Beginning
ਸਨਬੱਲਟ ਅਤੇ ਟੋਬੀਯਾਹ
4 ਜਦੋਂ ਸਨਬੱਲਟ ਨੂੰ ਇਹ ਪਤਾ ਲੱਗਾ ਕਿ ਅਸੀਂ ਯਰੂਸ਼ਲਮ ਦੀ ਕੰਧ ਦੀ ਉਸਾਰੀ ਕਰ ਰਹੇ ਹਾਂ ਤਾਂ ਉਹ ਬੜਾ ਪਰੇਸ਼ਾਨ ਹੋਇਆ ਤੇ ਉਸ ਨੂੰ ਬੜਾ ਗੁੱਸਾ ਆ ਗਿਆ। ਤਾਂ ਉਸ ਨੇ ਯਹੂਦੀਆਂ ਦਾ ਮਖੌਲ ਉਡਾਉਣਾ ਸ਼ੁਰੂ ਕੀਤਾ। 2 ਸਨਬੱਲਟ ਨੇ ਆਪਣੇ ਮਿੱਤਰਾਂ ਅਤੇ ਸਾਮਰਿਯਾ ਦੀ ਸੈਨਾ ਨਾਲ ਇਸ ਬਾਰੇ ਗੱਲ ਕੀਤੀ। ਉਸ ਨੇ ਕਿਹਾ, “ਇਹ ਕਮਜ਼ੋਰ ਜਿਹੇ ਯਹੂਦੀ ਇੱਥੇ ਕੀ ਕਰ ਰਹੇ ਹਨ? ਕੀ ਉਹ ਇਹ ਸੋਚ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਇੱਕਲੇ ਛੱਡ ਦੇਵਾਂਗੇ? ਕੀ ਉਹ ਸੋਚਦੇ ਹਨ ਕਿ ਉਹ ਬਲੀਆਂ ਚੜ੍ਹਾਉਣਗੇ? ਸ਼ਾਇਦ ਉਹ ਇਹ ਸੋਚਦੇ ਹਨ ਕਿ ਉਹ ਇੱਕੇ ਦਿਨ ਵਿੱਚ ਸਾਰੀ ਉਸਾਰੀ ਕਰ ਲੈਣਗੇ। ਉਹ ਇਸ ਸੁਆਹ ਤੇ ਕੂੜੇ ਦੇ ਢੇਰ ਵਿੱਚੋਂ ਪੱਥਰ ’ਚ ਮੁੜ ਨਵੀਂ ਉਸਾਰੀ ’ਚ ਜਾਨ ਨਹੀਂ ਪਾ ਸੱਕਦੇ। ਕਿਉਂ ਕਿ ਇਹ ਤਾਂ ਰਾਖ ਦੀ ਢੇਰੀ ਹੈ।”
3 ਟੋਬੀਯਾਹ ਅੰਮੋਨੀ ਵੀ ਸਨਬੱਲਟ ਦੇ ਨਾਲ ਸੀ। ਟੋਬੀਯਾਹ ਨੇ ਕਿਹਾ, “ਅਸਲ ਵਿੱਚ ਉਹ ਕੀ ਉਸਾਰ ਰਹੇ ਹਨ। ਜੇਕਰ ਇੱਕ ਲੂੰਬੜੀ ਵੀ ਇਸ ਉੱਤੇ ਚੜ੍ਹ ਗਈ, ਤਾਂ ਉਹ ਉਨ੍ਹਾਂ ਦੀ ਪੱਥਰ ਦੀ ਇਸ ਕੰਧ ਨੂੰ ਢਾਹ ਦੇਵੇਗੀ।”
4 ਨਹਮਯਾਹ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਕਿਹਾ, “ਹੇ ਪਰਮੇਸ਼ੁਰ, ਸਾਡੀ ਅਰਜੋਈ ਸੁਣ। ਉਹ ਸਾਨੂੰ ਨਫ਼ਰਤ ਕਰਦੇ ਹਨ। ਸਨਬੱਲਟ ਅਤੇ ਟੋਬੀਯਾਹ ਸਾਡੀ ਤੌਹੀਨ ਕਰਦੇ ਹਨ। ਪਰਮੇਸ਼ੁਰ, ਇਨ੍ਹਾਂ ਬੇਇੱਜ਼ਤੀਆਂ ਨੂੰ ਮੁੜ ਉਨ੍ਹਾਂ ਉੱਤੇ ਪਾ ਦੇ। ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਫ਼ੜਵਾ ਕੇ ਕੈਦੀਆਂ ਵਾਂਗ ਦੂਸਰੀ ਧਰਤੀ ਤੇ ਲੈ ਜਾ। 5 ਉਨ੍ਹਾਂ ਦੇ ਦੋਸ਼ ਨਾ ਲੁਕਾ ਅਤੇ ਉਨ੍ਹਾਂ ਦੇ ਪਾਪ ਮੁਆਫ਼ ਨਾ ਕਰੀਂ ਜੋ ਉਨ੍ਹਾਂ ਨੇ ਤੇਰੇ ਸਾਹਮਣੇ ਕੀਤੇ ਹਨ। ਕਿਉਂ ਕਿ ਉਨ੍ਹਾਂ ਨੇ ਉਸਰਈਆਂ ਦਾ ਹੌਂਸਲਾ ਢਾਹਿਆ ਹੈ ਅਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਹੈ।”
6 ਸੋ ਅਸੀਂ ਯਰੂਸ਼ਲਮ ਦੀ ਕੰਧ ਬਣਾਈ। ਅਤੇ ਸਾਰੀ ਕੰਧ ਇਸਦੀ ਸਾਰੀ ਉਚਾਈ ਦੇ ਅੱਧ ਤੱਕ ਜੋੜੀ ਅਤੇ ਉਸਾਰੀ ਗਈ ਸੀ। ਅਸੀਂ ਇਬੋ ਤੀਕ ਤਾਂ ਹੀ ਕਰ ਸੱਕੇ ਕਿਉਂ ਕਿ ਲੋਕਾਂ ਨੇ ਤਹੇ ਦਿਲੋਂ ਕੰਮ ਕੀਤਾ ਸੀ।
