2 ਸਮੂਏਲ 12:26-31
Punjabi Bible: Easy-to-Read Version
ਦਾਊਦ ਦਾ ਰੱਬਾਹ ਤੇ ਕਬਜ਼ਾ
26 ਰੱਬਾਹ ਅੰਮੋਨੀਆਂ ਦੀ ਰਾਜਧਾਨੀ ਸੀ। ਯੋਆਬ ਰੱਬਾਹ ਦੇ ਵਿਰੁੱਧ ਲੜਿਆ ਅਤੇ ਉਸਤੇ ਕਬਜ਼ਾ ਕਰ ਲਿਆ। 27 ਫ਼ਿਰ ਯੋਆਬ ਨੇ ਸੰਦੇਸ਼ਵਾਹਕਾਂ ਰਾਹੀਂ ਦਾਊਦ ਨੂੰ ਸੁਨੇਹਾ ਭੇਜਿਆ, “ਮੈਂ ਰੱਬਾਹ ਦੇ ਨਾਲ ਲੜਿਆ ਹਾਂ ਅਤੇ ਮੈਂ ਪਾਣੀਆਂ ਦੇ ਸ਼ਹਿਰ ਉੱਪਰ ਕਬਜ਼ਾ ਕਰ ਲਿਆ ਹੈ। 28 ਸੋ ਹੁਣ ਤੁਸੀਂ ਰਹਿੰਦੇ ਬਾਕੀ ਲੋਕਾਂ ਨੂੰ ਇਕੱਠਾ ਕਰਕੇ ਉਸ ਸ਼ਹਿਰ ਉੱਪਰ ਹਮਲਾ ਕਰੋ ਅਤੇ ਉਸ ਨੂੰ ਜਿੱਤ ਲਓ, ਅਜਿਹਾ ਨਾ ਹੋਵੇ ਕਿ ਮੈਂ ਪਹਿਲਾਂ ਉਸ ਸ਼ਹਿਰ ਨੂੰ ਜਿੱਤ ਲਵਾਂ ਅਤੇ ਉਹ ਮੇਰੇ ਨਾਉਂ ਤੋਂ ਸੱਦਿਆ ਜਾਵੇ ਇਸ ਲਈ ਮੇਰੇ ਜਿੱਤਣ ਤੋਂ ਪਹਿਲਾਂ ਤੁਸੀਂ ਰੱਬਾਹ ਸ਼ਹਿਰ ਜਿੱਤ ਲਵੋ।”
29 ਤਦ ਦਾਊਦ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਰੱਬਾਹ ਵੱਲ ਨੂੰ ਚੱਲਾ ਗਿਆ। ਉਸ ਨੇ ਰੱਬਾਹ ਦੇ ਵਿਰੁੱਧ ਲੜਾਈ ਲੜੀ ਅਤੇ ਉਸਤੇ ਕਬਜ਼ਾ ਕਰ ਲਿਆ। 30 ਉਸ ਨੇ ਉਨ੍ਹਾਂ ਦੇ ਰਾਜੇ ਦੇ ਸਿਰ [a] ਦਾ ਮੁਕਟ [b] ਉਸ ਦੇ ਸਿਰ ਤੋਂ ਲੈ ਲਿਆ। ਉਹ ਮੁਕਟ ਸੋਨੇ ਦਾ ਬਣਿਆ ਸੀ ਜਿਸਦਾ ਵਜ਼ਨ 75 ਪੌਂਡ ਸੀ ਅਤੇ ਉੱਪਰ ਕੀਮਤੀ ਰਤਨ ਜੜੇ ਹੋਏ ਸਨ। ਉਨ੍ਹਾਂ ਨੇ ਉਹ ਮੁਕਟ ਦਾਊਦ ਦੇ ਸਿਰ ਤੇ ਸਜਾ ਦਿੱਤਾ। ਦਾਊਦ ਨੇ ਉਸ ਸ਼ਹਿਰ ਵਿੱਚੋਂ ਬੜਾ ਕੀਮਤੀ ਸਮਾਨ ਲੁੱਟਿਆ।
31 ਦਾਊਦ ਨੇ ਉਨ੍ਹਾਂ ਲੋਕਾਂ ਨੂੰ ਜੋ ਰੱਬਾਹ ਸ਼ਹਿਰ ਵਿੱਚ ਸਨ ਬਾਹਰ ਕੱਢ ਕੇ ਆਰਿਆਂ, ਲੋਹੇ ਦੇ ਸੁਹਾਗਿਆਂ ਅਤੇ ਲੋਹੇ ਦੇ ਕੁਲਹਾੜਿਆਂ ਨਾਲ ਉਨ੍ਹਾਂ ਤੋਂ ਕੰਮ ਲਿਆ ਅਤੇ ਉਨ੍ਹਾਂ ਨੂੰ ਇੱਟਾਂ ਨਾਲ ਇਮਾਰਤਾਂ ਬਨਾਉਣ ਮਜਦੂਰੀ ਕਰਨ ਤੇ ਮਜ਼ਬੂਰ ਕੀਤਾ। ਦਾਊਦ ਨੇ ਇਹੀ ਸਭ ਕੁਝ ਅੰਮੋਨੀ ਸ਼ਹਿਰ ਦੇ ਲੋਕਾਂ ਨਾਲ ਵੀ ਕੀਤਾ। ਉਸ ਉਪਰੰਤ ਦਾਊਦ ਅਤੇ ਉਸਦੀ ਸਾਰੀ ਸੈਨਾ ਯਰੂਸ਼ਲਮ ਵਾਪਸ ਮੁੜ ਗਈ।
Read full chapterFootnotes
- 2 ਸਮੂਏਲ 12:30 ਉਨ੍ਹਾਂ ਦੇ ਰਾਜੇ ਦੇ ਸਿਰ ਜਾਂ, “ਮਿਲਕੋਮ ਦਾ ਸਿਰ।” ਮਿਲਕੋਮ ਇੱਕ ਝੂਠਾ ਦੇਵਤਾ ਸੀ ਜਿਸ ਦੀ ਅਮੋਰੀ ਲੋਕ ਉਪਾਸਨਾ ਕਰਦੇ ਸਨ।
- 2 ਸਮੂਏਲ 12:30 ਮੁਕਟ ਮਿਲਕੱਮ ਦਾ ਸਿਰ: ਮਿਲਕੱਮ ਝੂਠਾ ਦੇਵਤਾ ਸੀ ਜਿਸ ਨੂੰ ਅੰਮੋਨੀ ਲੋਕ ਪੂਜਦੇ ਸਨ।
2010 by Bible League International