Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਕਹਾਉਤਾਂ 10-12

ਸੁਲੇਮਾਨ ਦੀਆਂ ਕਹਾਉਤਾਂ

10 ਇਹ ਕਹਾਉਤਾਂ ਸੁਲੇਮਾਨ ਦੀਆਂ ਹਨ:

ਇੱਕ ਸਿਆਣਾ ਪੁੱਤਰ ਆਪਣੇ ਪਿਤਾ ਨੂੰ ਪ੍ਰਸੰਨ ਕਰਦਾ ਹੈ। ਪਰ ਇੱਕ ਮੂਰਖ ਪੁੱਤਰ ਆਪਣੀ ਮਾਤਾ ਨੂੰ ਬਹੁਤ ਗ਼ਮਗ਼ੀਨ ਕਰਦਾ ਹੈ।

ਬਦ ਅਮਲਾਂ ਨਾਲ ਕਮਾਈ ਗਈ ਦੌਲਤ ਦੀ ਕੋਈ ਕੀਮਤ ਨਹੀਂ, ਪਰ ਧਰਮੀਅਤਾ ਤੁਹਾਨੂੰ ਮੌਤ ਤੋਂ ਬਚਾ ਸੱਕਦੀ ਹੈ।

ਯਹੋਵਾਹ ਕਦੇ ਵੀ ਇੱਕ ਚੰਗੇ ਵਿਅਕਤੀ ਨੂੰ ਭੁੱਖਿਆਂ ਨਹੀਂ ਮਰਨ ਦੇਵੇਗਾ, ਪਰ ਬੁਰੇ ਵਿਅਕਤੀ ਦੀਆਂ ਇੱਛਾਵਾਂ ਤੋਂ ਇਨਕਾਰ ਕਰਦਾ ਹੈ।

ਇੱਕ ਸੁਸਤ ਬੰਦਾ ਗਰੀਬ ਹੋਵੇਗਾ। ਪਰ ਮਿਹਨਤੀ ਬੰਦਾ ਅਮੀਰ ਹੋ ਜਾਵੇਗਾ।

ਇੱਕ ਸੂਝਵਾਨ ਪੁੱਤਰ ਗਰਮੀ ਵੇਲੇ ਫ਼ਸਲ ਇਕੱਠੀ ਕਰਦਾ ਹੈ, ਪਰ ਜਿਹੜਾ ਪੁੱਤਰ ਵਾਢੀ ਦੌਰਾਨ ਸੌਂ ਜਾਂਦਾ, ਬੇਇੱਜ਼ਤੀ ਲਿਆਉਂਦਾ ਹੈ।

ਨੇਕ ਬੰਦੇ ਨੂੰ ਅਸੀਸ ਦੇਣ ਲੋਕ ਪਰਮੇਸ਼ੁਰ ਨੂੰ ਬੇਨਤੀ ਕਰਦੇ ਹਨ। ਬੁਰੇ ਬੰਦੇ ਵੀ ਭਾਵੇਂ ਉਹੋ ਜਿਹੀਆਂ ਸ਼ੁਭ ਗੱਲਾਂ ਆਖਣ, ਪਰ ਉਨ੍ਹਾਂ ਦੇ ਬੋਲ ਸਿਰਫ਼ ਉਨ੍ਹਾਂ ਦੀਆਂ ਮੰਦੀਆਂ ਵਿਉਂਤੀਆਂ ਗੱਲਾਂ ਨੂੰ ਹੀ ਛੁਪਾਂਦੇ ਹਨ।

ਇੱਕ ਧਰਮੀ ਵਿਅਕਤੀ ਹਮੇਸ਼ਾ ਪ੍ਰਸੰਨਤਾ ਨਾਲ ਯਾਦ ਕੀਤਾ ਜਾਵੇਗਾ ਪਰ ਇੱਕ ਦੁਸ਼ਟ ਵਿਅਕਤੀ ਦੇ ਨਾਮ ਦਾ ਜ਼ਿਕਰ ਕਰਨਾ ਸਿਰਫ਼ ਦੁਰਗੰਧ ਹੀ ਛੱਡੇਗਾ।

ਸਿਆਣਾ ਵਿਅਕਤੀ ਆਦੇਸ਼ਾਂ ਨੂੰ ਪ੍ਰਵਾਨ ਕਰ ਲੈਂਦਾ, ਪਰ ਇੱਕ ਮੂਰਖ ਜੋ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸੱਕਦਾ ਡਿੱਗ ਪਵੇਗਾ।

ਇੱਕ ਇਮਾਨਦਾਰ ਆਦਮੀ ਹਮੇਸ਼ਾਂ ਸੁਰੱਖਿਅਤ ਰਹਿੰਦਾ, ਜਦਕਿ ਧੋਖੇਬਾਜ਼ ਵਿਅਕਤੀ ਫ਼ੜਿਆ ਜਾਂਦਾ।

10 ਉਹ ਬੰਦਾ ਜਿਹੜਾ ਸੱਚ ਨੂੰ ਛੁਪਾਉਂਦਾ, ਮੁਸੀਬਤ ਪੈਦਾ ਕਰਦਾ ਹੈ ਅਤੇ ਇੱਕ ਮੂਰਖ ਜਿਹੜਾ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸੱਕਦਾ ਡਿੱਗ ਪਵੇਗਾ।

11 ਇੱਕ ਧਰਮੀ ਵਿਅਕਤੀ ਦੀ ਆਖਣੀ ਜੀਵਨ ਦਾ ਸਰੋਤ ਹੈ। ਪਰ ਦੁਸ਼ਟ ਲੋਕਾਂ ਦਾ ਮੂੰਹ ਹਿੰਸਾ ਲਈ ਢੱਕਣ ਹੁੰਦਾ ਹੈ।

12 ਨਫ਼ਰਤ ਦਲੀਲਬਾਜ਼ੀ ਵੱਧਾਉਂਦੀ ਹੈ ਜਦਕਿ ਪਿਆਰ ਹਰ ਗਲਤੀ ਨੂੰ ਮੁਆਫ ਕਰ ਦਿੰਦਾ ਹੈ।

13 ਸਿਆਣਪ ਸਮਝਣ ਵਾਲੇ ਲੋਕਾਂ ਦੇ ਬੁਲ੍ਹਾਂ ਤੇ ਪਾਈ ਜਾਂਦੀ ਹੈ। ਪਰ ਜਿਸ ਵਿਅਕਤੀ ਨੂੰ ਸੂਝ ਦੀ ਕਮੀ ਹੈ ਉਸ ਨੂੰ ਮਾਰ ਦੀ ਜਰੂਰਤ ਹੈ।

14 ਸਿਆਣੇ ਲੋਕ ਹਮੇਸ਼ਾ ਗਿਆਨ ਹਾਸਿਲ ਕਰਦੇ ਰਹਿੰਦੇ ਹਨ, ਪਰ ਮੂਰਖ ਲੋਕਾਂ ਦੇ ਸ਼ਬਦ ਬਰਬਾਦੀ ਨੂੰ ਸੱਦਾ ਦਿੰਦੇ ਹਨ।

15 ਦੌਲਤ ਅਮੀਰ ਆਦਮੀ ਦੀ ਰੱਖਿਆ ਕਰਦੀ ਹੈ। ਅਤੇ ਗਰੀਬੀ ਗਰੀਬ ਆਦਮੀ ਨੂੰ ਤਬਾਹ ਕਰ ਦਿੰਦੀ ਹੈ।

16 ਇੱਕ ਧਰਮੀ ਵਿਅਕਤੀ ਦਾ ਕੰਮ ਇਨਾਮ ਵਜੋਂ ਜੀਵਨ ਕਮਾਉਣ ਦਾ ਹੈ, ਪਰ ਇੱਕ ਦੁਸ਼ਟ ਵਿਅਕਤੀ ਆਪਣੇ ਪਾਪਾਂ ਤੋਂ ਸਜ਼ਾ ਕਮਾਉਂਦਾ ਹੈ।

17 ਉਸ ਵਿਅਕਤੀ ਲਈ ਜਿਹੜਾ ਅਨੁਸ਼ਾਸ਼ਨ ਤੇ ਚੱਲਦਾ, ਜੀਵਨ ਦਾ ਰਾਹ ਬਹੁਤ ਸਾਫ਼ ਹੋ ਜਾਂਦਾ ਹੈ, ਪਰ ਜਿਹੜਾ ਵਿਅਕਤੀ ਸੁਧਾਰ ਨੂੰ ਨਾਮੰਜ਼ੂਰ ਕਰਦਾ ਹੈ, ਭਟਕ ਜਾਂਦਾ ਹੈ।

18 ਜਿਹੜਾ ਵਿਅਕਤੀ ਨਫ਼ਰਤ ਨੂੰ ਛੁਪਾਉਂਦਾ ਹੈ ਝੂਠਾ ਹੈ, ਪਰ ਜਿਹੜਾ ਅਫ਼ਵਾਹਾਂ ਫੈਲਾਉਂਦਾ ਹੈ ਮੂਰਖ ਹੈ।

19 ਬਹੁਤ ਜ਼ਿਆਦਾ ਬੋਲਣ ਦਾ ਨਤੀਜਾ, ਬਹੁਤਾ ਪਾਪ ਹੁੰਦਾ ਹੈ, ਪਰ ਜਿਹੜਾ ਆਪਣਾ ਮੂੰਹ ਬੰਦ ਰੱਖਦਾ, ਸਿਆਣਾ ਬਣ ਜਾਵੇਗਾ।

20 ਨੇਕ ਬੰਦੇ ਦੇ ਸ਼ਬਦ ਸ਼ੁੱਧ ਚਾਂਦੀ ਵਰਗੇ ਹਨ। ਪਰ ਬੁਰੇ ਬੰਦੇ ਦੇ ਵਿੱਚਾਰਾਂ ਦੀ ਕੋਈ ਕੀਮਤ ਨਹੀਂ।

21 ਨੇਕ ਬੰਦੇ ਦੇ ਸ਼ਬਦ ਹੋਰ ਬਹੁਤ ਲੋਕਾਂ ਦਾ ਭਲਾ ਕਰਦੇ ਹਨ। ਪਰ ਮੂਰਖ ਬੰਦਾ ਸੂਝ ਦੀ ਕਮੀ ਕਾਰਣ ਮਰ ਜਾਂਦਾ ਹੈ।

22 ਯਹੋਵਾਹ ਦੀ ਅਸੀਸ, ਇਹੀ ਹੈ ਜੋ ਕਿਸੇ ਨੂੰ ਅਮੀਰ ਬਣਾਉਂਦੀ ਹੈ ਅਤੇ ਇਸ ਨਾਲ ਕੋਈ ਕਸ਼ਟ ਨਹੀਂ ਝੱਲਣਾ ਪੈਂਦਾ।

23 ਮੂਰਖ ਬੰਦਾ ਗ਼ਲਤ ਕੰਮ ਕਰਕੇ ਖੁਸ਼ ਹੁੰਦਾ ਹੈ। ਪਰ ਸਮਝਦਾਰ ਆਦਮੀ ਸਿਆਣਪ ਤੋਂ ਪ੍ਰਸੰਨਤਾ ਪਾਉਂਦਾ ਹੈ।

