Añadir traducción en paralelo Imprimir Opciones de la página

ਸੁਲੇਮਾਨ ਦੇ ਗੀਤਾਂ ਦਾ ਗੀਤ।

ਰੀਤਮਾ ਆਪਣੇ ਪ੍ਰੀਤਮ ਨੂੰ

ਉਹ ਮੈਨੂੰ ਆਪਣੇ ਮੂੰਹ ਦੇ ਚੁੰਮਣਾਂ ਨਾਲ ਚੁੰਮੇ।
    ਕਿਉਂਕਿ ਤੇਰਾ ਪਿਆਰ ਹੈ ਬਿਹਤਰ ਸ਼ਰਾਬ ਨਾਲੋਂ।
ਤੇਰਾ ਅਤਰ ਬਹੁਤ ਨਸ਼ੀਲਾ ਹੈ।
    ਤੇਰਾ ਨਾਮ ਅਤਰ ਵਰਗਾ ਹੈ ਜੋ ਡੋਲ੍ਹਿਆ ਗਿਆ ਹੋਵੇ,
    ਇਸ ਲਈ ਜਵਾਨ ਔਰਤਾਂ ਤੈਨੂੰ ਪਿਆਰ ਕਰਦੀਆਂ ਹਨ।
ਮੈਨੂੰ ਆਪਣੇ ਪਿੱਛੇ ਖਿੱਚ ਲੈ,
    ਆਪਾਂ ਭੱਜ ਜਾਈਏ!

ਰਾਜਾ ਲੈ ਗਿਆ ਮੈਨੂੰ ਆਪਣੇ ਕਮਰੇ ਅੰਦਰ।

ਯਰੂਸ਼ਲਮ ਦੀਆਂ ਔਰਤਾਂ ਆਦਮੀ ਨੂੰ

ਆਨੰਦ ਮਾਣਾਂਗੀਆਂ ਅਸੀਂ ਅਤੇ ਖੁਸ਼ ਹੋਵਾਂਗੀਆਂ ਤੇਰੇ ਲਈ।
    ਆਪਾਂ ਯਾਦ ਰੱਖੀ, ਪਿਆਰ ਤੇਰਾ ਹੈ ਬਿਹਤਰ ਸ਼ਰਾਬ ਨਾਲੋਂ।
    ਕੋਈ ਅਜੂਬਾ ਨਹੀਂ, ਕਰਨ ਜਵਾਨ ਔਰਤਾਂ ਪਿਆਰ ਤੈਨੂੰ।

ਉਹ ਔਰਤਾਂ ਨਾਲ ਗੱਲ ਕਰਦੀ ਹੈ

ਯਰੂਸ਼ਲਮ ਦੀਓ ਧੀਓ,
    ਮੈਂ ਸਾਂਵਲੀ ਹਾਂ, ਪਰ ਖੂਬਸੂਰਤ,
    ਸਾਂਵਲੀ ਹਾਂ ਮੈਂ ਕੇਦਾਰ ਅਤੇ ਸੁਲੇਮਾਨ ਦੇ ਤੰਬੂਆਂ ਵਾਂਗ।

ਮੇਰੇ ਵੱਲ ਨਾ ਤੱਕ ਕਿਉਂ ਕਿ ਮੈ ਸਾਂਵਲੀ ਹਾਂ,
    ਸੂਰਜ ਨੇ ਕਿੰਨੀ ਸਾਂਵਲੀ ਹੈ ਮੈਨੂੰ ਕਰ ਦਿੱਤਾ।
ਗੁੱਸੇ ਸਨ ਭਰਾ ਮੇਰੇ, ਬਹੁਤ ਮੇਰੇ ਨਾਲ।
    ਜ਼ੋਰੀ ਲਾਇਆ ਕੰਮ ਉਨ੍ਹਾਂ ਮੈਨੂੰ ਆਪਣੇ ਅੰਗੂਰਾਂ ਦੇ ਬਾਗਾਂ ਉੱਤੇ।
    ਧਿਆਨ ਨਹੀਂ ਸਾਂ ਰੱਖ ਸੱਕੀ ਆਪਣਾ ਇਸ ਲਈ।

