Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਸਲੇਮਾਨ ਦਾ ਗੀਤ 1-8

ਸੁਲੇਮਾਨ ਦੇ ਗੀਤਾਂ ਦਾ ਗੀਤ।

ਰੀਤਮਾ ਆਪਣੇ ਪ੍ਰੀਤਮ ਨੂੰ

ਉਹ ਮੈਨੂੰ ਆਪਣੇ ਮੂੰਹ ਦੇ ਚੁੰਮਣਾਂ ਨਾਲ ਚੁੰਮੇ।
    ਕਿਉਂਕਿ ਤੇਰਾ ਪਿਆਰ ਹੈ ਬਿਹਤਰ ਸ਼ਰਾਬ ਨਾਲੋਂ।
ਤੇਰਾ ਅਤਰ ਬਹੁਤ ਨਸ਼ੀਲਾ ਹੈ।
    ਤੇਰਾ ਨਾਮ ਅਤਰ ਵਰਗਾ ਹੈ ਜੋ ਡੋਲ੍ਹਿਆ ਗਿਆ ਹੋਵੇ,
    ਇਸ ਲਈ ਜਵਾਨ ਔਰਤਾਂ ਤੈਨੂੰ ਪਿਆਰ ਕਰਦੀਆਂ ਹਨ।
ਮੈਨੂੰ ਆਪਣੇ ਪਿੱਛੇ ਖਿੱਚ ਲੈ,
    ਆਪਾਂ ਭੱਜ ਜਾਈਏ!

ਰਾਜਾ ਲੈ ਗਿਆ ਮੈਨੂੰ ਆਪਣੇ ਕਮਰੇ ਅੰਦਰ।

ਯਰੂਸ਼ਲਮ ਦੀਆਂ ਔਰਤਾਂ ਆਦਮੀ ਨੂੰ

ਆਨੰਦ ਮਾਣਾਂਗੀਆਂ ਅਸੀਂ ਅਤੇ ਖੁਸ਼ ਹੋਵਾਂਗੀਆਂ ਤੇਰੇ ਲਈ।
    ਆਪਾਂ ਯਾਦ ਰੱਖੀ, ਪਿਆਰ ਤੇਰਾ ਹੈ ਬਿਹਤਰ ਸ਼ਰਾਬ ਨਾਲੋਂ।
    ਕੋਈ ਅਜੂਬਾ ਨਹੀਂ, ਕਰਨ ਜਵਾਨ ਔਰਤਾਂ ਪਿਆਰ ਤੈਨੂੰ।

ਉਹ ਔਰਤਾਂ ਨਾਲ ਗੱਲ ਕਰਦੀ ਹੈ

ਯਰੂਸ਼ਲਮ ਦੀਓ ਧੀਓ,
    ਮੈਂ ਸਾਂਵਲੀ ਹਾਂ, ਪਰ ਖੂਬਸੂਰਤ,
    ਸਾਂਵਲੀ ਹਾਂ ਮੈਂ ਕੇਦਾਰ ਅਤੇ ਸੁਲੇਮਾਨ ਦੇ ਤੰਬੂਆਂ ਵਾਂਗ।

ਮੇਰੇ ਵੱਲ ਨਾ ਤੱਕ ਕਿਉਂ ਕਿ ਮੈ ਸਾਂਵਲੀ ਹਾਂ,
    ਸੂਰਜ ਨੇ ਕਿੰਨੀ ਸਾਂਵਲੀ ਹੈ ਮੈਨੂੰ ਕਰ ਦਿੱਤਾ।
ਗੁੱਸੇ ਸਨ ਭਰਾ ਮੇਰੇ, ਬਹੁਤ ਮੇਰੇ ਨਾਲ।
    ਜ਼ੋਰੀ ਲਾਇਆ ਕੰਮ ਉਨ੍ਹਾਂ ਮੈਨੂੰ ਆਪਣੇ ਅੰਗੂਰਾਂ ਦੇ ਬਾਗਾਂ ਉੱਤੇ।
    ਧਿਆਨ ਨਹੀਂ ਸਾਂ ਰੱਖ ਸੱਕੀ ਆਪਣਾ ਇਸ ਲਈ।

ਉਹ ਉਸ ਨਾਲ ਗੱਲ ਕਰਦੀ ਹੈ

ਕਰਾਂ ਪਿਆਰ ਮੈਂ ਤੁਹਾਨੂੰ ਰੂਹ ਆਪਣੀ ਸਾਰੀ ਨਾਲ।
    ਦੱਸੋ ਮੈਨੂੰ; ਕਿਬੇ ਚਾਰਦੇ ਹੋ ਤੁਸੀਂ ਭੇਡਾਂ ਆਪਣੀਆਂ?
    ਕਿਬੇ ਠਹਿਰਾਉਂਦੇ ਹੋ ਤੁਸੀਂ ਉਨ੍ਹਾਂ ਨੂੰ ਸਿਖਰ ਦੁਪਹਿਰੇ?
ਮੈਂ ਇੱਧਰ-ਉੱਧਰ ਘੁੰਮ ਫ਼ਿਰ ਕੇ ਤੈਨੂੰ ਘੁੰਡ ਕੱਢੀ ਹੋਈ ਔਰਤ [a]
    ਵਾਂਗ ਤੇਰੇ ਮਿੱਤਰਾਂ ਦੇ ਇੱਜੜਾਂ ਵਿੱਚ ਕਿਉਂ ਲੱਭਾਂ?

ਉਹ ਉਸ ਨਾਲ ਗੱਲ ਕਰਦਾ ਹੈ

ਤੂੰ ਔਰਤਾਂ ਦਰਮਿਆਨ ਖੂਬਸੂਰਤ ਹੈਂ।
    ਜੇ ਤੂੰ ਨਹੀਂ ਜਾਣਦੀ ਮੈਨੂੰ ਕਿੱਥੋ ਲੱਭਣਾ,
ਐਵੇਂ ਹੀ ਭੇਡਾਂ ਦਾ ਪਿੱਛਾ ਕਰ।
    ਅਤੇ ਆਪਣੀਆਂ ਜਵਾਨ ਬੱਕਰੀਆਂ ਆਜੜੀਆਂ ਦੇ ਤੰਬੂਆਂ ਲਾਗੇ ਚਾਰੋ।

ਮੇਰੀ ਪਿਆਰੀ, ਵੱਧੇਰੇ ਲੁਭਾਉਂਦੀ ਹੈ,
    ਤੂੰ ਮੈਨੂੰ ਫ਼ਿਰਊਨ ਦੇ ਘੋੜਿਆਂ ਵਿੱਚਲੀ ਘੋੜੀ ਨਾਲੋਂ ਜੋ ਰੱਥ ਨੂੰ ਖਿੱਚਦੇ ਹਨ।
ਖੂਬਸੂਰਤ ਨੇ ਗਹਿਣੇ ਉਨ੍ਹਾਂ ਘੋੜਿਆਂ ਦੇ ਪਾਸ,
    ਉਨ੍ਹਾਂ ਦੇ ਚਿਹਰਿਆਂ ਦੇ ਅਤੇ ਉਨ੍ਹਾਂ ਦੀਆਂ ਗਰਦਣਾਂ ਦੁਆਲੇ।
10 ਤੇਰੀਆਂ ਗੱਲ੍ਹਾਂ ਗਹਿਣਿਆਂ ਅਤੇ ਝੁਮਕਿਆਂ ਨਾਲ ਸੋਹਣੀਆਂ ਹਨ,
    ਤੇਰੀ ਗਰਦਨ ਮਣਕਿਆਂ ਦੀਆਂ ਡੋਰੀਆਂ ਨਾਲ ਖੂਬਸੂਰਤ ਹੈ।
11 ਅਸੀਂ ਤੇਰੇ ਲਈ ਚਾਂਦੀ ਨਾਲ ਸੱਜੀਆਂ
    ਹੋਈਆਂ ਸੋਨੇ ਦੀਆਂ ਸਜਾਵਟਾਂ ਅਤੇ ਝੁਮਕੇ ਬਣਾਵਾਗੇ।

ਉਹ ਬੋਲਦੀ ਹੈ

12 ਜਦੋਂ ਰਾਜਾ ਆਪਣੇ ਸੋਫ਼ੇ ਉੱਤੇ ਪਿਆ ਹੁੰਦਾ,
    ਮੇਰੀ ਸੁਗੰਧ ਅਗਾਂਹ ਉਸ ਤੱਕ ਪਹੁੰਚ ਜਾਂਦੀ ਹੈ।
13 ਮੇਰਾ ਪ੍ਰੀਤਮ ਗੰਧਰਸ ਦੀ ਪੁੜੀ ਵਾਂਗ ਹੈ,
    ਜੋ ਪਈ ਰਹਿੰਦੀ ਹੈ ਸਾਰੀ ਰਾਤ ਮੇਰੀਆਂ ਛਾਤੀਆਂ ਦੇ ਵਿੱਚਕਾਰ।
14 ਪ੍ਰੀਤਮ ਮੇਰਾ ਹੈ ਹਿਨਾ ਦੇ ਫੁੱਲਾਂ ਦੇ ਗੁਛਿਆਂ ਵਰਗਾ
    ਉਗਦੇ ਨੇ ਜਿਹੜੇ ਏਨ-ਗਦੀ ਦੇ ਬਗੀਚਿਆਂ ਅੰਦਰ।

ਉਹ ਬੋਲਦਾ ਹੈ

15 ਮੇਰੀ ਪ੍ਰੀਤਮੇ ਸੁੰਦਰ ਹੈਂ ਤੂੰ ਕਿੰਨੀ:
    ਆਹੋ ਤੂੰ ਸੁੰਦਰ ਹੈਂ।
    ਘੁੱਗੀ ਵਰਗੀਆਂ ਨੇ ਅੱਖਾਂ ਤੇਰੀਆਂ।

ਉਹ ਬੋਲਦੀ ਹੈ

16 ਕਿੰਨੇ ਛਬੀਲੇ ਹੋ ਤੁਸੀਂ ਪ੍ਰੀਤਮ ਮੇਰੇ!
    ਹਾਂ, ਕਿੰਨੇ ਮਨਮੋਹਣੇ!
ਸਾਡੀ ਸੇਜ਼ ਕਿੰਨੀ ਤਾਜ਼ੀ ਅਤੇ ਖੂਬਸੂਰਤ ਹੈ।
17     ਦਿਉਦਾਰ ਹਨ ਸਾਡੇ ਘਰ ਦੇ ਛਤੀਰ ਤੇ,
    ਫਰ ਹੈ ਇਸ ਦੀ ਛੱਤ।

ਮੈਂ ਪੱਦਰੀ ਜ਼ਮੀਨ ਉੱਤੇ ਉੱਗਦਾ ਫ਼ੁੱਲ ਹਾਂ,
    ਮੈਂ ਵਾਦੀਆਂ ਦੀ ਚੰਬੇਲੀ ਹਾਂ।

ਉਹ ਬੋਲਦਾ ਹੈ

ਮੇਰੀ ਮਹਿਬੂਬਾ, ਹੋਰਨਾਂ ਔਰਤਾਂ ਵਿੱਚ ਤੂੰ ਇੰਝ ਹੈ
    ਜਿਵੇਂ ਕਿ ਕੰਡਿਆਂ ਦਰਮਿਆਨ ਚੰਬੇਲੀ ਹੋਵੇ।

ਉਹ ਬੋਲਦੀ ਹੈ

ਸੇਬ ਦੇ ਰੁੱਖ ਵਾਂਗ ਜੋ ਜੰਗਲ ਦੇ ਰੁੱਖਾਂ ਵਿੱਚਕਾਰ ਉੱਗ ਰਿਹਾ ਹੋਵੇ,
    ਮੇਰਾ ਪ੍ਰੀਤਮ ਹੈ ਦੂਸਰੇ ਆਦਮੀਆਂ ਦਰਮਿਆਨ।

ਉਹ ਔਰਤਾਂ ਨਾਲ ਗੱਲ ਕਰਦੀ ਹੈ

ਪਸੰਦ ਹੈ ਮੈਨੂੰ ਆਪਣੇ ਪ੍ਰੀਤਮ ਦੀ ਛਾਵੇਂ ਬੈਠਣਾ;
    ਉਸਦਾ ਫਲ ਮੇਰੇ ਮੂੰਹ ਲਈ ਮਿੱਠਾ ਹੈ।
ਮੇਰਾ ਪ੍ਰੀਤਮ ਮੈਨੂੰ ਮੈਖਾਨੇ [b] ਵਿੱਚ ਲੈ ਗਿਆ।
    ਉਸ ਦਾ ਇਰਾਦਾ ਮੇਰੇ ਵੱਲ ਪਿਆਰ ਦਾ ਸੀ।
ਤਕੜਾ ਕਰੋ ਮੈਨੂੰ ਕਿਸ਼ਮਿਸ਼ਾਂ ਨਾਲ
    ਮੈਨੂੰ ਮਿੱਠੇ ਸੇਬਾਂ ਨਾਲ ਤਰੋਤਾਜ਼ਾ ਕਰੋ, ਕਿਉਂ ਕਿ ਮੈਂ ਪਿਆਰ ਨਾਲ ਬਿਮਾਰ ਹਾਂ।
ਖੱਬੀ ਬਾਂਹ ਮੇਰੇ ਪ੍ਰੀਤਮ ਦੀ ਹੈ ਮੇਰੇ ਸਿਰ ਦੇ ਹੇਠਾਂ
    ਅਤੇ ਉਸ ਨੇ ਸੱਜੀ ਬਾਂਹ ਨਾਲ ਮੈਨੂੰ ਗਲਵੱਕੜੀ ਪਾਈ ਹੋਈ ਹੈ।

ਯਰੂਸ਼ਲਮ ਦੀਓ ਸੁਆਣੀਓ ਇਕਰਾਰ ਕਰੋ ਮੇਰੇ ਨਾਲ ਹਰਨੋਟਿਆਂ
    ਅਤੇ ਜੰਗਲੀ ਹਿਰਣਾਂ ਤੇ ਹੱਥ ਧਰਕੇ ਜਗਾਓ ਨਾ ਪਿਆਰ ਨੂੰ ਉਤੇਜਿਤ ਕਰੋ ਨਾ ਪਿਆਰ ਨੂੰ,
    ਜਦੋਂ ਤੱਕ ਇਹ ਨਾ ਚਾਹੇ ਕਿ ਜਗਾਇਆ ਜਾਵੇ।

ਉਹ ਫੇਰ ਬੋਲਦੀ ਹੈ

ਇਹ ਮੇਰੇ ਪ੍ਰੀਤਮ ਦੀ ਆਵਾਜ਼ ਹੈ!
    ਵੇਖੋ! ਉਹ ਇੱਥੇ, ਪਹਾੜਾਂ ਤੋਂ ਦੀ ਉੱਛਲਦਾ ਹੋਇਆ ਪਹਾੜੀਆਂ
    ਤੋਂ ਦੀ ਟੱਪਦਾ ਹੋਇਆ ਆ ਰਿਹਾ ਹੈ।
ਮੇਰਾ ਪ੍ਰੀਤਮ ਗਜ਼ੇਲ
    ਜਾਂ ਕਿਸੇ ਜਵਾਨ ਹਿਰਣ ਵਰਗਾ ਹੈ।
ਤੱਕੋ ਉਸ ਨੂੰ ਸਾਡੀ ਕੰਧ ਉਹਲੇ ਖੜ੍ਹੇ ਹੋਏ ਨੂੰ
    ਖਿੜਕੀ ਵਿੱਚੋਂ ਝਾਕਦੇ ਹੋਏ ਨੂੰ ਜਾਲੀ ਵਿੱਚੋਂ ਤਕਦੇ ਹੋਏ ਨੂੰ।
10 ਮੇਰੇ ਪ੍ਰੀਤਮ ਨੇ ਮੈਨੂੰ ਉੱਤਰ ਦਿੱਤਾ,
“ਉੱਠ ਮੇਰੀ ਮਹਿਬੂਬਾ ਮੇਰੀ ਸੁੰਦਰੀਏ
    ਮੇਰੇ ਨਾਲ ਚੱਲ।
11 ਦੇਖ! ਸਰਦੀ ਬੀਤ ਗਈ ਹੈ
    ਬਰੱਖਾ ਲੰਘ ਗਈ ਹੈ ਤੇ ਚਲੀ ਗਈ।
12 ਇਹ ਫੁੱਲ ਹਨ ਜਿਹੜੇ ਖੇਤਾਂ ਵਿੱਚ ਖਿੜੇ ਹੋਏ ਹਨ।
    ਸਮਾਂ ਹੈ ਇਹ ਪੰਛੀਆਂ ਲਈ ਗੀਤ ਗਾਉਣ ਦਾ।
    ਸੁਣੋ, ਅਸੀਂ ਆਪਣੀ ਧਰਤੀ ਅੰਦਰ ਘੁੱਗੀ ਨੂੰ ਸੁਣ ਸੱਕਦੇ ਹਾਂ।
13 ਅੰਜੀਰ ਦੇ ਰੁੱਖ, ਕੱਚੇ ਅੰਜੀਰ ਪੈਦਾ ਕਰ ਰਹੇ ਹਨ।
    ਵੇਲਾਂ ਅੰਗੂਰਾਂ ਦੇ ਫੁੱਲਾਂ ਦੀ ਸੁਗੰਧੀ ਦੇ ਰਹੀਆਂ ਹਨ।
ਉੱਠ, ਮੇਰੀ ਮਹਿਬੂਬਾ, ਮੇਰੀ ਸੋਹਣੀਏ
    ਅਤੇ ਮੇਰੇ ਨਾਲ ਚੱਲ!”

