ਦੇ 20ਵੇਂ ਵਰ੍ਹੇ ’ਚ ਸੀ। 2 ਜਦੋਂ ਮੈਂ ਸ਼ੂਸ਼ਨ ਵਿੱਚ ਸੀ, ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦਾਹ ਤੋਂ ਕੁਝ ਆਦਮੀ ਮੇਰੇ ਕੋਲ ਆਏ। ਮੈਂ ਉਨ੍ਹਾਂ ਨੂੰ ਉੱਥੇ ਰਹਿੰਦੇ ਯਹੂਦੀਆਂ ਬਾਰੇ ਪੁੱਛਿਆ ਜੋ ਕਿ ਬਚ ਨਿਕਲੇ ਸਨ ਅਤੇ ਦੇਸ਼ ਨਿਕਾਲਾ ਝਲਿਆ ਸੀ। ਮੈਂ ਉਨ੍ਹਾਂ ਨੂੰ ਯਰੂਸ਼ਲਮ ਦੇ ਸ਼ਹਿਰ ਬਾਰੇ ਵੀ ਪੁੱਛਿਆ।
3 ਉਨ੍ਹਾਂ ਨੇ ਮੈਨੂੰ ਆਖਿਆ, “ਉਹ ਜਿਨ੍ਹਾਂ ਨੇ ਦੇਸ਼ ਨਿਕਾਲੇ ਨੂੰ ਝਲਿਆ ਅਤੇ ਉਹ ਜਿਹੜੇ ਯਹੂਦਾਹ ਦੀ ਧਰਤੀ ਤੇ ਰਹਿ ਰਹੇ ਹਨ ਬਹੁਤ ਵੱਡੀ ਮੁਸੀਬਤ ਵਿੱਚ ਹਨ ਅਤੇ ਸ਼ਰਮਿੰਦਗੀ ਨਾਲ ਭਰੇ ਹੋਏ ਹਨ ਕਿਉਂ ਕਿ ਯਰੂਸ਼ਲਮ ਦੀਆਂ ਕੰਧਾਂ ਢਹਿ ਚੁੱਕੀਆਂ ਹਨ ਤੇ ਇਸ ਦੇ ਫ਼ਾਟਕ ਅੱਗ ਨਾਲ ਸਾੜੇ ਗਏ ਹਨ।”
4 ਜਦੋਂ ਮੈਂ ਇੰਝ ਸੁਣਿਆ, ਮੈਂ ਹੇਠਾਂ ਬੈਠ ਗਿਆ ਅਤੇ ਕਈ ਦਿਨਾਂ ਤਾਈਂ ਸੋਗ ਮਨਾਇਆ। ਮੈਂ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਵਰਤ ਰੱਖੇ। 5 ਫਿਰ ਮੈਂ ਇਹ ਪ੍ਰਾਰਥਨਾ ਕੀਤੀ:
“ਹੇ ਯਹੋਵਾਹ, ਅਕਾਸ਼ ਦੇ ਪਰਮੇਸ਼ੁਰ, ਮਹਾਨ ਅਤੇ ਭੈਦਾਇੱਕ ਪਰਮੇਸ਼ੁਰ, ਜੋ ਆਪਣਾ ਇਕਰਾਰਨਾਮਾ ਅਤੇ ਵਫ਼ਾਦਾਰੀ ਉਨ੍ਹਾਂ ਨਾਲ ਰੱਖਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮਾਂ ਦਾ ਪਾਲਣ ਕਰਦੇ ਹਨ।
6 “ਹੇ ਪਰਮੇਸ਼ੁਰ, ਤੇਰੇ ਕੰਨ ਅਤੇ ਅੱਖਾਂ ਖੁੱਲੇ ਰਹਿਣ ਤਾਂ ਜੋ ਤੇਰੇ ਸੇਵਕ ਵੱਲ ਜੋ ਦਿਨ ਰਾਤ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾ ਹੈ ਉਸ ਵੱਲ ਤੇਰਾ ਧਿਆਨ ਹੋਵੇ। ਮੈਂ ਤੇਰੇ ਸੇਵਕਾਂ ਭਾਵ ਇਸਰਾਏਲ ਦੇ ਲੋਕਾਂ ਲਈ ਪ੍ਰਾਰਬਨਾ ਕਰ ਰਿਹਾ ਹਾਂ ਅਤੇ ਮੈਂ ਕਬੂਲ ਕਰਦਾ ਹਾਂ ਕਿ ਅਸੀਂ ਇਸਰਾਏਲੀਆਂ ਨੇ ਤੇਰੇ ਵਿਰੁੱਧ ਪਾਪ ਵੀ ਕੀਤੇ ਹਨ। ਮੈਂ ਇਹ ਵੀ ਮੰਨਦਾ ਹਾਂ ਕਿ ਮੈਂ ਵੀ ਤੇਰੇ ਵਿਰੁੱਧ ਪਾਪ ਕੀਤਾ ਅਤੇ ਮੇਰੇ ਘਰਾਣੇ ਨੇ ਵੀ ਤੇਰੇ ਵਿਰੁੱਧ ਪਾਪ ਕੀਤੇ ਹਨ। 7 ਅਸਲ ’ਚ ਅਸੀਂ ਇਸਰਾਏਲੀਆਂ ਨੇ ਤੇਰੇ ਨਾਲ ਬਹੁਤ ਮੰਦਾ ਕੀਤਾ ਹੈ। ਅਸੀਂ ਤੇਰੇ ਹੁਕਮਾਂ, ਬਿਧੀਆਂ ਅਤੇ ਜਿਹੜੇ ਕੰਮ ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤੇ ਸਨ, ਉਨ੍ਹਾਂ ਨੂੰ ਨਹੀਂ ਮੰਨਿਆ।
8 “ਉਸ ਗੱਲ ਨੂੰ ਯਾਦ ਕਰ ਜਿਸਦਾ ਤੂੰ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਕਿ ‘ਜੇਕਰ ਤੁਸੀਂ ਬੇਇਮਾਨੀ ਕੋਰਗੇ ਤਾਂ ਮੈਂ ਤੁਹਾਨੂੰ ਦੂਜੇ ਰਾਜਾਂ ਵਿੱਚ ਖਿੰਡਾਰ ਦੇਵਾਂਗਾ। 9 ਤੇ ਜੇਕਰ ਤੁਸੀਂ ਇਸਰਾਏਲੀਆਂ ਨੇ ਮੇਰੇ ਆਦੇਸ਼ ਦੀ ਪਾਲਣਾ ਕੀਤੀ ਅਤੇ ਮੇਰੇ ਵੱਲ ਪਰਤ ਆਏ ਤਾਂ ਮੈਂ ਇਉਂ ਕਰਾਂਗਾ। ਭਾਵੇਂ ਤੁਸੀਂ ਅਕਾਸ਼ ਦੇ ਅੰਤ ਤੀਕ ਵੀ ਖਿੰਡੇ ਹੋਵੋਁ, ਮੈਂ ਤੁਹਾਨੂੰ ਇੱਕਤ੍ਰ ਕਰਕੇ ਇਸ ਬਾਵੇਂ ਲਿਆਵਾਂਗਾ, ਜਿਸ ਨੂੰ ਮੈਂ ਆਪਣਾ ਨਾਉਂ ਵਸਾਉਣ ਲਈ ਚੁਣਿਆ ਹੈ।’
10 “ਇਸਰਾਏਲੀ ਤੇਰੇ ਦਾਸ ਅਤੇ ਤੇਰੀ ਪਰਜਾ ਹਨ, ਜਿਨ੍ਹਾਂ ਨੂੰ ਤੂੰ ਆਪਣੇ ਵੱਡੇ ਜੋਰ ਅਤੇ ਬਲ ਤੇ ਤਕੜੇ ਹੱਬਾ ਨਾਲ ਛੁਟਕਾਰਾ ਦਿੱਤਾ। 11 ਇਸ ਲਈ ਹੇ ਪ੍ਰਭੂ, ਕਿਰਪਾ ਕਰਕੇ ਮੇਰੀ ਬਿਨਤੀ ਨੂੰ ਸੁਣ। ਮੈਂ ਤੇਰਾ ਦਾਸ ਹਾਂ, ਸੋ ਤੂੰ ਕਿਰਪਾ ਕਰਕੇ ਆਪਣੇ ਸੇਵਕ ਦੀਆਂ ਪ੍ਰਾਰਥਨਾਵਾਂ ਨੂੰ ਸੁਣ ਜੋ ਤੇਰੇ ਨਾਉਂ ਦੀ ਇੱਜਤ ਕਰਨ ਦੀ ਇੱਛਾ ਰੱਖਦਾ ਹੈ। ਇਸ ਆਦਮੀ ਅੱਗੇ ਮਿਹਰ ਕਰਕੇ ਆਪਣੇ ਸੇਵਕ ਦੀ ਸਹਾਇਤਾ ਕਰ।”
ਮੈਂ ਪਾਤਸ਼ਾਹ ਦਾ ਸਾਕੀ ਸੀ।
ਪਾਤਸ਼ਾਹ ਦਾ ਨਹਮਯਾਹ ਨੂੰ ਯਰੂਸ਼ਲਮ ’ਚ ਭੇਜਣਾ
2 ਅਰਤਹਸ਼ਸ਼ਤਾ ਪਾਤਸ਼ਾਹ ਦੇ 20ਵੇਂ, ਵਰ੍ਹੇ ਨੀਸਾਨ ਦੇ ਮਹੀਨੇ ਵਿੱਚ ਕੁਝ ਮੈਅ ਪਾਤਸ਼ਾਹ ਕੋਲ ਲਿਆਈ ਗਈ। ਮੈਂ ਮੈਅ ਚੁੱਕ ਕੇ ਪਾਤਸ਼ਾਹ ਨੂੰ ਦਿੱਤੀ। ਪਹਿਲਾਂ ਜਦੋਂ ਵੀ ਮੈਂ ਪਾਤਸ਼ਾਹ ਸਾਹਮਣੇ ਹੁੰਦਾ ਸੀ ਕਦੇ ਇੰਨਾ ਉਦਾਸ ਨਹੀਂ ਸੀ ਹੋਇਆ, ਪਰ ਹੁਣ ਮੈਂ ਬੜਾ ਉਦਾਸ ਸੀ। 2 ਤਾਂ ਪਾਤਸ਼ਾਹ ਨੇ ਮੈਨੂੰ ਪੁੱਛਿਆ, “ਕੀ ਤੂੰ ਬੀਮਾਰ ਹੈਂ? ਤੂੰ ਉਦਾਸ ਕਿਉਂ ਦਿਖ ਰਿਹਾ ਹੈਂ? ਮੈਨੂੰ ਲੱਗਦਾ ਤੇਰੇ ਮਨ ਵਿੱਚ ਕੋਈ ਦੁੱਖ ਹੈ।”
ਫ਼ੇਰ ਮੈਂ ਬਹੁਤ ਡਰ ਗਿਆ। 3 ਭਾਵੇਂ ਮੈਂ ਬੜਾ ਡਰਿਆਂ ਹੋਇਆ ਸੀ ਤਾਂ ਵੀ ਮੈਂ ਪਾਤਸ਼ਾਹ ਨੂੰ ਕਿਹਾ, “ਪਾਤਸ਼ਾਹ, ਜੁਗੋ-ਜੁਗ ਜੀਉਂਦਾ ਰਹੇ। ਮੇਰਾ ਦਿਲ ਇਸ ਲਈ ਉਦਾਸ ਹੈ ਕਿਉਂ ਕਿ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ ਉਹ ਬੇਹ ਹੋਇਆ ਪਿਆ ਹੈ ਅਤੇ ਉਸ ਸ਼ਹਿਰ ਦੇ ਫਾਟਕ ਅੱਗ ਨਾਲ ਝੁਲਸੇ ਫਨਾਹ ਹੋਏ ਪਏ ਹਨ।”
4 ਤਦ ਪਾਤਸ਼ਾਹ ਨੇ ਮੈਨੂੰ ਕਿਹਾ, “ਤੂੰ ਮੇਰੇ ਤੋਂ ਕੀ ਚਾਹੁੰਦਾ ਹੈਂ?”
