Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਵਿਰਲਾਪ 1:1-3:36

ਯਰੂਸ਼ਲਮ ਦਾ ਆਪਣੀ ਤਬਾਹੀ ਉੱਤੇ ਰੁਦਨ

ਇੱਕ ਵੇਲੇ, ਯਰੂਸ਼ਲਮ ਲੋਕਾਂ ਨਾਲ ਭਰਿਆ ਸ਼ਹਿਰ ਸੀ।
    ਪਰ ਹੁਣ ਇਹ ਸ਼ਹਿਰ ਕਿੰਨਾ ਸੱਖਣਾ ਤੇ ਉਜਾੜ ਹੈ!
ਯਰੂਸ਼ਲਮ ਦੁਨੀਆਂ ਦੇ ਮਹਾਨਤਮ ਸ਼ਹਿਰਾਂ ਵਿੱਚੋਂ ਇੱਕ ਸੀ।
    ਪਰ ਹੁਣ ਇਹ ਇੱਕ ਵਿਧਵਾ ਵਰਗਾ ਬਣ ਗਿਆ ਹੈ।
ਇੱਕ ਵੇਲੇ ਇਹ ਸ਼ਹਿਰਾਂ ਦੀ ਸ਼ਹਿਜ਼ਾਦੀ ਸੀ।
    ਪਰ ਹੁਣ ਇਸ ਨੂੰ ਇੱਕ ਗੁਲਾਮ ਬਣਾ ਦਿੱਤਾ ਗਿਆ ਹੈ।
ਰਾਤ ਵੇਲੇ ਇਹ ਨਗਰੀ ਬੁਰੀ ਤਰ੍ਹਾਂ ਰੋਦੀ ਹੈ।
    ਇਸ ਦੀਆਂ ਗੱਲ੍ਹਾਂ ਉੱਤੇ ਹੰਝੂ ਹਨ।
    ਇਸ ਨੂੰ ਹੌਂਸਲਾ ਦੇਣ ਵਾਲਾ ਕੋਈ ਨਹੀਂ।
ਬਹੁਤ ਕੌਮਾਂ ਇਸ ਦੀਆਂ ਮਿੱਤਰ ਸਨ।
    ਪਰ ਹੁਣ ਕੋਈ ਵੀ ਇਸ ਨੂੰ ਸੱਕੂਨ ਨਹੀਂ ਦਿੰਦੀ।
ਸਾਰੇ ਮਿੱਤਰਾਂ ਨੇ ਇਸ ਵੱਲੋਂ ਮੂੰਹ ਮੋੜ ਲਿਆ ਹੈ।
    ਦੋਸਤ ਵੀ ਇਸਦੇ ਦੁਸ਼ਮਣ ਬਣ ਗਏ ਨੇ।
ਯਹੂਦਾਹ ਨੂੰ ਮੁਸੀਬਤਾਂ
    ਅਤੇ ਸ਼ਖਤ ਗਲਾਮੀ ਤੋਂ ਮਗਰੋਂ ਬੰਦੀ ਬਣਾ ਲਿਆ ਗਿਆ।
ਯਹੂਦਾਹ ਹੋਰਨਾਂ ਕੌਮਾਂ ਵਿੱਚਕਾਰ ਰਹਿੰਦਾ ਹੈ।
    ਪਰ ਇਸ ਨੂੰ ਕੋਈ ਅਰਾਮ ਨਹੀਂ ਮਿਲਿਆ।
ਜਿਨ੍ਹਾਂ ਲੋਕਾਂ ਇਸ ਦਾ ਪਿੱਛਾ ਕੀਤਾ ਸੀ, ਫ਼ੜ ਲਿਆ।
    ਉਨ੍ਹਾਂ ਨੇ ਇਸ ਨੂੰ ਤਂਬ ਵਾਦੀਆਂ ਅੰਦਰ ਫ਼ੜ ਲਿਆ ਹੈ।
ਸੀਯੋਨ ਦੇ ਰਸਤੇ ਬਹੁਤ ਉਦਾਸ ਨੇ।
    ਉਹ ਇਸ ਵਾਸਤੇ ਉਦਾਸ ਨੇ ਕਿਉਂ ਕਿ ਹੁਣ ਸੀਯੋਨ ਅੰਦਰ ਛੁੱਟੀਆਂ ਮਨਾਉਣ ਲਈ ਕੋਈ ਵੀ ਨਹੀਂ ਆਉਂਦਾ।
ਸੀਯੋਨ ਦੇ ਯਮੂਹ ਦਰਵਾਜ਼ੇ ਤਬਾਹ ਹੋ ਗਏ ਨੇ।
    ਸੀਯੋਨ ਦੇ ਸਾਰੇ ਜਾਜਕ ਆਹਾਂ ਭਰਦੇ ਨੇ।
ਸੀਯੋਨ ਦੀਆਂ ਮੁਟਿਆਰਾਂ ਚੁੱਕ ਲਈਆਂ ਗਈਆਂ ਹਨ।
    ਅਤੇ ਇਹ ਸਾਰਾ ਕੁਝ ਸੀਯੋਨ ਲਈ ਡੂੰਘੀ ਉਦਾਸੀ ਹੈ।
ਯਰੂਸ਼ਲਮ ਦੇ ਦੁਸ਼ਮਣ ਜਿੱਤ ਗਏ ਨੇ।
    ਉਸ ਦੇ ਦੁਸ਼ਮਣ ਸਫ਼ਲ ਹੋ ਗਏ ਨੇ।
ਇਹ ਇਸ ਲਈ ਵਾਪਰਿਆ ਕਿਉਂ ਕਿ ਯਹੋਵਾਹ ਨੇ ਇਸ ਨੂੰ ਸਜ਼ਾ ਦਿੱਤੀ ਸੀ।
    ਉਸ ਨੇ ਯਰੂਸ਼ਲਮ ਨੂੰ ਉਸ ਦੇ ਅਨੇਕਾਂ ਪਾਪਾਂ ਬਦਲੇ ਸਜ਼ਾ ਦਿੱਤੀ।
ਉਸ ਦੇ ਬੱਚੇ ਦੂਰ ਚੱਲੇ ਗਏ ਹਨ।
    ਉਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਫ਼ੜ ਲਿਆ ਸੀ ਅਤੇ ਉਨ੍ਹਾਂ ਨੂੰ ਦੂਰ ਲੈ ਗਏ ਸਨ।
ਸੀਯੋਨ ਦੀ ਧੀ ਦੀ ਖੂਬਸੂਰਤੀ ਚਲੀ ਗਈ ਹੈ।
    ਉਸ ਦੇ ਸ਼ਹਿਜ਼ਾਦੇ ਹਿਰਨਾਂ ਵਰਗੇ ਬਣ ਗਏ ਨੇ।
    ਉਹ ਅਜਿਹੇ ਹਿਰਨਾਂ ਵਰਗੇ ਸਨ ਜਿਹੜੇ ਚਰਨ ਲਈ ਕਿਆਰੀ ਨਹੀਂ ਲੱਭ ਸੱਕਦੇ।
ਉਹ ਨਿਤਾਣੇ ਹੋਕੇ ਭੱਜ ਗਏ ਸਨ।
    ਉਹ ਉਨ੍ਹਾਂ ਲੋਕਾਂ ਕੋਲੋਂ ਭੱਜ ਗਏ ਸਨ ਜਿਨ੍ਹਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਸੀ।
ਯਰੂਸ਼ਲਮ ਆਪਣਾ ਅਤੀਤ ਯਾਦ ਕਰਦੀ ਹੈ।
ਉਹ ਉਸ ਸਮੇਂ ਬਾਰੇ ਯਾਦ ਕਰਦੀ ਹੈ, ਜਦੋਂ ਉਹ ਗਰੀਬ ਸੀ
    ਅਤੇ ਉਨ੍ਹਾਂ ਸਾਰੀਆਂ ਚੰਗੀਆਂ ਚੀਜਾਂ ਬਾਰੇ ਤੰਗ ਕੀਤੀ ਗਈ ਸੀ ਜੋ ਅਤੀਤ ਵਿੱਚ ਉਸ ਕੋਲ ਸਨ।
ਉਹ ਯਾਦ ਕਰਦੀ ਹੈ ਜਦੋਂ ਉਸ ਦੇ ਲੋਕ ਦੁਸ਼ਮਣਾਂ ਦੁਆਰਾ ਫ਼ੜੇ ਗਏ ਸਨ।
    ਉਹ ਯਾਦ ਕਰਦੀ ਹੈ ਜਦੋਂ ਇੱਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਸੀ।
ਜਦੋਂ ਉਸ ਦੇ ਦੁਸ਼ਮਣਾਂ ਉਸ ਨੂੰ ਦੇਖਿਆ ਸੀ, ਉਹ ਹੱਸੇ ਸਨ।
    ਉਹ ਇਸ ਲਈ ਹੱਸੇ ਸਨ ਕਿ ਉਹ ਬਰਬਾਦ ਹੋ ਗਈ ਸੀ।
ਯਰੂਸ਼ਲਮ ਨੇ ਬੁਰੀ ਤਰ੍ਹਾਂ ਪਾਪ ਕੀਤਾ।
    ਇਸ ਲਈ ਉਹ ਨਾਪਾਕ ਔਰਤ ਵਾਂਗ ਬਣ ਗਈ ਹੈ।
    ਅਤੀਤ ਵਿੱਚ, ਲੋਕ ਉਸਦੀ ਇੱਜ਼ਤ ਕਰਦੇ ਸਨ,
ਹੁਣ ਉਹ ਉਸ ਨਾਲ ਵਿਅਰਬ ਵਾਂਗ ਵਿਹਾਰ ਕਰਦੇ ਸਨ
    ਕਿਉਂ ਕਿ ਉਨ੍ਹਾਂ ਨੇ ਉਸਦਾ ਨੰਗੇਜ਼ ਵੇਖ ਲਿਆ ਹੈ।
ਉਹ ਖੁਦ ਕਰਾਹੁਉਂਦੀ ਹੈ
    ਅਤੇ ਚਲੀ ਜਾਂਦੀ ਹੈ।
ਯਰੂਸ਼ਲਮ ਦੀਆਂ ਘੱਗਰੀਆਂ ਨਾਪਾਕ ਹੋ ਗਈਆਂ ਹਨ।
    ਉਸ ਨੇ ਉਨ੍ਹਾਂ ਗੱਲਾਂ ਬਾਰੇ ਨਹੀਂ ਸੋਚਿਆ ਸੀ ਜਿਹੜੀਆਂ ਉਸ ਦੇ ਨਾਲ ਵਾਪਰਨਗੀਆਂ।
ਉਸ ਦਾ ਪਤਨ ਹੈਰਾਨੀ ਭਰਿਆ ਸੀ।
    ਉਸ ਦੇ ਕੋਲ ਹੌਂਸਲਾ ਦੇਣ ਵਾਲਾ ਕੋਈ ਬੰਦਾ ਨਹੀਂ ਸੀ।
ਉਹ ਆਖਦੀ ਹੈ, “ਯਹੋਵਾਹ, ਮੇਰੀ ਬਿਪਤਾ ਵੱਲ ਦੇਖ।
    ਦੇਖ ਮੇਰਾ ਦੁਸ਼ਮਣ ਕਿਵੇਂ ਸੋਚਦਾ ਹੈ ਕਿ ਉਹ ਕਿੰਨਾ ਮਹਾਨ ਹੈ!”

10 ਦੁਸ਼ਮਣ ਨੇ ਆਪਣਾ ਹੱਥ ਫ਼ੈਲਾਇਆ।
    ਉਸ ਨੇ ਉਸ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਖੋਹ ਲਈਆਂ।
ਦਰਅਸਲ, ਉਸ ਨੇ ਵਿਦੇਸ਼ੀ ਕੌਮਾਂ ਆਪਣੇ ਮੰਦਰ ਅੰਦਰ ਜਾਂਦੀਆਂ ਦੇਖੀਆਂ।
    ਅਤੇ ਯਹੋਵਾਹ ਜੀ, ਤੁਸੀਂ ਆਖਿਆ ਸੀ ਕਿ ਉਹ ਲੋਕ ਸਾਡੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸੱਕਦੇ!
11 ਯਰੂਸ਼ਲਮ ਦੇ ਸਾਰੇ ਹੀ ਲੋਕ ਆਹਾਂ ਭਰ ਰਹੇ ਹਨ।
    ਉਸ ਦੇ ਸਾਰੇ ਹੀ ਲੋਕ ਭੋਜਨ ਦੀ ਤਲਾਸ਼ ਕਰ ਰਹੇ ਹਨ।
ਭੋਜਨ ਲਈ ਉਹ ਆਪਣੀਆਂ ਸਾਰੀਆਂ ਕੀਮਤੀ ਚੀਜ਼ਾਂ ਦੇ ਰਹੇ ਹਨ।
    ਅਜਿਹਾ ਉਹ ਜਿਉਂਦੇ ਰਹਿਣ ਲਈ ਕਰ ਰਹੇ ਨੇ।
ਯਰੂਸ਼ਲਮ ਦੀ ਨਗਰੀ ਆਖਦੀ ਹੈ, “ਦੇਖੋ, ਯਹੋਵਾਹ ਜੀ!
    ਮੇਰੇ ਵੱਲ ਦੇਖੋ! ਦੇਖੋ, ਲੋਕ ਮੈਨੂੰ ਕਿੰਨੀ ਨਫ਼ਰਤ ਕਰਦੇ ਨੇ।
12 ਤੁਸੀਂ ਸਾਰੇ ਲੋਕ ਜਿਹੜੇ ਇਨ੍ਹਾਂ ਰਾਹਾਂ ਤੋਂ ਲੰਘ ਰਹੇ ਹੋ ਤੁਸੀ ਕੋਈ ਪ੍ਰਵਾਹ ਨਹੀਂ ਕਰਦੇ ਜਾਪਦੇ।
    ਪਰ ਮੇਰੇ ਵੱਲ ਧਿਆਨ ਨਾਲ ਵੇਖੋ।
ਕੀ ਮੇਰੇ ਦਰਦ ਵਰਗਾ, ਕੋਈ ਹੋਰ ਦਰਦ ਹੈ?
    ਕੀ ਉਸ ਦਰਦ ਵਰਗਾ ਕੋਈ ਅਜਿਹਾ ਦਰਦ ਹੈ,
ਜਿਸ ਨਾਲ ਯਹੋਵਾਹ ਨੇ ਮੈਨੂੰ ਸਜ਼ਾ ਦਿੱਤੀ ਹੈ?
    ਉਸ ਨੇ ਮੈਨੂੰ ਆਪਣੇ ਮਹਾਂ ਕਹਿਰ ਦੇ ਦਿਨ ਸਜ਼ਾ ਦਿੱਤੀ ਹੈ।
13 ਯਹੋਵਾਹ ਨੇ ਉੱਪਰੋਂ ਅੱਗ ਭੇਜੀ।
    ਉਹ ਅੱਗ ਮੇਰੇ ਹੱਡਾਂ ਅੰਦਰ ਵੜ ਗਈ।
ਉਸ ਨੇ ਮੈਨੂੰ ਫ਼ਸਾਉਣ ਲਈ ਜਾਲ ਵਿਛਾਇਆ
    ਉਸ ਨੇ ਮੈਨੂੰ ਪਿੱਛੇ ਭੁਆ ਦਿੱਤਾ।
ਉਸ ਨੇ ਮੈਨੂੰ ਬੇਕਾਰ ਜ਼ਮੀਨ ਵਿੱਚ ਬਦਲ ਦਿੱਤਾ।
    ਦਿਨ ਭਰ ਰਹਿੰਦੀ ਹਾਂ ਬਿਮਾਰ ਮੈਂ।

14 “ਮੇਰੇ ਪਾਪ ਜੂਲੇ ਵਾਂਗ ਬੱਝ ਗਏ ਸਨ।
    ਮੇਰੇ ਪਾਪ ਯਹੋਵਾਹ ਦੇ ਹੱਥਾਂ ਨਾਲ ਬੱਝੇ ਹੋਏ ਸਨ।
ਯਹੋਵਾਹ ਦਾ ਜੂਲਾ ਮੇਰੀ ਗਰਦਨ ਉੱਤੇ ਹੈ।
    ਯਹੋਵਾਹ ਨੇ ਮੈਨੂੰ ਕਮਜ਼ੋਰ ਬਣਾ ਦਿੱਤਾ ਹੈ।
ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਸੌਂਪ ਦਿੱਤਾ
    ਜਿਨ੍ਹਾਂ ਦੇ ਖਿਲਾਫ਼ ਮੈਂ ਖਲੋ ਨਹੀਂ ਸੱਕਦਾ।
15 ਯਹੋਵਾਹ ਨੇ ਮੇਰੇ ਸਾਰੇ ਮਜ਼ਬੂਤ ਸਿਪਾਹੀਆਂ ਨੂੰ ਤਿਆਗ ਦਿੱਤਾ।
    ਇਹ ਸਿਪਾਹੀ ਸ਼ਹਿਰ ਦੇ ਅੰਦਰ ਸਨ।
ਯਹੋਵਾਹ ਨੇ ਲੋਕਾਂ ਦੇ ਇੱਕ ਸਮੂਹ ਨੂੰ ਫ਼ੇਰ ਮੇਰੇ ਵਿਰੁੱਧ ਲੈ ਆਂਦਾ।
    ਉਸ ਨੇ ਉਨ੍ਹਾਂ ਲੋਕਾਂ ਨੂੰ ਮੇਰੇ ਜਵਾਨ ਸਿਪਾਹੀਆਂ ਨੂੰ ਮਾਰਨ ਲਈ ਲਿਆਂਦਾ।
ਯਹੋਵਾਹ ਨੇ ਅੰਗੂਰਾਂ ਨੂੰ ਮੈਅ ਦੀ ਕੁਲਹਾੜੀ ਅੰਦਰ ਕੁਚੱਲਿਆ ਹੈ।
    ਪਾਪ ਦੀ ਕੁਲਹਾੜੀ ਯਰੂਸ਼ਲਮ ਦੀ ਕੁਆਰੀ ਧੀ [a] ਦੀ ਹੈ।

16 “ਮੈਂ ਇਨ੍ਹਾਂ ਸਾਰੀਆਂ ਗੱਲਾਂ ਲਈ ਰੋਦੀ ਹਾਂ।
    ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ।
ਇੱਥੇ ਮੇਰੇ ਨਜ਼ਦੀਕ ਕੋਈ ਅਜਿਹਾ ਵਿਅਕਤੀ ਨਹੀਂ ਜੋ
    ਮੈਨੂੰ ਸੁੱਖ ਅਤੇ ਹੌਂਸਲਾ ਦੇ ਸੱਕੇ।
ਮੇਰੇ ਬੱਚੇ ਬੰਜਰ ਧਰਤੀ ਵਾਂਗਰਾਂ ਨੇ।
    ਉਹ ਇਸ ਤਰ੍ਹਾਂ ਨੇ ਕਿਉਂ ਕਿ ਦੁਸ਼ਮਣ ਜਿੱਤ ਗਿਆ ਹੈ।”

17 ਸੀਯੋਨ ਨੇ ਆਪਣੇ ਹੱਥ ਫ਼ੈਲਾਏ।
    ਉਬੇ ਉਸ ਨੂੰ ਹੌਂਸਲਾ ਦੇਣ ਵਾਲਾ ਕੋਈ ਬੰਦਾ ਨਹੀਂ।
ਯਹੋਵਾਹ ਨੇ ਯਾਕੂਬ ਦੇ ਦੁਸ਼ਮਣਾਂ ਨੂੰ ਹੁਕਮ ਦਿੱਤਾ ਸੀ।
    ਯਹੋਵਾਹ ਨੇ ਯਾਕੂਬ ਦੇ ਦੁਸ਼ਮਣਾਂ ਨੂੰ ਸ਼ਹਿਰ ਨੂੰ ਘੇਰਾ ਪਾਉਣ ਦੇ ਆਦੇਸ਼ ਦਿੱਤੇ ਸਨ।
ਯਰੂਸ਼ਲਮ ਉਨ੍ਹਾਂ ਦੁਸ਼ਮਣਾਂ ਦਰਮਿਆਨ ਇੱਕ
    ਨਾਪਾਕ ਔਰਤ ਵਾਂਗ ਬਣ ਗਈ ਹੈ।

18 ਹੁਣ ਯਰੂਸ਼ਲਮ ਨਗਰੀ ਆਖਦੀ ਹੈ, “ਮੈਂ ਯਹੋਵਾਹ ਨੂੰ ਸੁਣਨ ਤੋਂ ਇਨਕਾਰ ਕੀਤਾ ਸੀ।
    ਇਸ ਲਈ ਯਹੋਵਾਹ ਦਾ ਇਹ ਗੱਲਾਂ ਕਰਨਾ ਉਚਿਤ ਹੈ।
ਇਸ ਲਈ ਤੁਸੀਂ ਸਮੂਹ ਲੋਕੋ ਸੁਣੋ,
    ਮੇਰੇ ਦਰਦ ਵੱਲ ਦੇਖੋ!
ਮੇਰੇ ਜਵਾਨ ਮਰਦ
    ਅਤੇ ਔਰਤਾਂ ਬੰਦੀ ਬਣਾ ਲੇ ਗਏ ਹਨ।
19 ਮੈਂ ਆਪਣੇ ਪ੍ਰੇਮੀਆਂ ਨੂੰ ਆਵਾਜ਼ ਦਿੱਤੀ
    ਪਰ ਉਨ੍ਹਾਂ ਨੇ ਮੇਰੇ ਨਾਲ ਚਾਲਾਕੀ ਕੀਤੀ।
ਮੇਰੇ ਜਾਜਕ ਅਤੇ ਮੇਰੇ ਬਜ਼ੁਰਗ
    ਸ਼ਹਿਰ ਅੰਦਰ ਮਰ ਗਏ ਨੇ।
ਉਹ ਆਪਣੇ ਲਈ ਭੋਜਨ ਤਲਾਸ਼ ਕਰ ਰਹੇ ਸਨ।
    ਉਹ ਆਪਣੇ-ਆਪ ਨੂੰ ਜਿਉਂਦਾ ਰੱਖਣਾ ਚਾਹੁੰਦੇ ਸਨ।

20 “ਮੇਰੇ ਵੱਲ ਦੇਖੋ, ਯਹੋਵਾਹ ਮੈਂ ਮੁਸ਼ਕਿਲ ਵਿੱਚ ਹਾਂ
    ਮੇਰਾ ਢਿੱਡ ਕੜ-ਕੜ ਕਰ ਰਿਹਾ ਹੈ।
ਮੇਰਾ ਦਿਲ ਮੇਰੇ ਅੰਦਰ ਪੁਠ੍ਠਾ ਹੋਇਆ-ਹੋਇਆ ਮਹਿਸੂਸ ਕਰਦਾ ਹੈ।
    ਮੇਰ ਦਿਲ ਇੰਝ ਮਹਿਸੂਸ ਕਰਦਾ ਹੈ
ਕਿਉਂ ਕਿ ਮੈਂ ਬਹੁਤ ਵਿਦ੍ਰੋਹੀ ਰਹਿ ਚੁੱਕਿਆ ਹ੍ਹਾਂ।
    ਬਾਹਰ ਮੇਰੇ ਬੱਚੇ ਤਲਵਾਰ ਨਾਲ ਕੱਟੇ ਗਏ ਸਨ।
ਘਰ ਦੇ ਅੰਦਰ ਵੀ ਮੌਤ ਹੀ ਹੈ।

21 “ਮੇਰੀ ਗੱਲ ਸੁਣੋ, ਕਿਉਂ ਕਿ ਮੈਂ ਆਹਾਂ ਭਰ ਰਿਹਾ ਹਾਂ!
    ਮੇਰੇ ਕੋਲ, ਮੈਨੂੰ ਹੌਂਸਲਾ ਦੇਣ ਵਾਲਾ ਕੋਈ ਨਹੀਂ।
ਮੇਰੇ ਸਾਰੇ ਦੁਸ਼ਮਣਾਂ ਨੇ ਮੇਰੀ ਮੁਸੀਬਤ ਬਾਰੇ ਸੁਣ ਲਿਆ ਹੈ।
    ਉਹ ਖੁਸ਼ ਨੇ।
ਉਹ ਖੁਸ਼ ਨੇ ਕਿ ਤੁਸੀਂ ਮੇਰੇ ਨਾਲ ਅਜਿਹਾ ਕੀਤਾ।
    ਤੁਸੀਂ ਆਖਿਆ ਸੀ ਕਿ ਸਜ਼ਾ ਦਾ ਵਕਤ ਆਵੇਗਾ।
ਤੁਸੀਂ ਆਖਿਆ ਸੀ ਕਿ ਤੁਸੀਂ ਮੇਰੇ ਦੁਸ਼ਮਣਾਂ ਨੂੰ ਸਜ਼ਾ ਦੇਵੋਂਗੇ।
    ਹੁਣ ਉਹੀ ਕਰੋ ਜੋ ਤੁਸੀਂ ਆਖਿਆ ਸੀ।
    ਹੁਣ ਮੇਰੇ ਦੁਸ਼ਮਣਾਂ ਨੂੰ ਵੀ ਮੇਰੇ ਜਿਹਾ ਹੀ ਬਣ ਜਾਣ ਦਿਓ।

22 “ਵੇਖ ਮੇਰੇ ਦੁਸ਼ਮਣ ਕਿੰਨੇ ਦੁਸ਼ਟ ਹਨ।
    ਫ਼ੇਰ ਤੁਸੀਂ ਸਲੂਕ ਕਰੋਗੇ ਉਨ੍ਹਾਂ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਸੀ
    ਜੋ ਤੁਸਾਂ ਮੇਰੇ ਪਾਪ ਕਾਰਣ ਮੇਰੇ ਨਾਲ।
ਅਜਿਹਾ ਹੀ ਕਰੋ ਕਿਉਂ ਕਿ ਭਰ ਰਿਹਾ ਹਾਂ ਮੈਂ ਆਹਾਂ ਬਾਰ-ਬਾਰ।
    ਅਜਿਹਾ ਹੀ ਕਰੋ ਕਿਉਂ ਕਿ ਦਿਲ ਮੇਰਾ ਬਿਮਾਰ ਹੈ।”

ਯਹੋਵਾਹ ਨੇ ਯਰੂਸ਼ਲਮ ਨੂੰ ਤਬਾਹ ਕੀਤਾ

ਵੇਖੋ ਕਿਵੇਂ ਯਹੋਵਾਹ ਨੇ ਆਪਣੇ ਕ੍ਰੋਧ ਵਿੱਚ ਸੀਯੋਨ ਦੀ ਧੀ ਨਾਲ,
    ਇੱਕ ਘ੍ਰਿਨਾਯੋਗ ਚੀਜ਼ ਵਾਂਗ ਵਿਹਾਰ ਕੀਤਾ ਹੈ।
ਉਸ ਨੇ ਇਸਰਾਏਲ ਦੇ ਪਰਤਾਪ ਨੂੰ ਅਕਾਸ਼
    ਤੋਂ ਧਰਤੀ ਤੇ ਸੁੱਟ ਦਿੱਤਾ ਹੈ।
ਯਹੋਵਾਹ ਨੇ ਆਪਣੇ ਕਹਿਰ ਦੇ ਦਿਨ ਚੇਤੇ ਵਿੱਚ ਨਹੀਂ ਲਿਆਂਦਾ ਕਿ
    ਇਸਰਾਏਲ ਉਸ ਦੇ ਚਰਨਾਂ ਦਾ ਟਿਕਾਣਾ ਸੀ।
ਯਹੋਵਾਹ ਨੇ ਯਾਕੂਬ ਦੇ ਘਰ ਤਬਾਹ ਕਰ ਦਿੱਤੇ।
    ਉਸ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਤਬਾਹ ਕਰ ਦਿੱਤਾ।
ਉਸ ਨੇ ਆਪਣੇ ਕਹਿਰ ਵਿੱਚ, ਯਹੂਦਾਹ ਦੀ ਧੀ [b]
    ਦਾ ਕਿਲਾ ਤਬਾਹ ਕਰ ਦਿੱਤਾ।
ਯਹੋਵਾਹ ਨੇ ਯਹੂਦਾਹ ਦੇ ਰਾਜ ਨੂੰ ਅਤੇ ਉਸ ਦੇ ਹਾਕਮਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ।
    ਉਸ ਨੇ ਯਹੂਦਾਹ ਦਾ ਰਾਜ ਤਬਾਹ ਕਰ ਦਿੱਤਾ।
ਯਹੋਵਾਹ ਕਹਿਰਵਾਨ ਸੀ ਅਤੇ ਉਸ ਨੇ ਇਸਰਾਏਲ ਦੀ
    ਸਾਰੀ ਤਾਕਤ ਨੂੰ ਤਬਾਹ ਕਰ ਦਿੱਤਾ।
ਉਸ ਨੇ ਇਸਰਾਏਲ ਤੋਂ ਆਪਣਾ ਸੱਜਾ ਹੱਥ ਖਿੱਚ ਲਿਆ।
    ਉਸ ਨੇ ਅਜਿਹਾ ਕੀਤਾ ਜਦੋਂ ਦੁਸ਼ਮਣ ਆਇਆ।
ਉਹ ਯਾਕੂਬ ਵਿੱਚ ਅੱਗ ਦੇ ਭਾਂਬੜ ਵਾਂਗ ਮੱਚ ਪਿਆ।
    ਉਹ ਉਸ ਅੱਗ ਵਰਗਾ ਸੀ ਜੋ ਹਰ ਸ਼ੈਅ ਨੂੰ ਸਾੜ ਦਿੰਦੀ ਹੈ।
ਯਹੋਵਾਹ ਨੇ ਇੱਕ ਦੁਸ਼ਮਣ ਵਾਂਗ ਆਪਣੀ ਕਮਾਨ ਨੂੰ ਖਿੱਚ ਲਿਆ।
    ਅਤੇ ਉਸ ਨੇ ਆਪਣੇ ਸੱਜੇ ਹੱਥ ਵਿੱਚ ਤਲਵਾਰ ਫ਼ੜ ਲਈ।
ਉਸ ਨੇ ਯਹੂਦਾਹ ਦੇ ਸਾਰੇ ਵੱਧੀਆਂ ਦਿਖਣ ਵਾਲੇ ਆਦਮੀਆਂ ਨੂੰ ਮਾਰ ਦਿੱਤਾ।
    ਯਹੋਵਾਹ ਨੇ ਆਪਣਾ ਕਹਿਰ ਸੀਯੋਨ ਦੇ ਤੰਬੂਆਂ ਉੱਪਰ ਅੱਗ ਵਾਂਗ ਡੋਲ੍ਹ ਦਿੱਤਾ।

ਯਹੋਵਾਹ ਦੁਸ਼ਮਣ ਵਾਂਗ ਬਣ ਗਿਆ ਹੈ।
    ਉਸ ਨੇ ਇਸਰਾਏਲ ਨੂੰ ਨਿਗਲ ਲਿਆ ਹੈ।
ਉਸ ਨੇ ਉਸ ਦੇ ਸਾਰੇ ਮਹਿਲ ਨਿਗਲ ਲੇ ਹਨ।
    ਉਸ ਨੇ ਉਸ ਦੇ ਸਾਰੇ ਕਿਲੇ ਨਿਗਲ ਲੇ ਹਨ।
ਉਸ ਨੇ ਯਹੂਦਾਹ ਦੀ ਧੀ ਨੂੰ ਬਹੁਤ ਗ਼ਮਗੀਨ
    ਅਤੇ ਆਪਣੇ ਮੁਰਦਿਆਂ ਲਈ ਰੋਣ ਵਾਲੀ ਬਣਾ ਦਿੱਤਾ ਹੈ।

ਯਹੋਵਾਹ ਨੇ ਆਪਣਾ ਹੀ ਤੰਬੂ ਢਾਹ ਦਿੱਤਾ ਹੈ
    ਜਿਵੇਂ ਇਹ ਕੋਈ ਬਾਗ਼ ਹੋਵੇ।
ਉਸ ਨੇ ਉਸ ਥਾਂ ਨੂੰ ਤਬਾਹ ਕਰ ਦਿੱਤਾ ਹੈ,
    ਜਿੱਥੇ ਲੋਕ ਉਸ ਦੀ ਉਪਾਸਨਾ ਕਰਨ ਲਈ ਜਾਂਦੇ ਸਨ।
ਯਹੋਵਾਹ ਨੇ ਸੀਯੋਨ ਅੰਦਰ ਲੋਕਾਂ ਨੂੰ ਖਾਸ ਸਭਾਵਾਂ
    ਅਤੇ ਅਰਾਮ ਦੇ ਖਾਸ ਦਿਹਾੜੇ ਭੁਲਾ ਦਿੱਤੇ ਹਨ।
ਯਹੋਵਾਹ ਨੇ ਰਾਜੇ ਅਤੇ ਜਾਜਕਾਂ ਨੂੰ ਤਿਆਗ ਦਿੱਤਾ ਹੈ।
    ਉਹ ਕਹਿਰਵਾਨ ਸੀ ਤੇ ਉਨ੍ਹਾਂ ਨੂੰ ਤਿਆਗ ਦਿੱਤਾ।
ਯਹੋਵਾਹ ਨੇ ਆਪਣੀ ਜਗਵੇਦੀ ਨੂੰ ਨਾਮਂਜ਼ੂਰ ਕਰ ਦਿੱਤਾ।
    ਉਸ ਨੇ ਆਪਣੀ ਉਪਾਸਨਾ ਦੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ।
ਉਸ ਨੇ ਦੁਸ਼ਮਣਾਂ ਨੂੰ ਯਰੂਸ਼ਲਮ ਦੀਆਂ ਕੰਧਾਂ
    ਅਤੇ ਮਹਿਲ ਮਾੜੀਆਂ ਢਾਹੁਣ ਦਿੱਤੀਆਂ।
ਦੁਸ਼ਮਣ ਨੇ ਯਹੋਵਾਹ ਦੇ ਮੰਦਰ ਵਿੱਚ, ਖੁਸ਼ੀ ਦੇ ਨਾਅਰੇ ਮਾਰੇ।
    ਉਨ੍ਹਾਂ ਨੇ ਛੁੱਟੀ ਦੇ ਦਿਨ ਵਰਗਾ ਸ਼ੋਰ ਮਚਾਇਆ।
ਯਹੋਵਾਹ ਨੇ ਸੀਯੋਨ ਦੀ ਧੀ ਦੀ
    ਕੰਧ ਢਾਹੁਣ ਦੀ ਵਿਉਂਤ ਬਣਾਈ।
ਉਸ ਨੇ ਨਿਸ਼ਚਾ ਕਰ ਲਿਆ ਕਿ ਕੀ ਢਾਹੁਣ ਦੀ ਜ਼ਰੂਰਤ ਹੈ।
    ਫ਼ੇਰ ਉਹ ਅਗਾਂਹ ਵੱਧਿਆ ਅਤੇ ਇਸ ਨੂੰ ਤਬਾਹ ਕਰ ਦਿੱਤਾ।
ਇਸ ਲਈ ਉਸ ਨੇ ਸਾਰੀਆਂ ਕੰਧਾ ਨੂੰ ਉਦਾਸੀ ਨਾਲ ਰੁਆ ਦਿੱਤਾ।
    ਉਹ ਇਕੱਠੀਆਂ ਹੀ ਬਰਬਾਦ ਹੋਈਆ ਸਨ।

ਯਰੂਸ਼ਲਮ ਦੇ ਫ਼ਾਟਕ ਜ਼ਮੀਨ ਅੰਦਰ ਧਸ ਗਏ ਹਨ।
    ਉਸ ਨੇ ਤਬਾਹ ਕਰ ਦਿੱਤੇ ਅਤੇ ਫ਼ਾਟਕਾਂ ਦੀਆਂ ਛੜਾਂ ਨੂੰ ਟੁਕੜਿਆਂ ਵਿੱਚ ਤੋੜ ਦਿੱਤਾ।
ਉਸਦਾ ਰਾਜਾ ਅਤੇ ਸ਼ਹਿਜ਼ਾਦੇ ਹੋਰਨਾਂ ਦੇਸ਼ਾਂ ਅੰਦਰ ਜਲਾਵਤਨੀ ਹਨ।
    ਓੱਥੇ ਹੋਰ ਕੋਈ ਸਿੱਖਿਆ ਨਹੀਂ, ਯਰੂਸ਼ਲਮ ਦੇ ਨਬੀ ਯਹੋਵਾਹ ਵੱਲੋਂ ਕੋਈ ਦਰਸ਼ਨ ਨਹੀਂ ਵੇਖਦੇ।

10 ਸੀਯੋਨ ਦੇ ਬਜ਼ੁਰਗ ਧਰਤੀ ਤੇ ਬੈਠੇ ਨੇ।
    ਉਹ ਧਰਤੀ ਉੱਤੇ ਬੈਠੇ ਨੇ ਅਤੇ ਉਹ ਖਾਮੋਸ਼ ਨੇ।
ਉਹ ਆਪਣੇ ਸਿਰਾਂ ਉੱਤੇ ਘਟ੍ਟਾ ਪਾਉਂਦੇ ਨੇ।
    ਉਹ ਸੋਗੀ ਬਸਤਰ ਪਾਉਂਦੇ ਨੇ।
ਯਰੂਸ਼ਲਮ ਦੀਆਂ ਮੁਟਿਆਰਾਂ ਅਫ਼ਸੋਸ ਨਾਲ
    ਧਰਤੀ ਵੱਲ ਆਪਣੇ ਸਿਰ ਝੁਕਾਉਂਦੀਆਂ ਨੇ।

11 ਹੰਝੂਆਂ ਨਾਲ ਮੇਰੀਆਂ ਅੱਖਾਂ ਗਲ ਗਈਆਂ ਨੇ!
    ਮੈਂ ਅੰਦਰੇ-ਅੰਦਰ ਦੁੱਖੀ ਹਾਂ।
ਮੇਰਾ ਦਿਲ ਇਵੇਂ ਮਹਿਸੂਸ ਕਰਦਾ ਹੈ ਜਿਵੇਂ ਇਹ ਜ਼ਮੀਨ ਉੱਤੇ ਡੁੱਲ੍ਹ ਗਿਆ ਹੋਵੇ!
    ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਹਾਂ ਕਿਉਂ ਕਿ ਮੇਰੇ ਲੋਕ ਬਰਬਾਦ ਹੋਏ ਨੇ।
ਬੱਚੇ ਅਤੇ ਨਿਆਣੇ ਸ਼ਹਿਰ ਦੇ ਰਾਹਾਂ ਤੇ ਬੇਹੋਸ਼ ਹੋ ਰਹੇ ਹਨ।
    ਉਹ ਸ਼ਹਿਰ ਦੇ ਆਮ ਰਸਤਿਆਂ ਉੱਤੇ ਬੇਹੋਸ਼ ਹੋ ਰਹੇ ਨੇ।
12 ਉਹ ਬੱਚੇ ਆਪਣੀਆਂ ਮਾਵਾਂ ਨੂੰ ਆਖਦੇ ਨੇ,
    “ਰੋਟੀ ਅਤੇ ਮੈਅ ਕਿੱਥੋ ਹੈ?”
    ਉਹ, ਮਰਦੇ ਹੋਏ ਇਹੀ ਸਵਾਲ ਪੁੱਛਦੇ ਨੇ।
    ਉਹ ਆਪਣੀਆਂ ਮਾਵਾਂ ਦੀਆਂ ਗੋਦੀਆਂ ਅੰਦਰ ਮਰ ਜਾਂਦੇ ਨੇ।
13 ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕੀ ਆਖਾਂ?
    ਸੀਯੋਨ ਦੀਏ ਕੁਆਰੀਏ ਧੀਏ, ਮੈਂ ਤੇਰੀ ਤੁਲਨਾ ਕਿਸ ਨਾਲ ਕਰਾਂ?
ਮੈਂ ਤੈਨੂੰ ਕਿਵੇਂ ਸੁੱਖ ਦੇਵਾਂ?
    ਤੇਰੀ ਤਬਾਹੀ ਸਮੁੰਦਰ ਜਿੰਨੀ ਵਿਸ਼ਾਲ ਹੈ।
ਮੈਂ ਨਹੀਂ ਸਮਝਦਾ ਕਿ ਕੋਈ ਤੈਨੂੰ ਰਾਜੀ ਕਰ ਸੱਕਦਾ ਹੈ।

14 ਤੇਰੇ ਨਬੀਆਂ ਨੇ ਤੇਰੇ ਲਈ ਦਰਸ਼ਨ ਵੇਖੇ।
    ਪਰ ਇਹ ਤੇਰੇ ਲਈ ਬੇਕਾਰ ਝੂਠ ਸਨ।
ਉਨ੍ਹਾਂ ਨੇ ਤੇਰੇ ਪਾਪਾਂ ਦੇ ਵਿਰੁੱਧ ਪ੍ਰਚਾਰ ਨਹੀਂ ਕੀਤਾ।
    ਉਨ੍ਹਾਂ ਨੇ ਮਾਹੌਲ ਨੂੰ ਸੁਧਰਨ ਦੀ ਕੋਸ਼ਿਸ਼ ਨਹੀ ਕੀਤੀ।
ਉਨ੍ਹਾਂ ਨੇ ਤੇਰੇ ਲਈ ਸੰਦੇਸਾਂ ਦਾ ਪ੍ਰਚਾਰ ਕੀਤਾ।
    ਪਰ ਇਹ ਝੂਠੇ, ਅਤੇ ਗੁਮਰਾਹ ਕਰਨ ਵਾਲੇ ਸੰਦੇਸ਼ ਸਨ।

15 ਰਾਹ ਉੱਤੋਂ ਲੰਘਦੇ ਲੋਕ ਤੇਰੇ
    ਤੇ ਹੈਰਾਨੀ ਨਾਲ ਤਾਲੀਆਂ ਮਾਰਦੇ ਨੇ
ਉਹ ਸਿਰ ਹਿਲਾਉਂਦੇ ਨੇ
    ਤੇ ਯਰੂਸ਼ਲਮ ਦੀ ਧੀ ਤੇ ਸੀਟੀਆਂ ਮਾਰਦੇ ਨੇ।
ਉਹ ਪੁੱਛਦੇ ਨੇ, “ਕੀ ਇਹੀ ਉਹ ਸ਼ਹਿਰ ਹੈ
    ਜੋ ਅੱਤ ਖੂਬਸੂਰਤ ਸ਼ਹਿਰ” ਅਤੇ
    “ਸਾਰੀ ਧਰਤੀ ਦਾ ਆਨੰਦ ਅਖਵਾਉਂਦਾ ਸੀ?”

16 ਤੇਰੇ ਸਾਰੇ ਦੁਸ਼ਮਣ ਤੇਰੇ ਉੱਤੇ ਹੱਸਦੇ ਨੇ।
    ਉਹ ਸੀਟੀਆਂ ਮਾਰਦੇ ਨੇ ਤੇ ਤੇਰੇ ਉੱਤੇ ਦੰਦ ਕਰੀਚਦੇ ਨੇ।
ਉਹ ਆਖਦੇ ਨੇ, “ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਿਗਲ ਲਿਆ ਹੈ।
    ਅਸੀਂ ਸੱਚਮੁੱਚ ਅਜਿਹੇ ਦਿਨ ਦੀ ਉਡੀਕ ਕਰ ਰਹੇ ਸਾਂ,
    ਆਖਰਕਾਰ ਅਸੀਂ ਇਸ ਨੂੰ ਵਾਪਰਦਿਆਂ ਦੇਖ ਲਿਆ ਹੈ।”

17 ਯਹੋਵਾਹ ਨੇ ਉਹ ਕੀਤਾ, ਜਿਸਦੀ ਉਸ ਨੇ ਵਿਉਂਤ ਬਣਾਈ ਸੀ।
    ਉਸ ਨੇ ਉਹ ਕੁਝ ਕੀਤਾ ਹੈ, ਜੋ ਕਰਨ ਲਈ ਆਖਿਆ ਸੀ।
ਉਸ ਨੇ ਉਹੀ ਕੀਤਾ ਹੈ, ਜਿਸਦਾ ਉਸ ਨੇ ਬਹੁਤ ਪਹਿਲਾਂ ਆਦੇਸ਼ ਦਿੱਤਾ ਸੀ।
    ਉਸ ਨੇ ਤਬਾਹ ਕਰ ਦਿੱਤੇ, ਅਤੇ ਕੋਈ ਰਹਿਮ ਨਹੀਂ ਕੀਤਾ।
ਉਸ ਨੇ, ਉਸ ਕਾਰਣ, ਤੇਰੇ ਦੁਸ਼ਮਣਾਂ ਨੂੰ ਖੁਸ਼ ਕਰ ਦਿੱਤਾ ਹੈ ਜੋ ਤੇਰੇ ਨਾਲ ਵਾਪਰਿਆ ਹੈ।
    ਉਸ ਨੇ ਤੇਰੇ ਦੁਸ਼ਮਣਾਂ ਨੂੰ ਮਜ਼ਬੂਤ ਬਣਾ ਦਿੱਤਾ ਹੈ।

18 ਯਹੋਵਾਹ ਦੇ ਸਾਹਮਣੇ, ਪੂਰੇ ਦਿਲ ਨਾਲ ਰੋ ਲੈ!
    ਸੀਯੋਨ ਦੀ ਧੀ ਦੀਏ ਕੰਧੇ, ਆਪਣੇ ਅੱਬਰੂ ਨਦੀ ਵਾਂਗ ਵਗਣ ਦੇ,
ਆਪਣੇ ਅੱਬਰੂ ਦਿਨ-ਰਾਤ ਵਗਣ ਦੇ।
    ਰੁਕ ਨਾ! ਆਪਣੀਆਂ ਅੱਖਾਂ ਨੂੰ ਸ਼ਾਂਤ ਨਾ ਹੋਣ ਦੇ।

19 ਉੱਠੋ! ਵੈਣ ਪਾ ਲੈ ਰਾਤ ਵੇਲੇ! ਰਾਤ ਦੇ ਹਰ ਪਹਿਰ ਦੇ ਸ਼ੁਰੂ ਵਿੱਚ ਵੈਣ ਪਾ ਲੈ!
    ਆਪਣੇ ਦਿਲ ਨੂੰ ਪਾਣੀ ਵਾਂਗਰਾਂ ਉਲਦ੍ਦ ਦੇ!
ਆਪਣੇ ਦਿਲ ਨੂੰ ਯਹੋਵਾਹ ਦੇ ਸਾਹਮਣੇ ਉਲਟ ਦੇ!
    ਯਹੋਵਾਹ ਅੱਗੇ ਪ੍ਰਾਰਥਨਾ ਲਈ ਆਪਣੇ ਹੱਥ ਚੁੱਕ।
    ਉਸ ਨੂੰ ਆਖ ਕਿ ਉਹ ਤੇਰੇ ਬੱਚਿਆਂ ਨੂੰ ਬਚਾ ਲਵੇ।
ਉਸ ਨੂੰ ਆਖ ਕਿ ਤੇਰੇ ਬੱਚਿਆਂ ਨੂੰ ਬਚਾ ਲਵੇ ਜਿਹੜੇ,
    ਸ਼ਹਿਰ ਦੀਆਂ ਸਾਰੀਆਂ ਗਲੀਆਂ ਅੰਦਰ ਭੁੱਖ ਕਾਰਣ ਬੇਹੋਸ਼ ਹੋ ਰਹੇ ਨੇ।

20 ਯਹੋਵਾਹ, ਸਾਡੇ ਵੱਲ ਵੇਖ।
    ਉਨ੍ਹਾਂ ਲੋਕਾਂ ਵੱਲ ਵੇਖ ਜਿਨ੍ਹਾਂ ਨਾਲ ਤੂੰ ਅਜਿਹਾ ਸਲੂਕ ਕੀਤਾ ਹੈ!
ਮੈਂ ਇਹ ਸਵਾਲ ਪੁੱਛਣ ਦਿਓ: ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ ਹੈ
    ਜਿਨ੍ਹਾਂ ਨੂੰ ਉਨ੍ਹਾਂ ਨੇ ਜਨਮ ਦਿੱਤਾ?
ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ, ਜਿਨ੍ਹਾਂ ਨੂੰ ਉਨ੍ਹਾਂ ਨੇ ਪਾਲਿਆ ਸੀ।
    ਕੀ ਜਾਜਕ ਅਤੇ ਨਬੀ ਯਹੋਵਾਹ ਦੇ ਮੰਦਰ ਵਿੱਚ ਮਾਰ ਦਿੱਤੇ ਜਾਣੇ ਚਾਹੀਦੇ ਹਨ?
21 ਨੌਜਵਾਨ ਅਤੇ ਬਜ਼ੁਰਗ ਬੰਦੇ ਸ਼ਹਿਰ ਦੀਆਂ ਗਲੀਆਂ ਅੰਦਰ ਧਰਤੀ ਉੱਤੇ ਲੇਟੇ ਹੋਏ ਨੇ।
    ਮੇਰੀਆਂ ਮੁਟਿਆਰਾਂ ਅਤੇ ਮੇਰੇ ਗੱਭਰੂ ਤਲਵਾਰ ਨਾਲ ਮਾਰੇ ਗਏ ਨੇ।
ਤੁਸੀਂ ਯਹੋਵਾਹ ਜੀ, ਉਨ੍ਹਾਂ ਨੂੰ ਆਪਣੇ ਕਹਿਰ ਵਾਲੇ ਦਿਨ ਮਾਰ ਦਿੱਤਾ ਸੀ।
    ਤੁਸੀਂ ਉਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਸੀ!

22 ਤੁਸੀਂ ਮੇਰੇ ਲਈ ਆਤੰਕ ਨੂੰ ਚਾਰ-ਚੁਫ਼ੇਰਿਓਁ
    ਸੱਦਾ ਦਿੱਤਾ ਸੀ।
ਤੁਸੀਂ ਆਤੰਕ ਨੂੰ ਸੱਦਾ ਦਿੱਤਾ ਸੀ ਜਿਵੇਂ ਤੁਸੀਂ ਇਸ ਨੂੰ ਛੁੱਟੀ ਮਨਾਉਣ ਲਈ ਸੱਦ ਰਹੇ ਹੋਵੋ।
    ਯਹੋਵਾਹ ਦੇ ਕਹਿਰ ਵਾਲੇ ਦਿਨ ਕੋਈ ਵੀ ਬੰਦਾ ਨਹੀਂ ਬੱਚਿਆਂ!
ਮੇਰੇ ਦੁਸ਼ਮਣ ਨੇ ਉਨ੍ਹਾਂ ਨੂੰ ਮਾਰ ਦਿੱਤਾ ਹੈ
    ਜਿਨ੍ਹਾਂ ਨੂੰ ਮੈਂ ਪਾਲ ਕੇ ਵੱਡਾ ਕੀਤਾ ਸੀ।

ਤਸੀਹਿਆਂ ਦਾ ਪ੍ਰਾਰਥਨਾ

ਮੈਂ ਇੱਕ ਆਦਮੀ ਹਾਂ ਜਿਸਨੇ ਬਹੁਤ ਸਾਰੀਆਂ ਮੁਸੀਬਤਾਂ ਵੇਖੀਆਂ ਹਨ।
    ਆਪਣੇ ਗੁੱਸੇ ਵਿੱਚ, ਯਹੋਵਾਹ ਨੇ ਸਾਨੂੰ ਆਪਣੇ ਆਸੇ (ਰਾਜ ਦੰਡ) ਨਾਲ ਕੁਟਿਆ।
    ਅਤੇ ਮੈਂ ਇਸ ਨੂੰ ਵਾਪਰਦਿਆਂ ਦੇਖਿਆ!
ਯਹੋਵਾਹ ਨੇ ਮੇਰੀ ਅਗਵਾਈ ਕੀਤੀ ਅਤੇ ਮੈਨੂੰ ਰੋਸ਼ਨੀ ਵਿੱਚ ਨਹੀਂ,
    ਸਗੋਂ ਅੰਧਕਾਰ ਵਿੱਚ ਲਿਆਂਦਾ।
ਯਹੋਵਾਹ ਨੇ ਆਪਣਾ ਹੱਥ ਮੇਰੇ ਵਿਰੁੱਦ ਮੋੜ ਲਿਆ ਹੈ।
    ਉਸ ਨੇ ਇਹੀ ਬਾਰ-ਬਾਰ ਸਾਰਾ ਦਿਨ ਕੀਤਾ।
ਉਸ ਨੇ ਮੇਰੀ ਚਮੜੀ ਅਤੇ ਮੇਰਾ ਮਾਸ ਉਧੇੜ ਦਿੱਤਾ।
    ਉਸ ਨੇ ਮੇਰੀਆਂ ਹੱਡੀਆਂ ਤੋੜ ਦਿੱਤੀਆਂ।
ਯਹੋਵਾਹ ਨੇ ਮੈਨੂੰ ਕੁੜਤ੍ਤਨ
    ਅਤੇ ਕਸ਼ਟਾਂ ਨਾਲ ਘੇਰਾ ਪਾ ਲਿਆ।
ਉਸ ਨੇ ਮੈਨੂੰ ਹਨੇਰੇ ਵਿੱਚ ਬੈਠਣ ਲਈ ਮਜ਼ਬੂਰ ਕੀਤਾ।
    ਉਸ ਨੇ ਮੈਨੂੰ ਇੱਕ ਅਜਿਹੇ ਬੰਦੇ ਵਾਂਗ ਬਣਾ ਦਿੱਤਾ, ਜਿਹੜਾ ਬਹੁਤ ਪਹਿਲੋਂ ਮਰ ਚੁੱਕਿਆ ਹੋਵੇ।
ਯਹੋਵਾਹ ਨੇ ਮੈਨੂੰ ਅੰਦਰ ਬੰਦ ਕਰ ਦਿੱਤਾ, ਇਸ ਲਈ ਮੈਂ ਬਾਹਰ ਨਹੀਂ ਆ ਸੱਕਦਾ ਸੀ।
    ਉਸ ਨੇ ਮੈਨੂੰ ਭਾਰੀ ਬੇੜੀਆਂ ਪਾ ਦਿੱਤੀਆਂ।
ਜਦੋਂ ਮੈਂ ਰੋਦਾ ਅਤੇ ਸਹਾਇਤਾ ਲਈ ਪੁਕਾਰ ਵੀ ਕਰਦਾ ਹਾਂ
    ਯਹੋਵਾਹ ਮੇਰੀ ਪ੍ਰਾਰਥਨਾ ਨੂੰ ਨਹੀਂ ਸੁਣਦਾ।
ਉਸ ਨੇ ਮੇਰੇ ਰਾਹਾਂ ਨੂੰ ਪੱਥਰ ਨਾਲ ਬੰਦ ਕਰ ਦਿੱਤਾ ਹੈ
    ਅਤੇ ਮੇਰੇ ਰਾਹਾਂ ਨੂੰ ਵਿੰਗ-ਤਲਿੰਗਾ ਬਣਾ ਦਿੱਤਾ ਹੈ।
10 ਯਹੋਵਾਹ, ਮੇਰੇ ਉੱਤੇ ਹਮਲੇ ਲਈ ਤਿਆਰ ਇੱਕ ਰਿੱਛ ਵਾਂਗ ਹੈ।
    ਉਹ ਕਿਸੇ ਛੁਪੀ ਹੋਈ ਥਾਂ ਉੱਤੇ ਖਲੋਤੇ ਸ਼ੇਰ ਵਾਂਗ ਹੈ।
11 ਯਹੋਵਾਹ ਨੇ ਮੈਨੂੰ ਮੇਰੇ ਰਾਹ ਤੋਂ ਭਟਕਾਇਆ।
    ਉਸ ਨੇ ਮੈਨੂੰ ਟੁਕੜਿਆਂ ਵਿੱਚ ਪਾੜ ਸੁੱਟਿਆਂ ਅਤੇ ਮੈਨੂੰ ਬਰਬਾਦ ਕਰ ਦਿੱਤਾ।
12 ਉਸ ਨੇ ਆਪਣੀ ਕਮਾਨ ਤਿਆਰ ਕਰ ਲਈ।
    ਉਸ ਨੇ ਮੈਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾ ਲਿਆ।
13 ਉਸ ਨੇ ਮੇਰੇ ਪੇਟ ਅੰਦਰ ਤੀਰ ਮਾਰਿਆ।
    ਉਸ ਨੇ ਮੈਨੂੰ ਆਪਣੇ ਤੀਰਾਂ ਨਾਲ ਵਿੰਨ੍ਹਿਆ।
14 ਮੈਂ ਆਪਣੇ ਸਾਰੇ ਲੋਕਾਂ ਲਈ ਇੱਕ ਮਜ਼ਾਕ ਬਣ ਗਿਆ ਹਾਂ।
    ਉਹ, ਮੇਰਾ ਮਜ਼ਾਕ ਉਡਾਉਣ ਲਈ ਸਾਰਾ ਦਿਨ ਮੇਰੇ ਬਾਰੇ ਗੀਤ ਗਾਉਂਦੇ ਰਹਿੰਦੇ ਨੇ।
15 ਯਹੋਵਾਹ ਨੇ ਇਹ ਜ਼ਹਿਰ (ਸਜ਼ਾ) ਮੈਨੂੰ ਪੀਣ ਲਈ ਦਿੱਤਾ।
    ਉਸ ਨੇ ਮੈਨੂੰ ਇਸ ਕੌੜੇ ਜ਼ਹਿਰ ਨਾਲ ਭਰ ਦਿੱਤਾ ਹੈ।
16 ਯਹੋਵਾਹ ਨੇ ਮੇਰੇ ਦੰਦਾਂ ਤੋਂ ਰੋੜ ਚਬਵਾਏ।
    ਉਸ ਨੇ ਮੈਨੂੰ ਧੂੜ ਅੰਦਰ ਮਿੱਧ ਦਿੱਤਾ।
17 ਮੈਂ ਸੋਚਿਆ ਮੈਨੂੰ ਫ਼ੇਰ ਕਦੇ ਵੀ ਸ਼ਾਂਤੀ ਨਹੀਂ ਮਿਲੇਗੀ।
    ਮੈਂ ਚੰਗੀਆਂ ਚੀਜ਼ਾਂ ਬਾਰੇ ਭੁੱਲ ਗਿਆ।
18 ਮੈਂ ਆਪਣੇ-ਆਪ ਨੂੰ ਆਖਿਆ, “ਮੇਰੇ ਕੋਲ ਹੁਣ ਕੋਈ ਵੀ ਉਮੀਦ ਨਹੀਂ ਕਿ
    ਯਹੋਵਾਹ ਮੇਰੀ ਸਹਾਇਤਾ ਕਰੇਗਾ।”
19 ਯਹੋਵਾਹ, ਮੇਰੀ ਬਿਪਤਾ ਅਤੇ ਭਟਕਣ ਨੂੰ ਚੇਤੇ ਕਰੋ।
    ਉਸ ਕੌੜੀ ਜ਼ਹਿਰ ਨੂੰ ਯਾਦ ਕਰੋ ਜੋ ਤੁਸੀਂ ਮੈਨੂੰ ਦਿੱਤੀ ਸੀ।
20 ਮੈਨੂੰ, ਮੇਰੀਆਂ ਸਾਰੀਆਂ ਮੁਸੀਬਤਾਂ ਚੰਗੀ ਤਰ੍ਹਾਂ ਯਾਦ ਨੇ।
    ਅਤੇ ਮੈਂ ਬਹੁਤ ਉਦਾਸ ਹਾਂ।
21 ਪਰ ਫ਼ੇਰ ਮੈਂ ਕਿਸੇ ਹੋਰ ਚੀਜ਼ ਬਾਰੇ ਸੋਚਦਾ ਹਾਂ, ਮੈਨੂੰ ਫ਼ੇਰ ਉਮੀਦ ਹੁੰਦੀ ਹੈ।
    ਜੋ ਮੈਂ ਸੋਚਦਾ ਹਾਂ ਇਹ ਹੈ:
22 ਯਹੋਵਾਹ ਦੀ ਪ੍ਰੀਤ ਅਤੇ ਮਿਹਰ ਕਦੇ ਵੀ ਨਹੀਂ ਖਤਮ ਹੁੰਦੀ।
    ਉਸ ਦੀ ਦਇਆ ਕਦੇ ਨਹੀਂ ਮੁੱਕਦੀ।
23 ਹਰ ਸਵੇਰੇ ਉਹ ਇਸ ਨੂੰ ਨਵੇਂ ਤਰੀਕਿਆਂ ਨਾਲ ਦਰਸਾਉਂਦਾ ਹੈ!
    ਯਹੋਵਾਹ ਜੀ, ਤੁਸੀਂ ਕਿੰਨੇ ਸੱਚੇ ਅਤੇ ਵਫ਼ਾਦਾਰ ਹੋ।
24 ਮੈਂ ਆਪਣੇ-ਆਪ ਨੂੰ ਆਖਦਾ ਹਾਂ, “ਯਹੋਵਾਹ ਮੇਰਾ ਪਰਮੇਸ਼ੁਰ ਹੈ
    ਅਤੇ ਮੈਂ ਉਸ ਵਿੱਚ ਭਰੋਸਾ ਕਰਦਾ ਹਾਂ।”

25 ਯਹੋਵਾਹ ਉਨ੍ਹਾਂ ਲਈ ਨੇਕ ਹੈ ਜੋ ਉਸਦਾ ਇੰਤਜ਼ਾਰ ਕਰਦੇ ਨੇ।
    ਯਹੋਵਾਹ ਉਨ੍ਹਾਂ ਲੋਕਾਂ ਲਈ ਨੇਕ ਹੈ, ਜਿਹੜੇ ਉਸਦੀ ਉਡੀਕ ਕਰਦੇ ਹਨ।
26 ਕਿਸੇ ਬੰਦੇ ਲਈ ਯਹੋਵਾਹ ਨੂੰ ਉਸ ਨੂੰ ਬਚਾਉਣ ਦਾ,
    ਖਾਮੋਸ਼ੀ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ।
27 ਕਿਸੇ ਬੰਦੇ ਲਈ ਯਹੋਵਾਹ ਦਾ ਜੂਲਾ ਪਹਿਨਣਾ ਚੰਗਾ ਹੈ।
    ਕਿਸੇ ਬੰਦੇ ਲਈ ਜਵਾਨੀ ਵੇਲੇ ਤੋਂ ਹੀ ਉਸ ਜੂਲੇ ਨੂੰ ਪਹਿਨਣਾ ਚੰਗਾ ਹੈ।
28 ਉਸ ਬੰਦੇ ਨੂੰ ਇੱਕਲਾ ਅਤੇ ਖਾਮੋਸ਼ ਬੈਠਣਾ ਚਾਹੀਦਾ ਹੈ
    ਜਦੋਂ ਯਹੋਵਾਹ ਆਪਣਾ ਜੂਲਾ ਉਸ ਉੱਤੇ ਪਾਵੇ।
29 ਉਸ ਬੰਦੇ ਨੂੰ ਆਪਣਾ ਚਿਹਰ ਧਰਤ ਵੱਲ ਰੱਖਦੇ ਹੋਏ ਯਹੋਵਾਹ ਅੱਗੇ ਝੁਕਣਾ ਚਾਹੀਦਾ ਹੈ।
    ਸ਼ਾਇਦ ਫ਼ੇਰ ਵੀ ਕੋਈ ਉਮੀਦ ਹੋਵੇ।
30 ਉਸ ਨੂੰ ਆਪਣੀ ਦੂਸਰੀ ਗੱਲ੍ਹ ਵੀ, ਬੱਪੜ ਮਾਰਨ ਵਾਲੇ ਵੱਲ ਭੁਆ ਦੇਣੀ ਚਾਹੀਦੀ ਹੈ।
    ਉਸ ਬੰਦੇ ਨੂੰ ਆਪਣੇ-ਆਪ ਨੂੰ ਲੋਕਾਂ ਦੁਆਰਾ ਬੇਇੱਜ਼ਤ ਹੋ ਲੈਣ ਦੇਣਾ ਚਾਹੀਦਾ ਹੈ।
31 ਉਸ ਬੰਦੇ ਨੂੰ ਚੇਤੇ ਰੱਖਣਾ ਚਾਹੀਦਾ ਹੈ
    ਕਿ ਯਹੋਵਾਹ ਸਦਾ ਲਈ ਲੋਕਾਂ ਨੂੰ ਨਹੀਂ ਤਿਆਗਦਾ।
32 ਯਹੋਵਾਹ ਸਜ਼ਾ ਦਿੰਦਾ ਹੈ,ਜਦੋਂ ਉਸ ਦੇ ਕੋਲ ਰਹਿਮ ਵੀ ਹੁੰਦਾ ਹੈ।
    ਉਸ ਕੋਲ ਆਪਣੇ ਮਹਾਨ ਪਿਆਰ ਅਤੇ ਉਦਾਰਤਾ ਕਾਰਣ ਕਿਰਪਾ ਹੈ।

33 ਯਹੋਵਾਹ ਲੋਕਾਂ ਨੂੰ ਸਜ਼ਾ ਨਹੀਂ ਦੇਣੀ ਚਾਹੁੰਦਾ।
    ਉਹ ਲੋਕਾਂ ਨੂੰ ਨਾ-ਖੁਸ਼ ਨਹੀਂ ਕਰਨਾ ਚਾਹੁੰਦਾ।
34 ਯਹੋਵਾਹ ਇਨ੍ਹਾਂ ਗੱਲਾਂ ਨੂੰ ਪਸੰਦ ਨਹੀਂ ਕਰਦਾ:
    ਉਹ ਪਸੰਦ ਨਹੀਂ ਕਰਦਾ ਕਿ ਕੋਈ ਜਣਾ ਧਰਤੀ ਦੇ ਸਾਰੇ ਬੰਦੀਵਾਨਾਂ ਨੂੰ ਆਪਣੇ ਪੈਰਾਂ ਹੇਠਾਂ ਕੁਚਲ ਦੇਵੇ।
35 ਉਹ ਨਿਆਂ ਨੂੰ ਭ੍ਰਸ਼ਟ ਹੁੰਦਿਆਂ ਪਸੰਦ ਨਹੀਂ ਕਰਦਾ।
    ਪਰ ਕੁਝ ਲੋਕ ਸਰਬ ਉੱਚ ਪਰਮੇਸ਼ੁਰ ਦੇ ਸਾਹਮਣੇ ਇਹ ਬਦ ਗੱਲਾਂ ਕਰਦੇ ਹਨ।
36 ਯਹੋਵਾਹ ਕਿਸੇ ਬੰਦੇ ਨੂੰ ਪਸੰਦ ਨਹੀਂ ਕਰਦਾ ਕਿ ਉਹ ਕਿਸੇ ਦੂਸਰੇ ਬੰਦੇ ਨੂੰ ਧੋਖਾ ਦੇਵੇ।
    ਯਹੋਵਾਹ ਕਿਸੇ ਵੀ ਅਜਿਹੀ ਗੱਲ ਨੂੰ ਪਸੰਦ ਨਹੀਂ ਕਰਦਾ।

Punjabi Bible: Easy-to-Read Version (ERV-PA)

2010 by World Bible Translation Center