Añadir traducción en paralelo Imprimir Opciones de la página

ਜਾਜਕਾਂ ਦੇ ਟੋਲੇ

24 ਹਾਰੂਨ ਦੇ ਪੁੱਤਰਾਂ ਦੇ ਸਮੂਹ ਇਉਂ ਸਨ: ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ। ਪਰ ਨਾਦਾਬ ਅਤੇ ਅਬੀਹੂ ਬੇਔਲਾਦੇ ਹੀ ਆਪਣੇ ਪਿਤਾ ਦੇ ਮਰਨ ਤੋਂ ਵੀ ਪਹਿਲਾਂ ਹੀ ਮਰ ਗਏ। ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਜਾਜਕ ਦੇ ਰੂਪ ’ਚ ਕੰਮ ਕੀਤਾ। ਦਾਊਦ ਨੇ ਅਲਆਜ਼ਾਰ ਅਤੇ ਈਥਾਮਾਰ ਦੇ ਪਰਿਵਾਰ-ਸਮੂਹ ਨੂੰ ਦੋ ਅਲੱਗ-ਅਲੱਗ ਸਮੂਹਾਂ ਵਿੱਚ ਵੰਡ ਦਿੱਤਾ। ਤਾਂ ਜੋ ਉਨ੍ਹਾਂ ਨੂੰ ਜੋ-ਜੋ ਕੰਮ ਸੌਂਪੇ ਗਏ ਹਨ, ਉਹ ਆਪਣੇ ਕੰਮਾਂ ਦੇ ਫ਼ਰਜ਼ ਚੰਗੀ ਤਰ੍ਹਾਂ ਸੰਭਾਲਣ ਅਤੇ ਕਰਨ। ਦਾਊਦ ਨੇ ਇਹ ਕਾਰਜ ਸਾਦੋਕ ਅਤੇ ਅਹੀਮਲਕ ਦੀ ਮਦਦ ਨਾਲ ਕੀਤਾ। ਸਾਦੋਕ ਅਲਆਜ਼ਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ ਅਤੇ ਅਹੀਮਲਕ ਈਥਾਮਾਰ ਦੇ। ਅਲਆਜ਼ਾਰ ਦੇ ਘਰਾਣੇ ਵਿੱਚੋਂ ਈਥਾਮਾਰ ਦੇ ਘਰਾਣੇ ਦੀ ਬਜਾਇ ਵੱਧੇਰੇ ਸਰਦਾਰ ਆਗੂ ਸਨ। ਅਲਆਜ਼ਾਰ ਦੇ ਘਰਾਣੇ ਵਿੱਚੋਂ ਸੋਲ੍ਹਾਂ ਅਤੇ ਈਥਾਮਾਰ ਦੇ ਘਰਾਣੇ ਵਿੱਚੋਂ ਅੱਠ ਆਗੂ ਸਨ। ਗੁਣਾ ਸੁੱਟ ਕੇ ਹਰੇਕ ਘਰਾਣਿਆਂ ਵਿੱਚੋਂ ਮਨੁੱਖਾਂ ਦੀ ਚੋਣ ਕੀਤੀ ਗਈ। ਉਨ੍ਹਾਂ ਵਿੱਚੋਂ ਕੁਝ ਆਦਮੀਆਂ ਨੂੰ ਪਵਿੱਤਰ ਅਸਥਾਨ ਦਾ ਮੁਖੀ ਥਾਪਿਆ ਗਿਆ ਅਤੇ ਕੁਝ ਨੂੰ ਜਾਜਕ ਦਾ ਕਾਰਜ ਸੰਭਾਲਿਆ ਗਿਆ। ਪਰ ਇਹ ਸਾਰੇ ਮਨੁੱਖ ਅਲਆਜ਼ਾਰ ਅਤੇ ਈਥਾਮਾਰ ਦੇ ਘਰਾਣੇ ਵਿੱਚੋਂ ਸਨ।

ਸ਼ਮਅਯਾਹ ਉਨ੍ਹਾਂ ਦਾ ਸਕੱਤਰ ਸੀ ਜੋ ਕਿ ਨਥਨਿਏਲ ਦਾ ਪੁੱਤਰ ਸੀ। ਸ਼ਮਅਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਜੋ ਕਿ ਉਨ੍ਹਾਂ ਵੰਸ਼ਜਾਂ ਦੇ ਨਾਂ ਲਿਖਣ ਦਾ ਕਾਰਜ ਕਰਦਾ ਸੀ। ਉਸ ਨੇ ਉਨ੍ਹਾਂ ਦੇ ਨਾਉਂ ਦਾਊਦ ਦੀ ਹਾਜ਼ਰੀ ਵਿੱਚ ਲਿਖੇ ਅਤੇ ਇਹ ਆਗੂ ਸਨ: ਸਾਦੋਕ ਜਾਜਕ, ਅਹੀਮਲਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣੇ ਦੇ ਆਗੂ ਸਨ। ਅਹੀਮਲਕ ਅਬਯਾਥਾਰ ਦਾ ਪੁੱਤਰ ਸੀ। ਹਰ ਵਾਰ ਗੁਣਾ ਸੁੱਟ ਕੇ ਮਨੁੱਖ ਦੀ ਚੋਣ ਕੀਤੀ ਜਾਂਦੀ ਅਤੇ ਸ਼ਮਅਯਾਹ ਲਿਖਾਰੀ ਉਨ੍ਹਾਂ ਦੇ ਨਾਉਂ ਲਿਖ ਦਿੰਦਾ। ਇਉਂ ਉਨ੍ਹਾਂ ਅਲਆਜ਼ਾਰ ਅਤੇ ਈਥਾਮਾਰ ਘਰਾਣਿਆਂ ਦੇ ਮਨੁੱਖਾਂ ਦੇ ਕੰਮ ਵੰਡੇ ਹੋਏ ਸਨ।

