Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਯਸਾਯਾਹ 13-17

ਬਾਬਲ ਲਈ ਪਰਮੇਸ਼ੁਰ ਦਾ ਸੰਦੇਸ਼

13 ਅਮੋਜ਼ ਦੇ ਪੁੱਤਰ ਯਸਾਯਾਹ ਨੂੰ ਪਰਮੇਸ਼ੁਰ ਨੇ ਬਾਬਲ ਬਾਰੇ ਇਹ ਉਦਾਸੀ ਭਰਿਆ ਸੰਦੇਸ਼ ਦਰਸਾਇਆ। ਪਰਮੇਸ਼ੁਰ ਨੇ ਆਖਿਆ:

“ਉਸ ਪਰਬਤ ਉੱਤੇ ਝੰਡਾ ਉੱਚਾ ਕਰੋ ਜਿੱਥੇ ਕੁਝ ਵੀ ਨਹੀਂ ਉੱਗਦਾ।
    ਲੋਕਾਂ ਨੂੰ ਸੱਦੋ।
ਆਪਣੀਆਂ ਬਾਹਵਾਂ ਲਹਿਰਾਵੋ।
    ਉਨ੍ਹਾਂ ਨੂੰ ਉਨ੍ਹਾਂ ਫ਼ਾਟਕਾਂ ਰਾਹੀਂ ਦਾਖਲ ਹੋਣ ਲਈ ਆਖੋ ਜਿਹੜੇ ਮਹੱਤਵਪੂਰਣ ਲੋਕਾਂ ਲਈ ਹਨ।”

ਪਰਮੇਸ਼ੁਰ ਨੇ ਆਖਿਆ, “ਮੈਂ ਇਨ੍ਹਾਂ ਬੰਦਿਆਂ ਨੂੰ ਲੋਕਾਂ ਨਾਲੋਂ ਵੱਖ ਕਰ ਲਿਆ ਹੈ
    ਅਤੇ ਮੈਂ ਖੁਦ ਉਨ੍ਹਾਂ ਨੂੰ ਆਦੇਸ਼ ਦੇਵਾਂਗਾ ਮੈਂ ਗੁੱਸੇ ਹਾਂ
ਅਤੇ ਮੈਂ ਆਪਣੇ ਸਭ ਤੋਂ ਚੰਗੇ ਯੋਧੇ ਇੱਕਤ੍ਰ ਕੀਤੇ ਹਨ ਜਿਹੜੇ ਮੇਰਾ ਕਹਿਰ ਵਰਸਾਉਣ ਦੇ ਮੰਤਵ ਨਾਲ
    ਮੇਰੀ ਫ਼ਤਿਹ ਵਿੱਚ ਆਨੰਦ ਮਾਣਦੇ ਹਨ!

“ਪਰਬਤਾਂ ਅੰਦਰ ਉੱਚਾ ਸ਼ੋਰ ਹੈ।
    ਇਸ ਸ਼ੋਰ ਨੂੰ ਸੁਣੋ! ਇਹ ਬਹੁਤ ਸਾਰੇ ਲੋਕਾਂ ਦੇ ਸ਼ੋਰ ਵਾਂਗ ਜਾਪਦਾ ਹੈ।
ਅਨੇਕਾਂ ਰਾਜਾਂ ਦੇ ਲੋਕ ਇਕੱਠੇ ਹੋ ਰਹੇ ਹਨ।
    ਸਰਬ ਸ਼ਕਤੀਮਾਨ ਯਹੋਵਾਹ ਆਪਣੀ ਫ਼ੌਜ ਨੂੰ ਇਕੱਠਾ ਕਰਨ ਲਈ ਹੋਕਾ ਦੇ ਰਿਹਾ ਹੈ।
ਯਹੋਵਾਹ ਅਤੇ ਓਸਦੀ ਫ਼ੌਜ ਦੂਰ ਦੁਰਾਡੇ ਦੇਸ਼ ਵੱਲੋਂ ਆ ਰਹੇ ਹਨ।
    ਉਹ ਦੁਮੇਲੋ ਪਾਰ ਤੋਂ ਆ ਰਹੇ ਹਨ।
ਯਹੋਵਾਹ ਕਹਿਰ ਆਪਣਾ ਦਰਸਾਉਣ ਲਈ ਆਪਣੀ ਫ਼ੌਜ ਨੂੰ ਹਬਿਆਰ ਵਾਂਗ ਵਰਤੇਗਾ।
    ਇਹ ਫ਼ੌਜ ਸਾਰੇ ਦੇਸ਼ ਨੂੰ ਤਬਾਹ ਕਰ ਦੇਵੇਗੀ।”

ਯਹੋਵਾਹ ਦਾ ਖਾਸ ਦਿਹਾੜਾ ਨੇੜੇ ਹੈ। ਇਸ ਲਈ ਰੋਵੋ ਅਤੇ ਆਪਣੇ-ਆਪ ਲਈ ਸੋਗ ਮਨਾਓ। ਇਹ ਯਹੋਵਾਹ ਸਰਬ-ਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ। ਲੋਕਾਂ ਦਾ ਹੌਸਲਾ ਟੁੱਟ ਜਾਵੇਗਾ। ਡਰ ਨਾਲ ਲੋਕ ਨਿਰਬਲ ਹੋ ਜਾਣਗੇ। ਹਰ ਬੰਦਾ ਭੈਭੀਤ ਹੋ ਜਾਵੇਗਾ। ਡਰ ਨਾਲ ਉਨ੍ਹਾਂ ਦੇ ਪੇਟ ਓਸੇ ਤਰ੍ਹਾਂ ਦੁੱਖਣਗੇ ਜਿਵੇਂ ਕੋਈ ਔਰਤ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ। ਉਨ੍ਹਾਂ ਦੇ ਚਿਹਰੇ ਅੱਗ ਵਾਂਗ ਲਾਲ ਹੋ ਜਾਣਗੇ। ਲੋਕ ਹੈਰਾਨ ਹੋ ਜਾਣਗੇ ਕਿਉਂਕਿ ਇਸੇ ਤਰ੍ਹਾਂ ਦੇ ਡਰ ਦਾ ਪ੍ਰਛਾਵਾਂ ਉਨ੍ਹਾਂ ਦੇ ਸਮੂਹ ਗਵਾਂਢੀਆਂ ਦੇ ਚਿਹਰਿਆਂ ਉੱਤੇ ਵੀ ਹੋਵੇਗਾ।

ਬਾਬਲ ਦੇ ਖਿਲਾਫ਼ ਪਰਮੇਸ਼ੁਰ ਦਾ ਨਿਆਂ

ਦੇਖੋ, ਯਹੋਵਾਹ ਖਾਸ ਦਿਨ ਆ ਰਿਹਾ ਹੈ! ਇਹ ਬਹੁਤ ਭਿਆਨਕ ਦਿਨ ਹੋਵੇਗਾ। ਪਰਮੇਸ਼ੁਰ ਕਹਿਰਵਾਨ ਹੋ ਜਾਵੇਗਾ ਅਤੇ ਉਹ ਦੇਸ ਨੂੰ ਤਬਾਹ ਕਰ ਦੇਵੇਗਾ। ਪਰਮੇਸ਼ੁਰ ਹਰੇਕ ਨੂੰ ਜਿਹੜਾ ਪਾਪ ਕਰਦਾ ਹੈ। ਦੇਸ ਛੱਡਣ ਲਈ ਮਜ਼ਬੂਰ ਕਰ ਦੇਵੇਗਾ। 10 ਅਕਾਸ਼ ਹਨੇਰਾ ਹੋਵੇਗਾ। ਸੂਰਜ, ਚੰਨ ਅਤੇ ਤਾਰੇ ਨਹੀਂ ਚਮਕਣਗੇ।

11 ਪਰਮੇਸ਼ੁਰ ਆਖਦਾ ਹੈ, “ਮੈਂ ਦੁਨੀਆਂ ਉੱਤੇ ਆਫਤਾਂ ਭੇਜਾਂਗਾ। ਮੈਂ ਬੁਰੇ ਬੰਦਿਆਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਦੇਵਾਂਗਾ। ਮੈਂ ਗੁਮਾਨੀ ਲੋਕਾਂ ਤੋਂ ਉਨ੍ਹਾਂ ਦਾ ਗੁਮਾਨ ਖੋਹ ਲਵਾਂਗਾ। ਮੈਂ ਉਨ੍ਹਾਂ ਲੋਕਾਂ ਦੀਆਂ ਫ਼ਢ਼ਾਂ ਨੂੰ ਰੋਕ ਦਿਆਂਗਾ ਜਿਹੜੇ ਹੋਰਨਾਂ ਨਾਲ ਕਮੀਨਗੀ ਭਰਿਆ ਸਲੂਕ ਕਰਦੇ ਹਨ। 12 ਲੋਕ ਖਰੇ ਸੋਨੇ ਨਾਲੋਂ ਵੀ ਵੱਧੇਰੇ ਨਾਯਾਬ ਹੋਣਗੇ। 13 ਆਪਣੇ ਕਹਿਰ ਨਾਲ ਮੈਂ ਅਕਾਸ਼ ਨੂੰ ਹਿਲਾ ਦਿਆਂਗਾ। ਅਤੇ ਧਰਤੀ ਆਪਣੀ ਥਾਂ ਤੋਂ ਹਿੱਲ ਜਾਵੇਗੀ।”

