Print Page Options
Previous Prev Day Next DayNext

Beginning

Read the Bible from start to finish, from Genesis to Revelation.
Duration: 365 days
Punjabi Bible: Easy-to-Read Version (ERV-PA)
Version
ਨਹਮਯਾਹ 10-11

10 ਇਕਰਾਰਨਾਮੇ ਉੱਪਰ ਮੋਹਰ ਲਗਾਉਣ ਵਾਲੇ ਲੋਕਾਂ ਦੇ ਨਾਉਂ ਇਹ ਹਨ:

ਰਾਜਪਾਲ ਨਹਮਯਾਹ ਹਕਲਯਾਹ ਦਾ ਪੁੱਤਰ, ਅਤੇ ਸਿਦਕੀਯਾਹ। ਸਰਾਯਾਹ, ਅਜ਼ਰਯਾਹ ਅਤੇ ਯਿਰਮਿਯਾਹ, ਪਸ਼ਹੂਰ, ਅਮਰਯਾਹ ਅਤੇ ਮਲਕੀਯਾਹ, ਹੱਟੂਸ਼, ਸਬਨਯਾਹ ਅਤੇ ਮੱਲੂਕ, ਹਾਰਿਮ, ਮਰੇਮੋਬ, ਓਬਦਯਾਹ, ਦਾਨੀਏਲ, ਗਿਨਬੋਨ ਅਤੇ ਬਾਰੂਕ, ਮਸ਼ੁੱਲਾਮ, ਅਬੀਯਾਹ ਅਤੇ ਮੀਯਾਮੀਨ, ਮਅਜ਼ਯਾਹ, ਬਿਲਗਈ ਅਤੇ ਸਮਆਯਾਹ। ਇਹ ਜਾਜਕ ਸਨ।

ਅਤੇ ਜਿਨ੍ਹਾਂ ਲੇਵੀਆਂ ਨੇ ਉਹ ਮੋਹਰ ਤੇ ਆਪਣੇ ਹਸਤਾਖਰ ਕੀਤੇ ਉਨ੍ਹਾਂ ਦੇ ਨਾਉਂ ਇਉਂ ਹਨ:

ਅਜ਼ਨਯਾਹ ਦਾ ਪੁੱਤਰ ਯੇਸ਼ੂਆ ਅਤੇ ਹੇਨਾਦਾਦ ਦੇ ਘਰਾਣੇ ਵਿੱਚੋਂ ਬਿੰਨੂਈ, ਕਦਮੀਏਲ, 10 ਅਤੇ ਉਨ੍ਹਾਂ ਦੇ ਸਾਬੀ ਲੇਵੀ: ਸ਼ਬਨਯਾਹ, ਹੋਦੀਯਾਹ, ਕਲੀਟਾ, ਪਲਾਯਾਹ, ਹਨਾਨ, 11 ਮੀਕਾ, ਰਹੋਬ ਅਤੇ ਹਸ਼ਬਯਾਹ, 12 ਜ਼ੱਕੂਰ ਸ਼ੇਰੇਬਯਾਹ ਅਤੇ ਸ਼ਬਨਯਾਹ, 13 ਹੋਦੀਯਾਹ, ਬਾਨੀ ਅਤੇ ਬਨੀਨੂ।

14 ਅਤੇ ਜਿਨ੍ਹਾਂ ਆਗੂਆਂ ਨੇ ਉਸ ਮੋਹਰ ਉੱਪਰ ਹਸਤਾਖਰ ਕੀਤੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਇਉਂ ਹੈ:

ਪਰਓਸ਼, ਪਹਬਮੋਆਬ ਏਲਾਮ, ਜ਼ੱਤੂ, ਬਾਨੀ, 15 ਬੁਂਨੀ, ਅਜ਼ਗਾਦ, ਬੇਬਾਈ, 16 ਅਦੋਨੀਯਾਹ ਬਿਗਵਈ, ਆਦੀਨ, 17 ਆਟੇਰ, ਹਿਜ਼ਕੀਯਾਹ ਅਤੇ ਅਜ਼ੂਰ੍ਰ, 18 ਹੋਦੀਯਾਹ, ਹਾਸ਼ੁਮ ਅਤੇ ਬੇਸਾਈ, 19 ਹਾਰੀਫ਼, ਅਨਾਬੋਬ, ਨੇਬਾਈ, 20 ਮਗਪੀਆਸ਼, ਮੱਸ਼ੁਲਾਮ ਅਤੇ ਹੇਜ਼ੀਰ, 21 ਮਸ਼ੇਜ਼ਬੇਲ, ਸਾਦੋਕ, ਯਦ੍ਦੂਆ, 22 ਪਲਟਯਾਹ, ਹਾਨਾਨ ਅਤੇ ਅਨਾਯਾਹ, 23 ਹੋਸ਼ੇਆ, ਹਨਨਯਾਹ, ਹੱਸ਼ੂਬ, 24 ਹੱਲੋਹੇਸ਼, ਪਿਲਹਾ, ਸ਼ੋਬੇਕ, 25 ਰਹੂਮ, ਹਸ਼ਬਨਾਹ, ਮਅਸੇਯਾਹ, 26 ਅਹੀਯਾਹ, ਹਾਨਾਨ ਅਤੇ ਆਨਾਨ, 27 ਮੱਲੂਕ, ਹਾਰੀਮ ਅਤੇ ਬਆਨਾਹ।