ਮੈਂ ਪਾਤਸ਼ਾਹ ਨੂੰ ਕੁਝ ਆਖਣ ਤੋਂ ਪਹਿਲਾਂ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ। 5 ਫਿਰ ਮੈਂ ਪਾਤਸ਼ਾਹ ਨੂੰ ਆਖਿਆ, “ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਜੇਕਰ ਤੇਰੀ ਨਿਗਾਹ ਵਿੱਚ ਤੇਰਾ ਸੇਵਕ ਪ੍ਰਸੰਸਾਯੋਗ ਹੈ, ਮੈਨੂੰ ਯਹੂਦਾਹ ਦੇ ਸ਼ਹਿਰ (ਯਰੂਸ਼ਲਮ) ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ, ਭੇਜ ਦੇਵੋ। ਮੈਂ ਉੱਥੇ ਜਾ ਕੇ ਉਸ ਸ਼ਰਿਰ ਨੂੰ ਮੁੜ ਤੋਂ ਬਨਾਉਣਾ ਚਾਹੁੰਦਾ ਹਾਂ।”
6 ਪਾਤਸ਼ਾਹ ਦੇ ਕੋਲ ਹੀ ਮਹਾਰਾਣੀ ਵੀ ਬੈਠੀ ਹੋਈ ਸੀ। ਉਨ੍ਹਾਂ ਦੋਨਾਂ ਨੇ ਮੈਨੂੰ ਪੁੱਛਿਆ, “ਤ੍ਤੇਰਾ ਸਫ਼ਰ ਕਿੰਨਾ ਚਿਰ ਰਹੇਗਾ ਅਤੇ ਕੀ ਤੂੰ ਵਾਪਸ ਪਰਤੇਂਗਾ?”
ਪਾਤਸ਼ਾਹ ਮੈਨੂੰ ਭੇਜਣ ਲਈ ਪ੍ਰਸੰਨ ਸੀ ਤਾਂ ਮੈਂ ਉਸ ਨੂੰ ਵਾਪਸੀ ਦਾ ਸਮਾਂ ਠਹਿਰਾ ਦਿੱਤਾ। 7 ਮੈਂ ਪਾਤਸ਼ਾਹ ਨੂੰ ਇਹ ਵੀ ਕਿਹਾ, “ਜੇਕਰ ਪਾਤਸ਼ਾਹ ਪਸੰਦ ਕਰੇ, ਤਾਂ ਮੈਂ ਕੁਝ ਹੋਰ ਅਰਜ਼ ਕਰਾਂ। ਜੇਕਰ ਪਾਤਸ਼ਾਹ ਹਾਮੀ ਭਰੇ ਤਾਂ ਉਹ ਮੈਨੂੰ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਦੇ ਨਾਵਾਂ ਤੇ ਚਿੱਠੀਆਂ ਦੇਵੇ। ਉਨ੍ਹਾਂ ਨੂੰ ਇਹ ਚਿੱਠੀਆਂ ਵਿਖਾਕੇ, ਮੈਂ ਉਨ੍ਹਾਂ ਦੀ ਜ਼ਮੀਨ ਰਾਹੀਂ ਸ਼ਾਂਤੀ ਅਤੇ ਸ਼ੁਰੱਖਿਆ ਨਾਲ ਜਾ ਸੱਕਦਾ ਹਾਂ ਜਦ ਤੀਕ ਕਿ ਮੈਂ ਯਹੂਦਾਹ ਵਿੱਚ ਨਹੀਂ ਪਹੁੰਚ ਜਾਂਦਾ। 8 ਅਤੇ ਇੱਕ ਚਿੱਠੀ ਆਸਾਫ ਲਈ ਮਿਲੇ ਜਿਹੜਾ ਕਿ ਜੰਗਲ ਦਾ ਰੱਖਵਾਲਾ ਹੈ, ਤਾਂ ਜੋ ਉਹ ਮੈਨੂੰ ਮੰਦਰ ਦੇ ਕਿਲ੍ਹੇ ਦੇ ਫਾਟਕਾਂ ਲਈ, ਨਗਰ ਦੀਆਂ ਕੰਧਾਂ ਲਈ, ਅਤੇ ਮੇਰੇ ਘਰ ਲਈ ਮੈਨੂੰ ਲੱਕੜ ਲੈਣ ਦੀ ਮਨਜੂਰੀ ਦੇ ਦੇਵੇ ਜਿੱਥੇ ਮੈਂ ਰਹਿ ਸੱਕਦਾ ਹੋਵਾਂ।”
ਪਾਤਸ਼ਾਹ ਨੇ ਜੋ ਕੁਝ ਵੀ ਮੈਂ ਮੰਗਿਆ, ਮੈਨੂੰ ਦੇ ਦਿੱਤਾ। ਪਾਤਸ਼ਾਹ ਨੇ ਇਹ ਸਭ ਇਸ ਲਈ ਕੀਤਾ ਕਿਉਂ ਕਿ ਪਰਮੇਸ਼ੁਰ ਮੇਰੇ ਤੇ ਕ੍ਰਿਪਾਲੂ ਸੀ।
9 ਮੈਂ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਕੋਲ ਗਿਆ ਤੇ ਉਨ੍ਹਾਂ ਨੂੰ ਪਾਤਸ਼ਾਹ ਵਲੋਂ ਦਿੱਤੇ ਖਤ ਦਿਖਾਏ। ਪਾਤਸ਼ਾਹ ਨੇ ਮੇਰੇ ਨਾਲ ਫੌਜੀ ਅਧਿਕਾਰੀ ਅਤੇ ਘੁੜ ਸਵਾਰ ਵੀ ਭੇਜੇ ਸਨ। 10 ਸਨਬਲਟ ਅਤੇ ਟੋਬੀਯਾਹ ਨੂੰ ਜਦੋਂ ਮੇਰੇ ਕੰਮਾਂ ਬਾਰੇ ਪਤਾ ਲੱਗਾ ਤਾਂ ਉਹ ਬੜੇ ਪਰੇਸ਼ਾਨ ਅਤੇ ਗੁੱਸੇ ਹੋਏ ਕਿ ਕੋਈ ਇਸਰਾਏਲੀਆਂ ਦੀ ਮਦਦ ਲਈ ਆਇਆ ਸੀ। ਸਨਬਲਟ ਹੋਰੋਨ ਤੋਂ ਅਤੇ ਟੋਬੀਯਾਹ ਅੰਮੋਨੀ ਅਧਿਕਾਰੀ ਸੀ।
ਨਹਮਯਾਹ ਵਲੋਂ ਦੀਵਾਰਾਂ ਦੀ ਜਾਂਚ
11-12 ਮੈਂ ਯਰੂਸ਼ਲਮ ਨੂੰ ਆਇਆ ਅਤੇ ਉੱਥੇ ਤਿੰਨਾਂ ਦਿਨਾਂ ਲਈ ਰਿਹਾ। ਫ਼ੇਰ ਰਾਤ ਵੇਲੇ, ਮੈਂ ਕੁਝ ਆਦਮੀਆਂ ਨਾਲ ਨਿਕਲ ਪਿਆ, ਪਰ ਮੈਂ ਕਿਸੇ ਨੂੰ ਵੀ ਮੇਰੇ ਪਰਮੇਸ਼ੁਰ ਦੁਆਰਾ, ਯਰੂਸ਼ਲਮ ਬਾਰੇ, ਮੇਰੇ ਦਿਲ ਵਿੱਚ ਪਾਈਆਂ ਯੋਜਨਾਵਾਂ ਬਾਰੇ ਨਹੀਂ ਦੱਸਿਆ। ਓੱਬੇ ਜਿਸ ਘੋੜੇ ਤੇ ਮੈਂ ਸਵਾਰ ਸੀ ਉਸ ਤੇ ਇਲਾਵਾ ਮੇਰੇ ਕੋਲ ਕੋਈ ਹੋਰ ਘੋੜਾ ਨਹੀਂ ਸੀ। 13 ਰਾਤ ਵੇਲੇ, ਮੈਂ ਵਾਦੀ ਦੇ ਫਾਟਕ ਤੋਂ ਬਾਹਰ ਨਿਕਲ ਕੇ ਅਜਗਰ ਦੇ ਖੂਹ ਨੂੰ ਅਤੇ ਕੂੜੇ ਦੇ ਫਾਟਕ ਨੂੰ ਗਿਆ। ਇਉਂ ਮੈਂ ਯਰੂਸ਼ਲਮ ਦੀਆਂ ਢਹੀਆਂ ਹੋਈਆਂ ਕੰਧਾਂ ਦਾ ਮੁਆਇਨਾ ਕਰ ਰਿਹਾ ਸੀ ਅਤੇ ਉਨ੍ਹਾਂ ਫਾਟਕਾਂ ਦਾ ਵੀ ਜਿਹੜੇ ਕਿ ਅੱਗ ਨਾਲ ਸੜ ਗਏ ਸਨ। 14 ਉਸਤੋਂ ਬਾਦ ਮੈਂ ਫੁਵਾਰੇ ਵਾਲੇ ਫਾਟਕ ਅਤੇ ਪਾਤਸ਼ਾਹ ਦੇ ਤਲਾਬ ਵੱਲ ਨੂੰ ਸਵਾਰ ਹੋਇਆ ਪਰ ਜਦੋਂ ਹੀ ਮੈਂ ਨੇੜੇ ਪਹੁੰਚਿਆ ਤਾਂ ਮੈਂ ਵੇਖਿਆ ਕਿ ਉੱਥੇ ਮੇਰੇ ਘੋੜੇ ਦੇ ਲੰਘਣ ਜਿੰਨੀ ਥਾਂ ਵੀ ਨਹੀਂ ਸੀ। 15 ਤਾਂ ਫਿਰ ਇਉਂ ਮੈਂ ਕੰਧਾਂ ਦਾ ਮੁਆਇਨਾ ਕਰਦਾ ਹੋਇਆ ਹਨੇਰੇ ’ਚ ਹੀ ਵਾਦੀ ਨੂੰ ਚੜ੍ਹ ਆਇਆ। ਅਖੀਰ ਵਿੱਚ ਮੈਂ ਵਾਦੀ ਦੇ ਫਾਟਕ ਰਾਹੀਂ ਮੁੜ ਆਇਆ। 16 ਅਧਿਕਾਰੀ ਨਹੀਂ ਜਾਣਦੇ ਸਨ ਕਿ ਮੈਂ ਕਿੱਥੋ ਗਿਆ ਸੀ ਤੇ ਨਾ ਹੀ ਇਹ ਪਤਾ ਸੀ ਕਿ ਮੈਂ ਕੀ ਕਰ ਰਿਹਾ ਸੀ। ਮੈਂ ਅਜੇ ਤੀਕ ਯਹੂਦੀਆਂ, ਜਾਜਕਾਂ, ਸੱਜਣਾ, ਅਧਿਕਾਰੀਆਂ ਅਤੇ ਦੂਸਰਿਆਂ ਨੂੰ ਜੋ ਕੰਮ ਕਰਦੇ ਸਨ, ਕੁਝ ਵੀ ਨਹੀਂ ਦੱਸਿਆ ਸੀ।
