Añadir traducción en paralelo Imprimir Opciones de la página

ਇਹ ਮੰਦਰ ਉਸਾਰਨ ਦਾ ਸਮਾਂ

ਪਾਤਸ਼ਾਹ ‘ਦਾਰਾ’ ਦੇ ਸ਼ਾਸਨਕਾਲ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੇ ਪਹਿਲੇ ਦਿਨ ਯਹੋਵਾਹ ਦਾ ਸੰਦੇਸ ਨਬੀ ਹੱਜਈ ਰਾਹੀਂ, ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਯਹੂਦਾਹ ਦੇ ਰਾਜਪਾਲ ਅਤੇ ਯਹੋਸਾਦਾਕ ਦੇ ਪੁੱਤਰ ਉੱਚ ਜਾਜਕ ਯਹੋਸ਼ੂਆ ਨੂੰ ਦਿੱਤਾ ਗਿਆ। ਯਹੋਵਾਹ ਸਰਬ ਸ਼ਕਤੀਮਾਨ ਇਉਂ ਆਖਦਾ ਹੈ, “ਇਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾਹ ਦਾ ਮੰਦਰ ਬਨਾਉਣ ਲਈ ਸਮਾਂ ਠੀਕ ਨਹੀਂ ਹੈ।”

ਹੱਜਈ ਨਬੀ ਨੂੰ ਮੁੜ ਯਹੋਵਾਹ ਦੀ ਬਾਣੀ ਹੋਈ ਤਾਂ ਹੱਜਈ ਨੇ ਲੋਕਾਂ ਨੂੰ ਦੱਸਿਆ। “ਤੁਸੀਂ ਲੋਕ ਸੋਚਦੇ ਹੋ ਕਿ ਸੋਹਣੇ ਘਰਾਂ ਵਿੱਚ ਵੱਸਣ ਲਈ ਤੁਹਾਡੇ ਲਈ ਇਹ ਸਮਾਂ ਠੀਕ ਹੈ ਅਤੇ ਤੁਸੀਂ ਉਨ੍ਹਾਂ ਘਰਾਂ ਵਿੱਚ ਰਹਿ ਰਹੇ ਹੋ ਜਿਨ੍ਹਾਂ ਦੀਆ ਕੰਧਾਂ ਤੇ ਖੁਬਸੂਰਤ ਲਕੜੀ ਦੀ ਦਸਤਕਾਰੀ ਹੈ। ਪਰ ਯਹੋਵਾਹ ਦਾ ਘਰ ਹਾਲੇ ਵੀ ਉਜੜਿਆ ਪਿਆ ਹੈ। ਸੋ ਹੁਣ ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, ‘ਆਪਣੇ ਰਵਈਏ ਅਤੇ ਇਸਦੇ ਨਤੀਜੇ ਬਾਰੇ ਸੋਚੋ। ਤੁਸੀਂ ਬਹੁਤ ਬੀਜ਼ ਬੀਜੇ ਪਰ ਬੋੜੀ ਜਿਹੀ ਫ਼ਸਲ ਪ੍ਰਾਪਤ ਕੀਤੀ ਤੁਹਾਨੂੰ ਖਾਣ ਲਈ ਭੋਜਨ ਮਿਲਿਆ ਪਰ ਢਿੱਡ ਭਰਵਾਂ ਨਾ ਮਿਲਿਆ। ਤੁਸੀਂ ਪੀਂਦੇ ਹੋ ਪਰ ਤੁਹਾਡੀ ਪਿਆਸ ਨਹੀਂ ਬੁਝਦੀ। ਤੁਸੀ ਆਪਣੇ ਆਪ ਨੂੰ ਕੱਜਦੇ ਹੋ ਪਰ ਤੁਹਾਡੇ ਵਿੱਚੋਂ ਕੋਈ ਵੀ ਨਿੱਘਾ ਨਹੀਂ ਹੈ। ਤੁਸੀਂ ਪੈਸੇ ਕੁਮਾਉਂਦੇ ਹੋ ਪਰ ਨਹੀਂ ਜਾਣਦੇ ਇਹ ਕਿੱਥੋ ਚੱਲੇ ਜਾਦੇ ਹਨ। ਇਹ ਇੰਝ ਹੈ ਜਿਵੇਂ ਤੁਹਾਡੀ ਜੇਬ ਵਿੱਚ ਸੁਰਾਖ ਹੋਵੇ।’”

ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਆਪਣੇ ਰੱਵਈਏ ਅਤੇ ਇਸਦੇ ਨਤੀਜੇ ਬਾਰੇ ਸੋਚੋ। ਪਹਾੜ ਉੱਪਰ ਜਾਓ, ਲੱਕੜੀ ਲਿਆਓ ਅਤੇ ਮੰਦਰ ਉਸਾਰੋ। ਤਦ ਮੈਂ ਮੰਦਰ ਨਾਲ ਪ੍ਰਸੰਨ ਹੋਵਾਂਗਾ ਅਤੇ ਮੈਂ ਸਤਿਕਾਰਿਆ ਜਾਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।

ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਤੁਸੀਂ ਵੱਧੇਰੇ ਫ਼ਸਲ ਦੀ ਆਸ ਰੱਖੀ, ਪਰ ਜਦੋਂ ਤੁਸੀਂ ਇਸ ਦੀ ਵਾਡੀ ਕਰਨ ਲਈ ਗਏ, ਤੁਹਾਨੂੰ ਬਸ ਬੋੜੀ ਜਿਹੀ ਹੀ ਮਿਲੀ। ਜਦੋਂ ਤੁਸੀਂ ਉਸ ਨੂੰ ਘਰ ਲਿਆਂਦਾ, ਮੈਂ ਹਵਾ ਭੇਜੀ ਜਿਹੜੀ ਇਸ ਨੂੰ ਵੀ ਉਡਾਅ ਕੇ ਲੈ ਗਈ। ਅਜਿਹਾ ਕਿਉਂ ਵਾਪਰਦਾ ਹੈ? ਕਿਉਂ ਕਿ ਮੇਰਾ ਮੰਦਰ ਅਜੇ ਵੀ ਉਜੜਿਆ ਪਿਆ ਹੈ ਜਦ ਕਿ ਤੁਹਡੇ ਵਿੱਚੋਂ ਹਰ ਕੋਈ ਆਪੋ-ਆਪਣੇ ਘਰ ਦਾ ਧਿਆਨ ਰੱਖਣ ਵਿੱਚ ਰੁਝਿਆ ਹੋਇਆ ਹੈ। 10 ਇਸੇ ਕਾਰਣ ਅਸਮਾਨ ਨੇ ਆਪਣਾ ਮੀਂਹ ਵਾਪਸ ਲੈ ਲਿਆ ਅਤੇ ਧਰਤੀ ਨੇ ਆਪਣੀ ਫ਼ਸਲ ਵਾਪਸ ਲੈ ਲਈ।”

11 ਯਹੋਵਾਹ ਆਖਦਾ ਹੈ, “ਮੈਂ ਧਰਤੀ ਅਤੇ ਪਹਾੜਾਂ ਨੂੰ ਸੁੱਕ ਜਾਣ ਦਾ ਹੁਕਮ ਦਿੱਤਾ। ਅੰਨ, ਨਵੀਂ ਮੈਅ, ਜੈਤੂਨ ਦਾ ਤੇਲ ਅਤੇ ਹੋਰ ਵੀ ਚੀਜ਼ਾਂ ਜੋ ਇਸ ਧਰਤੀ ਤੇ ਪੈਦਾ ਹੁੰਦੀਆਂ ਹਨ, ਇਹ ਸਭ ਬਰਬਾਦ ਹੋ ਜਾਣਗੀਆਂ। ਸਾਰੇ ਲੋਕ ਅਤੇ ਜਾਨਵਰ ਕਮਜ਼ੋਰ ਹੋ ਜਾਣਗੇ, ਅਤੇ ਜਿਸ ਕਾਸੇ ਲਈ ਵੀ ਤੁਸੀਂ ਕੰਮ ਕੀਤਾ ਉਹ ਉਜੜ ਜਾਵੇਗਾ।”

ਨਵੇਂ ਮੰਦਰ ਦਾ ਨਿਰਮਾਣ ਸ਼ੁਰੂ

12 ਤਦ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਅਤੇ ਯਹੋਸਾਦਾਕ ਦੇ ਪੁੱਤਰ, ਪਰਧਾਨ ਜਾਜਕ ਯਹੋਸ਼ੁਆ ਅਤੇ ਬਚੇ ਹੋਏ ਲੋਕਾਂ ਨੇ ਯਹੋਵਾਹ ਪਰਮੇਸ਼ੁਰ ਨੂੰ ਅਤੇ ਜੋ ਨਬੀ ਹੱਜਈ ਨੇ ਉਨ੍ਹਾਂ ਨੂੰ ਕਿਹਾ ਉਸ ਨੂੰ ਮੰਨਿਆ, ਕਿਉਂ ਕਿ ਯਹੋਵਹ ਨੇ ਉਸ ਨੂੰ ਭੇਜਿਆ ਸੀ, ਅਤੇ ਲੋਕਾਂ ਨੇ ਆਪਣਾ ਭੈ ਅਤੇ ਇੱਜ਼ਤ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਦਰਸਾਈ।

13 ਹੱਜਈ, ਯਹੋਵਾਹ ਵੱਲੋਂ ਭੇਜੇ ਗਏ ਸੰਦੇਸ਼ਵਾਹਕ ਨੇ, ਲੋਕਾਂ ਨੂੰ ਆਖਿਆ, “ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੈਂ ਤੁਹਾਡੇ ਨਾਲ ਹਾਂ।’”

14 ਤਦ ਯਹੋਵਾਹ ਨੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ, ਜੋ ਕਿ ਯਹੂਦਾਹ ਦਾ ਰਾਜਪਾਲ ਸੀ। ਯਹੋਸਾਦਾਕ ਦੇ ਪੁੱਤਰ, ਪਰਧਾਨ ਜਾਜਕ ਯਹੋਸ਼ੁਆ ਅਤੇ ਸਾਰੇ ਲੋਕਾਂ ਨੂੰ ਮੰਦਰ ਦੀ ਉਸਾਰੀ ਲਈ ਪ੍ਰੇਰਿਆ। ਤਾਂ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਸਰਬ ਸ਼ਕਤੀਮਾਨ ਦੇ ਮੰਦਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। 15 ਇਹ ਕਾਰਜ ਉਨ੍ਹਾਂ ਨੇ ਦਾਰਾ ਪਾਤਸ਼ਾਹ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੀ ਚੌਵੀ ਤਰੀਕ ਨੂੰ ਸ਼ੁਰੂ ਕੀਤਾ।