A A A A A
Bible Book List

ਹਿਜ਼ਕੀਏਲ 47 Punjabi Bible: Easy-to-Read Version (ERV-PA)

ਮੰਦਰ ਵਿੱਚੋਂ ਵਗਦਾ ਪਾਣੀ

47 ਉਹ ਆਦਮੀ ਮੈਨੂੰ ਮੰਦਰ ਦੇ ਪ੍ਰਵੇਸ਼ ਦੁਆਰ ਵੱਲ ਵਾਪਸ ਲੈ ਗਿਆ ਮੈਂ ਮੰਦਰ ਦੇ ਪੂਰਬੀ ਦਰਵਾਜ਼ੇ ਦੇ ਹੇਠੋਁ ਪਾਣੀ ਨਿਕਲਦਿਆਂ ਦੇਖਿਆ। ਮੰਦਰ ਦਾ ਮੱਥਾ ਪੂਰਬ ਵਾਲੇ ਪਾਸੇ ਹੈ। ਪਾਣੀ ਮੰਦਰ ਦੇ ਦੱਖਣੀ ਸਿਰੇ ਦੇ ਹੇਠੋਁ ਵਗਦਾ ਸੀ ਅਤੇ ਜਗਵੇਦੀ ਦੇ ਦੱਖਣ ਵੱਲ ਜਾਂਦਾ ਸੀ। ਆਦਮੀ ਮੈਨੂੰ ਉੱਤਰੀ ਫ਼ਾਟਕ ਬਾਣੀਂ ਬਾਹਰ ਲੈ ਗਿਆ ਅਤੇ ਫ਼ੇਰ ਪੂਰਬ ਵਾਲੇ ਪਾਸੇ ਬਾਹਰਲੇ ਫ਼ਾਟਕ ਵੱਲ ਬਾਹਰਵਾਰ ਲੈ ਗਿਆ। ਪਾਣੀ ਦਰਵਾਜ਼ੇ ਦੇ ਦੱਖਣ ਵਾਲੇ ਪਾਸੇ ਤੇ ਬਾਹਰ ਵੱਲ ਵਗ ਰਿਹਾ ਸੀ।

ਆਦਮੀ ਆਪਣੇ ਹੱਥ ਵਿੱਚ ਨਾਪਣ ਵਾਲਾ ਫ਼ੀਤਾ ਲੈ ਕੇ ਪੂਰਬ ਵੱਲ ਚੱਲਾ ਗਿਆ। ਉਸ ਨੇ 1,000 ਹੱਥ ਨਾਪਿਆ। ਫ਼ੇਰ ਉਸ ਨੇ ਮੈਨੂੰ ਉਸ ਸਥਾਨ ਉੱਤੇ ਪਾਣੀ ਵਿੱਚ ਚਲਣ ਲਈ ਆਖਿਆ। ਪਾਣੀ ਗਿਟ੍ਟੇ ਜਿੰਨਾ ਡੂੰਘਾ ਸੀ। ਆਦਮੀ ਨੇ 1,000 ਹੱਥ ਹੋਰ ਨਾਪਿਆ। ਫ਼ੇਰ ਉਸ ਨੇ ਮੈਨੂੰ ਉਸ ਥਾਂ ਉੱਤੇ ਪਾਣੀ ਵਿੱਚ ਚੱਲਣ ਲਈ ਆਖਿਆ। ਓੱਥੇ ਪਾਣੀ ਮੇਰੇ ਗੋਡਿਆਂ ਤੀਕ ਆ ਗਿਆ। ਉਸ ਨੇ ਫ਼ੇਰ 1,000 ਹੱਥ ਨਾਪਿਆ ਅਤੇ ਮੈਨੂੰ ਉਸ ਥਾਂ ਉੱਤੇ ਪਾਣੀ ਵਿੱਚ ਚੱਲਣ ਲਈ ਆਖਿਆ। ਓੱਥੇ ਪਾਣੀ ਕਮਰ ਤੱਕ ਡੂੰਘਾ ਸੀ। ਆਦਮੀ ਨੇ ਇੱਕ ਹਜ਼ਾਰ ਹੱਥ ਹੋਰ ਨਾਪਿਆ। ਪਰ ਓੱਥੇ ਪਾਣੀ ਇੰਨਾ ਡੂੰਘਾ ਸੀ ਕਿ ਪਾਰ ਨਹੀਂ ਸੀ ਕੀਤਾ ਜਾ ਸੱਕਦਾ। ਇਹ ਦਰਿਆ ਬਣ ਗਿਆ ਸੀ। ਪਾਣੀ ਇੰਨਾ ਡੂੰਘਾ ਸੀ ਕਿ ਇਸ ਵਿੱਚ ਤੈਰਿਆ ਜਾ ਸੱਕਦਾ ਸੀ। ਇਹ ਇੰਨਾ ਡੂੰਘਾ ਦਰਿਆ ਸੀ ਕਿ ਪਾਰ ਨਹੀਂ ਸੀ ਕੀਤਾ ਜਾ ਸੱਕਦਾ। ਫ਼ੇਰ ਆਦਮੀ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਉਨ੍ਹਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਿਨ੍ਹਾਂ ਨੂੰ ਤੂੰ ਦੇਖਿਆ?”