17 ਫ਼ਿਰ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਆਖਿਆ, “ਤੁਸੀਂ ਦੇਖ ਰਹੇ ਹੋ ਕਿ ਅਸੀਂ ਇੱਥੇ ਕਿੰਨੀ ਮੁਸੀਬਤ ਵਿੱਚ ਹਾਂ। ਯਰੂਸ਼ਲਮ ਉੱਜੜ ਕੇ ਖੰਡਰ ਹੋ ਗਿਆ ਹੈ ਤੇ ਇਸਦੇ ਫਾਟਕ ਅੱਗ ’ਚ ਝੁਲਸ ਗਏ ਹਨ। ਚਲੋ ਆਪਾਂ ਮੁੜ ਤੋਂ ਯਰੂਸ਼ਲਮ ਦੀ ਕੰਧ ਉਸਾਰੀਏ, ਫਿਰ ਸਾਨੂੰ ਹੋਰ ਵੱਧੇਰੇ ਸ਼ਰਮਸਾਰ ਨਹੀਂ ਹੋਣਾ ਪਵੇਗਾ।”
18 ਮੈਂ ਉਨ੍ਹਾਂ ਲੋਕਾਂ ਨੂੰ ਇਹ ਵੀ ਆਖਿਆ ਕਿ ਮੇਰਾ ਪਰਮੇਸ਼ੁਰ ਮੇਰੇ ਉੱਪਰ ਦਯਾਲੂ ਸੀ। ਮੈਂ ਉਨ੍ਹਾਂ ਨੂੰ ਪਾਤਸ਼ਾਹ ਦੀਆਂ ਗੱਲਾਂ ਬਾਰੇ ਵੀ ਦੱਸਿਆ, ਜਿਹੜੀਆਂ ਉਸ ਨੇ ਮੈਨੂੰ ਆਖੀਆਂ ਸਨ। ਤਦ ਉਨ੍ਹਾਂ ਲੋਕਾਂ ਨੇ ਕਿਹਾ, “ਆਓ, ਹੁਣ ਆਪਾ ਕੰਮ ਸ਼ੁਰੂ ਕਰੀਏ!” ਅਤੇ ਉਨ੍ਹਾਂ ਨੇ ਆਪਣੇ-ਆਪ ਨੂੰ ਚੰਗੇ ਕੰਮ ਲਈ ਸਮਰਪਿਤ ਕਰ ਦਿੱਤਾ। 19 ਪਰ ਜਦੇਂ ਹੋਰੋਨ ਦੇ ਸਨਬਲਟ ਅਤੇ ਟੋਬੀਯਾਹ ਅੰਮੋਨੀ ਅਧਿਕਾਰੀ ਅਤੇ ਅਰਬੀ ਗਸ਼ਮ ਨੇ ਸੁਣਿਆ ਕਿ ਅਸੀਂ ਇਸ ਨੂੰ ਮੁੜ ਤੋਂ ਉਸਾਰ ਰਹੇ ਹਾਂ, ਤਾਂ ਉਨ੍ਹਾਂ ਨੇ ਬੜੀ ਬਦਤਮੀਜ਼ੀ ਨਾਲ ਸਾਡਾ ਮਖੌਲ ਉਡਾਇਆ ਅਤੇ ਕਿਹਾ, “ਤੁਸੀਂ ਕੀ ਕਰ ਰਹੇ ਹੋ? ਕੀ ਤੁਸੀਂ ਪਾਤਸ਼ਾਹ ਦੇ ਖਿਲਾਫ਼ ਵਿਦ੍ਰੋਹ ਕਰ ਰਹੇ ਹੋ?”
20 ਪਰ ਮੈਂ ਉਨ੍ਹਾਂ ਆਦਮੀਆਂ ਨੂੰ ਇੰਝ ਕਿਹਾ, “ਇਸ ਕਾਮਯਾਬੀ ਲਈ ਅਕਾਸ਼ ਦਾ ਪਰਮੇਸ਼ੁਰ ਸਾਡੀ ਮਦਦ ਕਰੇਗਾ ਅਸੀਂ ਪਰਮੇਸ਼ੁਰ ਦੇ ਦਾਸ ਹਾਂ ਅਤੇ ਅਸੀਂ ਇਸ ਸ਼ਹਿਰ ਨੂੰ ਮੁੜ ਤੋਂ ਉਸਾਰਾਂਗੇ। ਅਤੇ ਤੁਸੀਂ ਇਸ ਕੰਮ ਵਿੱਚ ਸਾਡੀ ਸਹਾਇਤਾ ਨਹੀਂ ਕਰ ਸੱਕਦੇ ਤੇ ਨਾ ਹੀ ਯਰੂਸ਼ਲਮ ਵਿੱਚ ਰਹਿੰਦੇ ਤੁਹਾਡੇ ਘਰਾਣੇ ਵਿੱਚੋਂ ਕੋਈ ਮਨੁੱਖ ਤੁਹਾਡਾ ਇੱਬੋ ਦੀ ਜ਼ਮੀਨ ਵਿੱਚ ਨਾ ਕੋਈ ਹੱਕ ਹੈ ਨਾ ਹਿੱਸਾ। ਤੁਹਾਨੂੰ ਯਰੂਸ਼ਲਮ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ।”
ਕੰਧ ਦੇ ਉਸਾਰੀਏ
3 ਪ੍ਰਧਾਨ ਜਾਜਕ ਦਾ ਨਾਂ ਅਲਯਾਸ਼ੀਬ ਸੀ। ਅਲਯਾਸ਼ੀਬ ਅਤੇ ਉਸ ਦੇ ਭਰਾਵਾਂ ਨੇ ਜੋ ਕਿ ਜਾਜਕ ਸਨ, ਭੇਡ ਫਾਟਕ ਬਣਾਇਆ ਅਤੇ ਇਸ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਇਸ ਤੇ ਬੂਹੇ ਲਾਏ। ਉਨ੍ਹਾਂ ਨੇ ਸੌਆਂ ਦੇ ਬੁਰਜ ਤੋਂ ਲੈ ਕੇ ਹਨਨੇਲ ਦੇ ਥੰਮ ਤੀਕ ਯਰੂਸ਼ਲਮ ਦੀ ਕੰਧ ਤੇ ਕੰਮ ਕੀਤਾ ਅਤੇ ਇਸ ਨੂੰ ਸਮਰਪਿਤ ਕੀਤਾ।
2 ਇਨ੍ਹਾਂ ਜਾਜਕਾਂ ਤੋਂ ਅਗਾਂਹ, ਯਰੀਹੋ ਦੇ ਲੋਕਾਂ ਨੇ ਕੰਧ ਦੀ ਮੁਰੰਮਤ ਕੀਤੀ ਅਤੇ ਯਰੀਹੋ ਦੇ ਲੋਕਾਂ ਤੋਂ ਅਗਾਂਹ, ਇਮਰੀ ਦੇ ਪੁੱਤਰ ਜ਼ੱਕੂਰ ਨੇ ਕੰਧ ਦੀ ਮੁਰੰਮਤ ਕੀਤੀ।
3 ਹੱਸਨਾਆਹ ਦੇ ਪੁੱਤਰਾਂ ਨੇ ਮੱਛੀ ਫਾਟਕ ਬਣਾਇਆ। ਉਨ੍ਹਾਂ ਨੇ ਇਸ ਦੇ ਸ਼ਤੀਰ ਪਾਏ ਅਤੇ ਇਸਦੇ ਦਰਵਾਜੇ ਖੜ੍ਹੇ ਕੀਤੇ। ਫਿਰ ਉਨ੍ਹਾਂ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਗਾਏ।
4 ਉਨ੍ਹਾਂ ਤੋਂ ਅਗਾਹ ਹਕੋਸ ਦੇ ਪੋਤਰੇ ਅਤੇ ਊਰੀਯਾਹ ਦੇ ਪੁੱਤਰ ਮਰੇਮੋਬ ਨੇ ਮੁਂਰਮਤ ਕੀਤੀ।
ਉਨ੍ਹਾਂ ਤੋਂ ਅਗਾਹ ਬਰਕਯਾਹ ਦੇ ਪੁੱਤਰ ਅਤੇ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਨੇ ਮੁਰੰਮਤ ਕੀਤੀ ।
ਅਤੇ ਬਆਨਾ ਦੇ ਪੁੱਤਰ ਸਾਦੋਕ ਨੇ ਕੰਧ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ।
5 ਉਨ੍ਹਾਂ ਤੋਂ ਅਗਾਂਹ, ਤਕੋਈ ਦੇ ਆਦਮੀਆਂ ਨੇ ਕੰਧ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ, ਪਰ ਉਨ੍ਹਾਂ ਦੇ ਆਗੂਆਂ ਨੇ ਆਪਣੇ ਸੁਆਮੀ [a] ਲਈ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।
6 ਯੋਯਾਦਾ ਅਤੇ ਮੱਸ਼ੁਲਾਮ ਨੇ ਪੁਰਾਣੇ ਫਾਟਕ ਦੀ ਮੁਰੰਮਤ ਕੀਤੀ। ਯੋਯਾਦਾ ਪਾਸੇਆਹ ਦਾ ਪੁੱਤਰ ਅਤੇ ਮੱਸ਼ੁਲਾਮ ਬਸੋਦਯਾਹ ਦਾ ਪੁੱਤਰ ਸੀ। ਉਨ੍ਹਾਂ ਨੇ ਸ਼ਤੀਰ ਟਿਕਾਏ ਅਤੇ ਇਸਦੇ ਬੂਹੇ ਲਗਾਏ। ਫਿਰ ਉਨ੍ਹਾਂ ਨੇ ਦਰਵਾਜਿਆਂ ਉੱਤੇ ਚਿਟਕਣੀਆਂ ਅਤੇ ਸਰੀਏ ਲਾਏ।
7 ਉਨ੍ਹਾਂ ਤੋਂ ਅਗਾਂਹ, ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਬੀ ਅਤੇ ਗਿਬਓਨ ਅਤੇ ਮਿਸਪਾਹ ਦੇ ਲੋਕਾਂ ਨੇ, ਜਿਹੜੇ ਕਿ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਦੇ ਨਿਯੰਤ੍ਰਣ ਹੇਠਾਂ ਸਨ, ਮੁਰੰਮਤ ਦਾ ਕੰਮ ਕੀਤਾ।
8 ਉਸ ਤੋਂ ਅਗਾਂਹ ਹਰਹਯਾਹ ਦੇ ਪੁੱਤਰ ਉੱਜੀਏਲ ਨੇ ਮੁਂਰਮਤ ਕੀਤੀ। ਉੱਜੀਏਲ ਇੱਕ ਸੁਨਿਆਰਾ ਸੀ। ਉਸ ਤੋਂ ਅਗਾਂਹ ਹਨਾਨਯਾਹ ਅਤਰ ਬਨਾਉਣ ਵਾਲਿਆਂ ਵਿੱਚੋਂ ਇੱਕ ਨੇ ਮੁਰੰਮਤ ਕੀਤੀ। ਉਨ੍ਹਾਂ ਨੇ ਉਸਾਰੀਆ ਅਤੇ ਚੌੜੀ ਕੰਧ ਤਾਈ ਯਰੂਸ਼ਲਮ ਦੀ ਮੁਰੰਮਤ ਕੀਤੇ।
