A A A A A
Bible Book List

ਯਿਰਮਿਯਾਹ 48 Punjabi Bible: Easy-to-Read Version (ERV-PA)

ਮੋਆਬ ਬਾਰੇ ਇੱਕ ਸੰਦੇਸ਼

48 ਇਹ ਸੰਦੇਸ਼ ਮੋਆਬ ਦੇ ਦੇਸ਼ ਬਾਰੇ ਹੈ। ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ:

“ਨਬੋ ਪਰਬਤ ਲਈ ਇਹ ਬਹੁਤ ਬੁਰਾ ਹੋਵੇਗਾ।
    ਨਬੋ ਪਰਬਤ ਨੂੰ ਤਬਾਹ ਕਰ ਦਿੱਤਾ ਜਾਵੇਗਾ।
ਕਿਕਿਯਾਤਾਇਮ ਸ਼ਹਿਰ ਨੂੰ ਨਿਮਾਣਾ ਕੀਤਾ ਜਾਵੇਗਾ।
    ਇਸ ਉੱਤੇ ਕਬਜ਼ਾ ਕਰ ਲਿਆ ਜਾਵੇਗਾ।
ਮਜ਼ਬੂਤ ਥਾਂ ਨੂੰ ਹੀਣਾ ਬਣਾ ਦਿੱਤਾ ਜਾਵੇਗਾ।
    ਇਸ ਉੱਤੇ ਸੱਟ ਮਾਰੀ ਜਾਵੇਗੀ।
ਫ਼ੇਰ ਕਦੇ ਮੋਆਬ ਦੀ ਵਿਡਆਈ ਨਹੀਂ ਹੋਵੇਗੀ।
    ਹਸ਼ਬੋਨ ਦੇ ਲੋਕ ਮੋਆਬ ਦੀ ਹਾਰ ਦੀਆਂ ਵਿਉਂਤਾਂ ਬਨਾਉਣਗੇ।
    ਉਹ ਆਖਣਗੇ, ‘ਆਓ ਉਸ ਕੌਮ ਦਾ ਖਾਤਮਾ ਕਰੀਏ।’
ਮਦਮੇਨ, ਤੈਨੂੰ ਵੀ ਖਾਮੋਸ਼ ਕਰ ਦਿੱਤਾ ਜਾਵੇਗਾ,
    ਤਲਵਾਰ ਤੇਰਾ ਪਿੱਛਾ ਕਰੇਗੀ।
ਹੋਰੋਨਾਇਮ ਦੀਆਂ ਚੀਕਾਂ ਨੂੰ ਸੁਣੋ।
    ਇਹ ਚੀਕਾਂ ਬਹੁਤ ਘਬਰਾਹਟ ਅਤੇ ਤਬਾਹੀ ਦੀਆਂ ਨੇ।
ਮੋਆਬ ਤਬਾਹ ਹੋ ਜਾਵੇਗਾ।
    ਉਸ ਦੇ ਨਿੱਕੇ, ਸਿਆਣੇ ਸਹਾਇਤਾ ਲਈ ਰੋਣਗੇ।
ਮੋਆਬ ਦੇ ਲੋਕ, ਲੁਹੀਬ ਦੇ ਰਾਹ ਉੱਤੇ ਜਾਂਦੇ ਨੇ।
    ਉਹ ਜਾਂਦੇ ਹੋਏ ਬੁਰੀ ਤਰ੍ਹਾਂ ਰੋ ਰਹੇ ਨੇ।
ਹੋਰੋਨਾਇਮ ਕਸਬੇ ਨੂੰ ਜਾਂਦੇ ਰਾਹ ਉੱਤੇ,
    ਦੁੱਖ ਦਰਦ ਦੀਆਂ ਚੀਕਾਂ ਸੁਣਾਈ ਦਿੰਦੀਆਂ ਨੇ।
ਦੌੜੋ! ਜਾਨ ਬਚਾਉਣ ਲਈ ਦੌੜੋ!
    ਦੌੜੋ, ਫ਼ੂਸ ਦੇ ਤਿਣਕਿਆਂ ਵਾਂਗ ਜੋ ਮਾਰੂਬਲ ਅੰਦਰ ਉਡਦੇ ਨੇ।

