Beginning
ਨਵਾਂ ਮੰਦਰ
40 ਸਾਨੂੰ ਬੰਦੀਵਾਨਾਂ ਵਜੋਂ ਲਿਜਾਏ ਜਾਣ ਤੋਂ ਬਾਅਦ 25 ਵੇਂ ਵਰ੍ਹੇ ਵਿੱਚ, ਸਾਲ ਦੇ ਸ਼ੁਰੂ ਵਿੱਚ, ਮਹੀਨੇ ਦੇ 10ਵੇਂ ਦਿਨ, ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਆਈ। ਇਹ ਗੱਲ ਬਾਬਲ ਦੇ ਯਰੂਸ਼ਲਮ ਉੱਤੇ ਕਬਜ਼ੇ ਦੇ 14 ਸਾਲ ਬਾਦ ਦੀ ਹੈ। ਉਸ ਦਿਨ, ਯਹੋਵਾਹ ਮੈਨੂੰ ਨਜ਼ਾਰੇ ਵਿੱਚ ਓੱਥੇ ਲੈ ਗਿਆ।
2 ਦਰਸ਼ਨ ਵਿੱਚ, ਮੈਨੂੰ ਪਰਮੇਸ਼ੁਰ ਇਸਰਾਏਲ ਦੀ ਧਰਤੀ ਉੱਤੇ ਲੈ ਗਿਆ। ਉਸ ਨੇ ਮੈਨੂੰ ਇੱਕ ਬਹੁਤ ਉੱਚੇ ਪਰਬਤ ਦੇ ਨੇੜੇ ਹੇਠਾਂ ਉਤਾਰ ਦਿੱਤਾ। ਉਸ ਪਰਬਤ ਉੱਤੇ ਮੇਰੇ ਸਾਹਮਣੇ ਇੱਕ ਇਮਾਰਤ ਸੀ ਜਿਹੜੀ ਸ਼ਹਿਰ ਵਾਂਗ ਦਿਖਾਈ ਦਿੰਦੀ ਸੀ। 3 ਯਹੋਵਾਹ ਮੈਨੂੰ ਓੱਥੇ ਲੈ ਗਿਆ। ਓੱਥੇ ਇੱਕ ਆਦਮੀ ਸੀ ਜਿਹੜਾ ਲਿਸ਼ਕਾਈ ਹੋਈ ਕਾਂਸੀ ਵਾਂਗ ਚਮਕੀਲਾ ਦਿਖਾਈ ਦਿੰਦਾ ਸੀ। ਉਸ ਆਦਮੀ ਕੋਲ ਕੱਪੜੇ ਦਾ ਇੱਕ ਫ਼ੀਤਾ ਅਤੇ ਇੱਕ ਪੈਮਾਨਾ ਹੱਥ ਵਿੱਚ ਫ਼ੜਿਆ ਹੋਇਆ ਸੀ। ਉਹ ਫ਼ਾਟਕ ਦੇ ਨੇੜੇ ਖਲੋਤਾ ਸੀ। 4 ਆਦਮੀ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਆਪਣੀਆਂ ਅੱਖਾਂ ਅਤੇ ਕੰਨਾਂ ਦੀ ਵਰਤੋਂ ਕਰ। ਇਨ੍ਹਾਂ ਚੀਜ਼ਾਂ ਵੱਲ ਵੇਖ ਅਤੇ ਮੇਰੀ ਗੱਲ ਧਿਆਨ ਨਾਲ ਸੁਣ। ਉਸ ਹਰ ਗੱਲ ਵੱਲ ਧਿਆਨ ਦੇਹ ਜਿਹੜੀ ਮੈ ਤੈਨੂੰ ਦਿਖਾਉਂਦਾ ਹਾਂ। ਕਿਉਂ ਕਿ ਤੈਨੂੰ ਇੱਥੇ ਇਸ ਲਈ ਲਿਆਂਦਾ ਗਿਆ ਹੈ ਤਾਂ ਜੋ ਮੈਂ ਤੈਨੂੰ ਇਹ ਚੀਜ਼ਾਂ ਦਿਖਾ ਸੱਕਾਂ। ਤੈਨੂੰ ਇਸਰਾਏਲ ਦੇ ਪਰਿਵਾਰ ਨੂੰ ਉਸ ਸਭ ਕਾਸੇ ਬਾਰੇ ਜ਼ਰੂਰ ਦੱਸ ਦੇਣਾ ਚਾਹੀਦਾ ਹੈ, ਜੋ ਤੂੰ ਦੇਖੇਁ।”
5 ਮੈਂ ਇੱਕ ਅਜਿਹੀ ਕੰਧ ਦੇਖੀ ਜਿਹੜੀ ਮੰਦਰ ਦੇ ਬਾਹਰ ਚਹੁਂਆਂ ਪਾਸਿਆਂ ਵੱਲ ਜਾਂਦੀ ਸੀ। ਆਦਮੀ ਦੇ ਹੱਥ ਵਿੱਚ ਚੀਜ਼ਾਂ ਨਾਪਣ ਵਾਲਾ ਫੁੱਟਾ ਸੀ। ਉਸ ਦੇ ਹੱਥ ਵਿੱਚ 6 ਹੱਥ ਲੰਮਾ ਇੱਕ ਪੈਮਾਨਾ ਸੀ। ਇਸ ਤਰ੍ਹਾਂ ਆਦਮੀ ਨੇ ਕੰਧ ਦੀ ਮੋਟਾਈ ਨਾਪੀ। ਇਹ ਇੱਕ ਪੈਮਾਨੇ ਜਿੰਨੀ ਮੋਟੀ ਸੀ। ਆਦਮੀ ਨੇ ਕੰਧ ਦੀ ਉਚਾਈ ਨਾਪੀ। ਇਹ ਇੱਕ ਪੈਮਾਨੇ ਜਿੰਨੀ ਲੰਮੀ ਸੀ।
6 ਫ਼ੇਰ ਉਹ ਆਦਮੀ ਪੂਰਬੀ ਫ਼ਾਟਕ ਕੋਲ ਗਿਆ। ਆਦਮੀ ਇਸਦੀਆਂ ਪੌੜੀਆਂ ਚੜ੍ਹ ਗਿਆ ਅਤੇ ਫ਼ਾਟਕ ਦੀ ਖੁਲ੍ਹੀ ਥਾਂ ਨੂੰ ਨਾਪਿਆ। ਇਹ ਇੱਕ ਪੈਮਾਨਾ [a] ਚੌੜੀ ਸੀ। 7 ਪਹਿਰੇਦਾਰਾਂ ਦੇ ਕਮਰੇ ਇੱਕ ਪੈਮਾਨਾ ਲੰਮੇ ਅਤੇ ਇੱਕ ਪੈਮਾਨਾ ਚੌੜੇ ਸਨ। ਕਮਰਿਆਂ ਦੀਆਂ ਕੰਧਾਂ 5 ਹੱਥ ਮੋਟੀਆਂ ਸਨ। ਮੰਦਰ ਦੇ ਸਾਹਮਣੇ ਰਸਤੇ ਦੇ ਅਖੀਰ ਉੱਤੇ ਵਰਾਂਡੇ ਦਾ ਖੁਲ੍ਹਾ ਹਿੱਸਾ ਵੀ ਇੱਕ ਪੈਮਾਨਾ ਚੌੜਾ ਸੀ। 8 ਫ਼ੇਰ ਆਦਮੀ ਨੇ ਵਰਾਂਡੇ ਨੂੰ ਨਾਪਿਆ। 9 ਇਹ 8 ਹੱਥ ਚੌੜਾ ਸੀ। ਆਦਮੀ ਨੇ ਫ਼ਾਟਕ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਨੂੰ ਨਾਪਿਆ। ਹਰ ਪਾਸੇ ਦੀ ਕੰਧ 2 ਹੱਥ ਚੌੜੀ ਸੀ। ਵਰਾਂਡਾ ਮੰਦਰ ਦੇ ਸਾਹਮਣੇ, ਵਾਲੇ ਰਸਤੇ ਦੇ ਅਖੀਰ ਉੱਤੇ ਸੀ। 10 ਰਸਤੇ ਦੇ ਦੋਹੀਁ ਪਾਸੀਁ ਤਿੰਨ ਛੋਟੇ ਕਮਰੇ ਸਨ। ਇਨ੍ਹਾਂ ਸਾਰੇ ਕਮਰਿਆਂ ਦਾ ਨਾਪ ਇੱਕੋ ਜਿਹਾ ਸੀ ਅਤੇ ਉਨ੍ਹਾਂ ਦੀਆਂ ਸਾਰੀਆਂ ਕੰਧਾਂ ਇੱਕੋ ਨਾਪ ਦੀਆਂ ਸਨ। 11 ਆਦਮੀ ਨੇ ਰਸਤੇ ਦੇ ਪ੍ਰਵੇਸ਼ ਦੁਆਰ ਨੂੰ ਨਾਪਿਆ। ਇਹ 10 ਹੱਥ ਚੌੜਾ ਅਤੇ 13 ਹੱਬ ਲੰਬਾ ਸੀ। 12 ਹਰ ਕਮਰੇ ਦੇ ਸਾਹਮਣੇ ਇੱਕ ਨੀਵੀਁ ਕੰਧ ਸੀ। ਇਹ ਕੰਧ ਇੱਕ ਹੱਥ ਉੱਚੀ ਅਤੇ ਇੱਕ ਹੱਥ ਮੋਟੀ ਸੀ। ਕਮਰੇ ਵਰਗਾਕਾਰ ਸਨ ਅਤੇ ਹਰ ਕੱਧ 6 ਹੱਥ ਲੰਬੀ ਸੀ।
13 ਆਦਮੀ ਨੇ ਇੱਕ ਕਮਰੇ ਦੀ ਛੱਤ ਦੇ ਬਾਹਰਲੇ ਸਿਰੇ ਤੋਂ ਸਾਹਮਣੇ ਵਾਲੇ ਕਮਰੇ ਦੀ ਛੱਤ ਦੇ ਬਾਹਰਲੇ ਸਿਰੇ ਤੀਕ ਦੇ ਰਸਤੇ ਨੂੰ ਨਾਪਿਆ। ਇਹ 25 ਹੱਥ ਸੀ। ਹਰ ਦਰਵਾਜੇ ਦੂਸਰੇ ਫ਼ਾਟਕ ਦੇ ਬਿਲਕੁਲ ਸਾਹਮਣੇ ਸੀ। 14 ਆਦਮੀ ਨੇ ਵਿਹੜੇ ਦੇ ਵਰਾਂਡੇ ਦੇ ਹਰ ਪਾਸੇ ਦੀਆਂ ਦੀਵਾਰਾਂ ਸਮੇਤ ਪਾਸਿਆਂ ਦੀਆਂ ਸਾਰੀਆਂ ਕੰਧਾਂ ਦੇ ਮਬਿਆਂ ਨੂੰ ਨਾਪਿਆ। ਕੁਲ ਜੋੜ 60 ਹੱਥ ਸੀ। 15 ਬਾਹਰਲੇ ਫ਼ਾਟਕ ਦੇ ਅੰਦਰਲੇ ਸਿਰੇ ਤੋਂ ਲੈ ਕੇ ਵਰਾਂਡੇ ਦੇ ਅਖੀਰ ਤੱਕ ਦਾ ਨਾਪ 50 ਹੱਥ ਸੀ। 16 ਪਹਿਰੇਦਾਰ ਗਾਰਡਾਂ ਦੇ ਸਾਰੇ ਕਮਰਿਆਂ, ਪਾਸਿਆਂ ਦੀਆਂ ਕੰਧਾਂ ਅਤੇ ਵਰਾਂਡੇ ਦੇ ਉੱਪਰ ਛੋਟੀਆਂ ਖਿੜਕੀਆਂ ਸਨ। ਖਿੜਕੀਆਂ ਦਾ ਚੌੜਾਈ ਵਾਲਾ ਹਿੱਸਾ ਰਸਤੇ ਦੇ ਸਾਹਮਣੇ ਵੱਲ ਸੀ। ਰਸਤੇ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਉੱਤੇ ਖਜੂਰ ਦੇ ਰੁੱਖ ਉਕਰੇ ਹੋਏ ਸਨ।
ਬਾਹਰਲਾ ਵਿਹੜਾ
17 ਆਦਮੀ ਮੈਨੂੰ ਬਾਹਰਲੇ ਵਿਹੜੇ ਵਿੱਚ ਲੈ ਗਿਆ। ਮੈਂ ਓੱਥੇ ਤੀਹ ਕਮਰੇ ਅਤੇ ਇੱਕ ਪਟੜੀ ਦੇਖੀ ਜਿਹੜੀ ਵਿਹੜੇ ਦੇ ਆਲੇ-ਦੁਆਲੇ ਫ਼ੈਲੀ ਹੋਈ ਸੀ। ਕਮਰੇ ਕੰਧ ਦੇ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦਾ ਰੁੱਖ ਪਟੜੀ ਵੱਲ ਸੀ। 18 ਪਟੜੀ ਫ਼ਾਟਕਾਂ ਦੀ ਲੰਬਾਈ ਜਿੰਨੀ ਹੀ ਚੌੜੀ ਸੀ। ਪਟੜੀ ਫ਼ਾਟਕ ਦੇ ਅੰਦਰਲੇ ਸਿਰੇ ਤੱਕ ਜਾਂਦੀ ਸੀ। ਇਹ ਨੀਵੀਁ ਪਟੜੀ ਸੀ। 19 ਆਦਮੀ ਨੇ ਹੇਠਲੇ ਰਸਤੇ ਦੇ ਅੰਦਰਲੇ ਸਿਰੇ ਤੋਂ ਅੰਦਰਲੇ ਵਿਹੜੇ ਦੇ ਬਾਹਰਲੇ ਪਾਸੇ ਤਾਈਂ ਨਾਪ ਲਿਆ। ਇਹ ਪੂਰਬ ਦੇ ਅਤੇ ਉੱਤਰ ਦੇ ਪਾਸੇ ਵੱਲ 100 ਹੱਥ ਸੀ।
20 ਫ਼ੇਰ ਉਸ ਨੇ ਬਾਹਰਲੇ ਵਿਹੜੇ ਦੀ ਉੱਤਰ ਵਾਲੇ ਪਾਸੇ ਦੀ ਫ਼ਾਟਕ ਦੀ ਲੰਬਾਈ ਅਤੇ ਚੌੜਾਈ ਮਿਣੀ। 21 ਇਹ ਦਰਵਾਜ਼ੇ ਅਤੇ ਉਸਦੀਆਂ ਕੋਠੜੀਆਂ, ਤਿੰਨ ਇਸ ਪਾਸੇ ਅਤੇ ਤਿੰਨ ਉਸ ਪਾਸੇ ਸਨ ਅਤੇ ਉਸ ਦੇ ਥੰਮ ਤੇ ਡਾਟਾਂ ਪਹਿਲੇ ਦਰਵਾਜ਼ੇ ਦੇ ਮੇਚੇ ਦੇ ਅਨੁਸਾਰ ਸਨ। ਉਸਦੀ ਲੰਬਾਈ 50 ਹੱਥ ਅਤੇ ਦਰਵਾਜ਼ਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ। 22 ਇਸ ਦੀਆਂ ਖਿੜਕੀਆਂ ਅਤੇ ਵਰਾਂਡਾ ਅਤੇ ਇਸ ਉੱਤੇ ਉਕਰੇ ਹੋਏ ਪਾਮ ਦੇ ਰੁੱਖ ਪੂਰਬ ਵਾਲੇ ਫ਼ਾਟਕ ਦੇ ਨਾਪ ਦੇ ਸਨ। ਬਾਹਰ ਵਾਲੇ ਪਾਸੇ ਫ਼ਾਟਕ ਤੀਕ ਜਾਂਦੀਆਂ ਸੱਤ ਪੌੜੀਆਂ ਸਨ। ਇਸਦਾ ਵਰਾਂਡਾ ਦਰਵਾਜ਼ੇ ਦੇ ਅੰਦਰਲੇ ਸਿਰੇ ਤੇ ਸੀ। 23 ਵਿਹੜੇ ਦੇ ਪਾਰ ਉਤਰੀ ਫ਼ਾਟਕ ਵੱਲੋਂ ਅੰਦਰਲੇ ਵਿਹੜੇ ਦਾ ਦਰਵਾਜ਼ਾ ਸੀ। ਇਹ ਪੂਰਬ ਵਾਲੇ ਫ਼ਾਟਕ ਵਰਗਾ ਸੀ। ਆਦਮੀ ਨੇ ਅੰਦਰਲੀ ਕੰਧ ਵਾਲੇ ਫ਼ਾਟਕ ਤੋਂ ਬਾਹਰਲੀ ਕੰਧ ਵਾਲੇ ਫ਼ਾਟਕ ਤਾਈ ਨਾਪ ਲਿਆ। ਇਹ ਫ਼ਾਟਕ ਤੋਂ ਫ਼ਾਟਕ ਤੱਕ 100 ਹੱਥ ਸੀ।
24 ਫ਼ੇਰ ਆਦਮੀ ਮੈਨੂੰ ਦੱਖਣੀ ਕੰਧ ਵੱਲ ਲੈ ਗਿਆ। ਮੈਂ ਦੱਖਣੀ ਕੰਧ ਵਿੱਚ ਇੱਕ ਫ਼ਾਟਕ ਦੇਖਿਆ। ਆਦਮੀ ਨੇ ਇਸ ਦੀਆਂ ਪਾਸੇ ਦੀਆਂ ਕੰਧਾਂ ਅਤੇ ਵਰਾਂਡੇ ਨੂੰ ਨਾਪਿਆ। ਉਨ੍ਹਾਂ ਦੀ ਮਿਣਤੀ ਹੋਰਨਾਂ ਫਾਟਕਾਂ ਦੇ ਬਰਾਬਰ ਦੀ ਸੀ। 25 ਦਰਵਾਜ਼ੇ ਦੇ ਰਸਤੇ ਅਤੇ ਵਰਾਂਡੇ ਦੇ ਸਾਰੀ ਪਾਸੀਁ ਹੋਰਨਾਂ ਫਾਟਕਾਂ ਵਾਂਗ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ। 26 ਇਸ ਫਾਟਕ ਤਾਈਂ ਜਾਣ ਵਾਲੀਆਂ ਸੱਤ ਪੌੜੀਆਂ ਸਨ। ਇਸਦਾ ਵਰਾਂਡਾ ਦਰਵਾਜ਼ੇ ਦੇ ਰਸਤੇ ਦੇ ਅੰਦਰਲੇ ਸਿਰੇ ਤੇ ਸੀ। ਇਸ ਦੀਆਂ ਕੰਧਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ ਜਿਹੜੀਆਂ ਕਿ ਦਰਵਾਜ਼ੇ ਦੇ ਰਸਤੇ ਦੇ ਦੋਹੀਁ ਪਾਸੀਁ ਸਨ। 27 ਅੰਦਰਲੇ ਵਿਹੜੇ ਦੇ ਦੱਖਣੀ ਸਿਰੇ ਤੇ ਇੱਕ ਫਾਟਕ ਸੀ। ਆਦਮੀ ਨੇ ਅੰਦਰਲੀ ਕੰਧ ਦੇ ਫਾਟਕ ਤੋਂ ਬਾਹਰਲੀ ਕੰਧ ਦੇ ਫਾਟਕ ਤੀਕ ਨਾਪ ਲਿਆ। ਇਹ ਫਾਟਕ ਤੋਂ ਫਾਟਕ ਤੀਕ 100 ਹੱਥ ਸੀ।
ਅੰਦਰਲਾ ਵਿਹੜਾ
28 ਫ਼ੇਰ ਉਹ ਆਦਮੀ ਮੈਨੂੰ ਦੱਖਣੀ ਦਰਵਾਜ਼ੇ ਰਾਹੀਂ ਅੰਦਰਲੇ ਵਿਹੜੇ ਤੀਕ ਲੈ ਗਿਆ। ਉਸ ਨੇ ਇਸ ਦਰਵਾਜ਼ੇ ਦਾ ਨਾਪ ਲਿਆ। ਦਰਵਾਜ਼ੇ ਦਾ ਰਸਤਾ ਵੀ ਅੰਦਰਲੇ ਵਿਹੜੇ ਦੇ ਹੋਰਨਾਂ ਫਾਟਕਾਂ ਦੇ ਨਾਪ ਜਿੰਨਾ ਹੀ ਸੀ। 29 ਇਸਦੇ ਦਰਵਾਜ਼ਿਆਂ, ਪਾਸੇ ਦੀਆਂ ਕੰਧਾਂ ਅਤੇ ਵਰਾਂਡਾ ਬਾਕੀ ਦੇ ਫਾਟਕਾਂ ਜਿੰਨਾ ਹੀ ਸੀ। ਦਰਵਾਜ਼ੇ ਦੇ ਰਸਤੇ ਅਤੇ ਇਸਦੇ ਵਰਾਂਡੇ ਦੇ ਸਾਰੀਁ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50 ਹੱਥ ਲੰਮਾ ਅਤੇ 25 ਹੱਥ ਚੌੜਾ ਸੀ। 30 ਵਰਾਂਡਾ 25 ਹੱਥ ਚੌੜਾ ਅਤੇ 5 ਹੱਥ ਲੰਮਾ ਸੀ। 31 ਇਸਦਾ ਵਰਾਂਡਾ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਤੇ ਸੀ। ਪਾਮ ਦੇ ਰੁੱਖਾਂ ਦੀ ਸ਼ਿਲਪਕਾਰੀ ਫਾਟਕਾਂ ਵੱਲ ਜਾਂਦੇ ਰਸਤੇ ਦੇ ਦੋਹੀਁ ਪਾਸੀਁ ਕੰਧਾਂ ਉੱਤੇ ਕੀਤੀ ਹੋਈ ਸੀ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ।
32 ਫ਼ੇਰ ਮੈਨੂੰ ਉਹ ਆਦਮੀ ਪੂਰਬ ਦੀ ਵੱਖੀ ਦੇ ਅੰਦਰਲੇ ਵਿਹੜੇ ਵਿੱਚ ਲੈ ਗਿਆ। ਉਸ ਨੇ ਫਾਟਕ ਦਾ ਨਾਪ ਲਿਆ। ਇਹ ਨਾਪ ਵੀ ਹੋਰਨਾਂ ਦਰਵਾਜ਼ਿਆਂ ਜਿੰਨਾ ਹੀ ਸੀ। 33 ਇਸਦੇ ਕਮਰੇ, ਪਾਸਿਆਂ ਦੀਆਂ ਕੰਧਾਂ ਅਤੇ ਵਰਾਂਡਾ ਵੀ ਬਾਕੀ ਦੇ ਦਰਵਾਜ਼ਿਆਂ ਦੇ ਨਾਪ ਦੇ ਸਨ। ਦਰਵਾਜ਼ੇ ਦੇ ਰਸਤੇ ਅਤੇ ਉਸ ਦੇ ਵਰਾਂਡੇ ਦੇ ਸਾਰੀ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਵੱਲ ਦਾ ਰਸਤਾ 50 ਹੱਥ ਲੰਮਾ ਅਤੇ 25 ਹੱਬ ਚੌੜਾ ਸੀ। 34 ਅਤੇ ਇਸਦੀ ਡਿਉੜੀ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਉੱਤੇ ਸੀ। ਫਾਟਕ ਦੇ ਰਸਤੇ ਦੇ ਹਰ ਪਾਸੇ ਦੀਆਂ ਦੀਵਾਂਰਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ।
35 ਫ਼ੇਰ ਉਹ ਆਦਮੀ ਮੈਨੂੰ ਉੱਤਰੀ ਦਰਵਾਜ਼ੇ ਵੱਲ ਲੈ ਗਿਆ। ਉਸ ਨੇ ਇਸਦਾ ਨਾਪ ਲਿਆ। ਇਸਦਾ ਨਾਪ ਵੀ ਹੋਰਨਾਂ ਦਰਵਾਜ਼ਿਆਂ ਦੇ ਨਾਪ ਜਿੰਨਾ ਹੀ ਸੀ। 36 ਇਸ ਦੇ ਕਮਰੇ, ਆਸੇ-ਪਾਸੇ ਦੀਆਂ ਕੰਧਾਂ ਅਤੇ ਵਰਾਂਡਾ ਵੀ ਉਸੇ ਨਾਪ ਦਾ ਸੀ। ਦਰਵਾਜ਼ੇ ਦੇ ਰਸਤੇ ਅਤੇ ਇਸਦੇ ਵਰਾਂਡੇ ਦੇ ਸਾਰੇ ਪਾਸੀਁ ਖਿੜਕੀਆਂ ਸਨ। ਦਰਵਾਜ਼ੇ ਦਾ ਰਸਤਾ 50 ਹੱਬ ਲੰਮਾ ਅਤੇ 25 ਹੱਬ ਚੌੜਾ ਸੀ। 37 ਇਸਦਾ ਵਰਾਂਡਾ ਬਾਹਰਲੇ ਵਿਹੜੇ ਦੇ ਨਾਲ ਲਗਦੇ ਦਰਵਾਜ਼ੇ ਦੇ ਰਸਤੇ ਦੇ ਅਖੀਰ ਤੇ ਸੀ। ਦਰਵਾਜ਼ੇ ਵਾਲੇ ਰਸਤੇ ਦੇ ਹਰ ਪਾਸੇ ਕੰਧਾਂ ਉੱਤੇ ਪਾਮ ਦੇ ਰੁੱਖ ਉਕਰੇ ਹੋਏ ਸਨ। ਫਾਟਕ ਵੱਲ ਜਾਂਦੀਆਂ ਅੱਠ ਪੌੜੀਆਂ ਸਨ।
ਬਲੀਆਂ ਦੀ ਤਿਆਰੀ ਲਈ ਕਮਰੇ
38 ਉਬੇ ਇੱਕ ਕਮਰਾ ਸੀ ਜਿਸਦਾ ਦਰਵਾਜ਼ਾ ਇਸ ਫਾਟਕ ਦੇ ਵਰਾਂਡੇ ਵੱਲ ਖੁਲ੍ਹਦਾ ਸੀ। ਇਹ ਓਹੀ ਥਾਂ ਸੀ ਜਿੱਥੇ ਜਾਜਕ ਹੋਮ ਦੀਆਂ ਭੇਟਾਂ ਲਈ ਜਾਨਵਰਾਂ ਨੂੰ ਧੋਁਦੇ ਹਨ। 39 ਇਸ ਵਰਾਂਡੇ ਦੇ ਫਾਟਕ ਦੇ ਹਰ ਪਾਸੀ ਦੋ ਮੇਜ਼ ਲੱਗੇ ਹੋਏ ਸਨ। ਹੋਮ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਵਜੋਂ ਚੜ੍ਹਾਏ ਜਾਣ ਵਾਲੇ ਜਾਨਵਰ ਇਸੇ ਮੇਜ਼ ਉੱਤੇ ਮਾਰੇ ਜਾਂਦੇ ਸਨ। 40 ਇਸ ਵਰਾਂਡੇ ਦੀ ਬਾਹਰਲੀ ਕੰਧ ਦੇ ਦਰਵਾਜ਼ੇ ਦੇ ਹਰ ਪਾਸੇ ਵੀ, ਦੋ ਮੇਜ਼ ਲੱਗੇ ਹੋਏ ਸਨ। 41 ਇਸ ਤਰ੍ਹਾਂ ਅੰਦਰਲੀ ਕੰਧ ਨਾਲ ਚਾਰ ਮੇਜ਼ ਲੱਗੇ ਹੋਏ ਸਨ ਅਤੇ ਬਾਹਰਲੀ ਕੰਧ ਨਾਲ ਚਾਰ ਮੇਜ਼ ਲੱਗੇ ਹੋਏ ਸਨ-ਅੱਠ ਮੇਜ਼, ਜਿਨ੍ਹਾਂ ਦੀ ਵਰਤੋਂ ਜਾਜਕ ਜਾਨਵਰਾਂ ਦੀ ਬਲੀ ਚੜ੍ਹਾਉਣ ਵੇਲੇ ਕਰਦੇ ਸਨ। 42 ਹੋਮ ਦੀ ਭੇਟ ਚੜ੍ਹਾਉਣ ਲਈ ਵੀ ਉਬੇ ਪੱਥਰ ਦੇ ਬਣੇ ਹੋਏ ਚਾਰ ਮੇਜ਼ ਸਨ। ਇਹ ਮੇਜ਼ 1-1/2 ਹੱਬ ਲੰਮੇ 1-1/2 ਹੱਬ ਚੌੜੇ ਅਤੇ। 1-1/2 ਹੱਥ ਉੱਚੇ ਸਨ। ਇਨ੍ਹਾਂ ਮੇਜ਼ਾਂ ਉੱਤੇ ਜਾਜਕ ਆਪਣੇ ਉਹ ਔਜ਼ਾਰ ਰੱਖਦੇ ਸਨ ਜਿਨ੍ਹਾਂ ਦੀ ਵਰਤੋਂ ਉਹ ਹੋਮ ਦੀਆਂ ਭੇਟਾਂ ਅਤੇ ਹੋਰਨਾਂ ਬਲੀਆਂ ਲਈਁ ਜਾਨਵਰਾਂ ਨੂੰ ਮਾਰਨ ਲਈ ਕਰਦੇ ਸਨ। 43 ਇਸ ਥਾਂ ਦੀਆਂ ਸਾਰੀਆਂ ਕੰਧਾਂ ਉੱਤੇ, ਤਿੰਨ ਇੰਚ ਲੰਮੀਆਂ ਮਾਸ ਲਟਕਾਉਣ ਵਾਲੀਆਂ ਹੁੱਕਾਂ ਸਨ। ਭੇਟਾਂ ਦਾ ਮਾਸ ਮੇਜ਼ਾਂ ਉੱਤੇ ਰੱਖ ਦਿੱਤਾ ਜਾਂਦਾ ਸੀ।
ਜਾਜਕਾਂ ਦੇ ਕਮਰੇ
44 ਅੰਦਰਲੇ ਵਿਹੜੇ ਵਿੱਚ ਦੋ ਕਮਰੇ ਸਨ। ਇੱਕ ਉੱਤਰ ਵਾਲੇ ਦਰਵਾਜ਼ੇ ਕੋਲ ਸੀ ਜਿਸਦਾ ਮੂੰਹ ਦੱਖਣ ਵੱਲ ਸੀ। ਦੂਸਰਾ ਕਮਰਾ ਦੱਖਣੀ ਦਰਵਾਜ਼ੇ ਕੋਲ ਸੀ ਜਿਸਦਾ ਮੂੰਹ ਉੱਤਰ ਵੱਲ ਸੀ। 45 ਆਦਮੀ ਨੇ ਮੈਨੂੰ ਆਖਿਆ, “ਉਹ ਕਮਰਾ ਜਿਸਦਾ ਮੂੰਹ ਦੱਖਣ ਵੱਲ ਹੈ, ਉਨ੍ਹਾਂ ਜਾਜਕਾਂ ਲਈ ਹੈ ਜਿਹੜੇ ਮੰਦਰ ਦੇ ਖੇਤਰ ਵਿੱਚ ਸੇਵਾ ਕਰਨ ਦਾ ਫ਼ਰਜ਼ ਨਿਭਾ ਰਹੇ ਹਨ। 46 ਪਰ ਉਹ ਕਮਰਾ ਜਿਸਦਾ ਮੂੰਹ ਉੱਤਰ ਵੱਲ ਹੈ, ਉਨ੍ਹਾਂ ਜਾਜਕਾਂ ਲਈ ਹੈ ਜੋ ਜਗਵੇਦੀ ਉੱਤੇ ਸੇਵਾ ਕਰਨ ਦਾ ਫ਼ਰਜ਼ ਨਿਭਾ ਰਹੇ ਹਨ। ਜਾਜਕ ਲੇਵੀ ਦੇ ਪਰਿਵਾਰ ਸਮੂਹ ਵਿੱਚੋਂ ਹਨ। ਪਰ ਜਾਜਕਾਂ ਦਾ ਇਹ ਦੂਸਰਾ ਸਮੂਹ ਸਦੋਕ ਦੇ ਉਤਰਾਧਿਕਾਰੀਆਂ ਵਿੱਚੋਂ ਹੈ। ਸਿਰਫ਼ ਉਹੀ ਅਜਿਹੇ ਲੋਕ ਹਨ ਜਿਹੜੇ ਯਹੋਵਾਹ ਦੀ ਸੇਵਾ ਕਰਨ ਲਈ ਜਗਵੇਦੀ ਬਲੀਆਂ ਚੜ੍ਹਾ ਸੱਕਦੇ ਹਨ।”
47 ਆਦਮੀ ਨੇ ਅੰਦਰਲੇ ਵਿਹੜੇ ਦਾ ਨਾਪ ਲਿਆ। ਵਿਹੜਾ ਪੂਰਨ ਚੌਕੋਰ ਸੀ। ਇਹ 100 ਹੱਬ ਲੰਮਾ ਅਤੇ 100 ਹੱਬ ਚੌੜਾ ਸੀ। ਜਗਵੇਦੀ ਮੰਦਰ ਦੇ ਸਾਹਮਣੇ ਸੀ।
ਮੰਦਰ ਦਾ ਵਰਾਂਡਾ
48 ਫ਼ੇਰ ਆਦਮੀ ਮੈਨੂੰ ਮੰਦਰ ਦੇ ਵਰਾਂਡਾ ਵਿੱਚ ਲੈ ਗਿਆ ਅਤੇ ਵਰਾਂਡਾ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਨੂੰ ਨਾਪਿਆ। ਹਰ ਕੰਧ 5 ਹੱਬ ਮੋਟੀ ਅਤੇ 3 ਹੱਬ ਚੌੜੀ ਸੀ। ਅਤੇ ਉਨ੍ਹਾਂ ਦੇ (ਵਿੱਚਕਾਰਲੀ) ਖੁਲ੍ਹੀ ਥਾਂ 14 ਹੱਬ ਸੀ। 49 ਵਰਾਂਡਾ 20 ਹੱਬ ਚੌੜਾ ਅਤੇ 12 ਹੱਬ ਲੰਮਾ ਸੀ। ਵਰਾਂਡਾ ਤੱਕ ਦਸ ਪੌੜੀਆਂ ਜਾਂਦੀਆਂ ਸਨ। ਵਰਾਂਡਾ ਦੇ ਹਰ ਪਾਸੇ ਦੀਆਂ ਕੰਧਾਂ ਦੇ ਦੋ ਬਮਲੇ ਸਨ-ਹਰ ਕੰਧ ਲਈ ਇੱਕ।
ਮੰਦਰ ਦਾ ਪਵਿੱਤਰ ਸਥਾਨ
41 ਫ਼ੇਰ ਆਦਮੀ ਮੈਨੂੰ ਪਵਿੱਤਰ ਸਥਾਨ ਅੰਦਰ ਲੈ ਗਿਆ। ਉਸ ਨੇ ਕਮਰੇ ਦੇ ਹਰ ਪਾਸੇ ਦੀਆਂ ਕੰਧਾਂ ਨੂੰ ਨਾਪਿਆ। ਪਾਸਿਆਂ ਦੀਆਂ ਉਹ ਕੰਧਾਂ ਹਰ ਪਾਸਿਓ 6 ਹੱਥ ਮੋਟੀਆਂ ਸਨ। 2 ਦਰਵਾਜ਼ਾ 10 ਹੱਥ ਚੌੜਾ ਸੀ। ਦਰਵਾਜ਼ੇ ਵਾਲੇ ਰਸਤੇ ਦੇ ਪਾਸੇ ਹਰ ਪਾਸਿਓ 5 ਹੱਥ ਸਨ। ਆਦਮੀ ਨੇ ਉਸ ਕਮਰੇ ਨੂੰ ਨਾਪਿਆ। ਇਹ 40 ਹੱਥ ਲੰਮਾ ਅਤੇ 20 ਹੱਥ ਚੌੜਾ ਸੀ।
ਮੰਦਰ ਦਾ ਅੱਤ ਪਵਿੱਤਰ ਸਥਾਨ
3 ਫ਼ੇਰ ਆਦਮੀ ਅੰਤਲੇ ਕਮਰੇ ਅੰਦਰ ਗਿਆ। ਉਸ ਨੇ ਦਰਵਾਜ਼ੇ ਦੇ ਰਸਤੇ ਦੀਆਂ ਹਰ ਪਾਸੇ ਦੀਆਂ ਕੰਧਾਂ ਨੂੰ ਨਾਪਿਆ। ਹਰ ਵੱਖੀ ਦੀ ਕੰਧ 2 ਹੱਥ ਮੋਟੀ ਅਤੇ 7 ਹੱਥ ਚੌੜੀ ਸੀ। ਦਰਵਾਜ਼ੇ ਦਾ ਰਸਤਾ 6 ਹੱਬ ਚੌੜਾ ਸੀ। 4 ਫ਼ੇਰ ਆਦਮੀ ਨੇ ਕਮਰੇ ਦੀ ਲੰਬਾਈ ਨਾਪੀ। ਇਹ 20 ਹੱਥ ਲੰਮੀ ਅਤੇ 20 ਹੱਬ ਚੌੜੀ ਸੀ। ਆਦਮੀ ਨੇ ਮੈਨੂੰ ਆਖਿਆ, “ਇਹ ਅੱਤ ਪਵਿੱਤਰ ਸਥਾਨ ਹੈ।”
ਮੰਦਰ ਦੇ ਆਲੇ-ਦੁਆਲੇ ਦੇ ਹੋਰ ਕਮਰੇ
5 ਫ਼ੇਰ ਆਦਮੀ ਨੇ ਮੰਦਰ ਦੀ ਕੰਧ ਨੂੰ ਨਾਪਿਆ। ਇਹ 6 ਹੱਥ ਮੋਟੀ ਸੀ। ਮੰਦਰ ਦੇ ਆਲੇ-ਦੁਆਲੇ ਵੱਖੀ ਦੇ ਕਮਰੇ ਸਨ। ਇਹ 4 ਹੱਥ ਚੌੜੇ ਸਨ। 6 ਪਾਸਿਆਂ ਦੇ ਕਮਰੇ ਇੱਕ ਦੇ ਉੱਪਰ ਇੱਕ, ਤਿੰਨ ਵੱਖੋ-ਵੱਖ ਮਂਜ਼ਿਲਾਂ ਉੱਤੇ ਸਨ। ਹਰ ਮੰਜ਼ਿਲ ਉੱਤੇ 30 ਕਮਰੇ ਸਨ। ਮੰਦਰ ਦੀ ਕੰਧ ਛਜਿਆਂ ਨਾਲ ਬਣਾਈ ਗਈ ਸੀ। ਪਾਸਿਆਂ ਦੇ ਕਮਰੇ ਇਨ੍ਹਾਂ ਛਜਿਆਂ ਉੱਤੇ ਟਿਕੇ ਹੋਏ ਸਨ ਪਰ ਮੰਦਰ ਦੀ ਕੰਧ ਨਾਲ ਜੁੜੇ ਹੋਏ ਨਹੀਂ ਸਨ। 7 ਵੱਖੀ ਦੇ ਕਮਰਿਆਂ ਦੀ ਹਰ ਮੰਜ਼ਿਲ ਜਿਹੜੀ ਮੰਦਰ ਦੇ ਆਲੇ-ਦੁਆਲੇ ਸੀ, ਹੇਠਲੀ ਮੰਜ਼ਿਲ ਨਾਲੋਂ ਚੌੜੀ ਸੀ। ਮੰਦਰ ਦੁਆਲੇ ਦੇ ਕਮਰਿਆਂ ਦੀਆਂ ਕੰਧਾਂ ਜਿਵੇਂ ਜਿਵੇਂ ਉੱਚੀਆਂ ਜਾਂਦੀਆਂ ਸਨ ਤੰਗ ਹੁੰਦੀਆਂ ਜਾਂਦੀਆਂ ਸਨ। ਇਸ ਲਈ ਉਪਰਲੀਆਂ ਮੰਜ਼ਲਾਂ ਦੇ ਕਮਰੇ ਚੌਰੇੜੇ ਸਨ। ਹੇਠਲੀ ਮੰਜ਼ਿਲ ਤੋਂ ਸਭ ਤੋਂ ਉੱਚੀ ਮੰਜ਼ਿਲ ਤੱਕ ਵਿੱਚਕਾਰਲੀ ਮੰਜ਼ਿਲ ਤੋਂ ਹੋਕੇ ਪੌੜੀਆਂ ਜਾਂਦੀਆਂ ਸਨ।
8 ਮੈਂ ਇਹ ਵੀ ਦੇਖਿਆ ਕਿ ਮੰਦਰ ਦਾ ਆਧਾਰ ਇਸਦੇ ਸਾਰਿਆਂ ਪਾਸਿਆਂ ਤੋਂ ਉੱਚਾ ਉੱਠਿਆ ਹੋਇਆ ਸੀ। ਇਹ ਪਾਸਿਆਂ ਦੇ ਕਮਰਿਆਂ ਦੀ ਬੁਨਿਆਦ ਸੀ ਅਤੇ ਇਹ ਬਿਲਕੁਲ ਛੇ ਹੱਥ ਉੱਚਾ ਸੀ। 9 ਪਾਸਿਆਂ ਦੇ ਕਮਰਿਆਂ ਦੀ ਬਾਹਰਲੀ ਕੰਧ 5 ਹੱਥ ਮੋਟੀ ਸੀ। ਮੰਦਰ ਦੀ ਪਾਸਿਆਂ ਦੇ ਕਮਰਿਆਂ 10 ਅਤੇ ਜਾਜਕਾਂ ਦੇ ਕਮਰਿਆਂ ਵਿੱਚਕਾਰ ਇੱਕ ਖੁਲ੍ਹੀ ਜਗ੍ਹਾ ਸੀ। ਇਹ 20 ਹੱਥ ਚੌੜੀ ਸੀ ਅਤੇ ਮੰਦਰ ਦੇ ਆਲੇ-ਦੁਆਲੇ ਹਰ ਪਾਸੇ ਸੀ। 11 ਪਾਸਿਆਂ ਦੇ ਕਮਰਿਆਂ ਦੇ ਦਰਵਾਜ਼ੇ ਉੱਚੇ ਹੋਏ ਆਧਾਰ ਵੱਲ ਖੁਲ੍ਹਦੇ ਸਨ। ਇੱਕ ਪ੍ਰਵੇਸ਼ ਦੁਆਰ ਉੱਤਰ ਵਾਲੇ ਪਾਸੇ ਸੀ ਅਤੇ ਇੱਕ ਪ੍ਰਵੇਸ਼ ਦੁਆਰ ਦੱਖਣ ਵਾਲੇ ਪਾਸੇ। ਉੱਠਿਆ ਹੋਇਆ ਆਧਾਰ ਸਾਰੇ ਪਾਸਿਓ 5 ਹੱਬ ਚੌੜਾ ਸੀ।
12 ਸੀਮਾ ਬੱਧ ਖੇਤਰ ਦੇ ਪੱਛਮ ਵਾਲੇ ਪਾਸੇ ਤੇ ਇੱਕ ਇਮਾਰਤ ਸੀ। ਇਹ ਇਮਾਰਤ 70 ਹੱਥ ਚੌੜੀ ਅਤੇ 90 ਹੱਥ ਲੰਮੀ ਸੀ। ਇਮਾਰਤ ਦੀ ਕੰਧ ਹਰ ਪਾਸਿਓ 5 ਹੱਥ ਮੋਟੀ ਸੀ। 13 ਫ਼ੇਰ ਆਦਮੀ ਨੇ ਮੰਦਰ ਨੂੰ ਨਾਪਿਆ। ਮੰਦਰ 100 ਹੱਥ ਲੰਮਾ ਸੀ। ਇਮਾਰਤ ਅਤੇ ਇਸ ਦੀਆਂ ਕੰਧਾਂ ਸਣੇ ਸੀਮਾਬੱਧ ਖੇਤਰ 100 ਹੱਥ ਲੰਮਾ ਸੀ। 14 ਪੂਰਬ ਵਾਲੇ ਪਾਸੇ ਦਾ ਸੀਮਾ ਬੱਧ ਖੇਤਰ, ਜਿਹੜਾ ਮੰਦਰ ਦੇ ਸਾਹਮਣੇ ਸੀ, ਉਹ ਵੀ 100 ਹੱਥ ਲੰਮਾ ਸੀ।
15 ਆਦਮੀ ਨੇ ਮੰਦਰ ਦੇ ਪਿੱਛਵਾੜੇ ਦੇ ਸੀਮਾਬੱਧ ਖੇਤਰ ਵਿੱਚਲੀ ਇਮਾਰਤ ਦੀ ਲੰਬਾਈ ਨਾਪੀ। ਇਹ ਇੱਕ ਕੰਧ ਤੋਂ ਲੈ ਕੇ ਦੂਸਰੀ ਕੰਧ ਤੀਕ 100 ਹੱਥ ਸੀ।
ਅੱਤ ਪਵਿੱਤਰ ਸਥਾਨ, ਪਵਿੱਤਰ ਸਥਾਨ ਅਤੇ ਵਰਾਂਡਾ ਜਿਸਦਾ ਮੂੰਹ ਅੰਦਰਲੇ ਵਿਹੜੇ ਵੱਲ ਸੀ, 16 ਉਸ ਦੀਆਂ ਸਾਰੀਆਂ ਕੰਧਾਂ ਉੱਤੇ ਲੱਕੜੀ ਦੇ ਫ਼ੱਟੇ ਲੱਗੇ ਹੋਏ ਸਨ। ਸਾਰੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਆਲੇ-ਦੁਆਲੇ ਲੱਕੜੀ ਦੀ ਝਾਲਰ ਲਗੀ ਹੋਈ ਸੀ। ਮੰਦਰ ਵਿੱਚ, ਦਰਵਾਜ਼ੇ ਵਾਲੇ ਰਸਤੇ ਕੋਲ ਫ਼ਰਸ਼ ਤੋਂ ਉੱਪਰ ਖਿੜਕੀਆਂ ਤੀਕ ਲੱਕੜੀ ਦੇ ਫ਼ੱਟੇ ਲੱਗੇ ਸਨ ਜਿਹੜੇ ਦਰਵਾਜ਼ੇ ਉੱਪਰਲੀ 17 ਕਂਧ ਦੇ ਇੱਕ ਹਿੱਸੇ ਤੱਕ ਜਾਂਦੇ ਸਨ।
ਮੰਦਰ ਦੇ ਅੰਦਰਲੇ ਕਮਰੇ ਅਤੇ ਬਾਹਰਲੇ ਕਮਰੇ ਦੀਆਂ ਕੰਧਾਂ ਉੱਤੇ 18 ਕਰੂਬੀ ਦੇ ਫ਼ਰਿਸ਼ਤਿਆਂ ਅਤੇ ਖਜ਼ੂਰ ਦੇ ਰੁੱਖਾਂ ਦੀ ਨਕਾਸ਼ੀ ਕੀਤੀ ਗਈ ਸੀ। ਕਰੂਬੀ ਦੇ ਫਰਿਸ਼ਤਿਆਂ ਦੇ ਵਿੱਚਕਾਰ ਖਜ਼ੂਰ ਦਾ ਰੁੱਖ ਸੀ। ਹਰ ਕਰੂਬੀ ਦੇ ਫ਼ਰਿਸ਼ਤੇ ਦੇ ਦੋ ਚਿਹਰੇ ਸਨ। 19 ਇੱਕ ਚਿਹਰਾ ਆਦਮੀ ਦਾ ਚਿਹਰਾ ਸੀ ਜਿਹੜਾ ਇੱਕ ਪਾਸੇ ਦੇ ਖਜ਼ੂਰ ਦੇ ਰੁੱਖ ਵੱਲ ਝਾਕਦਾ ਸੀ। ਦੂਸਰਾ ਚਿਹਰਾ ਸ਼ੇਰ ਦਾ ਚਿਹਰਾ ਸੀ ਜਿਹੜਾ ਦੂਸਰੇ ਪਾਸੇ ਦੇ ਖਜ਼ੂਰ ਦੇ ਰੁੱਖ ਵੱਲ ਝਾਕਦਾ ਸੀ। ਉਹ ਮੰਦਰ ਦੇ ਹਰ ਪਾਸੇ ਉਕਰੇ ਹੋਏ ਸਨ। 20 ਫ਼ਰਸ਼ ਤੋਂ ਲੈ ਕੇ ਦਰਵਾਜ਼ੇ ਦੇ ਉਤਲੇ ਹਿੱਸੇ ਤੀਕ, ਪਵਿੱਤਰ ਸਥਾਨ ਦੀਆਂ ਸਾਰੀਆਂ ਕੰਧਾਂ ਉੱਤੇ ਕਰੂਬੀ ਫ਼ਰਿਸ਼ਤੇ ਅਤੇ ਖਜ਼ੂਰ ਦੇ ਰੁੱਖ ਉਕਰੇ ਹੋਏ ਸਨ।
21 ਪਵਿੱਤਰ ਸਥਾਨ ਦੇ ਹਰ ਪਾਸੇ ਦੀਆਂ ਕੰਧਾਂ ਚੌਕੋਰ ਸਨ। ਅੱਤ ਪਵਿੱਤਰ ਸਥਾਨ ਦੇ ਸਾਹਮਣੇ ਕੋਈ ਚੀਜ਼ ਸੀ ਜਿਹੜੀ 22 ਲੱਕੜੀ ਦੀ ਬਣੀ ਜਗਵੇਦੀ ਵਰਗੀ ਨਜ਼ਰ ਆਉਂਦੀ ਸੀ। ਇਹ 3 ਹੱਥ ਉੱਚੀ ਅਤੇ 2 ਹੱਥ ਲੰਮੀ ਸੀ। ਇਸਦੇ ਕੋਨੇ ਇਸਦਾ ਆਧਾਰ ਅਤੇ ਇਸਦੇ ਪਾਸੇ ਲਕੜੀ ਦੇ ਸਨ। ਆਦਮੀ ਨੇ ਮੈਨੂੰ ਆਖਿਆ, “ਇਹੀ ਉਹ ਮੇਜ਼ ਹੈ ਜਿਹੜਾ ਯਹੋਵਾਹ ਦੇ ਸਾਹਮਣੇ ਹੈ।”
23 ਪਵਿੱਤਰ ਸਥਾਨ ਅਤੇ ਅੱਤ ਪਵਿੱਤਰ ਸਥਾਨ, ਦੋਹਾਂ ਦਾ ਇੱਕ ਦੂਸਰਾ ਦਰਵਾਜ਼ਾ ਸੀ 24 ਹਰ ਦਰਵਾਜ਼ਾ ਦੋ ਛੋਟੇ ਦਰਵਾਜ਼ਿਆਂ ਦਾ ਬਣਿਆ ਹੋਇਆ ਸੀ। ਹਰ ਦਰਵਾਜ਼ਾ ਅਸਲ ਵਿੱਚ ਦੋ ਝੂਲਦੇ ਦਰਵਾਜ਼ੇ ਸਨ। 25 ਅਤੇ ਪਵਿੱਤਰ ਸਥਾਨ ਦੇ ਦਰਵਾਜ਼ਿਆਂ ਉੱਤੇ ਵੀ ਕਰੂਬੀ ਫ਼ਰਿਸ਼ਤੇ ਅਤੇ ਖਜ਼ੂਰ ਦੇ ਰੁੱਖ ਉਕਰੇ ਹੋਏ ਸਨ। ਉਹ ਉਨ੍ਹਾਂ ਵਰਗੇ ਹੀ ਸਨ ਜਿਹੜੇ ਕੰਧਾਂ ਉੱਤੇ ਉਕਰੇ ਹੋਏ ਸਨ। ਵਰਾਂਡਾ ਦੇ ਸਾਹਮਣੇ ਵਾਲੇ ਪਾਸੇ ਉੱਪਰ ਲੱਕੜੀ ਦੀ ਛੱਤ ਸੀ। 26 ਵਰਾਂਡਾ ਦੀਆਂ ਦੋਹਾਂ ਪਾਸਿਆਂ ਦੀਆਂ ਕੰਧਾਂ, ਵਰਾਂਡਾ ਉਤਲੀ ਛੱਤ ਉੱਤੇ, ਅਤੇ ਮੰਦਰ ਦੇ ਦੁਆਲੇ ਦੇ ਕਮਰਿਆਂ ਉੱਤੇ ਫ਼ਰੇਮ ਵਾਲੀਆਂ ਖਿੜਕੀਆਂ ਅਤੇ ਖਜ਼ੂਰ ਦੇ ਰੁੱਖ ਸਨ।
ਜਾਜਕਾਂ ਦਾ ਕਮਰਾ
42 ਫ਼ੇਰ ਉਹ ਆਦਮੀ ਮੈਨੂੰ ਉੱਤਰੀ ਫਾਟਕ ਰਾਹੀਂ ਬਾਹਰਲੇ ਵਿਹੜੇ ਵਿੱਚ ਲੈ ਗਿਆ। ਉਸ ਨੇ ਪੱਛਮ ਵੱਲ ਦੀ ਉਸ ਇਮਾਰਤ ਵੱਲ ਮੇਰੀ ਅਗਵਾਈ ਕੀਤੀ ਜਿਸਦੇ ਕਈ ਕਮਰੇ ਸਨ ਜਿਹੜੀ ਉੱਤਰ ਵਾਲੇ ਪਾਸੇ ਦੀ ਇਮਾਰਤ ਅਤੇ ਸੀਮਾਬੱਧ ਖੇਤਰ ਦੇ ਪੱਛਮ ਵੱਲ ਸੀ। 2 ਇਹ ਇਮਾਰਤ 100 ਹੱਥ ਲੰਮੀ ਅਤੇ 50 ਹੱਥ ਚੌੜੀ ਸੀ। ਲੋਕੀ ਇਸ ਵਿੱਚ ਉੱਤਰ ਵਾਲੇ ਪਾਸਿਓ ਵਿਹੜੇ ਵਿੱਚੋਂ ਦਾਖਲ ਹੁੰਦੇ ਸਨ। 3 ਇਮਾਰਤ ਤਿੰਨ ਮਂਜ਼ਲੀ ਸੀ ਅਤੇ ਇਸਦੇ ਛਜ੍ਜੇ ਸਨ। 20 ਹੱਥ ਦਾ ਅੰਦਰਲਾ ਵਿਹੜਾ ਇਮਾਰਤ ਅਤੇ ਮੰਦਰ ਦੇ ਵਿੱਚਕਾਰ ਸੀ। ਦੂਸਰੇ ਪਾਸੇ ਤੇ ਕਮਰੇ ਬਾਹਰਲੇ ਵਿਹੜੇ ਦੀ ਪਟੜੀ ਵੱਲ ਸਾਹਮਣੇ ਸਨ। 4 ਇਮਾਰਤ ਦੀ ਦੱਖਣੀ ਵੱਖੀ ਦੇ ਨਾਲ-ਨਾਲ ਇੱਕ 10 ਹੱਥ ਚੌੜਾ ਅਤੇ 100 ਹੱਥ ਲੰਮਾ ਰਸਤਾ ਜਾਂਦਾ ਸੀ, ਅਤੇ ਪ੍ਰਵੇਸ਼ ਦੁਆਰ ਉੱਤਰ ਵਾਲੇ ਪਾਸੇ ਸੀ। 5-6 ਕਿਉਂਕਿ ਇਹ ਇਮਾਰਤ ਤਿੰਨ ਮਂਜ਼ਲੀ ਸੀ ਅਤੇ ਇਸਦੇ ਬਾਹਰਲੇ ਵਿਹੜੇ ਦੇ ਬਮਲਿਆਂ ਵਰਗੇ ਬਮਲੇ ਨਹੀਂ ਸਨ, ਇਸਦੇ ਉੱਪਰ ਕਮਰੇ ਵਿੱਚਕਾਰਲੀ ਅਤੇ ਹੇਠਲੀ ਮੰਜ਼ਿਲ ਦੇ ਕਮਰਿਆਂ ਨਾਲੋਂ ਵੱਧੇਰੇ ਪਿੱਛੇ ਹਟਵੇਂ ਸਨ। ਉਪਰਲੀ ਮੰਜ਼ਿਲ ਵਿੱਚਕਾਰਲੀ ਮੰਜ਼ਿਲ ਨਾਲੋਂ ਚੌੜਾਈ ਵਿੱਚ ਘੱਟ ਸੀ, ਜਿਹੜੀ ਕਿ ਹੇਠਲੀ ਮੰਜ਼ਿਲ ਨਾਲੋਂ ਚੌੜਾਈ ਵਿੱਚ ਘੱਟ ਸੀ। ਕਿਉਂ ਕਿ ਇਸ ਥਾਂ ਦੀ ਵਰਤੋਂ ਛਜਿਆਂ ਰ੍ਰਾਹੀਂ ਕੀਤੀ ਗਈ ਸੀ। 7 ਬਾਹਰਵਾਰ ਇੱਕ ਕੰਧ ਸੀ ਜਿਹੜੀ ਬਾਹਰਲੇ ਵਿਹੜੇ ਦੇ ਨਾਲ-ਨਾਲ ਕਮਰਿਆਂ ਦੇ ਸਮਾਨੰਤਰ ਜਾਂਦੀ ਸੀ। ਇਹ ਕਮਰਿਆਂ ਦੇ ਸਾਹਮਣੇ ਵੱਲ 50 ਹੱਥ ਤੱਕ ਵੱਧੀ ਹੋਈ ਸੀ। 8 ਉਨ੍ਹਾਂ ਕਮਰਿਆਂ ਦੀ ਕਤਾਰ ਜਿਹੜੇ ਬਾਹਰਲੇ ਵਿਹੜੇ ਦੇ ਨਾਲ-ਨਾਲ ਜਾਂਦੀ ਸੀ, 50 ਹੱਥ ਲੰਮੀ ਸੀ, ਭਾਵੇਂ ਮੰਦਰ ਵਾਲੇ ਪਾਸੇ ਵੱਲ ਇਮਾਰਤ ਦੀ ਕੁੱਲ ਲੰਬਾਈ 100 ਹੱਥ ਸੀ। 9 ਇਨ੍ਹਾਂ ਕਮਰਿਆਂ ਦੇ ਹੇਠਾਂ ਇਮਾਰਤ ਦੇ ਪੂਰਬੀ ਸਿਰੇ ਉੱਤੇ ਪ੍ਰਵੇਸ਼ ਦੁਆਰ ਸੀ ਤਾਂ ਜੋ ਲੋਕੀ ਬਾਹਰਲੇ ਵਿਹੜੇ ਵਿੱਚੋਂ ਇਸ ਵਿੱਚ ਦਾਖਲ ਹੋ ਸੱਕਣ। 10 ਪ੍ਰਵੇਸ਼ ਦੁਆਰ ਵਿਹੜੇ ਨਾਲ ਲਗਦੀ ਕੰਧ ਦੇ ਸ਼ੁਰੂ ਵਿੱਚ ਸੀ। ਸੀਮਾ ਬੱਧ ਖੇਤਰ ਅਤੇ ਦੂਸਰੀ ਇਮਾਰਤ ਤੋਂ ਅਗਾਂਹ।
ਓੱਥੇ ਦੱਖਣੀ ਪਾਸੇ ਤੇ ਕਮਰੇ ਸਨ। ਓੱਥੇ ਇੱਕ ਰਸਤਾ ਸੀ। 11 ਇਨ੍ਹਾਂ ਕਮਰਿਆਂ ਦੇ ਸਾਹਮਣੇ। ਇਹ ਉੱਤਰ ਵਾਲੇ ਪਾਸੇ ਦੇ ਕਮਰਿਆਂ ਵਰਗੇ ਸਨ। ਇਨ੍ਹਾਂ ਦੀ ਲੰਬਾਈ ਅਤੇ ਚੌੜਾਈ ਉਨੀ ਹੀ ਸੀ ਅਤੇ ਓਹੋ ਜਿਹੇ ਹੀ ਦਰਵਾਜ਼ੇ ਸਨ। 12 ਦੱਖਣੀ ਕਮਰਿਆਂ ਦਾ ਦਾਖਲਾ ਇਮਾਰਤ ਦੇ ਪੂਰਬੀ ਸਿਰੇ ਉੱਤੇ ਸੀ ਤਾਂ ਜੋ ਲੋਕ ਕੰਧ ਦੇ ਨਾਲ ਲਗਦੇ ਰਸਤੇ ਦੇ ਖੁਲ੍ਹੇ ਸਿਰੇ ਵੱਲੋਂ ਦਾਖਲ ਹੋ ਸੱਕਣ।
13 ਆਦਮੀ ਨੇ ਮੈਨੂੰ ਆਖਿਆ, “ਸੀਮਾ ਬੱਧ ਖੇਤਰ ਦੇ ਸਾਹਮਣੇ ਉੱਤਰੀ ਕਮਰੇ ਅਤੇ ਦੱਖਣੀ ਕਮਰੇ ਪਵਿੱਤਰ ਹਨ। ਇਹ ਕਮਰੇ ਉਨ੍ਹਾਂ ਜਾਜਕਾਂ ਲਈ ਹਨ ਜਿਹੜੇ ਯਹੋਵਾਹ ਅੱਗੇ ਬਲੀਆਂ ਚੜ੍ਹਾਉਂਦੇ ਹਨ। ਇਹੀ ਥਾਂ ਹੈ ਜਿੱਥੇ ਜਾਜਕ ਸਭ ਤੋਂ ਪਵਿੱਤਰ ਭੇਟਾਂ ਦਾ ਭੋਜਨ ਛਕਣਗੇ। ਅਤੇ ਉਹੀ ਥਾਂ ਹੈ ਜਿੱਥੇ ਉਹ ਅੱਤ ਪਵਿੱਤਰ ਚੜ੍ਹਾਵਿਆਂ ਨੂੰ ਰੱਖਣਗੇ। ਕਿਉਂ ਕਿ ਇਹ ਥਾਂ ਪਵਿੱਤਰ ਹੈ। ਅੱਤ ਪਵਿੱਤਰ ਭੇਟਾਂ ਹਨ: ਅਨਾਜ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ। 14 ਜਿਹੜੇ ਜਾਜਕ ਉਸ ਪਵਿੱਤਰ ਖੇਤਰ ਵਿੱਚ ਦਾਖਲ ਹੁੰਦੇ ਹਨ ਉਨ੍ਹਾਂ ਨੂੰ ਬਾਹਰਲੇ ਵਿਹੜੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਸੇਵਾ ਵਾਲੇ ਕੱਪੜੇ ਉਸ ਪਵਿੱਤਰ ਸਥਾਨ ਵਿੱਚ ਹੀ ਛੱਡ ਦੇਣੇ ਚਾਹੀਦੇ ਹਨ। ਕਿਉਂ ਕਿ ਇਹ ਕੱਪੜਾ ਪਵਿੱਤਰ ਹੈ। ਜੇ ਕੋਈ ਜਾਜਕ ਮੰਦਰ ਦੇ ਉਸ ਹਿੱਸੇ ਵਿੱਚ ਜਾਣਾ ਚਾਹੁੰਦਾ ਹੈ ਜਿੱਥੇ ਹੋਰ ਲੋਕ ਹਨ, ਤਾਂ ਉਸ ਨੂੰ ਇਨ੍ਹਾਂ ਕਮਰਿਆਂ ਵਿੱਚ ਜਾਕੇ ਹੋਰ ਕੱਪੜੇ ਪਹਿਨਣੇ ਚਾਹੀਦੇ ਹਨ।”
ਬਾਹਰਲਾ ਵਿਹੜਾ
15 ਆਦਮੀ ਨੇ ਮੰਦਰ ਦੇ ਅੰਦਰਲੇ ਖੇਤਰ ਨੂੰ ਨਾਪਣ ਦਾ ਕੰਮ ਮੁਕਾ ਲਿਆ ਸੀ। ਫ਼ੇਰ ਉਹ ਮੈਨੂੰ ਪੂਰਬੀ ਫਾਟਕ ਤੋਂ ਬਾਹਰ ਲੈ ਆਇਆ ਅਤੇ ਉਸ ਖੇਤਰ ਦਾ ਆਲਾ-ਦੁਆਲਾ ਨਾਪਿਆ। 16 ਆਦਮੀ ਨੇ ਪੈਮਾਨੇ ਨਾਲ ਪੂਰਬ ਵਾਲੇ ਪਾਸੇ ਨੂੰ ਨਾਪਿਆ ਇਹ 500 ਹੱਥ ਲੰਮਾ ਸੀ। 17 ਉਸ ਨੇ ਉੱਤਰ ਵਾਲੇ ਪਾਸੇ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ। 18 ਉਸ ਨੇ ਦੱਖਣ ਵੱਲ ਦੇ ਪਾਸੇ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ। 19 ਉਹ ਪੱਛਮ ਵਾਲੇ ਪਾਸੇ ਵੱਲ ਗਿਆ ਅਤੇ ਉਸ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ। 20 ਉਸ ਨੇ ਉਨ੍ਹਾਂ ਚਹੁਂਆਂ ਕੰਧਾਂ ਨੂੰ ਨਾਪਿਆ ਜਿਹੜੀਆਂ ਮੰਦਰ ਦੇ ਚਾਰੇ ਪਾਸੇ ਜਾਂਦੀਆਂ ਸਨ। ਕੰਧ 500 ਹੱਥ ਲੰਮੀ ਅਤੇ 500 ਹੱਥ ਚੌੜੀ ਸੀ। ਇਹ ਪਵਿੱਤਰ ਖੇਤਰ ਨੂੰ ਉਸ ਖੇਤਰ ਨਾਲੋਂ ਵੱਖ ਕਰਦੀ ਸੀ ਜਿਹੜਾ ਪਵਿੱਤਰ ਨਹੀਂ ਹੈ।
2010 by World Bible Translation Center