7 ਪਰ ਸਨਬੱਲਟ, ਟੋਬੀਯਾਹ, ਅਰਬੀਆਂ, ਅੰਮੋਨੀਆਂ ਅਤੇ ਅਸ਼ਦੋਦੀਆਂ ਨੇ ਜਦੋਂ ਇਹ ਸੁਣਿਆ ਕਿ ਯਰੂਸ਼ਲਮ ਦੀ ਕੰਧ ਦੀ ਬਹਾਲੀ ਵੱਧ ਰਹੀ ਹੈ ਅਤੇ ਉਹ ਥਾਵਾਂ ਜਿੱਥੇ ਕੰਧ ਟੁੱਟੀ ਹੋਈ ਸੀ ਜਿੱਥੇ ਦੁਸ਼ਮਣ ਸ਼ਹਿਰ ਵਿੱਚ ਦਾਖਲ ਹੋ ਸੱਕਦੇ ਸਨ ਬੰਦ ਕੀਤੀਆਂ ਜਾ ਰਹੀਆਂ ਸਨ। ਤਾਂ ਉਨ੍ਹਾਂ ਨੂੰ ਬਹੁਤ ਕਰੋਧ ਆਇਆ। 8 ਤਾਂ ਉਨ੍ਹਾਂ ਸਾਰੇ ਮਨੁੱਖਾਂ ਨੇ ਇਕੱਠੇ ਹੋਕੇ ਯਰੂਸ਼ਲਮ ਦੇ ਵਿਰੁੱਧ ਵਿਉਂਤ ਬਣਾਈ ਕਿ ਉਨ੍ਹਾਂ ਨੂੰ ਇਕੱਠੇ ਹੋਕੇ ਦੁੱਖ ਅਤੇ ਉਲਝਨ ਪੈਦਾ ਕਰਕੇ ਯਰੂਸ਼ਲਮ ਦੇ ਖਿਲਾਫ਼ ਲੜਨਾ ਚਾਹੀਦਾ ਹੈ। 9 ਪਰ ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਅਸੀਂ ਦਿਨ-ਰਾਤ ਦੀਵਾਰ ਦੀ ਰੱਖਵਾਲੀ ਲਈ ਦਰਬਾਨ ਖੜ੍ਹੇ ਕਰ ਦਿੱਤੇ ਤਾਂ ਕਿ ਅਸੀਂ ਉਨ੍ਹਾਂ ਮਨੁੱਖਾਂ ਦਾ ਸਾਹਮਣਾ ਕਰ ਸੱਕੀਏ।
10 ਅਤੇ ਫਿਰ ਉਸ ਵਕਤ ਯਹੂਦਾਹ ਦੇ ਲੋਕਾਂ ਨੇ ਆਖਿਆ, “ਮਜ਼ਦੂਰਾਂ ਦਾ ਬਲ ਹੁਣ ਘਟਦਾ ਜਾ ਰਿਹਾ ਹੈ, ਉਹ ਬਕੱ ਗਏ ਹਨ, ਰਾਹ ਵਿੱਚ ਬਹੁਤ ਹੀ ਮਲਬਾ ਤੇ ਗਰਦ ਹੈ ਤੇ ਅਸੀਂ ਕੰਧ ਨੂੰ ਬਣਾਉਣ ਦੇ ਹੋਰ ਸਮਰੱਥ ਨਹੀਂ ਰਹੇ। 11 ਅਤੇ ਸਾਡੇ ਵੈਰੀ ਆਖ ਰਹੇ ਹਨ, ‘ਇਸ ਤੋਂ ਪਹਿਲਾਂ ਕਿ ਯਹੂਦੀ ਸਾਨੂੰ ਵੇਖ ਲੈਣ ਜਾਂ ਸਾਡੇ ਬਾਰੇ ਜਾਣ ਲੈਣ, ਅਸੀਂ ਉਨ੍ਹਾਂ ਉੱਪਰ ਚੜ੍ਹ ਆਵਾਂਗੇ ਅਤੇ ਉਨ੍ਹਾਂ ਨੂੰ ਮਾਰ ਦੇਵਾਂਗੇ। ਇੰਝ ਅਸੀਂ ਕੰਮ ਨੂੰ ਰੋਕ ਦੇਵਾਂਗੇ।’”
12 ਇਉਂ ਸਾਡੇ ਵੈਰੀਆਂ ਨੇੜੇ ਰਹਿੰਦੇ ਯਹੂਦੀਆਂ ਨੇ ਸਾਡੇ ਕੋਲ ਆ ਕੇ ਦਸ ਵਾਰ ਸਾਨੂੰ ਇਹ ਕਿਹਾ, “ਸਾਡੇ ਸਾਰੇ ਪਾਸੇ ਦੁਸ਼ਮਣਾਂ ਦਾ ਘੇਰਾ ਹੈ, ਜਿੱਧਰ ਵੀ ਮੂੰਹ ਫੇਰੋ ਉੱਧਰ ਹੀ ਸਾਡੇ ਵੈਰੀ ਖੜ੍ਹੇ ਹਨ।”
13 ਇਸ ਲਈ ਮੈਂ ਨੀਵਿਆਂ ਬਾਂਵਾਂ ਵਿੱਚ ਦੀਵਾਰ ਦੇ ਪਿੱਛੇ ਖੁਲਿਆ ਬਾਂਵਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਬਰਛੀਆਂ ਅਤੇ ਕਮਾਨਾਂ ਨਾਲ ਖੜ੍ਹੇ ਕੀਤਾ। 14 ਮੈਂ ਸਾਰੀ ਸਬਿਤੀ ਨੂੰ ਪਰੱਖਿਆ ਤੇ ਫਿਰ ਮੈਂ ਖੜ੍ਹੇ ਹੋ ਕੇ ਸੱਜਣਾਂ, ਹਾਕਮਾਂ ਅਤੇ ਬਾਕੀ ਦੇ ਲੋਕਾਂ ਨੂੰ ਮੁਖਾਤਬ ਹੋਕੇ ਆਖਿਆ, “ਸਾਡੇ ਵੈਰੀਆਂ ਤੋਂ ਡਰੋ ਨਾ। ਹਮੇਸ਼ਾ ਆਪਣੇ ਪ੍ਰਭੂ ਨੂੰ ਯਾਦ ਰੱਖੋ! ਯਹੋਵਾਹ ਸੁਆਮੀ ਸ਼ਕਤੀਸ਼ਾਲੀ ਅਤੇ ਮਹਾਨ ਹੈ। ਤੁਹਾਨੂੰ ਆਪਣੇ ਭਰਾਵਾਂ, ਪੁੱਤਰਾਂ ਅਤੇ ਧੀਆਂ ਖਾਤਿਰ ਲੜਨਾ ਚਾਹੀਦਾ ਹੈ। ਤੁਹਾਨੂੰ ਆਪਣੇ ਘਰਾਂ ਅਤੇ ਆਪਣੀਆਂ ਔਰਤਾਂ ਲਈ ਲੜਨਾ ਚਾਹੀਦਾ ਹੈ।”