ਪਹਿਲਾ ਸਮੂਹ ਯਹੋਯਾਰੀਬ ਦਾ ਸੀ।

ਦੂਜਾ ਸਮੂਹ ਯਿਦਅਯਾਹ ਦਾ।

ਤੀਜਾ ਸਮੂਹ ਹਾਰੀਮ ਦਾ

ਚੌਥਾ ਸਓਰੀਮ ਦਾ।

ਪੰਜਵਾ ਸਮੂਹ ਮਲਕੀਯਾਹ

ਅਤੇ ਛੇਵਾਂ ਮੀਯਾਮੀਨ ਦਾ।

10 ਸੱਤਵਾਂ ਸਮੂਹ ਹੱਕੋਸ ਦਾ

ਅਤੇ ਅੱਠਵਾਂ ਸਮੂਹ ਅਬੀਯਾਹ ਦਾ।

11 ਨੌਵਾਂ ਯੇਸ਼ੂਆ ਦਾ ਸਮੂਹ ਤੇ

ਦਸਵਾਂ ਸ਼ਕਨਯਾਹ ਦਾ ਸਮੂਹ ਸੀ।

12 ਗਿਆਰ੍ਹਵਾਂ ਅਲਯਾਸ਼ੀਬ ਦਾ

ਅਤੇ ਬਾਰ੍ਹਵਾਂ ਸਮੂਹ ਯਾਕੀਮ ਦਾ ਸੀ।

13 ਤੇਰ੍ਹਵਾਂ ਸਮੂਹ ਹੁੱਪਾਹ ਦਾ ਤੇ

ਚੌਦਵਾਂ ਸਮੂਹ ਯਸ਼ਬਆਬ ਦਾ।

14 ਪੰਦਰਵਾਂ ਸਮੂਹ ਬਿਲਗਾਹ ਦਾ

ਸੋਲ੍ਹਵਾਂ ਇੰਮੇਰ ਦਾ।

15 ਸਤਾਰ੍ਹਵਾਂ ਹੇਜ਼ੀਰ ਦਾ ਸਮੂਹ

ਅਤੇ ਅੱਠਾਰ੍ਹਵਾਂ ਸਮੂਹ ਹੱਪੀਸੇਂਸ ਦਾ।

16 ਉਨ੍ਹੀਵਾਂ ਸਮੂਹ ਪਥਹਯਾਹ,

20ਵਾਂ ਯਹਜ਼ਕੇਲ ਦਾ ਸੀ।

17 ਇੱਕੀਵਾਂ ਸਮੂਹ ਯਾਕੀਨ ਦਾ

22ਵਾਂ ਗਾਮੂਲ ਦਾ।

18 ਤੇਈਵਾਂ ਦਲਾਯਾਹ ਦਾ ਸਮੂਹ

ਅਤੇ ਚੌਵੀਵਾਂ ਮਅਜ਼ਯਾਹ ਦਾ ਸਮੂਹ ਸੀ।

19 ਇਹ ਸਾਰੇ ਸਮੂਹ ਯਹੋਵਾਹ ਦੇ ਮੰਦਰ ਦੀ ਸੇਵਾ ਸੰਭਾਲ ਕਰਨ ਲਈ ਚੁਣੇ ਗਏ। ਇਨ੍ਹਾਂ ਨੇ ਮੰਦਰ ਦੀ ਸੇਵਾ ਲਈ ਹਾਰੂਨ ਦੇ ਹੁਕਮਾਂ ਦਾ ਪਾਲਣ ਕੀਤਾ ਜਿਹੜੇ ਕਿ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਹਾਰੂਨ ਨੂੰ ਦਿੱਤੇ ਸਨ।

ਦੂਜੇ ਲੇਵੀ

20 ਲੇਵੀਆਂ ਦੇ ਬਾਕੀ ਉੱਤਰਾਧਿਕਾਰੀਆਂ ਦੇ ਨਾਂ ਇਉਂ ਸਨ:

ਅਮਰਾਮ ਦੇ ਉੱਤਰਾਧਿਕਾਰੀਆਂ ਵਿੱਚੋਂ ਸ਼ੂਬਾਏਲ

ਅਤੇ ਸ਼ੂਬਾਏਲ ਦੇ ਪੁੱਤਰਾਂ ਵਿੱਚੋਂ ਜਹਦਯਾਹ।

21 ਰਹਬਯਾਹ ਵਿੱਚੋਂ ਯਿੱਸ਼ਾਯਾਹ (ਜੋ ਕਿ ਸਭ ਤੋਂ ਵੱਡਾ ਪੁੱਤਰ ਸੀ।)

22 ਯਿੱਸਹਾਰੀਆਂ ਦੇ ਘਰਾਣੇ ਵਿੱਚੋਂ ਸ਼ਲੋਮੋਥ

ਅਤੇ ਸ਼ਲੋਮੋਥ ਦੇ ਘਰਾਣੇ ਵਿੱਚੋਂ ਯਹਥ।

23 ਹਬਰੋਨ ਦੇ ਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਯਰੀਯਾਹ ਸੀ

ਅਤੇ ਅਮਰਯਾਹ ਹਬਰੋਨ ਦਾ ਦੂਜਾ ਪੁੱਤਰ ਸੀ,

ਯਹਜ਼ੀਏਲ ਤੀਜਾ ਅਤੇ ਯਕਮਆਮ ਚੌਥਾ ਸੀ।

24 ਉਜ਼ੀਏਲ ਦਾ ਪੁੱਤਰ ਮੀਕਾਹ

ਅਤੇ ਮੀਕਾਹ ਦਾ ਪੁੱਤਰ ਸ਼ਾਮੀਰ ਸੀ।

25 ਯਿੱਸ਼ੀਯਾਹ ਮੀਕਾਹ ਦਾ ਭਰਾ ਸੀ

ਅਤੇ ਯਿੱਸ਼ੀਯਾਹ ਦਾ ਪੁੱਤਰ ਜ਼ਕਰਯਾਹ।

26 ਮਰਾਰੀ ਦੇ ਉੱਤਰਾਧਿਕਾਰੀ ਮਹਲੀ ਤੇ ਮੂਸ਼ੀ ਅਤੇ ਉਸਦਾ ਪੁੱਤਰ ਯਅਜ਼ੀਯਾਹ ਸੀ।

27 ਮਰਾਰੀ ਦੇ ਪੁੱਤਰ ਯਅਜ਼ੀਯਾਹ ਦੇ ਪੁੱਤਰ ਸ਼ੋਹਮ, ਜ਼ੱਕੂਰ ਅਤੇ ਇਬਰੀ ਸਨ।

28 ਮਹਲੀ ਦਾ ਪੁੱਤਰ ਅਲਆਜ਼ਾਰ ਸੀ ਪਰ ਅਲਆਜ਼ਾਰ ਦੇ ਘਰ ਕੋਈ ਪੁੱਤਰ ਨਾ ਜੰਮਿਆ।

29 ਕੀਸ਼ ਦੇ ਪੁੱਤਰ ਦਾ ਨਾਂ ਯਰਹਮੇਲ ਸੀ।

30 ਮੂਸ਼ੀ ਦੇ ਪੁੱਤਰ ਮਹਲੀ, ਏਦਰ ਅਤੇ ਯਿਰੀਮੋਥ ਸਨ।

ਇਹ ਲੇਵੀ ਆਗੂ ਉਨ੍ਹਾਂ ਦੇ ਪਰਿਵਾਰਾਂ ਮੁਤਾਬਕ ਦਰਜ ਕੀਤੇ ਗਏ ਸਨ। 31 ਇਨ੍ਹਾਂ ਨੂੰ ਵਿਸ਼ੇਸ਼ ਕੰਮਾਂ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ, ਜਾਜਕਾਂ ਵਾਂਗ ਗੁਣੇ ਪਾਏ। ਜਾਜਕ ਹਾਰੂਨ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੇ ਰਾਜੇ ਦਾਊਦ, ਸਾਦੋਕ, ਅਹੀਮਲਕ, ਅਤੇ ਜਾਜਕਾਂ ਦੇ ਪਰਿਵਾਰਾਂ ਦੇ ਆਗੂਆਂ ਅਤੇ ਲੇਵੀ ਪਰਿਵਾਰਾਂ ਦੇ ਸਾਹਮਣੇ ਗੁਣੇ ਪਾਏ ਸਨ। ਜਦੋਂ ਇਨ੍ਹਾਂ ਦੇ ਕੰਮ ਦੀ ਚੋਣ ਹੁੰਦੀ ਸੀ ਤਾਂ ਵੱਡੇ-ਛੋਟੇ ਘਰਾਣਿਆਂ ਨੂੰ ਬਰਾਬਰ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ।