Book of Common Prayer
ਦਾਊਦ ਦਾ ਇੱਕ ਗੀਤ।
24 ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਮਲਕੀਅਤ ਹੈ।
ਦੁਨੀਆਂ ਤੇ ਇਸਦੇ ਸਾਰੇ ਲੋਕ ਉਸ ਦੇ ਹਨ।
2 ਯਹੋਵਾਹ ਨੇ ਧਰਤੀ ਨੂੰ ਪਾਣੀ ਉੱਤੇ ਸਾਜਿਆ।
ਉਸ ਨੇ ਇਸ ਨੂੰ ਦਰਿਆਵਾਂ ਉੱਤੇ ਸਾਜਿਆ।
3 ਯਹੋਵਾਹ ਦੇ ਪਰਬਤ ਉੱਤੇ ਕੌਣ ਚੜ੍ਹ ਸੱਕਦਾ ਹੈ।
ਕੌਣ ਖਲੋ ਸੱਕਦਾ ਹੈ ਤੇ ਯਹੋਵਾਹ ਦੇ ਪਵਿੱਤਰ ਮੰਦਰ ਵਿੱਚ ਉਪਾਸਨਾ ਕਰ ਸੱਕਦਾ ਹੈ?
4 ਕਿਹੜੇ ਲੋਕ ਗਿਰਜਾਘਰ ਤੱਕ ਜਾ ਸੱਕਦੇ ਹਨ?
ਪਵਿੱਤਰ ਹੱਥਾਂ ਅਤੇ ਜਿਨ੍ਹਾਂ ਦੇ ਦਿਲ ਸ਼ੁੱਧ ਹਨ।
ਉਹ ਲੋਕ ਜਿਨ੍ਹਾਂ ਨੇ ਮੰਦੇ ਕੰਮ ਨਹੀਂ ਕੀਤੇ ਹਨ, ਉਹ ਲੋਕ ਜਿਨ੍ਹਾ ਦੇ ਹਿਰਦੇ ਸ਼ੁੱਧ ਹਨ, ਉਹ ਲੋਕ ਜਿਨ੍ਹਾਂ ਨੇ ਝੂਠੀ ਸੌਂਹ ਖਾਣ ਲਈ ਮੇਰੇ ਨਾਂ ਦੀ ਵਰਤੋਂ ਨਹੀਂ ਕੀਤੀ
ਅਤੇ ਉਹ ਲੋਕ ਜਿਨ੍ਹਾਂ ਨੇ ਧੋਖਾ ਦੇਣ ਵਾਲੇ ਵਾਅਦੇ ਨਹੀਂ ਕੀਤੇ ਹਨ।
5 ਚੰਗੇ ਬੰਦੇ ਯਹੋਵਾਹ ਤਾਈਂ ਹੋਰਾਂ ਨੂੰ ਅਸੀਸ ਦੇਣ ਲਈ ਆਖਦੇ ਹਨ।
ਉਹ ਲੋਕ ਆਪਣੇ ਪਰਮੇਸ਼ੁਰ, ਆਪਣੇ ਮੁਕਤੀਦਾਤਾ ਨੂੰ ਸ਼ੁਭ ਕਾਰਜ ਕਰਨ ਲਈ ਆਖਦੇ ਹਨ।
6 ਉਹ ਚੰਗੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ,
ਉਹ ਲੋਕ ਯਾਕੂਬ ਦੇ ਪਰਮੇਸ਼ੁਰ ਕੋਲ ਮਦਦ ਲਈ ਜਾਂਦੇ ਹਨ।
7 ਦਰਵਾਜਿਉ ਆਪਣੇ ਸਿਰ ਚੁੱਕੋ।
ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
ਤਾਂ ਜੋ ਮਹਿਮਾਮਈ ਰਾਜਾ ਅੰਦਰ ਆ ਸੱਕੇ।
8 ਉਹ ਤੇਜਸਵੀ ਰਾਜਾ ਕੌਣ ਹੈ?
ਯਹੋਵਾਹ ਸਰਬ ਸ਼ਕਤੀਮਾਨ ਉਹ ਰਾਜਾ ਹੈ।
ਉਹ ਤੇਜਸਵੀ ਰਾਜਾ ਹੈ। ਉਹੀ ਯੁੱਧ ਦਾ ਨਾਇੱਕ ਹੈ।
9 ਦਰਵਾਜਿਉ, ਆਪਣੇ ਸਿਰ ਚੁੱਕੋ।
ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
ਮਹਿਮਾਮਈ ਰਾਜਾ ਅੰਦਰ ਆਏਗਾ।
10 ਉਹ ਮਹਾਨ ਰਾਜਾ ਕੌਣ ਹੈ?