ਉਹ ਬੋਲਦਾ ਹੈ

14 ਮੇਰੀ ਘੁੱਗੀਏ, ਚੱਟਾਨ ਦੀਆਂ ਤਰੇੜਾਂ ਵਿੱਚ ਖੜੀ ਚੱਟਾਨ ਦੀਆਂ
    ਲੁਕਣ ਦੀਆਂ ਥਾਵਾਂ ਵਿੱਚ ਦੇਖਣ ਦੇ
ਮੈਨੂੰ ਤੇਰਾ ਚਿਹਰਾ,
    ਸੁਣਨ ਦੇਹ ਮੈਨੂੰ ਤੇਰੀ ਆਵਾਜ਼।
ਕਿੰਨੀ ਸੋਹਣੀ ਹੈ ਆਵਾਜ਼ ਤੇਰੀ
    ਅਤੇ ਕਿੰਨੀ ਸਹੋਣੀ ਹੈ ਤੂੰ।

ਉਹ ਔਰਤਾਂ ਨਾਲ ਬੋਲਦੀ ਹੈ

15 ਫੜੋ ਸਾਡੇ ਲਈ ਲੂੰਬੜੀਆਂ ਨੂੰ
    ਉਨ੍ਹਾਂ ਛੋਟੀਆਂ ਲੂੰਬੜੀਆਂ ਨੂੰ ਜਿਹੜੀਆਂ ਅੰਗੂਰਾਂ ਦੇ ਬਾਗਾਂ ਨੂੰ
ਨਸ਼ਟ ਕਰਦੀਆਂ ਹਨ ਕਿਉਂ ਕਿ ਸਾਡੇ ਅੰਗੂਰਾਂ ਦੇ
    ਬਾਗ ਪੂਰੀ ਬਹਾਰ ਵਿੱਚ ਹਨ।

16 ਮੇਰਾ ਪ੍ਰੀਤਮ ਮੇਰਾ ਹੈ,
    ਤੇ ਮੈਂ ਉਸਦੀ ਹਾਂ!
ਮੇਰਾ ਪ੍ਰੀਤਮ ਚੰਬੇਲੀਆਂ ਦਰਮਿਆਨ ਚਰ ਰਿਹਾ ਹੈ।
17     ਦਿਨ ਚਢ਼ਨ ਤੀਕ ਅਤੇ ਪ੍ਰਛਾਵਿਆਂ ਦੇ ਉੱਡ ਜਾਣ ਤੀਕ ਮੁੜ,
    ਮੇਰੇ ਪ੍ਰੀਤਮ, ਹਰਨੋਟੇ ਜਾਂ ਜਵਾਨ ਹਿਰਣ ਵਾਂਗ।
ਜਿਹੜਾ ਪਰਬਤਾਂ ਉੱਤੇ ਹੁੰਦਾ ਹੈ।

ਉਹ ਬੋਲਦੀ ਹੈ

ਰਾਤ ਵੇਲੇ ਆਪਣੀ ਸੇਜ ਉੱਤੇ ਲੱਭਦੀ ਹਾਂ
    ਮੈਂ ਪ੍ਰੀਤਮ ਆਪਣੇ ਨੂੰ।
ਲੱਭਦੀ ਹਾਂ ਮੈਂ ਉਸ ਨੂੰ ਪਰ ਮਿਲ
    ਸੱਕਿਆ ਨਹੀਂ ਉਹ ਮੈਨੂੰ।
ਉੱਠ ਜਾਵਾਂਗੀ ਹੁਣ ਮੈਂ।
    ਘੁੰਮਾਂਗੀ ਮੈਂ ਸ਼ਹਿਰ ਅੰਦਰ।
ਤਲਾਸ਼ ਕਰਾਂਗੀ ਮੈਂ ਆਪਣੇ ਪ੍ਰਤੀਮ ਦੀ
    ਗਲੀਆਂ ਮੁਹਲਿਆਂ ਅੰਦਰ।

ਲੱਭਿਆ ਮੈਂ ਉਸ ਨੂੰ।
    ਪਰ ਮਿਲ ਨਹੀਂ ਸੱਕਿਆ ਉਹ ਮੈਨੂੰ!
ਪਹਿਰੇਦਾਰਾਂ ਨੇ ਜਿਹੜੇ ਨਗਰ ਦੇ ਦੁਆਲੇ ਜਾਂਦੇ ਨੇ ਉਨ੍ਹਾਂ ਮੈਨੂੰ ਲੱਭ ਲਿਆ।
    ਪੁੱਛਿਆ ਮੈਂ ਉਨ੍ਹਾਂ ਕੋਲੋਂ “ਕੀ ਦੇਖਿਆ ਹੈ ਤੁਸੀਂ ਮੇਰੇ ਪ੍ਰੀਤਮ ਨੂੰ?”

ਕੁਝ ਹੀ ਦੂਰ ਗਈ ਸਾਂ ਮੈਂ ਪਹਿਰੇਦਾਰਾਂ ਕੋਲੋਂ,
    ਜਦੋਂ ਮੈਂ ਆਪਣੇ ਪ੍ਰੀਤਮ ਨੂੰ ਲੱਭ ਲਿਆ।
ਫ਼ੜ ਲਿਆ ਮੈਂ ਉਸ ਨੂੰ ਅਤੇ ਜਾਣ ਨਹੀਂ ਦਿੱਤਾ ਮੈਂ ਉਸ ਨੂੰ ਜਦੋਂ ਤੀਕ ਲੈ ਨਹੀਂ ਗਈ
    ਮੈਂ ਉਸ ਨੂੰ ਆਪਣੀ ਮਾਂ ਦੇ ਘਰ ਅੰਦਰ,
    ਉਸ ਇੱਕ ਦੇ ਕਮਰੇ ਵਿੱਚ ਜਿਸਨੇ ਮੇਰੀ ਕਲਪਨਾ ਕੀਤੀ।

ਉਹ ਔਰਤਾਂ ਨਾਲ ਗੱਲ ਕਰਦੀ ਹੈ

ਯਰੂਸ਼ਲਮ ਦੀਓ ਨਾਰੀਓ, ਖੇਤਾਂ ਦੇ ਹਰਨੋਟਿਆਂ
    ਅਤੇ ਜਵਾਨ ਹਿਰਨਾਂ ਦੀ ਸੌਂਹ ਖਾ ਕੇ ਮੇਰੇ ਨਾਲ ਇਕਰਾਰ ਕਰੋ:
ਜਗਾਓ ਨਾ ਪਿਆਰ ਨੂੰ,
    ਉਤੇਜਿਤ ਕਰੋ ਨਾ ਪਿਆਰ ਨੂੰ ਜਦੋਂ ਤੀਕ ਇਹ ਨਾ ਚਾਹੇ ਕਿ ਜਗਾਇਆ ਜਾਵੇ।

ਉਹ ਅਤੇ ਉਸ ਦੀ ਲਾੜੀ

ਲੋਕਾਂ ਦੇ ਵਿਸ਼ਾਲ ਸਮੂਹ ਨਾਲ ਮਾਰੂਬਲ
    ਵੱਲੋਂ ਇਹ ਔਰਤ ਕਿਂਝ ਆ ਰਹੀ ਹੈ?
ਉੱਡਦੀ ਹੈ ਧੂੜ ਪਿੱਛੇ ਉਨ੍ਹਾਂ ਦੇ ਧੂੰਏ ਦੇ ਬਦਲਾਂ ਵਾਂਗ,
    ਗੰਧਰਸ ਤੇ ਲੁਬਾਨ ਵਰਗੀਆਂ ਸੁਗੰਧਿਤ ਚੀਜ਼ਾਂ ਦੇ ਬਲਣ ਉੱਤੇ ਉੱਠਦੇ ਨੇ ਜੋ।

ਦੇਖੋ, ਸੁਲੇਮਾਨ ਦਾ ਸਫ਼ਰੀ ਤਖਤ ਇੱਥੇ ਹੈ
    ਜਿਸਦੀ 60 ਪਹਿਰੇਦਾਰ ਰਾਖੀ ਕਰ ਰਹੇ ਹਨ।
    ਇਸਰਾਏਲ ਦੇ ਤਾਕਤਵਰ ਸੈਨਿਕ!
ਉਨ੍ਹਾਂ ਵਿੱਚੋਂ ਸਾਰੇ ਹੀ ਸਿੱਖਿਆ ਪ੍ਰ੍ਰਾਪਤ ਲੜਾਕੂ ਹਨ;
    ਤਲਵਾਰਾਂ ਉਨ੍ਹਾਂ ਦੇ ਪਾਸਿਆਂ ਨਾਲ ਲਟਕਦੀਆਂ ਹੋਈਆਂ,
    ਰਾਤ ਦੇ ਹਰ ਖਤਰੇ ਲਈ ਤਿਆਰ!

ਇਹ ਇੱਕ ਸਫ਼ਰੀ ਤਖਤ ਹੈ ਜੋ ਸੁਲੇਮਾਨ ਨੇ
    ਆਪਣੇ ਲਈ ਲਬਾਨੋਨ ਦੀ ਲਕੜੀ ਤੋਂ ਬਣਵਾਇਆ।
10 ਹੱਬੇ ਜਿਸ ਦੇ ਸਨ ਚਾਂਦੀ ਦੇ ਬਣੇ ਹੋਏ,
    ਤੇ ਬੱਲਾ ਸੋਨੇ ਦਾ ਸੀ।
ਇਸ ਦੀ ਗੱਦੀ ਬੈਂਗਣੀ ਕੱਪੜੇ ਨਾਲ ਢੱਕੀ ਹੋਈ ਸੀ।
    ਬਣਾਇਆ ਸੀ ਇਸ ਨੂੰ ਪਿਆਰ ਨਾਲ ਯਰੂਸ਼ਲਮ ਦੀਆਂ ਔਰਤਾਂ ਨੇ।

11 ਸੀਯੋਨ ਦੀਓ ਔਰਤੋਂ ਬਾਹਰ ਆਓ
    ਦੇਖੋ ਰਾਜੇ ਸੁਲੇਮਾਨ ਨੂੰ
ਦੇਖੋ ਉਹ ਤਾਜ ਰੱਖਿਆ ਸੀ ਜਿਹੜਾ ਮਾਂ ਉਸਦੀ ਨੇ ਉਸ ਦੇ ਸਿਰ ਤੇ।
    ਓਸ ਦਿਨ ਜਦੋਂ ਸੀ ਉਹ ਵਿਆਹਿਆ
    ਓਸ ਦਿਨ ਜਦੋਂ ਪ੍ਰਸੰਨ ਸੀ ਉਹ ਬਹੁਤ