“ਤੁਸੀਂ ਆਪਣੀਆਂ ਬਣਾਈਆਂ ਚੀਜ਼ਾਂ ਅੰਦਰ ਅਤੇ ਆਪਣੀ ਦੌਲਤ ਵਿੱਚ ਭਰੋਸਾ ਕੀਤਾ ਸੀ।
    ਇਸ ਲਈ ਤੁਸੀਂ ਫ਼ੜੇ ਜਾਵੋਂਗੇ।
ਕਮੋਸ਼ ਦੇਵਤੇ ਨੂੰ ਬੰਦੀ ਬਣਾ ਲਿਆ ਜਾਵੇਗਾ।
    ਅਤੇ ਉਸ ਦੇ ਨਾਲ ਉਸ ਦੇ ਜਾਜਕ ਅਤੇ ਅਧਿਕਾਰੀ ਵੀ ਫ਼ੜੇ ਜਾਣਗੇ।
ਤਬਾਹ ਕਰਨ ਵਾਲਾ ਹਰ ਸ਼ਹਿਰ ਦੇ ਖਿਲਾਫ਼ ਲੜਨ ਲਈ ਆਵੇਗਾ।
    ਕੋਈ ਸ਼ਹਿਰ ਵੀ ਨਹੀਂ ਬਚੇਗਾ।
ਵਾਦੀ ਤਬਾਹ ਹੋ ਜਾਵੇਗੀ।
    ਉੱਚੇ ਮੈਦਾਨ ਤਬਾਹ ਹੋ ਜਾਣਗੇ।
ਯਹੋਵਾਹ ਨੇ ਆਖਿਆ ਸੀ ਕਿ ਇਹ ਵਾਪਰੇਗਾ,
    ਇਸ ਲਈ ਇਹ ਇਵੇਂ ਹੀ ਵਾਪਰੇਗਾ।
ਮੋਆਬ ਨੂੰ ਖੰਭ ਦੇ ਕਿਉਂ ਕਿ ਉਸ ਨੂੰ ਆਪਣਾ ਦੇਸ਼ ਛੱਡਣਾ ਚਾਹੀਦਾ ਹੈ।
    ਸਾਰਾ ਦੇਸ਼ ਸੱਖਣਾ ਮਾਰੂਬਲ ਬਣ ਜਾਵੇਗਾ।
ਮੋਆਬ ਦੇ ਸ਼ਹਿਰ ਸੱਖਣੇ ਹੋ ਜਾਣਗੇ।
    ਉਨ੍ਹਾਂ ਅੰਦਰ ਕੋਈ ਨਹੀਂ ਰਹੇਗਾ।
10 ਜੇ ਕੋਈ ਬੰਦਾ ਯਹੋਵਾਹ ਦੇ ਆਖੇ ਅਨੁਸਾਰ ਨਹੀਂ ਕਰਦਾ,
    ਜੇ ਉਹ ਉਨ੍ਹਾਂ ਲੋਕਾਂ ਨੂੰ ਮਾਰਨ ਲਈ ਆਪਣੀ ਤਲਵਾਰ ਨਹੀਂ ਵਰਤਦਾ, ਤਾਂ ਉਸ ਬੰਦੇ ਨਾਲ ਮਾੜੀਆਂ ਗੱਲਾਂ ਵਾਪਰਨਗੀਆਂ।

11 “ਮੋਆਬ ਨੇ ਕਦੇ ਮੁਸੀਬਤ ਨਹੀਂ ਦੇਖੀ।
    ਮੋਆਬ ਨਿਤ੍ਤਰੀ ਹੋਈ ਮੈਅ ਵਰਗਾ ਹੈ।
ਮੋਆਬ ਨੂੰ ਇੱਕ ਸੁਰਾਹੀ ਵਿੱਚੋਂ ਦੂਸਰੀ ਸੁਰਾਹੀ ਅੰਦਰ ਨਹੀਂ ਪਾਇਆ ਗਿਆ।
    ਉਸ ਨੂੰ ਕਦੇ ਬੰਦੀਵਾਨ ਨਹੀਂ ਬਣਾਇਆ ਗਿਆ।
ਇਸ ਲਈ ਉਸਦਾ ਸੁਆਦ ਪਹਿਲਾਂ ਵਰਗਾ ਹੀ ਹੈ।
    ਅਤੇ ਉਸਦੀ ਸੁਗੰਧੀ ਨਹੀਂ ਬਲਦੀ।”
12 ਯਹੋਵਾਹ ਇਹ ਗੱਲਾਂ ਆਖਦਾ ਹੈ।
“ਪਰ ਮੈਂ ਛੇਤੀ ਹੀ ਤੇਰੀਆਂ ਸੁਰਾਹੀਆਂ ਨੂੰ
    ਉਲਟਣ ਵਾਲੇ ਬੰਦੇ ਭੇਜਾਂਗਾ।
ਫ਼ੇਰ ਉਹ ਸੁਰਾਹੀਆਂ ਖਾਲੀ ਕਰ ਦੇਣਗੇ
    ਅਤੇ ਫ਼ੇਰ ਉਨ੍ਹਾਂ ਦੇ ਟੁਕੜੇ-ਟੁਕੜੇ ਕਰ ਦੇਣਗੇ।”

