Beginning
3 ਯਹੋਵਾਹ ਨੇ ਉਨ੍ਹਾਂ ਹੋਰਨਾ ਕੌਮਾਂ ਦੇ ਸਾਰੇ ਲੋਕਾਂ ਨੂੰ ਇਸਰਾਏਲ ਦੀ ਧਰਤੀ ਛੱਡ ਜਾਣ ਲਈ ਮਜ਼ਬੂਰ ਨਹੀਂ ਕੀਤਾ। ਯਹੋਵਾਹ ਇਸਰਾਏਲ ਦੇ ਲੋਕਾਂ ਦੀ ਪਰੱਖ ਕਰਨਾ ਚਾਹੁੰਦਾ ਸੀ। ਇਸਰਾਏਲ ਵਿੱਚ ਇਸ ਸਮੇਂ ਰਹਿਣ ਵਾਲੇ ਲੋਕਾਂ ਵਿੱਚੋਂ ਕਿਸੇ ਨੇ ਵੀ ਕਨਾਨ ਦੀ ਧਰਤੀ ਉੱਤੇ ਕਬਜ਼ਾ ਕਰਨ ਵਾਲੀ ਲੜਾਈ ਵਿੱਚ ਹਿੱਸਾ ਨਹੀਂ ਸੀ ਲਿਆ। ਇਸ ਲਈ ਯਹੋਵਾਹ ਨੇ ਉਨ੍ਹਾਂ ਹੋਰਨਾਂ ਕੌਮਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਰਹਿਣ ਦਿੱਤਾ। (ਯਹੋਵਾਹ ਨੇ ਅਜਿਹਾ ਇਸਰਾਏਲ ਦੇ ਲੋਕਾਂ ਨੂੰ ਇਹ ਸਿੱਖਿਆ ਦੇਣ ਲਈ ਕੀਤਾ ਸੀ ਕਿ ਉਨ੍ਹਾਂ ਨੇ ਉਹ ਲੜਾਈਆਂ ਨਹੀਂ ਲੜੀਆਂ ਸਨ।) ਯਹੋਵਾਹ ਵੱਲੋਂ ਇਸ ਧਰਤੀ ਉੱਤੇ ਰਹਿਣ ਦਿੱਤੀਆਂ ਕੌਮਾਂ ਦੇ ਨਾਮ ਇਹ ਹਨ: 3 ਫ਼ਲਿਸਤੀ ਲੋਕਾਂ ਦੇ ਪੰਜ ਹਾਕਮ, ਸਾਰੇ ਹੀ ਕਨਾਨੀ ਲੋਕ, ਸੀਦੋਨ ਦੇ ਲੋਕ ਅਤੇ ਉਹ ਹਿੱਵੀ ਲੋਕ ਜਿਹੜੇ ਪਰਬਤ ਬਆਲ ਹਰਮੋਨ ਤੋਂ ਲੈ ਕੇ ਹਮਾਥ ਤੱਕ ਲਬਾਨੋਨ ਦੀਆਂ ਪਹਾੜੀਆਂ ਵਿੱਚ ਰਹਿੰਦੇ ਸਨ। 4 ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਇਸ ਧਰਤੀ ਉੱਤੇ ਇਸਰਾਏਲ ਦੇ ਲੋਕਾਂ ਦੀ ਪਰੱਖ ਲਈ ਰਹਿਣ ਦਿੱਤਾ। ਉਹ ਦੇਖਣਾ ਚਾਹੁੰਦਾ ਸੀ ਕਿ ਕੀ ਇਸਰਾਏਲ ਦੇ ਲੋਕ ਮੂਸਾ ਦੇ ਰਾਹੀਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੇ ਗਏ ਯਹੋਵਾਹ ਦੇ ਆਦੇਸ਼ਾਂ ਨੂੰ ਮੰਨਦੇ ਹਨ ਜਾਂ ਨਹੀਂ।
5 ਇਸਰਾਏਲ ਦੇ ਲੋਕਾਂ ਨੇ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਲੋਕਾਂ ਦਰਮਿਆਨ ਰਹਿਣਾ ਜਾਰੀ ਰੱਖਿਆ। 6 ਇਸਰਾਏਲ ਦੇ ਲੋਕਾਂ ਨੇ ਇਨ੍ਹਾਂ ਲੋਕਾਂ ਦੀਆਂ ਧੀਆਂ ਨਾਲ ਸ਼ਾਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸਰਾਏਲ ਦੇ ਲੋਕਾਂ ਨੇ ਆਪਣੀਆਂ ਧੀਆਂ ਨੂੰ ਵੀ ਉਨ੍ਹਾਂ ਲੋਕਾਂ ਦੇ ਪੁੱਤਰਾਂ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਦੇ ਦਿੱਤੀ। ਅਤੇ ਇਸਰਾਏਲ ਦੇ ਲੋਕ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗੇ।
ਪਹਿਲਾ ਨਿਆਂਕਾਰ, ਅਥਨੀਏਲ
7 ਯਹੋਵਾਹ ਨੇ ਦੇਖਿਆ ਕਿ ਇਸਰਾਏਲ ਦੇ ਲੋਕ ਬਦੀ ਕਰਦੇ ਸਨ। ਇਸਰਾਏਲ ਦੇ ਲੋਕ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਅਤੇ ਬਆਲ ਅਤੇ ਅਸ਼ੇਰਾਹ ਵਰਗੇ ਝੂਠੇ ਦੇਵਤਿਆਂ ਦੀ ਸੇਵਾ ਕਰਨ ਲੱਗੇ। 8 ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਯਹੋਵਾਹ ਨੇ ਮੇਸੋਪੋਤਾਮੀਆਂ ਦੇ ਰਾਜੇ ਕੂਸ਼ਨ ਰਿਸ਼ਾਤੈਮ ਨੂੰ ਇਜਾਜ਼ਤ ਦੇ ਦਿੱਤੀ ਕਿ ਇਸਰਾਏਲ ਦੇ ਲੋਕਾਂ ਨੂੰ ਹਰਾ ਦੇਵੇ ਅਤੇ ਉਨ੍ਹਾਂ ਉੱਤੇ ਹਕੂਮਤ ਕਰੇ। ਇਸਰਾਏਲ ਦੇ ਲੋਕ ਉਸ ਰਾਜੇ ਦੀ ਹਕੂਮਤ ਵਿੱਚ ਅੱਠ ਸਾਲ ਰਹੇ। 9 ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ। ਯਹੋਵਾਹ ਨੇ ਉਨ੍ਹਾਂ ਦੀ ਮਦਦ ਕਰਨ ਲਈ ਇੱਕ ਬੰਦਾ ਭੇਜਿਆ। ਉਸ ਬੰਦੇ ਦਾ ਨਾਮ ਅਥਨੀਏਲ ਸੀ। ਉਹ ਕਨਜ਼, ਕਾਲੇਬ ਦੇ ਛੋਟੇ ਭਰਾ ਦਾ ਪੁੱਤਰ ਸੀ। ਅਥਨੀਏਲ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਇਆ। 10 ਯਹੋਵਾਹ ਦਾ ਆਤਮਾ ਅਥਨੀਏਲ ਕੋਲ ਆਇਆ ਅਤੇ ਉਹ ਇਸਰਾਏਲ ਦੇ ਲੋਕਾਂ ਲਈ ਨਿਆਂਕਾਰ ਬਣ ਗਿਆ। ਅਥਨੀਏਲ ਨੇ ਇਸਰਾਏਲ ਦੀ ਲੜਾਈ ਵਿੱਚ ਅਗਵਾਈ ਕੀਤੀ। ਯਹੋਵਾਹ ਨੇ ਅਰਾਮ ਦੇ ਰਾਜੇ ਕੂਸ਼ਨ ਰਿਸ਼ਾਤੈਮ ਨੂੰ ਹਰਾਉਣ ਵਿੱਚ ਅਥਨੀਏਲ ਦੀ ਮਦਦ ਕੀਤੀ। 11 ਇਸ ਲਈ ਕਨਜ਼ ਦੇ ਪੁੱਤਰ ਅਥਨੀਏਲ ਦੇ ਦੇਹਾਂਤ ਤੱਕ, 40 ਵਰ੍ਹਿਆਂ ਤੀਕ ਧਰਤੀ ਉੱਤੇ ਅਮਨ ਰਿਹਾ।
ਨਿਆਂਕਾਰ ਏਹੂਦ
12 ਇੱਕ ਵਾਰੀ ਫ਼ੇਰ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਦੀ ਕਰਦਿਆਂ ਵੇਖਿਆ। ਇਸ ਲਈ ਯਹੋਵਾਹ ਨੇ ਮੋਆਬ ਦੇ ਰਾਜੇ ਅਗਲੋਨ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਤਾਕਤ ਦਿੱਤੀ। 13 ਅਗਲੋਨ ਨੇ ਅੰਮੋਨੀ ਲੋਕਾਂ ਅਤੇ ਅਮਾਲੇਕੀ ਲੋਕਾਂ ਕੋਲੋਂ ਮਦਦ ਲਈ। ਉਹ ਉਸ ਦੇ ਨਾਲ ਮਿਲ ਗਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਅਗਲੋਨ ਅਤੇ ਉਸਦੀ ਫ਼ੌਜ ਨੇ ਇਸਰਾਏਲ ਦੇ ਲੋਕਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਖਜ਼ੂਰਾਂ ਦੇ ਸ਼ਹਿਰ (ਯਰੀਹੋ) ਤੋਂ ਨਿਕਲਣ ਲਈ ਮਜ਼ਬੂਰ ਕਰ ਦਿੱਤਾ। 14 ਮੋਆਬ ਦੇ ਰਾਜੇ ਅਗਲੋਨ ਨੇ ਇਸਰਾਏਲ ਦੇ ਲੋਕਾਂ ਉੱਤੇ 18 ਵਰ੍ਹੇ ਤੱਕ ਰਾਜ ਕੀਤਾ।
15 ਲੋਕਾਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ ਤਾਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਇੱਕ ਬੰਦਾ ਭੇਜਿਆ। ਇਸ ਬੰਦੇ ਦਾ ਨਾਮ ਏਹੂਦ ਸੀ। ਉਹ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਗੇਰਾ ਦਾ ਪੁੱਤਰ ਸੀ। ਉਸ ਨੂੰ ਆਪਣੇ ਖੱਬੇ ਹੱਥ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ। ਇਸਰਾਏਲ ਦੇ ਲੋਕਾਂ ਨੇ ਏਹੂਦ ਨੂੰ ਇੱਕ ਸੁਗਾਤ ਦੇਕੇ ਮੋਆਬ ਦੇ ਰਾਜੇ ਅਗਲੋਨ ਦੇ ਕੋਲ ਭੇਜਿਆ। 16 ਏਹੂਦ ਨੇ ਆਪਣੇ ਲਈ ਇੱਕ ਤਲਵਾਰ ਬਣਾਈ। ਉਸ ਤਲਵਾਰ ਦੀਆਂ ਦੋ ਤਿਖੀਆਂ ਧਾਰਾਂ ਸਨ ਅਤੇ ਇਹ ਤਕਰੀਬਨ 18 ਇੰਚ ਲੰਮੀ ਸੀ। ਏਹੂਦ ਨੇ ਇਹ ਤਲਵਾਰ ਆਪਣੇ ਸੱਜੇ ਪੱਟ ਨਾਲ ਬੰਨ੍ਹ ਲਈ ਅਤੇ ਇਸ ਨੂੰ ਆਪਣੀ ਵਰਦੀ ਹੇਠਾਂ ਛੁਪਾ ਲਿਆ।
17 ਇਸ ਤਰ੍ਹਾਂ ਏਹੂਦ ਮੋਆਬ ਦੇ ਰਾਜੇ ਅਗਲੋਨ ਲਈ ਸੁਗਾਤ ਲੈ ਕੇ ਆਇਆ। ਅਗਲੋਨ ਬਹੁਤ ਮੋਟਾ ਬੰਦਾ ਸੀ। 18 ਸੁਗਾਤ ਭੇਟ ਕਰਨ ਤੋਂ ਬਾਦ ਉਸ ਨੇ ਉਨ੍ਹਾਂ ਬੰਦਿਆਂ ਨੂੰ ਭੇਜ ਦਿੱਤਾ ਜਿਹੜੇ ਰਾਜੇ ਅਗਲੋਨ ਲਈ ਸੁਗਾਤ ਲੈ ਕੇ ਆਏ ਸਨ। ਉਹ ਰਾਜੇ ਦੇ ਮਹਿਲ ਵਿੱਚੋਂ ਚੱਲੇ ਗਏ। 19 ਜਦੋਂ ਏਹੂਦ ਗਿਲਗਾਲ ਨੇੜੇ ਮੂਰਤੀਆਂ ਕੋਲ ਅੱਪੜਿਆ, ਉਹ ਰਾਜੇ ਨੂੰ ਮਿਲਣ ਲਈ ਵਾਪਸ ਮੁੜ ਪਿਆ। ਏਹੂਦ ਨੇ ਰਾਜੇ ਅਗਲੋਨ ਨੂੰ ਆਖਿਆ, “ਪਾਤਸ਼ਾਹ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ।”
ਰਾਜੇ ਨੇ ਉਸ ਨੂੰ ਖਾਮੋਸ਼ ਹੋ ਜਾਣ ਲਈ ਆਖਿਆ ਅਤੇ ਫ਼ੇਰ ਸਾਰੇ ਨੌਕਰਾਂ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ। 20 ਏਹੂਦ ਰਾਜੇ ਅਗਲੋਨ ਕੋਲ ਗਿਆ। ਰਾਜਾ ਆਪਣੇ ਮਹਿਲ ਦੇ ਉੱਪਰਲੇ ਕਮਰੇ ਵਿੱਚ ਬਿਲਕੁਲ ਇੱਕਲਾ ਬੈਠਾ ਹੋਇਆ ਸੀ।
ਫ਼ੇਰ ਏਹੂਦ ਨੇ ਆਖਿਆ, “ਮੇਰੇ ਕੋਲ ਪਰਮੇਸ਼ੁਰ ਵੱਲੋਂ ਤੁਹਾਡੇ ਲਈ ਸੰਦੇਸ਼ ਹੈ।” ਰਾਜਾ ਆਪਣੇ ਤਖਤ ਤੋਂ ਉੱਠ ਖੜ੍ਹਾ ਹੋਇਆ। ਉਹ ਏਹੂਦ ਦੇ ਬਹੁਤ ਨੇੜੇ ਸੀ। 21 ਜਿਵੇਂ ਹੀ ਰਾਜਾ ਆਪਣੇ ਤਖਤ ਤੋਂ ਉੱਠ ਰਿਹਾ ਸੀ, ਏਹੂਦ ਆਪਣਾ ਖੱਬਾ ਹੱਥ ਵੱਧਾਇਆ ਅਤੇ ਆਪਣੇ ਪੱਟ ਨਾਲ ਬੰਨ੍ਹੀ ਹੋਈ ਤਲਵਾਰ ਬਾਹਰ ਕੱਢ ਲਈ। ਫ਼ੇਰ ਏਹੂਦ ਨੇ ਤਲਵਾਰ ਰਾਜੇ ਦੇ ਪੇਟ ਵਿੱਚ ਖੋਭ ਦਿੱਤੀ। 22 ਤਲਵਾਰ ਰਾਜੇ ਦੇ ਪੇਟ ਵਿੱਚ ਇੰਨੀ ਡੂੰਘੀ ਚਲੀ ਗਈ ਕਿ ਉਸਦਾ ਹੱਥਾਂ ਵੀ ਅੰਦਰ ਧਸ ਗਿਆ ਅਤੇ ਚਰਬੀ ਨਾਲ ਢੱਕਿਆ ਗਿਆ ਅਤੇ ਉਸ ਦੀਆਂ ਅੰਤੜੀਆਂ ਅਤੇ ਟੱਟੀ ਬਾਹਰ ਆ ਗਈ। ਏਹੂਦ ਨੇ ਤਲਵਾਰ ਅਗਲੋਨ ਦੇ ਸ਼ਰੀਰ ਅੰਦਰ ਹੀ ਰਹਿਣ ਦਿੱਤੀ।
23 ਏਹੂਦ ਉਸ ਨਿਜੀ ਕਮਰੇ ਤੋਂ ਬਾਹਰ ਆ ਗਿਆ ਉਸ ਨੇ ਉੱਪਰਲੇ ਕਮਰੇ ਨੂੰ ਤਾਲਾ ਲਾ ਦਿੱਤਾ ਅਤੇ ਰਾਜੇ ਨੂੰ ਅੰਦਰ ਬੰਦ ਕਰ ਦਿੱਤਾ। 24 ਫ਼ੇਰ ਏਹੂਦ ਮੁੱਖ ਕਮਰੇ ਵਿੱਚੋਂ ਚੱਲਾ ਗਿਆ ਅਤੇ ਨੌਕਰ ਵਾਪਸ ਅੰਦਰ ਚੱਲੇ ਗਏ। ਉਨ੍ਹਾਂ ਨੇ ਉੱਪਰਲੇ ਕਮਰੇ ਨੂੰ ਤਾਲਾ ਲੱਗਿਆ ਦੇਖਿਆ। ਇਸ ਲਈ ਉਨ੍ਹਾਂ ਆਖਿਆ, “ਰਾਜਾ ਜ਼ਰੂਰ ਆਪਣੀ ਆਰਾਮਗਾਹ ਵਿੱਚ ਖੁਦ ਨੂੰ ਆਰਾਮ ਦੇ ਰਿਹਾ ਹੋਵੇਗਾ।” 25 ਇਸ ਲਈ ਨੌਕਰਾਂ ਨੇ ਕਾਫ਼ੀ ਦੇਰ ਤੱਕ ਇੰਤਜ਼ਾਰ ਕੀਤਾ। ਰਾਜੇ ਨੇ ਉੱਪਰਲੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਆਖਿਰਕਾਰ ਨੌਕਰ ਫ਼ਿਕਰਮੰਦ ਹੋ ਗਏ। ਉਨ੍ਹਾਂ ਨੇ ਚਾਬੀ ਲਿਆਂਦੀ ਅਤੇ ਦਰਵਾਜ਼ਿਆਂ ਨੂੰ ਖੋਲ੍ਹਿਆ। ਜਦੋਂ ਨੌਕਰ ਅੰਦਰ ਦਾਖਲ ਹੋਏ ਉਨ੍ਹਾਂ ਨੇ ਆਪਣੇ ਰਾਜੇ ਨੂੰ ਫ਼ਰਸ਼ ਉੱਤੇ ਮੁਰਦਾ ਪਿਆ ਹੋਇਆ ਵੇਖਿਆ।
26 ਜਦੋਂ ਨੌਕਰ ਰਾਜੇ ਦਾ ਇੰਤਜ਼ਾਰ ਕਰ ਰਹੇ ਸਨ, ਏਹੂਦ ਕੋਲ ਬਚਕੇ ਨਿਕਲ ਜਾਣ ਦਾ ਸਮਾਂ ਸੀ। ਏਹੂਦ ਬੁੱਤਾਂ ਕੋਲੋਂ ਲੰਘਿਆ ਅਤੇ ਸਈਰਾਹ ਨਾਮ ਦੇ ਸਥਾਨ ਵੱਲ ਚੱਲਾ ਗਿਆ। 27 ਜਦੋਂ ਏਹੂਦ ਸਈਰਾਹ ਵਿਖੇ ਪਹੁੰਚਿਆ, ਉਸ ਨੇ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਤੁਰ੍ਹੀ ਵਜਾ ਦਿੱਤੀ। ਇਸਰਾਏਲ ਦੇ ਲੋਕਾਂ ਨੇ ਤੁਰ੍ਹੀ ਦੀ ਆਵਾਜ਼ ਸੁਣੀ ਅਤੇ ਉਹ ਏਹੂਦ ਦੀ ਅਗਵਾਈ ਵਿੱਚ, ਪਹਾੜੀਆਂ ਤੋਂ ਹੇਠਾਂ ਆ ਗਏ। 28 ਏਹੂਦ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਮੇਰੇ ਪਿੱਛੇ ਆਓ! ਯਹੋਵਾਹ ਨੇ ਸਾਡੇ ਦੁਸ਼ਮਣ, ਮੋਆਬ ਦੇ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਹੈ।”
ਇਸ ਲਈ ਇਸਰਾਏਲ ਦੇ ਲੋਕ ਏਹੂਦ ਦੇ ਪਿੱਛੇ ਤੁਰ ਪਏ। ਉਹ ਏਹੂਦ ਦੇ ਨਾਲ ਉਨ੍ਹਾਂ ਥਾਵਾਂ ਉੱਤੇ ਕਬਜ਼ਾ ਕਰਨ ਲਈ ਹੇਠਾਂ ਚੱਲੇ ਗਏ ਜਿੱਥੇ ਲੋਕ ਆਸਾਨੀ ਨਾਲ ਯਰਦਨ ਦਰਿਆ ਪਾਰ ਕਰਕੇ ਮੋਆਬ ਦੀ ਧਰਤੀ ਵਿੱਚ ਜਾ ਸੱਕਦੇ ਸਨ। ਉਨ੍ਹਾਂ ਨੇ ਕਿਸੇ ਨੂੰ ਵੀ ਯਰਦਨ ਦਰਿਆ ਦੇ ਪਾਰ ਨਹੀਂ ਕਰਨ ਦਿੱਤਾ। 29 ਇਸਰਾਏਲ ਦੇ ਲੋਕਾਂ ਨੇ ਮੋਆਬ ਦੇ ਤਕਰੀਬਨ 10,000 ਤਾਕਤਵਰ ਅਤੇ ਬਹਾਦੁਰ ਆਦਮੀਆਂ ਨੂੰ ਮਾਰ ਦਿੱਤਾ। ਕੋਈ ਇੱਕ ਮੋਆਬੀ ਬੰਦਾ ਵੀ ਬਚ ਕੇ ਨਹੀਂ ਨਿਕਲ ਸੱਕਿਆ। 30 ਇਸ ਲਈ ਉਸ ਦਿਨ ਤੋਂ, ਇਸਰਾਏਲ ਦੇ ਲੋਕ ਮੋਆਬੀਆਂ ਉੱਤੇ ਰਾਜ ਕਰਨ ਲੱਗੇ ਉੱਥੇ (ਇਸਰਾਏਲ ਦੀ) ਧਰਤੀ ਉੱਤੇ 80 ਵਰ੍ਹਿਆਂ ਤੀਕ ਸ਼ਾਂਤੀ ਰਹੀ।
ਨਿਆਂਕਾਰ, ਸ਼ਮਗਰ
31 ਏਹੂਦ ਦੇ ਇਸਰਾਏਲੀ ਲੋਕਾਂ ਨੂੰ ਬਚਾਉਣ ਤੋਂ ਮਗਰੋਂ, ਇੱਕ ਹੋਰ ਬੰਦੇ ਨੇ ਇਸਰਾਏਲ ਨੂੰ ਬਚਾਇਆ। ਉਸ ਆਦਮੀ ਦਾ ਨਾਮ ਸ਼ਮਗਰ ਸੀ ਉਹ ਅਨਾਥ ਦਾ ਪੁੱਤਰ ਸੀ। ਸ਼ਮਗਰ ਨੇ 600 ਫ਼ਲਿਸਤੀਆਂ ਨੂੰ ਮਾਰਨ ਲਈ ਆਰ [a] ਤੋਂ ਕੰਮ ਲਿਆ।
ਔਰਤ ਨਿਆਂਕਾਰ, ਦਬੋਰਾਹ
4 ਏਹੂਦ ਦੇ ਦੇਹਾਂਤ ਤੋਂ ਮਗਰੋਂ, ਇਸਰਾਏਲ ਦੇ ਲੋਕਾਂ ਨੇ ਫ਼ੇਰ ਉਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਯਹੋਵਾਹ ਦੁਆਰਾ ਬਦ ਸਮਝੀਆਂ ਜਾਂਦੀਆਂ ਸਨ। 2 ਇਸ ਲਈ ਯਹੋਵਾਹ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਯਾਬੀਨ ਹਸੋਰ ਨਾਮ ਦੇ ਸ਼ਹਿਰ ਵਿੱਚ ਰਾਜ ਕਰਦਾ ਸੀ। ਸੀਸਰਾ ਨਾਮ ਦਾ ਇੱਕ ਆਦਮੀ ਰਾਜੇ ਯਾਬੀਨ ਦੀ ਫ਼ੌਜ ਦਾ ਕਮਾਂਡਰ ਸੀ। ਸੀਸਰਾ ਹਰੋਸ਼ਥ ਹਾਗੋਯਿਮ ਨਾਮ ਦੇ ਕਸਬੇ ਵਿੱਚ ਰਹਿੰਦਾ ਸੀ। 3 ਸੀਸਰਾ ਕੋਲ 900 ਲੋਹੇ ਦੇ ਰੱਥ ਸਨ, ਅਤੇ ਉਸ ਨੇ 20 ਸਾਲਾਂ ਤੱਕ ਇਸਰਾਏਲ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਤਾਇਆ। ਇਸ ਲਈ ਉਨ੍ਹਾਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ।
4 ਉੱਥੇ ਇੱਕ ਔਰਤ ਨਬੀ ਸੀ ਜਿਸਦਾ ਨਾਮ ਦਬੋਰਾਹ ਸੀ। ਉਹ ਲੱਪੀਦੋਥ ਨਾਮ ਦੇ ਇੱਕ ਆਦਮੀ ਦੀ ਪਤਨੀ ਸੀ। ਉਹ ਉਸ ਵੇਲੇ ਇਸਰਾਏਲ ਦੀ ਨਿਆਂਕਾਰ ਸੀ। 5 ਦਬੋਰਾਹ ਇੱਕ ਰੁੱਖ ਹੇਠਾਂ ਬੈਠੀ ਹੁੰਦੀ ਸੀ ਜੋ, “ਦਬੋਰਾਹ ਦਾ ਖਜ਼ੂਰ ਦਾ ਰੁੱਖ” ਕਹਾਉਂਦਾ ਸੀ। ਇਸਰਾਏਲ ਦੇ ਲੋਕ ਉਸ ਕੋਲ ਨਿਆਂ [b] ਲਈ ਆਏ। ਦਬੋਰਾਹ ਦਾ ਖਜ਼ੂਰ ਦਾ ਰੁੱਖ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਾਮਾਹ ਅਤੇ ਬੈਤੇਲ ਦੇ ਸ਼ਹਿਰਾਂ ਦੇ ਵਿੱਚਕਾਰ ਸੀ। 6 ਦਬੋਰਾਹ ਨੇ ਬਾਰਕ ਨਾਮ ਦੇ ਇੱਕ ਆਦਮੀ ਨੂੰ ਸੰਦੇਸ਼ ਭੇਜਿਆ। ਉਸ ਨੇ, ਉਸ ਨੂੰ ਆਕੇ ਮਿਲਣ ਲਈ ਆਖਿਆ, ਬਾਰਾਕ, ਅਬੀਨੋਅਮ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਬਾਰਾਕ ਕਦਸ਼ ਦੇ ਸ਼ਹਿਰ ਵਿੱਚ ਰਹਿੰਦਾ ਸੀ, ਜਿਹੜਾ ਨਫ਼ਤਾਲੀ ਦੇ ਇਲਾਕੇ ਅੰਦਰ ਹੈ। ਦਬੋਰਾਹ ਨੇ ਬਰਾਕ ਨੂੰ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਤੈਨੂੰ ਆਦੇਸ਼ ਦਿੰਦਾ ਹੈ: ‘ਜਾ ਅਤੇ ਜਾਕੇ ਨਫ਼ਤਾਲੀ ਅਤੇ ਜ਼ਬੂਲੁਨ ਦੇ ਪਰਿਵਾਰ-ਸਮੂਹਾਂ ਵਿੱਚ 10,000 ਆਦਮੀ ਇਕੱਠੇ ਕਰ। ਉਨ੍ਹਾਂ ਆਦਮੀਆਂ ਦੀ ਤਬੋਰ ਪਰਬਤ ਉੱਤੇ ਅਗਵਾਈ ਕਰ। 7 ਮੈਂ ਰਾਜੇ ਯਬੀਨ ਦੀ ਫ਼ੌਜ ਦੇ ਕਮਾਂਡਰ ਸੀਸਰਾਂ ਨੂੰ ਤੇਰੇ ਕੋਲ ਆਉਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਸੀਸਰਾ, ਉਸ ਦੇ ਰੱਥਾਂ ਅਤੇ ਉਸਦੀ ਫ਼ੌਜ ਨੂੰ ਕੀਸ਼ੋਨ ਨਦੀ ਵੱਲ ਆਉਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਉੱਥੇ ਸੀਸਰਾ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਾਂਗਾ।’”
8 ਤਾਂ ਬਾਰਾਕ ਨੇ ਦਬੋਰਾਹ ਨੂੰ ਆਖਿਆ, “ਮੈਂ ਜਾਵਾਂਗਾ ਅਤੇ ਇਹੋ ਕੁਝ ਕਰਾਂਗਾ ਪਰ ਜੇ ਤੂੰ ਵੀ ਮੇਰੇ ਨਾਲ ਚੱਲੇਂ। ਪਰ ਜੇ ਤੂੰ ਮੇਰੇ ਨਾਲ ਨਹੀਂ ਚੱਲੇਂਗੀ ਤਾਂ ਮੈਂ ਨਹੀਂ ਜਾਵਾਂਗਾ।”
9 “ਬੇਸ਼ਕ ਮੈਂ ਤੇਰੇ ਨਾਲ ਚੱਲਾਂਗੀ” ਦਬੋਰਾਹ ਨੇ ਜਵਾਬ ਦਿੱਤਾ। “ਪਰ ਆਪਣੇ ਵਤੀਰੇ ਕਾਰਣ ਜਦੋਂ ਸੀਸਰਾ ਹਾਰ ਗਿਆ ਤਾਂ ਤੇਰਾ ਆਦਰ ਨਹੀਂ ਹੋਵੇਗਾ। ਯਹੋਵਾਹ ਇੱਕ ਔਰਤ ਨੂੰ ਸੀਸਰਾ ਨੂੰ ਹਰਾਉਣ ਦੀ ਇਜਾਜ਼ਤ ਦੇਵੇਗਾ।”
ਇਸ ਲਈ ਦਬੋਰਾਹ ਬਾਰਾਕ ਦੇ ਨਾਲ ਕੇਦਸ਼ ਸ਼ਹਿਰ ਵੱਲ ਗਈ। 10 ਕੇਦਸ਼ ਸ਼ਹਿਰ ਵਿਖੇ, ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਪਰਿਵਾਰ-ਸਮੂਹਾਂ ਨੂੰ ਇਕੱਠਿਆਂ ਕੀਤਾ। ਬਾਰਾਕ ਨੇ ਉਨ੍ਹਾਂ ਪਰਿਵਾਰ-ਸਮੂਹਾਂ ਦੇ 10,000 ਆਦਮੀਆਂ ਨੂੰ ਆਪਣੇ ਪਿੱਛੇ ਆਉਣ ਲਈ ਇਕੱਠਿਆਂ ਕੀਤਾ। ਦਬੋਰਾਹ ਵੀ ਬਾਰਾਕ ਦੇ ਨਾਲ ਗਈ।
11 ਉੱਥੇ ਕੇਨੀ ਲੋਕਾਂ ਵਿੱਚੋਂ ਹਬਰ ਨਾਮ ਦਾ ਇੱਕ ਬੰਦਾ ਸੀ। ਹਬਰ ਨੇ ਹੋਰਨਾਂ ਲੋਕਾਂ ਨੂੰ ਛੱਡ ਦਿੱਤਾ ਸੀ। ਕੇਨੀ ਲੋਕ ਹੋਬਾਬ ਪਰਿਵਾਰ ਦੇ ਉੱਤਰਾਧਿਕਾਰੀ ਸਨ। ਹੋਬਾਬ ਮੂਸਾ ਦਾ ਸੌਹਰਾ ਸੀ। ਹਬਰ ਨੇ ਸਅਨਈਮ ਵਿਖੇ ਇੱਕ ਬੋਹੜ ਦੇ ਰੁੱਖ ਦੇ ਲਾਗੇ ਆਪਣਾ ਘਰ ਬਣਾਇਆ ਹੋਇਆ ਸੀ, ਕੇਦਸ਼ ਦੇ ਸ਼ਹਿਰ ਦੇ ਨਜ਼ਦੀਕ ਇੱਕ ਸ਼ਹਿਰ।
12 ਕਿਸੇ ਨੇ ਸੀਸਰਾ ਨੂੰ ਜਾ ਦੱਸਿਆ ਕਿ ਅੱਬੀਨੋਅਮ ਦਾ ਪੁੱਤਰ ਬਾਰਾਕ ਤਾਬੋਰ ਪਰਬਤ ਵਿਖੇ ਸੀ। 13 ਇਸ ਲਈ ਸੀਸਰਾ ਨੇ ਆਪਣੇ 900 ਲੋਹੇ ਦੇ ਰੱਥ ਇਕੱਠੇ ਕਰ ਲਏ। ਸੀਸਰਾ ਨੇ ਆਪਣੇ ਸਾਰੇ ਬੰਦੇ ਵੀ ਇਕੱਠੇ ਕਰ ਲਈ। ਉਨ੍ਹਾਂ ਨੇ ਹਾਰੋਸਥ ਹਾਗੋਯਿਮ ਸ਼ਹਿਰ ਤੋਂ ਕੀਸ਼ੋਨ ਨਦੀ ਵੱਲ ਕੂਚ ਕਰ ਦਿੱਤਾ।
14 ਤਾਂ ਦਬੋਰਾਹ ਨੇ ਬਾਰਾਕ ਨੂੰ ਆਖਿਆ, “ਅੱਜ ਯਹੋਵਾਹ ਤੇਰੀ ਸੀਸਰਾ ਨੂੰ ਹਰਾਉਣ ਵਿੱਚ ਮਦਦ ਕਰੇਗਾ। ਅਵੱਸ਼ ਹੀ ਤੂੰ ਜਾਣਦਾ ਹੈਂ ਕਿ ਯਹੋਵਾਹ ਨੇ ਪਹਿਲਾਂ ਹੀ ਤੇਰੇ ਲਈ ਰਸਤਾ ਸਾਫ਼ ਕਰ ਦਿੱਤਾ ਹੈ।” ਇਸ ਲਈ ਬਾਰਾਕ ਨੇ 10,000 ਬੰਦਿਆਂ ਦੀ ਤਾਬੋਰ ਪਰਬਤ ਤੋਂ ਅਗਵਾਈ ਕੀਤੀ। 15 ਬਾਰਾਕ ਅਤੇ ਉਸ ਦੇ ਬੰਦਿਆਂ ਨੇ ਸੀਸਰਾ ਉੱਤੇ ਹਮਲਾ ਕਰ ਦਿੱਤਾ। ਲੜਾਈ ਦੇ ਦੌਰਾਨ, ਯਹੋਵਾਹ ਨੇ ਸੀਸਰਾ ਅਤੇ ਫ਼ੌਜ ਅਤੇ ਰੱਥਾਂ ਨੂੰ ਭੰਭਲ-ਭੂਸੇ ਵਿੱਚ ਪਾ ਦਿੱਤਾ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੀ ਕੀਤਾ ਜਾਵੇ। ਇਸ ਲਈ ਬਾਰਾਕ ਅਤੇ ਉਸ ਦੇ ਬੰਦਿਆਂ ਨੇ ਸੀਸਰਾ ਦੀ ਫ਼ੌਜ ਨੂੰ ਹਰਾ ਦਿੱਤਾ। ਪਰ ਸੀਸਰਾ ਆਪਣਾ ਰੱਥ ਛੱਡ ਕੇ ਪੈਦਲ ਦੌੜ ਗਿਆ। 16 ਬਾਰਾਕ ਨੇ ਸੀਸਰਾ ਦੀ ਫ਼ੌਜ ਨਾਲ ਲੜਾਈ ਜਾਰੀ ਰੱਖੀ। ਬਾਰਾਕ ਅਤੇ ਉਸ ਦੇ ਬੰਦਿਆਂ ਨੇ ਸੀਸਰਾ ਦੇ ਰੱਥਾਂ ਅਤੇ ਉਸਦੀ ਫ਼ੌਜ ਦਾ ਹਾਰੋਸ਼ਥ ਹਾਗੋਯਿਮ ਤੱਕ ਪਿੱਛਾ ਕੀਤਾ। ਬਾਰਾਕ ਅਤੇ ਉਸ ਦੇ ਬੰਦਿਆਂ ਨੇ ਆਪਣੀਆਂ ਤਲਵਾਰਾਂ ਨਾਲ ਸੀਸਰਾ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ। ਸੀਸਰਾ ਦਾ ਕੋਈ ਵੀ ਬੰਦਾ ਜਿਉਂਦਾ ਨਹੀਂ ਬਚਿਆ।
17 ਪਰ ਸੀਸਰਾ ਭੱਜ ਗਿਆ। ਉਹ ਇੱਕ ਤੰਬੂ ਕੋਲ ਆਇਆ ਜਿੱਥੇ ਯਾਏਲ ਨਾਮ ਦੀ ਇੱਕ ਔਰਤ ਰਹਿੰਦੀ ਸੀ। ਯਾਏਲ ਹਬਰ ਨਾਮ ਦੇ ਬੰਦੇ ਦੀ ਪਤਨੀ ਸੀ। ਉਹ ਕੇਨੀ ਲੋਕਾਂ ਵਿੱਚੋਂ ਸੀ। ਹਬਰ ਦੇ ਪਰਿਵਾਰ ਦਾ ਹਸੋਰ ਦੇ ਰਾਜੇ ਯਾਬੀਨ ਨਾਲ ਸ਼ਾਂਤੀ ਦਾ ਸਮਝੌਤਾ ਸੀ। ਇਸ ਲਈ ਸੀਸਰਾ ਯਾਏਲ ਦੇ ਤੰਬੂ ਵੱਲ ਭੱਜਿਆ। 18 ਯਾਏਲ ਨੇ ਸੀਸਰਾ ਨੂੰ ਆਉਂਦਿਆਂ ਦੇਖਿਆ, ਇਸ ਲਈ ਉਹ ਬਾਹਰ ਆਕੇ ਉਸ ਨੂੰ ਮਿਲਣ ਆਈ। ਯਾਏਲ ਨੇ ਸੀਸਰਾ ਨੂੰ ਆਖਿਆ, “ਸ਼੍ਰੀ ਮਾਨ ਜੀ, ਮੇਰੇ ਤੰਬੂ ਵਿੱਚ ਆ ਜਾਉ। ਆ ਜਾਓ ਡਰੋ ਨਾ।” ਇਸ ਲਈ ਸੀਸਰਾ ਯਾਏਲ ਦੇ ਤੰਬੂ ਵਿੱਚ ਚੱਲਾ ਗਿਆ ਅਤੇ ਉਸ ਨੇ ਉਸ ਨੂੰ ਇੱਕ ਦਰੀ ਨਾਲ ਢੱਕ ਦਿੱਤਾ।
19 ਸੀਸਰਾ ਨੇ ਯਾਏਲ ਨੂੰ ਆਖਿਆ, “ਮੈਨੂੰ ਪਿਆਸ ਲੱਗੀ ਹੈ ਕਿਰਪਾ ਕਰਕੇ ਮੈਨੂੰ ਪੀਣ ਲਈ ਥੋੜਾ ਪਾਣੀ ਦੇ।” ਯਾਏਲ ਕੋਲ ਪਾਣੀ ਦੀ ਇੱਕ ਮਸ਼ਕ ਸੀ ਜਿਸ ਵਿੱਚ ਉਸ ਨੇ ਦੁੱਧ ਰੱਖਿਆ ਹੋਇਆ ਸੀ। ਉਸ ਨੇ ਸੀਸਰਾ ਨੂੰ ਪੀਣ ਲਈ ਉਸ ਵਿੱਚੋਂ ਥੋੜਾ ਜਿਹਾ ਦੁੱਧ ਦਿੱਤਾ। ਫ਼ੇਰ ਉਸ ਨੇ ਸੀਸਰਾ ਨੂੰ ਢੱਕ ਦਿੱਤਾ।
20 ਤਾਂ ਸੀਸਰਾ ਨੇ ਯਾਏਲ ਨੂੰ ਆਖਿਆ, “ਜਾ ਜਾਕੇ ਤੰਬੂ ਦੇ ਪ੍ਰਵੇਸ਼ ਉੱਤੇ ਖੜੀ ਹੋ ਜਾ। ਜੇ ਕੋਈ ਆਵੇ ਅਤੇ ਤੈਨੂੰ ਪੁੱਛੇ, ‘ਅੰਦਰ ਕੋਈ ਹੈ?’ ਤਾਂ ਉਸ ਨੂੰ ਆਖੀਂ, ‘ਨਹੀਂ ਕੋਈ ਨਹੀਂ।’”
21 ਪਰ ਯਾਏਲ ਨੇ ਤੰਬੂ ਦੀ ਕਿੱਲੀ ਅਤੇ ਹਥੌੜਾ ਲਿਆ। ਅਤੇ ਚੁੱਪਚਾਪ ਸੀਸਰਾ ਕੋਲ ਗਈ। ਸੀਸਰਾ ਬਹੁਤ ਥੱਕਿਆ ਹੋਇਆ ਸੀ, ਇਸ ਲਈ ਉਹ ਸੌਂ ਗਿਆ ਸੀ ਯਾਏਲ ਨੇ ਸੀਸਰਾ ਦੇ ਸਿਰ ਦੇ ਇੱਕ ਪਾਸੇ ਤੰਬੂ ਦੀ ਕਿੱਲੀ ਰੱਖੀ ਅਤੇ ਹਥੌੜੇ ਨਾਲ ਠੋਕ ਦਿੱਤੀ। ਕਿੱਲੀ ਉਸ ਦੇ ਸਿਰ ਵਿੱਚੋਂ ਪਾਰ ਹੁੰਦੀ ਹੋਈ ਧਰਤੀ ਵਿੱਚ ਚਲੀ ਗਈ ਅਤੇ ਸੀਸਰਾ ਮਰ ਗਿਆ।
22 ਉਸੇ ਵੇਲੇ ਬਾਰਾਕ ਸੀਸਰਾ ਨੂੰ ਲੱਭਦਾ ਹੋਇਆ ਯਾਏਲ ਦੇ ਤੰਬੂ ਕੋਲ ਆਇਆ। ਯਾਏਲ ਬਾਰਾਕ ਨੂੰ ਮਿਲਣ ਬਾਹਰ ਆਈ ਅਤੇ ਉਸ ਨੇ ਆਖਿਆ, “ਅੰਦਰ ਲੰਘ ਆਓ, ਅਤੇ ਮੈਂ ਤੁਹਾਨੂੰ ਉਹ ਬੰਦਾ ਦਿਖਾਵਾਂਗੀ ਜਿਸ ਨੂੰ ਤੁਸੀਂ ਲੱਭ ਰਹੇ ਹੋ।” ਇਸ ਲਈ ਬਾਰਾਕ ਯਾਏਲ ਦੇ ਨਾਲ ਤੰਬੂ ਵਿੱਚ ਦਾਖਲ ਹੋ ਗਿਆ। ਉੱਥੇ ਬਾਰਾਕ ਨੇ ਸੀਸਰਾ ਨੂੰ ਧਰਤੀ ਉੱਤੇ ਮਰਿਆ ਪਿਆ ਦੇਖਿਆ, ਜਿਸ ਦੇ ਸਿਰ ਦੇ ਪਾਸੇ ਤੰਬੂ ਵਾਲੀ ਕਿੱਲੀ ਧਸੀ ਹੋਈ ਸੀ।
23 ਉਸ ਦਿਨ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਲਈ ਕਨਾਨ ਦੇ ਰਾਜੇ ਯਾਬੀਨ ਨੂੰ ਹਾਰ ਦਿੱਤੀ। 24 ਇਸ ਤਰ੍ਹਾਂ ਇਸਰਾਏਲ ਦੇ ਲੋਕ ਉਦੋਂ ਤੱਕ ਹੋਰ-ਹੋਰ ਤਾਕਤਵਰ ਹੁੰਦੇ ਗਏ ਜਦੋਂ ਤੀਕ ਕਿ ਉਨ੍ਹਾਂ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਹਰਾ ਨਹੀਂ ਦਿੱਤਾ। ਇਸਰਾਏਲ ਦੇ ਲੋਕਾਂ ਨੇ ਆਖਿਰਕਾਰ ਕਨਾਨ ਦੇ ਰਾਜੇ ਯਾਬੀਨ ਨੂੰ ਤਬਾਹ ਕਰ ਦਿੱਤਾ।
ਦਬੋਰਾਹ ਦਾ ਗੀਤ
5 ਉਸ ਦਿਨ, ਜਦੋਂ ਇਸਰਾਏਲ ਦੇ ਲੋਕਾਂ ਨੇ ਸੀਸਰਾ ਨੂੰ ਹਰਾਇਆ, ਦਬੋਰਾਹ ਅਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ:
2 “ਇਸਰਾਏਲ ਦੇ ਲੋਕ ਯੁੱਧ ਲਈ ਤਿਆਰ ਹੋ ਗਏ।
ਉਨ੍ਹਾਂ ਨੇ ਆਪਣੀ ਇੱਛਾ ਅਨੁਸਾਰ ਆਪਣੇ-ਆਪ ਨੂੰ ਯੁੱਧ ਲਈ ਸਮਰਪਿਤ ਕਰ ਦਿੱਤਾ,
ਯਹੋਵਾਹ ਦੀ ਉਸਤਤਿ ਕਰੋ!
3 “ਰਾਜਿਓ ਸੁਣੋ।
ਹਾਕਮੋ ਧਿਆਨ ਦੇਵੋ,
ਮੈਂ ਗਾਵਾਂਗੀ।
ਮੈਂ ਖੁਦ ਯਹੋਵਾਹ ਲਈ ਗੀਤ ਗਾਵਾਂਗੀ।
ਮੈਂ ਯਹੋਵਾਹ ਲਈ, ਇਸਰਾਏਲ ਦੇ ਲੋਕਾਂ
ਦੇ ਪਰਮੇਸ਼ੁਰ ਲਈ, ਸੰਗੀਤ ਛੇੜਾਂਗੀ।
4 “ਹੇ ਯਹੋਵਾਹ, ਜਦੋਂ ਤੂੰ ਸੇਈਰ ਤੋਂ ਆਵੇਂ,
ਜਦੋਂ ਤੂੰ ਅਦੋਮ ਧਰਤੀ ਤੋਂ
ਕੂਚ ਕੀਤਾ ਧਰਤੀ ਹਿੱਲ ਗਈ।
ਅਕਾਸ਼ ਵਰਿਆ ਅਤੇ,
ਬੱਦਲਾਂ ਨੇ ਪਾਣੀ ਸੁੱਟਿਆ।
5 ਯਹੋਵਾਹ ਸੀਨਈ ਪਰਬਤ ਦੇ ਪਰਮੇਸ਼ੁਰ ਦੇ ਸਾਹਮਣੇ ਪਰਬਤ ਹਿੱਲੇ,
ਇਸਰਾਏਲ ਦੇ ਪਰਮੇਸ਼ੁਰ ਦੇ ਸਾਹਮਣੇ।
6 “ਅਨਾਥ ਦੇ ਪੁੱਤਰ ਸ਼ਮਗਰ [c] ਦੇ ਦਿਨਾਂ ਵਿੱਚ,
ਅਤੇ ਯਾਏਲ ਦੇ ਦਿਨਾਂ ਅੰਦਰ, ਮੁਖ ਸੜਕਾਂ ਸਨ ਸੱਖਣੀਆਂ।
ਕਾਰਵਾਨ ਅਤੇ ਮੁਸਾਫ਼ਰ ਸਫ਼ਰ ਕਰਦੇ ਸਨ ਪਿੱਛਲੀਆਂ ਸੜਕਾਂ ਉੱਤੇ।
7 “ਉੱਥੇ ਕੋਈ ਯੋਧੇ ਨਹੀਂ ਸਨ। ਦਬੋਰਾਹ ਤੇਰੇ ਆਉਣ ਤੀਕ,
ਇਸਰਾਏਲ ਵਿੱਚ ਕੋਈ ਸਿਪਾਹੀ ਨਹੀਂ ਸਨ।
ਜਦੋਂ ਤੀਕ ਤੂੰ ਇਸਰਾਏਲ ਦੀ ਮਾਂ ਬਣਕੇ ਨਹੀਂ ਖਲੋਤੀ ਸੀ।
8 “ਚੁਣੇ ਪਰਮੇਸ਼ੁਰ ਨੇ ਨਵੇਂ ਆਗੂ ਲੜਨ ਲਈ
ਸ਼ਹਿਰ ਦੇ ਦਰਵਾਜ਼ਿਆਂ ਉੱਤੇ।
ਮਿਲਦਾ ਨਹੀਂ ਸੀ ਕਿਸੇ ਨੂੰ ਢਾਲ ਜਾਂ ਨੇਜਾ
ਕੋਈ ਇਸਰਾਏਲ ਦੇ 40,000 ਸਿਪਾਹੀਆਂ ਵਿੱਚ।
9 “ਮੇਰਾ ਦਿਲ ਇਸਰਾਏਲ ਦੇ ਉਨ੍ਹਾਂ ਕਮਾਂਡਰਾਂ ਨਾਲ ਹੈ
ਜਿਹੜੇ ਆਪਣੀ ਰਜ਼ਾ ਨਾਲ ਜੰਗ ਨੂੰ ਗਏ ਸਨ!
ਯਹੋਵਾਹ ਨੂੰ ਅਸੀਸ ਦੇਵੋ!
10 “ਤੁਸੀਂ ਲੋਕੋ
ਜੋ ਚਿੱਟੇ ਖੋਤਿਆਂ ਉੱਤੇ ਸਵਾਰੀ ਕਰਦਿਆਂ
ਕਾਠੀਆਂ ਉੱਤੇ ਬੈਠੇ ਹੋਏ,
ਅਤੇ ਸੜਕ ਉੱਤੇ ਤੁਰੇ ਜਾਂਦਿਆਂ ਇਸ ਬਾਰੇ ਗੱਲ ਕਰੋ!
11 ਪਾਣੀ ਦੀਆਂ ਥਾਵਾਂ ਉੱਤੇ
ਅਸੀਂ ਖੜਤਾਲਾਂ ਦੀ ਅਵਾਜ਼ ਸੁਣਦੇ ਹਾਂ।
ਲੋਕ ਯਹੋਵਾਹ ਦੀਆਂ ਜਿੱਤਾਂ ਬਾਰੇ
ਅਤੇ ਉਸ ਦੇ ਇਸਰਾਏਲ ਦੇ ਸਿਪਾਹੀਆਂ ਦੀਆਂ ਜਿੱਤਾਂ ਬਾਰੇ ਗਾਉਂਦੇ ਹਨ
ਜਦੋਂ ਯਹੋਵਾਹ ਦੇ ਲੋਕ ਸ਼ਹਿਰ ਦਿਆਂ ਦਰਵਾਜ਼ਿਆਂ
ਉੱਤੇ ਲੜੇ ਸਨ ਅਤੇ ਜਿੱਤ ਗਏ ਸਨ।
12 “ਉੱਠ, ਉੱਠ ਦਬੋਰਾਹ!
ਉੱਠ, ਉੱਠ ਅਤੇ ਗੀਤ ਗਾ!
ਉੱਠ ਬਾਰਾਕ! ਜਾਕੇ ਆਪਣੇ ਦੁਸ਼ਮਣਾ
ਨੂੰ ਫ਼ੜ ਲੈ ਅਬੀਨੋਅਮ ਦੇ ਪੁੱਤਰ!
13 “ਫ਼ੇਰ ਬਚੇ ਹੋਏ ਤਕੜਿਆਂ ਨਾਲ ਲੜਨ ਲਈ ਹੇਠਾਂ ਚੱਲੇ ਗਏ।
ਯਹੋਵਾਹ ਦੇ ਲੋਕ ਮੇਰੇ ਲਈ ਯੋਧਿਆਂ ਦੇ ਖਿਲਾਫ਼ ਲੜਨ ਲਈ ਹੇਠਾਂ ਗਏ।
14 “ਇਫ਼ਰਾਈਮ ਦੇ ਲੋਕ ਅਮਾਲੇਕ ਦੇ ਪਹਾੜੀ ਪ੍ਰਦੇਸ਼ [d] ਵਿੱਚੋਂ ਆਏ।
ਹੇ ਬਿਨਯਾਮੀਨ, ਪਿੱਛਾ ਕੀਤਾ ਉਨ੍ਹਾਂ ਨੇ ਤੇਰਾ ਅਤੇ ਤੇਰੇ ਲੋਕਾਂ ਦਾ।
ਅਤੇ ਕਮਾਂਡਰ ਸਨ ਉੱਥੇ ਮਾਕੀਰ ਦੇ ਪਰਿਵਾਰ ਵਿੱਚੋਂ।
ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਸਰਦਾਰ ਆਪਣੀਆਂ ਡਾਂਗਾ ਨਾਲ ਆਏ।
15 ਯਿੱਸਾਕਾਰ ਦੇ ਆਗੂ ਦਬੋਰਾਹ ਦੇ ਨਾਲ ਸਨ।
ਯਿੱਸਾਕਾਰ ਦਾ ਪਰਿਵਾਰ ਬਾਰਾਕ ਨਾਲ ਵਫ਼ਾਦਾਰ ਸੀ।
ਉਹ ਉਸਦੀ ਕਮਾਨ ਥੱਲੇ ਵਾਦੀ ਅੰਦਰ ਭੇਜੇ ਗਏ ਸਨ।
“ਰਊਬੇਨ ਨੇ ਫ਼ੌਜੀ ਸਮੂਹਾਂ ਦਰਮਿਆਨ, ਮਹਾਨ ਹਸਤੀਆਂ ਵਾਦ-ਵਿਵਾਦ ਕਰ ਰਹੀਆਂ ਸਨ ਕਿ ਕੀ ਕਰੀਏ।
16 ਇਸ ਲਈ ਤੂੰ ਕਿਉਂ ਉੱਥੇ ਆਪਣੀਆਂ ਭੇਡਾਂ ਦੇ ਵਾੜੇ ਦੀਆਂ ਕੰਧਾਂ ਕੋਲ ਬੈਠਾ ਸੀ।
ਰਊਬੇਨ ਦਿਆਂ ਬਹਾਦੁਰ ਸਿਪਾਹੀਆਂ ਨੇ ਜੰਗ ਬਾਰੇ ਬਹੁਤ ਸੋਚਿਆ।
ਪਰ ਉਹ, ਆਪਣੀ ਭੇਡਾਂ ਲਈ ਵਜਾਏ ਸੰਗੀਤ ਨੂੰ ਸੁਣਦਿਆਂ, ਘਰਾਂ ਅੰਦਰ ਰੁਕੇ ਰਹੇ।
17 ਗਿਲਆਦ ਦੇ ਲੋਕ ਆਪਣਿਆਂ ਡੇਰਿਆਂ ਅਤੇ ਯਰਦਨ ਨਦੀ ਦੇ ਪਰਲੇ ਪਾਸੇ ਰੁਕੇ ਰਹੇ ਸਨ।
ਤੁਸੀਂ, ਦਾਨ ਦੇ ਲੋਕੋ, ਕਿਉਂ ਤੁਸੀਂ ਆਪਣੇ ਜਹਾਜ਼ਾਂ ਕੋਲ ਰੁਕੇ ਰਹੋ?
ਆਸ਼ੇਰ ਦੇ ਲੋਕ ਸਮੁੰਦਰ ਲਾਗੇ ਆਪਣਿਆਂ
ਸੁਰੱਖਿਅਤ ਬੰਦਰਗਾਹਾਂ ਉੱਤੇ ਡੇਰਾ ਲਾਈ ਰੁਕੇ ਰਹੇ।
18 “ਪਰ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ, ਉਨ੍ਹਾਂ ਪਹਾੜੀਆਂ ਉੱਤੇ ਜੰਗ ਕਰਦਿਆਂ
ਆਪਣੀਆਂ ਜਿੰਦਾਂ ਖਤਰੇ’ਚ ਪਾਈਆਂ।
19 ਕਨਾਨ ਦੇ ਰਾਜੇ ਲੜਨ ਲਈ ਆਏ,
ਪਰ ਉਹ ਕੋਈ ਖਜ਼ਾਨੇ ਲੈ ਕੇ ਨਹੀਂ ਗਏ!
ਉਹ ਮਗਿੱਦੋ ਦੇ ਝਰਨਿਆਂ ਨੇੜੇ
ਤਆਨਾਕ ਸ਼ਹਿਰ ਵਿਖੇ ਲੜੇ।
20 ਅਕਾਸ਼ ਦੇ ਤਾਰੇ ਉਨ੍ਹਾਂ ਨਾਲ ਲੜੇ,
ਉਹ ਅਕਾਸ਼ ਤੋਂ ਪਾਰ ਆਪਣੀਆਂ ਦਿਸ਼ਾਵਾਂ ਤੋਂ ਸੀਸਰਾ ਦੇ ਖਿਲਾਫ਼ ਲੜੇ।
21 ਕੀਸ਼ੋਨ ਨਦੀ, ਉਹ ਬੁੱਢੀ ਨਦੀ,
ਸੀਸਰਾ ਦੇ ਬੰਦਿਆਂ ਨੂੰ ਰੋੜ੍ਹ ਕੇ ਲੈ ਗਈ। ਹੇ ਮੇਰੀ ਜਾਨ,
ਤਾਕਤ ਨਾਲ ਅਗਾਂਹ ਵੱਧ!
22 ਘੋੜਿਆਂ ਦੇ ਸੁੰਮ ਧਰਤੀ ਉੱਤੇ ਵੱਜੇ ਸੀਸਰਾ
ਦੇ ਸ਼ਕਤੀਸ਼ਾਲੀ ਘੋੜੇ ਦੌੜਦੇ ਗਏ ਦੌੜਦੇ ਗਏ।
23 “ਯਹੋਵਾਹ ਦੇ ਦੂਤ ਨੇ ਆਖਿਆ, ‘ਮੇਰੋਜ਼ ਦੇ ਸ਼ਹਿਰ ਨੂੰ ਸਰਾਪ ਦੇਵੋ।
ਉੱਥੋਂ ਦੇ ਲੋਕਾਂ ਨੂੰ ਸਰਾਪ ਦੇਵੋ!
ਉਹ ਤਾਕਤਵਰਾਂ ਦੇ ਖਿਲਾਫ਼ ਯਹੋਵਾਹ ਦੀ
ਮਦਦ ਕਰਨ ਲਈ ਨਹੀਂ ਆਏ।’
24 ਯਾਏਲ ਕੇਨੀ ਹਬਰ ਦੀ ਪਤਨੀ ਸੀ।
ਉਹ ਸਾਰੀਆਂ ਔਰਤਾਂ ਨਾਲੋਂ ਵੱਧੇਰੇ ਧੰਨ ਹੋਵੇਗੀ।
25 ਸੀਸਰਾ ਨੇ ਪਾਣੀ ਮੰਗਿਆ
ਯਾਏਲ ਨੇ ਉਸ ਨੂੰ ਦੁੱਧ ਦਿੱਤਾ।
ਉਹ ਰਾਜੇ ਦੇ ਯੋਗ ਪਿਆਲੇ
ਅੰਦਰ ਕਰੀਮ ਲੈ ਆਈ ਸੀ।
26 ਫ਼ੇਰ ਯਾਏਲ ਨੇ ਹੱਥ ਵੱਧਾਇਆ ਅਤੇ ਤੰਬੂ ਦੀ ਕਿੱਲੀ ਫ਼ੜ ਲਈ।
ਉਸਦਾ ਸੱਜਾ ਹੱਥ ਹਥੌੜੇ ਤੀਕ ਜਾ ਪਹੁੰਚਿਆ ਜਿਸ ਨੂੰ ਕਾਮੇ ਵਰਤਦੇ ਨੇ।
ਫ਼ੇਰ ਉਸ ਨੇ ਹਥੌੜਾ ਸੀਸਰਾ ਉੱਤੇ ਵਰਤਿਆ! ਉਸ ਨੇ ਉਸ ਦੇ ਸਿਰ ਉੱਤੇ ਸੱਟ ਮਾਰੀ
ਅਤੇ ਉਸਦੀ ਪੁੜਪੁੜੀ ਅੰਦਰ ਸੁਰਾਖ ਕਰ ਦਿੱਤਾ।
27 ਉਹ ਯਾਏਲ ਦੇ ਪੈਰਾਂ ਵਿੱਚਕਾਰ ਡਿੱਗ ਪਿਆ।
ਉਹ ਡਿੱਗਿਆ। ਉਹ ਉੱਥੇ ਹੀ ਪਿਆ ਰਿਹਾ।
ਉਹ ਉਸ ਦੇ ਪੈਰਾਂ ਵਿੱਚਕਾਰ ਡਿੱਗ ਪਿਆ
ਜਿੱਥੇ ਸੀਸਰਾ ਡੁੱਬਿਆ,
ਉਹ ਉੱਥੇ ਡਿੱਗਿਆ,
ਤਬਾਹ ਹੋ ਗਿਆ।
28 “ਦੇਖੋ, ਉਹ ਸੀਸਰਾ ਦੀ ਮਾਂ ਖੜੀ, ਬਾਰੀ ਵਿੱਚੋਂ ਦੇਖ ਰਹੀ ਹੈ,
ਪਰਦਿਆਂ ਵਿੱਚੋਂ ਦੇਖ ਰਹੀ ਅਤੇ ਰੋ ਰਹੀ ਹੈ।
‘ਸੀਸਰਾ ਦੇ ਰੱਥ ਨੇ ਇੰਨੀ ਦੇਰ ਕਿਉਂ ਲਾ ਦਿੱਤੀ ਹੈ?
ਮੈਨੂੰ ਉਸ ਦੇ ਰੱਥਾਂ ਦੀ ਆਵਾਜ਼ ਕਿਉਂ ਸੁਣਦੀ ਨਹੀਂ?’
29 “ਸਭ ਤੋਂ ਸੂਝਵਾਨ ਔਰਤ [e] ਉਸ ਨੂੰ ਜਵਾਬ ਦਿੰਦੀ ਹੈ,
ਹਾਂ ਉਹ ਜਵਾਬ ਦਿੰਦੀ ਹੈ।
30 ‘ਮੈਨੂੰ ਯਕੀਨ ਹੈ ਕਿ ਉਹ ਜੰਗ ਜਿੱਤ ਗਏ ਹਨ
ਅਤੇ ਹਰਾਏ ਹੋਏ ਲੋਕਾਂ ਤੋਂ ਉਨ੍ਹਾਂ ਦੀਆਂ ਚੀਜ਼ਾਂ ਖੋਹ ਰਹੇ ਹਨ।
ਉਹ ਆਪਸ ਵਿੱਚ ਲੁੱਟ ਦਾ ਮਾਲ ਵੰਡ ਰਹੇ ਹਨ।
ਹਰ ਸਿਪਾਹੀ ਇੱਕ ਜਾਂ ਦੋ ਕੁੜੀਆਂ ਲਿਜਾ ਰਿਹਾ ਹੈ।
ਸੀਸਰਾ ਨੂੰ ਰੰਗਦਾਰ ਕੱਪੜੇ ਲੱਭ ਗਏ ਹੋਣਗੇ। ਹਾਂ,
ਸੀਸਰਾ ਨੂੰ ਰੰਗਦਾਰ ਜੇਤੂ ਦੀ ਗਰਦਨ ਲਈ ਕੱਢਾਈ ਕੀਤੇ ਹੋਏ ਇੱਕ ਜਾਂ ਦੋ ਰੰਗਦਾਰ ਸਕਾਫ਼ ਲੱਭ ਗਏ-
ਜਾਂ ਸ਼ਾਇਦ ਦੋ-ਵਿਜੇਈ ਸੀਸਰਾ ਦੇ ਪਹਿਨਣ ਵਾਸਤੇ।’
31 “ਰਥ ਕਰੇ ਇਵੇਂ ਹੀ ਮਰਨ ਦੁਸ਼ਮਣ ਤੁਹਾਡੇ, ਯਹੋਵਾਹ ਜੀ!
ਅਤੇ ਕਾਸ਼ ਉਹ ਲੋਕ ਸਾਰੇ ਜਿਹੜੇ ਪਿਆਰ ਕਰਨ ਤੁਹਾਨੂੰ ਹੋ ਜਾਵਣ ਤਕੜੇ ਚਢ਼ਦੇ ਸੂਰਜ ਵਾਗਰਾਂ!”
ਇਸ ਤਰ੍ਹਾਂ ਉੱਥੇ 40 ਸਾਲਾਂ ਤੀਕ ਸ਼ਾਂਤੀ ਰਹੀ।
2010 by World Bible Translation Center