ਉਹ ਉਸ ਨਾਲ ਬੋਲਦਾ ਹੈ

ਮੇਰੀ ਪ੍ਰੀਤਮਾ ਕਿੰਨੀ ਖੁਬਸੂਰਤ ਹੈ ਤੂੰ!
    ਹਾਂ ਤੂੰ ਖੂਬਸੂਰਤ ਹੈਂ।
ਅੱਖਾਂ ਤੇਰੀਆਂ ਨੇ ਘੁੱਗੀ ਵਰਗੀਆਂ
    ਤੇਰੀ ਨਕਾਬ ਅੰਦਰ।
ਵਾਲ ਤੇਰੇ ਲੰਮੇ ਤੇ ਲਹਿਰਾਂਦੇ ਹੋਏ ਗਿਲਆਦ ਪਰਬਤ
    ਤੋਂ ਬੱਕਰੀਆਂ ਦੇ ਇੱਜੜ ਦੇ ਨੱਚਣ ਵਾਂਗ।
ਤੇਰੇ ਦੰਦ ਮੁੰਨੀਆਂ ਹੋਈਆਂ ਸਫ਼ੇਦ ਬੱਕਰੀਆਂ ਵਰਗੇ ਹਨ।
ਉਨ੍ਹਾਂ ਵਿੱਚੋਂ ਹਰ ਕੋਈ ਜੌੜਿਆਂ ਨੂੰ ਜਨਮ ਦਿੰਦੀ ਹੈ
    ਅਤੇ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕੋਈ ਜੁਆਕ ਨਹੀਂ ਗੁਆਇਆ।
ਹੋਂਠ ਤੇਰੇ ਨੇ ਸੰਧੂਰੀ ਧਾਗੇ ਵਰਗੇ।
    ਤੇਰਾ ਮੂੰਹ ਖੂਬਸੂਰਤ ਹੈ।
ਪੁੜਪੜੀਆਂ ਤੇਰੀਆਂ ਨਕਾਬ ਅੰਦਰ ਹਨ
    ਇਸ ਤਰ੍ਹਾਂ ਦੋ ਫਾੜੀਆਂ ਹੋਣ ਜਿਵੇਂ ਅਨਾਰ ਦੀਆਂ।
ਤੇਰੀ ਗਰਦਨ ਦਾਊਦ ਦੇ ਮੁਨਾਰੇ ਵਰਗੀ ਹੈ ਜੋ ਲੰਮੀ ਹੈ
    ਅਤੇ ਸੋਭਾ ਨਾਲ ਬਣਾਈ ਹੋਈ
ਅਤੇ ਸਜਾਇਆ ਸੀ ਇਸ ਦੀਆਂ ਦੀਵਾਰਾਂ ਨੂੰ ਲਟਕਦੀਆਂ ਹਜ਼ਾਰਾਂ ਢਾਲਾਂ ਨਾਲ,
    ਉਹ ਸਾਰੀਆਂ ਤਾਕਤਵਰ ਸੈਨਿਕਾਂ ਦੀਆਂ ਢਾਲਾਂ ਹਨ।
ਛਾਤੀਆਂ ਤੇਰੀਆਂ ਹਨ ਜੌੜੇ ਹਰਨੋਟਿਆਂ ਵਾਂਗ।
    ਗਜੇਲਾਂ ਦੇ ਜੌੜਿਆਂ ਵਾਂਗ
    ਜੋ ਚੰਬੇਲੀਆਂ ਵਿੱਚ ਚਰ ਰਹੇ ਹਨ।
ਜਿਨ੍ਹਾਂ ਚਿਰ ਦਿਨ ਢਲ ਨਾ ਜਾਵੇ
    ਅਤੇ ਪ੍ਰਛਾਵੇ ਉੱਡ ਨਾ ਜਾਣ ਮੈਂ ਗੰਧਰਸ ਦੇ ਪਰਬਤ ਨੂੰ
ਅਤੇ ਲੁਬਾਨ ਦੀ ਪਹਾੜੀ ਵੱਲ ਨੂੰ ਚੱਲਾ ਜਾਵਾਂਗਾ।
ਮੇਰੀ ਪ੍ਰੀਤਮਾ ਖੂਬਸੂਰਤ ਹੈ
    ਤੂੰ ਸਾਰੀ ਦੀ ਸਾਰੀ ਦਾਗ ਨਹੀਂ ਕਿਧਰੇ ਵੀ ਤੇਰੇ ਜਿਸਮ ਉੱਤੇ!
ਆ ਮੇਰੇ ਨਾਲ ਲਬਾਨੋਨ ਤੋਂ, ਮੇਰੀ ਲਾੜੀਏ।
    ਲਬਾਨੋਨ ਤੋਂ ਆ ਮੇਰੇ ਨਾਲ।
ਵੇਖੇਂਗੀ ਤੂੰ ਆਮੰਨਾ ਦੀ ਟੀਸੀ ਤੋਂ, ਸ਼ਨੀਰ
    ਅਤੇ ਹਰਮੋਨ ਦੀ ਸਿਖਰ
    ਤੋਂ ਸ਼ੇਰਾ ਦੀਆਂ ਗੁਫਾਵਾਂ ਤੋਂ ਚੀਤਿਆਂ ਦੇ ਪਹਾੜਾਂ ਤੋਂ।
ਤੂੰ ਮੇਰਾ ਦਿਲ ਚੁਰਾ ਲਿਆ ਹੈ, ਮੇਰੀ ਪ੍ਰੀਤਮੇ,
    ਮੇਰੀ ਲਾੜੀਏ। ਚੁਰਾ ਲਿਆ ਹੈ ਤੂੰ ਦਿਲ ਮੇਰਾ ਆਪਣੀ ਸਿਰਫ ਇੱਕੋ ਅੱਖ ਨਾਲ ਆਪਣੇ ਹਾਰ ਦੇ ਸਿਰਫ ਇੱਕੋ ਮੋਤੀ ਨਾਲ।
10 ਕਿੰਨਾ ਆਨੰਦ-ਦਾਇੱਕ ਹੈ ਪਿਆਰ ਤੇਰਾ ਮੇਰੀਏ ਸੋਹਣੀਏ, ਮੇਰੀ ਲਾੜੀਏ।
    ਤੇਰਾ ਪਿਆਰ ਕਿੰਨਾ ਖੂਬਸੂਰਤ ਮੇਰੀਏ ਭੈਣੇ, ਮੇਰੀ ਲਾੜੀਏ।
ਤੇਰਾ ਅਤਰ ਦੁਨੀਆਂ ਵਿੱਚ ਕਿਸੇ ਵੀ
    ਅਤਰ ਨਾਲੋਂ ਚੰਗਾ ਹੈ।
11 ਇਹ ਸ਼ਹਿਦ ਹੈ ਜੋ ਤੇਰੇ ਬੁਲ੍ਹਾਂ ਚੋਂ ਚੋਂਦਾ,
    ਮੇਰੀ ਲਾੜੀਏ ਸ਼ਹਿਦ ਅਤੇ ਦੁੱਧ ਹਨ ਤੇਰੀ ਜ਼ੁਬਾਨ ਹੇਠਾਂ।
ਕੱਪੜੇ ਤੇਰੇ ਛੱਡਦੇ ਹਨ ਸੁਗੰਧਾਂ ਲਬਾਨੋਨ ਦੀਆਂ।
12 ਇੱਕ ਤਾਲੇ ਬੰਦ ਬਾਗ ਵਾਂਗ ਹੈ ਤੂੰ,
    ਮੇਰੀਏ ਭੈਣੇ,
ਮੇਰੀਏ ਲਾੜੀਏ, ਇੱਕ ਤਾਲੇ ਬੰਦ ਝਰਨੇ ਵਾਂਗ,
    ਇੱਕ ਮੋਹਰ ਬੰਦ ਫੁਹਾਰੇ ਵਾਂਗ।
13 ਅੰਗ ਤੇਰੇ ਨੇ ਓਸ ਬਾਗ਼ ਵਰਗੇ,
    ਭਰਿਆ ਹੋਵੇ ਜਿਹੜਾ ਅਨਾਰਾਂ ਨਾਲ ਤੇ ਹੋਰ ਪਿਆਰੇ ਫ਼ਲਾਂ ਨਾਲ,
ਸਭ ਤੋਂ ਉੱਤਮ ਮਸਾਲਿਆਂ ਨਾਲ:
    ਜਿਵੇਂ ਹਿਨਾ, ਅਤੇ ਜਟਾ ਮਾਸੀ,

14 ਕੇਸਰ, ਕਾਲਮਸ

ਅਤੇ ਲੁਬਾਨ ਦੇ ਸਾਰੇ ਦ੍ਰੱਖਤਾਂ ਨਾਲ
    ਦਾਲਚੀਨੀ, ਮੁਰ ਅਤੇ ਕੇਵੜਾ।
15 ਤੂੰ ਹੈਂ ਕਿਸੇ ਬਾਗ਼ ਦੇ ਫੁਹਾਰੇ ਵਾਂਗ ਤਾਜ਼ੇ
    ਪਾਣੀ ਦੇ ਖੂਹ ਵਾਂਗ,
    ਅਤੇ ਲਬਾਨੋਨ ਤੋਂ ਵਹਿੰਦੀ ਨਹਿਰ ਵਾਂਗ।

ਉਹ ਬੋਲਦੀ ਹੈ

16 ਉੱਠ, ਉੱਤਰ ਦੀਏ ਹਵਾਏ।
    ਅਤੇ ਦੱਖਣ ਵੱਲ ਨੂੰ ਆਓ।
ਵਗ ਮੇਰੇ ਬਾਗ਼ ਉੱਤੇ।
    ਆ ਅਤੇ ਮੇਰੇ ਬਾਗ਼ ਦੀ ਮਿੱਠੀ ਸੁਗੰਧ ਬਿਖੇਰ।
ਮੇਰੇ ਪ੍ਰੀਤਮ ਨੂੰ ਇਸ ਬਾਗ਼ ਅੰਦਰ ਆਉਣ ਦੇ
    ਅਤੇ ਖਾਣ ਦੇ ਉਸ ਨੂੰ ਮਿੱਠੇ ਫ਼ਲ ਜੋ ਉਸ ਦੇ ਹਨ।

