ਉਤਪਤ 18:8
Punjabi Bible: Easy-to-Read Version
8 ਅਬਰਾਹਾਮ ਨੇ ਮਾਸ, ਦੁੱਧ ਅਤੇ ਮੱਖਣ ਲਿਆਂਦਾ ਅਤੇ ਇਨ੍ਹਾਂ ਨੂੰ ਤਿੰਨਾ ਆਦਮੀਆਂ ਅੱਗੇ ਧਰ ਦਿੱਤਾ। ਫ਼ੇਰ ਉਹ ਉਨ੍ਹਾਂ ਦੇ ਨੇੜੇ ਖਲੋ ਗਿਆ ਜਦੋਂ ਉਹ ਰੁੱਖ ਹੇਠਾਂ ਬੈਠੇ ਹੋਏ ਭੋਜਨ ਛਕ ਰਹੇ ਸਨ।
Read full chapter
ਨਿਆਂਈਆਂ ਦੀ ਪੋਥੀ 4:19
Punjabi Bible: Easy-to-Read Version
19 ਸੀਸਰਾ ਨੇ ਯਾਏਲ ਨੂੰ ਆਖਿਆ, “ਮੈਨੂੰ ਪਿਆਸ ਲੱਗੀ ਹੈ ਕਿਰਪਾ ਕਰਕੇ ਮੈਨੂੰ ਪੀਣ ਲਈ ਥੋੜਾ ਪਾਣੀ ਦੇ।” ਯਾਏਲ ਕੋਲ ਪਾਣੀ ਦੀ ਇੱਕ ਮਸ਼ਕ ਸੀ ਜਿਸ ਵਿੱਚ ਉਸ ਨੇ ਦੁੱਧ ਰੱਖਿਆ ਹੋਇਆ ਸੀ। ਉਸ ਨੇ ਸੀਸਰਾ ਨੂੰ ਪੀਣ ਲਈ ਉਸ ਵਿੱਚੋਂ ਥੋੜਾ ਜਿਹਾ ਦੁੱਧ ਦਿੱਤਾ। ਫ਼ੇਰ ਉਸ ਨੇ ਸੀਸਰਾ ਨੂੰ ਢੱਕ ਦਿੱਤਾ।
Read full chapter
ਸਲੇਮਾਨ ਦਾ ਗੀਤ 5:1
Punjabi Bible: Easy-to-Read Version
ਉਹ ਬੋਲਦਾ ਹੈ
5 ਮੇਰੀ ਪ੍ਰੀਤਮੇ ਮੇਰੀ ਲਾੜੀਏ ਆ ਗਿਆ ਹਾਂ ਮੈਂ ਆਪਣੇ ਬਾਗ ਅੰਦਰ।
ਮੈਂ ਆਪਣੇ ਗੰਧਰਸ ਅਤੇ ਮੇਰੇ ਮਸਾਲਿਆਂ ਨੂੰ ਇੱਕਤ੍ਰ ਕਰ ਲਿਆ ਹੈ।
ਮੈਂ ਸ਼ਹਿਦ ਸਮੇਤ ਆਪਣੇ ਛੱਤੇ ਨੂੰ ਖਾ ਲਿਆ ਹੈ।
ਪੀ ਲਿਆ ਹੈ ਦੁੱਧ ਅਤੇ ਮੈਅ ਆਪਣੀ ਨੂੰ।
ਔਰਤਾਂ ਦਾ ਪ੍ਰੇਮੀਆਂ ਨਾਲ ਗੱਲ ਕਰਨਾ
ਪਿਆਰੇ ਮਿੱਤਰੋ ਖਾਵੋ, ਪੀਵੋ!
ਮਦਹੋਸ਼ ਹੋ ਜਾਵੋ ਪਿਆਰ ਨਾਲ!
ਹਿਜ਼ਕੀਏਲ 25:4
Punjabi Bible: Easy-to-Read Version
4 ਇਸ ਲਈ ਮੈਂ ਤੈਨੂੰ ਪੂਰਬ ਦੇ ਲੋਕਾਂ ਦੇ ਹਵਾਲੇ ਕਰ ਦਿਆਂਗਾ। ਉਹ ਤੇਰੀ ਧਰਤੀ ਖੋਹ ਲੈਣਗੇ। ਉਨ੍ਹਾਂ ਦੀਆਂ ਫ਼ੌਜਾਂ ਤੇਰੇ ਦੇਸ਼ ਵਿੱਚ ਡੇਰਾ ਲਾ ਲੈਣਗੀਆਂ। ਉਹ ਤੁਹਾਡੇ ਦਰਮਿਆਨ ਰਹਿਣਗੀਆਂ। ਉਹ ਤੁਹਾਡੇ ਫ਼ਲ ਖਾਣਗੀਆਂ ਅਤੇ ਤੁਹਾਡਾ ਦੁੱਧ ਪੀਣਗੀਆਂ।
Read full chapter
1 ਕੁਰਿੰਥੀਆਂ ਨੂੰ 9:7
Punjabi Bible: Easy-to-Read Version
7 ਕੋਈ ਵੀ ਵਿਅਕਤੀ ਆਪਣੇ ਖਰਚੇ ਤੇ ਫ਼ੌਜ ਵਿੱਚ ਕੰਮ ਨਹੀਂ ਕਰਦਾ। ਅਜਿਹਾ ਕੋਈ ਵਿਅਕਤੀ ਨਹੀਂ ਜੋ ਉਸ ਵਿੱਚੋਂ ਅੰਗੂਰ ਨਾ ਖਾਵੇ ਜਿਹੜਾ ਅੰਗੂਰਾਂ ਦਾ ਬਾਗ ਖੁਦ ਬੀਜਦਾ ਹੈ। ਕੋਈ ਵੀ ਵਿਅਕਤੀ ਥੋੜਾ ਜਿੰਨਾ ਦੁੱਧ ਪੀਣ ਤੋਂ ਬਗੈਰ ਭੇਡਾਂ ਦੇ ਇੱਜੜ ਦੀ ਰਾਖੀ ਨਹੀਂ ਕਰਦਾ।
Read full chapter2010 by Bible League International