Beginning
ਇਸਰਾਏਲ, ਪਰਮੇਸ਼ੁਰ ਦਾ ਖਾਸ ਬਾਗ਼
5 ਹੁਣ, ਮੈਂ ਆਪਣੇ ਮਿੱਤਰ (ਪਰਮੇਸ਼ੁਰ) ਵਾਸਤੇ ਇੱਕ ਗੀਤ ਗਾਵਾਂਗਾ। ਇਹ ਗੀਤ ਉਸ ਪਿਆਰ ਲਈ ਹੈ ਜਿਹੜਾ ਮੇਰਾ ਮਿੱਤਰ ਆਪਣੇ ਅੰਗੂਰਾਂ ਦੇ ਬਾਗ਼ (ਇਸਰਾਏਲ) ਲਈ ਰੱਖਦਾ ਹੈ।
ਬਹੁਤ ਉਪਜਾਉ ਖੇਤ ਅੰਦਰ
ਮੇਰੇ ਮਿੱਤਰ ਦਾ ਇੱਕ ਅੰਗੂਰਾਂ ਦਾ ਬਾਗ਼ ਹੈ।
2 ਮੇਰੇ ਮਿੱਤਰ ਨੇ ਖੇਤ ਨੂੰ ਵਾਹ ਕੇ ਸਾਫ਼ ਕਰ ਦਿੱਤਾ ਹੈ।
ਉਸ ਨੇ ਸਭ ਤੋਂ ਚੰਗੀਆਂ ਅੰਗੂਰਾਂ ਦੀਆਂ ਵੇਲਾਂ ਓੱਥੇ ਬੀਜੀਆਂ ਹਨ।
ਉਸ ਨੇ ਖੇਤ ਦੇ ਵਿੱਚਕਾਰ ਇੱਕ ਮੁਨਾਰਾ
ਉਸਾਰਿਆ ਅਤੇ ਇੱਕ ਚੁਬੱਚਾ ਬਣਾਇਆ।
ਉਸ ਨੂੰ ਆਸ ਸੀ ਕਿ ਇੱਥੇ ਚੰਗੇ ਅੰਗੂਰ ਪੈਦਾ ਹੋਣਗੇ।
ਪਰ ਇੱਥੇ ਸਿਰਫ਼ ਖਰਾਬ ਅੰਗੂਰ ਸਨ।
3 ਇਸ ਲਈ ਪਰਮੇਸ਼ੁਰ ਨੇ ਆਖਿਆ: “ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕੋ ਤੁਸੀਂ, ਅਤੇ ਯਹੂਦਾਹ ਦੇ ਵਸਨੀਕ ਬੰਦੇ,
ਮੇਰੇ ਬਾਰੇ ਅਤੇ ਮੇਰੇ ਅੰਗੂਰਾਂ ਦੇ ਬਾਗ਼ ਬਾਰੇ ਸੋਚੋ।
4 ਆਪਣੇ ਅੰਗੂਰਾਂ ਦੇ ਖੇਤ ਲਈ ਮੈਂ ਹੋਰ ਕੀ ਕਰ ਸੱਕਦਾ ਸਾਂ।
ਮੈਂ ਹਰ ਸੰਭਵ ਕੰਮ ਕੀਤਾ।
ਮੈਨੂੰ ਆਸ ਸੀ ਚੰਗੇ ਅੰਗੂਰਾਂ ਦੀ।
ਪਰ ਇੱਥੇ ਸਿਰਫ਼ ਖਰਾਬ ਅੰਗੂਰ ਹੋਏ।
ਇਹ ਕਿਉਂ ਵਾਪਰਿਆ?
5 “ਹੁਣ, ਮੈਂ ਦੱਸਦਾ ਹਾਂ ਕਿ
ਮੈਂ ਆਪਣੇ ਅੰਗੂਰਾਂ ਦੇ ਬਾਗ਼ ਬਾਰੇ ਕੀ ਕਰਾਂਗਾ:
ਮੈਂ ਉਨ੍ਹਾਂ ਕੰਡਿਆਲੀਆਂ ਝਾੜੀਆਂ ਨੂੰ ਪੁੱਟ ਦੇਵਾਂਗਾ ਜਿਹੜੀਆਂ ਖੇਤਾਂ ਦੀ ਰੱਖਿਆ ਕਰ ਰਹੀਆਂ ਹਨ,
ਅਤੇ ਮੈਂ ਉਨ੍ਹਾਂ ਨੂੰ ਸਾੜ ਦੇਵਾਂਗਾ।
ਮੈਂ ਪੱਥਰ ਦੀ ਕੰਧ ਨੂੰ ਤੋੜ ਦੇਵਾਂਗਾ।
ਅਤੇ ਪੱਥਰ ਪੈਰਾਂ ਹੇਠਾਂ ਹੋਣਗੇ।
6 ਮੈਂ ਆਪਣੇ ਅੰਗੂਰਾਂ ਦੇ ਬਾਗ ਨੂੰ ਸੱਖਣਾ ਕਰ ਦੇਵਾਂਗਾ।
ਕੋਈ ਵੀ ਬੰਦਾ ਪੌਦਿਆਂ ਦੀ ਰਾਖੀ ਨਹੀਂ ਕਰੇਗਾ।
ਕੋਈ ਵੀ ਖੇਤਾਂ ਵਿੱਚ ਕੰਮ ਨਹੀਂ ਕਰੇਗਾ।
ਖੁਦਰੌ ਪੌਦੇ ਅਤੇ ਕੰਡੇ ਉੱਥੇ ਉੱਗ ਆਉਣਗੇ।
ਮੈਂ ਬੱਦਲਾਂ ਨੂੰ ਆਦੇਸ਼ ਦੇਵਾਂਗਾ ਕਿ ਖੇਤਾਂ ਉੱਤੇ ਮੀਂਹ ਨਾ ਵਰ੍ਹਾਉਣ।”
7 ਅੰਗੂਰਾਂ ਦਾ ਖੇਤ, ਜਿਹੜਾ ਯਹੋਵਾਹ ਸਰਬ ਸ਼ਕਤੀਮਾਨ ਦਾ ਹੈ, ਉਹ ਇਸਰਾਏਲ ਦੀ ਕੌਮ ਹੈ। ਅੰਗੂਰਾਂ ਦੇ ਪੌਦੇ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਹੈ, ਯਹੂਦਾਹ ਦੇ ਲੋਕ ਹਨ।
ਯਹੋਵਾਹ ਨੂੰ ਇਨਸਾਫ਼ ਦੀ ਉਮੀਦ ਸੀ
ਪਰ ਉੱਥੇ ਸਿਰਫ਼ ਕਤਲ ਹੀ ਸਨ।
ਯਹੋਵਾਹ ਨੇ ਨਿਰਪੱਖਤਾ ਦੀ, ਉਮੀਦ ਕੀਤੀ
ਪਰ ਓੱਥੇ ਸਿਰਫ਼ ਉਨ੍ਹਾਂ ਲੋਕਾਂ ਦੀਆਂ ਚੀਕਾਂ ਸਨ ਜਿਨ੍ਹਾਂ ਨਾਲ ਬੁਰਾ ਸਲੂਕ ਹੁੰਦਾ ਸੀ।
8 ਤੁਹਾਡੇ ਤੇ ਹਾਏ, ਜਿਹੜੇ ਘਰ ਉਸਾਰਦੇ ਹੋਂ ਅਤੇ ਜਦੋਂ ਤੀਕ ਹੋਰ ਕਾਸੇ ਲਈ ਜਗ੍ਹਾ ਨਹੀਂ ਰਹਿੰਦੀ ਵੱਧ ਤੋਂ ਵੱਧ ਜ਼ਮੀਨ ਲੈਂਦੇ ਰਹਿੰਦੇ ਹੋ। ਤੁਹਾਨੂੰ ਇੱਕਲਿਆਂ ਰ੍ਰਹਿਣ ਲਈ ਮਜਬੂਰ ਕੀਤਾ ਜਾਵੇਗਾ। 9 ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਮੈਨੂੰ ਆਖਿਆ ਤੇ ਮੈਂ ਉਸ ਨੂੰ ਸੁਣਿਆ, “ਹੁਣ ਇੱਥੇ ਬਹੁਤ ਮਕਾਨ ਹਨ। ਪਰ ਮੈਂ ਇਕਰਾਰ ਕਰਦਾ ਹਾਂ ਕਿ ਇਹ ਸਾਰੇ ਮਕਾਨ ਤਬਾਹ ਹੋ ਜਾਣਗੇ। ਹੁਣ ਇੱਥੇ ਸੁੰਦਰ ਤੇ ਵੱਡੇ ਮਕਾਨ ਹਨ। ਪਰ ਉਹ ਮਕਾਨ ਖਾਲੀ ਹੋਣਗੇ। 10 ਉਸ ਸਮੇਂ ਦਸ ੇਕੜ ਅੰਗੂਰਾਂ ਦਾ ਖੇਤ ਸਿਰਫ਼ ਬੋੜੀ ਜਿਹੀ ਸ਼ਰਾਬ ਪੈਦਾ ਕਰੇਗਾ। ਅਤੇ ਬੀਜਾਂ ਦੇ ਬਹੁਤ ਸਾਰੇ ਬੋਰਿਆਂ ਵਿੱਚੋਂ ਥੋੜਾ ਜਿਹਾ ਹੀ ਅਨਾਜ ਪੈਦਾ ਹੋਵੇਗਾ।”