9 ਉਨ੍ਹਾਂ ਤੋਂ ਅਗਾਂਹ ਹੂਰ ਦੇ ਪੁੱਤਰ ਰਫਾਯਾਹ ਨੇ ਮੁਰੰਮਤ ਕੀਤੀ। ਰਫਾਯਾਹ ਯਰੂਸ਼ਲਮ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।
10 ਉਨ੍ਹਾਂ ਤੋਂ ਅਗਾਂਹ ਹਰੂਮਫ ਦੇ ਪੁੱਤਰ ਯਦਾਯਾਹ ਨੇ ਆਪਣੇ ਘਰ ਦੇ ਸਾਹਮਣੇ ਵਾਲੀ ਕੰਧ ਦੀ ਮੁਰੰਮਤ ਕੀਤੀ ਅਤੇ ਉਸ ਤੋਂ ਅਗਾਂਹ ਹਸ਼ਬਨਯਾਹ ਦੇ ਪੁੱਤਰ ਹਟੂੱਸ਼ ਨੇ ਮੁਰੰਮਤ ਕੀਤੀ। 11 ਹਰੀਮ ਦੇ ਪੁੱਤਰ ਮਲਕੀਯਾਹ ਅਤੇ ਪਹਬ ਮੋਆਬ ਦੇ ਪੁੱਤਰ ਹਸ਼ੂਬ ਨੇ ਬਾਕੀ ਦੇ ਹਿੱਸੇ ਦੀ ਮੁਰੰਮਤ ਕੀਤੀ। ਉਨ੍ਹਾਂ ਨੇ ਤੰਦੂਰ ਬੁਰਜ ਦੀ ਉਸਾਰੀ ਵੀ ਕੀਤੀ।
12 ਉਸ ਤੋਂ ਅਗਾਂਹ ਹੱਲੋਹੇਸ਼ ਦੇ ਪੁੱਤਰ ਸ਼ੱਲੂਮ ਨੇ, ਜੋ ਯਰੂਸ਼ਲਮ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ, ਮੁਰੰਮਤ ਕੀਤੀ ਜਿਸ ਵਿੱਚ ਉਸ ਦੀਆਂ ਧੀਆਂ ਨੇ ਵੀ ਉਸਦੀ ਮਦਦ ਕੀਤੀ।
13 ਹਨੂਨ ਅਤੇ ਜ਼ਾਨੋਆਹ ਦੇ ਵਾਸੀਆਂ ਨੇ ਵਾਦੀ ਦੇ ਫਾਟਕ ਦੀ ਮੁਰੰਮਤ ਕੀਤੀ। ਉਨ੍ਹਾਂ ਨੇ ਇਸ ਨੂੰ ਉਸਾਰਿਆ ਅਤੇ ਇਸਦੇ ਦਰਵਾਜ਼ੇ ਲਗਾਏ। ਫ਼ੇਰ ਉਨ੍ਹਾਂ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਾਏ। ਉਨ੍ਹਾਂ ਨੇ 500 ਗਜ਼ ਲੰਬੀ ਕੰਧ ਦੀ ਉਸਾਰੀ ਕੀਤੀ ਅਤੇ ਕੂੜੇ ਦੇ ਫਾਟਕ ਤੀਕ ਉਨ੍ਹਾਂ ਨੇ ਕੰਧ ਤੇ ਕੰਮ ਕੀਤਾ।
14 ਰੇਕਾਬ ਦੇ ਪੁੱਤਰ ਮਲਕੀਯਾਹ ਨੇ ਕੂੜੇ ਦੇ ਫਾਟਕ ਦੀ ਮੁਰੰਮਤ ਕੀਤੀ। ਉਹ ਬੈਤ ਹੱਕਾਰਸ ਦੇ ਜਿਲ੍ਹੇ ਦਾ ਸਰਦਾਰ ਸੀ। ਉਸ ਨੇ ਇਸ ਨੂੰ ਉਸਾਰਿਆ ਅਤੇ ਇਸਦੇ ਦਰਵਾਜ਼ੇ ਲਗਾਏ ਅਤੇ ਫ਼ੇਰ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਾਏ।
15 ਕਾਲਾ ਹੋਜ਼ਾ ਦੇ ਪੁੱਤਰ ਸ਼ੱਲੂਨ ਨੇ ਫੁਵ੍ਵਾਰੇ ਵਾਲੇ ਫਾਟਕ ਦੀ ਮੁਰੰਮਤ ਕੀਤੀ। ਸ਼ੱਲੂਨ ਮਿਸਪਾਹ ਦੇ ਜਿਲ੍ਹੇ ਦਾ ਸਰਦਾਰ ਸੀ। ਉਸ ਨੇ ਇਸ ਨੂੰ ਉਸਾਰਿਆ ਅਤੇ ਇਸ ਉੱਪਰ ਛੱਤ ਵੀ ਪਾਈ ਅਤੇ ਫ਼ੇਰ ਇਸਦੇ ਦਰਵਾਜ਼ੇ ਲਗਾਏ। ਫ਼ੇਰ ਉਸ ਨੇ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਗਾਏ। ਉਸ ਨੇ ਪਾਤਸ਼ਾਹ ਦੇ ਬਾਗ਼ ਦੇ ਕੋਲ, ਸਿਲੋਅਮ ਤਲਾਅ ਦੀ ਕੰਧ ਵੀ ਉਸਾਰੀ ਅਤੇ ਉਸ ਨੇ ਕੰਧ ਉਨ੍ਹਾਂ ਪੌੜੀਆਂ ਤੀਕ ਉਸਾਰੀ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਜਾਂਦੀਆਂ ਸਨ।
16 ਉਸ ਤੋਂ ਮਗਰੋਂ, ਅਜ਼ਬੂਕ ਦੇ ਪੁੱਤਰ ਨਹਮਯਾਹ ਨੇ, ਜਿਹੜਾ ਬੈਤਸੂਰ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ, ਦਾਊਦ ਦੀਆਂ ਕਬਰਾਂ ਦੇ ਸਾਹਮਣੇ ਦੀ ਜਗ੍ਹਾ ਤੀਕ ਅਤੇ ਆਦਮੀਆਂ ਦੁਆਰਾ ਬਣੇ ਤਲਾਅ ਤੀਕ ਅਤੇ ਨਾਇੱਕਾਂ ਦੇ ਘਰ ਤੀਕ ਮੁਰੰਮਤ ਕੀਤੀ।
17 ਉਸਤੋਂ ਮਗਰੋਂ ਲੇਵੀਆਂ ਦੇ ਪਰਿਵਾਰਾਂ ਦੇ ਲੋਕਾਂ ਨੇ ਮੁਰੰਮਤ ਕੀਤੀ। ਇਨ੍ਹਾਂ ਵਿੱਚੋਂ ਇੱਕ ਲੇਵੀ ਬਾਨੀ ਦਾ ਪੁੱਤਰ ਰਹੂਮ ਸੀ। ਅਤੇ ਉਸਤੋਂ ਅਗਾਂਹ, ਹਸ਼ਬਯਾਹ ਇੱਕ ਹੋਰ ਲੇਵੀ ਜਿਸਨੇ ਆਪਣੇ ਜਿਲ੍ਹੇ ਲਈ ਮੁਰੰਮਤ ਕੀਤੀ। ਹਸ਼ਬਯਾਹ ਕਈਲਾਹ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।
18 ਉਸਤੋਂ ਬਾਅਦ ਉਨ੍ਹਾਂ ਦੇ ਭਾਰਵਾਂ ਨੇ ਮੁਰੰਮਤ ਕੀਤੀ। ਇੱਕ ਹੇਨਾਦਾਦ ਦਾ ਪੁੱਤਰ ਬੱਵਈ ਸੀ, ਜੋ ਕਿ ਕਈਲਾਹ ਦੇ ਅੱਧੇ ਜਿਲ੍ਹੇ ਦਾ ਸਰਦਾਰ ਸੀ।
19 ਯੇਸ਼ੂਆ ਦੇ ਪੁੱਤਰ ਏਜ਼ਰ ਨੇ, ਜੋ ਕਿ ਮਿਸਪਾਹ ਦਾ ਸਰਦਾਰ ਸੀ। ਅਗਲੇ ਹਿੱਸੇ ਦੀ ਸ਼ਸਤ੍ਰ ਖਾਨੇ ਤੋਂ ਲੈ ਕੇ ਕੰਧ ਦੀ ਨੁਕਰ ਤਾਈ ਮੁਰੰਮਤ ਕੀਤੀ। 20 ਉਸ ਤੋਂ ਬਾਅਦ, ਜ਼ੱਬਈ ਦੇ ਪੁੱਤਰ ਬਾਰੂਕ ਨੇ ਕੰਧ ਦੇ ਅਗਲੇ ਹਿੱਸੇ ਦੀ ਉਸਾਰੀ ਕੀਤੀ ਉਸ ਨੇ ਬੜੀ ਸਖਤ ਮਿਹਨਤ ਕੀਤੀ ਅਤੇ ਦੂਜੇ ਹਿੱਸੇ ਦੀ ਮੁਰੰਮਤ ਨੁਕਰ ਤੋਂ ਲੈ ਕੇ ਪਰਧਾਨ ਜਾਜਕ ਅਲਯਾਸ਼ੀਬ ਦੇ ਘਰ ਦੇ ਪ੍ਰਵੇਸ਼ ਦੁਆਰ ਤੀਕ ਕੀਤੀ। 21 ਉਪਰੰਤ ਊਰੀਯਾਹ ਦੇ ਪੁੱਤਰ ਮਰੇਮੋਬ ਜੋ ਕਿ ਹੱਕੋਜ਼ ਦਾ ਪੋਤਰਾ ਸੀ ਨੇ ਦੀਵਾਰ ਦਾ ਅਗਲਾ ਹਿੱਸਾ ਅਲਯਾਸ਼ੀਬ ਦੇ ਘਰ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਉਸ ਦੇ ਘਰ ਦੇ ਆਖੀਰ ਤੀਕ ਦੀ ਦੀਵਾਰ ਦੀ ਮੁਰੰਮਤ ਕੀਤੀ। 22 ਅਤੇ ਉਸਤੋਂ ਮਗਰੋਂ, ਉਸ ਖੇਤਰ ਵਿੱਚ ਰਹਿੰਦੇ ਜਾਜਕਾਂ ਨੇ ਮੁਰੰਮਤ ਕੀਤੀ।