ਇਹ ਉਸ ਦਿਨ ਵਾਪਰੇਗਾ ਜਦੋਂ ਸਰਬ ਸ਼ਕਤੀਮਾਨ ਯਹੋਵਾਹ ਆਪਣਾ ਕਹਿਰ ਦਰਸਾਵੇਗਾ। 14 ਫ਼ੇਰ ਲੋਕੀ ਓਸੇ ਤਰ੍ਹਾਂ ਭੱਜ ਉੱਠਣਗੇ ਜਿਵੇਂ ਕੋਈ ਜ਼ਖਮੀ ਹਿਰਨ ਹੁੰਦਾ ਹੈ। ਉਹ ਬਿਨਾਂ ਆਜੜੀ ਤੋਂ ਭੇਡਾਂ ਵਾਂਗ ਭੱਜ ਉੱਠਣਗੇ। ਹਰ ਬੰਦਾ ਮੂੰਹ ਮੋੜ ਲਵੇਗਾ ਅਤੇ ਪਿੱਛਾਂਹ ਆਪਣੇ ਦੇਸ਼ ਅਤੇ ਲੋਕਾਂ ਵੱਲ ਭੱਜ ਪਵੇਗਾ। 15 ਜੋ ਕੋਈ ਵੀ ਫੜਿਆ ਜਾਵੇਗਾ, ਦੁਸ਼ਮਣ ਉਸ ਵਿਅਕਤੀ ਨੂੰ ਉਸੇ ਦੀ ਤਲਵਾਰ ਨਾਲ ਹੀ ਮਾਰ ਦੇਵੇਗਾ। 16 ਉਨ੍ਹਾਂ ਦੇ ਘਰ ਦੀ ਹਰ ਚੀਜ਼ ਲੁੱਟ ਲਈ ਜਾਵੇਗੀ। ਉਨ੍ਹਾਂ ਦੀਆਂ ਪਤਨੀਆਂ ਨਾਲ ਬਲਾਤਕਾਰ ਹੋਵੇਗਾ। ਅਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਲੋਕਾਂ ਦੇ ਦੇਖਦਿਆਂ ਕੁੱਟ-ਕੁੱਟ ਕੇ ਮਾਰ ਦਿੱਤੇ ਜਾਣਗੇ।

17 ਪਰਮੇਸ਼ੁਰ ਆਖਦਾ ਹੈ, “ਦੇਖੋ, ਮੈਂ ਮਿਦੀਆਂ ਦੀਆਂ ਫ਼ੌਜਾਂ ਤੋਂ ਬਾਬਲ ਉੱਤੇ ਹਮਲਾ ਕਰਾਵਾਂਗਾ। ਮਿਦੀਆਂ ਦੀਆਂ ਫ਼ੌਜਾਂ ਹਮਲੇ ਕਰਨ ਤੋਂ ਨਹੀਂ ਹਟਣਗੀਆਂ। ਭਾਵੇਂ ਉਨ੍ਹਾਂ ਨੂੰ ਚਾਂਦੀ ਅਤੇ ਸੋਨਾ ਹੀ ਕਿਉਂ ਨਾ ਅਦਾ ਕਰ ਦਿੱਤਾ ਜਾਵੇ। 18 ਫ਼ੌਜੀ ਬਾਬਲ ਦੇ ਨੌਜਵਾਨਾਂ ਉੱਪਰ ਹਮਲਾ ਕਰਨਗੇ ਅਤੇ ਉਨ੍ਹਾਂ ਨੂੰ ਮਾਰ ਸੁੱਟਣਗੇ। ਫ਼ੌਜੀ ਨਿੱਕੇ ਨਿਆਣਿਆਂ ਉੱਤੇ ਵੀ ਤਰਸ ਨਹੀਂ ਕਰਨਗੇ। ਫ਼ੌਜੀ ਬੱਚਿਆਂ ਉੱਪਰ ਵੀ ਤਰਸ ਨਹੀਂ ਕਰਨਗੇ। 19 ਬਾਬਲ ਤਬਾਹ ਹੋ ਜਾਵੇਗਾ। ਇਹ ਤਬਾਹੀ ਸਦੂਮ ਅਤੇ ਅਮੂਰਾਹ ਵਰਗੀ ਹੋਵੇਗੀ। ਪਰਮੇਸ਼ੁਰ ਇਹ ਤਬਾਹੀ ਲਿਆਵੇਗਾ ਅਤੇ ਓੱਥੇ ਕੁਝ ਵੀ ਨਹੀਂ ਬਚੇਗਾ।

“ਬਾਬਲ ਸਮੂਹ ਰਾਜਧਾਨੀਆਂ ਨਾਲੋਂ ਸਭ ਤੋਂ ਸੁੰਦਰ ਹੈ। ਬਾਬਲ ਦੇ ਲੋਕ ਆਪਣੇ ਸ਼ਹਿਰ ਉੱਤੇ ਬਹੁਤ ਗੁਮਾਨ ਕਰਦੇ ਹਨ। ਪਰ ਬਾਬਲ ਆਪਣੀ ਮਹਿਮਾ ਕਾਇਮ ਨਹੀਂ ਰੱਖ ਸੱਕੇਗਾ। 20 ਭਵਿੱਖ ਵਿੱਚ ਓੱਥੇ ਕੋਈ ਨਹੀਂ ਰਹੇਗਾ। ਅਰਬ ਲੋਕ ਓੱਥੇ ਆਪਣੇ ਤੰਬੂ ਨਹੀਂ ਲਗਾਉਣਗੇ। ਆਜੜੀ ਓੱਥੇ ਭੇਡਾਂ ਚਾਰਨ ਨਹੀਂ ਆਉਣਗੇ। 21 ਉੱਥੇ ਸਿਰਫ਼ ਮਾਰੂਬਲ ਦੇ ਜੰਗਲੀ ਜਾਨਵਰ ਹੀ ਰਹਿ ਰਹੇ ਹੋਣਗੇ। ਬਾਬਲ ਵਿੱਚ ਲੋਕ ਆਪਣੇ ਘਰਾਂ ਅੰਦਰ ਨਹੀਂ ਰਹਿ ਰਹੇ ਹੋਣਗੇ। ਘਰ ਉੱਲੂਆਂ ਅਤੇ ਵੱਡੇ ਪੰਛੀਆਂ ਨਾਲ ਭਰੇ ਹੋਣਗੇ। ਜੰਗਲੀ ਬੱਕਰੀਆਂ ਘਰਾਂ ਵਿੱਚ ਖੇਡ ਰਹੀਆਂ ਹੋਣਗੀਆਂ। 22 ਆਵਾਰਾ ਕੁੱਤੇ ਅਤੇ ਬਘਿਆੜ ਬਾਬਲ ਦੇ ਉਨ੍ਹਾਂ ਸੁੰਦਰ ਅਤੇ ਮਹਾਨ ਘਰਾਂ ਵਿੱਚ ਭੌਂਕ ਰਹੇ ਹੋਣਗੇ। ਬਾਬਲ ਖਤਮ ਹੋ ਜਾਵੇਗਾ। ਬਾਬਲ ਦਾ ਅੰਤ ਨੇੜੇ ਹੈ। ਹੁਣ ਮੈਂ ਬਾਬਲ ਦੀ ਤਬਾਹੀ ਨੂੰ ਹੋਰ ਨਹੀਂ ਰੋਕਾਂਗਾ।”

ਇਸਰਾਏਲ ਘਰ ਵਾਪਸ ਪਰਤੇਗਾ

14 ਭਵਿੱਖ ਵਿੱਚ ਯਹੋਵਾਹ ਯਾਕੂਬ ਨੂੰ ਆਪਣਾ ਪਿਆਰ ਫ਼ੇਰ ਦਰਸਾਵੇਗਾ। ਯਹੋਵਾਹ ਫ਼ੇਰ ਇਸਰਾਏਲ ਦੇ ਲੋਕਾਂ ਦੀ ਚੋਣ ਕਰੇਗਾ। ਉਸ ਸਮੇਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੀ ਧਰਤੀ ਦੇ ਦੇਵੇਗਾ। ਫ਼ੇਰ ਗ਼ੈਰ-ਯਹੂਦੀ ਲੋਕ ਯਹੂਦੀ ਲੋਕਾਂ ਨਾਲ ਰਲ ਜਾਣਗੇ। ਦੋਵੇਂ ਲੋਕ ਇਕੱਠੇ ਹੋ ਕੇ ਇੱਕ ਪਰਿਵਾਰ ਬਣ ਜਾਣਗੇ-ਯਾਕੂਬ ਦਾ ਪਰਿਵਾਰ। ਉਹ ਕੌਮਾਂ ਇਸਰਾਏਲ ਦੇ ਲੋਕਾਂ ਨੂੰ ਇਸਰਾਏਲ ਦੇ ਦੇਸ ਵਾਪਸ ਲੈ ਜਾਣਗੀਆਂ। ਹੋਰਨਾਂ ਕੌਮਾਂ ਦੇ ਮਰਦ ਤੇ ਔਰਤਾਂ ਇਸਰਾਏਲ ਦੇ ਗੁਲਾਮ ਬਣ ਜਾਣਗੇ। ਅਤੀਤ ਵਿੱਚ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੇ ਗੁਲਾਮ ਬਣਨ ਲਈ ਮਜ਼ਬੂਰ ਕੀਤਾ ਸੀ। ਪਰ ਇਸ ਸਮੇਂ ਇਸਰਾਏਲ ਦੇ ਲੋਕ ਉਨ੍ਹਾਂ ਕੌਮਾਂ ਨੂੰ ਹਰਾ ਦੇਣਗੇ ਅਤੇ ਉਦੋਂ ਇਸਰਾਏਲ ਉਨ੍ਹਾਂ ਉੱਤੇ ਹਕੂਮਤ ਕਰੇਗਾ। ਯਹੋਵਾਹ ਤੁਹਾਡੀ ਸਖਤ ਮਿਹਨਤ ਨੂੰ ਤੁਹਾਡੇ ਪਾਸੋਂ ਲੈ ਲਵੇਗਾ, ਅਤੇ ਉਹ ਤੁਹਾਨੂੰ ਆਰਾਮ ਦੇਵੇਗਾ। ਅਤੀਤ ਵਿੱਚ ਤੁਸੀਂ ਗੁਲਾਮ ਸੀ। ਬੰਦਿਆਂ ਨੇ ਤੁਹਾਨੂੰ ਸਖਤ ਮਿਹਨਤ ਕਰਨ ਲਈ ਮਜ਼ਬੂਰ ਕੀਤਾ ਸੀ। ਪਰ ਯਹੋਵਾਹ ਤੁਹਾਡੀ ਇਸ ਸਖਤ ਮਿਹਨਤ ਨੂੰ ਖਤਮ ਕਰ ਦੇਵੇਗਾ।

