Beginning
ਅਲੀਹੂ ਦਲੀਲ ਵਿੱਚ ਵਾਧਾ ਕਰਦਾ ਹੈ
32 ਫੇਰ ਅੱਯੂਬ ਦੇ ਤਿੰਨਾਂ ਦੋਸਤਾਂ ਨੇ ਅੱਯੂਬ ਨੂੰ ਜਵਾਬ ਦੇਣ ਦੀ ਕੋਸ਼ਿਸ਼ ਛੱਡ ਦਿੱਤੀ ਇਹ ਗੱਲ ਉਨ੍ਹਾਂ ਨੇ ਇਸ ਕਰਕੇ ਛੱਡ ਦਿੱਤੀ ਕਿਉਂਕਿ ਅੱਯੂਬ ਨੂੰ ਆਪਣੇ ਬੇਗੁਨਾਹ ਹੋਣ ਉੱਪਰ ਅਬਾਹ ਭਰੋਸਾ ਸੀ। 2 ਪਰ ਉਬੇ ਇੱਕ ਨੌਜਵਾਨ ਆਦਮੀ ਸੀ ਜਿਸਦਾ ਨਾਮ ਸੀ ਅਲੀਹੂ ਸਪੁੱਤਰ ਬਰਕੇਲ। ਬਰਕੇਲ ਬੁਜ਼ ਦਾ ਉਤਰਾਧਿਕਾਰੀ ਸੀ। ਅਲੀਹੂ ਰਾਮ ਦੇ ਪਰਿਵਾਰ ਵਿੱਚੋਂ ਸੀ। ਅਲੀਹੂ ਅੱਯੂਬ ਉੱਤੇ ਬਹੁਤ ਕ੍ਰੋਧਵਾਨ ਹੋ ਗਿਆ ਕਿਉਂਕਿ ਅੱਯੂਬ ਆਖ ਰਿਹਾ ਸੀ ਕਿ ਉਹ ਸਹੀ ਸੀ। ਉਹ ਆਖ ਰਿਹਾ ਸੀ ਕਿ ਉਹ ਪਰਮੇਸ਼ੁਰ ਨਾਲੋਂ ਵੀ ਵੱਧ ਧਰਮੀ ਸੀ। 3 ਅਲੀਹੂ ਅੱਯੂਬ ਦੇ ਤਿੰਨਾਂ ਦੋਸਤਾਂ ਨਾਲ ਵੀ ਨਾਰਾਜ਼ ਸੀ। ਕਿਉਂਕਿ ਅੱਯੂਬ ਦੇ ਤਿੰਨੇ ਦੋਸਤ ਅੱਯੂਬ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸੱਕੇ ਸਨ ਪਰ ਫ਼ੇਰ ਵੀ ਉਨ੍ਹਾਂ ਨੇ ਅੱਯੂਬ ਨੂੰ ਨਿੰਦਿਆ। 4 ਕਿਉਂ ਕਿ ਅਲੀਹੂ ਉਬੇ ਸਭ ਤੋਂ ਛੋਟੀ ਉਮਰ ਦਾ ਸੀ ਇਸ ਲਈ ਉਸ ਨੇ ਉਦੋਂ ਤੱਕ ਇੰਤਜਾਰ ਕੀਤਾ ਜਦੋਂ ਤੱਕ ਕਿ ਸਾਰਿਆਂ ਨੇ ਗੱਲਬਾਤ ਖਤਮ ਨਹੀਂ ਕਰ ਲਈ। ਫ਼ੇਰ ਉਸ ਨੇ ਮਹਿਸੂਸ ਕੀਤਾ ਕਿ ਉਹ ਗੱਲ ਕਰ ਸੱਕਦਾ ਸੀ। 5 ਪਰ ਫ਼ੇਰ ਅਲੀਹੂ ਨੇ ਦੇਖਿਆ ਕਿ ਅੱਯੂਬ ਦੇ ਤਿੰਨਾਂ ਦੋਸਤਾਂ ਪਾਸ ਹੋਰ ਕੁਝ ਵੀ ਆਖਣ ਨੂੰ ਨਹੀਂ ਸੀ ਇਸ ਲਈ ਉਹ ਕ੍ਰੋਧਵਾਨ ਹੋ ਗਿਆ। 6 ਇਸ ਲਈ ਅਲੀਹੂ ਨੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਆਖਿਆ:
“ਮੈਂ ਉਮਰ ਵਿੱਚ ਛੋਟਾ ਹਾਂ ਅਤੇ ਤੁਸੀਂ ਬਜ਼ੁਰਗ ਆਦਮੀ ਹੋ।
ਇਸ ਲਈ ਮੈਂ ਇਹ ਗੱਲ ਆਖਣੋ ਡਰਦਾ ਹਾਂ ਜੋ ਮੈਂ ਸੋਚ ਰਿਹਾ ਹਾਂ।
7 ਮੈਂ ਦਿਲ ਵਿੱਚ ਸੋਚਿਆ ‘ਬਜ਼ੁਰਗ ਨੂੰ ਪਹਿਲਾਂ ਬੋਲਣਾ ਚਾਹੀਦਾ ਹੈ।
ਬਜ਼ੁਰਗਾਂ ਨੇ ਬਹੁਤ ਵਰ੍ਹੇ ਜੀਵਿਆ ਹੁੰਦਾ ਹੈ।
ਇਸ ਲਈ ਉਨ੍ਹਾਂ ਨੇ ਬਹੁਤ ਗੱਲਾਂ ਸਿੱਖੀਆਂ ਹੁੰਦੀਆਂ ਹਨ।’
8 ਪਰ ਪਰਮੇਸ਼ੁਰ ਦਾ ਆਤਮਾ ਹੀ ਮਨੁੱਖ ਨੂੰ ਸਿਆਣਾ ਬਣਾਉਂਦਾ ਹੈ।
ਸਰਬ ਸ਼ਕਤੀਮਾਨ ਪਰਮੇਸ਼ੁਰ ਵੱਲੋਂ ਆਉਂਦਾ ‘ਸਾਰੇ’ ਲੋਕਾਂ ਨੂੰ ਸਮਝ ਪ੍ਰਦਾਨ ਕਰਦਾ ਹੈ।
9 ਬਜ਼ੁਰਗ ਲੋਕ ਹੀ ਸਿਆਣੇ ਆਦਮੀ ਨਹੀਂ ਹੁੰਦੇ।
ਸਿਰਫ ਉਹੀ ਅਜਿਹੇ ਬੰਦੇ ਨਹੀਂ ਜਿਹੜੇ ਸਮਝਦੇ ਹਨ ਕਿ ਸਹੀ ਕੀ ਹੈ।
10 “ਇਸ ਲਈ ਕਿਰਪਾ ਕਰਕੇ ਮੇਰੀ ਗੱਲ ਸੁਣੋ।
