Beginning
1 ਇਹ ਯਿਰਮਿਯਾਹ ਦੇ ਸੰਦੇਸ਼ ਹਨ। ਯਿਰਮਿਯਾਹ ਹਿਲਕੀਯਾਹ ਨਾਂ ਦੇ ਇੱਕ ਵਿਅਕਤੀ ਦਾ ਪੁੱਤਰ ਸੀ। ਯਿਰਮਿਯਾਹ ਜਾਜਕਾਂ ਦੇ ਉਸ ਪਰਿਵਾਰ ਵਿੱਚੋਂ ਸੀ ਜਿਹੜਾ ਅਨਾਬੋਬ ਸ਼ਹਿਰ ਵਿੱਚ ਰਹਿੰਦਾ ਸੀ। [a] ਇਹ ਸ਼ਹਿਰ ਉਸ ਦੇਸ ਵਿੱਚ ਹੈ ਜਿਹੜਾ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਅਧੀਨ ਹੈ। 2 ਯਹੋਵਾਹ ਨੇ ਯਿਰਮਿਯਾਹ ਨਾਲ ਉਦੋਂ ਗੱਲ ਕਰਨੀ ਸ਼ੁਰੂ ਕੀਤੀ ਜਿਨ੍ਹਾਂ ਦਿਨਾਂ ਵਿੱਚੋਂ ਯੋਸ਼ੀਯਾਹ ਯਹੂਦਾਹ ਦੀ ਕੌਮ ਦਾ ਰਾਜਾ ਸੀ। ਯੋਸ਼ੀਯਾਹ ਆਮੋਨ ਨਾਂ ਦੇ ਵਿਅਕਤੀ ਦਾ ਪੁੱਤਰ ਸੀ। ਯਹੋਵਾਹ ਨੇ ਯਿਰਮਿਯਾਹ ਨਾਲ ਰਾਜੇ ਯੋਸ਼ੀਯਾਹ ਦੇ ਰਾਜ ਦੇ ਤੇਰ੍ਹਵੇਂ ਵਰ੍ਹੇ [b] ਵਿੱਚ ਗੱਲ ਕਰਨੀ ਸ਼ੁਰੂ ਕੀਤੀ। 3 ਯਹੋਵਾਹ ਨੇ ਯਿਰਮਿਯਾਹ ਨਾਲ ਯਹੋਯਾਕੀਮ ਦੇ ਸ਼ਾਸਨਕਾਲ ਰਾਹੀਂ ਗੱਲ ਕਰਨੀ ਜਾਰੀ ਰੱਖੀ। ਯਹੋਯਾਕੀਮ ਯੋਸ਼ੀਯਾਹ ਦਾ ਪੁੱਤਰ ਸੀ। ਯਹੋਵਾਹ ਨੇ ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਦੇ ਸ਼ਾਸਨਕਾਲ ਦੇ ਗਿਆਰਵੇਂ ਵਰ੍ਹੇ ਦੇ ਅੰਤ ਤੱਕ ਯਿਰਮਿਯਾਹ ਨਾਲ ਗੱਲ ਕਰਨੀ ਜਾਰੀ ਰੱਖੀ, ਜਦੋਂ ਤੱਕ ਪੰਜਵੇਂ ਮਹੀਨੇ ਵਿੱਚ ਯਰੂਸ਼ਲਮ ਦੇ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ।
ਪਰਮੇਸ਼ੁਰ ਦਾ ਯਿਰਮਿਯਾਹ ਨੂੰ ਬੁਲਾਉਣਾ
4 ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਯਹੋਵਾਹ ਵੱਲੋਂ ਸੰਦੇਸ਼ ਇਹ ਸੀ:
5 “ਇਸਤੋਂ ਪਹਿਲਾਂ ਕਿ ਮੈਂ ਤੈਨੂੰ ਤੇਰੀ ਮਾਤਾ ਦੇ ਗਰਭ ਅੰਦਰ ਸਾਜਿਆ,
ਮੈਂ ਤੈਨੂੰ ਜਾਣਦਾ ਸਾਂ।
ਤੇਰੇ ਜਨਮ ਤੋਂ ਪਹਿਲਾਂ ਹੀ,
ਮੈਂ ਤੈਨੂੰ, ਖਾਸ ਕਾਰਜ ਲਈ ਚੁਣਿਆ ਸੀ।
ਮੈਂ ਤੇਰੀ ਚੋਣ, ਸਾਰੀਆਂ ਕੌਮਾਂ ਲਈ ਨਬੀ ਵਜੋਂ ਕੀਤੀ ਸੀ।”
6 ਫ਼ੇਰ ਯਿਰਮਿਯਾਹ ਨੇ ਆਖਿਆ, “ਪਰ ਸਰਬ ਸ਼ਕਤੀਮਾਨ ਯਹੋਵਾਹ ਸੀ, ਮੈਨੂੰ ਬੋਲਣਾ ਨਹੀਂ ਆਉਂਦਾ। ਮੈਂ ਤਾਂ ਸਿਰਫ਼ ਇੱਕ ਮੁੰਡਾ ਹਾਂ।”
7 ਪਰ ਯਹੋਵਾਹ ਨੇ ਮੈਨੂੰ ਆਖਿਆ,
“ਇਹ ਨਾ ਆਖ, ‘ਮੈਂ ਇੱਕ ਮੁੰਡਾ ਹੀ ਹਾਂ।’
ਤੈਨੂੰ ਓੱਥੇ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਮੈਂ ਭੇਜਾਂ।
ਤੈਨੂੰ ਹਰ ਉਹ ਗੱਲ ਆਖਣੀ ਚਾਹੀਦੀ ਹੈ ਜੋ ਮੈਂ ਤੈਨੂੰ ਕਹਿਣ ਲਈ ਆਖਦਾ ਹਾਂ।
8 ਕਿਸੇ ਕੋਲੋਂ ਭੈਭੀਤ ਨਾ ਹੋ।
ਮੈਂ ਤੇਰੇ ਨਾਲ ਹਾਂ, ਮੈਂ ਤੇਰੀ ਅਤੇ ਰਾਖੀ ਕਰਾਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
9 ਫ਼ੇਰ ਯਹੋਵਾਹ ਨੇ ਆਪਣਾ ਹੱਥ ਵੱਧਾਇਆ ਅਤੇ ਮੇਰੇ ਮੂੰਹ ਨੂੰ ਛੁਹਿਆ। ਅਤੇ ਮੈਨੂੰ ਆਖਿਆ,
“ਯਿਰਮਿਯਾਹ, ਮੈਂ ਆਪਣੇ ਸ਼ਬਦ ਤੇਰੇ ਮੂੰਹ ਅੰਦਰ ਰੱਖ ਰਿਹਾ ਹਾਂ।
10 ਅੱਜ, ਮੈਂ ਤੈਨੂੰ ਕੌਮਾਂ ਅਤੇ ਰਾਜਾਂ ਉੱਪਰ ਨਿਯੁਕਤ ਕੀਤਾ ਹੈ।
ਤੂੰ ਉਖਾੜ ਦੇਵੇਂਗਾ ਅਤੇ ਢਾਹ ਦੇਵੇਂਗਾ।
ਤੂੰ ਤਬਾਹ ਕਰ ਦੇਵੇਂਗਾ।
ਤੂੰ ਉਸਾਰੇਁਗਾ ਅਤੇ ਉਗਾਵੇਂਗਾ।”
ਦੋ ਦਰਸ਼ਨ
11 ਯਹੋਵਾਹ ਦਾ ਸੰਦੇਸ਼ ਮੈਨੂੰ ਪ੍ਰਾਪਤ ਹੋਇਆ। ਇਹ ਸੰਦੇਸ਼ ਯਹੋਵਾਹ ਵੱਲੋਂ ਸੀ: “ਯਿਰਮਿਯਾਹ ਤੂੰ ਕੀ ਦੇਖਦਾ ਹੈਂ?”
ਮੈਂ ਯਹੋਵਾਹ ਨੂੰ ਉੱਤਰ ਦਿੱਤਾ, “ਮੈਂ ਬਾਦਾਮ ਦੇ ਰੁੱਖ ਤੋਂ ਇੱਕ ਟਾਹਣੀ ਦੇਖ ਸੱਕਦਾ ਹਾਂ।”
12 ਯਹੋਵਾਹ ਨੇ ਮੈਨੂੰ ਆਖਿਆ, “ਤੂੰ ਬਹੁਤ ਠੀਕ-ਠੀਕ ਦੇਖਿਆ ਹੈ। ਮੈਂ ਇਹ ਵੇਖਣ ਲਈ ਤੱਕ ਰਿਹਾ ਹਾਂ ਕਿ ਜੋ ਮੈਂ ਐਲਾਨਿਆ ਸੀ ਵਾਪਰੇਗਾ।”
13 ਯਹੋਵਾਹ ਦਾ ਸੰਦੇਸ਼ ਮੇਰੇ ਕੋਲ ਫ਼ੇਰ ਆਇਆ। ਯਹੋਵਾਹ ਦਾ ਸੰਦੇਸ਼ ਇਹ ਸੀ: “ਯਿਰਮਿਯਾਹ ਤੂੰ ਕੀ ਦੇਖਦਾ ਹੈਂ?”