ਉਹ ਬੋਲਦਾ ਹੈ

ਮੇਰੀ ਪ੍ਰੀਤਮੇ ਮੇਰੀ ਲਾੜੀਏ ਆ ਗਿਆ ਹਾਂ ਮੈਂ ਆਪਣੇ ਬਾਗ ਅੰਦਰ।
    ਮੈਂ ਆਪਣੇ ਗੰਧਰਸ ਅਤੇ ਮੇਰੇ ਮਸਾਲਿਆਂ ਨੂੰ ਇੱਕਤ੍ਰ ਕਰ ਲਿਆ ਹੈ।
ਮੈਂ ਸ਼ਹਿਦ ਸਮੇਤ ਆਪਣੇ ਛੱਤੇ ਨੂੰ ਖਾ ਲਿਆ ਹੈ।
    ਪੀ ਲਿਆ ਹੈ ਦੁੱਧ ਅਤੇ ਮੈਅ ਆਪਣੀ ਨੂੰ।

ਔਰਤਾਂ ਦਾ ਪ੍ਰੇਮੀਆਂ ਨਾਲ ਗੱਲ ਕਰਨਾ

ਪਿਆਰੇ ਮਿੱਤਰੋ ਖਾਵੋ, ਪੀਵੋ!
    ਮਦਹੋਸ਼ ਹੋ ਜਾਵੋ ਪਿਆਰ ਨਾਲ!

ਉਹ ਬੋਲਦੀ ਹੈ

ਸੁਤ੍ਤੀ ਹੋਈ ਹਾਂ
    ਮੈਂ ਪਰ ਦਿਲ ਮੇਰਾ ਹੈ ਜਾਗਦਾ।
ਸੁਣ ਰਹੀ ਹੈ ਦਸਤਕ ਮੈਨੂੰ ਆਪਣੇ ਪ੍ਰਤੀਮ ਦੀ।
    “ਖੋਹਲ ਦਰਵਾਜ਼ਾ ਮੇਰੀ ਭੈਣੇ ਮੇਰੀ ਪ੍ਰੀਤਮੇ ਮੇਰੀ ਘੁੱਗੀਏ,
    ਮੇਰਾ ਸਿਰ ਤ੍ਰੇਲ ਨਾਲ ਭਿਜਿਆ ਹੋਇਆ ਹੈ।”

“ਲਾਹ ਦਿੱਤਾ ਹੈ ਮੈਂ ਚੋਲਾ ਆਪਣਾ।
    ਫੇਰ ਨਹੀਂ ਪਾਉਣਾ ਚਾਹੁੰਦੀ ਮੈਂ ਇਸ ਨੂੰ।
ਧੋ ਲੇ ਨੇ ਪੈਰ ਮੈਂ ਆਪਣੇ ਫੇਰ ਨਹੀਂ
    ਗੰਦੇ ਕਰਨਾ ਚਾਹੁੰਦੀ ਮੈਂ ਇਨ੍ਹਾਂ ਨੂੰ।”

ਪਰ ਮੇਰੇ ਪ੍ਰੀਤਮ ਨੇ ਪਾ ਦਿੱਤਾ ਹੈ ਹੱਥ ਆਪਣਾ ਪ੍ਰਵੇਸ਼ ਬਾਣੀ
    ਅਤੇ ਮੇਰਾ ਦਿਲ ਉਸ ਖਾਤਿਰ ਰੋ ਪਿਆ।
ਉੱਠੀ ਮੈਂ ਖੋਲ੍ਹਣ ਲਈ ਕਰ
    ਆਪਣੇ ਪ੍ਰੀਤਮ ਲਈ ਗੰਧਰਸ ਚੋ ਰਿਹਾ ਸੀ
ਮੇਰੇ ਹੱਥਾਂ ਵਿੱਚੋਂ ਮੇਰੀਆਂ ਉਂਗਲਾਂ ਚੋਂ ਚੋਂਦਾ ਗੰਧਰਸ
    ਪਿਆ ਤਾਲੇ ਦੇ ਹੱਬੇ ਉੱਤੇ।
ਦਰ ਖੋਲ੍ਹ ਦਿੱਤਾ ਮੈਂ ਆਪਣੇ ਪ੍ਰੀਤਮ ਲਈ
    ਪਰ ਪ੍ਰੀਤਮ ਮੇਰਾ ਮੁੜ ਪਿਆ ਸੀ ਤੇ ਤੁਰ ਗਿਆ ਸੀ!
ਤਰਸ ਗਈ ਸਾਂ ਮੈਂ ਉਸਦੀ ਆਵਾਜ਼ ਸੁਣਨ ਲਈ।
    ਲੱਭਿਆ ਮੈਂ ਉਸ ਨੂੰ ਪਰ ਲੱਭ ਨਹੀਂ ਸੱਕੀ ਮੈਂ ਉਸ ਨੂੰ;
ਆਵਾਜ਼ ਦਿੱਤੀ ਮੈਂ ਉਸ ਨੂੰ;
    ਪਰ ਜਵਾਬ ਨਹੀਂ ਸੀ ਦਿੱਤਾ ਮੈਨੂੰ ਉਸਨੇ।
ਮਿਲ ਪਏ ਮੈਨੂੰ ਸ਼ਹਿਰ ਦੇ ਪਹਿਰੇਦਾਰ।
    ਮਾਰਿਆ ਉਨ੍ਹਾਂ ਮੈਨੂੰ ਦੁੱਖ ਦਿੱਤਾ ਉਨ੍ਹਾਂ
    ਮੈਨੂੰ ਕੰਧ ਉੱਤੇ ਖਲੋਤੇ ਪਹਿਰੇਦਾਰਾਂ ਨੇ ਮੈਥੋਂ ਮੇਰਾ ਸ਼ੌਲ ਖੋਹ ਲਿਆ।

ਇਕਰਾਰ ਕਰੋ ਮੇਰੇ ਨਾਲ, ਯਰੂਸ਼ਲਮ ਦੀਓ ਨਾਰੀਓ
    ਮਿਲ ਜਾਵੇ ਜੇ ਤੁਹਾਨੂੰ ਮੇਰਾ ਪ੍ਰੀਤਮ ਕਿੱਧਰੇ ਆਖਣਾ ਉਸ ਨੂੰ ਕਿ ਮੈਂ ਪਿਆਰ ਨਾਲ ਬਿਮਾਰ ਹੋ ਗਈ ਹਾਂ।

ਯਰੂਸ਼ਲਮ ਦੀਆਂ ਔਰਤਾਂ ਉਸ ਨੂੰ ਉੱਤਰ ਦਿੰਦੀਆਂ ਹਨ

ਕਿਵੇਂ ਹੈਂ ਤੇਰਾ ਪ੍ਰੀਤਮ ਵੱਖਰਾ
    ਹੋਰਾਂ ਪ੍ਰੇਮੀਆਂ ਨਾਲੋਂ ਸੁਹਣੀਏ?
ਕੀ ਬਿਹਤਰ ਹੈ ਪ੍ਰੀਤਮ ਤੇਰਾ ਹੋਰਨਾਂ ਪ੍ਰੇਮੀਆਂ ਨਾਲੋਂ?
    ਤੂੰ ਸਾਨੂੰ ਇਹ ਇਕਰਾਰ ਕਰਨ ਲਈ ਕਿਉਂ ਕਿਹਾ ਹੈ?