ਉਹ ਉਸ ਨਾਲ ਗੱਲ ਕਰਦੀ ਹੈ

ਕਰਾਂ ਪਿਆਰ ਮੈਂ ਤੁਹਾਨੂੰ ਰੂਹ ਆਪਣੀ ਸਾਰੀ ਨਾਲ।
    ਦੱਸੋ ਮੈਨੂੰ; ਕਿਬੇ ਚਾਰਦੇ ਹੋ ਤੁਸੀਂ ਭੇਡਾਂ ਆਪਣੀਆਂ?
    ਕਿਬੇ ਠਹਿਰਾਉਂਦੇ ਹੋ ਤੁਸੀਂ ਉਨ੍ਹਾਂ ਨੂੰ ਸਿਖਰ ਦੁਪਹਿਰੇ?
ਮੈਂ ਇੱਧਰ-ਉੱਧਰ ਘੁੰਮ ਫ਼ਿਰ ਕੇ ਤੈਨੂੰ ਘੁੰਡ ਕੱਢੀ ਹੋਈ ਔਰਤ [a]
    ਵਾਂਗ ਤੇਰੇ ਮਿੱਤਰਾਂ ਦੇ ਇੱਜੜਾਂ ਵਿੱਚ ਕਿਉਂ ਲੱਭਾਂ?

ਉਹ ਉਸ ਨਾਲ ਗੱਲ ਕਰਦਾ ਹੈ

ਤੂੰ ਔਰਤਾਂ ਦਰਮਿਆਨ ਖੂਬਸੂਰਤ ਹੈਂ।
    ਜੇ ਤੂੰ ਨਹੀਂ ਜਾਣਦੀ ਮੈਨੂੰ ਕਿੱਥੋ ਲੱਭਣਾ,
ਐਵੇਂ ਹੀ ਭੇਡਾਂ ਦਾ ਪਿੱਛਾ ਕਰ।
    ਅਤੇ ਆਪਣੀਆਂ ਜਵਾਨ ਬੱਕਰੀਆਂ ਆਜੜੀਆਂ ਦੇ ਤੰਬੂਆਂ ਲਾਗੇ ਚਾਰੋ।

ਮੇਰੀ ਪਿਆਰੀ, ਵੱਧੇਰੇ ਲੁਭਾਉਂਦੀ ਹੈ,
    ਤੂੰ ਮੈਨੂੰ ਫ਼ਿਰਊਨ ਦੇ ਘੋੜਿਆਂ ਵਿੱਚਲੀ ਘੋੜੀ ਨਾਲੋਂ ਜੋ ਰੱਥ ਨੂੰ ਖਿੱਚਦੇ ਹਨ।
ਖੂਬਸੂਰਤ ਨੇ ਗਹਿਣੇ ਉਨ੍ਹਾਂ ਘੋੜਿਆਂ ਦੇ ਪਾਸ,
    ਉਨ੍ਹਾਂ ਦੇ ਚਿਹਰਿਆਂ ਦੇ ਅਤੇ ਉਨ੍ਹਾਂ ਦੀਆਂ ਗਰਦਣਾਂ ਦੁਆਲੇ।
10 ਤੇਰੀਆਂ ਗੱਲ੍ਹਾਂ ਗਹਿਣਿਆਂ ਅਤੇ ਝੁਮਕਿਆਂ ਨਾਲ ਸੋਹਣੀਆਂ ਹਨ,
    ਤੇਰੀ ਗਰਦਨ ਮਣਕਿਆਂ ਦੀਆਂ ਡੋਰੀਆਂ ਨਾਲ ਖੂਬਸੂਰਤ ਹੈ।
11 ਅਸੀਂ ਤੇਰੇ ਲਈ ਚਾਂਦੀ ਨਾਲ ਸੱਜੀਆਂ
    ਹੋਈਆਂ ਸੋਨੇ ਦੀਆਂ ਸਜਾਵਟਾਂ ਅਤੇ ਝੁਮਕੇ ਬਣਾਵਾਗੇ।