24 ਜਿਸ ਚੀਜ਼ ਤੋਂ ਇੱਕ ਦੁਸ਼ਟ ਵਿਅਕਤੀ ਭੈ ਖਾਂਦਾ ਹੈ, ਉਹ ਉਸੇ ਉਤੇ ਆ ਜਾਂਦਾ ਹੈ। ਪਰ ਇੱਕ ਧਰਮੀ ਵਿਅਕਤੀ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਾਣਗੀਆਂ।

25 ਦੁਸ਼ਟ ਆਦਮੀ ਅਚਾਨਕ ਆਲੋਪ ਹੋ ਜਾਣਗੇ ਜਿਵੇਂ ਕਿ ਹਨੇਰੀ ਦੁਆਰਾ ਉਡਾਏ ਗਏ ਹੋਣ, ਪਰ ਇੱਕ ਧਰਮੀ ਆਦਮੀ ਹਮੇਸ਼ਾ ਲਈ ਖੜ੍ਹਾ ਰਹੇਗਾ।

26 ਕਦੇ ਵੀ ਸੁਸਤ ਬੰਦੇ ਕੋਲੋਂ ਆਪਣਾ ਕੰਮ ਨਾ ਕਰਾਓ, ਕਿਉਂ ਕਿ ਉਹ ਤੁਹਾਨੂੰ ਤੁਹਾਡੇ ਮੂੰਹ ਵਿੱਚ ਸਿਰਕੇ ਵਾਂਗ ਜਾਂ ਅੱਖਾਂ ਵਿੱਚ ਧੂੰਆਂ ਪੈ ਜਾਣ ਵਾਂਗ, ਖਿਝਾਵੇਗਾ।

27 ਯਾਹੋਵਾਹ ਲਈ ਇੱਜ਼ਤ ਜੀਵਨ ਵੱਧਾਉਂਦੀ ਹੈ, ਪਰ ਦੁਸ਼ਟ ਵਿਅਕਤੀ ਦੇ ਜੀਵਨ ਦੇ ਵਰ੍ਹੇ ਘਟਾ ਦਿੱਤੇ ਜਾਂਦੇ ਹਨ।

28 ਧਰਮੀ ਬੰਦੇ ਦੀ ਆਸ ਖੁਸ਼ੀ ਲਿਆਉਂਦੀ ਹੈ। ਪਰ ਦੁਸ਼ਟ ਲੋਕਾਂ ਦੀਆਂ ਆਸਾਂ ਬਰਬਾਦ ਕੀਤੀਆਂ ਜਾਣਗੀਆਂ।

29 ਇੱਕ ਇਮਾਨਦਾਰ ਆਦਮੀ ਲਈ, ਯਹੋਵਾਹ ਦਾ ਰਸਤਾ ਸ਼ਰਣ ਹੈ ਪਰ ਉਨ੍ਹਾਂ ਲਈ ਜੋ ਬਦੀ ਕਰਦੇ ਹਨ, ਇਹ ਤਬਾਹੀ ਹੈ।

30 ਇੱਕ ਧਰਮੀ ਆਦਮੀ ਨੂੰ ਕਦੇ ਵੀ ਉਜਾੜਿਆ ਨਹੀਂ ਜਾਵੇਗਾ ਪਰ ਦੁਸ਼ਟ ਲੋਕਾਂ ਨੂੰ ਧਰਤੀ ਉੱਤੇ ਨਹੀਂ ਰਹਿਣ ਦਿੱਤਾ ਜਾਵੇਗਾ।

31 ਧਰਮੀ ਬੰਦੇ ਦਾ ਮੂੰਹ ਸਿਆਣਪ ਪੈਦਾ ਕਰਦਾ ਹੈ ਪਰ ਜਿਹੜੀ ਜੁਬਾਨ, ਬਗ਼ਾਵਤ ਲਈ ਬੋਲਦੀ ਹੈ ਕੱਟ ਦਿੱਤੀ ਜਾਵੇਗੀ।

32 ਇੱਕ ਧਰਮੀ ਵਿਅਕਤੀ ਦੇ ਬੁਲ੍ਹ ਜਾਣਦੇ ਹਨ ਕਿ ਕੀ ਮੰਜੂਰਸ਼ੁਦਾ ਹੈ, ਪਰ ਇੱਕ ਦੁਸ਼ਟ ਵਿਅਕਤੀ ਬਗ਼ਾਵਤ ਲਈ ਬੋਲਦਾ ਹੈ।

11 ਯਹੋਵਾਹ ਝੂਠੇ ਤੋਲਾਂ ਨੂੰ ਨਫ਼ਰਤ ਕਰਦਾ, ਪਰ ਸੱਚੇ ਤੋਂਲਾਂ ਵਿੱਚ ਪ੍ਰਸੰਨ ਹੁੰਦਾ ਹੈ।

ਹੰਕਾਰ ਨਾਲ ਬੇਇੱਜ਼ਤੀ ਆਉਂਦੀ ਹੈ, ਪਰ ਉਨ੍ਹਾਂ ਲੋਕਾਂ ਨਾਲ ਸਿਆਣਪ ਆਉਂਦੀ ਹੈ ਜਿਹੜੇ ਨਿਮ੍ਰ ਹਨ।

ਇਮਾਨਦਾਰ ਲੋਕਾਂ ਦੀ ਇਮਾਨਦਾਰੀ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੀ ਹੈ, ਪਰ ਧੋਖੇਬਾਜ਼ਾਂ ਦੀ ਘ੍ਰਿਣਾ ਉਨ੍ਹਾਂ ਨੂੰ ਤਬਾਹ ਕਰ ਦਿੰਦੀ ਹੈ।