ਪਰਮੇਸ਼ੁਰ ਹੀ ਉਹ ਅੱਤ ਮਹਾਨ ਰਾਜਾ ਹੈ।
ਉਹ ਮਹਿਮਾਮਈ ਰਾਜਾ ਹੈ।
ਦਾਊਦ ਦਾ ਇੱਕ ਗੀਤ।
29 ਪਰਮੇਸ਼ੁਰ ਦੇ ਪੁੱਤਰੋ, ਯਹੋਵਾਹ ਦੀ ਉਸਤਤਿ ਕਰੋ।
ਉਸਦੀ ਮਹਿਮਾ ਦੀ, ਉਸਦੀ ਸ਼ਕਤੀ ਦੀ ਉਸਤਤਿ ਕਰੋ।
2 ਯਹੋਵਾਹ ਦੀ ਉਸਤਤਿ ਕਰੋ ਅਤੇ ਉਸ ਦੇ ਨਾਂ ਦੀ ਇੱਜ਼ਤ ਕਰੋ।
ਆਪਣੀ ਖਾਸ ਪੁਸ਼ਾਕ ਵਿੱਚ ਉਸਦੀ ਉਪਾਸਨਾ ਕਰੋ।
3 ਯਹੋਵਾਹ ਸਮੁੰਦਰ ਉੱਤੇ ਆਪਣੀ ਅਵਾਜ਼ ਬੁਲਦ ਕਰਦਾ ਹੈ,
ਇਹ ਅਵਾਜ਼ ਮਹਾਨ ਪਰਮੇਸ਼ੁਰ ਦੀ ਹੈ ਜਿਹੜੀ ਮਹਾਂ ਸਾਗਰ ਉੱਤੇ ਗਰਜ ਵਾਂਗ ਫ਼ੈਲਦੀ ਹੈ।
4 ਯਹੋਵਾਹ ਦੀ ਕੜਕਦਾਰ ਅਵਾਜ਼ ਉਸਦੀ ਸ਼ਕਤੀ
ਅਤੇ ਤੇਜ ਨੂੰ ਦਰਸ਼ਾਉਂਦਾ ਹੈ।
5 ਯਹੋਵਾਹ ਦੀ ਅਵਾਜ਼ ਦਿਉਦਾਰਾਂ ਦੇ ਰੁੱਖਾਂ ਨੂੰ ਟੁਕੜੇ-ਟੁਕੜੇ ਕਰ ਦਿੰਦੀ ਹੈ।
ਯਹੋਵਾਹ ਦੀ ਅਵਾਜ਼ ਲਬਾਨੋਨ ਦੇ ਦਿਉਦਾਰਾਂ ਦੇ ਰੁੱਖਾਂ ਨੂੰ ਵੱਢਦੀ ਹੈ।
6 ਯਹੋਵਾਹ ਲਬਾਨੋਨ ਨੂੰ ਹਿਲਾ ਦਿੰਦਾ ਹੈ।
ਇਹ ਛੋਟੇ ਵੱਛੇ ਦੇ ਨੱਚਣ ਵਰਗਾ ਲੱਗਦਾ ਹੈ।
ਸਿਰਯੋਨ ਹਿਲਦਾ ਹੈ।
ਇਹ ਬੱਕਰੀ ਦੇ ਬੱਚੇ ਦੇ ਕੁੱਦਣ ਵਾਂਗ ਲੱਗਦਾ ਹੈ।
7 ਯਹੋਵਾਹ ਦੀ ਅਵਾਜ਼ ਬਿਜਲੀ ਦੀ ਲਸ਼ਕੋਰ ਨਾਲ ਹਵਾ ਨੂੰ ਚੀਰਦੀ ਹੈ।
8 ਯਹੋਵਾਹ ਦੀ ਅਵਾਜ਼ ਮਾਰੂਥਲ ਨੂੰ ਹਿਲਾ ਦਿੰਦੀ ਹੈ।
ਯਹੋਵਾਹ ਦੀ ਅਵਾਜ਼ ਨਾਲ ਕਾਦੇਸ਼ ਮਾਰੂਥਲ ਕੰਬਦਾ ਹੈ।
9 ਯਹੋਵਾਹ ਦੀ ਆਵਾਜ਼ ਹਿਰਨ ਨੂੰ ਹਿਲਾ ਦਿੰਦੀ ਹੈ।
ਯਹੋਵਾਹ ਜੰਗਲਾਂ ਨੂੰ ਤਬਾਹ ਕਰਦਾ ਹੈ।
ਪਰ ਉਸ ਦੇ ਮਹਿਲ ਅੰਦਰ ਲੋਕੀਂ ਉਸਦੀ ਮਹਿਮਾ ਦੇ ਗੀਤ ਗਾਉਂਦੇ ਹਨ।
10 ਹੜ੍ਹ ਵੇਲੇ ਯਹੋਵਾਹ ਰਾਜਾ ਸੀ।
ਅਤੇ ਪਰਮੇਸ਼ੁਰ ਸਦਾ ਲਈ ਰਾਜੇ ਵਾਂਗ ਰਹੇਗਾ।
11 ਯਹੋਵਾਹ ਨੂੰ ਆਪਣੇ ਲੋਕਾਂ ਦੀ ਰੱਖਿਆ ਕਰਨ ਦਿਉ।
ਯਹੋਵਾਹ ਨੂੰ ਆਪਣੇ ਲੋਕਾਂ ਨੂੰ ਸ਼ਾਂਤੀ ਦੀ ਅਸੀਸ ਦੇਣ ਦੇਵੋ।
ਨਿਰਦੇਸ਼ਕ ਲਈ: ਗਿੱਟੀਥ ਦੇ ਸਾਜ਼ ਨਾਲ [a]। ਦਾਊਦ ਦਾ ਇੱਕ ਗੀਤ।
8 ਯਹੋਵਾਹ ਸਾਡੇ ਮਾਲਕ, ਸਾਰੀ ਧਰਤੀ ਵਿੱਚ ਤੇਰਾ ਨਾਂ ਵੱਧੇਰੇ ਅਦਭੁਤ ਹੈ।
ਤੇਰੇ ਨਾਮ ਨੂੰ ਸਵਰਗ ਵਿੱਚ ਹਰ ਥਾਂ ਉਸਤਤਿ ਮਿਲਦੀ ਹੈ।
2 ਬੱਚੇ ਤੇ ਨਿਆਣੇ ਤੇਰੀਆਂ ਉਸਤਤਾਂ ਦੇ ਗੀਤ ਗਾਉਂਦੇ ਹਨ।
ਤੂੰ ਉਨ੍ਹਾਂ ਨੂੰ ਇਹ ਗੀਤ ਆਪਣੇ ਸਾਰੇ ਦੁਸ਼ਮਣਾਂ ਦੇ ਮੂੰਹ ਬੰਦ ਕਰਨ ਲਈ ਦਿੱਤੇ ਹਨ।
3 ਯਹੋਵਾਹ, ਮੈਂ ਉਸ ਸਵਰਗ ਵੱਲ ਵੇਖਦਾ ਹਾਂ, ਜਿਹੜਾ ਤੂੰ ਆਪਣੇ ਖੁਦ ਦੇ ਹੱਥੀਂ ਸਾਜਿਆ ਹੈ।
ਜਦ ਮੈਂ ਤੇਰੇ ਸਾਜੇ ਚੰਨ ਤੇ ਤਾਰਿਆਂ ਨੂੰ ਵੇਖਦਾ ਹਾਂ, ਮੈਂ ਅਚੰਭਿਤ ਹੁੰਦਾ ਹਾਂ;
4 “ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
ਤੁਸੀਂ ਉਨ੍ਹਾਂ ਨੂੰ ਯਾਦ ਚੇਤੇ ਕਿਉਂ ਰੱਖਦੇ ਹੋ?
ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
ਤੁਸੀਂ ਉਨ੍ਹਾਂ ਵੱਲ ਧਿਆਨ ਕਿਉਂ ਦਿੰਦੇ ਹੋਂ?”
5 ਪਰ ਲੋਕੀਂ ਤੇਰੇ ਲਈ ਮਹੱਤਵਪੂਰਣ ਹਨ।
ਤੁਸੀਂ ਲੋਕਾਂ ਨੂੰ ਦੇਵਤਿਆਂ ਤੋਂ ਬੱਸ ਥੋੜਾ ਜਿਹਾ ਹੀ ਘੱਟ ਬਣਾਇਆ ਹੈ।
ਤੁਸੀਂ ਉਨ੍ਹਾਂ ਨੂੰ ਮਹਿਮਾ ਅਤੇ ਸਤਿਕਾਰ ਦਾ ਤਾਜ ਪੁਆਇਆ ਹੈ।
6 ਤੁਸੀਂ ਲੋਕਾਂ ਨੂੰ ਆਪਣੀਆਂ ਸਾਜੀਆਂ ਸਾਰੀਆਂ ਚੀਜ਼ਾਂ ਉੱਤੇ ਅਧਿਕਾਰ ਦੇ ਦਿੱਤਾ।
ਤੁਸੀਂ ਸਭ ਕੁਝ ਉਨ੍ਹਾਂ ਦੇ ਨਿਯੰਤ੍ਰਣ ਅਧੀਨ ਪਾ ਦਿੱਤਾ।
7 ਲੋਕੀਂ ਭੇਡਾਂ, ਜਾਨਵਰਾਂ ਅਤੇ ਜੰਗਲ ਦੇ ਸਾਰੇ ਜਾਨਵਰਾਂ ਉੱਪਰ ਹਕੂਮਤ ਕਰਦੇ ਹਨ।
8 ਉਹ ਅਕਾਸ਼ ਵਿੱਚਲੇ ਪੰਛੀਆਂ ਉੱਤੇ
ਅਤੇ ਸਮੁੰਦਰ ਵਿੱਚ ਤੈਰਦੀਆਂ ਮੱਛੀਆਂ ਉੱਤੇ ਰਾਜ ਕਰਦੇ ਹਨ।
9 ਹੇ ਪਰਮੇਸ਼ੁਰ ਸਾਡੇ ਯਹੋਵਾਹ, ਸਾਰੀ ਧਰਤੀ ਉੱਪਰ ਤੇਰਾ ਨਾਂ ਵੱਧੇਰੇ ਅਦਭੁਤ ਹੈ।
ਨਿਰਦੇਸ਼ਕ ਲਈ: ਗਿੱਤੀਥ ਦੀ ਸੰਗਤ ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।
84 ਸਰਬ ਸ਼ਕਤੀਮਾਨ ਯਹੋਵਾਹ, ਤੁਹਾਡਾ ਮੰਦਰ ਸੱਚਮੁੱਚ ਹੀ ਪਿਆਰਾ ਹੈ।
2 ਯਹੋਵਾਹ, ਮੈਂ ਤੁਹਾਡੇ ਮੰਦਰ ਵਿੱਚ ਦਾਖਲ ਹੋਣ ਲਈ ਹੋਰ ਵੱਧੇਰੇ ਇੰਤਜ਼ਾਰ ਨਹੀਂ ਕਰ ਸੱਕਦਾ।
ਮੈਂ ਇੰਨਾ ਉਤਸਾਹਿਤ ਹਾਂ।
ਮੇਰੇ ਸ਼ਰੀਰ ਦਾ ਰੋਮ-ਰੋਮ ਜਿਉਂਦੇ ਪਰਮੇਸ਼ੁਰ ਦਾ ਸੰਗ ਚਾਹੁੰਦਾ ਹੈ।
3 ਯਹੋਵਾਹ ਸਰਬ ਸ਼ਕਤੀਮਾਨ, ਮੇਰੇ ਰਾਜੇ, ਮੇਰੇ ਪਰਮੇਸ਼ੁਰ,
ਪੰਛੀਆਂ ਨੇ ਵੀ ਤੇਰੇ ਮੰਦਰ ਵਿੱਚ ਘਰ ਬਣਾ ਲਿਆ ਹੈ।
ਉਹ ਤੁਹਾਡੀ ਜਗਵੇਦੀ ਨੇੜੇ ਆਪਣੇ ਆਲ੍ਹਣੇ ਬਣਾਉਂਦੇ ਹਨ
ਅਤੇ ਉੱਥੇ ਹੀ ਉਹ ਆਪਣੇ ਬੱਚੇ ਪੈਦਾ ਕਰਦੇ ਹਨ।
4 ਤੁਹਾਡੇ ਮੰਦਰ ਵਿੱਚ ਰਹਿਣ ਵਾਲੇ ਲੋਕ ਬਹੁਤ ਸੁਭਾਗੇ ਹਨ।
ਉਹ ਹਾਲੇ ਵੀ ਤੁਹਾਡੀ ਉਸਤਤਿ ਕਰ ਰਹੇ ਹਨ।
5 ਦਿਲਾਂ ਅੰਦਰ ਗੀਤ ਲੈ ਕੇ ਆਉਣ ਵਾਲੇ ਲੋਕ
ਤੁਹਾਡੇ ਮੰਦਰ ਵਿੱਚ ਬਹੁਤ ਖੁਸ਼ ਹਨ।
6 ਉਹ ਬਾਕਾ ਵਾਦੀ ਵਿੱਚੋਂ ਦੀ ਸਫ਼ਰ ਕਰਦੇ ਹਨ
ਜਿਹੜੀ ਪਰਮੇਸ਼ੁਰ ਨੇ ਚਸ਼ਮੇ ਵਾਂਗ ਬਣਾਈ ਹੈ।
ਪਤਝੜ ਦੀ ਵਰੱਖਾ ਪਾਣੀ ਦੇ ਤਲਾ ਬਣਾਉਂਦੀ ਹੈ।
7 ਉਹ ਲੋਕੀਂ ਸੀਯੋਨ ਵੱਲ ਜਾਂਦੇ ਆਪਣੇ ਰਾਹ ਉੱਤੇ ਸ਼ਹਿਰੋਂ-ਸ਼ਹਿਰ ਸਫ਼ਰ ਕਰਦੇ ਹਨ
ਜਿੱਥੇ ਉਹ ਆਪਣੇ ਪਰਮੇਸ਼ੁਰ ਨੂੰ ਮਿਲਣਗੇ।
8 ਯਹੋਵਾਹ ਸਰਬ ਸ਼ਕਤੀਮਾਨ ਮੇਰੀ ਪ੍ਰਾਰਥਨਾ ਸੁਣੋ।
ਯਾਕੂਬ ਦੇ ਪਰਮੇਸ਼ੁਰ, ਮੇਰੀ ਗੱਲ ਸੁਣੋ।
9 ਹੇ ਪਰਮੇਸ਼ੁਰ ਸਾਡੇ ਰੱਖਿਅਕ ਦੀ ਰੱਖਿਆ ਕਰੋ।
ਆਪਣੇ ਚੁਣੇ ਹੋਏ ਰਾਜੇ ਉੱਤੇ ਮਿਹਰ ਕਰੋ।
10 ਤੁਹਾਡੇ ਮੰਦਰ ਵਿੱਚਲਾ ਇੱਕ ਵੀ ਦਿਨ
ਕਿਸੇ ਹੋਰ ਥਾਂ ਦੇ ਹਜ਼ਾਰਾਂ ਦਿਨਾ ਨਾਲੋਂ ਬਿਹਤਰ ਹੈ।
ਮੇਰੇ ਪਰਮੇਸ਼ੁਰ ਦੇ ਘਰ ਦੇ ਦਰਾਂ ਉੱਤੇ ਖੜ੍ਹੇ ਹੋਣਾ
ਦੁਸ਼ਟ ਵਿਅਕਤੀ ਦੇ ਘਰੇ ਰਹਿਣ ਨਾਲੋਂ ਬਿਹਤਰ ਹੈ।
11 ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ।
ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ
ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
12 ਯਹੋਵਾਹ ਸਰਬ ਸ਼ਕਤੀਮਾਨ ਜਿਹੜੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਹਨ ਉਹ ਸੱਚਮੁੱਚ ਪ੍ਰਸੰਨ ਹਨ।
ਨਹਮਯਾਹ ਦਾ ਗਰੀਬਾਂ ਦੀ ਮਦਦ ਕਰਨਾ
5 ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਜ਼ੋਰ-ਸ਼ੋਰ ਨਾਲ ਆਪਣੇ ਯਹੂਦੀ ਭਰਾਵਾਂ ਦੇ ਵਿਰੁੱਧ ਸ਼ਿਕਾਇਤ ਕੀਤੀ। 2 ਉਨ੍ਹਾਂ ਚੋ ਕਈਆਂ ਨੇ ਆਖਿਆ, “ਅਸੀਂ, ਸਾਡੇ ਪੁੱਤਰ ਅਤੇ ਸਾਡੀਆਂ ਧੀਆਂ ਕਾਫ਼ੀ ਹਨ, ਸੋ ਸਾਨੂੰ ਖਾਣ ਲਈ ਅਤੇ ਜਿਉਂਦੇ ਰਹਿਣ ਲਈ ਕੁਝ ਅਨਾਜ ਦਿੱਤਾ ਜਾਵੇ।”
3 ਹੋਰ ਲੋਕਾਂ ਨੇ ਆਖਿਆ, “ਇਹ ਕਾਲ ਦਾ ਸਮਾਂ ਹੈ। ਸਾਨੂੰ ਆਪਣੀ ਜ਼ਮੀਨ, ਅੰਗੂਰਾਂ ਦੇ ਬਾਗ਼ ਅਤੇ ਘਰ ਗਿਰਵੀ ਰੱਖ ਦੇਣੇ ਚਾਹੀਦੇ ਹਨ ਤਾਂ ਜੋ ਸਾਨੂੰ ਅਨਾਜ ਮਿਲ ਸੱਕੇ।”
4 ਅਤੇ ਕੁਝ ਹੋਰ ਲੋਕ ਇਹ ਵੀ ਆਖ ਰਹੇ ਸਨ, “ਸਾਨੂੰ ਆਪਣੇ ਖੇਤਾਂ ਤੇ ਅੰਗੂਰਾਂ ਦੇ ਬਾਗ਼ਾਂ ਤੋਂ ਪਾਤਸ਼ਾਹ ਦਾ ਕਰ ਵੀ ਚੁਕਾਣਾ ਹੋਵੇਗਾ ਜੋ ਕਿ ਅਸੀਂ ਦੇਣ ਤੋਂ ਅਸਮਰੱਥ ਹਾਂ, ਸੋ ਇਸ ਕਰ ਨੂੰ ਅਦਾਅ ਕਰਨ ਲਈ ਵੀ ਸਾਨੂੰ ਪੈਸਾ ਉਧਾਰ ਚੁੱਕਣਾ ਪਵੇਗਾ। 5 ਉਨ੍ਹਾਂ ਸ਼ਾਹੂਕਾਰਾਂ ਵੱਲ ਵੇਖੋ ਅਸੀਂ ਵੀ ਉਨ੍ਹਾਂ ਵਾਂਗ ਹੀ ਭਲੇ ਹਾਂ ਅਤੇ ਸਾਡੇ ਪੁੱਤਰ ਵੀ ਉਨ੍ਹਾਂ ਦੇ ਪੁੱਤਰਾਂ ਵਾਂਗ ਹੀ ਭਲੇ ਹਨ ਪਰ ਫਿਰ ਵੀ ਸਾਨੂੰ ਆਪਣੇ ਪੁੱਤਰਾਂ ਧੀਆਂ ਗੁਲਾਮ ਬਣਾ ਕੇ ਵੇਚਣੇ ਪੈਣਗੇ। ਸਾਡੇ ਵਿੱਚੋਂ ਕਈਆਂ ਨੇ ਤਾਂ ਆਪਣੀਆਂ ਧੀਆਂ ਨੂੰ ਗੁਲਾਮ ਬਣਾ ਕੇ ਵੇਚ ਵੀ ਦਿੱਤਾ ਹੈ। ਅਸੀਂ ਬਿਲਕੁਲ ਬੇਵੱਸ ਹਾਂ ਅਤੇ ਪਹਿਲਾਂ ਹੀ ਆਪਣੇ ਖੇਤ ਅਤੇ ਅੰਗੂਰਾਂ ਦੇ ਬਾਗ਼ ਗੁਆ ਚੁੱਕੇ ਹਾਂ।”
6 ਜਦੋਂ ਮੈਂ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਤਾਂ ਮੈਨੂੰ ਬੜਾ ਕਰੋਧ ਚੜ੍ਹਿਆ। 7 ਪਹਿਲਾਂ ਮੈਂ ਆਪਣੇ-ਆਪ ਤੇ ਕਾਬੂ ਪਾਇਆ ਅਤੇ ਫਿਰ ਮੈਂ ਸੱਜਣਾ ਅਤੇ ਹਾਕਮਾਂ ਦੇ ਖਿਲਾਫ਼ ਦੋਸ਼ ਲਗਾਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਆਪਣੇ ਹੀ ਲੋਕਾਂ ਨੂੰ ਕਰਜ਼ਾ ਦੇ ਕੇ ਉਨ੍ਹਾਂ ਨੂੰ ਵਿਆਜ ਦੇਣ ਲਈ ਮਜਬੂਰ ਕਰ ਰਹੇ ਹੋ।” ਫਿਰ ਮੈਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਖਿਲਾਫ਼ ਇੱਕ ਸਭਾ ਲਈ ਇਕੱਠਿਆਂ ਕੀਤਾ। 8 ਮੈਂ ਇਨ੍ਹਾਂ ਲੋਕਾਂ ਨੂੰ ਆਖਿਆ, “ਸਾਡੇ ਯਹੂਦੀ ਭਰਾ ਗੁਲਾਮਾਂ ਵਜੋਂ ਹੋਰਨਾਂ ਕੌਮਾਂ ਨੂੰ ਵੇਚੇ ਗਏ ਸਨ ਅਤੇ ਅਸੀਂ ਉਨ੍ਹਾਂ ਨੂੰ ਵਾਪਸ ਲਿਆਂਦਾ ਅਤੇ ਉਨ੍ਹਾਂ ਨੂੰ ਆਜ਼ਾਦ ਕੀਤਾ, ਜਿੰਨਾ ਕੁ ਅਸੀਂ ਕਰ ਸੱਕੇ ਅਤੇ ਹੁਣ ਇੱਕ ਵਾਰੀ ਫ਼ੇਰ ਤੁਸੀਂ ਉਨ੍ਹਾਂ ਨੂੰ ਗੁਲਾਮਾਂ ਵਜੋਂ ਵੇਚ ਰਹੇ ਹੋਂ ਤਾਂ ਜੋ ਸਾਨੂੰ ਉਨ੍ਹਾਂ ਨੂੰ ਫ਼ਿਰ ਤੋਂ ਵਾਪਸ ਖਰੀਦਣਾ ਪਵੇ।”
ਉਹ ਅਮੀਰ ਲੋਕ ਅਤੇ ਸਰਦਾਰ ਚੁੱਪ ਰਹੇ। ਉਨ੍ਹਾਂ ਨੂੰ ਕਹਿਣ ਲਈ ਕੁਝ ਨਾ ਸੁਝਿਆ। 9 ਇਉਂ ਮੈਂ ਬੋਲਣਾ ਜ਼ਾਰੀ ਰੱਖਿਆ ਅਤੇ ਕਿਹਾ, “ਜੋ ਕੁਝ ਤੁਸੀਂ ਕਰ ਰਹੇ ਹੋ, ਉਹ ਠੀਕ ਨਹੀਂ। ਤੁਸੀਂ ਜਾਣਦੇ ਹੋ ਕਿ ਤੁਹਾਨੂੰ ਪਰਮੇਸ਼ੁਰ ਤੋਂ ਡਰਨਾ ਤੇ ਉਸ ਦਾ ਸਂਮਾਨ ਕਰਨਾ ਚਾਹੀਦਾ ਹੈ। ਅਤੇ ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਸਾਡੇ ਦੁਸ਼ਮਣਾਂ ਦੀਆਂ ਕੌਮਾਂ ਤੋਂ ਬੇਇੱਜ਼ਤੀ ਲਿਆਉਣ। 10 ਮੇਰੇ ਭਰਾ, ਮੇਰੇ ਸੇਵਾਦਾਰ ਅਤੇ ਮੈਂ ਵੀ ਉਨ੍ਹਾਂ ਨੂੰ ਪੈਸੇ ਅਤੇ ਅਨਾਜ ਉਧਾਰ ਦੇ ਰਹੇ ਹਾਂ। ਉਸ ਪੈਸੇ ਤੇ ਵਿਆਜ਼ ਲੈਣ ਬਾਰੇ ਭੁੱਲ ਜਾਓ। 11 ਤੁਹਾਨੂੰ ਅੱਜ ਹੀ ਉਨ੍ਹਾਂ ਦੇ ਖੇਤ, ਅੰਗੂਰਾਂ ਦੇ ਬਾਗ਼, ਜ਼ੈਤੂਨ ਦੇ ਬਾਗ਼ ਅਤੇ ਉਨ੍ਹਾਂ ਦੇ ਘਰ ਵਾਪਸ ਕਰ ਦੇਣੇ ਚਾਹੀਦੇ ਹਨ। ਜਿਹੜਾ ਇੱਕ ਪ੍ਰਤਿਸ਼ਤ ਵਿਆਜ਼ ਤੁਸੀਂ ਪੈਸੇ, ਅਨਾਜ, ਨਵੀਂ ਮੈਅ ਅਤੇ ਤਾਜੇ ਤੇਲ ਤੇ ਵਸੂਲ ਕੀਤਾ ਸੀ ਤੁਹਾਨੂੰ ਉਹ ਵਾਪਸ ਕਰ ਦੇਣਾ ਚਹੀਦਾ ਹੈ।”
12 ਤਦ ਅਮੀਰ ਲੋਕਾਂ ਅਤੇ ਸਰਦਾਰਾਂ ਨੇ ਆਖਿਆ, “ਹੇ ਨਹਮਯਾਹ, ਅਸੀਂ ਉਹ ਸਭ ਕੁਝ ਵਾਪਸ ਕਰ ਦੇਵਾਂਗੇ ਅਤੇ ਉਨ੍ਹਾਂ ਤੋਂ ਕੁਝ ਵੀ ਹੋਰ ਮੰਗ ਨਹੀਂ ਮਂਗਾਂਗੇ ਅਤੇ ਉਵੇਂ ਹੀ ਕਰਾਂਗੇ ਜਿਵੇਂ ਤੂੰ ਕਹੇਁਗਾ।”