ਫ਼ੇਰ ਆਦਮੀ ਮੈਨੂੰ ਨਦੀ ਦੇ ਕੰਢੇ-ਕੰਢੇ ਵਾਪਸ ਲੈ ਗਿਆ। ਜਦੋਂ ਮੈਂ ਦਰਿਆ ਦੇ ਕੰਢੇ-ਕੰਢੇ ਵਾਪਸ ਤੁਰਿਆ, ਤਾਂ ਮੈਂ ਪਾਣੀ ਦੇ ਦੋਹੀਁ ਪਾਸੀਁ ਬਹੁਤ ਸਾਰੇ ਰੁੱਖ ਦੇਖੇ। ਆਦਮੀ ਨੇ ਮੈਨੂੰ ਆਖਿਆ, “ਇਹ ਪਾਣੀ ਪੂਰਬ ਵੱਲ ਹੇਠਾਂ ਅਰਾਬਾਹ ਵਾਦੀ ਵੱਲ ਵਗਦਾ ਹੈ। ਇਹ ਪਾਣੀ ਮਿਰਤ ਸਾਗਰ ਵਿੱਚ ਜਾ ਡਿਗਦਾ ਹੈ ਜਿਸ ਲਈ ਉਸ ਸਾਗਰ ਦਾ ਪਾਣੀ ਤਾਜ਼ਾ ਅਤੇ ਸਾਫ਼ ਹੋ ਜਾਂਦਾ ਹੈ। ਇਸ ਪਾਣੀ ਵਿੱਚ ਬਹੁਤ ਸਾਰੀਆਂ ਮੱਛੀਆਂ ਹਨ। ਅਤੇ ਜਿੱਧਰ ਇਹ ਦਰਿਆ ਜਾਂਦਾ ਹੈ ਉੱਥੇ ਹਰ ਤਰ੍ਹਾਂ ਦੇ ਜਾਨਵਰ ਰਹਿੰਦੇ ਹਨ। 10 ਤੁਸੀਂ ਏਨ ਗਦੀ ਤੋਂ ਲੈ ਕੇ ਏਨ-ਅਗਲਇਮ ਤੀਕ ਦਰਿਆ ਦੇ ਨਾਲ-ਨਾਲ ਖਲੋਤੇ ਮਛੇਰਿਆਂ ਨੂੰ ਦੇਖ ਸੱਕਦੇ ਹੋ। ਤੁਸੀਂ ਉਨ੍ਹਾਂ ਨੂੰ ਆਪਣੇ ਜਾਲ ਸੁੱਟਦਿਆਂ ਅਤੇ ਬਹੁਤ ਤਰ੍ਹਾਂ ਦੀਆਂ ਮੱਛੀਆਂ ਫ਼ੜਦਿਆਂ ਦੇਖ ਸੱਕਦੇ ਹੋ। ਮਿਰਤ ਸਾਗਰ ਵਿੱਚ ਵੀ ਉਤਨੀ ਹੀ ਕਿਸਮ ਦੀਆਂ ਮੱਛੀਆਂ ਹਨ ਜਿੰਨੀ ਕਿਸਮ ਦੀਆਂ ਮੈਡੀਟੇਰੇਨੀਅਨ ਸਾਗਰ ਵਿੱਚ ਹਨ। 11 ਪਰ ਧਰਤੀ ਦੇ ਦਲਦਲੀ ਅਤੇ ਛੋਟੇ-ਛੋਟੇ ਗਿੱਲੇ ਇਲਾਕੇ ਤਾਜ਼ਾ ਨਹੀਂ ਬਣਨਗੇ। ਉਹ ਨਮਕ ਲਈ ਛੱਡ ਦਿੱਤੇ ਜਾਣਗੇ। 12 ਦਰਿਆ ਦੇ ਦੋਹੀਁ ਪਾਸੀਁ ਹਰ ਤਰ੍ਹਾਂ ਦੇ ਫ਼ਲਦਾਰ ਰੁੱਖ ਉੱਗਣਗੇ। ਉਨ੍ਹਾਂ ਦੇ ਪੱਤੇ ਕਦੇ ਵੀ ਸੁੱਕ ਕੇ ਨਹੀਂ ਡਿਗਣਗੇ। ਇਨ੍ਹਾਂ ਰੁੱਖਾਂ ਉੱਤੇ ਸਦਾ ਹੀ ਫ਼ਲ ਉਗਦੇ ਰਹਿਣਗੇ। ਰੁੱਖ ਹਰ ਮਹੀਨੇ ਫ਼ਲ ਦੇਣਗੇ। ਕਿਉਂ ਕਿ ਰੁੱਖਾਂ ਲਈ ਪਾਣੀ ਮੰਦਰ ਵਿੱਚੋਂ ਆਉਂਦਾ ਹੈ। ਰੁੱਖਾਂ ਦੇ ਫ਼ਲ ਭੋਜਨ ਲਈ ਹੋਣਗੇ ਅਤੇ ਉਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਣਗੇ।”