28-29 ਇੰਝ ਇਨ੍ਹਾਂ ਸਾਰੇ ਲੋਕਾਂ ਨੇ ਪਰਮੇਸ਼ੁਰ ਅੱਗੇ ਇਕਰਾਰ ਕਰਕੇ ਆਖਿਆ ਕਿ ਜੇਕਰ ਉਹ ਹੁਣ ਪਰਮੇਸ਼ੁਰ ਦੇ ਸ਼ਬਦ ਨਾ ਮੰਨਣ, ਤਾਂ ਸਾਰੀਆਂ ਮੰਦੀਆਂ ਗੱਲਾਂ ਉਨ੍ਹਾਂ ਉੱਪਰ ਵਾਪਸ ਪੈ ਜਾਣ। ਉਨ੍ਹਾਂ ਸਭ ਨੇ ਉਸ ਬਿਵਸਬਾ ਨੂੰ ਕਬੂਲਣ ਦਾ ਇਕਰਾਰ ਕੀਤਾ ਜੋ ਸਾਨੂੰ ਪਰਮੇਸ਼ੁਰ ਦੇ ਸੇਵਕ ਮੂਸਾ ਰਾਹੀਂ ਦਿੱਤੀ ਗਈ ਸੀ। ਇਨ੍ਹਾਂ ਸਭ ਨੇ ਉਨ੍ਹਾਂ ਸਾਰੇ ਹੁਕਮਾਂ, ਬਿਧੀਆਂ ਅਤੇ ਪਰਮੇਸ਼ੁਰ ਦੀ ਬਿਵਸਬਾ ਦੀਆਂ ਸਾਖੀ ਨੂੰ ਮੰਨਣ ਦਾ ਇਕਰਾਰ ਕੀਤਾ। ਜਿਨ੍ਹਾਂ ਲੋਕਾਂ ਨੇ ਇਹ ਇਕਰਾਰ ਕੀਤਾ ਉਹ ਸਨ: ਬਾਕੀ ਦੇ ਲੋਕ, ਜਾਜਕ, ਲੇਵੀ, ਦਰਬਾਨ, ਗਵਈਏ, ਮੰਦਰ ਦੇ ਸੇਵਕ ਅਤੇ ਹੋਰ ਸਾਰੇ ਲੋਕ ਜਿਨ੍ਹਾਂ ਨੇ ਆਪਣੇ-ਆਪ ਨੂੰ ਹੋਰਨਾਂ ਧਰਤੀਆਂ ਦੇ ਲੋਕਾਂ ਤੋਂ ਵੱਖਰਾ ਕਰ ਲਿਆ ਸੀ। ਉਨ੍ਹਾਂ ਨੇ ਆਪਣੇ-ਆਪ ਨੂੰ ਉਨ੍ਹਾਂ ਤੋਂ ਇਸ ਲਈ ਵੱਖਰਿਆਂ ਕਰ ਲਿਆ ਤਾਂ ਜੋ ਉਹ ਪਰਮੇਸ਼ੁਰ ਦੀ ਬਿਵਸਬਾ ਨੂੰ ਮੰਨ ਸੱਕਣ। ਇਹੀ ਨਹੀਂ, ਸਗੋਂ ਉਨ੍ਹਾਂ ਦੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ, ਅਤੇ ਸਾਰੇ ਜਿਹੜੇ ਜਾਣਦੇ ਸਨ ਅਤੇ ਉਨ੍ਹਾਂ ਨੂੰ ਸਮਝਦੇ ਸਨ, ਉਨ੍ਹਾਂ ਨੇ ਵੀ ਆਪਣੇ-ਆਪ ਨੂੰ ਉਨ੍ਹਾਂ ਲੋਕਾਂ ਤੋਂ ਦੂਰ ਰੱਖਿਆ ਉੱਨ੍ਹਾਂ ਆਪਣੇ ਭਰਾਵਾਂ ਨਾਲ ਮਿਲਕੇ ਇਹ ਸੌਂਹ ਖਾਧੀ ਅਤੇ ਇਹ ਫ਼ੈਸਲਾ ਕੀਤਾ ਕਿ ਅਸੀਂ ਪਰਮੇਸ਼ੁਰ ਦੀ ਬਿਵਸਬਾ ਮੁਤਾਬਕ ਹੀ ਚੱਲਾਂਗੇ ਜੋ ਕਿ ਪਰਮੇਸ਼ੁਰ ਦੇ ਸੇਵਕ ਮੂਸਾ ਦੁਆਰਾ ਦਿੱਤੀ ਗਈ ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ, ਨਿਆਵਾਂ ਅਤੇ ਬਿਧੀਆਂ ਦਾ ਪੂਰੀ ਤਰ੍ਹਾਂ ਪਾਲਣ ਕਰਾਂਗੇ।

30 “ਅਸੀਂ ਇਹ ਵੀ ਵਚਨ ਕਰਦੇ ਹਾਂ ਕਿ ਆਪਣੀਆਂ ਧੀਆਂ ਦਾ ਵਿਆਹ ਇਸ ਦੇਸ਼ ਦੇ ਲੋਕਾਂ ਨਾਲ ਨਹੀਂ ਕਰਾਂਗੇ, ਅਤੇ ਨਾ ਹੀ ਆਪਣੇ ਪੁੱਤਰਾਂ ਦਾ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰਾਂਗੇ।

