Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਅੱਯੂਬ 14-16

14 ਅੱਯੂਬ ਨੇ ਆਖਿਆ,

“ਆਪਾਂ ਸਾਰੇ ਇਨਸਾਨ ਹਾਂ।
    ਸਾਡੀ ਜਿਂਦਗੀ ਛੋਟੀ ਤੇ ਮੁਸੀਬਤਾਂ ਨਾਲ ਭਰੀ ਹੋਈ ਹੈ।
ਆਦਮੀ ਦੀ ਜ਼ਿੰਦਗੀ ਫ਼ੁੱਲ ਵਾਂਗ ਹੁੰਦੀ ਹੈ, ਜੋ ਬਹੁਤ ਛੇਤੀ ਉੱਗਦਾ ਹੈ ਤੇ ਮਰ ਜਾਂਦਾ ਹੈ।
    ਆਦਮੀ ਦੀ ਜ਼ਿੰਦਗੀ ਪ੍ਰਛਾਵੇ ਵਰਗੀ ਹੈ ਜਿਹੜਾ ਕੁਝ ਚਿਰ ਰਹਿੰਦਾ ਹੈ ਤੇ ਫ਼ੇਰ ਤੁਰ ਜਾਂਦਾ ਹੈ।
ਇਹ ਸੱਚ ਹੈ ਪਰ ਹੇ ਪਰਮੇਸ਼ੁਰ, ਕੀ ਤੂੰ ਮੇਰੇ, ਇੱਕ ਇਨਸਾਨ ਵੱਲ ਤੱਕੇਁਗਾ?
    ਤੇ ਕੀ ਤੂੰ ਕਚਿਹਰੀ ਵਿੱਚ ਮੇਰੇ ਨਾਲ ਆਵੇਂਗਾ ਤੇ ਆਪਾਂ ਦੋਵੇਂ ਆਪੋ-ਆਪਣੀਆਂ ਦਲੀਲਾਂ ਪੇਸ਼ ਕਰੀਏ?

“ਕੌਣ ਨਾਪਾਕ ਤੋਂ ਪਾਕ ਚੀਜ਼ ਬਣਾ ਸੱਕਦਾ ਹੈ? ਕੋਈ ਨਹੀਂ ਕਰ ਸੱਕਦਾ।
ਆਦਮੀ ਦੇ ਦਿਨ ਪੂਰਵ-ਨਿਸ਼ਚਿੰਤ ਹਨ।
    ਹੇ ਪਰਮੇਸ਼ੁਰ ਤੂੰ ਨਿਆਂ ਕਰਦਾ ਹੈਂ ਕਿ ਆਦਮੀ ਕਿੰਨਾ ਚਿਰ ਜਿਉਂਦਾ।
    ਤੂੰ ਆਦਮੀ ਲਈ ਉਹ ਹੱਦਾਂ ਮਿਬਦਾ ਹੈਂ ਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਬਦਲ ਸੱਕਦਾ।
ਇਸ ਲਈ ਹੇ ਪਰਮੇਸ਼ੁਰ, ਸਾਨੂੰ ਤੱਕਣਾ ਬੰਦ ਕਰੋ।
ਸਾਨੂੰ ਇੱਕਲਿਆਂ ਛੱਡ ਦਿਉ।
    ਸਾਨੂੰ ਆਪਣਾ ਸਖਤ ਜੀਵਨ ਮਾਨਣ ਦਿਉ ਦੋਁ ਤੱਕ ਕਿ ਸਾਡਾ ਸਮਾਂ ਮੁੱਕ ਨਹੀਂ ਜਾਂਦਾ।

“ਇੱਕ ਰੁੱਖ ਲਈ ਆਸ ਹੁੰਦੀ ਹੈ।
    ਜੇ ਇਸ ਨੂੰ ਵੱਢ ਦਿੱਤਾ ਜਾਵੇ ਇਹ ਫ਼ੇਰ ਉੱਗ ਸੱਕਦਾ ਹੈ।
    ਇਹ ਨਵੀਆਂ ਟਾਹਣੀਆਂ ਕੱਢਦਾ ਰਹੇਗਾ।
ਭਾਵੇਂ ਇਸ ਦੀਆਂ ਜਢ਼ਾਂ ਜ਼ਮੀਨ ਅੰਦਰ ਪੁਰਾਣੀਆਂ ਹੋ ਜਾਣ
    ਤੇ ਇਸ ਦਾ ਮੁੱਢ ਧਰਤੀ ਅੰਦਰ ਮਰ ਜਾਵੇ।
ਪਰ ਇਹ ਪਾਣੀ ਫ਼ੇਰ ਹਰੀ ਹੋ ਜਾਵੇਗੀ ਇਹ ਨਵੇਂ
    ਪੌਦੇ ਵਾਂਗ ਨਵੀਆਂ ਟਾਹਣੀਆਂ ਉਗਾਵੇਗੀ।
10 ਪਰ ਜਦੋਂ ਆਦਮੀ ਮਰ ਜਾਂਦਾ,
    ਉਹ ਖਤਮ ਹੋ ਜਾਂਦਾ ਹੈ!
    ਜਦੋਂ ਆਦਮੀ ਮਰ ਜਾਂਦਾ, ਉਹ ਤੁਰ ਜਾਂਦਾ ਹੈ।
11 ਤੁਸੀਂ ਸਮੁੰਦਰ ਦੇ ਸੁੱਕ ਜਾਣ ਤੀਕ,
    ਉਸਦਾ ਸਾਰਾ ਪਾਣੀ ਖਿੱਚ ਸੱਕਦੇ ਹੋ, ਪਰ ਆਦਮੀ ਮੁਰਦਾ ਹੀ ਰਹੇਗਾ।
12 ਜਦੋਂ ਕੋਈ ਆਦਮੀ ਮਰਦਾ ਹੈ ਉਹ ਲੇਟ ਜਾਂਦਾ ਹੈ
    ਤੇ ਉਹ ਮੁੜਕੇ ਨਹੀਂ ਉੱਠਦਾ।
ਇੱਕ ਮੁਰਦਾ ਆਦਮੀ ਦੇ ਉੱਠਣ
    ਤੋਂ ਪਹਿਲਾਂ ਸਾਰੇ ਅਕਾਸ਼ ਅਲੋਪ ਹੋ ਜਾਣਗੇ।
ਨਹੀਂ, ਲੋਕ ਉਸ ਨੀਂਦ ਤੋਂ ਨਹੀਂ ਉੱਠਣਗੇ।