11 ਤੁਸੀਂ ਲੋਕ ਬਹੁਤ ਸਵੇਰੇ ਉੱਠਦੇ ਹੋ ਅਤੇ ਪੀਣ ਲਈ ਬੀਅਰ ਭਾਲਦੇ ਹੋ। ਤੁਸੀਂ ਦੇਰ ਰਾਤ ਤੱਕ ਜਾਗਦੇ ਹੋ, ਸ਼ਰਾਬ ਨਾਲ ਮਧਹੋਸ਼ ਹੁੰਦੇ ਹੋ। 12 ਤੁਸੀਂ ਦਾਅਵਤਾਂ ਕਰਦੇ ਹੋ, ਸ਼ਰਾਬਾਂ, ਰਬਾਬਾਂ, ਢੋਲਾਂ, ਬਂਸਰੀਆਂ ਅਤੇ ਹੋਰ ਸੰਗੀਤਕ ਸਾਜ਼ਾਂ ਨਾਲ। ਅਤੇ ਤੁਸੀਂ ਉਨ੍ਹਾਂ ਗੱਲਾਂ ਨੂੰ ਦੇਖਦੇ ਹੀ ਨਹੀਂ ਜੋ ਯਹੋਵਾਹ ਨੇ ਕੀਤੀਆਂ ਹਨ। ਯਹੋਵਾਹ ਦੇ ਹੱਥਾਂ ਨੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ-ਪਰ ਤੁਸੀਂ ਉਨ੍ਹਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ। ਇਸ ਲਈ ਤੁਹਾਡੇ ਲੋਕਾਂ ਨਾਲ ਬਹੁਤ ਬੁਰਾ ਹੋਵੇਗਾ।
13 ਯਹੋਵਾਹ ਆਖਦਾ ਹੈ, “ਮੇਰੇ ਲੋਕਾਂ ਨੂੰ ਫੜ ਲਿਆ ਜਾਵੇਗਾ ਅਤੇ ਦੂਰ ਲਿਜਾਇਆ ਜਾਵੇਗਾ। ਕਿਉਂ? ਕਿਉਂ ਕਿ ਉਹ ਅਸਲ ਵਿੱਚ ਮੈਨੂੰ ਜਾਣਦੇ ਨਹੀਂ। ਇਸਰਾਏਲ ਵਿੱਚ ਹੁਣ ਰਹਿਣ ਵਾਲੇ ਕੁਝ ਲੋਕ ਬਹੁਤ ਮਹੱਤਵਪੂਰਣ ਹਨ। ਉਹ ਆਪਣੇ ਸੁਖੀ ਜੀਵਨ ਨਾਲ ਬਹੁਤ ਪ੍ਰਸੰਨ ਹਨ। ਪਰ ਉਹ ਸਾਰੇ ਮਹਾਨ ਲੋਕ ਬਹੁਤ ਭੁੱਖੇ ਪਿਆਸੇ ਹੋ ਜਾਣਗੇ। 14 ਫ਼ੇਰ ਉਹ ਮਰ ਜਾਣਗੇ ਅਤੇ ਸ਼ਿਓਲ ਮੌਤ ਦਾ ਸਥਾਨ ਹੋਰ-ਹੋਰ ਲੋਕਾਂ ਨਾਲ ਭਰ ਜਾਵੇਗਾ। ਉਹ ਮੌਤ ਦਾ ਸਥਾਨ ਆਪਣਾ ਅਸੀਂਮ ਮੂੰਹ ਖੋਲ੍ਹ ਦੇਵੇਗਾ। ਅਤੇ ਉਹ ਸਾਰੇ ਲੋਕ ਸ਼ਿਉਲ ਵਿੱਚ ਚੱਲੇ ਜਾਣਗੇ।”
15 ਉਹ ਨਿਮਾਣੇ ਬਣਾਏ ਜਾਣਗੇ। ਉਹ ਮਹਾਨ ਲੋਕ ਆਪਣੇ ਸਿਰ ਝੁਕਾ ਕੇ ਧਰਤੀ ਵੱਲ ਝਾਕਣਗੇ। 16 ਯਹੋਵਾਹ, ਸਰਬ ਸ਼ਕਤੀਮਾਨ, ਨਿਰਪੱਖਤਾ ਨਾਲ ਨਿਆਂ ਕਰੇਗਾ, ਅਤੇ ਲੋਕ ਜਾਣ ਲੈਣਗੇ ਕਿ ਉਹ ਮਹਾਨ ਹੈ। ਪਵਿੱਤਰ ਪਰਮੇਸ਼ੁਰ ਉਹੀ ਗੱਲਾਂ ਕਰੇਗਾ ਜੋ ਸਹੀ ਹਨ, ਅਤੇ ਲੋਕ ਉਸਦਾ ਆਦਰ ਕਰਨਗੇ। 17 ਪਰਮੇਸ਼ੁਰ ਇਸਰਾਏਲ ਦੇ ਲੋਕਾਂ ਨੂੰ ਆਪਣਾ ਦੇਸ ਛੱਡਣ ਲਈ ਮਜ਼ਬੂਰ ਕਰ ਦੇਵੇਗਾ, ਧਰਤੀ ਸੱਖਣੀ ਹੋ ਜਾਵੇਗੀ। ਭੇਡਾਂ ਜਿੱਧਰ ਚਾਹੁਂਣਗੀਆਂ ਚਲੀਆਂ ਜਾਣਗੀਆਂ। ਜਿਸ ਧਰਤੀ ਉੱਤੇ ਕਦੇ ਅਮੀਰ ਲੋਕਾਂ ਦੀ ਮਾਲਕੀ ਸੀ ਹੁਣ ਉੱਥੇ ਲੇਲੇ ਘੁੰਮਣਗੇ।
18 ਉਨ੍ਹਾਂ ਲੋਕਾਂ ਵੱਲ ਦੇਖੋ! ਉਹ ਆਪਣੇ ਪਿੱਛੇ ਦੋਸ਼ ਅਤੇ ਪਾਪ ਨੂੰ ਖਿੱਚ ਰਹੇ ਹਨ ਜਿਵੇਂ ਲੋਕੀ ਰੱਸਿਆਂ ਨਾਲ ਗਡਿਆਂ ਨੂੰ ਖਿੱਚਦੇ ਹਨ। 19 ਉਹ ਬੰਦੇ ਆਖਦੇ ਹਨ, “ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਜੋ ਕਰਨਾ ਚਾਹੁੰਦਾ ਹੈ ਛੇਤੀ ਕਰੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਕੀ ਵਾਪਰੇਗਾ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦੀ ਯੋਜਨਾ ਛੇਤੀ ਵਾਪਰੇ। ਫ਼ੇਰ ਅਸੀਂ ਜਾਣ ਜਾਵਾਂਗੇ ਕਿ ਉਸਦੀ ਯੋਜਨਾ ਕੀ ਹੈ।”
20 ਉਨ੍ਹਾਂ ਲੋਕਾਂ ਤੇ ਹਾਏ ਜਿਹੜੇ ਆਖਦੇ ਹਨ ਕਿ ਚੰਗੀਆਂ ਚੀਜ਼ਾਂ ਮੰਦੀਆਂ ਹਨ ਅਤੇ ਮੰਦੀਆਂ ਚੀਜ਼ਾਂ ਚੰਗੀਆਂ ਹਨ। ਉਹ ਲੋਕ ਸਮਝਦੇ ਹਨ ਕਿ ਰੌਸ਼ਨੀ ਹਨੇਰਾ ਹੈ ਅਤੇ ਹਨੇਰਾ ਰੌਸ਼ਨੀ ਹੈ। ਉਹ ਲੋਕ ਸਮਝਦੇ ਹਨ ਕਿ ਖੱਟਾ ਮਿੱਠਾ ਹੈ ਅਤੇ ਮਿੱਠਾ ਖੱਟਾ ਹੈ। 21 ਉਹ ਲੋਕ ਸਮਝਦੇ ਹਨ ਕਿ ਉਹ ਬਹੁਤ ਚਤੁਰ ਹਨ। ਉਹ ਸਮਝਦੇ ਹਨ ਕਿ ਉਹ ਬਹੁਤ ਬੁੱਧੀਮਾਨ ਹਨ। 22 ਉਹ ਲੋਕ ਸ਼ਰਾਬ ਪੀਣ ਲਈ ਮਸ਼ਹੂਰ ਹਨ। ਉਹ ਸ਼ਰਾਬਾਂ ਨੂੰ ਇੱਕ ਦੂਸਰੇ ਵਿੱਚ ਮਿਲਾਉਣ ਵਿੱਚ ਮਾਹਰ ਹਨ। 23 ਅਤੇ ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਪੈਸੇ ਦੇ ਦੇਵੋਗੇ ਤਾਂ ਉਹ ਮੁਜਰਿਮ ਨੂੰ ਵੀ ਮਾਫ਼ ਕਰ ਦੇਣਗੇ। ਪਰ ਉਹ ਨੇਕ ਲੋਕਾਂ ਨੂੰ ਨਿਰਪੱਖਤਾ ਨਾਲ ਇਨਸਾਫ਼ ਨਹੀਂ ਦੇਣ ਦਿੰਦੇ। 24 ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਦੇ ਉੱਤਰਾਧਿਕਾਰੀ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ-ਜਿਵੇਂ ਤਿਨਕੇ ਅੱਗ ਵਿੱਚ ਸੜਕੇ ਸੁਆਹ ਹੋ ਜਾਂਦੇ ਹਨ। ਉਨ੍ਹਾਂ ਦੇ ਉੱਤਰਾਧਿਕਾਰੀ ਜਢ਼ ਵਾਂਗ ਤਬਾਹ ਹੋ ਜਾਣਗੇ ਜਿਹੜੀ ਖਰਾਬ ਹੋ ਜਾਂਦੀ ਹੈ। ਉਨ੍ਹਾਂ ਦੇ ਉੱਤਰਾਧਿਕਾਰੀ ਉਸੇ ਤਰ੍ਹਾਂ ਤਬਾਹ ਹੋ ਜਾਣਗੇ ਜਿਵੇਂ ਅੱਗ ਫ਼ੁੱਲ ਨੂੰ ਸਾੜ ਦਿੰਦੀ ਹੈ-ਤੇ ਉਸਦੀ ਰਾਖ ਹਵਾ ਵਿੱਚ ਬਿਖਰ ਜਾਂਦੀ ਹੈ।
ਉਨ੍ਹਾਂ ਲੋਕਾਂ ਨੇ ਯਹੋਵਾਹ ਸਰਬ ਸ਼ਕਤੀਮਾਨ ਦੀ ਬਿਵਸਬਾ ਨੂੰ ਨਾਮਂਜੂਰ ਕਰ ਦਿੱਤਾ ਹੈ ਅਤੇ ਇਸਰਾਏਲ ਦੀ ਪਵਿੱਤਰ ਹਸਤੀ ਦੇ ਸੰਦੇਸ਼ ਵੱਲ ਨਫ਼ਰਤ ਦਰਸਾਈ ਹੈ। 25 ਇਸ ਲਈ ਯਹੋਵਾਹ ਉਨ੍ਹਾਂ ਉੱਪਰ ਬਹੁਤ ਕਹਿਰਵਾਨ ਹੋ ਗਿਆ ਹੈ। ਅਤੇ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਣ ਲਈ ਹੱਥ ਚੁੱਕੇਗਾ। ਪਹਾੜ ਵੀ ਭੈਭੀਤ ਹੋ ਜਾਣਗੇ। ਗਲੀਆਂ ਵਿੱਚ ਲਾਸ਼ਾਂ ਕੂੜੇ ਵਾਂਗ ਰੁਲਣਗੀਆਂ। ਪਰ ਪਰਮੇਸ਼ੁਰ ਹਾਲੇ ਵੀ ਕਹਿਰਵਾਨ ਹੋਵੇਗਾ। ਉਸਦਾ ਹੱਥ ਹਾਲੇ ਵੀ ਉੱਠਿਆ ਹੋਵੇਗਾ ਲੋਕਾਂ ਨੂੰ ਸਜ਼ਾ ਦੇਣ ਲਈ।
ਪਰਮੇਸ਼ੁਰ ਇਜ਼ਰਾੇਲ ਨੂੰ ਸਜ਼ਾ ਦੇਣ ਲਈ ਫ਼ੌਜਾਂ ਘੱਲੇਗਾ
26 ਦੇਖੋ! ਪਰਮੇਸ਼ੁਰ ਦੂਰ ਦੁਰਾਡੇ ਦੇਸ਼ ਦੀਆਂ ਕੌਮਾਂ ਨੂੰ ਸੰਕੇਤ ਦੇ ਰਿਹਾ ਹੈ। ਪਰਮੇਸ਼ੁਰ ਝੰਡਾ ਲਹਿਰਾ ਰਿਹਾ ਹੈ, ਅਤੇ ਉਹ ਉਨ੍ਹਾਂ ਲੋਕਾਂ ਨੂੰ ਸੀਟੀ ਮਾਰ ਕੇ ਬੁਲਾ ਰਿਹਾ ਹੈ।
ਦੂਰ ਦੇਸੋਂ ਦੁਸ਼ਮਣ ਆ ਰਿਹਾ ਹੈ। ਦੁਸ਼ਮਣ ਛੇਤੀ ਹੀ ਦੇਸ਼ ਵਿੱਚ ਦਾਖਲ ਹੋ ਜਾਵੇਗਾ। ਉਹ ਬਹੁਤ ਤੇਜ਼ੀ ਨਾਲ ਆ ਰਿਹਾ ਹੈ। 27 ਦੁਸ਼ਮਣ ਕਦੇ ਬਕੱਦਾ ਨਹੀਂ ਅਤੇ ਕਦੇ ਡਿਗਦਾ ਨਹੀਂ। ਉਹ ਕਦੇ ਉਣੀਁਦਰਾ ਮਹਿਸੂਸ ਨਹੀਂ ਕਰਦੇ ਅਤੇ ਸੌਁਦੇ ਨਹੀਂ। ਉਨ੍ਹਾਂ ਦੇ ਹਬਿਆਰ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਉਨ੍ਹਾਂ ਦੇ ਤਸਮੇ ਕਦੇ ਟੁੱਟਦੇ ਨਹੀਂ। 28 ਦੁਸ਼ਮਣ ਦੇ ਤੀਰ ਤਿੱਖੇ ਹਨ। ਉਨ੍ਹਾਂ ਦੀਆਂ ਸਾਰੀਆਂ ਕਮਾਨਾਂ ਤੀਰ ਚਲਾਉਣ ਲਈ ਤਿਆਰ ਹਨ। ਘੋੜਿਆਂ ਦੇ ਪੌੜ ਚੱਟਾਨ ਜਿੰਨੇ ਸਖਤ ਹਨ ਅਤੇ ਉਨ੍ਹਾਂ ਦੇ ਰੱਥਾਂ ਦੇ ਮਗਰ ਧੂੜ ਦੇ ਬੱਦਲ ਆਉਂਦੇ ਹਨ।
29 ਦੁਸ਼ਮਣ ਨਾਹਰੇ ਲਾ ਰਿਹਾ ਹੈ ਅਤੇ ਉਨ੍ਹਾਂ ਦੇ ਨਾਹਰੇ ਸ਼ੇਰ ਦੀ ਦਹਾੜ ਵਰਗੇ ਹਨ। ਇਹ ਜਵਾਨ ਸ਼ੇਰ ਵਾਂਗ ਉੱਚੇ ਹਨ। ਦੁਸ਼ਮਣ ਜਿਨ੍ਹਾਂ ਲੋਕਾਂ ਦੇ ਖਿਲਾਫ਼ ਲੜ ਰਿਹਾ ਹੈ ਉਨ੍ਹਾਂ ਨੂੰ ਘੁਰਕਦਾ ਤੇ ਫ਼ੜਦਾ ਹੈ। ਲੋਕ ਬਚ ਨਿਕਲਣ ਲਈ ਸੰਘਰਸ਼ ਕਰਦੇ ਹਨ। ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ। 30 ਇਸ ਲਈ, ਸ਼ੇਰ ਸਮੁੰਦਰ ਦੀਆਂ ਲਹਿਰਾਂ ਵਾਂਗ ਉੱਚਾ ਗਰਜਦਾ ਹੈ। ਅਤੇ ਬੰਦੀ ਬਣਾਏ ਹੋਏ ਲੋਕ ਧਰਤੀ ਵੱਲ ਦੇਖਦੇ ਹਨ ਫ਼ੇਰ ਓੱਥੇ ਹਨੇਰਾ ਹੀ ਨਜ਼ਰ ਆਉਂਦਾ ਹੈ। ਸਾਰੀ ਰੌਸ਼ਨੀ, ਇਸ ਸੰਘਣੇ ਬੱਦਲ ਵਿੱਚ, ਹਨੇਰਾ ਬਣ ਜਾਂਦੀ ਹੈ।
ਪਰਮੇਸ਼ੁਰ ਯਸਾਯਾਹ ਨੂੰ ਨਬੀ ਬਣਾਉਂਦਾ ਹੈ
6 ਜਿਸ ਸਾਲ ਰਾਜਾ ਉਜ਼ੀਯ੍ਯਾਹ ਮਰਿਆ ਸੀ, ਮੈਂ ਆਪਣੇ ਪ੍ਰਭੂ ਨੂੰ ਦੇਖਿਆ ਸੀ। ਉਹ ਬਹੁਤ ਉੱਚੀ ਬਾਵੇਂ ਬੜੇ ਅਦਭੁਤ ਤਖਤ ਉੱਤੇ ਬੈਠਾ ਸੀ। ਉਸਦਾ ਲੰਮਾ ਚੋਲਾ ਮੰਦਰ ਵਿੱਚ ਫ਼ੈਲਿਆ ਹੋਇਆ ਸੀ। 2 ਸਰਾਫ਼ੀਮ ਫ਼ਰਿਸ਼ਤੇ ਯਹੋਵਾਹ ਦੇ ਆਲੇ-ਦੁਆਲੇ ਖਲੋਤੇ ਸਨ। ਹਰ ਸਰਾਫ਼ੀਮ ਫ਼ਰਿਸ਼ਤੇ ਦੇ ਛੇ ਖੰਭ ਸਨ। ਉਹ ਆਪਣੇ ਦੋ ਖੰਭਾਂ ਨੂੰ ਚਿਹਰਾ ਕੱਜਣ ਲਈ, ਦੋ ਖੰਭਾਂ ਨੂੰ ਆਪਣੇ ਪੈਰ ਕੱਜਣ ਲਈ ਅਤੇ ਦੋ ਖੰਭਾਂ ਨੂੰ ਉੱਡਣ ਲਈ ਵਰਤਦੇ ਸਨ। 3 ਹਰ ਦੂਤ ਹੋਰਾਂ ਦੂਤਾਂ ਨੂੰ ਬੁਲਾ ਰਿਹਾ ਸੀ। ਦੂਤਾਂ ਨੇ ਆਖਿਆ, “ਪਵਿੱਤਰ, ਪਵਿੱਤਰ, ਪਵਿੱਤਰ ਸਰਬ ਸ਼ਕਤੀਮਾਨ ਯਹੋਵਾਹ ਬਹੁਤ ਪਵਿੱਤਰ ਹੈ। ਉਸਦਾ ਪਰਤਾਪ ਸਾਰੀ ਧਰਤੀ ਉੱਤੇ ਫ਼ੈਲਿਆ ਹੋਇਆ ਹੈ।” ਦੂਤਾਂ ਦੀਆਂ ਆਵਾਜ਼ਾਂ ਬਹੁਤ ਉੱਚੀਆਂ ਸਨ। 4 ਉਨ੍ਹਾਂ ਦੀਆਂ ਆਵਾਜ਼ਾਂ ਨਾਲ ਦਰਵਾਜ਼ੇ ਦੀ ਚੁਗਾਠ ਹਿੱਲ ਗਈ। ਫ਼ੇਰ ਮੰਦਰ ਵਿੱਚ ਧੂਆਂ ਫ਼ੈਲਣਾ ਸ਼ੁਰੂ ਹੋ ਗਿਆ।
