Beginning
ਦਾਊਦ ਦੇ ਪੁੱਤਰ
3 ਦਾਊਦ ਦੇ ਕੁਝ ਪੁੱਤਰ ਹਬਰੋਨ ਸ਼ਹਿਰ ਵਿੱਚ ਜਨਮੇ ਸਨ। ਉਨ੍ਹਾਂ ਦੀ ਸੂਚੀ ਇਉਂ ਹੈ:
ਦਾਊਦ ਦਾ ਪਹਿਲਾ ਪੁੱਤਰ ਅਮਨੋਨ ਸੀ। ਉਸਦੀ ਮਾਂ ਅਹੀਨੋਅਮ ਸੀ ਜੋ ਕਿ ਯਿਜ਼ਰੇਲ ਤੋਂ ਸੀ।
ਉਸਦਾ ਦੂਜਾ ਪੁੱਤਰ ਦਾਨਿੇਏਲ ਸੀ, ਅਤੇ ਉਸਦੀ ਮਾਂ ਦਾ ਨਾਂ ਅਬੀਗੈਲ ਸੀ ਜੋ ਕਿ ਯਹੂਦਾਹ ਵਿੱਚ ਕਰਮਲ ਤੋਂ ਸੀ।
2 ਉਸ ਦੇ ਤੀਜੇ ਪੁੱਤਰ ਦਾ ਨਾਂ ਸੀ ਅਬਸ਼ਾਲੋਮ। ਉਹ ਮਅਕਾਹ ਦਾ ਪੁੱਤਰ ਸੀ। ਇਹ ਗਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ।
ਦਾਊਦ ਦਾ ਚੌਥਾ ਪੁੱਤਰ ਅਦੋਨੀਯਾਹ ਸੀ ਅਤੇ ਉਸਦੀ ਮਾਂ ਹੱਗੀਥ ਸੀ।
3 ਉਸ ਦਾ ਪੰਜਵਾਂ ਪੁੱਤਰ ਸ਼ਫਟਯਾਹ ਸੀ, ਉਸਦੀ ਮਾਂ ਅਬੀਟਾਲ ਸੀ।
ਉਸ ਦਾ ਛੇਵਾਂ ਪੁੱਤਰ ਯਿਥਰਆਮ ਸੀ, ਅਤੇ ਉਸਦੀ ਮਾਂ ਅਗਲਾਹ ਸੀ।
4 ਦਾਊਦ ਦੇ ਇਹ ਛੇ ਪੁੱਤਰ ਹਬਰੋਨ ਵਿੱਚ ਜਨਮੇ ਸਨ।
ਉਸ ਨੇ ਹਬਰੋਨ ਵਿੱਚ ਸਾਢੇ ਸੱਤ ਸਾਲ ਸ਼ਾਸਨ ਕੀਤਾ। 5 ਫ਼ਿਰ ਦਾਊਦ ਨੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ। ਅਤੇ ਯਰੂਸ਼ਲਮ ਵਿੱਚ ਦਾਊਦ ਦੇ ਜਿਹੜੇ ਪੁੱਤਰ ਪੈਦਾ ਹੋਏ ਇਸ ਤਰ੍ਹਾਂ ਹਨ:
(ਦਾਊਦ) ਦੀ ਪਤਨੀ ਬਥਸ਼ੂਆ, ਅੰਮੀਏਲ ਦੀ ਧੀ ਸੀ। ਬਥਸ਼ੂਆ ਨੇ ਚਾਰ ਪੁੱਤਰ ਸ਼ਿਮਆ, ਸ਼ੋਬਾਬ, ਨਾਥਾਨ ਅਤੇ ਸੁਲੇਮਾਨ ਜੰਮੇ। 6-8 ਦਾਊਦ ਦੇ 9 ਹੋਰ ਪੁਤਰਾਂ ਦੇ ਨਾਂ ਸਨ: ਯਿਬਹਾਰ, ਅਲੀਸ਼ਾਮਾ, ਅਲੀਫ਼ਾਲਟ, ਨੋਗਹ, ਨਫ਼ਗ, ਯਾਫ਼ੀਆ, ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਲਟ। 9 ਇਹ ਸਾਰੇ ਦਾਊਦ ਦੇ ਪੁੱਤਰ ਸਨ। ਇਸਤੋਂ ਇਲਾਵਾ ਉਸ ਦੇ ਦਾਸੀਆਂ ਤੋਂ ਵੀ ਪੁੱਤਰ ਸਨ। ਅਤੇ ਤਾਮਾਰ ਨਾਂ ਦੀ ਦਾਊਦ ਦੀ ਇੱਕ ਧੀ ਸੀ।
ਦਾਊਦ ਦੇ ਸਮੇਂ ਉਪਰੰਤ ਯਹੂਦਾਹ ਦੇ ਪਾਤਸ਼ਾਹ
10 ਸੁਲੇਮਾਨ ਦਾ ਪੁੱਤਰ ਰਹਬੁਆਮ ਸੀ। ਅਤੇ ਰਹਬੁਆਮ ਦਾ ਪੁੱਤਰ ਅਬੀਯਾਹ। ਅਬੀਯਾਹ ਦਾ ਪੁੱਤਰ ਆਸਾ ਸੀ ਅਤੇ ਆਸਾ ਦਾ ਯਹੋਸ਼ਾਫ਼ਾਟ। 11 ਯਹੋਸ਼ਾਫ਼ਾਟ ਦਾ ਪੁੱਤਰ ਯੋਰਾਮ ਅਤੇ ਯੋਰਾਮ ਦਾ ਪੁੱਤਰ ਅਹਜ਼ਯਾਹ ਸੀ। ਅਤੇ ਅਹਜ਼ਯਾਹ ਦਾ ਪੁੱਤਰ ਸੀ ਯੋਆਸ਼। 12 ਯੋਆਸ਼ ਦਾ ਪੁੱਤਰ ਸੀ ਅਮਸਯਾਹ ਅਤੇ ਅਮਸਯਾਹ ਦਾ ਪੁੱਤਰ ਅਜ਼ਰਯਾਹ ਅਤੇ ਉਸਦਾ ਪੁੱਤਰ ਸੀ ਯੋਥਾਮ। 13 ਯੋਥਾਮ ਦਾ ਪੁੱਤਰ ਸੀ ਆਹਾਜ਼ ਅਤੇ ਆਹਾਜ਼ ਦਾ ਹਿਜ਼ਕੀਯਾਹ ਅਤੇ ਹਿਜ਼ਕੀਯਾਹ ਦਾ ਪੁੱਤਰ ਸੀ ਮਨੱਸ਼ਹ। 14 ਮਨੱਸ਼ਹ ਦਾ ਪੁੱਤਰ ਆਮੋਨ ਅਤੇ ਆਮੋਨ ਦਾ ਪੁੱਤਰ ਯੋਸੀਯਾਹ ਸੀ।
