Add parallel Print Page Options

“ਤਦ ਤੁਸੀਂ ਆਪਣੇ ਭਰਾਵਾਂ ਨੂੰ ਆਖੋਂਗੇ, ‘ਤੁਸੀਂ ਮੇਰੇ ਲੋਕ ਹੋ’ ਅਤੇ ਤੁਸੀਂ ਆਪਣੀਆਂ ਭੈਣਾਂ ਨੂੰ ਆਖੋਂਗੇ, ‘ਉਹ ਤੁਹਾਡੇ ਤੇ ਮਿਹਰਬਾਨ ਰਿਹਾ ਹੈ।’”

“ਆਪਣੀ ਮਾਂ [a] ਨਾਲ ਬਹਿਸ ਕਰੋ! ਬਹਿਸ ਕਰੋ, ਕਿਉਂ ਕਿ ਉਹ ਮੇਰੀ ਪਤਨੀ ਨਹੀਂ ਤੇ ਨਾ ਹੀ ਮੈਂ ਉਸ ਦਾ ਪਤੀ ਹਾਂ। ਉਸ ਨੂੰ ਵੇਸਵਾ ਵਰਗਾ ਵਤੀਰਾ ਨਾ ਕਰਨ ਲਈ ਅਤੇ ਆਪਣੀਆਂ ਛਾਤੀਆਂ ਵਿੱਚਕਾਰੋ ਆਪਣੇ ਪ੍ਰੇਮੀਆਂ ਨੂੰ ਕੱਢਣ ਲਈ ਆਖੋ। ਜੇਕਰ ਉਹ ਆਪਣਾ ਵਿਭਚਾਰ ਨਹੀਂ ਰੋਕੇਗੀ, ਮੈਂ ਉਸ ਨੂੰ ਉਸ ਦਿਨ ਵਾਂਗ ਨੰਗੀ ਕਰ ਸੁੱਟਾਂਗਾ ਜਦੋਂ ਉਹ ਜਨਮੀ ਸੀ। ਮੈਂ ਉਸ ਨੂੰ ਮਾਰੂਬਲ ਵਾਂਗ, ਸੁੱਕੀ ਬੰਜਰ ਜ਼ਮੀਨ ਵਾਂਗ ਬਣਾ ਦਿਆਂਗਾ, ਅਤੇ ਉਸ ਨੂੰ ਪਿਆਸ ਨਾਲ ਮਾਰ ਸੁੱਟਾਂਗਾ। ਮੈ ਉਸ ਦੇ ਬੱਚਿਆਂ ਤ੍ਤੇ ਕੋਈ ਤਰਸ ਨਹੀਂ ਕਰਾਂਗਾ ਕਿਉਂ ਕਿ ਉਹ ਵੇਸਵਾਈ ਦੇ ਬੱਚੇ ਹਨ। ਉਨ੍ਹਾਂ ਦੀ ਮਾਂ ਨੇ ਵੇਸਵਾਵਾਂ ਵਰਗਾ ਵਤੀਰਾ ਕੀਤਾ ਹੈ। ਅਤੇ ਉਸ ਨੂੰ ਆਪਣੀ ਕਰਨੀ ਤੇ ਸ਼ਰਮਸਾਰ ਹੋਣਾ ਚਾਹੀਦਾ ਹੈ। ਕਿਉਂ ਕਿ ਉਸ ਨੇ ਕਿਹਾ, ‘ਮੈਂ ਆਪਣੇ ਪ੍ਰੇਮੀਆਂ ਮਗਰ ਜਾਵਾਂਗੀ ਕਿਉਂ ਕਿ ਉਹ ਮੈਨੂੰ ਅੰਨ ਪਾਣੀ ਦਿੰਦੇ ਹਨ ਤੇ ਤਨ ਢੱਕਣ ਨੂੰ ਉੱਨ ਤੇ ਕੱਪੜੇ ਤੇ ਤੇਲ ਅਤੇ ਮੈਅ ਵੀ ਦਿੰਦੇ ਹਨ।’