13 “ਕਾਸ਼ ਕਿ ਤੂੰ ਮੈਨੂੰ ਮੇਰੀ ਕਬਰ ਵਿੱਚ ਛੁਪਾ ਦੇਵੇਂ।
    ਕਾਸ਼ ਕਿ ਤੂੰ ਮੈਨੂੰ ਉੱਥੇ ਛੁਪਾ ਦਿੰਦਾ ਜਦੋਂ ਤੱਕ ਕਿ ਤੇਰਾ ਗੁੱਸਾ ਠੰਡਾ ਨਾ ਹੋ ਜਾਂਦਾ।
    ਫ਼ੇਰ ਸ਼ਾਇਦ ਤੂੰ ਮੈਨੂੰ ਚੇਤੇ ਕਰਨ ਦਾ ਸਮਾਂ ਚੁਣ ਲੈਂਦਾ।
14 ਜੇ ਕੋਈ ਬੰਦਾ ਮਰ ਜਾਂਦਾ ਹੈ ਕੀ ਉਹ ਮੁੜਕੇ ਜੀਵੇਗਾ?
    ਮੈਂ ਇੰਤਜ਼ਾਰ ਕਰਾਂਗਾ ਜਿੰਨਾ ਚਿਰ ਤੱਕ ਕਿ ਮੇਰੇ ਲਈ ਲਾਜ਼ਮੀ ਹੈ, ਜਿੰਨਾ ਚਿਰ ਕਿ ਮੈਂ ਅਜ਼ਾਦ ਨਾ ਕੀਤਾ ਜਾ ਸੱਕਾਂ।
15 ਹੇ ਪਰਮੇਸ਼ੁਰ ਤੁਸੀਂ ਮੈਨੂੰ ਬੁਲਾਉਂਦੇ,
    ਤੇ ਮੈਂ ਤੁਹਾਨੂੰ ਜਵਾਬ ਦਿੰਦਾ।
ਫੇਰ ਮੈਂ, ਉਹ ਜਿਸ ਨੂੰ ਤੂੰ ਸਾਜਿਆ
    ਤੇਰੇ ਲਈ ਕਿਸੇ ਯੋਗ ਹੋ ਸੱਕਦਾ ਹੋਣਾ ਸੀ।
16 ਤਾਂ ਵੀ, ਤੂੰ ਮੇਰੇ ਵੱਧਾੇ ਹਰ ਕਦਮ ਤੇ ਪਹਿਰਾ ਦਿੰਦਾ,
    ਪਰ ਤੂੰ ਮੇਰੇ ਪਾਪਾਂ ਨੂੰ ਚੇਤੇ ਨਾ ਕਰਦਾ।
17 ਤੂੰ ਮੇਰੇ ਪਾਪਾਂ ਨੂੰ ਇੱਕ ਬੋਰੇ ਵਿੱਚ ਬੰਨ੍ਹਕੇ,
    ਇਸ ਨੂੰ ਬੰਦ ਕਰਕੇ ਪਰ੍ਹਾਂ ਸੁੱਟ ਦੇਣੇ ਚਾਹੀਦੇ ਸਨ।

18 “ਪਹਾੜ ਡਿੱਗਦੇ ਨੇ ਤੇ ਬਿਖਰ ਜਾਂਦੇ ਨੇ,
    ਵੱਡੀਆਂ ਚੱਟਾਨਾਂ ਹਿੱਲ ਜਾਂਦੀਆਂ ਨੇ ਤੇ ਡਿੱਗ ਪੈਂਦੀਆਂ ਨੇ।
19 ਪਾਣੀ ਪੱਥਰ ਉੱਤੇ ਵਗਦਾ ਤੇ ਉਨ੍ਹਾਂ ਨੂੰ ਘਸਾ ਦਿੰਦਾ ਹੈ।
    ਹੜ੍ਹ ਧਰਤੀ ਤੋਂ ਮਿੱਟੀ ਰੋਢ਼ ਕੇ ਲੈ ਜਾਂਦੇ ਨੇ।
    ਇਸ ਤਰ੍ਹਾਂ ਹੇ ਪਰਮੇਸ਼ੁਰ ਤੁਸੀਂ ਬੰਦੇ ਦੀ ਆਸ ਨੂੰ ਤਬਾਹ ਕਰ ਦਿੰਦੇ ਹੋ।
20 ਤੁਸੀਂ ਪੂਰੀ ਤਰ੍ਹਾਂ ਉਸ ਨੂੰ ਹਰਾ ਦਿੰਦੇ ਹੋ ਤੇ ਤੁਸੀਂ ਫ਼ੇਰ ਚੱਲੇ ਜਾਂਦੇ ਹੋ।
    ਤੁਸੀਂ ਉਸ ਨੂੰ ਉਦਾਸ ਕਰਕੇ ਹਮੇਸ਼ਾ ਲਈ ਦੂਰ ਭੇਜ ਦਿੰਦੇ ਹੋ।
21 ਜੇ ਉਸ ਦੇ ਪੁੱਤਰਾਂ ਨੂੰ ਸਨਮਾਨ ਮਿਲਦਾ ਹੈ ਉਹ ਇਸ ਬਾਰੇ ਕਦੇ ਵੀ ਜਾਣਦਾ ਨਹੀਂ।
    ਜੇ ਉਸ ਦੇ ਪੁੱਤਰ ਕਿਸੇ ਮਹੱਤਵ ਦੇ ਨਹੀਂ, ਉਹ ਇਸ ਨੂੰ ਕਦੇ ਵੀ ਨਹੀਂ ਵੇਖਦਾ।
22 ਉਹ ਆਦਮੀ ਆਪਣੇ ਸ਼ਰੀਰ ਅੰਦਰ ਸਿਰਫ਼ ਦਰਦ ਮਹਿਸੂਸ ਕਰਦਾ ਹੈ।
    ਉਹ ਸਿਰਫ਼ ਆਪਣੇ ਲਈ ਸੋਗ ਕਰਦਾ ਹੈ।”

ਅਲੀਫਜ਼ ਦਾ ਅੱਯੂਬ ਨੂੰ ਜਵਾਬ

15 ਫੇਰ ਤੇਮਾਨ ਤੋਂ ਅਲੀਫਜ਼ ਨੇ ਅੱਯੂਬ ਨੂੰ ਜਵਾਬ ਦਿੱਤਾ:

“ਅੱਯੂਬ, ਜੇ ਤੂੰ ਸੱਚਮੁੱਚ ਸਿਆਣਾ ਹੁੰਦਾ,
    ਤੂੰ ਆਪਣੀਆਂ ਨਿਕੰਮੀਆਂ ਨਿੱਜੀ ਰਾਇਆਂ ਨਾਲ ਜਵਾਬ ਨਾ ਦਿੰਦਾ!
    ਸਿਆਣਾ ਆਦਮੀ ਇੰਨਾ ਗਰਮ ਹਵਾ ਨਾਲ ਭਰਿਆ ਹੋਇਆ ਨਹੀਂ ਹੁੰਦਾ।
ਕੀ ਤੂੰ ਸੋਚਦਾ ਹੈ ਕਿ ਇੱਕ ਸਿਆਣਾ ਆਦਮੀ ਨਿਕੰਮੇ ਸ਼ਬਦਾਂ ਨਾਲ
    ਅਤੇ ਬੇਕਾਰ ਕਬਨਾਂ ਨਾਲ ਦਲੀਲ ਕਰੇਗਾ।
ਅੱਯੂਬ ਜੇ ਤੇਰਾ ਵੱਸ ਚਲਦਾ ਕੋਈ ਵੀ ਬੰਦਾ
    ਪਰਮੇਸ਼ੁਰ ਦੀ ਇੱਜ਼ਤ ਨਾ ਕਰਦਾ ਤੇ ਨਾ ਉਸ ਅੱਗੇ ਪ੍ਰਾਰਥਨਾ ਕਰਦਾ।
ਜੋ ਗੱਲਾਂ ਤੂੰ ਆਖਦਾ ਹੈਂ ਸਾਫ਼ ਤੇਰੇ ਪਾਪਾਂ ਨੂੰ ਦਰਸਾਉਂਦੀਆਂ ਨੇ।
    ਅੱਯੂਬ ਤੂੰ ਆਪਣੇ ਪਾਪ ਨੂੰ ਚਲਾਕੀ ਭਰੇ ਸ਼ਬਦਾਂ ਦੀ ਵਰਤੋਂ ਨਾਲ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ।
ਮੈਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਕਿ ਤੂੰ ਗ਼ਲਤ ਹੈਂ ਕਿਉਂ।
    ਜਿਹੜੀਆਂ ਗੱਲਾਂ ਤੂੰ ਆਪਣੇ ਮੂੰਹੋਁ ਆਖਦਾ ਹੈਂ ਦਰਸਾਉਂਦੀਆਂ ਨੇ ਕਿ ਤੂੰ ਗ਼ਲਤ ਹੈਂ।
    ਤੇਰੇ ਆਪਣੇ ਹੀ ਹੋਠ ਤੇਰੇ ਖਿਲਾਫ਼ ਬੋਲਦੇ ਨੇ।

“ਅੱਯੂਬ ਕੀ ਤੇਰਾ ਖਿਆਲ ਹੈ ਕਿ ਤੂੰ ਹੀ ਉਹ ਪਹਿਲਾਂ ਬੰਦਾ ਜਿਹੜਾ ਕਦੇ ਜਨਮਿਆ ਸੀ?
    ਕੀ ਤੂੰ ਪਹਾੜੀਆਂ ਤੋਂ ਪਹਿਲਾਂ ਜਨਮਿਆ ਸੀ?
ਕੀ ਤੂੰ ਪਰਮੇਸ਼ੁਰ ਦੀਆਂ ਗੁਪਤ ਯੋਜਨਾਵਾਂ ਨੂੰ ਸੁਣਿਆ ਸੀ?
    ਕੀ ਤੂੰ ਸੋਚਦਾ ਹੈਂ ਕਿ ਤੂੰ ਹੀ ਸਿਆਣਾ ਆਦਮੀ ਹੈਂ।
ਅੱਯੂਬ, ਤੂੰ ਕੀ ਜਾਣਦੈਁ ਜੋ ਅਸੀਂ ਨਹੀਂ ਜਾਣਦੇ?
    ਕਿੰਨ੍ਹਾਂ ਅੰਤਰਦਰਿਸ਼ਟੀਆਂ ਤੇ ਤੂੰ ਕਾਬਜ ਹੈ ਜਿਨ੍ਹਾਂ ਦੀ ਸਾਨੂੰ ਕਮੀ ਹੈ।
10 ਸਫ਼ੇਰ ਵਾਲਾਂ ਵਾਲੇ ਆਦਮੀ ਅਤੇ ਬਜ਼ੁਰਗ ਸਾਡੇ ਨਾਲ ਸਹਿਮਤ ਹਨ।
    ਹਾਂ, ਤੇਰੇ ਪਿਤਾ ਨਾਲੋਂ ਵਢੇਰੇ ਲੋਕ ਸਾਡੇ ਪੱਖ ਵਿੱਚ ਹਨ।
11 ਪਰਮੇਸ਼ੁਰ ਤੈਨੂੰ ਸੱਕੂਨ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਤੇਰੇ ਲਈ ਕਾਫ਼ੀ ਨਹੀਂ।
    ਅਸੀਂ ਕੋਮਲਤਾ ਨਾਲ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਦਿੱਤਾ ਹੈ।
12 ਅੱਯੂਬ ਤੂੰ ਸਮਝਦਾ ਕਿਉਂ ਨਹੀਂ?
    ਕਿਉਂ ਤੂੰ ਸੱਚ ਨੂੰ ਨਹੀਂ ਦੇਖ ਸੱਕਦਾ?
13 ਤੂੰ ਪਰਮੇਸ਼ੁਰ ਦੇ ਵਿਰੁੱਧ ਹੈਂ ਜਦੋਂ ਤੂੰ
    ਇਹ ਰੋਹ ਭਰੇ ਸ਼ਬਦ ਬੋਲਦਾ ਹੈਂ।

14 “ਕੋਈ ਵੀ ਆਦਮੀ ਸੱਚਮੁੱਚ ਬੇਗੁਨਾਹ ਨਹੀਂ ਹੋ ਸੱਕਦਾ।
    ਔਰਤ ਤੋਂ ਜੰਮਿਆ ਕੋਈ ਵੀ ਬੰਦਾ ਧਰਮੀ ਨਹੀਂ ਹੋ ਸੱਕਦਾ।
15 ਪਰਮੇਸ਼ੁਰ ਆਪਣੇ ਦੂਤਾਂ ਤੇ ਵੀ ਭਰੋਸਾ ਨਹੀਂ ਕਰਦਾ।
    ਪਰਮੇਸ਼ੁਰ ਦੇ ਮੁਕਾਬਲੇ ਵਿੱਚ ਅਕਾਸ਼ ਵੀ ਪਵਿੱਤਰ ਨਹੀਂ ਹਨ।
16 ਆਦਮੀ ਬਦਤਰ ਹੈ।
    ਉਹ ਨਫ਼ਰਤ ਯੋਗ ਅਤੇ ਭ੍ਰਸ਼ਟ ਹੈ ਅਤੇ ਬਦੀ ਨੂੰ ਪਾਣੀ ਵਾਂਗ ਪੀਂਦਾ ਹੈ।

17 “ਅੱਯੂਬ ਮੇਰੀ ਗੱਲ ਸੁਣ ਤੇ ਮੈਂ ਤੈਨੂੰ ਇਹ ਸਮਝਾਵਾਂਗਾ।
    ਮੈਂ ਉਹ ਦੱਸਾਂਗਾ ਜੋ ਮੈਂ ਜਾਣਦਾ ਹਾਂ।
18 ਮੈਂ ਤੈਨੂੰ ਉਹ ਗੱਲਾਂ ਦੱਸਾਂਗਾ ਜੋ ਮੈਨੂੰ ਸਿਆਣਿਆਂ ਨੇ ਦੱਸੀਆਂ ਨੇ।
    ਸਿਆਣੇ ਬੰਦਿਆਂ, ਪੁਰਖਿਆਂ ਨੇ ਮੈਨੂੰ ਇਹ ਗੱਲਾਂ ਦੱਸੀਆਂ ਨੇ।
19 ਸਿਰਫ਼ ਉਹੀ ਆਪਣੇ ਮੁਲਕ ਵਿੱਚ ਰਹਿੰਦੇ ਸਨ।
    ਕੋਈ ਵੀ ਵਿਦੇਸ਼ੀ ਉੱਥੋਂ ਨਹੀਂ ਲੰਘਦਾ ਸੀ।
    ਇਸ ਲਈ ਕਿਸੇ ਵੀ ਬੰਦਨੇ ਉਨ੍ਹਾਂ ਨੂੰ ਅਜੀਬ ਵਿੱਚਾਰ ਨਹੀਂ ਦਿੱਤੇ।
20 ਇਨ੍ਹਾਂ ਸਿਆਣੇ ਬੰਦਿਆਂ ਨੇ ਆਖਿਆ ਕਿ ਇੱਕ ਬੁਰਾ ਆਦਮੀ ਸਾਰੀ ਉਮਰ ਦੁੱਖ ਭਰਦਾ ਹੈ।
    ਜ਼ਾਲਮ ਆਦਮੀ ਆਪਣੇ ਗਿਣਤੀ ਦੇ ਸਾਰੇ ਵਰ੍ਹਿਆਂ ਦੌਰਾਨ ਦੁੱਖ ਭਰਦਾ ਹੈ।
21 ਹਰ ਸ਼ੋਰ ਉਸ ਨੂੰ ਭੈਭੀਤ ਕਰਦਾ ਹੈ।
    ਉਸ ਦਾ ਦੁਸ਼ਮਣ ਉਸ ਉੱਤੇ ਵਾਰ ਕਰੇਗਾ ਜਦੋਂ ਉਹ ਆਪਣੇ-ਆਪ ਨੂੰ ਸੁਰੱਖਿਅਤ ਸਮਝੇਗਾ।
22 ਉਸ ਕੋਲ ਹਨੇਰੇ ਤੋਂ ਬਚਣ ਦੀ ਕੋਈ ਆਸ ਨਹੀਂ ਹੁੰਦੀ।
    ਉੱਥੇ ਉਸ ਨੂੰ ਮਾਰਨ ਲਈ ਕਿਸੇ ਥਾਂ ਤਲਵਾਰ ਇੰਤਜ਼ਾਰ ਵਿੱਚ ਹੁੰਦੀ ਹੈ।
23 ਉਹ ਇੱਧਰ-ਓਧਰ ਭਟਕਦਾ ਹੈ ਪਰ ਉਸਦਾ ਸ਼ਰੀਰ ਗਿਰਝਾਂ ਲਈ ਭੋਜਨ ਬਣੇਗਾ।
    ਉਹ ਜਾਣਦਾ ਹੈ ਕਿ ਉਸਦੀ ਮੌਤ ਬਹੁਤ ਨੇੜੇ ਹੈ।
24 ਦਰਦ ਅਤੇ ਚਿੰਤਾ ਉਸ ਨੂੰ ਭੈਭੀਤ ਕਰ ਦਿੰਦੇ ਨੇ।
    ਉਹ ਚੀਜ਼ਾਂ ਤਬਾਹ ਕਰਨ ਲਈ ਤਿਆਰ ਰਾਜੇ ਵਾਂਗ, ਉਸ ਉੱਤੇ ਹਮਲਾ ਕਰਦੀਆਂ ਹਨ।
25 ਕਿਉਂ ਕਿ ਬੁਰਾ ਆਦਮੀ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ
    ਅਤੇ ਉਹ ਆਪਣਾ ਮੁੱਕਾ ਪਰਮੇਸ਼ੁਰ ਦੇ ਸਾਹਮਣੇ ਹਿਲਾਉਂਦਾ ਹੈ
    ਅਤੇ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਹਰਾਉਣ ਦੀ ਕੋਸ਼ਿਸ਼ ਕਰਦਾ ਹੈ।
26 ਉਹ ਆਦਮੀ ਬਹੁਤ ਜਿੱਦੀ ਹੈ।
    ਉਹ ਪਰਮੇਸ਼ੁਰ ਉੱਤੇ ਕਿਸੇ ਮੋਟੀ ਤਕੜੀ ਢਾਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ।
27 ਭਾਵੇਂ ਜੇਕਰ ਉਹ ਆਦਮੀ ਬਹੁਤ ਹੀ ਅਮੀਰ ਅਤੇ ਮੋਟਾ ਹੋਵੇ।
28 ਉਸ ਦਾ ਸ਼ਹਿਰ ਤਬਾਹ ਹੋ ਜਾਵੇਗਾ,
    ਉਸਦਾ ਘਰ ਬਰਬਾਦ ਹੋ ਜਾਵੇਗਾ,
    ਉਸ ਦਾ ਮਕਾਨ ਖਾਲੀ ਹੋ ਜਾਵੇਗਾ।
29 ਬੁਰਾ ਆਦਮੀ ਬਹੁਤ ਦੇਰ ਤੱਕ ਅਮੀਰ ਨਹੀਂ ਰਹਿੰਦਾ।
    ਉਸਦੀ ਦੌਲਤ ਬਹੁਤ ਚਿਰ ਨਹੀਂ ਰਹੇਗੀ।
    ਉਸ ਦੀਆਂ ਫ਼ਸਲਾਂ ਬਹੁਤਤਾ ਨਹੀਂ ਉੱਗਣਗੀਆਂ।
30 ਬੁਰਾ ਆਦਮੀ ਹਨੇਰੇ ਕੋਲੋਂ ਨਹੀਂ ਬਚ ਸੱਕੇਗਾ
    ਉਹ ਉਸ ਰੁੱਖ ਵਾਂਗਰ ਹੋਵੇਗਾ ਜਿਸ ਦੀਆਂ ਕਰੁਂਬਲਾਂ ਇੱਕ ਲਾਟ ਕਾਰਣ ਮਰ ਗਈਆਂ ਹੋਣ
    ਅਤੇ ਹਵਾ ਉਨ੍ਹਾਂ ਨੂੰ ਦੂਰ ਉਡਾ ਕੇ ਲੈ ਜਾਂਦੀ ਹੈ।
31 ਬੁਰੇ ਆਦਮੀ ਨੂੰ ਉਦੋਂ ਆਪਣੇ ਆਪ ਨੂੰ ਮੂਰਖ ਨਹੀਂ ਬਨਾਉਣਾ ਚਾਹੀਦਾ ਜਦੋਂ ਉਹ ਨਿਕੰਮੀਆਂ ਚੀਜ਼ਾਂ ਉੱਤੇ ਭਰੋਸਾ ਕਰ ਲੈਂਦਾ ਹੈ।
    ਕਿਉਂ? ਉਸ ਨੂੰ ਕੁਝ ਵੀ ਨਹੀਂ ਮਿਲੇਗਾ।
32 ਇਸਤੋਂ ਪਹਿਲਾਂ ਕਿ ਉਸਦੀ ਜ਼ਿੰਦਗੀ ਖਤਮ ਹੋ ਜਾਵੇ, ਬੁਰਾ ਆਦਮੀ ਬੁਢ੍ਢਾ ਤੇ ਬੰਜਰ ਹੋ ਜਾਵੇਗਾ।
    ਉਹ ਉਸ ਸੁੱਕੀ ਟਾਹਣੀ ਵਾਂਗ ਹੋ ਜਾਵੇਗਾ ਜਿਹੜੀ ਫੇਰ ਕਦੇ ਵੀ ਹਰੀ ਨਹੀਂ ਹੁੰਦੀ।
33 ਬੁਰਾ ਆਦਮੀ ਉਸ ਅੰਗੂਰੀ ਵੇਲ ਵਰਗਾ ਹੋ ਜਾਵੇਗਾ ਜਿਸਦੇ ਅੰਗੂਰ ਪਕੱਣ ਤੋਂ ਪਹਿਲਾਂ ਹੀ ਝੜ ਜਾਂਦੇ ਨੇ।
    ਉਹ ਬੰਦਾ ਜੈਤੂਨ ਦੇ ਉਸ ਰੁੱਖ ਵਰਗਾ ਹੋਵੇਗਾ ਜਿਸਦੇ ਫ਼ੁੱਲ ਝੜ ਜਾਂਦੇ ਨੇ।
34 ਕਿਉਂ ਕਿ ਬਿਨਾ ਪਰਮੇਸ਼ੁਰ ਦੇ ਲੋਕਾਂ ਕੋਲ ਕੁਝ ਵੀ ਨਹੀਂ
    ਉਹ ਜਿਹੜੇ ਵਢ੍ਢੀ ਨੂੰ ਪਿਆਰ ਕਰਦੇ ਨੇ ਉਨ੍ਹਾਂ ਦੇ ਘਰ ਅੱਗ ਨਾਲ ਸਾੜੇ ਜਾਣਗੇ।
35 ਉਹ ਕਸ਼ਟਾਂ ਦੀ ਕਲਪਨਾ ਕਰਦੇ ਨੇ, ਪਾਪ ਨੂੰ ਜਾਣਦੇ ਹਨ
    ਅਤੇ ਕੁੱਖ ਵਿੱਚ ਵੀ ਧੋਖਾ ਦੇਣਾ ਵਿਉਂਤਦੇ ਹਨ।”

ਅੱਯੂਬ ਦਾ ਅਲੀਫਜ਼ ਨੂੰ ਜਵਾਬ

16 ਫੇਰ ਅੱਯੂਬ ਨੇ ਜਵਾਬ ਦਿੱਤਾ, ਮੈਂ ਸੁਣਿਆ ਹੈ:

“ਪਹਿਲਾਂ ਵੀ ਇਨ੍ਹਾਂ ਗੱਲਾਂ ਬਾਰੇ।
    ਤੁਸੀਂ ਤਿੰਨੇ ਬੰਦੇ ਮੈਨੂੰ ਤਕਲੀਫ ਦਿੰਦੇ ਹੋ ਆਰਾਮ ਨਹੀਂ।
ਤੁਹਾਡੇ ਲੰਮੇ ਭਾਸ਼ਣ ਕਦੇ ਖਤਮ ਨਹੀਂ ਹੁੰਦੇ।
    ਤੁਸੀਂ ਬਹਿਸ ਕਿਉਂ ਕਰੀ ਜਾ ਰਹੇ ਹੋ।
ਜੇਕਰ ਤੁਹਾਡੇ ਦੁੱਖ ਵੀ ਮੇਰੇ ਵਰਗੇ ਹੁੰਦੇ,
    ਮੈਂ ਵੀ ਤੁਹਾਨੂੰ ਇਹੋ ਗੱਲਾਂ ਕਹਿ ਸੱਕਦਾ ਸੀ।
ਮੈਂ ਤੁਹਾਡੇ ਵਿਰੁੱਧ ਸਿਆਣੀਆਂ ਗੱਲਾਂ ਆਖਕੇ ਤੁਹਾਡੇ
    ਤੇ ਆਪਣਾ ਸਿਰ ਹਿਲਾ ਸੱਕਦਾ ਸੀ।
ਪਰ ਮੈਂ ਤੁਹਾਨੂੰ ਹੌਂਸਲਾ ਦੇ ਸੱਕਦਾ ਸੀ
    ਅਤੇ ਆਪਣੇ ਸ਼ਬਦਾਂ ਨਾਲ ਤੁਹਾਨੂੰ ਉਮੀਦ ਦੇ ਸੱਕਦਾ ਸੀ।

“ਪਰ ਜੋ ਕੁਝ ਵੀ ਮੈਂ ਆਖਦਾ ਹਾਂ ਮੇਰੇ ਦਰਦ ਨੂੰ ਦੂਰ ਨਹੀਂ ਕਰਦਾ।
    ਅਤੇ ਨਾ ਹੀ ਖਾਮੋਸ਼ ਰਹਿਣਾ ਕੁਝ ਸਹਾਇਤਾ ਕਰਦਾ ਹੈ।
ਹੇ ਪਰਮੇਸ਼ੁਰ ਸੱਚਮੁੱਚ ਹੀ ਤੂੰ ਮੇਰੀ ਸ਼ਕਤੀ ਖੋਹ ਲਈ ਹੈ।
    ਤੂੰ ਮੇਰੇ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ।
ਤੂੰ ਮੈਨੂੰ ਪਤਲਾ ਤੇ ਕਮਜ਼ੋਰ ਬਣਾ ਦਿੱਤਾ ਹੈ,
    ਤੇ ਲੋਕ ਇਹੀ ਸੋਚਦੇ ਨੇ ਕਿ ਮੈਂ ਦੋਸ਼ੀ ਹਾਂ।

“ਪਰਮੇਸ਼ੁਰ ਮੇਰੇ ਉੱਤੇ ਵਾਰ ਕਰਦਾ ਹੈ,
    ਉਹ ਮੇਰੇ ਉੱਤੇ ਕਹਿਰਵਾਨ ਹੈ ਤੇ ਉਹ ਮੇਰੇ ਸ਼ਰੀਰ ਦੇ ਟੋਟੇ ਕਰ ਰਿਹਾ ਹੈ।
ਪਰਮੇਸ਼ੁਰ ਮੇਰੇ ਖਿਲਾਫ਼ ਦੰਦ ਕਰੀਚ ਰਿਹਾ ਹੈ।
    ਮੇਰਾ ਦੁਸ਼ਮਣ ਮੇਰੇ ਵੱਲ ਨਫ਼ਰਤ ਨਾਲ ਤੱਕ ਰਿਹਾ ਹੈ।
10 ਲੋਕ ਮੇਰੇ ਦੁਆਲੇ ਇਕੱਠੇ ਹੋ ਗਏ ਨੇ।
    ਉਹ ਮੇਰਾ ਮਜ਼ਾਕ ਉਡਾਉਂਦੇ ਨੇ ਤੇ ਮੇਰੇ ਮੂੰਹ ਉੱਤੇ ਚਪੇੜਾਂ ਮਾਰਦੇ ਨੇ।
11 ਪਰਮੇਸ਼ੁਰ ਨੇ ਮੈਨੂੰ ਬਦ ਲੋਕਾਂ ਦੇ ਹਵਾਲੇ ਕਰ ਦਿੱਤਾ ਹੈ।
    ਉਸ ਨੇ ਮੈਨੂੰ ਬੁਰੇ ਲੋਕਾਂ ਪਾਸੋਂ ਜ਼ਖਮੀ ਕਰਵਾਇਆ ਹੈ।
12 ਮੇਰੇ ਨਾਲ ਹਰ ਗੱਲ ਬੜੀ ਠੀਕ ਠਾਕ ਸੀ,
    ਪਰ ਫੇਰ ਪਰਮੇਸ਼ੁਰ ਨੇ ਮੈਨੂੰ ਕੁਚਲ ਦਿੱਤਾ।
ਹਾਂ, ਉਸ ਨੇ ਮੈਨੂੰ ਗਰਦਨ ਤੋਂ ਫ਼ੜ ਲਿਆ
    ਤੇ ਮੈਨੂੰ ਟੋਟੇ-ਟੋਟੇ ਕਰ ਦਿੱਤਾ।
ਪਰਮੇਸ਼ੁਰ ਨੇ ਮੈਨੂੰ ਨਿਸ਼ਾਨੇਬਾਜ਼ੀ ਲਈ ਵਰਤਿਆ।
13     ਪਰਮੇਸ਼ੁਰ ਦੇ ਤੀਰ ਅੰਦਾਜ਼ ਮੇਰੇ ਹਰ ਪਾਸੇ ਨੇ
ਉਹ ਮੇਰੇ ਗੁਰਦਿਆਂ ਵਿੱਚ ਤੀਰ ਮਾਰਦਾ ਹੈ।
    ਉਹ ਕੋਈ ਮਿਹਰ ਨਹੀਂ ਦਰਸਾਉਂਦਾ।
    ਉਹ ਮੇਰੇ ਪਿਤ੍ਤ ਨੂੰ ਧਰਤੀ ਉੱਤੇ ਰੋਢ਼ ਦਿੰਦਾ ਹੈ।
14 ਪਰਮੇਸ਼ੁਰ ਬਾਰ-ਬਾਰ ਮੇਰੇ ਉੱਤੇ ਹਮਲਾ ਕਰਦਾ ਹੈ
    ਉਹ ਮੇਰੇ ਉੱਤੇ ਲੜਾਈ ਵਿੱਚਲੇ ਸਿਪਾਹੀ ਵਾਂਗ ਟੁੱਟ ਪੈਂਦਾ ਹੈ।

15 “ਮੈਂ ਬਹੁਤ ਉਦਾਸ ਹਾਂ ਇਸ ਲਈ ਮੈਂ ਉਦਾਸੀ ਦੇ ਇਹ ਬਸਤਰ ਪਾਉਂਦਾ ਹਾਂ।
    ਮੈਂ ਘੱਟੇ ਅਤੇ ਸੁਆਹ ਵਿੱਚ ਬੈਠਾ ਹੋਇਆ ਹਾਂ ਤੇ ਮੈਂ ਹਾਰਿਆ ਹੋਇਆ ਮਹਿਸੂਸ ਕਰਦਾ ਹਾਂ।
16 ਰੋ-ਰੋ ਕੇ ਮੇਰਾ ਮੂੰਹ ਲਾਲ ਹੋਇਆ ਪਿਆ ਹੈ।
    ਮੇਰੀਆਂ ਅੱਖਾਂ ਦੁਆਲੇ ਕਾਲੇ ਘੇਰੇ ਨੇ।
17 ਮੈਂ ਕਦੇ ਵੀ ਕਿਸੇ ਲਈ ਜ਼ਾਲਮ ਨਹੀਂ ਸਾਂ ਪਰ ਮੇਰੇ ਨਾਲ ਇਹ ਮਾੜੀਆਂ ਗੱਲਾਂ ਵਾਪਰੀਆਂ ਨੇ।
    ਮੇਰੀਆਂ ਪ੍ਰਾਰਥਨਾਵਾਂ ਸ਼ੁੱਧ ਤੇ ਧਰਮੀ ਹਨ।

18 “ਧਰਤੀਏ ਉਨ੍ਹਾਂ ਮਾੜੀਆਂ ਗੱਲਾਂ ਨੂੰ ਛੁਪਾ ਨਾ ਜਿਹੜੀਆਂ ਮੇਰੇ ਨਾਲ ਕੀਤੀਆਂ ਗਈਆਂ ਸੀ।
    ਕਾਸੇ ਨੂੰ ਵੀ ਨਿਰਪੱਖਤਾ ਲਈ ਮੇਰੀਆਂ ਅਰਜੋਈਆਂ ਨੂੰ ਰੋਕਣ ਨਾ ਦੇਵੀਂ।
19 ਹੁਣ ਵੀ ਅਕਾਸ਼ ਵਿੱਚ ਕੋਈ ਨਾ ਕੋਈ ਹੈ ਜਿਹੜਾ ਮੇਰੇ ਪੱਖ ਵਿੱਚ ਬੋਲੇਗਾ।
    ਉੱਪਰ ਕੋਈ ਨਾ ਕੋਈ ਹੈ ਜਿਹੜਾ ਮੇਰੇ ਲਈ ਸਾਖੀ ਦੇਵੇਗਾ।
20 ਮੇਰਾ ਮਿੱਤਰ ਮੇਰੇ ਲਈ ਗੱਲ ਕਰ ਰਿਹਾ ਹੈ
    ਜਦ ਕਿ ਮੇਰੀਆਂ ਅੱਖਾਂ ਪਰਮੇਸ਼ੁਰ ਸਾਹਮਣੇ ਹੰਝੂ ਕੇਰ ਰਹੀਆਂ ਨੇ।
21 ਉਹ ਮੇਰੇ ਲਈ ਪਰਮੇਸ਼ੁਰ ਨਾਲ ਗੱਲ ਕਰ ਰਿਹਾ ਹੈ,
    ਜਿਵੇਂ ਕੋਈ ਵਿਅਕਤੀ [a] ਆਪਣੇ ਦੋਸਤ ਲਈ ਗਵਾਹੀ ਦਿੰਦਾ ਹੈ।

22 “ਸਿਰਫ਼ ਬੋੜੇ ਹੀ ਸਾਲਾਂ ਵਿੱਚ
    ਮੈਂ ਉਸ ਬਵੇਂ ਚੱਲਿਆ ਜਾਵਾਂਗਾ ਜਿੱਥੇ ਕੋਈ ਨਹੀਂ ਪਰਤਦਾ।

Punjabi Bible: Easy-to-Read Version (ERV-PA)

2010 by World Bible Translation Center