但 以 理 書 9:20-26
Chinese Union Version (Traditional)
20 我 說 話 , 禱 告 , 承 認 我 的 罪 和 本 國 之 民 以 色 列 的 罪 , 為 我 神 的 聖 山 , 在 耶 和 華 ─ 我 神 面 前 懇 求 。
21 我 正 禱 告 的 時 候 , 先 前 在 異 象 中 所 見 的 那 位 加 百 列 , 奉 命 迅 速 飛 來 , 約 在 獻 晚 祭 的 時 候 , 按 手 在 我 身 上 。
22 他 指 教 我 說 : 但 以 理 啊 , 現 在 我 出 來 要 使 你 有 智 慧 , 有 聰 明 。
23 你 初 懇 求 的 時 候 , 就 發 出 命 令 , 我 來 告 訴 你 , 因 你 大 蒙 眷 愛 ; 所 以 你 要 思 想 明 白 這 以 下 的 事 和 異 象 。
24 為 你 本 國 之 民 和 你 聖 城 , 已 經 定 了 七 十 個 七 。 要 止 住 罪 過 , 除 淨 罪 惡 , 贖 盡 罪 孽 , 引 進 ( 或 譯 : 彰 顯 ) 永 義 , 封 住 異 象 和 預 言 , 並 膏 至 聖 者 ( 者 : 或 譯 所 ) 。
25 你 當 知 道 , 當 明 白 , 從 出 令 重 新 建 造 耶 路 撒 冷 , 直 到 有 受 膏 君 的 時 候 , 必 有 七 個 七 和 六 十 二 個 七 。 正 在 艱 難 的 時 候 , 耶 路 撒 冷 城 連 街 帶 濠 都 必 重 新 建 造 。
26 過 了 六 十 二 個 七 , 那 ( 或 譯 : 有 ) 受 膏 者 必 被 剪 除 , 一 無 所 有 ; 必 有 一 王 的 民 來 毀 滅 這 城 和 聖 所 , 至 終 必 如 洪 水 沖 沒 。 必 有 爭 戰 , 一 直 到 底 , 荒 涼 的 事 已 經 定 了 。
Read full chapter
ਦਾਨੀਏਲ 9:20-26
Punjabi Bible: Easy-to-Read Version
70 ਹਫ਼ਤਿਆਂ ਬਾਰੇ ਦਰਸ਼ਨ
20 ਮੈਂ ਇਹ ਗੱਲਾਂ ਪਰਮੇਸ਼ੁਰ ਅੱਗੇ ਆਪਣੀ ਪ੍ਰਾਰਥਨਾ ਵਿੱਚ ਆਖ ਰਿਹਾ ਸਾਂ। ਮੈਂ ਆਪਣੇ ਪਾਪਾਂ ਅਤੇ ਇਸਰਾਏਲ ਦੇ ਲੋਕਾਂ ਦੇ ਪਾਪਾਂ ਬਾਰੇ ਆਖ ਰਿਹਾ ਸਾਂ। ਮੈਂ ਪਰਮੇਸ਼ੁਰ ਦੇ ਪਵਿੱਤਰ ਪਰਬਤ ਬਾਰੇ ਪ੍ਰਾਰਥਨਾ ਕਰ ਰਿਹਾ ਸਾਂ। 21 ਜਦੋਂ ਮੈਂ ਪ੍ਰਾਰਥਨਾ ਕਰ ਰਿਹਾ ਸਾਂ, ਉਹ ਆਦਮੀ ਜਬਰਾਈਲ, ਮੇਰੇ ਕੋਲ ਆਇਆ। ਜਬਰਾਈਲ ਉਹ ਵਿਅਕਤੀ ਸੀ ਜਿਸ ਨੂੰ ਮੈਂ ਦਰਸ਼ਨ ਵਿੱਚ ਦੇਖਿਆ ਸੀ। ਜਬਰਾਈਲ ਉਡਦਾ ਹੋਇਆ ਕਾਹਲੀ ਨਾਲ ਮੇਰੇ ਕੋਲ ਆਇਆ। ਉਹ ਸ਼ਾਮ ਦੀ ਬਲੀ ਵੇਲੇ ਆਇਆ। 22 ਜਬਰਾਈਲ ਨੇ ਉਨ੍ਹਾਂ ਗੱਲਾਂ ਨੂੰ ਸਮਝਣ ਵਿੱਚ ਮੇਰੀ ਸਹਾਇਤਾ ਕੀਤੀ ਜਿਨ੍ਹਾਂ ਬਾਰੇ ਮੈਂ ਜਾਨਣਾ ਚਾਹੁੰਦਾ ਸਾਂ। ਜਬਰਾਈਲ ਨੇ ਆਖਿਆ, “ਦਾਨੀਏਲ, ਮੈਂ ਤੈਨੂੰ ਸਿਆਣਪ ਦੇਣ ਲਈ ਅਤੇ ਸਮਝਣ ਵਿੱਚ ਤੇਰੀ ਸਹਾਇਤਾ ਕਰਨ ਲਈ ਆਇਆ ਹਾਂ। 23 ਜਦੋਂ ਤੂੰ ਪਹਿਲਾਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਸੀ, ਓਦੋਁ ਆਦੇਸ਼ ਦਿੱਤਾ ਗਿਆ ਸੀ। ਅਤੇ ਮੈਂ ਤੈਨੂੰ ਦੱਸਣ ਲਈ ਆ ਗਿਆ। ਪਰਮੇਸ਼ੁਰ ਤੈਨੂੰ ਬਹੁਤ ਪਿਆਰ ਕਰਦਾ ਹੈ! ਤੂੰ ਇਸ ਆਦੇਸ਼ ਨੂੰ ਸਮਝ ਲਵੇਂਗਾ, ਅਤੇ ਤੂੰ ਦਰਸ਼ਨ ਨੂੰ ਸਮਝ ਲਵੇਂਗਾ।
24 “ਦਾਨੀਏਲ ਪਰਮੇਸ਼ੁਰ ਨੇ ਤੁਹਾਡੇ ਲੋਕਾਂ ਲਈ ਅਤੇ ਤੁਹਾਡੇ ਪਵਿੱਤਰ ਸ਼ਹਿਰ ਲਈ ਸੱਤਰ ਹਫ਼ਤਿਆਂ ਦੀ ਇਜਾਜ਼ਤ ਦਿੱਤੀ ਹੈ। ਸੱਤਰ ਹਫ਼ਤਿਆਂ ਦੀ ਆਗਿਆ ਇਨ੍ਹਾਂ ਕਾਰਣਾਂ ਕਰਕੇ ਹੈ: ਅਪਰਾਧਾਂ ਤੇ ਰੋਕ ਲਾਉਣ ਲਈ, ਪਾਪ ਖਤਮ ਕਰਨ ਲਈ ਪਾਪਾਂ ਲਈ ਪ੍ਰਾਸ਼ਚਿਤ ਕਰਨ ਲਈ, ਅਤੇ ਧਰਮੀਅਤਾ ਲਿਆਉਣ ਲਈ ਜਿਹੜੀ ਹਮੇਸ਼ਾ ਰਹਿੰਦੀ ਹੈ, ਸੁਪਨਿਆਂ ਅਤੇ ਨਬੀਆਂ ਉੱਤੇ ਮੋਹਰ ਲਾਉਣਾ, ਅਤੇ ਇੱਕ ਅੱਤ ਪਵਿੱਤਰ ਸਥਾਨ ਨੂੰ ਸਮਰਪਿਤ ਕਰਨਾ।
25 “ਇਹ ਗੱਲਾਂ ਸਿੱਖ, ਦਾਨੀਏਲ। ਇਹ ਗੱਲਾਂ ਸਮਝ ਦਾਨੀਏਲ। ਉਸ ਸਮੇਂ ਤੋਂ ਯਰੂਸ਼ਲਮ ਨੂੰ ਫਿਰ ਤੋਂ ਉਸਾਰਨ ਦਾ ਸੰਦੇਸ਼ ਆਉਣ ਤੋਂ ਚੁਣੇ ਹੋਏ ਸ਼ਹਿਜ਼ਾਦੇ ਦੇ ਆਉਣ ਦੇ ਸਮੇਂ ਤੀਕ, ਸੱਤ ਹਫ਼ਤੇ ਅਤੇ ਬਾਹਟ ਹਫ਼ਤੇ ਲਗਣਗੇ। ਰਾਹ ਅਤੇ ਕਿਲੇ ਦੁਆਲੇ ਪਾਣੀ ਪੀਣ ਦੀ ਖਾਈ ਫਿਰ ਤੋਂ ਉਸਾਰੇ ਜਾਣਗੇ, ਪਰ ਮੁਸੀਬਤ ਦੇ ਸਮਿਆਂ ਵਿੱਚ। 26 ਬਾਹਟ ਹਫ਼ਤਿਆਂ ਬਾਦ ਚੁਣਿਆ ਹੋਇਆ ਸ਼ਹਿਜ਼ਾਦਾ ਮਾਰਿਆ ਜਾਵੇਗਾ। ਉਸ ਕੋਲ ਕੁਝ ਨਹੀਂ ਹੋਵੇਗਾ। ਫ਼ੇਰ ਭਵਿੱਖ ਦੇ ਆਗੂ ਦੇ ਬੰਦੇ ਸ਼ਹਿਰ ਨੂੰ ਅਤੇ ਪਵਿੱਤਰ ਸਥਾਨ ਨੂੰ ਤਬਾਹ ਕਰ ਦੇਣਗੇ। ਇਹ ਅੰਤ ਇੱਕ ਹੜ੍ਹ ਵਾਂਗ ਆਵੇਗਾ। ਜੰਗ ਅਖੀਰ ਤੱਕ ਜਾਰੀ ਰਹੇਗੀ। ਪਰਮੇਸ਼ੁਰ ਨੇ ਆਦੇਸ਼ ਦਿੱਤਾ ਹੈ ਕਿ ਉਸ ਸਥਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ।
Read full chapter2010 by Bible League International