ਅਤੇ ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਦੱਸਾਂਗਾ।
11 ਮੈਂ ਧੀਰਜ ਨਾਲ ਇੰਤਜ਼ਾਰ ਕੀਤਾ ਜਦੋਂ ਤੁਸੀਂ ਲੋਕ ਗੱਲਾਂ ਕਰ ਰਹੇ ਸੀ।
ਮੈਂ ਉਨ੍ਹਾਂ ਜਵਾਬਾਂ ਨੂੰ ਧਿਆਨ ਨਾਲ ਸੁਣਿਆ ਜਿਹੜੇ ਤੁਸੀਂ ਅੱਯੂਬ ਨੂੰ ਦਿੱਤੇ।
12 ਮੈਂ ਉਹ ਗੱਲਾਂ ਧਿਆਨ ਨਾਲ ਸੁਣੀਆਂ ਜੋ ਤੁਸੀਂ ਆਖੀਆਂ।
ਤੁਹਾਡੇ ਵਿੱਚੋਂ ਕਿਸੇ ਨੇ ਵੀ ਅੱਯੂਬ ਨੂੰ ਨਹੀਂ ਨਿੰਦਿਆ।
ਤੁਹਾਡੇ ਵਿੱਚੋਂ ਕਿਸੇ ਨੇ ਵੀ ਉਸ ਦੀਆਂ ਦਲੀਲਾਂ ਦਾ ਉੱਤਰ ਨਹੀਂ ਦਿੱਤਾ।
13 ਤੁਸੀਂ ਤਿੰਨੇ ਬੰਦੇ ਨਹੀਂ ਆਖ ਸੱਕਦੇ ਕਿ ਤੁਸੀਂ ਸਿਆਣਪ ਲੱਭ ਲਈ ਹੈ।
ਪਰਮੇਸ਼ੁਰ ਅੱਯੂਬ ਦੀਆਂ ਦਲੀਲਾਂ ਦਾ ਜਵਾਬ ਦੇਵੇ, ਲੋਕਾਂ ਦਾ ਨਹੀਂ।
14 ਅੱਯੂਬ ਨੇ ਮੇਰੇ ਸਾਹਮਣੇ ਆਪਣੀਆਂ ਦਲੀਲਾਂ ਨਹੀਂ ਰੱਖੀਆਂ।
ਇਸ ਲਈ ਮੈਂ ਉਨ੍ਹਾਂ ਦਲੀਲਾਂ ਦੀ ਵਰਤੋਂ ਨਹੀਂ ਕਰਾਂਗਾ ਜਿਹੜੀਆਂ ਤੁਸੀਂ ਤਿੰਨਾਂ ਨੇ ਵਰਤੀਆਂ ਨੇ।
15 “ਅੱਯੂਬ ਇਹ ਬੰਦੇ ਦਲੀਲ ਹਾਰ ਗਏ ਨੇ।
ਇਨ੍ਹਾਂ ਕੋਲ ਆਖਣ ਲਈ ਹੋਰ ਕੁਝ ਵੀ ਨਹੀਂ।
ਉਨ੍ਹਾਂ ਕੋਲ ਹੋਰ ਜਵਾਬ ਵੀ ਨਹੀਂ ਹਨ।
16 ਅੱਯੂਬ ਮੈਂ ਉਨ੍ਹਾਂ ਲੋਕਾਂ ਵੱਲੋਂ ਤੈਨੂੰ ਜਵਾਬ ਦਿੱਤੇ ਜਾਣ ਦਾ ਇੰਤਜ਼ਾਰ ਕੀਤਾ।
ਪਰ ਹੁਣ ਇਹ ਖਾਮੋਸ਼ ਨੇ।
ਉਨ੍ਹਾਂ ਨੇ ਤੇਰੇ ਨਾਲ ਦਲੀਲਬਾਜ਼ੀ ਕਰਨੀ ਛੱਡ ਦਿੱਤੀ ਹੈ।
17 ਇਸ ਲਈ ਹੁਣ ਮੈਂ ਤੈਨੂੰ ਆਪਣਾ ਜਵਾਬ ਦੇਵਾਂਗਾ।
ਹਾਂ ਮੈਂ ਦੱਸਾਂਗਾ ਤੈਨੂੰ ਕਿ ਮੈਂ ਕੀ ਸੋਚਦਾ ਹਾਂ।
18 ਮੇਰੇ ਕੋਲ ਕਹਿਣ ਨੂੰ ਇੰਨਾ ਕੁਝ ਹੈ,
ਕਿ ਮੈਂ ਫਟਣ ਹੀ ਵਾਲਾ ਹਾਂ।
19 ਮੈਂ ਨਵੀਂ ਮੈਅ ਦੀ ਉਸ ਬੋਤਲ ਵਰਗਾ ਹਾਂ ਜਿਸ ਨੂੰ ਅਜੇ ਖੋਲ੍ਹਿਆ ਨਹੀਂ ਗਿਆ।
ਮੈਂ ਨਵੀਂ ਮੈਅ ਦੇ ਉਸ ਢੱਕਣ ਵਰਗਾ ਹਾਂ ਜਿਹੜਾ ਖੁਲ੍ਹ ਕੇ ਉੱਡਣ ਲਈ ਤਿਆਰ ਹੈ।
20 ਇਸ ਲਈ ਮੈਨੂੰ ਬੋਲਣਾ ਚਾਹੀਦਾ ਹੈ, ਤਾਂ ਹੀ ਮੈਨੂੰ ਚੈਨ ਮਿਲੇਗਾ।
ਮੈਂ ਅਵੱਸ਼ ਬੋਲਾਂਗਾ ਤੇ ਅੱਯੂਬ ਦੀਆਂ ਦਲੀਲਾਂ ਦਾ ਜਵਾਬ ਦੇਵਾਂਗਾ।
21 ਮੈਨੂੰ ਅੱਯੂਬ ਨਾਲ ਕਿਸੇ ਵੀ ਹੋਰ ਵਿਅਕਤੀ ਵਰਗਾ ਹੀ ਵਿਹਾਰ ਕਰਨਾ ਚਾਹੀਦਾ ਹੈ।
ਮੈਂ ਉਸ ਨੂੰ ਵੱਧੀਆ ਗੱਲਾਂ ਆਖਣ ਦੀ ਕੋਸ਼ਿਸ਼ ਨਹੀਂ ਕਰਾਂਗਾ।
ਮੈਂ ਉਹੀ ਆਖਾਂਗਾ ਜੋ ਮੈਨੂੰ ਆਖਣਾ ਚਾਹੀਦਾ ਹੈ
22 ਮੈਂ ਕਿਸੇ ਇੱਕ ਬੰਦੇ ਨੂੰ ਦੂਸਰੇ ਨਾਲੋਂ ਬਿਹਤਰ ਨਹੀਂ ਮੰਨ ਸੱਕਦਾ।
ਜੇ ਮੈਂ ਜਿਹਾ ਕੀਤਾ ਤਾਂ ਪਰਮੇਸ਼ੁਰ ਪਾਸੋਂ ਮੈਨੂੰ ਦੰਡ ਮਿਲੇਗਾ।
33 “ਹੁਣ ਅੱਯੂਬ ਮੇਰੀ ਗੱਲ ਸੁਣ।
ਧਿਆਨ ਨਾਲ ਸੁਣ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ।
2 ਮੈਂ ਬੋਲਣ ਲਈ ਤਿਆਰ ਹਾਂ।
3 ਮੇਰੇ ਦਿਲ ਵਿੱਚ ਇਮਾਨਦਾਰੀ ਹੈ, ਇਸ ਲਈ ਮੈਂ ਇਮਾਨਦਾਰ ਸ਼ਬਦ ਬੋਲਾਂਗਾ।
ਮੈਂ ਸੱਚ ਬੋਲਾਂਗਾ ਉਨ੍ਹਾਂ ਗੱਲਾਂ ਬਾਰੇ ਜਿਨ੍ਹਾਂ ਦੀ ਮੈਨੂੰ ਜਾਣਕਾਰੀ ਹੈ।
4 ਪਰਮੇਸ਼ੁਰ ਦੇ ਆਤਮੇ ਨੇ ਮੈਨੂੰ ਸਾਜਿਆ ਹੈ।
ਮੈਨੂੰ ਮੇਰਾ ਜੀਵਨ ਸਰਬ-ਸ਼ਕਤੀਮਾਨ ਪਰਮੇਸ਼ੁਰ ਤੋਂ ਪ੍ਰਾਪਤ ਹੋਇਆ।
5 ਅੱਯੂਬ ਮੈਨੂੰ ਧਿਆਨ ਨਾਲ ਸੁਣ, ਤੇ ਜੇ ਦੇ ਸੱਕਦਾ ਹੈਂ ਤਾਂ ਜਵਾਬ ਦੇ।
ਆਪਣੇ ਜਵਾਬ ਤਿਆਰ ਕਰ ਲੈ ਤਾਂ ਜੋ ਤੂੰ ਮੇਰੇ ਨਾਲ ਬਹਿਸ ਕਰ ਸੱਕੇਁ।
6 ਮੈਂ ਤੇ ਤੂੰ ਪਰਮੇਸ਼ੁਰ ਸਾਹਮਣੇ ਇੱਕੋ ਜਿਹੇ ਹਾਂ।
ਪਰਮੇਸ਼ੁਰ ਨੇ ਸਾਨੂੰ ਦੋਹਾਂ ਨੂੰ ਇੱਕੋ ਮਿੱਟੀ ਨਾਲ ਸਾਜਿਆ ਹੈ।
7 ਅੱਯੂਬ ਮੈਥੋਂ ਡਰ ਨਾ।
ਮੈਂ ਤੇਰੇ ਤੇ ਸਖਤ ਨਹੀਂ ਹੋਵਾਂਗਾ।
8 “ਪਰ ਅੱਯੂਬ ਜੋ ਤੂੰ ਆਖਿਆ ਹੈ,
ਮੈਂ ਸੁਣਿਆ ਹੈ।
9 ਤੂੰ ਆਖਿਆ: ‘ਮੈਂ ਸ਼ੁੱਧ ਹਾਂ।
ਮੈਂ ਬੇਗੁਨਾਹ ਹਾਂ।
ਮੈਂ ਕੋਈ ਗਲਤੀ ਨਹੀਂ ਕੀਤੀ।
ਮੈਂ ਦੋਸ਼ੀ ਨਹੀਂ ਹਾਂ।
10 ਮੈਂ ਕੁਝ ਵੀ ਗਲਤ ਨਹੀਂ ਕੀਤਾ ਪਰ ਪਰਮੇਸ਼ੁਰ ਮੇਰੇ ਖਿਲਾਫ ਹੈ।
ਪਰਮੇਸ਼ੁਰ ਨੇ ਮੇਰੇ ਨਾਲ ਦੁਸ਼ਮਣ ਵਰਗਾ ਵਰਤਾਉ ਕੀਤਾ ਹੈ।’
11 ਪਰਮੇਸ਼ੁਰ ਨੇ ਮੇਰੇ ਪੈਰੀਂ ਬੇੜੀਆਂ ਪਾ ਦਿੱਤੀਆਂ ਨੇ।
ਜੋ ਵੀ ਮੈਂ ਕਰਦਾ ਹਾਂ ਪਰਮੇਸ਼ੁਰ ਤੱਕਦਾ ਹੈ।
12 “ਪਰ ਅੱਯੂਬ ਤੂੰ ਇੱਥੇ ਗਲਤੀ ਤੇ ਹੈਂ।
ਤੇ ਮੈਂ ਇਹ ਸਾਬਤ ਕਰ ਦਿਆਂਗਾ ਕਿ ਤੂੰ ਗਲਤ ਹੈ।
ਕਿਉਂ ਕਿ ਪਰਮੇਸ਼ੁਰ ਕਿਸੇ ਵੀ ਬੰਦੇ ਨਾਲੋਂ ਵੱਧੇਰੇ ਜਾਣਦਾ ਹੈ।
13 ਅੱਯੂਬ, ਤੂੰ ਪਰਮੇਸ਼ੁਰ ਨਾਲ ਬਹਿਸ ਕਰ ਰਿਹਾ ਹੈ।
ਤੂੰ ਸੋਚਦਾ ਹੈਂ ਕਿ ਪਰਮੇਸ਼ੁਰ ਤੇਰੇ ਲਈ ਹਰ ਗੱਲ ਦੀ ਵਿਆਖਿਆ ਕਰੇ।
14 ਪਰ ਸ਼ਾਇਦ ਪਰਮੇਸ਼ੁਰ ਜ਼ਰੂਰ ਉਸ ਗੱਲ ਦੀ ਵਿਆਖਿਆ ਕਰਦਾ ਹੈ ਜੋ ਕੁਝ ਵੀ ਉਹ ਕਰਦਾ ਹੈ।
ਸ਼ਾਇਦ ਪਰਮੇਸ਼ੁਰ ਅਜਿਹੇ ਢੰਗ ਤਰੀਕਿਆਂ ਨਾਲ ਗੱਲ ਕਰਦਾ ਹੈ ਜਿਨ੍ਹਾਂ ਨੂੰ ਲੋਕ ਨਹੀਂ ਸਮਝਦੇ।
15-16 ਹੋ ਸੱਕਦਾ ਪਰਮੇਸ਼ੁਰ ਲੋਕਾਂ ਨਾਲ ਰਾਤ ਵੇਲੇ ਸੁਪਨਿਆਂ ਵਿੱਚ ਜਾਂ ਦਰਸ਼ਨ ਵਿੱਚ ਗੱਲ ਕਰੇ,
ਜਦੋਂ ਉਹ ਗਹਿਰੀ ਨੀਂਦ ਵਿੱਚ ਹੋਣ, ਉਹ ਬਹੁਤ ਭੈਭੀਤ ਹੋ ਜਾਂਦੇ ਨੇ ਜਦੋਂ