23 ਉਸ ਤੋਂ ਮਗਰੋਂ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ ਅਤੇ ਅਨਨਯਾਹ ਦੇ ਪੋਤਰੇ ਅਤੇ ਅਜ਼ਰਯਾਹ ਦੇ ਪੁੱਤਰ ਮਆਸ਼ੇਯਾਹ ਨੇ ਆਪਣੇ ਘਰ ਦੇ ਨਾਲ ਦੀ ਕੰਧ ਦੀ ਮੁਰੰਮਤ ਕੀਤੀ।
24 ਉਸ ਤੋਂ ਮਗਰੋਂ, ਹੇਨਾਦਾਦ ਦੇ ਪੁੱਤਰ ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਕੰਧ ਦੇ ਮੋੜ ਤੀਕ ਅਤੇ ਫ਼ੇਰ ਨੁਕਰ ਤੀਕ, ਦੂਜੇ ਹਿੱਸੇ ਦੀ ਮੁਰੰਮਤ ਕੀਤੀ।
25 ਊਜ਼ਈ ਦੇ ਪੁੱਤਰ ਪਲਾਲ ਨੇ ਉਸ ਮੋੜ ਦੇ ਸਾਹਮਣੇ ਤੋਂ ਅਤੇ ਬੁਰਜ ਦੇ ਸਾਹਮਣੇ ਤੋਂ ਦਰਬਾਨ ਦੇ ਨੇੜੇ ਦੇ ਵਿਹੜੇ ਤੀਕ ਜੋ ਪਾਤਸ਼ਾਹ ਦੇ ਉਪਰਲੇ ਮਹਿਲ ਦੇ ਅਗੋਂ ਨਿਕਲਦਾ ਸੀ ਮੁਰੰਮਤ ਕੀਤੀ। ਪਲਾਲ ਤੋਂ ਅਗਾਹ, ਪਰੋਸ਼ ਦੇ ਪੁੱਤਰ ਪਦਾਯਾਹ ਨੇ ਮੁਰੰਮਤ ਕੀਤੀ।
26 ਮੰਦਰ ਦੇ ਨੌਕਰ ਉਫਲ ਪਹਾੜੀ ਤੇ ਰਹਿੰਦੇ ਸਨ। ਉੱਨ੍ਹਾਂ ਨੇ ਜਲ ਫਾਟਕ ਦੇ ਪੂਰਬੀ ਪਾਸੇ ਦੀ ਕੰਧ ਤਾਈ ਅਤੇ ਇਸਦੇ ਸਾਹਮਣੇ ਵਾਲੇ ਫਾਟਕ ਦੀ ਮੁਰੰਮਤ ਕੀਤੀ।
27 ਉਸ ਤੋਂ ਬਾਅਦ, ਤਕੋਈਆਂ ਦੇ ਲੋਕਾਂ ਨੇ ਉਸ ਵੱਡੇ ਬੁਰਜ ਤੋਂ ਲੈ ਕੇ ਉਫਲ ਦੀ ਕੰਧ ਤੀਕ ਕੰਧ ਦੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ।
28 ਜਾਜਕਾਂ ਨੇ ਘੋੜੇ ਵਾਲੇ ਫਾਟਕ ਦੇ ਉੱਪਰ ਮੁਰੰਮਤ ਕੀਤੀ। ਹਰ ਜਾਜਕ ਨੇ ਆਪਣੇ ਘਰ ਸਾਮ੍ਹਣੀ ਕੰਧ ਦੀ ਮੁਰੰਮਤ ਕੀਤੀ। 29 ਉਸ ਤੋਂ ਬਾਅਦ, ਇੰਮੇਰ ਦੇ ਪੁੱਤਰ ਸਾਦੋਕ ਨੇ ਆਪਣੇ ਘਰ ਦੇ ਸਾਹਮਣੇ ਦੀ ਕੰਧ ਦੀ ਮੁਰੰਮਤ ਕੀਤੀ ਤੇ ਇਸ ਤੋਂ ਅਗਲੀ ਮੁਰੰਮਤ, ਪੂਰਬੀ ਫਾਟਕ ਦੇ ਦਰਬਾਨ ਸੱਕਨਯਾਹ ਦੇ ਪੁੱਤਰ ਸਮਆਯਾਹ ਨੇ ਕੀਤੀ।
30 ਉਸ ਤੋਂ ਬਾਅਦ, ਸਲਮਯਾਹ ਦੇ ਪੁੱਤਰ ਹਨਨਯਾਹ ਅਤੇ ਹਾਨੂਨ, ਸਾਲਾਫ ਦੇ ਛੇਵੇਂ ਪੁੱਤਰਾ ਨੇ, ਦੂਜੇ ਹਿੱਸੇ ਦੀ ਮੁਰੰਮਤ ਕੀਤੀ।
ਉਸਤੋਂ ਮਗਰੋਂ, ਬਰਕਯਾਹ ਦੇ ਪੁੱਤਰ ਮੱਸ਼ੁਲਾਮ ਨੇ ਆਪਣੇ ਕਮਰੇ ਦੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ। 31 ਉਸ ਤੋਂ ਬਾਅਦ, ਮਲਕੀਯਾਹ, ਸੁਨਿਆਰਿਆਂ ਵਿੱਚੋਂ ਇੱਕ ਨੇ, ਮੰਦਰ ਦੇ ਨੌਕਰਾਂ ਦੇ ਘਰਾਂ ਦੀ ਅਤੇ ਨਿਰੀਖਣ ਫ਼ਾਟਕ ਦੇ ਅੱਗੇ ਵਪਾਰੀਆਂ ਦੇ ਘਰਾਂ ਦੀ ਅਤੇ ਨੁਕਰ ਦੇ ਉੱਪਰ ਕਮਰੇ ਦੀ ਮੁਰੰਮਤ ਕੀਤੀ। 32 ਸੁਨਿਆਰਾਂ ਅਤੇ ਵਪਾਰੀਆਂ ਨੇ ਨੁਕਰ ਦੇ ਉੱਪਰ ਕਮਰੇ ਦੇ ਵਿੱਚਕਾਰੋ ਭੇਡ ਫ਼ਾਟਕ ਤੀਕ ਮੁਰੰਮਤ ਕੀਤੀ।
ਸਨਬੱਲਟ ਅਤੇ ਟੋਬੀਯਾਹ
4 ਜਦੋਂ ਸਨਬੱਲਟ ਨੂੰ ਇਹ ਪਤਾ ਲੱਗਾ ਕਿ ਅਸੀਂ ਯਰੂਸ਼ਲਮ ਦੀ ਕੰਧ ਦੀ ਉਸਾਰੀ ਕਰ ਰਹੇ ਹਾਂ ਤਾਂ ਉਹ ਬੜਾ ਪਰੇਸ਼ਾਨ ਹੋਇਆ ਤੇ ਉਸ ਨੂੰ ਬੜਾ ਗੁੱਸਾ ਆ ਗਿਆ। ਤਾਂ ਉਸ ਨੇ ਯਹੂਦੀਆਂ ਦਾ ਮਖੌਲ ਉਡਾਉਣਾ ਸ਼ੁਰੂ ਕੀਤਾ। 2 ਸਨਬੱਲਟ ਨੇ ਆਪਣੇ ਮਿੱਤਰਾਂ ਅਤੇ ਸਾਮਰਿਯਾ ਦੀ ਸੈਨਾ ਨਾਲ ਇਸ ਬਾਰੇ ਗੱਲ ਕੀਤੀ। ਉਸ ਨੇ ਕਿਹਾ, “ਇਹ ਕਮਜ਼ੋਰ ਜਿਹੇ ਯਹੂਦੀ ਇੱਥੇ ਕੀ ਕਰ ਰਹੇ ਹਨ? ਕੀ ਉਹ ਇਹ ਸੋਚ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਇੱਕਲੇ ਛੱਡ ਦੇਵਾਂਗੇ? ਕੀ ਉਹ ਸੋਚਦੇ ਹਨ ਕਿ ਉਹ ਬਲੀਆਂ ਚੜ੍ਹਾਉਣਗੇ? ਸ਼ਾਇਦ ਉਹ ਇਹ ਸੋਚਦੇ ਹਨ ਕਿ ਉਹ ਇੱਕੇ ਦਿਨ ਵਿੱਚ ਸਾਰੀ ਉਸਾਰੀ ਕਰ ਲੈਣਗੇ। ਉਹ ਇਸ ਸੁਆਹ ਤੇ ਕੂੜੇ ਦੇ ਢੇਰ ਵਿੱਚੋਂ ਪੱਥਰ ’ਚ ਮੁੜ ਨਵੀਂ ਉਸਾਰੀ ’ਚ ਜਾਨ ਨਹੀਂ ਪਾ ਸੱਕਦੇ। ਕਿਉਂ ਕਿ ਇਹ ਤਾਂ ਰਾਖ ਦੀ ਢੇਰੀ ਹੈ।”
3 ਟੋਬੀਯਾਹ ਅੰਮੋਨੀ ਵੀ ਸਨਬੱਲਟ ਦੇ ਨਾਲ ਸੀ। ਟੋਬੀਯਾਹ ਨੇ ਕਿਹਾ, “ਅਸਲ ਵਿੱਚ ਉਹ ਕੀ ਉਸਾਰ ਰਹੇ ਹਨ। ਜੇਕਰ ਇੱਕ ਲੂੰਬੜੀ ਵੀ ਇਸ ਉੱਤੇ ਚੜ੍ਹ ਗਈ, ਤਾਂ ਉਹ ਉਨ੍ਹਾਂ ਦੀ ਪੱਥਰ ਦੀ ਇਸ ਕੰਧ ਨੂੰ ਢਾਹ ਦੇਵੇਗੀ।”
4 ਨਹਮਯਾਹ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਕਿਹਾ, “ਹੇ ਪਰਮੇਸ਼ੁਰ, ਸਾਡੀ ਅਰਜੋਈ ਸੁਣ। ਉਹ ਸਾਨੂੰ ਨਫ਼ਰਤ ਕਰਦੇ ਹਨ। ਸਨਬੱਲਟ ਅਤੇ ਟੋਬੀਯਾਹ ਸਾਡੀ ਤੌਹੀਨ ਕਰਦੇ ਹਨ। ਪਰਮੇਸ਼ੁਰ, ਇਨ੍ਹਾਂ ਬੇਇੱਜ਼ਤੀਆਂ ਨੂੰ ਮੁੜ ਉਨ੍ਹਾਂ ਉੱਤੇ ਪਾ ਦੇ। ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਫ਼ੜਵਾ ਕੇ ਕੈਦੀਆਂ ਵਾਂਗ ਦੂਸਰੀ ਧਰਤੀ ਤੇ ਲੈ ਜਾ। 5 ਉਨ੍ਹਾਂ ਦੇ ਦੋਸ਼ ਨਾ ਲੁਕਾ ਅਤੇ ਉਨ੍ਹਾਂ ਦੇ ਪਾਪ ਮੁਆਫ਼ ਨਾ ਕਰੀਂ ਜੋ ਉਨ੍ਹਾਂ ਨੇ ਤੇਰੇ ਸਾਹਮਣੇ ਕੀਤੇ ਹਨ। ਕਿਉਂ ਕਿ ਉਨ੍ਹਾਂ ਨੇ ਉਸਰਈਆਂ ਦਾ ਹੌਂਸਲਾ ਢਾਹਿਆ ਹੈ ਅਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਹੈ।”
6 ਸੋ ਅਸੀਂ ਯਰੂਸ਼ਲਮ ਦੀ ਕੰਧ ਬਣਾਈ। ਅਤੇ ਸਾਰੀ ਕੰਧ ਇਸਦੀ ਸਾਰੀ ਉਚਾਈ ਦੇ ਅੱਧ ਤੱਕ ਜੋੜੀ ਅਤੇ ਉਸਾਰੀ ਗਈ ਸੀ। ਅਸੀਂ ਇਬੋ ਤੀਕ ਤਾਂ ਹੀ ਕਰ ਸੱਕੇ ਕਿਉਂ ਕਿ ਲੋਕਾਂ ਨੇ ਤਹੇ ਦਿਲੋਂ ਕੰਮ ਕੀਤਾ ਸੀ।
7 ਪਰ ਸਨਬੱਲਟ, ਟੋਬੀਯਾਹ, ਅਰਬੀਆਂ, ਅੰਮੋਨੀਆਂ ਅਤੇ ਅਸ਼ਦੋਦੀਆਂ ਨੇ ਜਦੋਂ ਇਹ ਸੁਣਿਆ ਕਿ ਯਰੂਸ਼ਲਮ ਦੀ ਕੰਧ ਦੀ ਬਹਾਲੀ ਵੱਧ ਰਹੀ ਹੈ ਅਤੇ ਉਹ ਥਾਵਾਂ ਜਿੱਥੇ ਕੰਧ ਟੁੱਟੀ ਹੋਈ ਸੀ ਜਿੱਥੇ ਦੁਸ਼ਮਣ ਸ਼ਹਿਰ ਵਿੱਚ ਦਾਖਲ ਹੋ ਸੱਕਦੇ ਸਨ ਬੰਦ ਕੀਤੀਆਂ ਜਾ ਰਹੀਆਂ ਸਨ। ਤਾਂ ਉਨ੍ਹਾਂ ਨੂੰ ਬਹੁਤ ਕਰੋਧ ਆਇਆ। 8 ਤਾਂ ਉਨ੍ਹਾਂ ਸਾਰੇ ਮਨੁੱਖਾਂ ਨੇ ਇਕੱਠੇ ਹੋਕੇ ਯਰੂਸ਼ਲਮ ਦੇ ਵਿਰੁੱਧ ਵਿਉਂਤ ਬਣਾਈ ਕਿ ਉਨ੍ਹਾਂ ਨੂੰ ਇਕੱਠੇ ਹੋਕੇ ਦੁੱਖ ਅਤੇ ਉਲਝਨ ਪੈਦਾ ਕਰਕੇ ਯਰੂਸ਼ਲਮ ਦੇ ਖਿਲਾਫ਼ ਲੜਨਾ ਚਾਹੀਦਾ ਹੈ। 9 ਪਰ ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਅਸੀਂ ਦਿਨ-ਰਾਤ ਦੀਵਾਰ ਦੀ ਰੱਖਵਾਲੀ ਲਈ ਦਰਬਾਨ ਖੜ੍ਹੇ ਕਰ ਦਿੱਤੇ ਤਾਂ ਕਿ ਅਸੀਂ ਉਨ੍ਹਾਂ ਮਨੁੱਖਾਂ ਦਾ ਸਾਹਮਣਾ ਕਰ ਸੱਕੀਏ।
10 ਅਤੇ ਫਿਰ ਉਸ ਵਕਤ ਯਹੂਦਾਹ ਦੇ ਲੋਕਾਂ ਨੇ ਆਖਿਆ, “ਮਜ਼ਦੂਰਾਂ ਦਾ ਬਲ ਹੁਣ ਘਟਦਾ ਜਾ ਰਿਹਾ ਹੈ, ਉਹ ਬਕੱ ਗਏ ਹਨ, ਰਾਹ ਵਿੱਚ ਬਹੁਤ ਹੀ ਮਲਬਾ ਤੇ ਗਰਦ ਹੈ ਤੇ ਅਸੀਂ ਕੰਧ ਨੂੰ ਬਣਾਉਣ ਦੇ ਹੋਰ ਸਮਰੱਥ ਨਹੀਂ ਰਹੇ। 11 ਅਤੇ ਸਾਡੇ ਵੈਰੀ ਆਖ ਰਹੇ ਹਨ, ‘ਇਸ ਤੋਂ ਪਹਿਲਾਂ ਕਿ ਯਹੂਦੀ ਸਾਨੂੰ ਵੇਖ ਲੈਣ ਜਾਂ ਸਾਡੇ ਬਾਰੇ ਜਾਣ ਲੈਣ, ਅਸੀਂ ਉਨ੍ਹਾਂ ਉੱਪਰ ਚੜ੍ਹ ਆਵਾਂਗੇ ਅਤੇ ਉਨ੍ਹਾਂ ਨੂੰ ਮਾਰ ਦੇਵਾਂਗੇ। ਇੰਝ ਅਸੀਂ ਕੰਮ ਨੂੰ ਰੋਕ ਦੇਵਾਂਗੇ।’”
12 ਇਉਂ ਸਾਡੇ ਵੈਰੀਆਂ ਨੇੜੇ ਰਹਿੰਦੇ ਯਹੂਦੀਆਂ ਨੇ ਸਾਡੇ ਕੋਲ ਆ ਕੇ ਦਸ ਵਾਰ ਸਾਨੂੰ ਇਹ ਕਿਹਾ, “ਸਾਡੇ ਸਾਰੇ ਪਾਸੇ ਦੁਸ਼ਮਣਾਂ ਦਾ ਘੇਰਾ ਹੈ, ਜਿੱਧਰ ਵੀ ਮੂੰਹ ਫੇਰੋ ਉੱਧਰ ਹੀ ਸਾਡੇ ਵੈਰੀ ਖੜ੍ਹੇ ਹਨ।”
13 ਇਸ ਲਈ ਮੈਂ ਨੀਵਿਆਂ ਬਾਂਵਾਂ ਵਿੱਚ ਦੀਵਾਰ ਦੇ ਪਿੱਛੇ ਖੁਲਿਆ ਬਾਂਵਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਬਰਛੀਆਂ ਅਤੇ ਕਮਾਨਾਂ ਨਾਲ ਖੜ੍ਹੇ ਕੀਤਾ। 14 ਮੈਂ ਸਾਰੀ ਸਬਿਤੀ ਨੂੰ ਪਰੱਖਿਆ ਤੇ ਫਿਰ ਮੈਂ ਖੜ੍ਹੇ ਹੋ ਕੇ ਸੱਜਣਾਂ, ਹਾਕਮਾਂ ਅਤੇ ਬਾਕੀ ਦੇ ਲੋਕਾਂ ਨੂੰ ਮੁਖਾਤਬ ਹੋਕੇ ਆਖਿਆ, “ਸਾਡੇ ਵੈਰੀਆਂ ਤੋਂ ਡਰੋ ਨਾ। ਹਮੇਸ਼ਾ ਆਪਣੇ ਪ੍ਰਭੂ ਨੂੰ ਯਾਦ ਰੱਖੋ! ਯਹੋਵਾਹ ਸੁਆਮੀ ਸ਼ਕਤੀਸ਼ਾਲੀ ਅਤੇ ਮਹਾਨ ਹੈ। ਤੁਹਾਨੂੰ ਆਪਣੇ ਭਰਾਵਾਂ, ਪੁੱਤਰਾਂ ਅਤੇ ਧੀਆਂ ਖਾਤਿਰ ਲੜਨਾ ਚਾਹੀਦਾ ਹੈ। ਤੁਹਾਨੂੰ ਆਪਣੇ ਘਰਾਂ ਅਤੇ ਆਪਣੀਆਂ ਔਰਤਾਂ ਲਈ ਲੜਨਾ ਚਾਹੀਦਾ ਹੈ।”
15 ਤਦ ਸਾਡੇ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਉਨ੍ਹਾਂ ਦੀ ਵਿਉਂਤ ਬਾਰੇ ਸਭ ਕੁਝ ਪਤਾ ਹੈ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਵਿਉਂਤ ਨੂੰ ਨਸ਼ਟ ਕਰ ਦਿੱਤਾ ਸੀ ਇਸ ਲਈ ਅਸੀਂ ਮੁੜ ਤੋਂ ਦੀਵਾਰ ਉਸਾਰਣ ਦੇ ਕੰਮ ਵਿੱਚ ਲੱਗ ਗਏ। ਇਉਂ ਹਰ ਮਨੁੱਖ ਆਪੋ-ਆਪਣੇ ਕੰਮ ਜਿਹੜਾ ਉਸ ਦੇ ਜੁਂਮੇ ਲੱਗਾ ਸੀ, ਉਸ ਨੂੰ ਕਰਨ ਦੇ ਆਹਰ ਵਿੱਚ ਲੱਗ ਗਿਆ। 16 ਉਸ ਦਿਨ ਤੋਂ, ਮੇਰੇ ਅੱਧੇ ਸੇਵਾਦਾਰ ਕੰਧ ਉੱਤੇ ਕੰਮ ਕਰਨ ਵਿੱਚ ਵਿਅਸਤ ਹੋ ਗਏ ਅਤੇ ਬਾਕੀਆਂ ਨੇ ਬਰਛਿਆਂ, ਢਾਲਾਂ, ਧਨੁੱਥਾਂ ਅਤੇ ਕਵਚਾਂ ਨਾਲ ਆਪਣੇ-ਆਪ ਨੂੰ ਹਬਿਆਰ ਬੰਦ ਕਰ ਲਿਆ। ਅਤੇ ਫੌਜੀ ਸਰਦਾਰ ਉਨ੍ਹਾਂ ਯਹੂਦੀਆਂ ਦੇ ਪਿੱਛੇ-ਪਿੱਛੇ ਸਨ ਜਿਹੜੇ ਕੰਧ ਉਸਾਰਨ ਦਾ ਕਾਰਜ ਕਰ ਰਹੇ ਸਨ। 17 ਕਂਧ ਉੱਤੇ ਕੰਮ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੇ ਇੱਕ ਹੱਥ ਵਿੱਚ ਆਪਣਾ ਕੰਮ ਕਰਨ ਲਈ ਔਜਾਰ ਅਤੇ ਦੂਜੇ ਵਿੱਚ ਸਸਤਰ ਰਹਿੰਦੇ ਸਨ। 18 ਅਤੇ ਕੰਧ ਉਸਾਰਨ ਵਾਲੇ ਮਨੁੱਖ ਆਪਣੇ ਕਮਰ ਕਸਿਆਂ ਵਿੱਚ ਆਪਣੀਆਂ ਤਲਵਾਰਾਂ ਰੱਖ ਕੇ ਕੰਧ ਉਸਾਰਦੇ ਸਨ। ਅਤੇ ਲੋਕਾਂ ਨੂੰ ਸਤ੍ਰਕ ਕਰਨ ਲਈ ਤੁਰ੍ਹੀ ਵਜਾਉਣ ਵਾਲਾ ਆਦਮੀ ਮੇਰੇ ਨਾਲ ਰਹਿੰਦਾ ਸੀ। 19 ਫਿਰ ਮੈਂ ਸੱਜਣਾਂ, ਅਧਿਕਾਰੀਆਂ ਅਤੇ ਬਾਕੀ ਦੇ ਲੋਕਾਂ ਨੂੰ ਆਖਿਆ, “ਇਹ ਬਹੁਤ ਵੱਡਾ ਕਾਰਜ ਹੈ ਅਤੇ ਅਸੀਂ ਇੱਕ ਦੂਜੇ ਤੋਂ ਦੂਰ ਕੰਧ ਉੱਪਰ ਖਿੱਲਰੇ ਹੋਏ ਹਾਂ। 20 ਇਸ ਲਈ ਜਦੋਂ ਵੀ ਤੁਸੀਂ ਤੁਰ੍ਹੀਆਂ ਦੀ ਆਵਾਜ਼ ਸੁਣੋ, ਉਸੇ ਵਕਤ ਸਾਡੇ ਕੋਲ ਇਕੱਠੇ ਹੋ ਜਾਵੋ। ਅਸੀਂ ਸਾਰੇ ਉਸੇ ਬਾਂਵੇਂ ਇੱਕਤ੍ਰ ਹੋ ਜਾਵਾਂਗੇ ਤੇ ਪਰਮੇਸ਼ੁਰ ਸਾਡੇ ਲਈ ਲੜੇਗਾ।”