ਜਦੋਂ ਪਰਮੇਸ਼ੁਰ ਲੋਕਾਂ ਦਾ ਨਿਆਂ ਕਰਦਾ ਹੈ, ਦੌਲਤ ਦਾ ਕੋਈ ਮੁੱਲ ਨਹੀਂ ਹੁੰਦਾ। ਪਰ ਨੇਕੀ ਤੁਹਾਨੂੰ ਮੌਤ ਤੋਂ ਬਚਾਉਂਦੀ ਹੈ।

ਇਮਾਨਦਾਰ ਲੋਕਾਂ ਦੀ ਨੇਕੀ ਉਨ੍ਹਾਂ ਦੇ ਰਾਹਾਂ ਨੂੰ ਸਫਲ ਬਣਾਉਂਦੀ ਹੈ, ਪਰ ਇੱਕ ਦੁਸ਼ਟ ਆਦਮੀ ਦੀ ਦੁਸ਼ਟਤਾ ਉਸ ਦੇ ਪਤਨ ਦਾ ਕਾਰਣ ਬਣਦੀ ਹੈ।

ਨੇਕੀ ਇਮਾਨਦਾਰ ਲੋਕਾਂ ਨੂੰ ਬਚਾਉਂਦੀ ਹੈ। ਪਰ ਕਪਟੀ ਲੋਕ ਆਪਣੀਆਂ ਖੁਦ ਦੀਆਂ ਵਿਉਂਤਾਂ ਕਾਰਣ ਹੀ ਫ਼ਸ ਜਾਂਦੇ ਹਨ।

ਜਦੋਂ ਕੋਈ ਦੁਸ਼ਟ ਆਦਮੀ ਮਰਦਾ ਹੈ, ਉਸ ਨੂੰ ਕੋਈ ਉਮੀਦ ਨਹੀਂ ਹੁੰਦੀ, ਜੋ ਉਮੀਦਾਂ ਉਸ ਨੂੰ ਆਪਣੀ ਸ਼ਕਤੀ ਉੱਤੇ ਸਨ ਬੇਕਾਰ ਹਨ।

ਨੇਕ ਬੰਦਾ ਮੁਸੀਬਤਾਂ ਤੋਂ ਬਚ ਜਾਂਦਾ ਹੈ ਤੇ ਉਹ ਮੁਸੀਬਤਾਂ ਇਸਦੀ ਬਜਾਇ ਕਿਸੇ ਦੁਸ਼ਟ ਆਦਮੀ ਤੇ ਆ ਪੈਣਗੀਆਂ।

ਇੱਕ ਕਪਟੀ ਵਿਅਕਤੀ ਆਪਣੀਆਂ ਗੱਲਾਂ ਨਾਲ ਆਪਣੇ ਗੁਆਢੀ ਨੂੰ ਤਬਾਹ ਕਰ ਦਿੰਦਾ ਹੈ ਪਰ ਧਰਮੀ ਲੋਕ ਆਪਣੀ ਸਮਝਦਾਰੀ ਦੁਆਰਾ ਬਚ ਨਿਕਲਦੇ ਹਨ।

10 ਇੱਕ ਧਰਮੀ ਵਿਅਕਤੀ ਦੀ ਸਫਲਤਾ ਪੂਰੇ ਸ਼ਹਿਰ ਨੂੰ ਖੁਸ਼ ਕਰ ਦਿੰਦੀ ਹੈ, ਪਰ ਉੱਥੇ ਬੇਅੰਤ ਆਨੰਦ ਮਾਣ ਹੁੰਦਾ ਜਦੋਂ ਕਿਸੇ ਦੁਸ਼ਟ ਦਾ ਵਿਨਾਸ਼ ਹੁੰਦਾ ਹੈ।

11 ਜਦੋਂ ਨੇਕ ਵਿਅਕਤੀ ਨੂੰ ਅਸੀਸ ਮਿਲਦੀ ਹੈ, ਪੂਰੇ ਸ਼ਹਿਰ ਨੂੰ ਫ਼ਾਇਦਾ ਹੁੰਦਾ ਹੈ ਪਰ ਦੁਸ਼ਟ ਲੋਕਾਂ ਦੀਆਂ ਗੱਲਾਂ ਇਸ ਨੂੰ ਹੇਠਾਂ ਲਾਹ ਦਿੰਦੀਆਂ ਹਨ।

12 ਸਦ ਭਾਵਨਾ ਤੋਂ ਕੋਰਾ ਬੰਦਾ ਆਪਣੇ ਗਵਾਂਢੀਆਂ ਦੀ ਨਿੰਦਿਆ ਕਰਦਾ ਹੈ। ਪਰ ਸਿਆਣਾ ਆਦਮੀ ਜਾਣਦਾ ਹੈ ਕਿ ਕਦੋਂ ਚੁੱਪ ਰਹਿਣਾ ਹੈ।

13 ਇੱਕ ਗੱਪੀ ਆਦਮੀ ਜਿੱਥੇ ਵੀ ਜਾਂਦਾ ਭੇਤ ਖੋਲ੍ਹ ਦਿੰਦਾ, ਪਰ ਜਿਸ ਆਦਮੀ ਤੇ ਭਰੋਸਾ ਕੀਤਾ ਜਾ ਸੱਕਦਾ ਭੇਤ ਰੱਖਦਾ ਹੈ।

14 ਜਦੋਂ ਕੋਈ ਰਾਹਨੁਮਾਈ ਨਹੀਂ ਹੁੰਦੀ, ਕੌਮ ਦਾ ਪਤਨ ਹੋ ਜਾਂਦਾ। ਪਰ ਅਨੇਕ ਸਲਾਹਕਾਰ ਸਫ਼ਲਤਾ ਪ੍ਰਪੱਕ ਬਣਾਉਂਦੇ ਹਨ।