15 ਤਦ ਸਾਡੇ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਉਨ੍ਹਾਂ ਦੀ ਵਿਉਂਤ ਬਾਰੇ ਸਭ ਕੁਝ ਪਤਾ ਹੈ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਵਿਉਂਤ ਨੂੰ ਨਸ਼ਟ ਕਰ ਦਿੱਤਾ ਸੀ ਇਸ ਲਈ ਅਸੀਂ ਮੁੜ ਤੋਂ ਦੀਵਾਰ ਉਸਾਰਣ ਦੇ ਕੰਮ ਵਿੱਚ ਲੱਗ ਗਏ। ਇਉਂ ਹਰ ਮਨੁੱਖ ਆਪੋ-ਆਪਣੇ ਕੰਮ ਜਿਹੜਾ ਉਸ ਦੇ ਜੁਂਮੇ ਲੱਗਾ ਸੀ, ਉਸ ਨੂੰ ਕਰਨ ਦੇ ਆਹਰ ਵਿੱਚ ਲੱਗ ਗਿਆ। 16 ਉਸ ਦਿਨ ਤੋਂ, ਮੇਰੇ ਅੱਧੇ ਸੇਵਾਦਾਰ ਕੰਧ ਉੱਤੇ ਕੰਮ ਕਰਨ ਵਿੱਚ ਵਿਅਸਤ ਹੋ ਗਏ ਅਤੇ ਬਾਕੀਆਂ ਨੇ ਬਰਛਿਆਂ, ਢਾਲਾਂ, ਧਨੁੱਥਾਂ ਅਤੇ ਕਵਚਾਂ ਨਾਲ ਆਪਣੇ-ਆਪ ਨੂੰ ਹਬਿਆਰ ਬੰਦ ਕਰ ਲਿਆ। ਅਤੇ ਫੌਜੀ ਸਰਦਾਰ ਉਨ੍ਹਾਂ ਯਹੂਦੀਆਂ ਦੇ ਪਿੱਛੇ-ਪਿੱਛੇ ਸਨ ਜਿਹੜੇ ਕੰਧ ਉਸਾਰਨ ਦਾ ਕਾਰਜ ਕਰ ਰਹੇ ਸਨ। 17 ਕਂਧ ਉੱਤੇ ਕੰਮ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੇ ਇੱਕ ਹੱਥ ਵਿੱਚ ਆਪਣਾ ਕੰਮ ਕਰਨ ਲਈ ਔਜਾਰ ਅਤੇ ਦੂਜੇ ਵਿੱਚ ਸਸਤਰ ਰਹਿੰਦੇ ਸਨ। 18 ਅਤੇ ਕੰਧ ਉਸਾਰਨ ਵਾਲੇ ਮਨੁੱਖ ਆਪਣੇ ਕਮਰ ਕਸਿਆਂ ਵਿੱਚ ਆਪਣੀਆਂ ਤਲਵਾਰਾਂ ਰੱਖ ਕੇ ਕੰਧ ਉਸਾਰਦੇ ਸਨ। ਅਤੇ ਲੋਕਾਂ ਨੂੰ ਸਤ੍ਰਕ ਕਰਨ ਲਈ ਤੁਰ੍ਹੀ ਵਜਾਉਣ ਵਾਲਾ ਆਦਮੀ ਮੇਰੇ ਨਾਲ ਰਹਿੰਦਾ ਸੀ। 19 ਫਿਰ ਮੈਂ ਸੱਜਣਾਂ, ਅਧਿਕਾਰੀਆਂ ਅਤੇ ਬਾਕੀ ਦੇ ਲੋਕਾਂ ਨੂੰ ਆਖਿਆ, “ਇਹ ਬਹੁਤ ਵੱਡਾ ਕਾਰਜ ਹੈ ਅਤੇ ਅਸੀਂ ਇੱਕ ਦੂਜੇ ਤੋਂ ਦੂਰ ਕੰਧ ਉੱਪਰ ਖਿੱਲਰੇ ਹੋਏ ਹਾਂ। 20 ਇਸ ਲਈ ਜਦੋਂ ਵੀ ਤੁਸੀਂ ਤੁਰ੍ਹੀਆਂ ਦੀ ਆਵਾਜ਼ ਸੁਣੋ, ਉਸੇ ਵਕਤ ਸਾਡੇ ਕੋਲ ਇਕੱਠੇ ਹੋ ਜਾਵੋ। ਅਸੀਂ ਸਾਰੇ ਉਸੇ ਬਾਂਵੇਂ ਇੱਕਤ੍ਰ ਹੋ ਜਾਵਾਂਗੇ ਤੇ ਪਰਮੇਸ਼ੁਰ ਸਾਡੇ ਲਈ ਲੜੇਗਾ।”
21 ਇਉਂ ਅਸੀਂ ਯਰੂਸ਼ਲਮ ਦੀ ਕੰਧ ਦੀ ਮੁਰੰਮਤ ਦਾ ਕੰਮ ਜਾਰੀ ਰੱਖਿਆ ਅਤੇ ਅੱਧੇ ਮਨੁੱਖ ਬਰਛੀਆਂ ਥੰਮੀ ਰੱਖਦੇ ਤੇ ਇਉਂ ਅਸੀਂ ਪ੍ਰਭਾਤ ਦੀ ਪਹਿਲੀ ਕਿਰਣ ਤੋਂ ਲੈ ਕੇ ਤਾਰੇ ਨਿਕਲਣ ਤੀਕ ਕੰਮ ਕਰਦੇ ਰਹਿੰਦੇ।
22 ਉਸ ਵਕਤ ਮੈਂ ਲੋਕਾਂ ਨੂੰ ਇਹ ਵੀ ਆਖਿਆ: “ਹਰ ਕੰਧ ਉਸਾਰਣ ਵਾਲਾ ਵਿਅਕਤੀ ਅਤੇ ਉਸਦਾ ਸੇਵਾਦਾਰ ਰਾਤ ਨੂੰ ਯਰੂਸ਼ਲਮ ਵਿੱਚ ਹੀ ਰਹੇ। ਇਉਂ ਉਹ ਰਾਤ ਨੂੰ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ ਦਾ ਕਾਰਜ ਪੂਰਾ ਹੁੰਦਾ ਰਹੇਗਾ।” 23 ਇਉਂ ਸਾਡੇ ਚੋ ਕੋਈ ਵੀ ਆਪਣੇ ਕੱਪੜੇ ਨਹੀਂ ਉਤਾਰਦਾ ਸੀ। ਨਾ ਹੀ ਮੈਂ ਅਤੇ ਨਾ ਹੀ ਮੇਰੇ ਭਰਾ, ਮਦਦਗਾਰ ਜਾਂ ਮੇਰਾ ਪਿੱਛਾ ਕਰਨ ਵਾਲੇ ਪਹਿਰੇਦਾਰ ਇਉਂ ਹਰ ਵਕਤ ਅਸੀਂ ਆਪਣੇ ਸ਼ਸਤਰਾਂ ਸਹਿਤ ਤਿਆਰ ਰਹਿੰਦੇ ਸੀ ਇੱਬੋ ਤੀਕ ਕਿ ਜਦੋਂ ਪਾਣੀ ਵੀ ਲੈਣ ਜਾਣਾ ਹੁੰਦਾ ਤਾਂ ਅਸੀਂ ਸ਼ਸਤਰਾਂ ਸਮੇਤ ਤੈਨਾਤ ਹੁੰਦੇ ਸੀ।
ਨਹਮਯਾਹ ਦਾ ਗਰੀਬਾਂ ਦੀ ਮਦਦ ਕਰਨਾ