21 ਇਉਂ ਅਸੀਂ ਯਰੂਸ਼ਲਮ ਦੀ ਕੰਧ ਦੀ ਮੁਰੰਮਤ ਦਾ ਕੰਮ ਜਾਰੀ ਰੱਖਿਆ ਅਤੇ ਅੱਧੇ ਮਨੁੱਖ ਬਰਛੀਆਂ ਥੰਮੀ ਰੱਖਦੇ ਤੇ ਇਉਂ ਅਸੀਂ ਪ੍ਰਭਾਤ ਦੀ ਪਹਿਲੀ ਕਿਰਣ ਤੋਂ ਲੈ ਕੇ ਤਾਰੇ ਨਿਕਲਣ ਤੀਕ ਕੰਮ ਕਰਦੇ ਰਹਿੰਦੇ।
22 ਉਸ ਵਕਤ ਮੈਂ ਲੋਕਾਂ ਨੂੰ ਇਹ ਵੀ ਆਖਿਆ: “ਹਰ ਕੰਧ ਉਸਾਰਣ ਵਾਲਾ ਵਿਅਕਤੀ ਅਤੇ ਉਸਦਾ ਸੇਵਾਦਾਰ ਰਾਤ ਨੂੰ ਯਰੂਸ਼ਲਮ ਵਿੱਚ ਹੀ ਰਹੇ। ਇਉਂ ਉਹ ਰਾਤ ਨੂੰ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ ਦਾ ਕਾਰਜ ਪੂਰਾ ਹੁੰਦਾ ਰਹੇਗਾ।” 23 ਇਉਂ ਸਾਡੇ ਚੋ ਕੋਈ ਵੀ ਆਪਣੇ ਕੱਪੜੇ ਨਹੀਂ ਉਤਾਰਦਾ ਸੀ। ਨਾ ਹੀ ਮੈਂ ਅਤੇ ਨਾ ਹੀ ਮੇਰੇ ਭਰਾ, ਮਦਦਗਾਰ ਜਾਂ ਮੇਰਾ ਪਿੱਛਾ ਕਰਨ ਵਾਲੇ ਪਹਿਰੇਦਾਰ ਇਉਂ ਹਰ ਵਕਤ ਅਸੀਂ ਆਪਣੇ ਸ਼ਸਤਰਾਂ ਸਹਿਤ ਤਿਆਰ ਰਹਿੰਦੇ ਸੀ ਇੱਬੋ ਤੀਕ ਕਿ ਜਦੋਂ ਪਾਣੀ ਵੀ ਲੈਣ ਜਾਣਾ ਹੁੰਦਾ ਤਾਂ ਅਸੀਂ ਸ਼ਸਤਰਾਂ ਸਮੇਤ ਤੈਨਾਤ ਹੁੰਦੇ ਸੀ।
ਨਹਮਯਾਹ ਦਾ ਗਰੀਬਾਂ ਦੀ ਮਦਦ ਕਰਨਾ
5 ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਜ਼ੋਰ-ਸ਼ੋਰ ਨਾਲ ਆਪਣੇ ਯਹੂਦੀ ਭਰਾਵਾਂ ਦੇ ਵਿਰੁੱਧ ਸ਼ਿਕਾਇਤ ਕੀਤੀ। 2 ਉਨ੍ਹਾਂ ਚੋ ਕਈਆਂ ਨੇ ਆਖਿਆ, “ਅਸੀਂ, ਸਾਡੇ ਪੁੱਤਰ ਅਤੇ ਸਾਡੀਆਂ ਧੀਆਂ ਕਾਫ਼ੀ ਹਨ, ਸੋ ਸਾਨੂੰ ਖਾਣ ਲਈ ਅਤੇ ਜਿਉਂਦੇ ਰਹਿਣ ਲਈ ਕੁਝ ਅਨਾਜ ਦਿੱਤਾ ਜਾਵੇ।”
3 ਹੋਰ ਲੋਕਾਂ ਨੇ ਆਖਿਆ, “ਇਹ ਕਾਲ ਦਾ ਸਮਾਂ ਹੈ। ਸਾਨੂੰ ਆਪਣੀ ਜ਼ਮੀਨ, ਅੰਗੂਰਾਂ ਦੇ ਬਾਗ਼ ਅਤੇ ਘਰ ਗਿਰਵੀ ਰੱਖ ਦੇਣੇ ਚਾਹੀਦੇ ਹਨ ਤਾਂ ਜੋ ਸਾਨੂੰ ਅਨਾਜ ਮਿਲ ਸੱਕੇ।”
4 ਅਤੇ ਕੁਝ ਹੋਰ ਲੋਕ ਇਹ ਵੀ ਆਖ ਰਹੇ ਸਨ, “ਸਾਨੂੰ ਆਪਣੇ ਖੇਤਾਂ ਤੇ ਅੰਗੂਰਾਂ ਦੇ ਬਾਗ਼ਾਂ ਤੋਂ ਪਾਤਸ਼ਾਹ ਦਾ ਕਰ ਵੀ ਚੁਕਾਣਾ ਹੋਵੇਗਾ ਜੋ ਕਿ ਅਸੀਂ ਦੇਣ ਤੋਂ ਅਸਮਰੱਥ ਹਾਂ, ਸੋ ਇਸ ਕਰ ਨੂੰ ਅਦਾਅ ਕਰਨ ਲਈ ਵੀ ਸਾਨੂੰ ਪੈਸਾ ਉਧਾਰ ਚੁੱਕਣਾ ਪਵੇਗਾ। 5 ਉਨ੍ਹਾਂ ਸ਼ਾਹੂਕਾਰਾਂ ਵੱਲ ਵੇਖੋ ਅਸੀਂ ਵੀ ਉਨ੍ਹਾਂ ਵਾਂਗ ਹੀ ਭਲੇ ਹਾਂ ਅਤੇ ਸਾਡੇ ਪੁੱਤਰ ਵੀ ਉਨ੍ਹਾਂ ਦੇ ਪੁੱਤਰਾਂ ਵਾਂਗ ਹੀ ਭਲੇ ਹਨ ਪਰ ਫਿਰ ਵੀ ਸਾਨੂੰ ਆਪਣੇ ਪੁੱਤਰਾਂ ਧੀਆਂ ਗੁਲਾਮ ਬਣਾ ਕੇ ਵੇਚਣੇ ਪੈਣਗੇ। ਸਾਡੇ ਵਿੱਚੋਂ ਕਈਆਂ ਨੇ ਤਾਂ ਆਪਣੀਆਂ ਧੀਆਂ ਨੂੰ ਗੁਲਾਮ ਬਣਾ ਕੇ ਵੇਚ ਵੀ ਦਿੱਤਾ ਹੈ। ਅਸੀਂ ਬਿਲਕੁਲ ਬੇਵੱਸ ਹਾਂ ਅਤੇ ਪਹਿਲਾਂ ਹੀ ਆਪਣੇ ਖੇਤ ਅਤੇ ਅੰਗੂਰਾਂ ਦੇ ਬਾਗ਼ ਗੁਆ ਚੁੱਕੇ ਹਾਂ।”
6 ਜਦੋਂ ਮੈਂ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਤਾਂ ਮੈਨੂੰ ਬੜਾ ਕਰੋਧ ਚੜ੍ਹਿਆ। 7 ਪਹਿਲਾਂ ਮੈਂ ਆਪਣੇ-ਆਪ ਤੇ ਕਾਬੂ ਪਾਇਆ ਅਤੇ ਫਿਰ ਮੈਂ ਸੱਜਣਾ ਅਤੇ ਹਾਕਮਾਂ ਦੇ ਖਿਲਾਫ਼ ਦੋਸ਼ ਲਗਾਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਆਪਣੇ ਹੀ ਲੋਕਾਂ ਨੂੰ ਕਰਜ਼ਾ ਦੇ ਕੇ ਉਨ੍ਹਾਂ ਨੂੰ ਵਿਆਜ ਦੇਣ ਲਈ ਮਜਬੂਰ ਕਰ ਰਹੇ ਹੋ।” ਫਿਰ ਮੈਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਖਿਲਾਫ਼ ਇੱਕ ਸਭਾ ਲਈ ਇਕੱਠਿਆਂ ਕੀਤਾ। 8 ਮੈਂ ਇਨ੍ਹਾਂ ਲੋਕਾਂ ਨੂੰ ਆਖਿਆ, “ਸਾਡੇ ਯਹੂਦੀ ਭਰਾ ਗੁਲਾਮਾਂ ਵਜੋਂ ਹੋਰਨਾਂ ਕੌਮਾਂ ਨੂੰ ਵੇਚੇ ਗਏ ਸਨ ਅਤੇ ਅਸੀਂ ਉਨ੍ਹਾਂ ਨੂੰ ਵਾਪਸ ਲਿਆਂਦਾ ਅਤੇ ਉਨ੍ਹਾਂ ਨੂੰ ਆਜ਼ਾਦ ਕੀਤਾ, ਜਿੰਨਾ ਕੁ ਅਸੀਂ ਕਰ ਸੱਕੇ ਅਤੇ ਹੁਣ ਇੱਕ ਵਾਰੀ ਫ਼ੇਰ ਤੁਸੀਂ ਉਨ੍ਹਾਂ ਨੂੰ ਗੁਲਾਮਾਂ ਵਜੋਂ ਵੇਚ ਰਹੇ ਹੋਂ ਤਾਂ ਜੋ ਸਾਨੂੰ ਉਨ੍ਹਾਂ ਨੂੰ ਫ਼ਿਰ ਤੋਂ ਵਾਪਸ ਖਰੀਦਣਾ ਪਵੇ।”