ਮੈਂ ਯਹੋਵਾਹ ਨੂੰ ਉੱਤਰ ਦਿੱਤਾ ਤੇ ਆਖਿਆ, “ਮੈਂ ਉਬਲਦੇ ਹੋਏ ਪਾਣੀ ਦਾ ਇੱਕ ਬਰਤਨ ਦੇਖ ਰਿਹਾ ਹਾਂ। ਇਹ ਬਰਤਨ ਉੱਤਰ ਵਾਲੇ ਪਾਸੇ ਤੋਂ ਟੇਢਾ ਹੈ।”
14 ਯਹੋਵਾਹ ਨੇ ਮੈਨੂੰ ਆਖਿਆ, “ਉੱਤਰ ਵੱਲੋਂ ਇੱਕ ਭਿਆਨਕ ਆਫ਼ਤ ਆਵੇਗੀ।
ਇਹ ਸਮੂਹ ਲੋਕਾਂ ਨਾਲ ਵਾਪਰੇਗੀ ਜਿਹੜੇ ਇਸ ਦੇਸ਼ ਅੰਦਰ ਰਹਿੰਦੇ ਨੇ।
15 ਬੋੜੇ ਸਮੇਂ ਬਾਦ ਹੀ, ਮੈਂ ਉੱਤਰ ਦੇ ਰਾਜਾਂ ਦੇ ਸਮੂਹ ਲੋਕਾਂ ਨੂੰ ਸੱਦਾਂਗਾ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।
“ਉਨ੍ਹਾਂ ਮੁਲਕਾਂ ਦੇ ਰਾਜੇ ਆਵਣਗੇ
ਅਤੇ ਯਰੂਸ਼ਲਮ ਦੇ ਦਰਾਂ ਦੇ ਨੇੜੇ ਆਪਣੇ ਤਖਤ ਸਬਾਪਤ ਕਰਨਗੇ।
ਉਹ ਯਰੂਸ਼ਲਮ ਦੀਆਂ ਕੰਧਾਂ ਉੱਤੇ ਹਮਲਾ ਕਰਨਗੇ
ਉਹ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਹਮਲਾ ਕਰਨਗੇ।
16 ਅਤੇ ਮੈਂ ਆਪਣੇ ਲੋਕਾਂ ਵਿਰੁੱਧ ਆਪਣੇ ਨਿਆਂ ਦਾ ਐਲਾਨ ਕਰਾਂਗਾ, ਇਹ ਗੱਲ ਮੈਂ ਇਸ ਲਈ ਕਰਾਂਗਾ
ਕਿਉਂ ਕਿ ਉਹ ਮੰਦੇ ਲੋਕ ਹਨ ਅਤੇ ਉਹ ਮੇਰੇ ਵਿਰੁੱਧ ਹੋ ਗਏ ਨੇ।
ਮੇਰੇ ਲੋਕਾਂ ਨੇ ਮੈਨੂੰ ਛੱਡ ਦਿੱਤਾ।
ਉਨ੍ਹਾਂ ਨੇ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ।
ਉਨ੍ਹਾਂ ਨੇ ਉਨ੍ਹ ਬੁੱਤਾਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਹੱਥੀਂ ਘੜਿਆ ਸੀ।
17 “ਜਿੱਥੇ ਤੱਕ ਮੇਰਾ ਸੰਬੰਧ ਹੈ ਯਿਰਮਿਯਾਹ, ਤਿਆਰ ਹੋ ਜਾ।
ਖਲੋ ਜਾ ਅਤੇ ਲੋਕਾਂ ਨਾਲ ਗੱਲ ਕਰ।
ਉਨ੍ਹਾਂ ਨੂੰ ਹਰ ਉਹ ਗੱਲ ਆਖ ਜਿਹੜੀਆਂ ਮੈਂ ਤੈਨੂੰ ਆਖਣ ਲਈ ਕਹਿੰਦਾ ਹਾਂ।
ਲੋਕਾਂ ਕੋਲੋਂ ਭੈਭੀਤ ਨਾ ਹੋ।
ਜੇ ਤੂੰ ਲੋਕਾਂ ਕੋਲੋਂ ਭੈਭੀਤ ਹੋਵੇਂਗਾ
ਫ਼ੇਰ ਮੈਂ ਤੈਨੂੰ ਉਨ੍ਹਾਂ ਕੋਲੋਂ ਭੈਭੀਤ ਹੋਣ ਦਾ ਇੱਕ ਚੰਗਾ ਕਾਰਣ ਦਿਆਂਗਾ।
18 ਜਿੱਥੇ ਤੀਕ ਮੇਰਾ ਸਂਬਧ ਹੈ, ਮੈਂ ਅੱਜ ਤੈਨੂੰ ਇੱਕ ਮਜ਼ਬੂਤ ਸ਼ਹਿਰ ਵਾਂਗ ਬਣਾ ਦਿਆਂਗਾ,
ਇੱਕ ਲੋਹੇ ਦੀ ਲਠ੍ਠ ਵਾਂਗ, ਇੱਕ ਤਾਂਬੇ ਦੀ ਕੰਧ ਵਾਂਗ।
ਤੂੰ ਯਹੂਦਾਹ ਦੇ ਦੇਸ਼ ਦੇ ਰਾਜਿਆਂ, ਆਗੂਆਂ, ਜਾਜਕਾਂ
ਅਤੇ ਸਾਧਾਰਣ ਲੋਕ ਦੇ ਹਰ ਇੱਕ ਦੇ ਖਿਲਾਫ਼ ਖਲੋ ਸੱਕਣ ਦੇ ਯੋਗ ਹੋਵੇਂਗਾ।
19 ਉਹ ਸਾਰੇ ਲੋਕ, ਤੇਰੇ ਵਿਰੁੱਧ ਲੜਨਗੇ
ਪਰ ਉਹ ਤੈਨੂੰ ਨਹੀਂ ਹਰਾਉਣਗੇ।
ਕਿਉਂ? ਕਿਉਂ ਕਿ ਮੈਂ ਤੇਰੇ ਸੰਗ ਹਾਂ,
ਅਤੇ ਮੈਂ ਤੈਨੂੰ ਬਚਾਵਾਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
ਯਹੂਦਾਹ ਵਫ਼ਾਦਾਰ ਨਹੀਂ ਸੀ
2 ਯਹੋਵਾਹ ਦਾ ਸੰਦੇਸ਼ ਯਿਰਮਿਯਾਹ ਨੂੰ ਮਿਲਿਆ। ਯਹੋਵਾਹ ਵੱਲੋਂ ਸੰਦੇਸ਼ ਇਹ ਸੀ: 2 ਯਿਰਮਿਯਾਹ ਯਰੂਸ਼ਲਮ ਦੇ ਲੋਕਾਂ ਵੱਲ ਜਾਹ ਅਤੇ ਉਨ੍ਹਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ:
“ਉਸ ਸਮੇਂ ਜਦੋਂ ਤੂੰ ਇੱਕ ਨੌਜਵਾਨ ਕੌਮ ਸੀ, ਤੂੰ ਮੇਰੇ ਵੱਲ ਵਫ਼ਾਦਾਰ ਸੀ।
ਤੂੰ ਇੱਕ ਮੁਟਿਆਰ ਵਹੁਟੀ ਵਾਂਗ ਮੇਰੇ ਪਿੱਛੇ ਲੱਗਿਆ।
ਤੂੰ ਮਾਰੂਬਲ ਅੰਦਰ ਉਸ ਧਰਤੀ ਉੱਤੇ ਮੇਰੇ ਪਿੱਛੇ-ਪਿੱਛੇ
ਸੀ ਜਿਸ ਨੂੰ ਕਦੇ ਵੀ ਨਹੀਂ ਵਾਹਿਆ ਗਿਆ ਸੀ।
3 ਇਸਰਾਏਲ ਦੇ ਲੋਕ ਯਹੋਵਾਹ ਲਈ ਇੱਕ ਪਵਿੱਤਰ ਸੁਗਾਤ ਵਾਂਗ ਸਨ।
ਉਹ ਉਸ ਪਹਿਲੇ ਫ਼ਲ ਵਰਗੇ ਸਨ ਜੋ ਯਹੋਵਾਹ ਵੱਲੋਂ ਤੋੜਿਆ ਗਿਆ ਸੀ।
ਅਤੇ ਉਹ ਲੋਕ, ਜਿਨ੍ਹਾਂ ਨੇ ਉਨ੍ਹਾਂ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕੀਤੀ ਸੀ ਦੋਸ਼ੀ ਠਹਿਰਾਏ ਗਏ ਸਨ।
ਉਨ੍ਹਾਂ ਮੰਦੇ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰੀਆਂ ਸਨ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
4 ਹੇ ਯਾਕੂਬ ਦੇ ਪਰਿਵਾਰ, ਯਹੋਵਾਹ ਦਾ ਸੰਦੇਸ਼ ਸੁਣ।
ਇਸਰਾਏਲ ਦੇ ਪਰਿਵਾਰ-ਸਮੂਹੋ, ਸੰਦੇਸ਼ ਨੂੰ ਸੁਣੋ।
5 ਇਹ ਹੈ ਜੋ ਯਹੋਵਾਹ ਆਖਦਾ ਹੈ:
“ਤੁਹਾਡੇ ਪੁਰਖਿਆਂ ਨੂੰ ਮੇਰੇ ਨਾਲ ਕੀ ਗ਼ਲਤ ਲੱਗਾ
ਜਿਸਨੇ ਉਨ੍ਹਾਂ ਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ।
ਤੁਹਾਡੇ ਪੁਰਖੇ ਨਿਕੰਮੇ ਬੁੱਤਾਂ ਦੀ ਉਪਾਸਨਾ ਕਰਦੇ ਸਨ
ਅਤੇ ਉਹ ਖੁਦ ਵੀ ਨਿਕੰਮੇ ਬਣ ਗਏ।
6 ਤੁਹਾਡੇ ਪੁਰਖਿਆਂ ਇਹ ਨਹੀਂ ਆਖਿਆ,
‘ਯਹੋਵਾਹ ਨੇ ਸਾਨੂੰ ਮਿਸਰ ਵਿੱਚੋਂ ਲਿਆਂਦਾ।
ਯਹੋਵਾਹ ਨੇ ਮਾਰੂਬਲ ਅੰਦਰ ਸਾਡੀ ਅਗਵਾਈ ਕੀਤੀ।
ਯਹੋਵਾਹ ਨੇ ਖੁਸ਼ਕ ਪਬਰੀਲੀ ਧਰਤੀ ਅੰਦਰ ਸਾਡੀ ਅਗਵਾਈ ਕੀਤੀ।
ਯਹੋਵਾਹ ਨੇ ਹਨੇਰੀ ਅਤੇ ਖਤਰਨਾਕ ਧਰਤੀ ਵਿੱਚੋਂ ਸਾਡੀ ਅਗਵਾਈ ਕੀਤੀ।
ਉੱਥੇ ਕੋਈ ਵੀ ਲੋਕ ਨਹੀਂ ਰਹਿੰਦੇ।
ਲੋਕ ਉਸ ਧਰਤੀ ਵਿੱਚੋਂ ਸਫ਼ਰ ਵੀ ਨਹੀਂ ਕਰਦੇ।
ਪਰ ਯਹੋਵਾਹ ਨੇ ਉਸ ਧਰਤੀ ਅੰਦਰ ਸਾਡੀ ਅਗਵਾਈ ਕੀਤੀ,
ਇਸ ਲਈ ਹੁਣ ਯਹੋਵਾਹ ਕਿੱਥੋ ਹੈ?’”