15 ਅਤੇ ਯੋਸ਼ੀਯਾਹ ਦੇ ਪੁੱਤਰਾਂ ਦੀ ਸੂਚੀ ਇਵੇਂ ਹੈ: ਉਸਦਾ ਪਹਿਲੋਠਾ ਪੁੱਤਰ ਯੋਹਾਨਾਨ ਅਤੇ ਦੂਜਾ ਯਹੋਯਕੀਮ ਸੀ। ਤੀਜੇ ਪੁੱਤਰ ਦਾ ਨਾਉਂ ਸੀ ਸਿਦਕੀਯਾਹ ਤੇ ਚੌਥੇ ਦਾ ਸ਼ੱਲੂਮ।
16 ਯਹੋਯਕੀਮ ਦੇ ਉੱਤਰਾਧਿਕਾਰੀ ਸਨ: ਯਕਾਨਯਾਹ ਅਤੇ ਉਸ ਦਾ ਪੁੱਤਰ, ਸਿਦਕੀਯਾਹ ਅਤੇ ਉਸਦਾ ਪੁੱਤਰ। [a]
ਬਾਬਲ ਦੀ ਹਿਰਾਸਤ ਉਪਰੰਤ ਦਾਊਦ ਦਾ ਘਰਾਣਾ
17 ਇਹ ਪੱਤ੍ਰੀ ਹੈ ਯਕਾਨਯਾਹ ਦੀ ਔਲਾਦ ਦੀ ਜਦੋਂ ਯਕਾਨਯਾਹ ਬੇਬੀਲੋਨ ਦਾ ਬੰਦੀ ਬਣ ਜਾਂਦਾ ਹੈ। ਉਸ ਉਪਰੰਤ ਉਸਦੀ ਔਲਾਦ ਇਵੇਂ ਹੈ: ਸ਼ਅਲਤੀਏਲ, 18 ਮਲਕੀਰਾਮ, ਫ਼ਦਾਯਾਹ ਸ਼ਨੱਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ।
19 ਫ਼ਦਾਯਾਹ ਦੇ ਪੁੱਤਰ ਜ਼ਰੁੱਬਾਬਲ ਅਤੇ ਸ਼ਿਮਈ ਸਨ। ਜ਼ਰੁੱਬਾਬਲ ਦੇ ਪੁੱਤਰ ਸਨ ਮਸੁੱਲਾਮ ਅਤੇ ਹਨਨਯਾਹ ਅਤੇ ਉਨ੍ਹਾਂ ਦੀ ਭੈਣ ਸੀ ਸ਼ਲੋਮੀਥ। 20 ਜ਼ਰੁੱਬਾਬਲ ਦੇ ਪੰਜ ਹੋਰ ਵੀ ਪੁੱਤਰ ਸਨ। ਉਨ੍ਹਾਂ ਦੇ ਨਾਉਂ ਸਨ: ਹਸ਼ੁਬਾਹ, ਓਹਲ, ਬਰਕਯਾਹ, ਹਸਦਯਾਹ ਅਤੇ ਯੂਸ਼ਬ-ਹਸਦ।
21 ਹਨਨਯਾਹ ਦਾ ਪੁੱਤਰ ਸੀ ਪਲਟਯਾਹ ਅਤੇ ਉਸਦਾ ਪੁੱਤਰ ਸੀ ਯਿਸਅਯਾਹ ਅਤੇ ਯਿਸਅਯਾਹ ਦੇ ਪੁੱਤਰ ਦਾ ਨਾਂ ਸੀ ਰਫ਼ਾਯਾਹ। ਤੇ ਰਫਾਯਾਹ ਦਾ ਪੁੱਤਰ ਅਰਨਾਨ, ਅਰਨਾਨ ਦਾ ਪੁੱਤਰ ਓਬਦਯਾਹ ਤੇ ਓਬਦਯਾਹ ਦਾ ਸ਼ਕਨਯਾਹ ਪੁੱਤਰ ਸੀ।
22 ਸ਼ਕਨਯਾਹ ਦੇ ਉੱਤਰਾਧਿਕਾਰੀਆਂ ਦੀ ਸੂਚੀ ਇਉਂ ਹੈ: ਸ਼ਕਨਯਾਹ ਦਾ ਪੁੱਤਰ ਸ਼ਮਅਯਾਹ। ਸ਼ਮਅਯਾਹ ਦੇ 6 ਪੁੱਤਰ ਸਨ: ਸ਼ਅਮਾਹ, ਹੱਟੂਸ਼, ਯਿਗਾਲ, ਬਾਰੀਅਹ, ਨਅਰਯਾਹ ਅਤੇ ਸ਼ਾਫ਼ਾਟ।
23 ਨਅਰਯਾਹ ਦੇ ਅੱਗੋਂ 3 ਪੁੱਤਰ ਸਨ: ਅਲਯੋਏਨਈ, ਹਿਜ਼ਕੀਯਾਹ ਅਤੇ ਅਜ਼ਰੀਕਾਮ।
24 ਅਲਯੋਏਨਈ ਦੇ ਅੱਗੋਂ 7 ਪੁੱਤਰ ਹੋਏ: ਹੋਦੈਯਾਹ, ਅਲਯਾਸ਼ੀਬ, ਫ਼ਲਾਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ।
ਯਹੂਦਾਹ ਦੇ ਹੋਰ ਪਰਿਵਾਰ-ਸਮੂਹ
4 ਯਹੂਦਾਹ ਦੇ ਪੁੱਤਰਾਂ ਦੀ ਪੱਤ੍ਰੀ ਇਵੇਂ ਹੈ:
ਪਰਸ, ਹਸਰੋਨ, ਕਰਮੀ, ਹੂਰ ਅਤੇ ਸ਼ੋਬਾਲ।
2 ਸ਼ੋਬਾਲ ਦਾ ਪੁੱਤਰ ਹੋਇਆ ਰਆਯਾਹ ਅਤੇ ਰਆਯਾਹ ਯਹਥ ਦਾ ਪਿਤਾ ਸੀ ਅਤੇ ਯਹਬ ਅਹੂਮਈ ਅਤੇ ਲਹਦ ਦਾ ਪਿਤਾ।
3 ਏਟਾਮ ਦੇ ਪੁੱਤਰ ਸਨ ਯਿਜ਼ਰੇਲ, ਯਿਸ਼ਮਾ ਅਤੇ ਯਿਦਬਾਸ਼। ਉਨ੍ਹਾਂ ਦੀ ਇੱਕ ਭੈਣ ਸੀ, ਜਿਸਦਾ ਨਾਉਂ ਸੀ ਹੱਸਲਲਪੋਨੀ।
4 ਫਨੂਏਲ ਗਦੋਰ ਦਾ ਪਿਤਾ ਸੀ ਅਤੇ ਏਜ਼ਰ ਹੂਸ਼ਾਹ ਦਾ ਪਿਤਾ ਸੀ।
ਇਹ ਹੂਰ ਦੇ ਪੁੱਤਰ ਸਨ। ਅਤੇ ਹੂਰ ਅਫ਼ਰਾਥਾਹ ਦਾ ਪਹਿਲੋਠਾ ਪੁੱਤਰ ਸੀ ਅਤੇ ਅਫ਼ਰਾਥਾਹ ਬੈਤਲਹਮ ਦਾ ਸੰਸਥਾਪਕ ਸੀ।