13 ਫ਼ੇਰ ਮੋਆਬ ਦੇ ਲੋਕ ਸ਼ਰਮਸਾਰ ਹੋਣਗੇ ਆਪਣੇ ਝੂਠੇ ਦੇਵਤੇ ਕਮੋਸ਼ ਕਾਰਣ। ਇਸਰਾਏਲ ਦੇ ਲੋਕਾਂ ਨੇ ਬੈਤ-ੇਲ ਵਿੱਚ ਉਸ (ਝੂਠੇ ਦੇਵਤੇ) ਉੱਤੇ ਭਰੋਸਾ ਕੀਤਾ ਅਤੇ ਇਸਰਾਏਲ ਦੇ ਲੋਕਾਂ ਨੂੰ ਉਦੋਂ ਨਮੋਸ਼ੀ ਹੋਈ ਜਦੋਂ ਉਸ ਝੂਠੇ ਦੇਵਤੇ ਨੇ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ। ਮੋਆਬ ਇਸੇ ਤਰ੍ਹਾਂ ਹੋਵੇਗਾ।

14 “ਤੁਸੀਂ ਨਹੀਂ ਆਖ ਸੱਕਦੇ, ‘ਅਸੀਂ ਚੰਗੇ ਸਿਪਾਹੀ ਹਾਂ।
    ਅਸੀਂ ਜੰਗ ਦੇ ਬਹਾਦਰ ਯੋਧੇ ਹਾਂ।’
15 ਦੁਸ਼ਮਣ ਮੋਆਬ ਉੱਤੇ ਹਮਲਾ ਕਰੇਗਾ।
    ਦੁਸ਼ਮਣ ਉਨ੍ਹਾਂ ਕਸਬਿਆਂ ਅੰਦਰ ਦਾਖਲ ਹੋਵੇਗਾ ਅਤੇ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ।
ਉਸ ਦੇ ਸਭ ਤੋਂ ਚੰਗੇ ਗੱਭਰੂ ਕਤਲੇਆਮ ਅੰਦਰ ਮਾਰੇ ਜਾਣਗੇ।”
    ਇਹ ਸੰਦੇਸ਼ ਰਾਜੇ ਵੱਲੋਂ ਸੀ।
    ਰਾਜੇ ਦਾ ਨਾਂ ਸਰਬ-ਸ਼ਕਤੀਮਾਨ ਯਹੋਵਾਹ ਹੈ।
16 ਮੋਆਬ ਦਾ ਖਾਤਮਾ ਨੇੜੇ ਹੀ ਹੈ।
    ਮੋਆਬ ਛੇਤੀ ਹੀ ਤਬਾਹ ਹੋ ਜਾਵੇਗਾ।
17 ਮੋਆਬ ਦੇ ਆਲੇ-ਦੁਆਲੇ ਰਹਿਣ ਵਾਲੇ ਤੁਹਾਨੂੰ ਲੋਕਾਂ ਨੂੰ ਉਸ ਦੇਸ਼ ਲਈ ਰੋਣਾ ਚਾਹੀਦਾ ਹੈ।
    ਤੁਸੀਂ ਲੋਕੀ ਜਾਣਦੇ ਹੋ ਕਿ ਮੋਆਬ ਕਿੰਨਾ ਪ੍ਰਸਿੱਧ ਹੈ।
    ਇਸ ਲਈ ਉਸ ਵਾਸਤੇ ਰੋਵੋ।
ਉਸ ਦੇ ਲਈ ਇਹ ਸੋਗੀ ਗੀਤ ਗਾਵੋ: ਹਾਕਮ ਦੀ ਸ਼ਕਤੀ ਟੁੱਟ ਗਈ ਹੈ।
    ਮੋਆਬ ਦੀ ਤਾਕਤ ਅਤੇ ਪਰਤਾਪ ਚੱਲਿਆ ਗਿਆ ਹੈ।