7 ਯਹੋਵਾਹ ਆਖਦਾ ਹੈ, “ਮੈਂ ਤੁਹਾਨੂੰ ਚੰਗੀ ਫ਼ਸਲ ਵਾਲੀ ਜ਼ਮੀਨ ਤੇ ਲਿਆਂਦਾ
ਅਤੇ ਉਸ ਜ਼ਮੀਨ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਨ।
ਅਜਿਹਾ ਮੈਂ ਇਸ ਵਾਸਤੇ ਕੀਤਾ, ਤਾਂ ਜੋ ਤੁਸੀਂ ਉਹ ਫ਼ਲ ਅਤੇ ਫ਼ਸਲਾਂ ਖਾ ਸੱਕੋ ਜਿਹੜੀਆਂ ਓੱਥੇ ਉਗਦੀਆਂ ਹਨ।
ਪਰ ਤੁਸੀਂ ਮੇਰੀ ਜ਼ਮੀਨ ਨੂੰ ‘ਨਾਪਾਕ’ ਹੀ ਕੀਤਾ ਸੀ।
ਮੈਂ ਤੈਨੂੰ ਇੱਕ ਚੰਗੀ ਜ਼ਮੀਨ ਦਿੱਤੀ
ਪਰ ਤੂੰ ਇਸ ਨੂੰ ਮੰਦੀ ਜਗ੍ਹਾ ਬਣਾ ਦਿੱਤਾ।
8 “ਜਾਜਕਾਂ ਨੇ ਨਹੀਂ ਪੁੱਛਿਆ,
‘ਯਹੋਵਾਹ ਕਿੱਥੋ ਹੈ?’
ਜਿਹੜੇ ਲੋਕ ਬਿਵਸਬਾ ਨੂੰ ਜਾਣਦੇ ਸਨ ਉਹ ਮੈਨੂੰ ਜਾਨਣਾ ਨਹੀਂ ਚਾਹੁੰਦੇ ਸਨ।
ਇਸਰਾਏਲ ਦੇ ਲੋਕਾਂ ਦੇ ਆਗੂ ਮੇਰੇ ਖਿਲਾਫ਼ ਹੋ ਗਏ।
ਨਬੀ ਝੂਠੇ ਦੇਵਤੇ ਬਆਲ ਦੇ ਨਾਮ ਉੱਤੇ ਭਵਿੱਖਬਾਣੀ ਕਰਦੇ ਸਨ।
ਉਹ ਨਿਕੰਮੇ ਬੁੱਤਾਂ ਦੀ ਉਪਾਸਨਾ ਕਰਦੇ ਸਨ।”
9 ਯਹੋਵਾਹ ਆਖਦਾ ਹੈ, “ਇਸ ਲਈ ਹੁਣ ਮੈਂ ਤੁਹਾਨੂੰ ਫ਼ੇਰ ਦੋਸ਼ ਦੇਵਾਂਗਾ,
ਅਤੇ ਮੈਂ ਤੁਹਾਡੇ ਪੋਤਿਆਂ ਨੂੰ ਵੀ ਦੋਸ਼ ਦਿਆਂਗਾ।
10 ਸਮੁੰਦਰ ਪਾਰ ਕਰਕੇ ਕਿੱਤੀਮ ਦੇ ਟਾਪੂਆਂ ਵੱਲ ਜਾਓ।
ਕਿਸੇ ਨੂੰ ਕੇਦਾਰ ਦੀ ਧਰਤੀ ਉੱਤੇ ਭੇਜੋ।
ਧਿਆਨ ਨਾਲ ਦੇਖੋ।
ਦੇਖੋ ਕਿ ਕੀ ਕਿਸੇ ਬੰਦੇ ਨੇ ਕਦੇ ਅਜਿਹਾ ਕੀਤਾ ਹੈ।
11 ਕੀ ਕਿਸੇ ਕੌਮ ਨੇ ਕਦੇ ਵੀ ਆਪਣੇ ਪੁਰਾਣੇ ਦੇਵਤਿਆਂ ਦੀ ਉਪਾਸਨਾ ਛੱਡੀ ਹੈ,
ਤਾਂ ਜੋ ਉਹ ਨਵੇਂ ਦੇਵਤਿਆਂ ਦੀ ਉਪਾਸਨਾ ਕਰ ਸੱਕਣ,
ਜਿਹੜੇ ਅਸਲੀ ਨਹੀਂ ਹਨ?
ਮੇਰੇ ਲੋਕਾਂ ਨੇ ਆਪਣੇ ਪਰਤਾਪਮਈ ਪਰਮੇਸ਼ੁਰ ਦੀ ਉਪਾਸਨਾ ਛੱਡ ਦਿੱਤੀ
ਅਤੇ ਬੁੱਤਾਂ ਦੀ ਉਪਾਸਨਾ ਕਰਨ ਲੱਗ ਪਏ ਜਿਹੜੇ ਬਿਲਕੁਲ ਨਿਕੰਮੇ ਹਨ।
12 “ਅਕਾਸ਼ੋ, ਉਨ੍ਹਾਂ ਗੱਲਾਂ ਉੱਤੇ ਸਦਮਾ ਮਹਿਸੂਸ ਕਰੋ, ਜਿਹੜੀਆਂ ਵਾਪਰੀਆਂ ਹਨ।
ਮਹਾਂ ਭੈ ਨਾਲ ਕੰਬ ਜਾਵੋ!”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
13 “ਮੇਰੇ ਲੋਕਾਂ ਨੇ ਦੋ ਮੰਦੀਆਂ ਗੱਲਾਂ ਕੀਤੀਆਂ ਨੇ।
ਉਨ੍ਹਾਂ ਮੇਰੇ ਵੱਲੋਂ ਮੂੰਹ ਮੋੜ ਲਿਆ ਹੈ, ਮੈਂ ਸਜੀਵ ਪਾਣੀ ਦਾ ਚਸ਼ਮਾ ਹਾਂ,
ਅਤੇ ਉਨ੍ਹਾਂ ਨੇ ਆਪਣੇ ਪਾਣੀ ਦੇ ਹੌਦ ਖੋਦ ਲੇ ਨੇ।
ਉਹ ਹੋਰਨਾਂ ਦੇਵਤਿਆਂ ਵੱਲ ਚੱਲੇ ਗਏ ਨੇ, ਪਰ ਉਨ੍ਹਾਂ ਦੇ ਪਾਣੀ ਦੇ ਹੌਦ ਟੁੱਟੇ ਹੋਏ ਨੇ।
ਉਨ੍ਹਾਂ ਹੌਦਾਂ ਵਿੱਚ ਪਾਣੀ ਨਹੀਂ ਰੁਕ ਸੱਕਦਾ।
14 “ਕੀ ਇਸਰਾਏਲ ਦੇ ਲੋਕ ਗੁਲਾਮ ਬਣ ਗਏ ਨੇ?
ਕੀ ਉਹ ਉਸ ਬੁਰੇ ਬੰਦੇ ਵਰਗੇ ਬਣ ਗਏ ਨੇ, ਜਿਹੜਾ ਗੁਲਾਮ ਜੰਮਿਆ ਸੀ?
ਲੋਕਾਂ ਨੇ ਇਸਰਾਏਲ ਦੇ ਲੋਕਾਂ ਦੀ ਦੌਲਤ ਕਿਉਂ ਲੁੱਟੀ?
15 ਜਵਾਨ ਸ਼ੇਰ (ਦੁਸ਼ਮਣ) ਇਸਰਾਏਲ ਉੱਤੇ ਦਹਾੜਦੇ ਨੇ।
ਸ਼ੇਰ ਗੁਰਾਂਦੇ ਨੇ।
ਸ਼ੇਰਾ ਨੇ ਇਸਰਾਏਲ ਦੀ ਧਰਤੀ ਤਬਾਹ ਕਰ ਦਿੱਤੀ ਹੈ।
ਇਸਰਾਏਲ ਦੇ ਸ਼ਹਿਰ ਸਾੜ ਦਿੱਤੇ ਗਏ ਨੇ।
ਉੱਥੇ ਕੋਈ ਵੀ ਬੰਦਾ ਨਹੀਂ ਬਚਿਆ।
16 ਮੇਫ਼ੀਸ ਅਤੇ ਤਹਪਨੇਸ [c] ਦੇ ਲੋਕਾਂ ਨੇ
ਤੁਹਾਡੀ ਖੋਪੜੀ ਭੰਨ ਦਿੱਤੀ ਹੈ।
17 ਇਸ ਮੁਸ਼ਕਿਲ ਲਈ ਤੁਸੀਂ ਹੀ ਕਸੂਰਵਾਰ ਹੋ!
ਯਹੋਵਾਹ ਤੁਹਾਡਾ ਪਰਮੇਸ਼ੁਰ ਸਹੀ ਮਾਰਗ ਉੱਤੇ ਤੁਹਾਡੀ ਅਗਵਾਈ ਕਰ ਰਿਹਾ ਸੀ [d]
ਪਰ ਤੁਸੀਂ ਉਸ ਕੋਲੋਂ ਦੂਰ ਹੋ ਗਏ।
18 ਯਹੂਦਾਹ ਦੇ ਲੋਕੋ, ਇਸ ਬਾਰੇ ਸੋਚੋ,
ਕੀ ਮਿਸਰ ਜਾਣ ਨਾਲ ਕੋਈ ਸਹਾਇਤਾ ਮਿਲੀ?
ਕੀ ਨੀਲ ਨਦੀ ਦਾ ਪਾਣੀ ਪੀਣ ਨਾਲ ਸਹਾਇਤਾ ਮਿਲੀ?
ਨਹੀਂ! ਕੀ ਅੱਸ਼ੂਰ ਜਾਣ ਨਾਲ ਸਹਾਇਤਾ ਮਿਲੀ?
ਕੀ ਫ਼ਰਾਤ ਨਦੀ ਦਾ ਪਾਣੀ ਪੀਣ ਨਾਲ ਸਹਾਇਤਾ ਮਿਲੀ? ਨਹੀਂ!
19 ਤੁਸੀਂ ਮੰਦੀਆਂ ਗੱਲਾਂ ਕੀਤੀਆਂ,
ਅਤੇ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਤੁਹਾਨੂੰ ਸਿਰਫ਼ ਸਜ਼ਾ ਹੀ ਮਿਲੇਗੀ।
ਤੁਹਾਡੇ ਉੱਤੇ ਮੁਸੀਬਤ ਆਵੇਗੀ।
ਅਤੇ ਉਹ ਮੁਸੀਬਤ ਤੁਹਾਨੂੰ ਸਬਕ ਸਿੱਖਾਵੇਗੀ।
ਇਸ ਬਾਰੇ ਸੋਚੋ! ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਆਪਣੇ ਪਰਮੇਸ਼ੁਰ ਕੋਲ ਮੁਖ ਮੋੜਨਾ ਕਿੰਨਾ ਮੰਦਾ ਹੈ।
ਭੈਭੀਤ ਨਾ ਹੋਣਾ ਅਤੇ ਮੇਰਾ ਆਦਰ ਨਾ ਕਰਨਾ ਗ਼ਲਤ ਹੈ।”
ਇਹ ਸੰਦੇਸ਼ ਪ੍ਰਭੂ, ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲੋਂ ਸੀ।
20 “ਯਹੂਦਾਹ, ਬਹੁਤ ਚਿਰ ਪਹਿਲਾਂ ਤੂੰ ਆਪਣਾ ਗੁਲਾਮੀ ਦਾ ਜੂਲਾ ਲਾਹ ਸੁੱਟਿਆ ਸੀ।
ਤੂੰ ਰੱਸੇ ਤੋੜ ਦਿੱਤੇ ਸਨ, ਜਿਨ੍ਹਾਂ ਰਾਹੀਂ ਮੈਂ ਤੈਨੂੰ ਕਾਬੂ ਕਰਦਾ ਸੀ।
ਤੂੰ ਮੈਨੂੰ ਆਖਿਆ ਸੀ, ‘ਮੈਂ ਤੁਹਾਡੀ ਸੇਵਾ ਨਹੀਂ ਕਰਾਂਗਾ!’
ਤੂੰ ਉਸ ਵੇਸਵਾ ਸੀ ਜਿਹੜੀ ਹਰ ਉੱਚੀ ਪਹਾੜੀ ਉੱਤੇ
ਅਤੇ ਹਰ ਹਰੇ ਰੁੱਖ ਹੇਠਾਂ ਖੜੀ ਹੁੰਦੀ ਹੈ। [e]
21 ਯਹੂਦਾਹ, ਮੈਂ ਤੈਨੂੰ ਖਾਸ ਅੰਗੂਰੀ ਵੇਲ ਵਾਂਗ ਬੀਜਿਆ ਸੀ।
ਤੁਸੀਂ ਸਾਰੇ ਹੀ ਚੰਗੇ ਬੀਜ ਵਰਗੇ ਸੀ।
ਤੁਸੀਂ ਵੱਖਰੀ ਵੇਲ ਕਿਵੇਂ ਬਣ
ਗਏ ਜਿਹੜੀ ਮੰਦੇ ਫ਼ਲ ਉਗਾਉਂਦੀ ਹੈ?
22 ਜੇ ਤੁਸੀਂ ਆਪਣੇ-ਆਪ ਨੂੰ ਸੱਜੀ ਨਾਲ ਧੋ ਲਵੋਁ,
ਤੁਸੀਂ ਭਾਵੇਂ ਕਿੰਨਾ ਵੀ ਸਾਬਣ ਵਰਤ ਲਵੋਁ,
ਫ਼ੇਰ ਵੀ ਮੈਂ ਤੁਹਾਡਾ ਦੋਸ਼ ਦੇਖ ਲਵਾਂਗਾ।”
ਇਹ ਸੰਦੇਸ਼ ਯਹੋਵਾਹ ਪਰਮੇਸ਼ੁਰ ਵੱਲੋਂ ਸੀ।
23 “ਯਹੂਦਾਹ, ਤੂੰ ਮੈਨੂੰ ਕਿਵੇਂ ਆਖ ਸੱਕਦਾ ਹੈਂ,
‘ਮੈਂ ਗੁਨਾਹਗਾਰ ਨਹੀਂ ਹਾਂ, ਮੈਂ ਬਆਲ ਦੇ ਬੁੱਤਾਂ ਦੀ ਉਪਾਸਨਾ ਨਹੀਂ ਕੀਤੀ?’
ਉਨ੍ਹਾਂ ਗੱਲਾਂ ਬਾਰੇ ਸੋਚ ਜੋ ਤੂੰ ਵਾਦੀ ਅੰਦਰ ਕੀਤੀਆਂ ਸਨ।
ਉਸ ਬਾਰੇ ਸੋਚ ਜੋ ਤੂੰ ਕੀਤਾ ਹੈ।
ਤੂੰ ਇੱਕ ਤੇਜ਼ ਤਰਾਰ ਊਠਣੀ ਵਰਗਾ ਹੈਂ
ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਵੱਲ ਭੱਜਦੀ ਹੈ।
24 ਤੂੰ ਉਸ ਅਵਾਰਾ ਗਧੇ ਵਰਗਾ ਹੈਂ ਜਿਹੜਾ ਮਾਰੂਬਲ ਅੰਦਰ ਰਹਿੰਦਾ ਹੈ।
ਮੇਲ ਸਮੇਂ, ਉਹ ਹਵਾ ਨੂੰ ਸੁੰਘਦੀ ਹੈ।
ਉਸ ਨੂੰ ਕੋਈ ਵੀ ਬੰਦਾ ਵਾਪਸ ਨਹੀਂ ਲਿਆ ਸੱਕਦਾ ਜਦੋਂ ਉਹ ਕਾਮ ਚੇਸ਼ਟਾ ਅੰਦਰ ਹੁੰਦੀ ਹੈ।
ਕਾਮ ਚੇਸ਼ਟਾ ਵੇਲੇ ਹਰ ਕੋਈ ਗਧਾ, ਜਿਹੜਾ ਚਾਹੇ ਉਸ ਨਾਲ ਮਿਲਾਪ ਕਰ ਲੈਂਦਾ ਹੈ।
ਉਸ ਨੂੰ ਲੱਭਣਾ ਅਸਾਨ ਹੁੰਦਾ ਹੈ।
25 ਯਹੂਦਾਹ, ਬੁੱਤਾਂ ਦੇ ਪਿੱਛੇ ਭੱਜਣਾ ਛੱਡ ਦੇ!
ਹੋਰਨਾਂ ਦੇਵਤਿਆਂ ਦੀ ਪਿਆਸ ਨੂੰ ਛੱਡ ਦੇ,
ਪਰ ਤੂੰ ਆਖਦਾ ਹੈਂ, ‘ਇਸਦਾ ਕੋਈ ਫਾਇਦਾ ਨਹੀਂ, ਮੈਂ ਨਹੀਂ ਛੱਡ ਸੱਕਦਾ!
ਮੈਂ ਉਨ੍ਹਾਂ ਹੋਰਨਾਂ ਦੇਵਤਿਆਂ ਨੂੰ ਪਿਆਰ ਕਰਦਾ ਹਾਂ।
ਮੈਂ ਉਨ੍ਹਾਂ ਦੀ ਉਪਾਸਨਾ ਕਰਨੀ ਚਾਹੁੰਦਾ ਹਾਂ।’
26 “ਚੋਰ ਸ਼ਰਮਸਾਰ ਹੁੰਦਾ ਹੈ
ਜਦੋਂ ਲੋਕ ਉਸ ਨੂੰ ਫ਼ੜ ਲੈਂਦੇ ਹਨ।
ਇਸੇ ਤਰ੍ਹਾਂ, ਇਸਰਾਏਲ ਦੇ ਲੋਕ ਸ਼ਰਮਸਾਰ ਹਨ, ਰਾਜੇ
ਅਤੇ ਆਗੂ ਸ਼ਰਮਸਾਰ ਹਨ, ਜਾਜਕ ਅਤੇ ਨਬੀ ਸ਼ਰਮਸਾਰ ਹਨ।
27 ਉਹ ਲੱਕੜ ਦੇ ਟੁਕੜਿਆਂ ਨਾਲ ਗੱਲਾਂ ਕਰਦੇ ਨੇ!
ਉਹ ਆਖਦੇ ਨੇ, ‘ਤੂੰ ਮੇਰਾ ਪਿਤਾ ਹੈਂ।’
ਉਹ ਪੱਥਰ ਦੇ ਟੁਕੜੇ ਨਾਲ ਗੱਲਾਂ ਕਰਦੇ ਨੇ।
ਉਹ ਆਖਦੇ ਨੇ, ‘ਤੂੰ ਮੈਨੂੰ ਜਨਮ ਦਿੱਤਾ ਸੀ।’
ਉਹ ਸਾਰੇ ਹੀ ਲੋਕ ਸ਼ਰਮਸਾਰ ਹੋਣਗੇ।
ਉਹ ਲੋਕ ਮੇਰੇ ਵੱਲ ਨਹੀਂ ਦੇਖਦੇ।
ਉਨ੍ਹਾਂ ਨੇ ਮੇਰੇ ਵੱਲ ਪਿਠ੍ਠਾ ਕਰ ਲਈਆਂ ਨੇ।
ਪਰ ਜਦੋਂ ਯਹੂਦਾਹ ਦੇ ਲੋਕ ਮੁਸੀਬਤ ਵਿੱਚ ਹੁੰਦੇ ਨੇ, ਉਹ ਮੈਨੂੰ ਆਖਦੇ ਨੇ,
‘ਆਓ! ਸਾਨੂੰ ਬਚਾਓ!’
28 ਉਨ੍ਹਾਂ ਬੁੱਤਾਂ ਨੂੰ ਆਕੇ ਤੁਹਾਡੀ ਰੱਖਿਆ ਕਰਨ ਦਿਓ।
ਉਹ ਬੁੱਤ ਕਿੱਥੋ ਨੇ ਜਿਹੜੇ ਤੁਸੀਂ ਆਪਣੇ ਲਈ ਸਾਜੇ ਨੇ?
ਆਓ ਦੇਖੀਏ ਕੀ ਉਹ ਬੁੱਤ ਆਉਂਦੇ ਨੇ
ਅਤੇ ਤੁਹਾਨੂੰ ਬਚਾਉਂਦੇ ਨੇ ਜਦੋਂ ਤੁਸੀਂ ਮੁਸੀਬਤ ਵਿੱਚ ਹੁੰਦੇ ਹੋ।
ਯਹੂਦਾਹ, ਤੇਰੇ ਕੋਲ ਬਹੁਤ ਸਾਰੇ
ਸ਼ਹਿਰਾਂ ਜਿੰਨੇ ਹੀ ਬੁੱਤ ਨੇ!
29 “ਤੁਸੀਂ ਮੇਰੇ ਲਈ ਬਹਿਸ ਕਿਉਂ ਕਰਦੇ ਹੋ?
ਤੁਸੀਂ ਸਾਰੇ ਹੀ ਮੇਰੇ ਖਿਲਾਫ਼ ਹੋ ਗਏ ਹੋ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
30 “ਤੁਹਾਨੂੰ, ਯਹੂਦਾਹ ਦੇ ਲੋਕਾਂ ਨੂੰ,
ਮੈਂ ਸਜ਼ਾ ਦਿੱਤੀ ਸੀ ਪਰ ਇਸਦਾ ਕੋਈ ਫ਼ਾਇਦਾ ਨਹੀਂ ਹੋਇਆ।
ਤੁਸੀਂ ਮੇਰੇ ਵੱਲ ਵਾਪਸ ਨਹੀਂ ਪਰਤੇ, ਜਦੋਂ ਤੁਹਾਨੂੰ ਸਜ਼ਾ ਦਿੱਤੀ ਗਈ ਸੀ।
ਤੁਸੀਂ ਉਹ ਨਬੀ ਕਤਲ ਕਰ ਦਿੱਤੇ ਸਨ ਜੋ ਤੁਹਾਡੇ ਕੋਲ ਆਏ।
ਤੁਸੀਂ ਸ਼ੇਰਾਂ ਵਰਗੇ ਖਤਰਨਾਕ ਸੀ
ਅਤੇ ਤੁਸੀਂ ਨਬੀ ਕਤਲ ਕਰ ਦਿੱਤੇ।”
31 ਇਸ ਪੀੜੀ ਦੇ ਲੋਕੋ,
ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਦੇਵੋ!
“ਕੀ ਮੈਂ ਇਸਰਾਏਲ ਦੇ ਲੋਕਾਂ ਲਈ ਮਾਰੂਬਲ ਵਰਗਾ ਸਾਂ?
ਕੀ ਮੈਂ ਉਨ੍ਹਾਂ ਲਈ ਕਿਸੇ ਹਨੇਰੀ ਅਤੇ ਖਤਰਨਾਕ ਧਰਤੀ ਵਰਗਾ ਸੀ?
ਮੇਰੇ ਲੋਕ ਆਖਦੇ ਨੇ, ‘ਅਸੀਂ ਆਪਣੀ ਰਾਹ ਤੇ ਤੁਰਨ ਲਈ ਅਜ਼ਾਦ ਹਾਂ।
ਅਸੀਂ ਤੁਹਾਡੇ ਵੱਲ ਨਹੀਂ ਪਰਤਾਂਗੇ, ਯਹੋਵਾਹ!’
ਉਨ੍ਹਾਂ ਨੇ ਇਹ ਗੱਲਾਂ ਕਿਉਂ ਆਖੀਆਂ?
32 ਕੋਈ ਮੁਟਿਆਰ ਆਪਣੇ ਗਹਿਣਿਆਂ ਨੂੰ ਨਹੀਂ ਭੁੱਲਦੀ।
ਕੋਈ ਵਹੁਟੀ ਆਪਣੀ ਪੁਸ਼ਾਕ ਦੀ ਕਸੀਦਾਕਾਰੀ ਨਹੀਂ ਭੁੱਲਦੀ।
ਪਰ ਮੇਰੇ ਬੰਦਿਆਂ ਨੇ ਮੈਨੂੰ
ਅਣਗਿਣਤ ਵਾਰੀ ਭੁਲਾ ਦਿੱਤਾ ਹੈ।
33 “ਯਹੂਦਾਹ, ਤੂੰ ਸੱਚਮੁੱਚ ਜਾਣਦਾ ਹੈਂ ਕਿ ਪ੍ਰੇਮੀਆਂ ਦੇ ਪਿੱਛੇ ਕਿਵੇਂ ਭੱਜਣਾ ਹੈ,
ਤੂੰ ਸੱਚਮੁੱਚ ਮੰਦੀਆਂ ਗੱਲਾਂ ਸਿੱਖ ਲਈਆਂ ਹਨ।
34 ਤੇਰੇ ਹੱਥਾਂ ਉੱਤੇ ਖੂਨ ਹੈ!
ਇਹ ਗਰੀਬਾਂ, ਮਾਸੂਮ ਲੋਕਾਂ ਦਾ ਖੂਨ ਹੈ।
ਤੂੰ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਲੁੱਟਣ ਆਇਆਂ ਨੂੰ ਨਹੀਂ ਫ਼ੜਿਆ!
ਤੂੰ ਉਨ੍ਹਾਂ ਨੂੰ ਬਿਨਾ ਕਾਰਣ ਮਾਰ ਮੁਕਾਇਆ!
35 ਪਰ ਹਾਲੇ ਵੀ ਤੂੰ ਆਖਦਾ ਹੈਂ, ‘ਮੈਂ ਨਿਰਦੋਸ਼ ਹਾਂ।
ਪਰਮੇਸ਼ੁਰ ਮੇਰੇ ਨਾਲ ਨਾਰਾਜ਼ ਨਹੀਂ।’
ਇਸ ਲਈ ਮੈਂ ਤੇਰੇ ਦੋਸ਼ੀ ਹੋਣ ਬਾਰੇ ਵੀ ਨਿਆਂ ਕਰਾਂਗਾ।
ਕਿਉਂ ਕਿ ਤੁਸੀਂ ਆਖਦੇ ਹੋ, ‘ਮੈਂ ਕੋਈ ਗ਼ਲਤੀ ਨਹੀਂ ਕੀਤੀ।’
36 ਤੁਹਾਡੇ ਲਈ ਆਪਣੇ ਮਨ ਨੂੰ ਬਦਲਣਾ ਕਿੰਨਾ ਅਸਾਨ ਹੈ।
ਅੱਸ਼ੂਰ ਨੇ ਤੁਹਾਨੂੰ ਨਿਰਾਸ਼ ਕੀਤਾ, ਇਸ ਲਈ ਤੁਸੀਂ ਅੱਸ਼ੂਰ ਨੂੰ ਛੱਡ ਦਿੱਤਾ
ਅਤੇ ਸਹਾਇਤਾ ਲਈ, ਮਿਸਰ ਕੋਲ ਚੱਲੇ ਗਏ।
ਪਰ ਮਿਸਰ ਵੀ ਤੁਹਾਨੂੰ ਨਿਰਾਸ਼ ਕਰੇਗਾ।
37 ਇਸ ਲਈ ਆਖਰਕਾਰ ਤੁਸੀਂ ਮਿਸਰ ਨੂੰ ਵੀ ਛੱਡ ਦੇਵੋਂਗੇ।
ਅਤੇ ਤੁਸੀਂ ਸ਼ਰਮ ਨਾਲ ਆਪਣਾ ਚਿਹਰਾ ਛੁਪਾ ਲਵੋਂਗੇ।
ਤੁਸੀਂ ਉਨ੍ਹਾਂ ਮਾਲਕਾਂ ਉੱਤੇ ਵਿਸ਼ਵਾਸ ਕੀਤਾ।
ਪਰ ਯਹੋਵਾਹ ਨੇ ਉਨ੍ਹਾਂ ਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ,
ਇਸ ਲਈ ਜਿੱਤ ਲਈ ਉਹ ਤੁਹਾਡੀ ਸਹਾਈਤਾ ਨਹੀਂ ਕਰ ਸੱਕਦੇ।
3 “ਜੋ ਕੋਈ ਬੰਦਾ ਆਪਣੀ ਪਤਨੀ ਨੂੰ ਤਲਾਕ ਦਿੰਦਾ,
ਅਤੇ ਉਹ ਉਸ ਨੂੰ ਛੱਡ ਦਿੰਦੀ ਹੈ ਅਤੇ ਉਹ ਕਿਸੇ ਹੋਰ ਨਾਲ ਵਿਆਹ ਕਰ ਲੈਂਦੀ ਹੈ,
ਕੀ ਉਹ ਬੰਦਾ ਫ਼ੇਰ ਵੀ ਆਪਣੀ ਪਤਨੀ ਵੱਲ ਆ ਸੱਕਦਾ ਹੈ?
ਨਹੀਂ! ਜੇ ਉਹ ਬੰਦਾ ਉਸ ਔਰਤ ਕੋਲ ਵਾਪਸ ਜਾਂਦਾ ਹੈ, ਤਾਂ ਉਹ ਜ਼ਮੀਨ ਪਰਦੂਸ਼ਿਤ ਹੋ ਜਾਵੇਗੀ।
ਯਹੂਦਾਹ, ਤੂੰ ਆਪਣੇ ਅਨੇਕਾਂ ਪ੍ਰੇਮੀਆਂ ਨਾਲ ਵੇਸਵਾ ਵਰਗਾ ਵਿਹਾਰ ਕੀਤਾ ਸੀ।
ਅਤੇ ਹੁਣ ਤੂੰ ਮੇਰੇ ਕੋਲ ਵਾਪਸ ਆਉਣਾ ਚਾਹੁੰਦਾ ਹੈਂ!”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
2 “ਨੰਗੀਆਂ ਪਹਾੜੀਆਂ ਦੀਆਂ ਸਿਖਰਾਂ ਵੱਲ ਦੇਖ, ਯਹੂਦਾਹ।
ਕੀ ਉੱਥੇ ਕੋਈ ਅਜਿਹੀ ਥਾਂ ਹੈ, ਜਿੱਥੇ ਤੂੰ ਆਪਣੇ ਪ੍ਰੇਮੀਆਂ ਨਾਲ ਭੋਗ ਨਹੀਂ ਕੀਤਾ?
ਤੂੰ ਆਪਣੇ ਪ੍ਰੇਮੀਆਂ ਦੇ ਇੰਤਜ਼ਾਰ ਵਿੱਚ ਸੜਕ ਕੰਢੇ ਬੈਠ ਰਿਹਾ ਹੈਂ,
ਜਿਵੇਂ ਕੋਈ ਅਰਬ ਵਾਸੀ ਮਾਰੂਬਲ ਅੰਦਰ ਇੰਤਜ਼ਾਰ ਕਰਦਾ ਹੈ।
ਤੂੰ ਉਹ ਧਰਤੀ ਨਾਪਾਕ ਕਰ ਦਿੱਤੀ!
ਕਿਵੇਂ? ਤੂੰ ਬਹੁਤ ਸਾਰੀਆਂ ਮੰਦੀਆਂ ਗੱਲਾਂ
ਕੀਤੀਆਂ ਅਤੇ ਤੂੰ ਮੇਰੇ ਨਾਲ ਬੇਵਫ਼ਾ ਸੈਂ।
3 ਤੂੰ ਪਾਪ ਕੀਤਾ, ਇਸ ਲਈ ਬਰੱਖਾ ਨਹੀਂ ਹੋਈ।
ਬਰੱਖਾ ਰੁੱਤ ਵਿੱਚ ਕੋਈ ਬਹਾਰ ਦਾ ਮੌਸਮ ਨਹੀਂ ਸੀ।
ਪਰ ਫ਼ੇਰ ਵੀ ਤੈਨੂੰ ਸ਼ਰਮਿੰਦਗੀ ਤੋਂ ਇਨਕਾਰ ਹੈ।
ਤੇਰੇ ਚਿਹਰੇ ਦੀ ਤੱਕਣੀ ਕਿਸੇ ਵੇਸਵਾ ਦੀ ਤੱਕਣੀ ਵਰਗੀ ਹੈ।
ਉਦੋਂ ਜਦੋਂ ਉਹ ਸ਼ਰਮਿੰਦਗੀ ਤੋਂ ਇਨਕਾਰ ਕਰਦੀ ਹੈ।
ਤੈਨੂੰ ਆਪਣੇ ਕੀਤੇ ਉੱਤੇ ਸ਼ਰਮਸਾਰ ਹੋਣ ਤੋਂ ਇਨਕਾਰ ਹੈ।
4 ਪਰ ਹੁਣ ਤੂੰ ‘ਬਾਪੂ’ ਬੁਲਾ ਰਿਹਾ ਹੈਂ,
ਤੂੰ ਆਖਿਆ ਸੀ, ‘ਮੇਰੇ ਬਚਪਨ ਤੋਂ ਹੀ ਤੁਸੀਂ ਮੇਰੇ ਮਿੱਤਰ ਸੀ।’
5 ਤੂੰ ਇਹ ਵੀ ਆਖਿਆ, ‘ਪਰਮੇਸ਼ੁਰ ਹਮੇਸ਼ਾ ਤੇਰੇ ਨਾਲ ਨਰਾਜ਼ ਨਹੀਂ ਹੋਵੇਗਾ।
ਪਰਮੇਸ਼ੁਰ ਦਾ ਕਹਿਰ ਸਦਾ ਲਈ ਨਹੀਂ ਰਹੇਗਾ।’
“ਯਹੂਦਾਹ, ਤੂੰ ਇਹ ਗੱਲਾਂ ਆਖਦਾ ਹੈਂ,
ਪਰ ਤੂੰ ਬਦੀ ਕਰਦਾ ਹੈਂ, ਜਿੰਨੀ ਤੂੰ ਕਰ ਸੱਕਦਾ ਹੈਂ।”
ਦੋ ਬੁਰੀਆਂ ਭੈਣਾਂ: ਇਸਰਾਏਲ ਅਤੇ ਯਹੂਦਾਹ
6 ਯਹੋਵਾਹ ਨੇ ਰਾਜੇ ਯੋਸ਼ੀਯਾਹ ਦੇ ਸ਼ਾਸਨਕਾਲ ਦੇ ਸਮੇਂ ਦੌਰਾਨ ਮੈਨੂੰ ਆਖਿਆ, “ਯਿਰਮਿਯਾਹ ਕੀ ਤੂੰ ਦੇਖੀਆਂ ਨੇ ਉਹ ਮੰਦੀਆਂ ਗੱਲਾਂ ਜਿਹੜੀਆਂ ਇਸਰਾਏਲ ਨੇ ਕੀਤੀਆਂ ਨੇ? ਤੂੰ ਦੇਖਿਆ ਹੀ ਹੈ ਕਿਵੇਂ ਉਸ ਨੇ ਮੇਰੇ ਨਾਲ ਬੇਵਫ਼ਾਈ ਕੀਤੀ ਹੈ। ਉਸ ਨੇ ਹਰ ਪਹਾੜੀ ਉੱਤੇ ਅਤੇ ਹਰ ਹਰੇ ਰੁੱਖ ਦੀ ਛਾਂ ਹੇਠਾਂ ਵਿਭਚਾਰ ਕੀਤਾ ਹੈ। 7 ਮੈਂ ਆਪਣੇ-ਆਪ ਨੂੰ ਆਖਿਆ, ‘ਇਸਰਾਏਲ ਇਹ ਮੰਦੀਆਂ ਗੱਲਾਂ ਕਰਨ ਤੋਂ ਮਗਰੋਂ ਮੇਰੇ ਵੱਲ ਪਰਤ ਆਵੇਗਾ।’ ਪਰ ਨਹੀਂ ਪਰਤਿਆ ਉਹ ਮੇਰੇ ਕੋਲ। ਅਤੇ ਇਸਰਾਏਲ ਦੀ ਬੇਵਫ਼ਾ ਭੈਣ, ਯਹੂਦਾਹ ਨੇ ਉਸ ਦੇ ਅਮਲਾਂ ਨੂੰ ਦੇਖਿਆ। 8 ਇਸਰਾਏਲ ਬੇਵਫ਼ਾ ਸੀ ਅਤੇ ਇਸਰਾਏਲ ਨੂੰ ਪਤਾ ਸੀ ਕਿ ਮੈਂ ਕਿਉਂ ਉਸ ਨੂੰ ਦੂਰ ਕੀਤਾ ਹੈ। ਇਸਰਾਏਲ ਨੂੰ ਪਤਾ ਸੀ ਕਿ ਮੈਂ ਉਸ ਨੂੰ ਤਲਾਕ ਦੇ ਦਿੱਤਾ ਹੈ ਕਿਉਂ ਕਿ ਉਸ ਨੇ ਵਿਭਚਾਰ ਦਾ ਪਾਪ ਕੀਤਾ ਹੈ। ਪਰ ਇਸ ਗੱਲ ਨੇ ਉਸਦੀ ਬੇਵਫ਼ਾ ਭੈਣ ਨੂੰ ਭੈਭੀਤ ਨਹੀਂ ਕੀਤਾ। ਯਹੂਦਾਹ ਭੈਭੀਤ ਨਹੀਂ ਹੋਈ। ਯਹੂਦਾਹ ਨੇ ਵੀ ਬਾਹਰ ਜਾਕੇ ਵੇਸਵਾ ਵਾਲੇ ਕਰਮ ਕੀਤੇ। 9 ਯਹੂਦਾਹ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਕਿ ਉਹ ਵੇਸਵਾ ਵਰਗੇ ਕੰਮ ਕਰ ਰਹੀ ਸੀ। ਇਸ ਲਈ ਉਸ ਨੇ ਆਪਣੇ ਦੇਸ ਨੂੰ ‘ਨਾਪਾਕ’ ਕਰ ਦਿੱਤਾ। ਉਸ ਨੇ ਪੱਥਰ ਅਤੇ ਲਕੜੀ ਦੇ ਬਣੇ ਬੁੱਤਾਂ ਦੀ ਉਪਾਸਨਾ ਕਰਕੇ ਵਿਭਚਾਰ ਦਾ ਪਾਪ ਕੀਤਾ। 10 ਇਸਰਾਏਲ ਦੀ ਬੇਵਫ਼ਾ ਭੈਣ (ਯਹੂਦਾਹ) ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਨਹੀਂ ਪਰਤੀ। ਉਸ ਨੇ ਕੇਵਲ ਪਰਤਣ ਦਾ ਦਿਖਾਵਾ ਕੀਤਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
11 ਯਹੋਵਾਹ ਨੇ ਮੈਨੂੰ ਆਖਿਆ, “ਇਸਰਾਏਲ ਨੇ ਮੇਰੇ ਨਾਲ ਵਫ਼ਾ ਨਹੀਂ ਕੀਤੀ। ਪਰ ਉਸ ਦੇ ਕੋਲ ਬੇਵਫ਼ਾ ਯਹੂਦਾਹ ਨਾਲੋਂ ਬਿਹਤਰ ਬਹਾਨਾ ਸੀ। 12 ਯਿਰਮਿਯਾਹ, ਉੱਤਰ ਵੱਲ ਦੇਖ ਅਤੇ ਇਹ ਸੰਦੇਸ਼ ਸੁਣਾ:
“‘ਇਸਰਾਏਲ ਦੇ ਬੇਵਫ਼ਾ ਲੋਕੋ, ਤੁਸੀਂ ਵਾਪਸ ਪਰਤ ਆਓ।’
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
‘ਮੈਂ ਤੁਹਾਡੇ ਨਾਲ ਨਰਾਜ਼ ਹੋਣਾ ਛੱਡ ਦਿਆਂਗਾ।
ਮੈਂ ਰਹਿਮ ਨਾਲ ਭਰਪੂਰ ਹਾਂ।’
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
‘ਮੈਂ ਹਮੇਸ਼ਾ ਲਈ ਤੁਹਾਡੇ ਨਾਲ ਨਰਾਜ਼ ਨਹੀਂ ਹੋਵਾਂਗਾ।
13 ਪਰ ਤੁਹਾਨੂੰ ਆਪਣੇ-ਆਪ ਨੂੰ ਪਛਾਣ ਲੈਣਾ ਚਾਹੀਦਾ ਹੈ।
ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸੀ।
ਇਹ ਤੁਹਾਡਾ ਪਾਪ ਹੈ।
ਤੁਸੀਂ ਹੋਰਨਾਂ ਕੌਮਾਂ ਦੇ ਲੋਕਾਂ ਦੇ ਬੁੱਤਾਂ ਦੀ ਉਪਾਸਨਾ ਕੀਤੀ ਸੀ।
ਹਰੇਕ ਹਰੇ ਰੁੱਖ ਹੇਠਾਂ ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਸੀ।
ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਸੀ।’”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
14 “ਤੁਸੀਂ ਲੋਕੀ ਬੇਵਫ਼ਾ ਹੋ। ਪਰ ਮੇਰੇ ਵੱਲ ਵਾਪਸ ਪਰਤ ਆਓ!” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਮੈਂ ਤੁਹਾਡਾ ਮਾਲਕ ਹਾਂ। ਮੈਂ ਹਰ ਸ਼ਹਿਰ ਵਿੱਚੋਂ ਇੱਕ ਬੰਦਾ ਅਤੇ ਹਰ ਪਰਿਵਾਰ ਵਿੱਚੋਂ ਦੋ ਬੰਦੇ ਲਵਾਂਗਾ ਅਤੇ ਤੁਹਾਨੂੰ ਸੀਯੋਨ ਵਾਪਸ ਲਿਆਵਾਂਗਾ। 15 ਫ਼ੇਰ ਮੈਂ ਤੁਹਾਨੂੰ ਨਵੇਂ ਹਾਕਮ ਦੇਵਾਂਗਾ। ਉਹ ਹਾਕਮ ਮੇਰੇ ਵਫ਼ਾਦਾਰ ਹੋਣਗੇ। ਉਹ ਤੁਹਾਡੀ ਗਿਆਨ ਅਤੇ ਸਮਝਦਾਰੀ ਨਾਲ ਅਗਵਾਈ ਕਰਨਗੇ। 16 ਉਨ੍ਹਾਂ ਦਿਨਾਂ ਅੰਦਰ, ਦੇਸ਼ ਵਿੱਚ ਤੁਸੀਂ ਬਹੁਤ ਗਿਣਤੀ ਵਿੱਚ ਹੋਵੋਂਗੇ।” ਇਹ ਯਹੋਵਾਹ ਵੱਲੋਂ ਸੰਦੇਸ਼ ਸੀ।
“ਉਸ ਸਮੇਂ ਲੋਕ ਇਹ ਕਦੇ ਨਹੀਂ ਆਖਣਗੇ, ‘ਮੈਨੂੰ ਉਹ ਦਿਨ ਯਾਦ ਹਨ ਜਦੋਂ ਸਾਡੇ ਕੋਲ ਯਹੋਵਾਹ ਦੇ ਨੇਮ ਦਾ ਸੰਦੂਕ ਸੀ।’ ਉਹ ਪਵਿੱਤਰ ਸੰਦੂਕ ਬਾਰੇ ਮੁੜਕੇ ਸੋਚਣਗੇ ਵੀ ਨਹੀਂ। ਉਹ ਉਸ ਨੂੰ ਚੇਤੇ ਵੀ ਨਹੀਂ ਕਰਨਗੇ ਅਤੇ ਨਾ ਉਸਦਾ ਵਿਗੋਚਾ ਮਹਿਸੂਸ ਕਰਨਗੇ। ਉਹ ਫ਼ੇਰ ਕਦੇ ਪਵਿੱਤਰ ਸੰਦੂਕ ਨਹੀਂ ਬਨਾਉਣਗੇ। 17 ਉਸ ਸਮੇਂ, ਯਰੂਸ਼ਲਮ ਦਾ ਸ਼ਹਿਰ ‘ਯਹੋਵਾਹ ਦਾ ਸਿੰਘਾਸਣ’ ਸਦਾਵੇਗਾ। ਸਾਰੀਆਂ ਕੌਮਾਂ ਇਕੱਠੀਆਂ ਹੋਕੇ ਯਰੂਸ਼ਲਮ ਸ਼ਹਿਰ ਵਿੱਚ ਯਹੋਵਾਹ ਦੇ ਨਾਮ ਦਾ ਆਦਰ ਕਰਨ ਲਈ ਆਉਣਗੀਆਂ। ਉਹ ਹੁਣ ਆਪਣੇ ਜ਼ਿੱਦੀ ਮੰਦੇ ਦਿਲਾਂ ਦੇ ਪਿੱਛੇ ਨਹੀਂ ਲੱਗਣਗੇ। 18 ਉਨ੍ਹਾਂ ਦਿਨਾਂ ਅੰਦਰ, ਯਹੂਦਾਹ ਦਾ ਪਰਿਵਾਰ ਇਸਰਾਏਲ ਦੇ ਪਰਿਵਾਰ ਨਾਲ ਆ ਮਿਲੇਗਾ। ਉਹ ਉੱਤਰ ਦੇ ਕਿਸੇ ਦੇਸ ਵੱਲੋਂ ਇਕੱਠੇ ਹੋਕੇ ਆਉਣਗੇ। ਉਹ ਉਸ ਧਰਤੀ ਉੱਤੇ ਆਉਣਗੇ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।”
19-20 ਮੈਂ, ਯਹੋਵਾਹ ਨੇ, ਆਪਣੇ-ਆਪ ਨੂੰ ਆਖਿਆ,
“ਮੈਂ ਤੁਹਾਡੇ ਨਾਲ ਆਪਣੇ ਬੱਚਿਆਂ ਵਰਗਾ ਸਲੂਕ ਕਰਨਾ ਚਾਹੁੰਦਾ ਹਾਂ।
ਮੈਂ ਤੁਹਾਨੂੰ ਇੱਕ ਪ੍ਰਸੰਨ ਧਰਤੀ ਦੇਣਾ ਚਾਹੁੰਦਾ ਹਾਂ,
ਅਜਿਹੀ ਧਰਤੀ ਜਿਹੜੀ ਕਿਸੇ ਵੀ ਹੋਰ ਕੌਮ ਨਾਲੋਂ ਵੱਧੇਰੇ ਖੂਬਸੂਰਤ ਹੋਵੇਗੀ।’
ਮੈਂ ਸੋਚਿਆ ਸੀ ਕਿ ਤੁਸੀਂ ਮੈਨੂੰ ‘ਪਿਤਾ’ ਆਖਕੇ ਸਦ੍ਦੋਁਗੇ।
ਮੈਂ ਸੋਚਿਆ ਸੀ ਕਿ ਤੁਸੀਂ ਹਮੇਸ਼ਾ ਮੇਰੇ ਅਨੁਯਾਈ ਹੋਵੋਂਗੇ।
ਪਰ ਤੁਸੀਂ ਉਸ ਔਰਤ ਵਰਗੇ ਰਹੇ ਹੋ ਜਿਹੜੀ ਆਪਣੇ ਪਤੀ ਨਾਲ ਬੇਵਫ਼ਾਈ ਕਰਦੀ ਹੈ।
ਇਸਰਾਏਲ ਦੇ ਪਰਿਵਾਰ, ਤੂੰ ਮੇਰੇ ਨਾਲ ਬੇਵਫ਼ਾਈ ਕੀਤੀ ਹੈ!”
ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
21 “ਤੁਸੀਂ ਨੰਗੀਆਂ ਪਹਾੜੀਆਂ ਉੱਤੇ ਰੋਣਾ-ਧੋਣਾ ਸੁਣ ਸੱਕਦੇ ਹੋ।
ਇਸਰਾਏਲ ਦੇ ਲੋਕ ਰੋ ਰਹੇ ਨੇ ਅਤੇ ਰਹਿਮ ਲਈ ਪ੍ਰਾਰਥਨਾ ਕਰ ਰਹੇ ਨੇ।
ਉਹ ਬਹੁਤ ਮੰਦੇ ਬਣ ਗਏ ਸਨ।
ਉਹ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਗਏ ਸਨ।”
22 ਯਹੋਵਾਹ ਨੇ ਇਹ ਵੀ ਆਖਿਆ, “ਇਸਰਾਏਲ ਦੇ ਲੋਕੋ, ਤੁਸੀਂ ਮੇਰੇ ਨਾਲ ਬੇਵਫ਼ਾ ਹੋ।
ਪਰ ਮੇਰੇ ਵੱਲ ਪਰਤ ਕੇ ਆ ਜਾਓ!
ਪਰਤ ਆਓ ਅਤੇ ਮੈਂ ਤੁਹਾਨੂੰ ਮੇਰੇ ਨਾਲ ਬੇਵਫ਼ਾਈ ਕਰਨ ਲਈ ਮਾਫ਼ ਕਰ ਦਿਆਂਗਾ।”
“ਲੋਕਾਂ ਨੂੰ ਆਖਣਾ ਚਾਹੀਦਾ ਹੈ, ‘ਹਾਂ, ਅਸੀਂ ਤੁਹਾਡੇ ਕੋਲ ਪਰਤ ਆਵਾਂਗੇ।
ਤੁਸੀਂ ਹੀ ਯਹੋਵਾਹ ਸਾਡੇ ਪਰਮੇਸ਼ੁਰ ਹੋ।
23 ਪਹਾੜੀਆਂ ਉੱਤੇ ਬੁੱਤਾਂ ਦੀ ਉਪਾਸਨਾ ਕਰਨਾ ਮੂਰੱਖਤਾਈ ਸੀ।
ਪਹਾੜੀਆਂ ਉੱਤੇ ਸ਼ੋਰ-ਸ਼ਰਾਬੇ ਦੀਆਂ ਸਮੂਹ ਦਾਵਤਾਂ ਗ਼ਲਤ ਸਨ।
ਅਵੱਸ਼ ਹੀ ਇਸਰਾਏਲ ਦੀ ਮੁਕਤੀ
ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਆਉਂਦੀ ਹੈ।
24 ਭਿਆਨਕ ਝੂਠੇ ਦੇਵਤੇ ਬਆਲ ਨੇ ਹਰ ਉਹ ਚੀਜ਼ ਖਾ ਲਈ ਹੈ ਜਿਹੜੀ ਸਾਡੇ ਪੁਰਖਿਆਂ ਦੀ ਮਲਕੀਅਤ ਸੀ।
ਇਹ ਉਦੋਂ ਤੋਂ ਵਾਪਰਿਆ ਜਦੋਂ ਅਸੀਂ ਬੱਚੇ ਸਾਂ।”
ਉਸ ਭਿਆਨਕ ਝੂਠੇ ਦੇਵਤੇ ਨੇ ਸਾਡੇ ਪੁਰਖਿਆਂ ਦੀਆਂ ਭੇਡਾਂ ਅਤੇ ਪਸ਼ੂਆਂ ਨੂੰ
ਅਤੇ ਉਨ੍ਹਾਂ ਦੇ ਪੁੱਤਰਾਂ ਅਤੇ ਧੀਆਂ ਨੂੰ ਖੋਹ ਲਿਆ।
25 ਆਓ ਆਪਾਂ ਸ਼ਰਮਿੰਦਗੀ ਨਾਲ ਲੇਟ ਜਾਈਏ,
ਸ਼ਰਮਿੰਦਗੀ ਸਾਨੂੰ ਰਜਾਈ ਵਾਂਗ ਢੱਕ ਲਵੇ।
ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਪਾਪ ਕੀਤਾ ਹੈ।
ਅਸੀਂ ਅਤੇ ਸਾਡੇ ਪੁਰਖਿਆਂ ਨੇ ਪਾਪ ਕੀਤਾ ਹੈ।
ਅਸੀਂ ਆਪਣੇ ਬਚਪਨ ਦੇ ਸਮੇਂ ਤੋਂ ਹੀ
ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ।’”
2010 by World Bible Translation Center