Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਹਿਜ਼ਕੀਏਲ 13-15

Warnings Against False Prophets

13 ਫ਼ੇਰ ਯਹੋਵਾਹ ਦਾ ਸਬਦ ਮੈਨੂੰ ਮਿਲਿਆ। ਉਸ ਨੇ ਆਖਿਆ “ਆਦਮੀ ਦੇ ਪੁੱਤਰ, ਤੈਨੂੰ ਇਸਰਾਏਲ ਦੇ ਨਬੀਆਂ ਨਾਲ ਮੇਰੇ ਲਈ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਉਹ ਨਬੀ ਸੱਚਮੁੱਚ ਮੇਰੇ ਲਈ ਨਹੀਂ ਬੋਲ ਰਹੇ। ਉਹ ਨਬੀ ਓਹੀ ਗੱਲਾਂ ਆਖ ਰਹੇ ਨੇ ਜੋ ਉਹ ਆਖਣਾ ਚਾਹੁੰਦੇ ਹਨ। ਤੈਨੂੰ ਉਨ੍ਹਾਂ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਗੱਲਾਂ ਆਖੀ, ‘ਯਹੋਵਾਹ ਵੱਲੋਂ ਇਸ ਸੰਦੇਸ਼ ਨੂੰ ਸੁਣੋ! ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ। ਮੂਰਖ ਨਬੀਓ ਤੁਹਾਡੇ ਨਾਲ ਮਾੜੀਆਂ ਗੱਲਾਂ ਵਾਪਰਨਗੀਆਂ। ਤੁਸੀਂ ਆਪਣੇ ਹੀ ਆਤਮਿਆਂ ਦੇ ਪਿੱਛੇ ਲੱਗੇ ਹੋਏ ਹੋ। ਤੁਸੀਂ ਲੋਕਾਂ ਨੂੰ ਉਹ ਗੱਲ ਦੱਸ ਰਹੇ ਹੋਂ ਜੋ ਤੁਸੀਂ ਦਰਸ਼ਨਾਂ ਵਿੱਚ ਨਹੀਂ ਦੇਖਦੇ।

“‘ਹੇ ਇਸਰਾਏਲ ਤੇਰੇ ਨਬੀ ਉਜੜੀਆਂ ਹੋਈਆਂ ਸੱਖਣੀਆਂ ਇਮਾਰਤਾਂ ਵਿੱਚ ਦੌੜ ਭੱਜ ਕਰਦੇ ਲੂੰਬੜਾਂ ਵਰਗੇ ਹੋਣਗੇ। ਤੁਸੀਂ ਸ਼ਹਿਰ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੇੜੇ ਸਿਪਾਹੀ ਤੈਨਾਤ ਨਹੀਂ ਕੀਤੇ। ਤੁਸੀਂ ਇਸਰਾਏਲ ਦੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਰਾਂ ਨਹੀਂ ਉਸਾਰੀਆਂ। ਇਸ ਲਈ ਜਦੋਂ ਯਹੋਵਾਹ ਦਾ ਤੁਹਾਨੂੰ ਸਜ਼ਾ ਦੇਣ ਦਾ ਦਿਨ ਆਵੇਗਾ ਤਾਂ ਤੁਸੀਂ ਲੜਾਈ ਹਾਰ ਜਾਵੋਂਗੇ!

“‘ਝੂਠੇ ਨਬੀ ਨੇ ਆਖਿਆ ਸੀ ਕਿ ਉਨ੍ਹਾਂ ਨੇ ਦਰਸ਼ਨ ਦੇਖੇ। ਉਨ੍ਹਾਂ ਨੇ ਜਾਦੂ ਕੀਤੇ ਅਤੇ ਆਖਿਆ ਕਿ ਇਹ ਗੱਲਾਂ ਵਾਪਰਨਗੀਆਂ-ਪਰ ਉਨ੍ਹਾਂ ਨੇ ਝੂਠ ਬੋਲਿਆ। ਉਨ੍ਹਾਂ ਨੇ ਆਖਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਭੇਜਿਆ ਸੀ-ਪਰ ਉਨ੍ਹਾਂ ਨੇ ਝੂਠ ਬੋਲਿਆ ਸੀ। ਉਹ ਹਾਲੇ ਵੀ ਆਪਣੇ ਝੂਠਾਂ ਦੇ ਸੱਚ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

“‘ਝੂਠੇ ਨਬੀਓ, ਜਿਹੜੇ ਦਰਸ਼ਨ ਤੁਸੀਂ ਦੇਖੇ ਸਨ ਉਹ ਸੱਚੇ ਨਹੀਂ ਸਨ। ਤੁਸੀਂ ਜਾਦੂ ਕੀਤੇ ਅਤੇ ਆਖਿਆ ਕਿ ਚੀਜ਼ਾਂ ਵਾਪਰਨਗੀਆਂ। ਪਰ ਤੁਸੀਂ ਝੂਠ ਬੋਲਿਆ। ਤੁਸੀਂ ਆਖਿਆ ਕਿ ਯਹੋਵਾਹ ਨੇ ਉਹ ਗੱਲਾਂ ਆਖੀਆਂ। ਪਰ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਸੀ।’”

ਇਸ ਲਈ ਹੁਣ, ਯਹੋਵਾਹ ਮੇਰਾ ਪ੍ਰਭੂ, ਸੱਚਮੁੱਚ ਗੱਲ ਕਰੇਗਾ! ਉਹ ਆਖਦਾ ਹੈ, “ਤੁਸੀਂ ਝੂਠ ਬੋਲਿਆ। ਤੁਸੀਂ ਉਹ ਦਰਸ਼ਨ ਦੇਖੇ ਜਿਹੜੇ ਸੱਚ ਨਹੀਂ ਹਨ। ਇਸ ਲਈ ਹੁਣ ਮੈਂ (ਪਰਮੇਸ਼ੁਰ) ਤੁਹਾਡੇ ਖਿਲਾਫ਼ ਹਾਂ!” ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਝੂਠੇ ਦਰਸ਼ਨ ਦੇਖੇ ਅਤੇ ਝੂਠ ਬੋਲਿਆ। ਮੈਂ ਉਨ੍ਹਾਂ ਨੂੰ ਆਪਣੇ ਲੋਕਾਂ ਤੋਂ ਦੂਰ ਕਰ ਦਿਆਂਗਾ। ਉਨ੍ਹਾਂ ਦੇ ਨਾਲ ਇਸਰਾਏਲ ਦੇ ਪਰਿਵਾਰ ਦੀ ਸੂਚੀ ਵਿੱਚ ਨਹੀਂ ਹੋਣਗੇ। ਉਹ ਫ਼ੇਰ ਕਦੇ ਵੀ ਇਸਰਾਏਲ ਦੀ ਧਰਤੀ ਉੱਤੇ ਨਹੀਂ ਆਉਣਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ!

10 “ਉਨ੍ਹਾਂ ਝੂਠੇ ਨਬੀਆਂ ਨੇ ਬਾਰ-ਬਾਰ ਮੇਰੇ ਲੋਕਾਂ ਨਾਲ ਝੂਠ ਬੋਲਿਆ। ਉਨ੍ਹਾਂ ਨਬੀਆਂ ਨੇ ਆਖਿਆ ਕਿ ਇੱਥੇ ਸ਼ਾਂਤੀ ਹੋਵੇਗੀ। ਅਤੇ ਇੱਥੇ ਸ਼ਾਂਤੀ ਨਹੀਂ ਹੈ। ਲੋਕਾਂ ਨੂੰ ਕੰਧਾਂ ਦੀ ਮੁਰੰਮਤ ਕਰਨ ਅਤੇ ਲੜਾਈ ਲਈ ਤਿਆਰ ਰਹਿਣ ਦੀ ਲੋੜ ਹੈ। ਪਰ ਉਹ ਟੁੱਟੀਆਂ ਕੰਧਾਂ ਉੱਤੇ ਪਲਸਤਰ ਦਾ ਪਤਲਾ ਜਿਹਾ ਪੋਚਾ ਹੀ ਫ਼ੇਰਦੇ ਹਨ। 11 ਉਨ੍ਹਾਂ ਲੋਕਾਂ ਨੂੰ ਦੱਸ ਜਿਹੜੇ ਕੰਧਾਂ ਤੇ ਕਲੀ ਕਰਾਉਂਦੇ ਹਨ ਕਿ ਇਹ ਡਿੱਗ ਪਵੇਗੀ। ਉਨ੍ਹਾਂ ਲੋਕਾਂ ਨੂੰ ਆਖ ਕਿ ਮੈਂ ਗੜ੍ਹੇ ਅਤੇ ਸਖਤ ਬਾਰਸ਼ ਭੇਜਾਂਗਾ। ਤੇਜ਼ ਹਵਾਵਾਂ ਵਗਣਗੀਆਂ ਅਤੇ ਵਾਵਰੋਲਾ ਉੱਠੇਗਾ। 12 ਕਂਧ ਡਿੱਗ ਪਵੇਗੀ। ਅਤੇ ਲੋਕ ਨਬੀਆਂ ਨੂੰ ਪੁੱਛਣਗੇ, ‘ਉਸ ਪਲਸਤਰ ਦਾ ਕੀ ਬਣਿਆ ਜਿਹੜਾ ਤੁਸੀਂ ਕੰਧ ਉੱਤੇ ਬਪਿਆ ਸੀ?’” 13 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, “ਮੈਂ ਕਹਿਰਵਾਨ ਹਾਂ, ਅਤੇ ਮੈਂ ਤੁਹਾਡੇ ਖਿਲਾਫ਼ ਤੂਫ਼ਾਨ ਭੇਜਾਂਗਾ। ਮੈਂ ਕਹਿਰਵਾਨ ਹਾਂ ਅਤੇ ਮੈਂ ਤੁਹਾਡੇ ਖਿਲਾਫ਼ ਤੇਜ਼ ਬਾਰਿਸ਼ ਭੇਜਾਂਗਾ। ਮੈਂ ਕਹਿਰਵਾਨ ਹਾਂ ਅਤੇ ਮੈਂ ਆਕਾਸ਼ ਤੋਂ ਗੜ੍ਹੇ ਵਰ੍ਹਾਵਾਂਗਾ ਅਤੇ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। 14 ਤੁਸੀਂ ਕੰਧ ਉੱਤੇ ਪਲਸਤਰ ਕੀਤਾ। ਪਰ ਮੈਂ ਪੂਰੀ ਕੰਧ ਨੂੰ ਤਬਾਹ ਕਰ ਦਿਆਂਗਾ। ਮੈਂ ਇਸ ਨੂੰ ਧਰਤੀ ਉੱਤੇ ਡੇਗ ਦਿਆਂਗਾ ਜਦੋਂ ਤੀਕ ਕਿ ਇਸਦੀਆਂ ਬੁਨਿਆਦਾਂ ਨਾ ਦਿਸ ਜਾਣ ਕੰਧ ਡਿੱਗ ਪਵੇਗੀ ਅਤੇ ਤੁਸੀਂ ਇਹ ਅੰਦਰ ਤਬਾਹ ਹੋ ਜਾਵੋਂਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। 15 ਮੈਂ ਕੰਧ ਅਤੇ ਉਨ੍ਹਾਂ ਲੋਕਾਂ ਦੇ ਖਿਲਾਫ਼ ਆਪਣਾ ਕਹਿਰ ਦਰਸਾਉਣਾ ਛੱਡ ਦਿਆਂਗਾ ਜਿਨ੍ਹਾਂ ਨੇ ਕੰਧ ਉੱਤੇ ਪਲਸਤਰ ਕੀਤਾ ਸੀ। ਫ਼ੇਰ ਮੈਂ ਆਖਾਂਗਾ, ‘ਇੱਥੇ ਕੋਈ ਕੰਧ ਨਹੀਂ। ਅਤੇ ਇਸ ਉੱਤੇ ਪਲਸਤਰ ਕਰਨ ਵਾਲੇ ਕਾਮੇ ਵੀ ਨਹੀਂ ਹਨ।’

16 “ਇਹ ਸਾਰੀਆਂ ਗੱਲਾਂ ਇਸਰਾਏਲ ਦੇ ਝੂਠੇ ਨਬੀ ਨਾਲ ਵਾਪਰਨਗੀਆਂ। ਉਹ ਨਬੀ ਯਰੂਸ਼ਲਮ ਦੇ ਲੋਕਾਂ ਨਾਲ ਗੱਲ ਕਰਦੇ ਹਨ। ਉਹ ਨਬੀ ਆਖਦੇ ਹਨ ਕਿ ਇੱਥੇ ਸ਼ਾਂਤੀ ਹੋਵੇਗੀ, ਪਰ ਇੱਥੇ ਸ਼ਾਂਤੀ ਹੈ ਨਹੀਂ।” ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ।

17 ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਇਸਰਾਏਲ ਦੀਆਂ ਨਬੀਆਂ ਵੱਲ ਦੇਖ। ਉਹ ਨਬੀਆਂ ਮੇਰੇ ਲਈ ਨਹੀਂ ਬੋਲਦੀਆਂ। ਉਹ ਉਹੀ ਗੱਲਾਂ ਆਖਦੀਆਂ ਹਨ ਜੋ ਉਹ ਆਖਣਾ ਚਾਹੁੰਦੀਆਂ ਹਨ। ਇਸ ਲਈ ਤੈਨੂੰ ਮੇਰੇ ਵਾਸਤੇ ਉਨ੍ਹਾਂ ਦੇ ਖਿਲਾਫ਼ ਵੀ ਬੋਲਣਾ ਚਾਹੀਦਾ ਹੈ। ਤੈਨੂੰ ਉਨ੍ਹਾਂ ਨੂੰ ਇਹ ਗੱਲਾਂ ਅਵੱਸ਼ ਆਖਣੀਆਂ ਚਾਹੀਦੀਆਂ ਹਨ। 18 ‘ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ, ਔਰਤੋਂ ਤੁਹਾਡੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ, ਤੁਸੀਂ ਲੋਕਾਂ ਲਈ ਉਨ੍ਹਾਂ ਦੀਆਂ ਕਲਾਈਆਂ ਉੱਤੇ ਪਹਿਨਣ ਲਈ ਕਪੜੇ ਦੇ ਬਾਜ਼ੂਬੰਦ ਸਿਉਂਦੀਆਂ ਹੋ। ਤੁਸੀਂ ਲੋਕਾਂ ਲਈ ਸਿਰਾਂ ਤੇ ਪਹਿਨਣ ਵਾਲੇ ਖਾਸ ਪਟਕੇ ਬਣਾਉਂਦੀਆਂ ਹੋ। ਤੁਸੀਂ ਆਖਦੀਆਂ ਹੋ ਕਿ ਇਨ੍ਹਾਂ ਚੀਜ਼ਾਂ ਵਿੱਚ ਜਾਦੂਈ ਸ਼ਕਤੀ ਹੈ, ਲੋਕਾਂ ਦੇ ਜੀਵਨ ਨੂੰ ਕਾਬੂ ਕਰਨ ਦੀ। ਤੁਸੀਂ ਸਿਰਫ਼ ਆਪਣੇ-ਆਪਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਲੋਕਾਂ ਨੂੰ ਜਾਲ ਵਿੱਚ ਫ਼ਸਾਉਂਦੀਆਂ ਹੋ! 19 ਤੁਸੀਂ ਲੋਕਾਂ ਨੂੰ ਇਹ ਸੋਚਣ ਲਾ ਦਿੰਦੀਆਂ ਹੋ ਕਿ ਮੈ ਮਹੱਤਵਪੂਰਣ ਨਹੀਂ ਹਾਂ। ਤੁਸੀਂ ਉਨ੍ਹਾਂ ਨੂੰ ਜੌਆਂ ਦੀਆਂ ਕੁਝ ਮੁੱਠੀਆਂ ਅਤੇ ਰੋਟੀਆਂ ਦੇ ਕੁਝ ਟੁਕੜਿਆਂ ਬਦਲੇ ਮੇਰੇ ਖਿਲਾਫ਼ ਕਰ ਦਿੰਦੀਆਂ ਹੋ। ਤੁਸੀਂ ਮੇਰੇ ਲੋਕਾਂ ਨਾਲ ਝੂਠ ਬੋਲਦੀਆਂ ਹੋ। ਉਹ ਲੋਕ ਉਨ੍ਹਾਂ ਝੂਠਾਂ ਨੂੰ ਸੁਣਨਾ ਪਸੰਦ ਕਰਦੇ ਹਨ। ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੀਆਂ ਹੋ ਜਿਨ੍ਹਾਂ ਨੂੰ ਜਿਉਣਾ ਚਾਹੀਦਾ ਹੈ। ਅਤੇ ਤੁਸੀਂ ਉਨ੍ਹਾਂ ਲੋਕਾਂ ਨੂੰ ਜਿਉਣ ਦਿੰਦੀਆਂ ਹੋ ਜਿਨ੍ਹਾਂ ਨੂੰ ਮਰਨਾ ਚਾਹੀਦਾ ਹੈ। 20 ਇਸ ਲਈ ਯਹੋਵਾਹ ਅਤੇ ਪ੍ਰਭੂ ਤੁਹਾਨੂੰ ਇਹ ਗੱਲਾਂ ਆਖਦਾ ਹੈ: ਤੁਸੀਂ ਉਹ ਕੱਪੜੇ ਦੇ ਬਾਜ਼ੂਬੰਦ ਲੋਕਾਂ ਨੂੰ ਫ਼ਸਾਉਣ ਲਈ ਬਣਾਉਂਦੀਆਂ ਹੋ-ਪਰ ਮੈਂ ਉਨ੍ਹਾਂ ਲੋਕਾਂ ਨੂੰ ਆਜ਼ਾਦ ਕਰ ਦਿਆਂਗਾ। ਮੈਂ ਉਨ੍ਹਾਂ ਬਾਜ਼ੂਬੰਦਾਂ ਨੂੰ ਤੁਹਾਡੀਆਂ ਬਾਹਾਂ ਉੱਤੋਂ ਪਾੜ ਸੁੱਟਾਂਗਾ ਅਤੇ ਲੋਕ ਤੁਹਾਡੇ ਕੋਲੋਂ ਆਜ਼ਾਦ ਹੋ ਜਾਣਗੇ। ਉਹ ਉਨ੍ਹਾਂ ਪੰਛੀਆਂ ਵਰਗੇ ਹੋਣਗੇ ਜਿਹੜੇ ਜਾਲ ਵਿੱਚੋਂ ਨਿਕਲ ਕੇ ਉੱਡ ਜਾਂਦੇ ਨੇ। 21 ਅਤੇ ਮੈਂ ਉਨ੍ਹਾਂ ਪਟਕਿਆਂ ਨੂੰ ਪਾੜ ਦਿਆਂਗਾ ਅਤੇ ਆਪਣੇ ਬੰਦਿਆਂ ਨੂੰ ਤੁਹਾਡੀ ਸ਼ਕਤੀ ਤੋਂ ਬਚਾ ਲਵਾਂਗਾ। ਉਹ ਲੋਕ ਤੁਹਾਡੇ ਜਾਲ ਵਿੱਚੋਂ ਬਚ ਨਿਕਲਣਗੇ। ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।

22 “‘ਨਬੀਓ, ਤੁਸੀਂ ਝੂਠ ਬੋਲਦੇ ਹੋ। ਤੁਹਾਡੇ ਝੂਠ ਨੇਕ ਬੰਦਿਆਂ ਨੂੰ ਦੁੱਖ ਪਹੁੰਚਾਉਂਦੇ ਹਨ-ਮੈਂ ਉਨ੍ਹਾਂ ਨੇਕ ਬੰਦਿਆਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਚਾਹਿਆ! ਤੁਸੀਂ ਮੰਦੇ ਲੋਕਾਂ ਦਾ ਪੱਖ ਲੈਂਦੇ ਹੋ ਅਤੇ ਉਨ੍ਹਾਂ ਨੂੰ ਉਤਸਾਹਿਤ ਕਰਦੇ ਹੋ। ਤੁਸੀਂ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਬਦਲਣ ਲਈ ਨਹੀਂ ਆਖਦੇ। ਤੁਸੀਂ ਉਨ੍ਹਾਂ ਦੀਆਂ ਜ਼ਿੰਦਗੀਆਂ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੀਆਂ! 23 ਇਸ ਲਈ ਹੁਣ ਤੁਸੀਂ ਹੋਰ ਵੱਧੇਰੇ ਬੇਕਾਰ ਦਰਸ਼ਨ ਨਹੀਂ ਦੇਖੋਁਗੀਆਂ। ਤੁਸੀਂ ਹੁਣ ਹੋਰ ਵੱਧੇਰੇ ਜਾਦੂ ਨਹੀਂ ਕਰੋਗੀਆਂ। ਮੈਂ ਆਪਣੇ ਬੰਦਿਆਂ ਨੂੰ ਤੁਹਾਡੀ ਸ਼ਕਤੀ ਤੋਂ ਬਚਾ ਲਵਾਂਗਾ। ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।’”

Warnings Against Idol Worship

14 ਇਸਰਾਏਲ ਦੇ ਕੁਝ ਆਗੂ ਮੇਰੇ ਕੋਲ ਆਏ ਉਹ ਮੇਰੇ ਨਾਲ ਗੱਲ ਬਾਤ ਕਰਨ ਲਈ ਬੈਠ ਗਏ। ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਇਹ ਲੋਕ ਤੇਰੇ ਨਾਲ ਗੱਲ ਕਰਨ ਲਈ ਆਏ ਹਨ। ਉਹ ਤੈਥੋਂ ਮੇਰੀ ਸਲਾਹ ਲੈਣੀ ਚਾਹੁੰਦੇ ਹਨ। ਪਰ ਇਨ੍ਹਾਂ ਲੋਕਾਂ ਦੇ ਪਾਸ ਹਾਲੇ ਤੀਕ ਗੰਦੇ ਬੁੱਤ ਹਨ। ਉਨ੍ਹਾਂ ਨੇ ਉਹ ਚੀਜ਼ਾਂ ਰੱਖੀਆਂ ਹੋਈਆਂ ਹਨ ਜਿਨ੍ਹਾਂ ਨੇ ਇਨ੍ਹਾਂ ਤੋਂ ਪਾਪ ਕਰਵਾਏ। ਉਹ ਹਾਲੇ ਤੀਕ ਉਨ੍ਹਾਂ ਬੁੱਤਾਂ ਦੀ ਉਪਾਸਨਾ ਕਰਦੇ ਹਨ। ਇਸ ਲਈ ਉਹ ਮੇਰੇ ਕੋਲ ਸਲਾਹ ਲਈ ਕਿਉਂ ਆਉਂਦੇ ਹਨ? ਕੀ ਮੈਨੂੰ ਇਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ? ਨਹੀਂ! ਪਰ ਮੈਂ ਇਨ੍ਹਾਂ ਨੂੰ ਜਵਾਬ ਦਿਆਂਗਾ। ਮੈਂ ਇਨ੍ਹਾਂ ਨੂੰ ਸਜ਼ਾ ਦਿਆਂਗਾ! ਤੈਨੂੰ ਚਾਹੀਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਇਹ ਗੱਲਾਂ ਜ਼ਰੂਰ ਦੱਸੇਁ। ‘ਯਹੋਵਾਹ ਮੇਰਾ ਪ੍ਰਭੂ ਆਖਦਾ ਹੈ: ਜੇ ਕੋਈ ਇਸਰਾਏਲੀ ਕਿਸੇ ਨਬੀ ਪਾਸ ਆਉਂਦਾ ਹੈ ਅਤੇ ਮੇਰੀ ਸਲਾਹ ਮਂਗਦਾ ਹੈ, ਤਾਂ ਨਬੀ ਉਸ ਬੰਦੇ ਨੂੰ ਜਵਾਬ ਨਹੀਂ ਦੇਵੇਗਾ ਮੈਂ ਖੁਦ ਉਸ ਬੰਦੇ ਦੇ ਸਵਾਲ ਦਾ ਜਵਾਬ ਦੇਵਾਂਗਾ। ਮੈਂ ਉਸ ਨੂੰ ਜਵਾਬ ਦੇਵਾਂਗਾ ਭਾਵੇਂ ਉਸ ਦੇ ਕੋਲ ਹਾਲੇ ਵੀ ਬੁੱਤ ਹੋਣ, ਭਾਵੇਂ ਉਸ ਨੇ ਉਹ ਚੀਜ਼ਾਂ ਰੱਖੀਆਂ ਹੋਈਆਂ ਹੋਣ ਜਿਨ੍ਹਾਂ ਨੇ ਉਸ ਕੋਲੋਂ ਪਾਪ ਕਰਵਾਏ, ਅਤੇ ਭਾਵੇਂ ਉਹ ਹਾਲੇ ਵੀ ਉਨ੍ਹਾਂ ਮੂਰਤੀਆਂ ਦੀ ਉਪਸਨਾ ਕਰਦਾ ਹੋਵੇ। ਮੈਂ ਉਸ ਨਾਲ ਉਸ ਦੇ ਇਨ੍ਹਾਂ ਸਾਰੇ ਬੁੱਤਾਂ ਦੇ ਬਾਵਜੂਦ ਗੱਲ ਕਰਾਂਗਾ। ਕਿਉਂ ਕਿ ਮੈਂ ਉਨ੍ਹਾਂ ਦੇ ਦਿਲਾਂ ਨੂੰ ਛੁਹਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਇਹ ਦਰਸਾਉਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ, ਭਾਵੇਂ ਉਨ੍ਹਾਂ ਨੇ ਮੈਨੂੰ ਬੁੱਤਾਂ ਕਾਰਣ ਛੱਡ ਦਿੱਤਾ ਹੈ।’

“ਇਸ ਲਈ ਇਸਰਾਏਲ ਦੇ ਪਰਿਵਾਰ ਨੂੰ ਇਹ ਗੱਲਾਂ ਦੱਸ। ਉਨ੍ਹਾਂ ਨੂੰ ਦੱਸ, ‘ਯਹੋਵਾਹ ਮੇਰਾ ਪ੍ਰਭੂ ਆਖਦਾ ਹੈ: ਵਾਪਸ ਆ ਜਾਓ ਮੇਰੇ ਵੱਲ ਅਤੇ ਆਪਣੇ ਬੁੱਤਾਂ ਨੂੰ ਛੱਡ ਦਿਓ। ਉਨ੍ਹਾਂ ਭਿਆਨਕ ਝੂਠੇ ਦੇਵਤਿਆਂ ਤੋਂ ਮੂੰਹ ਮੋੜ ਲਵੋ। ਜੇ ਕੋਈ ਵੀ ਇਸਰਾਏਲੀ ਜਾਂ ਇਸਰਾਏਲ ਵਿੱਚ ਰਹਿਣ ਵਾਲਾ ਵਿਦੇਸ਼ੀ ਮੇਰੇ ਕੋਲ ਸਲਾਹ ਲੈਣ ਆਵੇਗਾ ਤਾਂ ਮੈਂ ਉਸ ਨੂੰ ਜਵਾਬ ਦਿਆਂਗਾ। ਮੈਂ ਉਸ ਨੂੰ ਜਵਾਬ ਦਿਆਂਗਾ ਭਾਵੇਂ ਉਸ ਦੇ ਪਾਸ ਹਾਲੇ ਵੀ ਬੁੱਤ ਹੋਣ ਅਤੇ ਭਾਵੇਂ ਉਸ ਨੇ ਉਨ੍ਹਾਂ ਚੀਜ਼ਾਂ ਨੂੰ ਰੱਖਿਆ ਹੋਇਆ ਹੋਵੇ ਜਿਨ੍ਹਾਂ ਨੇ ਉਸ ਕੋਲੋਂ ਪਾਪ ਕਰਵਾਇਆ ਅਤੇ ਭਾਵੇਂ ਉਹ ਉਨ੍ਹਾਂ ਮੂਰਤੀਆਂ ਦੀ ਉਪਾਸਨਾ ਕਰਦਾ ਹੋਵੇ। ਅਤੇ ਇਹ ਜਵਾਬ ਹੈ ਜੋ ਮੈਂ ਉਨ੍ਹਾਂ ਨੂੰ ਦਿਆਂਗਾ: ਮੈਂ ਉਸ ਬੰਦੇ ਦੇ ਖਿਲਾਫ਼ ਹੋ ਜਾਵਾਂਗਾ। ਮੈਂ ਉਸ ਨੂੰ ਬਰਬਾਦ ਕਰ ਦਿਆਂਗਾ। ਉਹ ਹੋਰਨਾਂ ਲੋਕਾਂ ਲਈ ਇੱਕ ਮਿਸਾਲ ਹੋਵੇਗਾ। ਲੋਕ ਉਸ ਉੱਤੇ ਹੱਸਣਗੇ। ਮੈਂ ਉਸ ਨੂੰ ਆਪਣੇ ਲੋਕਾਂ ਵਿੱਚੋਂ ਕੱਢ ਦਿਆਂਗਾ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ! ਅਤੇ ਜੇ ਕੋਈ ਨਬੀ ਗੁਮਰਾਹ ਹੋਇਆ ਹੈ ਤਾਂ ਕਿ ਆਪਣਾ ਖੁਦ ਦਾ ਜਵਾਬ ਦੇ ਦੇਵੇ, ਤਾਂ ਮੈਂ ਉਸ ਨਬੀ ਨੂੰ ਗੁਮਰਾਹ ਕਰਾਂਗਾ। ਮੈਂ ਉਸ ਦੇ ਵਿਰੁੱਧ ਆਪਣੀ ਸ਼ਕਤੀ ਵਰਤਾਂਗਾ। ਮੈਂ ਉਸ ਨੂੰ ਮੇਰੇ ਲੋਕਾਂ, ਇਸਰਾਏਲ ਤਬਾਹ ਕਰ ਦਿਆਂਗਾ। 10 ਇਸ ਲਈ ਦੋਵੇਂ ਜਣੇ, ਜਿਹੜਾ ਬੰਦਾ ਸਲਾਹ ਮੰਗਣ ਆਇਆ ਅਤੇ ਉਹ ਨਬੀ ਜਿਸਨੇ ਜਵਾਬ ਦਿੱਤਾ, ਇੱਕੋ ਜਿਹੀ ਸਜ਼ਾ ਪਾਉਣਗੇ। 11 ਕਿਉਂ ਕਿ ਉਹ ਨਬੀ ਲੋਕਾਂ ਨੂੰ ਮੇਰੇ ਕੋਲੋਂ ਦੂਰ ਕਰਨ ਤੋਂ ਹਟ ਜਾਣ। ਅਤੇ ਇਸ ਲਈ ਕਿ ਮੇਰੇ ਬੰਦੇ ਆਪਣੇ ਪਾਪਾਂ ਨਾਲ ਨਾਪਾਕ ਹੋਣ ਤੋਂ ਹਟ ਜਾਣ। ਫ਼ੇਰ ਉਹ ਮੇਰੇ ਖਾਸ ਬੰਦੇ ਬਣ ਜਾਣਗੇ। ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।’” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।

Jerusalem Will Be Punished

12 ਫਿਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ ਉਸ ਉੱਤੇ ਉਸ ਨੇ ਆਖਿਆ, 13 “ਆਦਮੀ ਦੇ ਪੁੱਤਰ, ਮੈਂ ਉਸ ਕਿਸੇ ਵੀ ਕੌਮ ਨੂੰ ਸਜ਼ਾ ਦਿਆਂਗਾ ਜਿਹੜੀ ਮੈਨੂੰ ਛੱਡ ਦੇਵੇਗੀ ਅਤੇ ਮੇਰੇ ਖਿਲਾਫ਼ ਪਾਪ ਕਰੇਗੀ ਮੈਂ ਉਨ੍ਹਾਂ ਦੇ ਭੋਜਨ ਦੀ ਪੂਰਤੀ ਰੋਕ ਦਿਆਂਗਾ। ਸ਼ਾਇਦ ਮੈਂ ਭੁੱਖਮਰੀ ਪੈਦਾ ਕਰ ਦਿਆਂ ਅਤੇ ਉਸ ਦੇਸ ਵਿੱਚੋਂ ਬੰਦਿਆਂ ਅਤੇ ਜਾਨਵਰਾਂ ਨੂੰ ਹਟਾ ਦਿਆਂ। 14 ਮੈਂ ਉਸ ਦੇਸ ਨੂੰ ਸਜ਼ਾ ਦਿਆਂਗਾ ਭਾਵੇਂ ਓੱਥੇ ਨੂਹ, ਦਾਨੀਏਲ ਅਤੇ ਅੱਯੂਬ ਰਹਿ ਰਹੇ ਹੁੰਦੇ। ਉਨ੍ਹਾਂ ਆਦਮੀਆਂ ਨੇ ਆਪਣੀ ਧਰਮੀਅਤਾ ਕਾਰਣ ਆਪਣੀਆਂ ਜਾਨਾਂ ਬਚਾ ਲਈਆਂ ਹੋਣੀਆਂ ਸਨ।” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।

15 ਪਰਮੇਸ਼ੁਰ ਨੇ ਆਖਿਆ, “ਜਾਂ ਸ਼ਾਇਦ ਮੈਂ ਉਸ ਦੇਸ ਵਿੱਚ ਜੰਗਲੀ ਜਾਨਵਰਾਂ ਨੂੰ ਭੇਜ ਦਿਆਂ। ਅਤੇ ਹੋ ਸੱਕਦਾ ਹੈ ਕਿ ਉਹ ਜਾਨਵਰ ਸਭ ਲੋਕਾਂ ਨੂੰ ਮਾਰ ਦੇਣ। ਉਨ੍ਹਾਂ ਜੰਗਲੀ ਜਾਨਵਰਾਂ ਕਾਰਣ ਕੋਈ ਬੰਦਾ ਵੀ ਉਸ ਦੇਸ ਵਿੱਚੋਂ ਹੋਕੇ ਨਹੀਂ ਲੰਘੇਗਾ। 16 ਜੇ ਨੂਹ, ਦਾਨੀਏਲ ਅਤੇ ਅੱਯੂਬ ਉੱਥੇ ਰਹਿੰਦੇ ਹੁੰਦੇ, (ਤਾਂ ਮੈਂ ਉਨ੍ਹਾਂ ਤਿੰਨ ਨੇਕ ਬੰਦਿਆਂ ਨੂੰ ਬਚਾ ਲੈਣਾ ਸੀ।) ਉਹ ਤਿੰਨ ਬੰਦੇ ਆਪਣੀਆਂ ਜਾਨਾਂ ਬਚਾ ਸੱਕਦੇ ਸਨ। ਪਰ ਮੈਂ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਉਹ ਹੋਰਨਾਂ ਲੋਕਾਂ ਦੀਆਂ ਜ਼ਿੰਦਗੀਆਂ ਨਹੀਂ ਬਚਾ ਸੱਕਦੇ ਸਨ-ਆਪਣੇ ਧੀਆਂ ਪੁੱਤਰਾਂ ਦੀਆਂ ਵੀ ਨਹੀਂ! ਉਹ ਬਦੀ ਭਰਿਆ ਦੇਸ਼ ਤਬਾਹ ਹੋ ਜਾਵੇਗਾ!” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।

17 ਪਰਮੇਸ਼ੁਰ ਨੇ ਆਖਿਆ, “ਜਾਂ ਸ਼ਾਇਦ ਮੈਂ ਉਸ ਦੇਸ ਨਾਲ ਲੜਨ ਲਈ ਕੋਈ ਦੁਸ਼ਮਣ ਫ਼ੌਜ ਭੇਜਾਂ। ਉਹ ਫ਼ੌਜੀ ਉਸ ਦੇਸ ਨੂੰ ਤਬਾਹ ਕਰ ਦੇਣਗੇ-ਮੈਂ ਉਸ ਦੇਸ ਵਿੱਚ ਸਾਰੇ ਬੰਦਿਆਂ ਅਤੇ ਜਾਨਵਰਾਂ ਨੂੰ ਦੂਰ ਕਰ ਦਿਆਂਗਾ। 18 ਜੇ ਨੂਹ, ਦਾਨੀਏਲ ਅਤੇ ਅੱਯੂਬ ਓੱਥੇ ਰਹਿੰਦੇ ਹੁੰਦੇ ਤਾਂ ਮੈਂ ਉਨ੍ਹਾਂ ਤਿੰਨ ਨੇਕ ਬੰਦਿਆਂ ਨੂੰ ਬਚਾ ਲੈਂਦਾ। ਉਹ ਤਿੰਨੇ ਬੰਦੇ ਆਪਣੀ ਜਾਨਾਂ ਬਚਾ ਸੱਕਦੇ ਸਨ। ਪਰ ਮੈਂ ਆਪਣੀ ਜ਼ਿੰਦਗੀ ਨੂੰ ਸਾਖੀ ਰੱਖਕੇ ਇਕਰਾਰ ਕਰਦਾ ਹਾਂ ਕਿ ਉਹ ਹੋਰਨਾਂ ਲੋਕਾਂ ਦੀਆਂ ਜਾਨਾਂ ਨਾ ਬਚਾ ਸੱਕਦੇ-ਆਪਣੇ ਧੀਆਂ ਪੁੱਤਰਾਂ ਦੀਆਂ ਵੀ ਨਹੀਂ! ਉਹ ਮੰਦਾ ਦੇਸ ਤਬਾਹ ਹੋ ਜਾਵੇਗਾ!” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।

19 ਪਰਮੇਸ਼ੁਰ ਨੇ ਆਖਿਆ, “ਹੋ ਸੱਕਦਾ ਮੈਂ ਉਸ ਦੇਸ ਦੇ ਵਿਰੁੱਧ ਕੋਈ ਬੀਮਾਰੀ ਭੇਜਾਂ। ਮੈਂ ਉਨ੍ਹਾਂ ਲੋਕਾਂ ਉੱਤੇ ਆਪਣਾ ਕਹਿਰ ਵਰਸਾਵਾਂਗਾ। ਮੈਂ ਉਸ ਦੇਸ ਵਿੱਚੋਂ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਤਬਾਹ ਕਰ ਦਿਆਂਗਾ। 20 ਜੇ ਨੂਹ, ਦਾਨੀਏਲ ਅਤੇ ਅੱਯੂਬ ਓੱਥੇ ਰਹਿੰਦੇ ਹੁੰਦੇ (ਤਾਂ ਮੈਂ ਉਨ੍ਹਾਂ ਤਿੰਨਾਂ ਬੰਦਿਆਂ ਨੂੰ ਬਚਾ ਲੈਂਦਾ।) ਕਿਉਂ ਕਿ ਉਹ ਨੇਕ ਬੰਦੇ ਹਨ। ਉਹ ਤਿੰਨੇ ਬੰਦੇ ਆਪਣੀਆਂ ਜਾਨਾਂ ਬਚਾ ਲੈਂਦੇ। ਪਰ ਮੈਂ ਆਪਣੀ ਜ਼ਿੰਦਗੀ ਨੂੰ ਸਾਖੀ ਰੱਖਦਾ ਹਾਂ ਕਿ ਉਹ ਹੋਰਨਾਂ ਲੋਕਾਂ ਦੀਆਂ ਜ਼ਿੰਦਗੀਆਂ ਨਹੀਂ ਬਚਾ ਸੱਕਦੇ-ਆਪਣੇ ਪੁੱਤਰਾਂ ਜਾਂ ਧੀਆਂ ਦੀਆਂ ਵੀ ਨਹੀਂ!” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

21 ਫ਼ੇਰ ਯਹੋਵਾਹ ਮੇਰੇ ਪ੍ਰਭੂ ਨੇ ਆਖਿਆ, “ਇਸ ਲਈ ਸੋਚ ਕਿ ਯਰੂਸ਼ਲਮ ਵਿੱਚ ਇਹ ਕਿੰਨੀ ਮਾੜੀ ਗੱਲ ਹੋਵੇਗੀ: ਮੈਂ ਉਸ ਸ਼ਹਿਰ ਦੇ ਖਿਲਾਫ਼ ਉਹ ਚਾਰੇ ਸਜ਼ਾਵਾਂ ਭੇਜਾਂਗਾ! ਮੈਂ ਦੁਸ਼ਮਣ ਫ਼ੌਜੀਆਂ, ਭੁੱਖਮਰੀ, ਬੀਮਾਰੀ ਅਤੇ ਜੰਗਲੀ ਜਾਨਵਰਾਂ ਨੂੰ ਉਸ ਸ਼ਹਿਰ ਦੇ ਖਿਲਾਫ਼ ਭੇਜਾਂਗਾ। ਮੈਂ ਉਸ ਸ਼ਹਿਰ ਵਿੱਚੋਂ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਹਟਾ ਦਿਆਂਗਾ! 22 ਕੁਝ ਲੋਕ ਉਸ ਸ਼ਹਿਰ ਵਿੱਚੋਂ ਬਚਕੇ ਨਿਕਲ ਜਾਣਗੇ! ਉਹ ਆਪਣੇ ਧੀਆਂ ਪੁੱਤਰਾਂ ਨੂੰ ਨਾਲ ਲਿਆਉਣਗੇ ਅਤੇ ਤੇਰੇ ਪਾਸ ਸਹਾਇਤਾ ਲਈ ਆਉਣਗੇ। ਫ਼ੇਰ ਤੂੰ ਦੇਖੇਂਗਾ ਕਿ ਉਹ ਸੱਚ ਮੁੱਚ ਕਿੰਨੇ ਬੁਰੇ ਹਨ। ਅਤੇ ਤੂੰ ਉਨ੍ਹਾਂ ਸਾਰੀਆਂ ਮੁਸੀਬਤਾਂ ਬਾਰੇ ਚੰਗਾ ਮਹਿਸੂਸ ਕਰੇਂਗਾ ਜਿਹੜੀਆਂ ਮੈਂ ਯਰੂਸ਼ਲਮ ਲਈ ਲਿਆਵਾਂਗਾ। 23 ਤੂੰ ਦੇਖੇਂਗਾ ਕਿ ਉਹ ਕਿਵੇਂ ਰਹਿੰਦੇ ਹਨ ਅਤੇ ਕਿਹੜੀਆਂ ਮੰਦੀਆਂ ਗੱਲਾਂ ਕਰਦੇ ਹਨ। ਅਤੇ ਫ਼ੇਰ ਤੂੰ ਜਾਣ ਜਾਵੇਂਗਾ ਕਿ ਮੇਰੇ ਕੋਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦਾ ਚੰਗਾ ਕਾਰਣ ਸੀ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

Jerusalem, the Vine, Will Be Burned

15 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਕੀ ਅੰਗੂਰ ਦੀਆਂ ਵੇਲਾਂ ਦੀ ਲੱਕੜੀ ਦੇ ਟੁਕੜੇ ਕਿਸੇ ਤਰ੍ਹਾਂ ਜੰਗਲ ਦੇ ਰੁੱਖਾਂ ਦੀਆਂ ਕੱਟੀਆਂ ਹੋਈਆਂ ਛੋਟੀਆਂ ਟਾਹਣੀਆਂ ਨਾਲੋਂ ਬਿਹਤਰ ਹੁੰਦੇ ਹਨ? ਨਹੀਂ! ਕੀ ਤੂੰ ਉਸ ਅੰਗੂਰ ਦੀ ਵੇਲ ਦੀ ਲੱਕੜੀ ਨੂੰ ਕੋਈ ਚੀਜ਼ ਬਨਾਉਣ ਲਈ ਵਰਤ ਸੱਕਦਾ ਹੈਂ? ਨਹੀਂ! ਕੀ ਤੂੰ ਉਸ ਲੱਕੜੀ ਦੀਆਂ ਭਾਂਡੇ ਟੰਗਣ ਵਾਲੀਆਂ ਕੀਲੀਆਂ ਬਣਾ ਸੱਕਦਾ ਹੈਂ? ਨਹੀਂ! ਲੋਕ ਸਿਰਫ਼ ਉਸ ਲੱਕੜੀ ਨੂੰ ਅੱਗ ਵਿੱਚ ਸੁੱਟਦੇ ਹਨ। ਕੁਝ ਸੋਟੀਆਂ ਸਿਰਿਆਂ ਤੋਂ ਬਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਵਿੱਚਕਾਰਲੇ ਹਿੱਸੇ ਅੱਗ ਨਾਲ ਕਾਲੇ ਹੋ ਜਾਂਦੇ ਹਨ, ਪਰ ਸੋਟੀਆਂ ਪੂਰੀ ਤਰ੍ਹਾਂ ਸੜਦੀਆਂ ਨਹੀਂ ਕੀ ਤੂੰ ਉਸ ਸੜੀ ਹੋਈ ਸੋਟੀ ਤੋਂ ਕੋਈ ਚੀਜ਼ ਬਣਾ ਸੱਕਦਾ ਹੈਂ? ਜੇ ਤੂੰ ਉਸ ਲੱਕੜੀ ਦੇ ਸੜਨ ਤੋਂ ਪਹਿਲਾਂ ਕੋਈ ਚੀਜ਼ ਨਹੀਂ ਬਣਾ ਸੱਕਦਾ ਤਾਂ ਅਵੱਸ਼ ਹੀ ਉਸ ਸੜੀ ਹੋਈ ਸੋਟੀ ਤੋਂ ਵੀ ਕੋਈ ਚੀਜ਼ ਨਹੀਂ ਬਣਾ ਸੱਕੇਂਗਾ! ਇਸ ਲਈ ਅੰਗੂਰ ਦੀਆਂ ਵੇਲਾਂ ਦੇ ਲੱਕੜ ਦੇ ਟੋਟੇ ਜੰਗਲ ਦੇ ਰੁੱਖਾਂ ਦੇ ਹੋਰ ਟੁਕੜਿਆਂ ਵਰਗੇ ਹੀ ਹਨ। ਲੋਕੀ ਲੱਕੜੀ ਦੇ ਟੁਕੜਿਆਂ ਨੂੰ ਅੱਗ ਵਿੱਚ ਸੁੱਟਦੇ ਹਨ। ਅਤੇ ਅੱਗ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਾੜ ਦਿੰਦੀ ਹੈ। ਓਸੇ ਤਰ੍ਹਾਂ ਮੈਂ ਯਰੂਸ਼ਲਮ ਦੇ ਰਹਿਣ ਵਾਲੇ ਲੋਕਾਂ ਨੂੰ ਅੱਗ ਵਿੱਚ ਸੁੱਟ ਦਿਆਂਗਾ!” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। “ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਹੋ ਸੱਕਦਾ ਕੁਝ ਅੱਗ ਤੋਂ ਬਚ ਨਿਕਲਣ, ਪਰ ਤਾਂ ਵੀ ਅੱਗ ਉਨ੍ਹਾਂ ਨੂੰ ਨਸ਼ਟ ਕਰ ਦੇਵੇਗੀ। ਤੂੰ ਜਾਣ ਲਵੇਂਗਾ ਕਿ ਮੈਂ ਯਹੋਵਾਹ ਹਾਂ ਜਦੋਂ ਤੂੰ ਵੇਖੇਂਗਾ ਕਿ ਮੈਂ ਉਨ੍ਹਾਂ ਨੂੰ ਕਿਵੇਂ ਸਜ਼ਾ ਦਿੱਤੀ ਹੈ। ਮੈਂ ਉਸ ਦੇਸ ਨੂੰ ਤਬਾਹ ਕਰ ਦਿਆਂਗਾ ਕਿਉਂ ਕਿ ਲੋਕਾਂ ਨੇ ਮੈਨੂੰ ਛੱਡ ਦਿੱਤਾ ਹੈ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

Punjabi Bible: Easy-to-Read Version (ERV-PA)

2010 by World Bible Translation Center