18 ਦੀਬੋਨ ਵਿੱਚ ਰਹਿਣ ਵਾਲੇ ਤੁਸੀਂ ਲੋਕੋ,
    ਆਪਣੀ ਸਨਮਾਨ ਵਾਲੀ ਥਾਂ ਉੱਤੋਂ ਹੇਠਾਂ ਆਓ।
ਧਰਤੀ ਉੱਤੇ ਮਿੱਟੀ ਵਿੱਚ ਬੈਠ ਜਾਓ।
    ਕਿਉਂ? ਕਿਉਂ ਕਿ ਤਬਾਹ ਕਰਨ ਵਾਲਾ ਆ ਰਿਹਾ ਹੈ।
    ਅਤੇ ਉਹ ਤੁਹਾਡੇ ਮਜ਼ਬੂਤ ਸ਼ਹਿਰਾਂ ਨੂੰ ਤਬਾਹ ਕਰ ਦੇਵੇਗਾ।

19 ਅਰੋਏਰ ਵਿੱਚ ਰਹਿਣ ਵਾਲੇ ਤੁਸੀਂ ਲੋਕੋ,
    ਸੜਕ ਕੰਢੇ ਖਲੋ ਜਾਵੋ ਅਤੇ ਦੇਖੋ।
ਦੂਰ ਭੱਜ ਰਹੇ ਬੰਦੇ ਨੂੰ ਦੇਖੋ।
    ਦੂਰ ਭੱਜ ਰਹੀ ਔਰਤ ਨੂੰ ਦੇਖੋ।
    ਉਨ੍ਹਾਂ ਨੂੰ ਪੁੱਛੋ ਕਿ ਕੀ ਵਾਪਰਿਆ ਹੈ।

20 ਮੋਆਬ ਬਰਬਾਦ ਹੋ ਜਾਵੇਗਾ ਅਤੇ ਸ਼ਰਮ ਨਾਲ ਭਰ ਜਾਵੇਗਾ।
    ਮੋਆਬ ਰੋਵੇਗਾ, ਰੋਵੇਗਾ।
ਅਰਨੋਨ ਵਾਦੀ ਉੱਤੇ ਐਲਾਨ ਕਰ ਦੇਵੋ ਕਿ
    ਮੋਆਬ ਤਬਾਹ ਹੋ ਗਿਆ ਹੈ।
21 ਉੱਚੇ ਮੈਦਾਨਾਂ ਦੇ ਲੋਕਾਂ ਨੂੰ ਸਜ਼ਾ ਮਿਲੀ ਹੈ,
    ਹੋਲੋਨ, ਯਹਸਾਹ ਅਤੇ ਮਏਫ਼ਾਅਬ ਦੇ ਕਸਬਿਆਂ ਲਈ ਹਸਰ ਦਿਹਾੜਾ ਆ ਗਿਆ ਹੈ।
22 “ਦੀਬੋਨ, ਨਬੋ ਅਤੇ ਬੈਤ-ਦਿਬਲਾਤਇਮ ਦੇ
    ਕਸਬਿਆਂ ਲਈ ਹਸ਼ਰ ਦਿਹਾੜਾ ਆ ਗਿਆ ਹੈ।
23 ਕਿਰਿਯਾਤਾਇਮ, ਬੈਤ-ਗਾਮੂਲ ਅਤੇ ਬੈਤ-ਮਾਓਨ
    ਕਸਬਿਆਂ ਲਈ ਹਸ਼ਰ ਦਿਹਾੜਾ ਆ ਗਿਆ ਹੈ।
24 ਕਰੀਯੋਬ ਅਤੇ ਬਾਸਰਾਹ ਦੇ ਕਸਬਿਆਂ ਲਈ
    ਹਸ਼ਰ ਦਿਹਾੜਾ ਆ ਗਿਆ ਹੈ।
ਮੋਆਬ ਦੇ ਦੂਰ ਨੇੜੇ ਦੇ ਸਾਰੇ ਕਸਬਿਆਂ ਲਈ,
    ਹਸ਼ਰ ਦਿਹਾੜਾ ਆ ਗਿਆ ਹੈ।
25 ਮੋਆਬ ਦੀ ਤਾਕਤ ਤੋੜ ਦਿੱਤੀ ਗਈ ਹੈ।
    ਮੋਆਬ ਦਾ ਬਾਜ਼ੂ ਟੁੱਟ ਗਿਆ ਹੈ।”
ਯਹੋਵਾਹ ਨੇ ਇਹ ਗੱਲਾਂ ਆਖੀਆਂ।