“ਇਸ ਲਈ ਮੈਂ (ਯਹੋਵਾਹ) ਤੁਹਾਡੀਆਂ (ਇਸਰਾਏਲ ਦੀਆਂ) ਸੜਕਾਂ ਅਤੇ ਰਾਹ ਕੰਡਿਆਂ ਨਾਲ ਰੋਕ ਦਿਆਂਗਾ। ਮੈਂ ਇੱਕ ਕੰਧ ਉਸਾਰ ਦੇਵਾਂਗਾ, ਫ਼ਿਰ ਉਹ ਆਪਣਾ ਰਾਹ ਲੱਭਣ ਦੇ ਅਸਮਰੱਬ ਹੋ ਜਾਵੇਗੀ। ਉਹ ਆਪਣੇ ਪ੍ਰੇਮੀਆਂ ਮਗਰ ਭੱਜੇਗੀ ਪਰ ਉਨ੍ਹਾਂ ਨੂੰ ਕੋਲ ਪਹੁੰਚਣ ਤੋਂ ਅਸਮਰੱਬ ਹੋਵੇਗੀ। ਉਹ ਆਪਣੇ ਪ੍ਰੇਮੀਆਂ ਨੂੰ ਭਾਲੇਗੀ ਪਰ ਉਨ੍ਹਾਂ ਨੂੰ ਲੱਭ ਨਹੀਂ ਸੱਕੇਗੀ। ਤਾਂ ਫ਼ਿਰ ਉਹ ਕਹੇਗੀ, ‘ਮੈਂ ਆਪਣੇ ਪਹਿਲੇ ਪਤੀ (ਪਰਮੇਸ਼ੁਰ) ਕੋਲ ਵਾਪਸ ਚਲੀ ਜਾਵਾਂਗੀ ਕਿਉਂ ਕਿ ਜਦੋਂ ਮੈਂ ਉਸ ਦੇ ਨਾਲ ਸੀ ਮੇਰੇ ਲਈ ਜ਼ਿੰਦਗੀ ਹੁਣ ਨਾਲੋਂ ਚਂਗੇਰੀ ਸੀ।’

“ਉਹ (ਇਸਰਾਏਲ) ਨਹੀਂ ਜਾਣਦੀ ਕਿ ਮੈਂ (ਯਹੋਵਾਹ) ਹੀ ਉਸ ਨੂੰ ਅੰਨ-ਦਾਣੇ ਸ਼ਰਾਬ ਅਤੇ ਤੇਲ ਬਖਸ਼ੇ ਹਨ ਅਤੇ ਚਾਂਦੀ-ਸੋਨਾ ਵੀ ਵਾਫ਼ਰ ਦਿੰਦਾ ਰਿਹਾ ਹਾਂ ਪਰ ਇਨ੍ਹਾਂ ਇਸਰਾਏਲੀਆਂ ਨੇ ਉਸ ਚਾਂਦੀ ਅਤੇ ਸੋਨੇ ਦੀ ਬਆਲਾਂ ਦੀਆਂ ਮੂਰਤਾਂ ਬਨਾਉਣ ਲਈ ਕੁਵਰਤੋਂ ਕੀਤੀ। ਇਸ ਲਈ ਹੁਣ ਮੈਂ ਪਰਤਾਂਗਾ ਅਤੇ ਜਿਉਂ ਹੀ ਫਸਲ ਵਾਢੀ ਲਈ ਤਿਆਰ ਹੋਵੇਗੀ, ਮੈਂ ਉਨ੍ਹਾਂ ਤੋਂ ਆਪਣੀ ਫ਼ਸਲ ਵਾਪਸ ਲੈ ਲਵਾਂਗਾ। ਜਦੋਂ ਅੰਗੂਰ ਤਿਆਰ ਹੋਣਗੇ ਤਾਂ ਮੈਂ ਆਪਣੀ ਮੈਅ ਵਾਪਸ ਲੈ ਲਵਾਂਗਾ ਅਤੇ ਜਿਹੜੀ ਉਨ ਅਤੇ ਲਿਨਨ ਦੇ ਕੱਪੜੇ ਮੈਂ ਉਸ ਦਾ ਨੰਗੇਜ਼ ਢੱਕਣ ਲਈ ਦਿੱਤੇ ਸਨ ਉਹ ਵੀ ਵਾਪਸ ਲੈ ਲਵਾਂਗਾ। 10 ਹੁਣ ਮੈਂ ਉਸ ਦੇ ਕੱਪੜੇ ਲਾਹ ਕੇ ਉਸ ਨੂੰ ਨੰਗੀ ਕਰ ਸੁੱਟਾਂਗਾ ਤਾਂ ਜੋ ਉਸ ਦੇ ਸਾਰੇ ਪ੍ਰੇਮੀ ਉਸ ਦੀ ਹਾਲਤ ਵੇਖ ਲੈਣ, ਪਰ ਕੋਈ ਵੀ ਉਸ ਨੂੰ ਮੇਰੀ ਸ਼ਕਤੀ ਤੋਂ ਬਚਾਉਣ ਦੇ ਸਮਰੱਥ ਨਹੀਂ ਹੋਵੇਗਾ। 11 ਮੈਂ (ਪਰਮੇਸ਼ੁਰ) ਉਸ ਦੀ ਸਾਰੀ ਮੌਜ-ਮਸਤੀ ਖੋਹ ਲਵਾਂਗਾ। ਉਸ ਦੇ ਸਾਲਾਨਾ ਪਰਬ, ਉਸ ਦੀਆਂ ਅਮਸਿਆਵਾਂ, ਉਸ ਦੇ ਆਰਾਮ ਦੇ ਦਿਨ-ਉਸ ਦੇ ਸਾਰੇ ਖਾਸ ਪਰਬ ਮੈਂ ਉਨ੍ਹਾਂ ਸਾਰਿਆਂ ਨੂੰ ਖਤਮ ਕਰ ਦੇਵਾਂਗਾ। 12 ਮੈਂ ਉਸ ਦੇ ਅੰਗੂਰੀ ਅਤੇ ਅੰਜੀਰ ਦੇ ਦ੍ਰੱਖਤ ਉਜਾੜ ਦੇਵਾਂਗਾ। ਕਿਉਂ ਜੋ ਉਸ ਨੇ ਕਿਹਾ ਸੀ, ‘ਮੇਰੇ ਪ੍ਰੇਮੀਆਂ ਨੇ ਮੈਨੂੰ ਇਹ ਸਭ ਕੁਝ ਬਖਸ਼ਿਆ ਹੈ।’ ਪਰ ਮੈਂ ਉਸ ਦੇ ਬਾਗ਼ਾਂ ਨੂੰ ਜੰਗਲਾਂ ’ਚ ਮੋੜ ਦੇਵਾਂਗਾ ਜਿਨ੍ਹਾਂ ਨੂੰ ਜੰਗਲੀ ਜਾਨਵਰ ਆਕੇ ਖਾਣਗੇ।

13 “ਉਸਨੇ ਬਆਲਾਂ ਦੀ ਸੇਵਾ ਕੀਤੀ ਅਤੇ ਇਸ ਲਈ ਮੈਂ ਉਸ ਤੇ ਸਜ਼ਾ ਲਿਆਵਾਂਗਾ। ਉਸ ਨੇ ਬਆਲਾਂ [b] ਅੱਗੇ ਧੂਪਾਂ ਜਲਾਈਆਂ ਅਤੇ ਗਹਿਣਿਆਂ ਨਾਲ ਸੱਜ ਕੇ ਨੱਕ ਵਿੱਚ ਨੱਬ ਪਾਕੇ ਆਪਣੇ ਪ੍ਰੇਮੀਆਂ ਪਿੱਛੇ ਗਈ ਅਤੇ ਮੈਨੂੰ ਵਿਸਾਰ ਦਿੱਤਾ।” ਯਹੋਵਾਹ ਨੇ ਇਉਂ ਆਖਿਆ ਹੈ।

14 “ਇਸ ਲਈ ਮੈਂ (ਯਹੋਵਾਹ) ਉਸ ਨਾਲ ਮੋਹ ਭਿੱਜੀਆਂ ਗੱਲਾਂ ਕਰਾਂਗਾ ਅਤੇ ਉਸ ਨੂੰ ਉਜਾੜ ਵੱਲ ਲੈ ਜਾਵਾਂਗਾ ਅਤੇ ਉਸ ਨਾਲ ਕੋਮਲ ਸ਼ਬਦਾਂ ਨਾਲ ਗੱਲ ਕਰਾਂਗਾ। 15 ਫ਼ਿਰ ਮੈਂ ਉਸ ਨੂੰ ਅੰਗੂਰਾਂ ਦੇ ਬਾਗ਼ ਦੇਵਾਂਗਾ ਮੈਂ ਉਮੀਦ ਦੇ ਦਰਵਾਜ਼ੇ ਵਜੋਂ ਉਸ ਨੂੰ ਆਕੋਰ ਦੀ ਵਾਦੀ ਦੇਵਾਂਗਾ। ਫ਼ਿਰ ਉਹ ਉਵੇਂ ਗੱਲ ਕਰੇਗੀ ਜਿਵੇਂ ਉਸ ਨੇ ਆਪਣੀ ਜਵਾਨੀ ਵਿੱਚ ਮਿਸਰ ਵਿੱਚੋਂ ਬਾਹਰ ਆਉਂਦਿਆਂ ਹੋਇਆਂ ਮੇਰੇ ਨਾਲ ਗੱਲ ਕੀਤੀ ਸੀ।” 16 ਯਹੋਵਾਹ ਆਖਦਾ ਹੈ:

“ਉਸ ਵਕਤ, ਤੂੰ ਮੈਨੂੰ ‘ਮੇਰਾ ਪਤੀ’ ਆਖੇਁਗੀ ਅਤੇ ਫ਼ਿਰ ਮੈਨੂੰ ‘ਮੇਰਾ ਬਆਲ’ ਨਾ ਕਹੇਂਗੀ।” 17 ਮੈਂ ਉਸਦੀ ਜ਼ਬਾਨ ਤੋਂ ਬਆਲਾਂ ਦਾ ਨਾਂ ਹਟਾ ਦੇਵਾਂਗਾ। ਫ਼ਿਰ ਲੋਕ ਕਦੇ ਵੀ ਬਆਲਾਂ ਦੇ ਨਾਵਾਂ ਨੂੰ ਨਹੀਂ ਪੁਕਾਰਨਗੇ।

18 “ਉਸ ਵਕਤ, ਮੈਂ ਇਸਰਾਏਲ ਦੇ ਲੋਕਾਂ ਖਾਤਰ ਖੇਤਾਂ ਦੇ ਜਾਨਵਰਾਂ ਨਾਲ, ਅਕਾਸ਼ ਦੇ ਪੰਛੀਆਂ ਨਾਲ ਅਤੇ ਧਰਤੀ ਤੇ ਰੀਂਗਦੇ ਜੰਤੂਆਂ ਨਾਲ ਇੱਕ ਇਕਰਾਰਨਾਮਾ ਬਣਾਵਾਂਗਾ। ਮੈਂ ਧਨੁੱਖ, ਤਲਵਾਰ ਅਤੇ ਜੰਗੀ ਹਬਿਆਰ ਭੰਨ ਸੁੱਟਾਂਗਾ। ਇਸ ਧਰਤੀ ਤੇ ਕੋਈ ਹਬਿਆਰ ਨਾ ਬਚੇਗਾ। ਮੈਂ ਇਸ ਧਰਤੀ ਨੂੰ ਸੁਰੱਖਿਆਤ ਕਰਾਂਗਾ, ਤਾਂ ਜੋ ਇਸਰਾਏਲ ਦੇ ਲੋਕ ਸ਼ਾਂਤੀ ਨਾਲ ਰਹਿ ਸੱਕਣ। 19 ਅਤੇ ਮੈਂ (ਯਹੋਵਾਹ) ਹਮੇਸ਼ਾ ਲਈ ਤੈਨੂੰ ਆਪਣੀ ਲਾੜੀ ਬਣਾਵਾਂਗਾ। ਮੈਂ ਚਂਗਾਈ, ਭਲਾਈ ਪਿਆਰ ਅਤੇ ਰਹਿਮ ਨਾਲ ਤੈਨੂੰ ਆਪਣੀ ਲਾੜੀ ਬਣਾਵਾਂਗਾ। 20 ਜਦੋਂ ਮੈਂ ਤੈਨੂੰ ਆਪਣੀ ਵਫ਼ਾਦਾਰ ਵਹੁਟੀ ਬਣਾਵਾਂਗਾ, ਤੂੰ ਸੱਚੀ ਤਰ੍ਹਾਂ ਯਹੋਵਾਹ ਨੂੰ ਜਾਣੇਂਗੀ। 21 ਅਤੇ ਉਸ ਵੇਲੇ ਮੈਂ ਇਵੇਂ ਉੱਤਰ ਦੇਵਾਂਗਾ” ਯਹੋਵਾਹ ਇਹ ਆਖਦਾ ਹੈ:

“ਮੈਂ ਅਕਾਸ਼ ਨਾਲ ਗੱਲ ਕਰਾਂਗਾ
    ਅਤੇ ਧਰਤੀ ਉੱਤੇ ਮੀਂਹ ਪਵੇਗਾ।
22 ਧਰਤੀ ਅੰਨ, ਮੈਅ ਅਤੇ ਤੇਲ ਦੇਵੇਗੀ
    ਅਤੇ ਉਹ ਯਿਜ਼ਰੇਲ ਦੀਆਂ ਲੋੜਾਂ ਪੂਰਨਗੇ।
23 ਮੈਂ ਉਸਦੀ ਧਰਤੀ ’ਚ ਅਨੇਕਾਂ ਬੀਜ਼ ਬੋਵਾਂਗਾ।
    ਮੈਂ ਲੋ-ਰੂਹਾਮਾਹ ਤੇ ਮਿਹਰਬਾਨ ਹੋਵਾਂਗਾ ਅਤੇ ਲੋ-ਅੰਮੀ ਨੂੰ ਆਖਾਂਗਾ,
ਤੁਸੀਂ ਮੇਰੇ ਲੋਕ ਹੋ।
    ਅਤੇ ਉਹ ਮੈਨੂੰ ਆਖਣਗੇ, ‘ਤੂੰ ਸਾਡਾ ਪਰਮੇਸ਼ੁਰ ਹੈਂ।’”

Footnotes

  1. ਹੋਸ਼ੇਆ 2:2 ਮਾਂ ਇਸਰਾਏਲ ਦਾ ਰਾਜ ।
  2. ਹੋਸ਼ੇਆ 2:13 ਬਆਲ ਕਨਾਨੀਆਂ ਦਾ ਮਂਨਣਾ ਸੀ ਕਿ ਇਹ ਝੂਠੇ ਦੇਵਤੇ ਮੀਁਹ ਅਤੇ ਤੂਫਾਨ ਲਿਆਉਁਦੇ ਸਨ ਅਤੇ ਚਂਗੀ ਫ਼ਸਲ ਵੀ ਪੈਦਾ ਕਰਦੇ ਸਨ।