15 ਜੇ ਤੁਸੀਂ ਕਿਸੇ ਹੋਰ ਬੰਦੇ ਦਾ ਕਰਜ਼ਾ ਅਦਾ ਕਰਨ ਦਾ ਇਕਰਾਰ ਕਰੋਂਗੇ ਤਾਂ ਤੁਹਾਨੂੰ ਅਫ਼ਸੋਸ ਹੋਵੇਗਾ। ਜੇ ਤੁਸੀਂ ਇਹੋ ਜਿਹੇ ਇਕਰਾਰ ਕਰਨ ਤੋਂ ਇਨਕਾਰ ਕਰ ਦਿਉਂਗੇ ਤਾਂ ਬਚੇ ਰਹੋਂਗੇ।

16 ਇੱਕ ਦਯਾਵਾਨ ਔਰਤ ਇੱਜ਼ਤ ਹਾਸਿਲ ਕਰਦੀ ਹੈ। ਪਰ ਬੇਰਹਿਮ ਆਦਮੀ ਸਿਰਫ਼ ਦੌਲਤ ਹੀ ਹਾਸਿਲ ਕਰਦੇ ਹਨ।

17 ਇੱਕ ਦਿਆਲੂ ਆਦਮੀ ਆਪਣੇ ਲਈ ਹਮੇਸ਼ਾ ਚੰਗਾ ਕਰਦਾ ਹੈ, ਪਰ ਇੱਕ ਜ਼ੁਲਮੀ ਵਿਅਕਤੀ ਆਪਣੇ-ਆਪ ਲਈ ਉਦਾਸੀ ਲਿਆਉਂਦਾ ਹੈ।

18 ਇੱਕ ਦੁਸ਼ਟ ਵਿਅਕਤੀ ਝੂਠ ਬੋਲਣ ਲਈ ਇਨਾਮ ਹਾਸਿਲ ਕਰਦਾ ਹੈ, ਪਰ ਜਿਹੜਾ ਵਿਅਕਤੀ ਧਰਮੀਅਤਾ ਦਾ ਬੀਜ਼ ਬੀਜਦਾ ਸੱਚਾਈ ਦਾ ਇਨਾਮ ਹਾਸਿਲ ਕਰਦਾ ਹੈ।

19 ਸੱਚਮੁੱਚ, ਨੇਕੀ ਜੀਵਨ ਦਿੰਦੀ ਹੈ। ਪਰ ਬੁਰੇ ਬੰਦੇ ਬਦੀ ਦੇ ਪਿੱਛੇ ਦੌੜਦੇ ਹਨ ਤੇ ਉਨ੍ਹਾਂ ਨੂੰ ਮੌਤ ਮਿਲਦੀ ਹੈ।

20 ਯਹੋਵਾਹ ਬੁਰਾਈ ਕਰਨ ਵਾਲੇ ਲੋਕਾਂ ਨੂੰ ਨਫ਼ਰਤ ਕਰਦਾ, ਪਰ ਉਨ੍ਹਾਂ ਨਾਲ ਖੁਸ਼ ਹੁੰਦਾ ਜੋ ਆਪਣੇ ਰਾਹਾਂ ਵਿੱਚ ਨਿਰਦੋਸ਼ ਹੁੰਦੇ ਹਨ।

21 ਇਹ ਠੀਕ ਹੈ ਕਿ ਇੱਕ ਦੁਸ਼ਟ ਆਦਮੀ ਨੂੰ ਅਵੱਸ਼ ਸਜ਼ਾ ਮਿਲੇਗੀ, ਪਰ ਧਰਮੀ ਲੋਕ ਅਤੇ ਉਨ੍ਹਾਂ ਦੇ ਬੱਚੇ ਆਜ਼ਾਦ ਹੋ ਜਾਣਗੇ।

22 ਇੱਕ ਖੂਬਸੂਰਤ ਔਰਤ ਜਿਸ ਨੂੰ ਸੂਝ ਦੀ ਕਮੀ ਹੋਵੇ, ਇਹ ਇੱਕ ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ ਵਾਂਗ ਹੁੰਦੀ ਹੈ।

23 ਇੱਕ ਸੱਜਣ ਆਦਮੀ ਦੀਆਂ ਉਮੀਦਾਂ ਚੰਗਿਆਈ ’ਚ ਖਤਮ ਹੁੰਦੀਆਂ ਹਨ, ਪਰ ਇੱਕ ਬਦ ਆਦਮੀ ਦੀਆਂ ਉਮੀਦਾਂ ਉਸ ਨੂੰ ਮੁਸੀਬਤ ਵਿੱਚ ਪਾ ਦਿੰਦੀਆਂ ਹਨ।

24 ਜੇ ਕੋਈ ਬੰਦਾ ਖੁਲ੍ਹ ਦਿਲੀ ਨਾਲ ਦਿੰਦਾ ਹੈ ਤਾਂ ਉਸ ਨੂੰ ਹੋਰ ਵੀ ਲਾਭ ਹੋਵੇਗਾ। ਪਰ ਜੋ ਕੋਈ ਬੰਦਾ ਆਪਣੇ ਕੋਲ ਰੱਖ ਲੈਦਾ ਜੋ ਕਿ ਉਸ ਨੂੰ ਨਹੀਂ ਕਰਨਾ ਚਾਹੀਦਾ, ਉਸਦਾ ਅੰਤ ਗਰੀਬੀ ਵਿੱਚ ਹੁੰਦਾ ਹੈ।

25 ਇੱਕ ਮਿਹਰਬਾਨ ਆਦਮੀ ਤਰੱਕੀ ਕਰੇਗਾ, ਜਿਹੜਾ ਆਦਮੀ ਹੋਰਨਾਂ ਦੀ ਪਿਆਸ ਬੁਝਾਉਂਦਾ, ਉਸਦੀ ਖੁਦ ਦੀ ਪਿਆਸ ਬੁਝ ਜਾਂਦੀ ਹੈ।

26 ਕੌਮ ਉਸ ਬੰਦੇ ਨੂੰ ਸਰਾਪਦੀ ਹੈ ਜੋ ਅਨਾਜ ਆਪਣੇ ਕੋਲ ਹੀ ਰੱਖ ਲੈਦਾ, ਪਰ ਧੰਨ ਹੈ ਉਹ ਜਿਹੜਾ ਉਸ ਨੂੰ ਵੇਚਦਾ।

27 ਜਿਹੜਾ ਵਿਅਕਤੀ ਨੇਕੀ ਕਰਦਾ ਰਹਿੰਦਾ, ਜੋ ਚੰਗਾ ਹੈ ਹਾਸਿਲ ਕਰੇਗਾ, ਅਤੇ ਜੇ ਕੋਈ ਵਿਅਕਤੀ ਬਦੀ ਨੂੰ ਭਾਲਦਾ, ਉਹ ਉਸ ਉੱਤੇ ਆਵੇਗੀ।

28 ਜਿਹੜਾ ਬੰਦਾ ਆਪਣੀ ਦੌਲਤ ਉੱਤੇ ਨਿਰਭਰ ਕਰਦਾ ਹੈ ਡਿੱਗ ਪਵੇਗਾ। ਪਰ ਧਰਮੀ ਲੋਕ ਨਵੀਂ ਕਰੁੰਬਲ ਵਾਂਗ ਹਰੇ ਰਹਿਣਗੇ।

29 ਜਿਹੜਾ ਬੰਦਾ ਆਪਣੇ ਪਰਿਵਾਰ ਤੇ ਬੇਇੱਜ਼ਤੀ ਲਿਆਉਂਦਾ ਹੈ ਵਿਰਸੇ ਵਿੱਚ ਕੁਝ ਨਹੀਂ ਹਾਸਿਲ ਕਰਦਾ। ਅਤੇ ਅਖੀਰ ਵਿੱਚ, ਮੂਰਖ ਬੰਦਾ ਸਿਆਣੇ ਦਾ ਗੁਲਾਮ ਬਣ ਜਾਵੇਗਾ।

30 ਧਰਮੀ ਬੰਦੇ ਦੇ ਕੰਮ ਦਾ ਨਤੀਜਾ ਜੀਵਨ ਦੇ ਰੁੱਖ ਵਾਂਗ ਹੈ। ਇੱਕ ਸਿਆਣਾ ਬੰਦਾ ਰੂਹਾਂ ਨੂੰ ਇਕੱਠਾ ਕਰਦਾ ਹੈ।

31 ਜੇ ਨੇਕ ਬੰਦਿਆਂ ਨੂੰ ਜਿੰਦਗੀ ਵਿੱਚ ਉਨ੍ਹਾਂ ਦੇ ਚੰਗੇ ਕੰਮਾਂ ਲਈ ਇਨਾਮ ਮਿਲਦਾ ਹੈ, ਤਾਂ ਕਿੰਨਾ ਵੱਧੇਰੇ ਦੁਸ਼ਟਾਂ ਅਤੇ ਪਾਪੀਆਂ ਨੂੰ ਮਿਲੇਗਾ ਜਿਸਦੇ ਕਿ ਉਹ ਅਧਿਕਾਰੀ ਹਨ।

12 ਜਿਹੜਾ ਆਦਮੀ ਸਿੱਖਣਾ ਚਾਹੁੰਦਾ ਹੈ ਉਹ ਸੁਧਰਨਾ ਵੀ ਚਾਹੁੰਦਾ ਹੈ, ਪਰ ਜੋ ਕੋਈ ਵੀ ਝਿੜਕੇ ਜਾਣ ਨੂੰ ਨਫ਼ਰਤ ਕਰੇ ਬੇਵਕੂਫ਼ ਹੈ।

ਇੱਕ ਨੇਕ ਵਿਅਕਤੀ ਯਹੋਵਾਹ ਪਾਸੋਂ ਮਿਹਰ ਪ੍ਰਾਪਤ ਕਰਦਾ, ਪਰ ਉਹ (ਯਹੋਵਾਹ) ਇੱਕ ਸੱਕੀਮੀ ਬੰਦੇ ਨੂੰ ਨਿੰਦਦਾ ਹੈ।

ਇੱਕ ਜਣਾ ਬਦੀ ਰਾਹੀਂ ਆਪਣੇ-ਆਪ ਨੂੰ ਸਥਾਪਿਤ ਨਹੀਂ ਕਰ ਸੱਕਦਾ, ਪਰ ਧਰਮੀ ਬੰਦੇ ਨੂੰ ਕਦੇ ਵੀ ਉਖਾੜਿਆ ਨਹੀਂ ਜਾ ਸੱਕਦਾ।

ਨੇਕ ਪਤਨੀ ਆਪਣੇ ਪਤੀ ਦੇ ਸਿਰ ਤੇ ਸ਼ਾਹੀ ਤਾਜ਼ ਵਾਂਗ ਹੁੰਦੀ ਹੈ, ਪਰ ਜਿਹੜੀ ਔਰਤ ਆਪਣੇ ਪਤੀ ਨੂੰ ਸ਼ਰਮਿੰਦਾ ਕਰਦੀ ਹੈ ਉਹ ਉਸ ਦੇ ਸਰੀਰ ਵਿੱਚ ਇੱਕ ਬਿਮਾਰੀ ਵਾਂਗ ਹੈ।

ਨੇਕ ਬੰਦੇ ਦੀਆਂ ਵਿਉਂਤਾਂ ਨਿਆਈ ਅਤੇ ਸਹੀ ਹੁੰਦੀਆ ਹਨ। ਪਰ ਦੁਸ਼ਟ ਦੀ ਸਲਾਹ ਘ੍ਰਿਣਾਯੋਗ ਹੁੰਦੀ ਹੈ।