ਉਹ ਬੋਲਦੀ ਹੈ

12 ਜਦੋਂ ਰਾਜਾ ਆਪਣੇ ਸੋਫ਼ੇ ਉੱਤੇ ਪਿਆ ਹੁੰਦਾ,
    ਮੇਰੀ ਸੁਗੰਧ ਅਗਾਂਹ ਉਸ ਤੱਕ ਪਹੁੰਚ ਜਾਂਦੀ ਹੈ।
13 ਮੇਰਾ ਪ੍ਰੀਤਮ ਗੰਧਰਸ ਦੀ ਪੁੜੀ ਵਾਂਗ ਹੈ,
    ਜੋ ਪਈ ਰਹਿੰਦੀ ਹੈ ਸਾਰੀ ਰਾਤ ਮੇਰੀਆਂ ਛਾਤੀਆਂ ਦੇ ਵਿੱਚਕਾਰ।
14 ਪ੍ਰੀਤਮ ਮੇਰਾ ਹੈ ਹਿਨਾ ਦੇ ਫੁੱਲਾਂ ਦੇ ਗੁਛਿਆਂ ਵਰਗਾ
    ਉਗਦੇ ਨੇ ਜਿਹੜੇ ਏਨ-ਗਦੀ ਦੇ ਬਗੀਚਿਆਂ ਅੰਦਰ।

ਉਹ ਬੋਲਦਾ ਹੈ

15 ਮੇਰੀ ਪ੍ਰੀਤਮੇ ਸੁੰਦਰ ਹੈਂ ਤੂੰ ਕਿੰਨੀ:
    ਆਹੋ ਤੂੰ ਸੁੰਦਰ ਹੈਂ।
    ਘੁੱਗੀ ਵਰਗੀਆਂ ਨੇ ਅੱਖਾਂ ਤੇਰੀਆਂ।

ਉਹ ਬੋਲਦੀ ਹੈ

16 ਕਿੰਨੇ ਛਬੀਲੇ ਹੋ ਤੁਸੀਂ ਪ੍ਰੀਤਮ ਮੇਰੇ!
    ਹਾਂ, ਕਿੰਨੇ ਮਨਮੋਹਣੇ!
ਸਾਡੀ ਸੇਜ਼ ਕਿੰਨੀ ਤਾਜ਼ੀ ਅਤੇ ਖੂਬਸੂਰਤ ਹੈ।
17     ਦਿਉਦਾਰ ਹਨ ਸਾਡੇ ਘਰ ਦੇ ਛਤੀਰ ਤੇ,
    ਫਰ ਹੈ ਇਸ ਦੀ ਛੱਤ।

Notas al pie

  1. ਸਲੇਮਾਨ ਦਾ ਗੀਤ 1:7 ਘੁੰਡ ਕੱਢੀ ਹੋਈ ਔਰਤ ਇਸਦਾ ਅਰਬ ਹੋ ਸੱਕਦਾ ਹੈ ਕਿ ਉਹ ਆਪਣਾ ਚਿਹਰਾ ਘੁੰਡ ਨਾਲ ਕਜ ਕੇ, ਸ਼ਰਮਾਉਁਦੀ ਹੋਈ ਉਸ ਨੂੰ ਭਾਲਦੀ ਫਿਰੇਗੀ ਜਾਂ ਇਸਦਾ ਭਾਵ ਵੇਸਵਾ ਵਾਂਗ ਹੋ ਸੱਕਦਾ ਹੈ।