31 “ਜੇਕਰ ਇੱਥੋਂ ਦੇ ਲੋਕ ਸਬਤ ਦੇ ਦਿਨ ਸਾਡੇ ਕੋਲ ਦਾਨੇ ਜਾਂ ਹੋਰ ਵਸਤ ਵੇਚਣ ਲਈ ਆਉਣ ਤਾਂ ਅਸੀਂ ਉਨ੍ਹਾਂ ਨਾਲ ਉਸ ਖਾਸ ਦਿਨ ਤੇ ਜਾਂ ਕਿਸੇ ਹੋਰ ਛੁੱਟੀ ਵਾਲੇ ਦਿਨ ਵਪਾਰ ਨਹੀਂ ਕਰਾਂਗੇ। ਸੱਤਵੇਂ ਵਰ੍ਹੇ ਅਸੀਂ ਜ਼ਮੀਨ ਤੇ ਕੁਝ ਨਹੀਂ ਉਗਾਵਾਂਗੇ ਤੇ ਨਾ ਹੀ ਜ਼ਮੀਨ ਤੇ ਕੰਮ ਕਰਾਂਗੇ। ਅਸੀਂ ਉਸ ਕਰਜ਼ੇ ਨੂੰ ਰੱਦ ਕਰ ਦਿਆਂਗੇ ਜੋ ਦੂਸਰੇ ਲੋਕ ਸਾਡੇ ਦੇਣਦਾਰ ਹਨ।

32 “ਅਸੀਂ ਆਪਣੇ ਉੱਪਰ ਇੱਕ ਜ਼ਿੰਮੇਵਾਰੀ ਲਿੱਤੀ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਦੇਖਭਾਲ ਅਤੇ ਹੁਕਮਾਂ ਨੂੰ ਮੰਨਣ ਲਈ ਹਰ ਵਰ੍ਹੇ ਚਾਂਦੀ ਦੇ ਸ਼ੈਕਲ ਦਾ ਤੀਜਾ ਹਿੱਸਾ ਭੇਂਟ ਕਰਾਂਗੇ। 33 ਦਿਖਾਵੇ ਦੀ ਰੋਟੀ ਅਤੇ ਰੋਜ਼ਾਨਾ ਦੀਆਂ ਅਨਾਜ ਦੀਆਂ ਭੇਟਾਂ ਅਤੇ ਰੋਜ਼ਾਨਾ ਦੀਆਂ ਹੋਮ ਦੀਆਂ ਭੇਟਾਂ, ਸਬਤਾਂ, ਅਮਸਿਆ, ਨਿਯ੍ਯੁਕਤ ਕੀਤੇ ਪਰਬਾਂ ਅਤੇ ਪਵਿੱਤਰ ਭੇਟਾਂ, ਪਾਪ ਦੀਆਂ ਭੇਟਾਂ ਜੋ ਕਿ ਇਸਰਾਏਲ ਦੇ ਪ੍ਰਾਸਚਿਤ ਅਤੇ, ਸਾਡੇ ਪਰਮੇਸ਼ੁਰ ਦੇ ਮੰਦਰ ਦੇ ਕੰਮ ਲਈ ਹਨ।

34 “ਅਸੀਂ ਜਾਜਕਾਂ, ਲੇਵੀਆਂ ਅਤੇ ਲੋਕਾਂ ਦੇ ਵਿੱਚ ਲੱਕੜ ਦੀ ਭੇਟਾਂ ਲਈ ਗੁਣੇ ਪਾਏ ਤਾਂ ਕਿ ਉਹ ਸਾਡੇ ਪਰਮੇਸ਼ੁਰ ਦੇ ਮੰਦਰ ਵਿੱਚ ਸਾਡੇ ਪੁਰਖਿਆਂ ਦੇ ਪਰਿਵਾਰਾਂ ਦੇ ਮੁਤਾਬਕ ਹਰ ਸਾਲ ਦੇ ਸਾਲ, ਠਹਿਰਾਏ ਹੋਏ ਸਮੇਂ ਉੱਤੇ, ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਪਰ ਬਾਲਣ ਲਈ ਲਿਆਂਦੀ ਜਾਵੇ। ਸਾਨੂੰ ਇਹ ਸਭ ਬਿਵਸਬਾ ਦੀ ਪੋਥੀ ਵਿੱਚ ਲਿਖੇ ਮੁਤਾਬਕ ਹੀ ਕਰਨਾ ਚਾਹੀਦਾ ਹੈ।

35 “ਅਸੀਂ ਹਰ ਸਾਲ, ਆਪਣੀ ਜ਼ਮੀਨ ਦੀ ਪਹਿਲੀ ਫ਼ਸਲ ਤੇ ਹਰ ਰੁੱਖ ਦਾ ਪਹਿਲਾ ਫ਼ਲ ਸਾਡੇ ਯਹੋਵਾਹ ਦੇ ਮੰਦਰ ਨੂੰ ਚੜ੍ਹਾਉਣ ਦੀ ਜ਼ਿੰਮੇਵਾਰੀ ਵੀ ਸਵੀਕਾਰ ਕਰਦੇ ਹਾਂ।

36 “ਜਿਵੇਂ ਕਿ ਇਹ ਵੀ ਬਿਵਸਬਾ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਇਹ ਸਭ ਕੁਝ ਕਰਾਂਗੇ: ਅਸੀਂ ਆਪਣੇ ਸਾਰੇ ਪਹਿਲੋਠੇ ਪੁੱਤਰ, ਗਾਵਾਂ, ਭੇਡਾਂ ਤੇ ਬੱਕਰੀਆਂ ਨੂੰ ਵੀ ਲੈ ਕੇ ਆਵਾਂਗੇ। ਅਸੀਂ ਇਹ ਸਾਰੇ ਪਹਿਲੋਠੇ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਜਾਜਕਾਂ ਕੋਲ ਲੈ ਕੇ ਆਵਾਂਗੇ ਜਿਹੜੇ ਉੱਥੇ ਸੇਵਾਦਾਰ ਹਨ।

37 “ਅਸੀਂ ਯਹੋਵਾਹ ਦੇ ਮੰਦਰ ਦੇ ਅੰਨ ਦੇ ਗੋਦਾਮ ਲਈ ਜਾਜਕਾਂ ਕੋਲ ਇਹ ਵਸਤਾਂ ਲੈ ਕੇ ਆਵਾਂਗੇ: ਸਾਡੀ ਤੌਣ ਦਾ ਪਹਿਲਾ ਪੇੜਾ, ਸਾਡੀਆਂ ਅਨਾਜ ਦੀਆਂ ਭੇਟਾਂ ਚੋ ਪਹਿਲਾ, ਸਾਰੇ ਰੁੱਖਾਂ ਦੇ ਪਹਿਲੇ ਫ਼ਲ ਅਤੇ ਸਾਡੇ ਤੇਲ ਅਤੇ ਮੈਅ ਦਾ ਪਹਿਲਾ ਹਿੱਸਾ। ਅਸੀਂ ਸਾਡੀਆਂ ਫ਼ਸਲਾਂ ਦਾ ਦਸਵੰਧ ਲੇਵੀਆਂ ਕੋਲ ਲੈ ਕੇ ਆਵਾਂਗੇ। ਕਿਉਂਕਿ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ, ਉਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਲੇਵੀ ਇਨ੍ਹਾਂ ਦਾ ਦਸਵੰਧ ਲੈਂਦੇ ਹਨ। 38 ਜਦੋਂ ਲੇਵੀ ਇਹ ਦਸਵੰਧ ਇਕੱਠਾ ਕਰ ਰਹੇ ਹੋਣ, ਉਨ੍ਹਾਂ ਨਾਲ ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਜਾਜਕ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਹ ਦਸਵੰਧ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਭੰਡਾਰੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ। 39 ਇਸਰਾਏਲ ਦੇ ਮਨੁੱਖ ਅਤੇ ਲੇਵੀ ਆਪਣੀਆਂ ਭੇਂਟਾਂ ਗੋਦਾਮਾਂ ਵਿੱਚ ਲੈ ਕੇ ਆਉਣ। ਉਨ੍ਹਾਂ ਨੂੰ ਆਪਣੀਆਂ ਅਨਾਜ, ਨਵੀਂ ਮੈਅ ਅਤੇ ਤੇਲ ਦੀਆਂ ਸੁਗਾਤਾਂ ਲਿਆਉਣੀਆਂ ਚਾਹੀਦੀਆਂ ਹਨ ਅਤੇ ਓੱਥੇ ਰੱਖਣ ਜਿੱਥੇ ਪਵਿੱਤਰ ਭਾਂਡੇ ਅਤੇ ਸੇਵਾ ਕਰਨ ਵਾਲੇ ਜਾਜਕ ਸੇਵਾ ਕਰਦੇ ਰਹਿੰਦੇ ਹਨ। ਗਵਈਏ ਅਤੇ ਦਰਬਾਨ ਵੀ ਓੱਥੇ ਹੀ ਰਹਿੰਦੇ ਹਨ।

“ਅਸੀਂ ਇਹ ਵੀ ਸੌਂਹ ਚੁਕੱਦੇ ਹਾਂ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਦੇਖਭਾਲ ਕਰਾਂਗੇ।”

ਨਵੇਂ ਲੋਕਾਂ ਦਾ ਯਰੂਸ਼ਲਮ ’ਚ ਆਉਣਾ

11 ਹੁਣ ਇਸਰਾਏਲ ਦੇ ਲੋਕਾਂ ਦੇ ਆਗੂ ਯਰੂਸ਼ਲਮ ਵਿੱਚ ਰਹਿਣ ਲਈ ਆਏ ਅਤੇ ਇਸਰਾਏਲ ਦੇ ਬਾਕੀ ਦੇ ਲੋਕਾਂ ਨੇ ਯਰੂਸ਼ਲਮ ਦੇ ਪਵਿੱਤਰ ਨਗਰ ਵਿੱਚ ਰਹਿਣ ਲਈ ਹਰ ਦਸਾਂ ਲੋਕਾਂ ਵਿੱਚੋਂ ਗੁਣੇ ਪਾਕੇ ਇੱਕ ਵਿਅਕਤੀ ਚੁਣਿਆ। ਅਤੇ ਬਾਕੀ ਦੇ 9 ਲੋਕ ਦੂਸਰੇ ਨਗਰਾਂ ਵਿੱਚ ਰਹਿ ਸੱਕਦੇ ਹਨ। ਲੋਕਾਂ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਬਰਕਤ ਦਿੱਤੀ ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਜਾਣਾ ਸਵੀਕਾਰ ਕੀਤਾ।

ਸੂਬਿਆਂ ਦੇ ਆਗੂ ਜੋ ਯਰੂਸ਼ਲਮ ਵਿੱਚ ਆਕੇ ਰਹੇ (ਇਸਰਾਏਲੀ, ਜਾਜਕ, ਲੇਵੀ, ਮੰਦਰ ਦੇ ਸੇਵਕ ਅਤੇ ਸੁਲੇਮਾਨ ਦੇ ਸੇਵਕਾਂ ਦੇ ਉੱਤਰਾਧਿਕਾਰੀ ਯਹੂਦਾਹ ਦੇ ਨਗਰਾਂ ਵਿੱਚ ਰਹਿ ਰਹੇ। ਹਰ ਵਿਅਕਤੀ ਭਿੰਨ-ਭਿੰਨ ਨਗਰਾਂ ਵਿੱਚ ਆਪਣੀ ਖੁਦ ਦੀ ਜਾਇਦਾਦ ਤੇ ਰਿਹਾ। ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆਂ ਵਿੱਚੋਂ ਕੁਝ ਲੋਕ ਯਰੂਸ਼ਲਮ ਦੇ ਸ਼ਹਿਰ ਵਿੱਚ ਆਕੇ ਵਸ ਗਏ।)

ਯਹੂਦਾਹ ਦੇ ਉੱਤਰਾਧਿਕਾਰੀਆਂ ਜਿਹੜੇ ਯਰੂਸ਼ਲਮ ਵਿੱਚ ਜਾਕੇ ਵਸੇ, ਉਹ ਸਨ:

ਉਜ਼ੀਯ੍ਯਾਹ ਦਾ ਪੁੱਤਰ ਅਬਾਯਾਹ, (ਉਜ਼ੀਯ੍ਯਾਹ ਜ਼ਕਰਯਾਹ ਦਾ ਪੁੱਤਰ ਸੀ, ਜ਼ਕਰਯਾਹ ਅਮਰਯਾਹ ਦਾ, ਅਮਰਯਾਹ ਸ਼ਫ਼ਟਯਾਹ ਦਾ ਅਤੇ ਸ਼ਫਟਯਾਹ ਮਹਲਲੇਲ ਦਾ ਪੁੱਤਰ ਸੀ। ਮਹਲਲੇਲ ਪਾਰਸ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ।) ਅਤੇ ਮਅਸੇਯਾਹ ਬਾਰੂਕ ਦਾ ਪੁੱਤਰ ਸੀ। (ਬਾਰੂਕ ਕਾਲ-ਹੋਜਹ ਦਾ ਪੁੱਤਰ ਸੀ ਅਤੇ ਉਹ ਹਜ਼ਾਯਾਹ ਦਾ ਪੁੱਤਰ ਸੀ, ਹਜਾਯਾਹ ਅਦਾਯਾਹ ਦਾ ਪੁੱਤਰ ਸੀ, ਅਦਾਯਾਹ ਯੋਯਾਰੀਬ ਦਾ ਪੁੱਤਰ ਸੀ ਅਤੇ ਯੋਯਾਰੀਬ ਜ਼ਕਰਯਾਹ ਦਾ ਪੁੱਤਰ ਸੀ ਜੋ ਕਿ ਸ਼ਿਲੋਨੀ ਦਾ ਉੱਤਰਾਧਿਕਾਰੀ ਸੀ।) ਪਾਰਸ ਦੇ ਉੱਤਰਾਧਿਕਾਰੀ ਜਿਹੜੇ ਆਕੇ ਯਰੂਸ਼ਲਮ ਵਿੱਚ ਵਸੇ ਗਿਣਤੀ ਵਿੱਚ 468 ਸਨ ਅਤੇ ਉਹ ਸਾਰੇ ਬਹਾਦੁਰ ਸਿਪਾਹੀ ਸਨ।

ਬਿਨਯਾਮੀਨ ਦੇ ਉੱਤਰਾਧਿਕਾਰੀਆਂ ਵਿੱਚੋਂ ਜਿਹੜੇ ਮਨੁੱਖ ਯਰੂਸ਼ਲਮ ਵਿੱਚ ਜਾ ਕੇ ਵਸੇ ਉਨ੍ਹਾਂ ਦੀ ਗਿਣਤੀ ਇਉਂ ਹੈ:

ਸੱਲੂ ਜੋ ਕਿ ਮੱਸ਼ੁਲਾਮ ਦਾ ਪੁੱਤਰ (ਮੱਸ਼ੁਲਾਮ ਯੋਏਦ ਦਾ ਪੁੱਤਰ, ਯੋਏਦ ਪਦਾਯਾਹ ਦਾ ਤੇ ਪਦਾਯਾਹ ਕੋਲਾਯਾਹ ਦਾ ਪੁੱਤਰ ਸੀ ਅਤੇ ਕੋਲਾਯਾਹ ਮਅਸੇਯਾਹ ਦਾ ਪੁੱਤਰ ਤੇ ਮਅਸੇਯਾਹ ਈਬੀਏਲ ਦਾ ਪੁੱਤਰ ਤੇ ਈਬੀਏਲ ਯਸ਼ਾਯਾਹ ਦਾ ਪੁੱਤਰ ਸੀ।) ਅਤੇ ਜਿਨ੍ਹਾਂ ਨੇ ਯਸ਼ਾਯਾਹ ਦਾ ਅਨੁਸਰਣ ਕੀਤਾ ਉਨ੍ਹਾਂ ਵਿੱਚ ਗੱਬੀ ਅਤੇ ਸੱਲਾਈ ਸਨ। ਕੁੱਲ ਮਿਲਾ ਕੇ ਇਹ 928 ਮਨੁੱਖ ਸਨ। ਜ਼ਿਕਰੀ ਦਾ ਪੁੱਤਰ ਯੋਏਲ ਇਨ੍ਹਾਂ ਸਾਰਿਆਂ ਲੋਕਾਂ ਦਾ ਸਰਦਾਰ ਸੀ ਅਤੇ ਯਹੂਦਾਹ ਜੋ ਕਿ ਹਸਨੂਆਹ ਦਾ ਪੁੱਤਰ ਸੀ ਸ਼ਹਿਰ ਦੇ ਦੂਜੇ ਜਿਲ੍ਹੇ ਦਾ ਸਰਦਾਰ ਸੀ।

10 ਜਿਹੜੇ ਜਾਜਕ ਯਰੂਸ਼ਲਮ ਵਿੱਚ ਜਾਕੇ ਵਸੇ ਉਨ੍ਹਾਂ ਦੀ ਗਿਣਤੀ ਇਉਂ ਸੀ:

ਯੋਯਾਰੀਬ ਦਾ ਪੁੱਤਰ ਯਦਾਯਾਹ, ਯਾਕੀਨ, 11 ਅਤੇ ਸਰਾਯਾਹ ਹਿਲਕੀਯਾਹ ਦਾ ਪੁੱਤਰ (ਹਿਲਕੀਯਾਹ ਮੱਸ਼ੁਲਾਮ ਦਾ ਪੁੱਤਰ, ਮੱਸ਼ੁਲਾਮ ਸਦੋਕ ਦਾ ਪੁੱਤਰ ਅਤੇ ਸਦੋਕ ਮਰਾਯੋਬ ਦਾ ਪੁੱਤਰ ਤੇ ਉਹ ਅਹੀਟੂਬ ਦਾ ਪੁੱਤਰ ਸੀ ਜੋ ਕਿ ਪਰਮੇਸ਼ੁਰ ਦੇ ਮੰਦਰ ਦਾ ਪ੍ਰਧਾਨ ਸੀ।) 12 ਅਤੇ ਉਨ੍ਹਾਂ ਦੇ ਭਰਾ ਜਿਨ੍ਹਾਂ ਨੇ ਮੰਦਰ ਦਾ ਕੰਮ ਕੀਤਾ ਗਿਣਤੀ ਵਿੱਚ 822 ਸਨ, ਅਤੇ ਯਰੋਹਾਮ ਦਾ ਪੁੱਤਰ ਅਦਾਯਾਹ, (ਯਰੋਹਾਮ ਪਲਲਯਾਹ ਦਾ ਪੁੱਤਰ ਸੀ, ਪਲਲਯਾਹ ਅਮਸੀ ਦਾ ਪੁੱਤਰ ਸੀ, ਅਮਸੀ ਜ਼ਕਰਯਾਹ ਦਾ ਪੁੱਤਰ ਸੀ, ਜ਼ਕਰਯਾਹ ਪਸ਼ਹੂਰ ਦਾ ਪੁੱਤਰ ਸੀ ਅਤੇ ਪਸ਼ਹੂਰ ਮਲਕੀਯਾਹ ਦਾ ਪੁੱਤਰ ਸੀ।) 13 ਮਲਕੀਯਾਹ ਦੇ ਭਰਾਵਾਂ-ਭਾਈਆਂ ਦੀ ਗਿਣਤੀ 242 ਸੀ। (ਇਹ ਮਨੁੱਖ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ।) ਅਮਸ਼ਸਈ ਅਜ਼ਰੇਲ ਦਾ ਪੁੱਤਰ (ਅਜ਼ਰੇਲ ਅਹਜ਼ਈ ਦਾ ਪੁੱਤਰ, ਤੇ ਉਹ ਮਸ਼ਿੱਲੇਮੋਬ ਦਾ ਪੁੱਤਰ ਤੇ ਮਸ਼ਿੱਲੇਮੋਬ ਇੰਮੇਰ ਦਾ ਪੁੱਤਰ ਸੀ,) 14 ਅਤੇ ਇੰਮੇਰ ਦੇ 128 ਭਰਾ। (ਇਹ ਸਾਰੇ ਬਹਾਦੁਰ ਸਿਪਾਹੀ ਸਨ ਅਤੇ ਹਗ੍ਗਦੋਲੀਮ ਦਾ ਪੁੱਤਰ ਜ਼ਬਦੀਏਲ ਉਨ੍ਹਾਂ ਦਾ ਸਰਦਾਰ ਸੀ।)

15 ਜਿਹੜੇ ਲੇਵੀ ਯਰੂਸ਼ਲਮ ਵਿੱਚ ਜਾਕੇ ਵਸੇ, ਉਨ੍ਹਾਂ ਦੇ ਨਾਉਂ ਇਵੇਂ ਸਨ:

ਸ਼ਮਾਯਾਹ ਹੱਸ਼ੂਬ ਦਾ ਪੁੱਤਰ, (ਹੱਸ਼ੂਬ ਅਜ਼ਰੀਕਾਮ ਦਾ ਪੁੱਤਰ ਤੇ ਉਹ ਹਸ਼ਬਯਾਹ ਦਾ ਪੁੱਤਰ ਜੋ ਕਿ ਬੁਂਨੀ ਦਾ ਪੁੱਤਰ ਸੀ।) 16 ਸ਼ਬਬਈ ਅਤੇ ਯੋਜ਼ਾਬਾਦ (ਇਹ ਦੋਵੇਂ ਲੇਵੀਆਂ ਦੇ ਆਗੂ ਅਤੇ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਬਾਹਰਲੇ ਹਿੱਸੇ ਦੇ ਕੰਮ ਦੇ ਆਗੂ ਸਨ।) 17 ਮਤਨਯਾਹ, (ਮਤਨਯਾਹ ਮੀਕਾ ਦਾ ਪੁੱਤਰ ਸੀ, ਮੀਕਾ ਜ਼ਬਦੀ ਦਾ ਪੁੱਤਰ ਸੀ, ਜ਼ਬਦੀ ਆਸਾਫ਼ ਦਾ ਪੁੱਤਰ ਸੀ), ਜੋ ਕਿ ਪ੍ਰਾਰਥਨਾ ਦਾ ਨਿਰਦੇਸ਼ਕ ਸੀ। ਆਸਾਫ਼ ਲੋਕਾਂ ਤੋਂ ਉਸਤਤ ਦੇ ਗੀਤ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾਵਾਂ ਗਵਾਉਂਦਾ ਸੀ। ਬਕਬੁਕਯਾਹ, (ਬਕਬੁਕਯਾਹ ਆਪਣੇ ਭਰਾਵਾਂ ਵਿੱਚੋਂ ਦੂਜੇ ਦਰਜੇ ਤੇ ਸੀ) ਅਤੇ ਸ਼ਮੂਆ ਦਾ ਪੁੱਤਰ ਅਬਦਾ (ਸ਼ਮੂਆ ਗਾਲਾਲ ਦਾ ਪੁੱਤਰ ਸੀ ਅਤੇ ਗਾਲਾਲ ਯਦੂਬੂਨ ਦਾ ਪੁੱਤਰ ਸੀ।) 18 ਪਵਿੱਤਰ ਸ਼ਹਿਰ ਵਿੱਚ ਸਾਰੇ ਲੇਵੀ ਗਿਣਤੀ ’ਚ 284 ਸਨ।

19 ਜਿਹੜੇ ਦਰਬਾਨ ਯਰੂਸ਼ਲਮ ਵਿੱਚ ਜਾਕੇ ਰਹੇ ਉਹ ਸਨ

ਅੱਕੂਬ, ਟਲਮੋਨ ਅਤੇ ਉਨ੍ਹਾਂ ਦੇ ਭਰਾ, ਜਿਨ੍ਹਾਂ ਨੇ ਨਗਰ ਦੇ ਫ਼ਾਟਕਾਂ ਦੀ ਪਹਿਰੇਦਾਰੀ ਕੀਤੀ। ਉਹ ਗਿਣਤੀ ਵਿੱਚ 172 ਸਨ।

20 ਇਸਰਾਏਲ ਦੇ ਬਾਕੀ ਦੂਜੇ ਲੋਕ ਅਤੇ ਹੋਰ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਵਸੇ ਅਤੇ ਹਰ ਮਨੁੱਖ ਆਪਣੇ ਪੁਰਖਿਆਂ ਦੀ ਭੂਮੀਁ ਤੇ ਜਾ ਵਸਿਆ। 21 ਮੰਦਰ ਦੇ ਸੇਵਾਦਾਰ ਓਫ਼ਲ ਪਹਾੜ ਤੇ ਵਸੇ ਜਿਨ੍ਹਾਂ ਦੇ ਚੌਧਰੀ ਸੀਹਾ ਅਤੇ ਗਿਸ਼ਪਾ ਸਨ।

22 ਯਰੂਸ਼ਲਮ ਵਿੱਚ, ਲੇਵੀਆਂ ਉੱਪਰ ਉਜ਼ੀ ਅਧਿਕਾਰੀ ਸੀ। ਉਜ਼ੀ ਬਾਨੀ ਦਾ ਪੁੱਤਰ ਸੀ। (ਬਾਨੀ ਹਸ਼ਬਯਾਹ ਦਾ ਪੁੱਤਰ ਸੀ, ਹਸ਼ਬਯਾਹ ਮੱਤਨਯਾਹ ਦਾ ਪੁੱਤਰ ਸੀ ਅਤੇ ਮੱਤਨਯਾਹ ਮੀਕਾ ਦਾ ਪੁੱਤਰ ਸੀ।) ਉਜ਼ੀ ਆੱਸਾਫ਼ ਦਾ ਉੱਤਰਾਧਿਕਾਰੀ ਸੀ ਅਤੇ ਆਸਾਫ਼ ਦੇ ਉੱਤਰਾਧਿਕਾਰੀ ਗਵਈਏ ਸਨ ਜੋ ਕਿ ਪਰਮੇਸ਼ੁਰ ਦੇ ਮੰਦਰ ਦੀ ਸੇਵਾ ਦਾ ਕਾਰਜ ਸੰਭਾਲਦੇ ਸਨ। 23 ਗਾਉਨਵਾਲੇ ਪਾਤਸ਼ਾਹ ਦੇ ਹੁਕਮ ਨੂੰ ਮੰਨਦੇ ਸਨ ਜਿਨ੍ਹਾਂ ਵਿੱਚ ਪਾਤਸ਼ਾਹ ਵੱਲੋਂ ਹਰ ਰੋਜ਼ ਗਾਉਨਵਾਲਿਆਂ ਨੂੰ ਹਿਦਾਇਤਾਂ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਦੀ ਉਹ ਪਾਲਣਾ ਕਰਦੇ ਸਨ। 24 ਜਿਹੜਾ ਮਨੁੱਖ ਉਨ੍ਹਾਂ ਨੂੰ ਪਾਤਸ਼ਾਹ ਦਾ ਹੁਕਮ ਸੁਣਾਉਂਦਾ ਸੀ ਕਿ ਉਨ੍ਹਾਂ ਨੇ ਕੀ ਕੁਝ ਕਰਨਾ ਹੈ, ਉਸਦਾ ਨਾਉਂ ਪਬਹਯਾਹ ਸੀ। (ਪਬਹਯਾਹ ਮਸ਼ੇਜ਼ਬੇਲ ਦਾ ਪੁੱਤਰ ਸੀ ਜੋ ਕਿ ਜ਼ਰਹ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ। ਜ਼ਰਹ ਯਹੂਦਾਹ ਦਾ ਪੁੱਤਰ ਸੀ।)

25 ਅਤੇ ਉਨ੍ਹਾਂ ਦੀਆਂ ਬਸਤੀਆਂ ਅਤੇ ਖੇਤਾਂ ਬਾਬਤ, ਯਹੂਦਾਹ ਦੇ ਕੁਝ ਲੋਕ ਕਿਰਯਬ-ਅਰਬਾ ਵਿੱਚ ਅਤੇ ਇਸ ਦੇ ਦੁਆਲੇ ਦੇ ਨਗਰਾਂ ਵਿੱਚ ਰਹੇ, ਉਨ੍ਹਾਂ ਵਿੱਚੋਂ ਕੁਝ ਦੀਬੋਨ ਵਿੱਚ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ ਅਤੇ ਕੁਝ ਯਕਬਸੇਲ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ ਰਹੇ। 26 ਅਤੇ ਯੇਸ਼ੂਆ ਵਿੱਚ, ਮੋਲਾਦਾਹ ਅਤੇ ਬੈਤ-ਪਾਲਟ ਵਿੱਚ, 27 ਹਸ਼ਰ-ਸ਼ੂਆਲ, ਬੇਰ-ਸ਼ਬਾ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ, 28 ਅਤੇ ਸਿਕਲਾਗ ਵਿੱਚ, ਮਕੋਨਾਹ ਅਤੇ ਇਸਦੇ ਦੁਆਲੇ ਦੇ ਪਿੰਡਾਂ ਵਿੱਚ, 29 ਨ-ਰਿਂਮੋਨ, ਸਾਰਆਹ ਅਤੇ ਯਰਮੂਬ ਵਿੱਚ, 30 ਅਤੇ ਜਾਨੋਅਹ ਵਿੱਚ ਅਤੇ ਅਦ੍ਦੁਲਾਮ ਅਤੇ ਇਨ੍ਹਾਂ ਦੇ ਦੁਆਲੇ ਦੇ ਪਿੰਡਾਂ ਵਿੱਚ, ਲਾਕੀਸ਼ ਅਤੇ ਇਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਇਸ ਦੇ ਦੁਆਲੇ ਪਿੰਡਾਂ ਵਿੱਚ, ਇਉਂ ਯਹੂਦਾਹ ਦੇ ਲੋਕ ਬੇਰ-ਸ਼ਬਾ ਤੋਂ ਲੈ ਕੇ ਹਿੰਨੋਮ ਦੀ ਵਾਦੀ ਤੀਕ ਵੱਸਦੇ ਸਨ।

31 ਬਿਨਯਾਮੀਨ ਦੇ ਘਰਾਣੇ ਦੇ ਲੋਕ ਗਬਾ, ਮਿਕਮਸ਼, ਅਯ੍ਯਾਹ, ਬੈਤੇਲ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ ਵੱਸਦੇ ਸਨ। 32 ਅਨਾਬੋਬ, ਨੋਬ ਅਤੇ ਅਨਨਯਾਹ, 33 ਹਾਸੋਰ, ਗਮਾਹ ਅਤੇ ਗਿਤ੍ਤਾਯਿਮ, 34 ਹਦੀਦ ਸਬੋਈਮ ਅਤੇ ਨੱਬਲਾਟ, 35 ਲੋਦ, ਓਨੋ ਅਤੇ ਕਾਰੀਗਰਾਂ ਦੀ ਵਾਦੀ ਵਿੱਚ, 36 ਅਤੇ ਯਹੂਦਾਹ ਤੋਂ ਲੇਵੀ ਦੇ ਪਰਿਵਾਰ ਵਿੱਚੋਂ ਕੁਝ ਲੋਕਾਂ ਦੇ ਸਮੂਹ ਬਿਨਯਾਮੀਨ ਦੀ ਧਰਤੀ ਤੇ ਚੱਲੇ ਗਏ।ਜਾਜਕ ਅਤੇ ਲੇਵੀ

Punjabi Bible: Easy-to-Read Version (ERV-PA)

2010 by World Bible Translation Center