ਦੁਸ਼ਟ ਦੇ ਸ਼ਬਦ ਲੋਕਾਂ ਨੂੰ ਮਾਰਨ ਦੇ ਮੌਕੇ ਦਾ ਇੰਤਜ਼ਾਰ ਕਰਦੇ ਹਨ। ਪਰ ਇੱਕ ਇਮਾਨਦਾਰ ਵਿਅਕਤੀ ਦਾ ਉਪਦੇਸ਼ ਹਮੇਸ਼ਾ ਉਨ੍ਹਾਂ ਨੂੰ ਬਚਾਉਂਦਾ ਹੈ।

ਬੁਰੇ ਲੋਕ ਉਖੜ ਜਾਂਦੇ ਹਨ ਅਤੇ ਨਹੀਂ ਬਚਦੇ ਪਰ ਧਰਮੀ ਦੇ ਪਰਿਵਾਰ ਕਾਇਮ ਰਹਿਣਗੇ।

ਇੱਕ ਆਦਮੀ ਦੀ ਉਸਦੀ ਆਪਣੀ ਸਿਆਣਪ ਅਨੁਸਾਰ ਉਸਤਤ ਹੁੰਦੀ ਹੈ, ਪਰ ਜਿਨ੍ਹਾਂ ਲੋਕਾਂ ਦੇ ਦਿਮਾਗ ਪੁੱਠੇ ਹਨ ਤਿਰਸੱਕਾਰੇ ਜਾਂਦੇ ਹਨ।

ਮਹੱਤਵਹੀਣ ਹੋਕੇ ਇੱਕ ਨੌਕਰ ਨੂੰ ਰੱਖਣਾ ਮਹੱਤਵਪੂਰਣ ਹੋਣ ਦਾ ਦਾਵ੍ਹਾ ਕਰਕੇ ਭੋਜਨ ਦੀ ਕਮੀ ਹੋਣ ਨਾਲੋਂ ਵੱਧੀਆ ਹੈ।

10 ਇੱਕ ਨੇਕ ਬੰਦਾ ਆਪਣੇ ਜਾਨਵਰਾਂ ਦੀਆਂ ਜਰੂਰਤਾਂ ਦੀ ਦੇਖਭਾਲ ਵੀ ਕਰਦਾ ਹੈ। ਪਰ ਦੁਸ਼ਟ ਹਰ ਸਾਕੇ ਵਿੱਚ ਜਾਲਮ ਹੁੰਦੇ ਹਨ।

11 ਉਹ ਕਿਸਾਨ ਜਿਹੜਾ ਖੇਤੀ ਕਰਦਾ ਹੈ ਕਦੇ ਭੁੱਖਾ ਨਹੀਂ ਮਰੇਗਾ। ਪਰ ਜਿਹੜਾ ਬੰਦਾ ਫ਼ਜ਼ੂਲ ਵਿੱਚਾਰਾਂ ਦੇ ਪਿੱਛੇ ਭੱਜਦਾ ਹੈ ਉਸ ਨੂੰ ਸੂਝ ਦੀ ਕਮੀ ਹੁੰਦੀ ਹੈ।

12 ਦੁਸ਼ਟ ਦੁਸ਼ਟ-ਆਦਮੀਆਂ ਦੀਆਂ ਲੁੱਟਾਂ ਦੀ ਇੱਛਾ ਕਰਦੇ ਹਨ, ਪਰ ਧਰਮੀ ਉੱਨਤੀ ਕਰਦਾ ਹੈ।

13 ਇੱਕ ਦੁਸ਼ਟ ਵਿਅਕਤੀ ਆਪਣੀਆਂ ਮੂਰਖ ਗੱਲਾਂ ਦੁਆਰਾ ਫ਼ਸ ਜਾਂਦਾ ਹੈ, ਪਰ ਇੱਕ ਧਰਮੀ ਵਿਅਕਤੀ ਮੁਸੀਬਤਾਂ ਵਿੱਚੋਂ ਨਿਕਲ ਜਾਂਦਾ ਹੈ।

14 ਬਿਲਕੁਲ ਜਿਵੇਂ ਆਦਮੀ ਨੂੰ ਆਪਣੇ ਹੱਥੋਂ ਕੀਤੇ ਕੰਮ ਲਈ ਇਨਾਮ ਮਿਲਦਾ ਹੈ, ਇੰਝ ਹੀ ਕਿਸੇ ਦੇ ਚੰਗੇ ਬਚਨ, ਉਸ ਨੂੰ ਚੰਗੀਆਂ ਚੀਜਾਂ ਹਾਸਿਲ ਕਰਾਉਂਦੇ ਹਨ।

15 ਮੂਰਖ ਬੰਦਾ ਅਪਣੇ ਰਸਤੇ ਨੂੰ ਹੀ ਸਭ ਤੋਂ ਉੱਤਮ ਸਮਝਦਾ ਹੈ। ਪਰ ਸਿਆਣਾ ਬੰਦਾ ਹੋਰਨਾਂ ਲੋਕਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਹੈ।

16 ਮੂਰਖ ਬੰਦਾ ਛੇਤੀ ਹੀ ਗੁੱਸੇ ਹੋ ਜਾਂਦਾ ਹੈ। ਪਰ ਸਮਝਦਾਰ ਬੰਦਾ, ਬੇਇੱਜ਼ਤੀ ਤੇ ਵੀ ਸ਼ਾਂਤ ਹੀ ਰਹਿੰਦਾ ਹੈ।