5 ਤਕੋਆ ਦਾ ਪਿਤਾ ਅਸ਼ਹੂਰ ਸੀ। ਉਸ ਦੀਆਂ 2 ਬੀਵੀਆਂ ਸਨ। ਅਸ਼ਹੂਰ ਦੀਆਂ ਬੀਵੀਆਂ ਦੇ ਨਾਂ ਸੀ ਹਲਾਹ ਅਤੇ ਨਅਰਾਹ। 6 ਨਅਰਾਹ ਦੇ ਘਰ ਅਹੁੱਜ਼ਾਮ, ਹੇਫ਼ਰ, ਤੇਮਨੀ ਅਤੇ ਹਾਅਹਸ਼ਤਾਰੀ ਜੰਮੇ ਜੋ ਨਅਰਾਹ ਤੇ ਅਸ਼ਹੂਰ ਦੇ ਘਰ ਪੈਦਾ ਹੋਏ। 7 ਹਲਾਹ ਦੇ ਪੁੱਤਰਾਂ ਦਾ ਨਾਂ ਸੀ: ਸਰਥ, ਯਿਸਹਰ, ਅਥਨਾਨ ਅਤੇ ਕੋਸ। 8 ਕੋਸ ਤੋਂ ਆਨੂਬ, ਸੋਬੇਬਾਹ ਪੈਦਾ ਹੋਏ। ਕੋਸ ਅਹਰਹੇਲ ਦੇ ਪਰਿਵਾਰ-ਸਮੂਹਾਂ ਦਾ ਵੀ ਪਿਤਾ ਸੀ। ਅਹਰਹੇਲ ਦਾ ਪਿਤਾ ਹਾਰੁਮ ਸੀ।
9 ਯਅਬੇਸ ਆਪਣੇ ਭਰਾ ਨਾਲੋਂ ਵੱਧ ਸਤਿਕਾਰਿਆ ਜਾਂਦਾ ਸੀ। ਉਸਦੀ ਮਾਂ ਨੇ ਆਖਿਆ, “ਉਸਦਾ ਨਾਂ ਯਅਬੇਸ ਰੱਖਿਆ ਗਿਆ ਸੀ ਕਿਉਂ ਕਿ ਉਸ ਦੇ ਜਨਮ ਦੌਰਾਨ ਮੈਂ ਬਹੁਤ ਦਰਦ ਸਹਾਰਿਆ ਸੀ।” 10 ਯਅਬੇਸ ਨੇ ਇਸਰਾਏਲ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਾਸ਼ ਕਿ ਤੂੰ ਮੈਨੂੰ ਸੱਚਮੁੱਚ ਵਰਦਾਨ ਦਿੰਦਾ ਅਤੇ ਮੇਰੀਆਂ ਹੱਦਾਂ ਨੂੰ ਵੱਧਾਉਂਦਾ। ਤੂੰ ਮੇਰੇ ਅੰਗ-ਸੰਗ ਰਹਿੰਦਾ ਅਤੇ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਮੈਨੂੰ ਕੋਈ ਦੁੱਖ ਨਾ ਦੇਵੇ।” ਅਤੇ ਪਰਮੇਸ਼ੁਰ ਨੇ ਉਸ ਦੀਆਂ ਬੇਨਤੀਆਂ ਪੂਰੀਆਂ ਕੀਤੀਆਂ।
11 ਕਲੂਬ ਸ਼ੂਹਾਹ ਦਾ ਭਰਾ ਸੀ, ਅਤੇ ਕਲੂਬ ਮਹੀਰ ਦਾ ਪਿਤਾ ਸੀ। ਮਹੀਰ ਅਸ਼ਤੋਂਨ ਦਾ ਪਿਤਾ ਸੀ। 12 ਅਸ਼ਤੋਨ ਬੈਤਰਾਫ਼ਾ ਦਾ ਪਾਸੇਅਹ, ਅਤੇ ਤਹਿੰਨਾਹ ਦਾ ਪਿਉ ਸੀ। ਤਹਿੰਨਾਹ, ਈਰ-ਨਾਹਾਸ਼ ਦਾ ਪਿਤਾ ਸੀ ਅਤੇ ਏਹ ਰੇਕਾਹ ਦੇ ਮਨੁੱਖ ਸਨ।
13 ਕਨਜ਼ ਦੇ ਪੁੱਤਰਾਂ ਦਾ ਨਾਂ ਸੀ ਆਥਨੀਏਲ ਅਤੇ ਸਰਾਯਾਹ। ਆਥਨੀਏਲ ਦੇ ਪੁੱਤਰ ਸਨ ਹਥਥ ਅਤੇ ਮਓਨੋਥਈ। 14 ਮਓਨੋਥਈ ਆਫ਼ਰਾਹ ਦਾ ਪਿਤਾ ਸੀ।
ਸਰਾਯਾਹ ਯੋਆਬ ਦਾ ਪਿਤਾ ਸੀ। ਯੋਆਬ ਗੇ-ਹਰਾਸ਼ੀਮ ਨਗਰ ਦਾ ਸੰਸਥਾਪਕ ਸੀ। ਉਸ ਸਥਾਨ ਦਾ ਇਹ ਨਾਂ ਇਸ ਲਈ ਸੀ, ਕਿਉਂ ਕਿ ਉਹ ਲੋਕ ਮਾਹਿਰ ਕਾਰੀਗਰ ਸਨ।
15 ਕਾਲੇਬ ਯਫ਼ੁੰਨਹ ਦਾ ਪੁੱਤਰ ਸੀ ਅਤੇ ਕਾਲੇਬ ਦੇ ਪੁੱਤਰ ਸਨ: ਈਰੂ, ਏਲਾਹ ਅਤੇ ਨਅਮ। ਏਲਾਹ ਦਾ ਪੁੱਤਰ ਕਨਜ਼ ਸੀ।
16 ਜ਼ੀਫ, ਜ਼ੀਫਾਹ, ਤੀਰਯਾ ਤੇ ਅਸਰੇਲ ਯਹੱਲਲੇਲ ਦੇ ਪੁੱਤਰ ਸਨ।
17-18 ਅਜ਼ਰਾਹ ਦੇ ਪੁੱਤਰ ਸਨ: ਯਥਰ, ਮਰਦ, ਏਫਰ ਅਤੇ ਯਾਲੋਨ। ਮਰਦ ਮਿਰਯਮ, ਸ਼ੰਮਈ ਅਤੇ ਯਿਸ਼ਬਹ ਦਾ ਪਿਤਾ ਸੀ। ਯਿਸ਼ਬਹ ਅਸ਼ਤਮੋਆ ਦਾ ਪਿਤਾ ਸੀ। ਮਰਦ ਦੀ ਪਤਨੀ ਮਿਸਰ ਤੋਂ ਸੀ। ਉਸ ਨੇ ਯਰਦ, ਹਬਰ, ਅਤੇ ਜ਼ਨੋਅਹ ਨੂੰ ਜਨਮ ਦਿੱਤਾ। ਗਦੋਰ ਦਾ ਪਿਤਾ ਯਰਦ ਸੀ। ਅਤੇ ਹਬਰ ਸੋਕੋ ਦਾ ਪਿਤਾ ਸੀ। ਅਤੇ ਯਕੂਥੀਏਲ ਜ਼ਨੋਅਹ ਦਾ ਪਿਤਾ ਸੀ। ਇਹ ਸਭ ਬਿਥਯਾਹ ਦੇ ਪੁੱਤਰ ਸਨ ਜੋ ਕਿ ਫ਼ਿਰਊਨ ਦੀ ਧੀ ਸੀ ਜਿਸ ਨੂੰ ਮਰਦ ਨੇ ਵਿਆਹ ਲਿਆ ਸੀ ਜੋ ਕਿ ਮਿਸਰੀ ਸੀ।
19 ਨਹਮ ਦੀ ਭੈਣ ਮਰਦ ਦੀ ਪਤਨੀ ਸੀ ਅਤੇ ਉਹ ਯਹੂਦਾਹ ਤੋਂ ਸੀ। ਮਰਦ ਦੀ ਪਤਨੀ ਦੇ ਪੁੱਤਰ ਕਈਲਾਹ ਅਤੇ ਅਸ਼ਤਮੋਆ ਦੇ ਪਿਤਾ ਸਨ। ਕਈਲਾਹ ਗਮੀਂ ਚੋ ਸੀ ਅਤੇ ਅਸ਼ਤਮੋਆ ਮਅਕਾਥੀ ਚੋ ਸੀ। 20 ਅਮਨੋਨ, ਰਿੰਨਾਹ, ਬਨ-ਹਾਨਾਨ ਅਤੇ ਤੀਲੋਨ ਸ਼ੀਮੋਨ ਦੇ ਪੁੱਤਰ ਸਨ।
ਅਤੇ ਯਿਸ਼ਈ ਦੇ ਪੁੱਤਰ ਜ਼ੋਹੇਥ ਅਤੇ ਬਨ-ਜ਼ੋਹੇਥ ਸਨ।
21-22 ਸ਼ੇਲਾਹ ਯਹੂਦਾਹ ਦਾ ਪੁੱਤਰ ਸੀ ਅਤੇ ਸ਼ੇਲਾਹ ਕੋਲ ਏਰ, ਲਅਦਾਹ, ਯੋਕੀਮ, ਕੋਜ਼ੇਬਾ ਦੇ ਆਦਮੀ, ਯੋਆਸ਼ ਅਤੇ ਸਾਰਾਫ਼ ਸਨ। ਏਰ ਲੇਕਾਹ ਦਾ ਪਿਤਾ ਸੀ। ਲਅਦਾਰ ਮਾਰੇਸ਼ਾਹ ਦਾ ਅਤੇ ਬੈਤ-ਅਸ਼ਬੇਆ ਵਿਖੇ ਲਿਨਨ ਦੇ ਕਾਮਿਆਂ ਦੇ ਪਰਿਵਾਰ-ਸਮੂਹਾਂ ਦਾ ਪਿਤਾ ਸੀ। ਯੋਆਸ਼ ਅਤੇ ਸਾਰਾਫ ਨੇ ਮੋਆਬੀ ਔਰਤਾਂ ਨਾਲ ਵਿਆਹ ਕਰਵਾਏ। ਅਤੇ ਫ਼ਿਰ ਬੈਤਲਹਮ ਨੂੰ ਵਾਪਿਸ ਪਰਤ ਗਏ। ਇਸ ਘਰਾਣੇ ਬਾਰੇ ਲਿਖਤਾਂ ਬਹੁਤ ਪੁਰਾਣੀਆਂ ਹਨ। 23 ਸ਼ੇਲਾਹ ਦੇ ਪੁੱਤਰ ਘੁਮਿਆਰ ਸਨ। ਉਹ ਨਟਾਈਮ ਅਤੇ ਗਦੇਰਾਹ ਦੇ ਵਸਨੀਕ ਸਨ। ਇਹ ਉਨ੍ਹਾਂ ਸ਼ਹਿਰਾਂ ਵਿੱਚ ਰਹਿ ਕੇ ਪਾਤਸ਼ਾਹ ਲਈ ਕੰਮ ਕਰਦੇ ਸਨ।
ਸ਼ਿਮਓਨ ਦੇ ਪੁੱਤਰ
24 ਸ਼ਿਮਓਨ ਦੇ ਪੁੱਤਰ: ਨਮੂਏਲ, ਯਾਮੀਨ, ਯਰੀਬ, ਜ਼ਰਹ ਅਤੇ ਸ਼ਾਊਲ ਸਨ। 25 ਸ਼ਾਊਲ ਦਾ ਪੁੱਤਰ ਸੀ ਸ਼ੱਲੁਮ ਅਤੇ ਉਸਦਾ ਮਿਬਸਾਮ ਤੇ ਮਿਬਸਾਮ ਦਾ ਪੁੱਤਰ ਮਿਸ਼ਮਾ।
26 ਮਿਸ਼ਮਾ ਦਾ ਪੁੱਤਰ ਹੰਮੂਏਲ ਅਤੇ ਉਸਦਾ ਪੁੱਤਰ ਜ਼ੱਕੂਰ ਤੇ ਜ਼ੱਕੂਰ ਦਾ ਪੁੱਤਰ ਸੀ ਸ਼ਿਮਈ। 27 ਸ਼ਿਮਈ ਦੇ 16 ਪੁੱਤਰ ਅਤੇ 6 ਧੀਆਂ ਸਨ ਪਰ ਸ਼ਿਮਈ ਦੇ ਭਰਾਵਾਂ ਦੇ ਘਰ ਬਹੁਤੇ ਬੱਚੇ ਨਹੀਂ ਸਨ ਤੇ ਨਾ ਹੀ ਉਨ੍ਹਾਂ ਦੇ ਘਰਾਣੇ ਬਹੁਤ ਵੱਡੇ ਸੀ। ਉਨ੍ਹਾਂ ਦੀਆਂ ਕੁਲਾਂ ਯਹੂਦਾਹ ਦੇ ਬਾਕੀ ਪਰਿਵਾਰ-ਸਮੂਹਾਂ ਵਾਂਗ ਬਹੁਤੀਆਂ ਵੱਡੀਆਂ ਨਹੀਂ ਸਨ।
28 ਸ਼ਿਮਈ ਦੇ ਉੱਤਰਾਧਿਕਾਰੀ ਬਏਰਸ਼ਬਾ, ਮੋਲਾਦਾਹ, ਹਸਰ-ਸ਼ੂਆਲ 29 ਬਿਲਹਾਹ ਵਿੱਚ, ਅਸਮ, ਤੋਲਾਦ, 30 ਬਥੂਏਲ, ਹਾਰਮਾਹ, ਸਿਕਲਗ, 31 ਬੈਤ-ਮਰਕਾਬੋਥ ਵਿੱਚ, ਹਸਰ ਸੂਸੀਮ, ਬੈਤ-ਬਿਰਈ ਅਤੇ ਸ਼ਅਰਇਮ ਵਿੱਚ ਵੱਸਦੇ ਸਨ। ਇਹ ਉਨ੍ਹਾਂ ਸ਼ਹਿਰਾਂ ਵਿੱਚ ਦਾਊਦ ਪਾਤਸ਼ਹ ਤੀਕ ਰਹੇ। 32 ਇਨ੍ਹਾਂ ਸ਼ਹਿਰਾਂ ਦੇ ਨੇੜੇ ਦੇ ਪੰਜ ਪਿੰਡ ਸਨ: ਏਟਾਮ, ਆਯਿਨ, ਰਿੰਮੋਨ, ਤੋਂਕਨ ਅਤੇ ਆਸ਼ਾਨ। 33 ਇਸ ਦੇ ਇਲਾਵਾ ਇਨ੍ਹਾਂ ਸਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਅਲ ਤੀਕ ਦੇ ਜਿਹੜੇ ਸਨ, ਉਨ੍ਹਾਂ ਵਿੱਚ ਇਹ ਵੱਸਦੇ ਸਨ। ਇਨ੍ਹਾਂ ਨੇ ਆਪਣੇ ਘਰਾਣਿਆਂ ਦੇ ਇਤਹਾਸ ਨੂੰ ਵੀ ਲਿਖਿਆ।
34-38 ਉਨ੍ਹਾਂ ਦੇ ਪਰਿਵਾਰ-ਸਮੂਹਾਂ ਦੇ ਆਗੂਆਂ ਦੀ ਸੂਚੀ, ਇਉਂ ਸੀ: ਮਸ਼ੋਬਾਬ, ਯਮਲੇਕ, ਅਮਸਯਾਹ ਦਾ ਪੁੱਤਰ ਯੋਸ਼ਾਹ, ਯੋਏਲ ਅਤੇ ਯੋਸ਼ਿਬਯਾਹ ਦਾ ਪੁੱਤਰ ਯੇਹੂ, ਸ਼ਿਰਾਹ ਦਾ ਪੁੱਤਰ ਯੋਸ਼ਿਬਯਾਹ, ਅਸੀਏਲ ਦਾ ਪੁੱਤਰ ਸ਼ਿਰਾਹ, ਅਲਯੋਇਨਈ, ਯਅਕੇਬਾਹ, ਯਸੋਹਾਯਾਹ, ਅਸਾਯਾਹ, ਅਦੀਏਲ, ਯਿਸੀਮਿਏਲ, ਬਨਾਯਾਹ, ਅਤੇ ਸ਼ਿਫ਼ਈ ਦਾ ਪੁੱਤਰ ਜ਼ੀਜ਼ਾ। ਸ਼ਿਫ਼ਈ ਅੱਲੋਨ ਦਾ ਪੁੱਤਰ ਸੀ ਅਤੇ ਅੱਲੋਨ ਯਦਾਯਾਹ ਦਾ ਪੁੱਤਰ ਸੀ। ਯਦਾਯਾਹ ਸ਼ਿਮਰੀ ਦਾ ਪੁੱਤਰ ਸੀ ਅਤੇ ਸ਼ਿਮਰੀ ਸ਼ਮਅਯਾਹ ਦਾ ਪੁੱਤਰ ਸੀ।
ਇਨ੍ਹਾਂ ਆਦਮੀਆਂ ਦੇ ਸਾਰੇ ਘਰਾਣੇ ਬਹੁਤ ਵੱਡੇ ਬਣ ਗਏ। 39 ਇਹ ਲੋਕ ਗਦੋਰ ਦੇ ਬਾਹਰੀ ਖੇਤਰ ਤੋਂ ਵਾਦੀ ਦੇ ਪੂਰਬੀ ਪਾਸੇ ਵੱਲ ਆਪਣੀਆਂ ਭੇਡਾਂ ਅਤੇ ਪਸ਼ੂਆਂ ਲਈ ਚਾਰਾਂਦਾ ਦੀ ਤਲਾਸ਼ ਵਿੱਚ ਗਏ। 40 ਉੱਥੇ ਇਨ੍ਹਾਂ ਨੂੰ ਭਰਪੂਰ ਹਰੇ ਮੈਦਾਨ ਮਿਲੇ ਅਤੇ ਖੂਬ ਚਰਾਂਦਾ ਵੀ। ਇੱਥੋਂ ਦਾ ਇਲਾਕਾ-ਧਰਤੀ ਬੜੀ ਹੀ ਸ਼ਾਂਤਮਈ ਤੇ ਅਮਨ ਵਾਲੀ ਸੀ। ਹਾਮ ਦੇ ਉੱਤਰਾਧਿਕਾਰੀ ਮੁੱਢੋਂ ਹੀ ਇੱਥੇ ਵੱਸਦੇ ਸਨ। 41 ਇਹ ਉਦੋਂ ਵਾਪਰਿਆ ਜਦੋਂ ਹਿਜ਼ਕੀਯਾਹ ਯਹੂਦਾਹ ਦਾ ਪਾਤਸ਼ਾਹ ਸੀ। ਉਸ ਸਮੇਂ ਉਹ ਗਦੋਰ ਨੂੰ ਆਏ ਅਤੇ ਹਾਮੀਆਂ ਦੇ ਵਿਰੁੱਧ ਲੜੇ। ਉਨ੍ਹਾਂ ਨੇ ਹਾਮੀਆਂ ਦੇ ਤੰਬੂਆਂ ਨੂੰ ਤਬਾਹ ਕਰ ਦਿੱਤਾ ਅਤੇ ਉੱਥੋਂ ਦੇ ਮਊਨੀਮੀਆਂ ਦੇ ਵਿਰੁੱਧ ਲੜੇ ਅਤੇ ਉਨ੍ਹਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ। ਅੱਜ ਤਾਈਂ, ਓੱਥੇ ਕੋਈ ਮਊਨੀਮ ਨਹੀਂ ਵਸਦਾ। ਇਸ ਲਈ ਇਨ੍ਹਾਂ ਲੋਕਾਂ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉੱਥੇ ਉਨ੍ਹਾਂ ਦੀਆਂ ਭੇਡਾਂ ਲਈ ਚਰਾਂਦਾਂ ਸਨ।
42 ਸ਼ਿਮਾਓਨ ਦੇ ਪਰਿਵਾਰ-ਸਮੂਹ ਵਿੱਚੋਂ 500 ਮਨੁੱਖ ਸੇਈਰ ਦੇ ਪਹਾੜੀ ਦੇਸ਼ ਨੂੰ ਚੱਲੇ ਗਏ। ਇਨ੍ਹਾਂ ਲੋਕਾਂ ਦੇ ਆਗੂ ਯਸ਼ਈ ਦੇ ਪੁੱਤਰ ਸਨ। ਉਹ ਸਨ: ਪਲਟਯਾਹ, ਨਅਰਯਾਹ, ਰਫ਼ਾਯਾਹ ਅਤੇ ਉਜ਼ੀਏਲ ਸਨ। ਉਹ ਓਥੋਂ ਦੇ ਰਹਿਣ ਵਾਲੇ ਲੋਕਾਂ ਦੇ ਵਿਰੱਧ ਲੜੇ। 43 ਉੱਥੇ ਸਿਰਫ਼ ਥੋੜੇ ਜਿਹੇ ਅਮਾਲੇਕੀ ਲੋਕ ਹੀ ਬਾਕੀ ਰਹੇ ਅਤੇ ਇਨ੍ਹਾਂ ਸ਼ਿਮਾਓਨੀ ਲੋਕਾਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਅਤੇ ਅੱਜ ਤੀਕ ਉਸ ਸਮੇਂ ਤੋਂ ਲੈ ਕੇ ਹੁਣ ਤੀਕ ਸ਼ਿਮਾਓਨੀ ਲੋਕ ਸੇਈਰ ਵਿੱਚ ਵੱਸਦੇ ਹਨ।
ਰਊਬੇਨ ਦੇ ਉੱਤਰਾਧਿਕਾਰੀ
5 ਇਸਰਾਏਲ ਦਾ ਪਹਿਲੋਠਾ ਪੁੱਤਰ ਰਊਬੇਨ ਸੀ। ਰਊਬੇਨ ਨੂੰ ਪਹਿਲੋਠਾ ਪੁੱਤਰ ਹੋਣ ਕਰਕੇ ਵਿਸੇਸ ਅਧਿਕਾਰ ਮਿਲਣੇ ਚਾਹੀਦੇ ਸਨ ਪਰ ਉਸ ਨੇ ਆਪਣੇ ਪਿਤਾ ਦੀ ਬੀਵੀ ਨਾਲ ਸੰਭੋਗ ਕੀਤਾ ਇਸ ਲਈ ਉਸ ਨੂੰ ਉਸ ਦੇ ਹੱਕ ਤੋਂ ਵਾਂਝਾ ਕਰਕੇ ਉਹ ਹੱਕ ਯੂਸੁਫ਼ ਦੇ ਪੁੱਤਰਾਂ ਨੂੰ ਦਿੱਤੇ ਗਏ। ਰਊਬੇਨ ਦਾ ਨਾਂ ਇਉਂ ਕੁਲ ਪੱਤ੍ਰੀ ਵਿੱਚ ਪਹਿਲੋਠੇ ਕਰਕੇ ਨਹੀਂ ਗਿਣਿਆ ਜਾਂਦਾ। ਯਹੂਦਾਹ ਆਪਣੇ ਭਰਾਵਾਂ ਤੋਂ ਵੱਧ ਸ਼ਕਤੀਸ਼ਾਲੀ ਹੋਇਆ। ਇਸ ਕਰਕੇ ਉਸ ਦੇ ਘਰਾਣੇ ਦੇ ਲੋਕ ਆਗੂ ਬਣੇ। ਪਰ ਯੂਸੁਫ਼ ਦੇ ਘਰਾਣੇ ਨੂੰ ਹੋਰ ਹੱਕ ਪ੍ਰਾਪਤ ਸਨ ਜਿਹੜੇ ਕਿ ਸਭ ਤੋਂ ਵੱਡੇ ਪੁੱਤਰ ਨੂੰ ਪ੍ਰਾਪਤ ਸਨ।
ਰਊਬੇਨ ਦੇ ਪੁੱਤਰਾਂ ਦੇ ਨਾਂ ਹਨੋਕ, ਫ਼ੱਲੂ, ਹਸਰੋਨ ਅਤੇ ਕਰਮੀ ਸਨ।
4 ਯੋਏਲ ਦੇ ਉੱਤਰਾਧਿਕਾਰੀਆਂ ਵਿੱਚੋਂ ਸ਼ਮਅਯਾਹ ਉਸਦਾ ਪੁੱਤਰ ਸੀ। ਗੋਗ ਸ਼ਮਅਯਾਹ ਦਾ ਪੁੱਤਰ ਅਤੇ ਗੋਗ ਦਾ ਪੁੱਤਰ ਸ਼ਿਮਈ ਸੀ। 5 ਮੀਕਾਹ ਸ਼ਿਮਈ ਦਾ ਅਤੇ ਮੀਕਾਹ ਦਾ ਪੁੱਤਰ ਰਆਯਾਹ ਅਤੇ ਉਸਦਾ ਪੁੱਤਰ ਬਆਲ ਸੀ। 6 ਬਆਲ ਦਾ ਪੁੱਤਰ ਸੀ ਬਏਰਾਹ। ਬਏਰਾਹ ਨੂੰ ਅੱਸ਼ੂਰ ਦੇ ਪਾਤਸ਼ਾਹ ਤਿਲਗਥ-ਪਿਲਨਅਸਰ ਬੰਦੀ ਬਣਾ ਕੇ ਲੈ ਗਏ। ਬਥਰਾਹ ਰਊਬੇਨੀਆਂ ਦੇ ਪਰਿਵਾਰ-ਸਮੂਹ ਦਾ ਆਗੂ ਸੀ।
7 ਯੋਏਲ ਦੇ ਰਿਸ਼ਤੇਦਾਰ ਉਨ੍ਹਾਂ ਦੇ ਪਰਿਵਾਰ-ਸਮੂਹਾਂ ਮੁਤਾਬਕ ਓਵੇਂ ਹੀ ਦਰਜ ਗਏ ਹਨ ਜਿਵੇਂ ਕਿ ਉਹ ਪਰਿਵਾਰ ਦੇ ਇਤਿਹਾਸਾਂ ਵਿੱਚ ਲਿਖੇ ਗਏ ਹਨ: ਯਈੇਏਲ ਪਹਿਲੋਠਾ ਪੁੱਤਰ ਸੀ, ਫ਼ੇਰ ਜ਼ਕਰਯਾਹ ਅਤੇ ਬਲਆ। 8 ਬਲਆ ਆਜ਼ਾਜ਼ ਦਾ ਪੁੱਤਰ ਸੀ, ਆਜ਼ਾਜ਼ ਸ਼ਮਆ ਦਾ ਪੁੱਤਰ ਸੀ ਅਤੇ ਸ਼ਮਆ ਯੋਏਲ ਦਾ ਪੁੱਤਰ ਸੀ। ਇਹ ਅਰੋਏਰ ਦੇ ਇਲਾਕੇ ਵਿੱਚ ਨਬੋ ਤੋਂ ਲੈ ਕੇ ਬਆਲ ਮਓਨ ਤੀਕ ਵੱਸਦੇ ਸਨ। 9 ਬਲਆ ਦੇ ਲੋਕ ਮਾਰੂਥਲ ਦੀ ਨੁਕਰ ਤੀਕ ਰਹਿੰਦੇ ਸਨ, ਜੋ ਕਿ ਪੂਰਬ ਵੱਲ ਫ਼ਰਾਤ ਦਰਿਆ ਤੀਕ ਪਹੁੰਚਦੀ ਹੈ। ਉਹ ਇਸ ਇਲਾਕੇ ਵਿੱਚ ਇਸ ਲਈ ਵੱਸਦੇ ਸਨ ਕਿਉਂ ਕਿ ਉਨ੍ਹਾਂ ਦੇ ਪਸ਼ੂ ਗਿਲਆਦ ਦੇ ਦੇਸ਼ ਵਿੱਚ ਬਹੁਤ ਵੱਧ ਗਏ ਸਨ। 10 ਜਦੋਂ ਸ਼ਾਊਲ ਪਾਤਸ਼ਾਹ ਸੀ, ਬਲਆ ਦੇ ਲੋਕਾਂ ਨੇ ਹਗਰੀਆਂ ਨਾਲ ਜੰਗ ਕੀਤੀ ਅਤੇ ਉਨ੍ਹਾਂ ਨੂੰ ਹਰਾਇਆ। ਉਨ੍ਹਾਂ ਨੇ ਗਿਲਆਦ ਦੇ ਪੂਰਬੀ ਖੇਤਰ ਰਾਹੀਂ ਸਫ਼ਰ ਕੀਤਾ ਅਤੇ ਉਨ੍ਹਾਂ ਤੰਬੂਆਂ ਵਿੱਚ ਰਹੇ ਜੋ ਓਥੋਂ ਦੇ ਹਗਰੀ ਲੋਕਾਂ ਦੇ ਸਨ।
ਗਾਦ ਦੇ ਉੱਤਰਾਧਿਕਾਰੀ
11 ਗਾਦ ਪਰਿਵਾਰ-ਸਮੂਹ ਦੇ ਲੋਕ ਰਊਬੇਨ ਦੇ ਪਰਿਵਾਰ-ਸਮੂਹ ਦੇ ਲੋਕਾਂ ਦੇ ਨਜ਼ਦੀਕ ਹੀ ਵਸੇ। ਇਹ ਗਾਦੀ ਲੋਕ ਬਾਸ਼ਾਨ ਦੇ ਇਲਾਕੇ ਵਿੱਚ ਤੇ ਸਲਕਾਹ ਤੀਕ ਵਸੇ। 12 ਯੋਏਲ ਬਾਸ਼ਾਨ ਦਾ ਪਹਿਲਾ ਆਗੂ ਸੀ ਅਤੇ ਉਸ ਤੋਂ ਬਾਅਦ ਸ਼ਾਫ਼ਾਨ ਦੂਜਾ ਤੇ ਉਸ ਉਪਰੰਤ ਯਅਨਈ ਆਗੂ ਬਣਿਆ। 13 ਉਨ੍ਹਾਂ ਦੇ ਘਰਾਣਿਆਂ ਵਿੱਚੋਂ ਸੱਤਾਂ ਭਰਾਵਾਂ ਦੇ ਨਾਉਂ ਇਉਂ ਸਨ: ਮੀਕਾਏਲ, ਮਸ਼ੂੱਲਾਮ, ਸ਼ਬਾ, ਯੋਰਈ, ਯਅਕਾਨ, ਜ਼ੀਆ ਅਤੇ ਏਬਰ। 14 ਇਹ ਅਬੀਹਯਿਲ ਦੇ ਉੱਤਰਾਧਿਕਾਰੀ ਸਨ। ਅਬੀਹਯਿਲ ਹੂਰੀ ਦਾ ਪੁੱਤਰ ਸੀ ਅਤੇ ਹੂਰੀ ਯਾਰੋਅਹ ਦਾ ਪੁੱਤਰ ਅਤੇ ਯਾਰੋਆਹ ਗਿਲਆਦ ਦਾ। ਗਿਲਆਦ ਮੀਕਾਏਲ ਦਾ ਪੁੱਤਰ ਅਤੇ ਮੀਕਾਏਲ ਯਸ਼ੀਸ਼ਈ ਦਾ ਪੁੱਤਰ ਸੀ। ਯਸ਼ੀਸ਼ਈ ਯਹਦੋ ਦਾ ਪੁੱਤਰ ਅਤੇ ਯਹਦੋ ਬੂਜ ਦਾ ਪੁੱਤਰ ਸੀ। 15 ਅਬਦੀਏਲ ਦਾ ਪੁੱਤਰ ਸੀ ਅਹੀ ਅਤੇ ਅਬਦੀਏਲ ਗੂਨੀ ਦਾ ਪੁੱਤਰ ਸੀ। ਅਤੇ ਅਹੀ ਉਨ੍ਹਾਂ ਦੇ ਘਰਾਣਿਆਂ ਦਾ ਆਗੂ ਸੀ।
16 ਗਾਦ ਪਰਿਵਾਰ-ਸਮੂਹ ਬਾਸ਼ਾਨ ਦੇ ਗਿਲਆਦ ਅਤੇ ਉਸ ਦੇ ਆਸ-ਪਾਸ ਦੇ ਛੋਟੇ ਸ਼ਹਿਰਾਂ ਵਿੱਚ ਅਤੇ ਸ਼ਾਰੋਨ ਦੇ ਇਲਾਕੇ ਵਿੱਚ ਸੀਮਾ ਤਾਈਂ ਸਾਰੀਆਂ ਚਰਾਂਦਾ ਵਿੱਚ ਰਹਿੰਦਾ ਸੀ।
17 ਯੋਥਾਮ ਅਤੇ ਯਰਾਬੁਆਮ ਪਾਤਸ਼ਾਹ ਦੇ ਦਿਨੀ ਇਨ੍ਹਾਂ ਸਾਰੇ ਲੋਕਾਂ ਦੇ ਨਾਉਂ ਗਾਦ ਦੇ ਘਰਾਣੇ ਦੇ ਇਤਹਾਸ ਦੀਆਂ ਕੁੱਲ ਪੱਤ੍ਰੀਆਂ ਲਿਖੀਆਂ ਗਈਆਂ। ਯੋਥਾਮ ਉਨ੍ਹੀ ਦਿਨੀ ਯਹੂਦਾਹ ਦਾ ਪਾਤਸ਼ਾਹ ਸੀ ਅਤੇ ਯਰਾਬੁਆਮ ਇਸਰਾਏਲ ਦਾ।
ਯੁੱਧ ਵਿੱਚ ਕੁਝ ਮਾਹਰ ਸਿਪਾਹੀ
18 ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਅਤੇ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹ ਕੋਲ ਕੁੱਲ 44,760 ਬਹਾਦਰ ਸਿਪਾਹੀ ਸਨ। ਉਨ੍ਹਾਂ ਸਿਪਾਹੀਆਂ ਕੋਲ ਤਲਵਾਰਾਂ ਅਤੇ ਢਾਲਾਂ ਸਨ ਅਤੇ ਉਹ ਤੀਰਾਂ ਅਤੇ ਕਮਾਨਾਂ ਵਿੱਚ ਵੀ ਕੁਸ਼ਲ ਸਨ। 19 ਇਨ੍ਹਾਂ ਨੇ ਹਗਰੀਆਂ, ਯਟੂਰ, ਨਾਫ਼ੀਸ਼ ਤੇ ਨੋਦਾਬ ਦੇ ਲੋਕਾਂ ਵਿਰੁੱਧ ਲੜਾਈ ਕੀਤੀ। 20 ਅਤੇ ਉਹ ਲੋਕ ਜਿਹੜੇ ਮਨੱਸ਼ਹ, ਰਊਬੇਨ ਅਤੇ ਗਾਦ ਪਰਿਵਾਰ-ਸਮੂਹਾਂ ਤੋਂ ਸਨ ਨੇ ਲੜਾਈ ਵਿੱਚ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੂੰ ਮਦਦ ਲਈ ਪੁਕਾਰ ਕੀਤੀ ਕਿਉਂ ਕਿ ਉਨ੍ਹਾਂ ਆਖਿਆ ਕਿ ਉਹ ਯਹੋਵਾਹ ਵਿੱਚ ਭਰੋਸਾ ਰੱਖਦੇ ਹਨ, ਭਰੋਸਾ ਕਰਦੇ ਹਨ। ਇਸ ਲਈ ਪਰਮੇਸ਼ੁਰ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹਗਰੀ ਮਨੁੱਖਾਂ ਨੂੰ ਹਾਰ ਦੇਣ ਵਿੱਚ ਮਦਦ ਕੀਤੀ। ਤਾਂ ਉਨ੍ਹਾਂ ਨੇ ਹਗਰੀ ਮਨੁੱਖਾਂ ਤੋਂ ਇਲਾਵਾ ਹੋਰ ਵੀ ਜਿਹੜੇ ਮਨੁੱਖਾਂ ਨੇ ਹਗਰੀਆਂ ਦਾ ਸਾਥ ਦਿੱਤਾ ਸੀ, ਉਨ੍ਹਾਂ ਨੂੰ ਵੀ ਹਰਾਇਆ। 21 ਉਨ੍ਹਾਂ ਨੇ ਹਗਰੀਆਂ ਦੇ ਪਸ਼ੂ ਵੀ ਲੈ ਲਏ। ਉਨ੍ਹਾਂ ਨੇ 50,000 ਊਠ 2,50,000 ਭੇਡਾਂ, 2,000 ਗਧੇ ਅਤੇ 1,00,000 ਮਨੁੱਖਾਂ ਨੂੰ ਵੀ ਲੁੱਟ ਲਿਆ ਭਾਵ ਲੈ ਗਏ। 22 ਬਹੁਤ ਸਾਰੇ ਹਗਰੀ ਮਾਰੇ ਗਏ ਸਨ ਕਿਉਂ ਕਿ ਇਹ ਯੁੱਧ ਪਰਮੇਸ਼ੁਰ ਵੱਲੋਂ ਸੀ ਅਤੇ ਪਰਮੇਸ਼ੁਰ ਰਊਬੇਨ ਦੇ ਪੱਖ ਵਿੱਚ ਸੀ। ਫ਼ਿਰ ਮਨੱਸ਼ਹ, ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਦੇ ਲੋਕਾਂ ਨੇ ਹਗਰੀਆਂ ਦੀ ਜ਼ਮੀਨ ਤੇ ਰਹਿਣਾ ਸ਼ੁਰੂ ਕਰ ਦਿੱਤਾ। ਇਹ ਲੋਕ ਇਸਰਾਏਲੀਆਂ ਦੇ ਜਲਾਵਤਨੀ ਕਰਕੇ ਕੈਦੀਆਂ ਵਜੋਂ ਬੇਬੀਲੋਨ ਨੂੰ ਲਿਜਾਏ ਜਾਣ ਤੀਕ ਇੱਥੇ ਰਹੇ।
23 ਮਨੱਸ਼ਹ ਪਰਿਵਾਰ-ਸਮੂਹ ਦੇ ਅੱਧੇ ਮਨੁੱਖ ਬਾਸ਼ਾਨ ਦੇ ਇਲਾਕੇ ਵਿੱਚ ਵੱਸਦੇ ਰਹੇ। ਉਹ ਬਾਸ਼ਾਨ ਤੋਂ ਬਅਲ-ਹਰਮੋਨ, ਸਨੀਰ ਅਤੇ ਹਰਮੋਨ ਪਰਬਤ ਤੀਕ ਵੱਧਦੇ ਬਹੁਤ ਸਾਰੇ ਮਨੁੱਖਾਂ ਦਾ ਦਲ ਬਣ ਗਏ।
24 ਮਨੱਸ਼ਹ ਪਰਿਵਾਰ-ਸਮੂਹ ਦੇ ਅੱਧੇ ਮਨੁੱਖਾਂ ਦੇ ਘਰਾਣੇ ਦੇ ਆਗੂ ਇਸ ਪ੍ਰਕਾਰ ਸਨ: ਏਫ਼ਰ, ਯਿਸ਼ਈ, ਅਲੀਏਲ, ਅਜ਼ਰੀਏਲ, ਯਿਰਮਿਯਾਹ, ਹੋਦਵਯਾਹ, ਯਹਦੀਏਲ। ਇਹ ਸਾਰੇ ਹੀ ਬਹਾਦੁਰ ਵੀਰ ਅਤੇ ਤਾਕਤਵਰ ਮਨੁੱਖ ਸਨ। ਇਹ ਸਾਰੇ ਪ੍ਰਸਿੱਧ ਮਨੁੱਖ ਸਨ ਅਤੇ ਆਪੋ-ਆਪਣੇ ਪਰਿਵਾਰ-ਸਮੂਹਾਂ ਦੇ ਆਗੂ। 25 ਪਰ ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਵਿਰੁੱਧ ਪਾਪ ਕੀਤਾ ਅਤੇ ਉਨ੍ਹਾਂ ਲੋਕਾਂ ਦੇ ਝੂਠੇ ਦੇਵਤਿਆਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਦੇ ਧਰਤੀ ਤੇ ਕਬਜ਼ਾ ਲੈਣ ਤੋਂ ਪਹਿਲਾਂ ਤਬਾਹ ਕੀਤਾ ਸੀ।
26 ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ ਨੂੰ ਉਕਸਾਰਿਆ ਉਹ ਤਿਲਗਥ ਪਿਲਨਸਰ ਵੀ ਕਹਾਉਂਦਾ ਸੀ ਅਤੇ ਉਸ ਦੇ ਅੰਦਰ ਜੰਗ ਨੂੰ ਜਾਣ ਦੀ ਇੱਛਾ ਪੈਦਾ ਕੀਤੀ, ਇਸ ਲਈ ਉਹ ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨਾਲ ਲੜਿਆ, ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਹਲਹ, ਹਾਬੋਰ, ਹਾਰਾ, ਅਤੇ ਗੋਜ਼ਾਨ ਦਰਿਆ ਦੇ ਨੇੜੇ ਲੈ ਗਿਆ। ਇਸਰਾਏਲ ਦੇ ਉਹ ਪਰਿਵਾਰ-ਸਮੂਹ ਅੱਜ ਦੇ ਦਿਨ ਤੀਕ ਵੀ ਓੱਥੇ ਰਹਿੰਦੇ ਹਨ।
2010 by World Bible Translation Center