Add parallel Print Page Options

20 ਤੇਰੇ ਲੋਕ ਕਮਜ਼ੋਰ ਹੋ ਗਏ। ਉਹ ਧਰਤੀ ਤੇ ਡਿੱਗ ਪਏ ਤੇ ਉੱਥੇ ਹੀ ਪਏ ਰਹੇ। ਉਹ ਬੰਦੇ ਹਰ ਗਲੀ ਦੇ ਮੋੜ ਉੱਤੇ ਪਏ ਸਨ। ਉਹ ਜਾਲ ਵਿੱਚ ਫ਼ਸੇ ਜਾਨਵਰਾਂ ਵਰਗੇ ਸਨ। ਉਨ੍ਹਾਂ ਨੂੰ ਯਹੋਵਾਹ ਦੇ ਕਹਿਰ ਦੀ ਸਜ਼ਾ ਓਦੋਁ ਤੱਕ ਮਿਲੀ ਜਦੋਂ ਉਹ ਹੋਰ ਸਜ਼ਾ ਸਹਾਰਨ ਦੇ ਕਾਬਿਲ ਨਹੀਂ ਰਹੇ ਸਨ। ਜਦੋਂ ਪਰਮੇਸ਼ੁਰ ਨੇ ਆਖਿਆ ਕਿ ਉਹ ਉਨ੍ਹਾਂ ਨੂੰ ਹੋਰ ਸਜ਼ਾ ਦੇਵੇਗਾ, ਤਾਂ ਉਹ ਬਹੁਤ ਕਮਜ਼ੋਰ ਹੋ ਗਏ।

21 ਗਰੀਬ ਯਰੂਸ਼ਲਮ, ਸੁਣ ਮੇਰੀ ਗੱਲ। ਤੂੰ ਸ਼ਰਾਬੀ ਆਦਮੀ ਦੀ ਤਰ੍ਹਾਂ ਕਮਜ਼ੋਰ ਹੈਂ ਪਰ ਤੈਨੂੰ ਸ਼ਰਾਬ ਦਾ ਨਸ਼ਾ ਨਹੀਂ ਹੈ। ਤੂੰ ਜ਼ਹਿਰ ਦੇ ਉਸ ਪਿਆਲੇ ਕਾਰਣ ਕਮਜ਼ੋਰ ਹੈ।

22 ਤੁਹਾਡਾ ਪਰਮੇਸ਼ੁਰ ਅਤੇ ਮਾਲਿਕ, ਯਹੋਵਾਹ ਆਪਣੇ ਬੰਦਿਆਂ ਲਈ ਜੰਗ ਕਰੇਗਾ। ਉਹ ਤੈਨੂੰ ਆਖਦਾ ਹੈ, “ਦੇਖ, ਮੈਂ ਤੇਰੇ ਕੋਲੋਂ ਇਹ ‘ਜ਼ਹਿਰ ਪਿਆਲਾ’ ਖੋਹ ਰਿਹਾ ਹਾਂ। ਮੈਂ ਆਪਣਾ ਕਹਿਰ ਤੇਰੇ ਕੋਲੋਂ ਦੂਰ ਹਟਾ ਰਿਹਾ ਹਾਂ। ਤੈਨੂੰ ਮੇਰੇ ਗੁੱਸੇ ਦੀ ਹੁਣ ਹੋਰ ਸਜ਼ਾ ਨਹੀਂ ਮਿਲੇਗੀ।

Read full chapter