26 “ਮੋਆਬ ਨੇ ਸੋਚਿਆ ਸੀ ਕਿ ਉਹ ਯਹੋਵਾਹ ਨਾਲੋਂ ਵੱਧੇਰੇ ਮਹੱਤਵਪੂਰਣ ਹੈ।
    ਇਸ ਲਈ ਮੋਆਬ ਨੂੰ ਸਜ਼ਾ ਦੇਵੋ ਜਦੋਂ ਤੀਕ ਉਹ ਇੱਕ ਸ਼ਰਾਬੀ ਬੰਦੇ ਵਾਂਗ ਨਹੀਂ ਲੜਖੜ੍ਹਾਂਦਾ।
    ਉਹ ਡਿੱਗ ਪਵੇਗਾ ਅਤੇ ਮੋਆਬ ਆਪਣੀ ਹੀ ਉਲਟੀ ਵਿੱਚ ਲਿਟੇਗਾ।
ਲੋਕ ਮੋਆਬ ਦਾ ਮਜ਼ਾਕ ਉਡਾਉਣਗੇ।

27 “ਮੋਆਬ, ਤੂੰ ਇਸਰਾਏਲ ਦਾ ਮਜ਼ਾਕ ਉਡਾਇਆ ਸੀ।
    ਚੋਰਾਂ ਦੇ ਇੱਕ ਗਿਰੋਹ ਨੇ ਇਸਰਾਏਲ ਨੂੰ ਫ਼ੜ ਲਿਆ ਸੀ।
ਹਰ ਸਮੇਂ, ਜਦੋਂ ਵੀ ਤੂੰ ਇਸਰਾਏ ਦੀ ਗੱਲ ਕੀਤੀ ਸੀ, ਤੂੰ ਸਿਰ ਹਿਲਾਇਆ ਸੀ
    ਅਤੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਸੀ ਜਿਵੇਂ ਤੂੰ ਇਸਰਾਏਲ ਨਾਲੋਂ ਬਿਹਤਰ ਹੋਵੇਂ।
28 ਮੋਆਬ ਦੇ ਲੋਕੋ, ਆਪਣੇ ਕਸਬਿਆਂ ਨੂੰ ਛੱਡ ਜਾਓ।
    ਜਾਓ, ਚੱਟਾਨਾਂ ਵਿੱਚਕਾਰ ਰਹੋ।
ਉਸ ਘੁੱਗੀ ਵਾਂਗ ਬਣ ਜਾਓ, ਜਿਹੜੀ ਗੁਫ਼ਾ ਦੇ
    ਪ੍ਰਵੇਸ਼ ਉੱਤੇ ਆਲ੍ਹਣਾ ਬਣਾਉਂਦੀ ਹੈ।”

29 “ਅਸੀਂ ਮੋਆਬ ਦੇ ਗੁਮਾਨ ਬਾਰੇ ਸੁਣਿਆ ਹੈ।
    ਉਹ ਬਹੁਤ ਗੁਮਾਨੀ ਸੀ।
ਉਹ ਸੋਚਦਾ ਸੀ ਕਿ ਉਹ ਬਹੁਤ ਮਹੱਤਵਪੂਰਣ ਹੈ।
    ਉਹ ਹਮੇਸ਼ਾ ਹੀ ਫ਼ਢ਼ਾਂ ਮਾਰਦਾ ਸੀ।
    ਉਹ ਬਹੁਤ-ਬਹੁਤ ਗੁਮਾਨੀ ਸੀ।”

30 ਯਹੋਵਾਹ ਆਖਦਾ ਹੈ, “ਮੈਂ ਜਾਣਦਾ ਹਾਂ ਕਿ ਮੋਆਬ ਕਿੰਨਾ ਗੁੱਸੈਲਾ ਹੋ ਸੱਕਦਾ ਹੈ।
ਉਹ ਆਪਣੇ-ਆਪ ਬਾਰੇ ਫ਼ਢ਼ਾਂ ਮਾਰਦਾ ਹੈ।
    ਪਰ ਉਸ ਦੀਆਂ ਗੁਮਾਨੀ ਗੱਲਾਂ ਝੂਠੀਆਂ ਹਨ।
    ਉਹ ਨਹੀਂ ਕਰ ਸੱਕਦਾ ਜੋ ਉਹ ਆਖਦਾ ਹੈ।
31 ਇਸ ਲਈ, ਮੋਆਬ ਲਈ ਰੋਵੋ।
    ਮੈਂ ਮੋਆਬ ਦੇ ਹਰ ਵਾਸੀ ਲਈ ਰੋਦਾ ਹਾਂ।
    ਮੈਂ ਕੀਰ-ਹਰਸ ਦੇ ਲੋਕਾਂ ਲਈ ਰੋਦਾ ਹਾਂ।
32 ਮੈਂ ਯਅਜ਼ੇਰ ਦੇ ਲੋਕਾਂ ਨਾਲ ਯਅਜ਼ੇਰ ਲਈ ਰੋਦਾ ਹਾਂ।
    ਸਿਬਮਾਹ, ਅਤੀਤ ਵਿੱਚ ਤੇਰੀਆਂ ਜਢ਼ਾਂ ਧੁਰ ਸਮੁੰਦਰ ਤੀਕ ਫ਼ੈਲੀਆਂ ਸਨ।
ਉਹ ਯਅਜ਼ੇਰ ਕਸਬੇ ਤੀਕ ਫ਼ੈਲੀਆਂ ਸਨ।
    ਪਰ ਤਬਾਹ ਕਰਨ ਵਾਲੇ ਨੇ ਤੁਹਾਡੇ ਫ਼ਲ ਅਤੇ ਅੰਗੂਰ ਖੋਹ ਲੇ ਨੇ।
33 ਮੋਆਬ ਦੀਆਂ ਵੱਡੀਆਂ ਅੰਗੂਰੀ ਵੇਲਾਂ ਤੋਂ ਖੁਸ਼ੀ ਅਤੇ ਆਨੰਦ ਮੁੱਕ ਗਏ ਹਨ।
    ਮੈਂ ਮੈਅ ਦੇ ਕੋਲੂ ਤੋਂ ਵਗਦੀ ਹੋਈ ਮੈਅ ਰੋਕ ਦਿੱਤੀ ਹੈ।
ਇੱਥੇ ਮੈਅ ਬਨਾਉਣ ਲਈ ਅੰਗੂਰਾਂ ਨੂੰ ਕੁਚਲਣ ਵਾਲੇ ਲੋਕਾਂ ਦਾ ਗਾਉਣਾ ਅਤੇ ਨੱਚਣਾ ਨਹੀਂ ਹੈ।
    ਇੱਥੇ ਖੁਸ਼ੀ ਦੇ ਨਾਹਰੇ ਨਹੀਂ ਹਨ।

34 “ਹਸ਼ਬੋਨ ਅਤੇ ਅਲਆਲੇਹ ਦੇ ਕਸਬਿਆਂ ਦੇ ਲੋਕ ਰੋ ਰਹੇ ਹਨ। ਉਨ੍ਹਾਂ ਦੇ ਰੋਣ ਦੀਆਂ ਆਵਾਜ਼ਾਂ ਯਹਸ ਕਸਬੇ ਤੀਕ ਵੀ ਸੁਣੀਆਂ ਜਾ ਸੱਕਦੀਆਂ ਹਨ। ਉਨ੍ਹਾਂ ਦੇ ਰੋਣ ਦੀ ਆਵਾਜ਼ ਸੋਅਰ ਦੇ ਕਸਬੇ ਤੋਂ ਹੋਰੋਨਾਯਿਮ ਅਤੇ ਅਲਗਬ-ਸ਼ਲੀਸ਼ੀਯਾਹ ਦੇ ਕਸਬਿਆਂ ਤੀਕ ਵੀ ਸੁਣੀ ਜਾ ਸੱਕਦੀ ਹੈ। ਨਿਮਰੀਮ ਦੇ ਪਾਣੀ ਵੀ ਸੁੱਕ ਗਏ ਹਨ। 35 ਰੋਕ ਦਿਆਂਗਾ ਮੈਂ ਮੋਆਬ ਨੂੰ ਉੱਚੀਆਂ ਥਾਵਾਂ ਉੱਤੇ ਹੋਮ ਬਲੀਆਂ ਚੜ੍ਹਾਉਣ ਤੋਂ। ਮੈਂ ਉਨ੍ਹਾਂ ਨੂੰ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਤੋਂ ਰੋਕ ਦਿਆਂਗਾ।।” ਯਹੋਵਾਹ ਨੇ ਇਹ ਗੱਲਾਂ ਆਖੀਆਂ ਸਨ।

36 “ਮੋਆਬ ਲਈ ਮੈਂ ਬਹੁਤ ਉਦਾਸ ਹਾਂ। ਮੇਰਾ ਦਿਲ ਮੌਤ ਦੇ ਗੀਤ ਦੀ ਧੁਨ ਛੇੜਦੀ ਬੰਸਰੀ ਦੀ ਤਰ੍ਹਾਂ ਰੋਦਾ ਹੈ। ਮੈਂ ਕੀਰ-ਹਰਸ ਦੇ ਲੋਕਾਂ ਲਈ ਉਦਾਸ ਹਾਂ। ਉਨ੍ਹਾਂ ਦਾ ਪੈਸਾ ਅਤੇ ਦੌਲਤ ਸਾਰੇ ਹੀ ਖੋਹ ਲੇ ਗਏ ਹਨ। 37 ਹਰ ਕਿਸੇ ਨੇ ਆਪਣਾ ਸਿਰ ਮੁਨਾਇਆ ਹੋਇਆ ਹੈ। ਹਰ ਕਿਸੇ ਦੀ ਦਾਹੜੀ ਕੱਟੀ ਹੋਈ ਹੈ। ਹਰ ਕਿਸੇ ਦੇ ਹੱਥ ਕੱਟੇ ਹੋਏ ਹਨ ਅਤੇ ਖੂਨ ਨਾਲ ਭਰੇ ਹੋਏ ਨੇ। ਹਰ ਕਿਸੇ ਨੇ ਲੱਕ ਦੁਆਲੇ ਸੋਗੀ ਵਸਤਰ ਪਹਿਨੇ ਹੋਏ ਨੇ। 38 ਲੋਕ ਹਰ ਥਾਂ ਮੋਆਬ ਵਿੱਚ ਮਰੇ ਹੋਇਆਂ ਲਈ ਰੋ ਰਹੇ ਨੇ-ਹਰ ਛੱਤ ਉੱਤੇ ਅਤੇ ਹਰ ਚੌਰਾਹੇ ਉੱਤੇ। ਇੱਥੇ ਉਦਾਸੀ ਫ਼ੈਲੀ ਹੋਈ ਹੈ ਕਿਉਂ ਕਿ ਮੈਂ ਮੋਆਬ ਨੂੰ ਖਾਲੀ ਭਾਂਡੇ ਵਾਂਗ ਤੋੜ ਸੁੱਟਿਆ ਹੈ।” ਯਹੋਵਾਹ ਨੇ ਇਹ ਗੱਲਾਂ ਆਖੀਆਂ।

39 ਟੁੱਟ ਭੱਜ ਚੁੱਕਿਆ ਹੈ ਮੋਆਬ। ਉਸ ਲਈ ਰੋਵੋ। ਆਤਮ-ਸਮਰਪਣ ਕਰ ਦਿੱਤਾ ਸੀ ਮੋਆਬ ਨੇ। ਹੁਣ ਮੋਆਬ ਸ਼ਰਮਸਾਰ ਹੈ। ਲੋਕ ਮੋਆਬ ਦਾ ਮਜ਼ਾਕ ਉਡਾਉਂਦੇ ਹਨ-ਪਰ ਜਿਹੜੀਆਂ ਗੱਲਾਂ ਵਾਪਰ ਚੁੱਕੀਆਂ ਹਨ ਉਹ ਉਨ੍ਹਾਂ ਨੂੰ ਭੈਭੀਤ ਕਰਦੀਆਂ ਹਨ।

40 ਯਹੋਵਾਹ ਆਖਦਾ ਹੈ, “ਦੇਖੋ! ਬਾਜ਼ ਅਕਾਸ਼ ਉੱਤੋਂ ਝਪਟ ਰਿਹਾ ਹੈ।
    ਇਹ ਮੋਆਬ ਉੱਤੇ ਆਪਣੇ ਖੰਭ ਫ਼ੈਲਾ ਰਿਹਾ ਹੈ।
41 ਕਿਰਿਓਬ ਉੱਤੇ ਕਬਜ਼ਾ ਹੋ ਜਾਵੇਗਾ।
    ਮਜ਼ਬੂਤ ਛੁਪਣਗਾਹਾਂ ਉੱਤੇ ਵੀ ਕਬਜ਼ਾ ਕਰ ਲਿਆ ਜਾਵੇਗਾ।
ਉਸ ਸਮੇਂ, ਮੋਆਬ ਦੇ ਫ਼ੌਜੀ ਉਸ ਔਰਤ ਵਾਂਗ ਡਰੇ ਹੋਏ
    ਹੋਣਗੇ ਜਿਹੜੀ ਬੱਚਾ ਜਣ ਰਹੀ ਹੁੰਦੀ ਹੈ।
42 ਮੋਆਬ ਦੀ ਕੌਮ ਤਬਾਹ ਹੋ ਜਾਵੇਗੀ।
    ਕਿਉਂ? ਕਿਉਂ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਯਹੋਵਾਹ ਨਾਲੋਂ ਵੱਧੇਰੇ ਮਹੱਤਵਪੂਰਣ ਹਨ।”