ਉਹ ਯਰੂਸ਼ਲਮ ਦੀਆਂ ਔਰਤਾਂ ਨੂੰ ਜਵਾਬ ਦਿੰਦੀ ਹੈ

10 ਮੇਰੇ ਪ੍ਰੀਤਮ ਦਾ ਚਿਹਰਾ ਚਮਕਦਾਰ ਹੈ
    ਅਤੇ ਗੱਲ੍ਹਾਂ ਗੁਲਾਬੀ ਹਨ ਵੱਖਰਾ ਦਿਸੇਗਾ ਉਹ 10,000 ਬੰਦਿਆਂ ਵਿੱਚੋਂ।
11 ਸਿਰ ਉਸਦਾ ਹੈ ਸ਼ੁੱਧ ਸੋਨੇ ਵਰਗਾ।
    ਘੁੰਗਰਾਲੇ ਨੇ ਵਾਲ ਉਸ ਦੇ ਕਾਲੇ ਹਿਰਨ ਵਾਗਰਾਂ।
12 ਅੱਖੀਆਂ ਉਸਦੀਆਂ ਹਨ ਘੁੱਗੀ ਜਿਵੇਂ ਹੋਣ ਝਰਨੇ ਉੱਤੇ।
    ਜਿਵੇਂ ਘੁੱਗੀ ਦੁੱਧ ਵਿੱਚ ਧੋਤੀਆਂ ਹੋਣ
    ਜਿਵੇਂ ਕੋਈ ਮੋਤੀ ਹੁੰਦਾ ਆਪਣੇ ਚੌਗਿਰਦੇ ਅੰਦਰ।
13 ਗੱਲ੍ਹਾਂ ਉਸਦੀਆਂ ਹਨ ਮਸਾਲਿਆਂ ਦੇ
    ਬਾਗ ਵਰਗੀਆਂ ਸੁਗੰਧੀ ਦਿੰਦੀਆਂ ਹੋਈਆਂ।
ਹੋਠ ਉਸ ਦੇ ਹਨ ਚੰਬੇਲੀ ਵਰਗੇ
    ਗੰਧਰਸ ਨਾਲ ਜਿਉਂਦੇ ਹੋਏ।
14 ਬਾਹਾਂ ਉਸਦੀਆਂ ਹਨ ਸੁਨਹਿਰੀ ਛੜਾਂ ਵਰਗੀਆਂ
    ਜੜੇ ਹੋਣ ਉਨ੍ਹਾਂ ਉੱਤੇ ਹੀਰੇ।
ਦੇਹ ਉਸਦੀ ਹੈ ਪਾਲਿਸ਼ ਕੀਤੇ ਹਾਬੀ ਦੰਦ ਵਰਗੀ
    ਜਿਸ ਉੱਤੇ ਲੱਗੇ ਹੋਣ ਜਿਵੇਂ ਨੀਲਮ।
15 ਲੱਤਾਂ ਉਸਦੀਆਂ ਹਨ ਸੰਗਮਰਮਰੀ
    ਥੰਮਾਂ ਵਰਗੀਆਂ ਖਲੋਤੇ ਸੋਹਣੇ ਸੁਨਹਿਰੀ ਆਧਾਰ ਉੱਤੇ।
ਲਂਮ ਸਲਂਮਾ ਹੈ ਉਹ ਲਬਾਨੋਨ
    ਅੰਦਰ ਜਿਵੇਂ ਹੋਵੇ ਰੁੱਖ ਸੁਹਾਣਾ ਦਿਆਰ ਦਾ।
16 ਉਸ ਦਾ ਮੂੰਹ ਸਭ ਤੋਂ ਮਿੱਠਾ ਹੈ
    ਉਹ ਹਰ ਤਰ੍ਹਾਂ ਇੱਛਾ ਯੋਗ ਹੈ,
ਇਹ ਮੇਰਾ ਪ੍ਰੀਤਮ,
    ਇਹ ਮੇਰਾ ਪ੍ਰੇਮੀ ਹੈ।

ਯਰੂਸ਼ਲਮ ਦੀਆਂ ਔਰਤਾਂ ਉਸ ਨੂੰ ਆਖਦੀਆਂ ਹਨ

ਕਿੱਧਰ ਗਿਆ ਹੈ ਪ੍ਰੀਤਮ
    ਤੇਰਾ ਔਰਤਾਂ ਦਰਮਿਆਨ ਸਭ ਤੋਂ ਸੋਹਣੀਏ?
ਕਿਸ ਰਾਹੇ ਗਿਆ ਪ੍ਰੀਤਮ ਤੇਰਾ?
    ਦੱਸ ਸਾਨੂੰ ਤਾਂ ਜੋਁ ਲੱਭਣ ਵਿੱਚ ਤੇਰੀ ਅਸੀਂ ਕਰ ਸੱਕੀਏ ਸਹਾਇਤਾ।

ਉਹ ਯਰੂਸ਼ਲਮ ਦੀਆਂ ਔਰਤਾਂ ਨੂੰ ਜਵਾਬ ਦਿੰਦੀ ਹੈ

ਤੁਰ ਗਿਆ ਹੈ ਪ੍ਰੀਤਮ ਮੇਰਾ ਆਪਣੇ ਬਾਗ਼ ਵਿੱਚ
    ਮਸਾਲਿਆਂ ਦੀਆਂ ਕਿਆਰੀਆਂ ਵੱਲ।
ਗਿਆ ਹੈ ਉਹ ਚਾਰੇ ਲਈ ਬਾਗ ਅੰਦਰ
    ਅਤੇ ਚੁਣਨ ਲਈ ਕਲੀਆਂ ਚੰਬੇਲੀ ਦੀਆਂ।
ਮੈਂ ਹਾਂ ਪ੍ਰੀਤਮ ਆਪਣੇ ਦੀ, ਤੇ ਮੇਰਾ ਪ੍ਰੀਤਮ ਮੇਰਾ ਹੈ।
    ਉਹ ਚੰਬੇਲੀਆਂ ਦਰਮਿਆਨ ਚਰਦਾ।
    ਉਹ ਉਸ ਨਾਲ ਗੱਲ ਕਰਦਾ ਹੈ

ਉਹ ਬੋਲਦੀ ਹੈ

ਖੂਬਸੂਰਤ ਹੈਂ ਤੂੰ, ਮੇਰੀ ਪ੍ਰੀਤਮੇ, ਤਿਰਜਾਹ ਵਾਂਗ।
    ਯਰੂਸ਼ਲਮ ਵਾਂਗ ਮਨਮੋਹਣੀ ਹੈਂ ਤੂੰ;
    ਉਨ੍ਹਾਂ ਕਿਲ੍ਹੇ ਬੰਦ ਸ਼ਹਿਰਾਂ ਜਿੰਨੀ ਭੈਭੀਤ ਹੈਂ ਤੂੰ।
ਤੱਕ ਨਾ ਮੇਰੇ ਵੱਲ।
    ਤੇਰੀਆਂ ਅੱਖਾਂ ਦੀ ਤਾਬ ਨਹੀਂ ਝਲੀ ਜਾਂਦੀ ਮੇਰੇ ਕੋਲੋਂ।
ਤੇਰੇ ਵਾਲ ਲੰਮੇ ਹਨ ਅਤੇ ਉੱਡ ਰਹੇ ਹਨ,
    ਜਿਵੇਂ ਬੱਕਰੀਆਂ ਦਾ ਕੋਈ ਇੱਜੜ ਉੱਤਰ ਰਿਹਾ ਹੋਵੇ ਗਿਲਆਦ ਪਰਬਤ ਦੀਆਂ ਢਲਾਨਾਂ ਤੋਂ।
ਦੰਦ ਤੇਰੇ ਚਟ੍ਟੇ ਹਨ ਭੇਡਾਂ ਵਰਗੇ
    ਨਿਕਲੀਆਂ ਹੋਣ ਜਿਹੜੀਆਂ ਨਹਾ ਕੇ।
ਉਨ੍ਹਾਂ ਵਿੱਚੋਂ ਹਰ ਕੋਈ ਜੌੜਿਆਂ ਨੂੰ ਜੰਮਦੀ ਹੈ।
    ਅਤੇ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਆਪਣਾ ਨਿਆਣਾ ਨਹੀਂ ਗੁਆਇਆ।
ਤੇਰੇ ਘੁੰਡ ਹੇਠਾਂ ਤੇਰੀਆਂ ਪੜਪੁੜੀਆਂ ਅਨਾਰ ਦੇ
    ਦੋ ਟੋਟਿਆਂ ਵਰਗੀਆਂ ਹਨ।

ਹੋਣ ਭਾਵੇਂ ਸੱਠ ਰਾਣੀਆਂ
    ਅਤੇ ਅਸੀਂ ਰੱਖੈਲਾਂ ਅਤੇ ਅਨਗਿਣਤ ਦਾਸੀਆਂ,
ਪਰ ਮੇਰੇ ਲਈ ਹੈ ਸਿਰਫ ਇੱਕ ਔਰਤ
    ਮੇਰੀ ਘੁੱਗੀ ਮੇਰੀ ਭਰੀ ਪੂਰੀ ਮਾਂ ਦੀ ਹੈ
ਉਹ ਲਾਡਲੀ ਅ ਾਪਣੀ ਮ ਾਂ ਦੀ ਲਾਡਲੀ ਧੀ!
    ਦੇਖਦੀਆਂ ਹਨ ਮੁਟਿਆਰਾਂ ਉਸ ਨੂੰ ਤੇ ਉਸਤਤ ਕਰਨ ਉਸਦੀ।
ਰਾਣੀਆਂ ਤੇ ਰੱਖੈਲਾਂ ਵੀ ਉਸਦੀ ਉਸਤਤ ਕਰਦੀਆਂ ਹਨ।

ਔਰਤਾਂ ਉਸਦੀ ਉਸਤਤ ਕਰਦੀਆਂ ਹਨ

10 ਕੌਣ ਹੈ ਉਹ ਔਰਤ ਚਮਕ ਰਹੀ ਹੈ ਜੋ ਪ੍ਰਭਾਤ ਵਾਂਗ।
    ਸੁੰਦਰ ਹੈ ਕੌਣ ਚੰਨ ਜਿੰਨੀ ਚਮਕੀਲੀ ਹੈ
ਕੌਣ ਸੂਰਜ ਜਿੰਨੀ ਉਹ ਫ਼ੌਜਾਂ
    ਦੇ ਨਿਸ਼ਾਨਾਂ ਨੂੰ ਚੁੱਕਣ ਜਿੰਨੀ ।

ਉਹ ਬੋਲਦੀ ਹੈ

11 ਇਹ ਗਿਰੀ ਮੇਵੇ ਦੇ ਰੁੱਖਾਂ ਦਾ ਬਾਗ਼ ਸੀ ਜਿੱਥੇ
    ਮੈਂ ਗਈ, ਦੇਖਣ ਲਈ ਵਾਦੀ ਵਿੱਚਲੀ ਜਵਾਨੀ ਨੂੰ,
ਦੇਖਣ ਲਈ ਕਿ ਕੀ ਖਿੜੀਆਂ ਹੋਈਆਂ ਨੇ
    ਵੇਲਾਂ ਦੇਖਣ ਲਈ ਕਿ ਨਿਕਲੇ ਨੇ ਕੀ ਫੁੱਲ ਅਨਾਰਾਂ ਦੇ।
12 ਇਸ ਤੋਂ ਪਹਿਲਾਂ ਕਿ ਪਤਾ ਚੱਲੇ ਮੈਨੂੰ,
    ਮੇਰਾ ਦਿਲ ਮੈਨੂੰ ਮੇਰੇ ਰਾਜਸੀ ਲੋਕਾਂ ਦੇ ਹੱਥ ਵਿੱਚ ਲੈ ਗਿਆ।

ਯਰੂਸ਼ਲਮ ਦੀਆਂ ਔਰਤਾਂ ਉਸ ਨੂੰ ਬੁਲਾਂਦੀਆਂ ਹਨ

13 ਮੁੜ ਆ, ਮੁੜ ਆ, ਸ਼ੂਲੰਮੀਬ! ਮੁੜ ਆ,
    ਮੁੜ ਆ ਤਾਂ ਜੋ ਅਸੀਂ ਤੱਕੀਏ ਤੈਨੂੰ।

ਕਿਉਂ ਤੁਸੀਂ ਹੋ ਝਾਕ ਰਹੇ ਸ਼ੂਲੰਮੀਬ ਵੱਲ,
    ਜਿਵੇਂ ਉਹ ਮਹਨਇਮ ਨਾਚ ਨੱਚ ਰਹੀ ਹੋਵੇ?

ਉਹ ਉਸਦੀ ਸੁੰਦਰਤਾ ਦੀ ਉਸਤਤ ਕਰਦਾ ਹੈ

ਸ਼ਹਿਜ਼ਾਦੀਏ ਸੁੰਦਰ ਨੇ ਪੈਰ ਤੇਰੇ ਉਨ੍ਹਾਂ ਜੁੱਤੀਆਂ ਅੰਦਰ,
    ਤੇਰੇ ਪੱਟਾ ਦੀਆਂ ਗੋਲਾਈਆਂ ਹਨ, ਗਹਿਣਿਆਂ ਵਾਂਗੂ ਘੜਿਆ ਜਿਨ੍ਹਾਂ ਨੂੰ ਕਿਸੇ ਕਾਰੀਗਰ ਨੇ।
ਧੁਂਨੀ ਤੇਰੀ ਹੈ ਗੋਲ ਅਤੇ ਭਰੀ ਹੋਈ ਪਿਆਲੇ ਵਾਂਗ,
    ਸੱਖਣੀ ਨਾ ਹੋਵੇ ਕਦੇ ਇਹ ਮੈਅ ਤੋਂ।
ਪੇਟ ਤੇਰਾ ਬੋਲ੍ਹ ਹੈ ਕਣਕ ਦਾ,
    ਜੋ ਘਿਰਿਆ ਹੋਇਆ ਚੰਬੇਲੀਆਂ ਨਾਲ।
ਛਾਤੀਆਂ ਤੇਰੀਆਂ ਹਨ ਜਾਵਾਨ ਹਿਰਨੀ
    ਦੇ ਜੋੜੇ ਹਰਨੋਟਿਆਂ ਵਾਂਗ।
ਗਰਦਨ ਤੇਰੀ ਹੈ ਹਾਬੀ ਦੰਦ ਦੇ ਬੁਰਜੂ ਵਰਗੀ
ਅੱਖਾਂ ਤੇਰੀਆਂ ਹਨ ਹਸ਼ਬੋਨ ਦੇ ਸਰੋਵਰ
    ਵਰਗੀਆਂ ਬੇਥ-ਰੱਬੀਮ ਦੇ ਦਰਵਾਜ਼ੇ ਉੱਤੇ।
ਤੇਰਾ ਨੱਕ ਹੈ ਲਬਾਨੋਨ ਦੇ ਬੁਰਜ ਵਰਗਾ
    ਜਿਸਦਾ ਰੁੱਖ ਹੈ ਦੰਮਿਸਕ ਵੱਲ।
ਤੇਰਾ ਸਿਰ ਹੈ ਕਰਮਲ ਵਰਗਾ
    ਤੇ ਵਾਲ ਨੇ ਇਸ ਉੱਤੇ ਸ਼ਾਨਦਾਰ ਕੱਪੜੇ ਵਰਗੇ।
ਤੇਰੇ ਲੰਮੇ ਲਹਿਰਾਂਦੇ ਵਾਲ ਆਪਣੀ ਖੂਬਸੂਰਤੀ ਨਾਲ ਰਾਜੇ
    ਤੇ ਵੀ ਕਬਜ਼ਾ ਕਰ ਲੈਂਦੇ ਹਨ।
ਕਿੰਨੀ ਸਹੋਣੀ ਹੈਂ ਤੂੰ।
    ਤੇ ਕਿੰਨੀ ਆਨੰਦਦਾਇੱਕ ਹੈਂ ਤੂੰ।
ਓ ਪਿਆਰ ਪ੍ਰਸਂਨਮਈ ਹੈ
    ਤੂੰ ਆਪਣੇ ਆਨੰਦ ਨਾਲ।
ਲੰਮੀ ਹੈ ਤੂੰ ਖਜੂਰ ਦੇ ਰੁੱਖ ਵਾਂਗਰਾਂ
    ਤੇ ਛਾਤੀਆਂ ਤੇਰੀਆਂ ਨੇ ਅੰਗੂਰਾਂ ਦੇ ਗੁਛਿਆਂ ਵਰਗੀਆਂ।
ਮੈਂ ਆਖਿਆ, “ਮੈਂ ਉਸ ਰੁੱਖ ਤੇ ਚੜ੍ਹਾਂਗਾ
    ਮੈਂ ਇਸ ਦੀਆਂ ਟਾਹਣੀਆਂ ਨੂੰ ਫ਼ੜ ਲਵਾਂਗਾ।

“ਤੇਰੀਆਂ ਛਾਤੀਆਂ ਹੋਣ ਅੰਗੂਰ ਦੇ ਗੁਛਿਆ ਵਰਗੀਆਂ
    ਤੇ ਹੋਵੇ ਤੇਰੀ ਸੇਬਾਂ ਤੇ ਸੁਗੰਧ ਹੋਵੇ ਤੇਰੀ ਸੇਬਾਂ ਵਰਗੀ।
ਮੂੰਹ ਹੋਵੇ ਤੇਰਾ ਉਸ ਸਭ ਤੋਂ ਚੰਗੀ ਮੈਅ ਵਰਗਾ ਜਿਹੜੀ
    ਮੇਰੇ ਪਿਆਰ ਵੱਲ ਸਿੱਧੀ ਵਗਦੀ ਹੈ,
    ਜਿਹੜੀ ਸਿੱਧੀ ਵਗਦੀ ਹੈ ਉਨ੍ਹਾਂ ਦੇ ਬੁਲ੍ਹਾਂ ਵੱਲ ਜੋ ਸੌਂ ਰਹੇ ਹਨ।”

ਉਹ ਉਸ ਨਾਲ ਗੱਲ ਕਰਦੀ ਹੈ

10 ਮੈਂ ਹਾਂ ਆਪਣੇ ਪ੍ਰੀਤਮ ਦੀ
    ਅਤੇ ਉਸ ਦੀ ਇੱਛਾ ਹੈ ਮੇਰੇ ਲਈ।
11 ਆ ਜਾ, ਮੇਰੇ ਪ੍ਰੀਤਮ,
    ਆਓ ਅਸੀਂ ਚਲੀਏ ਖੇਤਾਂ ਨੂੰ,
    ਆਓ ਰਾਤ ਗੁਜ਼ਾਰੀਏ ਪਿੰਡਾਂ ਅੰਦਰ।
12 ਉੱਠੀਏ ਅਸੀਂ ਸਰਘੀ ਵੇਲੇ
    ਅਤੇ ਜਾਈਏ ਅੰਗੂਰਾਂ ਦੇ ਬਾਗ਼ਾਂ ਨੂੰ ਆਓ ਦੇਖੀਏ ਕਿ ਕੀ ਵੇਲਾਂ ਵਿੱਚ ਬਹਾਰ ਆਈ ਹੈ।
ਦੇਖੀਏ ਕੀ ਫੁੱਲ ਖਿਲੇ ਹਨ।
    ਅਤੇ ਕੀ ਅਨਾਰਾਂ ਤੇ ਆਈ ਬਹਾਰ ਹੈ।
    ਉਬੇ ਅਰਪਣ ਕਰਾਂਗੀ ਮੈਂ ਤੈਨੂੰ ਪਿਆਰ ਆਪਣਾ।

13 ਮੈਡਰੇਕਸ ਆਪਣੀ ਖੁਸ਼ਬੋ ਦੇ ਦਿੰਦੇ ਨੇ
    ਅਤੇ ਆਪਣੇ ਫ਼ਾਟਕਾਂ ਤੇ ਹਰ ਤਰ੍ਹਾਂ ਦੇ ਸੁਗੰਧਮਈ ਫੁੱਲ ਹਨ।
ਮੇਰੇ ਪ੍ਰੀਤਮ, ਮੈਂ ਬਚਾਈਆਂ ਹਨ ਅਨੇਕਾਂ ਮਨਭਾਉਂਦੀਆਂ ਚੀਜ਼ਾਂ,
    ਤੇਰੇ ਲਈ ਦੋਵੇਂ ਨਵੀਆਂ ਅਤੇ ਪੁਰਾਣੀਆਂ ਵੀ।

ਜੇ ਤੂੰ ਹੁੰਦਾ ਮੇਰੇ ਭਰਾ ਵਰਗਾ, ਮੇਰੀ ਮਾਂ ਦੀਆਂ ਛਾਤੀਆਂ ਤੋਂ ਚੁੰਘਦਾ ਹੋਇਆ ਫੇਰ ਜੇ ਤੂੰ
    ਮੈਨੂੰ ਬਾਹਰ ਮਿਲ ਜਾਂਦਾ ਤੇ
ਮੈਂ ਤੈਨੂੰ ਚੁੰਮ ਸੱਕਦੀ
    ਤੇ ਕਿਸੇ ਨੇ ਵੀ ਨਹੀਂ ਸੀ ਆਖਣਾ ਕਿ ਗਲਤ ਹੈ ਇਹ।
ਲੈ ਜਾਂਦੀ ਮੈਂ ਤੈਨੂੰ ਆਪਣੀ ਮਾਂ ਦੇ ਘਰ ਅੰਦਰ ਉਹੀ ਹੈ
    ਜਿਸਨੇ ਮੈਨੂੰ ਸਿੱਖਾਇਆ।
ਦਿੰਦੀ ਮੈਂ ਤੈਨੂੰ ਆਪਣੇ ਅਨਾਰਾਂ ਵਿੱਚੋਂ
    ਨਿਚੋੜੀ ਮਸਾਲੇਦਾਰ ਸ਼ਰਾਬ।

ਉਹ ਔਰਤਾਂ ਨਾਲ ਗੱਲ ਕਰਦੀ ਹੈ

ਉਸਦੀ ਖੱਬੀ ਬਾਂਹ ਹੈ ਮੇਰੇ ਸਿਰ ਹੇਠਾਂ
    ਅਤੇ ਉਸ ਦੇ ਸੱਜੇ ਹੱਥ ਨੇ ਹੈ ਫੜਿਆ ਮੈਨੂੰ ਘੁੱਟ ਕੇ।

ਯਰੂਸ਼ਲਮ ਦੀਓ ਨਾਰੀਓ ਕਰੋ ਇਕਰਾਰ ਮੇਰੇ ਨਾਲ:
    ਜਗਾਓ ਨਾ ਪਿਆਰ ਨੂੰ ਉਤੇਜਿਤ ਨਾ ਕਰੋ
    ਪਿਆਰ ਨੂੰ ਜਿੰਨਾ ਚਿਰ ਇਹ ਜਾਗਣਾ ਨਹੀਂ ਚਾਹੁੰਦਾ।

ਯਰੂਸ਼ਲਮ ਦੀਆਂ ਔਰਤਾਂ ਬੋਲਦੀਆਂ ਹਨ

ਕੌਣ ਹੈ ਇਹ ਔਰਤ ਮਾਰੂਬਲ ਵੱਲੋਂ ਆਉਂਦੀ
    ਹੋਈ ਝੁਕੀ ਹੋਈ ਆਪਣੇ ਪ੍ਰੀਤਮ ਉੱਤੇ?

ਉਹ ਉਸ ਨਾਲ ਗੱਲ ਕਰਦੀ ਹੈ

ਜਗਾਇਆ ਮੈਂ ਤੈਨੂੰ ਸੇਬ ਦੇ ਰੁੱਖ ਹੇਠਾਂ ਜਿੱਥੇ
    ਜਣਿਆਂ ਸੀ ਤੈਨੂੰ ਤੇਰੀ ਮਾਂ ਨੇ ਜਿੱਥੇ ਸੀ ਤੂੰ ਜੰਮਿਆਂ।
ਰੱਖ ਮੈਨੂੰ (ਕੋਲ ਆਪਣੇ) ਮੁਹਰ ਵਾਂਗ ਜਿਸ ਨੂੰ ਪਹਿਨਿਆ ਹੈ
    ਤੂੰ ਦਿਲ ਆਪਣੇ ਉੱਤੇ ਨਿਸ਼ਾਨੀ ਵਾਲੀ ਹੋਵੇ ਜਿਵੇਂ ਅੰਗੂਠੀ ਜਿਸ ਨੂੰ ਪਹਿਨਿਆ ਹੈ ਤੂੰ ਹੱਥ ਵਿੱਚ।
ਇਹ ਮੌਤ ਵਾਂਗ ਹੈ ਜੋ ਪਿਆਰ ਤਕੜਾ ਹੈ।
    ਕਬਰ ਦੇ ਜੁਲਮ ਵਰਗੀ ਹੈ ਈਰਖਾ।
ਇਸਦੀ ਲਾਟ ਹੈ ਅੱਗ ਦੇ ਭਾਂਬੜ ਵਾਂਗ।
ਬਹੁਤ ਸਾਰਾ ਪਾਣੀ ਵੀ ਪਿਆਰ ਨੂੰ ਬੁਝਾ ਨਹੀਂ ਸੱਕਦਾ।
    ਅਤੇ ਇੱਕ ਦਰਿਆ ਪਿਆਰ ਨੂੰ ਡੁਬੋ ਨਹੀਂ ਸੱਕਦਾ।
ਲੋਕ ਤਿਰਸੱਕਾਰਨਗੇ ਉਸ ਬੰਦੇ ਨੂੰ, ਭੇਟ ਕਰ ਦਿੰਦਾ ਹੈ
    ਜੋ ਪਿਆਰ ਲਈ ਆਪਣੀਆਂ ਸਾਰੀਆਂ ਅਮੀਰੀਆਂ ਨੂੰ।

ਉਸ ਦੇ ਭਰਾ ਬੋਲਦੇ ਹਨ

ਸਾਡੀ ਇੱਕ ਛੋਟੀ ਭੈਣ ਹੈ।
    ਅਤੇ ਉਸਦੀਆਂ ਛਾਤੀਆਂ ਨਹੀਂ ਅਜੇ ਫੁੱਲੀਆਂ।
ਕੀ ਕਰੀਏ ਅਸੀਂ ਆਪਣੀ ਭੈਣ ਲਈ ਜਦੋਂ ਆਉਂਦਾ ਹੈ
    ਇੱਕ ਬੰਦਾ ਤੇ ਮਂਗਦਾ ਹੈ ਹੱਥ ਉਸਦਾ।

ਜੇਕਰ ਹੁੰਦੀ ਇੱਕ ਕੰਧ ਉਹ,
    ਅਸੀਂ ਉਸ ਉਤੇ ਚਾਂਦੀ ਦਾ ਮੁਨਾਰਾ ਉਸਾਰ ਦਿੰਦੇ।
ਜੇਕਰ ਹੁੰਦੀ ਇੱਕ ਦਰਵਾਜ਼ਾ ਉਹ,
    ਅਸੀਂ ਦਿਆਰ ਦੀਆਂ ਸ਼ਤੀਰਾਂ ਨਾਲ ਉਸਦੀ ਕਿਲਾਬੰਦੀ ਕਰ ਦਿੰਦੇ।

ਉਹ ਆਪਣੇ ਭਰਾਵਾਂ ਨੂੰ ਜਵਾਬ ਦਿੰਦੀ ਹੈ

10 ਮੈਂ ਹਾਂ ਇੱਕ ਕੰਧ ਤੇ ਛਾਤੀਆਂ
    ਮੇਰੀਆਂ ਨੇ ਮੁਨਾਰਿਆਂ ਵਰਗੀਆਂ।
    ਅਤੇ ਉਹ ਹੈ ਖੁਸ਼ ਮੇਰੇ ਨਾਲ।

ਉਹ ਬੋਲਦਾ ਹੈ

11 ਬਆਲ-ਹਮੋਨ ਵਿੱਚ ਅੰਗੂਰਾਂ ਦਾ
    ਇੱਕ ਬਾਗ਼ ਸੀ ਜੋ ਸੁਲੇਮਾਨ ਦਾ ਸੀ।
ਉਸ ਨੇ ਬਾਗ਼ ਨੂੰ ਰਾਖਿਆਂ ਨੂੰ ਕਿਰਾਏ ਤੇ ਦੇ ਦਿੱਤਾ।
    ਅਤੇ ਹਰ ਆਦਮੀ ਨੇ ਇਸਦੇ ਫ਼ਲ ਲਈ 1,000 ਚਾਂਦੀ ਦੇ ਸਿੱਕੇ ਲਿਆਉਣੇ ਸੀ।

12 ਸੁਲੇਮਾਨ ਰੱਖ ਸੱਕਦਾ ਹੈ ਤੂੰ ਆਪਣੇ 1,000 ਚਾਂਦੀ ਦੇ ਸਿੱਕੇ।
    ਦੇਹ 200 ਸਿੱਕੇ ਹਰ ਇੱਕ ਬੰਦੇ ਨੂੰ ਲਿਆਂਦੇ ਜਿਸਨੇ ਅੰਗੂਰ ਜਿਹੜੇ।
    ਪਰ ਮੈਂ ਰੱਖਾਂਗਾ ਕੋਲ ਆਪਣੇ ਅੰਗੂਰਾਂ ਦਾ ਬਾਗ।

ਉਹ ਉਸ ਨਾਲ ਗੱਲ ਕਰਦਾ ਹੈ

13 ਇੱਥੇ ਤੂੰ ਬੈਠੀ ਹੈਂ ਬਾਗ ਅੰਦਰ
    ਮਿੱਤਰ ਸੁਣ ਰਹੇ ਨੇ ਆਵਾਜ਼ ਤੇਰੀ।
    ਮੈਨੂੰ ਵੀ ਸੁਣਨ ਦੇ ਇਸ ਨੂੰ।

ਉਹ ਉਸ ਨੂੰ ਆਖਦੀ ਹੈ

14 ਛੇਤੀ ਕਰ ਮੇਰੇ ਪ੍ਰੀਤਮ।
    ਬਣ ਜਾ ਕਿਸੇ ਹਿਰਨ ਜਾਂ ਹਰਨੋਟੇ ਵਰਗਾ ਮਸਾਲਿਆਂ ਦੇ ਪਰਬਤ ਉੱਤੇ।

Punjabi Bible: Easy-to-Read Version (ERV-PA)

2010 by World Bible Translation Center