ਫੇਰ ਮੈਂ ਜਾਜਕਾਂ ਨੂੰ ਬੁਲਾਇਆ। ਮੈਂ ਸੱਜਣਾਂ ਅਤੇ ਸਰਦਾਰਾਂ ਨੂੰ ਪਰਮੇਸ਼ੁਰ ਦੇ ਸਾਹਮਣੇ ਸੌਂਹ ਚੁਕਾਈ ਕਿ ਉਹ ਆਪਣੇ ਇਕਰਾਰਾਂ ਤੇ ਪੂਰੇ ਉਤਰਣਗੇ। 13 ਫ਼ੇਰ ਮੈਂ ਆਪਣੇ ਕੱਪੜਿਆਂ ਉੱਪਰਲੀਆਂ ਤਰੀਜਾਂ ਕੱਢੀਆਂ ਅਤੇ ਆਖਿਆ, “ਬਿਲਕੁਲ ਇੰਝ ਹੀ ਪਰਮੇਸ਼ੁਰ, ਹਰ ਆਦਮੀ ਨੂੰ ਆਪਣੇ ਘਰੋ ਅਤੇ ਆਪਣੀ ਕਮਾਈ ਵਿੱਚੋਂ ਹਿਲਾ ਦੇਵੇ, ਜੋ ਇਸ ਇਕਰਾਰ ਨੂੰ ਪੂਰਿਆਂ ਨਹੀਂ ਕਰਦਾ। ਅਤੇ ਬਿਲਕੁਲ ਇੰਝ ਹੀ, ਉਹ ਹਿਲਾਇਆ ਜਾਵੇ ਅਤੇ ਖਾਲੀ ਕੀਤਾ ਜਾਵੇ।”
ਮੈਂ ਇਹ ਆਖ ਕੇ ਆਪਣੀ ਗੱਲ ਪੂਰੀ ਕੀਤੀ ਅਤੇ ਸਾਰੇ ਲੋਕਾਂ ਨੇ ਇਸ ਨੂੰ ਮੰਨਿਆ ਅਤੇ ਮਿਲ ਕੇ ਕਿਹਾ, “ਆਮੀਨ!” ਅਤੇ ਯਹੋਵਾਹ ਨੂੰ ਉਸਤਤਾਂ ਗਾਈਆਂ ਅਤੇ ਇਉਂ ਉਨ੍ਹਾਂ ਲੋਕਾਂ ਨੇ ਆਪਣੇ ਇਕਰਾਰ ਨੂੰ ਪੂਰਿਆਂ ਕੀਤਾ।
14 ਜਦੋਂ ਮੈਂ ਯਹੂਦਾਹ ਦੀ ਧਰਤੀ ਤੇ ਰਾਜਪਾਲ ਨਿਯੁਕਤ ਕੀਤਾ ਗਿਆ ਸਾਂ, ਉਦੋਂ ਤੋਂ ਨਾ ਹੀ ਮੈਂ ਅਤੇ ਨਾ ਹੀ ਮੇਰੇ ਭਾਈਆਂ ਨੇ ਰਾਜਪਾਲ ਵਾਲੇ ਭੋਜਨ ਨੂੰ ਖਾਧਾ। ਤੇ ਮੈਂ ਅਰਤਹਸ਼ਸ਼ਤਾ ਦੇ ਰਾਜ ਦੇ 20 ਵੇਂ ਵਰ੍ਹੇ ਤੋਂ ਲੈ ਕੇ 32 ਵੇਂ ਵਰ੍ਹੇ ਤੀਕ ਯਹੂਦਾਹ ਵਿੱਚ 12ਵਰ੍ਹੇ ਰਾਜਪਾਲ ਕਿਹਾ। 15 ਪਰ ਉਹ ਰਾਜਪਾਲ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਉੱਥੇ ਹੁਕਮ ਚਲਾਇਆ, ਓਬੋਁ ਦੇ ਲੋਕਾਂ ਦਾ ਜਿਉਣ ਦੁਭ੍ਭਰ ਕੀਤਾ। ਉਨ੍ਹਾਂ ਨੇ ਉੱਥੇ ਦੇ ਸਾਰੇ ਲੋਕਾਂ ਨੂੰ ਚਾਂਦੀ ਦਾ ਇੱਕ ਪਉਂਡ ਦੇਣ ਲਈ ਮਜਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਤੋਂ ਭੋਜਨ ਅਤੇ ਮੈਅ ਵੀ ਲਈ। ਉਨ੍ਹਾਂ ਦੇ ਸੇਵਾਦਾਰਾਂ ਨੇ ਵੀ ਉਨ੍ਹਾਂ ਲੋਕਾਂ ਦਾ ਜੀਉਣਾ ਦੁਭ੍ਭਰ ਕੀਤਾ ਹੋਇਆ ਸੀ। ਪਰ ਮੈਂ ਪਰਮੇਸ਼ੁਰ ਦਾ ਮਾਨ ਕੀਤਾ ਤੇ ਉਸ ਤੋਂ ਭੈ ਖਾਂਦਾ ਸੀ, ਇਸ ਲਈ ਮੈਂ ਉਨ੍ਹਾਂ ਵਾਂਗ ਨਾ ਕੀਤਾ। 16 ਮੈਂ ਇਸ ਕੰਧ ਤੇ ਮੁਰੰਮਤ ਦਾ ਕੰਮ ਵੀ ਕੀਤਾ। ਮੈਂ ਜ਼ਮੀਨ ਨਹੀਂ ਖਰੀਦੀ, ਅਤੇ ਓੱਥੇ ਕੰਮ ਕਰਨ ਲਈ ਮੇਰੇ ਸਾਰੇ ਸੇਵਾਦਾਰ ਇਕੱਠੇ ਇੱਕਤ੍ਰ ਹੋਏ ਸਨ।
17 ਇਸ ਤੋਂ ਇਲਾਵਾ, ਮੇਰੇ ਕੋਲ 150 ਯਹੂਦੀ ਲੋਕ ਅਤੇ ਅਧਿਕਾਰੀ ਅਤੇ ਹੋਰ ਸਾਡੇ ਆਸੇ-ਪਾਸੇ ਦੀਆਂ ਕੌਮਾਂ ਤੋਂ ਆਏ ਲੋਕ, ਮੇਰੀ ਮੇਜ਼ ਤੇ ਭੋਜਨ ਕਰਦੇ ਸਨ। 18 ਜਿਹੜੇ ਮੇਰੇ ਨਾਲ ਮੇਜ਼ ਤੇ ਲਂਗਰ ਛਕੱਦੇ, ਉਨ੍ਹਾਂ ਲਈ ਇਹ ਭੋਜਨ ਦਾ ਮੈਂ ਠੁਕੱ ਕੀਤਾ ਹੋਇਆ ਸੀ। ਇੱਕ ਗਾਂ, ਛੇ ਵੱਧੀਆ ਭੇਡਾਂ ਅਤੇ ਵਂਨ-ਸੁਵਂਨੇ ਪੰਛੀ। ਅਤੇ ਹਰ 10ਵੇਂ ਦਿਨ ਮੇਰੀ ਮੇਜ਼ ਤੇ ਹਰ ਕਿਸਮ ਦੀ ਮੈਅ ਪਰੋਸੀ ਜਾਂਦੀ। ਫਿਰ ਵੀ ਮੈਂ ਕਦੇ ਉਸ ਖਾਨੇ ਦੀ ਮੰਗ ਨਾ ਕੀਤੀ ਜਿਹੜਾ ਹਾਕਮਾਂ ਲਈ ਹੁੰਦਾ ਸੀ ਅਤੇ ਨਾ ਹੀ ਆਪਣੇ ਭੋਜਨ ਲਈ ਉਨ੍ਹਾਂ ਲੋਕਾਂ ਤੋਂ ਕਰ ਲੈਣ ਲਈ ਜ਼ੋਰ ਜ਼ਬਰਦਸਤੀ ਕੀਤੀ। ਕਿਉਂ ਕਿ ਮੈਂ ਜਾਣਦਾ ਸੀ ਕਿ ਉਹ ਲੋਕ ਬੜੀ ਸਖਤ ਮਿਹਨਤ ਕਰ ਰਹੇ ਹਨ ਤੇ ਔਖਾ ਸਮਾਂ ਗੁਜ਼ਰ ਰਹੇ ਹਨ। 19 ਮੇਰੇ ਪਰਮੇਸ਼ੁਰ, ਮੇਰੇ ਫ਼ਾਇਦੇ ਲਈ ਇਨ੍ਹਾਂ ਲੋਕਾਂ ਲਈ ਕੀਤੀਆਂ ਮੇਰੀਆਂ ਸਾਰੀਆਂ ਗੱਲਾਂ ਨੂੰ ਯਾਦ ਰੱਖ।
ਪੌਲੁਸ ਦੀ ਤ੍ਰੋਆਸ ਵਿੱਚ ਅਖੀਰਲੀ ਫ਼ੇਰੀ
7 ਹਫ਼ਤੇ ਦੇ ਪਹਿਲੇ ਦਿਨ, ਅਸੀਂ ਸਾਰੇ ਪ੍ਰਭੂ ਭੋਜ ਖਾਣ ਲਈ ਇਕੱਠੇ ਹੋਏ। ਇਸ ਮੌਕੇ ਤੇ ਪੌਲੁਸ ਨੇ ਲੋਕਾਂ ਨਾਲ ਗੱਲ ਕੀਤੀ। ਉਹ ਅਗਲੇ ਦਿਨ ਉੱਥੋਂ ਜਾਣ ਦੀ ਯੋਜਨਾ ਬਣਾ ਰਿਹਾ ਸੀ ਇਸ ਲਈ ਉਸ ਨੇ ਅੱਧੀ ਰਾਤ ਤੱਕ ਉਪਦੇਸ਼ ਜਾਰੀ ਰੱਖਿਆ। 8 ਅਸੀਂ ਸਾਰੇ ਪੌੜੀਆਂ ਚੜ੍ਹ੍ਹਕੇ ਉੱਪਰਲੇ ਕਮਰੇ ਵਿੱਚ ਇੱਕਤਰ ਸੀ ਅਤੇ ਉਹ ਕਮਰਾ ਬਹੁਤ ਸਾਰੇ ਦੀਵਿਆਂ ਦੀ ਰੌਸ਼ਨੀ ਨਾਲ ਜ੍ਯਮਗਾ ਰਿਹਾ ਸੀ। 9 ਯੂਤਖੁਸ ਨਾਂ ਦਾ ਇੱਕ ਜੁਆਨ ਖਿੜਕੀ ਵਿੱਚ ਬੈਠਾ ਸੀ। ਉਹ ਬਹੁਤ ਅਨੀਂਦਰਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਪੌਲੁਸ ਨੇ ਬੋਲਣਾ ਜਾਰੀ ਰੱਖਿਆ ਸੀ। ਆਖਿਰਕਾਰ, ਉਹ ਸੌਂ ਗਿਆ ਅਤੇ ਖਿੜਕੀ ਚੋਂ ਬਾਹਰ ਡਿੱਗ ਪਿਆ। ਜਦੋਂ ਲੋਕਾਂ ਨੇ ਹੇਠਾਂ ਜਾਕੇ ਉਸ ਨੂੰ ਚੁੱਕਿਆ ਤਾਂ ਉਹ ਮਰਿਆ ਪਿਆ ਸੀ।
10 ਪੌਲੁਸ ਹੇਠਾ ਗਿਆ, ਗੋਡਿਆਂ ਭਾਰ ਝੁਕਿਆ ਉਸ ਨੇ ਯੂਤਖੁਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਆਖਿਆ, “ਫ਼ਿਕਰ ਨਾ ਕਰੋ, ਇਹ ਜਿਉਂਦਾ ਹੈ।” 11 ਪੌਲੁਸ ਦੁਬਾਰਾ ਉੱਪਰਲੇ ਕਮਰੇ ਵਿੱਚ ਗਿਆ ਉਸ ਨੇ ਰੋਟੀ ਤੋੜੀ ਤੇ ਖਾ ਲਈ ਅਤੇ ਤਕਰੀਬਨ ਸਵੇਰ ਹੋਣ ਤੱਕ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ। ਫ਼ੇਰ ਉਹ ਉੱਥੋਂ ਚੱਲਾ ਗਿਆ। 12 ਲੋਕ ਯੂਤਖੁਸ ਨੂੰ ਘਰ ਲੈ ਆਏ, ਉਹ ਜਿਉਂਦਾ ਸੀ, ਤੇ ਲੋਕੀ ਬੜੇ ਖੁਸ਼ ਸਨ।
ਪਰਮੇਸ਼ੁਰ ਦਾ ਰਾਜ ਪਹਿਲਾਂ(A)
22 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਆਖਦਾ ਹਾਂ ਕਿ ਤੁਹਾਨੂੰ ਜਿਉਂਣ ਲਈ ਜੋ ਖਾਣ ਦੀ ਲੋੜ ਹੈ ਤੁਸੀਂ ਉਸਦੀ ਚਿੰਤਾ ਨਾ ਕਰੋ ਅਤੇ ਨਾ ਹੀ ਸਰੀਰ ਢੱਕਣ ਲਈ ਕੱਪੜਿਆਂ ਦੀ ਫ਼ਿਕਰ ਕਰੋ। 23 ਕਿਉਂਕਿ ਜ਼ਿੰਦਗੀ ਖਾਣ ਤੋਂ ਕਿਤੇ ਵੱਧ ਮਹੱਤਵਯੋਗ ਹੈ ਅਤੇ ਸਰੀਰ ਕੱਪੜਿਆਂ ਨਾਲੋਂ। 24 ਪੰਛੀਆਂ ਵੱਲ ਵੇਖੋ ਉਹ ਬੀਜਦੇ ਜਾਂ ਵਢਦੇ ਨਹੀਂ ਨਾ ਹੀ ਉਹ ਘਰਾਂ ਜਾਂ ਕੋਠਿਆਂ ਵਿੱਚ ਅਨਾਜ ਜਮ੍ਹਾਂ ਕਰਦੇ ਹਨ, ਪਰ ਫ਼ੇਰ ਵੀ ਪਰਮੇਸ਼ੁਰ ਉਨ੍ਹਾਂ ਨੂੰ ਭੋਜਨ ਦਿੰਦਾ ਹੈ। ਤੁਸੀਂ ਪੰਛੀਆਂ ਨਾਲੋਂ ਵੀ ਬਹੁਤ ਵੱਧ ਮੁੱਲਵਾਨ ਹੋ। 25 ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰਕੇ ਆਪਣੀ ਜ਼ਿੰਦਗੀ ਦਾ ਇੱਕ ਵੀ ਪਲ ਵੱਧਾ ਸੱਕਦਾ ਹੈ। 26 ਇਸ ਲਈ ਜੇਕਰ ਤੁਸੀਂ ਇੰਨੀ ਛੋਟੀ ਗੱਲ ਵੀ ਨਹੀਂ ਕਰ ਸੱਕਦੇ ਤਾਂ ਫ਼ਿਰ ਤੁਸੀਂ ਬਾਕੀ ਗੱਲਾਂ ਬਾਰੇ ਚਿੰਤਾ ਕਿਉਂ ਕਰਦੇ ਹੋ?
27 “ਜੰਗਲੀ ਫ਼ੁੱਲਾਂ ਵੱਲ ਵੇਖੋ! ਦੇਖੋ ਉਹ ਕਿਵੇਂ ਵੱਧਦੇ ਹਨ! ਉਹ ਨਾ ਹੀ ਸਖਤ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ, ਤਾਂ ਵੀ ਉਹ ਇੰਨੇ ਵੱਧੀਆ ਦਿਸਦੇ ਹਨ ਕਿ ਸੁਲੇਮਾਨ ਵੀ ਆਪਣੇ ਪੂਰੇ ਤੇਜ ਵਿੱਚ ਇੰਨ੍ਹਾਂ ਵਿੱਚੋਂ ਇੱਕ ਜਿੰਨਾ ਵੀ ਸਜਿਆ ਨਹੀਂ ਹੋਇਆ ਸੀ। 28 ਪਰਮੇਸ਼ੁਰ ਤਾਂ ਖੇਤ ਵਿੱਚਲੇ ਘਾਹ ਨੂੰ ਵੀ ਇਉਂ ਪਹਿਰਾਵਾ ਦਿੰਦਾ ਹੈ, ਉਹ ਘਾਹ ਜਿਹੜਾ ਅੱਜ ਜਿਉਂਦਾ ਹੈ ਅਤੇ ਕੱਲ ਭਠੀ ਵਿੱਚ ਮੱਚ ਜਾਣਾ ਹੈ। ਤਾਂ ਹੇ ਥੋੜੀ ਪਰਤੀਤ ਵਾਲੇ ਲੋਕੋ, ਕੀ ਉਹ ਤੁਹਾਨੂੰ ਉਨ੍ਹਾਂ ਨਾਲੋਂ ਵੱਧੇਰੇ ਨਹੀਂ ਸਜਾਵੇਗਾ।
29 “ਇਸ ਬਾਰੇ ਨਾ ਸੋਚਦੇ ਰਹੋ ਕਿ ਤੁਸੀਂ ਕੀ ਖਾਵੋਂਗੇ ਅਤੇ ਕੀ ਪੀਵੋਂਗੇ? ਚਿੰਤਾ ਨਾ ਕਰੋ। 30 ਕਿਉਂਕਿ ਇਸ ਦੁਨੀਆਂ ਦੀਆਂ ਸਾਰੀਂ ਕੌਮਾਂ ਇਨ੍ਹਾਂ ਚੀਜ਼ਾਂ ਭਾਲਦੀਆਂ ਹਨ ਪਰ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ। 31 ਪਰ ਪਹਿਲਾਂ ਤੁਸੀਂ ਪਰਮੇਸ਼ੁਰ ਦੇ ਰਾਜ ਲਈ ਚਾਹਨਾ ਕਰੋ। ਤਾਂ ਫ਼ੇਰ ਇਹ ਬਾਕੀ ਦੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ।
2010 by World Bible Translation Center