5 ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਜ਼ੋਰ-ਸ਼ੋਰ ਨਾਲ ਆਪਣੇ ਯਹੂਦੀ ਭਰਾਵਾਂ ਦੇ ਵਿਰੁੱਧ ਸ਼ਿਕਾਇਤ ਕੀਤੀ। 2 ਉਨ੍ਹਾਂ ਚੋ ਕਈਆਂ ਨੇ ਆਖਿਆ, “ਅਸੀਂ, ਸਾਡੇ ਪੁੱਤਰ ਅਤੇ ਸਾਡੀਆਂ ਧੀਆਂ ਕਾਫ਼ੀ ਹਨ, ਸੋ ਸਾਨੂੰ ਖਾਣ ਲਈ ਅਤੇ ਜਿਉਂਦੇ ਰਹਿਣ ਲਈ ਕੁਝ ਅਨਾਜ ਦਿੱਤਾ ਜਾਵੇ।”
3 ਹੋਰ ਲੋਕਾਂ ਨੇ ਆਖਿਆ, “ਇਹ ਕਾਲ ਦਾ ਸਮਾਂ ਹੈ। ਸਾਨੂੰ ਆਪਣੀ ਜ਼ਮੀਨ, ਅੰਗੂਰਾਂ ਦੇ ਬਾਗ਼ ਅਤੇ ਘਰ ਗਿਰਵੀ ਰੱਖ ਦੇਣੇ ਚਾਹੀਦੇ ਹਨ ਤਾਂ ਜੋ ਸਾਨੂੰ ਅਨਾਜ ਮਿਲ ਸੱਕੇ।”
4 ਅਤੇ ਕੁਝ ਹੋਰ ਲੋਕ ਇਹ ਵੀ ਆਖ ਰਹੇ ਸਨ, “ਸਾਨੂੰ ਆਪਣੇ ਖੇਤਾਂ ਤੇ ਅੰਗੂਰਾਂ ਦੇ ਬਾਗ਼ਾਂ ਤੋਂ ਪਾਤਸ਼ਾਹ ਦਾ ਕਰ ਵੀ ਚੁਕਾਣਾ ਹੋਵੇਗਾ ਜੋ ਕਿ ਅਸੀਂ ਦੇਣ ਤੋਂ ਅਸਮਰੱਥ ਹਾਂ, ਸੋ ਇਸ ਕਰ ਨੂੰ ਅਦਾਅ ਕਰਨ ਲਈ ਵੀ ਸਾਨੂੰ ਪੈਸਾ ਉਧਾਰ ਚੁੱਕਣਾ ਪਵੇਗਾ। 5 ਉਨ੍ਹਾਂ ਸ਼ਾਹੂਕਾਰਾਂ ਵੱਲ ਵੇਖੋ ਅਸੀਂ ਵੀ ਉਨ੍ਹਾਂ ਵਾਂਗ ਹੀ ਭਲੇ ਹਾਂ ਅਤੇ ਸਾਡੇ ਪੁੱਤਰ ਵੀ ਉਨ੍ਹਾਂ ਦੇ ਪੁੱਤਰਾਂ ਵਾਂਗ ਹੀ ਭਲੇ ਹਨ ਪਰ ਫਿਰ ਵੀ ਸਾਨੂੰ ਆਪਣੇ ਪੁੱਤਰਾਂ ਧੀਆਂ ਗੁਲਾਮ ਬਣਾ ਕੇ ਵੇਚਣੇ ਪੈਣਗੇ। ਸਾਡੇ ਵਿੱਚੋਂ ਕਈਆਂ ਨੇ ਤਾਂ ਆਪਣੀਆਂ ਧੀਆਂ ਨੂੰ ਗੁਲਾਮ ਬਣਾ ਕੇ ਵੇਚ ਵੀ ਦਿੱਤਾ ਹੈ। ਅਸੀਂ ਬਿਲਕੁਲ ਬੇਵੱਸ ਹਾਂ ਅਤੇ ਪਹਿਲਾਂ ਹੀ ਆਪਣੇ ਖੇਤ ਅਤੇ ਅੰਗੂਰਾਂ ਦੇ ਬਾਗ਼ ਗੁਆ ਚੁੱਕੇ ਹਾਂ।”
6 ਜਦੋਂ ਮੈਂ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਤਾਂ ਮੈਨੂੰ ਬੜਾ ਕਰੋਧ ਚੜ੍ਹਿਆ। 7 ਪਹਿਲਾਂ ਮੈਂ ਆਪਣੇ-ਆਪ ਤੇ ਕਾਬੂ ਪਾਇਆ ਅਤੇ ਫਿਰ ਮੈਂ ਸੱਜਣਾ ਅਤੇ ਹਾਕਮਾਂ ਦੇ ਖਿਲਾਫ਼ ਦੋਸ਼ ਲਗਾਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਆਪਣੇ ਹੀ ਲੋਕਾਂ ਨੂੰ ਕਰਜ਼ਾ ਦੇ ਕੇ ਉਨ੍ਹਾਂ ਨੂੰ ਵਿਆਜ ਦੇਣ ਲਈ ਮਜਬੂਰ ਕਰ ਰਹੇ ਹੋ।” ਫਿਰ ਮੈਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਖਿਲਾਫ਼ ਇੱਕ ਸਭਾ ਲਈ ਇਕੱਠਿਆਂ ਕੀਤਾ। 8 ਮੈਂ ਇਨ੍ਹਾਂ ਲੋਕਾਂ ਨੂੰ ਆਖਿਆ, “ਸਾਡੇ ਯਹੂਦੀ ਭਰਾ ਗੁਲਾਮਾਂ ਵਜੋਂ ਹੋਰਨਾਂ ਕੌਮਾਂ ਨੂੰ ਵੇਚੇ ਗਏ ਸਨ ਅਤੇ ਅਸੀਂ ਉਨ੍ਹਾਂ ਨੂੰ ਵਾਪਸ ਲਿਆਂਦਾ ਅਤੇ ਉਨ੍ਹਾਂ ਨੂੰ ਆਜ਼ਾਦ ਕੀਤਾ, ਜਿੰਨਾ ਕੁ ਅਸੀਂ ਕਰ ਸੱਕੇ ਅਤੇ ਹੁਣ ਇੱਕ ਵਾਰੀ ਫ਼ੇਰ ਤੁਸੀਂ ਉਨ੍ਹਾਂ ਨੂੰ ਗੁਲਾਮਾਂ ਵਜੋਂ ਵੇਚ ਰਹੇ ਹੋਂ ਤਾਂ ਜੋ ਸਾਨੂੰ ਉਨ੍ਹਾਂ ਨੂੰ ਫ਼ਿਰ ਤੋਂ ਵਾਪਸ ਖਰੀਦਣਾ ਪਵੇ।”
ਉਹ ਅਮੀਰ ਲੋਕ ਅਤੇ ਸਰਦਾਰ ਚੁੱਪ ਰਹੇ। ਉਨ੍ਹਾਂ ਨੂੰ ਕਹਿਣ ਲਈ ਕੁਝ ਨਾ ਸੁਝਿਆ। 9 ਇਉਂ ਮੈਂ ਬੋਲਣਾ ਜ਼ਾਰੀ ਰੱਖਿਆ ਅਤੇ ਕਿਹਾ, “ਜੋ ਕੁਝ ਤੁਸੀਂ ਕਰ ਰਹੇ ਹੋ, ਉਹ ਠੀਕ ਨਹੀਂ। ਤੁਸੀਂ ਜਾਣਦੇ ਹੋ ਕਿ ਤੁਹਾਨੂੰ ਪਰਮੇਸ਼ੁਰ ਤੋਂ ਡਰਨਾ ਤੇ ਉਸ ਦਾ ਸਂਮਾਨ ਕਰਨਾ ਚਾਹੀਦਾ ਹੈ। ਅਤੇ ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਸਾਡੇ ਦੁਸ਼ਮਣਾਂ ਦੀਆਂ ਕੌਮਾਂ ਤੋਂ ਬੇਇੱਜ਼ਤੀ ਲਿਆਉਣ। 10 ਮੇਰੇ ਭਰਾ, ਮੇਰੇ ਸੇਵਾਦਾਰ ਅਤੇ ਮੈਂ ਵੀ ਉਨ੍ਹਾਂ ਨੂੰ ਪੈਸੇ ਅਤੇ ਅਨਾਜ ਉਧਾਰ ਦੇ ਰਹੇ ਹਾਂ। ਉਸ ਪੈਸੇ ਤੇ ਵਿਆਜ਼ ਲੈਣ ਬਾਰੇ ਭੁੱਲ ਜਾਓ। 11 ਤੁਹਾਨੂੰ ਅੱਜ ਹੀ ਉਨ੍ਹਾਂ ਦੇ ਖੇਤ, ਅੰਗੂਰਾਂ ਦੇ ਬਾਗ਼, ਜ਼ੈਤੂਨ ਦੇ ਬਾਗ਼ ਅਤੇ ਉਨ੍ਹਾਂ ਦੇ ਘਰ ਵਾਪਸ ਕਰ ਦੇਣੇ ਚਾਹੀਦੇ ਹਨ। ਜਿਹੜਾ ਇੱਕ ਪ੍ਰਤਿਸ਼ਤ ਵਿਆਜ਼ ਤੁਸੀਂ ਪੈਸੇ, ਅਨਾਜ, ਨਵੀਂ ਮੈਅ ਅਤੇ ਤਾਜੇ ਤੇਲ ਤੇ ਵਸੂਲ ਕੀਤਾ ਸੀ ਤੁਹਾਨੂੰ ਉਹ ਵਾਪਸ ਕਰ ਦੇਣਾ ਚਹੀਦਾ ਹੈ।”
12 ਤਦ ਅਮੀਰ ਲੋਕਾਂ ਅਤੇ ਸਰਦਾਰਾਂ ਨੇ ਆਖਿਆ, “ਹੇ ਨਹਮਯਾਹ, ਅਸੀਂ ਉਹ ਸਭ ਕੁਝ ਵਾਪਸ ਕਰ ਦੇਵਾਂਗੇ ਅਤੇ ਉਨ੍ਹਾਂ ਤੋਂ ਕੁਝ ਵੀ ਹੋਰ ਮੰਗ ਨਹੀਂ ਮਂਗਾਂਗੇ ਅਤੇ ਉਵੇਂ ਹੀ ਕਰਾਂਗੇ ਜਿਵੇਂ ਤੂੰ ਕਹੇਁਗਾ।”
ਫੇਰ ਮੈਂ ਜਾਜਕਾਂ ਨੂੰ ਬੁਲਾਇਆ। ਮੈਂ ਸੱਜਣਾਂ ਅਤੇ ਸਰਦਾਰਾਂ ਨੂੰ ਪਰਮੇਸ਼ੁਰ ਦੇ ਸਾਹਮਣੇ ਸੌਂਹ ਚੁਕਾਈ ਕਿ ਉਹ ਆਪਣੇ ਇਕਰਾਰਾਂ ਤੇ ਪੂਰੇ ਉਤਰਣਗੇ। 13 ਫ਼ੇਰ ਮੈਂ ਆਪਣੇ ਕੱਪੜਿਆਂ ਉੱਪਰਲੀਆਂ ਤਰੀਜਾਂ ਕੱਢੀਆਂ ਅਤੇ ਆਖਿਆ, “ਬਿਲਕੁਲ ਇੰਝ ਹੀ ਪਰਮੇਸ਼ੁਰ, ਹਰ ਆਦਮੀ ਨੂੰ ਆਪਣੇ ਘਰੋ ਅਤੇ ਆਪਣੀ ਕਮਾਈ ਵਿੱਚੋਂ ਹਿਲਾ ਦੇਵੇ, ਜੋ ਇਸ ਇਕਰਾਰ ਨੂੰ ਪੂਰਿਆਂ ਨਹੀਂ ਕਰਦਾ। ਅਤੇ ਬਿਲਕੁਲ ਇੰਝ ਹੀ, ਉਹ ਹਿਲਾਇਆ ਜਾਵੇ ਅਤੇ ਖਾਲੀ ਕੀਤਾ ਜਾਵੇ।”
ਮੈਂ ਇਹ ਆਖ ਕੇ ਆਪਣੀ ਗੱਲ ਪੂਰੀ ਕੀਤੀ ਅਤੇ ਸਾਰੇ ਲੋਕਾਂ ਨੇ ਇਸ ਨੂੰ ਮੰਨਿਆ ਅਤੇ ਮਿਲ ਕੇ ਕਿਹਾ, “ਆਮੀਨ!” ਅਤੇ ਯਹੋਵਾਹ ਨੂੰ ਉਸਤਤਾਂ ਗਾਈਆਂ ਅਤੇ ਇਉਂ ਉਨ੍ਹਾਂ ਲੋਕਾਂ ਨੇ ਆਪਣੇ ਇਕਰਾਰ ਨੂੰ ਪੂਰਿਆਂ ਕੀਤਾ।
14 ਜਦੋਂ ਮੈਂ ਯਹੂਦਾਹ ਦੀ ਧਰਤੀ ਤੇ ਰਾਜਪਾਲ ਨਿਯੁਕਤ ਕੀਤਾ ਗਿਆ ਸਾਂ, ਉਦੋਂ ਤੋਂ ਨਾ ਹੀ ਮੈਂ ਅਤੇ ਨਾ ਹੀ ਮੇਰੇ ਭਾਈਆਂ ਨੇ ਰਾਜਪਾਲ ਵਾਲੇ ਭੋਜਨ ਨੂੰ ਖਾਧਾ। ਤੇ ਮੈਂ ਅਰਤਹਸ਼ਸ਼ਤਾ ਦੇ ਰਾਜ ਦੇ 20 ਵੇਂ ਵਰ੍ਹੇ ਤੋਂ ਲੈ ਕੇ 32 ਵੇਂ ਵਰ੍ਹੇ ਤੀਕ ਯਹੂਦਾਹ ਵਿੱਚ 12ਵਰ੍ਹੇ ਰਾਜਪਾਲ ਕਿਹਾ। 15 ਪਰ ਉਹ ਰਾਜਪਾਲ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਉੱਥੇ ਹੁਕਮ ਚਲਾਇਆ, ਓਬੋਁ ਦੇ ਲੋਕਾਂ ਦਾ ਜਿਉਣ ਦੁਭ੍ਭਰ ਕੀਤਾ। ਉਨ੍ਹਾਂ ਨੇ ਉੱਥੇ ਦੇ ਸਾਰੇ ਲੋਕਾਂ ਨੂੰ ਚਾਂਦੀ ਦਾ ਇੱਕ ਪਉਂਡ ਦੇਣ ਲਈ ਮਜਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਤੋਂ ਭੋਜਨ ਅਤੇ ਮੈਅ ਵੀ ਲਈ। ਉਨ੍ਹਾਂ ਦੇ ਸੇਵਾਦਾਰਾਂ ਨੇ ਵੀ ਉਨ੍ਹਾਂ ਲੋਕਾਂ ਦਾ ਜੀਉਣਾ ਦੁਭ੍ਭਰ ਕੀਤਾ ਹੋਇਆ ਸੀ। ਪਰ ਮੈਂ ਪਰਮੇਸ਼ੁਰ ਦਾ ਮਾਨ ਕੀਤਾ ਤੇ ਉਸ ਤੋਂ ਭੈ ਖਾਂਦਾ ਸੀ, ਇਸ ਲਈ ਮੈਂ ਉਨ੍ਹਾਂ ਵਾਂਗ ਨਾ ਕੀਤਾ। 16 ਮੈਂ ਇਸ ਕੰਧ ਤੇ ਮੁਰੰਮਤ ਦਾ ਕੰਮ ਵੀ ਕੀਤਾ। ਮੈਂ ਜ਼ਮੀਨ ਨਹੀਂ ਖਰੀਦੀ, ਅਤੇ ਓੱਥੇ ਕੰਮ ਕਰਨ ਲਈ ਮੇਰੇ ਸਾਰੇ ਸੇਵਾਦਾਰ ਇਕੱਠੇ ਇੱਕਤ੍ਰ ਹੋਏ ਸਨ।
17 ਇਸ ਤੋਂ ਇਲਾਵਾ, ਮੇਰੇ ਕੋਲ 150 ਯਹੂਦੀ ਲੋਕ ਅਤੇ ਅਧਿਕਾਰੀ ਅਤੇ ਹੋਰ ਸਾਡੇ ਆਸੇ-ਪਾਸੇ ਦੀਆਂ ਕੌਮਾਂ ਤੋਂ ਆਏ ਲੋਕ, ਮੇਰੀ ਮੇਜ਼ ਤੇ ਭੋਜਨ ਕਰਦੇ ਸਨ। 18 ਜਿਹੜੇ ਮੇਰੇ ਨਾਲ ਮੇਜ਼ ਤੇ ਲਂਗਰ ਛਕੱਦੇ, ਉਨ੍ਹਾਂ ਲਈ ਇਹ ਭੋਜਨ ਦਾ ਮੈਂ ਠੁਕੱ ਕੀਤਾ ਹੋਇਆ ਸੀ। ਇੱਕ ਗਾਂ, ਛੇ ਵੱਧੀਆ ਭੇਡਾਂ ਅਤੇ ਵਂਨ-ਸੁਵਂਨੇ ਪੰਛੀ। ਅਤੇ ਹਰ 10ਵੇਂ ਦਿਨ ਮੇਰੀ ਮੇਜ਼ ਤੇ ਹਰ ਕਿਸਮ ਦੀ ਮੈਅ ਪਰੋਸੀ ਜਾਂਦੀ। ਫਿਰ ਵੀ ਮੈਂ ਕਦੇ ਉਸ ਖਾਨੇ ਦੀ ਮੰਗ ਨਾ ਕੀਤੀ ਜਿਹੜਾ ਹਾਕਮਾਂ ਲਈ ਹੁੰਦਾ ਸੀ ਅਤੇ ਨਾ ਹੀ ਆਪਣੇ ਭੋਜਨ ਲਈ ਉਨ੍ਹਾਂ ਲੋਕਾਂ ਤੋਂ ਕਰ ਲੈਣ ਲਈ ਜ਼ੋਰ ਜ਼ਬਰਦਸਤੀ ਕੀਤੀ। ਕਿਉਂ ਕਿ ਮੈਂ ਜਾਣਦਾ ਸੀ ਕਿ ਉਹ ਲੋਕ ਬੜੀ ਸਖਤ ਮਿਹਨਤ ਕਰ ਰਹੇ ਹਨ ਤੇ ਔਖਾ ਸਮਾਂ ਗੁਜ਼ਰ ਰਹੇ ਹਨ। 19 ਮੇਰੇ ਪਰਮੇਸ਼ੁਰ, ਮੇਰੇ ਫ਼ਾਇਦੇ ਲਈ ਇਨ੍ਹਾਂ ਲੋਕਾਂ ਲਈ ਕੀਤੀਆਂ ਮੇਰੀਆਂ ਸਾਰੀਆਂ ਗੱਲਾਂ ਨੂੰ ਯਾਦ ਰੱਖ।
ਹੋਰ ਸਮੱਸਿਆਵਾਂ
6 ਤਾਂ ਸਨਬੱਲਟ, ਟੋਬੀਯਾਹ, ਗਸ਼ਮ ਅਰਬੀ ਅਤੇ ਹੋਰ ਸਾਰੇ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਮੈਂ ਕੰਧ ਦੀ ਮੁਰੰਮਤ ਕੀਤੀ ਸੀ ਅਤੇ ਇਸ ਵਿੱਚ ਕੋਈ ਵਿੱਬ ਬਾਕੀ ਨਹੀਂ ਰਹੀ ਸੀ, ਪਰ ਅਸੀਂ ਅਜੇ ਫਾਟਕਾਂ ਤੇ ਦਰਵਾਜ਼ੇ ਨਹੀਂ ਲਗਾਏ ਸਨ। 2 ਤਾਂ ਸਨਬੱਲਟ ਅਤੇ ਗਸ਼ਮ ਨੇ ਮੈਨੂੰ ਸੁਨੇਹਾ ਭੇਜਿਆ, “ਓ ਨਹਮਯਾਹ! ਆ ਆਪਾਂ ਇਕੱਠੇ ਬੈਠੀਏ ਅਤੇ ਓਨੋ ਦੀ ਵਾਦੀ ਵਿੱਚ ਕਪਰੀਯਾਹ ਦੇ ਨਗਰ ਵਿੱਚ ਸਲਾਹ-ਮਸ਼ਵਰਾ ਕਰੀਏ।” ਪਰ ਅਸਲ ਵਿੱਚ ਉਹ ਮੈਨੂੰ ਨੁਕਸਾਨ ਪਹੁੰਚਾਉਣ ਦੀ ਵਿਉਂਤ ਬਣਾ ਰਹੇ ਸਨ।
3 ਤਾਂ ਮੈਂ ਉਨ੍ਹਾਂ ਨੂੰ ਇਸ ਜਵਾਬ ਨਾਲ ਸੁਨੇਹਾ ਭੇਜਿਆ, “ਮੈਂ ਅਨੇਕਾਂ ਮਹੱਤਵਪੂਰਣ ਕੰਮ ਕਰ ਰਿਹਾ ਹਾਂ, ਇਸ ਲਈ ਹੇਠਾਂ ਨਹੀਂ ਆ ਸੱਕਦਾ। ਤੈਨੂੰ ਆਕੇ ਮਿਲਣ ਲਈ ਮੇਰੀ ਖਾਤਿਰ, ਕੰਮ ਕਿਉਂ ਰੁਕਣਾ ਚਾਹੀਦਾ।”