ਪਰਿਵਾਰ-ਸਮੂਹਾਂ ਲਈ ਜ਼ਮੀਨ ਦੀ ਵੰਡ

13 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚ ਜ਼ਮੀਨ ਵੰਡਣ ਲਈ ਇਹ ਹੱਦਾਂ ਹਨ। ਯੂਸੁਫ਼ ਕੋਲ ਦੋ ਹਿੱਸੇ ਹੋਣਗੇ। 14 ਤੁਸੀਂ ਜ਼ਮੀਨ ਨੂੰ ਬਰਾਬਰ-ਬਰਾਬਰ ਵੰਡੋਗੇ। ਮੈਂ ਇਹ ਜ਼ਮੀਨ ਤੁਹਾਡੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਮੈਂ ਇਹ ਜ਼ਮੀਨ ਤੁਹਾਨੂੰ ਦੇ ਰਿਹਾ ਹਾਂ।

15 “ਜ਼ਮੀਨ ਦੀਆਂ ਹੱਦਾਂ ਇਹ ਹਨ: ਉੱਤਰ ਵਾਲੇ ਪਾਸੇ, ਇਹ ਮੈਡੀਟੇਰੇਨੀਅਨ ਸਾਗਰ ਤੋਂ ਲੈ ਕੇ ਹਬਲੋਨ ਦੇ ਰਸਤੇ, ਜਿੱਥੇ ਹਮਾਬ ਨੂੰ ਰਾਹ ਮੁੜਦਾ ਹੈ, ਅਤੇ ਅੱਗੇ ਸਦਾਦ ਵੱਲ, 16 ਬੇਰੋਬਾਹ, ਸਿਬਰਈਮ ਨੂੰ ਜਾਂਦੀ ਹੈ (ਜਿਹੜਾ ਦਂਮਿਸ਼ਕ ਅਤੇ ਹਮਾਬ ਦੀ ਹੱਦ ਉੱਤੇ ਹੈ) ਅਤੇ ਹਸ਼ੇਰ-ਹਤ੍ਤੀਕੋਨ ਨੂੰ ਜਾਂਦੀ ਹੈ ਜਿਹੜਾ ਕਿ ਹੌਰਾਨ ਦੀ ਹੱਦ ਉੱਤੇ ਹੈ। 17 ਇਸ ਲਈ ਹੱਦ ਸਾਗਰ ਤੋਂ ਲੈ ਕੇ ਦੰਮਿਸ਼ਕ ਅਤੇ ਹਮਾਬ ਦੀ ਉੱਤਰੀ ਸਰਹੱਦ ਉੱਤੇ ਹਸਰ-ਏਨੋਨ ਤੱਕ ਜਾਂਦੀ ਹੈ। ਇਹ ਉੱਤਰ ਵਾਲੇ ਪਾਸੇ ਹੋਵੇਗੀ।

18 “ਪੂਰਬ ਵਾਲੇ ਪਾਸੇ, ਹੱਦ ਹੌਗਨ ਅਤੇ ਦੰਮਿਸ਼ਕ ਵਿੱਚਕਾਰ ਹਸਰ-ਏਨੋਨ ਤੋਂ ਸ਼ੁਰੂ ਹੋਵੇਗੀ ਅਤੇ ਗਿਲਆਦ ਅਤੇ ਇਸਰਾਏਲ ਦੀ ਧਰਤੀ ਵਿੱਚਕਾਰ ਯਰਦਨ ਨਦੀ ਦੇ ਨਾਲ-ਨਾਲ ਜਾਂਦੀ ਹੋਈ ਪੂਰਬੀ ਸਾਗਰ ਵੱਲ ਅਤੇ ਧੁਰ ਤਮਾਰ ਤੀਕ ਜਾਵੇਗੀ। ਇਹ ਪੂਰਬੀ ਸਰਹੱਦ ਹੋਵੇਗੀ।

19 “ਦੱਖਣ ਵਾਲੇ ਪਾਸੇ, ਹੱਦ ਤਮਾਰ ਤੋਂ ਲੈ ਕੇ ਮਰੀਬੋਬ-ਕਾਦੇਸ਼ ਉੱਤੇ ਧੁਰ ਨਖਲਿਸਤਾਨ ਤੱਕ ਜਾਵੇਗੀ। ਫ਼ੇਰ ਇਹ ਮਿਸਰ ਦੇ ਚਸ਼ਮੇ ਦੇ ਨਾਲ-ਨਾਲ ਹੁੰਦੀ ਹੋਈ ਮੈਡੀਟੇਰੇਨੀਅਨ ਸਾਗਰ ਤੱਕ ਜਾਵੇਗੀ। ਇਹ ਦੱਖਣੀ ਸਰਹੱਦ ਹੋਵੇੇਗੀ।

20 “ਪੱਛਮ ਵਾਲੇ ਪਾਸੇ, ਮੈਡੀਟੇਰੇਨੀਅਨ ਸਾਗਰ ਧੁਰ ਲੇਬੋ ਹਮਾਬ ਦੇ ਸਾਹਮਣੇ ਦੇ ਖੇਤਰ ਤੱਕ ਸਰਹੱਦ ਹੋਵੇਗਾ। ਇਹ ਤੁਹਾਡੀ ਪੱਛਮੀ ਸਰਹੱਦ ਹੋਵੇਗੀ।

21 “ਇਸ ਲਈ ਤੁਸੀਂ ਇਸ ਜ਼ਮੀਨ ਨੂੰ ਆਪਣੇ ਵਿੱਚਕਾਰ ਇਸਰਾਏਲ ਦੇ ਪਰਿਵਾਰ-ਸਮੂਹਾਂ ਲਈ ਵੰਡ ਲਵੋਂਗੇ। 22 ਤੁਸੀਂ ਇਸ ਨੂੰ ਓਸੇ ਤਰ੍ਹਾਂ ਆਪਣੇ ਵਿੱਚਕਾਰ ਵੰਡ ਲਵੋਂਗੇ ਜਿਵੇਂ ਇਹ ਤੁਹਾਡੇ ਲਈ ਅਤੇ ਤੁਹਾਡੇ ਦਰਮਿਆਨ ਰਹਿਣ ਵਾਲੇ ਵਿਦੇਸ਼ੀਆਂ ਲਈ, ਵਿਰਸਾ ਹੋਵੇ, ਜਿਨ੍ਹਾਂ ਦੇ ਤੁਹਾਡੇ ਵਿੱਚਕਾਰ ਬੱਚੇ ਹਨ। ਇਹ ਵਿਦੇਸ਼ੀ ਵੀ ਵਾਸੀ ਹੋਣਗੇ-ਇਹ ਇਸਰਾਏਲ ਦੇ ਜੰਮੇ ਕੁਦਰਤੀ ਵਾਸੀ ਹੋਣਗੇ। ਤੁਸੀਂ ਉਨ੍ਹਾਂ ਲਈ ਕੁਝ ਜ਼ਮੀਨ ਵੰਡ ਲਵੋਗੇ ਜਿਹੜੇ ਇਸਰਾਏਲ ਦੇ ਪਰਿਵਾਰ ਸਮੂਹਾਂ ਵਿੱਚਕਾਰ ਰਹਿੰਦੇ ਹਨ। 23 ਪਰਿਵਾਰ-ਸਮੂਹ ਉੱਥੇ ਰਹਿਣ ਵਾਲੇ ਵਾਸੀ ਨੂੰ ਕੁਝ ਜ਼ਮੀਨ ਜ਼ਰੂਰ ਦੇਵੇਗਾ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes