Add parallel Print Page Options

ਸੁਲੇਮਾਨ ਦਾ ਖਜ਼ਾਨਾ

13 ਜਿੰਨਾ ਸੋਨਾ ਸੁਲੇਮਾਨ ਕੋਲ ਇੱਕ ਸਾਲ ਵਿੱਚ ਆਉਂਦਾ ਸੀ, ਉਸਦਾ ਭਾਰ 22,644 ਕਿੱਲੋ ਦੇ ਕਰੀਬ ਹੁੰਦਾ ਸੀ।

Read full chapter

14 ਇਸ ਤੋਂ ਇਲਾਵਾ ਵਪਾਰੀ ਅਤੇ ਸੌਦਾਗਰ ਵੀ ਸੁਲੇਮਾਨ ਲਈ ਸੋਨਾ ਲੈ ਕੇ ਆਉਂਦੇ ਸਨ। ਅਰਬ ਦੇ ਸਾਰੇ ਰਾਜੇ ਅਤੇ ਉਸ ਰਾਜ ਦੇ ਸ਼ਾਸਕ ਸੁਲੇਮਾਨ ਕੋਲ ਸੋਨਾ-ਚਾਂਦੀ ਲੈ ਕੇ ਆਉਂਦੇ ਸਨ।

15 ਸੁਲੇਮਾਨ ਨੇ ਕੁੱਟੇ ਹੋਏ ਸੋਨੇ ਦੀਆਂ ਦੋ ਸੌ ਵੱਡੀਆਂ ਢਾਲਾਂ ਬਣਵਾਈਆਂ! ਹਰ ਢਾਲ ਸਾਢੇ ਸੱਤ ਪੌਂਡ ਸੋਨੇ ਤੋਂ ਬਣੀ ਹੋਈ ਸੀ। 16 ਉਸ ਨੇ ਕੁੱਟੇ ਹੋਏ ਸੋਨੇ ਦੀਆਂ ਤਿੰਨ ਸੌ ਛੋਟੀਆਂ ਢਾਲਾਂ ਵੀ ਬਣਵਾਈਆਂ। ਇਨ੍ਹਾਂ ਚੋ ਹਰ ਇੱਕ ਢਾਲ ਨੂੰ ਪੌਣੇ ਚਾਰ ਪੌਂਡ ਸੋਨਾ ਲੱਗਿਆ ਹੋਇਆ ਸੀ। ਸੁਲੇਮਾਨ ਨੇ ਇਨ੍ਹਾਂ ਢਾਲਾਂ ਨੂੰ “ਲਬਾਨੋਨ ਦੇ ਜੰਗਲ ਦੇ ਮਹਿਲ” ਵਿੱਚ ਰੱਖਿਆ।

17 ਪਾਤਸ਼ਾਹ ਨੇ ਹਾਥੀ ਦੇ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਵਾਇਆ ਅਤੇ ਉਸ ਉੱਪਰ ਕੁੰਦਨੀ ਸੋਨਾ ਮੜ੍ਹਵਾਇਆ। 18 ਸਿੰਘਾਸਣ ਦੀਆਂ ਛੇ ਪੌੜੀਆਂ ਸਨ ਅਤੇ ਇੱਕ ਸੋਨੇ ਦਾ ਪਾਇਦਾਨ। ਇਹ ਸਾਰੇ ਸਿੰਘਾਸਣ ਦੇ ਨਾਲ ਜੁੜੇ ਹੋਏ ਸਨ। ਸਿੰਘਾਸਣ ਤੇ ਬੈਠਣ ਦੇ ਦੋਨੋ ਪਾਸਿਆਂ ਵੱਲ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਬੱਬਰ ਸ਼ੇਰਾਂ ਦੇ ਬੁੱਤ ਬਣੇ ਸਨ। 19 ਉਨ੍ਹਾਂ ਛੇ ਪੌੜੀਆਂ ਦੇ ਸੱਜੇ ਖੱਬੇ ਪਾਸੇ ਕੁੱਲ ਬਾਰ੍ਹਾਂ ਬੱਬਰ ਸ਼ੇਰ ਖੜ੍ਹੇ ਸਨ ਕਿਸੇ ਵੀ ਰਾਜ ਵਿੱਚ ਕਿਸੇ ਵੀ ਪਾਤਸ਼ਾਹ ਦਾ ਅਜਿਹਾ ਸਿੰਘਾਸਣ ਕਦੇ ਨਹੀਂ ਸੀ ਬਣਿਆ।

20 ਪਾਤਸ਼ਾਹ ਦੇ ਸਾਰੇ ਪੀਣ ਵਾਲੇ ਪਿਆਲੇ ਸੋਨੇ ਦੇ ਬਣੇ ਹੋਏ ਸਨ। ਲਬਾਨੋਨ ਦੇ ਜੰਗਲ ਮਹਿਲ ਵਿੱਚ ਘਰ ਦੀਆਂ ਜਿੰਨੀਆਂ ਵੀ ਵਸਤਾਂ ਸਨ ਸਭ ਸੋਨੇ ਦੀਆਂ ਬਣੀਆਂ ਹੋਈਆਂ ਸਨ। ਸੁਲੇਮਾਨ ਦੇ ਰਾਜ ਵਿੱਚ ਉਸਦਾ ਖਜ਼ਾਨਾ ਇੰਨਾ ਭਰਪੂਰ ਸੀ ਕਿ ਚਾਂਦੀ ਨੂੰ ਉਸ ਦੇ ਸਮੇਂ ਵਿੱਚ ਕੋਈ ਵੱਡਮੁੱਲੀ ਧਾਤ ਨਹੀਂ ਸੀ ਜਾਣਿਆਂ ਜਾਂਦਾ।

21 ਕਿਉਂ ਕਿ ਪਾਤਸ਼ਾਹ ਕੋਲ ਜਹਾਜ਼ ਸਨ ਜੋ ਹੂਰਾਮ ਦੇ ਨੌਕਰਾਂ ਨਾਲ ਤਰਸ਼ੀਸ਼ ਨੂੰ ਜਾਂਦੇ ਸਨ। ਤਰਸ਼ੀਸ਼ ਦੇ ਇਹ ਜਹਾਜ਼ ਤਿੰਨ ਸਾਲਾਂ ਬਾਅਦ ਇੱਕ ਵਾਰ ਸੋਨਾ, ਚਾਂਦੀ, ਹਾਥੀ ਦੰਦ, ਬਾਂਦਰ ਅਤੇ ਮੋਰ ਉੱਥੋਂ ਲੱਦ ਕੇ ਲਿਆਉਂਦੇ ਹੁੰਦੇ ਸਨ।

Read full chapter