5 ਮੈਂ ਬਹੁਤ ਡਰ ਗਿਆ। ਮੈਂ ਆਖਿਆ, “ਓੇ, ਨਹੀਂ! ਮੈਂ ਤਬਾਹ ਹੋ ਜਾਵਾਂਗਾ। ਮੈਂ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁੱਧ ਨਹੀਂ ਹਾਂ। ਮੈਂ ਉਨ੍ਹਾਂ ਲੋਕਾਂ ਵਿੱਚਕਾਰ ਰਹਿ ਰਿਹਾ ਹਾਂ ਜਿਹੜੇ ਪਰਮੇਸ਼ੁਰ ਨਾਲ ਗੱਲ ਕਰਨ ਲਈ ਕਾਫ਼ੀ ਸ਼ੁੱਧ ਨਹੀਂ ਹਨ, ਤਾਂ ਵੀ ਮੈਂ ਰਾਜੇ, ਯਹੋਵਾਹ ਸਰਬ ਸ਼ਕਤੀਮਾਨ ਨੂੰ ਦੇਖਿਆ ਹੈ।”
6 ਜਗਵੇਦੀ ਉੱਤੇ ਅਗਨੀ ਸੀ। ਸਰਾਫ਼ੀਮ ਫ਼ਰਿਸ਼ਤਿਆਂ ਵਿੱਚੋਂ ਇੱਕ ਨੇ ਅੱਗ ਵਿੱਚੋਂ ਮਘਦੇ ਕੋਲੇ ਨੂੰ ਕੱਢਣ ਲਈ ਚਿਮਟੇ ਦੀ ਵਰਤੋਂ ਕੀਤੀ। ਫ਼ੇਰ ਆਪਣੇ ਚਿਮਟਿਆਂ ਵਿੱਚ ਮਘਦੇ ਕੋਲੇ ਨੂੰ ਫ਼ੜੀ, ਉਹ ਮੇਰੇ ਵੱਲ ਉਡਿਆ। 7 ੱਸਰਾਫ਼ੀਮ ਫ਼ਰਿਸ਼ਤੇ ਨੇ ਮਘਦਾ ਕੋਲਾ ਮੇਰੇ ਬੁਲ੍ਹਾਂ ਨੂੰ ਛੁਹਾਇਆ। ਫ਼ੇਰ ਦੂਤ ਨੇ ਆਖਿਆ, “ਦੇਖੋ! ਕਿਉਂ ਕਿ ਇਹ ਮਘਦਾ ਹੋਇਆ ਕੋਲਾ ਤੇਰੇ ਬੁਲ੍ਹਾਂ ਨੂੰ ਲੱਗ ਗਿਆ ਹੈ, ਤੇਰੇ ਸਾਰੇ ਮੰਦੇ ਅਮਲ ਤੇਰੇ ਕੋਲੋਂ ਦੂਰ ਹੋ ਗਏ ਹਨ। ਅਤੇ ਤੇਰੇ ਪਾਪਾਂ ਲਈ ਪ੍ਰਾਸਚਿਤ ਹੋ ਗਿਆ ਹੈ।”
8 ਫ਼ੇਰ ਮੈਂ ਆਪਣੇ ਯਹੋਵਾਹ ਦੀ ਆਵਾਜ਼ ਸੁਣੀ। ਯਹੋਵਾਹ ਨੇ ਆਖਿਆ, “ਕਿਸਨੂੰ ਭੇਜ ਸੱਕਦੇ ਹਾਂ ਅਸੀਂ? ਸਾਡੇ ਲਈ ਕੌਣ ਜਾਵੇਗਾ?”
ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ। ਮੈਨੂੰ ਭੇਜੋ!”
9 ਫ਼ੇਰ ਯਹੋਵਾਹ ਨੇ ਆਖਿਆ, “ਜਾਓ ਅਤੇ ਲੋਕਾਂ ਨੂੰ ਇਹ ਦੱਸੋ: ‘ਧਿਆਨ ਨਾਲ ਸੁਣੋ, ਪਰ ਸਮਝੋ ਨਾ! ਧਿਆਨ ਨਾਲ ਦੇਖੋ, ਪਰ ਸਿੱਖੋ ਨਾ!’ 10 ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾ ਦਿਓ। ਲੋਕਾਂ ਨੂੰ ਇਸ ਯੋਗ ਬਣਾ ਦਿਓ ਕਿ ਉਹ ਦੇਖੀਆਂ ਸੁਣੀਆਂ ਗੱਲਾਂ ਨੂੰ ਸਮਝ ਨਾ ਸੱਕਣ। ਜੇ ਤੁਸੀਂ ਅਜਿਹਾ ਨਹੀਂ ਕਰੋਗੇ, ਤਾਂ ਲੋਕ ਸ਼ਾਇਦ ਕੰਨਾਂ ਨਾਲ ਸੁਣੀਆਂ ਗੱਲਾਂ ਨੂੰ ਸੱਚਮੁੱਚ ਸਮਝ ਜਾਣ। ਲੋਕ ਸ਼ਾਇਦ ਆਪਣੇ ਮਨਾਂ ਵਿੱਚ ਸੱਚਮੁੱਚ ਸਮਝ ਲੈਣ। ਜੇ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਸ਼ਾਇਦ ਉਹ ਮੇਰੇ ਵੱਲ ਪਰਤ ਆਉਣ ਅਤੇ ਬਖਸ਼ੇ ਜਾਣ।”
11 ਫ਼ੇਰ ਮੈਂ ਪੁੱਛਿਆ, “ਪ੍ਰਭੂ ਇਹ ਮੈਂ ਕਿੰਨਾ ਕੁ ਚਿਰ ਕਰਾਂ?”
ਯਹੋਵਾਹ ਨੇ ਜਵਾਬ ਦਿੱਤਾ, “ਜਿੰਨਾ ਚਿਰ ਤੱਕ ਸ਼ਹਿਰ ਤਬਾਹ ਨਹੀਂ ਹੋ ਜਾਂਦੇ ਅਤੇ ਲੋਕ ਗੁਜ਼ਰ ਨਹੀਂ ਜਾਂਦੇ ਉਨਾਂ ਚਿਰ ਤੱਕ ਇਹ ਕਰੋ। ਇਹੋ ਕਰੋ ਜਿੰਨਾਂ ਚਿਰ ਤੱਕ ਘਰਾਂ ਵਿੱਚ ਰਹਿੰਦੇ ਲੋਕਾਂ ਵਿੱਚੋਂ ਕੋਈ ਨਾ ਬਚੇ। ਉਨਾਂ ਚਿਰ ਤੱਕ ਇਹੋ ਕਰੋ ਜਿੰਨਾ ਚਿਰ ਤੱਕ ਕਿ ਧਰਤੀ ਤਬਾਹ ਨਹੀਂ ਹੋ ਜਾਂਦੀ ਅਤੇ ਸੱਖਣੀ ਨਹੀਂ ਹੋ ਜਾਂਦੀ।”
12 ਯਹੋਵਾਹ ਲੋਕਾਂ ਨੂੰ ਦੂਰ ਭਜਾ ਦੇਵੇਗਾ। ਦੇਸ਼ ਵਿੱਚ ਵੱਡੇ-ਵੱਡੇ ਖਾਲੀ ਖੇਤਰ ਹੋਣਗੇ। 13 ਪਰ ਲੋਕਾਂ ਦੇ ਦਸਵੇਂ ਹਿੱਸੇ ਨੂੰ ਧਰਤੀ ਤੇ ਰਹਿਣ ਦੀ ਇਜਾਜ਼ਤ ਹੋਵੇਗੀ। ਇਹ ਲੋਕ ਯਹੋਵਾਹ ਵੱਲ ਪਰਤਣਗੇ ਭਾਵੇਂ ਉਨ੍ਹਾਂ ਨੇ ਤਬਾਹ ਹੋਣਾ ਸੀ। ਇਹ ਲੋਕ ਬਲੂਤ ਦੇ ਰੁੱਖ ਵਾਂਗ ਹੋਣਗੇ। ਜਦੋਂ ਰੁੱਖਾਂ ਨੂੰ ਕਟਿਆ ਜਾਂਦਾ ਹੈ ਤਾਂ ਮੁੱਢ ਬਚ ਰਹਿੰਦਾ ਹੈ। ਇਹੀ ਮੁੱਢ (ਬਚੇ ਹੋਏ ਲੋਕ) ਬਹੁਤ ਖਾਸ ਤਰ੍ਹਾਂ ਦਾ ਤੁਖਮ ਹੈ।
ਆਰਾਮ ਦੀ ਮੁਸ਼ਕਿਲ
7 ਆਹਾਜ਼ ਯੋਥਾਮ ਦਾ ਪੁੱਤਰ ਸੀ। ਯੋਥਾਮ ਉਜ਼ੀਯ੍ਯਾਹ ਦਾ ਪੁੱਤਰ ਸੀ। ਰਸੀਨ ਅਰਾਮ ਦਾ ਰਾਜਾ ਸੀ, ਰਮਲਯਾਹ ਦਾ ਪੁੱਤਰ ਫਕਹ ਇਸਰਾਏਲ ਦਾ ਰਾਜਾ ਸੀ। ਜਿਸ ਸਮੇਂ ਆਹਾਜ਼ ਯਹੂਦਾਹ ਦਾ ਰਾਜਾ ਸੀ, ਰਸੀਨ ਅਤੇ ਫਕਹ ਯਰੂਸ਼ਲਮ ਦੇ ਖਿਲਾਫ਼ ਜੰਗ ਕਰਨ ਲਈ ਓੱਥੇ ਗਏ। ਪਰ ਉਹ ਸ਼ਹਿਰ ਨੂੰ ਹਰਾ ਨਹੀਂ ਸੱਕੇ।
2 ਦਾਊਦ ਦੇ ਪਰਿਵਾਰ ਨੂੰ ਇੱਕ ਸੁਨੇਹਾ ਦਿੱਤਾ ਗਿਆ। ਸੁਨੇਹੇ ਵਿੱਚ ਆਖਿਆ ਗਿਆ ਸੀ, “ਅਰਾਮ ਦੀ ਫ਼ੌਜ ਅਤੇ ਇਫ਼ਰਾਈਮ (ਇਸਰਾਏਲ) ਦੀ ਫ਼ੌਜ ਇਕੱਠੀ ਹੋ ਗਈ ਹੈ। ਇਨ੍ਹਾਂ ਦੋਹਾਂ ਫ਼ੌਜਾਂ ਨੇ ਗਠ੍ਠਜੋੜ ਕਰ ਲਿਆ ਹੈ।” ਜਦੋਂ ਰਾਜੇ ਆਹਾਜ਼ ਨੇ ਇਹ ਸੁਨੇਹਾ ਸੁਣਿਆ ਤਾਂ ਉਹ ਅਤੇ ਲੋਕ ਬਹੁਤ ਡਰ ਗਏ। ਉਹ ਭੈਭੀਤ ਹੋ ਕੇ ਇਸ ਤਰ੍ਹਾਂ ਕੰਬ ਰਹੇ ਸਨ ਜਿਵੇਂ ਜੰਗਲ ਦੇ ਰੁੱਖ ਹਵਾ ਨਾਲ ਹਿਲਦੇ ਹਨ।
3 ਫ਼ੇਰ ਯਹੋਵਾਹ ਨੇ ਯਸਾਯਾਹ ਨੂੰ ਆਖਿਆ, “ਤੈਨੂੰ ਅਤੇ ਤੇਰੇ ਪੁੱਤਰ ਸ਼ਆਰ ਯਾਸ਼ੂਬ ਨੂੰ ਬਾਹਰ ਜਾ ਕੇ ਆਹਾਜ਼ ਨਾਲ ਗੱਲ ਕਰਨੀ ਚਾਹੀਦੀ ਹੈ। ਉਸ ਥਾਂ ਵੱਲ ਜਾਓ ਜਿੱਥੇ ਪਾਣੀ ਉੱਪਰ ਤਲਾ ਵਿੱਚ ਵਗਦਾ ਹੈ। ਇਹ ਧੋਬੀਘਾਟ ਵੱਲ ਜਾਂਦੀ ਗਲੀ ਉੱਤੇ ਹੈ।
4 “ਆਹਾਜ਼ ਨੂੰ ਆਖੋ, ‘ਸਾਵੱਧਾਨ ਅਤੇ ਸ਼ਾਂਤ ਰਹਿ। ਭੈਭੀਤ ਨਾ ਹੋ। ਉਨ੍ਹਾਂ ਦੋ ਬੰਦਿਆਂ, ਰਸੀਨ ਅਤੇ ਰਮਲਯਾਹ ਦੇ ਪੁੱਤਰ ਤੋਂ ਡਰਨ ਦੀ ਲੋੜ ਨਹੀਂ! ਉਹ ਦੋਵੇਂ ਬੰਦੇ ਦੋ ਜਲੀਆਂ ਹੋਈਆਂ ਸੋਟੀਆਂ ਵਰਗੇ ਹਨ। ਪਿੱਛਲੇ ਸਮੇਂ ਵਿੱਚ ਉਹ ਅੱਗ ਵਾਂਗ ਬਲਦੇ ਸਨ। ਪਰ ਹੁਣ ਉਹ ਨਿਰਾ ਪੂੰਆਂ ਹਨ। ਰਸੀਨ, ਅਰਾਮ ਅਤੇ ਰਮਲਯਾਹ ਦਾ ਪੁੱਤਰ ਗੁੱਸੇ ਵਿੱਚ ਹਨ। 5 ਉਨ੍ਹਾਂ ਨੇ ਤੁਹਾਡੇ ਖਿਲਾਫ਼ ਵਿਉਂਤਾਂ ਘੜੀਆਂ ਹਨ। ਉਨ੍ਹਾਂ ਆਖਿਆ ਸੀ: 6 “ਸਾਨੂੰ ਯਹੂਦਾਹ ਦੇ ਵਿਰੁੱਧ ਜਾ ਕੇ ਲੜਨਾ ਚਾਹੀਦਾ ਹੈ। ਅਸੀਂ ਯਹੂਦਾਹ ਨੂੰ ਆਪਸ ਵਿੱਚ ਵੰਡ ਲਵਾਂਗੇ। ਅਸੀਂ ਟਾਬਲ ਦੇ ਪੁੱਤਰ ਨੂੰ ਯਹੂਦਾਹ ਦਾ ਨਵਾਂ ਰਾਜਾ ਬਣਾ ਦਿਆਂਗੇ।”’”
7 ਮੇਰਾ ਮਾਲਕ ਯਹੋਵਾਹ ਆਖਦਾ ਹੈ, “ਉਨ੍ਹਾਂ ਦੀ ਯੋਜਨਾ ਸਫ਼ਲ ਨਹੀਂ ਹੋਵੇਗੀ। ਇਹ ਗੱਲ ਨਹੀਂ ਵਾਪਰੇਗੀ। 8 ਜਿੰਨਾ ਚਿਰ ਤੱਕ ਰਸੀਨ ਦਂਮਿਸ਼ਕ ਦਾ ਹਾਕਮ ਹੈ ਇਹ ਗੱਲ ਨਹੀਂ ਵਾਪਰੇਗੀ। ਇਫ਼ਰਾਈਮ (ਇਸਰਾਏਲ) ਹੁਣ ਇੱਕ ਕੌਮ ਹੈ ਪਰ ਆਉਣ ਵਾਲੇ 65 ਵਰ੍ਹਿਆਂ ਵਿੱਚ ਇਫ਼ਰਾਈਮ ਇੱਕ ਕੌਮ ਨਹੀਂ ਹੋਵੇਗੀ। 9 ਜਿੰਨਾ ਚਿਰ ਇਫ਼ਰਾਈਮ ਦੀ ਰਾਜਧਾਨੀ ਸਾਮਰਿਯਾ ਹੈ ਅਤੇ ਸਾਮਰਿਯਾ ਦਾ ਹਾਕਮ ਰਮਲਯਾਹ ਦਾ ਪੁੱਤਰ ਹੈ, ਇਹ ਯੋਜਨਾ ਸਫ਼ਲ ਨਹੀਂ ਹੋਵੇਗੀ। ਜੇ ਤੁਸੀਂ ਇਸ ਸੰਦੇਸ਼ ਵਿੱਚ ਵਿਸ਼ਵਾਸ ਨਹੀਂ ਕਰੋਗੇ ਤਾਂ ਲੋਕਾਂ ਨੂੰ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।”
ਇਮਾਨੂਏਲ-ਪਰਮੇਸ਼ੁਰ ਸਾਡੇ ਨਾਲ ਹੈ
10 ਫ਼ੇਰ ਯਹੋਵਾਹ ਨੇ ਆਹਾਜ਼ ਨਾਲ ਗੱਲ ਜਾਰੀ ਰੱਖੀ। 11 ਯਹੋਵਾਹ ਨੇ ਆਖਿਆ, “ਕੋਈ ਸੰਕੇਤ ਮੰਗ ਤਾਂ ਜੋ ਤੂੰ ਆਪਣੇ-ਆਪ ਨੂੰ ਇਨ੍ਹਾਂ ਗੱਲਾਂ ਦੀ ਸਚਾਈ ਦਾ ਸਬੂਤ ਦੇ ਸੱਕੇਁ। ਤੂੰ ਜੋ ਚਾਹੇਁ ਉਹ ਸੰਕੇਤ ਮੰਗ ਸੱਕਦਾ ਹੈਂ। ਇਹ ਸੰਕੇਤ ਸ਼ਿਓਲ ਜਿੰਨੀ ਗਹਿਰੀ ਥਾਂ ਤੋਂ ਵੀ ਆ ਸੱਕਦਾ ਹੈ ਜਾਂ ਇਹ ਸੰਕੇਤ ਅਕਾਸ਼ ਜਿੰਨੀ ਉੱਚੀ ਥਾਂ ਤੋਂ ਵੀ ਆ ਸੱਕਦਾ ਹੈ।”
12 ਪਰ ਆਹਾਜ਼ ਨੇ ਆਖਿਆ, “ਮੈਂ ਸਬੂਤ ਲਈ ਕਿਸੇ ਵੀ ਸੰਕੇਤ ਦੀ ਮੰਗ ਨਹੀਂ ਕਰਾਂਗਾ। ਮੈਂ ਯਹੋਵਾਹ ਦੀ ਪਰੱਖ ਨਹੀਂ ਕਰਾਂਗਾ।”
13 ਫ਼ੇਰ ਯਸਾਯਾਹ ਨੇ ਆਖਿਆ, “ਡੇਵਿਡ ਦੇ ਪਰਿਵਾਰ ਵਾਲਿਓ, ਬਹੁਤ ਧਿਆਨ ਨਾਲ ਸੁਣੋ! ਤੁਸੀਂ ਲੋਕਾਂ ਦਾ ਸਬਰ ਅਜ਼ਮਾ ਰਹੇ ਹੋ-ਅਤੇ ਇਹ ਗੱਲ ਤੁਹਾਡੇ ਲਈ ਮਹੱਤਵਪੂਰਣ ਨਹੀਂ। ਇਸ ਲਈ, ਹੁਣ ਤੁਸੀਂ ਮੇਰੇ ਪਰਮੇਸ਼ੁਰ ਦਾ ਸਬਰ ਅਜ਼ਮਾ ਰਹੇ ਹੋ। 14 ਪਰ ਮੇਰਾ ਪ੍ਰਭੂ ਤੁਹਾਨੂੰ ਸੰਕੇਤ ਦਰਸਾਵੇਗਾ:
ਨੌਜਵਾਨ ਔਰਤ ਵੱਲ ਦੇਖੋ।
ਉਹ ਗਰਭਵਤੀ ਹੈ, ਤੇ ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ।
ਉਹ ਉਸਦਾ ਨਾਮ ਇਮਾਨੂਏਲ ਰੱਖੇਗੀ।
15 ਇਮਾਨੂਏਲ ਘਿਓ ਅਤੇ ਸ਼ਹਿਦ ਖਾਵੇਗਾ।
ਉਹ ਇਸ ਤਰ੍ਹਾਂ ਰਹੇਗਾ ਇਹ ਸਿਖਣ ਲਈ ਕਿ ਨੇਕੀ ਕਰਨ ਦੀ ਚੋਣ ਕਰਨੀ ਹੈ ਕਿ ਬਦੀ ਕਰਨ ਤੋਂ ਇਨਕਾਰ ਕਰਨਾ ਹੈ।
16 ਪਰ ਇਸਤੋਂ ਪਹਿਲਾਂ ਕਿ ਬੱਚਾ ਇੰਨਾ ਵੱਡਾ ਹੋ ਜਾਵੇ ਕਿ ਉਹ ਨੇਕੀ ਅਤੇ ਬਦੀ ਬਾਰੇ ਜਾਣ ਸੱਕੇ,
ਉਨ੍ਹਾਂ ਦੋਹਾਂ ਰਾਜਿਆਂ ਦੀਆਂ ਜ਼ਮੀਨਾਂ ਸੱਖਣੀਆਂ ਹੋ ਜਾਣਗੀਆਂ ਜਿਨ੍ਹਾਂ ਤੋਂ ਹੁਣ ਤੁਸੀਂ ਡਰਦੇ ਹੋ।
17 “ਪਰ ਤੁਹਾਨੂੰ ਯਹੋਵਾਹ ਤੋਂ ਡਰਨਾ ਚਾਹੀਦਾ ਹੈ। ਕਿਉਂ ਕਿ ਯਹੋਵਾਹ ਤੁਹਾਡੇ ਉੱਤੇ ਉਨ੍ਹਾਂ ਦਿਨਾਂ ਵਰਗੀਆ ਮੁਸ਼ਕਿਲਾਂ ਲੈ ਕੇ ਆਵੇਗਾ ਜਦੋਂ ਇਫ਼ਰਾਈਮ ਯਹੂਦਾਹ ਤੋਂ ਅਲੱਗ ਕੀਤਾ ਗਿਆ ਸੀ । ਉਹ ਮੁਸ਼ਕਿਲਾਂ ਤੁਹਾਡੇ ਲੋਕਾਂ ਉੱਤੇ ਅਤੇ ਤੁਹਾਡੇ ਪਿਤਾ ਦੇ ਪਰਿਵਾਰ ਉੱਤੇ ਪੈਣਗੀਆਂ। ਪਰਮੇਸ਼ੁਰ ਕੀ ਕਰੇਗਾ। ਪਰਮੇਸ਼ੁਰ ਅੱਸ਼ੂਰ ਦੇ ਰਾਜੇ ਨੂੰ ਤੁਹਾਡੇ ਖਿਲਾਫ਼ ਜੰਗ ਕਰਨ ਲਈ ਲਿਆਵੇਗਾ।
18 “ਉਸ ਵੇਲੇ ਯਹੋਵਾਹ ‘ਮੱਖੀ’ ਨੂੰ ਸੱਦੇਗਾ। (ਮੱਖੀ ਹੁਣ ਮਿਸਰ ਦੀਆਂ ਨਦੀਆਂ ਦੇ ਨੇੜੇ ਹੈ) ਅਤੇ ਯਹੋਵਾਹ ‘ਮਧੂਮੱਖੀ’ ਨੂੰ ਸੱਦੇਗਾ। (ਮਧੂਮੱਖੀ ਹੁਣ ਅੱਸ਼ੂਰ ਦੇ ਦੇਸ਼ ਵਿੱਚ ਹੈ।) ਇਹ ਦੁਸ਼ਮਣ ਤੁਹਾਡੇ ਦੇਸ਼ ਵੱਲ ਆਉਣਗੇ। 19 ਇਹ ਦੁਸ਼ਮਣ ਮਾਰੂਬਲ ਦੀਆਂ ਨਦੀਆਂ ਦੇ ਨਜ਼ਦੀਕ ਪਬਰੀਲੀਆਂ ਘਾਟੀਆਂ ਵਿੱਚ ਅਤੇ ਪਾਣੀ ਦੇ ਚਸਮਿਆਂ ਅਤੇ ਝਾੜੀਆਂ ਵਿੱਚ ਡੇਰੇ ਲਾਉਣਗੀਆਂ। 20 ਯਹੋਵਾਹ ਯਹੂਦਾਹ ਨੂੰ ਸਜ਼ਾ ਦੇਣ ਲਈ ਅੱਸ਼ੂਰ ਦੀ ਵਰਤੋਂ ਕਰੇਗਾ। ਅੱਸ਼ੂਰ ਕਿਰਾਏ ਤੇ ਲਿਆ ਜਾਵੇਗਾ ਤਿੱਖੇ ਉਸਤਰੇ ਵਾਂਗ ਵਰਤਿਆ ਜਾਵੇਗਾ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਯਹੋਵਾਹ ਯਹੂਦਾਹ ਦੇ ਸਿਰ ਅਤੇ ਲੱਤਾਂ ਤੋਂ ਵਾਲ ਮੁਂਨ ਰਿਹਾ ਹੋਵੇ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਯਹੋਵਾਹ ਯਹੂਦਾਹ ਦੇ ਦਾਢ਼ੀ ਮੁਂਨ ਰਿਹਾ ਹੋਵੇ।
21 “ਉਸ ਵੇਲੇ ਇੱਕ ਬੰਦਾ ਸਿਰਫ਼ ਇੱਕ ਵਹਿੜਕੀ ਅਤੇ ਦੋ ਭੇਡਾਂ ਨੂੰ ਜੀਵਿਤ ਰੱਖਣ ਦੇ ਯੋਗ ਹੋਵੇਗਾ। 22 ਉਦੋਁ ਉਸ ਬੰਦੇ ਲਈ ਸਿਰਫ਼ ਇੰਨਾ ਹੀ ਦੁੱਧ ਹੋਵੇਗਾ ਕਿ ਉਹ ਮੱਖਣ ਖਾ ਸੱਕੇ। ਦੇਸ਼ ਦਾ ਹਰ ਬੰਦਾ ਮੱਖਣ ਅਤੇ ਸ਼ਹਿਦ ਖਾਵੇਗਾ। 23 ਇਸ ਦੇਸ਼ ਵਿੱਚ ਹੁਣ 1,000 ਅੰਗੂਰਾਂ ਦੀਆਂ ਵੇਲਾਂ ਦੇ ਖੇਤ ਹਨ। ਅੰਗੂਰ ਦੀ ਹਰ ਵੇਲ ਚਾਂਦੀ ਦੇ 1,000 ਸਿੱਕਿਆਂ ਦੇ ਮੁੱਲ ਦੀ ਹੈ। ਪਰ ਇਹ ਖੇਤ ਖੁਦਰੌ ਪੌਦਿਆਂ ਅਤੇ ਕੰਡਿਆਂ ਨਾਲ ਭਰ ਜਾਣਗੇ। 24 ਧਰਤੀ ਬੰਜਰ ਹੋ ਜਾਵੇਗੀ ਅਤੇ ਸਿਰਫ਼ ਸ਼ਿਕਾਰ ਦੇ ਕੰਮ ਆਵੇਗੀ। 25 ਕਿਸੇ ਵੇਲੇ ਲੋਕ ਇਨ੍ਹਾਂ ਪਹਾੜੀਆਂ ਤੇ ਕੰਮ ਕਰਦੇ ਸਨ ਅਤੇ ਅਨਾਜ ਉਗਾਉਂਦੇ ਸਨ। ਪਰ ਉਸ ਸਮੇਂ ਲੋਕ ਉੱਥੇ ਨਹੀਂ ਜਾਣਗੇ। ਧਰਤੀ ਖੁਦਰੌ ਪੌਦਿਆਂ ਅਤੇ ਕੰਡਿਆਲੀਆਂ ਝਾੜੀਆਂ ਨਾਲ ਭਰ ਜਾਵੇਗੀ। ਸਿਰਫ਼ ਭੇਡਾਂ ਅਤੇ ਪਸ਼ੂ ਹੀ ਉਨ੍ਹਾਂ ਥਾਵਾਂ ਉੱਤੇ ਜਾਣਗੇ।”
ਅੱਸ਼ੂਰ ਛੇਤੀ ਆਵੇਗਾ
8 ਯਹੋਵਾਹ ਨੇ ਮੈਨੂੰ ਆਖਿਆ, “ਇੱਕ ਵੱਡੀ ਤਖਤੀ ਲਵੋ ਅਤੇ ਕਲਮ ਨਾਲ ਇਹ ਸ਼ਬਦ ਲਿਖੋ: ‘ਇਹ ਮਾਹੇਰ ਸ਼ਲਾਲ ਹਸ਼ਬਾਜ਼ ਲਈ ਹੈ’ (ਇਸਦਾ ਅਰਬ ਹੈ ‘ਇੱਥੇ ਬਹੁਤ ਹੀ ਛੇਤੀ ਲੁੱਟ ਹੋਵੇਗੀ!’)”
2 ਮੈਂ ਕੁਝ ਅਜਿਹੇ ਲੋਕਾਂ ਨੂੰ ਇੱਕਤ੍ਰ ਕੀਤਾ ਜਿਨ੍ਹਾਂ ਉੱਤੇ ਗਵਾਹ ਵਜੋਂ ਇਤਬਾਰ ਕੀਤਾ ਜਾ ਸੱਕਦਾ ਸੀ। (ਇਹ ਲੋਕ ਸਨ ਜਾਜਕ ਉਰੀਯਾਹ, ਅਤੇ ਯਬਰਕਯਾਹ ਦਾ ਪੁੱਤਰ ਜ਼ਕਰਯਾਹ।) ਇਨ੍ਹਾਂ ਲੋਕਾਂ ਨੇ ਮੈਨੂੰ ਉਹ ਸ਼ਬਦ ਲਿਖਦਿਆਂ ਦੇਖਿਆ। 3 ਫ਼ੇਰ ਮੈਂ ਔਰਤ ਨਬੀ ਕੋਲ ਗਿਆ। ਉਹ ਗਰਭਵਤੀ ਹੋ ਗਈ ਅਤੇ ਉਸ ਦੇ ਇੱਕ ਪੁੱਤਰ ਜੰਮਿਆ। ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, “ਲੜਕੇ ਦਾ ਨਾਂ ਮਾਹੇਰ ਸ਼ਲਾਲ ਹਸ਼ਬਾਜ਼ ਰੱਖੋ। 4 ਕਿਉਂ ਕਿ ਇਸਤੋਂ ਪਹਿਲਾਂ ਕਿ ਲੜਕਾ ‘ਅੰਮਾ’ ‘ਅੱਬਾ’ ਆਖਣਾ ਸਿੱਖੇ, ਪਰਮੇਸ਼ੁਰ ਦਮਿਸ਼ਕ ਅਤੇ ਸਾਮਰਿਯਾ ਤੋਂ ਸਾਰਾ ਧਨ ਦੌਲਤ ਖੋਹ ਲਵੇਗਾ, ਅਤੇ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਨੂੰ ਅੱਸ਼ੂਰ ਦੇ ਰਾਜੇ ਨੂੰ ਦੇ ਦੇਵੇਗਾ।”
5 ਫ਼ੇਰ ਇੱਕ ਵਾਰ ਯਹੋਵਾਹ ਨੇ ਮੇਰੇ ਨਾਲ ਗੱਲ ਕੀਤੀ। 6 ਮੇਰੇ ਯਹੋਵਾਹ ਨੇ ਆਖਿਆ, “ਇਹ ਲੋਕ ਸ਼ਿਲੋਆਹ ਦੇ ਤਲਾ ਦੇ ਧੀਮੀ ਗਤੀ ਨਾਲ ਚੱਲਣ ਵਾਲੇ ਪਾਣੀਆਂ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰਦੇ ਹਨ। ਇਹ ਲੋਕ ਰਸੀਨ ਅਤੇ ਰਮਲਯਾਹ ਦੇ ਪੁੱਤਰ (ਪੇਕਾਹ) ਨਾਲ ਪ੍ਰਸੰਨ ਹਨ।” 7 ਪਰ ਮੈਂ, ਯਹੋਵਾਹ, ਅੱਸ਼ੂਰ ਦੇ ਰਾਜੇ ਨੂੰ ਲਿਆਵਾਂਗਾ ਅਤੇ ਉਸਦੀ ਸਾਰੀ ਤਾਕਤ ਤੁਹਾਡੇ ਖਿਲਾਫ਼ ਵਰਤਾਂਗਾ। ਉਹ ਫ਼ਰਾਤ ਨਦੀ ਤੋਂ ਤੇਜ਼ ਹੜ੍ਹ ਵਾਂਗ ਆਉਣਗੇ। ਇਸ ਤਰ੍ਹਾਂ ਹੋਵੇਗਾ ਜਿਵੇਂ ਪਾਣੀ ਨਦੀ ਦੇ ਕੰਢਿਆਂ ਤੋਂ ਉੱਪਰ ਚੜ੍ਹ ਰਿਹਾ ਹੋਵੇ। 8 ਉਹ ਪਾਣੀ ਉਸ ਨਦੀ ਵਿੱਚੋਂ ਬਾਹਰ ਵਗਦਾ ਹੋਇਆ ਯਹੂਦਾਹ ਵਿੱਚ ਦਾਖਲ ਹੋ ਜਾਵੇਗਾ। ਇਹ ਯਹੂਦਾਹ ਦੀ ਧੌਣ ਤਾਈ ਚੜ੍ਹ ਜਾਵੇਗਾ। ਇਹ ਯਹੂਦਾਹ ਨੂੰ ਤਕਰੀਬਨ ਡੋਬ ਹੀ ਦੇਵੇਗਾ।
ਇਮਾਨੂਏਲ, ਇਹ ਹੜ੍ਹ ਇੰਨਾ ਫ਼ੈਲ ਜਾਵੇਗਾ ਕਿ ਤੇਰੇ ਸਾਰੇ ਦੇਸ਼ ਉੱਤੇ ਫ਼ੈਲ ਜਾਵੇਗਾ।
9 ਤੁਸੀਂ ਸਾਰੀਆਂ ਕੌਮਾਂ ਦੇ ਲੋਕੋ, ਜੰਗ ਲਈ ਤਿਆਰ ਹੋ ਜਾਵੋ!
ਤੁਸੀਂ ਹਾਰ ਜਾਵੋਂਗੇ।
ਦੂਰ ਦੁਰਾਡੇ ਦੇ ਦੇਸੋ, ਤੁਸੀਂ ਸਾਰੇ ਸੁਣੋ!
ਜੰਗ ਲਈ ਤਿਆਰੀ ਕਰੋ!
ਤੁਸੀਂ ਹਾਰ ਜਾਵੋਗੇ!
10 ਲੜਾਈ ਲਈ ਆਪਣੀਆਂ ਵਿਉਂਤਾਂ ਬਣਾਓ!
ਤੁਹਾਡੀਆਂ ਵਿਉਂਤਾਂ ਨਿਸਫ਼ਲ ਹੋ ਜਾਣਗੀਆਂ।
ਆਪਣੀਆਂ ਫ਼ੌਜਾਂ ਨੂੰ ਹੁਕਮ ਦਿਓ!
ਤੁਹਾਡੇ ਹੁਕਮ ਫ਼ਿਜ਼ੂਲ ਹੋਣਗੇ।
ਕਿਉਂ ਕਿ ਪਰਮੇਸ਼ੁਰ ਸਾਡੇ ਨਾਲ ਹੈ!
ਯਸਾਯਾਹ ਨੂੰ ਚੇਤਾਵਨੀ
11 ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਨਾਲ ਮੇਰੇ ਨਾਲ ਗੱਲ ਕੀਤੀ। ਯਹੋਵਾਹ ਨੇ ਮੈਨੂੰ ਇਨ੍ਹਾਂ ਦੂਸਰੇ ਲੋਕਾਂ ਵਾਂਗ ਨਾ ਹੋਣ ਦੀ ਚੇਤਾਵਨੀ ਦਿੱਤੀ। ਯਹੋਵਾਹ ਨੇ ਆਖਿਆ, 12 “ਹਰ ਬੰਦਾ ਆਖ ਰਿਹਾ ਹੈ ਕਿ ਦੂਸਰੇ ਲੋਕ ਉਸ ਦੇ ਖਿਲਾਫ਼ ਵਿਉਂਤਾਂ ਬਣਾ ਰਹੇ ਹਨ। ਤੁਹਾਨੂੰ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਚੀਜ਼ਾਂ ਤੋਂ ਨਾ ਡਰੋ ਜਿਨ੍ਹਾਂ ਤੋਂ ਉਹ ਲੋਕ ਡਰਦੇ ਹਨ। ਉਨ੍ਹਾਂ ਚੀਜ਼ਾਂ ਤੋਂ ਨਾ ਡਰੋ।”
13 ਸਰਬ ਸ਼ਕਤੀਮਾਨ ਯਹੋਵਾਹ ਹੀ ਉਹ ਹਸਤੀ ਹੈ ਜਿਸ ਪਾਸੋਂ ਤੁਹਾਨੂੰ ਡਰਨਾ ਚਾਹੀਦਾ ਹੈ। 14 ਜੇ ਤੁਸੀਂ ਯਹੋਵਾਹ ਦਾ ਆਦਰ ਕਰੋਗੇ ਅਤੇ ਉਸ ਨੂੰ ਪਵਿੱਤਰ ਜਾਣੋਗੇ ਤਾਂ ਉਹ ਤੁਹਾਡੇ ਲਈ ਸੁਰੱਖਿਅਤ ਟਿਕਾਣਾ ਹੋਵੇਗਾ। ਪਰ ਤੁਸੀਂ ਉਸਦਾ ਆਦਰ ਨਹੀਂ ਕਰਦੇ। ਇਸ ਲਈ ਪਰਮੇਸ਼ੁਰ ਉਸ ਚੱਟਾਨ ਵਰਗਾ ਹੈ ਜਿਸਤੋਂ ਤੁਸੀਂ ਲੋਕ ਠੋਕਰ ਖਾਂਦੇ ਹੋ। ਉਹ ਅਜਿਹੀ ਚੱਟਾਨ ਹੈ ਜਿਹੜੀ ਇਸਰਾਏਲ ਦੇ ਦੋ ਪਰਿਵਾਰਾਂ ਨੂੰ ਡੇਗਦੀ ਹੈ। ਯਹੋਵਾਹ ਸਾਰੇ ਯਰੂਸ਼ਲਮ ਦੇ ਲੋਕਾਂ ਨੂੰ ਫ਼ੜਨ ਲਈ ਇੱਕ ਜਾਲ ਹੈ। 15 (ਬਹੁਤ ਸਾਰੇ ਲੋਕ ਇਸ ਚੱਟਾਨ ਦੀ ਠੋਕਰ ਖਾਣਗੇ। ਉਹ ਲੋਕ ਡਿੱਗ ਪੈਣਗੇ ਅਤੇ ਟੁੱਟ ਜਾਣਗੇ। ਉਹ ਪੂਰੀ ਤਰ੍ਹਾਂ ਜਾਲ ਵਿੱਚ ਫ਼ਸ ਜਾਣਗੇ।)
16 “ਇਕਰਾਰਨਾਮਾ ਨੂੰ ਬਂਨੋ ਅਤੇ ਇਸ ਨੂੰ ਮੁਹਰਬੰਦ ਕਰ ਦਿਓ। ਮੇਰੀ ਬਿਵਸਬਾ ਨੂੰ ਭਵਿੱਖ ਲਈ ਬਚਾ ਲਵੋ। ਇਹ ਉਦੋਂ ਕਰੋ ਜਦੋਂ ਮੇਰੇ ਚੇਲੇ ਦੇਖ ਰਹੇ ਹੋਣ।”
17 ਇਹ ਇੱਕ ਇਕਰਾਰਨਾਮਾ ਹੈ ਮੈਂ ਸਾਡੀ ਸਹਾਇਤਾ ਕਰਨ ਲਈ ਯਹੋਵਾਹ ਦਾ ਇੰਤਜ਼ਾਰ ਕਰਾਂਗਾ
ਅਤੇ ਯਹੋਵਾਹ ਯਾਕੂਬ ਦੇ ਪਰਿਵਾਰ ਤੋਂ ਸ਼ਰਮਸਾਰ ਹੈ।
ਉਹ ਉਨ੍ਹਾਂ ਵੱਲ ਦੇਖਣ ਤੋਂ ਇਨਕਾਰ ਕਰਦਾ ਹੈ।
ਪਰ ਮੈਂ ਯਹੋਵਾਹ ਦੀ ਭਾਲ ਕਰਾਂਗਾ ਅਤੇ ਉਹ ਸਾਨੂੰ ਬਚਾਵੇਗਾ।
18 ਮੇਰੇ ਬੱਚੇ ਅਤੇ ਮੈਂ ਇਸਰਾਏਲ ਦੇ ਲੋਕਾਂ ਲਈ ਸੰਕੇਤ ਅਤੇ ਸਬੂਤ ਹਾਂ। ਸਾਨੂੰ ਸਰਬ ਸ਼ਕਤੀਮਾਨ ਯਹੋਵਾਹ ਨੇ ਭੇਜਿਆ ਹੈ-ਉਹ ਯਹੋਵਾਹ ਜਿਹੜਾ ਸੀਯੋਨ ਪਰਵਤ ਉੱਤੇ ਰਹਿੰਦਾ ਹੈ।
19 ਕੁਝ ਲੋਕ ਆਖਦੇ ਹਨ, “ਜੋਤਸ਼ੀਆਂ ਅਤੇ ਬੁੱਧੀਮਾਨਾਂ ਨੂੰ ਪੁੱਛੋ ਕਿ ਕੀ ਕਰਨਾ ਹੈ।” (ਇਹ ਭਵਿੱਖ ਦੱਸਣ ਵਾਲੇ ਅਤੇ ਬੁੱਧੀਮਾਨ ਪੰਛੀਆਂ ਦੀਆਂ ਆਵਾਜ਼ਾਂ ਵਾਂਗ ਫ਼ੁਸਫ਼ੁਸਾਉਂਦੇ ਹਨ ਅਤੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਹ ਗੁੱਝੀਆਂ ਗੱਲਾਂ ਦਾ ਗਿਆਨ ਰੱਖਦੇ ਹਨ।) ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ “ਲੋਕਾਂ ਨੂੰ ਸਹਾਇਤਾ ਲਈ ਆਪਣੇ ਪਰਮੇਸ਼ੁਰ ਨੂੰ ਆਵਾਜ਼ ਦੇਣੀ ਚਾਹੀਦੀ ਹੈ। ਉਹ ਜੋਤਸ਼ੀ ਅਤੇ ਬੁੱਧੀਮਾਨ ਮੁਰਦਿਆਂ ਨੂੰ ਪੁੱਛਦੇ ਹਨ ਕਿ ਕੀ ਕਰਨਾ ਹੈ। ਜਿਉਂਦੇ ਬੰਦੇ ਭਲਾ ਮੁਰਦਿਆਂ ਕੋਲੋਂ ਕੋਈ ਚੀਜ਼ ਕਿਉਂ ਮੰਗਣ?” 20 ਤੁਹਾਨੂੰ ਇਕਰਾਰਨਾਮੇ ਅਤੇ ਬਿਵਸਬਾ ਨੂੰ ਮੰਨਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨੋਗੇ, ਤਾਂ ਸ਼ਾਇਦ ਤੁਸੀਂ ਗ਼ਲਤ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਹੋਵੋਗੇ। (ਗ਼ਲਤ ਹੁਕਮ ਉਹ ਹਨ ਜਿਹੜੇ ਜੋਤਸ਼ੀਆਂ ਅਤੇ ਭਵਿੱਖਵਕਤਾਵਾਂ ਦੁਆਰਾ ਦਿੱਤੇ ਜਾਂਦੇ ਹਨ। ਉਹ ਹੁਕਮ ਫ਼ਿਜ਼ੂਲ ਹਨ ਤੁਹਾਨੂੰ ਉਨ੍ਹਾਂ ਹੁਕਮਾਂ ਦੀ ਪਾਲਣਾ ਦਾ ਕੋਈ ਲਾਭ ਨਹੀਂ ਹੋਵੇਗਾ।) 21 ਜੇ ਤੁਸੀਂ ਉਨ੍ਹਾਂ ਗ਼ਲਤ ਆਦੇਸ਼ਾਂ ਦੀ ਪਾਲਣਾ ਕਰੋਗੇ ਤਾਂ ਦੇਸ਼ ਵਿੱਚ ਭੁੱਖਮਰੀ ਅਤੇ ਮੁਸੀਬਤਾਂ ਹੋਣਗੀਆਂ। ਲੋਕ ਭੁੱਖੇ ਮਰਨਗੇ। ਫ਼ੇਰ ਉਹ ਗੁੱਸੇ ਵਿੱਚ ਆ ਜਾਣਗੇ ਅਤੇ ਉੱਪਰ ਤੱਕਦਿਆਂ ਹੋਇਆਂ ਆਪਣੇ ਰਾਜੇ ਅਤੇ ਆਪਣੇ ਪਰਮੇਸ਼ੁਰ ਨੂੰ ਸਰਾਪਣਗੇ। 22 ਜੇ ਉਹ ਆਪਣੇ ਦੇਸ਼ ਵੱਲ ਦੇਖਣਗੇ ਉਨ੍ਹਾਂ ਨੂੰ ਸਿਰਫ਼ ਮੁਸੀਬਤ ਅਤੇ ਨਿਰਾਸ਼ਾ ਭਰਿਆ ਅੰਧਕਾਰ ਹੀ ਨਜ਼ਰ ਆਵੇਗਾ-ਆਪਣੇ ਦੇਸ਼ ਨੂੰ ਛੱਡਣ ਲਈ ਮਜ਼ਬੂਰ ਹੋਣ ਵਾਲੇ ਲੋਕਾਂ ਦੀ ਹਨੇਰੀ ਨਿਰਾਸ਼ਾ। ਅਤੇ ਜਿਹੜੇ ਲੋਕ ਅੰਧਕਾਰ ਵਿੱਚ ਫ਼ਸੇ ਹੋਣਗੇ ਉਹ ਆਪਣੇ-ਆਪ ਨੂੰ ਮੁਕਤ ਨਹੀਂ ਕਰ ਸੱਕਣਗੇ।
2010 by World Bible Translation Center