17 ਇੱਕ ਸੱਚਾ ਗਵਾਹ ਸਹੀ ਬਿਆਨ ਦਿੰਦਾ ਹੈ, ਪਰ ਇੱਕ ਝੂਠਾ ਗਵਾਹ ਝੂਠ ਆਖਦਾ ਹੈ।

18 ਬਿਨਾ ਸੋਚੇ ਸਮਝੇ ਬੋਲੇ ਸ਼ਬਦ ਤਲਵਾਰ ਵਾਂਗ ਜ਼ਖਮੀ ਕਰ ਸੱਕਦੇ ਹਨ, ਪਰ ਸਿਆਣੇ ਬੰਦੇ ਦੇ ਉਪਦੇਸ਼ ਜ਼ਖਮਾਂ ਨੂੰ ਰਾਜੀ ਕਰ ਸੱਕਦੇ ਹਨ।

19 ਜਿਹੜੇ ਬੁਲ੍ਹ ਸੱਚ ਬੋਲਦੇ ਹਨ ਸਦਾ ਰਹਿਣਗੇ, ਪਰ ਜਿਹੜੀ ਜ਼ੁਬਾਨ ਝੂਠ ਬੋਲਦੀ ਹੈ ਸਿਰਫ਼ ਬੋੜੇ ਹੀ ਪਲਾਂ ਲਈ ਰਹਿੰਦੀ ਹੈ।

20 ਜਿਹੜੇ ਬੰਦੇ ਬਦ ਗੱਲਾਂ ਵਿਤਾਉਂਦੇ ਹਨ ਘ੍ਰਿਣਾਯੋਗ ਹਨ ਪਰ ਜਿਹੜੇ ਲੋਕ ਸ਼ਾਂਤੀ ਨੂੰ ਪ੍ਰੋਤਸਾਹਨ ਦਿੰਦੇ ਹਨ, ਖੁਸ਼ ਹਨ।

21 ਇੱਕ ਧਰਮੀ ਵਿਅਕਤੀ ਕਿਸੇ ਵੀ ਕਠਿਣਾਈਆਂ ਦਾ ਸਾਹਮਣਾ ਨਹੀਂ ਕਰੇਗਾ, ਪਰ ਦੁਸ਼ਟ ਲੋਕ ਹਮੇਸ਼ਾਂ ਮੁਸੀਬਤਾਂ ਦਾ ਸਾਹਮਣਾ ਕਰਨਗੇ।

22 ਯਹੋਵਾਹ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਝੂਠ ਬੋਲਦੇ ਹਨ, ਪਰ ਉਹ ਉਨ੍ਹਾਂ ਲੋਕਾਂ ਉੱਤੇ ਮਿਹਰ ਨਾਲ ਵੇਖਦਾ ਹੈ ਜਿਹੜੇ ਧਰਮੀ ਗੱਲਾਂ ਕਰਦੇ ਹਨ।

23 ਸਿਆਣੇ ਲੋਕ ਆਪਣਾ ਗਿਆਨ ਆਪਣੇ ਤਾਂਈ ਰੱਖਦੇ ਹਨ ਪਰ ਇੱਕ ਮੂਰਖ ਆਪਣੀ ਮੂਰੱਖਤਾਈ ਦਰਸਾ ਦਿੰਦਾ ਹੈ।

24 ਉਹ ਲੋਕ ਜਿਹੜੇ ਮਿਹਨਤੀ ਹਨ ਉਹ ਹੋਰਨਾਂ ਕਾਮਿਆਂ ਦੀ ਨਿਗਰਾਨੀ ਉੱਤੇ ਲਗਾਏ ਜਾਣਗੇ। ਪਰ ਸੁਸਤ ਬੰਦੇ ਨੂੰ ਗੁਲਾਮ ਦੀ ਤਰ੍ਹਾਂ ਕੰਮ ਕਰਨਾ ਪਵੇਗਾ।

25 ਫ਼ਿਕਰ ਆਦਮੀ ਉੱਤੇ ਇੱਕ ਭਾਰੀ ਬੋਝ ਵਾਂਗ ਹੈ, ਪਰ ਚੰਗੇ ਸ਼ਬਦ ਉਸ ਨੂੰ ਖੁਸ਼ ਕਰ ਸੱਕਦੇ ਹਨ।

26 ਧਰਮੀ ਵਿਅਕਤੀ ਆਪਣੇ ਮਿੱਤਰਾਂ ਦਾ ਨਿਰਦੇਸ਼ਨ ਕਰਦਾ ਹੈ, ਪਰ ਦੁਸ਼ਟ ਦਾ ਰਸਤਾ ਉਨ੍ਹਾਂ ਨੂੰ ਗੁਮਰਾਹ ਕਰ ਦਿੰਦਾ ਹੈ।

27 ਇੱਕ ਆਲਸੀ ਵਿਅਕਤੀ ਉਹ ਹਾਸਿਲ ਨਹੀਂ ਕਰੇਗਾ ਜੋ ਉਸ ਨੂੰ ਚਾਹੀਦਾ ਹੈ, ਪਰ ਇੱਕ ਮਿਹਨਤੀ ਆਦਮੀ ਅੱਤ ਕੀਮਤੀ ਚੀਜ਼ਾਂ ਤੇ ਵੀ ਕਬਜ਼ਾ ਕਰ ਲਵੇਗਾ।

28 ਜ਼ਿਦਗੀ ਨੇਕੀ ਦੇ ਰਾਹ ਤੇ ਹੈ ਪਰ ਇੱਕ ਅਜਿਹਾ ਰਸਤਾ ਵੀ ਹੈ ਜੋ ਮੌਤ ਵੱਲ ਅਗਵਾਈ ਕਰਦਾ ਹੈ।

Punjabi Bible: Easy-to-Read Version (ERV-PA)

2010 by World Bible Translation Center