4 ਸਨਬੱਲਟ ਅਤੇ ਗਸ਼ਮ ਨੇ ਚਾਰ ਵਾਰੀ ਮੈਨੂੰ ਇਹ ਸੁਨੇਹਾ ਭੇਜਿਆ ਤੇ ਮੈਂ ਵੀ ਉਨ੍ਹਾਂ ਨੂੰ ਉਹੀ ਜਵਾਬ ਦੁਹਰਾਇਆ। 5 ਤਾਂ ਪੰਜਵੀ ਵਾਰ ਸਨਬੱਲਟ ਨੇ ਉਹੀ ਸੁਨੇਹਾ ਆਪਣੇ ਸੇਵਾਦਾਰ ਰਾਹੀਂ ਭੇਜਿਆ ਅਤੇ ਉਸ ਦੇ ਹੱਥ ਵਿੱਚ ਬਿਨਾਂ ਮੋਹਰ ਲੱਗੇ ਇੱਕ ਖੁੱਲੀ ਚਿੱਠੀ ਵੀ ਸੀ। 6 ਉਸ ਚਿੱਠੀ ਵਿੱਚ ਇਉਂ ਲਿਖਿਆ ਹੋਇਆ ਸੀ:
“ਸਾਰੇ ਪਾਸੇ ਇਹ ਅਫਵਾਹ ਫੈਲੀ ਹੋਈ ਹੈ ਤੇ ਲੋਕੀ ਇਸ ਬਾਰੇ ਆਖ ਰਹੇ ਹਨ ਅਤੇ ਰਾਸ਼ਮ ਵੀ ਇਸ ਤਰ੍ਹਾਂ ਹੀ ਆਖਦਾ ਹੈ ਕਿ ਇਹ ਸੱਚ ਹੈ। ਲੋਕ ਇਹ ਕਹਿ ਰਹੇ ਹਨ ਕਿ ਤੂੰ ਅਤੇ ਯਹੂਦੀ ਮਿਲ ਕੇ ਪਾਤਸ਼ਾਹ ਦੇ ਵਿਰੁੱਧ ਸਾਜ਼ਿਸ਼ ਬਣਾ ਰਹੇ ਹੋ ਅਤੇ ਇਸੇ ਕਾਰਣ ਤੁਸੀਂ ਯਰੂਸ਼ਲਮ ਦੀ ਕੰਧ ਨੂੰ ਮੁੜ ਉਸਾਰ ਰਹੇ ਹੋ। ਲੋਕ ਤਾਂ ਇਹ ਵੀ ਆਖ ਰਹੇ ਹਨ ਕਿ ਯਹੂਦੀਆਂ ਦਾ ਨਵਾਂ ਪਾਤਸ਼ਾਹ ਵੀ ਤੂੰ ਹੀ ਹੋਵੇਂਗਾ। 7 ਅਤੇ ਇਹ ਵੀ ਅਫਵਾਹ ਫੈਲੀ ਹੋਈ ਹੈ ਕਿ ਤੂੰ ਨਬੀਆਂ ਨੂੰ ਵੀ ਚੁਣਿਆ ਹੈ ਜਿਹੜੇ ਕਿ ਤੇਰੇ ਲਈ ਇਹ ਪ੍ਰਚਾਰ ਕਰਨ, ‘ਯਹੂਦਾਹ ਵਿੱਚ ਪਾਤਸ਼ਾਹ ਹੈ।’
“ਸੋ ਹੁਣ ਨਹਮਯਾਹ ਮੈਂ ਤੈਨੂੰ ਖਬਰਦਾਰ ਕਰਦਾ ਹਾਂ ਕਿ ਇਸ ਸਭ ਕਾਸੇ ਬਾਰੇ ਪਾਤਸ਼ਾਹ ਅਤਰਹਸ਼ਸ਼ਤਾ ਨੂੰ ਦੱਸਿਆ ਜਾਵੇਗਾ। ਇਸ ਲਈ ਤੂੰ ਹੁਣ ਆ ਅਤੇ ਆਪਾਂ ਇਸ ਮਸਲੇ ਬਾਰੇ ਇਕੱਠਿਆਂ ਬੈਠ ਕੇ ਵਿੱਚਾਰ ਕਰੀਏ”
8 ਤਾਂ ਮੈਂ ਸਨਬੱਲਟ ਨੂੰ ਇਹ ਵਾਪਸੀ ਜਵਾਬ ਭੇਜਿਆ, “ਜੋ ਤੂੰ ਆਖ ਰਿਹਾਂ ਉਹ ਨਹੀਂ ਜੋ ਵਾਪਰ ਰਿਹਾ। ਤੂੰ ਇਹ ਆਪਣੇ ਖੁਦ ਦੇ ਦਿਮਾਗ਼ ਵਿੱਚ ਬਣਾਇਆ।”
9 ਉਹ ਸਾਰੇ ਸਿਰਫ ਸਾਨੂੰ ਡਰਾਉਣਾ ਹੀ ਚਾਹੁੰਦੇ ਸਨ। ਉਹ ਆਪਣੇ ਮਨ ਵਿੱਚ ਇਉਂ ਸੋਚਦੇ ਸਨ, “ਯਹੂਦੀਆਂ ਨੂੰ ਧਮਕਾ ਕੇ ਜਦੋਂ ਅਸੀਂ ਇਉਂ ਕਰਾਂਗੇ ਤਾਂ ਉਹ ਕਮਜ਼ੋਰ ਲੋਕ ਡਰ ਕੇ ਕੰਮ ਛੱਡ ਦੇਣਗੇ ਤੇ ਇਉਂ ਕੰਧ ਮੁਕੰਮਲ ਨਹੀਂ ਹੋਵੇਗੀ।”
ਪਰ ਮੈਂ ਪਰਮੇੁਸ਼ਰ ਅੱਗੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ, ਮੈਨੂੰ ਬਲ ਬਖਸ਼।”
10 ਇੱਕ ਦਿਨ, ਮੈਂ ਮੁਹੇਯਟਬੇਲ ਦੇ ਪੋਤਰੇ ਅਤੇ ਦਲਾਯਾਹ ਦੇ ਪੁੱਤਰ ਸਮਆਯਾਹ ਦੇ ਘਰੇ ਗਿਆ। ਉਹ ਆਪਣੇ ਘਰ ਤਾਈਂ ਸੀਮਤ ਕੀਤਾ ਗਿਆ ਸੀ ਤੇ ਉਸ ਨੇ ਕਿਹਾ,
“ਨਹਮਯਾਹ ਤੂੰ ਮੈਨੂੰ ਪਰਮੇਸ਼ੁਰ ਦੇ ਮੰਦਰ ਵਿੱਚ ਮਿਲ। ਚੱਲ ਪਵਿੱਤਰ ਸਥਾਨ ਦੇ ਅੰਦਰ ਚੱਲੀਏ ਅਤੇ ਬੂਹੇ ਭੇੜ ਲਈਏ। ਕੁਝ ਆਦਮੀ ਤੈਨੂੰ ਮਾਰਨ ਲਈ ਆ ਰਹੇ ਹਨ। ਅੱਜ ਰਾਤ ਉਹ ਤੈਨੂੰ ਵੱਢ ਸੁੱਟਣਗੇ।”
11 ਪਰ ਮੈਂ ਸ਼ਮਆਯਾਹ ਨੂੰ ਕਿਹਾ, “ਕੀ ਮੇਰੇ ਵਰਗੇ ਮਨੁੱਖ ਲਈ ਭੱਜ ਜਾਣਾ ਠੀਕ ਹੈ? ਮੇਰੇ ਜਿਹਾ ਕੋਈ ਆਦਮੀ ਪਵਿੱਤਰ ਸਥਾਨ ਵਿੱਚ ਦਾਖਲ ਹੋਕੇ ਕਿਵੇਂ ਜਿਉਂ ਸੱਕਦਾ? ਮੈਂ ਨਹੀਂ ਜਾਵਾਂਗਾ।”
12 ਫ਼ੇਰ ਮੈਂ ਸੁਚੇਤ ਹੋਇਆ ਕਿ ਕੀ ਸਬਿਤੀ ਸੀ। ਪਰਮੇਸ਼ੁਰ ਨੇ ਸ਼ਮਆਯਾਹ ਨੂੰ ਨਹੀਂ ਭੇਜਿਆ ਸੀ ਅਤੇ ਉਸ ਨੇ ਮੇਰੇ ਖਿਲਾਫ਼ ਭਵਿੱਖਬਾਣੀ ਕੀਤੀ ਸੀ ਕਿਉਂ ਕਿ ਸਨਬਲਟ ਅਤੇ ਟੋਬੀਯਾਹ ਨੇ ਉਸ ਨੂੰ ਇਹ ਕਰਨ ਲਈ ਕੀਮਤ ਅਦਾ ਕੀਤੀ ਸੀ। 13 ਉਨ੍ਹਾਂ ਨੇ ਮੈਨੂੰ ਭੈਭੀਤ ਕਰਨ ਲਈ ਸ਼ਮਆਯਾਹ ਨੂੰ ਕਿਰਾਏ ਤੇ ਲਿਆ ਹੋਇਆ ਸੀ ਤਾਂ ਕਿ ਜੋ ਵੀ ਉਸ ਨੇ ਕਿਹਾ ਮੈਂ ਕਰਾਂ ਅਤੇ ਪਾਪ ਕਰਾਂ। ਉਹ ਮੈਨੂੰ ਬੁਰਾ ਨਾਂ ਦੇ ਸੱਕੇ ਤਾਂ ਜੋ ਉਹ ਮੈਨੂੰ ਸੱਕਣ।
14 ਹੇ ਮੇਰੇ ਪਰਮੇਸ਼ੁਰ, ਟੋਬੀਯਾਹ ਅਤੇ ਸਨੱਬਲਟ ਨੂੰ ਉਨ੍ਹਾਂ ਦੇ ਇਨ੍ਹਾਂ ਕੰਮ ਮੁਤਾਬਕ ਅਤੇ ਨੋਆਦਯਾਹ ਨਬੀ ਔਰਤ ਅਤੇ ਬਾਕੀ ਦੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ, ਉਨ੍ਹਾਂ ਦੇ ਮਾੜੇ ਕੰਮਾਂ ਨੂੰ ਚੇਤੇ ਰੱਖ!
ਕੰਧ ਦਾ ਸਂਪੂਰਣ ਹੋਣਾ
15 ਇਉਂ ਅਲੂਲ ਮਹੀਨੇ ਦੇ 25ਵੇਂ ਦਿਨ, ਕੰਧ ਦੀ ਮੁਰੰਮਤ ਸਂਪੂਰਣ ਹੋ ਗਈ ਸੀ। ਇਸ ਕੰਧ ਦੀ ਉਸਾਰੀ ਨੂੰ ਪੂਰਾ ਕਰਦਿਆਂ 52 ਦਿਨ ਲੱਗੇ। 16 ਤਾਂ ਸਾਡੇ ਸਾਰੇ ਵੈਰੀਆਂ ਨੂੰ ਇਹ ਖਬਰ ਹੋ ਗਈ ਕਿ ਅਸੀਂ ਕੰਧ ਦਾ ਕੰਮ ਪੂਰਾ ਕਰ ਲਿਆ ਸੀ ਤੇ ਸਾਡੇ ਦੁਆਲੇ ਦੀਆਂ ਸਾਰੀਆਂ ਕੌਮਾਂ ਨੇ ਵੇਖਿਆ ਕਿ ਅਸੀਂ ਕਾਰਜ ਪੂਰਾ ਕਰ ਲਿਆ ਸੀ, ਤਾਂ ਉਨ੍ਹਾਂ ਦੇ ਹੌਸਲੇ ਢਹਿ ਗਏ। ਕਿਉਂ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਕਿ ਸਾਡਾ ਇਹ ਕਾਰਜ ਪਰਮੇਸ਼ੁਰ ਦੀ ਸਾਡੇ ਤੇ ਕਿਰਪਾ ਤੇ ਸਹਾਇਤਾ ਕਾਰਣ ਮੁਕੰਮਲ ਹੋਇਆ ਹੈ।
17 ਉਨ੍ਹਾਂ ਦਿਨਾਂ ਵਿੱਚ ਜਦੋਂ ਕਿ ਕੰਧ ਦਾ ਕਾਰਜ ਪੂਰਾ ਹੋਇਆ ਸੀ, ਯਹੂਦਾਹ ਦੇ ਸੱਜਣ ਬਹੁਤ ਸਾਰੀਆਂ ਚਿੱਠੀਆਂ ਟੋਬੀਯਾਹ ਨੂੰ ਭੇਜ ਰਹੇ ਸਨ ਅਤੇ ਟੋਬੀਯਾਹ ਬਹੁਤ ਸਾਰੀਆਂ ਚਿੱਠੀਆਂ ਉਨ੍ਹਾਂ ਨੂੰ ਭੇਜ ਰਿਹਾ ਸੀ। 18 ਕਿਉਂ ਕਿ ਯਹੂਦਾਹ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਉਸ ਦੇ ਪਿੱਛੇ ਲੱਗਣ ਦਾ ਇਲਰਾਰ ਕੀਤ ਸੀ ਕਿਉਂ ਕਿ ਟੋਬੀਯਾਹ ਸ਼ਕਨਯਾਹ ਦਾ ਜਵਾਈ ਸੀ, ਜੋ ਕਿ ਆਰਾਹ ਦਾ ਪੁੱਤਰ ਸੀ। ਅਤੇ ਉਸ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮੱਸ਼ੁਲਾਮ ਦੀ ਧੀ ਨਾਲ ਵਿਆਹ ਕਰਵਾਇਆ ਸੀ। 19 ਉਹ ਲੋਕ ਮੈਨੂੰ ਉਸ ਦੀਆਂ ਸਿਫ਼ਤਾ ਦੱਸਦੇ ਸਨ ਅਤੇ ਉਹ ਟੋਬੀਯਾਹ ਨੂੰ ਮੇਰੇ ਬਾਰੇ ਤੇ ਮੇਰੇ ਕੰਮਾਂ ਬਾਰੇ ਖਬਰ ਦਿੰਦੇ ਰਹਿੰਦੇ ਸਨ। ਇਉਂ ਟੋਬੀਯਾਹ ਮੈਨੂੰ ਭੈਭੀਤ ਕਰਨ ਲਈ ਮੈਨੂੰ ਚਿੱਠੀਆਂ ਭੇਜਦਾ ਰਿਹਾ।
2010 by World Bible Translation Center