ਬਾਬਲ ਦੇ ਰਾਜੇ ਬਾਰੇ ਗੀਤ

ਉਸ ਸਮੇਂ, ਤੁਸੀਂ ਬਾਬਲ ਦੇ ਰਾਜੇ ਬਾਰੇ ਇਹ ਗੀਤ ਗਾਉਣਾ ਸ਼ੁਰੂ ਕਰ ਦੇਵੋਗੇ:

ਜਦੋਂ ਰਾਜਾ ਸਾਡੇ ਉੱਤੇ ਰਾਜ ਕਰਦਾ ਸੀ, ਬੜਾ ਕਮੀਨਾ ਸੀ।
    ਪਰ ਹੁਣ ਉਸਦੀ ਹਕੂਮਤ ਖਤਮ ਹੋ ਚੁੱਕੀ ਹੈ।
ਯਹੋਵਾਹ ਬੁਰੇ ਹਾਕਮ ਦੇ ਅਧਿਕਾਰ ਦੀ ਛੜੀ ਨੂੰ ਤੋੜਦਾ ਹੈ।
    ਯਹੋਵਾਹ ਉਨ੍ਹਾਂ ਦੀ ਸ਼ਕਤੀ ਖੋਹ ਲੈਂਦਾ ਹੈ।
ਗੁੱਸੇ ਵਿੱਚ ਆ ਕੇ, ਬਾਬਲ ਦੇ ਰਾਜੇ ਨੇ ਲੋਕਾਂ ਨੂੰ ਮਾਰਿਆ।
    ਉਹ ਲੋਕਾਂ ਨੂੰ ਮਾਰਨੋ ਕਦੇ ਨਹੀਂ ਹਟਿਆ।
ਉਸ ਬੁਰੇ ਹਾਕਮ ਨੇ ਲੋਕਾਂ ਉੱਤੇ ਗੁੱਸੇ ਨਾਲ ਹਕੂਮਤ ਕੀਤੀ।
    ਉਹ ਲੋਕਾਂ ਨੂੰ ਦੁੱਖ ਦੇਣ ਤੋਂ ਨਹੀਂ ਟਲਿਆ।
ਪਰ ਹੁਣ, ਸਾਰਾ ਦੇਸ ਆਰਾਮ ਵਿੱਚ ਹੈ।
    ਦੇਸ਼ ਸ਼ਾਂਤ ਹੈ।
    ਹੁਣ ਲੋਕ ਜਸ਼ਨ ਮਨਾਉਣਾ ਸ਼ੁਰੂ ਕਰਦੇ ਨੇ।
ਤੂੰ ਬੁਰਾ ਰਾਜੇ ਸੀ,
    ਤੇ ਹੁਣ ਤੂੰ ਖਤਮ ਹੋ ਚੁੱਕਿਆ ਹੈਂ।
ਦਿਆਰ ਦੇ ਰੁੱਖ ਵੀ ਪ੍ਰਸੰਨ ਨੇ।
    ਦਿਆਰ ਦੇ ਰੁੱਖ ਵੀ ਪ੍ਰਸੰਨ ਨੇ।
ਰੁੱਖ ਆਖਦੇ ਨੇ, “ਰਾਜੇ ਨੇ ਸਾਨੂੰ ਚੀਰ ਸੁੱਟਿਆ ਸੀ।
    ਪਰ ਹੁਣ ਰਾਜਾ ਡਿੱਗ ਪਿਆ,
    ਅਤੇ ਉਹ ਦੋਬਾਰਾ ਕਦੀ ਖੜ੍ਹਾ ਨਹੀਂ ਹੋਵੇਗਾ।”
ਸ਼ਿਓਲ ਮੌਤ ਦਾ ਸਥਾਨ ਉਤੇਜਿਤ ਹੈ
    ਕਿਉਂਕਿ ਤੂੰ ਆ ਰਿਹਾ ਹੈਂ।
ਸ਼ਿਓਲ ਸਾਰਿਆਂ ਦੀਆਂ ਰੂਹਾਂ ਨੂੰ ਜਗਾ ਰਿਹਾ ਹੈ,
    ਤੇਰੇ ਲਈ ਧਰਤੀ ਦੇ ਆਗੂਆਂ ਨੂੰ।
ਸ਼ਿਓਲ ਰਾਜਿਆਂ ਨੂੰ ਆਪਣੇ ਤਖਤਾਂ ਤੋਂ ਖੜ੍ਹੇ ਕਰ ਰਿਹਾ ਹੈ।
    ਉਹ ਤੇਰਾ ਸੁਆਗਤ ਕਰਨ ਲਈ ਤਿਆਰ ਹੋ ਜਾਣਗੇ।
10 ਇਹ ਸਾਰੇ ਆਗੂ ਤੇਰਾ ਮਜ਼ਾਕ ਉਡਾਣਗੇ। ਉਹ ਆਖਣਗੇ,
    “ਤੂੰ ਹੁਣ ਸਾਡੇ ਵਾਂਗ ਹੀ ਮੁਰਦਾ ਜਿਸਮ ਹੈਂ।
    ਹੁਣ ਤੂੰ ਬਸ ਸਾਡੇ ਜਿਹਾ ਹੀ ਹੈਂ।”
11 ਤੇਰੇ ਗੁਮਾਨ ਨੂੰ ਸ਼ਿਓਲ ਵੱਲ ਭੇਜ ਦਿੱਤਾ ਗਿਆ ਹੈ।
    ਤੇਰੀਆਂ ਸਾਰੰਗੀਆਂ ਦਾ ਸੰਗੀਤ ਤੇਰੀ ਮਾਣ ਭਰੀ ਰੂਹ ਦੀ ਆਮਦ ਦੀ ਸੂਚਨਾ ਦਿੰਦਾ ਹੈ।
ਮੱਖੀਆਂ ਤੇਰੇ ਜਿਸਮ ਨੂੰ ਖਾ ਜਾਣਗੀਆਂ।
    ਤੂੰ ਉਨ੍ਹਾਂ ਉੱਤੇ ਬਿਸਤਰੇ ਵਾਂਗ ਲੇਟਿਆਂ ਹੋਵੇਂਗਾ।
    ਕੀੜੇ ਤੇਰੇ ਜਿਸਮ ਨੂੰ ਰਜ਼ਾਈ ਵਾਂਗ ਕੱਜਣ।
12 ਤੂੰ ਪ੍ਰਭਾਤ ਦੇ ਤਾਰੇ ਵਾਂਗ ਸੀ
    ਪਰ ਤੂੰ ਅਕਾਸ਼ ਵਿੱਚੋਂ ਡਿੱਗ ਚੁੱਕਿਆ ਹੈਂ।
ਅਤੀਤ ਵਿੱਚ, ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਸਾਹਮਣੇ ਝੁਕਦੀਆਂ ਸਨ।
    ਪਰ ਹੁਣ ਤੂੰ ਕੱਟ ਕੇ ਸੁੱਟ ਦਿੱਤਾ ਗਿਆ ਹੈਂ।
13 ਤੂੰ ਹਮੇਸ਼ਾ ਆਪਣੇ-ਆਪ ਨੂੰ ਆਖਿਆ,
    “ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ।
ਮੈਂ ਉੱਪਰ ਅਕਾਸ਼ ਵੱਲ ਜਾਵਾਂਗਾ।
ਮੈਂ ਆਪਣਾ ਤਖਤ ਪਰਮੇਸ਼ੁਰ ਦੇ ਤਾਰਿਆਂ ਦੇ ਉੱਪਰ ਸਥਾਪਿਤ ਕਰਾਂਗਾ।
    ਮੈਂ ਜ਼ਫ਼ੋਨ ਦੇ ਪਵਿੱਤਰ ਪਰਬਤ ਉੱਤੇ ਬੈਠਾਂਗਾ।
    ਉਸ ਪਰਬਤ ਉੱਤੇ ਮੈਂ ਦੇਵਤਿਆਂ ਨੂੰ ਮਿਲਾਂਗਾ।
14 ਮੈਂ ਬੱਦਲਾਂ ਵਿੱਚਲੀ ਜਗਵੇਦੀ ਤੱਕ ਜਾਵਾਂਗਾ।
    ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ।”

15 ਪਰ ਇਉਂ ਹੋਇਆ ਨਹੀਂ।
    ਤੂੰ ਪਰਮੇਸ਼ੁਰ ਨਾਲ ਅਕਾਸ਼ ਵੱਲ ਨਹੀਂ ਗਿਆ।
    ਤੈਨੂੰ ਡੂੰਘੀ ਖੱਡ ਵਿੱਚ, ਸ਼ਿਓਲ, ਮੌਤ ਦੇ ਸਥਾਨ ਉੱਤੇ ਡੇਗਿਆ ਗਿਆ ਸੀ।
16 ਲੋਕ ਤੇਰੇ ਵੱਲ ਦੇਖਦੇ ਹਨ ਅਤੇ ਤੇਰੇ ਬਾਰੇ ਸੋਚਦੇ ਹਨ।
    ਉਹ ਦੇਖਦੇ ਹਨ ਕਿ ਤੂੰ ਤਾਂ ਬਸ ਮੁਰਦਾ ਜਿਸਮ ਹੀ ਹੈਂ, ਤੇ ਲੋਕ ਆਖਦੇ ਨੇ,
“ਕੀ ਇਹ ਉਹੀ ਬੰਦਾ ਹੈ ਜਿਸਨੇ ਧਰਤੀ ਦੀਆਂ
    ਸਾਰੀਆਂ ਰਾਜਧਾਨੀਆਂ ਨੂੰ ਭੈਭੀਤ ਕੀਤਾ ਸੀ?
17 ਕੀ ਇਹੀ ਉਹ ਆਦਮੀ ਹੈ ਜਿਸਨੇ ਸ਼ਹਿਰਾਂ ਨੂੰ ਤਬਾਹ ਕੀਤਾ ਸੀ
    ਅਤੇ ਜਿਸਨੇ ਧਰਤੀ ਨੂੰ ਮਾਰੂਬਲ ਵਿੱਚ ਬਦਲ ਦਿੱਤਾ ਸੀ?
ਕੀ ਇਹ ਉਹੀ ਆਦਮੀ ਹੈ ਜਿਸਨੇ ਲੋਕਾਂ ਨੂੰ ਜੰਗ ਵਿੱਚ ਫ਼ੜਿਆ ਸੀ
    ਪਰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਸੀ?”
18 ਧਰਤੀ ਦਾ ਹਰ ਰਾਜਾ ਸ਼ਾਨ ਨਾਲ ਮਰਿਆ ਹੈ।
    ਹਰ ਰਾਜੇ ਦੀ ਆਪਣੀ ਕਬਰ ਹੈ।
19 ਪਰ ਤੂੰ, ਹੇ ਬੁਰੇ ਰਾਜੇ, ਤੈਨੂੰ ਤੇਰੀ ਕਬਰ ਵਿੱਚੋਂ ਕੱਢ ਸੁੱਟਿਆ ਗਿਆ ਹੈ।
    ਤੂੰ ਰੁੱਖ ਦੀ ਕੱਟੀ ਹੋਈ ਟਾਹਣੀ ਵਾਂਗਰਾਂ ਹੈਂ।
ਉਸ ਟਾਹਣੀ ਨੂੰ ਕੱਟ ਕੇ ਸੁੱਟ ਦਿੱਤਾ ਜਾਂਦਾ ਹੈ।
    ਤੂੰ ਉਸ ਮੁਰਦਾ ਲਾਸ਼ ਵਾਂਗ ਹੈ ਜਿਹੜੀ ਲੜਾਈ ਅੰਦਰ ਡਿੱਗੀ ਸੀ, ਤੇ ਜਿਸ ਨੂੰ ਹੋਰਨਾਂ ਫ਼ੌਜੀਆਂ ਨੇ ਦਰੜ ਦਿੱਤਾ ਸੀ।
ਹੁਣ, ਤੂੰ ਹੋਰਨਾਂ ਮੁਰਦਾ ਬੰਦਿਆਂ ਵਰਗਾ ਲੱਗਦਾ ਹੈਂ।
    ਤੂੰ ਕਫ਼ਨ ਵਿੱਚ ਲਿਪਟਿਆ ਹੋਇਆ ਹੈਂ।
20 ਹੋਰ ਬਹੁਤ ਸਾਰੇ ਰਾਜੇ ਮਰ ਚੁੱਕੇ ਹਨ।
    ਅਤੇ ਉਨ੍ਹਾਂ ਦੀਆਂ ਆਪੋ-ਆਪਣੀਆਂ ਕਬਰਾਂ ਹਨ।
    ਪਰ ਤੂੰ ਉਨ੍ਹਾਂ ਨਾਲ ਸ਼ਾਮਿਲ ਨਹੀਂ ਹੋਵੇਂਗਾ।
ਕਿਉਂ ਕਿ ਤੂੰ ਆਪਣੇ ਹੀ ਦੇਸ਼ ਨੂੰ ਤਬਾਹ ਕਰ ਦਿੱਤਾ ਸੀ।
    ਤੂੰ ਆਪਣੇ ਹੀ ਲੋਕਾਂ ਨੂੰ ਮਾਰ ਦਿੱਤਾ ਸੀ।
ਤੇਰੇ ਬੱਚੇ ਤੇਰੇ ਵਾਂਗ ਤਬਾਹ ਨਹੀਂ ਕਰਦੇ ਰਹਿਣਗੇ।
    ਤੇਰੇ ਬੱਚਿਆਂ ਨੂੰ ਰੋਕ ਦਿੱਤਾ ਜਾਵੇਗਾ।

21 ਉਸ ਦੇ ਬੱਚਿਆਂ ਨੂੰ ਮਾਰਨ ਲਈ ਤਿਆਰ ਰਹੋ।
    ਨੂੰ ਮਾਰ ਦਿਓ ਕਿਉਂ ਕਿ ਉਨ੍ਹਾਂ ਦਾ ਪਿਤਾ ਗੁਨਾਹਗਾਰ ਹੈ।
ਉਸ ਦੇ ਬੱਚੇ ਫ਼ੇਰ ਕਦੇ ਵੀ ਧਰਤੀ ਉੱਤੇ ਹਕੂਮਤ ਨਹੀਂ ਕਰਨਗੇ।
    ਉਹ ਕਦੇ ਵੀ ਧਰਤੀ ਨੂੰ ਆਪਣੇ ਸ਼ਹਿਰਾਂ ਨਾਲ ਨਹੀਂ ਭਰਨਗੇ।

22 ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ, “ਮੈਂ ਖਲੋਵਾਂਗਾ ਤੇ ਉਨ੍ਹਾਂ ਲੋਕਾਂ ਵਿਰੁੱਧ ਲੜਾਂਗਾ। ਮੈਂ ਬਾਬਲ ਦੇ ਮਸ਼ਹੂਰ ਸ਼ਹਿਰ ਨੂੰ ਤਬਾਹ ਕਰ ਦਿਆਂਗਾ। ਮੈਂ ਬਾਬਲ ਦੇ ਸਾਰੇ ਲੋਕਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਦੇ ਪੁੱਤ ਪੋਤਿਆਂ ਅਤੇ ਪੜਪੋਤਿਆਂ ਨੂੰ ਤਬਾਹ ਕਰ ਦਿਆਂਗਾ।” ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।

23 ਯਹੋਵਾਹ ਨੇ ਆਖਿਆ, “ਮੈਂ ਬਾਬਲ ਨੂੰ ਬਦਲ ਦਿਆਂਗਾ। ਉਹ ਥਾਂ ਜਾਨਵਰਾਂ ਲਈ ਹੋਵੇਗੀ ਲੋਕਾਂ ਲਈ ਨਹੀਂ। ਉਹ ਥਾਂ ਇੱਕ ਦਲਦਲ ਹੋਵੇਗੀ। ਮੈਂ ‘ਬਰਬਾਦੀ ਦੇ ਝਾੜੂ’ ਨੂੰ ਵਰਤਾਂਗਾ ਤੇ ਬਾਬਲ ਉੱਤੇ ਝਾੜੂ ਫ਼ੇਰ ਦਿਆਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।

ਪਰਮੇਸ਼ੁਰ ਅੱਸ਼ੂਰ ਨੂੰ ਵੀ ਸਜ਼ਾ ਦੇਵੇਗਾ

24 ਸਰਬ ਸ਼ਕਤੀਮਾਨ ਯਹੋਵਾਹ ਨੇ ਇੱਕ ਇਕਰਾਰ ਕੀਤਾ ਹੈ। ਯਹੋਵਾਹ ਨੇ ਆਖਿਆ ਸੀ, “ਮੈਂ ਇਕਰਾਰ ਕਰਦਾ ਹਾਂ, ਇਹ ਗੱਲਾਂ ਓਵੇਂ ਵਾਪਰਨਗੀਆਂ ਜਿਵੇਂ ਮੈਂ ਸੋਚਿਆ ਸੀ। ਇਹ ਗੱਲਾਂ ਉਵੇਂ ਵਾਪਰਨਗੀਆਂ ਜਿਵੇਂ ਮੈਂ ਯੋਜਨਾ ਬਣਾਈ ਸੀ। 25 ਮੈਂ ਆਪਣੇ ਦੇਸ਼ ਵਿੱਚ ਅੱਸ਼ੂਰ ਦੇ ਰਾਜੇ ਨੂੰ ਤਬਾਹ ਕਰ ਦਿਆਂਗਾ। ਮੈਂ ਉਸ ਰਾਜੇ ਨੂੰ ਆਪਣੇ ਪਰਬਤਾਂ ਉੱਤੇ ਪੈਰਾਂ ਹੇਠ ਕੁਚਲ ਦਿਆਂਗਾ। ਉਸ ਰਾਜੇ ਨੇ ਮੇਰੇ ਲੋਕਾਂ ਨੂੰ ਆਪਣਾ ਗੁਲਾਮ ਬਣਾਇਆ, ਉਸ ਨੇ ਉਨ੍ਹਾਂ ਦੇ ਗਲਾਂ ਵਿੱਚ ਜ਼ੰਜ਼ੀਰਾਂ ਪਾਈਆਂ। ਯਹੂਦਾਹ ਦੀ ਗਰਦਨਾਂ ਉੱਤੋਂ ਉਸ ਲੱਠ ਨੂੰ ਹਟਾ ਦਿੱਤਾ ਜਾਵੇਗਾ। ਉਸ ਬੋਲ ਨੂੰ ਦੂਰ ਕਰ ਦਿੱਤਾ ਜਾਵੇਗਾ। 26 ਇਹੀ ਗੱਲ ਹੈ ਜਿਸਦੀ ਮੈਂ ਆਪਣੇ ਲੋਕਾਂ ਲਈ ਯੋਜਨਾ ਬਣਾਈ ਹੈ। ਅਤੇ ਮੈਂ ਆਪਣੀ ਬਾਂਹ (ਸ਼ਕਤੀ) ਦੀ ਵਰਤੋਂ ਸਾਰੀਆਂ ਕੌਮਾਂ ਨੂੰ ਸਜ਼ਾ ਦੇਣ ਲਈ ਕਰਾਂਗਾ।”

27 ਜਦੋਂ ਯਹੋਵਾਹ ਕੋਈ ਯੋਜਨਾ ਬਣਾਉਂਦਾ ਹੈ, ਇਸ ਨੂੰ ਕੋਈ ਨਹੀਂ ਰੋਕ ਸੱਕਦਾ। ਜਦੋਂ ਯਹੋਵਾਹ ਲੋਕਾਂ ਨੂੰ ਸਜ਼ਾ ਦੇਣ ਲਈ ਹੱਥ ਚੁੱਕਦਾ ਹੈ, ਕੋਈ ਬੰਦਾ ਉਸ ਨੂੰ ਰੋਕ ਨਹੀਂ ਸੱਕਦਾ।

ਪਰਮੇਸ਼ੁਰ ਦਾ ਸੰਦੇਸ਼ ਫ਼ਿਲਿਸ਼ਤੀਆਂ ਨੂੰ

28 ਇਹ ਸੰਦੇਸ਼ ਉਸ ਸਾਲ ਦਿੱਤਾ ਗਿਆ ਜਦੋਂ ਰਾਜਾ ਅਹਾਦ ਮਰਿਆ ਸੀ।

29 ਫ਼ਿਲਿਸਤੀਆਂ ਦੇ ਦੇਸ, ਤੂੰ ਬਹੁਤ ਖੁਸ਼ ਹੈਂ ਕਿਉਂ ਕਿ ਜਿਸ ਰਾਜੇ ਨੇ ਤੈਨੂੰ ਮਾਰਿਆ ਸੀ ਉਹ ਹੁਣ ਮਰ ਗਿਆ ਹੈ। ਪਰ ਤੈਨੂੰ ਸੱਚਮੁੱਚ ਖੁਸ਼ ਨਹੀਂ ਹੋਣਾ ਚਾਹੀਦਾ। ਇਹ ਠੀਕ ਹੈ ਕਿ ਉਸਦਾ ਰਾਜ ਖਤਮ ਹੋ ਗਿਆ ਹੈ। ਪਰ ਰਾਜੇ ਦਾ ਪੁੱਤਰ ਆਵੇਗਾ ਤੇ ਰਾਜ ਕਰੇਗਾ। ਇਹ ਓਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਇੱਕ ਸੱਪ ਹੋਰ ਵੱਧੇਰੇ ਜ਼ਹਿਰੀਲੇ ਸੱਪ ਨੂੰ ਜਨਮ ਦਿੰਦਾ ਹੈ। ਇਹ ਨਵਾਂ ਰਾਜਾ ਤੁਹਾਡੇ ਲਈ ਬਹੁਤ ਤੇਜ਼ ਫ਼ਨੀਅਰ ਵਰਗਾ ਹੋਵੇਗਾ। 30 ਪਰ ਮੇਰੇ ਗਰੀਬ ਬੰਦੇ ਸੁਰੱਖਿਅਤ ਹੋ ਕੇ ਭੋਜਨ ਕਰ ਸੱਕਣਗੇ। ਉਨ੍ਹਾਂ ਦੇ ਬੱਚੇ ਸੁਰੱਖਿਅਤ ਹੋਣਗੇ। ਮੇਰੇ ਗਰੀਬ ਬੰਦੇ ਆਰਾਮ ਨਾਲ ਲੇਟ ਸੱਕਣਗੇ ਤੇ ਸੁਰੱਖਿਅਤ ਮਹਿਸੂਸ ਕਰਨਗੇ। ਪਰ ਮੈਂ ਤੁਹਾਡੇ ਪਰਿਵਾਰ ਨੂੰ ਭੁੱਖ ਨਾਲ ਮਾਰ ਦਿਆਂਗਾ। ਅਤੇ ਤੁਹਾਡੇ ਸਾਰੇ ਰਹਿੰਦੇ ਬੰਦੇ ਮਰ ਜਾਣਗੇ।

31 ਸ਼ਹਿਰ ਦੇ ਦਰਵਾਜ਼ਿਆਂ ਨੇੜੇ ਰਹਿਣ ਵਾਲਿਓ, ਰੋਵੋ!
    ਵਾਸੀਓ, ਰੋਵੋ!
ਫ਼ਿਲਿਸਤੀਆਂ ਦੇ ਸਮੂਹ ਲੋਕੋ ਭੈਭੀਤ ਹੋ ਜਾਵੋਂਗੇ।
    ਹਾਡਾ ਹੌਸਲਾ ਮੋਮ ਵਾਂਗ ਪਿਘਲ ਜਾਵੇਗਾ।

ਉੱਤਰ ਵੱਲ ਦੇਖੋ!
    ਧੂੜ ਦਾ ਬੱਦਲ ਉੱਠਿਆ ਹੈ!
ਅੱਸ਼ੂਰ ਦੀ ਫ਼ੌਜ ਆ ਰਹੀ ਹੈ!
    ਉਸ ਫ਼ੌਜ ਦੇ ਸਾਰੇ ਬੰਦੇ ਤਾਕਤਵਰ ਹਨ।
32 ਉਹ ਫ਼ੌਜ ਤੁਹਾਡੇ ਦੇਸ ਅੰਦਰ ਸੰਦੇਸ਼ਵਾਹਕਾਂ ਨੂੰ ਭੇਜੇਗੀ।
ਉਹ ਸੰਦੇਸ਼ਵਾਹਕ ਆਪਣੇ ਲੋਕਾਂ ਨੂੰ ਕੀ ਆਖਣਗੇ?
    ਉਹ ਸੂਚਿਤ ਕਰਨਗੇ: “ਫ਼ਿਲਿਸਤੀਆਂ ਨੂੰ ਹਰਾ ਦਿੱਤਾ ਗਿਆ ਸੀ, ਪਰ ਯਹੋਵਾਹ ਨੇ ਸੀਯੋਨ ਨੂੰ ਤਾਕਤ ਦਿੱਤੀ ਸੀ।
    ਉਸ ਦੇ ਸਾਰੇ ਬੰਦੇ ਓੱਥੇ ਸੁਰੱਖਿਆ ਲਈ ਗਏ ਸਨ।”

ਮੋਆਬ ਨੂੰ ਪਰਮੇਸ਼ੁਰ ਦਾ ਸੰਦੇਸ਼

15 ਇਹ ਉਦਾਸ ਸੁਨੇਹਾ ਮੋਆਬ ਬਾਰੇ ਹੈ:

ਇੱਕ ਰਾਤ ਵਿੱਚ ਫ਼ੌਜਾਂ ਨੇ ਆਰ ਮੋਆਬ ਦੀ ਦੌਲਤ ਲੁੱਟ ਲਈ।
    ਉਸ ਰਾਤ, ਸ਼ਹਿਰ ਤਬਾਹ ਕੀਤਾ ਗਿਆ ਸੀ।
ਇੱਕ ਰਾਤ ਵਿੱਚ ਫੌਜ ਨੇ ਕੀਰ ਮੋਆਬ ਦੀ ਦੌਲਤ ਲੁੱਟ ਲਈ।
    ਉਸ ਰਾਤ ਸ਼ਹਿਰ ਤਬਾਹ ਕੀਤਾ ਗਿਆ ਸੀ।
ਰਾਜੇ ਦੇ ਪਰਿਵਾਰ ਤੇ ਦੀਬੋਨ ਦੇ ਲੋਕ ਨੇ ਉਪਾਸਨਾ ਸਥਾਨਾਂ ਉੱਤੇ ਰੋਣ ਲਈ ਜਾ ਰਹੇ
    ਮੋਆਬ ਦੇ ਲੋਕ ਨਬੋ ਅਤੇ ਮੇਦਬਾ ਲਈ ਰੋ ਰਹੇ ਹਨ।
    ਲੋਕਾਂ ਨੇ ਇਹ ਦਰਸਾਉਣ ਲਈ ਕਿ ਉਹ ਉਦਾਸ ਹਨ ਮੂੰਹ ਸਿਰ ਮੁਨਾ ਦਿੱਤੇ।
ਮੋਆਬ ਵਿੱਚ ਹਰ ਥਾਂ, ਛੱਤਾਂ ਉੱਤੇ ਅਤੇ ਗਲੀਆਂ ਵਿੱਚ,
    ਲੋਕਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਨੇ ਲੋਕ ਰੋ ਰਹੇ ਹਨ।
ਹਸ਼ਬੋਨ ਅਤੇ ਅਲਾਲੇਹ ਸ਼ਹਿਰਾਂ ਦੇ ਲੋਕ ਉੱਚੀ-ਉੱਚੀ ਰੋ ਰਹੇ ਹਨ।
    ਤੁਸੀਂ ਉਨ੍ਹਾਂ ਦੀਆਂ ਆਵਾਜ਼ਾਂ ਯਹਸ ਸ਼ਹਿਰ ਅੰਦਰ ਦੂਰੋ ਹੀ ਸੁਣ ਸੱਕਦੇ ਹੋ।
ਫ਼ੌਜੀ ਵੀ ਡਰੇ ਹੋਏ ਹਨ।
    ਫ਼ੌਜੀ ਡਰ ਨਾਲ ਕੰਬ ਰਹੇ ਨੇ।