ਉਹ ਅਮੀਰ ਲੋਕ ਅਤੇ ਸਰਦਾਰ ਚੁੱਪ ਰਹੇ। ਉਨ੍ਹਾਂ ਨੂੰ ਕਹਿਣ ਲਈ ਕੁਝ ਨਾ ਸੁਝਿਆ। 9 ਇਉਂ ਮੈਂ ਬੋਲਣਾ ਜ਼ਾਰੀ ਰੱਖਿਆ ਅਤੇ ਕਿਹਾ, “ਜੋ ਕੁਝ ਤੁਸੀਂ ਕਰ ਰਹੇ ਹੋ, ਉਹ ਠੀਕ ਨਹੀਂ। ਤੁਸੀਂ ਜਾਣਦੇ ਹੋ ਕਿ ਤੁਹਾਨੂੰ ਪਰਮੇਸ਼ੁਰ ਤੋਂ ਡਰਨਾ ਤੇ ਉਸ ਦਾ ਸਂਮਾਨ ਕਰਨਾ ਚਾਹੀਦਾ ਹੈ। ਅਤੇ ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਸਾਡੇ ਦੁਸ਼ਮਣਾਂ ਦੀਆਂ ਕੌਮਾਂ ਤੋਂ ਬੇਇੱਜ਼ਤੀ ਲਿਆਉਣ। 10 ਮੇਰੇ ਭਰਾ, ਮੇਰੇ ਸੇਵਾਦਾਰ ਅਤੇ ਮੈਂ ਵੀ ਉਨ੍ਹਾਂ ਨੂੰ ਪੈਸੇ ਅਤੇ ਅਨਾਜ ਉਧਾਰ ਦੇ ਰਹੇ ਹਾਂ। ਉਸ ਪੈਸੇ ਤੇ ਵਿਆਜ਼ ਲੈਣ ਬਾਰੇ ਭੁੱਲ ਜਾਓ। 11 ਤੁਹਾਨੂੰ ਅੱਜ ਹੀ ਉਨ੍ਹਾਂ ਦੇ ਖੇਤ, ਅੰਗੂਰਾਂ ਦੇ ਬਾਗ਼, ਜ਼ੈਤੂਨ ਦੇ ਬਾਗ਼ ਅਤੇ ਉਨ੍ਹਾਂ ਦੇ ਘਰ ਵਾਪਸ ਕਰ ਦੇਣੇ ਚਾਹੀਦੇ ਹਨ। ਜਿਹੜਾ ਇੱਕ ਪ੍ਰਤਿਸ਼ਤ ਵਿਆਜ਼ ਤੁਸੀਂ ਪੈਸੇ, ਅਨਾਜ, ਨਵੀਂ ਮੈਅ ਅਤੇ ਤਾਜੇ ਤੇਲ ਤੇ ਵਸੂਲ ਕੀਤਾ ਸੀ ਤੁਹਾਨੂੰ ਉਹ ਵਾਪਸ ਕਰ ਦੇਣਾ ਚਹੀਦਾ ਹੈ।”
12 ਤਦ ਅਮੀਰ ਲੋਕਾਂ ਅਤੇ ਸਰਦਾਰਾਂ ਨੇ ਆਖਿਆ, “ਹੇ ਨਹਮਯਾਹ, ਅਸੀਂ ਉਹ ਸਭ ਕੁਝ ਵਾਪਸ ਕਰ ਦੇਵਾਂਗੇ ਅਤੇ ਉਨ੍ਹਾਂ ਤੋਂ ਕੁਝ ਵੀ ਹੋਰ ਮੰਗ ਨਹੀਂ ਮਂਗਾਂਗੇ ਅਤੇ ਉਵੇਂ ਹੀ ਕਰਾਂਗੇ ਜਿਵੇਂ ਤੂੰ ਕਹੇਁਗਾ।”
ਫੇਰ ਮੈਂ ਜਾਜਕਾਂ ਨੂੰ ਬੁਲਾਇਆ। ਮੈਂ ਸੱਜਣਾਂ ਅਤੇ ਸਰਦਾਰਾਂ ਨੂੰ ਪਰਮੇਸ਼ੁਰ ਦੇ ਸਾਹਮਣੇ ਸੌਂਹ ਚੁਕਾਈ ਕਿ ਉਹ ਆਪਣੇ ਇਕਰਾਰਾਂ ਤੇ ਪੂਰੇ ਉਤਰਣਗੇ। 13 ਫ਼ੇਰ ਮੈਂ ਆਪਣੇ ਕੱਪੜਿਆਂ ਉੱਪਰਲੀਆਂ ਤਰੀਜਾਂ ਕੱਢੀਆਂ ਅਤੇ ਆਖਿਆ, “ਬਿਲਕੁਲ ਇੰਝ ਹੀ ਪਰਮੇਸ਼ੁਰ, ਹਰ ਆਦਮੀ ਨੂੰ ਆਪਣੇ ਘਰੋ ਅਤੇ ਆਪਣੀ ਕਮਾਈ ਵਿੱਚੋਂ ਹਿਲਾ ਦੇਵੇ, ਜੋ ਇਸ ਇਕਰਾਰ ਨੂੰ ਪੂਰਿਆਂ ਨਹੀਂ ਕਰਦਾ। ਅਤੇ ਬਿਲਕੁਲ ਇੰਝ ਹੀ, ਉਹ ਹਿਲਾਇਆ ਜਾਵੇ ਅਤੇ ਖਾਲੀ ਕੀਤਾ ਜਾਵੇ।”
ਮੈਂ ਇਹ ਆਖ ਕੇ ਆਪਣੀ ਗੱਲ ਪੂਰੀ ਕੀਤੀ ਅਤੇ ਸਾਰੇ ਲੋਕਾਂ ਨੇ ਇਸ ਨੂੰ ਮੰਨਿਆ ਅਤੇ ਮਿਲ ਕੇ ਕਿਹਾ, “ਆਮੀਨ!” ਅਤੇ ਯਹੋਵਾਹ ਨੂੰ ਉਸਤਤਾਂ ਗਾਈਆਂ ਅਤੇ ਇਉਂ ਉਨ੍ਹਾਂ ਲੋਕਾਂ ਨੇ ਆਪਣੇ ਇਕਰਾਰ ਨੂੰ ਪੂਰਿਆਂ ਕੀਤਾ।
14 ਜਦੋਂ ਮੈਂ ਯਹੂਦਾਹ ਦੀ ਧਰਤੀ ਤੇ ਰਾਜਪਾਲ ਨਿਯੁਕਤ ਕੀਤਾ ਗਿਆ ਸਾਂ, ਉਦੋਂ ਤੋਂ ਨਾ ਹੀ ਮੈਂ ਅਤੇ ਨਾ ਹੀ ਮੇਰੇ ਭਾਈਆਂ ਨੇ ਰਾਜਪਾਲ ਵਾਲੇ ਭੋਜਨ ਨੂੰ ਖਾਧਾ। ਤੇ ਮੈਂ ਅਰਤਹਸ਼ਸ਼ਤਾ ਦੇ ਰਾਜ ਦੇ 20 ਵੇਂ ਵਰ੍ਹੇ ਤੋਂ ਲੈ ਕੇ 32 ਵੇਂ ਵਰ੍ਹੇ ਤੀਕ ਯਹੂਦਾਹ ਵਿੱਚ 12ਵਰ੍ਹੇ ਰਾਜਪਾਲ ਕਿਹਾ। 15 ਪਰ ਉਹ ਰਾਜਪਾਲ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਉੱਥੇ ਹੁਕਮ ਚਲਾਇਆ, ਓਬੋਁ ਦੇ ਲੋਕਾਂ ਦਾ ਜਿਉਣ ਦੁਭ੍ਭਰ ਕੀਤਾ। ਉਨ੍ਹਾਂ ਨੇ ਉੱਥੇ ਦੇ ਸਾਰੇ ਲੋਕਾਂ ਨੂੰ ਚਾਂਦੀ ਦਾ ਇੱਕ ਪਉਂਡ ਦੇਣ ਲਈ ਮਜਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਤੋਂ ਭੋਜਨ ਅਤੇ ਮੈਅ ਵੀ ਲਈ। ਉਨ੍ਹਾਂ ਦੇ ਸੇਵਾਦਾਰਾਂ ਨੇ ਵੀ ਉਨ੍ਹਾਂ ਲੋਕਾਂ ਦਾ ਜੀਉਣਾ ਦੁਭ੍ਭਰ ਕੀਤਾ ਹੋਇਆ ਸੀ। ਪਰ ਮੈਂ ਪਰਮੇਸ਼ੁਰ ਦਾ ਮਾਨ ਕੀਤਾ ਤੇ ਉਸ ਤੋਂ ਭੈ ਖਾਂਦਾ ਸੀ, ਇਸ ਲਈ ਮੈਂ ਉਨ੍ਹਾਂ ਵਾਂਗ ਨਾ ਕੀਤਾ। 16 ਮੈਂ ਇਸ ਕੰਧ ਤੇ ਮੁਰੰਮਤ ਦਾ ਕੰਮ ਵੀ ਕੀਤਾ। ਮੈਂ ਜ਼ਮੀਨ ਨਹੀਂ ਖਰੀਦੀ, ਅਤੇ ਓੱਥੇ ਕੰਮ ਕਰਨ ਲਈ ਮੇਰੇ ਸਾਰੇ ਸੇਵਾਦਾਰ ਇਕੱਠੇ ਇੱਕਤ੍ਰ ਹੋਏ ਸਨ।
17 ਇਸ ਤੋਂ ਇਲਾਵਾ, ਮੇਰੇ ਕੋਲ 150 ਯਹੂਦੀ ਲੋਕ ਅਤੇ ਅਧਿਕਾਰੀ ਅਤੇ ਹੋਰ ਸਾਡੇ ਆਸੇ-ਪਾਸੇ ਦੀਆਂ ਕੌਮਾਂ ਤੋਂ ਆਏ ਲੋਕ, ਮੇਰੀ ਮੇਜ਼ ਤੇ ਭੋਜਨ ਕਰਦੇ ਸਨ। 18 ਜਿਹੜੇ ਮੇਰੇ ਨਾਲ ਮੇਜ਼ ਤੇ ਲਂਗਰ ਛਕੱਦੇ, ਉਨ੍ਹਾਂ ਲਈ ਇਹ ਭੋਜਨ ਦਾ ਮੈਂ ਠੁਕੱ ਕੀਤਾ ਹੋਇਆ ਸੀ। ਇੱਕ ਗਾਂ, ਛੇ ਵੱਧੀਆ ਭੇਡਾਂ ਅਤੇ ਵਂਨ-ਸੁਵਂਨੇ ਪੰਛੀ। ਅਤੇ ਹਰ 10ਵੇਂ ਦਿਨ ਮੇਰੀ ਮੇਜ਼ ਤੇ ਹਰ ਕਿਸਮ ਦੀ ਮੈਅ ਪਰੋਸੀ ਜਾਂਦੀ। ਫਿਰ ਵੀ ਮੈਂ ਕਦੇ ਉਸ ਖਾਨੇ ਦੀ ਮੰਗ ਨਾ ਕੀਤੀ ਜਿਹੜਾ ਹਾਕਮਾਂ ਲਈ ਹੁੰਦਾ ਸੀ ਅਤੇ ਨਾ ਹੀ ਆਪਣੇ ਭੋਜਨ ਲਈ ਉਨ੍ਹਾਂ ਲੋਕਾਂ ਤੋਂ ਕਰ ਲੈਣ ਲਈ ਜ਼ੋਰ ਜ਼ਬਰਦਸਤੀ ਕੀਤੀ। ਕਿਉਂ ਕਿ ਮੈਂ ਜਾਣਦਾ ਸੀ ਕਿ ਉਹ ਲੋਕ ਬੜੀ ਸਖਤ ਮਿਹਨਤ ਕਰ ਰਹੇ ਹਨ ਤੇ ਔਖਾ ਸਮਾਂ ਗੁਜ਼ਰ ਰਹੇ ਹਨ। 19 ਮੇਰੇ ਪਰਮੇਸ਼ੁਰ, ਮੇਰੇ ਫ਼ਾਇਦੇ ਲਈ ਇਨ੍ਹਾਂ ਲੋਕਾਂ ਲਈ ਕੀਤੀਆਂ ਮੇਰੀਆਂ ਸਾਰੀਆਂ ਗੱਲਾਂ ਨੂੰ ਯਾਦ ਰੱਖ।
2010 by World Bible Translation Center