Beginning
ਯਹੋਵਾਹ ਅਤੇ ਬੁੱਤ
10 ਇਸਰਾਏਲ ਦੇ ਪਰਿਵਾਰ, ਯਹੋਵਾਹ ਦੀ ਗੱਲ ਸੁਣ! 2 ਇਹ ਹੈ ਜੋ ਯਹੋਵਾਹ ਆਖਦਾ ਹੈ:
“ਹੋਰਨਾਂ ਕੌਮਾਂ ਦੇ ਲੋਕਾਂ ਵਾਂਗ ਨਾ ਜੀਓ।
ਅਕਾਸ਼ ਦੇ ਖਾਸ ਸਂਕੇਤਾਂ ਕੋਲੋਂ ਭੈਭੀਤ ਨਾ ਹੋਵੋ।
ਹੋਰਨਾਂ ਕੌਮਾਂ ਦੇ ਲੋਕ ਇਨ੍ਹਾਂ ਚੀਜ਼ਾਂ ਤੋਂ ਭੈਭੀਤ ਨੇ ਜਿਹੜੀਆਂ ਉਹ ਅਕਾਸ਼ ਵਿੱਚ ਵੇਖਦੇ ਨੇ।
ਪਰ ਤੁਹਾਨੂੰ ਇਨ੍ਹਾਂ ਚੀਜ਼ਾਂ ਤੋਂ ਭੈਭੀਤ ਨਹੀਂ ਹੋਣਾ ਚਾਹੀਦਾ।
3 ਹੋਰਨਾਂ ਲੋਕਾਂ ਦੀਆਂ ਰਹੁਰੀਤਾਂ ਨਿਕੰਮੀਆਂ ਹਨ।
ਕਿਉਂ ਕਿ ਉਨ੍ਹਾਂ ਦੇ ਦੇਵਤੇ ਸਿਰਫ਼ ਬੁੱਤ ਹੀ ਹਨ, ਜਿਹੜੇ ਉਨ੍ਹਾਂ ਨੇ ਬਣਾਏ ਨੇ।
ਉਨ੍ਹਾਂ ਦੇ ਬੁੱਤ ਛੋਟੀ ਜਿਹੀ ਲੱਕੜ ਹਨ ਜਿਹੜੀ ਜੰਗਲ ਵਿੱਚੋਂ ਕੱਟੀ ਗਈ ਸੀ ਅਤੇ ਜਿਸ ਨੂੰ ਅਦਜ਼ ਦਾ ਦਾ ਅਕਾਰ ਦਿੱਤਾ ਗਿਆ ਸੀ।
4 ਉਨ੍ਹਾਂ ਨੇ ਆਪਣੇ ਬੁੱਤਾਂ ਨੂੰ ਸ਼ਿਂਗਾਰਨ ਲਈ ਬੋੜੇ ਜਿਹੇ ਸੋਨੇ-ਚਾਂਦੀ ਦਾ ਇਸਤੇਮਾਲ ਕੀਤਾ ਹੈ।
ਫ਼ੇਰ ਉਨ੍ਹਾਂ ਨੂੰ ਬੁੱਤਾਂ ਨੂੰ ਮਜ਼ਬੂਤੀ ਨਾਲ ਰੋਕਣ ਲਈ ਹਬੋੜਿਆਂ
ਅਤੇ ਕਿੱਲਾਂ ਦਾ ਇਸਤੇਮਾਲ ਕਰਨਾ ਪਿਆ ਸੀ, ਤਾਂ ਜੋ ਉਹ ਡਿੱਗ ਨਾ ਪੈਣ।
5 ਉਨ੍ਹਾਂ ਹੋਰਨਾਂ ਕੌਮਾਂ ਦੇ ਬੁੱਤ ਡਰਨਿਆਂ ਵਰਗੇ ਹਨ,
ਜਿਹੜੀ ਕਕੜੀਆਂ ਦੇ ਖੇਤ ਅੰਦਰ ਹੁੰਦੇ ਨੇ।
ਉਹ ਬੁੱਤ ਬੋਲ ਨਹੀਂ ਸੱਕਦੇ।
ਅਤੇ ਉਨ੍ਹਾਂ ਨੂੰ ਲੋਕਾਂ ਨੂੰ ਚੁੱਕਣਾ ਪੈਂਦਾ ਹੈ ਕਿਉਂ ਕਿ ਉਹ ਤੁਰ ਨਹੀਂ ਸੱਕਦੇ।
ਇਸ ਲਈ ਇਨ੍ਹਾਂ ਬੁੱਤਾਂ ਕੋਲੋਂ ਭੈਭੀਤ ਨਾ ਹੋਵੋ।
ਉਹ ਤੁਹਾਨੂੰ ਜ਼ਖਮੀ ਨਹੀਂ ਕਰ ਸੱਕਦੇ।
ਅਤੇ ਉਹ ਤੁਹਾਡੀ ਸਹਾਇਤਾ ਵੀ ਨਹੀਂ ਕਰ ਸੱਕਦੇ।”
6 ਯਹੋਵਾਹ ਜੀ, ਇੱਥੇ ਤੁਹਾਡਾ ਜਿਹਾ ਕੋਈ ਨਹੀਂ!
ਤੁਸੀਂ ਮਹਾਨ ਹੋ।
ਤੁਹਾਡਾ ਨਾਮ ਮਹਾਨ ਅਤੇ ਸ਼ਕਤੀਸ਼ਾਲੀ ਹੈ!
7 ਪਰਮੇਸ਼ੁਰ ਜੀ, ਹਰ ਬੰਦੇ ਨੂੰ ਤੁਹਾਡਾ ਆਦਰ ਕਰਨਾ ਚਾਹੀਦਾ ਹੈ।
ਤੁਸੀਂ ਸਾਰੀਆਂ ਕੌਮਾਂ ਦੇ ਸ਼ਹਿਨਸ਼ਾਹ ਹੋ।
ਤੁਸੀਂ ਉਨ੍ਹਾਂ ਦੇ ਆਦਰ ਦੇ ਅਧਿਕਾਰੀ ਹੋ।
ਹੋਰਨਾਂ ਕੌਮਾਂ ਅੰਦਰ ਬਹੁਤ ਸਿਆਣੇ ਲੋਕ ਹਨ।
ਪਰ ਉਨ੍ਹਾਂ ਵਿੱਚੋਂ ਤੁਹਾਡੇ ਜਿਹਾ ਸਿਆਣਾ ਕੋਈ ਨਹੀਂ।
8 ਹੋਰਨਾਂ ਕੌਮਾਂ ਦੇ ਸਾਰੇ ਲੋਕ ਮੂਰਖ ਅਤੇ ਮੂਢ਼ ਹਨ।
ਉਨ੍ਹਾਂ ਦੀਆਂ ਸਾਖੀਆਂ ਨਿਕੰਮੀਆਂ ਹਨ, ਉਨ੍ਹਾਂ ਦੇ ਦੇਵਤੇ ਸਿਰਫ਼ ਲੱਕੜ ਦੀਆਂ ਮੂਰਤਾਂ ਹਨ।
9 ਉਹ ਤਰਸ਼ਿਸ਼ ਸ਼ਹਿਰ ਦੀ ਚਾਂਦੀ ਅਤੇ ਓਫ਼ਾਜ਼ ਸ਼ਹਿਰ ਦਾ ਸੋਨਾ ਇਸਤੇਮਾਲ ਕਰਦੇ ਹਨ
ਅਤੇ ਉਹ ਆਪਣੇ ਬੁੱਤ ਬਣਾਉਂਦੇ ਨੇ।
ਤਰੱਖਾਣ ਅਤੇ ਸੁਨਿਆਰ ਇਨ੍ਹਾਂ ਬੁੱਤਾਂ ਨੂੰ ਘੜਦੇ ਨੇ।
ਉਹ ਇਨ੍ਹਾਂ ਬੁੱਤਾਂ ਉੱਤੇ ਨੀਲੇ ਪੀਲੇ ਕੱਪੜੇ ਪਾਉਂਦੇ ਨੇ।
ਸਿਆਣੇ ਬੰਦੇ ਇਨ੍ਹਾਂ ਬੁੱਤਾਂ ਨੂੰ ਬਣਾਉਂਦੇ ਨੇ।
10 ਪਰ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।
ਉਹੀ ਇੱਕੋ ਇੱਕ ਪਰਮੇਸ਼ੁਰ ਹੈ ਜਿਹੜਾ ਸੱਚਮੁੱਚ ਜੀਵਿਤ ਹੈ।
ਉਹੀ ਸ਼ਹਿਨਸ਼ਾਹ ਹੈ ਜਿਹੜਾ ਸਦਾ ਲਈ ਹਕੀਮਤ ਕਰਦਾ ਹੈ।
ਧਰਤੀ ਹਿੱਲਦੀ ਹੈ ਜਦੋਂ ਪਰਮੇਸ਼ੁਰ ਕਹਿਰਵਾਨ ਹੁੰਦਾ ਹੈ।
ਅਤੇ ਉਹ ਵਿਦੇਸ਼ੀ ਉਸ ਦੇ ਕਹਿਰ ਨੂੰ ਨਹੀਂ ਰੋਕ ਸੱਕਦੇ।
11 ਯਹੋਵਾਹ ਆਖਦਾ ਹੈ, “ਇਹ ਸੰਦੇਸ਼ ਉਨ੍ਹਾਂ ਲੋਕਾਂ ਨੂੰ ਦੇਵੋ:
‘ਉਨ੍ਹਾਂ ਝੂਠੇ ਦੇਵਤਿਆਂ ਨੇ ਧਰਤੀ ਅਤੇ ਅਕਾਸ਼ ਨਹੀਂ ਸਾਜੇ ਸਨ।
ਉਹ ਤਬਾਹ ਹੋ ਜਾਣਗੇ, ਅਤੇ ਉਹ ਧਰਤੀ ਅਤੇ ਅਕਾਸ਼ ਵਿੱਚੋਂ ਅਲੋਪ ਹੋ ਜਾਣਗੇ।’”
12 ਪਰਮੇਸ਼ੁਰ ਹੀ ਉਹ ਹੈ ਜਿਸ ਨੇ ਆਪਣੀ ਸ਼ਕਤੀ ਵਰਤੀ ਸੀ ਅਤੇ ਧਰਤੀ ਨੂੰ ਸਾਜਿਆ ਸੀ।
ਪਰਮੇਸ਼ੁਰ ਨੇ ਆਪਣੇ ਸਿਆਣਪ ਵਰਤੀ ਸੀ ਅਤੇ ਦੁਨੀਆ ਸਾਜੀ ਸੀ।
ਪਰਮੇਸ਼ੁਰ ਨੇ ਆਪਣੀ ਸਮਝ ਨਾਲ ਅਕਾਸ਼ ਨੂੰ ਧਰਤੀ ਉੱਤੇ ਫ਼ੈਲਾਇਆ ਸੀ।
13 ਜਦੋਂ ਪਰਮੇਸ਼ੁਰ ਬੋਲਦਾ ਹੈ, ਪਾਣੀਆਂ ਦਾ ਮਹਾਂ ਹੜ੍ਹ ਅਕਾਸ਼ ਤੋਂ ਡਿਗਦਾ
ਅਤੇ ਧਰਤੀ ਦੀਆਂ ਨੁਕਰਾਂ ਤੋਂ ਬੱਦਲ ਉੱਠਦੇ ਹਨ।
ਉਹ ਆਪਣੇ ਖਜ਼ਾਨਿਆਂ ਵਿੱਚੋਂ ਮੀਂਹ
ਅਤੇ ਹਨੇਰੀ ਨਾਲ ਬਿਜਲੀ ਭੇਜਦਾ ਹੈ।
14 ਲੋਕ ਕਿੰਨੇ ਮੂਰਖ ਨੇ!
ਧਾਤ ਦੇ ਕਾਮੇ ਧਾਤ ਦੇ ਬੁੱਤਾਂ ਦੁਆਰਾ ਮੂਰਖ ਬਣਾਏ ਜਾਂਦੇ ਹਨ।
ਜਿਨ੍ਹਾਂ ਨੂੰ ਖੁਦ ਉਨ੍ਹਾਂ ਨੇ ਬਣਾਇਆ ਸੀ।
ਉਹ ਬੁੱਤ ਝੂਠ ਤੋਂ ਇਲਾਵਾ ਕੁਝ ਨਹੀਂ ਹਨ ਅਤੇ ਉਨ੍ਹਾਂ ਵਿੱਚ ਜੀਵਨ ਨਹੀਂ ਹੈ।
ਇਹ ਲੋਕ ਮੂਰਖ ਹਨ। [a]
15 ਉਹ ਬੁੱਤ ਨਿਕੰਮੇ ਹਨ।
ਉਹ ਮੌਜ ਉਡਾਉਣ ਯੋਗ ਹਨ।
ਹਸ਼ਰ ਦਿਹਾੜੇ ਉਹ ਬੁੱਤ ਤਬਾਹ ਹੋ ਜਾਣਗੇ।
16 ਪਰ ਯਾਕੂਬ ਦਾ ਪਰਮੇਸ਼ੁਰ ਬੁੱਤਾਂ ਜਿਹਾ ਨਹੀਂ ਹੈ।
ਪਰਮੇਸ਼ੁਰ ਨੇ ਹਰ ਸ਼ੈਅ ਨੂੰ ਸਾਜਿਆ।
ਅਤੇ ਇਸਰਾਏਲ ਉਹ ਪਰਿਵਾਰ ਹੈ, ਜਿਸਦੀ ਚੋਣ ਪਰਮੇਸ਼ੁਰ ਨੇ ਆਪਣੇ ਬੰਦਿਆਂ ਵਜੋਂ ਕੀਤੀ ਸੀ।
ਪਰਮੇਸ਼ੁਰ ਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।
ਤਬਾਹੀ ਆ ਰਹੀ ਹੈ
17 ਹਰ ਸ਼ੈਅ ਇਕੱਠੀ ਕਰ ਲਵੋ, ਜਿਹੜੀ ਤੁਹਾਡੀ ਹੈ ਅਤੇ ਤਿਆਰ ਹੋ ਜਾਵੋ।
ਯਹੂਦਾਹ ਅਤੇ ਤੁਸੀਂ ਸ਼ਹਿਰ ਅੰਦਰ ਫ਼ਸ ਗਏ ਹੋ
ਅਤੇ ਦੁਸ਼ਮਣ ਨੇ ਘੇਰਾ ਘੱਤ ਲਿਆ ਹੈ।
18 ਯਹੋਵਾਹ ਆਖਦਾ ਹੈ:
“ਇਸ ਸਮੇਂ, ਮੈਂ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਛੱਡਣ ਲਈ ਮਜ਼ਬੂਰ ਕਰ ਦਿਆਂਗਾ।
ਮੈਂ ਉਨ੍ਹਾਂ ਲਈ ਮੁਸੀਬਤਾਂ ਲਿਆਵਾਂਗਾ ਤਾਂ ਜੋ ਉਹ ਸ਼ਬਦ ਸਿੱਖ ਸੱਕਣ।”
19 ਆਹ, ਮੈਂ ਬੁਰੀ ਤਰ੍ਹਾਂ ਜ਼ਖਮੀ ਹਾਂ।
ਮੈਂ ਜ਼ਖਮੀ ਹਾਂ ਤੇ ਰਾਜ਼ੀ ਨਹੀਂ ਹੋ ਸੱਕਦਾ।
ਤਾਂ ਵੀ ਮੈਂ ਦਿਲ ਅੰਦਰ ਆਖਿਆ, “ਇਹ ਮੇਰਾ ਰੋਗ ਹੈ,
ਮੈਨੂੰ ਅਵੱਸ਼ ਇਸ ਨੂੰ ਭੋਗਣਾ ਪਵੇਗਾ।”
20 ਮੇਰਾ ਤੰਬੂ ਬਰਬਾਦ ਹੋ ਗਿਆ ਹੈ।
ਤੰਬੂ ਦੇ ਸਾਰੇ ਰੱਸੇ ਟੁੱਟੇ ਹੋਏ ਨੇ।
ਮੇਰੇ ਬੱਚਿਆਂ ਨੇ ਮੈਨੂੰ ਛੱਡ ਦਿੱਤਾ।
ਉਹ ਚੱਲੇ ਗਏ ਨੇ।
ਮੇਰੇ ਤੰਬੂ ਨੂੰ ਖੜ੍ਹਾ ਕਰਨ ਵਾਲਾ ਕੋਈ ਬੰਦਾ ਨਹੀਂ ਬਚਿਆ।
ਮੇਰਾ ਆਸਰਾ ਬਨਾਉਣ ਵਾਲਾ ਕੋਈ ਬੰਦਾ ਨਹੀਂ ਬਚਿਆ।
21 ਅਯਾਲੀ ਮੂਰਖ ਹਨ ਅਤੇ ਉਹ ਯਹੋਵਾਹ ਦੀ ਭਾਲ ਨਹੀਂ ਕਰਦੇ,
ਇਸੇ ਲਈ ਉਨ੍ਹਾਂ ਦੇ ਚੇਲੇ ਖਿੰਡਾ ਦਿੱਤੇ ਗਏ ਹਨ ਅਤੇ ਉਹ ਵੱਧੇ ਫ਼ੁੱਲੇ ਨਹੀਂ।
22 ਸੁਣੋ! ਉੱਚਾ ਸ਼ੋਰ ਉੱਠਿਆ ਹੈ!
ਇਹ ਸ਼ੋਰ ਉੱਤਰ ਵੱਲੋਂ ਆ ਰਿਹਾ ਹੈ।
ਇਹ ਯਹੂਦਾਹ ਦੇ ਸ਼ਹਿਰ ਨੂੰ ਤਬਾਹ ਕਰ ਦੇਵੇਗਾ।
ਯਹੂਦਾਹ ਇੱਕ ਸੱਖਣਾ ਮਾਰੂਬਲ ਬਣ ਜਾਵੇਗਾ।
ਇਹ ਗਿਦ੍ਦੜਾਂ ਦਾ ਘਰ ਹੋਵੇਗਾ।
23 ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ ਲੋਕ ਸੱਚਮੁੱਚ ਨਹੀਂ ਜਾਣਦੇ ਹਨ ਕਿ ਆਪਣਾ ਜੀਵਨ ਕਿਵੇਂ ਜਿਉਣਾ ਹੈ।
ਲੋਕ ਸੱਚਮੁੱਚ ਜਿਉਣ ਦਾ ਸਹੀ ਤਰੀਕਾ ਨਹੀਂ ਜਾਣਦੇ ਹਨ।
24 ਹੇ ਯਹੋਵਾਹ, ਸਾਨੂੰ ਅਨੁਸ਼ਾਸਤ ਕਰੋ,
ਪਰ ਬੇਲਾਗ ਹੋਵੋ!
ਸਾਨੂੰ ਗੁੱਸੇ ਅੰਦਰ ਸਜ਼ਾ ਨਾ ਦੇਵੋ,
ਨਹੀਂ ਤਾਂ ਅਸੀਂ ਪੂਰੀ ਤਰ੍ਹਾਂ ਤਬਾਹ ਹੋ ਜਾਵਾਂਗੇ!