ਮੇਰਾ ਦਿਲ ਮੋਆਬ ਲਈ ਉਦਾਸੀ ਵਿੱਚ ਰੋ ਰਿਹਾ ਹੈ।
    ਇਸ ਦੇ ਲੋਕ ਸੁਰੱਖਿਆ ਲਈ ਸੋਆਰ
    ਅਤੇ ਅਗਲਬ ਸ਼ਲੀਸ਼ੀਯਹ ਜਿੰਨੀ ਦੂਰ ਭੱਜ ਰਹੇ ਹਨ।
ਲੋਕ ਲੂਹੀਬ ਦੇ ਪਹਾੜੀ ਰਾਹ
    ਉੱਤੇ ਰੋਦੇ-ਰੋਦੇ ਜਾ ਰਹੇ ਹਨ।
ਲੋਕ ਬਹੁਤ ਉੱਚੀ-ਉੱਚੀ ਰੋ ਰਹੇ ਹਨ।
    ਹੋਰੋਨਾਈਮ ਨੂੰ ਜਾਂਦੇ ਰਾਹ ਉੱਤੇ ਤੁਰਦੇ ਹੋਏ।
ਪਰ ਨਿਮਰੀਮ ਦਾ ਚਸ਼ਮਾ ਮਾਰੂਬਲ ਵਾਂਗ ਸੁੱਕਾ ਹੈ।
    ਸਾਰੇ ਪੌਦੇ ਮੁਰਝਾ ਗਏ ਹਨ।
ਕਿਤੇ ਵੀ ਹਰਿਆਵਲ ਨਹੀਂ।
ਸ ਲਈ ਲੋਕ ਆਪਣੀਆਂ ਚੀਜ਼ਾਂ ਇਕੱਠੀਆਂ ਕਰਦੇ ਨੇ ਅਤੇ ਉਹ ਮੋਆਬ ਨੂੰ ਛੱਡ ਰਹੇ ਨੇ।
    ਉਹ ਆਪਣਾ ਸਾਮਾਨ ਚੁੱਕੀ ਜਾਂਦੇ ਹਨ,
    ਅਤੇ ਪਪੋਲਾਰ ਦੇ ਰੁੱਖਾਂ ਦੀ ਨਦੀ ਉੱਤੇ ਸਰਹੱਦ ਨੂੰ ਪਾਰ ਕਰਦੇ ਹਨ।

ਹਰ ਥਾਂ ਮੋਆਬ ਵਿੱਚ ਰੋਣਾ ਸੁਣਿਆ ਜਾ ਸੱਕਦਾ ਹੈ।
    ਉਨ੍ਹਾਂ ਦੀਆਂ ਚੀਕਾ ਬੇਰ ਏਲੀਮ ਜਿੰਨੀ ਦੂਰ ਤਾਈਂ ਅਤੇ ਅਗਲਇਮ ਜਿੰਨੀ ਦੂਰ ਤਾਈਂ ਸੁਣੀਆਂ ਜਾ ਸੱਕਦੀਆਂ ਹਨ।
ਦੀਮੋਨ ਦਾ ਪਾਣੀ ਖੂਨ ਨਾਲ ਭਰਿਆ ਹੈ।
    ਅਤੇ ਮੈਂ ਦੀਮੋਨ ਲਈ ਹੋਰ ਵੀ ਆਫ਼ਤਾਂ ਲੈ ਕੇ ਆਵਾਂਗਾ।
ਮੋਆਬ ਵਿੱਚ ਰਹਿਣ ਵਾਲੇ ਕੁਝ ਹੀ ਲੋਕ ਦੁਸ਼ਮਣ ਕੋਲੋਂ ਬਚੇ ਹਨ।
    ਪਰ ਮੈਂ ਉਨ੍ਹਾਂ ਲੋਕਾਂ ਨੂੰ ਖਾਣ ਲਈ ਸ਼ੇਰ ਭੇਜਾਂਗਾ।

16 ਤੁਹਾਨੂੰ ਲੋਕਾਂ ਨੂੰ ਦੇਸ਼ ਦੇ ਰਾਜੇ ਲਈ ਸੌਗਾਤ ਭੇਜਣੀ ਚਾਹੀਦੀ ਹੈ। ਤੁਹਾਨੂੰ ਸੀਯੋਨ ਦੀ ਪੁੱਤਰੀ ਦੇ ਪਰਬਤ ਨੂੰ ਮਾਰੂਬਲ ਰਾਹੀਂ ਸੇਲਾ ਤੋਂ ਇੱਕ ਲੇਲਾ ਭੇਜਣਾ ਚਾਹੀਦਾ ਹੈ।

ਮੋਆਬ ਦੀਆਂ ਔਰਤਾਂ ਅਰਨੋਨ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।
    ਉਹ ਸਹਾਇਤਾ ਲਈ ਤਕਦੀਆਂ ਹੋਈਆਂ ਇੱਕ ਥਾਂ ਤੋਂ ਦੂਜੀ ਥਾਂ ਵੱਲ ਭੱਜਦੀਆਂ ਹਨ।
    ਉਹ ਧਰਤੀ ਉੱਤੇ ਗੁਆਚੀਆਂ ਪੰਛੀਆਂ ਦੇ ਬੋਟਾਂ ਵਾਂਗ ਹਨ ਜਦੋਂ ਉਨ੍ਹਾਂ ਦਾ ਆਲ੍ਹਣਾ ਰੁੱਖ ਉੱਤੋਂ ਡਿੱਗ ਪਿਆ ਹੈ।
ਉਹ ਆਖਦੀਆਂ ਹਨ, “ਸਾਡੀ ਮਦਦ ਕਰੋ!
    ਦੱਸੋ ਅਸੀਂ ਕੀ ਕਰੀਏ!
ਸਾਨੂੰ ਸਾਡੇ ਦੁਸ਼ਮਣਾਂ ਕੋਲੋਂ ਬਚਾਓ।
    ਛਾਂ ਵਾਂਗ ਸਾਨੂੰ ਸਿਖਰ ਦੁਪਹਿਰੀ ਧੁੱਪ ਕੋਲੋਂ ਬਚਾਓ।
ਅਸੀਂ ਆਪਣੇ ਦੁਸ਼ਮਣਾਂ ਤੋਂ ਭੱਜ ਰਹੀਆਂ ਹਾਂ।
    ਸਾਨੂੰ ਛੁਪਾ ਲਵੋ!
    ਸਾਨੂੰ ਸਾਡੇ ਦੁਸ਼ਮਣਾਂ ਦੇ ਹਵਾਲੇ ਨਾ ਕਰੋ।”
ਮੋਆਬ ਦੇ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ।
    ਇਸ ਲਈ ਉਨ੍ਹਾਂ ਨੂੰ ਆਪਣੇ ਦੇਸ ਅੰਦਰ ਰਹਿਣ ਦਿਓ।
    ਉਨ੍ਹਾਂ ਨੂੰ ਉਨ੍ਹਾਂ ਦੇ ਦੁਸਮਣਾਂ ਤੋਂ ਛੁਪਾ ਲਵੋ ਲੁੱਟ ਮਾਰ ਰੁਕ ਜਾਵੇਗੀ।

ਦੁਸ਼ਮਣ ਹਾਰ ਜਾਵੇਗਾ।
    ਉਹ ਲੋਕ ਜਿਨ੍ਹਾਂ ਹੋਰਾਂ ਨੂੰ ਦੁੱਖ ਦਿੱਤਾ ਸੀ ਦੇਸ਼ ਵਿੱਚੋਂ ਚੱਲੇ ਜਾਣਗੇ।
ਫ਼ੇਰ ਇੱਕ ਨਵਾਂ ਰਾਜਾ ਆਵੇਗਾ।
    ਇਹ ਰਾਜਾ ਦਾਊਦ ਦੇ ਪਰਿਵਾਰ ਵਿੱਚੋਂ ਹੋਵੇਗਾ।
    ਉਹ ਵਫ਼ਾਦਾਰ ਹੋਵੇਗਾ, ਉਹ ਪਿਆਰ ਕਰਨ ਵਾਲਾ ਅਤੇ ਮਿਹਰਬਾਨ ਹੋਵੇਗਾ।
ਇਹ ਰਾਜਾ ਨਿਰਪੱਖ ਹੋ ਕੇ ਇਨਸਾਫ ਕਰੇਗਾ।
    ਉਹ ਓਹੀ ਗੱਲਾਂ ਕਰੇਗਾ ਜਿਹੜੀਆਂ ਸਹੀ ਅਤੇ ਚੰਗੀਆਂ ਹਨ।

ਅਸੀਂ ਸੁਣਿਆ ਹੈ ਕਿ ਮੋਆਬ ਦੇ ਲੋਕ
    ਬਹੁਤ ਗੁਮਾਨੀ ਅਤੇ ਹਂਕਾਰੀ ਹਨ।
ਇਹ ਲੋਕ ਬਹੁਤ ਹਿਂਸੱਕ ਹਨ ਅਤੇ ਫ਼ਢ਼ਾਂ ਮਾਰਦੇ ਹਨ।
    ਪਰ ਉਨ੍ਹਾਂ ਦੀਆਂ ਫ਼ਢ਼ਾਂ ਫ਼ੋਕੇ ਸ਼ਬਦ ਹੀ ਹਨ।
ਉਸ ਗੁਮਾਨ ਕਾਰਣ ਮੋਆਬ ਦਾ ਸਾਰਾ ਦੇਸ਼ ਦੁੱਖ ਭੋਗੇਗਾ।
    ਮੋਆਬ ਦੇ ਸਾਰੇ ਲੋਕ ਰੋਣਗੇ।
    ਲੋਕ ਉਦਾਸ ਹੋਣਗੇ।
ਉਹ ਅਜਿਹੀਆਂ ਗੱਲਾਂ ਚਾਹੁਣਗੇ ਜਿਹੜੀਆਂ ਅਤੀਤ ਵਿੱਚ ਉਨ੍ਹਾਂ ਕੋਲ ਸਨ।
    ਉਹ ਕੀਰ ਹਰਸਬ ਵਿੱਚ ਬਣੇ ਹੋਏ ਅੰਜੀਰ ਦੇ ਕੇਕ ਚਾਹੁਣਗੇ।
ਲੋਕ ਉਦਾਸ ਹੋਣਗੇ ਕਿਉਂਕਿ ਹਸ਼ਬੋਨ ਦੇ ਖੇਤ ਅਤੇ ਸਿਬਮਾਹ ਦੀਆਂ ਅੰਗੂਰੀ ਵੇਲਾਂ ਅੰਗੂਰ ਉਗਾਉਣ ਦੇ ਯੋਗ ਨਹੀਂ ਹੋਣਗੇ।
    ਵਿਦੇਸ਼ੀ ਹਾਕਮਾਂ ਨੇ ਅੰਗੂਰੀ ਵੇਲਾਂ ਕੱਟ ਸੁੱਟੀਆਂ ਹਨ।
ਦੁਸ਼ਮਣ ਦੀਆਂ ਫੌਜਾਂ ਯਾਜ਼ੇਰ ਦੇ ਸ਼ਹਿਰ ਅਤੇ ਦੂਰ ਮਾਰੂਬਲ ਤੱਕ ਫ਼ੈਲ ਗਈਆਂ ਹਨ।
    ਅਤੇ ਉਹ ਸਮੁੰਦਰ ਤੱਕ ਫ਼ੈਲ ਗਈਆਂ ਹਨ।
ਮੈਂ ਯਾਜ਼ੇਰ ਅਤੇ ਯਿਬਮਾਹ ਦੇ ਲੋਕਾਂ ਨਾਲ ਮਿਲਕੇ ਰੋਵਾਂਗਾ
    ਕਿਉਂਕਿ ਅੰਗੂਰ ਤਬਾਹ ਕਰ ਦਿੱਤੇ ਗਏ ਹਨ।
ਮੈਂ ਹਸ਼ਬੋਨ ਅਤੇ ਅਲਾਲੇਹ ਦੇ ਲੋਕਾਂ ਸੰਗ ਰੋਵਾਂਗਾ
    ਕਿਉਂਕਿ ਓੱਥੇ ਕੋਈ ਫ਼ਸਲ ਨਹੀਂ ਉੱਗੇਗੀ।
ਓੱਥੇ ਕੋਈ ਗਰਮੀ ਦੀ ਰੁੱਤ ਦਾ ਫ਼ਲ ਨਹੀਂ ਹੋਵੇਗਾ।
    ਅਤੇ ਓੱਥੇ ਖੁਸ਼ੀ ਦੀਆਂ ਕਿਲਕਾਰੀਆਂ ਨਹੀਂ ਹੋਣਗੀਆਂ।
10 ਬਗੀਚਿਆਂ ਵਿੱਚ ਖੁਸ਼ੀ ਅਤੇ ਗੀਤ ਨਹੀਂ ਹੋਣਗੇ।
    ਵਾਢੀਆਂ ਸਮੇਂ ਮੈਂ ਖੁਸ਼ੀ ਦਾ ਅੰਤ ਕਰ ਦਿਆਂਗਾ।
ਸ਼ਰਾਬ ਬਣਨ ਲਈ ਅੰਗੂਰ ਤਿਆਰ ਹਨ।
    ਪਰ ਉਹ ਸਾਰੇ ਹੀ ਬਰਬਾਦ ਹੋ ਜਾਣਗੇ।
11 ਸ ਲਈ, ਮੈਂ ਮੋਆਬ ਲਈ ਉਦਾਸ ਬਹੁਤ ਹਾਂ।
    ਮੈਂ ਕੀਰ ਹਾਰਸ ਲਈ ਬਹੁਤ ਉਦਾਸ ਹਾਂ।
    ਮੈਂ ਇਨ੍ਹਾਂ ਸ਼ਹਿਰਾਂ ਲਈ ਬਹੁਤ-ਬਹੁਤ ਉਦਾਸ ਹਾਂ।
12 ਮੋਆਬ ਦੇ ਲੋਕ ਆਪਣੇ ਉਪਾਸਨਾ ਸਥਾਨਾਂ ਉੱਤੇ ਜਾਣਗੇ।
    ਲੋਕ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰਨਗੇ।
ਪਰ ਉਹ ਦੇਖਣਗੇ ਕਿ ਕੀ ਵਾਪਰਿਆ ਹੈ,
    ਅਤੇ ਉਹ ਪ੍ਰਾਰਥਨਾ ਲਈ ਬਹੁਤ ਨਿਢਾਲ ਹੋਣਗੇ।

13 ਯਹੋਵਾਹ ਨੇ ਇਹ ਗੱਲਾਂ ਮੋਆਬ ਬਾਰੇ ਅਨੇਕਾਂ ਵਾਰੀ ਆਖੀਆਂ। 14 ਅਤੇ ਹੁਣ ਯਹੋਵਾਹ ਆਖਦਾ ਹੈ, “ਤਿੰਨਾਂ ਸਾਲਾਂ ਅੰਦਰ, ਜਿਵੇਂ ਕਰਾਏ ਦਾ ਸਹਿਯੋਗੀ ਸਮਾਂ ਗਿਣਦਾ ਹੈ। ਉਹ ਸਾਰੇ ਲੋਕ ਅਤੇ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਉਹ ਗੁਮਾਨ ਕਰਦੇ ਹਨ, ਚਲੀਆਂ ਜਾਣਗੀਆਂ। ਬਹੁਤ ਬੋੜੇ ਲੋਕ ਪਿੱਛੇ ਰਹਿ ਜਾਣਗੇ, ਉਬੇ ਬਹੁਤ ਸਾਰੇ ਲੋਕ ਨਹੀਂ ਹੋਣਗੇ।”

ਪਰਮੇਸ਼ੁਰ ਦਾ ਆਰਾਮ ਨੂੰ ਸੰਦੇਸ਼

17 ਇਹ ਦਮਿਸ਼ਕ ਲਈ ਉਦਾਸ ਸੰਦੇਸ਼ ਹੈ। ਯਹੋਵਾਹ ਆਖਦਾ ਹੈ ਕਿ ਦਮਿਸ਼ਕ ਨਾਲ ਇਹ ਗੱਲਾਂ ਵਾਪਰਨਗੀਆਂ:

“ਦਮਿਸ਼ਕ ਹੁਣ ਇੱਕ ਸ਼ਹਿਰ ਹੈ।
ਪਰ ਦਮਿਸ਼ਕ ਤਬਾਹ ਕਰ ਦਿੱਤਾ ਜਾਵੇਗਾ।
    ਦਮਿਸ਼ਕ ਅੰਦਰ ਸਿਰਫ਼ ਤਬਾਹ ਹੋਈਆਂ ਇਮਾਰਤਾਂ ਹੀ ਬਚਣਗੀਆਂ।
ਲੋਕ ਅਰੋਏਰ ਦੇ ਸ਼ਹਿਰਾਂ ਨੂੰ ਛੱਡ ਦੇਣਗੇ।
    ਭੇਡਾਂ ਦੇ ਇੱਜੜ ਉਨ੍ਹਾਂ ਖਾਲੀ ਸ਼ਹਿਰਾਂ ਅੰਦਰ ਅਵਾਰਾ ਘੁੰਮਣਗੇ।
    ਉਨ੍ਹਾਂ ਨੂੰ ਤੰਗ ਕਰਨ ਵਾਲਾ ਕੋਈ ਵੀ ਬੰਦਾ ਨਹੀਂ ਹੋਵੇਗਾ।
ਇਫ਼ਰਾਈਮ (ਇਸਰਾਏਲ) ਦੇ ਕਿਲਾਨੁਮਾ ਸ਼ਹਿਰ ਤਬਾਹ ਕਰ ਦਿੱਤੇ ਜਾਣਗੇ।
    ਦਮਿਸ਼ਕ ਦੀ ਸਰਕਾਰ ਖਤਮ ਕਰ ਦਿੱਤੀ ਜਾਵੇਗੀ।
ਓਹੀ ਗੱਲ ਜਿਹੜੀ ਇਸਰਾਏਲ ਨਾਲ ਵਾਪਰੇਗੀ, ਅਰਾਮ ਨਾਲ ਵੀ ਵਾਪਰੇਗੀ।
    ਸਾਰੇ ਹੀ ਮਹੱਤਵਪੂਰਣ ਲੋਕ ਦੂਰ ਲਿਜਾਏ ਜਾਣਗੇ।”
    ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ ਕਿ ਇਹ ਗੱਲਾਂ ਵਾਪਰਨਗੀਆਂ।

ਉਸ ਸਮੇਂ, ਯਾਕੂਬ ਦੀ (ਇਸਰਾਏਲ) ਦੌਲਤ ਚਲੀ ਜਾਵੇਗੀ।
    ਯਾਕੂਬ ਉਸ ਬੰਦੇ ਵਰਗਾ ਹੋਵੇਗਾ ਜਿਹੜਾ ਬਿਮਾਰ ਸੀ ਅਤੇ ਬਹੁਤ ਕਮਜ਼ੋਰ ਅਤੇ ਪਤਲਾ ਹੋ ਗਿਆ ਸੀ।

“ਉਹ ਸਮਾਂ ਰਫ਼ਾਈਮ ਵਾਦੀ ਵਿੱਚ ਅਨਾਜ ਦੀਆਂ ਵਾਢੀਆਂ ਵਰਗਾ ਹੋਵੇਗਾ। ਕਾਮੇ ਉਨ੍ਹਾਂ ਬੂਟਿਆਂ ਨੂੰ ਇਕੱਠਾ ਕਰਦੇ ਹਨ ਜਿਹੜੇ ਖੇਤ ਵਿੱਚ ਉਗਦੇ ਹਨ। ਫ਼ੇਰ ਉਹ ਕਣਕ ਦੀਆਂ ਬਲੀਆਂ ਕੱਟ ਲੈਂਦੇ ਹਨ। ਅਤੇ ਉਹ ਅਨਾਜ ਜਮ੍ਹਾਂ ਕਰਦੇ ਹਨ।

“ਉਹ ਸਮਾਂ ਓਹੋ ਜਿਹਾ ਹੋਵੇਗਾ ਜਿਹੋ ਜਿਹਾ ਲੋਕਾਂ ਦੇ ਜ਼ੈਤੂਨ ਦੀ ਫ਼ਸਲ ਕੱਟਣ ਵੇਲੇ ਹੁੰਦਾ ਹੈ, ਲੋਕ ਜ਼ੈਤੂਨ ਦੇ ਰੁੱਖਾਂ ਉੱਤੋਂ ਜ਼ੈਤੂਨ ਦੇ ਫ਼ਲਾਂ ਨੂੰ ਝਾੜਦੇ ਹਨ। ਪਰ ਕੁਝ ਜ਼ੈਤੂਨ ਆਮ ਤੌਰ ਤੇ ਰੁੱਖ ਦੀ ਸਿਖਰ ਉੱਤੇ ਬਚੇ ਰਹਿ ਜਾਂਦੇ ਹਨ। ਚਾਰ ਪੰਜ ਜ਼ੈਤੂਨ ਕਈ ਉਤ੍ਤਲੀਆਂ ਟਾਹਣੀਆਂ ਵਿੱਚ ਬਚੇ ਰਹਿ ਜਾਂਦੇ ਹਨ। ਉਨ੍ਹਾਂ ਸ਼ਹਿਰਾਂ ਨਾਲ ਵੀ ਅਜਿਹਾ ਹੀ ਹੋਵੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।

ਉਸ ਸਮੇਂ, ਲੋਕ ਪਰਮੇਸ਼ੁਰ ਵੱਲ ਤੱਕਣਗੇ, ਉਸ ਵੱਲ ਜਿਸਨੇ ਉਨ੍ਹਾਂ ਨੂੰ ਸਾਜਿਆ ਸੀ। ਉਨ੍ਹਾਂ ਦੀਆਂ ਅੱਖਾਂ ਇਸਰਾਏਲ ਦੀ ਪਵਿੱਤਰ ਪੁਰੱਖ ਨੂੰ ਦੇਖਣਗੀਆਂ। ਲੋਕੀਂ ਆਪਣੇ ਹੱਥਾਂ ਦੁਆਰਾ ਬਣਾਈਆਂ ਗਈਆਂ ਜਗਵੇਦੀਆਂ ਵੱਲ ਨਹੀਂ ਪਰਤਨਗੇ, ਅਸ਼ੇਰਾਹ ਦੇ ਥੰਮਾਂ ਜਾਂ ਧੂਫ ਵਾਲੀ ਜਗਵੇਦੀਆਂ ਵੱਲ ਵੀ ਨਹੀਂ, ਜੋ ਉਨ੍ਹਾਂ ਦੀਆਂ ਉਂਗਲਾਂ ਨੇ ਬਣਾਈਆਂ ਹਨ। ਉਸ ਸਮੇਂ, ਸਾਰੇ ਕਿਲਾਬੰਦ ਸ਼ਹਿਰ ਖਾਲੀ ਹੋ ਜਾਣਗੇ। ਉਹ ਸ਼ਹਿਰ ਉਸ ਧਰਤੀ ਉੱਤੇ ਲੋਕਾਂ ਦੇ ਇਸਰਾਏਲ ਆਉਣ ਤੋਂ ਪਹਿਲਾਂ ਦੇ ਸਮੇਂ ਵਾਂਗ ਪਰਬਤਾਂ ਅਤੇ ਜੰਗਲਾਂ ਵਰਗੇ ਹੋਣਗੇ। ਅਤੀਤ ਵਿੱਚ ਸਾਰੇ ਲੋਕ ਭੱਜ ਗਏ ਸਨ ਕਿਉਂ ਕਿ ਇਸਰਾਏਲ ਦੇ ਲੋਕ ਆ ਰਹੇ ਸਨ। ਭਵਿੱਖ ਵਿੱਚ ਦੇਸ਼ ਫ਼ੇਰ ਇੱਕ ਵਾਰੀ ਖਾਲੀ ਹੋ ਜਾਵੇਗਾ। 10 ਇਹ ਇਸ ਲਈ ਵਾਪਰੇਗਾ ਕਿਉਂ ਕਿ ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਹੋ ਜਿਹੜਾ ਤੁਹਾਡੀ ਰਾਖੀ ਕਰਦਾ ਹੈ। ਤੁਸੀਂ ਆਪਣੀ ਸੁਰੱਖਿਅਤ ਥਾਂ ਉੱਤੇ ਉਸ ਪਰਮੇਸ਼ੁਰ ਨੂੰ ਚੇਤੇ ਨਹੀਂ ਕੀਤਾ।

ਤੁਸੀਂ ਕੁਝ ਬਹੁਤ ਚੰਗੀਆਂ ਅੰਗੂਰੀ ਵੇਲਾਂ ਦੂਰ ਦੁਰਾਡੀਆਂ ਥਾਵਾਂ ਤੋਂ ਲਿਆਂਦੀਆਂ। ਤੁਸੀਂ ਉਨ੍ਹਾਂ ਅੰਗੂਰੀ ਵੇਲਾਂ ਨੂੰ ਬੀਜ ਸੱਕਦੇ ਹੋ, ਪਰ ਉਹ ਪੌਦੇ ਉੱਗਣਗੇ ਨਹੀਂ। 11 ਤੁਸੀਂ ਇੱਕ ਦਿਨ ਆਪਣੀਆਂ ਵੇਲਾਂ ਨੂੰ ਬੀਜੋਗੇ ਅਤੇ ਕੋਸ਼ਿਸ਼ ਕਰੋਗੇ ਉਨ੍ਹਾਂ ਨੂੰ ਉਗਾਉਣ ਦੀ। ਅਗਲੇ ਦਿਨ ਪੌਦੇ ਉੱਗਣ ਲੱਗ ਪੈਣਗੇ। ਪਰ ਵਾਢੀ ਵੇਲੇ, ਤੁਸੀਂ ਪੌਦਿਆਂ ਤੋਂ ਫ਼ਲ ਇਕੱਠਾ ਕਰਨ ਲਈ ਜਾਵੋਗੇ ਅਤੇ ਤੁਸੀਂ ਦੇਖੋਗੇ ਕਿ ਹਰ ਚੀਜ਼ ਮਰ ਚੁੱਕੀ ਹੈ। ਇੱਕ ਬਿਮਾਰੀ ਸਾਰੇ ਪੌਦਿਆਂ ਨੂੰ ਬਰਬਾਦ ਕਰ ਦੇਵੇਗੀ।

12 ਬਹੁਤ ਸਾਰੇ ਲੋਕਾਂ ਨੂੰ ਸੁਣੋ!
    ਉਹ ਉੱਚੀ-ਉੱਚੀ ਸਮੁੰਦਰ ਦੇ ਸ਼ੋਰ ਵਾਂਗ ਰੋ ਰਹੇ ਹਨ।
    ਸ਼ੋਰ ਨੂੰ ਸੁਣੋ! ਇਹ ਸਮੁੰਦਰ ਦੀਆਂ ਲਹਿਰਾਂ ਦੇ ਬਪੇੜਿਆਂ ਵਰਗਾ ਹੈ।
13 ਅਤੇ ਲੋਕ ਉਨ੍ਹਾਂ ਲਹਿਰਾਂ ਵਾਂਗ ਹੋਣਗੇ।
    ਪਰਮੇਸ਼ੁਰ ਲੋਕਾਂ ਨਾਲ ਕੁਰੱਖਤ ਆਵਾਜ਼ ਵਿੱਚ ਬੋਲੇਗਾ, ਤੇ ਉਹ ਭੱਜ ਜਾਣਗੇ।
ਲੋਕ ਹੋਣਗੇ ਤੂੜੀ ਦੇ ਤਿਣਕਿਆਂ ਵਾਂਗ ਹਵਾ ਵਿੱਚ ਉਡਦੇ ਹੋਏ।
    ਖੁਦਰੌ ਪੌਦਿਆਂ ਵਰਗੇ ਹੋਣਗੇ ਲੋਕ ਜਿਨ੍ਹਾਂ ਦਾ ਤੂਫ਼ਾਨ ਪਿੱਛਾ ਕਰਦਾ ਹੈ।
    ਹਵਾ ਵਗਦੀ ਹੈ ਅਤੇ ਖੁਦਰੌ ਪੌਦੇ ਦੂਰ ਚੱਲੇ ਜਾਂਦੇ ਹਨ।
14 ਉਸ ਰਾਤ ਲੋਕ ਭੈਭੀਤ ਹੋ ਜਾਣਗੇ।
    ਸਵੇਰ ਤੋਂ ਪਹਿਲਾਂ, ਕੁਝ ਵੀ ਨਹੀਂ ਬਚੇਗਾ।
ਇਸ ਲਈ ਸਾਡੇ ਦੁਸ਼ਮਣਾਂ ਨੂੰ ਕੁਝ ਨਹੀਂ ਮਿਲੇਗਾ।
    ਉਹ ਸਾਡੀ ਧਰਤੀ ਵੱਲ, ਆਉਣਗੇ ਪਰ ਉਬੇ ਕੁਝ ਵੀ ਨਹੀਂ ਹੋਵੇਗਾ।

Punjabi Bible: Easy-to-Read Version (ERV-PA)

2010 by World Bible Translation Center