Book of Common Prayer
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
140 ਯਹੋਵਾਹ, ਮੈਨੂੰ ਮੰਦੇ ਲੋਕਾਂ ਪਾਸੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
2 ਉਹ ਲੋਕ ਮੰਦੀਆਂ ਯੋਜਨਾਵਾਂ ਬਨਾਉਂਦੇ ਹਨ।
ਉਹ ਲੋਕ ਹਰ ਵੇਲੇ ਲੜਾਈਆਂ ਛੇੜਦੇ ਹਨ।
3 ਉਨ੍ਹਾਂ ਦੀਆਂ ਜੀਭਾਂ ਜ਼ਹਿਰੀਲੇ ਸੱਪਾਂ ਵਰਗੀਆਂ ਹਨ।
ਇਵੇਂ ਹੈ ਜਿਵੇਂ ਉਨ੍ਹਾਂ ਦੀ ਜੀਭ ਹੇਠਾਂ ਸੱਪ ਦਾ ਜ਼ਹਿਰ ਛੁਪਿਆ ਹੋਵੇ।
4 ਯਹੋਵਾਹ, ਮੈਨੂੰ ਬਦ ਲੋਕਾਂ ਤੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
ਉਹ ਲੋਕ ਮੇਰਾ ਪਿੱਛਾ ਕਰਦੇ ਹਨ ਅਤੇ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦੇ ਹਨ।
5 ਉਹ ਗੁਮਾਨੀ ਲੋਕ ਮੇਰੇ ਲਈ ਫ਼ੰਦੇ ਲਾਉਂਦੇ ਹਨ।
ਉਹ ਮੈਨੂੰ ਫ਼ੜਨ ਲਈ ਜਾਲ ਲਾਉਂਦੇ ਹਨ।
ਉਹ ਮੇਰੇ ਰਾਹ ਵਿੱਚ ਫ਼ੰਦਾ ਲਾਉਂਦੇ ਹਨ।
6 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ।
ਯਹੋਵਾਹ ਮੇਰੀ ਪ੍ਰਾਰਥਨਾ ਸੁਣੋ।
7 ਯਹੋਵਾਹ, ਤੁਸੀਂ ਮੇਰੇ ਸ਼ਕਤੀਸ਼ਾਲੀ ਮਾਲਕ ਹੋ।
ਤੁਸੀਂ ਮੇਰੇ ਮੁਕਤੀਦਾਤਾ ਹੋ।
ਤੁਸੀਂ ਯੁੱਧ ਵਿੱਚ ਮੇਰੇ ਸਿਰ ਦੀ ਰੱਖਿਆ ਕਰ ਰਹੇ ਟੋਪ ਵਾਂਗ ਹੋ।
8 ਯਹੋਵਾਹ, ਉਹ ਲੋਕ ਬਦ ਹਨ।
ਉਨ੍ਹਾਂ ਨੂੰ ਉਹ ਨਾ ਦਿਉ ਜੋ ਉਹ ਮੰਗਦੇ ਹਨ।
ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਾ ਹੋਣ ਦਿਉ।
9 ਯਹੋਵਾਹ, ਮੇਰੇ ਦੁਸ਼ਮਣਾ ਨੂੰ ਨਾ ਜਿੱਤਣ ਦਿਉ।
ਉਹ ਲੋਕ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਹਨ, ਪਰ ਕੁਝ ਅਜਿਹਾ ਕਰੋ ਕਿ ਮੰਦੀਆਂ ਗੱਲਾਂ ਉਨ੍ਹਾਂ ਨਾਲ ਹੀ ਵਾਪਰਨ।
10 ਉਨ੍ਹਾਂ ਦੇ ਸਿਰਾਂ ਉੱਤੇ ਭੱਖਦੇ ਕੋਲੇ ਵਰਸਾਉ।
ਮੇਰੇ ਦੁਸ਼ਮਣਾਂ ਨੂੰ ਅੱਗ ਵਿੱਚ ਸੁੱਟ ਦਿਉ।
ਉਨ੍ਹਾਂ ਨੂੰ ਖਾਈ (ਕਬਰ) ਵਿੱਚ ਸੁੱਟ ਦਿਉ ਜਿੱਥੇ ਉਹ ਕਦੇ ਵੀ ਨਾ ਨਿਕਲ ਸੱਕਣ।
11 ਯਹੋਵਾਹ, ਉਨ੍ਹਾਂ ਝੂਠਿਆ ਨੂੰ ਨਾ ਜਿਉਣ ਦਿਉ।
ਉਨ੍ਹਾਂ ਮੰਦੇ ਲੋਕਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
12 ਮੈਂ ਜਾਣਦਾ ਹਾਂ ਕਿ ਯਹੋਵਾਹ ਨਿਰਪੱਖ ਹੋਕੇ ਗਰੀਬ ਲੋਕਾਂ ਬਾਰੇ ਨਿਆਂ ਕਰੇਗਾ।
ਪਰਮੇਸ਼ੁਰ ਬੇਸਹਾਰਿਆਂ ਦੀ ਮਦਦ ਕਰੇਗਾ।
13 ਨੇਕ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨਗੇ, ਯਹੋਵਾਹ।
ਨੇਕ ਲੋਕ ਤੁਹਾਡੀ ਉਪਾਸਨਾ ਕਰਨਗੇ।
ਦਾਊਦ ਦਾ ਇੱਕ ਭੱਗਤੀ ਗੀਤ। ਇਹ ਉਸ ਵੇਲੇ ਦੀ ਪ੍ਰਾਰਥਨਾ ਹੈ ਜਦੋਂ ਉਹ ਗੁਫ਼ਾ ਵਿੱਚ ਸੀ।
142 ਮੈਂ ਮਦਦ ਵਾਸਤੇ ਯਹੋਵਾਹ ਨੂੰ ਪੁਕਾਰਾਂਗਾ।
ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ।
2 ਮੈਂ ਯਹੋਵਾਹ ਨੂੰ ਆਪਣੀਆਂ ਸੰਮਸਿਆਵਾਂ ਬਾਰੇ ਦੱਸਾਂਗਾ।
ਮੈਂ ਯਹੋਵਾਹ ਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸਾਂਗਾ।
3 ਮੇਰੇ ਦੁਸ਼ਮਣਾ ਨੇ ਮੇਰੇ ਲਈ ਫ਼ੰਦਾ ਲਾਇਆ ਹੈ।
ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਪਰ ਯਹੋਵਾਹ ਜਾਣਦਾ ਹੈ ਕਿ ਮੇਰੇ ਨਾਲ ਕੀ ਵਾਪਰ ਰਿਹਾ ਹੈ।
4 ਮੈਂ ਚਾਰ-ਚੁਫ਼ੇਰੇ ਵੇਖਦਾ ਹਾਂ
ਅਤੇ ਮੈਨੂੰ ਕੋਈ ਵੀ ਦੋਸਤ ਨਜ਼ਰ ਨਹੀਂ ਆਉਂਦਾ।
ਮੇਰੇ ਲਈ ਭੱਜਣ ਲਈ ਕੋਈ ਵੀ ਥਾਂ ਨਹੀਂ ਹੈ।
ਕੋਈ ਵੀ ਬੰਦਾ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।
5 ਇਸ ਲਈ ਮੈਂ ਰੋ-ਰੋ ਕੇ ਯਹੋਵਾਹ ਅੱਗੇ ਮਦਦ ਲਈ ਪ੍ਰਾਰਥਨਾ ਕਰਦਾ ਹਾਂ।
“ਯਹੋਵਾਹ ਤੁਸੀਂ ਮੇਰਾ ਸੁਰੱਖਿਅਤ ਟਿਕਾਣਾ ਹੋ।
ਯਹੋਵਾਹ, ਤੁਸੀਂ ਮੈਨੂੰ ਜਿਉਂਦਾ ਰਹਿਣ ਦੇ ਸੱਕਦੇ ਹੋ।”
6 ਯਹੋਵਾਹ, ਮੇਰੀ ਪ੍ਰਾਰਥਨਾ ਕਰੋ।
ਮੈਨੂੰ ਤੁਹਾਡੀ ਬਹੁਤ ਲੋੜ ਹੈ।
ਮੈਨੂੰ ਲੋਕਾਂ ਕੋਲੋ ਬਚਾਉ ਜਿਹੜੇ ਮੇਰਾ ਪਿੱਛਾ ਕਰ ਰਹੇ ਹਨ।
ਉਹ ਲੋਕ ਮੇਰੇ ਕੋਲੋਂ ਤਾਕਤਵਰ ਹਨ।
7 ਇਸ ਫ਼ੰਦੇ ਵਿੱਚੋਂ ਨਿਕਲਣ ਲਈ ਮੇਰੀ ਮਦਦ ਕਰੋ।
ਤਾਂ ਜੋ ਮੈਂ ਤੁਹਾਡੇ ਨਾਮ ਦੀ ਉਸਤਤਿ ਕਰਾਂ।
ਅਤੇ ਚੰਗੇ ਲੋਕ ਮੇਰੇ ਨਾਲ ਜਸ਼ਨ ਮਨਾਉਣਗੇ,
ਕਿਉਂ ਕਿ ਤੁਸੀਂ ਮੇਰਾ ਧਿਆਨ ਰੱਖਿਆ।
ਦਾਊਦ ਦਾ ਇੱਕ ਉਸਤਤਿ ਗੀਤ।
141 ਯਹੋਵਾਹ, ਮੈਂ ਤੁਹਾਨੂੰ ਮਦਦ ਲਈ ਪੁਕਾਰਦਾ ਹਾਂ।
ਮੈਨੂੰ ਸੁਣੋ ਜਦੋਂ ਮੈਂ ਤੁਹਾਨੂੰ ਪ੍ਰਾਰਥਨਾ ਕਰ ਰਿਹਾ ਹੋਵਾ।
ਛੇਤੀ ਕਰੋ ਅਤੇ ਮੇਰੀ ਮਦਦ ਕਰੋ।
2 ਯਹੋਵਾਹ, ਮੇਰੀ ਪ੍ਰਾਰਥਨਾ ਮੰਨ ਲਵੋ।
ਇਹ ਬਲਦੀ ਹੋਈ ਧੂਫ਼ ਦੀ ਸੁਗਾਤ ਵਾਂਗ ਹੋਵੇ।
ਇਹ ਸ਼ਾਮ ਵੇਲੇ ਦੀ ਬਲੀ ਵਾਂਗ ਹੋਵੇ।
3 ਯਹੋਵਾਹ, ਉਨ੍ਹਾਂ ਚੀਜ਼ਾਂ ਨੂੰ ਵੱਸ ਵਿੱਚ ਕਰਨ ਲਈ ਮੇਰੀ ਮਦਦ ਕਰੋ, ਜਿਨ੍ਹਾਂ ਬਾਰੇ ਮੈਂ ਆਖਦਾ ਹਾਂ।
ਜੋ ਮੈਂ ਆਖਾ ਮੇਰੀ ਨਿਗਰਾਨੀ ਰੱਖਣ ਵਿੱਚ ਮਦਦ ਕਰੋ।
4 ਮੈਨੂੰ ਮੰਦੇ ਅਮਲ ਕਰਨ ਦੀ ਇੱਛਾ ਨਾ ਕਰਨ ਦਿਉ।
ਮੈਨੂੰ ਉਹ ਚੀਜ਼ਾਂ ਸਾਂਝੀਆਂ ਨਾ ਕਰਨ ਦੇਵੋ
ਜਿਹੜੀਆਂ ਉਹ ਦੁਸ਼ਟ ਲੋਕ ਕਰ ਰਹੇ ਹਨ।
5 ਇੱਕ ਚੰਗਾ ਬੰਦਾ ਮੈਨੂੰ ਸੁਧਾਰ ਸੱਕਦਾ ਹੈ।
ਇਹ ਕਰਨਾ ਉਸਦੀ ਕਿੰਨੀ ਮਿਹਰਬਾਨੀ ਹੋਵੇਗੀ।
ਤੁਹਾਡੇ ਚੇਲੇ ਮੇਰੀ ਪੜਚੋਲ ਕਰ ਸੱਕਦੇ ਹਨ।
ਉਨ੍ਹਾਂ ਲਈ ਉਹ ਕਰਨ ਵਾਲੀ ਚੰਗੀ ਗੱਲ ਹੋਵੇਗੀ।
ਮੈਂ ਉਸ ਨੂੰ ਪ੍ਰਵਾਨ ਕਰ ਲਵਾਂਗਾ।
ਪਰ ਮੈਂ ਹਮੇਸ਼ਾ ਉਨ੍ਹਾਂ ਮੰਦੇ ਲੋਕਾਂ ਲਈ ਪ੍ਰਾਰਥਨਾ ਕਰਾਂਗਾ ਜੋ ਦੁਸ਼ਟ ਕਾਰੇ ਕਰਦੇ ਹਨ।
6 ਉਨ੍ਹਾਂ ਦੇ ਹਾਕਮ ਦੰਡਿਤ ਹੋਣ।
ਫ਼ਿਰ ਲੋਕ ਜਾਣ ਲੈਣਗੇ ਕਿ ਮੈਂ ਸੱਚ ਬੋਲਿਆ ਸੀ।
7 ਲੋਕੀ ਖੁਦਾਈ ਕਰਦੇ ਹਨ ਅਤੇ ਧਰਤੀ ਉੱਤੇ ਹੱਲ ਚਲਾਉਂਦੇ ਹਨ।
ਅਤੇ ਆਲੇ-ਦੁਆਲੇ ਮਿੱਟੀ ਉਡਾਉਂਦੇ ਹਨ।
ਇਸੇ ਤਰ੍ਹਾਂ ਸਾਡੀਆਂ ਹੱਡੀਆਂ ਉਨ੍ਹਾਂ ਦੀ ਕਬਰ ਵਿੱਚ ਖਿੰਡ ਜਾਣਗੀਆਂ।
8 ਯਹੋਵਾਹ, ਮੇਰੇ ਮਾਲਕ, ਮੈਂ ਤੁਹਾਡੇ ਵੱਲ ਮਦਦ ਲਈ ਤੱਕਦਾ ਹਾਂ।
ਮੈਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ, ਕਿਰਪਾ ਕਰਕੇ ਮੈਨੂੰ ਨਾ ਮਰਨ ਦੇਵੋ।
9 ਮੰਦੇ ਲੋਕਾਂ ਨੇ ਮੇਰੇ ਬਾਰੇ ਫ਼ੰਦੇ ਲਾਏ ਹੋਏ ਹਨ!
ਮੈਨੂੰ ਉਨ੍ਹਾਂ ਦੇ ਫ਼ੰਦਿਆਂ ਵਿੱਚ ਨਾ ਫ਼ਸਣ ਦਿਉ। ਉਨ੍ਹਾਂ ਨੂੰ ਮੈਨੂੰ ਨਾ ਫ਼ਸਾਉਣ ਦਿਉ।
10 ਬਦਚਲਣੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਹੀ ਜਾਲਾਂ ਅੰਦਰ ਫ਼ਸਣ ਦਿਉ।
ਜਦ ਕਿ ਮੈਂ ਬਿਨਾ ਖਤਰੇ ਤੋਂ ਨਿਕਲ ਜਾਵਾਂ।
ਦਾਊਦ ਦਾ ਇੱਕ ਉਸਤਤਿ ਗੀਤ।
143 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਮੇਰੀ ਪ੍ਰਾਰਥਨਾ ਕੰਨ ਲਾਕੇ ਸੁਣੋ।
ਅਤੇ ਫ਼ੇਰ ਮੇਰੀ ਪ੍ਰਾਰਥਨਾ ਮੰਨ ਲਵੋ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਨੇਕ ਅਤੇ ਵਫ਼ਾਦਾਰ ਹੋ।
2 ਮੇਰੇ, ਆਪਣੇ ਸੇਵਕ ਬਾਰੇ ਨਿਆਂ ਨਾ ਕਰੋ।
ਮੇਰੀ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਮੇਰਾ ਨਿਆਂ ਬੇਗੁਨਾਹ ਵਾਂਗ ਨਹੀਂ ਹੋਵੇਗਾ।
3 ਪਰ ਮੇਰੇ ਦੁਸ਼ਮਣ ਮੇਰਾ ਪਿੱਛਾ ਕਰ ਰਹੇ ਹਨ।
ਉਨ੍ਹਾਂ ਨੇ ਮੇਰੇ ਜੀਵਨ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ।
ਉਹ ਮੈਨੂੰ ਹਨੇਰੀ ਕਬਰ ਅੰਦਰ ਉਨ੍ਹਾਂ ਲੋਕਾਂ ਵਾਂਗ ਧੱਕ ਰਹੇ ਹਨ,
ਜਿਹੜੇ ਬਹੁਤ ਪਹਿਲਾਂ ਮਰ ਗਏ ਸਨ।
4 ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਮੈਂ ਆਪਣਾ ਹੌਂਸਲਾ ਗੁਆ ਰਿਹਾ ਹਾਂ।
5 ਪਰ ਮੈਂ ਉਹ ਗੱਲਾਂ ਯਾਦ ਕਰਦਾ ਹਾਂ, ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
ਮੈਂ ਉਨ੍ਹਾਂ ਬਹੁਤ ਸਾਰੀਆਂ ਗੱਲਾਂ ਬਾਰੇ ਸੋਚ ਰਿਹਾ ਹਾਂ ਜਿਹੜੀਆਂ ਤੁਸਾਂ ਕੀਤੀਆਂ ਸਨ।
ਮੈਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੀਆਂ ਤੁਸਾਂ ਆਪਣੀ ਮਹਾਨ ਸ਼ਕਤੀ ਨਾਲ ਕੀਤੀਆਂ ਸਨ!
6 ਯਹੋਵਾਹ, ਮੈਂ ਹੱਥ ਉਤਾਂਹ ਚੁੱਕਦਾ ਹਾਂ ਅਤੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਤੁਹਾਡੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ।
ਜਿਵੇਂ ਖੁਸ਼ਕ ਧਰਤੀ ਵਰੱਖਾ ਦਾ ਇੰਤਜ਼ਾਰ ਕਰਦੀ ਹੈ।
7 ਛੇਤੀ ਕਰੋ, ਯਹੋਵਾਹ, ਤੁਸੀਂ ਮੈਨੂੰ ਉੱਤਰ ਦੇਵੋ।
ਮੈਂ ਆਪਣਾ ਹੌਂਸਲਾ ਗੁਆ ਚੁੱਕਿਆ ਹਾਂ।
ਮੈਥੋਂ ਨਾ ਮੁੜੋ।
ਮੈਨੂੰ ਮਰਨ ਨਾ ਦਿਉ ਅਤੇ ਕਬਰ ਵਿੱਚ ਪਏ ਇੱਕ ਮੁਰਦੇ ਵਾਂਗ ਨਾ ਹੋਣ ਦਿਉ।
8 ਹੇ ਪਰਮੇਸ਼ੁਰ, ਤੜਕੇ, ਮੈਨੂੰ ਆਪਣਾ ਸੱਚਾ ਪਿਆਰ ਦਰਸਾ।
ਮੈਂ ਤੇਰੇ ਵਿੱਚ ਯਕੀਨ ਰੱਖਾਂਗਾ।
ਮੈਨੂੰ ਉਹ ਗੱਲਾਂ ਦਰਸਾ ਜੋ ਮੈਨੂੰ ਕਰਨੀਆਂ ਚਾਹੀਦੀਆਂ ਹਨ।
ਮੈਂ ਆਪਣੀ ਜ਼ਿੰਦਗੀ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ।
9 ਯਹੋਵਾਹ, ਮੈਂ ਤੁਹਾਡੇ ਕੋਲ ਸੁਰੱਖਿਆ ਲਈ ਆਇਆ ਹਾਂ,
ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
10 ਜੋ ਕੁਝ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ, ਮੈਨੂੰ ਦਰਸਾਉ।
ਤੁਸੀਂ ਮੇਰੇ ਪਰਮੇਸ਼ੁਰ ਹੋ।
11 ਯਹੋਵਾਹ, ਮੈਨੂੰ ਜਿਉਣ ਦਿਉ।
ਤਾਂ ਜੋ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਸ਼ੁਭ ਹੋ
ਅਤੇ ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
12 ਯਹੋਵਾਹ, ਮੈਨੂੰ ਆਪਣਾ ਪਿਆਰ ਦਰਸਾਉ।
ਅਤੇ ਮੇਰੇ ਦੁਸ਼ਮਣਾ ਨੂੰ ਹਰਾ ਦਿਉ,
ਜਿਹੜੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।
ਕਿਉਂ? ਕਿਉਂਕਿ ਮੈਂ ਤੁਹਾਡਾ ਸੇਵਕ ਹਾਂ।
36 ਯਹੋਯਾਕੀਮ 25ਵਰ੍ਹਿਆਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ। ਉਸ ਨੇ ਯਰੂਸ਼ਲਮ ਵਿੱਚ 11 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਜ਼ਬੂਦਾਹ ਸੀ ਜੋ ਰੂਮਾਹ ਤੋਂ ਪਦਾਯਾਹ ਦੀ ਧੀ ਸੀ। 37 ਇਸਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ ਅਤੇ ਆਪਣੇ ਪੁਰਖਿਆਂ ਵਾਂਗ ਹੀ ਯਹੋਯਾਕੀਮ ਨੇ ਵੀ ਮਾੜੇ ਕੰਮ ਹੀ ਕੀਤੇ।
ਨਬੂਕਦਨੱਸਰ ਪਾਤਸ਼ਾਹ ਦਾ ਯਹੂਦਾਹ ’ਚ ਆਉਣਾ
24 ਯਹੋਯਾਕੀਮ ਪਾਤਸ਼ਾਹ ਦੇ ਸਮੇਂ ਵਿੱਚ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਯਹੂਦਾਹ ਦੇਸ ਵਿੱਚ ਆਇਆ। ਯਹੋਯਾਕੀਮ ਤਿੰਨ ਵਰ੍ਹੇ ਉਸਦਾ ਦਾਸ ਬਣਿਆ ਫ਼ਿਰ ਉਸਤੋਂ ਯਹੋਯਾਕੀਮ ਬਾਗ਼ੀ ਹੋ ਗਿਆ ਅਤੇ ਉਸ ਦੇ ਰਾਜ ਤੋਂ ਉਸ ਨੇ ਤੋੜਕੇ ਬੇਮੁਖ ਹੋ ਗਿਆ। 2 ਯਹੋਵਾਹ ਨੇ ਯਹੋਯਾਕੀਮ ਦੇ ਵਿਰੋਧ ਵਿੱਚ ਕਸਦੀਆਂ ਦੇ ਟੋਲੇ, ਅਰਾਮ ਦੇ, ਮੋਆਬ ਅਤੇ ਅੰਮੋਨੀਆਂ ਦੇ ਜੱਥੇ ਭੇਜੇ। ਯਹੋਵਾਹ ਨੇ ਉਨ੍ਹਾਂ ਨੂੰ, ਯਹੂਦਾਹ ਨੂੰ ਨਸ਼ਟ ਕਰਨ ਲਈ ਭੇਜਿਆ। ਇਹ ਸਭ ਕੁਝ ਯਹੋਵਾਹ ਦੇ ਬਚਨ ਮੁਤਾਬਕ ਹੋਇਆ ਜੋ ਉਸ ਨੇ ਆਪਣੇ ਸੇਵਕਾਂ, ਨਬੀਆਂ ਦੇ ਰਾਹੀਂ ਬੋਲਿਆ ਸੀ।
3 ਯਹੂਦਾਹ ਵਿੱਚ ਇਉਂ ਸਭ ਕੁਝ ਵਾਪਰੇ ਇਹ ਯਹੋਵਾਹ ਦੇ ਹੁਕਮ ਨਾਲ ਹੀ ਹੋਇਆ ਸੀ ਕਿਉਂ ਕਿ ਇਉਂ ਉਹ ਉਨ੍ਹਾਂ ਨੂੰ ਆਪਣੀਆਂ ਅੱਖਾਂ ਤੋਂ ਦੂਰ ਕਰਨਾ ਚਾਹੁੰਦਾ ਸੀ। ਇਹ ਸਭ ਕੁਝ ਉਸ ਨੇ ਮਨੱਸ਼ਹ ਦੇ ਪਾਪਾਂ ਕਾਰਣ ਕੀਤਾ। 4 ਯਹੋਵਾਹ ਨੇ ਇਹ ਇਸ ਲਈ ਵੀ ਸਭ ਕਰਵਾਇਆ ਕਿਉਂ ਕਿ ਮਨੱਸ਼ਹ ਨੇ ਬੜੇ ਮਾਸੂਮ ਲੋਕਾਂ ਨੂੰ ਮਰਵਾਇਆ ਸੀ ਅਤੇ ਉਨ੍ਹਾਂ ਦੇ ਖੂਨ ਨਾਲ ਸਾਰੇ ਯਰੂਸ਼ਲਮ ਨੂੰ ਲਥਪਥ ਕੀਤਾ ਸੀ। ਤਾਂ ਹੀ ਯਹੋਵਾਹ ਉਸ ਨੂੰ ਖਿਮਾ ਨਹੀਂ ਕਰਨਾ ਚਾਹੁੰਦਾ ਸੀ।
5 ਯਹੋਯਾਕੀਮ ਦੀਆਂ ਹੋਰ ਕਰਨੀਆਂ ਯਹੂਦਾਹ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਸ਼ਾਮਿਲ ਹਨ। 6 ਯਹੋਯਾਕੀਮ ਮਰਨ ਬਾਅਦ ਆਪਣੇ ਪੁਰਖਿਆਂ ਕੋਲ ਹੀ ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਯਹੋਯਾਕੀਨ ਨਵਾਂ ਪਾਤਸ਼ਾਹ ਬਣਿਆ।
7 ਬਾਬਲ ਦੇ ਪਾਤਸ਼ਾਹ ਨੇ ਮਿਸਰ ਦੀ ਨਦੀ ਤੋਂ ਲੈ ਕੇ ਫ਼ਰਾਤ ਦੇ ਦਰਿਆ ਤੀਕ ਸਭ ਕੁਝ ਜੋ ਮਿਸਰ ਦੇ ਪਾਤਸ਼ਾਹ ਦਾ ਸੀ, ਹਥਿਆ ਲਿਆ ਤੇ ਉਸਤੋਂ ਬਾਅਦ ਫ਼ੇਰ ਕਦੇ ਮਿਸਰ ਦਾ ਪਾਤਸ਼ਾਹ ਆਪਣੇ ਦੇਸ਼ ਤੋਂ ਬਾਹਰ ਨਾ ਨਿਕਲ ਸੱਕਿਆ।
ਨਬੂਕਦਨੱਸਰ ਦਾ ਯਰੂਸ਼ਲਮ ਤੇ ਕਬਜ਼ਾ
8 ਯਹੋਯਾਕੀਨ ਜਦੋਂ ਰਾਜ ਕਰਨ ਲੱਗਾ ਤਾਂ ਉਹ 18 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਤਿੰਨਾਂ ਮਹੀਨਿਆਂ ਲਈ ਰਾਜ ਕੀਤਾ। ਉਸਦੀ ਮਾਂ ਦਾ ਨਾਂ ਨਹੁਸ਼ਤਾ ਸੀ ਜੋ ਯਰੂਸ਼ਲਮ ਦੇ ਅਲਨਾਥਾਨ ਦੀ ਧੀ ਸੀ। 9 ਯਹੋਯਾਕੀਨ ਨੇ ਵੀ ਆਪਣੇ ਬਾਪ ਵਾਂਗ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਨਹੀਂ ਸਨ।
10 ਉਸ ਵਕਤ ਨਬੂਕਦਨੱਸਰ, ਜੋ ਕਿ ਬਾਬਲ ਦਾ ਪਾਤਸ਼ਾਹ ਸੀ, ਦੇ ਅਫ਼ਸਰਾਂ ਨੇ ਯਰੂਸ਼ਲਮ ਉੱਪਰ ਘੇਰਾ ਪਾ ਲਿਆ। 11 ਤਦ ਨਬੂਕਦਨੱਸਰ, ਬਾਬਲ ਦਾ ਪਾਤਸ਼ਾਹ, ਸ਼ਹਿਰ ਵਿੱਚ ਆਇਆ ਤਾਂ 12 ਯਹੂਦਾਹ ਦਾ ਪਾਤਸ਼ਾਹ ਯਹੋਯਾਕੀਨ ਉਸ ਨੂੰ ਮਿਲਣ ਲਈ ਬਾਹਰ ਨਿਕਲਿਆ। ਯਹੋਯਾਕੀਨ ਦੀ ਮਾਂ, ਉਸ ਦੇ ਅਫ਼ਸਰ, ਨੇਤਾ ਆਗੂ ਅਤੇ ਦਰਬਾਰੀ ਵੀ ਉਸ ਦੇ ਨਾਲ ਗਏ ਤਦ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਹੋਯਾਕੀਨ ਨੂੰ ਗਿਰਫ਼ਤਾਰ ਕਰ ਲਿਆ। ਇਹ ਘਟਨਾ ਯਹੋਯਾਕੀਨ ਦੇ ਰਾਜ ਕਾਲ ਦੇ 18 ਵਰ੍ਹੇ ’ਚ ਹੋਈ।
13 ਨਬੂਕਦਨੱਸਰ ਨੇ ਯਹੋਵਾਹ ਦੇ ਮੰਦਰ ਵਿੱਚੋਂ ਯਰੂਸ਼ਲਮ ਚੋ ਸਾਰਾ ਖਜ਼ਾਨਾ ਕੱਢ ਲਿਆ ਅਤੇ ਪਾਤਸ਼ਾਹ ਦੇ ਮਹਿਲ ਵਿੱਚੋਂ ਵੀ ਸਾਰਾ ਖਜ਼ਾਨਾ ਲੁੱਟ ਲਿਆ। ਸੋਨੇ ਦੇ ਸਾਰੇ ਭਾਂਡੇ ਜੋ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਨੇ ਯਹੋਵਾਹ ਦੇ ਮੰਦਰ ਵਿੱਚ ਰੱਖੇ ਸਨ, ਉਸ ਨੇ ਕੱਟ ਕੇ ਤੋੜ ਕੇ ਯਹੋਵਾਹ ਦੇ ਕਹੇ ਅਨੁਸਾਰ ਟੁਕੜੇ-ਟੁਕੜੇ ਕਰ ਦਿੱਤੇ।
14 ਉਸ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਿਸ ਵਿੱਚ ਧਨਾਢ ਲੋਕ ਅਤੇ ਆਗੂ ਵੀ ਸ਼ਾਮਿਲ ਸਨ। ਉਸ ਨੇ 10,000 ਲੋਕਾਂ ਨੂੰ ਫ਼ੜਕੇ ਕੈਦ ਕਰ ਲਿਆ। ਉਸ ਨੇ ਸਾਰੇ ਕਾਰੀਗਰਾਂ ਅਤੇ ਲੋਹਾਰਾਂ ਨੂੰ ਵੀ ਫ਼ੜ ਲਿਆ ਅਤੇ ਸਧਾਰਨ ਗਰੀਬ ਲੋਕਾਂ ਤੋਂ ਸਿਵਾਇ ਦੇਸ਼ ਦਾ ਕੋਈ ਬੰਦਾ ਨਾ ਛੱਡਿਆ। 15 ਨਬੂਕਦਨੱਸਰ ਯਹੋਯਾਕੀਨ ਨੂੰ ਬੰਦੀ ਬਣਾਕੇ ਬਾਬਲ ਨੂੰ ਲੈ ਗਿਆ। ਉਹ ਉਸ ਦੀ ਮਾਂ, ਉਸਦੀਆਂ ਬੀਵੀਆਂ, ਅਫ਼ਸਰਾਂ ਅਤੇ ਆਗੂ ਨੇਤਾਵਾਂ ਅਤੇ ਕਹਿੰਦੇ-ਕਹਾਉਂਦੇ ਲੋਕਾਂ ਨੂੰ ਵੀ ਆਪਣੇ ਨਾਲ ਲੈ ਗਿਆ। ਇਨ੍ਹਾਂ ਸਭਨਾਂ ਨੂੰ ਉਹ ਬਾਬਲ ਵਿੱਚ ਕੈਦੀ ਬਣਾ ਕੇ ਲਿਆਇਆ। 16 ਉਸ ਵਿੱਚ 7,000 ਸਿਪਾਹੀ ਸਨ। ਨਬੂਕਦਨੱਸਰ ਸਾਰੇ ਸਿਪਾਹੀਆਂ ਅਤੇ 1,000 ਕਾਰੀਗਰਾਂ ਤੇ ਕਾਮਿਆਂ ਨੂੰ ਆਪਣੇ ਨਾਲ ਲੈ ਆਇਆ। ਇਹ ਸਾਰੇ ਮਨੁੱਖ ਜੰਗ ਦੀ ਸਿਖਲਾਈ ਲਏ ਹੋਏ ਜੰਗ ਲਈ ਤਿਆਰ ਸਿਪਾਹੀ ਸਨ ਜਿਨ੍ਹਾਂ ਨੂੰ ਬਾਬਲ ਦਾ ਪਾਤਸ਼ਾਹ ਬੰਦੀ ਬਣਾਕੇ ਬਾਬਲ ਵਿੱਚ ਲੈ ਆਇਆ।
ਸਿਦਕੀਯਾਹ ਪਾਤਸ਼ਾਹ
17 ਬਾਬਲ ਦੇ ਪਾਤਸ਼ਾਹ ਨੇ ਯਹੋਯਾਕੀਨ ਦੇ ਚਾਚੇ, ਮਤੱਨਯਾਹ ਨੂੰ ਨਵਾਂ ਪਾਤਸ਼ਾਹ ਬਣਾਇਆ, ਅਤੇ ਉਸ ਨੂੰ ਸਿਦਕੀਯਾਹ ਨਾਂ ਦਿੱਤਾ।
ਮਸੀਹ ਦਾ ਸਰੀਰ
12 ਇੱਕ ਮਨੁੱਖ ਦਾ ਸਰੀਰ ਕੇਵਲ ਇੱਕ ਹੈ, ਪਰ ਇਸਦੇ ਕਈ ਅੰਗ ਹਨ। ਹਾਂ, ਇੱਕੋ ਸਰੀਰ ਦੇ ਕਈ ਅੰਗ ਹੁੰਦੇ ਹਨ, ਪਰ ਇਹ ਸਾਰੇ ਅੰਗ ਕੇਵਲ ਇੱਕ ਸਰੀਰ ਬਣਾਉਂਦੇ ਹਨ। ਮਸੀਹ ਵੀ ਇਸੇ ਤਰ੍ਹਾਂ ਹੈ। 13 ਸਾਡੇ ਵਿੱਚੋਂ ਕੁਝ ਲੋਕ ਯਹੂਦੀ ਹਨ ਅਤੇ ਕੁਝ ਯੂਨਾਨੀ ਗੈਰ ਯਹੂਦੀ ਹਨ; ਸਾਡੇ ਵਿੱਚੋਂ ਕੁਝ ਗੁਲਾਮ ਹਨ ਅਤੇ ਕੁਝ ਆਜ਼ਾਦ ਹਨ। ਪਰ ਸਾਨੂੰ ਇੱਕ ਆਤਮਾ ਰਾਹੀਂ, ਇੱਕ ਸਰੀਰ ਬਣਨ ਲਈ ਬਪਤਿਸਮਾ ਦਿੱਤਾ ਗਿਆ ਹੈ। ਅਤੇ ਸਾਨੂੰ ਸਾਰਿਆਂ ਨੂੰ ਇਹੀ ਇੱਕ ਆਤਮਾ ਦਿੱਤਾ ਗਿਆ ਹੈ।
14 ਅਤੇ ਇੱਕ ਵਿਅਕਤੀ ਦੇ ਸਰੀਰ ਦੇ ਇੱਕ ਤੋਂ ਬਹੁਤੇ ਅੰਗ ਹੁੰਦੇ ਹਨ। ਇਸਦੇ ਬਹੁਤ ਸਾਰੇ ਅੰਗ ਹੁੰਦੇ ਹਨ। 15 ਇੱਕ ਪੈਰ ਆਖ ਸੱਕਦਾ ਹੈ “ਮੈਂ ਹੱਥ ਨਹੀਂ ਹਾਂ। ਇਸ ਲਈ ਮੇਰਾ ਸਰੀਰ ਨਾਲ ਕੋਈ ਸੰਬੰਧ ਨਹੀਂ।” ਪਰ ਸਿਰਫ਼ ਇਹ ਆਖਣ ਨਾਲ, ਪੈਰ ਸਰੀਰ ਦਾ ਭਾਗ ਹੋਣ ਤੋਂ ਨਹੀਂ ਰੁਕਦਾ। 16 ਇੱਕ ਕੰਨ ਆਖਦਾ ਹੈ, “ਮੈਂ ਅੱਖ ਨਹੀਂ ਹਾਂ ਇਸ ਲਈ ਮੈਂ ਸਰੀਰ ਦਾ ਅੰਗ ਨਹੀਂ ਹਾਂ।” ਪਰ ਸਿਰਫ਼ ਇਹ ਆਖਣ ਨਾਲ, ਕੰਨ ਸਰੀਰ ਦਾ ਅੰਗ ਹੋਣਾ ਬੰਦ ਨਹੀਂ ਕਰਦਾ। 17 ਜੇ ਸਾਰਾ ਸਰੀਰ ਹੀ ਇੱਕ ਅੱਖ ਹੁੰਦਾ ਤਾਂ ਸਰੀਰ ਸੁਣ ਸੱਕਣ ਦੇ ਯੋਗ ਨਹੀਂ ਹੁੰਦਾ। ਜਾਂ ਸਾਰਾ ਸਰੀਰ ਹੀ ਕੰਨ ਹੁੰਦਾ ਤਾਂ ਸਰੀਰ ਕਿਸੇ ਵੀ ਚੀਜ਼ ਨੂੰ ਵੀ ਸੁੰਘ ਨਹੀਂ ਸੀ ਸੱਕਦਾ। 18-19 ਜੇ ਸਰੀਰ ਦਾ ਹਰ ਇੱਕ ਅੰਗ ਇੱਕ ਹੀ ਹੁੰਦਾ ਤਾਂ ਸਰੀਰ ਹੋਣਾ ਹੀ ਨਹੀਂ ਸੀ। ਪਰ ਜਿਵੇਂ ਪਰਮੇਸ਼ੁਰ ਨੂੰ ਚੰਗਾ ਲੱਗਾ ਉਸ ਨੇ ਸਰੀਰ ਵਿੱਚ ਅੰਗਾਂ ਨੂੰ ਰੱਖ ਦਿੱਤਾ। ਉਸ ਨੇ ਹਰ ਇੱਕ ਦੀ ਥਾਂ ਬਣਾਈ ਹੈ। 20 ਇਸੇ ਲਈ ਹੁਣ ਭਾਵੇਂ ਅਨੇਕਾਂ ਅੰਗ ਹਨ, ਸਰੀਰ ਸਿਰਫ਼ ਇੱਕ ਹੀ ਹੈ।
21 ਅੱਖ ਹੱਥ ਨੂੰ ਇਹ ਨਹੀਂ ਕਹਿ ਸੱਕਦੀ, “ਮੈਨੂੰ ਤੇਰੀ ਲੋੜ ਨਹੀਂ” ਅਤੇ ਸਿਰ ਪੈਰ ਨੂੰ ਇਹ ਨਹੀਂ ਕਹਿ ਸੱਕਦਾ, “ਮੈਨੂੰ ਤੇਰੀ ਲੋੜ ਨਹੀਂ।” 22 ਨਹੀਂ, ਸਰੀਰ ਦੇ ਜਿਹੜੇ ਅੰਗ ਕਮਜ਼ੋਰ ਲੱਗਦੇ ਹਨ ਸੱਚਮੁੱਚ ਬਹੁਤ ਲੋੜੀਂਦੇ ਹਨ। 23 ਅਤੇ ਸਰੀਰ ਦੇ ਉਨ੍ਹਾਂ ਅੰਗਾਂ ਲਈ ਜਿਨ੍ਹਾਂ ਨੂੰ ਅਸੀ ਘੱਟ ਸਤਿਕਾਰ ਯੋਗ ਸਮਝਦੇ ਹਾਂ, ਅਸੀਂ ਉਨ੍ਹਾਂ ਵੱਲ ਖਾਸ ਧਿਆਨ ਦਿੰਦੇ ਹਾਂ। ਅਤੇ ਸਰੀਰ ਦੇ ਉਹ ਅੰਗ ਜਿਨ੍ਹਾਂ ਨੂੰ ਅਸੀ ਵਿਖਾਉਣਾ ਪਸੰਦ ਨਹੀਂ ਕਰਦੇ, ਅਸੀਂ ਉਨ੍ਹਾਂ ਵੱਲ ਖਾਸ ਧਿਆਨ ਦਿੰਦੇ ਹਾਂ। 24 ਪਰ ਸਾਡੇ ਸਰੀਰ ਦੇ ਉਹ ਅੰਗ ਜਿਹੜੇ ਖੂਬਸੂਰਤ ਹਨ ਉਨ੍ਹਾਂ ਨੂੰ ਸਾਡੇ ਖਾਸ ਧਿਆਨ ਦੀ ਲੋੜ ਨਹੀਂ ਹੁੰਦੀ। ਪਰ ਪਰਮੇਸ਼ੁਰ ਨੇ ਸਾਰੇ ਅੰਗਾਂ ਨੂੰ ਇਕੱਠਿਆਂ ਰੱਖਿਆ ਤਾਂ ਜੋ ਇਨ੍ਹਾਂ ਅੰਗਾਂ ਨੂੰ ਵੱਧੇਰੇ ਗੌਰਵ ਦਿੱਤਾ ਜਾਵੇ ਜਿਸਦੀ ਇਨ੍ਹਾਂ ਨੂੰ ਲੋੜ ਹੈ। 25 ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਸਾਡਾ ਸਰੀਰ ਵੰਡਿਆ ਨਾ ਜਾਵੇ। ਪਰਮੇਸ਼ੁਰ ਦੀ ਮਨਸ਼ਾ ਇਹ ਸੀ ਕਿ ਸਾਰੇ ਅੰਗ ਇੱਕ ਦੂਸਰੇ ਦਾ ਇੱਕੋ ਜਿਹਾ ਧਿਆਨ ਰੱਖਣ। 26 ਜੇ ਸਰੀਰ ਦਾ ਇੱਕ ਅੰਗ ਦੁੱਖੀ ਹੈ ਤਾਂ ਜੋ ਹੋਰ ਸਾਰੇ ਅੰਗ ਵੀ ਇਸਦੇ ਨਾਲ ਦੁੱਖੀ ਹੁੰਦੇ ਹਨ। ਜਾਂ ਜੇ ਇੱਕ ਅੰਗ ਨੂੰ ਇੱਜ਼ਤ ਮਿਲਦੀ ਹੈ ਤਾਂ ਦੂਸਰੇ ਅੰਗ ਵੀ ਇਸ ਇੱਜ਼ਤ ਦੇ ਹਿੱਸੇਦਾਰ ਹੁੰਦੇ ਹਨ।
ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਰਾਜੀ ਕਰਨਾ
27 ਜਦੋਂ ਯਿਸੂ ਉੱਥੋਂ ਤੁਰਿਆ, ਤਾਂ ਦੋ ਅੰਨ੍ਹੇ ਉਸ ਦੇ ਮਗਰ ਹਾਕਾਂ ਮਾਰਦੇ ਆਏ ਅਤੇ ਬੋਲੇ, “ਹੇ ਦਾਊਦ ਦੇ ਪੁੱਤਰ ਸਾਡੇ ਉੱਤੇ ਦਯਾ ਕਰ!”
28 ਜਦੋਂ ਯਿਸੂ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਸ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਲਈ ਤੁਹਾਡੀ ਦ੍ਰਿਸ਼ਟੀ ਵਾਪਸ ਲਿਆ ਸੱਕਦਾ ਹਾਂ?” ਅੰਨ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਹਾਂ ਪ੍ਰਭੂ ਸਾਨੂੰ ਵਿਸ਼ਵਾਸ ਹੈ।”
29 ਤਦ ਉਸ ਨੇ ਉਨ੍ਹਾਂ ਦੀਆਂ ਅਖੀਆਂ ਨੂੰ ਛੋਹਿਆ ਅਤੇ ਆਖਿਆ, “ਜੇ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਨੂੰ ਫ਼ਿਰ ਤੋਂ ਵੇਖਣ ਯੋਗ ਕਰ ਸੱਕਦਾ ਹਾਂ ਤਾਂ ਇਵੇਂ ਹੀ ਹੋਵੇ।” 30 ਅਤੇ ਅੰਨ੍ਹੇ ਆਦਮੀ ਵੇਖਣ ਦੇ ਯੋਗ ਹੋ ਗਏ, ਯਿਸੂ ਨੇ ਉਨ੍ਹਾਂ ਨੂੰ ਸਖਤ ਚੇਤਾਵਨੀ ਦਿੱਤੀ, “ਇਸ ਬਾਰੇ ਕਿਸੇ ਨੂੰ ਨਾ ਦਸਿਓ!” 31 ਪਰ ਉਨ੍ਹਾਂ ਨੇ ਬਾਹਰ ਨਿਕਲ ਕੇ ਸਾਰੇ ਇਲਾਕੇ ਵਿੱਚ ਉਸਦਾ ਜੱਸ ਫ਼ੈਲਾਇਆ।
32 ਉਨ੍ਹਾਂ ਦੋ ਅੰਨ੍ਹੇ ਆਦਮੀਆਂ ਦੇ ਬਾਹਰ ਨਿਕਲਦੇ ਹੀ ਲੋਕ ਇੱਕ ਗੂੰਗੇ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ ਉਸ ਦੇ ਕੋਲ ਲਿਆਏ, 33 ਜਦ ਭੂਤ ਨੇ ਆਦਮੀ ਨੂੰ ਛੱਡ ਦਿੱਤਾ, ਤਾਂ ਉਹ ਬੋਲਣ ਯੋਗ ਹੋ ਗਿਆ। ਲੋਕ ਬੜੇ ਹੈਰਾਨ ਸਨ ਅਤੇ ਆਖਿਆ, “ਅਸੀਂ ਇਸਰਾਏਲ ਵਿੱਚ ਇਸ ਤਰ੍ਹਾਂ ਕਦੀ ਵੀ ਨਹੀਂ ਵੇਖਿਆ।”
34 ਪਰ ਫ਼ਰੀਸੀਆਂ ਨੇ ਕਿਹਾ, “ਉਹ ਤਾਂ ਭੂਤਾਂ ਦੇ ਆਗੂ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”
2010 by World Bible Translation Center