Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 102

ਇੱਕ ਦੁੱਖੀ ਬੰਦੇ ਦੀ ਉਸ ਵੇਲੇ ਦੀ ਪ੍ਰਾਰਥਨਾ, ਜਦੋਂ ਉਹ ਆਪਣੇ-ਆਪ ਨੂੰ ਨਿਮਾਣਾ ਸਮਝਦਾ ਅਤੇ ਯਹੋਵਾਹ ਅੱਗੇ ਸ਼ਿਕਾਇਤ ਕਰਨੀ ਚਾਹੁੰਦਾ ਹੈ।

102 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
    ਸਹਾਇਤਾ ਲਈ ਮੇਰੀ ਪ੍ਰਾਰਥਨਾ ਸੁਣੋ।
ਯਹੋਵਾਹ, ਮੇਰੇ ਕੋਲੋਂ ਮੁੱਖ ਨਾ ਮੋੜੋ ਜਦੋਂ ਕਿ ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ।
    ਜਦੋਂ ਵੀ ਮੈਂ ਸਹਾਇਤਾ ਲਈ ਪੁਕਾਰ ਕਰਾ ਸੁਣੋ ਅਤੇ ਛੇਤੀ ਹੀ ਇਸਦਾ ਉੱਤਰ ਦਿਉ।
ਮੇਰੀ ਜ਼ਿੰਦਗੀ ਧੂੰਏ ਦੇ ਵਾਂਗ ਬੀਤ ਰਹੀ ਹੈ।
    ਮੇਰੀ ਜ਼ਿੰਦਗੀ ਅੱਗ ਵਾਂਗ ਹੌਲੀ-ਹੌਲੀ ਮੱਚ ਰਹੀ ਹੈ।
ਮੇਰੀ ਸ਼ਕਤੀ ਜਾਂਦੀ ਰਹੀ ਹੈ।
    ਮੈਂ ਸੁੱਕੇ ਮਰ ਰਹੇ ਘਾਹ ਵਰਗਾ ਹਾਂ।
    ਮੈਂ ਆਪਣਾ ਭੋਜਨ ਕਰਨਾ ਵੀ ਭੁੱਲ ਜਾਦਾਂ ਹਾਂ।
ਮੇਰੀ ਉਦਾਸੀ ਦੇ ਕਾਰਣ ਮੇਰਾ ਭਾਰ ਘਟ ਰਿਹਾ ਹੈ।
ਮੈਂ ਉਜਾੜ ਵਿੱਚ ਰਹਿਣ ਵਾਲੇ ਉੱਲੂ ਵਾਂਗ ਇੱਕਲਾ ਹਾਂ।
    ਮੈਂ ਉਸ ਉੱਲੂ ਵਾਂਗ ਇੱਕਲਾ ਹਾਂ ਜੋ ਖੰਡਰਾਂ ਵਿੱਚ ਰਹਿੰਦਾ ਹੈ।
ਮੈਨੂੰ ਨੀਂਦ ਨਹੀਂ ਆਉਂਦੀ।
    ਮੈਂ ਛੱਤ ਉੱਤੇ ਬੈਠੇ ਪੰਛੀ ਵਾਂਗ ਹਾਂ।
ਮੇਰੇ ਦੁਸ਼ਮਣ ਹਮੇਸ਼ਾ ਮੇਰਾ ਨਿਰਾਦਰ ਕਰਦੇ ਹਨ।
    ਉਹ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਮੈਨੂੰ ਸਰਾਪ ਦਿੰਦੇ ਹਨ।
ਮੇਰੀ ਮਹਾ ਉਦਾਸੀ ਹੀ ਸਿਰਫ਼ ਮੇਰਾ ਭੋਜਨ ਹੈ।
    ਮੇਰੇ ਹੰਝੂ ਮੇਰੇ ਪਿਆਲੇ ਵਿੱਚ ਡਿੱਗਦੇ ਹਨ।
10 ਕਿਉਂਕਿ ਯਹੋਵਾਹ ਤੁਸੀਂ ਮੇਰੇ ਨਾਲ ਨਾਰਾਜ਼ ਹੋ।
    ਤੁਸਾਂ ਮੈਨੂੰ ਉਤਾਹਾਂ ਚੁੱਕਿਆ ਅਤੇ ਫ਼ੇਰ ਤੁਸਾਂ ਮੈਨੂੰ ਦੂਰ ਸੁੱਟ ਦਿੱਤਾ।