43 ਯਹੋਵਾਹ ਇਹ ਗੱਲਾਂ ਆਖਦਾ ਹੈ:
    “ਮੋਆਬ ਦੇ ਲੋਕੋ, ਤੁਹਾਡੇ ਲਈ ਇੱਥੇ ਡਰ, ਡੂੰਘੀਆਂ ਖੱਡਾਂ ਅਤੇ ਜਾਲ ਹਨ।
44 ਲੋਕ ਭੈਭੀਤ ਹੋਣਗੇ ਅਤੇ ਦੂਰ ਭੱਜ ਜਾਣਗੇ
    ਅਤੇ ਉਹ ਡੂੰਘਿਆਂ ਟੋਇਆਂ ਅੰਦਰ ਡਿੱਗ ਪੈਣਗੇ।
ਜਿਹੜਾ ਡੂੰਘਿਆਂ ਟੋਇਆਂ ਵਿੱਚੋਂ ਬਾਹਰ ਆਵੇਗਾ,
    ਉਹ ਜਾਲਾਂ ਅੰਦਰ ਫ਼ੜਿਆ ਜਾਵੇਗਾ।
ਮੈਂ ਮੋਆਬ ਲਈ ਸਜ਼ਾ ਦਾ ਸਾਲ ਲਿਆਵਾਂਗਾ।”
    ਯਹੋਵਾਹ ਨੇ ਇਹ ਗੱਲਾਂ ਆਖੀਆਂ।

45 “ਲੋਕੀਂ ਤਾਕਤਵਰ ਦੁਸ਼ਮਣ ਕੋਲੋਂ ਦੂਰ ਭੱਜ ਗਏ ਨੇ।
    ਉਹ ਸੁਰੱਖਿਆ ਲਈ ਹਸ਼ਬੋਨ ਇਲਾਕੇ ਵਿੱਚ ਭੱਜ ਗਏ ਨੇ।
ਪਰ ਓੱਥੇ ਕੋਈ ਸੁਰੱਖਿਆ ਨਹੀਂ ਸੀ।
    ਹਸ਼ਬੋਨ ਅੰਦਰ ਅੱਗ ਲਗੀ।
    ਉਹ ਅੱਗ ਸੀਹੋਨ ਦੇ ਕਸਬੇ ਅੰਦਰ ਲਗੀ।
ਅਤੇ ਇਹ ਮੋਆਬ ਦੇ ਆਗੂਆਂ ਨੂੰ ਤਬਾਹ ਕਰ ਰਹੀ ਹੈ।
    ਇਹ ਉਨ੍ਹਾਂ ਗੁਮਾਨੀ ਲੋਕਾਂ ਨੂੰ ਤਬਾਹ ਕਰ ਰਹੀ ਹੈ।
46 ਮੋਆਬ, ਤੇਰੇ ਲਈ ਬੁਰਾ ਹੋਵੇਗਾ।
    ਕਮੋਸ਼ ਦੇ ਲੋਕ ਤਬਾਹ ਹੋ ਗਏ ਨੇ।
ਤੇਰੇ ਧੀਆਂ-ਪੁੱਤਰ ਬੰਦੀ ਬਣਾ ਕੇ
    ਦੂਰ ਲਿਜਾਏ ਜਾਣਗੇ।
47 “ਮੋਆਬ ਦੇ ਲੋਕ ਬੰਦੀ ਬਣਾ ਕੇ ਲਿਜਾਏ ਜਾਣਗੇ।
    ਪਰ ਆਉਣ ਵਾਲੇ ਦਿਨਾਂ ਵਿੱਚ, ਮੈਂ ਮੋਆਬ ਦੇ ਬੰਦਿਆਂ ਨੂੰ ਵਾਪਸ ਲਿਆਵਾਂਗਾ।”
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

ਇਸ ਨਾਲ ਮੋਆਬ ਬਾਰੇ ਨਿਆਂ ਖਤਮ ਹੁੰਦਾ ਹੈ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes