Beginning
ਦਾਨੀਏਲ ਦਾ ਬਾਬਲ ਲਿਜਾਇਆ ਜਾਣਾ
1 ਨਬੂਕਦਨੱਸਰ ਬਾਬਲ ਦਾ ਰਾਜਾ ਸੀ। ਨਬੂਕਦਨੱਸਰ ਯਰੂਸ਼ਲਮ ਆਇਆ। ਨਬੂਕਦਨੱਸਰ ਨੇ ਆਪਣੀ ਫ਼ੌਜ ਨਾਲ ਯਰੂਸ਼ਲਮ ਨੂੰ ਘੇਰਾ ਪਾ ਲਿਆ। ਇਹ ਗੱਲ ਉਦੋਂ ਵਾਪਰੀ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਤੀਸਰਾ ਵਰ੍ਹਾ ਸੀ। 2 ਯਹੋਵਾਹ ਨੇ ਨਬੂਕਦਨੱਸਰ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਨਬੂਕਦਨੱਸਰ ਪਰਮੇਸ਼ੁਰ ਦੇ ਮੰਦਰ ਵਿੱਚੋਂ ਪਲੇਟਾਂ ਅਤੇ ਹੋਰ ਸਾਰੀਆਂ ਚੀਜ਼ਾਂ ਚੁੱਕ ਕੇ ਲੈ ਗਿਆ। ਉਹ ਇਨ੍ਹਾਂ ਚੀਜ਼ਾਂ ਨੂੰ ਸ਼ੀਨਾਰ ਦੀ ਧਰਤੀ ਤੇ ਲੈ ਗਿਆ। ਨਬੂਕਦਨੱਸਰ ਨੇ ਉਹ ਚੀਜ਼ਾਂ ਆਪਣੇ ਬੁੱਤਾਂ ਦੇ ਦੇਵਤਿਆਂ ਦੇ ਮੰਦਰ ਵਿੱਚ ਰੱਖ ਦਿੱਤੀਆਂ।
3 ਫ਼ੇਰ ਰਾਜੇ ਨਬੂਕਦਨੱਸਰ ਨੇ ਅਸ਼ਪਨਜ਼ ਨੂੰ ਇੱਕ ਹੁਕਮ ਦਿੱਤਾ। (ਅਸ਼ਪਨਜ਼ ਰਾਜੇ ਦੀ ਸੇਵਾ ਕਰਨ ਵਾਲੇ ਸਾਰੇ ਖੁਸਰਿਆਂ ਵਿੱਚੋਂ ਪ੍ਰਮੁੱਖ ਆਗੂ ਸੀ।) ਰਾਜੇ ਨੇ ਅਸ਼ਪਨਜ਼ ਨੂੰ ਕੁਝ ਇਸਰਾਏਲੀ ਮੁੰਡਿਆਂ ਨੂੰ ਉਸ ਦੇ ਘਰ ਲਿਆਉਣ ਲਈ ਆਖਿਆ। ਨਬੂਕਦਨੱਸਰ ਆਮ ਇਸਰਾਏਲੀਆਂ, ਉੱਚ ਸ਼੍ਰੇਣੀ ਦੇ ਘਰਾਣਿਆਂ ਅਤੇ ਸ਼ਾਹੀ ਘਰਾਣੇ ਤੋਂ ਇਸਰਾਏਲੀ ਮੁੰਡੇ ਚਾਹੁੰਦਾ ਸੀ। 4 ਰਾਜਾ ਨਬੂਕਦਨੱਸਰ ਸਿਰਫ਼ ਸਿਹਤਮੰਦ ਜਵਾਨ ਇਸਰਾਏਲੀ ਮੁੰਡੇ ਹੀ ਚਾਹੁੰਦਾ ਸੀ। ਰਾਜਾ ਚਾਹੁੰਦਾ ਸੀ ਕਿ ਇਨ੍ਹਾਂ ਜਵਾਨ ਆਦਮੀਆਂ ਦੇ ਕੋਈ ਜ਼ਖਮ ਜਾਂ ਚੋਟ ਦਾ ਨਿਸ਼ਾਨ ਨਾ ਹੋਵੇ ਅਤੇ ਨਾ ਉਨ੍ਹਾਂ ਦੇ ਸਰੀਰਾਂ ਵਿੱਚ ਕੋਈ ਦੋਸ਼ ਹੋਵੇ। ਰਾਜਾ ਸੁੰਦਰ, ਚੁਸਤ ਜਵਾਨ ਆਦਮੀ ਚਾਹੁੰਦਾ ਸੀ। ਰਾਜਾ ਉਨ੍ਹਾਂ ਜਵਾਨ ਆਦਮੀਆਂ ਨੂੰ ਚਾਹੁੰਦਾ ਸੀ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਸੀ ਅਤੇ ਜਿਹੜੇ ਵਿਗਿਆਨ ਨੂੰ ਸਮਝਦੇ ਸਨ। ਰਾਜਾ ਉਨ੍ਹਾਂ ਜਵਾਨ ਆਦਮੀਆਂ ਨੂੰ ਚਾਹੁੰਦਾ ਸੀ ਜਿਹੜੇ ਉਸ ਦੇ ਮਹਿਲ ਵਿੱਚ ਕੰਮ ਕਰ ਸੱਕਣ। ਰਾਜੇ ਨੇ ਅਸ਼ਪਨਜ਼ ਨੂੰ ਆਖਿਆ ਕਿ ਉਹ ਇਸਰਾਏਲ ਦੇ ਇਨ੍ਹਾਂ ਜਵਾਨ ਆਦਮੀਆਂ ਨੂੰ ਕਸਦੀਆਂ ਲੋਕਾਂ ਦੀ ਭਾਸ਼ਾ ਅਤੇ ਲਿਖਤਾਂ ਦੀ ਸਿੱਖਿਆ ਦ੍ਦੇਵੇ।
5 ਰਾਜਾ ਨਬੂਕਦਨੱਸਰ ਉਨ੍ਹਾਂ ਜਵਾਨ ਆਦਮੀਆਂ ਨੂੰ ਹਰ ਰੋਜ਼ ਨਿਸ਼ਚਿਤ ਭੋਜਨ ਅਤੇ ਮੈਅ ਦਿੰਦਾ ਹੁੰਦਾ ਸੀ। ਇਹ ਉਸੇ ਤਰ੍ਹਾਂ ਦਾ ਭੋਜਨ ਸੀ ਜਿਹੜਾ ਰਾਜਾ ਆਪ ਖਾਂਦਾ ਸੀ। ਰਾਜਾ ਇਸਰਾਏਲ ਦੇ ਉਨ੍ਹਾਂ ਜਵਾਨ ਆਦਮੀਆਂ ਨੂੰ ਤਿੰਨ ਸਾਲ ਸਿੱਖਿਆ ਦ੍ਦੇਣਾ ਚਾਹੁੰਦਾ ਸੀ। ਫ਼ੇਰ ਤਿੰਨਾਂ ਸਾਲਾਂ ਬਾਅਦ ਉਹ ਪਾਤਸ਼ਾਹ ਅੱਗੇ ਹਾਜ਼ਰ ਕੀਤੇ ਜਾਣੇ ਸਨ। 6 ਉਨ੍ਹਾਂ ਜਵਾਨ ਆਦਮੀਆਂ ਵਿੱਚ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਆਹ ਸਨ। ਇਹ ਜਵਾਨ ਆਦਮੀ ਯਹੂਦਾਹ ਦੇ ਘਰਾਣੇ ਵਿੱਚੋਂ ਸਨ। 7 ਫ਼ੇਰ ਅਸ਼ਪਨਜ਼ ਨੇ ਯਹੂਦਾਹ ਨੇ ਉਨ੍ਹਾਂ ਨੌਜਵਾਨਾਂ ਨੂੰ ਬਾਬਲ ਦੇ ਨਾਮ ਦੇ ਦਿੱਤੇ। ਦਾਨੀਏਲ ਦਾ ਨਵਾਂ ਨਾਮ ਸੀ ਬੇਲਟਸ਼ੱਸਰ। ਹਨਨਯਾਹ ਦਾ ਨਵਾਂ ਨਾਮ ਸੀ ਸ਼ਦਰਕ। ਮੀਸ਼ਾਏਲ ਦਾ ਨਵਾਂ ਨਾਮ ਸੀ ਮੇਸ਼ਚ। ਅਤੇ ਅਜ਼ਰਆਹ ਦਾ ਨਵਾਂ ਨਾਮ ਸੀ ਅਬੇਦਨਗੋ।
8 ਦਾਨੀਏਲ ਰਾਜੇ ਦਾ ਸ਼ਾਹੀ ਭੋਜਨ ਖਾਣਾ ਅਤੇ ਮੈਅ ਪੀਣੀ ਨਹੀਂ ਚਾਹੁੰਦਾ ਸੀ। ਦਾਨੀਏਲ ਉਸ ਭੋਜਨ ਅਤੇ ਮੈਅ ਨਾਲ ਆਪਣੇ-ਆਪ ਨੂੰ ਨਾਪਾਕ ਨਹੀਂ ਬਨਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਅਸ਼ਪਨਜ਼ ਕੋਲੋਂ ਅਪਣੇ-ਆਪ ਇਸਤਰ੍ਹਾਂ ਨੂੰ ਨਾਪਾਕ ਨਾ ਬਨਣ੍ਹ ਦੀ ਇਜਾਜ਼ਤ ਮੰਗੀ।
9 ਪਰਮੇਸ਼ੁਰ ਨੇ ਅਸ਼ਪਨਜ਼ ਦੇ ਦਿਲ ਵਿੱਚ ਦਾਨੀਏਲ ਲਈ ਮਿਹਰ ਅਤੇ ਦਇਆ ਭਰ ਦਿੱਤੀ। 10 ਪਰ ਅਸ਼ਪਨਜ਼ ਨੇ ਦਾਨੀਏਲ ਨੂੰ ਆਖਿਆ, “ਮੈਂ ਆਪਣੇ ਸੁਆਮੀ, ਪਾਤਸ਼ਾਹ ਤੋਂ ਡਰਦਾ ਹਾਂ। ਪਾਤਸ਼ਾਹ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਤੈਨੂੰ ਇਹ ਭੋਜਨ ਅਤੇ ਮੈਅ ਦੇਵਾਂ। ਜੇ ਤੂੰ ਇਹ ਭੋਜਨ ਨਹੀਂ ਕਰੇਂਗਾ ਤਾਂ ਤੂੰ ਕਮਜ਼ੋਰ ਅਤੇ ਬੀਮਾਰ ਨਜ਼ਰ ਆਉਣ ਲੱਗ ਪਵੇਂਗਾ। ਤੂੰ ਆਪਣੀ ਉਮਰ ਦੇ ਹੋਰਨਾਂ ਜਵਾਨਾਂ ਨਾਲੋਂ ਮਾੜਾ ਨਜ਼ਰ ਆਵੇਂਗਾ। ਰਾਜਾ ਇਸ ਨੂੰ ਦੇਖ ਲਵੇਗਾ, ਅਤੇ ਉਹ ਮੇਰੇ ਉੱਤੇ ਗੁੱਸੇ ਹੋਵੇਗਾ। ਹੋ ਸੱਕਦਾ ਹੈ ਕਿ ਉਹ ਮੇਰਾ ਸਿਰ ਵੀ ਕਲਮ ਕਰ ਦੇਵੇ! ਅਤੇ ਇਹ ਤੇਰਾ ਹੀ ਕਸੂਰ ਹੋਵੇਗਾ।”
11 ਫ਼ੇਰ ਦਾਨੀਏਲ ਨੇ ਉਨ੍ਹਾਂ ਦੇ ਰੱਖਵਾਲੇ ਨਾਲ ਗੱਲ ਕੀਤੀ। ਅਸ਼ਪਨਜ਼ ਨੇ ਰੱਖਵਾਲੇ ਨੂੰ ਹੁਕਮ ਦਿੱਤਾ ਸੀ ਕਿ ਉਹ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਦਾ ਧਿਆਨ ਰੱਖਣ। 12 ਦਾਨੀਏਲ ਨੇ ਰੱਖਵਾਲੇ ਨੂੰ ਆਖਿਆ, “ਕਿਰਪਾ ਕਰਕੇ ਸਾਡੀ ਦਸ ਦਿਨਾਂ ਲਈ ਇਹ ਪਰੀਖਿਆ ਲਵੋ: ਸਾਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ। 13 ਫ਼ੇਰ ਦਸਾਂ ਦਿਨਾਂ ਬਾਦ ਸਾਡੀ ਤੁਲਨਾ ਉਨ੍ਹਾਂ ਜਵਾਨਾਂ ਨਾਲ ਕਰੀਂ, ਜਿਹੜੇ ਸ਼ਾਹੀ ਭੋਜਨ ਖਾਂਦੇ ਹਨ। ਤੂੰ ਖੁਦ ਦੇਖ ਲਵੀਂ ਕਿ ਕਿਹੜਾ ਵੱਧੇਰੇ ਸਿਹਤਮੰਦ ਨਜ਼ਰ ਆਉਂਦਾ ਹੈ। ਫ਼ੇਰ ਤੂੰ ਖੁਦ ਹੀ ਨਿਆਂ ਕਰ ਨਵੀ ਕਿ ਸਾਡੇ ਨਾਲ ਕੀ ਸਲੂਕ ਕਰਨਾ ਹੈ। ਅਸੀਂ ਤਾਂ ਤੇਰੇ ਸੇਵਕ ਹਾਂ।”
14 ਇਸ ਤਰ੍ਹਾਂ ਰੱਖਵਾਲਾ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਦਾ ਦਸ ਦਿਨ ਲਈ ਇਮਤਿਹਾਨ ਲੈਣ ਲਈ ਰਾਜ਼ੀ ਹੋ ਗਿਆ। 15 ਦਸਾਂ ਦਿਨਾਂ ਮਗਰੋਂ, ਦਾਨੀਏਲ ਅਤੇ ਉਸ ਦੇ ਮਿੱਤਰ ਸ਼ਾਹੀ ਖਾਣਾ ਖਾਣ ਵਾਲੇ ਉਨ੍ਹਾਂ ਸਾਰੇ ਜਵਾਨਾਂ ਨਾਲੋਂ ਵੱਧੇਰੇ ਸਿਹਤਮੰਦ ਦਿਖਾਈ ਦਿੱਤੇ। 16 ਇਸ ਲਈ ਰੱਖਵਾਲੇ ਨੇ ਰਾਜੇ ਦੇ ਸ਼ਾਹੀ ਖਾਣੇ ਅਤੇ ਮੈਅ ਨੂੰ ਹਟਾ ਕੇ ਉਸਦੀ ਬਾਵੇਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਾਰੀਆਂ ਨੂੰ ਸਬਜ਼ੀਆਂ ਦੇਣੀਆਂ ਜਾਰੀ ਰੱਖੀਆਂ।
17 ਪਰਮੇਸ਼ੁਰ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਨੂੰ ਬਹੁਤ ਤਰ੍ਹਾਂ ਦੀਆਂ ਲਿਖਤਾਂ ਅਤੇ ਵਿਗਿਆਨ ਨੂੰ ਸਿੱਖ ਸੱਕਣ ਦੀ ਯੋਗਤਾ ਦਿੱਤੀ। ਦਾਨੀਏਲ ਹਰ ਤਰ੍ਹਾਂ ਦੇ ਦਰਸ਼ਨਾਂ ਅਤੇ ਸੁਪਨਿਆਂ ਨੂੰ ਵੀ ਸਮਝ ਸੱਕਦਾ ਸੀ।
18 ਰਾਜਾ ਚਾਹੁੰਦਾ ਸੀ ਕਿ ਸਾਰੇ ਜਵਾਨ ਆਦਮੀਆਂ ਨੂੰ ਤਿੰਨ ਸਾਲ ਤੱਕ ਸਿੱਖਿਆ ਦਿੱਤੀ ਜਾਵੇ। ਉਸ ਸਮੇਂ ਦੇ ਅੰਤ ਤੇ ਅਸ਼ਪਨਜ਼ ਸਾਰੇ ਜਵਾਨਾਂ ਨੂੰ ਰਾਜੇ ਨਬੂਕਦਨੱਸਰ ਕੋਲ ਲੈ ਗਿਆ। 19 ਰਾਜੇ ਨੇ ਉਨ੍ਹਾਂ ਨਾਲ ਗੱਲ ਕੀਤੀ। ਰਾਜੇ ਨੇ ਦੇਖਿਆ ਕਿ ਹੋਰ ਕੋਈ ਵੀ ਜਵਾਨ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਸਾਹ ਜਿੰਨਾ ਚੰਗਾ ਨਹੀਂ ਸੀ। ਇਸ ਲਈ ਇਹ ਚਾਰੇ ਜਵਾਨ ਰਾਜੇ ਦੇ ਸੇਵਕ ਬਣ ਗਏ। 20 ਹਰ ਸਮੇਂ ਜਦੋਂ ਰਾਜਾ ਉਨ੍ਹਾਂ ਨੂੰ ਕਿਸੇ ਮਹੱਤਵਪੂਰਣ ਗੱਲ ਬਾਰੇ ਪੁੱਛਦਾ ਤਾਂ ਉਹ ਬਹੁਤ ਸਿਆਣਪ ਅਤੇ ਸੂਝ ਦਰਸਾਉਂਦੇ, ਰਾਜੇ ਨੇ ਦੇਖਿਆ ਕਿ ਉਹ ਉਸ ਦੇ ਰਾਜ ਵਿੱਚਲੇ ਸਾਰੇ ਜਾਦੂਗਰਾਂ ਅਤੇ ਸਿਆਣਿਆਂ ਨਾਲੋਂ ਦਸ ਗੁਣਾ ਬਿਹਤਰ ਸਨ। 21 ਇਸ ਲਈ ਦਾਨੀਏਲ ਉਦੋਂ ਤੀਕ ਰਾਜੇ ਦਾ ਸੇਵਕ ਰਿਹਾ ਜਦੋਂ ਖੋਰਸ ਨੂੰ ਰਾਜ ਕਰਦਿਆਂ ਇੱਕ ਵਰ੍ਹਾ ਹੋ ਗਿਆ ਸੀ।
ਨਬੂਕਦਨੱਸਰ ਦਾ ਸੁਪਨਾ
2 ਨਬੂਕਦਨੱਸਰ ਦੇ ਰਾਜ ਦੇ ਦੂਸਰੇ ਵਰ੍ਹੇ ਦੌਰਾਨ ਉਸ ਨੂੰ ਕੁਝ ਸੁਪਨੇ ਆਏ। ਉਹ ਉਨ੍ਹਾਂ ਸੁਪਨਿਆਂ ਕਾਰਣ ਪਰੇਸ਼ਾਨ ਸੀ ਅਤੇ ਸੌਂ ਨਹੀਂ ਸੀ ਸੱਕਦਾ। 2 ਇਸ ਲਈ ਰਾਜੇ ਨੇ ਆਪਣੇ ਸਿਆਣੇ ਬੰਦਿਆਂ ਨੂੰ ਆਪਣੇ ਪਾਸ ਬੁਲਾਇਆ। ਉਨ੍ਹਾਂ ਸਿਆਣੇ ਬੰਦਿਆਂ ਨੇ ਜਾਦੂ ਟੂਣੇ ਕੀਤੇ ਅਤੇ ਤਾਰਿਆਂ ਦਾ ਹਿਸਾਬ ਲਾਇਆ। ਉਨ੍ਹਾਂ ਨੇ ਅਜਿਹਾ ਸੁਪਨਿਆਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਲਈ ਅਤੇ ਇਹ ਜਾਨਣ ਲਈ ਕੀਤਾ ਕਿ ਭਵਿੱਖ ਵਿੱਚ ਕੀ ਵਾਪਰੇਗਾ। ਰਾਜਾ ਚਾਹੁੰਦਾ ਸੀ ਕਿ ਉਹ ਬੰਦੇ ਉਸ ਨੂੰ ਇਹ ਦੱਸਣ ਕਿ ਉਸ ਨੂੰ ਕੀ ਸੁਪਨਾ ਆਇਆ ਸੀ। ਇਸ ਲਈ ਉਹ ਆਏ ਅਤੇ ਰਾਜੇ ਦੇ ਸਨਮੁੱਖ ਖੜ੍ਹੇ ਹੋ ਗਏ।
3 ਫ਼ੇਰ ਰਾਜੇ ਨੇ ਉਨ੍ਹਾਂ ਬੰਦਿਆਂ ਨੂੰ ਆਖਿਆ, “ਮੈਨੂੰ ਇੱਕ ਸੁਪਨਾ ਆਇਆ ਹੈ ਜਿਸਨੇ ਮੈਨੂੰ ਪਰੇਸ਼ਾਨ ਕੀਤਾ ਹੈ। ਮੈਂ ਜਾਨਣਾ ਚਾਹੁੰਦਾ ਹਾਂ ਕਿ ਉਸ ਸੁਪਨੇ ਦਾ ਕੀ ਅਰਬ ਹੈ।”
4 ਫ਼ੇਰ ਕਸਦੀਆਂ ਨੇ, ਰਾਜੇ ਨੂੰ ਜਵਾਬ ਦਿੱਤਾ। ਉਨ੍ਹਾਂ ਨੇ ਅਰਾਮੀ ਭਾਸ਼ਾ ਵਿੱਚ ਗੱਲ ਕੀਤੀ। ਉਨ੍ਹਾਂ ਨੇ ਆਖਿਆ, “ਹੇ ਰਾਜਨ, ਸਦਾ ਸਲਾਮਤ ਰਹੋ! ਅਸੀਂ ਤੁਹਾਡੇ ਸੇਵਕ ਹਾਂ। ਕਿਰਪਾ ਕਰਕੇ ਸਾਨੂੰ ਸੁਪਨਾ ਸੁਣਾਓ, ਫੇਰ ਅਸੀਂ ਦੱਸ ਦਿਆਂਗੇ ਕਿ ਇਸਦਾ ਕੀ ਅਰਬ ਹੈ।”
5 ਤਾਂ ਰਾਜੇ ਨਬੂਕਦਨੱਸਰ ਨੇ ਉਨ੍ਹਾਂ ਬੰਦਿਆਂ ਨੂੰ ਆਖਿਆ, “ਨਹੀਂ, ਤੁਹਾਨੂੰ ਚਾਹੀਦਾ ਹੈ ਕਿ ਮੇਰੇ ਸੁਪਨੇ ਬਾਰੇ ਦੱਸੋਁ। ਅਤੇ ਫ਼ੇਰ ਤੁਹਾਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਸਦਾ ਕੀ ਅਰਬ ਹੈ। ਜੇ ਤੁਸੀਂ ਇਹ ਗੱਲਾਂ ਨਹੀਂ ਦੱਸੋਁਗੇ ਤਾਂ ਮੈਂ ਹੁਕਮ ਦੇ ਦਿਆਂਗਾ ਕਿ ਤੁਹਾਡੇ ਟੁਕੜੇ-ਟੁਕੜੇ ਕਰ ਦਿੱਤੇ ਜਾਣ। ਅਤੇ ਮੈਂ ਹੁਕਮ ਦਿਆਂਗਾ ਕਿ ਤੁਹਾਡੇ ਘਰ ਉਦੋਂ ਤੀਕ ਤਬਾਹ ਕੀਤੇ ਜਾਣ ਜਦੋਂ ਤੀਕ ਕਿ ਉਹ ਮਲਬੇ ਦੇ ਢੇਰ ਬਣਕੇ ਨਾ ਰਹਿ ਜਾਣ। 6 ਪਰ ਜੇ ਤੁਸੀਂ ਮੇਰਾ ਸੁਪਨਾ ਮੈਨੂੰ ਦੱਸ ਦਿਓਁਗੇ ਅਤੇ ਉਸ ਦੇ ਅਰਬਾ ਦੀ ਵਿਆਖਿਆ ਕਰ ਦਿਉਗੇ ਤਾਂ ਮੈਂ ਤੁਹਾਨੂੰ ਇਨਾਮ ਭੇਟਾਂ ਅਤੇ ਇੱਜ਼ਤ ਬਖਸ਼ਾਂਗਾ। ਇਸ ਲਈ ਮੈਨੂੰ ਮੇਰੇ ਸੁਪਨੇ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਉਸਦਾ ਕੀ ਅਰਬ ਹੈ।”
7 ਇੱਕ ਵਾਰੀ ਫ਼ੇਰ ਸਿਆਣਿਆਂ ਨੇ ਰਾਜੇ ਨੂੰ ਆਖਿਆ, “ਕਿਰਪਾ ਕਰਕੇ ਸਾਨੂੰ ਸੁਪਨੇ ਬਾਰੇ ਦੱਸੋ, ਅਤੇ ਅਸੀਂ ਤੁਹਾਨੂੰ ਇਹ ਦੱਸ ਦੇਵਾਂਗੇ ਕਿ ਸੁਪਨੇ ਦਾ ਕੀ ਅਰਬ ਹੈ।”
8 ਫ਼ੇਰ ਰਾਜੇ ਨਬੂਕਦਨੱਸਰ ਨੇ ਜਵਾਬ ਦਿੱਤਾ, “ਮੈਂ ਜਾਣਦਾ ਹਾਂ ਕਿ ਤੁਸੀਂ ਹੋਰ ਸਮਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਜਾਣਦੇ ਹੋ ਕਿ ਜੋ ਮੈਂ ਆਖਿਆ ਹੈ ਉਸਦਾ ਅਰਬ ਓਹੀ ਹੈ। 9 ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਮੇਰੇ ਸੁਪਨੇ ਬਾਰੇ ਨਹੀਂ ਦੱਸੋਁਗੇ ਤਾਂ ਤੁਹਾਨੂੰ ਸਜ਼ਾ ਮਿਲੇਗੀ। ਇਸ ਲਈ ਤੁਸੀਂ ਸਾਰੇ ਮੇਰੇ ਨਾਲ ਝੂਠ ਬੋਲਣ ਲਈ ਸਹਿਮਤ ਹੋ ਗਏ ਹੋ। ਤੁਸੀਂ ਹੋਰ ਸਮੇਂ ਦੀ ਆਸ ਰੱਖ ਰਹੇ ਹੋ। ਤੁਸੀਂ ਇਹ ਉਮੀਦ ਕਰ ਰਹੇ ਹੋ ਕਿ ਮੈਂ ਇਹ ਭੁੱਲ ਜਾਵਾਂ ਕਿ ਮੈਂ ਤੁਹਾਡੇ ਪਾਸੋਂ ਕੀ ਕਰਵਾਉਣਾ ਚਾਹੁੰਦਾ ਹਾਂ। ਹੁਣ ਮੈਨੂੰ ਸੁਪਣੇ ਬਾਰੇ ਦੱਸੋ। ਜੇ ਤੁਸੀਂ ਸੁਪਨੇ ਬਾਰੇ ਮੈਨੂੰ ਦੱਸ ਸੱਕਦੇ ਹੋ ਤਾਂ ਮੈਂ ਸਮਝ ਲਵਾਂਗਾ ਕਿ ਤੁਸੀਂ ਮੈਨੂੰ ਇਹ ਦੱਸ ਸੱਕਦੇ ਹੋ ਕਿ ਇਸ ਦਾ ਅਸਲ ਵਿੱਚ ਕੀ ਅਰਬ ਹੈ!”
10 ਕਸਦੀਆਂ ਨੇ ਰਾਜੇ ਨੂੰ ਉੱਤਰ ਦਿਤਾ: ਉਨ੍ਹਾਂ ਨੇ ਆਖਿਆ, “ਧਰਤੀ ਉੱਤੇ ਕੋਈ ਵੀ ਬੰਦਾ ਅਜਿਹਾ ਨਹੀਂ ਹੈ ਜਿਹੜਾ ਉਹ ਗੱਲ ਕਰ ਸੱਕੇ ਜੋ ਰਾਜਾ ਆਖ ਰਿਹਾ ਹੈ! ਕਿਸੇ ਵੀ ਰਾਜੇ ਨੇ ਕਦੇ ਵੀ ਸਿਆਣਿਆਂ ਨੂੰ ਜਾਂ ਜਾਦੂ ਟੂਣੇ ਵਾਲਿਆਂ ਨੂੰ ਅਜਿਹਾ ਕੁਝ ਕਰਨ ਲਈ ਨਹੀਂ ਆਖਿਆ।ਕਿਸੇ ਸਭ ਤੋਂ ਮਹਾਨ ਅਤੇ ਸਭ ਤੋਂ ਤਾਕਤਵਰ ਰਾਜੇ ਨੇ ਵੀ ਆਪਣੇ ਸਿਆਣਿਆਂ ਨੂੰ ਅਜਿਹਾ ਕਰਨ ਲਈ ਕਦੇ ਨਹੀਂ ਆਖਿਆ। 11 ਰਾਜਾ ਉਹ ਗੱਲ ਕਰਨ ਲਈ ਆਖ ਰਿਹਾ ਹੈ ਜਿਹੜੀ ਕਰਨੀ ਬਹੁਤ ਮੁਸ਼ਕਿਲ ਹੈ। ਸਿਰਫ਼ ਦੇਵਤੇ ਹੀ ਰਾਜੇ ਨੂੰ ਉਸ ਦੇ ਸੁਪਨੇ ਬਾਰੇ ਅਤੇ ਉਸ ਦੇ ਅਰਬ ਬਾਰੇ ਦੱਸ ਸੱਕਦੇ ਹਨ। ਪਰ ਦੇਵਤੇ ਲੋਕਾਂ ਨਾਲ ਨਹੀਂ ਰਹਿੰਦੇ।”
12 ਜਦੋਂ ਰਾਜੇ ਨੇ ਇਹ ਸੁਣਿਆ ਤਾਂ ਉਹ ਬਹੁਤ ਕਰੋਧਵਾਨ ਹੋ ਗਿਆ। ਇਸ ਲਈ ਉਸ ਨੇ ਬਾਬਲ ਦੇ ਸਾਰੇ ਸਿਆਣੇ ਆਦਮੀਆਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ। 13 ਰਾਜੇ ਨਬੂਕਦਨੱਸਰ ਦੇ ਹੁਕਮ ਦਾ ਐਲਾਨ ਕਰ ਦਿੱਤਾ ਗਿਆ। ਸਾਰੇ ਹੀ ਸਿਆਣੇ ਬੰਦੇ ਮਾਰੇ ਜਾਣੇ ਸਨ। ਰਾਜੇ ਦੇ ਬੰਦਿਆਂ ਨੂੰ ਦਾਨੀਏਲ ਅਤੇ ਉਸ ਦੇ ਦੋਸਤਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਕਤਲ ਕਰਨ ਲਈ ਭੇਜਿਆ ਗਿਆ।
14 ਅਰਕ ਪਾਤਸ਼ਾਹ ਦਾ ਪ੍ਰਧਾਨ ਜੱਲਾਦ ਸੀ। ਉਹ ਬਾਬਲ ਦੇ ਸਿਆਣੇ ਬੰਦਿਆਂ ਨੂੰ ਮਾਰਨ ਜਾ ਰਿਹਾ ਸੀ। ਪਰ ਦਾਨੀਏਲ ਨੇ ਅਰੀਓਕ ਨਾਲ ਬੜੀ ਸਿਆਣਪਤਾ ਨਾਲ ਅਤੇ ਤਰਕਪੂਰਣ ਢਁਗ ਗੱਲ ਕੀਤੀ। 15 ਦਾਨੀਏਲ ਨੇ ਅਰਯੋਕ ਨੂੰ ਆਖਿਆ, “ਰਾਜੇ ਨੇ ਇਸ ਤਰ੍ਹਾਂ ਦੀ ਸਜ਼ਾ ਦਾ ਹੁਕਮ ਕਿਉਂ ਦਿੱਤਾ ਸੀ?”
ਫ਼ੇਰ ਅਰੀਓਕ ਨੇ ਰਾਜੇ ਦੇ ਸੁਪਨਿਆਂ ਬਾਰੇ ਸਾਰੀ ਵਿਬਿਆ ਸੁਣਾਈ ਅਤੇ ਦਾਨੀਏਲ ਸਮਝ ਗਿਆ। 16 ਜਦੋਂ ਦਾਨੀਏਲ ਨੇ ਕਹਾਣੀ ਸੁਣੀ ਉਹ ਰਾਜੇ ਨਬੂਕਦਨੱਸਰ ਕੋਲ ਚੱਲਾ ਗਿਆ। ਦਾਨੀਏਲ ਨੇ ਰਾਜੇ ਨੂੰ ਆਖਿਆ ਕਿ ਉਸ ਨੂੰ ਕੁਝ ਹੋਰ ਸਮਾਂ ਦਿੱਤਾ ਜਾਵੇ। ਫ਼ੇਰ ਉਹ ਰਾਜੇ ਨੂੰ ਸੁਪਨੇ ਬਾਰੇ ਅਤੇ ਉਸ ਦੇ ਅਰਬ ਬਾਰੇ ਦੱਸ ਸੱਕੇਗਾ।
17 ਇਸ ਲਈ ਦਾਨੀਏਲ ਆਪਣੇ ਘਰ ਗਿਆ। ਉਸ ਨੇ ਸਾਰੀ ਗੱਲ ਆਪਣੇ ਮਿੱਤਰਾਂ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਨੂੰ ਦੱਸੀ। 18 ਦਾਨੀਏਲ ਨੇ ਆਪਣੇ ਮਿੱਤਰਾਂ ਨੂੰ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨ ਲਈ ਆਖਿਆ। ਦਾਨੀਏਲ ਨੇ ਉਨ੍ਹਾਂ ਨੂੰ ਇਹ ਪ੍ਰਾਰਥਨਾ ਕਰਨ ਲਈ ਆਖਿਆ ਕਿ ਪਰਮੇਸ਼ੁਰ ਉਨ੍ਹਾਂ ਉੱਤੇ ਮਿਹਰਬਾਨ ਹੋਵੇ ਅਤੇ ਇਸ ਰਹੱਸ ਨੂੰ ਸਮਝਣ ਵਿੱਚ ਸਹਾਇਤਾ ਕਰੇ। ਤਾਂ ਜੋ ਦਾਨੀਏਲ ਅਤੇ ਉਸ ਦੇ ਮਿੱਤਰ ਬਾਬਲ ਦੇ ਹੋਰਨਾਂ ਸਿਆਣੇ ਬੰਦਿਆਂ ਨਾਲ ਮਾਰੇ ਨਾ ਜਾਣ।
19 ਰਾਤ ਵੇਲੇ, ਪਰਮੇਸ਼ੁਰ ਨੇ ਦਰਸ਼ਨ ਵਿੱਚ ਉਸ ਨੂੰ ਭੇਤ ਪ੍ਰਕਾਸ਼ਿਤ ਕਰ ਦਿੱਤਾ। ਦਾਨੀਏਲ ਨੇ ਅਕਾਸ਼ ਦੇ ਪਰਮੇਸ਼ੁਰ ਦੀ ਉਸਤਤ ਕੀਤੀ। 20 ਦਾਨੀਏਲ ਨੇ ਆਖਿਆ:
“ਉਸਤਤ ਕਰੋ ਪਰਮੇਸ਼ੁਰ ਦੇ ਨਾਮ ਦੀ ਸਦਾ ਲਈ!
ਸ਼ਕਤੀ ਅਤੇ ਸਿਆਣਪ ਹੈ ਓਸੇ ਦੀ!
21 ਬਦਲਦਾ ਹੈ ਉਹ ਸਮਿਆਂ ਅਤੇ ਰੁੱਤਾਂ ਨੂੰ!
ਅਤੇ ਬਦਲਦਾ ਹੈ ਉਹ ਰਾਜਿਆਂ ਨੂੰ!
ਦਿੰਦਾ ਹੈ ਸ਼ਕਤੀ ਉਹ ਰਾਜਿਆਂ ਨੂੰ, ਅਤੇ ਖੋਹ ਲੈਂਦਾ ਹੈ ਉਹ ਸ਼ਕਤੀ ਉਨ੍ਹਾਂ ਦੀ!
ਦਿੰਦਾ ਹੈ ਉਹ ਸਿਆਣਪ ਲੋਕਾਂ ਨੂੰ ਇਸ ਲਈ ਹੋ ਜਾਂਦੇ ਨੇ ਸਿਆਣੇ ਉਹ!
ਸਿੱਖਣ ਦਿੰਦਾ ਹੈ ਉਹ ਗਿਆਨ ਲੋਕਾਂ ਨੂੰ ਅਤੇ ਸਮਝਦਾਰ ਬਣਨ ਦਿੰਦਾ ਹੈ।
22 ਜਾਣਦਾ ਹੈ ਉਹ ਗੁਝ੍ਝੇ ਭੇਤਾਂ ਨੂੰ, ਸਮਝਣਾ ਜਿਨ੍ਹਾਂ ਨੂੰ ਮੁਸ਼ਕਿਲ ਹੈ।
ਰਹਿੰਦੀ ਹੈ ਰੌਸ਼ਨੀ ਨਾਲ ਉਸ ਦੇ,
ਇਸ ਲਈ ਜਾਣਦਾ ਹੈ ਉਹ ਕਿ ਕੀ ਹੈ ਹਨੇਰੇ ਵਿੱਚ ਅਤੇ ਗੁਪਤ ਥਾਵਾਂ ਅੰਦਰ!
23 ਹੇ ਮੇਰੇ ਪੁਰਖਿਆਂ ਦੇ ਪਰਮੇਸ਼ੁਰ, ਧੰਨਵਾਦ ਕਰਦਾ ਹਾਂ ਮੈਂ ਤੇਰਾ ਅਤੇ ਕਰਦਾ ਹਾਂ ਉਸਤਤ ਤੇਰੀ!
ਦਿੱਤੀ ਤੁਸੀਂ ਸਿਆਣਪ ਅਤੇ ਤਾਕਤ ਮੈਨੂੰ।
ਦੱਸੀਆਂ ਤੁਸੀਂ ਉਹ ਗੱਲਾਂ ਜੋ ਅਸੀਂ ਪੁੱਛੀਆਂ!
ਦੱਸਿਆ ਤੁਸੀਂ ਸਾਨੂੰ ਰਾਜੇ ਦੇ ਸੁਪਨੇ ਬਾਰੇੇ।”
ਦਾਨੀਏਲ ਸੁਪਨੇ ਦਾ ਅਰਬ ਦੱਸਦਾ ਹੈ
24 ਫ਼ੇਰ ਦਾਨੀਏਲ ਅਰਯੋਕ ਪਾਸ ਗਿਆ। ਰਾਜੇ ਨਬੂਕਦਨੱਸਰ ਨੇ ਅਰਯੋਕ ਦੀ ਚੋਣ ਬਾਬਲ ਦੇ ਸਿਆਣੇ ਬੰਦਿਆਂ ਨੂੰ ਮਾਰਨ ਲਈ ਕੀਤੀ ਸੀ। ਦਾਨੀਏਲ ਨੇ ਅਰਯੋਕ ਨੂੰ ਆਖਿਆ, “ਬਾਬਲ ਦੇ ਸਿਆਣੇ ਬੰਦਿਆਂ ਨੂੰ ਨਾ ਮਾਰੋ। ਮੈਨੂੰ ਰਾਜੇ ਪਾਸ ਲੈ ਚੱਲੋ। ਮੈਂ ਉਸ ਨੂੰ ਦੱਸਾਂਗਾ ਕਿ ਉਸਦਾ ਸੁਪਨਾ ਕੀ ਹੈ ਅਤੇ ਉਸਦਾ ਕੀ ਅਰਬ ਹੈ।”
25 ਇਸ ਲਈ ਬਹੁਤ ਛੇਤੀ ਅਰਯੋਕ ਦਾਨੀਏਲ ਨੂੰ ਰਾਜੇ ਕੋਲ ਲੈ ਗਿਆ। ਅਰਯੋਕ ਨੇ ਰਾਜੇ ਨੂੰ ਆਖਿਆ, “ਮੈਂ ਯਹੂਦਾਹ ਵਿੱਚਲੇ ਬੰਦੀਵਾਨਾਂ ਵਿੱਚੋਂ ਇੱਕ ਬੰਦਾ ਲੱਭਿਆ ਹੈ। ਉਹ ਰਾਜੇ ਨੂੰ ਉਸ ਦੇ ਸੁਪਨੇ ਦਾ ਅਰਬ ਦੱਸ ਸੱਕਦਾ ਹੈ।”
26 ਰਾਜੇ ਨੇ ਦਾਨੀਏਲ (ਬੇਲਟਸ਼ੱਸਰ)ਨੂੰ ਸਵਾਲ ਪੁੱਛਿਆ ਉਸ ਨੇ ਦਾਨੀਏਲ ਨੂੰ ਆਖਿਆ, “ਕੀ ਤੂੰ ਮੇਰੇ ਸੁਪਨੇ ਬਾਰੇ ਮੈਨੂੰ ਦੱਸ ਸੱਕਦਾ ਹੈਂ ਅਤੇ ਇਹ ਵੀ ਦੱਸ ਸੱਕਦਾ ਹੈਂ ਕਿ ਉਸਦਾ ਕੀ ਅਰਬ ਹੈ?”
27 ਦਾਨੀਏਲ ਨੇ ਜਵਾਬ ਦਿੱਤਾ, “ਹੇ ਰਾਜਨ ਨਬੂਕਦਨੱਸਰ, ਨਾ ਕੋਈ ਵੀ ਸਿਆਣਾ ਬੰਦਾ, ਨਾ ਕੋਈ ਜਾਦੂ ਟੂਣੇ ਵਾਲਾ ਅਤੇ ਨਾ ਕੋਈ ਵੀ ਕਸਦੀਆਂ ਰਾਜੇ ਨੂੰ ਉਸ ਦੀਆਂ ਪੁੱਛੀਆਂ ਹੋਈਆਂ ਗੁਝ੍ਝੀਆਂ ਗੱਲਾਂ ਬਾਰੇ ਦੱਸ ਸੱਕਦਾ ਹੈ। 28 ਪਰ ਇੱਥੇ ਅਕਾਸ਼ ਦਾ ਪਰਮੇਸ਼ੁਰ ਹੈ ਜਿਹੜਾ ਗੁਝ੍ਝੇ ਭੇਤਾਂ ਬਾਰੇ ਦੱਸਦਾ ਹੈ। ਪਰਮੇਸ਼ੁਰ ਨੇ ਰਾਜੇ ਨਬੂਕਦਨੱਸਰ ਨੂੰ ਸੁਪਨੇ ਦਿੱਤੇ ਉਸ ਨੂੰ ਇਹ ਦਰਸਾਉਣ ਲਈ ਕਿ ਆਉਣ ਵਾਲੇ ਸਮੇਂ ਵਿੱਚ ਕੀ ਵਾਪਰੇਗਾ। ਤੁਹਾਡਾ ਸੁਪਨਾ ਇਹ ਸੀ, ਅਤੇ ਤੁਸੀਂ ਆਪਣੇ ਬਿਸਤਰ ਵਿੱਚ ਲੇਟਿਆਂ ਇਹ ਚੀਜ਼ਾਂ ਦੇਖੀਆਂ: 29 ਹੇ ਰਾਜਨ, ਤੁਸੀਂ ਆਪਣੇ ਬਿਸਤਰ ਉੱਤੇ ਲੇਟੇ ਹੋਏ ਸੀ। ਅਤੇ ਤੁਸੀਂ ਭਵਿੱਖ ਵਿੱਚ ਵਾਪਰਨ ਵਾਲੀਆਂ ਗੱਲਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਪਰਮੇਸ਼ੁਰ ਲੋਕਾਂ ਨੂੰ ਗੁਪਤ ਗੱਲਾਂ ਬਾਰੇ ਦੱਸ ਸੱਕਦਾ ਹੈ-ਅਤੇ ਉਸ ਨੇ ਤੁਹਾਨੂੰ ਦਰਸਾ ਦਿੱਤਾ ਕਿ ਭਵਿੱਖ ਵਿੱਚ ਕੀ ਵਾਪਰੇਗਾ। 30 ਪਰਮੇਸ਼ੁਰ ਨੇ ਇਹ ਭੇਤ ਮੈਨੂੰ ਵੀ ਦੱਸ ਦਿੱਤਾ! ਕਿਉਂ? ਇਹ ਇਸ ਵਾਸਤੇ ਨਹੀਂ ਕਿ ਮੇਰੇ ਕੋਲ ਹੋਰਨਾਂ ਬੰਦਿਆਂ ਨਾਲੋਂ ਵੱਧੇਰੇ ਸਿਆਣਪ ਹੈ। ਨਹੀਂ, ਪਰਮੇਸ਼ੁਰ ਨੇ ਮੈਨੂੰ ਇਹ ਭੇਤ ਇਸ ਲਈ ਦੱਸਿਆ ਤਾਂ ਜੋ ਤੁਸੀਂ, ਹੇ ਰਾਜਨ, ਇਹ ਜਾਣ ਸੱਕੋ ਕਿ ਇਸਦਾ ਕੀ ਅਰਬ ਹੈ। ਇਸ ਤਰ੍ਹਾਂ ਤੁਸੀਂ ਜਾਣ ਜਾਵੋਂਗੇ ਕਿ ਤੁਹਾਡੇ ਮਨ ਵਿੱਚ ਕੀ ਫ਼ੁਰਨਾ ਫ਼ੁਰਿਆ।
31 “ਰਾਜਨ, ਤੁਸੀਂ ਆਪਣੇ ਸੁਪਨੇ ਵਿੱਚ ਇੱਕ ਵੱਡਾ ਬੁੱਤ ਆਪਣੇ ਸਾਹਮਣੇ ਖਲੋਤਾ ਦੇਖਿਆ। ਇਹ ਬੁੱਤ ਬਹੁਤ ਚਮਕੀਲਾ ਅਤੇ ਪ੍ਰਭਾਵਸ਼ਾਲੀ ਸ਼ੀ। ਇਸਦਾ ਰੂਪ ਭੈਭੀਤ ਕਰ ਦੇਣ ਵਾਲਾ ਸੀ। 32 ਬੁੱਤ ਦਾ ਸਿਰ ਸ਼ੁੱਧ ਸੋਨੇ ਦਾ ਬਣਿਆ ਹੋਇਆ ਸੀ। ਬੁੱਤ ਦੀ ਛਾਤੀ ਅਤੇ ਬਾਜੂ ਚਾਂਦੀ ਦੇ ਬਣੇ ਹੋਏ ਸਨ। ਬੁੱਤ ਦਾ ਪੇਟ ਅਤੇ ਲੱਤਾਂ ਦਾ ਉੱਪਰਲਾ ਹਿੱਸਾ ਕਾਂਸੀ ਦਾ ਬਣਿਆ ਹੋਇਆ ਸੀ। 33 ਬੁੱਤ ਦੀਆਂ ਲੱਤਾਂ ਦਾ ਹੇਠਲਾ ਹਿੱਸਾ ਲੋਹੇ ਦਾ ਬਣਿਆ ਹੋਇਆ ਸੀ। ਬੁੱਤ ਦੇ ਪੈਰ ਅੱਧੇ ਲੋਹੇ ਅਤੇ ਅੱਧੇ ਮਿੱਟੀ ਦੇ ਬਣੇ ਹੋਏ ਸਨ। 34 ਜਦੋਂ ਤੁਸੀਂ ਬੁੱਤ ਵੱਲ ਵੇਖ ਰਹੇ ਸੀ ਤਾਂ ਤੁਸੀਂ ਇੱਕ ਪੱਥਰ ਦੇਖਿਆ। ਪੱਥਰ ਕਟਿਆ ਹੋਇਆ ਸੀ-ਪਰ ਕਿਸੇ ਬੰਦੇ ਨੇ ਪੱਥਰ ਨੂੰ ਨਹੀਂ ਕਟਿਆ ਸੀ। ਫ਼ੇਰ ਪੱਥਰ ਹਵਾ ਵਿੱਚ ਉਛਲਿਆ ਅਤੇ ਬੁੱਤ ਦੇ ਲੋਹੇ ਅਤੇ ਮਿੱਟੀ ਦੇ ਬਣੇ ਹੋਏ ਪੈਰਾਂ ਵਿੱਚ ਵਜਿਆ। ੱਪੱਬਰ ਨੇ ਬੁੱਤ ਨੂੰ ਕੁਚਲ ਦਿੱਤਾ। 35 ਫ਼ੇਰ ਲੋਹਾ, ਮਿੱਟੀ, ਕਾਂਸੀ, ਚਾਂਦੀ ਅਤੇ ਸੋਨਾ ਇੱਕੋ ਵੇਲੇ ਧੂੜ ਬਣ ਗਏ। ਅਤੇ ਉਹ ਸਾਰੇ ਟੁਕੜੇ ਗਰਮੀਆਂ ਦੀ ਰੁੱਤੇ ਸੁਹਾਗੀ ਹੋਈ ਤੂੜੀ ਵਾਂਗ ਹੋ ਗਏ। ਹਵਾ ਉਸ ਧੂੜ ਨੂੰ ਉਡਾ ਕੇ ਲੈ ਗਈ ਅਤੇ ਉੱਥੇ ਕੁਝ ਵੀ ਨਹੀਂ ਬਚਿਆ। ਕੋਈ ਨਹੀਂ ਆਖ ਸੱਕਦਾ ਸੀ ਕਿ ਓੱਥੇ ਬੁੱਤ ਕਦੇ ਹੈ ਵੀ ਸੀ ਜਾਂ ਨਹੀਂ। ਫ਼ੇਰ ਉਹ ਪੱਥਰ ਜਿਹੜਾ ਬੁੱਤ ’ਚ ਵਜਿਆ ਸੀ, ਇੱਕ ਬਹੁਤ ਵੱਡਾ ਪਰਬਤ ਬਣ ਗਿਆ ਅਤੇ ਪੂਰੀ ਧਰਤੀ ਉੱਤੇ ਫ਼ੈਲ ਗਿਆ।
36 “ਇਹੀ ਸੀ ਤੁਹਾਡਾ ਸੁਪਨਾ। ਹੁਣ ਅਸੀਂ ਰਾਜੇ ਨੂੰ ਦੱਸਾਂਗੇ ਕਿ ਇਸਦਾ ਕੀ ਅਰਬ ਹੈ। 37 ਰਾਜਨ, ਤੁਸੀਂ ਸਭ ਤੋਂ ਮਹੱਤਵਪੂਰਣ ਰਾਜੇ ਹੋ। ਅਕਾਸ਼ ਦੇ ਪਰਮੇਸ਼ੁਰ ਨੇ ਤੁਹਾਨੂੰ ਰਾਜ, ਸ਼ਕਤੀ, ਤਾਕਤ ਅਤੇ ਪਰਤਾਪ ਬਖਸ਼ਿਆ ਹੈ। 38 ਪਰਮੇਸ਼ੁਰ ਨੇ ਤੈਨੂੰ ਅਧਿਕਾਰ ਦਿੱਤਾ ਹੈ ਅਤੇ ਤੂੰ ਲੋਕਾਂ, ਜਾਨਵਰਾਂ ਅਤੇ ਪੰਛੀਆਂ ਉੱਤੇ ਹਕੂਮਤ ਕਰਦਾ ਹੈ। ਜਿੱਥੇ ਵੀ ਉਹ ਰਹਿੰਦੇ ਨੇ, ਪਰਮੇਸ਼ੁਰ ਨੇ ਤੈਨੂੰ ਉਨ੍ਹਾਂ ਸਾਰਿਆਂ ਦਾ ਹਾਕਮ ਬਣਾਇਆ ਹੈ। ਰਾਜੇ ਨਬੂਕਦਨੱਸਰ, ਤੂੰਁ ਹੀ ਬੁੱਤ ਦਾ ਉਹ ਸੁਨਿਹਰੀ ਸਿਰ ਹੈਂ।
39 “ਇੱਕ ਹੋਰ ਰਾਜ ਤੁਹਾਡੇ ਮਗਰੋਂ ਆਵੇਗਾ-ਇਹ ਚਾਂਦੀ ਦਾ ਹਿੱਸਾ ਹੈ। ਪਰ ਇਹ ਰਾਜ ਤੁਹਾਡੇ ਰਾਜ ਜਿੰਨਾ ਮਹਾਨ ਨਹੀਂ ਹੋਵੇਗਾ। ਫ਼ਿਰ ਤੀਸਰਾ ਰਾਜ ਧਰਤੀ ਉੱਤੇ ਹਕੂਮਤ ਕਰੇਗਾ-ਇਹ ਕਾਂਸੀ ਦਾ ਹਿੱਸਾ ਹੈ। 40 ਫ਼ੇਰ ਇੱਕ ਚੌਬਾ ਰਾਜ ਆਵੇਗਾ। ਇਹ ਰਾਜ ਲੋਹੇ ਵਰਗਾ ਮਜ਼ਬੂਤ ਹੋਵੇਗਾ। ਲੋਹਾ ਚੀਜ਼ਾਂ ਨੂੰ ਭੰਨ ਕੇ ਟੋਟੇ ਕਰ ਦਿੰਦਾ ਹੈ। ਓਸੇ ਤਰ੍ਹਾਂ, ਚੌਬਾ ਰਾਜ ਹੋਰਨਾਂ ਰਾਜਾਂ ਨੂੰ ਭੰਨ ਕੇ ਟੋਟੇ-ਟੋਟੇ ਕਰ ਦੇਵੇਗਾ।
41 “ਤੁਸੀਂ ਦੇਖਿਆ ਸੀ ਕਿ ਬੁੱਤ ਦੇ ਪੈਰ ਅੱਧੇ ਮਿੱਟੀ ਅਤੇ ਅੱਧੇ ਲੋਹੇ ਦੇ ਬਣੇ ਹੋਏ ਸਨ। ਇਸਦਾ ਅਰਬ ਹੈ ਕਿ ਚੌਬਾ ਰਾਜ ਇੱਕ ਵੰਡਿਆ ਹੋਇਆ ਰਾਜ ਹੋਵੇਗਾ। ਇਸ ਵਿੱਚ ਕੁਝ ਲੋਹੇ ਦੀ ਤਾਕਤ ਹੋਵੇਗੀ ਕਿਉਂ ਕਿ ਤੁਸੀਂ ਲੋਹੇ ਨੂੰ ਮਿੱਟੀ ਨਾਲ ਰਲਿਆ ਹੋਇਆ ਦੇਖਿਆ ਸੀ। 42 ਬੁੱਤ ਦੇ ਪੈਰ ਅੱਧੇ ਲੋਹੇ ਅਤੇ ਅੱਧੇ ਮਿੱਟੀ ਦੇ ਸਨ। ਇਸ ਲਈ ਚੌਬਾ ਰਾਜ ਅੱਧਾ ਲੋਹੇ ਵਰਗਾ ਮਜ਼ਬੂਤ ਹੋਵੇਗਾ ਅਤੇ ਅੱਧਾ ਮਿੱਟੀ ਵਰਗਾ ਕਮਜ਼ੋਰ ਹੋਵੇਗਾ। 43 ਤੁਸੀਂ ਲੋਹੇ ਨੂੰ ਮਿੱਟੀ ਵਿੱਚ ਰਲਿਆ ਹੋਇਆ ਦੇਖਿਆ ਸੀ। ਪਰ ਲੋਹਾ ਅਤੇ ਮਿੱਟੀ ਇੱਕ ਦੂਜੇ ਵਿੱਚ ਪੂਰੀ ਤਰ੍ਹਾਂ ਨਹੀਂ ਰਲਦੇ। ਇਸੇ ਤਰ੍ਹਾਂ ਚੌਬੇ ਰਾਜ ਦੇ ਲੋਕ ਰਲੇ ਮਿਲੇ ਹੋਣਗੇ। ਉਹ ਲੋਕ ਇੱਕ ਕੌਮ ਵਾਂਗ ਇਕੱਠੇ ਨਹੀਂ ਹੋਣਗੇ।
44 “ਚੌਬੇ ਰਾਜ ਦੇ ਰਾਜਿਆਂ ਸਮੇਂ, ਅਕਾਸ਼ ਦਾ ਪਰਮੇਸ਼ੁਰ ਇੱਕ ਹੋਰ ਰਾਜ ਸਥਾਪਿਤ ਕਰੇਗਾ। ਇਹ ਰਾਜ ਸਦੀਵੀ ਹੋਵੇਗਾ! ਇਹ ਕਦੇ ਵੀ ਤਬਾਹ ਨਹੀਂ ਹੋਵੇਗਾ! ਅਤੇ ਇਹ ਰਾਜ ਅਜਿਹਾ ਹੋਵੇਗਾ ਜਿਹੜਾ ਕਿਸੇ ਹੋਰ ਲੋਕਾਂ ਦੇ ਸਮੂਹ ਦੇ ਹੱਥਾਂ ਵਿੱਚ ਨਹੀਂ ਜਾ ਸੱਕਦਾ। ਇਹ ਰਾਜ, ਹੋਰ ਦੁਜੇ ਰਾਜਾਂ ਨੂੰ ਕੁਚਲ ਦੇਵੇਗਾ। ਇਹ ਉਨ੍ਹਾਂ ਰਾਜਾਂ ਦਾ ਅੰਤ ਕਰ ਦੇਵੇਗਾ। ਪਰ ਉਹ ਰਾਜ ਖੁਦ ਸਦਾ ਰਹੇਗਾ।
45 “ਰਾਜੇ ਨਬੂਕਦਨੱਸਰ, ਤੁਸੀਂ ਪਰਬਤ ਤੋਂ ਟੁੱਟਿਆ ਹੋਇਆ ਇੱਕ ਪੱਥਰ ਦੇਖਿਆ ਸੀ-ਪਰ ਕਿਸੇ ਬੰਦੇ ਨੇ ਉਸ ਪੱਥਰ ਨੂੰ ਨਹੀਂ ਤੋੜਿਆ ਸੀ! ਪੱਥਰ ਨੇ ਲੋਹੇ, ਕਾਂਸੀ ਮਿੱਟੀ, ਚਾਂਦੀ ਅਤੇ ਸੋਨੇ ਨੂੰ ਟੋਟੇ-ਟੋਟੇ ਕਰ ਦਿੱਤਾ ਸੀ। ਇਸੇ ਤਰ੍ਹਾਂ ਪਰਮੇਸ਼ੁਰ ਨੇ ਤੁਹਾਨੂੰ ਦਰਸਾ ਦਿੱਤਾ ਸੀ ਕਿ ਭਵਿੱਖ ਵਿੱਚ ਕੀ ਵਾਪਰੇਗਾ। ਸੁਪਨਾ ਸੱਚਾ ਹੈ ਅਤੇ ਤੁਸੀਂ ਇਸ ਵਿਆਖਿਆ ਉੱਤੇ ਭਰੋਸਾ ਕਰ ਸੱਕਦੇ ਹੋ।”
46 ਫ਼ੇਰ ਰਾਜੇ ਨਬੂਕਦਨੱਸਰ ਦੇ ਦਾਨੀਏਲ ਦੇ ਅੱਗੇ ਝੁਕ ਕੇ ਸਿਜਦਾ ਕੀਤਾ। ਰਾਜੇ ਨੇ ਦਾਨੀਏਲ ਦੀ ਤਾਰੀਫ਼ ਕੀਤੀ। ਰਾਜੇ ਨੇ ਹੁਕਮ ਦਿੱਤਾ ਕਿ ਦਾਨੀਏਲ ਦੇ ਮਾਣ ਵਿੱਚ ਇੱਕ ਚੜ੍ਹਾਵਾ ਚੜ੍ਹਾਇਆ ਜਾਵੇ ਅਤੇ ਧੂਫ਼ ਦਿੱਤੀ ਜਾਵੇ। 47 ਫ਼ੇਰ ਰਾਜੇ ਨੇ ਦਾਨੀਏਲ ਨੂੰ ਆਖਿਆ, “ਮੈਨੂੰ ਪੱਕਾ ਪਤਾ ਹੈ ਕਿ ਤੇਰਾ ਪਰਮੇਸ਼ੁਰ ਸਭ ਤੋਂ ਜ਼ਿਆਦਾ ਮਹੱਤਵਪੂਰਣ ਅਤੇ ਤਾਕਤਵਰ ਪਰਮੇਸ਼ੁਰ ਹੈ। ਅਤੇ ਉਹ ਸਾਰੇ ਰਾਜਿਆਂ ਦਾ ਯਹੋਵਾਹ ਹੈ। ਉਹ ਲੋਕਾਂ ਨੂੰ ਅਜਿਹੀਆਂ ਗੱਲਾਂ ਬਾਰੇ ਦੱਸਦਾ ਹੈ ਜਿਹੜੀਆਂ ਲੋਕ ਜਾਣ ਨਹੀਂ ਸੱਕਦੇ। ਮੈਂ ਜਾਣਦਾ ਹਾਂ ਕਿ ਇਹ ਸੱਚ ਹੈ ਕਿਉਂ ਕਿ ਤੂੰ ਮੈਨੂੰ ਇਹ ਗੁਝ੍ਝੀਆਂ ਗੱਲਾਂ ਦੱਸ ਸੱਕਿਆ ਸੀ।”
48 ਫ਼ੇਰ ਰਾਜੇ ਨੇ ਦਾਨੀਏਲ ਨੂੰ ਆਪਣੇ ਰਾਜ ਵਿੱਚ ਇੱਕ ਬਹੁਤ ਮਹੱਤਵਪੂਰਣ ਕੰਮ ਸੌਂਪਿਆ। ਅਤੇ ਰਾਜੇ ਨੇ ਦਾਨੀਏਲ ਨੂੰ ਬਹੁਤ ਸਾਰੀਆਂ ਮਹਿੰਗੀਆਂ ਸੁਗਾਤਾਂ ਦਿੱਤੀਆਂ। ਨਬੂਕਦਨੱਸਰ ਨੇ ਦਾਨੀਏਲ ਨੂੰ ਬਾਬਲ ਦੇ ਪੂਰੇ ਸੂਬੇ ਦਾ ਹਾਕਮ ਬਣਾ ਦਿੱਤਾ। ਅਤੇ ਉਸ ਨੇ ਦਾਨੀਏਲ ਨੂੰ ਬਾਬਲ ਦੇ ਸਾਰੇ ਸਿਆਣੇ ਬੰਦਿਆਂ ਦਾ ਅਧਿਕਾਰੀ ਬਣਾ ਦਿੱਤਾ। 49 ਦਾਨੀਏਲ ਨੇ ਰਾਜੇ ਨੂੰ ਆਖਿਆ ਕਿ ਉਹ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਦੇ ਮਹੱਤਵਪੂਰਣ ਅਫ਼ਸਰ ਬਣਾ ਦੇਵੇ। ਅਤੇ ਰਾਜੇ ਨੇ ਉਹੀ ਕੁਝ ਕੀਤਾ ਜੋ ਦਾਨੀਏਲ ਨੇ ਮੰਗਿਆ ਸੀ। ਫ਼ੇਰ ਦਾਨੀਏਲ ਰਾਜੇ ਦੇ ਮਹਿਲ ਵਿੱਚ ਸੇਵਾ ਕੀਤੀ।
ਸੋਨੇ ਦਾ ਬੁੱਤ ਅਤੇ ਮਘਦੀ ਭਠ੍ਠੀ
3 ਰਾਜੇ ਨਬੂਕਦਨੱਸਰ ਨੇ ਇੱਕ ਸੋਨੇ ਦਾ ਬੁੱਤ ਬਣਵਾਇਆ। ਉਹ ਬੁੱਤ ਸੱਠ ਕਿਊਬਿਟ ਉੱਚਾ ਅਤੇ 6 ਹੱਥ ਚੌੜਾ ਸੀ। ਫ਼ੇਰ ਉਸ ਨੇ ਉਸ ਬੁੱਤ ਨੂੰ ਬਾਬਲ ਸੂਬੇ ਵਿੱਚ, ਦੂਰਾ ਦੀ ਵਾਦੀ ਵਿੱਚ, ਸਥਾਪਿਤ ਕਰ ਦਿੱਤਾ। 2 ਫ਼ੇਰ ਰਾਜੇ ਨੇ ਆਪਣੇ ਰਾਜ ਦੇ ਸੂਬੇਦਾਰਾਂ, ਮਹੱਤਵਪੂਰਣ ਅਧਿਕਾਰੀਆਂ, ਰਾਜਪਾਲਾਂ, ਸਲਾਹਕਾਰਾਂ, ਖਜਾਨਚੀਆਂ, ਨਿਆਂਕਾਰਾਂ, ਹਾਕਮਾਂ ਅਤੇ ਹੋਰ ਸਾਰੇ ਅਧਿਕਾਰੀਆਂ ਨੂੰ ਇਕੱਠੇ ਹੋਕੇ ਆਉਣ ਲਈ ਆਖਿਆ। ਰਾਜਾ ਚਾਹੁੰਦਾ ਸੀ ਕਿ ਇਹ ਸਾਰੇ, ਰਾਜੇ ਦੁਆਰਾ ਸਥਾਪਿਤ ਕੀਤੇ ਗਏ ਬੁੱਤ ਦੀ ਸਮਰਪਨ-ਰਸਮ ਉੱਤੇ ਆਉਣ।
3 ਇਸ ਲਈ ਸਾਰੇ ਉਪਸ਼ਾਸਕ, ਮਹੱਤਵਪੂਰਣ ਅਧਿਕਾਰੀ, ਰਾਜਪਾਲ, ਸਲਾਹਕਾਰ, ਖਜਾਨਚੀ, ਨਿਆਂਕਾਰ, ਸ਼ਾਸਕ ਅਤੇ ਬਾਕੀ ਦੇ ਅਧਿਕਾਰੀ ਆਏ ਅਤੇ ਉਸ ਬੁੱਤ ਦੇ ਸਾਹਮਣੇ ਖਲੋ ਗਏ ਜਿਸ ਨੂੰ ਰਾਜੇ ਨਬੂਕਦਨੱਸਰ ਨੇ ਬਣਵਾਇਆ ਸੀ। 4 ਫ਼ੇਰ ਰਾਜੇ ਦੇ ਐਲਾਨ ਦੀ ਮੁਨਾਦੀ ਕਰਨ ਵਾਲੇ ਨੇ ਉੱਚੀ ਆਵਾਜ਼ ਵਿੱਚ ਐਲਾਨ ਕੀਤਾ। ਉਸ ਨੇ ਆਖਿਆ, “ਸਾਰੇ ਲੋਕੋ, ਕੌਮੋ ਅਤੇ ਭਾਸ਼ਾਓ, ਧਿਆਨ ਨਾਲ ਮੇਰੀ ਗੱਲ ਸੁਣੋ। ਤੁਹਾਨੂੰ ਇਹ ਹੁਕਮ ਦਿੱਤਾ ਜਾਂਦਾ ਹੈ: 5 ਜਦੋਂ ਤੁਸੀਂ ਸਿਂਗੀਆਂ, ਬਂਸਰੀਆਂ, ਇੱਕਤਾਰਿਆਂ, ਵੱਡੇ ਅਤੇ ਛੋਟੇ ਰਬਾਬਾਂ ਬੈਗਪਾਈਪਾਂ ਅਤੇ ਹੋਰ ਸਾਰੇ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣੋ ਤਾਂ ਤੁਹਾਨੂੰ ਹੇਠਾਂ ਝੁਕ ਕੇ ਸੋਨੇ ਦੇ ਬੁੱਤ ਦੀ ਉਪਾਸਨਾ ਜ਼ਰੂਰ ਕਰਨੀ ਚਾਹੀਦੀ ਹੈ। ਰਾਜੇ ਨਬੂਕਦਨੱਸਰ ਨੇ ਇਸ ਬੁੱਤ ਨੂੰ ਸਥਾਪਿਤ ਕੀਤਾ ਹੈ। 6 ਜੇ ਕੋਈ ਬੰਦਾ ਇਸ ਸੋਨੇ ਦੇ ਬੁੱਤ ਦੀ ਉਪਾਸਨਾ ਨਹੀਂ ਕਰੇਗਾ, ਤਾਂ ਉਸ ਬੰਦੇ ਨੂੰ ਛੇਤੀ ਹੀ ਬਲਦੀ ਪ੍ਰਚਂਡ ਭਠ੍ਠੀ ਵਿੱਚ ਸੁੱਟ ਦਿੱਤਾ ਜਾਵੇਗਾ।”
7 ਇਸ ਲਈ, ਜਿਵੇਂ ਹੀ ਉਹ ਸਿਂਗੀਆਂ, ਬਂਸਰੀਆਂ, ਇੱਕਤਾਰਿਆਂ, ਵਡਿਆਂ ਅਤੇ ਛੋਟਿਆਂ ਰਬਾਬਾਂ, ਬੈਗਪਾਈਪਾਂ ਅਤੇ ਹੋਰ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣਦੇ, ਉਹ ਧਰਤੀ ਉੱਤੇ ਝੁਕ ਕੇ ਸੋਨੇ ਦੇ ਬੁੱਤ ਦੀ ਉਪਾਸਨਾ ਕਰਦੇ, ਸਾਰੇ ਲੋਕੀ ਸਾਰੀਆਂ ਕੌਮਾਂ ਅਤੇ ਹੋਰ ਬੋਲੀ ਬੋਲਣ ਵਾਲੇ ਲੋਕ ਰਾਜੇ ਨਬੂਕਦਨੱਸਰ ਦੇ ਸਥਾਪਿਤ ਕੀਤੇ ਹੋਏ ਬੁੱਤ ਦੀ ਉਪਾਸਨਾ ਕਰਦੇ।
8 ਫ਼ੇਰ ਕੁਝ ਕਸਦੀ ਲੋਕ ਰਾਜੇ ਪਾਸ ਆਏ। ਉਹ ਲੋਕ ਯਹੂਦੀਆਂ ਦੇ ਖਿਲਾਫ ਬੋਲਣ ਲੱਗੇ। 9 ਉਨ੍ਹਾਂ ਨੇ ਰਾਜੇ ਨਬੂਕਦਨੱਸਰ ਨੂੰ ਆਖਿਆ, “ਰਾਜਨ, ਤੁਸੀਂ ਸਦਾ ਸਲਾਮਤ ਰਹੋ! 10 ਰਾਜਨ, ਤੁਸੀਂ ਇੱਕ ਹੁਕਮ ਦਿੱਤਾ ਸੀ। ਤੁਸੀਂ ਆਖਿਆ ਸੀ ਕਿ ਹਰ ਉਹ ਬੰਦਾ ਜਿਹੜਾ ਸਿਂਗੀਆਂ, ਬਂਸਰੀਆਂ, ਇੱਕਤਾਰਿਆਂ, ਵਡਿਆਂ ਅਤੇ ਛੋਟਿਆਂ ਰਬਾਬਾਂ ਬੈਗਪਾਈਪਾਂ ਅਤੇ ਹੋਰ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣੇ ਉਸ ਨੂੰ ਇਹ ਚਾਹੀਦਾ ਹੈ ਕਿ ਸੋਨੇ ਦੇ ਬੁੱਤ ਦੇ ਝੁਕ ਕੇ ਉਸਦੀ ਉਪਾਸਨਾ ਕਰੇ। 11 ਅਤੇ ਤੁਸੀਂ ਇਹ ਵੀ ਆਖਿਆ ਸੀ ਕਿ ਜੋ ਕੋਈ ਵੀ ਬੰਦਾ ਝੁਕਦਾ ਨਹੀਂ ਅਤੇ ਸੋਨੇ ਦੇ ਬੁੱਤ ਦੀ ਉਪਾਸਨਾ ਨਹੀਂ ਕਰਦਾ, ਤਾਂ ਉਸ ਬੰਦੇ ਨੂੰ ਬਲਦੀ ਹੋਈ ਪ੍ਰਚਂਡ ਭਠ੍ਠੀ ਵਿੱਚ ਸੁੱਟ ਦਿੱਤਾ ਜਾਵੇਗਾ। 12 ਰਾਜਨ, ਇੱਥੇ ਕੁਝ ਯਹੂਦੀ ਹਨ ਜਿਨ੍ਹਾਂ ਨੇ ਤੁਹਾਡੇ ਹੁਕਮ ਵੱਲ ਕੋਈ ਧਿਆਨ ਨਹੀਂ ਦਿੱਤਾ। ਤੁਸੀਂ ਉਨ੍ਹਾਂ ਯਹੂਦੀਆਂ ਨੂੰ ਬਾਬਲ ਦੇ ਸੂਫ਼ੇ ਦੇ ਮਹੱਤਵਪੂਰਣ ਅਧਿਕਾਰੀ ਬਣਾ ਦਿੱਤਾ। ਉਨ੍ਹਾਂ ਦੇ ਨਾਮ ਹੈ ਸ਼ਦਰਕ, ਮੇਸ਼ਕ ਅਤੇ ਅਬਦ-ਨਗ,ੋ ਅਤੇ ਉਹ ਤੁਹਾਡੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ। ਅਤੇ ਉਨ੍ਹਾਂ ਨੇ ਤੁਹਾਡੇ ਸਥਾਪਿਤ ਕੀਤੇ ਹੋਏ ਬੁੱਤ ਅੱਗੇ ਝੁਕ ਕੇ ਉਸਦੀ ਉਪਾਸਨਾ ਨਹੀਂ ਕੀਤੀ।”
13 ਨਬੂਕਦਨੱਸਰ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬੁਲਾਇਆ। ਇਸ ਲਈ ਉਨ੍ਹਾਂ ਆਦਮੀਆਂ ਨੂੰ ਰਾਜੇ ਪਾਸ ਲਿਆਂਦਾ ਗਿਆ। 14 ਅਤੇ ਨਬੂਕਦਨੱਸਰ ਨੇ ਉਨ੍ਹਾਂ ਆਦਮੀਆਂ ਨੂੰ ਆਖਿਆ, “ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਕੀ ਇਹ ਗੱਲ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ? ਅਤੇ ਕੀ ਇਹ ਸੱਚ ਹੈ ਕਿ ਤੁਸੀਂ ਉਸ ਸੋਨੇ ਦੇ ਬੁੱਤ ਅੱਗੇ ਝੁਕ ਕੇ ਉਪਾਸਨਾ ਨਹੀਂ ਕਰਦੇ, ਜਿਸ ਨੂੰ ਮੈਂ ਸਥਾਪਿਤ ਕੀਤਾ ਹੈ? 15 ਹੁਣ, ਜਦੋਂ ਤੁਸੀਂ ਸਿਂਗੀਆਂ, ਬਂਸਰੀਆਂ, ਇੱਕਤਾਰਿਆਂ, ਵੱਡੀਆਂ ਅਤੇ ਛੋਟੀਆਂ ਰਬਾਬਾਂ ਅਤੇ ਬੈਗਪਾਈਆਂ ਅਤੇ ਹੋਰ ਦੂਸਰੇ ਸੰਗੀਤਕ ਸਾਜ਼ਾਂ ਦੀ ਆਵਾਜ਼ ਸੁਣੋ ਤਾਂ ਤੁਹਾਨੂੰ ਸੋਨੇ ਦੇ ਬੁੱਤ ਅੱਗੇ ਝੁਕ ਕੇ ਉਸਦੀ ਉਪਾਸਨਾ ਜ਼ਰੂਰ ਕਰਨੀ ਚਾਹੀਦੀ ਹੈ। ਜੇ ਤੁਸੀਂ ਉਸ ਬੁੱਤ ਦੀ ਉਪਾਸਨਾ ਕਰਨ ਲਈ ਤਿਆਰ ਹੋ ਜਿਸ ਨੂੰ ਮੈਂ ਬਣਾਇਆ ਹੈ ਤਾਂ ਇਹ ਚੰਗੀ ਗੱਲ ਹੋਵੇਗੀ। ਪਰ ਜੇ ਤੁਸੀਂ ਇਸਦੀ ਉਪਾਸਨਾ ਨਹੀਂ ਕਰੋਂਗੇ, ਤਾਂ ਤੁਹਾਨੂੰ ਬਹੁਤ ਛੇਤੀ ਹੀ ਬਲਦੀ ਹੋਈ ਪ੍ਰਚਂਡ ਭਠ੍ਠੀ ਵਿੱਚ ਸੁੱਟ ਦਿੱਤਾ ਜਾਵੇਗਾ। ਫ਼ੇਰ ਕੋਈ ਵੀ ਦੇਵਤਾ ਤੁਹਾਨੂੰ ਮੇਰੀ ਸ਼ਕਤੀ ਤੋਂ ਬਚਾ ਨਹੀਂ ਸੱਕੇਗਾ!”
16 ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੇ ਰਾਜੇ ਨੂੰ ਜਵਾਬ ਦਿੱਤਾ, “ਨਬੂਕਦਨੱਸਰ, ਸਾਨੂੰ ਇਸ ਗੱਲ ਬਾਰੇ ਤੈਨੂੰ ਉੱਤਰ ਦੇਣ ਦੀ ਲੋੜ ਨਹੀਂ! 17 ਜੇ ਤੂੰ ਸਾਨੂੰ ਬਲਦੀ ਭਠ੍ਠੀ ਵਿੱਚ ਸੁੱਟ ਦੇਵੇਂਗਾ, ਤਾਂ ਉਹ ਪਰਮੇਸ਼ੁਰ ਸਾਨੂੰ ਬਚਾ ਲਵੇਗਾ ਜਿਸਦੀ ਅਸੀਂ ਸੇਵਾ ਕਰਦੇ ਹਾਂ। ਅਤੇ ਉਹ ਸਾਨੂੰ ਤੇਰੀ ਸ਼ਕਤੀ ਤੋਂ ਬਚਾ ਸੱਕਦਾ ਹੈ। 18 ਪਰ ਜੇ ਪਰਮੇਸ਼ੁਰ ਸਾਨੂੰ ਨਹੀਂ ਵੀ ਬਚਾਉਂਦਾ, ਅਸੀਂ ਚਾਹੁੰਦੇ ਹਾਂ ਕਿ ਤੂੰ ਇਹ ਜਾਣ ਲਵੇਂ ਰਾਜਨ, ਕਿ ਅਸੀਂ ਤੇਰੇ ਦੇਵਤਿਆਂ ਦੀ ਸੇਵਾ ਕਰਨ ਤੋਂ ਇਨਕਾਰ ਕਰਦੇ ਹਾਂ। ਅਸੀਂ ਉਸ ਸੋਨੇ ਦੇ ਬੁੱਤ ਦੀ ਉਪਾਸਨਾ ਨਹੀਂ ਕਰਾਂਗੇ ਜਿਸ ਨੂੰ ਤੂੰ ਸਥਾਪਿਤ ਕੀਤਾ ਹੈ।”
19 ਤਾਂ ਨਬੂਕਦਨੱਸਰ ਬਹੁਤ ਕਰੋਧਵਾਨ ਹੋ ਗਿਆ! ਉਸ ਨੇ ਹਕਾਰਤ ਨਾਲ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਵੱਲ ਤੱਕਿਆ। ਉਸ ਨੇ ਹੁਕਮ ਦਿੱਤਾ ਕਿ ਭਠ੍ਠੀ ਨੂੰ ਸਾਧਾਰਣ ਨਾਲੋਂ ਸੱਤ ਗੁਣਾ ਵੱਧੇਰੇ ਗਰਮ ਕੀਤਾ ਜਾਵੇ। 20 ਫ਼ੇਰ ਨਬੂਕਦਨੱਸਰ ਨੇ ਆਪਣੀ ਫ਼ੌਜ ਦੇ ਕੁਝ ਸਭ ਤੋਂ ਤਾਕਤਵਰ ਸੈਨਕਾਂ ਨੂੰ ਹੁਕਮ ਦਿੱਤਾ ਅਤੇ ਕਿਹਾ ਉਹ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬਲਦੀ ਭਠ੍ਠੀ ਵਿੱਚ ਸੁੱਟ ਦੇਣ ਦਾ।
21 ਉਨ੍ਹਾਂ ਨੇ ਆਪਣੇ ਚੋਲੇ, ਪਜਾਮੇ, ਟੋਪੀਆਂ ਅਤੇ ਹੋਰ ਕੱਪੜੇ ਪਹਿਨੇ ਹੋਏ ਸਨ ਅਤੇ (ਸਿਪਾਹੀਆਂ ਨੇ) ਉਨ੍ਹਾਂ ਨੂੰ ਬਂਨ੍ਹਿਆਂ ਅਤੇ ਉਨ੍ਹਾਂ ਨੂੰ ਭਠ੍ਠੀ ਵਿੱਚ ਸੁੱਟ ਦਿੱਤਾ। 22 ਰਾਜਾ ਉਦੋਂ ਬਹੁਤ ਕਰੋਧ ਵਿੱਚ ਸੀ ਜਦੋਂ ਉਸ ਨੇ ਹੁਕਮ ਦਿੱਤਾ, ਇਸ ਲਈ ਉਨ੍ਹਾਂ ਨੇ ਛੇਤੀ ਨਾਲ ਭਠ੍ਠੀ ਨੂੰ ਬਹੁਤ ਗਰਮ ਕਰ ਦਿੱਤਾ! ਅੱਗ ਇੰਨੀ ਤੇਜ਼ ਸੀ ਕਿ ਉਸ ਦੀਆਂ ਲਾਟਾਂ ਨੇ ਤਾਕਤਵਰ ਫ਼ੌਜੀਆਂ ਨੂੰ ਮਾਰ ਦਿੱਤਾ। ਉਹ ਜਦੋਂ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਸੁੱਟਣ ਲਈ ਅੱਗ ਦੇ ਨੇੜੇ ਗਏ ਤਾਂ ਮਾਰੇ ਗਏ। 23 ਸ਼ਾਦਰਚ, ਮੇਸ਼ਾਚ ਅਤੇ ਅਬੇਦਨੇਗੋ ਅੱਗ ਵਿੱਚ ਡਿੱਗ ਪਏ। ਉਨ੍ਹਾਂ ਨੂੰ ਬਹੁਤ ਕਸ ਕੇ ਬੰਨ੍ਹਿਆ ਹੋਇਆ ਸੀ।
24 ਫ਼ੇਰ ਰਾਜਾ ਨਬੂਕਦਨੱਸਰ ਉਛਲ ਕੇ ਖੜ੍ਹਾ ਹੋ ਗਿਆ। ਉਹ ਬਹੁਤ ਹੈਰਾਨ ਹੋਇਆ ਅਤੇ ਉਸ ਨੇ ਆਪਣੇ ਸਲਾਹਕਾਰਾਂ ਨੂੰ ਪੁੱਛਿਆ, “ਅਸੀਂ ਤਾਂ ਸਿਰਫ਼ ਤਿੰਨ ਬੰਦਿਆਂ ਨੂੰ ਬੰਨ੍ਹਿਆ ਸੀ ਅਤੇ ਸਿਰਫ਼ ਤਿੰਨ ਬੰਦਿਆਂ ਨੂੰ ਅੱਗ ਵਿੱਚ ਸੁੱਟਿਆ ਸੀ! ਕੀ ਇਹ ਠੀਕ ਹੈ?”
ਉਸ ਦੇ ਸਲਾਹਕਾਰਾਂ ਨੇ ਆਖਿਆ, “ਹਾਂ, ਰਾਜਨ।”
25 ਰਾਜੇ ਨੇ ਆਖਿਆ, “ਦੇਖੋ! ਮੈਨੂੰ ਅੱਗ ਵਿੱਚ ਤੁਰਦੇ ਹੋਏ ਚਾਰ ਬੰਦੇ ਦਿਖਾਈ ਦਿੰਦੇ ਹਨ। ਉਹ ਬਝ੍ਝੇ ਹੋਏ ਨਹੀਂ ਹਨ ਅਤੇ ਉਹ ਸੜੇ ਨਹੀਂ ਹਨ। ਚੌਬਾ ਬੰਦਾ ਇੱਕ ਦੂਤ ਵਰਗਾ ਦਿਖਾਈ ਦਿੰਦਾ ਹੈ!”
26 ਫ਼ੇਰ ਨਬੂਕਦਨੱਸਰ ਬਲਦੀ ਹੋਈ ਭਠ੍ਠੀ ਦੇ ਮੂੰਹ ਕੋਲ ਗਿਆ। ਉਸ ਨੇ ਉੱਚੀ ਆਵਾਜ਼ ਵਿੱਚ ਆਖਿਆ, “ਸ਼ਦਰਕ, ਮੇਸ਼ਕ ਅਤੇ ਅਬਦ-ਨਗੋ, ਬਾਹਰ ਆ ਜਾਓ! ਅੱਤ ਮਹਾਨ ਪਰੇਮਸ਼ੁਰ ਦੇ ਸੇਵਕੋ ਇੱਥੇ ਆ ਜਾਓ!”
ਇਸ ਲਈ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਅੱਗ ਤੋਂ ਬਾਹਰ ਆ ਗਏ। 27 ਜਦੋਂ ਉਹ ਬਾਹਰ ਆ ਗਏ, ਸ਼ਾਟਰਾਪ, ਪਰੀਫ਼ੈਕਟ ਗਵਰਨਰ ਅਤੇ ਸ਼ਾਹੀ ਸਲਾਹਕਾਰ ਉਨ੍ਹਾਂ ਦੇ ਦੁਆਲੇ ਇਕੱਠੇ ਹੋ ਗਏ। ਉਹ ਦੇਖ ਸੱਕਦੇ ਸਨ ਕਿ ਅੱਗ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਨਹੀਂ ਸਾੜਿਆ ਸੀ। ਉਨ੍ਹਾਂ ਦੇ ਸ਼ਰੀਰ ਬਿਲਕੁਲ ਵੀ ਨਹੀਂ ਸੜੇ ਸਨ। ਉਨ੍ਹਾਂ ਦੇ ਵਾਲ ਨਹੀਂ ਸੜੇ ਸਨ, ਉਨ੍ਹਾਂ ਦੇ ਚੋਲੇ ਨਹੀਂ ਸੜੇ ਸਨ, ਅਤੇ ਉਨ੍ਹਾਂ ਕੋਲੋਂ ਅਜਿਹੀ ਗੰਧ ਵੀ ਨਹੀਂ ਆਉਂਦੀ ਸੀ ਕਿ ਉਹ ਅੱਗ ਦੇ ਨੇੜੇ ਗਏ ਸਨ।
28 ਫ਼ੇਰ ਨਬੂਕਦਨੱਸਰ ਨੇ ਆਖਿਆ, “ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਪਰਮੇਸ਼ੁਰ ਦੀ ਉਸਤਤ ਕਰੋ। ਉਨ੍ਹਾਂ ਦੇ ਪਰਮੇਸ਼ੁਰ ਨੇ ਆਪਣਾ ਦੂਤ ਭੇਜਿਆ ਹੈ ਅਤੇ ਆਪਣੇ ਸੇਵਕਾਂ ਨੂੰ ਅੱਗ ਵਿੱਚੋਂ ਬਚਾ ਲਿਆ ਹੈ! ਇਨ੍ਹਾਂ ਤਿੰਨਾਂ ਬੰਦਿਆਂ ਨੇ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਕੀਤਾ। ਉਨ੍ਹਾਂ ਨੇ ਮੇਰਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਅਤੇ ਕਿਸੇ ਹੋਰ ਦੇਵਤੇ ਦੀ ਸੇਵਾ ਕਰਨ ਜਾਂ ਉਪਾਸਨਾ ਕਰਨ ਦੀ ਬਜਾੇ ਮਰਨ ਲਈ ਤਿਆਰ ਸਨ। 29 ਇਸ ਲਈ, ਮੈਂ ਹੁਣ ਇਹ ਕਨੂੰਨ ਬਣਾਉਂਦਾ ਹਾਂ: ਕਿਸੇ ਵੀ ਕੌਮ ਜਾਂ ਸਾਰੇ ਲੋਕ, ਕੌਮਾਂ ਅਤੇ ਭਾਸ਼ਾਵਾਂ ਜੇਕਰ ਉਹ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਪਰਮੇਸ਼ੁਰ ਦੇ ਵਿਰੁੱਧ ਕੁਝ ਆਖਦੇ ਹਨ ਤਾਂ ਉਨ੍ਹਾਂ ਦੇ ਟੁਕੜੇ ਕਰ ਦਿੱਤੇ ਜਾਣਗੇ। ਅਤੇ ਉਸ ਬੰਦੇ ਦੇ ਘਰ ਨੂੰ ਤਬਾਹ ਕਰਕੇ ਖੰਡਰ ਦਾ ਢੇਰ ਬਣਾ ਦਿੱਤਾ ਜਾਵੇਗਾ। ਕੋਈ ਵੀ ਹੋਰ ਦੇਵਤਾ ਇਸ ਤਰ੍ਹਾਂ ਆਪਣੇ ਬੰਦਿਆਂ ਨੂੰ ਨਹੀਂ ਬਚਾ ਸੱਕਦਾ।” 30 ਫ਼ੇਰ ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਵਿੱਚ ਤਰਕੀ ਦੇ ਦਿੱਤੀ।
2010 by World Bible Translation Center