11 ਮੇਰੀ ਜ਼ਿੰਦਗੀ ਆਥਣ ਦੇ ਲੰਮਿਆਂ ਪਰਛਾਵਿਆਂ ਵਾਂਗ ਮੁੱਕਣ ਹੀ ਵਾਲੀ ਹੈ।
    ਮੈਂ ਸੁੱਕੇ ਅਤੇ ਮਰ ਰਹੇ ਘਾਹ ਵਾਂਗ ਹਾਂ।
12 ਪਰ ਯਹੋਵਾਹ, ਤੁਸੀਂ ਸਦਾ ਲਈ ਰਹੋਂਗੇ।
    ਤੁਹਾਡਾ ਨਾਮ ਸਦਾ-ਸਦਾ ਲਈ ਰਹੇਗਾ।
13 ਤੁਸੀਂ ਉੱਠੋਂਗੇ ਅਤੇ ਸੀਯੋਨ ਨੂੰ ਅਰਾਮ ਦਿਉਂਗੇ।
    ਵਕਤ ਆ ਰਿਹਾ ਹੈ ਜਦੋਂ ਤੁਸੀਂ ਸੀਯੋਨ ਉੱਤੇ ਮਿਹਰਬਾਨ ਹੋਵੋਂਗੇ।
14 ਤੁਹਾਡੇ ਸੇਵਕ ਉਸ ਸੀਯੋਨ ਪੱਥਰ ਨੂੰ ਪਿਆਰ ਕਰਦੇ ਹਨ।
    ਉਹ ਉਸ ਸ਼ਹਿਰ ਦੀ ਮਿੱਟੀ ਨੂੰ ਵੀ ਪਿਆਰ ਕਰਦੇ ਹਨ।
15 ਲੋਕ ਯਹੋਵਾਹ ਦੇ ਨਾਮ ਦੀ ਉਪਾਸਨਾ ਕਰਨਗੇ।
    ਹੇ ਪਰਮੇਸ਼ੁਰ, ਧਰਤੀ ਦੇ ਸਾਰੇ ਰਾਜੇ ਤੁਹਾਨੂੰ ਸਤਿਕਾਰਨਗੇ।
16 ਯਹੋਵਾਹ ਫ਼ੇਰ ਸੀਯੋਨ ਦੀ ਉਸਾਰੀ ਕਰੇਗਾ।
    ਲੋਕ ਉਸਦੀ ਮਹਿਮਾ ਨੂੰ ਫ਼ੇਰ ਵੇਖਣਗੇ।
17 ਪਰਮੇਸੁਰ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾ ਸੁਣੇਗਾ
    ਜਿਨ੍ਹਾਂ ਨੂੰ ਉਸ ਨੇ ਜਿਉਂਦਿਆਂ ਛੱਡ ਦਿੱਤਾ।
18 ਇਨ੍ਹਾਂ ਗੱਲਾਂ ਨੂੰ ਆਉਣ ਵਾਲੀ ਪੀੜੀ ਲਈ ਲਿਖੋ।
    ਅਤੇ ਭਵਿੱਖ ਵਿੱਚ ਉਹ ਲੋਕ ਯਹੋਵਾਹ ਦੀ ਉਸਤਤਿ ਕਰਨਗੇ।
19 ਯਹੋਵਾਹ ਸਵਰਗ ਵਿੱਚੋਂ ਹੇਠਾਂ ਧਰਤੀ ਉੱਤੇ ਵੇਖੇਗਾ।
20 ਅਤੇ ਉਹ ਬੰਦੀਵਾਨਾਂ ਦੀਆਂ ਪ੍ਰਾਰਥਨਾ ਸੁਣੇਗਾ।
    ਉਹ ਉਨ੍ਹਾਂ ਲੋਕਾਂ ਨੂੰ ਮੁਕਤ ਕਰ ਦੇਵੇਗਾ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ।
21 ਫ਼ੇਰ ਸੀਯੋਨ ਦੇ ਲੋਕ ਯਹੋਵਾਹ ਬਾਰੇ ਦੱਸਣਗੇ।
ਉਹ ਯਰੂਸ਼ਲਮ ਵਿੱਚ ਉਸ ਦੇ ਨਾਮ ਦੀ ਉਸਤਤਿ ਕਰਨਗੇ।
22     ਕੌਮਾਂ ਆਪਸ ਵਿੱਚ ਇਕੱਠੀਆਂ ਹੋਣਗੀਆਂ
    ਬਾਦਸ਼ਾਹੀਆਂ ਯਹੋਵਾਹ ਦੀ ਸੇਵਾ ਕਰਨ ਲਈ ਆਉਣਗੀਆਂ।