25 ਜੇ ਤੂੰ ਕਹਿਰਵਾਨ ਹੈਂ,ਤਾਂ ਹੋਰਨਾਂ ਕੌਮਾਂ ਨੂੰ ਸਜ਼ਾ ਦੇ।
ਉਹ ਤੈਨੂੰ ਨਹੀਂ ਜਾਣਦੇ ਅਤੇ ਤੇਰਾ ਆਦਰ ਨਹੀਂ ਕਰਦੇ।
ਉਹ ਲੋਕ ਤੇਰੀ ਉਪਾਸਨਾ ਨਹੀਂ ਕਰਦੇ।
ਉਨ੍ਹਾਂ ਕੌਮਾਂ ਨੇ ਯਾਕੂਨ ਦੇ ਪਰਿਵਾਰ ਨੂੰ ਤਬਾਹ ਕੀਤਾ ਸੀ।
ਉਨ੍ਹਾਂ ਨੇ ਪੂਰੀ ਤਰ੍ਹਾਂ ਇਸਰਾਏਲ ਨੂੰ ਤਬਾਹ ਕਰ ਦਿੱਤਾ ਸੀ।
ਉਨ੍ਹਾਂ ਨੇ ਇਸਰਾਏਲ ਦੀ ਮਾਤਭੂਮੀ ਨੂੰ ਤਬਾਹ ਕਰ ਦਿੱਤਾ ਸੀ।
ਇਕਰਾਰਨਾਮਾ ਟੁੱਟ ਗਿਆ
11 ਇਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਵੱਲੋਂ ਆਇਆ ਸੀ। ਇਹ ਸੰਦੇਸ਼ ਯਹੋਵਾਹ ਵੱਲੋਂ ਆਇਆ ਸੀ: 2 “ਯਿਰਮਿਯਾਹ, ਇਸ ਇਕਰਾਰਨਾਮੇ ਦੇ ਸ਼ਬਦਾਂ ਨੂੰ ਸੁਣ। ਯਹੂਦਾਹ ਦੇ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਦੱਸ। ਇਨ੍ਹਾਂ ਗੱਲਾਂ ਬਾਰੇ ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੱਸ। 3 ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, ‘ਉਸ ਬੰਦੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ ਜਿਹੜਾ ਏਸ ਇਕਰਾਰਨਾਮੇ ਨੂੰ ਨਹੀਂ ਮੰਨਦਾ।’ 4 ਮੈਂ ਉਸ ਇਕਰਾਰਨਾਮੇ ਬਾਰੇ ਗੱਲ ਕਰ ਰਿਹਾ ਹਾਂ ਜਿਹੜਾ ਮੈਂ ਤੇਰੇ ਪੁਰਖਿਆਂ ਨਾਲ ਉਸ ਵੇਲੇ ਕੀਤਾ ਸੀ ਜਦੋਂ ਮੈਂ ਉਨ੍ਹਾਂ ਨੂੰ ਮਿਸਰ, ਮੁਸੀਬਤਾਂ ਦੀ ਧਰਤੀ ਤੋਂ ਬਾਹਰ ਲਿਆਇਆ ਸੀ। ਇਹ ਲੋਹੇ ਨੂੰ ਵੀ ਪਿਘਲਾ ਦੇਣ ਵਾਲੀ ਭਠ੍ਠੀ ਵਰਗਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਆਖਿਆ ਸੀ: ਮੇਰੇ ਆਦੇਸ਼ ਮੰਨੋ ਅਤੇ ਹਰ ਉਹ ਗੱਲ ਕਰੋ ਜਿਸਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਫ਼ੇਰ ਤੁਸੀਂ ਮੇਰੇ ਲੋਕ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।
5 “ਅਜਿਹਾ ਮੈਂ ਉਸ ਇਕਰਾਰ ਨੂੰ ਪੂਰਾ ਕਰਨ ਲਈ ਕੀਤਾ ਸੀ ਜਿਹੜਾ ਮੈਂ ਤੇਰੇ ਪੁਰਖਿਆਂ ਨਾਲ ਕੀਤਾ ਸੀ। ਮੈਂ ਉਨ੍ਹਾਂ ਨਾਲ ਇੱਕ ਬਹੁਤ ਹੀ ਉਪਜਾਉ ਭੂਮੀ ਦੇਣ ਦਾ ਇਕਰਾਰ ਕੀਤਾ ਸੀ, ਅਜਿਹੀ ਧਰਤੀ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਹਿਰਾਂ ਵਗ ਰਹੀਆਂ ਹੋਣਗੀਆਂ। ਅਤੇ ਤੂੰ ਅੱਜ ਓਸ ਦੇਸ ਅੰਦਰ ਰਹਿ ਰਿਹਾ ਹੈਂ।”
ਮੈਂ ਜਵਾਬ ਦਿੱਤਾ, “ਆਮੀਨ, ਯਹੋਵਾਹ।”
6 ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ ਇਸ ਸੰਦੇਸ਼ ਦਾ ਯਹੂਦਾਹ ਦੇ ਕਸਬਿਆਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਪ੍ਰਚਾਰ ਕਰ। ਸੰਦੇਸ਼ ਇਹ ਹੈ: ਇਸ ਇਕਰਾਰਨਾਮੇ ਦੇ ਸ਼ਬਦਾਂ ਨੂੰ ਸੁਣੋ। ਅਤੇ ਫ਼ੇਰ ਉਨ੍ਹਾਂ ਨੇਮਾਂ ਦੀ ਪਾਲਣਾ ਕਰੋ। 7 ਜਿਸ ਦਿਨ ਤੋਂ ਮੈਂ ਤੇਰੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਇਆ, ਅੱਜ ਤਾਈਂ ਮੈਂ ਉਨ੍ਹਾਂ ਨੂੰ ਬਾਰ-ਬਾਰ ਮੇਰੇ ਆਦੇਸ਼ਾਂ ਨੂੰ ਮੰਨਣ ਦੀ ਚਿਤਾਵਨੀ ਦਿੱਤੀ ਸੀ। 8 ਪਰ ਤੇਰੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ। ਉਹ ਜ਼ਿੱਦੀ ਸਨ ਅਤੇ ਉਨ੍ਹਾਂ ਨੇ ਓਹੀ ਕੀਤਾ ਜੋ ਉਨ੍ਹਾਂ ਦੇ ਮੰਦੇ ਦਿਲ ਲੋਚਦੇ ਸਨ। ਇਕਰਾਰਨਾਮਾ ਆਖਦਾ ਹੈ ਕਿ ਜੇ ਉਨ੍ਹਾਂ ਨੇ ਹੁਕਮ ਨਹੀਂ ਮੰਨਿਆ ਤਾਂ ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਇਸ ਲਈ ਮੈਂ ਉਨ੍ਹਾਂ ਉਪਰ ਉਹ ਸਾਰੀਆਂ ਮੰਦੀਆਂ ਗੱਲਾਂ ਵਾਪਰਨ ਦਿੱਤੀਆਂ ਹਨ! ਮੈਂ ਉਨ੍ਹਾਂ ਨੂੰ ਆਦੇਸ਼ ਦਿੱਤਾ ਸੀ ਕਿ ਇਕਰਾਰਨਾਮੇ ਨੂੰ ਮੰਨਣ ਪਰ ਉਨ੍ਹਾਂ ਨੇ ਨਹੀਂ ਮੰਨਿਆ।”
9 ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਮੈਂ ਜਾਣਦਾ ਹਾਂ ਕਿ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਨੇ ਗੁਪਤ ਯੋਜਨਾਵਾਂ ਬਣਾਈਆਂ ਹਨ। 10 ਉਹ ਲੋਕ ਉਹੋ ਹੀ ਪਾਪ ਕਰ ਰਹੇ ਸਨ ਜਿਹੜੇ ਉਨ੍ਹਾਂ ਦੇ ਪਰੁੱਖਿਆਂ ਨੇ ਕੀਤੇ ਸਨ। ਉਨ੍ਹਾਂ ਦੇ ਪੁਰਖਿਆਂ ਨੇ ਮੇਰਾ ਸੰਦੇਸ਼ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ। ਉਹ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗੇ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। ਇਸਰਾਏਲ ਦੇ ਪਰਿਵਾਰ ਅਤੇ ਯਹੂਦਾਹ ਦੇ ਪਰਿਵਾਰ ਨੇ ਉਸ ਇਕਰਾਰਨਾਮੇ ਨੂੰ ਤੋੜ ਦਿੱਤਾ ਹੈ ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ।”
11 ਇਸ ਲਈ ਯਹੋਵਾਹ ਆਖਦਾ ਹੈ, “ਛੇਤੀ ਮੈਂ ਯਹੂਦਾਹ ਦੇ ਲੋਕਾਂ ਉੱਤੇ ਇੱਕ ਭਿਆਨਕ ਘਟਨਾ ਦਿਆਂਗਾ। ਉਹ ਬਚ ਨਹੀਂ ਸੱਕਣਗੇ! ਉਹ ਅਫ਼ਸੋਸ ਕਰਨਗੇ। ਅਤੇ ਉਹ ਮੇਰੇ ਅੱਗੇ ਸਹਾਇਤਾ ਲਈ ਪੁਕਾਰ ਕਰਨਗੇ। ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਸੁਣਾਂਗਾ। 12 ਯਹੂਦਾਹ ਦੇ ਕਸਬਿਆਂ ਦੇ ਲੋਕ ਅਤੇ ਇਸਰਾਏਲ ਸ਼ਹਿਰ ਦੇ ਲੋਕ ਜਾਕੇ ਆਪਣੇ ਬੁੱਤਾਂ ਪਾਸ ਸਹਾਇਤਾ ਲਈ ਪ੍ਰਾਰਥਨਾ ਕਰਨਗੇ। ਉਹ ਲੋਕ ਉਨ੍ਹਾਂ ਬੁੱਤਾਂ ਅੱਗੇ ਧੂਪ ਧੁਖਾਉਣਗੇ। ਪਰ ਜਦੋਂ ਭਿਆਨਕ ਸਮਾਂ ਆਵੇਗਾ ਤਾਂ ਉਹ ਬੁੱਤ ਯਹੂਦਾਹ ਦੇ ਉਨ੍ਹਾਂ ਲੋਕਾਂ ਦੀ ਸਹਾਇਤਾ ਨਹੀਂ ਕਰ ਸੱਕਣਗੇ।
13 “ਯਹੂਦਾਹ ਦੇ ਲੋਕੋ, ਤੁਹਾਡੇ ਕੋਲ ਬਹੁਤ ਸਾਰੇ ਬੁੱਤ ਹਨ-ਇਹ ਬੁੱਤ ਉਨੇ ਹੀ ਹਨ ਜਿੰਨੇ ਯਹੂਦਾਹ ਦੇ ਕਸਬੇ ਹਨ। ਤੁਸੀਂ ਉਸ ਘਿਰਣਾ ਯੋਗ ਦੇਵਤੇ ਬਾਲ ਦੀ ਉਪਾਸਨਾ ਕਰਨ ਲਈ ਬਹੁਤ ਸਾਰੀਆਂ ਜਗਵੇਦੀਆਂ ਉਸਾਰੀਆਂ ਹਨ-ਇਹ ਵੇਦੀਆਂ ਉਨੀਆਂ ਹੀ ਹਨ ਜਿੰਨੀਆਂ ਯਰੂਸ਼ਲਮ ਵਿੱਚ ਗਲੀਆਂ ਹਨ।
14 “ਯਿਰਮਿਯਾਹ, ਜਿੱਥੇ ਤੀਕ ਮੇਰਾ ਸੰਬੰਧ ਹੈ, ਯਹੂਦਾਹ ਦੇ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੀਂ। ਉਨ੍ਹਾਂ ਲਈ ਭਿਖਿਆ ਨਾ ਮੰਗੀ। ਉਨ੍ਹਾਂ ਲਈ ਪ੍ਰਾਰਬਨਾ ਨਾ ਕਰੀਂ। ਮੈਂ ਨਹੀਂ ਸੁਣਾਂਗਾ। ਉਹ ਲੋਕ ਦੁੱਖ ਭੋਗਣ ਲਗਣਗੇ। ਅਤੇ ਫ਼ੇਰ ਉਹ ਮੇਰੇ ਕੋਲ ਸਹਾਇਤਾ ਲਈ ਪੁਕਾਰ ਕਰਨਗੇ। ਪਰ ਮੈਂ ਨਹੀਂ ਸੁਣਾਂਗਾ।
15 “ਮੇਰੀ ਮਹਿਬੂਬਾ (ਯਹੂਦਾਹ) ਮੇਰੇ ਘਰ (ਮੰਦਰ) ਅੰਦਰ ਕਿਉਂ ਹੈ?
ਉਸ ਨੂੰ ਇੱਥੇ ਹੋਣ ਦਾ ਕੋਈ ਅਧਿਕਾਰ ਨਹੀਂ।
ਉਸ ਨੇ ਬਹੁਤ ਮੰਦੀਆਂ ਗੱਲਾਂ ਕੀਤੀਆਂ ਨੇ।
ਯਹੂਦਾਹ, ਕੀ ਤੂੰ ਸੋਚਦੀ ਹੈਂ ਕਿ ਖਾਸ ਇਕਰਾਰ ਅਤੇ ਪਸ਼ੂ ਬਲੀਆਂ ਤੈਨੂੰ ਤਬਾਹ ਹੋਣ ਤੋਂ ਰੋਕ ਲੈਣਗੀਆਂ?
ਕੀ ਤੂੰ ਸੋਚਦੀ ਹੈਂ ਕਿ ਤੂੰ ਮੇਰੇ ਅੱਗੇ ਬਲੀਆਂ ਚੜ੍ਹਾਕੇ ਸਜ਼ਾ ਤੋਂ ਬਚ ਸੱਕਦੀ ਹੈਂ?”
16 ਯਹੋਵਾਹ ਨੇ ਤੈਨੂੰ ਇੱਕ ਨਾਮ ਦਿੱਤਾ ਸੀ।
ਉਸ ਨੇ ਤੈਨੂੰ ਸੱਦਿਆ ਸੀ, “ਇੱਕ ਹਰਾ ਜ਼ੈਤੂਨ ਦਾ ਰੁੱਖ, ਜਿਹੜਾ ਦੇਖਣ ਨੂੰ ਖੂਬਸੂਰਤ ਹੈ।”
ਪਰ ਇੱਕ ਤੇਜ਼ ਤੂਫ਼ਾਨ ਨਾਲ, ਯਹੋਵਾਹ ਉਸ ਰੁੱਖ ਨੂੰ ਅੱਗ ਲਾ ਦੇਵੇਗਾ
ਅਤੇ ਇਸ ਦੀਆਂ ਟਹਿਣੀਆਂ ਸੜ ਜਾਣਗੀਆਂ।
17 ਸਰਬ-ਸ਼ਕਤੀਮਾਨ ਯਹੋਵਾਹ ਨੇ ਤੈਨੂੰ ਬੀਜਿਆ ਸੀ। ਅਤੇ ਉਸ ਨੇ ਆਖਿਆ ਸੀ ਤੇਰੇ ਲਈ ਇੱਕ ਤਬਾਹੀ ਆਵੇਗੀ। ਕਿਉਂ?ਕਿਉਂ ਕਿ ਯਹੂਦਾਹ ਦੇ ਪਰਿਵਾਰ ਅਤੇ ਇਸਰਾਏਲ ਦੇ ਪਰਿਵਾਰ ਨੇ ਮੰਦੀਆਂ ਗੱਲਾਂ ਕੀਤੀਆਂ ਨੇ। ਉਨ੍ਹਾਂ ਨੇ ਬਆਲ ਅੱਗੇ ਬਲੀਆਂ ਚੜ੍ਹਾਈਆਂ ਨੇ। ਅਤੇ ਇਸਨੇ ਮੈਨੂੰ ਕਹਿਰਵਾਨ ਕੀਤਾ ਸੀ।
ਯਿਰਮਿਯਾਹ ਦੇ ਖਿਲਾਫ਼ ਬਦ ਯੋਜਨਾਵਾਂ
18 ਯਹੋਵਾਹ ਨੇ ਮੈਨੂੰ ਦਰਸਾਇਆ ਕਿ ਲੋਕ ਮੇਰੇ ਵਿਰੁੱਧ ਮੰਦੀਆਂ ਯੋਜਨਾਵਾਂ ਬਣਾ ਰਹੇ ਸਨ। ਯਹੋਵਾਹ ਨੇ ਮੈਨੂੰ ਉਹ ਚੀਜ਼ਾਂ ਦਰਸਾਈਆਂ ਜਿਹੜੀਆਂ ਉਹ ਕਰ ਰਹੇ ਸਨ ਇਸ ਲਈ ਮੈਨੂੰ ਪਤਾ ਲੱਗ ਗਿਆ ਕਿ ਉਹ ਮੇਰੇ ਵਿਰੁੱਧ ਸਨ। 19 ਇਸ ਤੋਂ ਪਹਿਲਾਂ ਕਿ ਯਹੋਵਾਹ ਮੈਨੂੰ ਇਹ ਦਰਸਾਵੇ ਕਿ ਲੋਕ ਮੇਰੇ ਖਿਲਾਫ਼ ਸਨ, ਮੈਂ ਉਸ ਮਾਸੂਮ ਲੇਲੇ ਵਰਗਾ ਸਾਂ ਜਿਹੜਾ ਜ਼ਿਬਾਹ ਹੋਣ ਦੀ ਉਡੀਕ ਕਰ ਰਿਹਾ ਹੁੰਦਾ ਹੈ। ਮੈਂ ਇਹ ਨਹੀਂ ਸੀ ਸਮਝਦਾ ਕਿ ਉਹ ਮੇਰੇ ਖਿਲਾਫ਼ ਸਨ। ਉਹ ਮੇਰੇ ਬਾਰੇ ਇਹ ਗੱਲਾਂ ਕਰ ਰਹੇ ਸਨ: “ਆਓ ਅਸੀਂ ਰੁੱਖ ਨੂੰ ਅਤੇ ਉਸ ਦੇ ਫ਼ਲ ਨੂੰ ਬਰਬਾਦ ਕਰ ਦੇਈਏ। ਆਓ ਅਸੀਂ ਉਸ ਨੂੰ ਮਾਰ ਦੇਈਏ! ਫ਼ੇਰ ਲੋਕੀ ਉਸ ਨੂੰ ਭੁੱਲ ਜਾਣਗੇ।” 20 ਪਰ ਯਹੋਵਾਹ ਜੀ ਤੁਸੀਂ ਬੇਲਾਗ ਨਿਆਂਕਾਰ ਹੋ। ਤੁਸੀਂ ਲੋਕਾਂ ਦੇ ਦਿਲਾਂ ਅਤੇ ਮਨਾਂ ਨੂੰ ਪਰੱਖਣਾ ਜਾਣਦੇ ਹੋ। ਮੈਂ ਤੁਹਾਨੂੰ ਆਪਣੀਆਂ ਦਲੀਲਾਂ ਦੇਵਾਂਗਾ। ਅਤੇ ਮੈਂ ਤੁਹਾਡੇ ਵੱਲੋਂ ਉਨ੍ਹਾਂ ਨੂੰ ਓਹੀ ਸਜ਼ਾ ਦੇਣ ਦੇਵਾਂਗਾ ਜਿਸਦੇ ਉਹ ਅਧਿਕਾਰੀ ਹਨ।
21 ਅਨਾਬੋਬ ਦੇ ਲੋਕ ਯਿਰਮਿਯਾਹ ਨੂੰ ਮਾਰਨ ਦੀਆਂ ਵਿਉਂਤਾ ਬਣਾ ਰਹੇ ਸਨ। ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਆਖਿਆ, “ਯਹੋਵਾਹ ਦੇ ਨਾਮ ਉੱਤੇ ਭਵਿੱਖਬਾਣੀ ਨਾ ਕਰ ਨਹੀਂ ਤਾਂ ਅਸੀਂ ਤੈਨੂੰ ਕਤਲ ਕਰ ਦਿਆਂਗੇ।” ਫ਼ੇਰ ਯਹੋਵਾਹ ਨੇ ਅਨਾਬੋਬ ਦੇ ਉਨ੍ਹਾਂ ਲੋਕਾਂ ਬਾਰੇ ਇੱਕ ਫ਼ੈਸਲਾ ਕੀਤਾ। 22 ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ, “ਮੈਂ ਅਨਾਬੋਬ ਦੇ ਉਨ੍ਹਾਂ ਲੋਕਾਂ ਨੂੰ ਛੇਤੀ ਹੀ ਸਜ਼ਾ ਦੇਵਾਂਗਾ। ਉਨ੍ਹਾਂ ਦੇ ਗਭਰੂ ਜੰਗ ਵਿੱਚ ਮਾਰੇ ਜਾਣਗੇ। ਉਨ੍ਹਾਂ ਦੇ ਧੀਆਂ ਪੁੱਤਰ ਭੁੱਖ ਨਾਲ ਮਰਨਗੇ। 23 ਅਨਾਬੋਬ ਸ਼ਹਿਰ ਦਾ ਕੋਈ ਵੀ ਬੰਦਾ ਬਾਕੀ ਨਹੀਂ ਰਹੇਗਾ। ਕੋਈ ਵੀ ਨਹੀਂ ਬਚੇਗਾ। ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ। ਮੈਂ ਉਨ੍ਹਾਂ ਵੱਲ ਕੋਈ ਬਲਾ ਭੇਜਾਂਗਾ।”
ਯਿਰਮਿਯਾਹ ਦੀ ਪਰਮੇਸ਼ੁਰ ਅੱਗੇ ਸ਼ਿਕਾਇਤ
12 ਯਹੋਵਾਹ, ਜੇ ਮੈਂ ਤੁਹਾਡੇ ਨਾਲ ਬਹਿਸ ਕਰਦਾ ਹਾਂ,
ਤਾਂ ਤੁਸੀਂ ਹੀ ਹਮੇਸ਼ਾ ਸਹੀ ਹੁੰਦੇ ਹੋ!
ਪਰ ਮੈਂ ਤੁਹਾਡੇ ਕੋਲੋਂ ਕੁਝ ਗੱਲਾਂ ਬਾਰੇ ਪੁੱਛਣਾ ਚਾਹੁੰਦਾ ਹਾਂ, ਜਿਹੜੀਆਂ ਸਹੀ ਨਹੀਂ ਜਾਪਦੀਆਂ।
ਮਾੜੇ ਬੰਦੇ ਸਫ਼ਲ ਕਿਉਂ ਹੁੰਦੇ ਨੇ?
ਉਨ੍ਹਾਂ ਲੋਕਾਂ ਦਾ ਜੀਵਨ ਸੌਖਾ ਕਿਉਂ ਹੁੰਦਾ ਹੈ, ਜਿਨ੍ਹਾਂ ਉੱਤੇ ਤੁਸੀਂ ਭਰੋਸਾ ਨਹੀਂ ਕਰ ਸੱਕਦੇ?
2 ਤੁਸੀਂ ਉਨ੍ਹਾਂ ਮੰਦੇ ਲੋਕਾਂ ਨੂੰ ਇੱਥੇ ਰੱਖ ਛੱਡਿਆ ਹੈ।
ਉਹ ਮਜ਼ਬੂਤ ਜਢ਼ਾਂ ਵਾਲੇ ਪੌਦਿਆਂ ਵਰਗੇ ਹਨ, ਉਹ ਉੱਗਦੇ ਨੇ ਤੇ ਫ਼ਲਦੇ ਨੇ।
ਉਹ ਆਪਣੀ ਜ਼ਬਾਨ ਨਾਲ ਆਖਦੇ ਨੇ ਕਿ ਤੁਸੀਂ ਉਨ੍ਹਾਂ ਦੇ ਨੇੜੇ ਅਤੇ ਪਿਆਰੇ ਹੋਂ।
ਪਰ ਦਿਲਾਂ ਅੰਦਰ ਉਹ ਸੱਚਮੁੱਚ ਤੁਹਾਡੇ ਕੋਲੋਂ ਦੂਰ ਹਨ।
3 ਪਰ ਹੇ ਯਹੋਵਾਹ, ਤੁਸੀਂ ਮੇਰੇ ਮਨ ਨੂੰ ਪਰੱਖੋ।
ਤੁਸੀਂ ਮੈਨੂੰ ਵੇਖ ਕੇ ਜਾਣ ਲਵੋ ਕਿ ਮੇਰਾ ਦਿਲ ਤੁਹਾਡੀ ਪਾਲਣਾ ਕਰਦਾ ਹੈ।
ਉਨ੍ਹਾਂ ਮੰਦੇ ਲੋਕਾਂ ਨੂੰ ਦੂਰ ਪਰ੍ਹਾਂ ਧੋ ਲੋਵ ਜਿਵੇਂ ਜਿਬਾਹ ਹੋਣ ਵਾਲੀਆਂ ਭੇਡਾਂ ਹੁੰਦੀਆਂ ਹਨ।
ਉਨ੍ਹਾਂ ਨੂੰ ਜਿਬਾਹ ਦੇ ਦਿਨ ਲਈ ਚੁਣ ਲਵੋ।
4 ਧਰਤੀ ਕਿੰਨਾ ਚਿਰ ਖੁਸ਼ਕ ਰਹੇਗੀ?
ਹੋਰ ਕਿੰਨਾ ਚਿਰ, ਘਾਹ ਸੁੱਕਾ ਅਤੇ ਮੁਰਝਾਇਆ ਰਹੇਗਾ?
ਇਨ੍ਹਾਂ ਦੁਸ਼ਟ ਲੋਕਾਂ ਦੇ ਅਮਲਾਂ ਕਾਰਣ,
ਧਰਤੀ ਦੇ ਪੰਛੀ ਅਤੇ ਪਸ਼ੂ ਮਰ ਗਏ ਹਨ।
ਫ਼ੇਰ ਵੀ ਉਹ ਮੰਦੇ ਲੋਕ ਆਖ ਰਹੇ ਨੇ,
“ਯਿਰਮਿਯਾਹ ਇਹ ਦੇਖਣ ਲਈ ਜਿਉਂਦਾ ਨਹੀਂ ਰਹੇਗਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”
ਪਰਮੇਸ਼ੁਰ ਦਾ ਯਿਰਮਿਯਾਹ ਨੂੰ ਜਵਾਬ
5 “ਯਿਰਮਿਯਾਹ, ਜੇ ਤੂੰ ਲੋਕਾਂ ਨਾਲ ਦੌੜ ਵਿੱਚ ਦੌੜਦਾ ਹੋਇਆ ਬਕੱ ਜਾਵੇਂਗਾ,
ਤਾਂ ਤੂੰ ਘੋੜਿਆਂ ਦੀ ਦੌੜ ਅੰਦਰ ਕਿਵੇਂ ਜਿੱਤੇਂਗਾ?
ਜੇ ਤੂੰ ਸੁਰੱਖਿਅਤ ਥਾਂ ਉੱਤੇ ਬਕੱ ਜਾਂਦਾ ਹੈ,
ਤਾਂ ਤੂੰ ਖਤਰਨਾਕ ਥਾਂ ਉੱਤੇ ਕੀ ਕਰੇਂਗਾ?
ਯਰਦਨ ਨਦੀ ਦੇ ਕੰਢੇ ਉੱਗੀਆਂ
ਕੰਡਿਆਲੀਆਂ ਅੰਦਰ ਤੂੰ ਕੀ ਕਰੇਂਗਾ?
6 ਇਹ ਲੋਕ ਤੇਰੇ ਆਪਣੇ ਹੀ ਭਰਾ ਨੇ।
ਤੇਰੇ ਆਪਣੇ ਹੀ ਪਰਿਵਾਰ ਦੇ ਲੋਕ ਤੇਰੇ ਵਿਰੁੱਧ ਸਾਜਿਸ਼ਾਂ ਕਰ ਰਹੇ ਨੇ।
ਤੇਰੇ ਆਪਣੇ ਹੀ ਪਰਿਵਾਰ ਦੇ ਲੋਕ ਤੈਨੂੰ ਝਿੜਕਾਂ ਦੇ ਰਹੇ ਨੇ।
ਉਨ੍ਹਾਂ ਉੱਤੇ, ਉਦੋਂ ਵੀ ਭਰੋਸਾ ਨਾ ਕਰੀਂ ਜਦੋਂ ਉਹ ਤੇਰੇ ਨਾਲ ਦੋਸਤਾਂ ਵਾਂਗ ਗੱਲ ਕਰਨ।”
ਪਰਮੇਸ਼ੁਰ ਦਾ ਆਪਣੇ ਲੋਕਾਂ, ਯਹੂਦਾਹ ਨੂੰ ਰੱਦ ਕਰਨਾ
7 “ਮੈਂ, (ਯਹੋਵਾਹ) ਆਪਣਾ ਘਰ ਛੱਡ ਦਿੱਤਾ ਹੈ।
ਮੈਂ ਆਪਣੀ ਜ਼ਾਇਦਾਦ ਛੱਡ ਦਿੱਤੀ ਹੈ।
ਮੈਂ ਆਪਣੇ ਪਿਆਰ (ਯਹੂਦਾਹ) ਨੂੰ ਦੁਸ਼ਮਣਾਂ ਦੇ
ਹਵਾਲੇ ਕਰ ਦਿੱਤਾ ਹੈ।
8 ਮੇਰੇ ਆਪਣੇ ਹੀ ਲੋਕ, ਜੰਗਲੀ ਸ਼ੇਰਾਂ ਵਾਂਗ ਮੇਰੇ ਵਿਰੁੱਧ ਹੋ ਗਏ ਸਨ।
ਉਨ੍ਹਾਂ ਨੇ ਮੇਰੇ ਉੱਤੇ ਦਹਾੜਿਆ ਇਸ ਲਈ ਮੈਂ ਉਨ੍ਹਾਂ ਤੋਂ ਦੂਰ ਹੋ ਗਿਆ।
9 ਮੇਰੇ ਆਪਣੇ ਹੀ ਲੋਕ ਉਸ ਮੁਰਦਾ ਜਾਨਵਰ ਵਰਗੇ
ਬਣ ਗਏ ਨੇ ਜਿਸ ਨੂੰ ਗਿਰਝਾਂ ਨੇ ਘੇਰਿਆ ਹੋਵੇ।
ਉਹ ਪੰਛੀ ਉਸ ਦੇ ਇਰਦ-ਗਿਰਦ ਮੰਡਲਾਉਂਦੇ ਨੇ।
ਆਓ ਜੰਗਲੀ ਜਾਨਵਰੋ।
ਆਓ, ਖਾਣ ਲਈ ਕੁਝ ਲੈ ਲਵੋ।
10 ਬਹੁਤ ਸਾਰੇ ਅਯਾਲੀਆਂ ਨੇ ਮੇਰੇ ਅੰਗੂਰਾਂ ਦੇ ਬਾਗ਼ ਨੂੰ ਤਬਾਹ ਕਰ ਦਿੱਤਾ।
ਉਨ੍ਹਾਂ ਅਯਾਲੀਆਂ ਨੇ ਮੇਰੇ ਖੇਤ ਦੇ ਬੂਟਿਆਂ ਨੂੰ ਪੈਰਾਂ ਹੇਠਾਂ ਲਿਤਾੜ ਦਿੱਤਾ ਹੈ।
ਉਨ੍ਹਾਂ ਅਯਾਲੀਆਂ ਨੇ ਮੇਰੇ ਸੋਹਣੇ ਖੇਤ ਨੂੰ ਸੱਖਣੇ ਮਾਰੂਬਲ ਵਿੱਚ ਬਦਲ ਦਿੱਤਾ ਹੈ।
11 ਉਨ੍ਹਾਂ ਨੇ ਮੇਰੇ ਖੇਤ ਨੂੰ ਮਾਰੂਬਲ ਵਿੱਚ ਤਬਦੀਲ ਕਰ ਦਿੱਤਾ ਹੈ।
ਇਹ ਸੁੱਕ ਸੜ ਗਿਆ ਹੈ।
ਓੱਥੇ ਕੋਈ ਵੀ ਨਹੀਂ ਰਹਿੰਦਾ।
ਸਾਰਾ ਦੇਸ਼ ਹੀ ਸੱਖਣਾ ਮਾਰੂਬਲ ਹੈ।
ਉਸ ਖੇਤ ਦੀ ਦੇਖ-ਭਾਲ ਕਰਨ ਵਾਲਾ ਕੋਈ ਵੀ ਨਹੀਂ ਬਚਿਆ।
12 ਫ਼ੌਜੀ ਮਾਰੂਬਲ ਦੀਆਂ ਚੀਜ਼ਾਂ ਖੋਹਣ ਲਈ ਬੰਜਰ ਪਹਾੜੀਆਂ ਤੋਂ ਆਏ।
ਯਹੋਵਾਹ ਨੇ ਉਨ੍ਹਾਂ ਫ਼ੌਜਾਂ ਦਾ ਇਸਤੇਮਾਲ ਉਸ ਧਰਤੀ ਨੂੰ ਸਜ਼ਾ ਦੇਣ ਲਈ ਕੀਤਾ।
ਧਰਤੀ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੀਕ ਲੋਕਾਂ ਨੂੰ ਸਜ਼ਾ ਦਿੱਤੀ ਗਈ।
ਕੋਈ ਵੀ ਬੰਦਾ ਸੁਰੱਖਿਅਤ ਨਹੀਂ ਸੀ।
13 ਲੋਕ ਕਣਕ ਬੀਜਣਗੇ
ਪਰ ਉਹ ਸਿਰਫ ਕੰਢਿਆਂ ਦੀ ਵਾਢੀ ਕਰਨਗੇ।
ਉਹ ਹੱਡ ਭੰਨਵੀਂ ਮਿਹਨਤ ਕਰਨਗੇ,
ਪਰ ਉਨ੍ਹਾਂ ਨੂੰ ਆਪਣੀ ਸਾਰੀ ਮਿਹਨਤ ਤੋਂ ਕੁਝ ਵੀ ਹਾਸਿਲ ਨਹੀਂ ਹੋਵੇਗਾ।
ਉਹ ਆਪਣੀ ਖੇਤੀ ਤੋਂ ਸ਼ਰਮਸਾਰ ਹੋਣਗੇ।
ਯਹੋਵਾਹ ਦੇ ਕਹਿਰ ਨੇ ਇਹ ਗੱਲਾਂ ਕੀਤੀਆਂ।”
ਇਸਰਾਏਲ ਦੇ ਗਵਾਂਢੀਆਂ ਨਾਲ ਯਹੋਵਾਹ ਦਾ ਇਕਰਾਰ
14 ਇਹੀ ਹੈ ਜੋ ਯਹੋਵਾਹ ਆਖਦਾ ਹੈ: “ਮੈਂ ਤੁਹਾਨੂੰ ਦਸਦਾ ਹਾਂ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਨਾਲ ਕੀ ਕਰਾਂਗਾ ਜਿਹੜੇ ਇਸਰਾਏਲ ਦੀ ਧਰਤੀ ਦੇ ਆਲੇ-ਦੁਆਲੇ ਰਹਿੰਦੇ ਨੇ। ਉਹ ਲੋਕ ਬਹੁਤ ਕਮੀਨੇ ਹਨ। ਉਨ੍ਹਾਂ ਨੇ ਉਸ ਧਰਤੀ ਨੂੰ ਤਬਾਹ ਕਰ ਦਿੱਤਾ ਹੈ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦਿੱਤੀ ਸੀ। ਮੈਂ ਉਨ੍ਹਾਂ ਮੰਦੇ ਲੋਕਾਂ ਨੂੰ ਧੂਹ ਲਵਾਂਗਾ ਅਤੇ ਉਨ੍ਹਾਂ ਨੂੰ ਆਪਣੀ ਧਰਤੀ ਤੋਂ ਬਾਹਰ ਕੱਢ ਕੇ ਸੁੱਟ ਦਿਆਂਗਾ। ਅਤੇ ਮੈਂ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਵਿੱਚਕਾਰੋ ਉਖਾੜ ਦਿਆਂਗਾ। 15 ਪਰ ਜਦੋਂ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਧੂਕੇ ਬਾਹਰ ਕੱਢਾਂਗਾ, ਮੈਂ ਉਨ੍ਹਾਂ ਲਈ ਦੁੱਖ ਮਹਿਸੂਸ ਕਰਾਂਗਾ। ਮੈਂ ਹਰ ਪਰਿਵਾਰ ਨੂੰ ਉਸਦੀ ਜ਼ਮੀਨ ਅਤੇ ਜਾਇਦਾਦ ਉੱਤੇ ਵਾਪਸ ਲਿਆਵਾਂਗਾ। 16 ਮੈਂ ਚਾਹੁੰਦਾ ਹਾਂ ਕਿ ਉਹ ਲੋਕ ਆਪਣੇ ਸਬਕ ਚੰਗੀ ਤਰ੍ਹਾਂ ਸਿਖ ਲੈਣ। ਅਤੀਤ ਵਿੱਚ ਉਨ੍ਹਾਂ ਲੋਕਾਂ ਨੇ ਮੇਰੇ ਲੋਕਾਂ ਨੂੰ ਬਾਲ ਦੀਆਂ ਸੌਹਾਂ ਖਾਣੀਆਂ ਸਿੱਖਾਈਆਂ। ਹੁਣ ਮੈਂ ਇਹ ਚਾਹੁੰਦਾ ਹਾਂ ਕਿ ਉਹ ਲੋਕ ਆਪਣੇ ਸਬਕ ਉਨ੍ਹਾਂ ਵਾਂਗ ਹੀ ਸਿਖ ਲੈਣ। ਮੈਂ ਚਾਹੁੰਦਾ ਹਾਂ ਕਿ ਲੋਕ ਮੇਰੇ ਨਾਮ ਦੀ ਵਰਤੋਂ ਕਰਨੀ ਸਿਖ ਲੈਣ। ਮੈਂ ਚਾਹੁੰਦਾ ਹਾਂ ਕਿ ਉਹ ਲੋਕ ਇਹ ਆਖਣ, ‘ਜਿਵੇਂ ਕਿ ਯਹੋਵਾਹ ਸਾਖੀ ਹੈ …’ ਜੇ ਉਹ ਲੋਕ ਅਜਿਹਾ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਸਫ਼ਲ ਹੋਣ ਦੀ ਇਜਾਜ਼ਤ ਦੇ ਦੇਵਾਂਗਾ ਅਤੇ ਉਨ੍ਹਾਂ ਨੂੰ ਆਪਣੇ ਲੋਕਾਂ ਵਿੱਚ ਰਹਿਣ ਦੇਵਾਂਗਾ। 17 ਪਰ ਜੇ ਕੋਈ ਕੌਮ ਮੇਰੇ ਸੰਦੇਸ਼ ਨੂੰ ਨਹੀਂ ਸੁਣਦੀ ਤਾਂ ਮੈਂ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗਾ। ਮੈਂ ਉਸ ਨੂੰ ਸੁੱਕੇ ਪੌਦੇ ਵਾਂਗ ਪੁੱਟ ਸੁੱਟਾਂਗਾ।” ਇਹ ਯਹੋਵਾਹ ਵੱਲੋਂ ਸੰਦੇਸ਼ ਸੀ।
ਲੰਗੋਟੀ ਦਾ ਨਿਸ਼ਾਨ
13 ਇਹੀ ਸੀ ਜੋ ਯਹੋਵਾਹ ਨੇ ਮੈਨੂੰ ਆਖਿਆ ਸੀ, “ਯਿਰਮਿਯਾਹ ਜਾਹ ਜਾਕੇ ਕੱਪੜੇ ਦੀ ਲੰਗੋਟੀ ਖਰੀਦ। ਫ਼ੇਰ ਇਸ ਨੂੰ ਆਪਣੇ ਲੱਕ ਦੁਆਲੇ ਲਪੇਟ। ਲੰਗੋਟੀ ਨੂੰ ਭਿੱਜਣ ਨਾ ਦੇਵੀਂ।”
2 ਇਸ ਲਈ ਮੈਂ ਕਪੜੇ ਦੀ ਲੰਗੋਟੀ ਖਰੀਦੀ ਜਿਹਾ ਕਿ ਯਹੋਵਾਹ ਨੇ ਮੈਨੂੰ ਖਰੀਦਣ ਲਈ ਆਖਿਆ ਸੀ। ਅਤੇ ਮੈਂ ਇਸ ਨੂੰ ਆਪਣੇ ਲੱਕ ਦੁਆਲੇ ਲਪੇਟ ਲਿਆ। 3 ਫ਼ੇਰ ਮੈਨੂੰ ਯਹੋਵਾਹ ਦਾ ਸੰਦੇਸ਼ ਦੋਬਾਰਾ ਮਿਲਿਆ। 4 ਸੰਦੇਸ਼ ਇਹ ਸੀ: “ਯਿਰਮਿਯਾਹ ਉਹ ਲੰਗੋਟੀ ਲੈ ਜਾ ਜੋ ਤੂੰ ਖਰੀਦੀ ਅਤੇ ਪਹਿਨੀ ਹੋਈ ਹੈ, ਅਤੇ ਫਰਾਤ ਵੱਲ ਜਾਹ। ਓੱਥੇ ਚੱਟਾਨਾਂ ਦੀਆਂ ਤ੍ਰੇੜਾਂ ਵਿੱਚ ਲੰਗੋਟੀ ਨੂੰ ਛੁਪਾ ਦੇਵੀਂ।”
5 ਇਸ ਲਈ ਮੈਂ ਫਰਾਤ ਗਿਆ ਅਤੇ ਜਿਵੇਂ ਯਹੋਵਾਹ ਨੇ ਮੈਨੂੰ ਆਖਿਆ ਸੀ ਮੈਂ ਲੰਗੋਟੀ ਛੁਪਾ ਦਿੱਤੀ। 6 ਕਈ ਦਿਨਾਂ ਮਗਰੋਂ, ਯਹੋਵਾਹ ਨੇ ਮੈਨੂੰ ਆਖਿਆ, “ਹੁਣ ਯਿਰਮਿਯਾਹ, ਫਰਾਤ ਨੂੰ ਜਾਹ। ਉਸ ਲੰਗੋਟੀ ਨੂੰ ਲੈ ਕੇ ਆ ਜਿਹੜੀ ਮੈਂ ਤੈਨੂੰ ਓੱਥੇ ਛੁਪਾਉਣ ਲਈ ਆਖਿਆ ਸੀ।”
7 ਇਸ ਲਈ ਮੈਂ ਫਰਾਤ ਗਿਆ ਅਤੇ ਪੁੱਟ ਕੇ ਲੰਗੋਟੀ ਕੱਢ ਲਈ। ਮੈਂ ਇਸ ਨੂੰ ਚੱਟਾਨਾਂ ਦੀਆਂ ਜਿਨ੍ਹਾਂ ਤ੍ਰੇੜਾਂ ਵਿੱਚ ਛੁਪਾਇਆ ਸੀ ਉੱਥੋਂ ਕੱਢ ਲਿਆ। ਪਰ ਹੁਣ ਮੈਂ ਲੰਗੋਟੀ ਨੂੰ ਪਹਿਨ ਨਹੀਂ ਸੱਕਦਾ ਸਾਂ ਕਿਉਂ ਕਿ ਇਹ ਬਰਬਾਦ ਹੋ ਚੁੱਕੀ ਸੀ। ਇਹ ਕਿਸੇ ਕੰਮ ਦੀ ਨਹੀਂ ਸੀ।
8 ਫ਼ੇਰ ਮੈਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। 9 ਯਹੋਵਾਹ ਨੇ ਇਹ ਆਖਿਆ, “ਜਿਵੇਂ ਕਿ ਲੰਗੋਟੀ ਖਰਾਬ ਹੋ ਜਾਂਦੀ ਹੈ ਅਤੇ ਕਿਸੇ ਕੰਮ ਦੀ ਨਹੀਂ ਰਹਿੰਦੀ, ਮੈਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦਾ ਝੂਠਾ ਘੁਮੰਡ ਬਰਬਾਦ ਕਰ ਦਿਆਂਗਾ। 10 ਮੈਂ ਯਹੂਦਾਹ ਦੇ ਉਨ੍ਹਾਂ ਗੁਮਾਨੀ ਅਤੇ ਮੰਦੇ ਲੋਕਾਂ ਨੂੰ ਤਬਾਹ ਕਰ ਦਿਆਂਗਾ। ਉਹ ਮੇਰੇ ਸੰਦੇਸ਼ਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਜ਼ਿੱਦੀ ਹਨ ਅਤੇ ਸਿਰਫ਼ ਮਨ ਆਈਆਂ ਗੱਲਾਂ ਕਰਦੇ ਹਨ। ਉਹ ਹੋਰਨਾਂ ਦੇਵਤਿਆਂ ਦੇ ਅਨੁਯਾਈ ਹਨ ਅਤੇ ਉਨ੍ਹਾਂ ਦੀ ਉਪਾਸਨਾ ਕਰਦੇ ਹਨ। ਯਹੂਦਾਹ ਦੇ ਉਹ ਲੋਕ ਇਸ ਕਪੜੇ ਦੀ ਲੰਗੋਟੀ ਵਰਗੇ ਹੋ ਜਾਣਗੇ। ਉਹ ਤਬਾਹ ਹੋ ਜਾਣਗੇ ਅਤੇ ਕਿਸੇ ਵੀ ਕੰਮ ਦੇ ਨਹੀਂ ਰਹਿਣਗੇ। 11 ਬੰਦਾ ਲੰਗੋਟੀ ਨੂੰ ਆਪਣੇ ਲੱਕ ਨਾਲ ਕਸੱਕੇ ਬਂਨ੍ਹਦਾ ਹੈ। ਓਸੇ ਤਰ੍ਹਾਂ ਮੈਂ ਇਸਰਾਏਲ ਦੇ ਸਾਰੇ ਪਰਿਵਾਰ ਅਤੇ ਯਹੂਦਾਹ ਦੇ ਸਾਰੇ ਪਰਿਵਾਰ ਨੂੰ ਆਪਣੇ ਦੁਆਲੇ ਕਸ ਕੇ ਬੰਨ੍ਹਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਅਜਿਹਾ ਮੈਂ ਇਸ ਲਈ ਕੀਤਾ ਸੀ ਤਾਂ ਜੋ ਉਹ ਲੋਕ ਮੇਰੇ ਬੰਦੇ ਬਣਨ। ਫ਼ੇਰ ਮੇਰੇ ਬੰਦੇ ਮੇਰੇ ਲਈ ਪ੍ਰਸਿੱਧੀ, ਉਸਤਤ ਅਤੇ ਇੱਜ਼ਤ ਦਾ ਕਾਰਣ ਬਨਣਗੇ। ਪਰ ਮੇਰੇ ਬੰਦਿਆਂ ਨੇ ਮੇਰੀ ਗੱਲ ਨਹੀਂ ਸੁਣੀ।”
ਯਹੂਦਾਹ ਨੂੰ ਚੇਤਾਵਨੀਆਂ
12 “ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਆਖ: ‘ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, ਸ਼ਰਾਬ ਦੀ ਹਰ ਮਸ਼ਕ ਸ਼ਰਾਬ ਨਾਲ ਭਰੀ ਹੋਣੀ ਚਾਹੀਦੀ ਹੈ।’ ਉਹ ਬੰਦੇ ਹੱਸਣਗੇ ਅਤੇ ਤੈਨੂੰ ਆਖਣਗੇ, ‘ਬੇਸ਼ਕ, ਅਸੀਂ ਜਾਣਦੇ ਹਾਂ ਕਿ ਹਰ ਸ਼ਰਾਬ ਦੀ ਮਸ਼ਕ ਸ਼ਰਾਬ ਨਾਲ ਭਰੀ ਹੋਣੀ ਚਾਹੀਦੀ’ 13 ਫ਼ੇਰ ਤੂੰ ਉਨ੍ਹਾਂ ਨੂੰ ਆਖੇਂਗਾ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਇਸ ਧਰਤੀ ਤੇ ਰਹਿਣ ਵਾਲੇ ਹਰ ਬੰਦੇ ਨੂੰ ਸ਼ਰਾਬੀ ਬੰਦੇ ਵਾਂਗ ਬਣਾ ਦੇਵਾਂਗਾ। ਮੈਂ ਉਨ੍ਹਾਂ ਰਾਜਿਆਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਦਾਊਦ ਦੇ ਤਖਤ ਉੱਤੇ ਬੈਠੇ ਹਨ। ਮੈਂ ਉਨ੍ਹਾਂ ਜਾਜਕਾਂ, ਜਾਜਕਾਂ ਅਤੇ ਯਰੂਸ਼ਲਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਬਾਰੇ ਵੀ ਆਖ ਰਿਹਾ ਹਾਂ। 14 ਮੈਂ ਯਹੂਦਾਹ ਦੇ ਲੋਕਾਂ ਨੂੰ ਇੱਕ ਦੂਜੇ ਵਿੱਚ ਵਜ੍ਜ ਕੇ ਡਿੱਗਣ ਲਾ ਦਿਆਂਗਾ। ਪਿਤਾ ਅਤੇ ਪੁੱਤਰ ਇੱਕ ਦੂਜੇ ਨਾਲ ਟਕਰਾ ਕੇ ਡਿਗ ਪੈਣਗੇ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ ‘ਮੈਨੂੰ ਉਨ੍ਹਾਂ ਉੱਤੇ ਕੋਈ ਤਰਸ ਜਾਂ ਅਫ਼ਸੋਸ ਨਹੀਂ ਹੋਵੇਗਾ। ਮੈਂ ਆਪਣੇ ਰਹਿਮ ਕਾਰਣ ਯਹੂਦਾਹ ਦੇ ਲੋਕਾਂ ਨੂੰ ਤਬਾਹ ਕਰਨ ਤੋਂ ਨਹੀਂ ਹਟਾਂਗਾ।’”
15 ਸੁਣੋ ਅਤੇ ਧਿਆਨ ਕਰੋ।
ਯਹੋਵਾਹ ਨੇ ਤੁਹਾਨੂੰ ਆਖਿਆ ਹੈ,
ਗੁਮਾਨੀ ਨਾ ਬਣੋ।
16 ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਜ਼ਤ ਕਰੋ।
ਉਸਦੀ ਉਸਤਤ ਕਰੋ ਨਹੀਂ ਤਾਂ ਉਹ ਹਨੇਰਾ ਪਾ ਦੇਵੇਗਾ।
ਇਸਤੋਂ ਪਹਿਲਾਂ ਕਿ ਤੁਸੀਂ ਉਨ੍ਹਾਂ ਪਹਾੜੀਆਂ ਉੱਤੋਂ ਡਿੱਗ ਪਵੋਁ ਜਿੱਥੇ
ਤੁਸੀਂ ਖਲੋਤੇ ਹੋਏ ਰੌਸ਼ਨੀ ਦਾ ਇੰਤਜ਼ਾਰ ਕਰ ਰਹੇ ਹੋ, ਉਸਦੀ ਉਸਤਤ ਕਰੋ।
ਪਰ ਯਹੋਵਾਹ ਭਿਆਨਕ ਅੰਧਕਾਰ ਲਿਆਵੇਗਾ।
ਉਹ ਰੌਸ਼ਨੀ ਨੂੰ ਬਹੁਤ ਗੂੜੇ ਹਨੇਰੇ ਅੰਦਰ ਬਦਲ ਦੇਵੇਗਾ।
17 ਜੇ ਤੁਸਾਂ ਲੋਕਾਂ ਯਹੋਵਾਹ ਦੀ ਗੱਲ ਨਾ ਸੁਣੀਁ,
ਤੁਹਾਡਾ ਗੁਮਾਨ ਮੈਨੂੰ ਬਹੁਤ ਉਦਾਸ ਕਰ ਦੇਵੇਗਾ।
ਮੈਂ ਆਪਣਾ ਮੁਖ ਛੁਪਾ ਲਵਾਂਗਾ ਅਤੇ ਜ਼ਾਰੋ-ਜ਼ਾਰ ਰੋਵਾਂਗਾ।
ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰਨਗੇ। ਕਿਉਂ?
ਕਿਉਂ ਕਿ ਯਹੋਵਾਹ ਦਾ ਇੱਜੜ [b]
ਫ਼ਾਹ ਲਿਆ ਜਾਵੇਗਾ ਅਤੇ ਚੁੱਕ ਕੇ ਦੂਰ ਲਿਜਾਇਆ ਜਾਵੇਗਾ।
18 ਇਹ ਗੱਲਾਂ ਰਾਜੇ ਅਤੇ ਉਸਦੀ ਰਾਣੀ ਨੂੰ ਦੱਸੋ,
“ਆਪਣੇ ਤਖਤਾਂ ਉੱਪਰੋਂ ਉਤਰ ਆਵੋ।
ਤੁਹਾਡੇ ਖੂਬਸੂਰਤ ਤਾਜ਼, ਤੁਹਾਡੇ ਸਿਰਾਂ ਉੱਤੋਂ ਡਿੱਗ ਪਏ ਨੇ।”
19 ਨਜ਼ੀਬ ਮਾਰੂਬਲ ਦੇ ਸ਼ਹਿਰਾਂ ਦੇ ਦਰਵਾਜ਼ੇ ਬੰਦ ਹਨ,
ਅਤੇ ਉਨ੍ਹਾਂ ਨੂੰ ਕੋਈ ਵੀ ਨਹੀਂ ਖੋਲ੍ਹ ਸੱਕਦਾ।
ਯਹੂਦਾਹ ਦੇ ਸਾਰੇ ਹੀ ਲੋਕਾਂ ਨੂੰ ਦੇਸ਼-ਨਿਕਾਲਾ ਦਿੱਤਾ ਗਿਆ,
ਉਨ੍ਹਾਂ ਨੂੰ ਕੈਦੀਆਂ ਵਾਂਗ ਲਿਜਾਇਆ ਗਿਆ ਸੀ।
20 ਦੇਖ, ਯਰੂਸ਼ਲਮ!
ਦੁਸ਼ਮਣ ਉੱਤਰ ਵੱਲੋਂ ਆ ਰਿਹਾ ਹੈ!
ਤੇਰਾ ਇੱਜੜ ਕਿੱਥੋ ਹੈ,
ਉਹ ਸੁੰਦਰ ਇੱਜੜ [c] ਜਿਹੜਾ ਪਰਮੇਸ਼ੁਰ ਨੇ ਤੈਨੂੰ ਸੌਂਪਿਆ ਸੀ।
21 ਤੂੰ ਕੀ ਆਖੇਂਗਾ ਜਦੋਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਹੀ
ਤੇਰੇ ਉੱਪਰ ਆਗੂਆਂ ਵਜੋਂ ਨਿਯੁਕਤ ਕਰੇਗਾ ਜਿਨ੍ਹਾਂ ਨੂੰ ਤੂੰ ਸਿੱਖਿਆ ਦਿੱਤੀ ਹੈ।
ਇਸ ਲਈ ਬੱਚੇ ਨੂੰ ਜਣਨ ਵਾਲੀ ਔਰਤ ਵਾਂਗ
ਤੇਰੇ ਉੱਪਰ ਬਹੁਤ ਸਾਰਾ ਦਰਦ ਆਵੇਗਾ।
22 ਭਾਵੇਂ ਤੂੰ ਆਪਣੇ ਆਪ ਤੋਂ ਪੁੱਛੇਂ,
“ਮੇਰੇ ਨਾਲ ਇਹ ਮੰਦੀ ਘਟਨਾ ਕਿਉਂ ਵਾਪਰੀ ਹੈ?”
ਇਹ ਗੱਲਾਂ ਤੇਰੇ ਅਣਗਿਣਤ ਪਾਪਾਂ ਕਾਰਣ ਵਾਪਰੀਆਂ ਸਨ।
ਤੇਰੇ ਪਾਪਾਂ ਕਾਰਣ ਹੀ ਤੇਰੀ ਘੱਗਰੀ ਪਾਟ ਗਈ ਸੀ
ਅਤੇ ਤੇਰੀਆਂ ਜੁੱਤੀਆਂ ਖੋਹ ਲਈਆਂ ਗਈਆਂ ਸਨ।
ਉਨ੍ਹਾਂ ਅਜਿਹਾ ਤੈਨੂੰ ਸ਼ਰਮਿੰਦਾ ਕਰਨ ਲਈ ਕੀਤਾ ਸੀ।
23 ਕਾਲਾ ਆਦਮੀ ਆਪਣੀ ਚਮੜੀ ਦਾ ਰੰਗ ਨਹੀਂ ਬਦਲ ਸੱਕਦਾ।
ਅਤੇ ਚੀਤਾ, ਆਪਣੇ ਦਾਗ ਨਹੀਂ ਬਦਲ ਸੱਕਦਾ।
ਇਸੇ ਤਰ੍ਹਾਂ ਹੀ, ਯਰੂਸ਼ਲਮ, ਤੂੰ ਬਦਲ ਨਹੀਂ ਸੱਕਦਾ ਅਤੇ ਨੇਕੀ ਨਹੀਂ ਕਰ ਸੱਕਦਾ।
ਤੁਹਾਨੂੰ ਸਿਰਫ਼ ਮੰਦੀਆਂ ਗੱਲਾਂ ਕਰਨੀਆਂ ਹੀ ਸਿੱਖਾਈਆਂ ਗਈਆਂ ਹਨ।
24 “ਮੈਂ ਤੈਨੂੰ ਆਪਣੇ ਘਰੋ ਬਾਹਰ ਜਾਣ ਲਈ ਮਜ਼ਬੂਰ ਕਰ ਦਿਆਂਗਾ।
ਤੂੰ ਚਾਰ-ਚੁਫ਼ੇਰੇ ਭੱਜੇਂਗਾ।
ਤੂੰ ਮਾਰੂਬਲ ਦੀ ਹਵਾ ਦੇ ਉਡਾਏ ਤਿਨਕਿਆਂ ਵਾਂਗ ਹੋਵੇਂਗਾ।
25 ਇਹੀ ਹੈ ਜਿਹੜਾ ਤੇਰੇ ਨਾਲ ਵਾਪਰੇਗਾ।
ਮੇਰੀਆਂ ਯੋਜਨਾਵਾਂ ਅੰਦਰ ਇਹੀ ਤੇਰਾ ਹਿੱਸਾ ਹੈ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
“ਇਹ ਕਿਉਂ ਵਾਪਰੇਗਾ? ਕਿਉਂ ਕਿ ਤੂੰ ਮੈਨੂੰ ਭੁੱਲ ਗਿਆ ਸੈਂ।
ਤੂੰ ਝੂਠੇ ਦੇਵਤਿਆਂ ਉੱਤੇ ਭਰੋਸਾ ਕੀਤਾ।
26 ਯਰੂਸ਼ਲਮ, ਮੈਂ ਤੇਰੀ ਘੱਗਰੀ ਨੂੰ ਤੇਰੇ ਚਿਹਰੇ ਤੀਕ ਉੱਚੀ ਚੁੱਕ ਦਿਆਂਗਾ।
ਹਰ ਕੋਈ ਤੈਨੂੰ ਦੇਖੇਗਾ ਅਤੇ ਤੂੰ ਸ਼ਰਮਸਾਰ ਹੋਵੇਂਗੀ।
27 ਮੈਂ ਤੇਰੇ ਭਿਆਨਕ ਕਾਰੇ ਦੇਖੇ ਸਨ।
ਮੈਂ ਤੈਨੂੰ ਹੱਸੱਦਿਆਂ ਹੋਇਆਂ ਅਤੇ ਆਪਣੇ ਪ੍ਰੇਮੀਆਂ ਨਾਲ ਸੰਭੋਗ ਕਰਦਿਆਂ ਹੋਇਆਂ ਦੇਖਿਆ ਸੀ।
ਮੈਂ ਤੇਰੀਆਂ ਵੇਸਵਾ ਬਣਨ ਦੀਆਂ ਵਿਉਂਤਾਂ ਬਾਰੇ ਜਾਣਦਾ ਹਾਂ।
ਮੈਂ ਤੈਨੂੰ ਪਹਾੜੀਆਂ ਉੱਤੇ ਅਤੇ ਖੇਤਾਂ ਅੰਦਰ ਦੇਖਿਆ ਹੈ।
ਯਰੂਸ਼ਲਮ, ਇਹ ਤੇਰੇ ਲਈ ਬਹੁਤ ਬੁਰਾ ਹੈ।
ਮੈਂ ਹੈਰਾਨ ਹਾਂ ਕਿ ਕਿੰਨਾ ਕੁ ਚਿਰ ਤੂੰ ਆਪਣੇ ਨਾਪਾਕ ਪਾਪ ਕਰੀ ਜਾਵੇਂਗੀ।”
2010 by World Bible Translation Center