ਉਹ ਪਰਮੇਸ਼ੁਰ ਦੀਆਂ ਚਿਤਾਵਨੀਆਂ ਸੁਣਦੇ ਨੇ।
17 ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕ ਮੰਦੇ ਅਮਲ ਕਰਨੋ ਹਟ ਜਾਣ,
ਤੇ ਗੁਮਾਨ ਕਰਨੋ ਹਟ ਜਾਣ।
18 ਪਰਮੇਸ਼ੁਰ ਲੋਕਾਂ ਨੂੰ ਚਿਤਾਵਨੀ ਦਿੰਦਾ ਹੈ ਤਾਂ ਜੋ ਉਹ ਉਨ੍ਹਾਂ ਨੂੰ ਮੌਤ ਦੇ ਸਥਾਨ ਤੇ ਜਾਣ ਤੋਂ ਬਚਾ ਸੱਕੇ।
ਪਰਮੇਸ਼ੁਰ ਆਦਮੀ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਅਜਿਹਾ ਕਰਦਾ ਹੈ।
19 “ਜਾਂ, ਭਾਵੇਂ ਕੋਈ ਬੰਦਾ ਪਰਮੇਸ਼ੁਰ ਦੀ ਆਵਾਜ਼ ਸੁਣ ਲਵੇ ਜਦੋਂ ਉਹ ਬਿਸਤਰੇ ਵਿੱਚ ਹੋਵੇ ਤੇ ਪਰਮੇਸ਼ੁਰ ਦੇ ਦੰਡ ਦਾ ਦੁੱਖ ਭੋਗ ਰਿਹਾ ਹੋਵੇ।
ਪਰਮੇਸ਼ੁਰ ਉਸ ਬੰਦੇ ਨੂੰ ਦੁੱਖ ਰਾਹੀਂ ਚਿਤਾਵਨੀ ਦੇ ਰਿਹਾ ਹੁੰਦਾ ਹੈ।
ਉਹ ਬੰਦਾ ਇੰਨਾ ਦਰਦ ਹੰਢਾ ਰਿਹਾ ਹੁੰਦਾ ਹੈ ਕਿ ਉਸ ਦੀਆਂ ਸਾਰੀਆਂ ਹੱਡੀਆਂ ਵੀ ਦੁੱਖ ਰਹੀਆਂ ਹੁੰਦੀਆਂ ਨੇ।
20 ਫੇਰ ਉਹ ਬੰਦਾ ਭੋਜਨ ਵੀ ਨਹੀਂ ਕਰ ਸੱਕਦਾ।
ਉਹ ਬੰਦਾ ਇੰਨਾ ਦੁੱਖੀ ਹੁੰਦਾ ਹੈ ਕਿ ਉਹ ਸਭ ਤੋਂ ਚੰਗੇ ਭੋਜਨ ਨੂੰ ਵੀ ਨਫਰਤ ਕਰਦਾ ਹੈ।
21 ਉਸਦਾ ਸਰੀਰ ਖਰਾਬ ਹੋ ਜਾਂਦਾ ਹੈ ਜਦ ਤੱਕ ਕਿ ਉਹ ਬਹੁਤ ਪਤਲਾ ਨਾ ਹੋ ਜਾਵੇ
ਅਤੇ ਉਸ ਦੀਆਂ ਸਾਰੀਆਂ ਹੱਡੀਆਂ ਬਾਹਰ ਨਹੀਂ ਨਿਕਲ ਆਉਂਦੀਆਂ।
22 ਉਹ ਬੰਦਾ ਮੌਤ ਦੇ ਸਥਾਨ ਦੇ ਨੇੜੇ ਹੁੰਦਾ ਹੈ
ਤੇ ਉਸਦਾ ਜੀਵਨ ਖਤਮ ਹੋਣ ਵਾਲਾ ਹੁੰਦਾ ਹੈ।
23 ਪਰਮੇਸ਼ੁਰ ਦੇ ਹਜ਼ਾਰਾਂ ਦੂਤ ਨੇ। ਹੋ ਸੱਕਦਾ ਹੈ ਉਨ੍ਹਾਂ ਵਿੱਚੋਂ ਕੋਈ ਦੂਤ ਉਸ ਬੰਦੇ ਦੀ ਨਿਗਰਾਨੀ ਕਰ ਰਿਹਾ ਹੋਵੇ।
ਹੋ ਸੱਕਦਾ ਹੈ ਉਹ ਦੂਤ ਉਸ ਬੰਦੇ ਦੇ ਪੱਖ ਵਿੱਚ ਬੋਲੇ ਤੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਦੱਸੇ ਜੋ ਉਸ ਨੇ ਕੀਤੀਆਂ।
24 ਹੋ ਸੱਕਦਾ ਹੈ ਉਹ ਦੂਤ ਉਸ ਬੰਦੇ ਉੱਤੇ ਦਯਾਲੂ ਹੋਵੇ ਤੇ
‘ਪਰਮੇਸ਼ੁਰ ਨੂੰ ਆਖੇ ਇਸ ਬੰਦੇ ਨੂੰ ਮੌਤ ਤੋਂ ਬਚਾ ਲਵੋ।
ਮੈਂ ਉਸ ਦੇ ਪਾਪ ਦੀ ਅਦਾਇਗੀ ਕਰਨ ਦਾ ਰਸਤਾ ਲੱਭ ਲਿਆ ਹੈ।’
25 ਤਾਂ ਉਸ ਬੰਦੇ ਦਾ ਸਰੀਰ ਮੁੜਕੇ ਜਵਾਨ ਤੇ ਨਰੋਆ ਹੋ ਜਾਵੇਗਾ।
ਉਹ ਬੰਦਾ ਉਹੋ ਜਿਹਾ ਹੀ ਬਣ ਜਾਵੇਗਾ ਜਿਹੋ ਜਿਹਾ ਉਹ ਜਵਾਨੀ ਵੇਲੇ ਸੀ।
26 ਉਹ ਬੰਦਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਗਾ, ਤੇ ਪਰਮੇਸ਼ੁਰ ਉਸਦੀ ਪ੍ਰਾਰਥਨਾ ਸੁਣ ਲਵੇਗਾ।
ਉਹ ਬੰਦਾ ਖੁਸ਼ੀ ਨਾਲ ਚਾਂਘਰਾਂ ਮਾਰੇਗਾ ਤੇ ਪਰਮੇਸ਼ੁਰ ਦੀ ਉਪਾਸਨਾ ਕਰੇਗਾ।
ਉਹ ਇੱਕ ਵਾਰੀ ਫ਼ੇਰ ਨੇਕੀ ਦਾ ਜੀਵਨ ਜੀਵੇਗਾ।
27 ਫ਼ੇਰ ਉਹ ਬੰਦਾ ਲੋਕਾਂ ਅੱਗੇ ਇਕਰਾਰ ਕਰੇਗਾ, ‘ਮੈਂ ਪਾਪ ਕੀਤਾ ਹੈ।
ਮੈਂ ਨੇਕੀ ਨੂੰ ਬਦੀ ਵਿੱਚ ਬਦਲ ਦਿੱਤਾ ਹੈ।
ਪਰ ਪਰਮੇਸ਼ੁਰ ਨੇ ਮੈਨੂੰ ਉਹ ਦੰਡ ਨਹੀਂ ਦਿੱਤਾ ਜਿਸਦਾ ਮੈਂ ਅਧਿਕਾਰੀ ਸਾਂ।
28 ਪਰਮੇਸ਼ੁਰ ਨੇ ਮੇਰੇ ਆਤਮੇ ਨੂੰ ਕਬਰ ਵਿੱਚ ਜਾਣ ਤੋਂ ਬਚਾ ਲਿਆ।
ਹੁਣ ਮੈਂ ਆਪਣਾ ਜੀਵਨ ਜਿਉਂ ਸੱਕਦਾ ਹਾਂ।’
29 “ਪਰਮੇਸ਼ੁਰ ਇਹ ਸਾਰੀਆਂ ਗੱਲਾਂ ਉਸ ਬੰਦੇ ਲਈ ਬਾਰ-ਬਾਰ ਉਹ ਗੱਲਾਂ ਕਰਦਾ ਹੈ।”
30 ਉਸ ਬੰਦੇ ਨੂੰ ਚਿਤਾਵਨੀ ਦੇਣ ਲਈ
ਅਤੇ ਉਸ ਦੀ ਰੂਹ ਨੂੰ ਮੌਤ ਦੇ ਸਥਾਨ ਤੋਂ ਬਚਾਉਣ ਲਈ ਕਰਦਾ ਹੈ ਤਾਂ ਜੋ ਉਹ ਜੀਵਨ ਨੂੰ ਮਾਣ ਸੱਕੇ।
31 “ਅੱਯੂਬ ਮੇਰੇ ਵੱਲ ਧਿਆਨ ਦੇ।
ਮੈਨੂੰ ਧਿਆਨ ਨਾਲ ਸੁਣ।
ਖਾਮੋਸ਼ ਰਹਿ ਤੇ ਮੈਨੂੰ ਗੱਲ ਕਰਨ ਦੇ।
32 ਪਰ ਅੱਯੂਬ ਜੇ ਤੂੰ ਅਸਹਿਮਤ ਹੋਣਾ ਚਾਹੁੰਦਾ ਹੈ ਤਾਂ ਅੱਗੇ ਵੱਧ ਤੇ ਗੱਲ ਕਰ।
ਮੈਨੂੰ ਆਪਣੀ ਦਲੀਲ ਦੱਸ ਕਿਉਂ ਕਿ ਮੈਂ ਸਾਬਤ ਕਰਨਾ ਚਾਹੁਂਨਾ ਕਿ ਤੂੰ ਧਰਮੀ ਹੈਂ।
33 ਪਰ ਅੱਯੂਬ, ਜੇ ਤੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ, ਤਾਂ ਮੇਰੀ ਗੱਲ ਸੁਣ।
ਖਾਮੋਸ਼ ਰਹਿ ਅਤੇ ਮੈਂ ਤੈਨੂੰ ਸਿਆਣਪ ਸਿੱਖਾਵਾਂਗਾ।”
34 ਫੇਰ ਅਲੀਹੂ ਨੇ ਗੱਲ ਜਾਰੀ ਰੱਖੀ। ਉਸ ਨੇ ਆਖਿਆ:
2 “ਤੁਸੀਂ ਸਿਆਣੇ ਲੋਕੋ, ਜੋ ਗੱਲਾਂ ਮੈਂ ਆਖਦਾ ਹਾਂ ਧਿਆਨ ਨਾਲ ਸੁਣੋ।
ਤੁਸੀਂ ਚਤੁਰ ਲੋਕੋ, ਮੇਰੇ ਵੱਲ ਧਿਆਨ ਦੇਵੋ।
3 ਤੁਹਾਡੀ ਜ਼ੁਬਾਨ ਉਸ ਭੋਜਨ ਦਾ ਸੁਆਦ ਚਖਦੀ ਹੈ, ਜਿਸ ਨੂੰ ਇਹ ਛੂਂਹਦੀ ਹੈ।
ਤੇ ਤੁਹਾਡਾ ਕੰਨ ਉਨ੍ਹਾਂ ਸ਼ਬਦਾਂ ਨੂੰ ਪਰੱਖਦਾ ਹੈ, ਜੋ ਉਹ ਸੁਣਦਾ ਹੈ।
4 ਇਸ ਲਈ ਆਓ ਆਪਾਂ ਇਨ੍ਹਾਂ ਦਲੀਲਾਂ ਨੂੰ ਪਰੱਖੀੇ, ਤੇ ਖੁਦ ਨਿਆਂ ਕਰੀਏ ਕਿ ਕੀ ਠੀਕ ਹੈ।
ਅਸੀਂ ਰਲ ਕੇ ਸਿਖ ਲਵਾਂਗੇ ਕਿ ਚੰਗਾ ਕੀ ਹੈ।
5 ਅੱਯੂਬ ਆਖਦਾ ਹੈ, ‘ਮੈਂ ਅੱਯੂਬ ਬੇਗੁਨਾਹ ਹਾਂ
ਤੇ ਪਰਮੇਸ਼ੁਰ ਮੇਰੇ ਪ੍ਰਤੀ ਅਨਿਆਂਈ ਹੈ।
6 ਮੈਂ ਬੇਗੁਨਾਹ ਹਾਂ, ਪਰ ਨਿਆਂ ਮੇਰੇ ਖਿਲਾਫ ਬੋਲਦਾ ਅਤੇ ਆਖਦਾ ਹੈ ਕਿ ਮੈਂ ਝੂਠਾ ਹਾਂ।
ਮੈਂ ਬੇਗੁਨਾਹ ਹਾਂ, ਪਰ ਮੈਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਹਾਂ।’
7 “ਕੀ ਇੱਥੇ ਅੱਯੂਬ ਵਰਗਾ ਹੋਰ ਕੋਈ ਬੰਦਾ ਵੀ ਹੈ?
ਅੱਯੂਬ ਪਰਵਾਹ ਨਹੀਂ ਕਰਦਾ ਜੇ ਤੁਸੀਂ ਉਸ ਨੂੰ ਬੇਇੱਜ਼ਤ ਵੀ ਕਰਦੇ ਹੋ।
8 ਅੱਯੂਬ ਦੀ ਦੋਸਤੀ ਬਦ ਲੋਕਾਂ ਨਾਲ ਹੈ।
ਉਹ ਬਦ ਲੋਕਾਂ ਦੀ ਸੰਗਤ ਪਸੰਦ ਕਰਦਾ ਹੈ।
9 ਕਿਉਂ ਕਿ ਉਹ ਆਖਦਾ,
‘ਕਿਸੇ ਵਿਅਕਤੀ ਨੂੰ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਨਾਲ ਕੁਝ ਨਹੀਂ ਮਿਲਦਾ।’
10 “ਤੁਸੀਂ ਆਦਮੀ ਮੈਨੂੰ ਸਮਝ ਸੱਕਦੇ ਹੋ, ਇਸ ਲਈ ਮੈਨੂੰ ਸੁਣੋ।
ਪਰਮੇਸ਼ੁਰ ਕਦੇ ਵੀ ਉਹ ਨਹੀਂ ਕਰਦਾ ਜੋ ਬਦ ਹੈ।
ਪਰਮੇਸ਼ੁਰ ਸਰਬ-ਸ਼ਕਤੀਮਾਨ ਕਦੇ ਵੀ ਗ਼ਲਤ ਨਹੀਂ ਕਰਦਾ।
11 ਪਰਮੇਸ਼ੁਰ ਕਿਸੇ ਬੰਦੇ ਨੂੰ ਉਨ੍ਹਾਂ ਗੱਲਾਂ ਦਾ ਮੋੜਾ ਦੇਵੇਗਾ ਜੋ ਉਸ ਨੇ ਕੀਤਾ ਹੈ।
ਪਰਮੇਸ਼ੁਰ ਲੋਕਾਂ ਨਾਲ ਗੱਲਾਂ ਨੂੰ, ਉਨ੍ਹਾਂ ਦੇ ਜਿਉਣ ਦੇ ਢੰਗ ਅਨੁਸਾਰ ਹੀ ਵਾਪਰਨ ਦਿੰਦਾ ਹੈ।
12 ਇਹ ਸੱਚ ਹੈ, ਪਰਮੇਸ਼ੁਰ ਕਦੇ ਵੀ ਗ਼ਲਤ ਨਹੀਂ ਕਰਦਾ।
ਪਰਮੇਸ਼ੁਰ ਸਰਬ ਸ਼ਕਤੀਮਾਨ ਅਨਿਆਂਈ ਨਹੀਂ ਹੋਵੇਗਾ।
13 ਕੋਈ ਬੰਦਾ ਪਰਮੇਸ਼ੁਰ ਲਈ ਇਹ ਚੋਣ ਨਹੀਂ ਕਰਦਾ ਕਿ ਉਹ ਧਰਤੀ ਦਾ ਸੰਚਾਲਕ ਹੋਵੇ।
ਕਿਸੇ ਬੰਦੇ ਨੇ ਵੀ ਪਰਮੇਸ਼ੁਰ ਨੂੰ ਸਾਰੀ ਦੁਨੀਆਂ ਦੀ ਜ਼ਿੰਮੇਵਾਰੀ ਨਹੀਂ ਦਿੱਤੀ।
ਪਰਮੇਸ਼ੁਰ ਨੇ ਹਰ ਸ਼ੈਅ ਨੂੰ ਸਾਜਿਆ ਤੇ ਉਹ ਹਮੇਸ਼ਾ ਹੀ ਸੰਚਾਲਕ ਰਿਹਾ ਹੈ।
14 ਜੇ ਪਰਮੇਸ਼ੁਰ ਨੇ ਲੋਕਾਂ ਤੋਂ ਆਪਣੇ ਆਤਮੇ ਨੂੰ,
ਅਤੇ ਜੀਵਨ-ਪ੍ਰਾਣ ਨੂੰ ਲੈ ਲੈਣ ਦਾ ਨਿਆਂ ਕੀਤਾ ਹੁੰਦਾ,
15 ਤਾਂ ਧਰਤੀ ਦੇ ਸਾਰੇ ਲੋਕ ਮਰ ਗਏ ਹੁੰਦੇ।
ਸਾਰੇ ਲੋਕ ਫ਼ੇਰ ਤੋਂ ਧੂੜ ਬਣ ਗਏ ਹੁੰਦੇ।
16 “ਜੇ ਤੁਸੀਂ ਲੋਕ ਸਿਆਣੇ ਹੋ,
ਤਾਂ ਜੋ ਕੁਝ ਵੀ ਮੈਂ ਆਖਦਾ ਹਾਂ ਤੁਸੀਂ ਸੁਣੋਗੇ।
17 ਉਹ ਬੰਦਾ ਜਿਹੜਾ ਨਿਆਂਈ ਹੋਣ ਨੂੰ ਨਫਰਤ ਕਰਦਾ ਹੈ ਸ਼ਾਸਕ ਨਹੀਂ ਬਣ ਸੱਕਦਾ।
ਅੱਯੂਬ, ਪਰਮੇਸ਼ੁਰ ਸ਼ਕਤੀਸ਼ਾਲੀ ਤੇ ਨੇਕ ਹੈ।
ਤੇਰਾ ਕੀ ਖਿਆਲ ਹੈ ਕਿ ਤੂੰ ਉਸ ਨੂੰ ਗੁਨਾਗਾਰ ਠਹਿਰਾ ਸੱਕਦਾ?
18 ਇਹ ਪਰਮੇਸ਼ੁਰ ਹੀ ਹੈ ਜੋ ਰਾਜਿਆਂ ਨੂੰ ਆਖਦਾ ਹੈ, ‘ਤੁਸੀਂ ਲੋਕ ਬੇਕਾਰ ਹੋਂ।’
ਪਰਮੇਸ਼ੁਰ ਆਗੂਆਂ ਨੂੰ ਆਖਦਾ ਹੈ ‘ਤੁਸੀਂ ਬਦ ਹੋ।’
19 ਪਰਮੇਸ਼ੁਰ ਆਗੂਆਂ ਨੂੰ ਹੋਰਨਾਂ ਲੋਕਾਂ ਨਾਲੋਂ ਵੱਧੇਰੇ ਪਿਆਰ ਨਹੀਂ ਕਰਦਾ।
ਅਤੇ ਪਰਮੇਸ਼ੁਰ ਅਮੀਰ ਲੋਕਾਂ ਨੂੰ ਗਰੀਬ ਲੋਕਾਂ ਨਾਲੋਂ ਵੱਧੇਰੇ ਪਿਆਰ ਨਹੀਂ ਕਰਦਾ ਕਿਉਂ ਕਿ ਪਰਮੇਸ਼ੁਰ ਨੇ ਉਨ੍ਹਾਂ ਸਭ ਨੂੰ ਸਾਜਿਆ।
20 ਲੋਕ ਅਚਾਨਕ ਅੱਧੀ ਰਾਤ ਵੇਲੇ ਮਰ ਸੱਕਦੇ ਨੇ।
ਲੋਕ ਬਿਮਾਰ ਹੋ ਜਾਂਦੇ ਨੇ ਤੇ ਗੁਜ਼ਰ ਜਾਂਦੇ ਨੇ।
ਸ਼ਕਤੀਸ਼ਾਲੀ ਲੋਕ ਵੀ ਕਿਸੇ ਪ੍ਰਤੱਖ ਕਾਰਣ ਦੇ ਬਿਨਾ ਮਰ ਜਾਂਦੇ ਨੇ।
21 “ਪਰਮੇਸ਼ੁਰ ਨਿਗਰਾਨੀ ਕਰਦਾ ਹੈ ਜੋ ਵੀ ਲੋਕ ਕਰਦੇ ਨੇ।
ਪਰਮੇਸ਼ੁਰ ਹਰ ਕਦਮ ਨੂੰ ਜਾਣਦਾ ਹੈ ਜੋ ਵੀ ਬੰਦਾ ਪੁੱਟਦਾ ਹੈ।
22 ਇੱਥੇ ਕੋਈ ਥਾਂ ਇੰਨੀ ਹਨੇਰੀ ਨਹੀਂ ਕਿ
ਬੁਰੇ ਬੰਦੇ ਪਰਮੇਸ਼ੁਰ ਕੋਲੋਂ ਛੁਪ ਜਾਣ।
23 ਕਿਉਂ ਕਿ ਆਦਮੀ ਲਈ ਪਰਮੇਸ਼ੁਰ ਕੋਲ ਉਸ ਦੇ ਵਿਰੁੱਧ ਮੁਕੱਦਮਾ ਲੈ ਕੇ ਜਾਣ ਦਾ
ਫ਼ੈਸਲਾ ਕਰਨਾ ਸਹੀ ਨਹੀਂ।
24 ਜੇ ਸ਼ਕਤੀਸਾਲੀ ਲੋਕ ਵੀ ਮੰਦੀਆਂ ਗੱਲਾਂ ਕਰਦੇ ਨੇ,
ਪਰਮੇਸ਼ੁਰ ਨੂੰ ਸਵਾਲ ਪੁੱਛਣ ਦੀ ਲੋੜ ਨਹੀਂ ਪੈਂਦੀ।
ਪਰਮੇਸ਼ੁਰ ਤਾਂ ਬਸ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ
ਤੇ ਹੋਰਨਾਂ ਲੋਕਾਂ ਨੂੰ ਆਗੂਆਂ ਵਜੋਂ ਚੁਣ ਲਵੇਗਾ।
25 ਇਸ ਲਈ ਪਰਮੇਸ਼ੁਰ ਜਾਣਦਾ ਹੈ ਲੋਕ ਕੀ ਕਰਦੇ ਨੇ।
ਇਸੇ ਲਈ ਪਰਮੇਸ਼ੁਰ ਬਦ ਲੋਕਾਂ ਨੂੰ ਰਾਤ ਵੇਲੇ ਹਰਾਵੇਗਾ, ਉਹ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ।
26 ਪਰਮੇਸ਼ੁਰ ਬੁਰੇ ਲੋਕਾਂ ਨੂੰ ਉਨ੍ਹਾਂ ਦੀਆਂ ਕੀਤੀਆਂ ਬਦ ਕਰਨੀਆਂ ਲਈ ਦੰਡ ਦੇਵੇਗਾ।
ਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਉਬੇ ਦੰਡ ਦੇਵੇਗਾ ਜਿੱਥੇ ਹੋਰ ਲੋਕੀ ਇਸ ਨੂੰ ਵਾਪਰਦਿਆਂ ਦੇਖ ਸੱਕਣ।
27 ਕਿਉਂ ਕਿ ਬੁਰੇ ਆਦਮੀਆਂ ਨੇ ਪਰਮੇਸ਼ੁਰ ਨੂੰ ਮੰਨਣਾ ਛੱਡ ਦਿੱਤਾ ਹੈ।
ਅਤੇ ਉਨ੍ਹਾਂ ਲੋਕਾਂ ਨੇ ਉਹ ਕਰਨ ਦੀ ਪ੍ਰਵਾਹ ਨਹੀਂ ਕੀਤੀ ਜੋ ਪਰਮੇਸ਼ੁਰ ਚਾਹੁੰਦਾ।
28 ਉਹ ਬੁਰੇ ਬੰਦੇ ਗਰੀਬਾਂ ਨੂੰ ਦੁੱਖੀ ਕਰਦੇ ਨੇ ਤੇ ਉਨ੍ਹਾਂ ਨੂੰ ਪਰਮੇਸ਼ੁਰ ਅੱਗੇ ਸਹਾਇਤਾ ਲਈ ਰੁਆਉਂਦੇ ਨੇ,
ਤੇ ਪਰਮੇਸ਼ੁਰ ਸਹਾਇਤਾ ਲਈ ਕੀਤੀ ਉਸ ਪੁਕਾਰ ਨੂੰ ਸੁਣਦਾ ਹੈ।
29 ਪਰ ਜੇ ਪਰਮੇਸ਼ੁਰ ਉਨ੍ਹਾਂ ਦੀ ਸਹਾਇਤਾ ਨਾ ਕਰਨ ਦਾ ਨਿਆਂ ਕਰੇ
ਤਾਂ ਕੋਈ ਵੀ ਬੰਦਾ ਪਰਮੇਸ਼ੁਰ ਨੂੰ ਕਸੂਰਵਾਰ ਨਹੀਂ ਠਹਿਰਾ ਸੱਕਦਾ।
ਜੇ ਪਰਮੇਸ਼ੁਰ ਆਪਣੇ-ਆਪ ਨੂੰ ਲੋਕਾਂ ਪਾਸੋਂ ਛੁਪਾਉਂਦਾ ਹੈ ਤਾਂ ਕੋਈ ਵੀ ਬੰਦਾ ਉਸ ਨੂੰ ਨਹੀਂ ਲੱਭ ਸੱਕਦਾ।
ਪਰਮੇਸ਼ੁਰ ਲੋਕਾਂ ਅਤੇ ਕੌਮਾਂ ਦਾ ਹਾਕਮ ਹੈ।
30 ਅਤੇ ਜੇ ਕੋਈ ਹਾਕਮ ਲੋਕਾਂ ਲਈ ਪਾਪ ਦਾ ਕਾਰਣ ਬਣਦਾ ਹੈ
ਤਾਂ ਪਰਮੇਸ਼ੁਰ ਉਸ ਨੂੰ ਧਰਤੀ ਦੀ ਸੱਤਾ ਤੋਂ ਹਟਾ ਦੇਵੇਗਾ।
31 “ਇਵੇਂ ਹੀ ਵਾਪਰੇਗਾ ਜਿੰਨਾ ਚਿਰ ਉਹ ਪਰਮੇਸ਼ੁਰ ਨੂੰ ਨਹੀਂ ਆਖਦਾ,
‘ਮੈਂ ਦੋਸ਼ੀ ਹਾਂ, ਮੈਂ ਹੋਰ ਪਾਪ ਨਹੀਂ ਕਰਾਂਗਾ।
32 ਹੇ ਪਰਮੇਸ਼ੁਰ, ਜੇਕਰ ਮੈਂ ਤੈਨੂੰ ਨਹੀਂ ਵੀ ਦੇਖ ਸੱਕਦਾ, ਮੈਨੂੰ ਜੀਵਨ ਦਾ ਸਹੀ ਢੰਗ ਸਿੱਖਾ।
ਜੇ ਮੈਂ ਕੁਝ ਗ਼ਲਤ ਕੀਤਾ ਹੈ, ਮੈਂ ਇਸ ਨੂੰ ਫੇਰ ਤੋਂ ਨਹੀਂ ਕਰਾਂਗਾ।’
33 ਅੱਯੂਬ, ਤੂੰ ਚਾਹੁੰਦਾ ਹੈਂ ਕਿ ਪਰਮੇਸ਼ੁਰ ਤੈਨੂੰ ਇਨਾਮ ਦੇਵੇ।
ਪਰ ਤੂੰ ਬਦਲਣ ਤੋਂ ਇਨਕਾਰ ਕਰਦਾ ਹੈਂ।
ਅੱਯੂਬ, ਇਹ ਤੇਰਾ ਨਿਆਂ ਹੈ ਮੇਰਾ ਨਹੀਂ,
ਮੈਨੂੰ ਦੱਸ ਤੂੰ ਕੀ ਸੋਚਦਾ ਹੈਂ।
34 ਸਿਆਣਾ ਆਦਮੀ ਮੈਨੂੰ ਸੁਣੇਗਾ।
ਸਿਆਣਾ ਆਦਮੀ ਆਖੇਗਾ,
35 ‘ਅੱਯੂਬ ਮੂਰਖ ਆਦਮੀ ਵਾਂਗ ਗੱਲਾਂ ਕਰਦਾ ਹੈ।
ਜੋ ਕੁਝ ਵੀ ਉਹ ਕਹਿੰਦਾ, ਉਸ ਦਾ ਕੋਈ ਅਰਬ ਨਹੀਂ ਹੁੰਦਾ।’
36 ਮੇਰਾ ਖਿਆਲ ਹੈ, ਜਿੰਨਾ ਹੋ ਸੱਕੇ ਅੱਯੂਬ ਦੀ ਪਰੀਖਿਆ ਲਿੱਤੀ ਜਾਣੀ ਚਾਹੀਦੀ ਹੈ।
ਕਿਉਂਕਿ ਅੱਯੂਬ ਸਾਨੂੰ ਉਸੇ ਢੰਗ ਨਾਲ ਜਵਾਬ ਦਿੰਦਾ ਹੈ ਜਿਸ ਤਰ੍ਹਾਂ ਬੁਰਾ ਆਦਮੀ ਜਵਾਬ ਦਿੰਦਾ ਹੈ।
37 ਅੱਯੂਬ ਆਪਣੇ ਹੋਰਨਾਂ ਪਾਪਾਂ ਵਿੱਚ ਵਿਦਰੋਹ ਨੂੰ ਵੀ ਸ਼ਾਮਿਲ ਕਰ ਰਿਹਾ ਹੈ।
ਉਹ ਸਾਡੇ ਸਾਹਮਣੇ ਬੈਠਾ ਹੋਇਆ ਹੈ ਅਤੇ ਸਾਡੀ ਬੇਇੱਜ਼ਤੀ ਕਰ ਰਿਹਾ ਅਤੇ ਪਰਮੇਸ਼ੁਰ ਦੇ ਖਿਲਾਫ਼ ਅਨੇਕਾਂ ਇਲਜਾਮ ਲਗਾ ਰਿਹਾ ਹੈ।”
2010 by World Bible Translation Center