23 ਮੇਰੀ ਤਾਕਤ ਹੀਣ ਹੋ ਗਈ ਹੈ।
    ਮੇਰੀ ਜ਼ਿੰਦਗੀ ਛੋਟੀ ਬਣਾ ਦਿੱਤੀ ਗਈ ਹੈ।
24 ਇਸ ਲਈ ਮੈਂ ਆਖਿਆ, “ਮੈਨੂੰ ਉਦੋਂ ਤੱਕ ਨਾ ਮਰਨ ਦਿਉ ਜਦੋਂ ਤੱਕ ਮੈਂ ਜਵਾਨ ਹਾਂ।
    ਹੇ ਪਰਮੇਸ਼ੁਰ ਤੁਸੀਂ ਸਦਾ-ਸਦਾ ਲਈ ਰਹੋਂਗ਼ੇ।
25 ਤੁਸੀਂ ਬਹੁਤ ਪਹਿਲਾਂ ਦੁਨੀਆਂ ਸਾਜੀ ਸੀ।
    ਤੁਸੀਂ ਆਪਣੇ ਹੱਥੀਂ ਅਕਾਸ਼ ਬਣਾਇਆ ਸੀ।
26 ਦੁਨੀਆਂ ਅਤੇ ਅਕਾਸ਼ ਖਤਮ ਹੋ ਜਾਣਗੇ ਪਰ ਤੁਸੀਂ ਸਦਾ ਲਈ ਰਹੋਂਗੇ।
    ਉਹ ਪੁਰਾਣੇ ਕੱਪੜਿਆਂ ਵਾਂਗ ਹੰਡ ਜਾਵਣਗੇ।
ਅਤੇ ਤੁਸੀਂ ਉਨਾਂ ਨੂੰ ਕੱਪੜਿਆਂ ਵਾਂਗ ਹੀ ਬਦਲ ਦਿਉਂਗੇ।
    ਉਹ ਸਾਰੇ ਹੀ ਬਦਲੇ ਜਾਣਗੇ।
27 ਪਰ ਤੁਸੀਂ ਪਰਮੇਸ਼ੁਰ, ਕਦੇ ਨਹੀਂ ਬਦਲੋਂਗੇ।
    ਤੁਸੀਂ ਸਦਾ ਲਈ ਰਹੋਂਗੇ।
28 ਅੱਜ ਅਸੀਂ ਤੁਹਾਡੇ ਸੇਵਕ ਹਾਂ।
    ਸਾਡੇ ਬੱਚੇ ਇੱਥੇ ਰਹਿਣਗੇ।
    ਅਤੇ ਉਨ੍ਹਾਂ ਦੀ ਉਲਾਦ ਵੀ ਤੁਹਾਡੀ ਉਪਾਸਨਾ ਕਰਨ ਲਈ ਇੱਥੇ ਹੀ ਹੋਵੇਗੀ।”

ਜ਼ਬੂਰ 107:1-32

ਪੰਜਵਾਂ ਭਾਗ

(ਜ਼ਬੂਰ 107-150)

107 ਯਹੋਵਾਹ ਦਾ ਉਸਤਤਿ ਕਰੋ ਕਿਉਂਕਿ ਉਹ ਸ਼ੁਭ ਹੈ।
    ਉਸਦਾ ਪਿਆਰ ਸਦੀਵੀ ਹੈ।
ਹਰ ਵਿਅਕਤੀ ਨੂੰ ਜਿਸ ਨੂੰ ਯਹੋਵਾਹ ਨੇ ਬਚਾਇਆ ਹੈ ਇਹੀ ਗੱਲ ਆਖਣੀ ਚਾਹੀਦੀ ਹੈ।
    ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਤੋਂ ਬਚਾਇਆ।
ਯਹੋਵਾਹ ਨੇ ਆਪਣੇ ਲੋਕਾਂ ਨੂੰ ਬਹੁਤ ਸਾਰੇ ਭਿੰਨ-ਭਿੰਨ ਦੇਸ਼ਾਂ ਵਿੱਚੋਂ ਇਕੱਠਿਆ ਕੀਤਾ।
    ਉਹ ਉਨ੍ਹਾਂ ਨੂੰ ਪੂਰਬ, ਪੱਛਮ, ਉੱਤਰ ਅਤੇ ਦੱਖਣ ਵਿੱਚੋਂ ਲਿਆਇਆ।

ਉਨ੍ਹਾਂ ਵਿੱਚੋਂ ਕਈ ਸੁੱਕੇ ਮਾਰੂਥਲ ਵਿੱਚ ਭਟਕਦੇ ਸਨ।
    ਉਹ ਰਹਿਣ ਦਾ ਟਿਕਾਣਾ ਲੱਭ ਰਹੇ ਸਨ।
    ਪਰ ਉਨ੍ਹਾਂ ਨੂੰ ਕੋਈ ਸ਼ਹਿਰ ਨਹੀਂ ਮਿਲਿਆ ਸੀ।
ਉਹ ਭੁੱਖੇ ਪਿਆਸੇ ਸਨ
    ਅਤੇ ਕਮਜ਼ੋਰ ਵੀ ਹੋ ਰਹੇ ਸਨ।
ਫ਼ੇਰ ਉਨ੍ਹਾਂ ਨੇ ਯਹੋਵਾਹ ਕੋਲ ਸਹਾਇਤਾ ਲਈ ਪੁਕਾਰ ਕੀਤੀ।
    ਅਤੇ ਉਸ ਨੇ ਉਨ੍ਹਾਂ ਨੂੰ ਮੁਸੀਬਤਾਂ ਤੋਂ ਬਚਾ ਲਿਆ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਿੱਧਾ ਉਸ ਸ਼ਹਿਰ ਵਿੱਚ ਲੈ ਗਿਆ ਜਿੱਥੇ ਉਨ੍ਹਾਂ ਨੇ ਰਹਿਣਾ ਸੀ।
ਯਹੋਵਾਹ ਦਾ ਉਸ ਦੇ ਪਿਆਰ ਲਈ ਅਤੇ ਉਨ੍ਹਾਂ ਚਮਤਕਾਰਾਂ ਲਈ ਧੰਨਵਾਦ ਕਰੋ।
    ਜਿਹੜੇ ਉਹ ਲੋਕਾਂ ਲਈ ਕਰਦਾ ਹੈ।
ਪਰਮੇਸ਼ੁਰ ਪਿਆਸੀ ਰੂਹ ਨੂੰ ਤ੍ਰਿਪਤ ਕਰਦਾ ਹੈ।
    ਪਰਮੇਸ਼ੁਰ ਭੁੱਖੀ ਆਤਮਾ ਨੂੰ ਚੰਗੀਆਂ ਚੀਜ਼ਾਂ ਨਾਲ ਭਰਦਾ ਹੈ।

10 ਪਰਮੇਸ਼ੁਰ ਦੇ ਕੁਝ ਲੋਕ, ਕੈਦ ਦੀਆਂ ਸਲਾਖਾਂ ਦੇ ਪਿੱਛੇ
    ਹਨੇਰਮਈ ਕੈਦ ਵਿੱਚ ਬੰਦ ਸਨ।
11 ਕਿਉਂਕਿ ਉਹ ਲੋਕ ਉਨ੍ਹਾਂ ਗੱਲਾਂ ਦੇ ਖਿਲਾਫ਼ ਲੜੇ ਸਨ। ਜੋ ਪਰਮੇਸ਼ੁਰ ਨੇ ਆਖੀਆਂ ਸਨ।
    ਉਨ੍ਹਾਂ ਸਭ ਨੇ ਉੱਚੇ ਪਰਮੇਸ਼ੁਰ ਦੀ ਸਲਾਹ ਮੰਨਣ ਤੋਂ ਇਨਕਾਰ ਕੀਤਾ ਸੀ।
12 ਪਰਮੇਸ਼ੁਰ ਨੇ ਉਨ੍ਹਾਂ ਦੇ ਅਮਲਾਂ ਬਦਲੇ
    ਉਨ੍ਹਾਂ ਲਈ ਜ਼ਿੰਦਗੀ ਬਹੁਤ ਦੁਸ਼ਵਾਰ ਬਣਾ ਦਿੱਤੀ।
ਉਹ ਥਿੜਕ ਗਏ ਅਤੇ ਡਿੱਗ ਪਏ।
    ਅਤੇ ਉਹ ਉੱਥੇ ਕੋਈ ਵੀ ਉਨ੍ਹਾਂ ਦਾ ਮਦਦਗਾਰ ਨਹੀਂ ਸੀ।
13 ਉਹ ਲੋਕ ਮੁਸੀਬਤ ਵਿੱਚ ਸਨ।
ਇਸ ਲਈ ਉਨ੍ਹਾਂ ਨੇ ਸਹਾਇਤਾ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ।
    ਅਤੇ ਉਸ ਨੇ ਉਨ੍ਹਾਂ ਨੂੰ ਮੁਸੀਬਤਾਂ ਤੋਂ ਬਚਾ ਲਿਆ।
14 ਪਰਮੇਸ਼ੁਰ ਉਨ੍ਹਾਂ ਨੂੰ ਹਨੇਰਮਈ ਕੋਠੜੀਆਂ ਵਿੱਚੋਂ ਕੱਢ ਲਿਆਇਆ।
    ਪਰਮੇਸ਼ੁਰ ਨੇ ਉਨ੍ਹਾਂ ਦੀਆਂ ਬੇੜੀਆਂ ਤੋੜ ਦਿੱਤੀਆਂ।
15 ਯਹੋਵਾਹ ਦਾ ਉਸ ਦੇ ਪਿਆਰ ਲਈ ਅਤੇ ਉਨ੍ਹਾਂ ਚਮਤਕਾਰਾਂ ਲਈ ਧੰਨਵਾਦ ਕਰੋ।
    ਜਿਹੜੇ ਉਹ ਲੋਕਾਂ ਲਈ ਕਰਦਾ ਹੈ।
16 ਸਾਡਾ ਪਰਮੇਸ਼ੁਰ ਆਪਣੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਸਾਡੀ ਮਦਦ ਕਰਦਾ ਹੈ।
ਪਰਮੇਸ਼ੁਰ ਉਨ੍ਹਾਂ ਦੇ ਤਾਂਬੇ ਦੇ ਦਰਵਾਜ਼ੇ ਤੋੜ ਸੱਕਦਾ ਹੈ।
    ਪਰਮੇਸ਼ੁਰ ਉਨ੍ਹਾਂ ਦੇ ਫ਼ੌਲਾਦੀ ਦਰਵਾਜ਼ਿਆਂ ਦੀਆਂ ਸਲਾਖਾਂ ਚੂਰ-ਚੂਰ ਕਰ ਸੱਕਦਾ ਹੈ।

17 ਕੁਝ ਲੋਕੀਂ ਆਪਣੇ ਜਿਉਣ ਦੇ ਪਾਪੀ ਢੰਗਾਂ ਕਾਰਣ ਮੂਰਖ ਬਣ ਗਏ।
18 ਉਨ੍ਹਾਂ ਨੇ ਭੋਜਨ ਕਰਨਾ ਛੱਡ ਦਿੱਤਾ
    ਅਤੇ ਉਹ ਮਰਨ ਕੰਢੇ ਪਹੁੰਚ ਗਏ।
19 ਉਹ ਮੁਸੀਬਤ ਵਿੱਚ ਸਨ, ਇਸ ਲਈ ਉਨ੍ਹਾਂ ਨੇ ਸਹਾਇਤਾ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ।
    ਅਤੇ ਉਸ ਨੇ ਉਨ੍ਹਾਂ ਨੂੰ ਮੁਸੀਬਤ ਤੋਂ ਬਚਾ ਲਿਆ।
20 ਪਰਮੇਸ਼ੁਰ ਨੇ ਆਦੇਸ਼ ਕੀਤਾ ਅਤੇ ਉਨ੍ਹਾਂ ਨੂੰ ਆਰੋਗ ਕੀਤਾ
    ਇਸ ਲਈ ਉਹ ਲੋਕ ਕਬਰ ਕੋਲੋਂ ਬਚ ਗਏ।
21 ਯਹੋਵਾਹ ਦਾ ਉਸ ਦੇ ਪਿਆਰ ਲਈ ਅਤੇ ਉਨ੍ਹਾਂ ਚਮਤਕਾਰਾਂ ਲਈ ਧੰਨਵਾਦ ਕਰੋ।
    ਜਿਹੜੇ ਉਹ ਲੋਕਾਂ ਲਈ ਕਰਦਾ ਹੈ।
22 ਯਹੋਵਾਹ ਦੇ ਕੀਤੇ ਸਮੂਹ ਕੰਮਾਂ ਦੇ ਧੰਨਵਾਦ ਵਜੋਂ ਉਸ ਅੱਗੇ ਬਲੀਆਂ ਚੜ੍ਹਾਵੋ।
    ਖੁਸ਼ੀ ਨਾਲ ਦੱਸੋ ਯਹੋਵਾਹ ਨੇ ਕੀ ਕੀਤਾ ਹੈ।

23 ਕੁਝ ਲੋਕਾਂ ਨੇ ਸਮੁੰਦਰ ਵਿੱਚ ਕਿਸ਼ਤੀਆਂ ਰਾਹੀਂ ਸਫ਼ਰ ਕੀਤਾ।
    ਉਨ੍ਹਾਂ ਦਾ ਕੰਮ ਉਨ੍ਹਾਂ ਨੂੰ ਮਹਾਸਾਗਰ ਤੋਂ ਪਾਰ ਲੈ ਗਿਆ।
24 ਉਨ੍ਹਾਂ ਲੋਕਾਂ ਨੇ ਵੇਖ ਲਿਆ ਕਿ ਪਰਮੇਸ਼ੁਰ ਕੀ ਕੁਝ ਕਰ ਸੱਕਦਾ ਹੈ।
    ਉਨ੍ਹਾਂ ਨੇ ਉਸ ਦੇ ਚਮਤਕਾਰ ਵੇਖੇ ਜੋ ਉਸ ਨੇ ਸਮੁੰਦਰ ਉੱਤੇ ਕੀਤੇ ਸਨ।
25 ਪਰਮੇਸ਼ੁਰ ਨੇ ਆਦੇਸ਼ ਦਿੱਤਾ, ਅਤੇ ਇੱਕ ਤੇਜ਼ ਹਵਾ ਵਗਣ ਲਗੀ।
    ਲਹਿਰਾਂ ਉੱਚੀਆਂ ਤੋਂ ਉੱਚੀਆਂ ਹੋ ਗਈਆਂ।
26 ਲਹਿਰਾਂ ਨੇ ਉਨ੍ਹਾਂ ਨੂੰ ਉੱਪਰ ਅਕਾਸ਼ ਵਿੱਚ ਚੁੱਕ ਦਿੱਤਾ।
    ਅਤੇ ਉਨ੍ਹਾਂ ਨੂੰ ਡੂੰਘੇ ਸਮੁੰਦਰ ਵਿੱਚ ਸੁੱਟ ਦਿੱਤਾ।
ਤੂਫ਼ਾਨ ਇੰਨਾ ਖਤਰਨਾਕ ਸੀ ਕਿ ਲੋਕਾਂ ਦੇ ਹੌਁਸਲੇ ਟੁੱਟ ਗਏ।
27     ਉਹ ਸ਼ਰਾਬੀਆਂ ਵਾਂਗ ਕੰਬਕੇ ਡਿੱਗ ਰਹੇ ਸਨ।
    ਉਨ੍ਹਾਂ ਦੀ ਜਹਾਜ਼ੀ ਕਲਾ ਬੇਕਾਰ ਹੋ ਗਈ ਸੀ।
28 ਉਹ ਮੁਸੀਬਤ ਵਿੱਚ ਸਨ, ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਹਾਇਤਾ ਲਈ ਪੁਕਾਰ ਕੀਤੀ।
    ਅਤੇ ਉਸ ਨੇ ਉਨ੍ਹਾਂ ਨੂੰ ਮੁਸੀਬਤਾਂ ਤੋਂ ਬਚਾ ਲਿਆ।
29 ਪਰਮੇਸ਼ੁਰ ਨੇ ਤੂਫ਼ਾਨ ਰੋਕ ਦਿੱਤਾ,
    ਉਸ ਨੇ ਲਹਿਰਾਂ ਨੂੰ ਸ਼ਾਂਤ ਕਰ ਦਿੱਤਾ।
30 ਜਹਾਜ਼ੀ ਬਹੁਤ ਪ੍ਰਸੰਨ ਸਨ ਕਿ ਸਮੁੰਦਰ ਸ਼ਾਂਤ ਸੀ।
    ਅਤੇ ਪਰਮੇਸ਼ੁਰ ਨੇ ਸੁਰੱਖਿਆ ਨਾਲ ਉਸ ਥਾਂ ਤੱਕ ਉਨ੍ਹਾਂ ਦੀ ਅਗਵਾਈ ਕੀਤੀ ਜਿੱਥੇ ਉਹ ਜਾਣਾ ਚਾਹੁੰਦੇ ਸਨ।
31 ਯਹੋਵਾਹ ਦਾ ਉਸ ਦੇ ਪਿਆਰ ਲਈ ਅਤੇ ਉਨ੍ਹਾਂ ਚਮਤਕਾਰਾਂ ਲਈ ਧੰਨਵਾਦ ਕਰੋ।
    ਜਿਹੜੇ ਉਸ ਨੇ ਲੋਕਾਂ ਲਈ ਕੀਤੇ।
32 ਮਹਾ ਸਭਾ ਵਿੱਚ ਪਰਮੇਸ਼ੁਰ ਦੀ ਉਸਤਤਿ ਕਰੋ।
    ਉਦੋਂ ਉਸਦੀ ਉਸਤਤਿ ਕਰੋ ਜਦੋਂ ਬਜ਼ੁਰਗ ਆਗੂ ਮਿਲ ਬੈਠਦੇ ਹਨ।

Error: Book name not found: 1Macc for the version: Punjabi Bible: Easy-to-Read Version
ਪਰਕਾਸ਼ ਦੀ ਪੋਥੀ 22:6-13

ਦੂਤ ਨੇ ਮੈਨੂੰ ਆਖਿਆ, “ਇਹ ਸ਼ਬਦ ਸੱਚੇ ਹਨ ਅਤੇ ਵਿਸ਼ਵਾਸ ਕਰਨ ਯੋਗ ਹਨ। ਪ੍ਰਭੂ ਆਤਮਿਆਂ ਅਤੇ ਨਬੀਆਂ ਦਾ ਪਰਮੇਸ਼ੁਰ ਹੈ। ਪਰਮੇਸ਼ੁਰ ਨੇ ਆਪਣਾ ਦੂਤ ਆਪਣੇ ਲੋਕਾਂ ਨੂੰ ਉਹ ਘਟਨਾਵਾਂ ਦਰਸਾਉਣ ਲਈ ਭੇਜਿਆ ਹੈ ਜਿਹੜੀਆਂ ਛੇਤੀ ਹੀ ਵਾਪਰਨੀਆਂ ਚਾਹੀਦੀਆਂ ਹਨ। ‘ਧਿਆਨ ਨਾਲ ਸੁਣੋ ਮੈਂ ਛੇਤੀ ਹੀ ਆ ਰਿਹਾ ਹਾਂ। ਜਿਹੜਾ ਵਿਅਕਤੀ ਇਸ ਪੁਸਤਕ ਦੇ ਸੰਦੇਸ਼ ਦੇ ਬਚਨਾਂ ਦੀ ਪਾਲਣਾ ਕਰਦਾ ਹੈ ਉਹ ਖੁਸ਼ ਹੋਵੇਗਾ।’”

ਮੈਂ ਯੂਹੰਨਾ ਹਾਂ। ਮੈਂ ਹੀ ਸੀ ਜਿਸਨੇ ਇਹ ਗੱਲਾਂ ਸੁਣੀਆਂ ਤੇ ਦੇਖੀਆਂ ਸਨ। ਇਹ ਗੱਲਾਂ ਸੁਨਣ ਅਤੇ ਦੇਖਣ ਤੋਂ ਬਾਅਦ, ਮੈਂ ਉਸ ਦੂਤ ਦੇ ਚਰਣਾਂ ਉੱਤੇ ਸ਼ੀਸ਼ ਨਿਵਾਇਆ ਜਿਸਨੇ ਉਸਦੀ ਉਪਾਸਨਾ ਕਰਾਉਣ ਲਈ ਮੈਨੂੰ ਇਹ ਸਭ ਗੱਲਾਂ ਦਰਸ਼ਾਈਆਂ। ਪਰ ਦੂਤ ਨੇ ਮੈਨੂੰ ਆਖਿਆ, “ਮੇਰੀ ਉਪਾਸਨਾ ਨਾ ਕਰੋ। ਮੈਂ ਵੀ ਤੁਹਾਡੇ ਅਤੇ ਤੁਹਾਡੇ ਨਬੀਆਂ ਭਰਾਵਾਂ ਵਰਗਾ ਹੀ ਹਾਂ। ਮੈਂ ਵੀ ਹੋਰ ਸਾਰਿਆਂ, ਵਰਗਾ ਇੱਕ ਸੇਵਕ ਹਾਂ ਜਿਹੜੇ ਇਸ ਵਿੱਚ ਲਿਖੇ ਬਚਨਾਂ ਦਾ ਅਨੁਸਰਣ ਕਰਦੇ ਹਨ। ਤੁਹਾਨੂੰ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ।”

10 ਫ਼ਿਰ ਦੂਤ ਨੇ ਮੈਨੂੰ ਕਿਹਾ, “ਇਸ ਪੁਸਤਕ ਦੇ ਅਗੰਮ ਵਾਕ ਦੇ ਬਚਨਾਂ ਨੂੰ ਗੁਪਤ ਨਾ ਰੱਖ। ਇਨ੍ਹਾਂ ਗੱਲਾਂ ਦੇ ਵਾਪਰਨ ਦਾ ਸਮਾਂ ਬਹੁਤ ਨੇੜੇ ਹੈ। 11 ਜਿਹੜਾ ਵਿਅਕਤੀ ਬੁਰਾ ਕਰਦਾ ਹੈ, ਉਸ ਨੂੰ ਬੁਰਾ ਕਰੀ ਜਾਣ ਦਿਓ। ਜਿਹੜਾ ਵਿਅਕਤੀ ਗੰਦਾ ਹੈ, ਉਸ ਨੂੰ ਹੋਰ ਵੀ ਗੰਦਾ ਹੁੰਦਾ ਜਾਣ ਦਿਓ। ਜਿਹੜਾ ਵਿਅਕਤੀ ਓਹੀ ਕਰਦਾ ਹੈ ਜੋ ਧਰਮੀ ਹੈ, ਉਸ ਨੂੰ ਉਹੋ ਕਰੀ ਜਾਣ ਦਿਓ ਜੋ ਧਰਮੀ ਹੈ। ਜਿਹੜਾ ਪਵਿੱਤਰ ਹੈ ਉਸ ਨੂੰ ਪਵਿੱਤਰ ਬਣਿਆ ਰਹਿਣ ਦਿਓ।”

12 “ਸੁਣੋ। ਮੈਂ ਬਹੁਤ ਛੇਤੀ ਆ ਰਿਹਾ ਹਾਂ। ਮੈਂ ਆਪਣੇ ਨਾਲ ਇਨਾਮ ਲਿਆਵਾਂਗਾ। ਮੈਂ ਹਰੇਕ ਵਿਅਕਤੀ ਨੂੰ ਉਸ ਦੇ ਕੀਤੇ ਦਾ ਫ਼ਲ ਦੇਵਾਂਗਾ। 13 ਮੈਂ ਅਲਫ਼ਾ ਤੇ ਉਮੇਗਾ ਹਾਂ, ਪਹਿਲਾ ਤੇ ਆਖਰੀ, ਆਦਿ ਤੇ ਅੰਤ।

ਮੱਤੀ 18:10-20

ਯਿਸੂ ਦਾ ਗੁਆਚੀ ਭੇਡ ਬਾਰੇ ਦ੍ਰਿਸ਼ਟਾਂਤ(A)

10 “ਸਾਵੱਧਾਨ ਰਹੋ! ਇਨ੍ਹਾਂ ਛੋਟੇ ਬੱਚਿਆਂ ਨੂੰ ਨਫ਼ਰਤ ਨਾਲ ਨਾ ਵੇਖੋ! ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਇਨ੍ਹਾਂ ਬੱਚਿਆਂ ਦੇ ਦੂਤ ਸਵਰਗਾਂ ਵਿੱਚ ਹਨ ਅਤੇ ਉਹ ਦੂਤ ਹਮੇਸ਼ਾ ਉੱਤੇ ਮੇਰੇ ਸੁਰਗੀ ਪਿਤਾ ਨਾਲ ਹੁੰਦੇ ਹਨ। 11 [a]

12 “ਤੁਸੀਂ ਕੀ ਸਮਝਦੇ ਹੋ? ਜੇਕਰ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ, ਅਤੇ ਉਨ੍ਹਾਂ ਵਿੱਚੋਂ ਇੱਕ ਭੇਡ ਗੁਆਚ ਜਾਵੇ, ਤਾਂ ਕੀ ਉਹ 99 ਭੇਡਾਂ ਨੂੰ ਪਹਾੜ ਤੇ ਛੱਡ ਕੇ ਉਸ ਗੁਆਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ? 13 ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੇਕਰ ਮਨੁੱਖ ਗੁਆਚੀ ਹੋਈ ਭੇਡ ਨੂੰ ਲੱਭ ਲਵੇ, ਤਾਂ ਉਹ ਆਦਮੀ 99 ਭੇਡਾਂ ਨਾਲੋਂ, ਜਿਹੜੀਆਂ ਗੁਆਚੀਆਂ ਨਹੀਂ ਸਨ, ਉਸ ਇੱਕ ਭੇਡ ਬਾਰੇ ਵੱਧ ਖੁਸ਼ ਹੋਵੇਗਾ। 14 ਉਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਇਹ ਮਰਜ਼ੀ ਨਹੀਂ ਕਿ ਇਨ੍ਹਾਂ ਬੱਚਿਆਂ ਵਿੱਚੋਂ ਕੋਈ ਇੱਕ ਵੀ ਗੁਆਚ ਜਾਵੇ।

ਜਦੋਂ ਕੋਈ ਮਨੁੱਖ ਗਲਤ ਕੰਮ ਕਰਦਾ(B)

15 “ਜੇਕਰ ਤੁਹਾਡਾ ਕੋਈ ਭਰਾ ਤੁਹਾਡੇ ਨਾਲ ਗਲਤ ਵਿਹਾਰ ਕਰੇ, ਤਾਂ ਤੁਸੀਂ ਉਸ ਨੂੰ ਇੱਕਲਾ ਜਾਕੇ ਸਮਝਾਓ ਕਿ ਉਸ ਨੇ ਇਹ ਕੰਮ ਗਲਤ ਕੀਤਾ ਹੈ। ਜੇਕਰ ਉਹ ਤੁਹਾਨੂੰ ਸੁਣਦਾ ਹੈ ਤਾਂ ਤੁਸੀਂ ਉਸ ਨੂੰ ਫ਼ਿਰ ਤੋਂ ਆਪਣਾ ਚੰਗਾ ਭਰਾ ਬਨਾਉਣ ਵਿੱਚ ਸਫ਼ਲ ਹੋ ਗਏ ਹੋਂ। 16 ਪਰ ਜੇਕਰ ਉਹ ਤੁਹਾਨੂੰ ਸੁਨਣ ਤੋਂ ਇਨਕਾਰ ਕਰਦਾ ਹੈ ਤਾਂ, ਆਪਣੇ ਨਾਲ ਇੱਕ ਜਾਂ ਦੋ ਵਿਅਕਤੀਆਂ ਨੂੰ ਲੈ ਕੇ ਜਾਓ ਤਾਂ ਕਿ ਜੋ ਕੁਝ ਵੀ ਵਾਪਰੇ, ਉਸ ਬਾਰੇ ਉਹ ਦੋ ਜਾਂ ਤਿੰਨ ਵਿਅਕਤੀ ਗਵਾਹੀ ਦੇ ਸੱਕਣ। 17 ਜੇਕਰ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਫ਼ਿਰ ਕਲੀਸਿਯਾ ਨੂੰ ਖਬਰ ਦਿਓ। ਜੇਕਰ ਉਹ ਕਲੀਸਿਯਾ ਨੂੰ ਵੀ ਸੁਨਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਗੈਰ-ਯਹੂਦੀ ਅਤੇ ਇੱਕ ਮਸੂਲੀਆ ਮੰਨ ਲਵੋ।

18 “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਵੀ ਨਿਆਂ ਤੁਸੀ ਇੱਥੇ ਧਰਤੀ ਤੇ ਕਰੋਂਗੇ ਉਹ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜੋ ਕੁਝ ਵੀ ਤੁਸੀਂ ਧਰਤੀ ਤੇ ਮਾਫ਼ ਕਰੋਂਗੇ ਉਹ ਮਾਫ਼ੀ ਪਰਮੇਸ਼ੁਰ ਦੀ ਦਿੱਤੀ ਹੋਈ ਮਾਫ਼ੀ ਹੋਵੇਗੀ। 19 ਮੈਂ ਤੁਹਾਨੂੰ ਇਹ ਵੀ ਕਹਿੰਦਾ ਹਾਂ ਕਿ ਜੇਕਰ ਤੁਸੀਂ ਦੋ ਜਣੇ ਵੀ ਧਰਤੀ ਉੱਤੇ ਕਿਸੇ ਗੱਲ ਲਈ ਮੰਨੋਗੇ ਤਾਂ ਤੁਸੀਂ ਉਸ ਲਈ ਬੇਨਤੀ ਕਰ ਸੱਕਦੇ ਹੋ, ਅਤੇ ਜੋ ਵੀ ਤੁਸੀਂ ਮੰਗੋਂਗੇ ਉਹ ਤੁਹਾਡੇ ਲਈ ਮੇਰੇ ਸੁਰਗੀ ਪਿਤਾ ਦੁਆਰਾ ਪੂਰਾ ਕੀਤਾ ਜਾਵੇਗਾ। 20 ਇਹ ਸੱਚ ਹੈ ਕਿਉਂਕਿ ਦੋ ਜਾਂ ਤਿੰਨ ਮਨੁੱਖ ਮੇਰੇ ਨਾਂ ਤੇ ਇਕੱਠੇ ਹੋਣ, ਤਾਂ ਮੈਂ ਉੱਥੇ ਉਨ੍ਹਾਂ ਦੇ ਨਾਲ ਹਾਂ।”

Punjabi Bible: Easy-to-Read Version (ERV-PA)

2010 by World Bible Translation Center